Skip to content
Sāchī Sākhīਸਾਚੀ ਸਾਖੀ

The Communal Award

IX. The Award announced, and the Sikh response

1979 edition, pp. 86–97Section 9 of 13Previous sectionNext section

ਸਤੰਬਰ ਯਾ ਅਕਤੂਬਰ 1932 ਦੇ ਲਗਭਗ, ਬਰਤਾਨਵੀ ਪ੍ਰਧਾਨ ਮੰਤ੍ਰੀ, , ਨੇ ਕਮੀਊਨਲ ਅਵਾਰਡ ਦਾ ਐਲਾਨ ਕਰ ਦਿੱਤਾ । ਇਸ ਵਿਚ ਸਿੱਖਾਂ ਨੂੰ ਸਤਾਰਾਂ ਫ਼ੀ ਸਦੀ ਦੇ ਕਰੀਬ ਪੰਜਾਬ ਵਿਚ ਨੁਮਾਇੰਦਗੀ ਦਿੱਤੀ ਗਈ, ਜਦੋਂ ਕਿ ਗਿਣਤੀ ਵਿਚ ਉਹ ਗਿਆਰਾਂ ਫ਼ੀ ਸਦੀ ਦੇ ਲਗਭਗ ਸਨ । ਸਤਾਰਾਂ ਫ਼ੀ ਸਦੀ ਨੁਮਾਇੰਦਗੀ ਨਾਲ ਸਿੱਖ, ਹਿੰਦੂਆਂ ਨਾਲ ਰਲ ਕੇ ਭੀ, ਮੁਸਲਮਾਨਾਂ ਤੇ ਭਾਰੂ ਨਹੀਂ ਸੀ ਪੈ ਸਕਦੇ ਅਤੇ ਮੁਸਲਮਾਨਾਂ ਨੂੰ, ਸਿੱਖਾਂ ਨਾਲ ਰਲਾਉਣ ਦੀ, ਕੋਈ ਬਹੁਤੀ ਤੀਬਰ ਲੋੜ ਨਹੀਂ ਸੀ ਰਹਿ ਜਾਂਦੀ ।
Around September or October 1932 the British Prime Minister, , announced the Communal Award. In it the Sikhs were given about seventeen percent representation in the Panjab, when in numbers they were about eleven percent. With seventeen percent representation the Sikhs, even together with the Hindus, could not prevail over the Muslims, and the Muslims were left with no great need to bring the Sikhs along with them.
ਇਸ ਕਮੀਊਨਿਲ ਅਵਾਰਡ ਨੂੰ ਮੁਸਲਮਾਨਾਂ ਨੇ, ਸਿਆਣੇ ਰਾਜਨੀਤਕਾਂ ਵਾਂਗਰ, “ਮਾੜਾ ਮਾੜਾ” ਕਹਿ ਕੇ, ਪ੍ਰਵਾਨ ਕਰ ਲਿਆ । ਮਹਾਤਮਾ ਨੇ ਇਸ ਅਵਾਰਡ ਦੀ ਕੇਵਲ ਇੱਕ ਧਾਰਾ, ਜਿਸ ਦੁਆਰਾ ਕਿ ਅਛੂਤਾਂ ਦਾ ਹਿੰਦੂਆਂ ਨਾਲੋਂ ਰਾਜਸੀ ਨਿਖੇੜਾ ਹੁੰਦਾ ਸੀ, ਵਿਰੁੱਧ ਭੁੱਖ ਹੜਤਾਲ ਕਰ ਕੇ, ਉਸ ਨੂੰ ਬਦਲਵਾ ਲਿਆ ਤੇ ਇਉਂ ਅਛੂਤਾਂ ਤੇ ਹਿੰਦੂਆਂ ਦਾ ਰਾਜਸੀ ਏਕਾ ਨ ਟੁੱਟਣ ਦਿੱਤਾ, ਅਤੇ ਕਾਂਗਰਸ ਨੇ ਇਹ ਕਿਹਾ ਕਿ ਅਸਾਨੂੰ ਇਹ ਕਮੀਊਨਲ ਅਵਾਰਡ “” । “ਮੇਰਾ ਪ੍ਰੀਤਮ ਦੋਹੀਂ ਪਾਸੀਂ ਦਾਅ ਲਾ ਜਾਣ ਵਿਚ, ਨਿਪੁੰਣ ਹੈ । ਮੇਰੇ ਨਾਲ ਬੈਠ ਕੇ ਸ਼ਰਾਬ ਪੀਂਦਾ ਹੈ ਅਤੇ ਕਟੜ ਪੰਥੀ ਮੋਮਨਾਂ ਨਾਲ ਰਲ ਕੇ ਨਮਾਜ਼ ਪੜ੍ਹਦਾ ਹੈ ।”*
The Muslims, like shrewd politicians, accepted this Communal Award, saying “Bad, bad.” Mahatma , by a hunger strike against only one clause of the Award, the one that separated the Untouchables politically from the Hindus, had it changed, and so did not let the political unity of the Untouchables and the Hindus break; and the Congress said that this Communal Award was to it “”. “My beloved is skilled at playing both sides. He sits with me and drinks wine, then joins the strictest of the faithful in prayer.”*
p. 86* معشوق ما بہ شیوۂ ہر کس برابر است با ما شراب خورد و با زاہد نماز کرد
* Our beloved adapts to everyone’s ways. With us he drank wine, and with the ascetic he said his prayers.
