Skip to content
Sāchī Sākhīਸਾਚੀ ਸਾਖੀ

Appendices in Panjabi

Appendix 1 · The Beginnings of Secular Hindu Rule

1979 edition, pp. 133–162Section 1 of 9Previous sectionNext section

(12) ਜੁਲਾਈ ਸੰਨ 1948 ਨੂੰ ਇਕ ਉਰਦੂ, ਦੈਨਿਕ ਅਖ਼ਬਾਰ, , ਵਿਚ ਇਕ ਲੇਖ ਮੇਰੇ ਨਾਉਂ ਨਾਲ ਸੰਬੰਧਤ ਕਰਕੇ ਕਿਸੇ ਨੇ ਛਪਵਾਇਆ । ਸਰਕਾਰ ਨੇ, ਬਿਨਾਂ ਕਿਸੇ ਪੁਛ ਪੜਤਾਲ ਕਰਨ ਤੋਂ, ਮੇਰੀ ਕਰ ਲਈ । ਇਹ ਜਵਾਬ-ਤਲਬੀ ਚੀਫ਼ ਸਕੱਤਰ ਦੇ “ਗੁਪਤ” ਡੀ. ਓ. ਪੱਤਰ ਨੰ: 90-ਸੀ. ਐਸ. 48, ਮਿਤੀ 25 ਅਗਸਤ, 1948 ਦੁਆਰਾ ਕੀਤੀ ਗਈ । ਇਸ ਜਵਾਬ ਤਲਬੀ ਦਾ ਆਧਾਰ ਸੀ ਇਸ ਲੇਖ ਦਾ ਇਹ ਸੰਕੇਤ ਕਿ ਸਿੱਖ ਕਦੇ ਨਾ ਕਦੇ “ਸੁਤੰਤਰ” ਹੋ ਜਾਣਗੇ, ਇਹ ਇਕ ਬੜੀ ਭਾਰੀ ਇਅਤਰਾਜ਼-ਯੋਗ ਗੱਲ ਹੈ । ਮੈਂ ਆਪਣੇ ਪੱਤਰ ਨੰ: 1687, ਮਿਤੀ 30 ਅਗਸਤ 1948 ਦੁਆਰਾ ਆਖਿਆ ਕਿ ਮੈਂ ਨਾ ਅਜੇਹਾ ਕੋਈ ਲੇਖ ਲਿਖਿਆ ਤੇ ਨਾ ਛਾਪਿਆ ਛਪਵਾਇਆ ਹੈ । ਮੈਂ ਇਸ ਗੱਲ ਦਾ ਵੀ ਭਰਪੂਰ ਰੋਸ ਕੀਤਾ ਕਿ ਸਰਕਾਰ, ਬਿਨਾਂ ਪੜਤਾਲ ਕਰਨ ਤੋਂ, ਮੇਰੇ ਵਿਰੁਧ ਐਵੇਂ ਦੋਸ਼ ਕਲਪਤ ਕਰ ਲੈਂਦੀ ਹੈ । ਦੋਵਾਂ ਚਿੱਠੀਆਂ ਦੀਆਂ ਨਕਲਾਂ ਇਸ ਕੇਸ ਵਿਚ ਹਾਜ਼ਰ ਹਨ, ਭਾਵੇਂ ਆਪਣੇ ਮੁੱਖ ਰੂਪ ਵਿਚ ਨਹੀਂ, ਕਿਉਂਕਿ ਸਰਕਾਰ ਨੂੰ ਪੇਸ਼ ਨਹੀਂ ਕਰ ਰਹੀ । ਜਦੋਂ ਮੇਰਾ ਉੱਤਰ ਮੁਖ ਸਕੱਤਰ ਮਿ: ਨੂੰ ਪੁੱਜਾ ਤਾਂ ਉਸ ਨੇ ਮੁਖ ਮੰਤਰੀ ਅਤੇ ਰਾਜਪਾਲ ਨੂੰ ਹੇਠ ਲਿਖੀ ‘’ ਲਿਖ ਭੇਜੀ ।
(12) In July 1948 someone had an article associated with my name published in the Urdu daily Ajit. The government demanded an explanation from me without making any inquiries. It did so through the chief secretary’s “confidential” demi-official letter No. 90-C.S. 48, dated August 25, 1948. The ground for demanding an explanation was that the article had suggested the Sikhs would sooner or later become “independent,” which was considered a highly objectionable thing to say. In my letter No. 1687, dated August 30, 1948, I said that I had neither written nor printed nor caused anyone to publish any such article. I also strongly protested that the government was inventing charges against me without making any inquiries. Copies of both letters are in the case file. The originals are absent because the government has withheld them. When my reply reached Chief Secretary , he sent the following note to the chief minister and the governor.
“ਜੇ ਮੁਲਕ ਦੀ ਵੰਡ ਅਥਵਾ ਸੱਤਾ ਦਾ ਤਬਾਦਲਾ ਨਾ ਹੁੰਦਾ ਤਾਂ ਇਸ ਅਫ਼ਸਰ ਨੂੰ ਆਈ, ਸੀ. ਐਸ. ਪਦ ਤੋਂ ਕਦੇ ਦਾ ਚੁਕ ਦਿਤਾ ਗਿਆ ਹੁੰਦਾ । ਇਸ ਨੂੰ ਇਕ ਦਮ ਮੁਅੱਤਲ ਕਰ ਦਿਤਾ ਜਾਵੇ । ਅਤੇ ਫ਼ੈਡ੍ਰਿਲ ਪਬਲਿਕ ਸਰਵਿਸ ਕਮਿਸ਼ਨ ਨੂੰ ਆਖਿਆ ਜਾਵੇ ਕਿ ਇਸ ਨੂੰ ਆਈ. ਸੀ. ਐਸ. ਪਦ ਤੋਂ ਵਖ ਕਰ ਦਿਓ, ਬਰਤਰਫ਼ ਕਰ ਦਿਓ ।”
“Had the country not been partitioned or power transferred, this officer would have been removed from the I.C.S. long ago. He should be suspended at once. Ask the Federal Public Service Commission to remove him from the I.C.S. and dismiss him from the service.”
ਰਾਜਪਾਲ ਇਹ ਸਿਫ਼ਾਰਸ਼ ਇੱਕਦਮ ਮੰਨ ਗਏ । ਮੁਖ ਸਕੱਤਰ ਮੈਥੋਂ ਕੇਵਲ ਕੁਝ ਦੋ ਕੁ ਸਾਲ ਹੀ ਸੀਨੀਅਰ ਸਨ ਅਤੇ ਸੱਤਾ ਵਿਚ ਪਰਿਵਰਤਨ ਨਾ ਆਉਣ ਤੇ ਮੈਨੂੰ ਜਾਂ ਉਸ ਨਾਲ ਕੀ ਕੁਝ ਵਾਪਰਦਾ ਇਹ ਕੇਵਲ ਇਕ ਅਨੁਮਾਨ ਹੀ ਹੈ । ਇਹ ਵੀ ਪ੍ਰਤੱਖ ਸੀ ਕਿ ਸਰਕਾਰ ਨੇ ਮੈਨੂੰ ਚੌਦਾਂ ਵਰ੍ਹੇ ਨੌਕਰੀ ਦਿੱਤੀ ਰੱਖੀ ਅਤੇ ਇਸ ਸਮੇਂ ਵਿਚ ਮੈਂ ਆਪਣੀ ‘’ ਵੀ ਟੱਪ ਲਈ ਸੀ ਤੇ ਅਧੀ ਦਰਜਨ ਜ਼ਿਲ੍ਹਿਆਂ ਦਾ ਡਿਪਟੀ ਕਮਿਸ਼ਨਰ ਭੀ ਰਿਹਾ । ਇਕ ਹੋਰ ਵਾਧੂ ਤੱਥ ਇਹ ਸੀ ਕਿ, 1947 ਵਿਚ, ਪੂਰਬੀ ਪੰਜਾਬ ਦੀ ਹੁਣ ਵਾਲੀ ਸਰਕਾਰ ਦੇ ਨੁਮਾਇੰਦਿਆਂ ਅਤੇ ਭਾਰਤ ਸਰਕਾਰ ਵਲੋਂ ਵਾਇਸਰਾਏ ਨੇ ਮੈਨੂੰ ਆਪਣੀ ਨੌਕਰੀ ਚਾਲੂ ਰੱਖਣ ਲਈ ਆਪ ਬੇਨਤੀ ਕੀਤੀ ਅਤੇ ਆਗਿਆ ਪ੍ਰਦਾਨ ਕੀਤੀ । ਮੈਨੂੰ ਨੌਕਰੀ ਤੋਂ ਏਨੀ ਛੇਤੀ ਕੱਢ ਦੇਣ ਦਾ ਕੋਈ ਤਰਕ ਤਾਂ ਹੁੰਦਾ, ਕੋਈ ਕਾਰਨ ਤਾਂ ਹੁੰਦਾ, ਪਰੰਤੂ ਅਜਿਹੇ ਵਿਚਾਰ, ਮੁਖ ਸਕੱਤਰ, ਮਿ: ਸਚਦੇਵ ਤੇ ਰਾਜਪਾਲ ਮਿ: ਤ੍ਰਵੇਦੀ ਸਾਹਮਣੇ ਕੋਈ ਵਜ਼ਨ ਨਹੀਂ ਰਖਦੇ ਸਨ । ‘ਐਲਿਸ ਇਨ ਵੰਡਰਲੈਂਡ’ ਨਾਮੀ ਗ੍ਰੰਥ ਵਿਚ ‘ਇੱਟ ਦਾ ਬਾਦਸ਼ਾਹ’ ‘ਗ਼ੁਲਾਮ’ ਦੋਸ਼ੀ ਦੇ ਮੁਕੱਦਮੇ p. 155ਸਮੇਂ, “ਉਸ ਦਿਨ ਵੀਹਵੀਂ ਵੇਰ”, ਉੱਚੀ ਉੱਚੀ ਚੀਕਦਾ ਹੈ ਕਿ, “ਬਿਨਾਂ ਸਬੂਤ ਪੇਸ਼ ਹੋਣ ਤੇ ਜਾਂਚਣ ਤੋਂ ਹੀ ਜੱਜ ਨੂੰ ਆਪਣਾ ਨਿਰਣਾ ਸੁਣਾ ਲੈਣ ਦੇਵੋ ।” “ਨਹੀਂ, ਨਹੀਂ” ‘ਇੱਟ ਦੇ ਪੱਤੇ ਦੀ ਬੇਗਮ’ ਆਖਦੀ ਹੈ “ਪਹਿਲਾਂ ਸਜ਼ਾ, ਮਗਰੋਂ ਨਿਰਣਾ ।”* ਮੁਖ ਮੰਤਰੀ ਮਿ: ਨੇ ਦਸੰਬਰ, 1948 ਵਿਚ ਜਲੰਧਰ ਵਿਖੇ ਮੈਨੂੰ ਇਹ ‘ਨੋਟ’ ਦਿਖਾਇਆ । ਚੀਫ਼ ਸਕੱਤਰ ਨੂੰ ਆਪਣੀ ਦਾ ਜੋਸ਼ ਤੇ ਨਸ਼ਾ ਸੀ ਤੇ ਰਾਜਪਾਲ ਦੀ ਉਸ ਨਾਲ ਸੰਮਤੀ ਸੀ, ਤਦ ਮੇਰੇ ਲਈ ਸੂਬੇ ਵਿਚ ਨਿਆਂ ਦੀ ਕੀ ਆਸ ਹੋ ਸਕਦੀ ਸੀ ? ਨੌਕਰੀ ਤੋਂ ਮੈਨੂੰ ਛੇਤੀ ਤੋਂ ਛੇਤੀ ਲਾਹ ਦੇਣ ਦਾ ਸਰਕਾਰ ਦੇ ਸਾਹਮਣੇ ਮਨੋਰਥ ਸੀ । ਸਰਕਾਰ ਇਹ ਮੂਲੋਂ ਭੁੱਲ ਗਈ ਹੋਈ ਸੀ ਕਿ ਕਿਸੇ ਆਈ. ਸੀ. ਐਸ. ਅਫ਼ਸਰ ਨੂੰ ਮੁਅੱਤਲ ਯਾ ਬਰਤਰਫ਼ ਕਰਨ ਦਾ ਅਧਿਕਾਰ ਕਿਸੇ ਸੂਬੇ ਦੀ ਸਰਕਾਰ ਨੂੰ ਨਹੀਂ ਹੈ, ਭਾਵੇਂ ਉਹ ਅਫ਼ਸਰ ਸਿੱਖ ਹੀ ਕਿਉਂ ਨਾ ਹੋਵੇ ।
The governor accepted the recommendation immediately. The chief secretary was only a couple of years my senior. What would have happened to either of us without the transfer of power is pure conjecture. It was also clear that the government had kept me in its service for fourteen years. In that time I had passed my “efficiency bar” and served as deputy commissioner of half a dozen districts. A further fact was that in 1947 the viceroy himself, on behalf of the representatives of what is now the East Panjab government and the Government of India, asked me to stay in the service and authorized me to do so. There should have been some grounds, some reason, for dismissing me so quickly, but considerations of that kind carried no weight with Mr. Sachdev, the chief secretary, or Mr. Trivedi, the governor. In the book Alice in Wonderland, at the trial of the Knave, the King of Diamonds cries out, p. 155“for the twentieth time that day,” “Let the judge give his verdict without even hearing or examining the evidence.” “No, no,” says the Queen of Diamonds, “Sentence first, verdict afterward.”* Chief Minister showed me this “note” at Jalandhar in December 1948. The chief secretary was elated and intoxicated by his Hindu ascendancy, and the governor agreed with him. What hope of justice could I have in the province? The government’s aim was to get me out of the service as quickly as possible. The government had entirely forgotten that a provincial government has no authority to suspend or dismiss an I.C.S. officer, even if that officer happened to be a Sikh.
