Skip to content
Sāchī Sākhīਸਾਚੀ ਸਾਖੀ

Sir Jogendra Singh (1877–1946)

Sikh writer and administrator; member for Education, Health and Lands on the Viceroy’s Executive Council (in office from July 1942)

What the index covers

  • Sikh leaders

    This set covers statements by Sikh political leaders and princes on the Sikhs’ political status and future, and on dealings with Congress, the Muslim League and the British, anywhere in the book. Statements on internal Panthic affairs, and on Kapur Singh personally, are not indexed.

3 statements, in book order

  1. Sir Jogendra Singh (1877–1946)

    When the talk turned to this Cabinet Mission, he said, “This group of British ministers wishes with all its heart that, before the English leave India, some firm arrangement can be made to enable the Sikhs to stand securely on their own feet in a free India. The cooperation of the Sikhs in this world war has made a very good impression on the British Parliament and the English people. Had Master Tara Singh not been on my side, the Khalsa Defence of India League that was formed would not have succeeded. May the True Guru always grant Sikh leaders this kind of pure understanding, so that the Khalsa may benefit not only India but the whole world.”

    ਇਸ ‘ਕੈਬੀਨਟ ਮਿਸ਼ਨ’ ਬਾਰੇ ਗੱਲ ਚੱਲੀ ਤਾਂ ਕਹਿਣ ਲਗੇ, “ਬਰਤਾਨੀਆਂ ਦੀ ਇਹ ਵਜ਼ੀਰ ਮੰਡਲੀ ਤਨੋ ਮਨੋ ਚਾਹਵਾਨ ਹੈ ਕਿ ਅੰਗ੍ਰੇਜ਼ਾਂ ਦੇ ਹਿੰਦੁਸਤਾਨ ਛੱਡ ਜਾਣ ਤੋਂ ਪਹਿਲਾਂ, ਕੋਈ ਅਜਿਹਾ ਪੱਕਾ ਬਾਨ੍ਹਣੂੰ ਬੰਨ੍ਹਿਆ ਜਾ ਸਕੇ, ਜਿਸ ਨਾਲ ਸਿੱਖ, ਸੁਤੰਤ੍ਰ, ਹਿੰਦੁਸਤਾਨ ਵਿਚ, ਆਪਣੇ ਪੈਰਾਂ ਤੇ ਪੱਕੇ ਤੌਰ ਤੇ ਖੜੋ ਸਕਣ । ਬ੍ਰਿਟਿਸ਼ ਪਾਰਲੀਮੈਂਟ ਤੇ ਅੰਗ੍ਰੇਜ਼ੀ ਕੌਮ ਉਤੇ, ਇਸ ਵਿਸ਼ਵ-ਯੁੱਧ ਵਿਚ ਸਿੱਖਾਂ ਦੇ ਮਿਲਵਰਤਣ ਦਾ ਬੜਾ ਚੰਗਾ ਪ੍ਰਭਾਵ ਪਿਆ ਹੈ । ਜੇ ਮਾਸਟਰ ਤਾਰਾ ਸਿੰਘ ਮੇਰੇ ਵਲ ਨ ਹੁੰਦੇ ਤਾਂ ਜਿਹੜੀ ‘ਖ਼ਾਲਸਾ ਡੀਫ਼ੈਂਸ ਆਫ਼ ਇੰਡੀਆ ਲੀਗ’ ਬਣਾਈ ਗਈ ਸੀ, ਉਹ ਕਾਮਯਾਬ ਨਹੀਂ ਸੀ ਹੋਣੀ । ਸਤਿਗੁਰੂ ਸਿੱਖ ਲੀਡਰਾਂ ਨੂੰ ਸਦਾ ਹੀ ਇਹੋ ਜਿਹੀ ਨਿਰਮਲ ਬੁੱਧੀ ਬਖ਼ਸ਼ਣ ਤਾਂ ਜੁ ਖ਼ਾਲਸਾ ਨ ਕੇਵਲ ਹਿੰਦੁਸਤਾਨ ਲਈ, ਸਗੋਂ ਸਾਰੇ ਸੰਸਾਰ ਲਈ ਲਾਭਵੰਦ ਹੋ ਸਕੇ ।”

