Skip to content
Sāchī Sākhīਸਾਚੀ ਸਾਖੀ

Introduction

III. What this book is for

1979 edition, Intro. pp. 39–47Section 3 of 3Previous sectionNext section

“ਸਾਚੀ ਸਾਖੀ” ਵਿਚ, ਜਿਹੜਾ ਮਿਸਟਰ ਜਿਨਾਹ ਦਾ ਬਾਰ ਬਾਰ ਇਹ ਵਾਕ ਆਉਂਦਾ ਹੈ, ਕਿ “ਮੁਸਲਮਾਨਾਂ ਨੂੰ ਉਹਨਾਂ ਦੇ ਹਿੱਸੇ ਦਾ ਮੁਲਖ ਵੰਡ ਦਿਤਾ ਜਾਵੇ, ਅਤੇ ਉਥੇ ਜੇ ਮੁਸਲਮਾਨਾਂ ਨੂੰ ਇਕ ਵੇਲੇ ਰੋਟੀ ਖਾ ਕੇ ਹੀ ਗੁਜ਼ਾਰਾ ਕਰਨਾ ਪਿਆ ਤਾਂ ਉਹ ਕਰ ਲੈਣਗੇ”, ਇਸ ਦਾ ਰਹੱਸਯ, ਇਸ ਸੰਖੇਪ ਉਪ੍ਰੋਕਤ ਆਤਮ ਕਥਾ ਨੂੰ ਪੜ੍ਹ ਕੇ ਪਾਠਕਾਂ ਨੂੰ ਭਲੀ ਪ੍ਰਕਾਰ ਸਮਝ ਆ ਜਾਵੇਗਾ ਅਤੇ ਉਨ੍ਹਾਂ ਨੂੰ ਸਪੱਸ਼ਟ ਹੋ ਜਾਵੇਗਾ ਕਿ ਮੁਸਲਮਾਨ ਤੇ ਮਿਸਟਰ ਜਿਨਾਹ ਜੋ ਕਹਿੰਦੇ ਤੇ ਮੰਗਦੇ ਸਨ, ਉਹ ਨਿਰੀ ਹਠਧਰਮੀ ਨਹੀਂ ਸੀ, ਦੂਰਦਰਸ਼ਤਾ ਉਤੇ ਆਧਾਰਤ ਰਾਜਨੀਤੀ ਸੀ ।
Readers of this brief account of my life will understand why Mr. Jinnah says repeatedly in Sāchī Sākhī, “Give the Muslims their share of the country, and if they have to get by there on one meal a day, they will.” It will become clear to them that what the Muslims and Mr. Jinnah said and demanded was politics grounded in foresight rather than mere obstinacy.
ਜਿਵੇਂ ਕਿ “ਸਾਚੀ ਸਾਖੀ” ਵਿਚ ਵਿੱਦਤ ਹੈ, (ਜਨਮ, ਸੰਨ 1772) ਤੋਂ ਲੈ ਕੇ, , , , , ਤੇ ਮਹਾਤਮਾ ਗਾਂਧੀ, (ਮ੍ਰਿਤੂ ਸੰਨ 1948) ਤਕ ਜਿਨ੍ਹਾਂ ਮੂਲਿਕ ਵਿਚਾਰਾਂ ਨੇ ਹਿੰਦੁਸਤਾਨ ਵਿਚ ਰਾਸ਼ਟ੍ਰਵਾਦ ਅਥਵਾ ਨੂੰ ਜਨਮ ਤੇ ਪ੍ਰੇਰਨਾ ਦਿਤੀ ਉਹਨਾਂ ਦਾ ਆਧਾਰ ਪੁਰਾਤਨ ਹਿੰਦੂ ਸੰਸਕ੍ਰਿਤੀ, ਅਧਿਆਤਮਵਾਦ ਅਤੇ ਭਾਰਤ ਅਤੇ ਹਿੰਦੂ ਜਾਤੀ ਦਾ ਭਵਿਸ਼ ਕਾਲ ਵਿਚ ਨਿਸ਼ਚਿਤ ਗੌਰਵਮਈ ਹੀ ਸੀ । ਜਦੋਂ ਸੰਨ 1947 ਵਿਚ ਦੇਸ਼ ਸੁਤੰਤਰ ਹੋ ਗਿਆ ਅਤੇ ਸੰਨ 1950 ਵਿਚ ਦੇਸ਼ ਦੀ ਸੰਪੂਰਣ ਰਾਜ ਸ਼ਕਤੀ, ਸ੍ਰੀ ਜਵਾਹਰ ਲਾਲ ਨਹਿਰੂ ਅਤੇ ਉਸ ਦੇ ਸਾਥੀਆਂ ਦੇ ਹੱਥ ਆ ਗਈ ਤਦ ਨਹਿਰੂ ਜੀ ਨੇ ਭਾਰਤ ਦੇ ਭਵਿੱਖ ਤੇ ਭਾਰਤੀ ਸਮਾਜ ਨੂੰ, ਆਪਣੇ ਨਵੀਨ ਵਿਚਾਰਾਂ ਤੇ ਰੁਚੀਆਂ ਅਨੁਸਾਰ, ਖੁਲ੍ਹ ਕੇ ਭ੍ਰੰਸ਼ ਕਰਨਾ ਤੇ ਢਾਲਣਾ ਸ਼ੁਰੂ ਕਰ ਦਿਤਾ । ਇਹ ਵਿਚਾਰ ਤੇ ਰੁਚੀਆਂ ਉਸ ਦਾ ਨਿਰੋਧ ਸਨ ਜਿਸ ਨੇ ਕਿ ਹਿੰਦੂ ਰਾਸ਼ਟਰਵਾਦ ਨੂੰ ਪਿਛਲੇਰੇ ਦੋ ਡੂਢ ਸੌ ਸਾਲ ਉਤੇਜਨਾ ਅਤੇ ਉਤਸਾਹ ਦਈ ਰਖਿਆ ਸੀ ॥
As Sāchī Sākhī shows, the fundamental ideas that gave rise to and inspired nationalism in India, from (born 1772) through , , , , and Mahatma Gandhi (died 1948), drew on ancient Hindu culture and spiritual thought, and on a belief in the glorious duty destined for India and the Hindus. When the country gained independence in 1947 and full state power came into the hands of Jawaharlal Nehru and his colleagues in 1950, Nehru openly began to distort and reshape India’s future and Indian society in accordance with his new ideas and inclinations. Those ideas and inclinations stifled the impulse that had animated and encouraged Hindu nationalism for the previous two to two and a half centuries.
ਅੰਤਿਕਾ ॥ ੩ ॥ ਇਕ ਕਵਿਤਾ ਹੈ ਜਿਹੜੀ ਕਿ ਸੰਨ 1955 ਵਿਚ, ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਇਹਨਾਂ ਰੁਚੀਆਂ ਤੇ ਵਿਚਾਰਾਂ ਦਾ ਡੂੰਘਾ ਅਧਿਅਨ ਕਰਕੇ, ਟੀਕਾ ਟਿਪਣੀ ਵਜੋਂ ਲਿਖੀ ਗਈ ਸੀ । ਤਾਤਪ੍ਰਜ ਇਸ ਕਵਿਤਾ ਦਾ ਇਹ ਹੈ ਕਿ ਜੋ Intro. p. 40ਰੂਪਰੇਖਾ ਦੇਸ਼ ਵਿਚ, ਸਮਾਜਿਕ ਤੇ ਸਾਂਸਕ੍ਰਿਤਕ ਢਾਂਚੇ ਨੂੰ, ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਉਹ ਉਸ ਸਫੁਰਤੀ ਦਾ ਵਿਰੋਧ ਤੇ ਨਿਰੋਧ ਹੈ ਜਿਸ ਦੇ ਆਸਰੇ ਹਿੰਦੁਸਤਾਨ ਦੀਆਂ ਘਟ-ਗਿਣਤੀਆਂ ਨੇ ਬਹੁਤੀਆਂ ਤੇ ਬਹੁ-ਗਿਣਤੀ ਨੇ ਬੋਹੜੀਆਂ, ਸੁਤੰਤ੍ਰਤਾ ਸੰਗ੍ਰਾਮ ਵਿਚ ਕੁਰਬਾਨੀਆਂ ਕੀਤੀਆਂ ਸਨ । ਇਹ ਵਿਚਾਰ ਕਵਿਤਾ ਵਿਚ ਹੀ, ਠੀਕ ਤੌਰ ਤੇ ਬਿਆਨੇ ਜਾ ਸਕਦੇ ਸਨ, ਕਿ ਕੋਈ ਸਥਿਰ ਤੇ ਟਿਕੇ ਰਹਿਣ ਵਾਲੀ ਕੀਮਤ ਤੇ ਵਿਵਸਥਾ ਝਟਪਟ, ਦੁਆਰਾ ਰਚੀ ਨਹੀਂ ਜਾ ਸਕਦੀ । ਪੱਕੀਆਂ ਨੀਹਾਂ ਤੇ ਜੜ੍ਹਾਂ ਉਤੇ ਹੀ ਸਥਿਰਤਾ ਉਸਾਰੀ ਜਾ ਸਕਦੀ ਹੈ ਅਤੇ ਅਜੇਹੀ ਉਸਾਰੀ ਲੰਮਾਂ ਸਮਾਂ, ਦੀਰਘ- ਦ੍ਰਿਸ਼ਟੀ ਤੇ ਸ਼ਾਂਤ ਵਾਤਾਵਰਣ ਮੰਗਦੀ ਹੈ ।
Appendix 3 is a poem written in 1955 as a commentary after a close study of these inclinations and ideas of Pandit Jawaharlal Nehru. The poem argues that the Intro. p. 40shape now being imposed on the country’s social and cultural fabric opposes and suppresses the spirit in which India’s minorities made many sacrifices, and its majority fewer, in the struggle for independence. Only in poetry could these ideas be properly expressed: no enduring set of values and institutions can be produced in a hurry by a fickle mind. Stability can only be built on firm foundations and deep roots, and such building requires time, foresight, and an atmosphere of peace.
ਇਸ ਦੇ ਹੇਠਾਂ, ਅੰਗਰੇਜ਼ੀ ਪੜ੍ਹੇ ਹੋਏ ਪਾਠਕਾਂ ਦੇ ਲਾਭ ਹਿਤ ਅਤੇ ਮਨੋਰੰਜਨ ਲਈ, ਇਸ ਪੰਜਾਬੀ ਕਵਿਤਾ ਦਾ ਅੰਗ੍ਰੇਜ਼ੀ ਰੂਪ ਦੇ ਦਿਤਾ ਗਇਆ ਹੈ ।
Below Appendix 3 an English version of the Panjabi poem is given for the benefit and entertainment of readers educated in English.
ਧਾਰਮਿਕ ਪੱਧਰ ਉਤੇ ਮਿਸਟ੍ਰ ਜਿਨਾਹ ਐਵੇਂ ਢਿੱਲਾ ਮੱਠਾ ਮੁਸਲਮਾਨ ਹੀ ਸੀ । ਸੰਨ 1944-45 ਵਿਚ, ਇਹ ਮਨੋਕਲਪਤ ਸਾਖੀ, ਮਿਸਟ੍ਰ ਜਿਨਾਹ ਦੀ ਦੀਨੀ ਨਿਸ਼ਠਾ ਅਤੇ ਇਸਲਾਮ ਦੀ ਜਾਣਕਾਰੀ ਬਾਬਤ, ਕੁਝ ਮੁਸਲਮਾਨਾਂ ਨੇ ਹੀ ਪ੍ਰਚਲਤ ਕਰ ਰਖੀ ਸੀ, ਕਿ ਇਕ ਵੇਰ ਮਿਸਟ੍ਰ ਜਿਨਾਹ ਜੁਮੇ ਦੀ ਨਮਾਜ਼ ਵਿਚ ਸ਼ਾਮਿਲ ਹੋਏ ਤਦ ਪਿਛੋਂ ਮੁਲਾਣੇ ਨੇ ਖੁਤਬਾ ਪ੍ਰਚਾਰਨ ਸਮੇਂ ਕੁਰਾਨ ਸ਼ਰੀਫ਼ ਦਾ ਇਹ ਫੁਰਮਾਣ ਵਿਆਖਿਆ ਕਿ : “ਹੇ, ਮੋਮਨੋ, ਤੁਹਾਨੂੰ ਹੁਕਮ ਹੈ ਕਿ ਤੁਸੀਂ ਅੱਲਾ ਤਆਲਾ, ਨਬੀ ਰਸੂਲ ਅਤੇ ਆਪਣੇ ਅਥਵਾ ਜੱਥੇਦਾਰ ਦੀ ਆਗਿਆ ਦਾ ਪਾਲਣ ਕਰੋ ।” ਜਿਨਾਹ ਸਾਹਿਬ ਮਸੀਤ ਵਿਚ ਤਾਂ ਚੁੱਪਚਾਪ ਸੁਣਦੇ ਰਹੇ, ਪਰ ਬਾਹਰ ਆ ਕੇ ਪੁੱਛਣ ਲਗੇ : “ਮੈਂ ਸਾਰੀ ਗੱਲ ਸਮਝ ਨਹੀਂ ਸਕਿਆ । ਅੱਲਾ ਤਆਲਾ ਤਾਂ ‘ਗਾਡ’ (God) ਨੂੰ ਕਹਿੰਦੇ ਹਨ ਅਤੇ ‘’ ਮੈਂ ਆਪ ਹੀ ਹਾਂ । ਪਰ ਇਹ ਤੀਜਾ ਬੰਦਾ ਕੌਣ ਹੈ, ਜਿਸ ਦਾ ਨਾਮ ਲਿਆ ਜਾ ਰਿਹਾ ਸੀ, ‘ਨਬੀ ਰਸੂਲ’ ?”
