Skip to content
Sāchī Sākhīਸਾਚੀ ਸਾਖੀ

The Communal Award

IV. The Mujaddid and the Naqshbandi revival

1979 edition, pp. 36–52Section 4 of 13Previous sectionNext section

ਸੁਹਰਹਵਰਦੀ ਮੱਤ ਇਹ ਸੀ ਕਿ ਸਾਧਕ ਵਾਸਤੇ ਗਿਆਨ-ਪ੍ਰਾਪਤੀ ਦੇ ਸਾਧਨਾਂ ਵਿਚੋਂ ਪ੍ਰਮੁਖ ਅਤੇ ਪ੍ਰਥਮ ਸਾਧਨ, ਦਾ ਪਾਲਣ ਅਤੇ ਇਸਲਾਮੀ ਰਹੁਰੀਤ ਦੀ ਪਾਬੰਦੀ ਹੈ । ਸ਼ਰਅ ਨੂੰ ਕੀਤੇ ਬਿਨਾਂ, ਗਿਆਨ ਦੀ ਪ੍ਰਾਪਤੀ ਤਾਂ ਇਕ ਪਾਸੇ ਰਹੀ, ਗਿਆਨ ਪ੍ਰਾਪਤੀ ਦੇ ਪੱਥ ਉਤੇ ਪਹਿਲਾ ਕਦਮ ਚੁਕਣਾ ਹੀ ਕਠਨ ਹੈ । ਉੱਚ ਸ਼ਰੀਫ਼ ਦੇ ਪੀਰ, ਜਿਹੜੇ ਕਿ ਇਸ ਵਿਚਾਰਧਾਰਾ ਦੇ ਧਾਰਨੀ ਅਤੇ ਪ੍ਰਚਾਰਨ ਵਾਲੇ ਸਨ, ਉਨ੍ਹਾਂ ਦੇ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਤੇ ਸ਼ਰਧਾ ਭਰੇ ਸੰਬੰਧ ਸਨ, ਅਤੇ ਅਜੇ ਤਕ ਗੁਰੂ ਨਾਨਕ ਸਾਹਿਬ ਦੇ , ਪੈਰਾਂ ਦੇ ਪਊਏ, ਉੱਚ ਸ਼ਰੀਫ਼ ਵਿਚ ਸਤਿਕਾਰ ਸਹਿਤ ਸਾਂਭੇ ਪਏ ਦੱਸੇ ਜਾਂਦੇ ਹਨ । ਅਵਲੀਆ (1182-1262) ਕੋਟ ਅਰੋੜ (ਮੁਲਤਾਨ) ਦਾ ਜੰਮ ਪਲ ਸੀ ਅਤੇ ਇਸ ਨੇ ਸੂਫ਼ੀ ਮਤ ਦੀ ਦੀਖਿਆ, ਸ਼ੈਖ਼ ਸ਼ਿਹਾਬੁੱਦ-ਦੀਨ, ਸੁਹਰਹਵਰਦੀ, ਕੋਲੋਂ ਬਗ਼ਦਾਦ ਵਿਚ ਜਾ ਕੇ ਪ੍ਰਾਪਤ ਕੀਤੀ ਸੀ, ਅਤੇ ਇਹ ਸ਼ੈਖ਼ ਬਹਾਉੱਦ-ਦੀਨ ਸੁਹਰਹਵਰਦੀ ਸਿਲਸਿਲਹ ਦਾ ਚੂੜਾਮਣਿ ਆਚਾਰਯ ਪ੍ਰਸਿੱਧ ਹੈ । ਇਸ ਦਾ ਮੁੱਖ ਉਪਦੇਸ਼ ਸੀ, ਕਿ ਪ੍ਰਭੂ-ਭਗਤੀ ਅਤੇ ਗਿਆਨ ਪ੍ਰਾਪਤੀ ਦੇ ਸਾਧਨਾਂ ਵਿਚ ਤਪ ਅਤੇ ਤਿਆਗ ਦਾ ਰਾਹ ਪ੍ਰਮਾਣੀਕ ਨਹੀਂ । ਸੰਸਾਰ ਦੇ ਕਾਰ ਵਿਹਾਰ ਕਰਦਿਆਂ ਅਤੇ ਸ੍ਰੀਰ ਦੀ ਪਾਲਨਾ ਪੋਸਨਾ ਕਰਦਿਆਂ ਹੀ, ਪ੍ਰਭੂ-ਭਗਤੀ ਪ੍ਰਮਾਣੀਕ ਹੈ । p. 46ਗੁਰੂ ਨਾਨਕ ਸਾਹਿਬ ਦਾ ਇਹ ਗੁਰ-ਵਾਕ, “ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥” ਅਤੇ “ਸਾਖੀਆਂ ਗੁਰੂ ਅਮਰਦਾਸ ਕੀਆਂ” ਨਾਮੀ ਗ੍ਰੰਥ ਵਿਚ ਅੰਕਤ ਇਹ ਹੁਕਮ ਕਿ “ਜੋ ਸਿੱਖ ਹੋਇ ਕਰ ਹੋਏਗਾ, ਉਸ ਦਾ ਬੁਰਾ ਹੋਵੇਗਾ,” ਸ਼ੈਖ਼ ਬਹਾਉੱਦੀਨ ਦੀ ਉਪ੍ਰੋਕਤ ਵਿਚਾਰਧਾਰਾ ਨਾਲ ਇੰਨ ਬਿੰਨ ਸਹਿਮਤ ਹਨ । ਉੱਚ ਸ਼ਰੀਫ਼ ਦੇ ਸੂਫ਼ੀਆਂ ਦੇ ਡੇਰੇ ਦਾ ਨਿਰਮਾਤਾ, ਇਸੇ ਸ਼ੈਖ਼ ਬਹਾਉੱਦਦੀਨ ਦਾ ਚੇਲਾ, , (ਮ੍ਰਿਤੂ, 1291) ਹੈ । ਇਹ ਸ਼ੈਖ਼ ਬਹਾਉੱਦ-ਦੀਨ ਹੀ ਸੀ, ਜਿਸ ਨੇ ਆਪਣੇ ਮੁਰੀਦਾਂ ਨੂੰ ਪੀਰ ਦੀ ਚਰਨ ਬੰਦਨਾ ਕਰਨ ਤੋਂ ਵਰਜਿਆ ਸੀ ਅਤੇ ਹੁਕਮ ਕੀਤਾ ਸੀ, ਕਿ ਮੁਰੀਦ, ਪੀਰ ਨੂੰ “ਅੱਸਲਾਮੁਲੈਕੁਮ” ਕਹਿ ਕੇ ਮਿਲੇ । ਗੁਰੂ ਗੋਬਿੰਦ ਸਿੰਘ ਜੀ ਨੇ ਭੀ ਇਸੇ ਭਾਂਤ ਦਾ ਹੁਕਮ ਖ਼ਾਲਸਾ ਸਾਜਨ ਉਪ੍ਰਾਂਤ ਕੀਤਾ ਸੀ, ਕਿ ਗੁਰੂ ਕਾ ਸਿੰਘ ਹਜ਼ੂਰੀ ਵਿਚ ਆਵੇ ਤਾਂ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ” ਬੁਲਾ ਕੇ ਕਰੇ, ਚਰਨ ਨ ਪਰਸੇ । ਸਾਹਿਬ ਦਸਮ ਪਾਤਸ਼ਾਹ ਦਾ ਔਰੰਗਜ਼ੇਬ ਦੇ ਨਾਮ ਪਹਿਲਾ ਪੱਤ੍ਰ, “” ਲੈ ਕੇ ਜਿਸ ਸਮੇਂ ਜੀ, ਮਾਛੀਵਾੜੇ ਤੋਂ , ਨਬੀ ਖਾਂ, ਦੀ ਸਹਾਇਤਾ ਨਾਲ, ਪੀਰ ਦਾ ਵੇਸ ਵਟਾ ਕੇ ਨਿਕਲੇ ਸਨ ਤਾਂ, ਜਿਹਾ ਕਿ ਇਤਿਹਾਸ ਜਾਨਣ ਵਾਲਿਆਂ ਨੂੰ ਪਤਾ ਹੈ, ਉਹ ਮੁਗ਼ਲ ਫ਼ੌਜ ਦੇ ਇਕ ਦਸਤੇ ਨੇ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਤਲਾਸ਼ ਵਿਚ ਸੀ, ਘੇਰ ਲਏ ਸਨ । ਤਦ, ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹਦਾਇਤ ਅਨੁਸਾਰ ਹੀ, ਜਿਹੜੀ ਕਿ ਅਜੇਹੀ ਵਿਪਤਾ ਨੂੰ ਸੰਭਵ ਜਾਣ ਕੇ ਹੀ ਦਿਤੀ ਗਈ ਸੀ, ਗ਼ਨੀ ਖਾਂ, ਨਬੀ ਖਾਂ ਨੇ ਭਾਈ ਦਇਆ ਸਿੰਘ ਨੂੰ, ਕਿਹਾ ਸੀ, ਕਿਉਂਕਿ ਉੱਚ ਸ਼ਰੀਫ ਦੇ ਸੂਫ਼ੀ ਡੇਰੇ ਨਾਲ ਸਿੱਖੀ ਦੇ ਸੰਬੰਧ ਇਸ ਪ੍ਰਕਾਰ ਨਿੱਘੇ ਤੇ ਨੇੜੇ ਸਨ, ਕਿ ਇਹ “ਉੱਚ ਦੇ ਪੀਰ” ਹੋਣ ਦਾ ਦਾਅਵਾ ਨਿਰਾਧਾਰ ਨਹੀਂ ਸੀ ਸਮਝਿਆ ਗਿਆ । ਇਨ੍ਹਾਂ ਭਾਈ ਦਇਆ ਸਿੰਘ ਬਾਬਤ ਹੀ , ਮਨੂੰਮਾਜਰੇ ਵਾਲੇ ਨੇ ਕੁਰਾਨਸ਼ਰੀਫ਼ ਦੀ ਸ਼ਰਅਈ ਸੁਗੰਦ ਚੁੱਕੀ ਸੀ, ਕਿ ਇਹ ਗੁਰੂ ਗੋਬਿੰਦ ਸਿੰਘ ਜੀ ਸ੍ਵਮ ਨਹੀਂ ਹਨ, ਜਿਸ ਤੇ ਭਾਈ ਦਇਆ ਸਿੰਘ ਦੀ ਬੰਦ ਖ਼ਲਾਸ ਹੋਈ ਸੀ ਅਤੇ ਉਹ ਦਸਮ ਪਾਤਸ਼ਾਹ ਦਾ “ਫ਼ਤਹਨਾਮਹ” ਔਰੰਗਜ਼ੇਬ ਤਕ ਪਹੁੰਚਾਣ ਵਿਚ ਕਾਮਯਾਬ ਹੋਏ ਸਨ । ਇਸੇ ਸੁਹਰਹਵਰਦੀ ਸੂਫ਼ੀ ਵਿਚਾਰਧਾਰਾ ਦਾ ਪ੍ਰਮਾਣੀਕ ਸਿਧਾਂਤਕ ਗ੍ਰੰਥ “ਫ਼ੁਆਇਦੁਲਫ਼ਆਦ” ਹੈ, ਜਿਸ ਵਿਚ ਸ਼ੈਖ਼ ਦੇ ਪ੍ਰਵਚਨ ਅੰਕਤ ਹਨ । ਗੁਰੂ-ਵਾਕ, ਸੂਫ਼ੀ ਗ੍ਰੰਥ ਵਿਚ ਇਕ ਅੰਕਤ ਵਾਕ ਨਾਲ ਇੰਨ ਬਿੰਨ ਮਿਲਦਾ ਹੈ ।*
The Suhrawardi view was that of the means by which a seeker attains knowledge, the principal and first is observance of the and adherence to Islamic custom. Without putting the sharīʿa it is hard even to take the first step on the path to knowledge, let alone attain it. The pirs of Uch Sharif, who held and preached this view, had relations of love and devotion with Guru Nanak Sahib, and the and wooden sandals associated with Guru Nanak Sahib are said to be preserved with reverence at Uch Sharif to this day. (1182–1262) was born and raised at Kot Aror (Multan); he went to Baghdad and received initiation into Sufism from Shaikh Shihabuddin Suhrawardi, and this Shaikh Bahauddin is renowned as the crest-jewel teacher of the Suhrawardi order. His chief teaching was that austerity and renunciation are not a valid path to devotion to God or to the attainment of knowledge. Devotion to God is valid only when practiced while carrying on the business of the world and nourishing and caring for the body. p. 46Guru Nanak Sahib’s saying (gur-vāk), “Nanak, care for the body through which that Lord is remembered,” and the command recorded in the book called “Sākhīāṅ Gurū Amardās Kīāṅ”, that “The Sikh who becomes a renunciate () will come to harm,” agree exactly with Shaikh Bahauddin’s view stated above. The founder of the Sufi house at Uch Sharif is this same Shaikh Bahauddin’s disciple, (d. 1291). It was this Shaikh Bahauddin who forbade his disciples to bow at the pir’s feet and commanded that a disciple should greet the pir with “as-salāmu ʿalaikum”. After founding the Khalsa, Guru Gobind Singh gave a similar instruction. When a Singh of the Guru comes into his presence, he should greet him with “Vahiguru ji ka Khalsa, Vahiguru ji ki Fateh” (The Khalsa is Vahiguru’s; the victory is Vahiguru’s) and without touching his feet. When , carrying the Tenth Master’s first letter to