    Role
    Sikh member of the Viceroy’s Executive Council
    Source
    Kapur Singh recalls Sir Jogendra Singh’s words to him
    How
    recalled
    Audience
    Kapur Singh
    Place
    Sir Jogendra Singh’s house, York Road, New Delhi
    Date
    early March 1946 (Kapur Singh’s dating)
    Subject
    the British ministers’ wishes for the Sikhs
    Pages
    p. 102

    Read it in the edition, p. 102

    Cite this statement

    Statement by Sir Jogendra Singh, early March 1946 (Kapur Singh’s dating), in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 102, https://www.harvardsikh.org/books/sachi-sakhi/s/CA.101.6.s5.

  2. Sir Jogendra Singh (1877–1946)

    Sir Jogendra Singh replied, “Khalistan on the model of Pakistan is not the only way to safeguard the Sikhs, nor does it seem to be the Guru’s will. The Sikhs are staunch well-wishers of all India and of the Hindus, for our ties with the Hindus are deep and cordial. Yet the True Guru has bound the life and death of the Sikhs to the Muslims of India and to Islam. There is a divine mystery in this too. By simply opposing Muslims, we can accomplish little for the Hindus and do India no lasting service. By working with Muslims, the Sikhs can check Muslim exclusiveness and hostility toward Hindus and also mediate between Hindus and Muslims, and between Pakistan and India, to sustain an unbroken bond of brotherhood. Only a whole and undivided India brought into being in this way will live long and be healthy. Otherwise it will be like a child born at seven months by cesarean section. This is also the true mission of Sikhi and the Sikhs, entrusted to us by the Gurus.”