As far as religion went, Mr. Jinnah was a rather lax Muslim. In 1944–45 some Muslims themselves put about this fabricated tale about Mr. Jinnah’s religious devotion and his knowledge of Islam. One Friday, when Mr. Jinnah joined the prayers, the mullah explained this command from the Holy Quran in his sermon afterward: “Believers, you are commanded to obey Allah Most High, the Prophet-Messenger, and your leader or chief.” Mr. Jinnah listened to the sermon in silence while he was in the mosque, but when he came out he asked: “I couldn’t follow it all. Allah Most High means ‘God,’ and I myself am the ‘leader.’ But who is this third fellow they were talking about, the ‘Prophet-Messenger’?”
ਬੜੇ ਦ੍ਰਿਢ ਨਿਸ਼ਚੇ ਵਾਲੇ, ਉੱਚ ਕੋਟੀ ਦੇ ਆਲਮ ਮੁਸਲਮਾਨ ਸਨ, ਪਰ ਉਹ ਚੜ੍ਹਦੇ ਤੀਹੇ ਵਿਚ ਹੀ ਭਾਂਪ ਗਏ ਸਨ ਕਿ ਆਉਣ ਵਾਲੇ ਸਾਲਾਂ ਵਿਚ ਮਿਸਟ੍ਰ ਜਿਨਾਹ ਨਾਲੋਂ ਚੰਗਾ ਲੀਡਰ ਮੁਸਲਮਾਨਾਂ ਨੂੰ ਮਿਲ ਨਹੀਂ ਸਕਦਾ । ਉਹ ਸੰਨ 1932-33 ਤੋਂ ਹੀ ਮਿਸਟਰ ਜਿਨਾਹ ਨੂੰ ਚਿੱਠੀਆਂ ਪਤਰਾਂ ਰਾਹੀਂ ਅਪਣੇ ਸਿਆਸੀ ਵਿਚਾਰ ਲਿਖਦੇ ਰਹਿੰਦੇ ਸਨ । ਸੰਨ 1947 ਵਿਚ, ਪਾਕਿਸਤਾਨ ਸਥਾਪਤ ਹੋਣ ਉਪ੍ਰਾਂਤ, ਮਿਸਟਰ ਜਿਨਾਹ ਨੇ ਡਾਕਟਰ ਇਕਬਾਲ ਦੀਆਂ ਕੁਝ ਅਜੇਹੀਆਂ ਚਿੱਠੀਆਂ, ਇਕ ਕਿਤਾਬਚੇ ਦੇ ਰੂਪ ਵਿਚ, Letters of Iqbal to Jinnah, Lahore (1947) ਛਪਵਾ ਦਿਤੀਆਂ ਸਨ । ਇਕ, 28 ਮਈ ਸੰਨ 1937 ਦੇ ਪੱਤ੍ਰ ਵਿਚ ਇਕਬਾਲ ਨੇ ਜਿਨਾਹ ਨੂੰ ਲਿਖਿਆ ਹੈ :
was a Muslim scholar of the highest order and of firm conviction, but by the early 1930s he had already sensed that in the coming years the Muslims could find no better leader than Mr. Jinnah. From 1932–33 onward he kept writing to Mr. Jinnah about his political ideas. In 1947, after Pakistan was established, Mr. Jinnah had some of these letters from Dr. Iqbal published in a booklet, Letters of Iqbal to Jinnah, Lahore (1947). In one letter, dated May 28, 1937, Iqbal wrote to Jinnah:
“Also the insertion of Jawahar Lal Nehru’s Socialism is likely to cause much blood-shed among the Hindus them- The issue between social Democracy and Brahmanism is not dissimilar to the one between Brahmanism and Intro. p. 41Buddhism...It is clear to my mind, if Hinduism accepts Social Democracy it must necessarily cease to be Hinduism.”
“Also the insertion of Jawahar Lal Nehru’s Socialism is likely to cause much blood-shed among the Hindus themselves. The issue between social Democracy and Brahmanism is not dissimilar to the one between Brahmanism and Intro. p. 41Buddhism...It is clear to my mind, if Hinduism accepts Social Democracy it must necessarily cease to be Hinduism.”
— quoted in “Appendix” to Iqbal, by , Columbia University Press, New York, (1971), p. 386.
— quoted in “Appendix” to Iqbal, by , Columbia University Press, New York, (1971), p. 386.
ਇਸ ਕਵਿਤਾ ਵਿਚ ਜੋ ਕੁਛ ਵਿਅੰਗ ਨਾਲ ਕਿਹਾ ਗਿਆ ਯਾ ਕਹਿਣ ਦਾ ਯਤਨ ਕੀਤਾ ਗਿਆ ਹੈ, ਉਹ ਗੱਲਾਂ ਕਵਿਤਾ ਵਿਚ ਹੀ ਕਹੀਆਂ ਜਾ ਸਕਦੀਆਂ ਹਨ, ਗਦ ਵਿਚ ਪਦ ਦੀ ਦੀ ਪਾਰਗਮਤਾ ਅਤੇ ਭਾਵੁਕਤਾ ਸੰਭਵ ਹੀ ਨਹੀਂ ।
What this poem has said or tried to say through irony can be said only in verse. Prose simply cannot achieve the suggestive power of verse, its command of oblique expression, or its emotional force.
ਅੰਤਿਕਾ ॥ ੪ ॥ ਉਹ ਸਪੀਚ (ਅਸਲ ਅੰਗ੍ਰੇਜ਼ੀ ਵਿਚ) ਹੈ ਜਿਹੜੀ ਲੇਖਕ ਨੇ ਲੋਕ ਸਭਾ ਵਿਚ 6 ਸਤੰਬਰ, ਸੰਨ 1966 ਨੂੰ, ਪੰਜਾਬੀ ਸੂਬਾ ਬਣਾਏ ਜਾਣ ਵੇਲੇ, ਦਿਤੀ ਸੀ । ਇਸ ਸਪੀਚ ਵਿਚ ਜਿਹੜੇ ਤੱਥ ਤੇ ਵਾਕਿਆਤ ਕਹੇ ਗਏ ਹਨ, ਉਹਨਾਂ ਵਿਚੋਂ ਕਿਸੇ ਦਾ ਭੀ ਖੰਡਨ ਗ੍ਰਹਿਮੰਤ੍ਰੀ, , ਨੇ ਇਸ ਸਪੀਚ ਦਾ ਉੱਤ੍ਰ ਦੇਣ ਵੇਲੇ, ਨਹੀਂ ਸੀ ਕੀਤਾ ਸਗੋਂ ਇਹਨਾਂ ਤੱਥਾਂ ਨੂੰ ਮੰਨ ਕੇ ਹੀ ਕਿਹਾ ਸੀ ਕਿ ਜੋ ਬੀਤ ਗਈ ਸੋ ਬੀਤ ਗਈ, ਹੁਣ ਅਗੇ ਨੂੰ ਜੋ ਯੋਗ ਹੈ ਉਹੀ ਕਰਨ ਵਲ ਧਿਆਨ ਦੇਣਾ ਉਚਿਤ ਹੈ। ਇਸ ਸਪੀਚ ਵਿਚ ਦਰਸਾਏ ਤੱਥ, ‘ਕਮੀਊਨਿਲ ਅਵਾਰਡ’ ਦੇ ਵਿਸ਼ੇ ਉਤੇ ਨਿਰੂਪਣ ਕੀਤੇ ਹੋਏ ਤੱਥਾਂ ਤੇ ਵਿਚਾਰਾਂ ਦਾ ਇਕ ਪ੍ਰਕਾਰ ਅਨਿਖੜਵਾਂ ਅੰਗ ਹੀ ਹਨ । ਇਸ ਲਈ ਅੰਤਿਕਾ ॥ ੪ ॥ ਇਸ ਪੁਸਤਕ “ਸਾਚੀ ਸਾਖੀ” ਦਾ ਅਖਿਲ ਭਾਗ ਹੀ ਸਮਝਣਾ ਚਾਹੀਏ । Appendix “E” ਇਸ ਸਪੀਚ ਦਾ ਅਸਲ ਅੰਗ੍ਰੇਜ਼ੀ ਰੂਪ ਹੈ ।
Appendix 4 contains the speech (originally in English) that the author gave in the Lok Sabha on September 6, 1966, when the Panjabi Suba was being created. In his reply Home Minister disputed none of the facts or events recounted in the speech. He accepted those facts and said that what was past was past, and that attention should now be given to doing what was right from then on. The facts set out in this speech are, in a sense, inseparable from the facts and arguments presented on the subject of the Communal Award. Appendix 4 should therefore be regarded as an integral part of Sāchī Sākhī. Appendix “E” gives the original English of this speech.
ਅੰਤਿਕਾ ॥ ੫ ॥ ਵਿਚ ਇਕ ਅਜੇਹੀ ਪ੍ਰਾਲਭਦ ਹੁੰਦੀ ਹੈ ਜੋ ਕਿ “ਸਾਚੀ ਸਾਖੀ” ਵਿਚ ਬਿਆਨੇ ਹੋਏ ਵਿਸ਼ੇ ਦੀ ਭਰਪੂਰ ਪ੍ਰੋਢਤਾ ਕਰਦੀ ਹੈ, ਪਰੰਤੂ ਇਕ ਸੁਤੰਤਰ ਸ਼ਹਾਦਤ ਹੈ । ਇਉਂ ਅੰਤਿਕਾ ॥ ੫ ॥ “ਪੰਥ ਨੂੰ ਕੌਡੀਆਂ ਦੇ ਭਾਅ ਵੇਚਿਆ”, ਭੀ ਪੁਸਤਕ “ਸਾਚੀ ਸਾਖੀ” ਦਾ ਇਕ ਅੰਗ ਹੀ ਹੈ । ਇਸ ਵਿਚ ਡਾਕਟਰ , “ਦਰਦੀ,” ਐਮ. ਏ., ਪੀ-ਐਚ.ਡੀ., ਭੂਤਪੂਰਵ ਰਾਜਦੂਤ ਦਾ ਕੁਛ ਵਰਨਣ ਹੈ ।
Appendix 5 provides testimony that amply corroborates the account in Sāchī Sākhī yet stands as independent evidence. Appendix 5, “The Panth Was Sold for a Pittance,” thus belongs to Sāchī Sākhī as well. It contains some account concerning Dr. Gopal Singh “Dardi,” M.A., Ph.D., a former ambassador.
ਅੰਤਿਕਾ ॥ ੬ ॥ ਭੀ ਅੰਤਿਕਾ ॥ ੫ ॥ ਵਾਂਗ ਅਜੇਹੀ ਸੁਤੰਤਰ ਸ਼ਹਾਦਤ ਪੇਸ਼ ਕਰਦਾ ਹੈ, ਜਿਸ ਦੁਆਰਾ “ਸਾਚੀ ਸਾਖੀ” ਵਿਚ ਕਹੀਆਂ ਹੋਈਆਂ ਗੱਲਾਂ ਦੀ ਭਰਪੂਰ ਪ੍ਰੋਢਤਾ ਹੁੰਦੀ ਹੈ । ਇਸ ਕਾਰਨ ਇਹ ਅੰਤਿਕਾ ਭੀ, “ਜਦ ਮਾਸਟਰ ਜੀ ਨੇ ਜਿਨਾਹ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ”, ਪੁਸਤਕ ਦਾ ਅੰਗ ਬਣਾ ਦਿਤਾ ਗਿਆ ਹੈ ।