Aurangzeb, the “”, left Machhiwara in the guise of a pir with the help of and Nabi Khan, then, as those who know the history are aware, a detachment of the Mughal army that was searching for Guru Gobind Singh surrounded them. Then, on Guru Gobind Singh’s own instructions, given in anticipation of just such a danger, Ghani Khan and Nabi Khan called Bhai Daya Singh “the ”, for the relations of the Sikh faith with the Sufi house of Uch Sharif were so warm and close that the claim to be “the Pir of Uch” was not thought groundless. It was about this same Bhai Daya Singh that of Manu Majra swore an oath on the Holy Quran according to the sharīʿa that this man was not Guru Gobind Singh himself, upon which Bhai Daya Singh was released, and he succeeded in delivering the Tenth Master’s “Fatahnama” to Aurangzeb. The authoritative doctrinal book of this same Suhrawardi line of Sufi thought is the “Fawāʾid al-Fuʾād”, in which the discourses of Shaikh are recorded. The Guru’s word, “Uttering it, I live; forgetting it, I die,” matches exactly a saying recorded in this Sufi book.*
ਚਿਸ਼ਤੀ ਸਿਲਸਿਲਹ ਦਾ ਸੁਹਰਹਵਰਦੀ ਸਿਲਸਿਲਹ ਨਾਲ ਮੁੱਢਲਾ ਸਾਧਨ-ਅੰਤਰ ਇਹ ਸੀ ਕਿ ਇਹ ਕਹਿੰਦੇ ਤੇ ਮੰਨਦੇ ਸਨ ਕਿ ਗਿਆਨ ਪ੍ਰਾਪਤੀ ਦਾ ਪ੍ਰਮੁੱਖ ਸਾਧਨ p. 47ਆਤਮ ਸ਼ੁੱਧੀ ਹੈ, ਸ਼ਰਅ ਦੀ ਪਾਬੰਦੀ ਨਹੀਂ । ਆਤਮ ਦਰਸ਼ੀ ਪੁਰਸ਼ ਸ਼ਰਅ ਦਾ ਪਾਬੰਦ ਹੋ ਜਾਵੇਗਾ, ਸਾਧਿਕ ਉਤੇ ਸ਼ਰਅ ਠੋਂਸਣੀ ਅਨੁਚਿਤ ਅਤੇ ਬਿਵਰਜਤ ਹੈ ।
The basic difference of practice between the Chishti and the Suhrawardi orders was that the Chishtis said and believed that the principal means of attaining knowledge is p. 47purification of the self, not observance of the sharīʿa. One who has seen the self will become observant of the sharīʿa. Imposing it on the seeker is improper and forbidden.
p. 46* “حیات آنست کہ درویش باشد”۔ فوائد الفعاد ۔ امیر حسن علی سجزی ۔ نولکشور، لکھنؤ ۔ ۱۳۰۱ھ، ص۲۰
* “Life is this: that the dervish be occupied with the remembrance of the Truth (ḥaqq).” Fawāʾid al-Fuʾād, Amir Hasan ʿAli Sijzi, Nawal Kishore, Lucknow, 1301 AH, p. 20.
ਜਿਸ ਵੇਲੇ ਸਿੱਖ ਗੁਰੂਆਂ ਅਤੇ ਸਿੱਖ ਮਤ ਤੇ ਤਾਰੀਖ਼ੀ ਵਿਕਾਸ ਦੀ ਸਿੱਧੀ ਅਤੇ ਕਰੜੀ ਟੱਕਰ ਗੁਰੂ ਅਰਜਨ ਦੇਵ ਦੇ ਸਮੇਂ ਮੁਗ਼ਲ ਸਾਮਰਾਜ ਆਧਾਰਤ ਇਸਲਾਮੀ ਸ਼ਾਸਨ ਨਾਲ ਹੋਈ, ਤਾਂ ਇਸ ਚਿਸ਼ਤੀ ਸਿਲਸਿਲਹ ਦੇ ਕੁਆਦਰੀ ਰੂਪਾਂਤ੍ਰ ਦੇ ਮਹਾਨ ਆਚਾਰਯ, ਹਜ਼ਰਤ ਨੇ ਨਿੱਡਰ ਹੋ ਕੇ ਸਿੱਖੀ ਦੀ ਭਰਪੂਰ ਹਾਮੀ ਭਰੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਆਧਾਰ-ਸ਼ਿਲਾ, ਗੁਰੂ ਅਰਜਨ ਸਾਹਿਬ ਦੇ ਕਹਿਣ ਉਤੇ, ਅਪਣੇ ਕਰ ਕਮਲਾਂ ਦੁਆਰਾ ਰੱਖੀ । ਸਾਢੌਰੇ ਦੇ ਪ੍ਰਸਿੱਧ ਸੂਫ਼ੀ ਡੇਰੇ ਦਾ ਪੀਰ (ਪ੍ਰਸਿੱਧ, ਬੁੱਧੂ ਸ਼ਾਹ), ਇਸ ਚਿਸ਼ਤੀ ਸਿਲਸਿਲਹ ਦੇ ਗਗਨ ਦਾ ਤੇਜ ਮਈ ਸਿਤਾਰਾ ਹੀ ਸੀ ਜਿਸ ਨੇ ਕਿ ਆਪਣੇ ਚਾਰੇ ਪੁੱਤ੍ਰ ਅਤੇ ਅੰਤ ਨੂੰ ਸਾਰਾ ਪਰਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਅਰਪਨ ਕਰ ਸ਼ਹੀਦ ਕਰਵਾ ਦਿਤਾ ਸੀ, ਅਤੇ ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਅਤਿ ਪ੍ਰਸੰਨ ਹੋ ਕੇ ਕੁਛ ਮੰਗਣ ਲਈ ਕਿਹਾ ਸੀ ਤਾਂ ਗੁਰੂ ਜੀ ਦੇ ਪਵਿੱਤ੍ਰ ਦੇ ਕੰਘੇ ਵਿਚ ਫਸੇ ਹੋਏ ਕੁਝ ਵਾਲਾਂ ਦੇ ਦਾਨ ਦੀ ਯਾਚਨਾ ਕੀਤੀ ਸੀ, , ਗੋਯਾ, ਦੀ ਇਹ ਤੁਕ ਪੜ੍ਹ ਕੇ, “ !”
When the direct and hard clash between the Sikh Gurus and the historical development of the Sikh faith on the one hand, and Islamic rule resting on the Mughal empire on the other, came in Guru Arjan Dev’s time, the great teacher of the Qadiri branch of this Chishti order, Hazrat Sayyid , fearlessly gave the Sikh faith his full support, and at Guru Arjan Sahib’s request laid the foundation stone of Sri Harimandar Sahib with his own lotus hands. (known as Buddhu Shah), pir of the famous Sufi house at Sadhaura, was indeed a brilliant star in the firmament of this Chishti order. He offered his four sons, and in the end his whole family, in the service of Guru Gobind Singh and had them martyred. When Sahib Guru Gobind Singh, greatly pleased, invited him to ask for something, he begged for a few strands of the Guru’s caught in his comb, reciting this line of : “Both worlds are the price of a single strand of our Beloved’s hair”!
ਇਤਨੇ ਗੂੜ੍ਹੇ, ਇਤਨੇ ਪੀਡੇ, ਇਤਨੇ ਬੁਨਿਆਦੀ ਅਤੇ ਇਤਨੇ ਆਭਾ-ਪੂਰਤ ਸੰਬੰਧ, ਸਿੱਖੀ ਦੇ ਸੂਫ਼ੀ ਮਤ ਰੂਪੀ ਇਸਲਾਮ ਨਾਲ, ਕਿਸ ਸਿਧਾਂਤ-ਅੰਤਰ ਦੀ ਚਟਾਨ ਨਾਲ ਟਕਰਾ ਕੇ ਚਕਨਾਚੂਰ ਹੋ ਗਏ, ਜਿਸ ਦੇ ਸਿੱਟੇ ਵਜੋਂ, ਸਿੱਖ ਕੌਮ ਦਾ ਮੁਗ਼ਲ ਰਾਜ ਦੇ ਰੂਪ ਵਿਚ ਇਸਲਾਮ ਨਾਲ ਮਰਨ ਮਾਰਨ ਦਾ ਸੰਗ੍ਰਾਮ ਅਰੰਭ ਹੋਇਆ ਅਤੇ ਜਿਸ ਵਿਚੋਂ ਉਪਜੀਆਂ ਪ੍ਰਚੰਡ ਜਵਾਲਾ ਦੀਆਂ ਚੰਗਿਆੜੀਆਂ ਨੇ, ਸੰਨ 1947 ਵਿਚ, ਦੇਸ਼-ਵਿਭਾਜਨ ਅਤੇ ਲੱਖਾਂ ਮਨੁੱਖਾਂ ਦੀ ਅਹੂਤੀ ਲਈ ?
On what rock of doctrinal difference did such deep, such close, such fundamental and such radiant relations of the Sikh faith with Islam in its Sufi form strike and shatter to pieces, so that a life-and-death struggle began between the Sikh people and Islam in the form of Mughal rule, and the sparks of the fierce flame that arose from it took, in 1947, the Partition of the country and hundreds of thousands of human lives as their offering?
ਬਸ ਇਹੋ ਸ਼ੈਖ਼ ਸਿਰਹੰਦੀ, ਅਲਫ਼ ਥਾਨੀ, ਮੁਜੱਦਦ ਦੀ ਕਥਾ ਹੈ ਜਿਸ ਵਲ ਬਾਰ ਬਾਰ ਪਿਛਲੇ ਪੰਨਿਆਂ ਵਿਚ ਸੰਕੇਤ ਕਰ ਆਏ ਹਾਂ ਅਤੇ ਜਿਸ ਦਾ ਕੁਝ ਹੋਰ ਵਿਸਤਾਰ ਅਗੇ ਦਿੰਦੇ ਹਾਂ ।
This, then, is the story of Shaikh Sirhindi, Alf-i Thani, the Mujaddid, to which we have pointed again and again in the preceding pages, and of which we give some further detail below.
ਸੁਹਰਹਵਰਦੀ ਅਤੇ ਚਿਸ਼ਤੀ ਸੂਫ਼ੀਆਂ ਬਾਬਤ ਦੱਸ ਚੁਕੇ ਹਾਂ ਕਿ ਇਨ੍ਹਾਂ ਦੋਂਹ ਸੂਫ਼ੀ ਡੇਰਿਆਂ ਦਾ ਪ੍ਰਭਾਵ ਹੀ ਵਿਸ਼ੇਸ਼ ਕਰ ਕੇ ਹਿੰਦੁਸਤਾਨ ਵਿਚ ਸੀ । ਇਹ ਸੂਫ਼ੀ ਸਿਲਸਿਲੇ, ਈਰਾਨ ਖ਼ੁਰਾਸਾਨ ਦੀ ਉਪਜ ਸਨ ਅਤੇ “ਸਭ ਸੇ ਰਲਿਮਿਲਿ ਚਾਲੀਏ”, ਇਨ੍ਹਾਂ ਦਾ ਈਮਾਨ ਸੀ । ਇਹ “ਵਹਦਤਲਵਜੂਦ”, “ਏਕੇ ਬ੍ਰਹਮ ਦੂਤੀਯ ਨਾਸਤਿ”, ਦੇ ਸਿਧਾਂਤ ਦੇ ਧਾਰਨੀ ਸਨ । ਖ਼ਵਾਜਾ ਮੁਹੰਮਦ , ਬੇਰੰਗ, ਜਿਸ ਸੂਫ਼ੀ ਸਿਲਸਿਲਹ ਨੂੰ, ਅਕਬਰ ਦੀ ਮ੍ਰਿਤੂ ਤੋਂ ਚਾਰ ਪੰਜ ਸਾਲ ਪਹਿਲਾਂ ਹਿੰਦੁਸਤਾਨ ਵਿਚ ਲਿਆਏ ਉਹ ਤੂਰਾਨ ਦੀ ਉਪਜ ਸੀ ਅਤੇ “” ਨਾਮ ਨਾਲ ਪ੍ਰਸਿੱਧ ਸੀ । ਇਸ ਦਾ ਮੁੱਢਲਾ ਸਿਧਾਂਤ ਤਾਂ ਉਹੋ “ਵਹਦਤੁਲ-ਵਜੂਦ”, ਦਾ ਹੀ ਸੀ, ਪਰ ਸ਼ਰਅ ਦੇ ਇਹ ਸੂਫ਼ੀ ਪੁੱਜ ਕੇ ਪੱਕੇ ਸ਼ਰਧਾਲੂ ਸਨ ।
We have said of the Suhrawardi and Chishti Sufis that it was these two Sufi houses above all that held influence in India. These Sufi orders were the product of Iran and Khurasan, and , “let us walk in harmony with all”, was their faith. They held the doctrine of “waḥdat al-wujūd”: “Brahman is one; there is no second.” The Sufi order that Khwaja Muhammad , Berang, brought to India four or five years before Akbar’s death was a product of Turan and was known as the “”. Its basic doctrine was indeed that same waḥdat al-wujūd, but these Sufis were thoroughgoing and staunch adherents of the sharīʿa.
p. 48ਮੁਜੱਦਦ ਨੇ, ਜੋ ਕਿ ਖ਼ਵਾਜਾ ਬਾਕੀਬਿੱਲਾ ਦਾ ਪ੍ਰਤਿਸ਼ਟ ਚੇਲਾ ਸੀ, ਸੂਫ਼ੀ ਮਤ ਦੇ ਇਸ ਸਿਧਾਂਤ ਨੂੰ ਭੀ ਪਲਟਾ ਦਿਤਾ, ਜਿਸ ਦਾ ਸਿੱਟਾ ਇਹ ਹੋਇਆ ਕਿ ਹਿੰਦੁਸਤਾਨ ਵਿਚ ਇਸਲਾਮ ਦੇ ਗ਼ੈਰ-ਇਸਲਾਮ ਨਾਲ ਮੇਲ ਮਿਲਾਪ ਤੇ ਸਹਿਯੋਗ ਦੇ ਸਭ ਦਰਵਾਜ਼ੇ ਬੰਦ ਹੋ ਗਏ ।
p. 48The Mujaddid, who was Khwaja Baqi Billah’s eminent disciple, overturned this doctrine of Sufism as well, with the result that in India every door to reconciliation and cooperation between Islam and those outside Islam was closed.
ਨਕਸ਼ਬੰਦੀਯਹ ਸਿਲਸਿਲਹ ਦਾ ਇਕ ਹੋਰ ਭਯੰਕਰ ਸੀ, ਕਿ ਉਹ ਜਨਤਾ ਵਿਚ ਸਿੱਧਾ ਧਰਮ ਪ੍ਰਚਾਰ ਕਰਨ ਦੀ ਥਾਂ, ਸਮੇਂ ਦੀ ਰਾਜਸੱਤਾ ਅਤੇ ਹਕੂਮਤ ਉਤੇ ਅਸਰ ਰਸੂਖ਼ ਪ੍ਰਾਪਤ ਕਰਦੇ ਸਨ ਅਤੇ ਫੇਰ ਰਾਜਸੱਤਾ ਨੂੰ ਇਸਲਾਮ ਦਾ ਬੋਲ ਬਾਲਾ ਅਤੇ ਸ਼ਰਅ ਦੀ ਬਾਲਾਦਸਤੀ ਹਿਤ ਵਰਤਦੇ ਸਨ । ਮੁਜੱਦਦ ਦੇ ਨਾਹਰੇ, “ਅਸ਼- ਸ਼ਰਅ ”, “ਤਲਵਾਰ ਦੇ ਬਲ ਨਾਲ ਸ਼ਰਅ ਦੀ ਬਾਲਾਦਸਤੀ ਸਥਾਪਤ ਕਰਨੀ ਚਾਹੀਏ”, ਵਲ ਪਿੱਛੇ ਸੰਕੇਤ ਕਰ ਆਏ ਹਾਂ ।
Another dreadful of the Naqshbandi order was that, instead of preaching religion directly among the people, its members gained influence and standing with the ruling power and government of the day, and then used state power for the ascendancy of Islam and the supremacy of the sharīʿa. We have already referred to the Mujaddid’s slogan, “,” that the supremacy of the sharīʿa should be established by force of the sword.
ਇਹ ਤਿੰਨ ਕਾਰਨ ਹਿੰਦੁਸਤਾਨ ਵਿਚ ਇਸਲਾਮ ਦੀ ਰੂਪ-ਰੇਖਾ ਦੇ ਪਰਿਵਰਤਨ ਦੇ ਸਨ (1) “ਵਹਦਤਲਵਜੂਦ” ਦੇ ਸਿਧਾਂਤ ਦਾ ਨਿਰੋਧ (2) ਸ਼ਰਅ ਨੂੰ ਪ੍ਰਭੂ-ਭਗਤੀ ਦਾ ਸਰਵੋਤਮ ਅਤੇ ਇਕੋ ਇਕ ਮਾਰਗ ਮੰਨਣਾ ਅਤੇ (3) ਰਾਜ ਸੱਤਾ ਨੂੰ ਇਸਲਾਮ ਦੇ ਇਸ ਰੂਪ ਦੀ ਬਾਲਾਦਸਤੀ ਲਈ ਵਰਤਣਾ, ਜਿਸ ਕਰ ਕੇ ਸਿੱਖ ਮਤ ਦੇ ਤਵਾਰੀਖ਼ੀ ਵਿਕਾਸ ਦੀ ਹਿੰਦੁਸਤਾਨ ਦੀ ਇਸਲਾਮੀ ਹਕੂਮਤ ਨਾਲ ਲਗ ਗਈ ਸੀ ।
These were the three causes of the transformation of Islam in India: (1) rejection of the doctrine of waḥdat al-wujūd, (2) acceptance of the sharīʿa as the highest and only path to devotion to God, and (3) the use of state power to secure the ascendancy of this form of Islam. These developments drew the Sikh faith in its historical growth into a with Islamic rule in India.
ਖ਼ਵਾਜਾ , 12 ਜੁਲਾਈ ਸੰਨ 1564 ਨੂੰ, ਕਾਬਲ ਵਿਚ ਜਨਮੇ, ਰਜ਼ੀਉੱਲਾ ਨਾਮ ਸੀ, ਪਰ ਬਾਕੀਬਿੱਲਾ ਨਾਮ ਨਾਲ ਮਸ਼ਹੂਰ ਹਨ । ਗਿਆਨ ਪ੍ਰਾਪਤੀ ਲਈ ਕਈ ਗੁਰੂ ਧਾਰਨ ਕੀਤੇ ਅਤੇ ਮੱਧ ਏਸ਼ੀਆ ਦੇ ਇਸਲਾਮੀ ਤੀਰਥਾਂ ਤੇ ਭ੍ਰਮਣ ਬਹੁਤ ਕੀਤਾ ਤੇ ਅੰਤ ਨੂੰ ਨੂੰ ਗੁਰੂ ਧਾਰਨ ਕੀਤਾ । ਫੇਰ ਕਸ਼ਮੀਰ, ਦਿੱਲੀ ਆਦਿ ਸੂਫ਼ੀ ਮੱਠਾਂ ਵਿਚ ਆਤਮਦਰਸ਼ੀ ਪੀਰਾਂ ਦੀ ਤਲਾਸ਼ ਵਿਚ ਫਿਰਦੇ ਰਹੇ ਅਤੇ ਅੰਤ ਨੂੰ ਬੁਖ਼ਾਰਾ ਜਾ ਕੇ ਖ਼ਵਾਜਾ , ਜੋ ਕਿ ਉੱਚੇ ਦਰਜੇ ਦੇ ਨਕਸ਼ਬੰਦੀ ਸੂਫ਼ੀ ਪੀਰ ਸਨ, ਦੇ ਚਰਨਾਂ ਵਿਚ ਹਾਜ਼ਰ ਹੋਏ ਜਿਨ੍ਹਾਂ ਨੇ ਖ਼ਵਾਜਾ ਬਾਕੀਬਿੱਲਾ ਨੂੰ ਹਿੰਦੁਸਤਾਨ ਵਿਚ ਇਸਲਾਮੀ ਧਰਮ ਪ੍ਰਚਾਰ ਦੀ ਆਗਿਆ ਕੀਤੀ । ਇਉਂ ਆਪ ਦਿੱਲੀ ਆਏ ਅਤੇ ਚਾਰ, ਪੰਜ ਸਾਲ ਧਰਮ ਉਪਦੇਸ਼ ਕਰਨ ਉਪ੍ਰਾਂਤ ਦਿੱਲੀ ਵਿਚ ਹੀ ਉਨ੍ਹਾਂ ਦਾ 30 ਨਵੰਬਰ, ਸੰਨ 1603 ਨੂੰ ਦੇਹਾਂਤ ਹੋ ਗਿਆ ।
Khwaja was born in Kabul on 12 July 1564. He was named Raziullah and is known as Baqi Billah. To gain knowledge he took several masters and traveled widely among the Islamic holy places of Central Asia, and at last he took as his master. Then he went on searching for spiritually enlightened pirs in the Sufi houses of Kashmir, Delhi and elsewhere, and at last, going to Bukhara, he presented himself at the feet of Khwaja , a Naqshbandi Sufi pir of high rank, who gave Khwaja Baqi Billah leave to preach the Islamic faith in India. So he came to Delhi, where, after four or five years of preaching, he died on 30 November 1603.
ਨੇ ਆਪਣੇ ਅਨੇਕ ਪਤ੍ਰਾਂ ਵਿਚ ਇਕ ਪ੍ਰਤਿਸ਼ਟ ਨਕਸ਼ਬੰਦੀ ਪੀਰ ਖ਼ਵਾਜਾ , ਅਹਰਾਰ ਦਾ ਇਹ ਬਚਨ ਅੰਕਤ ਕੀਤਾ ਹੈ :
In many of his letters the has recorded this saying of an eminent Naqshbandi pir, Khwaja :
“ਜੇ ਅਸਾਂ ਪੀਰੀ ਕਰਨੀ ਹੁੰਦੀ ਤਾਂ ਸੰਸਾਰ ਵਿਚ ਹੋਰ ਕਿਸੇ ਪੀਰ ਨੂੰ ਅਸਾਡੇ ਬਗ਼ੈਰ ਲੱਭਣਾ ਕਠਨ ਹੋ ਜਾਣਾ ਸੀ । ਪਰ ਅਸਾਡੇ ਜ਼ਿੱਮੇ ਹੋਰ ਕੰਮ ਲਗਾ ਹੋਇਆ ਹੈ ਕਿ ਮੁਸਲਮਾਨਾਂ ਦੀ ਦੁਸ਼ਟਾਂ ਤੋਂ ਰੱਖਿਆ ਕਰੀਏ । ਇਹ ਕਾਰਜ ਬਾਦਸ਼ਾਹਾਂ ਦੀ ਸਹਾਇਤਾ ਨਾਲ ਹੀ ਸਿਰੇ ਚੜ੍ਹ ਸਕਦਾ ਹੈ । ਰਾਜ-ਸੱਤਾ ਪ੍ਰਾਪਤ ਲੋਕਾਂ ਨਾਲ ਮੇਲ- ਜੋਲ, ਉਨ੍ਹਾਂ ਨੂੰ ਪ੍ਰਭਾਵ ਹੇਠਾਂ ਲਿਆਉਣਾ ਅਤੇ ਫੇਰ ਉਨ੍ਹਾਂ ਨੂੰ ਮੁਸਲਮਾਨਾਂ ਦੀ p. 49 ਲਈ ਵਰਤਣਾ, ਇਹੋ ਅਸਾਡਾ ਮੁੱਖ ਕਰਤੱਵਯ ਹੈ ।”*
“Had we taken up the work of a pir, any other pir in the world would have had difficulty finding a . But another task has been laid upon us: to protect the Muslims from the wicked. This task can be carried through only with the help of kings. To mix with those who hold state power, to bring them under our influence and then to use them for the p. 49 of the Muslims: this is our chief duty.”*
ਧਰਮ ਪ੍ਰਚਾਰ ਦਾ ਇਹੋ ਢੰਗ ਸੀ ਜਿਸ ਨੂੰ ਖ਼ਵਾਜਾ ਬਾਕੀਬਿੱਲਾ ਨੇ ਅਕਬਰ ਦੇ ਅੰਤਮ ਦਿਨਾਂ ਵਿਚ ਮੁਗ਼ਲ ਰਾਜ ਦਰਬਾਰ ਵਿਚ ਵਰਤਣਾ ਅਰੰਭ ਦਿਤਾ ਸੀ । ਜਿਹੜੇ ਥੋਹੜੇ ਜਿਹੇ ਪੱਤ੍ਰ ਬਾਕੀਬਿੱਲਾ ਦੇ ਆਪਣੇ ਸ਼ਰਧਾਲੂਆਂ ਦੇ ਨਾਮ ਲਿਖੇ ਹੋਏ ਅਜੇ ਸੁਰੱਖਿਅਤ ਹਨ ਉਨ੍ਹਾਂ ਵਿਚੋਂ ਵਧੇਰੇ ਨਵਾਬ ਮੁਰਤਜ਼ਾ ਖ਼ਾਨ, ਸ਼ੇਖ ਫ਼ਰੀਦ, ਦੇ ਨਾਮ ਹਨ, ਜਿਸ ਮੁਰਤਜ਼ਾ ਖ਼ਾਨ ਨੇ ਅਕਬਰ ਦੀ ਮ੍ਰਿਤੂ ਪਿੱਛੋਂ, ਮੁਜੱਦਦ ਦੀ ਪ੍ਰੇਰਨਾ ਲੈ ਕੇ ਜਹਾਂਗੀਰ ਨੂੰ ਤਖ਼ਤ ਲੈ ਕੇ ਦੇਣ ਵੇਲੇ ਹੀ ਗੁਰੂ ਅਰਜਨ ਦੇਵ ਦੇ ਵਿਨਾਸ਼ ਦਾ ਬਚਨ ਲੈ ਲਿਆ ਸੀ ਅਤੇ ਜਿਸ ਮੁਰਤਜ਼ਾ ਖ਼ਾਨ ਨੂੰ ਹੀ ਜਹਾਂਗੀਰ ਨੇ, ਅੰਤ ਨੂੰ, ਗੁਰੂ ਅਰਜਨ ਦੇਵ ਜੀ ਦੀ ਸਪੁਰਦਗੀ, ਤਸੀਹੇ ਦੇ ਕੇ, ਮਾਰ ਸੁੱਟਣ ਦਾ ਹੁਕਮ ਦੇ ਕੇ, ਕਰ ਦਿਤੀ ਸੀ। ਭੁੱਲਣਾ ਨਹੀਂ ਚਾਹੀਦਾ ਕਿ ਗੁਰੂ ਅਰਜਨ ਦੇਵ ਦੀ ਸ਼ਹੀਦੀ ਸੰਨ 1606 ਵਿਚ, ਦੇ ਹੁਕਮ ਨਾਲ, ਅਤੇ ਦੇ ਹੱਥੀਂ, ਲਾਹੌਰ ਵਿਚ ਹੋਈ ਜਦੋਂ ਕਿ ਮੁਰਤਜ਼ਾ ਖ਼ਾਨ ਗੁਜਰਾਤ ਦਾ ਨਿਯਤ ਹੋ ਚੁੱਕਾ ਸੀ ਅਤੇ ਲਾਹੌਰ ਦੀ ਸੂਬੇਦਾਰੀ ਨਾਲ ਉਸ ਦਾ ਕੋਈ ਸੰਬੰਧ ਨਹੀਂ ਸੀ, ਜਿਸ ਸੂਬੇਦਾਰੀ ਦੇ ਸ਼ਾਸਨ-ਖੇਤ੍ਰ ਵਿਚ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਮਾਰਿਆ ਗਿਆ । ਮੁਰਤਜ਼ਾ ਖ਼ਾਨ ਲਾਹੌਰ ਦਾ ਸੂਬੇਦਾਰ ਸੰਨ 1611 ਵਿਚ ਨਿਯਤ ਹੋਇਆ ਅਤੇ ਇੱਥੇ ਹੀ ਉਹ ਸੰਨ 1616 ਵਿਚ ਮਰ ਗਿਆ ।
This was the method of spreading the faith that Khwaja Baqi Billah began to use at the Mughal royal court in the last days of Akbar. Of the few letters written by Baqi Billah to his own devotees that still survive, most are addressed to Nawab Murtaza Khan, Shaikh Farid: the same Murtaza Khan who, at the Mujaddid’s prompting, exacted from Jahangir a promise to destroy Guru Arjan Dev as he was securing the throne for him after Akbar’s death, and into whose custody Jahangir finally delivered Guru Arjan Dev, with orders to torture him and put him to death. It must not be forgotten that Guru Arjan Dev’s martyrdom took place in Lahore in 1606, by ’s order and at ’s hands, when Murtaza Khan had already been appointed of Gujarat and had no connection with the governorship of Lahore, within whose jurisdiction the Guru was tortured to death. Murtaza Khan was appointed governor of Lahore in 1611, and he died there in 1616.
ਸੰਨ 1606 ਵਿਚ, ਗੁਰੂ ਅਰਜਨ ਦੇਵ ਦੀ ਸ਼ਹੀਦੀ ਸਮੇਂ, ਲਾਹੌਰ ਦਾ ਮੁਗਲ ਸੂਬੇਦਾਰ , ਤੁਰਕੀ ਨਸਲ ਦਾ ਸੀ ।
In 1606, at the time of Guru Arjan Dev’s martyrdom, the Mughal governor of Lahore was , a man of Turkish stock.
ਮੁਜੱਦਦ, ਬਾਕੀਬਿੱਲਾ ਦਾ , ਮਹਾਂ ਪ੍ਰਤਿਸ਼ਟ ਚੇਲਾ ਸੀ ਜਿਸ ਨੇ ਮੁਗ਼ਲ ਰਾਜ ਦੇ ਸ਼ਾਸਨ ਦੀ ਧਾਰਮਿਕ ਪਾਲਿਸੀ ਉਤੇ ਪੂਰਨ ਅਧਿਕਾਰ ਜਮਾ ਲਏ ਸਨ ਅਤੇ ਜਿਸ ਦਾ ਪਰਛਾਵਾਂ ਹਿੰਦੁਸਤਾਨ ਦੀ ਇਸਲਾਮੀ ਸਿਆਸਤ ਉੱਤੇ, ਤਿੰਨ ਸਦੀਆਂ ਬੀਤ ਜਾਣ ਉਤੇ ਭੀ, ਅੱਜ ਤੱਕ ਪੈ ਰਿਹਾ ਹੈ ।
The Mujaddid, Baqi Billah’s , was a highly esteemed disciple who took complete command of the Mughal government’s religious policy. His shadow still falls across the Islamic politics of India, even after the lapse of three centuries.
“ 26 ਜੂਨ ਸੰਨ 1564 ਨੂੰ ਸਰਹੰਦ ਵਿਚ ਜਨਮੇਂ । ਆਪ ਦਾ ਨਾਮ ਅਹਿਮਦ ਸੀ, ਉਪਾਧੀ, ਬਦਰੁੱਦ-ਦੀਨ, ਬਿਰੁਦ, ਅਬੁੱਲਬਰਕਾਤ, ਅਤੇ ਅੱਲ, ਅਮਾਮਿ ਰੱਬਾਨੀ ਸੀ” ।** ਇਸ ਦਾ ਪਿਤਾ, , ਚੰਗਾ ਵਿੱਦਵਾਨ p. 50ਸੀ, ਅਤੇ ਮੁਜੱਦਦ ਨੇ ਮੁੱਢਲੀ ਵਿੱਦਿਆ ਘਰ ਹੀ ਪੜ੍ਹੀ । ਫੇਰ ਸਿਆਲਕੋਟ ਦੇ ਪ੍ਰਸਿੱਧ ਵਿੱਦਵਾਨ, ਤੇ ਯਾਕੂਬ ਕਸ਼ਮੀਰੀ ਕੋਲ ਪੜ੍ਹੇ । ਇਸੇ ਤਰ੍ਹਾਂ ਉਨ੍ਹਾਂ ਨੇ ਕਾਦੀ ਬਹਿਲੋਲ ਅਤੇ ਕਾਦੀ ਬੇਜ਼ਾਵੀ, ਜੋ ਕਿ ਅਪਣੇ ਸਮੇਂ ਦੇ ਮੰਨੇ ਪ੍ਰਮੰਨੇ ਮੁਸਲਿਮ ਵਿੱਦਵਾਨ ਸਨ, ਕੋਲੋਂ ਇਸਲਾਮ ਦੇ ਧਾਰਮਿਕ ਗ੍ਰੰਥ ਪੜ੍ਹੇ ਜਿਸ ਦੇ ਉਪ੍ਰਾਂਤ ਉਹ ਉਸ ਸਮੇਂ ਦੀ ਹਿੰਦੁਸਤਾਨ ਦੀ ਰਾਜਧਾਨੀ, ਅਕਬਰਾਬਾਦ ਚਲੇ ਗਏ । ਉਥੇ ਅਕਬਰੀ ਦਰਬਾਰ ਦੇ ਸ਼ਕਤੀ-ਸ਼ਾਲੀ ਦਰਬਾਰੀ, ਅੱਬੁਲ ਫਦਲ, ਅਤੇ ਨਾਲ, ਇਸ ਦਾ ਮੇਲ ਹੋਇਆ ਅਤੇ ਅਕਬਰੀ ਦਰਬਾਰ ਦੇ ਇਨ੍ਹਾਂ ਰਤਨਾਂ ਨੇ, ਮੁਜੱਦਦ ਦੀ ਵਿੱਦਿਆ ਦਾ ਪ੍ਰਭਾਵ ਗ੍ਰਹਿਣ ਕੀਤਾ । ਕੁਝ ਵਰ੍ਹਿਆਂ ਪਿੱਛੋਂ, ਮੁਜੱਦਦ ਦਾ ਪਿਤਾ ਉਸ ਨੂੰ ਅਕਬਰਾਬਾਦੋਂ ਘਰ ਲੈ ਆਇਆ ਅਤੇ ਰਾਹ ਵਿਚ ਹੀ ਇਸ ਦਾ ਨਿਕਾਹ, ਥਾਨੇਸਰ ਦੇ ਰਈਸ ਸ਼ੈਖ਼ ਸੁਲਤਾਨ, ਦੀ ਸਾਹਿਬਜ਼ਾਦੀ ਨਾਲ, ਹੋ ਗਿਆ, ਜਿਥੋਂ ਇਸ ਨੂੰ ਬਹੁਤ ਧਨ ਪ੍ਰਾਪਤ ਹੋਇਆ । ਸਰਹਿੰਦ ਆ ਕੇ ਮੁਜੱਦਦ ਨੇ ਇਕ ਪੱਕੀ ਹਵੇਲੀ ਤੇ ਮਸਜਿਦ ਅਪਣੇ ਰਹਿਣ ਲਈ ਬਣਾ ਲਈ । ਹੁਣ ਉਸੇ ਥਾਂ ਉੱਤੇ ਉਸ ਦਾ ਮਕਬਰਾ ਬਣਿਆ ਹੋਇਆ ਹੈ । ਸੰਨ 1599 ਵਿਚ ਸ਼ੈਖ਼ ਅਹਿਮਦ, ਆਪਣੇ ਪਿਤਾ ਦੀ ਮ੍ਰਿਤੂ ਤੋਂ ਪਿਛੋਂ, ਹੱਜ ਕਰਨ ਲਈ ਜਾਂਦੇ ਦਿੱਲੀ ਵਿਚ ਖ਼ਵਾਜਾ ਬਾਕੀਬਿੱਲਾ ਦੇ ਮੁਰੀਦ ਹੋ ਕੇ ਰਹਿ ਗਏ, ਅਤੇ ਉਥੇ ਹੀ ਆਤਮਕ ਯਤਨਾਂ ਦੁਆਰਾ ਦੇ ਸਾਧਨਾਂ ਵਿਚ ਸਿੱਧ ਹੋ ਗਏ । ਖ਼ਵਾਜਾ ਬਾਕੀਬਿੱਲਾ ਦੀ ਰਾਏ, ਅਪਣੇ ਸਰਹੰਦੀ ਮੁਰੀਦ ਬਾਰੇ, ਬਹੁਤ ਉੱਚੀ ਸੀ । ਇਕ ਚਿੱਠੀ ਵਿਚ ਲਿਖਦੇ ਹਨ :