    ਸਰ ਜੋਗਿੰਦਰਾ ਸਿੰਘ ਕਹਿਣ ਲਗੇ, “ਪਾਕਿਸਤਾਨ ਦੇ ਵਜ਼ਨ ਉਤੇ ਖ਼ਾਲਿਸਤਾਨ, ਕੇਵਲ ਇਹੋ ਰਾਹ ਸਿੱਖਾਂ ਦੀ ਸੁਰੱਖਯਾ ਦਾ ਨਹੀਂ ਅਤੇ ਨ ਹੀ ਇਹ ਗੁਰੂ ਦੀ ਇੱਛਾ ਭਾਸਦੀ ਹੈ । ਸਿੱਖ ਸਾਰੇ ਹਿੰਦੁਸਤਾਨ ਅਤੇ ਹਿੰਦੂਆਂ ਦੇ ਪੁੱਜ ਕੇ ਖ਼ੈਰਖ਼ਾਹ ਹਨ ਕਿਉਂਕਿ ਹਿੰਦੂਆਂ ਨਾਲ ਸਾਡੇ ਸੰਬੰਧ ਬੜੇ ਡੂੰਘੇ ਤੇ ਸੁਖਾਵੇਂ ਹਨ । ਪਰ ਸਤਿਗੁਰੂ ਨੇ ਸਿੱਖਾਂ ਦਾ ਜੀਵਨ ਮਰਨ ਹਿੰਦੁਸਤਾਨ ਦੇ ਮੁਸਲਮਾਨਾਂ ਤੇ ਇਸਲਾਮ ਨਾਲ ਨੱਥੀ ਕਰ ਦਿੱਤਾ ਹੋਇਆ ਹੈ । ਇਸ ਵਿਚ ਭੀ ਕੋਈ ਰੱਬੀ ਭੇਤ ਹੈ । ਮੁਸਲਮਾਨਾਂ ਦੀ ਨਿਰੀ ਮੁਖ਼ਾਲਫ਼ਤ ਕਰਕੇ, ਅਸੀਂ ਨਾ ਹਿੰਦੂਆਂ ਦਾ ਬਹੁਤ ਕੁਝ ਸਵਾਰ ਸਕਦੇ ਹਾਂ ਅਤੇ ਨ ਹਿੰਦੁਸਤਾਨ ਦੀ ਕੋਈ ਦੇਰਪਾ ਸੇਵਾ । ਮੁਸਲਮਾਨਾਂ ਨਾਲ ਸਹਿਯੋਗ ਕਰ ਕੇ, ਸਿੱਖ ਨ ਕੇਵਲ ਮੁਸਲਮਾਨਾਂ ਦੀਆਂ ਇਕੱਲਖੋਰ ਰੁਚੀਆਂ (exclusiveness) ਅਤੇ ਹਿੰਦੂ-ਦਵੈਸ਼ ਸੁਭਾਅ ਨੂੰ ਹੀ ਰੋਕ ਪਾ ਸਕਦੇ ਹਨ, ਸਗੋਂ ਹਿੰਦੂਆਂ ਤੇ ਮੁਸਲਮਾਨਾਂ ਅਤੇ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਅਤੁਟ ਭਰਾਤਰੀ ਭਾਵ ਦੀ ਵਿਚੋਲਗੀਰੀ ਭੀ ਕਰ ਸਕਦੇ ਹਨ । ਇਉਂ ਤੇ ਇਹੋ ਜਿਹਾ ਜਿਹੜਾ ਸਾਲਮ ਤੇ ਅਖੰਡ ਹਿੰਦੁਸਤਾਨ ਬਣੇਗਾ, ਓਹੋ ਚਿਰੰਜੀਵ ਤੇ ਨਰੋਆ ਹੋਵੇਗਾ, ਨਹੀਂ ਤਾਂ ਜਿਵੇਂ ਸਤਮਾਹੇਂ ਬੱਚੇ, ਪੇਟ ਚਾਕ ਕਰਕੇ ਕੱਢੇ ਹੋਏ (Premature and Caesar- ian birth) ਹੁੰਦੇ ਹਨ, ਉਹ ਦਸ਼ਾ ਹੋ ਜਾਵੇਗੀ । ਇਹੋ ਸਿੱਖੀ ਤੇ ਸਿੱਖਾਂ ਦਾ ਅਸਲੀ ਮਿਸ਼ਨ ਭੀ ਹੈ ਜੋ ਗੁਰੂਆਂ ਨੇ ਅਸਾਨੂੰ ਸੌਂਪਿਆ ਹੈ ।”

    Role
    Sikh member of the Viceroy’s Executive Council
    Source
    Kapur Singh recalls Sir Jogendra Singh’s words to him
    How
    recalled
    Audience
    Kapur Singh
    Place
    Sir Jogendra Singh’s house, York Road, New Delhi
    Date
    early March 1946 (Kapur Singh’s dating)
    Subject
    the Sikhs, Khalistan and India
    Context
    His reply to Kapur Singh’s question, later in the same conversation.
    Pages
    pp. 102–103

    Read it in the edition, pp. 102–103

    Cite this statement

    Statement by Sir Jogendra Singh, early March 1946 (Kapur Singh’s dating), in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 102–103, https://www.harvardsikh.org/books/sachi-sakhi/s/CA.102.1.s4.

  3. Sir Jogendra Singh (1877–1946)

    After a while Sir Jogendra Singh spoke of his own accord: “If I could be of some service to the Panth at this moment, I would go to the Guru’s abode with my head held high. The Akalis have got it into their heads that I want to keep their man out of the Viceroy’s new Executive Council. I have few worldly ambitions left now. This was the moment to seize, and I could have done it. Once the snake has slipped away, only its track will be left. When the British offer, the Sikhs refuse to take. Later the Sikhs will ask, and no one will give. For the past twenty-five years, our own people have thwarted every effort made to protect the Sikhs. ‘Every branch I set my foot on bends and gives way.’ Serving the Panth is very hard. ‘Service to the True Guru is arduous.’ But it is harder still to have the Sikhs themselves pull off one’s turban. Who knows what the True Guru’s will has in store?”