Like Appendix 5, Appendix 6 presents independent testimony amply corroborating what is said in Sāchī Sākhī. That is why this appendix too, “When Master ji Refused to Meet Jinnah,” has been made part of the book.
ਇਸ ਪੁਸਤਕ, “ਸਾਚੀ ਸਾਖੀ” ਵਿਚ, ਬਹੁਤ ਸਾਰੇ ਸਿਧਾਂਤਕ ਵਿਚਾਰ ਅਤੇ ਤਾਰੀਖ਼ੀ ਤੱਥ, ਜਿਨ੍ਹਾਂ ਨਾਲ ਵਰਤਮਾਨ ਸਮੇਂ ਦੇ ਕੁਛ ਵਾਕਿਆਤ, ਆਤਮ ਕਥਾ ਦੇ ਰੂਪ ਵਿਚ ਅਤੇ ਸਪੱਸ਼ਟੀਕਰਣ ਦੀ ਮਨਸ਼ਾ ਨਾਲ ਭੀ, ਜਾਣ ਬੁਝ ਕੇ, ਸੰਮਿਲਤ ਅਤੇ ਸੁਰੱਖਿਅਤ ਕਰ ਦਿਤੇ ਗਏ ਹਨ ਤਾਂ ਜੁ ਹਿੰਦੁਸਤਾਨ ਦੀਆਂ ਪਿਛਲੇ ਹਜ਼ਾਰ ਸਾਲ ਦੀਆਂ ਸੰਚਾਲਕ ਪਰੇਰਣਾਵਾਂ, ‘ਕਮੀਊਨਿਲ ਅਵਾਰਡ’ ਦੇ ਪਿਛੋਕੜ ਤੇ ਅਗੇਤਰ, ਅਤੇ ਖ਼ਾਸ ਕਰਕੇ ਸਿੱਖਾਂ ਨਾਲ ਵਾਪਰੀ ਤੇ ਵਾਪਰ ਰਹੀ ਪਰਗਤੀ ਨੂੰ ਇਉਂ ਜੋੜ ਦਿਤਾ ਜਾਵੇ ਕਿ ਆਉਣ ਵਾਲੇ ਸਮਿਆਂ ਵਿਚ, ਬੁਧੀਵਾਨ ਤੇ ਵਿੱਦਵਾਨ ਨਿਰਪੱਖ ਪੁਰਸ਼, ਇਸ ਸਾਰੇ ਸੰਯੁਕਤ ਵਿਸ਼ੇ ਬਾਬਤ ਪੱਕੀ ਤੇ ਸੱਚੀ ਸੁੱਚੀ ਰਾਏ ਕਾਇਮ ਕਰ ਸਕਣ, ਜੋ ਕਿ, ਅਗੇ Intro. p. 42ਤੋਂ, ਸਾਡੇ ਦੇਸ਼, ਹਿੰਦੁਸਤਾਨ ਦੇ ਭਵਿੱਖ ਨੂੰ ਉੱਜਲਾ ਤੇ ਪ੍ਰਕਾਸ਼ਵਾਨ ਬਣਾਉਣ ਲਈ ਸਹਾਈ ਹੋਵੇ ।
This book, Sāchī Sākhī, presents many theoretical ideas and historical facts. Some events of our own times have deliberately been included and preserved in autobiographical form to help explain them. The intention is to connect the impulses that have shaped India over the last thousand years, the background and aftermath of the Communal Award, and the course of events that have affected and continue to affect the Sikhs in particular. Wise, learned, and impartial readers in times to come may then form a firm, honest, and unprejudiced judgment about the whole subject, one that may help, from here Intro. p. 42onward, to make the future of our country, India, bright and radiant.
ਸੰਨ 1947 ਵਿਚ, ਹਿੰਦੁਸਤਾਨ ਦਾ ਬਟਵਾਰਾ, ‘ਕਮੀਊਨਿਲ ਅਵਾਰਡ’ ਦੇ ਜਿਨ੍ਹਾਂ ਮੂਲਕ ਸਿਧਾਂਤਾਂ ਦੇ ਆਧਾਰ ਤੇ ਹੋਇਆ ਸੀ, ਉਹ ਸਿਧਾਂਤ, ਜਿਥੋਂ ਤਕ ਸਿੱਖਾਂ ਦਾ ਸੰਬੰਧ ਹੈ, ਅਮਲ ਵਿਚ ਨਹੀਂ ਲਿਆਂਦੇ ਗਏ ਅਤੇ ਨਹੀਂ ਲਿਆਏ ਜਾ ਸਕੇ । ਕਿਉਂ ਤੇ ਕਿਵੇਂ, ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਇਸ ਪੁਸਤਕ ਦੇ ਪਠਨ ਪਾਠਨ ਤੋਂ, ਬਹੁਤ ਹੱਦ ਤਕ ਮਿਲ ਸਕਦਾ ਹੈ ।
As far as the Sikhs were concerned, the basic principles of the Communal Award on which India was partitioned in 1947 were never put into practice and could not be. Why and how this happened are questions that can largely be answered by reading and studying this book.
ਹੁਣ ਜਿਹੜਾ ਨਵਾਂ ‘’, ਹਿੰਦੂ, ਹਿੰਦੀ, ਹਿੰਦੁਸਤਾਨ ਨਿਰਮਤ ਕੀਤਾ ਜਾ ਰਿਹਾ ਹੈ, ਉਸ ਦਾ ਸ਼ਿਲਾਧਾਰ (1) ਸਿੱਖਾਂ ਨਾਲ ਵਿਸਾਹਘਾਤ, (2) ਬਹੁਗਿਣਤੀ ਦੀਆਂ, ਲਘੂ ਸੰਖਿਆ ਜਾਤੀਆਂ ਉਤੇ ਸਾਮਰਾਜੀ ਅਧਿਕਾਰ ਸਥਾਪਤ ਕਰਨ ਦੀਆਂ ਤੀਬਰ ਰੁਚੀਆਂ ਅਤੇ (3) ਭਾਰਤ ਦੀ ਪੁਰਾਤਨ ਤੇ ਸਨਾਤਨ ਸੰਸਕ੍ਰਿਤੀ ਤੇ ਵਿਚਾਰਧਾਰਾ ਵਲ ਅਰੁਚੀ, ਇਹ ਤਿੰਨ ਹੀ ਹਨ ।
The new “secular” Hindu, Hindi, Hindustan now under construction has three impulses at its foundation: (1) the betrayal of the Sikhs, (2) the majority’s intense desire to establish imperial sway over minority communities, and (3) aversion to India’s ancient and enduring culture and thought.
ਇਹ ਤਿੰਨੇ ਸਫੁਰਤੀਆਂ, “ਸਾਚੀ ਸਾਖੀ” ਦੇ ਕਰਤਾ ਦੇ ਮੱਤ ਅਨੁਸਾਰ, ਅਸਾਡੇ ਮਹਾਨ ਦੇਸ਼, ਹਿੰਦੁਸਤਾਨ, ਇਸ ਦੀ ਸਨਾਤਨ, ਅਦੁੱਤੀਯ, ਸੰਸਕ੍ਰਿਤੀ ਅਤੇ ਇਸ ਸੰਸਕ੍ਰਿਤੀ ਦੇ ਅਤੀ ਸੁੰਦਰ ਤੇ ਸੁਗੰਧਤ, ਵਿਸ਼ਵ-ਕਲਿਆਣਕਾਰੀ ਫੁੱਲ ਤੇ ਫਲ, ਸਿੱਖ ਧਰਮ ਤੇ ਸਿੱਖ ਪੰਥ ਦੇ ਹੱਕ ਵਿਚ ਮੂਹਲਿਕ ਤੇ ਮਾਰੂ ਹਨ । ਵਿਸ਼ਵਾਸ-ਘਾਤ ਵਰਗਾ ਘੋਰ ਪਾਪ, ਅਸਾਡੀ ਪ੍ਰਾਚੀਨ ਸੰਸਕ੍ਰਿਤੀ ਦੀ ਵਿਚਾਰਧਾਰਾ ਦੇ ਅਨੁਸਾਰ, ਹੋਰ ਕੋਈ ਨਹੀਂ । ਜਿਹੜਾ ਆਪਣਾ ਬਚਨ ਭੰਗ ਕਰੇ ਉਸ ਦੇ ਸਾਰੇ ਸ਼ੁਭ ਗੁਣ ਤੇ ਪੁੰਨ ਨਾਸ਼ ਹੋ ਜਾਂਦੇ ਹਨ ਅਤੇ ਉਸ ਦੀ ਨੀਚਤਾ ਅਤੇ ਆਤਮਿਕ ਪਤਨ ਦੇ ਕਾਰਣ, ਧਰਤੀ ਬਾਰ ਬਾਰ ਕੰਬਦੀ ਹੈ, ਵਾਚੋ ਵਿਚਲਤਾ ਯਸਯ ਸੂਕ੍ਰਤਮ ਤੇਨ ਹਾਰਿਤਮ, ਮੇਦਨੀ ਤਸਯ ਪਾਪੇਣ ਕੰਪਤੇ ਚ ਮੁਹੁਰ ਮੁਹੂਹ ।
In the judgment of the author of Sāchī Sākhī, all three impulses are profoundly destructive and deadly to our great country, India, to its ancient, peerless culture that stands firm in past, present, and future, and to the loveliest and most fragrant flowers and fruits of that culture, the Sikh faith and the Sikh Panth, that bring blessings to the world. In the thought of our ancient culture, no sin is as grave as betrayal of trust. When a person breaks his word, all his virtues and accumulated merit are destroyed. The earth trembles again and again at his baseness and spiritual downfall: “He whose word wavers forfeits his merit. The earth trembles again and again at his sin.”
ਅਸਾਡੇ ਵਰਤਮਾਨ ਭਾਰਤ ਦੇ ਨੇਤਾ, ਘਟ ਤੋਂ ਘਟ ਸਿੱਖਾਂ ਦੇ ਮਸਲੇ ਵਿਚ, ਬਚਨ ਭੰਗ ਕਰਨਾ ਕੋਈ ਪਾਪ ਨਹੀਂ ਸਮਝਦੇ । ਅਤੇ ਇਹ ਸੂਖਮ ਤੱਤ ਸਮਝ ਨਹੀਂ ਸਕਦੇ ਕਿ ਸਿੱਖਾਂ ਨਾਲ ਕੀਤਾ ਘੋਰ ਵਿਸ਼ਵਾਸ-ਘਾਤ ਅੰਤ ਨੂੰ ਵਿਸ਼ਵਾਸ-ਘਾਤਕਾਂ ਦੇ ਚਰਿੱਤਰ ਦਾ ਦ੍ਰਿਢ ਲਕਸ਼ਣ ਬਣ ਕੇ, ਸਾਰੇ ਦੇਸ਼ ਤੇ ਕੌਮ ਨੂੰ ਭਰਿਸ਼ਟ ਕਰ ਦੇਵੇਗਾ ।
The leaders of India today, at least where the Sikhs are concerned, see no sin in breaking their word. They cannot grasp the subtle point that the grave betrayal of the Sikhs will in time become a fixed feature of the betrayers’ character and corrupt the whole country and nation.
ਸਭ ਦੁੱਖਾਂ ਦਾ ਮੂਲ ਹੈ, ਇਹ ਅਸਾਡੀ ਪੁਰਾਣੀ ਸਨਾਤਨ ਵਿਚਾਰਧਾਰਾ ਹੈ, ‘ਅਧਰਮਸਯ ਫਲਮ ਦੁਖੰ, ਸੁੱਖੰ ਸ਼ਾਂਤੀ ਕਦਾਪਿਨਾਂ’ । ਧਰਮ ਨਿਰਪੇਕਸ਼ ਹੋਣ ਦੇ ਇਹ ਅਰਥ ਕੱਢਣੇ ਕਿ ਧਰਮ, ਧੁਰਮ ਐਵੇਂ ਪੁਰਾਣੀਆਂ ਬੋਸੀਦਾ ਗੱਲਾਂ ਹਨ, ਇਸ ਤਰ੍ਹਾਂ ਅਸੀਂ ਸੁਖ, ਸ਼ਾਂਤੀ ਦੀ ਆਸ ਕਿਵੇਂ ਰਖ ਸਕਦੇ ਹਾਂ ? ਪਰ ਇਹੋ ਕੁਛ ਹੋ ਰਿਹਾ ਹੈ, ਜਿਹਾ ਕਿ “ਸਾਚੀ ਸਾਖੀ” ਵਿਚ ਦਿਤੇ ਤੱਤਾਂ ਤੋਂ ਪਰਗਟ ਹੈ । ਮੇਰੇ ਨਾਲ ਜੋ ਵਾਪਰੀ ਅਤੇ ਮੈਨੂੰ ਤਬਾਹ ਨਸ਼ਟ ਕਰਨ ਹਿਤ, ਜੋ ਕੁਕਰਮ, ਉਤੇ ਤੋਂ ਹੇਠਾਂ ਤਕ, ਕੀਤੇ ਗਏ ਇਹੋ ਮਨੋਵਰਤੀ ਹੀ ਸੰਨ 1975-76 ਦੀ ਐਮਰਜੈਂਸੀ ਅਤੇ ਦੇਸ਼ ਦੇ ਵਰਤਮਾਨ ਸੰਕਟ ਦੀ ਜਨਮ-ਦਾਤਾ ਹੈ ।