“ was born in Sirhind on 26 June 1564. His name was Ahmad; his title was Badruddin, his epithet Abu’l-Barakat, and his honorific al-Imam al-Rabbani.”** His father, , p. 50was a good scholar, and the Mujaddid received his first education at home. Then he studied with and Yaqub Kashmiri, famous scholars of Sialkot. In the same way he read the religious books of Islam with Qazi Bahlol and Qazi Baizawi, recognized Muslim scholars of their time, after which he went to Akbarabad, then the capital of India. There he met the powerful courtiers of Akbar’s court, Abu’l Fazl and , and these jewels of Akbar’s court came under the influence of the Mujaddid’s learning. Some years later the Mujaddid’s father brought him home from Akbarabad, and on the way he was married to the daughter of the Thanesar notable Shaikh Sultan, from which he gained much wealth. On coming back to Sirhind the Mujaddid built a brick mansion and a mosque for his own residence. His tomb now stands on that very spot. In 1599 Shaikh Ahmad, after his father’s death, while on his way to the hajj, stayed on in Delhi as a disciple of Khwaja Baqi Billah, and there, through spiritual exertions, he became accomplished in the disciplines of . Khwaja Baqi Billah held a very high opinion of his disciple from Sirhind. In a letter he writes:
p. 49* اگر ما شیخی میکردیم دریں روزگار ہیچ شیخ مرید نمی یافت ۔ لیکن ما را کار دیگر فرمودہ اند کہ مسلماناں را از شرّ و ظلم نگاہ داریم ۔ بواسطۂ ایں بہ بادشاہاں بایست اختلاط کردن و نفوسِ ایشاں را مسخر گردانیدن و بتوسط ایں عمل مقصود مسلمین برآوردن”۔
* “If we had acted as a shaikh, no shaikh in this age would have found a disciple. But we have been commanded to another work: to protect the Muslims from evil and oppression. For this reason we must associate with kings and bring their souls under our sway, and by this means accomplish the purpose of the Muslims.”
p. 49** ਡਾਕਟਰ ਸ਼ੈਖ਼, , “ਰਵਦੇ ਕਵਥਰ,” ਲਾਹੌਰ, 1958, ਸਫ਼ਾ 209. ਮੇਰੇ ਸਹਿਪਾਠੀ ਅਤੇ ਮਿਤ੍ਰ, ਸ਼ੈਖ਼ ਮੁਹੰਮਦ ਇਕਰਾਮ, ਐਮ. ਏ., ਡੀ. ਲਿਟ, ਪਾਕਿਸਤਾਨ ਸਿਵਲ ਸਰਵਿਸ, ਨੇ “ਰਵਦੇ ਕਵਥਰ,” “ਆਬਿ ਕਵਥਰ” ਤੇ “ਮਵਜੇ ਕਵਥਰ” ਤਿੰਨ ਨਿੱਗਰ ਗ੍ਰੰਥ, ਪਾਕ- ਹਿੰਦੁਸਤਾਨ ਦੀ ਮੁਸਲਮ ਰੂਹਾਨੀ ਤਾਰੀਖ਼ ਬਾਰੇ, ਇਨ੍ਹਾਂ ਸਾਲਾਂ ਵਿਚ ਲਿਖੇ ਹਨ, ਜਿਨ੍ਹਾਂ ਤੋਂ ਮੈਂ ਬਹੁਤ ਸਾਰਾ ਮਸਾਲਾ, ਮੁਜੱਦਦ ਬਾਰੇ ਲਿਆ ਹੈ, ਜਿਸ ਲਈ ਮੈਂ ਆਪਣੇ ਮਿਤ੍ਰ ਦਾ ਰਿਣੀ ਹਾਂ । —ਕਰਤਾ
** Dr , “Rūd-i Kausar”, Lahore, 1958, p. 209. My classmate and friend Shaikh Muhammad Ikram, M.A., D.Litt., of the Pakistan Civil Service, has written in recent years three substantial books on the Muslim spiritual history of Pakistan and India, “Rūd-i Kausar”, “Āb-i Kausar” and “Mauj-i Kausar”, from which I have taken much material about the Mujaddid, and for this I am indebted to my friend. – Author.
“ਸ਼ੈਖ਼ ਅਹਿਮਦ, ਸਰਹਿੰਦ ਦਾ ਵਾਸੀ, ਬੜਾ ਵਿੱਦਵਾਨ ਅਤੇ ਕਰਨੀ ਦਾ ਸੂਰਾ ਹੈ । ਕੁਝ ਦਿਹਾੜੇ ਮੈਂ ਕੀਤੀ ਹੈ । ਮੈਂ ਉਸ ਦੇ ਆਤਮਕ ਚਮਤਕਾਰ ਦੇਖ ਕੇ ਅਤੀ ਪਰਭਾਵਤ ਹੋਇਆ ਹਾਂ । ਉਹ ਇਕ ਅਜਿਹਾ ਧਰਮ-ਦੀਪਕ ਹੈ, ਜਿਸ ਦੁਆਰਾ ਕਈ ਲੋਕ ਪ੍ਰਕਾਸ਼ ਹੋਣਗੇ ।”*
“Shaikh Ahmad, a resident of Sirhind, is a man of great learning and of valiant deeds. I have kept his company for some days. I have been greatly impressed by the spiritual wonders I have seen in him. He is such a lamp of faith that through him many people will be illumined.”*
ਖ਼ਵਾਜਾ ਬਾਕੀਬਿੱਲਾ ਨੇ ਸ਼ੈਖ਼ ਅਹਿਮਦ ਨੂੰ ਸਰਹਿੰਦ ਵਿਚ ਰਹਿ ਕੇ ਹੀ ਧਰਮ- ਪ੍ਰਚਾਰ ਕਰਨ ਦੀ ਆਗਿਆ ਕੀਤੀ । ਇਸ ਤੋਂ ਪਿਛੋਂ ਸ਼ੈਖ਼ ਅਹਿਮਦ ਲਾਹੌਰ, ਦਿੱਲੀ, ਆਗਰੇ, ਆਉਂਦੇ ਜਾਂਦੇ ਤਾਂ ਰਹੇ, ਪਰ ਉਸ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਸਰਹਿੰਦ ਹੀ ਰਿਹਾ ।
Khwaja Baqi Billah gave Shaikh Ahmad leave to preach while remaining in Sirhind. After this Shaikh Ahmad did come and go to Lahore, Delhi and Agra, but the center of his religious activity remained Sirhind.
ਜਿਸ ਵੇਲੇ ਜਹਾਂਗੀਰ, ਮੁਗ਼ਲ ਸਾਮਰਾਜ ਦੇ ਤਖ਼ਤ ਉੱਤੇ ਬੈਠਾ ਤਾਂ ਸ਼ੈਖ਼ ਫ਼ਰੀਦ ਮੁਰਤਜ਼ਾ ਖ਼ਾਨ, ਮੁਗ਼ਲ ਰਾਜ ਦਾ ਬੜਾ ਸ਼ਕਤੀਸ਼ਾਲੀ ਦਰਬਾਰੀ ਬਣ ਚੁੱਕਾ ਸੀ, ਜਿਸ ਕਾਰਨ, ਸ਼ੈਖ਼ ਅਹਿਮਦ ਸਰਹੰਦੀ ਦਾ ਤੇਜ ਦਬ-ਦਬਾ ਬਹੁਤ ਵਧ ਗਿਆ । ਸੰਨ 1619 p. 51ਤੱਕ ਸ਼ੈਖ਼ ਅਹਿਮਦ ਸਰਹੰਦੀ ਦੇ ਮੁਰੀਦ ਸਾਰੇ ਹਿੰਦੋਸਤਾਨ, ਸਗੋਂ ਹਿੰਦੋਸਤਾਨ ਤੋਂ ਬਾਹਰ, ਅਫ਼ਗ਼ਾਨਿਸਤਾਨ ਤੁਰਕਿਸਤਾਨ ਤਕ ਫ਼ੈਲ ਚੁੱਕੇ ਸਨ । ਇਨ੍ਹਾਂ ਦਿਨਾਂ ਵਿਚ ਹੀ ਇਸ ਦਾ ਇਕ ਬੜਾ ਜੋਸ਼ੀਲਾ ਮੁਰੀਦ, , ਸ਼ਾਹੀ ਲਸ਼ਕਰ ਵਿਚ ਪ੍ਰਚਾਰ ਕਰਨ ਗਿਆ ਤਾਂ ਕਈ ਗੱਲਾਂ ਵਾਧੂ ਘਾਟੂ ਭੀ ਕਹਿ ਬੈਠਾ ਜਿਸ ਕਾਰਣ ਮੁਜੱਦਦ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਪਾ ਦਿਤਾ, ਜਿਸ ਦਾ ਵਰਨਣ ਉੱਤੇ ਕਰ ਆਏ ਹਾਂ ।
By the time Jahangir sat on the throne of the Mughal empire, Shaikh Farid Murtaza Khan had become a very powerful courtier of the Mughal state, and on this account the prestige and power of Shaikh Ahmad Sirhindi grew greatly. By 1619 p. 51the disciples of Shaikh Ahmad Sirhindi had spread all over India, and beyond India as far as Afghanistan and Turkestan. In those very days a zealous disciple of his, , went to preach in the imperial camp and let slip a number of ill-considered remarks, on account of which Jahangir put the Mujaddid in the fort of Gwalior, as we have described above.
p. 50* “شیخ احمد نام مردیست از سرہند کہ کثیر العلم و قوی العمل ۔ روزے چند فقیر با او نشست و برخاست کرد ۔ عجائبِ بسیار از روزگار اوقاتِ او مشاہدہ نمود ۔ بہ آں ماند کہ چراغے شود کہ عالمہا ازو روشن گردد”۔
* “There is a man of Sirhind named Shaikh Ahmad, abundant in knowledge and vigorous in practice. For a few days this faqir kept his company and witnessed many wonders in the course of his life. He seems likely to become a lamp by which worlds will be illumined.”