p. 155* In the Alice in Wonderland, the King of Hearts at the trial of the Knave, “shouts for about the twentieth time that day, “let the Jury consider their verdict”, without, it will be recalled, hearing any evidence. “No, no”, says the Queen, “sentence first, verdict afterwards.”
* In the Alice in Wonderland, the King of Hearts at the trial of the Knave, “shouts for about the twentieth time that day, ‘let the Jury consider their verdict’, without, it will be recalled, hearing any evidence. ‘No, no’, says the Queen, ‘sentence first, verdict afterwards.’
(13) ਮੇਰੇ ਇਕ ਨੇੜੇ ਦੇ ਸੰਬੰਧੀ ਨੇ, ਮੇਰੇ ਹੁਸ਼ਿਆਰਪੁਰ ਪੁੱਜਣ ਤੋਂ ਪਹਿਲਾਂ, ਇਕ ਮੁਸਲਮਾਨੀ ਨੂੰ ਕਬਜ਼ੇ ਹੇਠਾਂ ਲਿਆ ਹੋਇਆ ਸੀ । ਉਹ ਇਸ ਦੀ ਪੈਦਾਵਾਰ, ਇਹ ਝੂਠ ਬੋਲ ਕੇ ਖਾਂਦਾ ਰਿਹਾ, ਕਿ, ਇਹ ਤਾਂ ਉਸ ਨੂੰ ਅਲਾਟ ਹੋਈ ਹੋਈ ਹੈ । ਜਿਸ ਪੁਲਿਸ ਅਫ਼ਸਰ ਦੇ ਹਲਕੇ ਵਿਚ ਇਹ ਜਾਇਦਾਦ ਸੀ, ਉਸ ਨੇ ਮੇਰੇ ਕੋਲ ਰੀਪੋਰਟ ਕੀਤੀ । ਮੈਂ ਕਪਤਾਨ ਪੁਲਿਸ ਨੂੰ ਆਖਿਆ ਕਿ ਪੜਤਾਲ ਕਰੋ । ਰਿਪੋਰਟ ਮਿਲੀ ਕਿ ਇਹ ਧੋਖਾਦਹੀ ਦਾ ਕੇਸ ਹੈ । ਅਜੇ ਤੀਕ ਕੋਈ ਕੇਸ ਦਰਜ ਨਹੀਂ ਸੀ ਹੋਇਆ । ਕਮਿਸ਼ਨਰ ਨੇ ਉਸੇ ਵੇਲੇ ਮੇਰੇ ਰਿਸ਼ਤੇਦਾਰ ਨੂੰ ਆਪ ਸਦ ਕੇ ਆਖਿਆ ਕਿ ਰਾਜਪਾਲ ਮੇਰੇ ਖ਼ਿਲਾਫ਼ ਕੋਈ ਭੀ ਸ਼ਿਕਾਇਤ ਸੁਣ ਕੇ ਬਹੁਤ ਖ਼ੁਸ਼ ਹੋਣਗੇ । ਰਾਜਪਾਲ, ਮਿ: , ਮੇਰੇ ਇਸ ਰਿਸ਼ਤੇਦਾਰ ਨੂੰ ਮਿਲਣਾ ਮੰਨ ਗਏ ਤੇ ਮਿਲੇ ਤੇ ਉਸ ਨੂੰ ਆਖਿਆ ਕਿ ਨਕਾਸੀ ਜਾਇਦਾਦ ਵਿਚੋਂ ਪੈਦਾਵਾਰ ਦੀ ਗ਼ੈਰ-ਕਾਨੂੰਨੀ ਅਤੇ ਧੋਖੇ ਨਾਲ ਵਸੂਲ ਕੀਤੀ ਰਕਮ ਉਹ ਜਮ੍ਹਾਂ ਕਰਵਾ ਦੇਵੇ । ਫੇਰ ਮੈਨੂੰ ਲਿਖ ਭੇਜਿਆ ਕਿ ਇਹ ਰਕਮ ਜਮ੍ਹਾਂ ਹੋ ਚੁਕੀ ਹੈ । ਹੋਰ ਕਾਰਵਾਈ ਨ ਕਰੋ । ਮੈਂ ਇਹੋ ਆਦੇਸ਼ ਜਾਰੀ ਕਰ ਦਿਤਾ । ਰਾਜਪਾਲ ਨੇ ਏਸੇ ਕੇਸ ਨੂੰ ਮੇਰੀ ਬਦਨੀਤੀ ਅਤੇ ਮੇਰੀ ਪਰਜਾ ਉਤੇ ਧੱਕਾ ਕਰਨ ਦੇ ਸੁਭਾਅ ਦੀ ਉਦਾਹਰਣ ਬਣਾ ਲਿਆ ਤੇ ਆਪਣੇ ਮਿਲਣ ਗਿਲਣ ਵਾਲਿਆਂ, ਸਭਨਾਂ ਨੂੰ ਇਹੋ ਦਸਿਆ, ਅਤੇ ਖ਼ਾਸ ਤੌਰ ਤੇ ਮੇਰੇ ਕਪਤਾਨ ਪੁਲਿਸ ਨੂੰ ਏਹੋ ਕਿਹਾ, ਜਿਸ ਦੇ ਸਹਿਯੋਗ ਤੇ ਆਦਰ ਤੋਂ ਬਿਨਾਂ ਮੈਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਤੌਰ ਤੇ ਇਕ ਦਿਨ ਵੀ ਨਹੀਂ ਤੁਰ ਸਕਦਾ ਸੀ । ਮੈਂ ਇਕ ਰੋਸ ਭਰੀ ਚਿੱਠੀ ਮਿਤੀ, 7 ਨਵੰਬਰ, 1948, ਸ੍ਰੀਯੁਤ ਰਾਜਪਾਲ ਨੂੰ p. 156ਲਿਖੀ (ਐਗਜ਼ਿਬਿਟ ਪੀ. . 6( 10 )/16 ) ਜਿਸ ਦਾ ਰਾਜਪਾਲ ਨੇ ਕੋਈ ਉੱਤਰ ਨਾ ਦਿਤਾ, ਪਰੰਤੂ ਇਹ ਹਦਾਇਤ ਕੀਤੀ ਕਿ ਇਹੀ ਕੇਸ ਮੇਰੀ ‘ਮੁਅੱਤਲੀ ਤੇ ਨੌਕਰੀ ਤੋਂ ਬਰਤਰਫ਼ੀ ਲਈ ਕਾਫ਼ੀ ਹੈ’ ਜਦੋਂ ਕਿ ਕਾਨੂੰਨ ਅਨੁਸਾਰ ਉਹ ਅਜੇਹਾ ਕੋਈ ਨਿਰਣਾ ਕਰਨ ਦਾ ਅਧਿਕਾਰ ਹੀ ਨਹੀਂ ਰਖਦੇ ਸਨ । ਇਸ ਸੰਬੰਧੀ ਸਭ ਕੁਝ ਐਗਜ਼ਿਬਿਟ ਪੀ. ਡਬਲਯੂ. 6(10)/5 ਵਿਚ ਦਰਜ ਹੈ । ਮੈਨੂੰ ਹਾਨੀ ਪਹੁੰਚਾਣ ਦੀ ਯੋਜਨਾ ਬਾਰੇ, ਕਿਸੇ ਤਰ੍ਹਾਂ ਦੀ ਪੜਤਾਲ ਨੂੰ “ਗ਼ੈਰ ਜ਼ਰੂਰੀ” ਸਮਝਿਆ ਗਿਆ । ਮੇਰਾ ਇਸ ਸਰਕਾਰ ਅਧੀਨ ਕੀ ਹਸ਼ਰ ਹੁੰਦਾ ਜੇ ਮੈਂ ਆਪਣੇ ਰਿਸ਼ਤੇਦਾਰ ਦੀ ਕਰਤੂਤ ਵਿਰੁੱਧ ਕੋਈ ਵੀ ਕਾਰਵਾਈ ਨਾ ਕਰਦਾ ਜਦੋਂ ਕਿ ਪੁਲਸ ਅਫ਼ਸਰ ਨੇ ਉਸ ਦੇ ਵਿਰੁੱਧ ਮੇਰੇ ਕੋਲ ਰਿਪੋਰਟ ਕੀਤੀ ਸੀ, ਇਹ ਕਲਪਨਾ ਕਰਨਾ ਮੁਸ਼ਕਿਲ ਨਹੀਂ ਹੈ । “ਐਲਿਸ ਇਨ ਵੰਡਰਲੈਂਡ” ਵੱਲ ਫੇਰ ਮੁੜੀਏ । ਇਕ ਦੋਸ਼ੀ ਦਾ ਮੁਕੱਦਮਾ ਸੀ, ਕਚਹਿਰੀ ਲੱਗੀ ਹੋਈ ਸੀ । ‘ਚਿੱਟੇ ਖ਼ਰਗੋਸ਼’ ਨੇ ਸਬੂਤ ਦਾ ਕਾਗ਼ਜ਼ ਚੁਕਿਆ । ਖੋਲ੍ਹਣ ਪੁਰ ਪਤਾ ਲੱਗਾ ਕਿ ਇਹ ਸ਼ਹਾਦਤ ਵਿਚ ਪੇਸ਼ ਹੋਣ ਵਾਲੀ ਦਸਤਾਵੇਜ਼ ਨਹੀਂ ਸਗੋਂ ਕਵਿਤਾ ਦਾ ਇਕ ਟੋਟਾ ਹੈ । ਤਦ ਜੱਜ ਪੁੱਛਦਾ ਹੈ, “ਕੀ ਇਹ ਦੋਸ਼ੀ ਦੀ ਹੱਥ ਲਿਖਤ ਹੈ ?” ‘ਚਿੱਟਾ ਖ਼ਰਗੋਸ਼’ ਆਖਦਾ ਹੈ, “ਨਹੀਂ; ਇਹੀ ਤਾਂ ਇਸ ਬਾਰੇ ਅਜੀਬ ਗੱਲ ਹੈ ।” ‘ਇੱਟ ਦਾ ਬਾਦਸ਼ਾਹ’ ਆਖਦਾ ਹੈ, “ਇਸ ਨੇ ਕਿਸੇ ਹੋਰ ਦੀ ਹੱਥ ਲਿਖਤ ਨਕਲ ਕੀਤੀ ਹੋਵੇਗੀ ।” ਦੋਸ਼ੀ ਆਖਦਾ ਹੈ, “ਮਹਾਰਾਜ, ਮੈਂ ਨਹੀਂ ਲਿਖਿਆ, ਕੀ ਸਬੂਤ ਹੈ ਕਿ ਮੈਂ ਲਿਖਿਆ ਹੈ । ਇਸ ਪੁਰ ਮੇਰੇ ਦਸਖ਼ਤ ਨਹੀਂ ਹਨ ।” ‘ਇੱਟ ਦੇ ਬਾਦਸ਼ਾਹ’ ਨੇ ਆਖਿਆ, “ਤਾਂ ਤੇ ਹੋਰ ਵੀ ਮਾੜੀ ਗੱਲ ਹੈ, ਸ਼ਰਾਰਤ ਜ਼ਰੂਰ ਤੂੰ ਹੀ ਕੀਤੀ ਹੈ, ਜੇ ਨਾ ਕੀਤੀ ਹੁੰਦੀ ਤਾਂ ਅਖ਼ੀਰ ਤੇ ਦਸਖ਼ਤ ਕਰਦਾ ।”* ਇਹੋ ਜੇਹੀਆਂ ਕਿੰਨੀਆਂ ਉਦਾਹਰਣਾਂ
(13) A close relative of mine had taken possession of a Muslim evacuee property before I arrived in Hoshiarpur. He kept taking the produce under the false claim that the property had been allotted to him. The police officer in whose jurisdiction the property lay reported it to me. I told the superintendent of police to investigate. The report found it to be a case of fraud. No case had yet been registered. Commissioner promptly summoned my relative and told him that the governor would be very glad to hear any complaint against me. The governor, Mr. , agreed to see this relative of mine. When they met, he told him to deposit the money he had unlawfully and fraudulently collected from the produce of the evacuee property. Then he wrote to tell me that the money had been deposited. I was to take no further action. I issued that order. The governor made this very case an example of my ill will and inclination to oppress the people under my authority. He told all his acquaintances so, particularly my superintendent of police, without whose cooperation and respect I could not function for a day as district magistrate. I sent the governor a letter of protest dated November 7, 1948, p. 156(Exhibit P.W. 6(10)/16). The governor gave no reply, but directed that this case itself was “sufficient for my suspension and dismissal from service,” though he had no lawful authority to make any such decision. The whole matter is recorded in Exhibit P.W. 6(10)/5. Any inquiry into the plan to harm me was deemed “unnecessary.” It is not hard to imagine what would have become of me under this government had I taken no action against my relative after the police officer reported his conduct to me. Let us return to Alice in Wonderland. The accused was on trial and the court was in session. The White Rabbit picked up a piece of paper as evidence. When he opened it, it turned out to be a scrap of verse rather than a document to be put in evidence. The judge then asks, “Is it in the accused’s handwriting?” “No,” says the White Rabbit, “that is the strange thing about it.” The King of Diamonds says, “He must have copied someone else’s handwriting.” The accused replies, “Your Majesty, I did not write it. What proof is there that I wrote it? My signature is not on it.” “That makes it even worse,” says the King of Diamonds. “You must have done the mischief yourself, or you would have signed it at the end.”