Our old and enduring tradition holds that adharma is the root of all suffering: “Adharma yields suffering, and never happiness or peace.” If we take secularism to mean that dharma and all that are merely stale old notions, how can we hope for happiness and peace? Yet that is what is happening, as the substance of the account in Sāchī Sākhī makes plain. What happened to me and the misdeeds committed at every level to ruin and destroy me reflect the very mentality that gave rise to the Emergency of 1975–76 and the country’s present crisis.
ਕਿਸੇ ਨਾਲ ਭੀ ਧੱਕਾ ਤੇ ਅਨਿਆਂ ਕਰਨਾ, ਉਸ ਧੱਕੇ ਤੇ ਅਨਿਆਂ ਨੂੰ ਯੋਗ ਤੇ Intro. p. 43ਠੀਕ ਸਿੱਧ ਕਰਨ ਲਈ, ਸਰਕਾਰ ਅਤੇ ਰਾਜ ਦੇ ਸਾਰੇ ਅੰਗਾਂ ਨੂੰ ਭ੍ਰਿਸ਼ਟ ਤੇ ਵਿਸ਼-ਭ੍ਰੰਸ਼ ਕਰ ਸੁੱਟਣਾ, ਅੰਤ ਨੂੰ ਸਾਰੇ ਦੇਸ਼ ਨੂੰ ਪਤਨ ਤੇ ਨਰਕਾਂ ਵਲ ਹੀ ਲੈ ਜਾਏਗਾ ਅਤੇ ਸਾਰੇ ਦੇਸ਼ ਲਈ ਤੇ ਸਾਰੀ ਕੌਮ ਦੇ ਭਵਿੱਸ਼ ਨੂੰ ਗਿਰਾਵਟ ਵਲ ਧਕੇਲੇਗਾ । ਕਿਸੇ ਬਹੁ-ਗਿਣਤੀ ਦੀ ਪੱਕੀ ਤੇ ਸਥਿਰ ਸਰਦਾਰੀ ਇਸ ਦਾ ਪਰਿਣਾਮ ਕਦੇ ਨਿਕਲ ਨਹੀਂ ਸਕਦਾ ।
To oppress anyone and do him injustice, and then to corrupt and poison every organ of government and state in order to Intro. p. 43justify that oppression and injustice, can only bring the entire country to ruin and hell and drive the future of the country and nation into decline. It can never give any majority lasting supremacy or secure dominion.
ਢਾਈ ਹਜ਼ਾਰ ਵਰ੍ਹੇ ਹੋਏ, ਯੂਨਾਨ ਦੇ ਵਿਧਾਨ-ਆਚਾਰਯ, ਨੇ ਪ੍ਰਸ਼ਨ ਕੀਤਾ ਸੀ, “ਧਰਮ ਤੇ ਨਿਆਂ ਕਿਵੇਂ ਸਥਾਪਤ ਹੋ ਸਕਦੇ ਹਨ ?” ਫੇਰ, ਆਪ ਹੀ ਉੱਤਰ ਦਿਤਾ ਸੀ, “ਇਉਂ, ਕਿ ਜਦੋਂ ਕਿਸੇ ਵਿਅੱਕਤੀ ਨਾਲ ਬੇਇਨਸਾਫੀ ਤੇ ਧੱਕਾ ਹੋਵੇ, ਸਾਰੇ ਇਹ ਸਮਝਣ ਕਿ ਇਹ ਧੱਕਾ ਅਸਾਡੇ ਨਾਲ ਹੀ ਹੋਇਆ ਹੈ ।” ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਹੈ : “”
Two and a half thousand years ago, the Greek lawgiver asked, “How can righteousness and justice be established?” He answered his own question: “When any person is wronged and oppressed, everyone must feel that the wrong was done to them.” The Guru Granth Sahib declares: “Know that what has befallen your neighbor will befall you too.”
ਜਿਥੇ ਇਹ ਵਿਚਾਰਧਾਰਾ ਪਰਬਲ ਹੋਵੇ ਕਿ, ‘ਇਕ ਸਿੱਖ ਮਰਦਾ ਹੈ, ਮਰਨ ਦਿਉ’, ਓਥੇ ਸੁਖ, ਸ਼ਾਂਤੀ ਕਿਵੇਂ ਹੋ ਸਕਦੀ ਹੈ ?
Where the prevailing view is, “A Sikh is dying. Let him die,” how can there be happiness and peace?
ਇਹ ਰੁਚੀ ਕਿ ਅਮਕੇ ਵਿਯਕਤੀ, ਅਮਕੀ ਜਾਤੀ ਨੂੰ ਵਿਨਾਸ਼ ਕਰਨਾ ਹੀ ਸ੍ਰੇਸ਼ਟ ਧਰਮ ਹੈ, “” (ਹੇ ਸੂਰਯ ਭਗਵਾਨ, ਹਮੇਂ ਸ਼ੁਭ ਵਿਚਾਰ ਚਾਰੋਂ ਓਰ ਸੇ ਪ੍ਰਦਾਨ ਕਰੋ),* ਘੋਰ ਤੇ ਪਾਪ ਹੈ ਜਿਹੜਾ ਕਿ ਪਾਪੀ ਨੂੰ ਹੀ ਮਾਰਨ ਲਈ ਮਹਾਬਲੀ ਹੈ ।
To make the destruction of some particular person or community into the highest dharma, invoking “May noble thoughts come to us from every direction” (O Sun God, grant us good thoughts from every direction),* is gross hypocrisy and a sin powerful enough to destroy the sinner himself.
Intro. p. 43* ਇਹ ਰਿਗਵੇਦ (I. 89. 1.) ਦੀ ਰਿਚ ਕਰਮਕਾਂਡੀ ਤੇ ਆਰੀਯ ਸਮਾਜੀ ਸਮੇਂ ਉਚਾਰਦੇ ਹਨ ।
* Ritualists and Arya Samajists recite this Rigveda verse (I. 89. 1.) during the havan and sandhya rites.
ਇਨ੍ਹਾਂ ਉਪਰੋਕਤ ਰੁਚੀਆਂ ਦੇ ਦੋ ਸਿੱਟੇ ਅਵੱਸ਼ ਨਿਕਲਣਗੇ ਅਤੇ ਦੀਰਘ-ਦ੍ਰਿਸ਼ਟੀ ਵਾਲੇ ਲੋਕ ਦੇਖ ਰਹੇ ਹਨ, ਕਿ ਨਿਕਲ ਰਹੇ ਹਨ’।
These tendencies must have two consequences, and those with foresight can see that they are already taking shape.
ਇਹ ਦੋ ਸਿੱਟੇ ਹਨ, (1) ਬਹੁਗਿਣਤੀ ਜਾਤੀ ਦੇ ਹੱਥ ਆਏ ਰਾਜਸੀ ਢਾਂਚੇ ਅਤੇ ਸਦਾਚਾਰਕ ਸਰੀਰ ਦਾ ਭ੍ਰਿਸ਼ਟਿਆ ਜਾਣਾ ਤੇ ਜਰਜਰਾ ਹੋ ਕੇ, ਦੇਸ਼ ਤੇ ਕੌਮ ਉਤੇ ਮੁਸੀਬਤਾਂ ਅਤੇ ਬਦਹਾਲੀ ਦਾ ਕਾਰਣ ਬਣਨਾ । (2) ਵਿਸ਼ਵਾਸ-ਘਾਤ ਅਤੇ ਬਚਨ ਭੰਗ ਕਰ ਕੇ, ਕੁਚੇਸ਼ਟਾ ਪ੍ਰੇਰਤ ਹੋ ਕੇ, ਜੋ ਸਿੱਖਾਂ ਦੀ ਸਥਿਤੀ ਕਰ ਦਿਤੀ ਗਈ ਹੈ, ਉਸ ਦੇ ਪਰਿਣਾਮ ਰੂਪ, ਸਿੱਖਾਂ ਵਿਚ ਧਾਰਮਿਕ ਪਤਨ, ਆਤਮਕ ਗਿਰਾਵਟ ਅਤੇ ਆਚਰਣ ਦੀ ਨਿਯੂਨਤਾ ਦਾ ਪ੍ਰਬਲ ਹੋ ਜਾਣਾ । ਅਤੇ ਫੇਰ, ਅਜੇਹੇ ਨਸ਼ਟਾਤਮਾ ਸਿੱਖਾਂ ਰਾਹੀਂ ਹੀ ਧਰਮ ਦੀ ਗਿਲਾਨੀ ਅਤੇ ਸਮਾਜਕ ਮਰਯਾਦਾ ਦਾ ਵਿਨਾਸ਼ ਹੋਣਾ ।
The two consequences are as follows. (1) The political structure and moral fabric in the hands of the majority community are corrupted and fall into decay, bringing hardship and destitution on the country and nation. (2) Because of the straits to which the Sikhs have been reduced through malicious betrayal and the breaking of promises, religious decline, spiritual decay, and a lowering of conduct gain ground among them. Then it is through such spiritually ruined Sikhs themselves that the faith itself is debased and the social code is destroyed.
ਬਹੁਗਿਣਤੀ ਦੇ ਰਾਜਸੀ ਤਾਣੇ ਬਾਣੇ ਵਿਚ ਪਰਵਿਰਤ ਹੋ ਚੁਕੀ ਗਿਰਾਵਟ ਦੀ ਸੂੰਹ, ਇਸ ਭੂਮਿਕਾ ਵਿਚ ਦਰਸਾਈ ਆਤਮ-ਕਥਾ ਅਤੇ “ਸਾਚੀ ਸਾਖੀ” ਵਿਚ ਪ੍ਰਤਿ- ਬਿੰਬਤ ਕੀਤੀ ਗਈ ਗਾਥਾ ਵਿਚ ਪ੍ਰਤੱਖ ਤੇ ਭਰਪੂਰ ਰੂਪ ਵਿਚ ਵਿੱਦਤ ਹੈ ।
The decay that has already crept into the political fabric of the majority is abundantly clear in the autobiography set out in this preface and the story reflected in Sāchī Sākhī.
ਸਿੱਖਾਂ ਵਿਚ ਵਾਪਰੀ ਗਿਰਾਵਟ ਦੀ ਕੁਛ ਧੁੰਦਲੀ ਜਿਹੀ ਰੂਪ ਰੇਖਾ ਚਿਤਰਨ ਦੀ ਮਨਸ਼ਾ ਨਾਲ, ਕੁਝ ਵਿਸ਼ੇਸ਼ ਅੰਤਿਕੇ ਭੀ ਇਸ “ਸਾਚੀ ਸਾਖੀ” ਦੇ ਵਿਸਤ੍ਰਤ ਰੂਪ ਵਿਚ ਛਾਪੇ ਜਾ ਰਹੇ ਹਨ ਤਾਂ ਜੁ ਸਾਰੀ ਤਸਵੀਰ ਉੱਘੜ ਕੇ ਸਾਹਮਣੇ ਆ ਜਾਵੇ ।
Several special appendices are also being printed in this expanded Sāchī Sākhī to sketch something of the decline among the Sikhs and bring the whole picture into view.