ਇਹੋ ਸਮਾਂ ਹੈ ਜਦੋਂ ਕਿ ਇਸ ਨੇ “ਮੁਜੱਦਦ”, ਅਥਵਾ , ਹੋਣ ਦਾ ਦਾਅਵਾ ਕੀਤਾ ਅਤੇ ਸੂਫ਼ੀਆਂ ਦੇ ਪ੍ਰਮਾਣਤ “ਵਹਦਤਲਵਜੂਦ” ਦੇ ਸਿਧਾਂਤ ਦੇ ਮੁਕਾਬਲੇ ਉਤੇ “ਵਹਦਤਲਸ਼ਹੂਦ” ਦੇ ਸਿਧਾਂਤ ਦਾ ਨਿਰਮਾਣ ਕੀਤਾ ।
It was at this time that he claimed to be the “Mujaddid”, or , and set up the doctrine of “” against the Sufis’ accepted doctrine of “waḥdat al-wujūd”.
ਮੁਜੱਦਦ ਦੇ ਲਿਖਿਤ ਪਤ੍ਰਕਾ-ਸੰਗ੍ਰਹਿ ਦੇ ਪਹਿਲੇ , ਪੱਤਰਕਾ 11 ਬਾਬਤ, ਮੁਜੱਦਦ ਦੇ ਜੀਵਨ ਵਿਚ, ਅਤੇ ਉਸ ਤੋਂ ਪਿਛੋਂ ਭੀ, ਮੁਸਲਮਾਨ ਵਿੱਦਵਾਨਾਂ ਵਿਚ ਬੜੀ ਲੈ ਦੇ ਹੋ ਚੁੱਕੀ ਹੈ । ਇਸ ਪੱਤ੍ਰਕਾ ਵਿਚ, ਮੁਜੱਦਦ, ਅਪਣੇ ਸਮਾਧੀ-ਸਥਿਤ ਅਵਸਥਾ ਦੇ ਚਮਤਕਾਰਾਂ ਬਾਬਤ ਲਿਖਦਾ ਹੈ :
Letter 11 of the first of the Mujaddid’s collected letters has been much debated among Muslim scholars, both in his lifetime and since. In this letter the Mujaddid writes of the wonders of his state of absorbed contemplation:
“ਇਸ ਲੋਕ ਤੋਂ ਅੱਗੇ ਮੈਂ ਹੋਰ ਭੀ ਕਈ ਲੋਕ ਦੇਖੇ । ਪਹਿਲੇ ਲੋਕ ਤੋਂ ਉਪਰਲੇ ਲੋਕ ਜਦ ਮੈਂ ਪਹੁੰਚਾ ਤਾਂ ਪਤਾ ਲਗਾ ਕਿ ਇਸ ਲੋਕ ਵਿਚ ਹਜ਼ਰਤ ਦਾ ਨਿਵਾਸ ਹੈ । ਬਾਕੀ ਦਾ ਭੀ ਇਥੇ ਆਉਣ ਜਾਣ ਹੈ...ਇਸ ਤੋਂ ਅੱਗੇ ਇਕ ਹੋਰ ਲੋਕ ਆਇਆ । ਪਤਾ ਲਗਾ ਕਿ ਇਥੇ ਹਜ਼ਰਤ ਫ਼ਾਰੂਕ ਦਾ ਨਿਵਾਸ ਹੈ ।...ਇਸ ਤੋਂ ਉਪਰ ਹਜ਼ਰਤ ਸਦੀਕ ਦਾ ਲੋਕ ਦ੍ਰਿਸ਼ਟਮਾਨ ਹੋਇਆ । ਮੈਂ ਉਥੇ ਭੀ ਪੁਜਾ...ਇਸ ਤੋਂ ਉਤੇ ਉਹ ਲੋਕ ਮੈਂ ਦੇਖਿਆ ਜਿਥੇ ਹਜ਼ਰਤ ਮੁਹੰਮਦ ਸਾਹਿਬ ਸਸ਼ੋਭਤ ਹਨ । ਇਸ ਤੋਂ ਉੱਚਾ ਕੋਈ ਹੋਰ ਲੋਕ ਮੇਰੇ ਦ੍ਰਿਸ਼ਟੀਗੋਚਰ ਨਹੀਂ ਹੋਇਆ...”
“Beyond this realm I saw several more realms. When I reached the realm above the first, I learned that in this realm dwells Hazrat . The other , too, come and go here … Beyond this came another realm. I learned that here dwells Hazrat Faruq … Above this the realm of Hazrat Siddiq came into view. I reached that one too … Above this I saw the realm where Hazrat Muhammad Sahib sits in glory. No realm higher than this came within my sight …”
ਇਸ ਪ੍ਰਕਾਰ ਦੇ ਧਿਆਨ-ਸਮਾਧੀ ਦੇ ਚਮਤਕਾਰਾਂ ਉਤੇ ਹੀ ਸ਼ੈਖ਼ ਸਰਹਿੰਦੀ ਨੇ ਆਪਣੇ “ਮੁਜੱਦਦ” ਪਦ-ਪ੍ਰਾਪਤੀ ਦੀ ਨੀਂਹ ਰਖੀ ਸੀ, ਪਰ ਉਸ ਦੇ ਮੁਰੀਦਾਂ ਦਾ ਪ੍ਰਪੱਕ ਵਿਸ਼ਵਾਸ ਸੀ, ਕਿ ਸ਼ੈਖ਼, ਵਿਸ਼ਵ ਦਾ “” ਹੈ । “ਕਯੂਮ” ਪਦ ਕੀ ਹੈ, ਇਸ ਬਾਬਤ, ਮੁਜੱਦਦ ਦੇ ਅਪਣੇ ਪੱਤ੍ਰਾਂ ਵਿਚ ਤਾਂ ਕੋਈ ਵਿਸਤਾਰ ਨਹੀਂ, ਪਰ ਮੁਜੱਦਦ ਦੇ ਜਾਨਸ਼ੀਨ, ਦੇ ਰਚਿਤ ਗ੍ਰੰਥ, “ਰਵਦਤਹ-ਅਲਕਿਯੂਮਯਹ,”* ਵਿਚ ਕਯੂਮ-ਪਦ ਨਿਰਣਯ ਸਪੱਸ਼ਟ ਕੀਤਾ ਗਿਆ ਹੈ :
It was on wonders of meditative absorption of this kind that Shaikh Sirhindi laid the foundation for his attainment of the rank of “Mujaddid”; but his disciples firmly believed that the Shaikh was the “” of the universe. What the rank of “Qayyum” is, the Mujaddid’s own letters do not set out at length, but in the book by the Mujaddid’s successor, , “Rawḍat al-Qayyūmiyya”,* the rank of Qayyum is defined clearly:
“ਕਯੂਮ ਉਹ ਹੈ, ਜਿਸ ਦੇ ਅਧੀਨ, ਸਰਵਨਾਮ, ਰੂਪ, ਵਸਤੂ, ਗੁਣ, ਧਾਤੂ, ਧਰਮ ਹਨ ਅਤੇ ਜਿਸ ਦੀ ਅਮਿੱਤ-ਆਭਾ ਦੇ ਪ੍ਰਕਾਸ਼ ਹੇਠਾਂ ਸਭ ਸ੍ਰਿਸ਼ਟੀਆਂ, ਮਨੁੱਖ, ਪੰਖੀ, ਬਨਸਪਤ, ਸਭ ਜੀਵ, ਜੰਤੂ, ਪੱਥਰ, ਬਿਰਖ, ਊਭ, ਪਇਆਲ, ਲੇਖ, ਲੇਖਨ-ਸਾਮੱਗਰੀ, ਗ੍ਰਹਿ, ਤਾਰੇ, ਸੂਰਜ ਚੰਦ੍ਰਮਾਂ, ਆਕਾਸ਼, ਨਿਕਸ਼ਤ੍ਰ ਹਨ । ...ਸਭ ਕੁਛ ਉਸ ਦੇ ਹੁਕਮ ਦੀ ਖੇਹਡ ਹੀ ਹੈ...ਬਰਖਾ ਦਾ ਇਕ ਤੁਪਕਾ ਉਸ ਦੀ ਆਗਿਆ ਬਿਨਾਂ ਨਹੀਂ p. 52ਡਿਗਦਾ, ਅਤੇ ਸੰਸਾਰ ਦੇ ਦੁਖ ਸੁਖ, ਜੀਵਨ, ਮ੍ਰਿਤਯੂ, ਕੁੱਛ ਭੀ ਉਸ ਦੇ ਹੁਕਮ ਤੋਂ ਬਾਹਰ ਨਹੀਂ ਹਨ...ਖਿਨ, ਪਲ, ਘੜੀਆਂ, ਪਹਿਰ, ਤਿੱਥਾਂ, ਦਿਨ, ਰਾਤ...ਨੇਕੀ, ਬਦੀ, ਖਾਧ ਪਦਾਰਥਾਂ ਦੀ ਉਪਜ,...ਤਾਤਪ੍ਰਜ ਇਹ ਹੈ ਕਿ ਜੋ ਕੁਝ ਸੋਚਿਆ ਤੇ ਵਿਚਾਰਿਆ ਜਾ ਸਕਦਾ ਹੈ, ਕੁਛ ਭੀ, , ਉਸ ਦੀ ਆਗਿਆ..., ਅਤੇ ਉਸ ਦੇ ਹੁਕਮ ਤੋਂ ਬਾਹਰ ਨਹੀਂ...ਜੋ ਸਾਧੂ, ਸੰਤ, ਹਠੀ, ਤਪੀ, ਗਿਆਨੀ, ਧਿਆਨੀ,... ਤੀਰਥਾਂ, ਧਰਮ ਅਸਥਾਨਾਂ...ਪਹਾੜਾਂ, ਕੰਦਰਾਂ, ਜੰਗਲਾਂ ਵਿਚ, ਨਦੀਆਂ ਕਿਨਾਰੇ... ਪ੍ਰਭੂ ਭਗਤੀ, ਆਤਮ ਸਾਧਨਾਂ ਵਿਚ ਲੀਨ ਹਨ, ਉਹ ਸਭ ਉਸ ਦੀ ਇੱਛਾ ਅਨੁਸਾਰ ਇਉਂ ਹਨ, ਭਾਵੇਂ ਉਨ੍ਹਾਂ ਨੂੰ ਇਸ ਮਰਮ ਦਾ ਪਤਾ ਨ ਹੀ ਹੋਵੇ, ਅਤੇ ਜਦੋਂ ਤਕ ਉਨ੍ਹਾਂ ਦੀ ਸ਼ਰਧਾ, ਤਪੱਸਯਾ, ਕਰਨੀ, ਕਮਾਈ, ਕਯੂਮ ਪ੍ਰਵਾਨ ਨਹੀਂ ਕਰਦਾ, ਅੱਲਾ ਤਾਅਲਾ ਦੇ ਘਰ ਕਬੂਲ ਨਹੀਂ ਹੁੰਦੀ ।”
“The Qayyum is he under whom are all names, forms, things, qualities, elements and properties, and under the light of whose boundless radiance are all the creations: men, birds, plants, all living beings and creatures, stones, trees, the regions above and below, writings, the materials of writing, the planets, the stars, the sun and moon, the sky and the lunar mansions. … Everything is but the play of his command … Not a single drop of rain p. 52falls without his leave, and nothing of the world’s sorrows and joys, life and death, lies outside his command … moments, instants, hours, watches, lunar days, day and night … good and evil, the growth of foodstuffs, … in short, whatever can be thought or considered, anything at all, in all , is not outside his leave and his command … those sādhus, saints, haṭha yogis, ascetics, sages and meditators, … who at places of pilgrimage and holy sites … in mountains, caves and forests, on the banks of rivers … are absorbed in devotion to God and spiritual discipline, are all so by his will, even if they do not know this secret; and until the Qayyum accepts their faith, austerity, deeds and spiritual attainments, these are not accepted in the house of Allah Taʿala.”
p. 51* روضۃ القیومیہ ۔ جلد اول
* Rawḍat al-Qayyūmiyya, vol. 1.