“ਨ ਰੱਦ ਨ ਕਬੂਲ” ਦਾ ਗੋਹਯ ਭਾਵ ਕੀ ਸਮਝੀਏ ? ਅੰਤ੍ਰੀਵ ਰਹੱਸਯ ਇਸ ਦਾ ਕੁਛ ਹੋਰ ਸੀ, ਰਾਜਸੀ ਰਹੱਸਯ ਹੋਰ ਤੇ ਲੋਕੰਪ੍ਰਤਿ ਅਰਥ ਹੋਰ ।
What should we take to be the hidden sense of “neither rejected nor accepted”? Its inner secret was one thing, its political secret another, and its popular meaning another again.
ਲੋਕੰਪ੍ਰਤਿ ਅਰਥ ਤਾਂ ਇਹ ਸਨ, ਕਿ ਹਿੰਦੂ ਇਸ ਤੇ ਨਾਖ਼ੁਸ਼ ਹਨ ਅਤੇ ਮੁਸਲਮਾਨ ਇਸ ਨੂੰ ਕਬੂਲਦੇ ਹਨ, ਤਾਂ ਕਾਂਗਰਸ ਨਾ ਹਿੰਦੂਆਂ ਨੂੰ ਨਾਰਾਜ਼ ਕਰਨਾ ਚਾਹੁੰਦੀ ਹੈ ਨ ਮੁਸਲਮਾਨਾਂ ਨੂੰ । ਰਾਜਸੀ ਅਰਥ ਇਹ ਸੀ ਕਿ ਜਦੋਂ ਕਾਂਗਰਸ ਦੇ ਹੱਥ ਤਾਕਤ ਆਵੇਗੀ ਤਾਂ ਕਮੀਊਨਿਲ ਅਵਾਰਡ ਨਾਲ ਭੀ ਸਿੱਝ ਲਵਾਂਗੇ । ਇਹੋ ਕੁਝ ਕਾਂਗਰਸ ਨੇ, 1950 ਵਿਚ, ਕਮੀਊਨਿਲ ਅਵਾਰਡ ਦੇ ਬੁਨਿਆਦੀ ਸਿਧਾਂਤ ਦਾ ਨਿਰੋਧ ਕਰਕੇ ਕੀਤਾ । ਗੋਹਯ p. 87ਰਹੱਸਯ “ਰੱਦ ਨ ਕਬੂਲ” ਦੇ ਨੁਕਤੇ ਦਾ ਇਹ ਹੈ ਕਿ ਹਿੰਦੂ ਬੁੱਧੀ ਮੂਲਕ ਤੌਰ ਤੇ ਅਸਤਿਵਾਚੀ (positivist) ਨਹੀਂ, (negativist) ਹੈ ਜੋ ਕਿ ਸਿਧਾਂਤ ਇਹ ਮੰਨਦੀ ਹੈ ਕਿ ਸਚਾਈ “ਨਾ” ਵਿਚ ਹੈ “ਹਾਂ” ਵਿਚ ਨਹੀਂ । ਅਸਾਡੇ ਦੇਸ਼ ਦੀ, ਪਿਛਲੇ ਪੰਜਾਹ ਵਰ੍ਹਿਆਂ ਦੀ ਰਾਜਨੀਤੀ, ਨ ਮਿਲਵਰਤਨ (non- ਨਿਰਲੇਪ ਨੀਤੀ (non-alignment), ਇਨ੍ਹਾਂ ਸਭ ਵਿਚਾਰਾਂ ਦੀ ਜੜ੍ਹ-ਪਰੇਰਨਾ ਉਪਨਿਸ਼ਦਾਂ ਦਾ “” ਸਿਧਾਂਤ ਹੀ ਹੈ ਜੋ ਕਿ ਹਿੰਦੂ ਆਤਮਾ ਦੇ ਰਗੋ-ਰੇਸ਼ੇ ਵਿਚ ਸਮੋ ਚੁੱਕਾ ਹੈ ।
The popular meaning was that the Hindus were unhappy with it and the Muslims accepted it, so the Congress wished to offend neither the Hindus nor the Muslims. The political meaning was that when power came into the Congress’s hands, it would deal with the Communal Award too. This is what the Congress did in 1950, by overturning the basic principle of the Communal Award. The hidden p. 87 meaning of “neither rejected nor accepted” is this: the Hindu mind is fundamentally negative (negativist) rather than affirmative (positivist), holding to the well-known doctrine that truth lies in “no” and never in “yes.” The politics of our country in the last fifty years—non-cooperation, boycott, neutralism and non-alignment—all these ideas are rooted in the “” doctrine of the Upanishads, which has entered every fiber of the Hindu soul.