Intro. p. 4427 ਅਕਤੂਬਰ, ਸੰਨ 1969 ਨੂੰ, ਜਿਹੜੀ ਸਪੀਚ, “ਸਾਚੀ ਸਾਖੀ” ਦੇ ਕਰਤਾ ਨੇ ਪੰਜਾਬ ਵਿਧਾਨ ਸਭਾ ਵਿਚ, ਦੀ ਸ਼ਹੀਦੀ ਦੇ ਪ੍ਰਸਤਾਵ ਉਤੇ ਦਿਤੀ, ਉਹ ਅੰਤਿਕਾ ॥੭॥ ਦੇ ਰੂਪ ਵਿਚ ਸ਼ਾਮਿਲ ਹੈ । ਇਸ ਵਿਚ ਦਿਤਾ ਵਿਵਰਣ ਤੇ ਕਹਾਣੀ ਅਪਣੇ ਮੂੰਹੋਂ ਆਪ ਬੋਲ ਰਹੇ ਹਨ ।
Intro. p. 44Appendix 7 contains the speech the author of Sāchī Sākhī gave in the Punjab Legislative Assembly on October 27, 1969, on the resolution concerning ’s martyrdom. The details and the story given there speak for themselves.
ਇਸ ਅੰਤਿਕਾ ॥੭॥ ਵਿਚ ਦਿਤੀ ਸਪੀਚ, ਇਨ ਬਿਨ ਉਹੋ ਸਪੀਚ ਹੈ ਜੋ ਵਿਧਾਨ ਸਭਾ ਵਿਚ ਦਿਤੀ ਗਈ ਸੀ । ਪਰ ਅਸੈਂਬਲੀ ਦੇ ਦਫ਼ਤਰ ਨੇ, ਜਦੋਂ ਇਹ ਸਪੀਚ ਛਾਪੀ, ਤਾਂ ਇਕ ਬਿਲਕੁਲ ਨਕਲੀ ਤੇ ਜਾਅਲੀ ਸਪੀਚ ਮੇਰੇ ਮੂੰਹ ਵਿਚ ਪਾ ਦਿਤੀ ਗਈ ।
The speech in Appendix 7 is exactly the speech delivered in the Legislative Assembly. But when the Assembly office printed it, an entirely fabricated and forged speech was put into my mouth.
ਜਿਹੜੇ ਬੰਦੇ, ਸਰਕਾਰੀ ਲਿਖਤਾਂ ਤੇ ਰੀਕਾਰਡਾਂ ਨੂੰ ਪੱਥਰ ਤੇ ਲਕੀਰ, ਅਤੇ ਮੁਸਤਨਿਦ ਸਮਝ ਕੇ, ਸੱਚ ਦੀ ਖੋਜ ਪੜਤਾਲ ਕਰਨ ਦੇ ਚੱਕਰ ਵਿਚ ਪੈਂਦੇ ਹਨ, ਉਨ੍ਹਾਂ ਲਈ ਇਸ ਅੰਤਿਕਾ ॥ ੭ ॥ ਵਾਲੀ ਸਪੀਚ ਦਾ ਸਾਰਾ ਮੂੰਹ ਮੱਥਾ, ਸਰਕਾਰੀ ਰਿਕਾਰਡ ਵਿਚ, ਭੰਨ ਤੋੜ ਕੇ ਛਾਪਿਆ ਜਾਣਾ, ਇਕ ਪਰਕਾਰ ਦਾ ਪੱਥ-ਦਰਸ਼ਕ ਅਤੇ ਤੰਬੀਹ ਤੇ ਚੇਤਾਵਨੀ ਹੈ । ਰਾਜਯ ਸਰਕਾਰਾਂ, ਝੂਠ ਦਾ ਆਸਰਾ ਲਏ ਬਿਨਾਂ ਚਲ ਹੀ ਨਹੀਂ ਸਕਦੀਆਂ । ਪਰ, ਆਜ਼ਾਦੀ ਮਿਲਣ ਪਿਛੋਂ, ਇਸ ਮੁਆਮਲੇ ਵਿਚ, ਜੋ ਗਿਲਾਨੀ ਤੇ ਝੂਠ-ਪ੍ਰਧਾਨਤਾ ਅਸਾਡੇ ਦੇਸ ਵਿਚ, ਅਤੇ ਖ਼ਾਸ ਕਰ ਕੇ ਸਿੱਖਾਂ ਵਿਚ, ਆਈ ਹੈ, ਉਹ ਅਪਣੀ ਕਿਸਮ ਦੀ ਵੱਖਰੀ ਚੀਜ਼ ਹੈ ।
Simple, trusting people who go looking for the truth and take official writings and records as authoritative, as if carved in stone, may take guidance and warning from the way the speech in Appendix 7 was mangled when printed in the official record. State governments simply cannot function without falling back on lies. But the degradation and ascendancy of falsehood that have come over our country in this matter since independence, especially among the Sikhs, are a thing apart.
ਇਸੇ ਤਰ੍ਹਾਂ Appendix “E”, ਵਾਲੀ ਮੇਰੀ ਲੋਕ ਸਭਾ ਵਾਲੀ ਸਪੀਚ ਵਿਚੋਂ, ਸਰਕਾਰੀ ਪੱਧਰ ਤੇ ਛਾਪਣ ਸਮੇਂ “” ਦੇ ਸ਼ਬਦ ਕੱਢ ਦਿਤੇ ਗਏ ਸਨ ।
Likewise, the words “and to convert it into a Sikh quarantine” were removed from my Lok Sabha speech in Appendix “E” when it was officially printed.
ਅੰਤਿਕਾ ॥ ੮ ॥, “” ਵਿਚ ਜੋ ਕਥਾ ਬਿਆਨੀ ਹੋਈ ਹੈ, ਉਸ ਤੋਂ ਸਿੱਖ ਲੀਡਰਾਂ ਦੀ ਸ਼ਰਮਨਾਕ ਧਾਰਮਿਕ ਗਿਰਾਵਟ, ਬੇ-ਹਯਾਈ, ਦੰਭ ਤੇ ਕਾਇਰਤਾ, ਅਤੇ ਸਿੱਖ ਸੰਗਤਾਂ ਵਿਚ ਸਿੱਖੀ ਸ਼ਰਧਾ ਤੇ ਆਤਮ-ਸਮ੍ਰਪਣ, ਬੀਜਰੂਪ ਵਿਚ, ਅਜੇ ਭੀ ਜੀਵਤ ਹੋਣ ਦਾ ਅਕੱਟ ਸਬੂਤ ਮਿਲਦਾ ਹੈ ।
The story told in Appendix 8, “A Green Shoot Still Lives,” gives irrefutable evidence of the Sikh leaders’ shameful religious decline, shamelessness, hypocrisy, and cowardice. It also shows that Sikh devotion and self-surrender still survive in seed form among the Sikh congregations.
ਅੰਤਿਕਾ ॥ ੯ ॥ ਸਰਦਾਰ ਦੀ ਲਿਖਤੀ ਅਤੇ ਸਪਸ਼ਟ ਤੇ ਦ੍ਰਿਢ ਅੰਤਮ-ਇੱਛਾ, ਜਿਸ ਉਤੇ ਸ਼ਹੀਦ ਦੇ ਅਪਣੇ ਹਸਤਾਖਰ ਹਨ, ਅਤੇ ਜਿਸ ਉਤੇ ਸ: ਦੇ ਗਵਾਹ ਰੂਪ ਵਿਚ ਦਸਖ਼ਤ ਹਨ, ਦਾ ਉਤਾਰਾ ਹੈ, ਤਾਂ ਜੁ ਜਿਸ ਨਿਸ਼ਾਨੇ ਦੀ ਪੂਰਤੀ ਲਈ ਅਤੇ ਜਿਸ ਮੰਜ਼ਲ ਦੀ ਪ੍ਰਾਪਤੀ ਲਈ, ਸਰਦਾਰ ਦਰਸ਼ਨ ਸਿੰਘ, ਫੇਰੂਮਾਨ ਨੇ ਸ਼ੁਧ ਸ਼ਹੀਦੀ ਦਿਤੀ, ਉਹ ਪ੍ਰਗਟ ਤੇ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਨਿਸ਼ਾਨਿਆਂ ਬਾਬਤ ਜੋ ਭੁਲੇਖੇ, ਅਕਾਲੀਆਂ ਦੀ ਸਰਕਾਰ ਅਤੇ ਦੇ ਪੰਥ ਵਿਚ ਪ੍ਰਚਲਤ ਹੋਣ ਦੁਆਰਾ ਪਏ, ਉਹ ਪੱਕੀਆਂ ਜੜ੍ਹਾਂ ਨਾ ਪਕੜ ਸਕਣ, ਅਤੇ ਆਉਣ ਵਾਲੇ ਸਮਿਆਂ ਵਿਚ, ਤਾਰੀਖ਼ ਲਿਖਣ ਵਾਲੇ ਨੂੰ ਕੋਈ ਭੁਲੇਖਾ ਨਾ ਪੈ ਸਕੇ ।
Appendix 9 is a copy of Sardar ’s clear and firmly expressed last testament, bearing the martyr’s own signature and that of as witness. It is given here so that the aim he sought to fulfill and the goal for which he gave himself in pure martyrdom may remain clear and on record. Misapprehensions about those aims that arose through the Akali government and through the spread of high-handed rule by sants in the Panth should never take firm root, and future historians should not be misled.
ਇਹ ਨੌਂ ਅੰਤਿਕੇ ਪੰਜਾਬੀ ਵਿਚ, ਅਤੇ ਪੰਜ ਅੰਤਿਕੇ,“A”, “B”, “C”, “D”, ਅਤੇ “E” ਅੰਗ੍ਰੇਜ਼ੀ ਵਿਚ, ਵਿਸਤ੍ਰਤ “ਸਾਚੀ ਸਾਖੀ” ਦੇ ਦੂਜੇ ਐਡੀਸ਼ਨ ਦਾ ਭਾਗ ਬਣਾ ਦਿਤੇ ਗਏ ਹਨ, ਤਾਂ ਜੁ ਇਸ ਪੁਸਤਕ ਦਾ ਵਿਸ਼ਾ ਵਸਤੂ, ਅਗੇਤ੍ਰ , ਪਿਛੇਤ੍ਰ , ਸਭ ਪੱਖਾਂ Intro. p. 45ਤੋਂ ਸਹੀ ਰੂਪ ਵਿਚ ਪਾਠਕਾਂ ਦੇ ਸਾਹਮਣੇ ਆ ਜਾਵੇ ਅਤੇ ਉਹ ਨਿਸ਼ਚੇ ਕਰ ਲੈਣ ਕਿ ਰਾਜਨੀਤੀ, ਸਰਕਾਰਾਂ ਦੀਆਂ ਮਨੁੱਖੀ ਮਨੋਵਿਰਤੀਆਂ, ਬੜੀਆਂ ਗੂੜ੍ਹ ਤੇ ਪੇਚੀਦਾ ਹੁੰਦੀਆਂ ਹਨ ਅਤੇ ਸਾਦਾ ਦਿਲ ਆਦਮੀਆਂ ਦੇ ਸਮਝ ਆਉਣ ਵਾਲੀਆਂ ਨਹੀਂ ਹੁੰਦੀਆਂ ।
These nine Panjabi appendices and the five English appendices, “A” through “E,” have been made part of the expanded second edition of Sāchī Sākhī so that its subject, its antecedents and its aftermath, may come before readers in its true form from every Intro. p. 45angle. They may see for themselves how intricate and involved politics and the human motives at work in governments are, and how far they lie beyond the understanding of simple-hearted people.
(8th, c,) ਦੀ ਰਚਿਤ ਪੁਸਤਕ, ‘ਜਨਾਨਸਿੱਧੀ’, ਵਿਚ ਅੰਕਤ ਹੈ :
In Jñānasiddhi, a work by (8th century), it is stated:
“ ।”
“By the very action for which beings are cooked in a dreadful hell for a billion eons, the yogi is liberated.”
(ਜਿਨ੍ਹਾਂ ਕਰਮਾਂ ਦੇ ਫਲਸਰੂਪ, ਸਾਧਾਰਣ ਪੁਰਸ਼ ਕਰੋੜਾਂ ਵਰ੍ਹਿਆਂ ਲਈ ਨਰਕਾਂ ਵਿਚ ਪ੍ਰਵੇਸ਼ ਕਰਦਾ ਹੈ, ਉਨ੍ਹਾਂ ਕਰਮਾਂ ਦੀ ਟੇਕ ਲੈ ਕੇ ਹੀ, ਯੋਗੀ ਪਰਮ-ਪਦ ਨੂੰ ਪ੍ਰਾਪਤ ਕਰਦਾ ਹੈ ।) ਇਹ ਯੋਗ-ਕ੍ਰਿਆ ਦਾ ਸਿਧਾਂਤ ਹੈ ।