* Many examples of this kind
p. 156*......to revert to the Alice in Wonderland once again, during the trial of the Knave, when a document is just picked up in the Court Room, the White Rabbit produces it in evidence, but on unfolding it finds that, “it is not a letter after all, it is a set of verses.” “Are they in the prisoner’s handwriting ?” asks a Jury man. “No, they are not,” says the White Rabbit, “and that is the queerest thing about it”. “He must have some one else’s hand,” says the King. “Please Your Majesty”, submits the Knave, “I did not write it and they cannot prove that I did, there is no name signed at the end.” “If you did not sign it”, observes the King, “that only makes the matter worse, you must have meant some mischief or else you would have signed it like any honest man.”
*......to revert to the Alice in Wonderland once again, during the trial of the Knave, when a document is just picked up in the Court Room, the White Rabbit produces it in evidence, but on unfolding it finds that, “it is not a letter after all, it is a set of verses.” “Are they in the prisoner’s handwriting ?” asks a Jury man. “No, they are not,” says the White Rabbit, “and that is the queerest thing about it”. “He must have imitated some one else’s hand,” says the King. “Please Your Majesty”, submits the Knave, “I did not write it and they cannot prove that I did, there is no name signed at the end.” “If you did not sign it”, observes the King, “that only makes the matter worse, you must have meant some mischief or else you would have signed it like any honest man.”
p. 157ਹੋਰ ਹਨ ਜਿਨ੍ਹਾਂ ਵੱਲ ਸੰਪੂਰਨ ਸੰਕੇਤ ਕਰਨਾ ਵੀ ਸੰਭਵ ਨਹੀਂ । ਕਾਨੂੰਨ ਦੀ ਪ੍ਰਵਾਹ ਨਾ ਕਰ ਕੇ, ਮਨੁੱਖਤਾ ਦੀ ਹਰ ਚੰਗਿਆਈ ਤੇ ਨੂੰ ਅੱਖੋਂ ਉਹਲੇ ਕਰ ਕੇ ਅਤੇ ਮੇਰੇ ਨਿਮਰਤਾ ਪੂਰਵਕ ਰੋਸ ਪੱਤਰਾਂ ਦੇ ਬਾਵਜੂਦ ਵੀ ਹਰ ਯਤਨ ਕੀਤਾ ਗਿਆ ਕਿ ਮੈਨੂੰ ਨੌਕਰੀ ’ਚੋਂ ਕੱਢ ਦਿਤਾ ਜਾਵੇ ਜਾਂ ਪਾਗਲ ਕਰ ਦਿਤਾ ਜਾਵੇ ।
p. 157 remain, and I cannot even give a full account of them. With no regard for the law or for ordinary human decency, every effort was made to have me dismissed from service or driven mad, despite my respectful letters of protest.
(14) 1948 ਦੀਆਂ ਗਰਮੀਆਂ ਵਿਚ, ਭੜੋਲੀਆਂ ਪਿੰਡ ਦਾ, , ਜ਼ਿਲ੍ਹਾ ਹੁਸ਼ਿਆਰ ਪੁਰ ਦਾ ਇਕ ਕਮਿਊਨਿਸਟ, ਗ੍ਰਿਫ਼ਤਾਰੀ ਤੋਂ ਡਰਦਾ ਰੂਪੋਸ਼ ਹੋ ਚੁਕਾ ਸੀ । ਪੰਜਾਬ ਸਰਕਾਰ ਜ਼ਿਲ੍ਹਾ ਅਧਿਕਾਰੀਆਂ ਪੁਰ ਮੁੜ ਮੁੜ ਦਬਾ ਪਾ ਰਹੀ ਸੀ ਕਿ ਇਸ ਨੂੰ ਫੜਨ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ ਸਰਕਾਰ ਦੇ ਹਿਤਾਂ ਦੇ ਵਿਪਰੀਤ ਕੰਮ ਕਰ ਰਿਹਾ ਸੀ । ਮੈਨੂੰ ਇਹ ਇਤਲਾਹ ਮਿਲੀ ਕਿ , ਐਮ. ਐਲ. ਏ., ਜਿਸ ਦਾ ਸੰਬੰਧ ਉਪ੍ਰੋਕਤ ਆਈਟਮ ਨੰਬਰ (9) ਨਾਲ ਹੈ, ਇਸ ਕਮਿਊਨਿਸਟ ਨੂੰ ਪਨਾਹ ਦੇ ਰਿਹਾ ਹੈ, ਇਸ ਲਈ ਉਸ ਨੂੰ ਫੜਨਾ ਮੁਸ਼ਕਿਲ ਹੈ । ਮੈਂ ਸਾਧਾਰਣ ਮਤੇ ਨਾਲ ਸਰਕਾਰ ਨੂੰ ਇਤਲਾਹ ਭੇਜ ਦਿਤੀ, ਪਰ ਮਾਨਯੋਗ ਮੁਖ ਮੰਤਰੀ, ਡਾ: ਗੋਪੀ ਚੰਦ, , ਨੇ ਮੇਰੀ ਇਹ ‘ਗੁਪਤ” ਚਿੱਠੀ, ਸਰਕਾਰੀ ਮਰਯਾਦਾ ਨੂੰ ਭੰਗ ਕਰ ਕੇ, ਪੰਡਤ ਨੂੰ ਦਿਖਾ ਦਿਤੀ ਤੇ ਉਸ ਨੂੰ ਇਹ ਆਖਿਆ ਕਿ, “ਭਾਵੇਂ ਕਪੂਰ ਸਿੰਘ ਨੇ ਤੇਰੇ ਵਿਰੁੱਧ ਸ਼ਿਕਾਇਤ ਭੇਜੀ ਹੈ, ਪਰ ਮੈਨੂੰ ਉਸ ਉਤੇ ਯਕੀਨ ਨਹੀਂ ।” ਮੈਨੂੰ ਲਿਖਤੀ ਹਿਦਾਇਤ ਵੀ ਭੇਜੀ ਕਿ ਪੰਡਤ , ਐਮ. ਐਲ. ਏ. ਵਿਰੁਧ ਕੋਈ ਕਾਰਵਾਈ ਨਹੀਂ ਕਰਨੀ ਹੋਵੇਗੀ । ਮੈਂ ਇਸ ਗੱਲ ਦਾ ਰੋਸ ਕੀਤਾ ਕਿ ਸਰਕਾਰ ਨੇ ਮੇਰੀ ਗੁਪਤ ਚਿੱਠੀ ਉਸੇ ਆਦਮੀ ਨੂੰ ਕਿਉਂ ਦਿਖਾ ਦਿਤੀ ਹੈ ਜਿਸ ਦੇ ਖ਼ਿਲਾਫ਼ ਇਹ ਲਿਖੀ ਗਈ ਸੀ ਅਤੇ ਮੈਂ ਮਾਨਯੋਗ ਮੁਖ ਮੰਤਰੀ ਤੋਂ ਪੁੱਛਿਆ ਕਿ ਮੈਂ ਕਿਸ ਗੱਲੋਂ ਭਰੋਸੇਯੋਗ ਨਹੀਂ ਹਾਂ । ਪਰ ਇਸ ਦਾ ਕੋਈ ਉੱਤਰ ਨਾ ਆਇਆ । ਇਸ ਤਰ੍ਹਾਂ, ਇਹ ਮੇਰਾ ਜਾਨੀ ਦੁਸ਼ਮਣ ਬਣ ਗਿਆ ਅਤੇ ਮੇਰੇ ਖ਼ਿਲਾਫ਼ ਉਰਦੂ, ਹਿੰਦੀ ਦੇ ਅਖ਼ਬਾਰਾਂ ’ਚ ਅਸ਼ਲੀਲ ਲੇਖ ਲਿਖਦਾ ਰਿਹਾ । ਉਹ ਮੁਖ ਮੰਤਰੀ ਦੇ ਸ਼ਬਦਾਂ ਦਾ ਸੰਕੇਤ ਦਿੰਦਾ ਰਿਹਾ ਕਿ ‘ਕਪੂਰ ਸਿੰਘ ਇਕ ਅਣਚਾਹਿਆ ਜ਼ਿਲ੍ਹਾ ਮੈਜਿਸਟ੍ਰੇਟ ਹੈ ਜੋ ਸਤਿਕਾਰ ਯੋਗ ਕਾਂਗਰਸੀਆਂ ਦੇ ਖ਼ਿਲਾਫ਼ ਝੂਠੀਆਂ ਰਿਪੋਰਟਾਂ ਦਿੰਦਾ ਰਹਿੰਦਾ ਹੈ’ । ਮੈਂ ਇਨ੍ਹਾਂ ਬਦਨਾਮ ਕਰਨ ਵਾਲੇ ਲੇਖਾਂ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਸੁਝਾ ਦਿਤਾ, ਪਰ ਪੰਜਾਬ ਸਰਕਾਰ ਉੱਤਰ ਦੇਣ ਵਲੋਂ ਅਵੇਸਲੀ ਰਹੀ । ਛੇਤੀ ਹੀ ਇਸ ਕਮਿਊਨਿਸਟ, , ਭੜੋਲੀਆਂ, ਨੂੰ ਜਲੰਧਰ ਵਿਖੇ ਸਪੈਸ਼ਲ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਪੜਤਾਲ ਦੇ ਦੌਰਾਨ ਉਸ ਨੇ ਤਸਲੀਮ ਕੀਤਾ ਕਿ ਉਸ ਨੂੰ, ਅਗਿਆਤ-ਵਾਸ ਦੇ ਦੌਰਾਨ, ਮਾਨਯੋਗ ਕਾਂਗਰਸੀ, ਪੰਡਤ , ਨੇ ਪਨਾਹ ਦਿਤੀ ਰੱਖੀ ਹੈ । ਮੈਂ ਇਸ ਗੱਲ ਵੱਲ ਸਰਕਾਰ ਦਾ ਧਿਆਨ ਦੁਆਇਆ । ਪਰ ਸਰਕਾਰ ਨੇ ਮੇਰੇ ਨਾਲ ਹੋਏ ਅਨਿਆਂ ਤੇ ਭੈੜੇ ਵਿਵਹਾਰ ਦਾ ਭੋਰਾ ਭਰ ਵੀ ਅਫ਼ਸੋਸ ਨਾ ਕੀਤਾ ।