Notes and glossary for this section (26 notes · 50 terms)

Editors’ notes

1. Open question

Kapur Singh names ਕੌਂਸ beside ਪੈਰਾਂ ਦੇ ਪਊਏ (wooden sandals) among the objects associated with Guru Nanak at Uch.

  • Kapur Singh, Sāchī Sākhī (1972), 38, line 18
  • Kapur Singh, Sāchī Sākhī, 45, line 27
2. Open question

Sākhīāṅ Gurū Amardās Kīāṅ is Kapur Singh’s source for the injunction against becoming an udāsī.

3. Correction

Kapur Singh prints “ਨਾਨਕ ਸੋ ਪ੍ਰਭੁ ਸਿਮਰੀਐ ਇਸ ਦੇਹੀ ਕੌ ਪਾਲਿ” and calls it Guru Nanak’s. In the Guru Granth Sahib the line is the second of a salok headed Mahallā 5 (Guru Arjan) in Bihagṛe kī Vār, and reads ਤਿਸੁ ਦੇਹੀ ਕਉ ਪਾਲਿ ॥. The main text gives the Gurbani wording; his attribution stays in his prose. The English follows Sahib Singh’s gloss: care for the body through which the Lord is remembered.

4. Context

The 1979 edition dates Jalal al-Din Surkh-Posh Bukhari’s death to 1291 (1972: 1261). The heritage account gives 1291 and dates his arrival at Uch to 641 AH (1243–44). Panjab Auqaf gives about 690 AH and prints 1292 CE.

5. Correction

In the account recorded in The Encyclopaedia of Sikhism, Ghani Khan and Nabi Khan escort Guru Gobind Singh out of Machhiwara in a palanquin, dressed in blue as the Pir of Uch. The encyclopedia’s Ẓafarnāma entry records that the Guru later sent that letter to Aurangzeb with Bhai Daya Singh and Bhai Dharam Singh. Kapur Singh identifies Daya Singh as the Pir and calls the letter Fatahnāma.

6. Correction

Fawāʾid al-fuʾād records the conversations of the Delhi Chishti master Nizam al-Din Awliyaʾ, compiled by Amir Hasan Sijzi in the early fourteenth century. Kapur Singh associates the work with the Suhrawardis.

7. Translation

Kapur Singh prints “ਆਖਾਂ ਜੀਵਾਂ ਵਿਸਰੇ ਮਰ ਜਾਓ”. Guru Nanak’s shabad in Rāg Āsā opens ਆਖਾ ਜੀਵਾ ਵਿਸਰੈ ਮਰਿ ਜਾਉ ॥. The main text gives the Gurbani wording.

8. Translation

1979 prints ‘بہ ذکرِ مشغول’, dropping حق and leaving the izafat hanging; the text reads ذکرِ حق as in 1972. 1979 also gives the year as ۱۳۰۱ (1972 ۱۳۰۲) and the compiler as امیر حسن علی سجزی (1972 علائے). The title is printed فوائد الفعاد in both editions (for الفؤاد).

9. Context

The Encyclopaedia of Sikhism records the tradition that Mian Mir, a Qadiri Sufi of Lahore, laid the foundation stone of the Harimandar in 1588.

10. Context

In Perspectives on the Sikh Tradition, Pir Buddhu Shah (Sayyid Badr al-Din) of Sadhaura fought at Bhangani in 1688 with his sons and followers, and two of his sons died in that battle. Kapur Singh says Buddhu Shah gave all four sons and eventually the whole family in the Guru’s service. He does not name the battle or give a date in this sentence.

11. Translation

Kapur Singh gives the Persian hemistich in Gurmukhi: “ਹਰ ਦੂ ਆਲਮ ਕੀਮਤਿ ਯਕ ਤਾਰਿ ਮੂਏ ਯਾਰਿਮਾ”. The main text gives the Persian as printed in Ganda Singh’s Kulliyat: هر دو عالم قیمتِ یک تارِ مُوئی یارِ ما. It is the second hemistich of the opening couplet in Ghazal 2. Kapur Singh does not quote the first hemistich.

  • Nand Lāl, Kulliyāt, 39, Ghazal 2, opening couplet, second hemistich
12. Context

“ਏਕੇ ਬ੍ਰਹਮ ਦੂਤੀਯ ਨਾਸਤਿ” (1972 “ਏਕੋ ਬ੍ਰਹਮ ਦੁਤੀਯ ਨਾਸਤਿ”) is the Vedantic dictum ekam brahma dvitīyaṃ nāsti, “Brahman is one, without a second”, given by Kapur Singh as the Sufi waḥdat al-wujūd. Printed as he gives it.

13. Context

Khwaja Baqi Billah established a Naqshbandi center at Delhi, and Ahmad Sirhindi became his disciple.

14. Open question

Kapur Singh attributes the formula “al-sharʿ taḥt al-saif” (“the sharīʿa is under the sword”) to the Mujaddid.

  • Kapur Singh, Sāchī Sākhī (1972), 40
  • Kapur Singh, Sāchī Sākhī, 48, lines 8–10
15. Context

Hamid Algar places Baqi Billah’s birth at Kabul in 971 or 972 AH (1563–65) and dates his death to 25 Rabīʿ II 1012 AH (2 October 1603). Kapur Singh gives 12 July for the birth.

16. Context

Jahangir’s memoir records that he transferred Guru Arjan’s houses, dwellings and children to Murtaza Khan, confiscated the Guru’s property and ordered his death. The Rogers/Beveridge version available in the Packard Humanities text reads “put to death”. Shireen Moosvi translates the order as capital punishment and explains the terms for it in her note. Kapur Singh separately reports an undertaking at Jahangir’s accession and orders to Murtaza Khan to torture and kill the Guru.

17. Context

The 1896 Bombay Gazetteer places Murtaza Khan Bukhari in charge of Gujarat from 1606 to 1609, after Mirza Aziz Kokaltash was transferred to Lahore.

  • Gazetteer of the Bombay Presidency, vol. 1, pt. 1
18. Open question

Kapur Singh names Qulij Khan in connection with the governorship of Lahore. The Bombay Gazetteer mentions a Kalij Khan appointed to Gujarat who did not take up the post, and dates Mirza Aziz Kokaltash’s transfer to Lahore to 1606.

  • Gazetteer of the Bombay Presidency, vol. 1, pt. 1
19. Context

The TDV İslâm Ansiklopedisi dates Sirhindi’s birth to 14 Shawwāl 971 AH (26 May 1564) and his death to 8 Safar 1034 AH (20 November 1624). Its account names his father and Yaʿqub Kashmiri among his teachers.

20. Translation

1979 ਆਤਮਕ ਯਤਨਾਂ (“spiritual exertions”) for 1972 ਆਤਮਕ ਘਟਨਾ (“a spiritual experience”).

21. Translation

The Persian on p. 49 adds و: از شرّ و ظلم means “from evil and oppression”. The 1972 phrase از شر ظلم can be read as “from the evil of oppression”. Both editions say that no shaikh would have found a disciple.