    ਕੁਝ ਸਮੇਂ ਪਿਛੋਂ ਸਰ ਜੋਗਿੰਦਰਾ ਸਿੰਘ ਆਪ ਹੀ ਬੋਲੇ, “ਮੇਰੇ ਹੱਥੋਂ ਐਸ ਵੇਲੇ ਪੰਥ ਦੀ ਕੁਝ ਸੇਵਾ ਹੋ ਸਕਦੀ ਤਾਂ ਮੈਂ ਗੁਰਪੁਰੀ ਵਿਚ ਸੁਰਖ਼ਰੂ ਹੋ ਕੇ ਜਾਂਦਾ । ਇਹ ਅਕਾਲੀਆਂ ਨੂੰ ਐਵੇਂ ਸ਼ਕ ਹੈ ਕਿ ਮੈਂ ਉਨ੍ਹਾਂ ਦੇ ਬੰਦੇ ਨੂੰ ਨਵੀਂ ਬਣਨ ਵਾਲੀ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਵਿਚ ਵੜਨ ਨਹੀਂ ਦੇਣਾ ਚਾਹੁੰਦਾ । ਮੇਰੀਆਂ ਹੁਣ ਬਹੁਤੀਆਂ ਸੰਸਾਰੀ ਉਮੰਗਾਂ ਨਹੀਂ ਰਹਿ ਗਈਆਂ । ਏਹੋ ਸਮਾਂ, ਵੇਲਾ ਸੰਭਾਲ ਲੈਣ ਦਾ ਹੈ ਸੀ, ਜੋ ਮੈਂ ਕਰ ਸਕਦਾ ਸੀ । ਫੇਰ ਸੱਪ ਨਿਕਲ ਜਾਵੇਗਾ ਤੇ ਲਕੀਰ ਰਹਿ ਜਾਵੇਗੀ । ਅੰਗਰੇਜ਼ ਦਿੰਦੇ ਹਨ ਤਾਂ ਸਿੱਖ ਲੈਂਦੇ ਨਹੀਂ । ਫੇਰ ਸਿੱਖ ਮੰਗਣਗੇ ਤਾਂ ਕਿਸੇ ਨੇ ਦੇਣਾ ਨਹੀਂ । ਪਿਛਲੇ ਪੰਜੀ ਸਾਲਾਂ ਤੋਂ, ਜੋ ਜਤਨ ਭੀ ਸਿੱਖਾਂ ਦੇ ਬਚਾਅ ਦਾ ਕਰੀਦਾ ਹੈ, ਉਸ ਨੂੰ ਆਪਣੇ ਹੀ ਅਸਫਲ ਬਣਾ ਦਿੰਦੇ ਹਨ । ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥ ਪੰਥ ਦੀ ਸੇਵਾ ਬੜੀ ਔਖੀ ਹੈ, ਸਤਿਗੁਰ ਕੀ ਸੇਵਾ ਗਾਖੜੀ । ਪਰ ਸਿੱਖਾਂ ਹੱਥੋਂ ਪੱਗ ਲੁਹਾਉਣੀ ਇਸ ਤੋਂ ਭੀ ਵਧੇਰੇ ਔਖੀ ਹੈ । ਪਤਾ ਨਹੀਂ ਸਤਿਗੁਰੂ ਦਾ ਕੀ ਭਾਣਾ ਵਰਤਣਾ ਹੈ ।”

    Role
    Sikh member of the Viceroy’s Executive Council
    Source
    Kapur Singh recalls Sir Jogendra Singh’s words to him, after the telegram
    How
    recalled
    Audience
    Kapur Singh
    Place
    New Delhi
    Date
    March 1946, the next morning (Kapur Singh’s account)
    Subject
    the Sikhs and the British offer
    Context
    Includes two sayings he quotes within his own speech.
    Pages
    p. 104

    Read it in the edition, p. 104

    Cite this statement

    Statement by Sir Jogendra Singh, March 1946, the next morning (Kapur Singh’s account), in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 104, https://www.harvardsikh.org/books/sachi-sakhi/s/CA.104.1.s2.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.