(14) In the summer of 1948, , a Communist from the village of Bharolian in Hoshiarpur District, had gone into hiding for fear of arrest. The Panjab government kept pressing the district officials to arrange his arrest because he was working against its interests. I received word that , M.L.A., involved in item (9) above, was sheltering the Communist and that this made him difficult to arrest. I passed the information on to the government as a matter of routine. But the Honorable Chief Minister, Dr. Gopi Chand , breached official protocol by showing my “secret” letter to Pandit and telling him, “Kapur Singh has sent a complaint against you, but I do not believe it.” He also gave me written instructions that there should be no action against Pandit , M.L.A. I protested that the government had shown my secret letter to the very man it was written against, and asked the Honorable Chief Minister why I was deemed untrustworthy. No reply came. Thus became my sworn enemy and kept writing scurrilous articles against me in the Urdu and Hindi newspapers. He kept hinting at what the chief minister had said: “Kapur Singh is an undesirable district magistrate who habitually makes false reports against respectable Congressmen.” I suggested taking legal action over these defamatory articles, but the Panjab government did not bother to answer. Soon the Special Police arrested of Bharolian at Jalandhar, and during questioning he admitted that the Honorable Congressman, Pandit , had sheltered him while he was in hiding. I drew the government’s attention to this. The government expressed no regret for the injustice and ill treatment I had suffered.
(15) ਕਮਿਸ਼ਨਰ ਨੇ, ਆਪਣੇ ਮਾਤਹਿਤ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿਚ ਕਾਰਜ-ਵਿਧੀ ਦੀ ਚਾਲੂ ਰੀਤੀ ਨੂੰ ਬਦਲਣ ਬਾਰੇ, ਇਕ ਫਿਰਤੂ ਹੁਕਮ p. 158ਜਾਰੀ ਕੀਤਾ । ਇਹ ਫਿਰਤੂ ਹੁਕਮ, ਸਥਾਈ ਸਰਕਾਰੀ ਕਾਰਜ ਪਰਣਾਲੀ ਬਾਬਤ ਸਰਕਾਰ ਦੀਆਂ ਹਿਦਾਇਤਾਂ ਦੇ ਅਨੁਕੂਲ ਨਹੀਂ ਸੀ । ਨਾ ਹੀ ਕਮਿਸ਼ਨਰ ਨੂੰ, ਸਰਕਾਰੀ ਨਿਯਮਾਂ ਅਨੁਸਾਰ, ਕੋਈ ਅਜੇਹੇ ਅਧਿਕਾਰ ਪ੍ਰਾਪਤ ਸਨ, ਜਿਨ੍ਹਾਂ ਦਾ ਆਸਰਾ ਲੈ ਕੇ ਕਮਿਸ਼ਨਰ ਕੋਈ ਅਜੇਹੀਆਂ ਹਿਦਾਇਤਾਂ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕਰ ਸਕਦਾ ਸੀ । ਮੈਂ ਕਮਿਸ਼ਨਰ ਨੂੰ ਇਨ੍ਹਾਂ ਦੋਹਾਂ ਨੁਕਤਿਆਂ ਤੇ ਸਥਿਤੀਆਂ ਬਾਬਤ ਲਿਖ ਭੇਜਿਆ ਅਤੇ ਆਪਣੀ ਲਿਖਤ ਦੀ ਇਕ ਨਕਲ ਪੰਜਾਬ ਸਰਕਾਰ ਨੂੰ ਇਸ ਟੂਕ ਨਾਲ ਭੇਜ ਦਿਤੀ ਕਿ ਜਿਤਨਾ ਚਿਰ ਪੰਜਾਬ ਸਰਕਾਰ ਦਾ ਹੁਕਮ ਯਾ ਸੁਝਾਓ, ਇਸ ਬਾਰੇ ਮੈਨੂੰ ਮਿਲ ਨਹੀਂ ਜਾਂਦਾ ਮੈਂ ਪੰਜਾਬ ਸਰਕਾਰ ਦੇ (Standing Orders) ਦਾ ਹੀ ਪਾਲਣ ਕਰਦਾ ਰਹਾਂਗਾ । ਮੇਰੇ ਇਸ ਸੰਜੀਦਾ ਅਤੇ ਦੋਸ਼-ਰਹਿਤ ਬੇਨਤੀ ਪੱਤਰ ਉਤੇ, ਗਵਰਨਰ ਚੰਦੂ ਲਾਲ ਨੇ ਲਿਖ ਮਾਰਿਆ : “ਇਹ ਕਪੂਰ ਸਿੰਘ ਬੜਾ ਸਰਕਸ਼ ਤੇ ਬਾਗ਼ੀ ਅਫ਼ਸਰ ਹੈ” (gross indiscipline) ਰਾਜਮਦ ਮੱਤੇ ਹਿੰਦੂ ਗਵਰਨਰ ਨੇ ਇਹ ਸਪੱਸ਼ਟ ਨ ਕੀਤਾ ਕਿ ‘ਸਰਕਸ਼ੀ’ ਤੇ ‘ਬਗਾਵਤ’ ਦਾ ਦੋਸ਼ੀ ਵਾਸਤਵ ਵਿਚ ਕਮਿਸ਼ਨਰ ਹੈ ਕਿ ਡਿਪਟੀ ਕਮਿਸ਼ਨਰ । ਨ ਹੀ ਇਸ ਹੰਕਾਰੀ ਰਾਜਪਾਲ ਨੇ ਇਹ ਵਿਸ਼ਲੇਸ਼ਨ ਦਿਤਾ ਕਿ ਜੇ ਮੈਂ ਕਮਿਸ਼ਨਰ ਦੀ ਹਿਦਾਇਤ ਮੰਨ ਕੇ, ਪੰਜਾਬ ਸਰਕਾਰ ਦੇ ਅਥਵਾ ‘ਸਟੈਂਡਿੰਗ ਆਰਡਰ’ ਦੀ ਉਲੰਘਣਾ ਕਰਦਾ, ਤਾਂ ਮੈਂ ‘ਸਰਕਸ਼ ਅਤੇ ਬਾਗੀ’ ਬਣਦਾ ਕਿ ਨਾ । ਇਸ ਮੇਰੇ ਵਿਰੁਧ ‘ਪੜਤਾਲ’ ਵਿਚ ਸਰਕਾਰ ਨੇ, Ex. P. W. 6 (10) / 5 ਦੁਆਰਾ ਇਸ ਬਾਰੇ ਬੱਜਰ “ਦੋਸ਼” ਭੀ ਮੇਰੇ ਉਤੇ ਆਰੋਪਤ ਕਰ ਦਿਤਾ ਹੈ । ਇਸ ਦਾ ਜੋ ਉਤਰ ਮੈਂ Ex. P. W. 6/(10) 7 ਵਿਚ ਦਿਤਾ ਹੈ, ਉਹ ਭੀ ਧਿਆਨ ਨਾਲ ਤੇ ਠੰਡੇ ਮਤੇ ਨਾਲ ਵਾਚ ਲਿਆ ਜਾਵੇ ਤਾਂ ਜੁ ਸਪੱਸ਼ਟ ਹੋ ਜਾਵੇ ਕਿ ਮੈਨੂੰ ਖੁਦੇੜਨ, ਤੰਗ ਕਰਨ ਤੇ ਹਾਨੀ ਪੁਚਾਣ ਲਈ, ਗਵਰਨਰ ਤੇ ਸਰਕਾਰ, ਕਿਵੇਂ ਬੁਧੀ ਮਤਾਂ ਤੇ ਹੋਸ਼ ਹਵਾਸ ਨੂੰ ਭੀ ਤਲਾਂਜਲੀ ਦਈ ਬੈਠੇ ਸਨ ।
(15) Commissioner p. 158 issued a circular order changing the office procedures then in use among the deputy commissioners under him. The circular was at odds with the government’s instructions governing standing office procedure. The rules gave the commissioner no authority to issue such directions to deputy commissioners. I wrote to the commissioner on both points and sent the Panjab government a copy, adding that until I received orders or advice from it I would continue to observe its . On my earnest and blameless petition, Governor Chandu Lal scrawled, “This Kapur Singh is a thoroughly insubordinate and rebellious officer” (gross indiscipline). The Hindu governor, drunk on power, did not make clear whether the commissioner or the deputy commissioner was really guilty of “insubordination” and “rebellion.” Nor did this arrogant governor explain whether I would have been “insubordinate and rebellious” had I obeyed the commissioner and thereby violated the Panjab government’s . In this “inquiry” against me, the government has also brought this grave “charge” against me through Ex. P. W. 6 (10) / 5. My answer in Ex. P. W. 6/(10) 7 is also worth reading carefully and with a cool head. It may show how completely the governor and government set aside good judgment and common sense in their efforts to hound, harass, and harm me.
(16) ਮਹੀਨਾ ਜੁਲਾਈ, 1948 ਵਿਚ ਮਿ: , ਗ੍ਰਹਿ ਸਕੱਤਰ ਲੱਗ ਗਿਆ ਸੀ ਤੇ ਇਸ ਪਦ ਪੁਰ ਉਹ ਸਾਲ ਭਰ ਲਈ ਲੱਗਾ ਰਿਹਾ । ਸ਼ੁਰੂ ਸ਼ੁਰੂ ਵਿਚ ਉਸ ਨੇ ਇਕ “ਗੁਪਤ” ਨੀਤੀ-ਪੱਤ੍ਰ, ਮਿਤੀ 28 ਜੁਲਾਈ, 1948, ਨੰ: 11202-13 ਐਸ. ਬੀ. (ਉਪਸਥਿਤ) ਭੇਜਿਆ । ਇਸ ਵਿਚ ਉਸ ਨੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਹਦਾਇਤਾਂ ਭੇਜੀਆਂ ਕਿ ਕਿਸੇ ਵਿਅਕਤੀਗਤ ਕੇਸ ਲਈ ਸਰਕਾਰ ਦੀ ਅਗਾਊਂ ਮਰਜ਼ੀ ਤੋਂ ਬਿਨਾਂ ‘ਪੰਜਾਬ ਪਬਲਿਕ ਸੇਫ਼ਟੀ ਐਕਟ’ ਨੂੰ ਵਰਤੋਂ ਵਿਚ ਨਾ ਲਿਆਂਦਾ ਜਾਵੇ । ਮੈਂ ਜਵਾਬ ਵਿਚ ਲਿਖਿਆ (ਨਕਲ ਐਗਜ਼ਿਬਟ 11/1) ਕਿ ਅਜੇਹਾ ਹੁਕਮ ਉੱਕਾ ਹੈ ਕਿਉਂਕਿ ਲੈਜਿਸਲੇਚਰ, ਵਿਧਾਨ ਘੜਨ ਵਾਲੀ ਅਸੰਬਲੀ, ਨੇ ਕਈ ਸੰਗੀਨ ਜੁਰਮ ਅਜੇਹੇ ਨਿਸਚਿਤ ਅਤੇ ਅੰਕਤ ਕੀਤੇ ਹੋਏ ਹਨ ਜਿਨ੍ਹਾਂ ਦੀ ਜ਼ਮਾਨਤ ਵੀ ਨਹੀਂ ਹੋ ਸਕਦੀ ਅਤੇ ਜੇਹੜੇ ਕਿ ਹਿੰਦ ਡੰਡਾਵਲੀ ਅਥਵਾ ‘’ ਅਨੁਸਾਰ ‘’ ਜੁਰਮ ਦੀ ਮਾਰ ਵਿਚ ਆ ਜਾਂਦੇ ਹਨ । ਜਿਵੇਂ ਹਿੰਦ ਡੰਡਾਵਲੀ ਨੂੰ ਕੇਵਲ ਕਾਰਜਕਾਰੀ, ਐਗਜ਼ੈਕਟਿਵ, ਸਰਕਾਰ ਦੇ ਕਿਸੇ “ਗੁਪਤ” ਪੱਤਰ ਦੇ ਆਧਾਰ ਤੇ ਇਕ ਪਾਸੇ ਨਹੀਂ ਰਖਿਆ ਜਾ ਸਕਦਾ ਤਿਵੇਂ ਇਨ੍ਹਾਂ ‘ਪੰਜਾਬ ਪਬਲਿਕ ਸੇਫ਼ਟੀ’ ਕਾਨੂੰਨਾਂ ਦਾ ਵੀ p. 159ਲੈਜਿਸਲੇਚਰ ਹੀ ਕਰ ਸਕਦੀ ਹੈ, ਅਤੇ ਜੇ ਸਰਕਾਰ ਚਾਹੁੰਦੀ ਹੈ ਕਿ ਇਨ੍ਹਾਂ ਪੁਰ ਕੋਈ ਅਮਲ ਹੀ ਨ ਕੀਤਾ ਜਾਵੇ ਯਾ ਸਰਕਾਰ ਨੂੰ ਪਹਿਲਾਂ ਪੁੱਛ ਲਿਆ ਜਾਵੇ ਤਦ ਐਕਟ ਵਿਚ ਅਜਿਹਾ ਸੰਸ਼ੋਧਨ ਕਰਨਾ ਜ਼ਰੂਰੀ ਹੈ । ਗੱਲ ਮਾਮੂਲੀ ਸੀ ਕਿ , ਜੋ ਕਿ ਸਰਕਾਰ ਦੇ ਤਿੰਨ ਪਰੰਪਰਾਈ ਅੰਗ ਹਨ ਉਨ੍ਹਾਂ ਦੇ ਅਧਿਕਾਰਾਂ ਦਾ ਨਿਖੇੜ ਹੋਇਆ ਹੋਇਆ ਹੈ, ਪਰ ਜਿਵੇਂ ਕਿ, ਚੋਖੇ ਸਬੂਤ, ਇਸ ਕੇਸ ਵਿਚੋਂ ਹੀ ਲਭਦੇ ਹਨ, ਵਿਸ਼ੇਸ਼ ਤੌਰ ਤੇ, ਮਿ: , ਤੇ ਸਾਧਾਰਨ ਤੌਰ ਤੇ ਪੰਜਾਬ ਸਰਕਾਰ ਨੇ ਅਗਿਆਨ-ਵੱਸ ਜਾਂ ਜਾਣ ਬੁਝ ਕੇ ਹੈਂਕੜਬਾਜ਼ੀ ਦੁਆਰਾ, ਤਿੰਨੇ ਤਰ੍ਹਾਂ ਦੇ ਸੱਤਾ ਅਧਿਕਾਰ ਐਗਜ਼ੈਕਟਿਵ ਸਰਕਾਰ ਨੂੰ ਹੀ, ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਸੌਂਪ ਦਿਤੀਆਂ । ਪਰ ਢੰਗ ਨਾਲ, ਐਗਜ਼ੈਕਟਿਵ ਅਫ਼ਸਰਾਂ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਗੁਪਤ, ਲਿਖਤੀ ਤੇ ਜ਼ਬਾਨੀ, ਆਦੇਸ਼ਾਂ ਦੁਆਰਾ ਜਾਣੂ ਕਰਾ ਦਿਤਾ ਕਿ ਜੋ ਕੋਈ ਕਰੇਗਾ ਉਸ ਦੀ ਇਸ ਕਿੰਤੂ ਨੂੰ ਭੀ ਕਾਨੂੰਨ ਦਾ ਵਿਰੋਧ ਸਮਝਿਆ ਜਾਵੇਗਾ, “ਉਹ ਮੁਖ-ਮੰਤਰੀ ਤੋਂ ਲੈ ਕੇ ਸਕੱਤਰਾਂ ਤੀਕ ਸਰਕਾਰ ਦੇ ਹੁਕ਼ਮ ਨੂੰ ਤੋੜੇਗਾ”, (ਜਿਹਾ ਕਿ ਮੇਰੀ ਫ਼ਾਈਲ ਉਤੇ ‘ਨੋਟਾਂ’ ਤੋਂ ਸਪੱਸ਼ਟ ਹੈ) । “ਅਜਿਹੇ ਹੈਂਕੜਬਾਜ਼ ਨੂੰ ਸਰਕਾਰੀ ਨੌਕਰੀ ਤੋਂ ਲਾਹ ਦੇਣਾ ਹੀ ਯੋਗ ਹੈ ਕਿਉਂਕਿ ਇਸ ਪੰਜਾਬ ਨੂੰ ਹੁਣ ਰਹਿਣ ਦੇ ਯੋਗ ਬਣਾਉਣਾ ਹੈ ।” ਮਿ: , ਇਉਂ ਬੜੀ ਤੀਬਰਤਾ ਨਾਲ ਅਨੁਭਵ ਕਰਦਾ ਹੈ, ਜਿਵੇਂ ਕਿ ਐਗਜ਼ਿਬਟ 2 (6)/15) ਵਿਚ । ਮੈਂ ਇਥੇ ਇਕ ਹਵਾਲਾ, 1942 ਦੀ ‘ ਡਾਇਰੀ’ (Goebel’s Diary), ਦੀ ਜੋ ਕਿ ਅਮਰੀਕਾ ਨੇ ਹੁਣੇ ਹੁਣੇ ਲੱਭੀ ਹੈ, ਤੇ ਹੁਣੇ ਹੀ (1948 ਵਿਚ) ਡਬਲਡੇ ਐਂਡ ਕੰਪਨੀ, ਨਿਊਯਾਰਕ ਨੇ ਛਾਪੀ ਹੈ, ਵਿਚੋਂ ਇਕ ਪੈਰਾ ਦੇਣਾ ਚਾਹੁੰਦਾ ਹਾਂ । 20 ਮਾਰਚ, 1942 ਦੇ ਅੰਦਰਾਜ ਵਿਚ ਇਕ ਲੰਮਾ ਚੌੜਾ ਪੈਰਾ ਹੈ ਜਿਸ ਵਿਚ ਡਾਕਟਰ ਲਿਖਦਾ ਹੈ :—
(16) In July 1948 Mr. became home secretary and stayed in the post for about a year. Early in his tenure he sent a “secret” policy letter dated July 28, 1948, No. 11202-13 S.B. (produced in evidence). In it he instructed district magistrates not to apply the Punjab Public Safety Act in an individual case without the government’s prior approval. I replied (copy in Exhibit 11/1) that such an order was altogether unlawful, since the legislature, the lawmaking assembly, had defined and listed a number of serious offenses that were nonbailable and fell within the category of offenses under the Indian Penal Code, or . Just as the executive government cannot set aside the Indian Penal Code by a “secret” letter, p. 159 only the legislature can amend these Panjab public safety laws. If the government wants them left unenforced or wants officials to consult it first, the Act must be amended accordingly. The point was elementary. The are the three traditional branches of government, and their powers are separate. Yet the ample evidence in this very case shows that Mr. in particular and the Panjab government in general, through ignorance or deliberate high-handedness, vested the powers of all three branches in the executive government alone without any legal basis. The executive officers used secret written and oral orders to inform district magistrates that any objection would itself be treated as defiance of the law: “He will disobey the orders of the government from the chief minister down to the secretaries,” as the notes in my file show. “It is only right that such an insolent man be removed from government service, for the Panjab must now be made fit to live in.” Mr. feels this most strongly, as shown by Exhibit 2 (6)/15. I should like to quote a passage from the 1942 diary of (Goebel’s Diary), which the Americans have just found and Doubleday and Company of New York has just published, in 1948. In a long passage in the entry for March 20, 1942, Dr. writes:
“ਸਰਬ ਸ਼ਕਤੀਮਾਨ ਨੇਤਾ, ਫਿਊਹਰਰ, (ਹਿਟਲਰ) ਨੇ ਅੱਗੇ ਤੋਂ ਸਖ਼ਤੀ ਨਾਲ ਰਾਜ ਕਰਨ ਦਾ ਫ਼ੈਸਲਾ ਕਰ ਲਿਆ ਹੈ ...... ਮੈਂ ਇਕ ਕਾਨੂੰਨ ਦਾ ਸੁਝਾਅ ਦਿਤਾ ਹੈ ਕਿ ਜੋ ਨੈਸ਼ਨਲ ਸੋਸ਼ਲਿਸਟ ਸਿਧਾਂਤਾਂ ਨੂੰ ਤੋੜੇ ਉਸ ਨੂੰ ਉੱਗਰ ਦੰਡ ਦਿਤਾ ਜਾਵੇ ...... ਅਸੀਂ ਉਨ੍ਹਾਂ ਨੂੰ ਆਪਣੇ ਕਾਬੂ ਕਰਨ ਲਈ ਨਵਾਂ ਕਾਨੂੰਨੀ ਆਧਾਰ ਲਭੀਏ । ਜੋ ਕਿ ਨਿਆਂ ਮੰਤਰਾਲੇ ਦਾ ਉਪ-ਸਕੱਤਰ ਹੈ, ਮੇਰੀਆਂ ਕਈਆਂ ਬੇਨਤੀਆਂ ਨੂੰ ਇਹ ਆਖ ਕੇ ਠੁਕਰਾ ਦਿੰਦਾ ਰਿਹਾ ਹੈ ਕਿ ‘ਇਹ ਕਾਨੂੰਨ ਵਿਰੁਧ ਹਨ ।’ ...... ਇਹ ਆਧਾਰ ਕਿਸੇ ਯੋਗ ਕਾਨੂੰਨ ਨਾਲ ਪਹਿਲਾਂ ਉਤਪੰਨ ਕੀਤਾ ਜਾਵੇ । ...... ਕਾਨੂੰਨ ਰਾਜ ਸਤਾ ਦਾ ਸਵਾਮੀ ਨਹੀਂ ਸਗੋਂ ਰਾਜ ਦੀ ਨੀਤੀ ਦਾ ਸੇਵਾਦਾਰ ਬਣਾਇਆ ਜਾਣਾ ਚਾਹੀਏ ।”
“The all-powerful leader, the Führer (Hitler), has decided to rule sternly from now on. … I have proposed a law under which anyone who violates National Socialist principles will be severely punished. … Let us find a new legal basis for bringing them under our control. , undersecretary in the Ministry of Justice, has repeatedly rejected my requests, saying, ‘These are against the law.’ … That basis must first be created by an appropriate law. … The law must be made the servant of state policy, rather than the master of state power.”
ਇਹ ਡਾਕਟਰ ਦਾ ਵਿਚਾਰ, ਮੇਰੇ ਵਿਰੁਧ ਪੰਜਾਬ ਸਰਕਾਰ ਦੇ ਸਕੱਤਰੇਤ ਨੋਟ, ਜਿਹੜਾ ਰਿਕਾਰਡ ਵਿਚ ਐਗਜ਼ਿਬਟ 2 (6)/15 ਉੱਤੇ ਹੈ, ਨਾਲ ਠੀਕ ਤੇ ਵਧੀਆ ਢੁਕਦਾ ਹੈ । ਇਸ ਕਚਹਿਰੀ ਦੇ ਚੀਫ਼ ਜਸਟਿਸ ਅਥਵਾ ਇਨਕੁਆਰੀ ਜੱਜ ਨੇ, ਆਪ ਹੀ, ‘ਨੀਤੀ’ ਵਿਚਾਰ ਕੇ, ਆਦੇਸ਼ ਹੁਣ ਦੇ ਦਿਤਾ ਹੈ ਕਿ, ‘ਅਗੇ ਤੋਂ ਅਸਲ ਦਸਤਾਵੇਜ਼ਾਂ ਕਚਹਿਰੀ ਵਿਚ ਨ ਲਿਆਈਆਂ ਜਾਇਆ ਕਰਨ’ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਪੁਰ ਸਕੱਤਰਾਂ ਜਾਂ ਰਾਜਪਾਲ ਦਾ ਕੁਝ ਲਿਖਿਆ ਹੋਇਆ ਹੋਵੇ ਤੇ ਇਹ ਲਿਖਤ ਕਿਸੇ p. 160ਨਿਰਪੱਖ ਨਿਰੀਖਣ ਦੇ ਯੋਗ ਨ ਹੋਵੇ, ਮੈਨੂੰ ਕੁਝ ਇਕ ਲਿਖਤਾਂ, ਜੋ ਕਿ 1947 ਤੋਂ, ਖ਼ਾਸ ਤੌਰ ਤੇ ਰਾਜਪਾਲ ਤੇ ਚੀਫ਼ ਸਕੱਤਰ , ਗ੍ਰਹਿ ਸਕੱਤਰ ਤੇ ਹੋਰ ਵਿਸ਼ੇਸ਼ ਮੰਤਰੀਆਂ ਦੁਆਰਾ ਲਿਖੀਆਂ ਜਾ ਚੁੱਕੀਆਂ ਯਾ ਲਿਖੀਆਂ ਜਾ ਰਹੀਆਂ ਹਨ ਦਾ ਪਤਾ ਹੈ । ਪੰਜਾਬ ਸਰਕਾਰ ਦੇ ਸਕੱਤਰੇਤ ਤੇ ਬਹੁਤ ਸਾਰੇ ਲਿਖਤੀ ਨੋਟਾਂ ਤੇ ਵਿਚਾਰਾਂ ਦੇ ਟਾਕਰੇ ਉਤੇ ‘ਗੋਇਬਲਜ਼ ਡਾਇਰੀ’, ਸਰਕਾਰ ਦੇ ਇਕ ਮਹੱਤਵਪੂਰਨ ਅਧਿਕਾਰੀ ਦੀਆਂ ਆਦਰਯੋਗ ਅਤੇ ਜ਼ਿੰਮੇਦਾਰ ਲਿਖਤਾਂ ਦਾ ਸੰਗ੍ਰਹਿ ਜਾਪਦਾ ਹੈ । ਖ਼ਬਰੇ ਅਧਿਆਤਮਕ ਸਮਾਨਤਾਂ ਕਾਰਨ, ਮੈਂ ਉਪ-ਸਕੱਤਰ ਵਿਚ ਡੂੰਘੀ ਦਿਲਚਸਪੀ ਲੈਣ ਲਗ ਪਿਆ ਸਾਂ ਕਿ ਵੇਖੀਏ ਇਸ ਨਾਲ ਕੀ ਵਾਪਰੀ ਹੈ, ਜਿਸ ਨੇ ਇਸ ਕਾਰਣ ਆਪਹੁਦਰੇ, ਉਤੋਂ ਆਏ, ਹੁਕਮ ਪ੍ਰਵਾਨ ਨਹੀਂ ਸਨ ਕੀਤੇ ਕਿਉਂਕਿ ਇਨ੍ਹਾਂ ਦਾ ਕੋਈ ਕਾਨੂੰਨੀ ਆਧਾਰ ਨਹੀਂ ਸੀ । ‘ਗੋਇਬਲਜ਼ ਡਾਇਰੀ’ ਇਸ ਬਾਰੇ ਚੁੱਪ ਹੈ । ਪਰ ਮੈਨੂੰ ਪਤਾ ਹੈ ਕਿ ਮੇਰੀ, ਪਹਿਲਾਂ ਤੋਂ ਹੀ ਨਿਸ਼ਚਿਤ ਹੋਣੀ ਸੰਬੰਧੀ, ਪੰਜਾਬ ਸਕੱਤਰੇਤ ਦੀਆਂ ਟਿਪਣੀਆਂ ਬੜੀ ਈਮਾਨਦਾਰੀ ਤੇ ਖੁਲ੍ਹ ਨਾਲ 1948 ਤੋਂ ਲਿਖੀਆਂ ਗਈਆਂ ਹਨ । ਡਾ: ਗੋਪੀ ਚੰਦ , ਦਸੰਬਰ, 1948 ਵਿਚ ਹੁਸ਼ਿਆਰਪੁਰ ਆਏ ਅਤੇ ਉਨ੍ਹਾਂ ਨੇ ਮੈਨੂੰ ਕੁਝ ਅਜਿਹੇ ‘ਨੋਟ’ ਦਿਖਾਏ ਤੇ ਮੈਨੂੰ ਕਰੁਣਾਮਯ ਨਸੀਹਤ ਭੀ ਕੀਤੀ । ਉਹ ਆਖਣ ਲੱਗੇ, “ਤੂੰ ਇਹ ਆਖਦਾ ਰਹਿੰਦਾ ਹੈਂ ਕਿ ਸਰਕਾਰ ਦਾ ਫ਼ਲਾਣਾ ਹੁਕਮ ਗ਼ੈਰ ਕਾਨੂੰਨੀ ਹੈ, ਅਮਕਾ ਸਕੱਤਰ ਗ਼ਲਤ ਹੁਕਮ ਭੇਜ ਰਿਹਾ ਹੈ । ਤੂੰ ਸਰਕਾਰ ਨੂੰ ਆਰਾਮ ਨਾਲ ਕਿਉਂ ਨਹੀਂ ਚਲਣ ਦਿੰਦਾ । ਇਸੇ ਕਾਰਣ ਹਰ ਸਕੱਤਰ ਤੇਰਾ ਦੁਸ਼ਮਣ ਬਣਿਆ ਹੋਇਆ ਹੈ, ਕਿਉਂਕਿ, ਤੇਰੀਆਂ ਚਿੱਠੀਆਂ ਰਿਕਾਰਡ ਵਿਚ ਜਾਂਦੀਆਂ ਹਨ ਤੇ ਦਫ਼ਤਰੀ ਬਾਬੂ ਉਨ੍ਹਾਂ ਨੂੰ ਪੜ੍ਹਦੇ ਹਨ ਅਤੇ ਆਪਣੇ ਅਫ਼ਸਰਾਂ ਦੀ ਖਿੱਲੀ ਉਡਾਉਂਦੇ ਹਨ । ਇਸ ਤਰ੍ਹਾਂ ਸਕੱਤਰਾਂ ਦੀ ਹੇਠੀ ਹੁੰਦੀ ਹੈ ।” ਮੈਂ ਆਖਿਆ, “ਕੀ ਰਾਜਪਾਲ ਮੇਰਾ ਪੱਖ ਨਹੀਂ ਪੂਰਦੇ ?” ਉਨ੍ਹਾਂ ਆਖਿਆ, “ਮੈਂ ਤੈਨੂੰ ਬਚਾ ਲੈਂਦਾ ਜੇ ਰਾਜਪਾਲ ਤੇਰੇ ਏਨੀ ਬੁਰੀ ਤਰ੍ਹਾਂ ਮਗਰ ਨ ਪਿਆ ਹੁੰਦਾ ।” ਮੈਂ ਉਸ ਵੇਲੇ, ਨੌਕਰੀ ਪੂਰੀ ਹੋਣ ਤੋਂ ਪਹਿਲਾਂ ਹੀ, ਰੀਟਾਇਰ ਹੋਣ ਦੀ ਮੰਗ ਕੀਤੀ, ਪਰ ਮੁਖਮੰਤਰੀ ਨੇ ਮੈਨੂੰ ਆਖਿਆ ਕਿ ਅਜਿਹਾ ਕਰਨਾ “ਦੇਸ਼ ਦੇ ਹਿਤਾਂ ਵਿਚ ਨਹੀਂ” ਹੈ । ਅਤੇ ਇਹੋ, ਸੰਨ 1947 ਵਿਚ, ਕਾਂਗਰਸੀ ਲੀਡਰਾਂ ਦੀ, ਮੇਰੇ ਵਰਗੇ ਲੋਲ੍ਹੇ ਤੇ ਵਿਸ਼ਵਾਸੀ ਉੱਚ ਆਈ. ਸੀ. ਐਸ., ਆਦਿ ਅਫ਼ਸਰਾਂ ਨੂੰ ਇਨ੍ਹਾਂ ਕੂਟਨੀਤੱਗਾਂ ਦੇ ਜਾਲ ਵਿਚ ਫਸਾਉਣ ਲਈ, ਇਕ ਸਪੱਸ਼ਟ ਕੁਟਿਲ ਨੀਤੀ ਸੀ । ਇਸ ਤੋਂ ਫ਼ੌਰਨ ਪਿਛੋਂ, ਜੋ ਡਾਕਟਰ ਨੇ ਮੈਨੂੰ ਹੁਕਮ ਭੇਜਿਆ, ਇਹ ਹੁਕਮ ਮੇਰੀ ਮੁਅੱਤਲੀ ਦਾ ਸੀ ਜੋ ਕਿ ਬਿਲਕੁਲ ਗ਼ੈਰ ਕਾਨੂੰਨੀ, ਗ਼ੈਰ ਵਿਧਾਨਕ ਹੋਣ ਦੇ ਬਾਵਜੂਦ ਵੀ ਚਾਰ ਸਾਲ ਲਈ ਲਾਗੂ ਰਖਿਆ ਗਿਆ । ਜੇ ਸਕੱਤਰ ਆਪਣੀਆਂ ਗ਼ਲਤੀਆਂ ਦਸੀਆਂ ਜਾਣੀਆਂ ਨਹੀਂ ਚਾਹੁੰਦੇ, ਤਾਂ ਮੰਤਰੀ ਉਨ੍ਹਾਂ ਦੀ ਸਹਾਇਤਾ ਕਿਉਂ ਕਰ ਰਹੇ ਹਨ ? ਮੈਂ ਆਪਣੇ ਜ਼ਿਲਾ ਮੈਜਿਸਟਰੇਟੀ ਦੇ ਅਨੁਭਵ ਤੋਂ ਇਸ ਦਾ ਕਾਰਣ ਸਮਝਦਾ ਹਾਂ । ਹਰ ਉਹ ਬੰਦਾ, ਜਿਸ ਦੇ ਵਿਰੁਧ ਸਰਕਾਰੀ ਕਰਮਚਾਰੀ ਕੋਈ ਕਾਨੂੰਨੀ ਕਾਰਵਾਈ ਕਰਨ ਲਈ. ਮਜਬੂਰ ਹੋਣ, ਜੇ ਉਹ ਕੋਈ ਰਾਜਨੈਤਿਕ ਮਹੱਤਵ ਰਖਦਾ ਹੋਵੇ ਤੇ ਲੋਕਰਾਜੀ ਸੰਸਥਾਵਾਂ ਵਿਚ ਕੋਈ ਅਧਿਕਾਰ ਭੀ ਰਖਦਾ ਹੋਵੇ, ਤਦ ਉਹ ਮੰਤਰੀਆਂ p. 161ਲਈ ਲਾਹੇਵੰਦਾ ਹੁੰਦਾ ਹੈ । ਇਸੇ ਲਈ ਉਹ ਇਸ ਤਰ੍ਹਾਂ ਦੇ ਸਭਨਾਂ ਕੇਸਾਂ ਵਿਚ ਆਪਣੀ ਲੱਤ ਅੜਾ ਦਿੰਦੇ ਹਨ । ਇਹ ਤਾਂ ਹੀ ਹੋ ਸਕਦਾ ਹੈ ਜੇ ਜ਼ਿਲਾ ਮੈਜਿਸਟਰੇਟਾਂ ਨੂੰ ਕੇਵਲ ਚਾਪਲੂਸ ਬਣਾ ਦਿਤਾ ਜਾਵੇ ਅਤੇ ਜਾਂ ਨਿੱਤ ਦੇ ਪ੍ਰਬੰਧ ਦੀਆਂ ਤੰਦਾਂ ਸ਼ਿਮਲੇ ਬੈਠੇ ਕੁਝ ਲੋਕਾਂ ਦੇ ਹੱਥ ਦੇ ਦਿਤੀਆਂ ਜਾਣ । ਮੈਂ ਕਰਤੱਵ ਪਾਲਣ ਵਜੋਂ ਤੇ ਮਹਾਨ ਭਾਰਤੀ ਆਗੂਆਂ ਦੀਆਂ ਰੋਜ਼ਾਨਾ ਅਪੀਲਾਂ ਨੂੰ, ਅੱਲ੍ਹੜਾਂ ਵਾਂਗ ਸੱਚ ਮੰਨਦੇ ਹੋਏ, ਕਿ ਸਰਕਾਰੀ ਅਫ਼ਸਰ ਆਪਣਾ ਕੰਮ ਕਾਨੂੰਨ ਤੇ ਨਿਯਮ ਅਨੁਸਾਰ ਚਲਾਉਂਦੇ ਰਹਿਣ, ਅਤੇ ਭਾਰਤ ਸਰਕਾਰ ਉਨ੍ਹਾਂ ਦੀ ਰੱਖਿਆ ਕਰੇਗੀ, ਪੂਰੇ ਤਾਣ ਨਾਲ ਇਹ ਦੋਵੇਂ ਗੱਲਾਂ ਨਿਭਾਉਂਦਾ ਰਿਹਾ । ਇਹੋ ਮੇਰੇ ਵਿਰੁਧ ਸਰਕਾਰ ਦੀ ਬੇਪਨਾਹ ਤੇ ਬੇਦਲੀਲ ਨਫ਼ਰਤ ਦਾ ਕਾਰਣ ਬਣਿਆ । ਦਸਤਾਵੇਜ਼ਾਂ (ਪੀ. ਡਬਲਯੂ. 2 (6)/22, ਅਤੇ 2 (6)/20, ਅਤੇ 2 (6)/21) ਪ੍ਰਗਟ ਕਰਦੀਆਂ ਹਨ ਕਿ ਐਗਜ਼ੈਕਟਿਵ ਸਰਕਾਰ ਕਿਵੇਂ, ਹਰ ਰੋਜ਼, ‘ਰੈਕੁਈਜ਼ੀਸ਼ਨਿੰਗ ਆਫ਼ ਇਮੂਵੇਬਲ ਪ੍ਰਾਪਰਟੀ’ ਐਕਟ ਦੇ ਲਾਗੂ ਕਰਨ ਵਿਚ ਸਰਾਸਰ ਗ਼ੈਰ-ਕਾਨੂੰਨੀ ਧੱਕੇਸ਼ਾਹੀ ਕਰਦੀ ਰਹੀ ਹੈ
Dr. ’s view fits the Panjab government’s secretariat note against me very well. That note is on the record as Exhibit 2 (6)/15. The chief justice or judge presiding over this inquiry has himself seen fit, on grounds of “policy,” to order that “original documents shall no longer be brought before the court,” since they might bear annotations by the secretaries or the governor and these could be unfit for p. 160 impartial scrutiny. I know of some of the notes written since 1947, or still being written, especially by Governor , Chief Secretary , Home Secretary , and certain ministers. Compared with many of the Panjab government’s secretariat notes and opinions, the Goebbels diary seems a collection of respectable and responsible writings by a senior official. Perhaps because I felt a spiritual kinship with him, I took a keen interest in what had happened to Undersecretary , who had refused arbitrary orders from above because they had no legal basis. The Goebbels diary is silent on that question. What I do know is that the Panjab Secretariat has written very candidly and openly about my predetermined fate since 1948. Dr. Gopi Chand came to Hoshiarpur in December 1948, showed me some such “notes,” and offered me some kindly advice. “You keep saying,” he began, “that this particular government order is unlawful or that such-and-such a secretary is sending out improper orders. Why don’t you let the government run smoothly? This is why every secretary is your enemy. Your letters go on the record, the office clerks read them, and they make fun of their superiors. It humiliates the secretaries.” “Doesn’t the governor support me?” I asked. “I would have protected you,” he replied, “if the governor had not been so fiercely after you.” I asked at the time to retire before completing my service, but the chief minister told me that to do so would be “against the interests of the country.” This was the Congress leaders’ distinctly devious policy in 1947, to draw naive, trusting senior officers like me in the I.C.S. and other services into the net of these schemers. Very soon after that Dr. sent me my suspension order. Though wholly illegal and without statutory authority, it was kept in force for four years. If the secretaries do not want their mistakes pointed out, why do the ministers help them? I know why from my own experience as a district magistrate. Anyone whom government officers are obliged to take legal action