ਸਿੱਖਾਂ ਨੇ, ਆਪਣੀ ਪ੍ਰਚੱਲਤ ਅਤੇ ਸਰਵ-ਸੰਮਤੀ ਦੁਆਰਾ ਪਰਵਾਣਤ ਰਾਜਨੀਤੀ ਅਨੁਸਾਰ, ਭਬਕਾਂ ਮਾਰੀਆਂ ਤੇ ਨਾਹਰੇ ਲਾਏ ਅਤੇ ਅਪਣਾ ਕਾਇਮ ਰੱਖਿਆ । ਸਿੱਖ ਆਗੂਆਂ ਨੇ ਸੰਨ 1936 ਵਿਚ, , ਗੁਰੂ ਗੋਬਿੰਦ ਸਿੰਘ, ਪੰਥ ਦੇ ਵਾਲੀ, ਨੂੰ ਮਨਮੁਖਾਂ ਵਾਂਗ, ਨਾਸ਼ਾਇਸਤਾ ਤੇ ਸ਼ਰਧਾ- ਵਿਹੂਣ ਢੰਗ ਨਾਲ ਵੰਗਾਰ ਪਈ, ਪਰ ਜਦੋਂ ਅਪਣੇ ਬਿਰਦ ਦੀ ਪੈਜ ਰੱਖਣ ਲਈ, ਦਸਮ ਪਾਤਸ਼ਾਹ ਨੇ ਅਪਣੇ ਮੂੰਹ ਨੂੰ ਸਿੱਖਾਂ ਵਲ ਫੇਰਿਆ ਤਾਂ ਸਿੱਖ ਸੁੱਤੇ ਪਏ ਸਨ, “ਆਂਗਣ ਆਇ ਚਲੇ ਗਏ ਸਾਜਨ ਮੈਂ ਮੂਰਖ ਰਹੀ ਸੋਇ ।”
The Sikhs, in keeping with their customary and unanimously approved politics, blustered and raised slogans, keeping . In 1936 the Sikh leaders challenged the , Guru Gobind Singh, guardian of the Panth, in the unseemly and faithless manner of the self-willed. But when the Tenth Master turned his face toward the Sikhs to uphold the honor of his own calling, they lay asleep: “The beloved came to my courtyard and went away, and I, fool that I am, lay sleeping.”