22. Context

Kapur Singh cites p. 209 of S. M. Ikram’s Rūd-i Kausar (Lahore, 1958). Rekhta hosts a scan of a Delhi edition from the Rampur Raza Library.

  • Kapur Singh, Sāchī Sākhī (1972), 42n1
  • Kapur Singh, Sāchī Sākhī, 49n2
23. Translation

50/19: 1979 prints “ਉਸ ਸੀ ਸੰਗਤ”; the text reads ਉਸ ਦੀ ਸੰਗਤ, as in 1972.

24. Context

Friedmann discusses the ascent through the stations of the caliphs in Maktūbāt I, letter 11. Jahangir’s account in his fourteenth regnal year links the summons and confinement in Gwalior to Sirhindi’s writings and conduct. Kapur Singh links the arrest to Badiuddin’s preaching (p. 51).

25. Context

The Rawḍat al-Qayyūmiyya describes four Qayyums of the Mujaddidi line, beginning with Ahmad Sirhindi. Kapur Singh quotes a passage on this spiritual rank on p. 51.

26. Correction

Muhammad Ihsan Sirhindi, known as Abu’l-Fayd Kamal al-Din, began the Rawḍat al-Qayyūmiyya around 1735–36. The work is a biographical collection on the four Qayyums of the Mujaddidi line. Kapur Singh attributes it to Muhammad Maʿsum.

Glossary

‘ਵਹਦਤਲਸ਼ਹੂਦ’

“unity of witnessing”: Sirhindi’s doctrine that the unity of God is experienced in contemplation, while creation remains distinct from Him

“ਪੀਰੇ-ਉੱਚ”

the holy man of Uch; in Sikh tradition the guise under which Guru Gobind Singh left Machhiwara

Amir Abdullah Balkhi

ਅਮੀਰ ਅਬਦੁੱਲਾ ਬਲਖ਼ੀ

One of Baqi Billah’s early masters.

Badiʿ al-Din Saharanpuri

ਬਦੀਅ-ਉੱਦੀਨ

Disciple of Sirhindi who promoted the Mujaddidi branch at Agra, according to the TDV İslâm Ansiklopedisi. Kapur Singh connects his preaching in the imperial camp with Sirhindi’s imprisonment at Gwalior.

Bahaʾ al-Din Zakariya (c. 1170/1182–1262)

ਸ਼ੈਖ਼ ਬਹਾਉੱਦ-ਦੀਨ

founder of the Suhrawardi house at Multan; disciple of Shihab al-Din Suhrawardi

  • Encyclopaedia of Islam, 2nd ed., “Bahāʾ al-Dīn Zakariyyā”
Bhai Daya Singh (d. 1708)

ਭਾਈ ਦਇਆ ਸਿੰਘ

first of the Panj Piare; in Sikh tradition he carried the Ẓafarnāma to Aurangzeb in the Deccan

Bhai Nand Lal “Goya” (1633–1713)

ਨੰਦ ਲਾਲ

Persian poet at the court of Guru Gobind Singh

Ghani Khan and Nabi Khan

ਗ਼ਨੀ ਖਾਂ

Pathan horse dealers associated with Machhiwara. In Sikh tradition they helped Guru Gobind Singh leave Machhiwara disguised as the Pir of Uch.

Jahangir (r. 1605–1627)

ਜਹਾਂਗੀਰ

Mughal emperor; ordered Guru Arjan’s execution (1606)

Kamal Kashmiri and Yaqub Kashmiri

ਕਮਾਲ ਕਸ਼ਮੀਰੀ

scholars at Sialkot under whom Sirhindi studied

  • Friedmann, Shaykh Aḥmad Sirhindī
Khwaja Baqi Billah (1563/64–1603)

ਬਾਕੀਬਿੱਲਾ

Naqshbandi teacher at Delhi and master of Ahmad Sirhindi. For the chronology see N14.

Khwaja Muhammad Amkanagi

ਅਮਕੰਗੀ

Naqshbandi master of Amkana near Bukhara; authorized Baqi Billah to teach in India

Khwaja Muhammad Maʿsum (1599–1668)

ਖ਼ਵਾਜਾ ਮਾਅਸੂਮ

third son and principal successor of Shaikh Ahmad Sirhindi in the Naqshbandi-Mujaddidi line

Khwaja ʿUbaidullah Ahrar (1404–1490)

ਉਬੇਦੁੱਲਾ

Naqshbandi master of Samarqand, influential with the Timurid rulers

Mian Mir (c. 1550–1635)

ਹਜ਼ਰਤ ਮੀਆਂ ਮੀਰ

Qadiri Sufi of Lahore; pir of Dara Shikoh’s circle; Sikh tradition links him to Guru Arjan

Nizam al-Din Awliyaʾ (1238–1325)

ਨਿਜ਼ਾਮੁੱਦ-ਦੀਨ ਅਵਲੀਆ

Chishti master of Delhi; his table-talk is the Fawāʾid al-fuʾād

  • Encyclopaedia of Islam, 2nd ed., “Niẓām al-Dīn Awliyāʾ”
Pir Buddhu Shah (Sayyid Badr al-Din, 1647–1704)

ਸੱਯਦ ਬਦਰੁੱਦ-ਦੀਨ

Sufi of Sadhaura; fought for Guru Gobind Singh at Bhangani (1688); killed by Usman Khan of Sadhaura

Qulij Khan

ਕਲੀਚ ਖਾਂ

Mughal governor of Lahore at the time of Guru Arjan’s martyrdom in 1606, of Turkish descent.

  • Kapur Singh, Sāchī Sākhī (1972), 42
  • Gazetteer of the Bombay Presidency, vol. 1, pt. 1, ch. XII
Sayyid Hasan Ali of Manu Majra

ਸੱਯਦ ਹਸਨ ਅਲੀ

Swore on the Quran that Bhai Daya Singh was not Guru Gobind Singh, which secured Bhai Daya Singh’s release.

Sayyid Jalal al-Din Surkh-Posh Bukhari (d. c. 1291–92)

ਸੱਯਦ ਜਲਾਲੁੱਦ-ਦੀਨ, ਬੁਖ਼ਾਰੀ

disciple of Bahaʾ al-Din Zakariya; settled at Uch c. 1244

Shaikh Abu’l-Faiz “Faizi” (1547–1595)

ਅਬੁੱਲਫ਼ੈਜ਼ੀ

poet laureate of Akbar’s court; elder brother of Abu’l Fazl; composed the khutba verses. 1979 prints ਅਬੁੱਲਫ਼ੈਦੀ, restored in the reading as ਅਬੁੱਲਫ਼ੈਜ਼ੀ; 1972 printed ਅੱਬੁਲਫੈਦੀ.

Shaikh Ahmad Sirhindi (1564–1624)

ਸ਼ੈਖ਼ ਮੁਜੱਦਦ, ਅਲਫ਼ਥਾਨੀ, ਸਿਰਹੰਦੀ

Naqshbandi Sufi, styled “Renewer of the Second Millennium”; his letters are the Maktubat-i Imam-i Rabbani

Shaikh Farid Bukhari, Murtaza Khan

ਮੁਰਤਜ਼ਾ ਖ਼ਾਨ

Mughal noble assigned charge of Gujarat in 1606 according to the Bombay Gazetteer. Jahangir’s memoir names him in connection with the action against Guru Arjan.

  • Jahāngīr, Tūzuk-i-Jahāngīrī, vol. I, 72–73
  • Gazetteer of the Bombay Presidency, vol. 1, pt. 1, ch. XII
  • Jahāngīr, Tūzuk-i-Jahāngīrī, vol. I
Shaikh Muhammad Ikram (1908–1973)

شیخ محمد اکرم

historian of Muslim South Asia; author of the Kausar trilogy (Āb-i Kausar, Rūd-i Kausar, Mauj-i Kausar); printed اکرم (see the note on the name Ikram)

Shaikh ʿAbd al-Ahad

ਸ਼ੈਖ਼ ਅਬਦੁਲ ਅਹਦ

Sirhindi’s father and first teacher

ʿUthman (Dhū’l-Nūrain), ʿUmar (Fārūq), Abu Bakr (Ṣiddīq)

ਜ਼ੀਉੱਲਨੂਰੀਨ

the third, second and first caliphs, in the order of Letter 11

  • Encyclopaedia of Islam, 2nd ed., 2nd ed
ਉਦਾਸੀ

a renunciate, one detached from household life

ਅਮੰਨਾ

put into effect or observe, as the phrase is used here of the sharīʿa

ਸ਼ਰਅ

Islamic law; also printed ਸ਼ਰਹ and ਸ਼ਰੱਹ

ਸਿਰ ਧੜ ਦੀ ਬਾਜ਼ੀ

a wager of head and body: a struggle to the death

ਸੁਤੇ ਸਿੱਧ

spontaneously, of its own accord

ਸੁਲਹ-ਕੁੱਲ

“peace with all” (Pers.): Akbar’s policy of conciliation across religions

ਸੂਬੇਦਾਰ

governor of a Mughal province (sūba)

ਕਯੂਮ

Literally “the sustainer”. In this passage, a spiritual rank associated with Sirhindi and three successors.

ਕੇਸਾਂ

uncut hair

ਕੌਂਸ

A word Kapur Singh pairs with ਪੈਰਾਂ ਦੇ ਪਊਏ (“wooden sandals”) for the relics of Guru Nanak kept at Uch Sharif.

ਖ਼ਲੀਫ਼ਹਤੁੱਲਿਸਲਾਮ

the Caliph, successor to the Prophet as head of the Muslim community (Ar.)

ਜਾਨਸ਼ੀਨ

successor in a spiritual line (Pers. jā-nishīn, “one who takes the place”)

ਤਸੱਵਫ

Sufism; the Sufi path and its disciplines

ਤਹਤਸ-ਸੈਫ

“the sharīʿa is under the sword” (Ar.)

ਤਿੰਨਕਾਲ

the three times: past, present and future (Skt trikāla)

ਦਫ਼ਤ੍ਰ

volume (lit. register); the Maktūbāt are arranged in three daftars

ਦਰਸ਼ਨ ਦੀਦਾਰੇ

devotional sight of a revered person (Skt darśana + Pers. dīdār)

ਧਰਮਰਖਯਕ

as printed: protector of the faith; the author’s gloss on Mujaddid

ਨਕਸ਼ਬੰਦੀ

the Naqshbandi Sufi order, in India associated with Shaikh Ahmad Sirhindi (Mujaddid).

ਫ਼ਤਹਨਾਮਹ

“letter of victory”: a Persian letter of Guru Gobind Singh to Aurangzeb, distinct from the Ẓafarnāma in Sikh tradition

ਬਾਲਾਦਸਤੀ

supremacy, ascendancy.

ਮੁਜੱਦਦ

“renewer of the second millennium” (Ar./Pers.), the title of Shaikh Ahmad Sirhindi; the author glosses it as defender of the faith

ਮੁਰੀਦ

a disciple of a Sufi master (Ar. murīd, “one who wills”)

ਰੁਹਜਾਨ

as printed (ਰੁਝਾਨ): tendency, inclination (Ar. rujḥān)

Sāchī Sākhī, IV. The Mujaddid and the Naqshbandi revival, part 2 of 2. harvardsikh.org/books/sachi-sakhi/part-4/2 The whole section prints from harvardsikh.org/books/sachi-sakhi/part-4/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.