against can be of p. 161 use to ministers if he has political standing and holds any authority in democratic institutions. That is why they interfere in all such cases. This is possible only if district magistrates are reduced to flatterers or the threads of day-to-day administration are handed to a few people sitting in Simla. Out of duty, and taking with youthful trust the great Indian leaders’ daily appeals for government officers to carry on according to the law and rules and their assurance that the Government of India would protect them, I resisted both developments with all my strength. This was the reason for the government’s boundless and unreasonable hatred of me. The documents (P.W. 2 (6)/22, 2 (6)/20, and 2 (6)/21) show how the executive government resorted daily to outright unlawful coercion in enforcing the Requisitioning of Immovable Property Act.
(17) ਜ਼ਿਲਾ ਹੁਸ਼ਿਆਰਪੁਰ ਵਿਚ ‘’ ਨਾਮੀ ਪਿੰਡ ਵਿਚ, ਗਾਂਧੀ ਆਸ਼ਰਮ ਨਾਂ ਦੀ ਸੰਸਥਾ ਹੈ ਤੇ ਗੋਪੀ ਚੰਦ ਦਾ ਇਸ ਨਾਲ ਕਈ ਵਰ੍ਹੇ ਤੋਂ ਪੁਰਾਣਾ ਸੰਬੰਧ ਹੈ ਤੇ ਇਹ ਸੰਬੰਧ ਉਨ੍ਹਾਂ ਦੇ 1947 ਵਿਚ ਮੁਖ ਮੰਤਰੀ ਬਣਨ ਤੀਕ ਬਣਿਆ ਰਿਹਾ । ਇਹ ਦੋਸ਼ ਲਾਇਆ ਗਿਆ ਸੀ ਕਿ ਅਗਸਤ 1947 ਦੀਆਂ ਗੜਬੜਾਂ ਵੇਲੇ ਅਤੇ ਮਗਰੋਂ ਵੀ, ਇਸ ਆਸ਼ਰਮ ਦਾ ਮੈਨੇਜਰ, ਮੁਸਲਮਾਨ ਸੰਪਤੀ ਦੀ ਲੁੱਟ ਮਾਰ ਦਾ ਧੰਦਾ ਕਰਦਾ ਰਿਹਾ ਹੈ, ਅਤੇ ਉਹ, ਬਿਨਾਂ ਕਿਸੇ ਅਧਿਕਾਰ ਦੇ, ਸਰਕਾਰੀ ਸੱਤਾ ਅਖ਼ਤਿਆਰ ਕਰਕੇ ਪਿੰਡ ਦੇ ਅਧਿਕਾਰੀਆਂ ਦੀ ਨਿਯੁਕਤੀ ਕਰਨ ਲਗ ਪਿਆ । ਮੈਂ ਉਸ ਦੇ ਚਾਲ ਚਲਣ ਦੀ ਪੜਤਾਲ ਆਰੰਭ ਦਿਤੀ । ਲੁੱਟ, ਹੇਰਾਫੇਰੀ, ਧੱਕਾ, ਧਾੜੇ ਦੇ ਕਈ ਸਬੂਤਾਂ ਨੇ ਇਸ ਦਾ ਭੇਤ ਖੋਲ੍ਹਿਆ ਅਤੇ ਬਹੁਤ ਸਾਰੇ ਲਿਖਤੀ ਸਬੂਤਾਂ ਨੇ ਸਿੱਧ ਕਰ ਦਿਤਾ ਕਿ ਗਾਂਧੀ ਦੇ ਇਸ ਪੈਰੋਕਾਰ ਨੇ ਕਈ ਵੇਰ ਪਿੰਡ ਦੇ ਅਧਿਕਾਰੀਆਂ ਦੀ ਭ੍ਰਿਸ਼ਟਾਚਾਰਕ ਨਿਯੁਕਤੀ ਕੀਤੀ । ਇਸ ਮੌਕੇ ਤੇ ਮੁਖ-ਮੰਤਰੀ, ਸ੍ਰੀ ਨੇ ਮੈਨੂੰ ਇਕ ਸਰਕਾਰੀ ਪੱਤਰ ਲਿਖਿਆ, ਜੋ ਕਿ ਫ਼ਾਈਲ ਵਿਚ ਸ਼ਾਮਲ ਹੈ, (ਡੀ. ਓ. ਪੱਤਰ ਨੰ: 1215-ਪੀ. ਏ. ਪੀ., ਮਿਤੀ 3 ਜੁਲਾਈ, 1948) ਕਿ ਇਸ ਕੇਸ ਦੀ ਮੈਂ ਸਭ ਕਾਰਵਾਈ ਠੱਪ ਦੇਵਾਂ । ਇਸ ਚਿੱਠੀ ਨੇ ਪੰਡਤ , ਐਮ. ਐਲ. ਏ. ਵਿਰੁਧ ਕਾਰਵਾਈ ਵੀ ਬੰਦ ਕਰਵਾ ਦਿਤੀ । ਉਹੀ ਦੱਤ, ਜਿਸ ਨੇ ਰੂਪੋਸ਼, ਕਮਿਊਨਿਸਟ ਐਜੀਟੇਟਰ, , ਭੜੋਲੀਆਂ ਨੂੰ ਆਸਰਾ ਦਿਤਾ ਸੀ ਤੇ ਉਸ ਰਾਮ ਕਿਸ਼ਨ, ਦੀ ਰੂਪੋਸ਼ੀ ਦੇ ਕੇਸ ਵਿਚ ‘’ ਦੇ ਗਾਂਧੀ ਭਗਤ ਨੂੰ ਭੀ ਤਫ਼ਤੀਸ਼ ਵਿਚ ਸ਼ਾਮਿਲ ਕੀਤਾ ਗਿਆ ਸੀ । ਇਹ ਪੱਤਰ ਮੈਂ, ਇਸ ਮੇਰੇ ਵਿਰੁਧ ਕੇਸ ਵਿਚ ਤਲਬਿਆ ਸੀ, ਜਿਸ ਬਾਰੇ ਐਡਵੋਕੇਟ ਜਨਰਲ ਨੇ ਹੁਣ ਆਖਿਆ ਹੈ ਕਿ ‘ਇਹ ਲੱਭਦਾ ਨਹੀਂ ਹੈ ।’
(17) In the village of in Hoshiarpur District there is an institution called Gandhi Ashram. Gopi Chand had long been associated with it, and the association lasted up to his becoming chief minister in 1947. It was alleged that during and after the disturbances of August 1947, the ashram manager made a business of looting Muslim property and, without authority, assumed government powers and began appointing village officials. I began to investigate his conduct. Evidence of looting, fraud, coercion, and robbery brought the affair to light, and numerous documents proved that this follower of Gandhi had repeatedly made corrupt appointments of village officials. At this point the chief minister, Shri , wrote me an official letter now in the file (demi-official letter No. 1215-P.A.P. of July 3, 1948) directing me to stop all proceedings in the case. This letter also stopped action against Pandit , M.L.A. This was the same Datt who had sheltered the Communist agitator of Bharolian while he was in hiding. The Gandhi devotee of had also come under investigation in the inquiry into Ram Kishan’s going into hiding. I called for this letter in the present case against me. The advocate general has now said of it, “It cannot be found.”
(18) ਸ਼ੁਭ ਮਰਯਾਦਾ ਵਿਚਾਰ ਕੇ, ਮੈਂ ਸ੍ਰੀਮਤੀ , ਗਵਰਨਰ ਦੀ ਵਹੁਟੀ, ਬਾਬਤ ਕਈ ਗੱਲਾਂ ਦੱਸਣ ਤੋਂ ਝਿਜਕਦਾ ਹਾਂ । ਇਹ ਲਗਭਗ ਜਨਵਰੀ, 1948 ਵਿਚ ਹੁਸ਼ਿਆਰਪੁਰ ਆਏ ਤੇ ਜਦੋਂ ਮੈਂ ਉਨ੍ਹਾਂ ਨੂੰ ਆਪਣੇ ਡਿਪਟੀ ਕਮਿਸ਼ਨਰ p. 162ਹੋਣ ਦੇ ਨਾਤੇ ‘ਜੀ ਆਇਆਂ’ ਆਖਣ ਗਿਆ ਤਦ ਮੈਨੂੰ ਉਨ੍ਹਾਂ ਨੇ ਸ਼ਰੇਆਮ ਬੁਰਾ ਭਲਾ ਆਖਿਆ ਤੇ ਮੇਰੀ ਬੇਇਜ਼ਤੀ ਕੀਤੀ । ਪਰ ਮੈਂ ਇਹ ਚੁੱਪ ਕਰਕੇ ਸਹਿ ਲਈ, ਕਿਉਂ ਜੁ ਉਹ ਲਾਟ ਸਾਹਿਬ ਦੀ ਵਹੁਟੀ ਹੁੰਦਿਆਂ ਹੋਇਆਂ ਭੀ ਅਬਲਾ ਇਸਤਰੀ ਸਨ ਅਤੇ ਮੇਰੇ ਵਰਗੇ ਖ਼ੁਦਦਾਰ ਮਰਦ ਦੀ ਧਕੇਲ ਸਹਿਣ ਜੋਗੇ ਨਹੀਂ ਸਨ । ਇਕ ਹੋਰ ਕਾਰਨ ਭੀ ਮੇਰਾ ਇਸ ਵੇਲੇ ਚੁੱਪ ਰਹਿਣ ਦਾ ਸੀ । ਇਹ ਤਾਂ ਸਰਕਾਰ ਦੀ ਮੇਰੇ ਖ਼ਿਲਾਫ਼ ਮੈਨੂੰ ਫਸਾਉਣ ਦੀ ਗਿਣੀ ਮਿਥੀ, ਵਿਉਂਤੀ ਮੁਹਿੰਮ ਸੀ, ਕਿਉਂਕਿ ਮੈਂ ਕਿਸੇ ਉੱਚ ਅਧਿਕਾਰੀਆਂ ਸਾਹਮਣੇ ਅਯੋਗ ਝੁਕਦਾ ਨਹੀਂ ਸਾਂ ਤੇ ਉਨ੍ਹਾਂ ਦੀਆਂ ਨੀਤੀਆਂ ਦਾ ਹੱਥ ਠੋਕਾ ਨਹੀਂ ਬਣਦਾ ਸਾਂ, ਕਿਉਂਜੁ ਅਜਿਹਾ ਕਰਨਾ ਮੇਰੀ ਜ਼ਮੀਰ, ਕਾਨੂੰਨ ਦੇ ਜਨਤਕ ਹਿਤਾਂ ਦੇ ਵਿਪਰੀਤ ਸੀ । ਇਸ ਲਈ ਲਾਟ ਸਾਹਿਬ ਤੇ ਉਨ੍ਹਾਂ ਦੇ ਸਕੱਤਰ ਮੈਨੂੰ ਇਸ ਜਨਾਨੀ ਨਾਲ ਕੇ ਖੁਆਰ ਕਰਨਾ ਲੋਚਦੇ ਸਨ ।*
(18) Out of regard for propriety, I hesitate to recount several things about Mrs. , the governor’s wife. She came to Hoshiarpur around January 1948. When I went to welcome her in my p. 162 capacity as deputy commissioner, she reviled and insulted me in public. I bore it in silence, because even as the governor’s wife she was a defenseless woman and could hardly withstand a rebuff from a self-respecting man like me. I had another reason for keeping silent then. This was a calculated, concerted government campaign to ensnare me, because I would neither bow improperly before high officials nor become their instrument in carrying out policies contrary to my conscience, the law, and the public interest. So the governor and his secretaries wanted to embroil me with this woman and discredit me.*
p. 162* (Original in English), Appendix “A”.
* (Original in English), Appendix “A”.
(ਦਸੰਬਰ, 1950)
(December 1950)