ਇਹ ਵਚਿਤ੍ਰ ਕਥਾ ਇਸ ਪ੍ਰਕਾਰ ਹੈ । ਭਾਈ ਦੀ “ਡਾਇਰੀ” ਵਿਚ ਅੰਕਤ ਹੈ ਕਿ, 20 ਮਾਰਚ, 1934, ਨੂੰ ਬਾਬਾ ਨੇ, “ਆਲ ਇੰਡੀਆ ਸਿੱਖ ਨੈਸ਼ਨਿਲਿਸਟ ਕਾਨਫ਼ਰੰਸ” ਦੀ ਪ੍ਰਧਾਨਗੀ ਕਰਦਿਆਂ ਹੋਇਆਂ’, ਐਲਾਨ ਕੀਤਾ ਕਿ ਕਮੀਊਨਿਲ ਅਵਾਰਡ ਸਿੱਖਾਂ ਨਾਲ ਇਨਸਾਫ਼ ਨਹੀਂ ਕਰਦਾ । ਇਸ ਵੇਲੇ ਇਹ ਫ਼ੈਸਲਾ ਭੀ ਕੀਤਾ ਗਿਆ ਕਿ ਇਸ ਬਾਰੇ ਇੱਕ ਡੈਪੂਟੇਸ਼ਨ ਵਲੈਤ ਭੇਜਿਆ ਜਾਵੇ, ਜਿਸ ਤੋਂ ਇਹ ਅਨੁਮਾਨ ਲੱਗਦਾ ਹੈ ਕਿ ਬਾਬਾ ਖੜਕ ਸਿੰਘ ਨੂੰ ਸਰਦਾਰ ਬਹਾਦੁਰ ਸ਼ਿਵਦੇਵ ਸਿੰਘ ਉਬ੍ਰਾ ਵਾਲੀ ਗੱਲ ਬਾਤ ਤੇ ਕਮੀਊਨਿਲ ਅਵਾਰਡ ਦੇ ਪਿਛੋਕੜ ਦਾ ਪਤਾ ਅਜੇ ਨਹੀਂ ਸੀ ਲੱਗਾ । ਇਸੇ “ਡਾਇਰੀ” ਵਿਚ ਅੰਕਤ ਹੈ ਕਿ 16 ਅਪ੍ਰੈਲ ਸੰਨ 1935 ਨੂੰ, ਸਿੱਖ ਆਗੂਆਂ ਦੀ ਇੱਕ ਮੀਟਿੰਗ, ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ, ਅੰਮ੍ਰਿਤਸਰ ਹੋਈ । ਉਸ ਵਿਚ ਨਿਸ਼ਚਾ ਕੀਤਾ ਗਿਆ ਕਿ ਕਮੀਊਨਲ ਅਵਾਰਡ ਬਾਰੇ, ਵਲੈਤ ਡੈਪੂਟੇਸ਼ਨ ਭੇਜਣ ਦਾ ਵਿਚਾਰ ਛੱਡ ਦਿਤਾ ਜਾਵੇ । ਇਸ ਵੇਲੇ ਤੱਕ, ਚੀਦਾ ਚੀਦਾ ਸਿੱਖ ਆਗੂਆਂ ਨੂੰ, ਕਮੀਊਨਲ ਅਵਾਰਡ ਦੇ ਸਹੀ ਪਿਛੋਕੜ ਦਾ ਇਲਮ ਹੋ ਚੁੱਕਾ ਜਾਪਦਾ ਹੈ ।
This strange story runs as follows. It is recorded in the “Diary” of Bhai that on 20 March 1934 Baba , presiding over the All India Sikh Nationalist Conference, declared that the Communal Award did not do justice to the Sikhs. At this time it was also decided that a deputation should be sent to Britain about it, from which one infers that Baba Kharak Singh had not yet learned of the conversation with Sardar Bahadur Shivdev Singh Uberoi or of the background of the Communal Award. It is recorded in the same “Diary” that on 16 April 1935 a meeting of Sikh leaders was held at Amritsar under the presidency of Baba Kharak Singh. It was resolved there that the idea of sending a deputation to Britain about the Communal Award be dropped. By this time the leading Sikh figures seem to have learned the true background of the Communal Award.