(By relying on the very actions that send an ordinary person to hell for tens of millions of years, the yogi attains the highest state.) This is the principle of the Shakta practice of left-hand yoga.
ਇਹੋ ਗੋਹਯ ਸਿਧਾਂਤ ਅਤੇ ਕ੍ਰੂਰ ਰੀਤੀ ਤੇ ਨੀਤੀ ਸਿਆਸੀ ਲੀਡਰਾਂ ਦੀ ਸਰਕਾਰਾਂ ਚਲਾਉਣ ਵੇਲੇ, ਅੱਜ ਕਲ ਸਾਡੇ ਦੇਸ਼ ਵਿਚ ਪ੍ਰਚਲਤ ਹੈ, ਅਤੇ ਇਹੋ ਕੂਟ-ਨੀਤੀ ਕੁਝ ਸਿੱਖ ਲੀਡਰ ਭੋਲੇ ਭਾਲੇ ਸਿੱਖਾਂ ਨੂੰ ਭੁਚਲਾਉਣ ਅਤੇ ਔਝੜ ਪਾਉਣ ਲਈ ਵਰਤਦੇ ਰਹੇ ਹਨ ।
These same secret principles and cruel ways and policies prevail among political leaders running governments in our country today. Some Sikh leaders have resorted to the same kind of intrigue to mislead unsuspecting Sikhs and send them astray.
ਆਉਣ ਵਾਲੀਆਂ ਨਸਲਾਂ, ਇਹ ਭੇਤ ਜੇ “ਸਾਚੀ ਸਾਖੀ” ਪੜ੍ਹ ਵਿਚਾਰ ਕੇ, ਸਮਝ ਜਾਣ ਤਾਂ ਇਹ ਹੀ ਇਸ ਪੁਸਤਕ ਦੀ ਠੀਕ ਸਫਲਤਾ ਹੋਵੇਗੀ ।
If future generations read and reflect on Sāchī Sākhī and come to understand this secret, the book will have truly fulfilled its purpose.
ਮਤ ਕੋਈ ਸਮਝੇ ਕਿ ‘ਇਹ, ਸਰਦਾਰ ਕਪੂਰ ਸਿੰਘ, ਆਪਣਾ ਰੋਣਾ ਹੀ ਰੋਈ ਜਾਂਦਾ ਹੈ, ਜਿਸ ਕਹਾਣੀ ਦਾ, ਪੁਸਤਕ “ਸਾਚੀ ਸਾਖੀ” ਦੀ ਵਿਸ਼ੇ-ਵਸਤੂ ਨਾਲ ਕੋਈ ਸਿੱਧਾ ਸੰਬੰਧ ਪ੍ਰਤੱਖ ਨਹੀਂ ।’ ਜੇ ਨਿਰੀ ਨਿਜੀ ਦੁੱਖ ਸੁਖ ਦੀ ਕਹਾਣੀ ਹੀ ਹੁੰਦੀ, ਤਦ ਉਹ ਤਾਂ ਬੀਤ ਚੁੱਕੀ । ਮੈਂ ਤੀਹ ਬੱਤੀ ਸਾਲ, ਘੋਰ ਦੇ ਸ਼ਿਕਾਰ ਹੋਏ ਹੋਏ ਨੇ ਕੱਟ ਲਏ । ਬਿਨਾਂ ਆਮਦਨ, ਬਿਨਾਂ ਰੋਜ਼ਗਾਰ, ਬਿਨਾਂ ਕਿਸੇ ਕਮਾਈ ਕਰ ਸਕਣ ਦੇ, ਲੰਘਾ ਲਏ । ਮੇਰੇ ਇਕਲੌਤੇ ਪੁੱਤਰ ਨੇ, ਬਿਦੇਸਾਂ ਵਿਚ ਜਾ ਕੇ, ਮਿਹਨਤ ਮਜ਼ਦੂਰੀ ਕਰਕੇ, ਵਿਦਿਆ-ਪ੍ਰਾਪਤੀ ਤੇ ਵਿਦਿਆ-ਸਮਾਪਤੀ ਕਰ ਲਈ । ਮੇਰੀ ਇਸਤ੍ਰੀ, ਰੋਗ-ਗ੍ਰਸਤ ਅਵਸਥਾ ਵਿਚ, ਨੌਕਰੀ ਕਰ ਕੇ, ਘਰ ਦਾ ਰੋਟੀ ਟੁਕ ਚਲਾਉਂਦੀ ਰਹੀ ਅਤੇ ਇਸੇ ਤਰ੍ਹਾਂ ਗੁਰੂ ਚਰਨਾਂ ਵਿਚ ਜਾ ਪੁੱਜੀ । ਮੇਰੇ ਮਾਤਾ ਪਿਤਾ, ਜਿਨ੍ਹਾਂ ਮੈਨੂੰ ਬੜੇ ਚਾਅ ਨਾਲ, ਵੱਡੀ ਤਪੱਸਿਆ ਕਰਕੇ ਤੇ ਸੰਜਮ ਸੰਤੋਖ ਵਿਚ ਰਹਿ ਕੇ, ਉੱਚਤਮ ਵਿਦਿਆ ਪ੍ਰਾਪਤੀ ਦੇ ਵਸੀਲੇ ਪ੍ਰਦਾਨ ਕੀਤੇ ਸਨ ਅਤੇ ਮੇਰੇ ਚੰਗੇ ਦਿਨ ਭੀ ਦੇਖੇ ਸਨ, ਮੇਰੀ ਅਧੋਗਤੀ ਨੂੰ ਦੇਖਦੇ ਦੇਖਦੇ ਹੀ ਸੰਸਾਰ ਤਿਆਗ ਗਏ । ਕਿਸੇ ਨੇ ਮੇਰੇ ਨਾਲ ਹੋਏ ਧੱਕੇ ਵਲ ਗੌਹ ਨ ਕੀਤਾ ਅਤੇ ਕਿਸੇ ਥਾਂ ਤੋਂ ਮੈਨੂੰ ਇਨਸਾਫ਼ ਨ ਮਿਲਿਆ । ਪਰ ਮੇਰੀ , ਗੁਰੂ ਨੇ ਨਿਭਾ ਦਿਤੀ । ਅਗੇ ਨੂੰ ਭੀ ਨਿਭਾ ਦੇਵੇ । “ਕਟ ਗਈ ਰਾਤ ਔਰ ਰਹਿ ਗਈ ਬਾਤ, ਤੁਮ ਨ ਆਏ ਤੋ ਕਿਆ ਸਹਰ ਨ ਹੂਈ ?” ਹੁਣ, ਆਪਣੇ ਜੀਵਨ ਦੇ ਉਤ੍ਰਾਰਧ ਦੀਆਂ ਸੰਝਾਂ ਵੇਲੇ, ਮੈਂ ਆਪਣਾ ਨਿਜੀ ਦੁਖ ਚਿਤਾਰ ਕੇ, ਕਿਉਂ ਕਿਸੇ ਦਾ ਸਮਾਂ ਖ਼ਰਾਬ ਕਰਨਾ ਹੈ ? “ਬਹੁ ਬੀਤੀ ਬੋਹੜੀ ਰਹੀ, ਛਿਨ ਛਿਨ ਗਈ ਬਿਹਾਇ, (ਅਬ) ਏਕ ਘੜੀ ਕੇ ਕਾਰਣੇ, ਮਤ ਕਲੰਕ ਲਗ ਜਾਇ ।” ਪਰ ਇਹ Intro. p. 46ਆਤਮ-ਕਥਾ ਜੋ ਮੈਂ ਇਸ ਭੂਮਿਕਾ ਦਾ ਭਾਗ ਬਣਾਈ ਹੈ, ਇਹ ‘ਕਮੀਊਨਿਲ ਅਵਾਰਡ’ ਦਾ ਪਰਤੌ ਭੀ ਹੈ ਅਤੇ ਇਸ ‘ਕਮੀਊਨਿਲ ਅਵਾਰਡ’ ਦੇ ਸਿਧਾਂਤਾਂ, ਇਸ ਦੀਆਂ ਨੀਹਾਂ ਤੇ ਨਤੀਜਿਆਂ ਉਤੇ ਭਰਪੂਰ ਰੌਸ਼ਨੀ ਭੀ ਪਾਉਂਦੀ ਹੈ ।
Let no one think, “This Sardar Kapur Singh keeps lamenting his own lot, and his story has no evident direct bearing on the subject of Sāchī Sākhī.” If it were only a story of personal sorrows and joys, that is already past. I have lived through thirty or thirty-two years under the full wrath of the state. I got through them without income, employment, or any means of earning a living. My only son went abroad and worked as a laborer to obtain and complete his education. My wife worked even while ill to put food on the table, and kept on until she went to the Guru’s feet. My parents, who had eagerly provided me the means to pursue the highest education through great austerity and a life of restraint and contentment, and who had seen my better days, left this world watching my fortunes fall. No one paid heed to the wrong done to me, and nowhere did I obtain justice. Yet the Guru sustained my faith and patience. May he sustain them in the days ahead as well. “The night went by and the matter remained unsettled. You did not come, but did dawn fail to break?” Now, in the evening of my later life, why should I waste anyone’s time by dwelling on my own grief? “Much has passed, little remains. Moment by moment the time has gone. For the sake of a single hour, let no stain fall on you now.” But this Intro. p. 46autobiography I have included in the preface also reflects the Communal Award and sheds ample light on its principles, foundations, and consequences.
ਫਿਰਦਵਸੀ (ਫ਼ਰਦੌਸੀ, ਮ੍ਰਿ: 1020) ਨੇ ਆਪਣੇ ਮਹਾਨ ਗ੍ਰੰਥ “ਸ਼ਾਹਨਾਮਹ” ਬਾਬਤ ਕਿਹਾ ਸੀ ਕਿ ਮੈਂ ਇਸ ਗ੍ਰੰਥ ਨੂੰ ਸੰਪੂਰਨ ਕਰਨ ਲਈ, “ਤੀਹ ਸਾਲ ਬੜੇ ਦੁਖ ਤੇ ਕਠਨਾਈਆਂ ਝੱਲੀਆਂ, ਪਰ ਮੈਂ ਆਪਣੇ ਦੇਸ਼ ਤੇ ਪੂਰਵਜਾਂ ਦੀ ਪੁਰਾਤਨ ਬੋਲੀ ਅਤੇ ਕਾਰਨਾਮੇ ਉਜਾਗਰ ਕਰ ਦਿਤੇ ਹਨ ।”*
Firdavsi (Firdausi, died 1020) said of his great Shahnameh, “To complete this work, I endured great suffering and hardship for thirty years, but I brought to light the ancient language and deeds of my country and my forebears.”*
Intro. p. 46* بسے رنج دیدم درایں سالِ سی مگر زنده کردم بدیں پارسی
* I suffered much in these thirty years, but I brought it back to life through this Persian.
ਇਹ ਸੰਕੁਚਤ ਆਤਮ-ਕਥਾ, ਜਿਹੜੀ ਇਸ ‘ਭੂਮਿਕਾ’ ਵਿਚ ਦਰਜ ਕੀਤੀ ਗਈ ਹੈ, ਇਸ ਦੀ ਕੁਲ ਤੇ ਜਾਤ ਉਹੋ ਸਮਝਣੀ ਚਾਹੀਏ, ਜੋ “ਸ਼ਾਹਨਾਮਹ” ਦੀ ਹੈ ।
This brief autobiography in the preface should be understood as a work of the same lineage and kind as the Shahnameh.
“ਇਹ ਕੁਰਾਨ ਸ਼ਰੀਫ ਦੇ ਮਾਇਨੇ ਨੇ, ਜਿਹੜੇ ਸ਼ਿਅਰ ਦੇ ਨੇ ।”
“These are the meanings of the Holy Quran. The verses are ’s.”
ਕਪੂਰ ਸਿੰਘ
Kapur Singh
“ਤਿੱਨਜਾਮਣ”, ਖਾਜਾਬਾਜੂ, ਜਗਰਾਓਂ, 142026 1 ਜੁਲਾਈ, ਸੰਨ 1972
“Tinnjaman,” Khajabaju, Jagraon, 142026 July 1, 1972
707/XI — Chandigarh — 160011 5 ਅਕਤੂਬਰ, ਸੰਨ 1978.
707/XI — Chandigarh — 160011 October 5, 1978.
Intro. p. 47ਸਾਚੀ ਸਾਖੀ
Intro. p. 47Sāchī Sākhī