Notes and glossary for this section (31 notes · 21 terms)

Editors’ notes

1. Context

Ajit appeared as an Urdu daily from November 1942 in Lahore and later from Jullundur, where an issue of July 18, 1949 survives.

2. Context

The date of reply No. 1687 is August 30, 1968 in the 1972 edition and August 30, 1948 in the 1979 edition. The 1979 date fits the August 1948 correspondence described here.

  • Kapur Singh, Sāchī Sākhī (1972), 120
3. Correction

The print has ਉਨ੍ਹਾ. The reading gives ਉਨ੍ਹਾਂ.

4. Context

Kapur Singh gives the note in Panjabi.

5. Context

The Federal Public Service Commission became the Union Public Service Commission on January 26, 1950; the Supreme Court records that the Union commission was consulted before the dismissal.

6. Context

The English takes the viceroy as acting on behalf of the two governments’ representatives. The Panjabi also allows the East Panjab representatives and the viceroy to be read as separate petitioners.

7. Source

Carroll’s trial opens in chapter XI and includes witness testimony. In chapter XII, the King asks the jury for a verdict, and the Queen calls for sentence first. Two jurors ask about the paper and the handwriting. The King surmises that the Knave imitated another hand and takes the lack of a signature as evidence of mischief. Kapur Singh’s Panjabi calls the royal pair Diamonds, assigns the questions to a judge, and has the King infer the deed itself. His English footnotes give Hearts and the jury, and add that the jury had heard no evidence.

  • Carroll, Alice’s Adventures, chap. 11
  • Carroll, Alice’s Adventures, ch. XII, 181–182
  • Carroll, Alice’s Adventures, ch. XII, 187
8. Context

The judgment records service of the East Panjab suspension order in April 1949 and dismissal by order of the President. It upheld East Panjab’s authority to order the inquiry under the Public Servants (Inquiries) Act, 1850, treating that authority as distinct from the power to dismiss. It also discusses the disciplinary guarantees of Article 314.

9. Correction

The print has ਡਖਲਯੂ. The reading gives ਡਬਲਯੂ.

10. Context

The sentence continues on p. 157.

11. Correction

The printed English footnote has “immitated.” The reading corrects this to “imitated,” which is also the spelling in Carroll. The rest of Kapur Singh’s adapted sentence stands.

  • Carroll, Alice’s Adventures, ch. XII, 182
12. Context

The sentence begins on p. 156 and continues at the top of p. 157.

13. Correction

The print has ਭਲਮਣਜਊ at 157/2. The reading gives ਭਲਮਣਸਊ.

14. Context

Item (9) of the statement concerns Mohan Lal Datt; see the notes on p. 146.

15. Context

Appendix A, §14, names Pandit Mohan Lal Dutt, M.L.A., and Ram Kishan of Bharolian, and reports Ram Kishan’s arrest by the Special Police at Jullundur and his statement that Dutt had sheltered him. The English translation keeps Datt and Jalandhar as elsewhere in the edition.

  • Kapur Singh, Sāchī Sākhī, Appendix A, 226–227, §14
16. Context

Kapur Singh’s Panjabi gives Governor Trivedi’s words about an insubordinate and rebellious officer. In Appendix A, section 15, he gives the governor’s notation as “gross indiscipline” and says the governor saw it as grounds for suspension and removal.

  • Kapur Singh, Sāchī Sākhī, Appendix A, 227–228, §15
17. Context

The Punjab Public Safety Act, Punjab Act II of 1947, took effect on March 20, 1947. The East Punjab High Court records that it continued in force in East Panjab after Partition. The East Punjab Public Safety Act succeeded it on March 29, 1949.

18. Correction

The print has ਗ਼ਰਕਾਨੂੰਨੀ at 158/28. The reading gives ਗ਼ੈਰਕਾਨੂੰਨੀ.

19. Open question

The Panjabi gives the policy letter as 11202-13 S.B. and the reply as Exhibit 11/1; Appendix A (p. 228) gives 11201-13-S.B. and Exhibit P.W.D. 11/2. Each reading stands in its own text pending the exhibits. The English original assigns the procedure for these offenses to the Criminal Procedure Code; the Panjabi names the Indian Penal Code (Tazirat-i-Hind).

  • Kapur Singh, Sāchī Sākhī, Appendix A, 228
20. Correction

The print has ਸ਼ੰਸ਼ੋਧਨ at 159/3. The reading gives ਸੰਸ਼ੋਧਨ, as at 159/1.

21. Context

In the English statement, Kapur Singh contrasts the executive use of secret directives with the Nazis’ use of due legal process to concentrate power. In the Panjabi, he says that the executive acquired power without a legal basis. The explicit comparison appears only in the English sentence.

  • Kapur Singh, Sāchī Sākhī, Appendix A, 228, §16
22. Correction

The print has ਕਿੱਤੂ at 159/11. The reading gives ਕਿੰਤੂ, as at 159/10.

23. Context

Kapur Singh names the book as “Goebel’s Diary.” The title of the 1948 Doubleday edition is The Goebbels Diaries, 1942–1943, edited and translated by Louis P. Lochner. The March 20, 1942 passage is on pp. 153–154 of the consulted Charter Books reprint. Kapur Singh’s Panjabi at 159/21–28 condenses imprisonment and possible death to “severe punishment,” casts the search for a new legal basis as an exhortation, and uses “law” at the close where Lochner uses “Justice.” Kapur Singh’s abridged English excerpt in Appendix A, pp. 228–229, also has “Justice.”

  • Goebbels, Goebbels Diaries
  • Goebbels, Goebbels Diaries, 153–154, March 20, 1942
  • Kapur Singh, Sāchī Sākhī, Appendix A, 228–229
24. Context

Franz Schlegelberger was state secretary in the Reich Ministry of Justice and headed it after Franz Gürtner’s death. His discharge was announced in August 1942. The Justice Case tribunal found him guilty on counts 2 and 3 and sentenced him to life imprisonment on December 4, 1947. Kapur Singh’s comparison draws on Goebbels’s account of Schlegelberger rejecting his requests for lack of a legal basis. The tribunal’s judgment documents his participation in the regime’s abuses.

25. Open question

The Panjabi statement is dated December 1950 and refers to four years of suspension. The Supreme Court records service of the suspension order on April 13, 1949 and the dismissal order on July 27, 1953. The English statement mentions receipt of the suspension order without giving a duration.

26. Context

The East Punjab Requisitioning of Immovable Property (Temporary Powers) Act, 1948 governed the requisition of immovable property in East Panjab.

27. Context

Kapur Singh places Oel in Hoshiarpur District. It is now in Una District, Himachal Pradesh. The Tribune dates Tirath Ram’s founding of the Gandhi Seva Ashram to 1935. The Jamnalal Bajaj Foundation’s award biography gives 1939 and says Gopi Chand Bhargava laid the foundation stone.

28. Context

Both versions identify D.O. letter No. 1215-PAP of July 3, 1948 as the direction to stop proceedings. The Panjabi says the letter was called for and reported missing. In the English statement, the document reported untraceable is the Oel ashram case file.

  • Kapur Singh, Sāchī Sākhī, Appendix A, 231, §17
29. Context

Appendix A, §18, calls the governor’s wife “Lady Trivedi” and also dates the visit to about January 1948. The Panjabi names her Rani Trivedi and tells the exchange at more length. Both are Kapur Singh’s recollection.

  • Kapur Singh, Sāchī Sākhī, Appendix A, 231, §18
30. Correction

The print has ਉਲਝੱਾ at 162/10. The reading gives ਉਲਝਾ.

31. Context

The author directs readers to Appendix A, the original English statement. Its items (14)–(18) correspond to the passage translated from Panjabi on pp. 157–162. The English original appears on pp. 226–231.

Glossary

Chandulal Madhavlal Trivedi (1893–1980)

ਚੰਦੂ ਲਾਲ ਤ੍ਰਿਵੇਦੀ

Indian Civil Service officer and governor of East Panjab from August 15, 1947, to March 11, 1953.

Franz Schlegelberger (1876–1970)

ਸਲੇਗਲਬਰਗਰ

State secretary and acting head of the Reich Justice Ministry until August 1942.

Gopi Chand Bhargava (1889–1966)

ਡਾਕਟਰ ਗੋਪੀ ਚੰਦ ਭਾਰਗਵ

first Chief Minister of East Panjab (1947–49)

Joseph Goebbels (1897–1945)

ਗੋਇਬਲਜ਼

Nazi propaganda minister; his diaries for 1942–1943 were published in English in 1948.

  • Goebbels, Goebbels Diaries
legislature, executive, judiciary

ਲੈਜਿਸਲੇਟਿਵ, ਐਗਜ਼ੈਕਟਿਵ ਤੇ ਜਿਊਡੀਸ਼ਰੀ

The three branches of government in Kapur Singh’s argument on the circular.

M. R. Bhide

ਮਿਸਟਰ ਭਿੱਡੇ

Home secretary of East Panjab in March 1949

Oel (now in Una district, Himachal Pradesh)

ਓਇਲ

Village of the Gandhi Seva Ashram, founded by Tirath Ram; Gopi Chand Bhargava laid its foundation stone.

Pandit Mohan Lal Datt, M.L.A.

ਪੰਡਤ ਮੋਹਨ ਲਾਲ ਦੱਤ

Identified by Kapur Singh as a Congress member of the East Punjab Assembly.

  • Kapur Singh, Sāchī Sākhī, Appendix A, 226–227, §14
Ram Kishan of Bharolian

ਰਾਮ ਕਿਸ਼ਨ

Communist of Hoshiarpur district in hiding in 1948, in Kapur Singh’s account.

Rani Trivedi

ਰਾਣੀ ਤ੍ਰਿਵੇਦੀ

Wife of Governor Trivedi, called Lady Trivedi in Appendix A.

  • Kapur Singh, Sāchī Sākhī, Appendix A, 231, §18
Sachdev (as printed)

ਮਿਸਟਰ ਸਚਦੇਵ

I.C.S., chief secretary, East Panjab

Sardar Ajit Singh (1881–1947)

ਅਜੀਤ ਸਿੰਘ

Bhagat Singh’s uncle; nationalist exile

Srinagesh (as printed)

ਮਿਸਟਰ ਸ੍ਰੀਨਗੇਸ਼

I.C.S., commissioner, Jullundur division

  • Bristow, Memories of the British Raj, 146
  • Report on Agrarian Reforms in PEPSU, 2
Standing Orders

ਸਥਾਈ ਹੁਕਮ

Standing procedural instructions of the government.

Tazirat-i-Hind

ਤਾਜ਼ੀਰਾਤ ਹਿੰਦ

The Urdu title of the Indian Penal Code.

ਐਫੀਸ਼ੈਂਸੀ-ਬਾਰ

a point in a service pay scale that an officer may pass only on a favorable review.

ਹਿੰਦੂ ਪਦਪਾਤਸ਼ਾਹੀ ਛੱਤ੍ਰਪਤੀ

Chhatrapati is a sovereign title. Hindu Pad Padshahi refers to Maratha Hindu dominion. Kapur Singh uses the combined expression ironically of Patel.

ਕਾਬਲੇ-ਦਸਤ-ਅੰਦਾਜ਼ੀ, “cognizable”

ਕਾਬਲੇ-ਦਸਤ- ਅੰਦਾਜ਼ੀ

An offense for which the police may arrest without a warrant.

ਜਵਾਬ-ਤਲਬੀ

a formal demand for an explanation.

ਨਿਕਾਸੀ-ਜਾਇਦਾਦ

Evacuee property. Here the property left by Muslims who departed during Partition.

ਨੋਟਿੰਗ

a minute written on an official file.

Sāchī Sākhī, Appendix 1 · The Beginnings of Secular Hindu Rule, part 3 of 3. harvardsikh.org/books/sachi-sakhi/app-1/3 The whole section prints from harvardsikh.org/books/sachi-sakhi/app-1/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.