Notes and glossary for this section (31 notes · 33 terms)

Editors’ notes

1. Context

Jinnah’s “one meal a day” saying recurs in the text of Sāchī Sākhī.

2. Context

Rammohun Roy’s birth is given as 1772 (some sources 1774). The printed “ਕਾਲ” stands for Bal (Tilak).

3. Context

In the 1979 edition, Appendix 3 opens with the Panjabi poem “ਅਗਮ ਨਿਗਮ ਦੀ ਗੱਲ” on p. 166 and gives the English version on pp. 167–169. Appendix 2, “ਮੁੰਦਾਵਣੀ,” starts on p. 163. The reference on p. 40 is corrected to Appendix 3.

  • Kapur Singh, Sāchī Sākhī, appendices 2 and 3, 163–69
4. Context

The anecdote of Jinnah and the khutba is told as a story current among Muslims in 1944–45; Kapur Singh calls it made up.

5. Source

The sermon paraphrases Qur’an 4:59, which calls on believers to obey God, the messenger, and those in authority among them. Kapur Singh’s Panjabi uses qāʾid, “leader,” which sets up the joke about Jinnah’s title.

6. Correction

Iqbal’s letter is dated May 28, 1937. Kapur Singh describes publication in Lahore in 1947 and gives “Lahore (1947)” with the quotation.

7. Source

In the May 28, 1937 letter, the phrase is “Jawaharlal’s socialism into the body politic of Hinduism,” and a period follows “themselves.” Kapur Singh’s version adds Nehru’s surname and omits the phrase about the body politic of Hinduism. The excerpt continues onto the following page, where Kapur Singh cites Hafeez Malik’s edition, p. 386. The period follows the letter.

8. Source

The quotation continues Iqbal’s letter of May 28, 1937. In the International Iqbal Society transcription, the earlier part includes a phrase about the body politic of Hinduism. At the point where the memoir resumes after its ellipsis, the letter reads “But it is clear to my mind that if.” The memoir has “It is clear to my mind, if.”

9. Source

Hafeez Malik, ed., Iqbal: Poet-Philosopher of Pakistan (New York: Columbia University Press, 1971). The page reference is Kapur Singh’s.

10. Context

The volume gives Kapur Singh’s speech on the Punjab Reorganisation Bill in Panjabi in Appendix 4, “ਸਿੱਖਾਂ ਨਾਲ ਵਿਸਾਹਘਾਤ” (p. 170), and in English in Appendix E, “Betrayal of the Sikhs” (p. 239). The preface and the parliamentary record date the speech to September 6, 1966. The date line opening Appendix E reads “6th September, 1965.”

11. Context

Kapur Singh recalls that Home Minister Gulzarilal Nanda accepted the facts and advised the House to attend to what should be done next. In the Lok Sabha record of September 6, 1966, Nanda welcomed Kapur Singh’s statement that he stood by the Constitution and defended the linguistic basis of reorganization. They later exchanged views on the Boundary Commission and the use of the judiciary.

12. Context

The preface calls Appendix 5 “The Panth Was Sold for a Pittance”; the contents title it ਮੀਮ ਸ਼ੀਨ ਕੀ ਡਾਇਰੀ (p. 181). The cross-reference gives both forms.

  • Kapur Singh, Sāchī Sākhī, table of contents
13. Context

Appendix 6 is ਗਿਆਨੀ ਹਰੀ ਸਿੰਘ ਨਾਲ ਇੰਟਰਵੀਊ, “Interview with Giani Hari Singh” (p. 186), on Master Tara Singh’s refusal to meet Jinnah.

  • Kapur Singh, Sāchī Sākhī, table of contents
14. Source

Compare Mahāsubhāṣitasaṃgraha 3735, second line, vācā sā calitā yena sukṛtaṃ tena hāritam, on the forfeiture of merit through a failure of one’s word. Kapur Singh’s Sanskrit differs in the first part and adds a line about the earth trembling.

15. Source

Sanskrit in Gurmukhi (adharmasya phalaṃ duḥkhaṃ, sukhaṃ śāntiḥ kadāpi na).

16. Context

Kapur Singh refers to the Emergency as “1975-76.” The proclamation of June 25, 1975, issued under Article 352, was revoked on March 21, 1977.

  • Gazette of India, Extraordinary, no. 80, March 21, 1977, 403, G.S.R. 117(E), citing G.S.R. 353(E) of June 25, 1975
17. Context

Plutarch, Solon 18.5, records both the right to prosecute on behalf of one wronged and Solon’s remark that the best-governed city is one where those not wronged pursue and punish wrongdoers no less than the wronged. Kapur Singh paraphrases it with an emphasis on shared feeling; his wording stands.

18. Source

The second line of Bhagat Kabir’s salok reads ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥. Kapur Singh prints ਪਾੜੋਸੀ ਕੇ ਜੋ ਹੂਆ ਸੋ ਆਪਣੇ ਭੀ ਜਾਣ ।. Sahib Singh’s Darpan explains the line as a warning about the fate awaiting oneself. Placed after the story of Solon, the line takes on the force of an appeal to recognize a neighbor’s injury.

  • Guru Granth Sahib, Salok Bhagat Kabir, salok 167, second line
19. Source

The passage quotes the opening of Ṛgveda 1.89.1. The continuous text has ā no bhadrāḥ kratavo yantu. At the end of the excerpt, the word-separated text gives viśvataḥ. The reading uses these forms. The invocation of the Sun is in the author’s Hindi paraphrase.

20. Context

Darshan Singh Pheruman died on October 27, 1969, the seventy-fourth day of his fast. The preface dates Kapur Singh’s Assembly speech to the same day. Appendix 7 (p. 190) gives the speech. The Lok Sabha separately took up Pheruman’s death on November 18.

21. Context

Kapur Singh says the Punjab Assembly office printed a different speech under his name. Appendix 7 gives his version. The October 1969 Assembly proceedings and any surviving manuscript are the records to compare.

22. Context

Appendix E has “and to convert it into a Sikh quarantine,” where the preface has “and to turn it into a Sikh quarantine.” The reading follows Appendix E. The published Lok Sabha debate passes directly from the “glorified Zila Parishad” clause to the use of the judiciary. The two printed witnesses establish the discrepancy.

23. Source

The title of Appendix 8 is from Guru Arjan’s Asa shabad beginning ਮੋਹ ਮਲਨ ਨੀਦ ਤੇ ਛੁਟਕੀ. A forest fire burns much grass, and a rare green plant survives. The words quoted here read ਕੋਈ ਹਰਿਆ ਬੂਟੁ ਰਹਿਓ ਰੀ. The 1979 preface prints ਬੂਟ without the final vowel sign. ਰੀ addresses a woman friend.

  • Guru Granth Sahib, Asa, shabad beginning ਮੋਹ ਮਲਨ ਨੀਦ ਤੇ ਛੁਟਕੀ, stanza 2
  • Sahib Singh, Darpan
24. Context

Appendix 9 is ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਵਸੀਅਤ (p. 202). The 1979 contents list nine numbered Panjabi appendices and five lettered English appendices, A–E.

  • Kapur Singh, Sāchī Sākhī, table of contents
25. Source

Indrabhūti’s Jñānasiddhi 1.15 says that an act for which ordinary beings suffer in hell liberates the yogi. The reading follows the Sanskrit and preserves the three printed verse lines. The work frames the verse in Vajrayāna Buddhism. Kapur Singh describes its principle as Shakta left-hand practice. The Sanskrit counts a hundred crores of kalpas, and his Panjabi paraphrase counts years.

26. Source

The Urdu is given in Gurmukhi in the preface. Its script rendering is کٹ گئی رات اور رہ گئی بات، تم نہ آئے تو کیا سحر نہ ہوئی؟ (kaṭ gaī rāt aur rah gaī bāt, tum na āe to kyā saḥar na huī?).

27. Source

The doha says that most of the time has passed and warns against incurring a stain at the last hour. In this context the printed ਬੋਹੜੀ has the sense “little.”

28. Context

Kapur Singh dates Firdausi’s death to 1020. A. Shapur Shahbazi discusses 1019 and 1025 as dates given for his death. The Shahnameh dates its own completion to 1010.

29. Source

The preface prints بسے رنج دیدم درایں سالِ سی / مگر زنده کردم بدیں پارسی. A widely circulated form associated with the Bāysunghur preface has بردم and عجم.

30. Source

In stanza 216 of the APNA edition of Waris Shah’s Hir, the line closes ਇਹ ਕੁਰਾਨ ਮਜੀਦ ਦੇ ਮਾਇਨੇ ਨੇ, ਜਿਹੜੇ ਮਿਸਰ ਮੀਆਂ ਵਾਰਿਸ ਸ਼ਾਹ ਦੇ ਨੇ। In the preface Kapur Singh uses ਸ਼ਰੀਫ for ਮਜੀਦ and explicitly names the verses with ਸ਼ਿਅਰ. His adaptation stands. He uses it to characterize his own book.

31. Context

The preface closes with Kapur Singh’s signature and two datelines: Jagraon, July 1, 1972, and Chandigarh, October 5, 1978.

  • Kapur Singh, Sāchī Sākhī, 46

Glossary

Aurobindo Ghose (1872–1950)

ਅਰਬਿੰਦੂ

nationalist, later philosopher of Pondicherry

Bal Gangadhar Tilak (1856–1920)

ਬਾਲ ਗੰਗਾਧਰ ਤਿਲਕ

nationalist leader of Maharashtra

Bankim Chandra Chattopadhyay (1838–1894)

ਬੰਕਮ ਚੰਦ੍ਰ ਚੈਟਰਜੀ

novelist; author of Anandamath and “Vande Mataram”

Darshan Singh Pheruman (1885–1969)

ਦਰਸ਼ਨ ਸਿੰਘ ਫੇਰੂਮਾਨ

freedom fighter and former Rajya Sabha member; fasted from August 15, 1969 for the inclusion of Chandigarh in Panjab and died on October 27, 1969, the 74th day

Gopal Krishna Gokhale (1866–1915)

ਗੋਖਲੇ

moderate Congress leader; founder of the Servants of India Society

Gopal Singh “Dardi”

ਗੋਪਾਲ ਸਿੰਘ

Panjabi writer and journalist, nominated member of the Rajya Sabha (1962–68), and later an ambassador.

Gulzarilal Nanda

ਸ੍ਰੀ ਗੁਲਜ਼ਾਰੀ ਲਾਲ ਨੰਦਾ

Union home minister, 1963–66. He presented the Punjab Reorganisation Bill in the Lok Sabha in 1966 and twice served briefly as prime minister.

Hafeez Malik

Editor of Iqbal: Poet-Philosopher of Pakistan (Columbia University Press, 1971).

Indrabhūti

ਇੰਦ੍ਰਭੂਤੀ

Vajrayāna Buddhist author to whom the Jñānasiddhi is attributed; “eighth century” is the memoir’s date

Mahinder Singh of Khanna

ਮਹਿੰਦਰ ਸਿੰਘ ਖੱਨੇ ਵਾਲਿਆਂ

Named in the preface as witness to Pheruman’s written testament.

Muhammad Iqbal (1877–1938)

ਡਾਕਟਰ ਇਕਬਾਲ

poet-philosopher; wrote to Jinnah between May 1936 and November 1937

Rammohun Roy (1772–1833)

ਰਾਜਾ ਰਾਮ ਮੋਹਣ ਰਾਇ

Bengali reformer, founder of the Brahmo Samaj

Solon of Athens

ਸੋਲੋਂ (Solon)

Athenian lawgiver

Waris Shah

ਮੀਆਂ ਵਾਰਿਸਸ਼ਾਹ

Panjabi poet and author of Hir.

ਅਧਰਮ

unrighteousness, the violation of dharma.

ਸ਼ਹਾਦਤ

Testimony in this passage. The word for martyrdom in the later passage on Pheruman is ਸ਼ਹੀਦੀ.

ਸੰਤ-ਗਰਦੀ

Polemical term for high-handed conduct or rule by sants.

ਸਫੁਰਤੀ

animating impulse.

ਸਫੁਰਤੀਆਂ

Animating impulses.

ਸ਼ਾਕਤ ਵਾਮਮਾਰਗੀ

Shakta practice of the left-hand path. It is Kapur Singh’s classification here.

ਸਾਦਾਲੋਹ

ingenuous, overly trusting.

ਸਿਦਕ ਸਬੂਰੀ

steadfast faith and patience.

ਹਵਨ ਸੰਧਿਆ

the fire offering and the twilight prayers of Vedic ritual, kept by the Arya Samaj.

ਕਰਤੱਵਯ

duty; here the destined role.

ਕਾਇਦ

Arabic qāʾid, leader; Jinnah’s title Qaid-i-Azam, “the great leader”.

ਖੁਤਬਾ, ਵਾਅਜ਼

the Friday sermon; religious exhortation.

ਚਪਲਬੁਧੀ

a flighty, unsteady mind (Skt. capala-buddhi).

ਤਿੰਨਕਾਲ ਸਥਿਰ

enduring through the three times, past, present and future.

ਦੰਭ

hypocrisy.

ਧਰਮ-ਨਿਰਪੇਕਸ਼

secular; the author contests what follows from the designation.

ਧੂਨੀ-ਸ਼ਕਤੀ ਤੇ ਵਕ੍ਰੋਕਤੀ

The suggestive power of words in verse, and oblique or artfully indirect expression.

ਬਾਲਾਦਸਤੀ

supremacy, ascendancy.

ਰਾਜ ਕੋਪ

the government’s displeasure.

Sāchī Sākhī, III. What this book is for. harvardsikh.org/books/sachi-sakhi/intro-3

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.