ਮਈ 1933 ਵਿਚ, ਦੂਜੀ ਰਾਊਂਡ ਟੇਬਲ ਕਾਨਫ਼੍ਰੰਸ ਦੇ ਵਿਚਾਰਾਂ ਦੇ ਆਧਾਰ ਤੇ, ਬ੍ਰਿਟਿਸ਼ ਗਵਰਨਮਿੰਟ ਨੇ “” (White Paper) ਛਾਪਿਆ ਅਤੇ ਪੂਰੇ ਅਠਾਰ੍ਹਾਂ ਮਹੀਨਿਆਂ ਪਿੱਛੋਂ, ਜਨਵਰੀ, 1935 ਵਿਚ ਇਸ ਉਤੇ ਪਾਰਲੀਮੈਂਟਰੀ ਸੀਲੈਕਟ ਕਮੇਟੀ ਦੀ ਰਿਪੋਰਟ ਮੁਕੰਮਲ ਹੋਈ । ਅਕਤੂਬਰ, 1934 ਵਿਚ ਮਹਾਤਮਾ ਗਾਂਧੀ ਕਾਂਗਰਸ ਤੋਂ “ਰੀਟਾਇਰ” ਹੋ ਗਏ, ਤੇ ਕਾਂਗਰਸ ਦੀ ਸੰਸਥਾ ਸਿੱਧੀ ਪੰਡਿਤ ਦੇ ਹੱਥ ਆ ਗਈ । ਸੰਨ 1935 ਦੇ ਮੱਧ ਵਿਚ, ਗਵਰਨਮੈਂਟ ਆਫ਼ ਇੰਡੀਆ ਐਕਟ, (1935) ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਜਿਸ ਦੁਆਰਾ p. 88ਕਿ ਕਮੀਊਨਿਲ ਅਵਾਰਡ, ਹਿੰਦੁਸਤਾਨ ਵਿਚ ਰਾਜਸੀ ਤਾਕਤ ਦੇ ਵੰਡਾਰੇ ਦਾ ਆਧਾਰ ਬਣ ਗਿਆ । ਸੰਨ 1936 ਦੀ ਮਈ ਯਾ ਜੂਨ ਨੂੰ ਐਲਾਨ ਹੋਇਆ ਕਿ, ਅਪਰੈਲ 1937 ਵਿੱਚ, ਐਕਟ 1935 ਦੇ ਆਧਾਰ ਤੇ, ਸੂਬਿਕ ਤੇ ਕੇਂਦ੍ਰੀ ਚੋਣਾਂ ਮੁਕੰਮਲ ਹੋ ਜਾਣਗੀਆਂ ।
In May 1933, on the basis of the deliberations of the second Round Table Conference, the British government published a , and a full eighteen months later, in January 1935, the report of the Parliamentary Select Committee on it was completed. In October 1934 Mahatma Gandhi retired from the Congress, and the Congress organization passed directly into the hands of Pandit . In the middle of 1935 the British Parliament passed the Government of India Act (1935), by which p. 88 the Communal Award became the basis for the division of political power in India. In May or June 1936 it was announced that the provincial and central elections under the 1935 Act would be completed in April 1937.
ਸੰਨ 1925 ਵਿਚ, ਮਹਾਨ ਮੁਸਲਿਮ ਨੇਤਾ, ਸਰ ਨੇ ਇੱਕ ਪੰਦ੍ਰਾਂ ਵੀਹ ਸਫ਼ੇ ਦੀ ਕਿਤਾਬ, ਗੋਪਨੀਯ ਅਧਯੈਨ ਲਈ, (For private circulation only) ਛਾਪੀ ਸੀ, ਜੋ ਕਿ ਕੇਵਲ, ਚੋਣਵੇਂ ਮੁਸਲਮਾਨ ਰਾਜਨੈਤਿਕ ਬੁੱਧੀਵਾਨਾਂ ਦੇ ਹੱਥ ਹੀ ਦਿੱਤੀ ਗਈ ਸੀ, ਇਸ ਹਿਦਾਇਤ ਨਾਲ ਕਿ ਇਹ ਕਿਸੇ ਹਿੰਦੂ ਯਾ ਸਿੱਖ ਨੂੰ ਨ ਦਿਖਾਈ ਜਾਵੇ । ਮੈਂ ਉਹ ਕਿਤਾਬ ਸਾਰੀ ਪੜ੍ਹੀ ਸੀ । ਉਸ ਵਿਚ ਇਹ ਸ਼ਬਦ ਅੰਕਤ ਸਨ :
In 1925 the great Muslim leader Sir printed a book of fifteen or twenty pages for private study (For private circulation only). It was given only to select Muslim political thinkers, with instructions that no Hindu or Sikh should see it. I read the whole of that book. In it these words were recorded:
“ਹਿੰਦੂ, ਰਾਜਸੀ ਮਸਲਿਆਂ ਦੇ ਅੰਤ੍ਰੀਵ ਭਾਵ ਤੇ ਉਨ੍ਹਾਂ ਤੋਂ ਨਿਕਲਣ ਵਾਲੇ ਸਿੱਟਿਆਂ ਨੂੰ ਕਈ ਵਰ੍ਹੇ ਪਹਿਲਾਂ ਸੋਚ ਰਖਦਾ ਹੈ । ਮੁਸਲਮਾਨ, ਜਦੋਂ ਮਸਲਾ ਸਾਹਮਣੇ ਆਵੇ, ਤਾਂ ਉਸ ਨੂੰ ਸੰਜੀਦਗੀ ਨਾਲ ਸੋਚਣਾ ਅਰੰਭ ਦਿੰਦਾ ਹੈ । ਪਰ ਸਿੱਖ, ਜਿਤਨਾ ਚਿਰ ਉਹ ਮਸਲਾ ਆਪੇ ਹੱਲ ਹੋ ਕੇ, ਕਿਸੇ ਪਾਸੇ ਪੱਕਾ ਲੱਗ ਨਹੀਂ ਜਾਂਦਾ, ਉਸ ਬਾਰੇ ਸੋਚਣ ਦੀ ਖੇਚਲ ਨਹੀਂ ਕਰਦਾ । ਸਿੱਖਾਂ ਦੇ ਦਿਮਾਗ਼ਾਂ ਉਤੇ ਇਹ ਘੂਕੀ ਚੜ੍ਹੀ ਹੋਈ ਹੈ, ਕਿ ਉਨ੍ਹਾਂ ਨੇ ਪੰਜਾਬ ਦਾ ਰਾਜ ਖੋਹ ਲਿਆ ਸੀ । ਇਹ ਉਨ੍ਹਾਂ ਨੂੰ ਯਾਦ ਹੀ ਨਹੀਂ ਕਿ ਪੰਜਾਬ ਦੇ ਸਿੰਘ ਦੀ ਪੂਛਲ ਫ਼ਿਰੰਗੀ ਨੇ ਮਰੋੜ ਸੁੱਟੀ ਹੈ ।”*
“Hindu considers political matters and their implications years ahead. The Musalman tries to tackle them just in time. But the Sikh never thinks of them unless the time is actually past and the matter is well settled. The Sikh brain is intoxicated and obscured with the memory that once they ruled over Panjab, and they quite forget that the tail of the Sikh lion has been twisted by the British.”*
p. 88* Hindu considers political matters and their implications years ahead. The Musalman tries to tackle them just in time. But the Sikh never thinks of them unless the time is actually past and the matter is well settled. The Sikh brain is intoxicated and obscured with the memory that once they ruled over Punjab, and they quite forget that the tail of the Sikh lion has been twisted by the British.”
* Hindu considers political matters and their implications years ahead. The Musalman tries to tackle them just in time. But the Sikh never thinks of them unless the time is actually past and the matter is well settled. The Sikh brain is intoxicated and obscured with the memory that once they ruled over Punjab, and they quite forget that the tail of the Sikh lion has been twisted by the British.”
p. 88ਸਰ ਫ਼ਜ਼ਲ ਹੁਸੈਨ ਦੇ, ਸਿੱਖਾਂ ਬਾਰੇ ਇਸ ਅੰਦਾਜ਼ੇ ਦੀ ਪੁਸ਼ਟੀ ਇਉਂ ਹੋਈ, ਜਦੋਂ ਸਾਰੇ ਸਿੱਖ ਆਗੂ, ਮਹਾਰਾਜਾ ਰਣਜੀਤ ਸਿੰਘ ਦੀ ਤੇ ਇਕੱਠੇ ਹੋਏ, ਇਹ ਸੋਚਣ ਲਈ ਕਿ ਐਕਟ 1935 ਦੁਆਰਾ ਜੋ ਸਿੱਖ, ਪੰਜਾਬ ਵਿਚ, ਹਿੰਦੂ ਮੁਸਲਮਾਨ ਦੋਹਾਂ ਦੇ ਪ੍ਰਾਧੀਨ ਬਣਾ ਦਿੱਤੇ ਗਏ ਹਨ, ਉਸ ਤੋਂ ਕਿਵੇਂ ਬਚਿਆ ਜਾਵੇ । ਸਰਵਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ “ਸਿੱਖ ਕੱਟ ਕੇ ਮਰ ਜਾਣਗੇ, ਪਰ ਕਮੀਊਨਿਲ ਅਵਾਰਡ ਨੂੰ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਣਗੇ ।” ਉਨ੍ਹਾਂ ਦਿਨਾਂ ਵਿਚ, ਮਾਸਟਰ , ਅਕਾਲੀ ਆਗੂ ਨੂੰ ਸਰਕਾਰ ਨੇ ਲਾਹੌਰ ਸ਼ਹਿਰ ਵਿਚ ਵੜਨ ਦੀ ਮਨਾਹੀ ਕੀਤੀ ਹੋਈ ਸੀ ਅਤੇ ਉਹ ਸ਼ਾਹਦਰੇ ਨਜ਼ਰਬੰਦ ਸਨ । ਬਿਨਾਂ ਆਗਿਆ ਤੋਂ ਲਾਹੌਰ ਵੜਨ ਦੀ ਸਜ਼ਾ p. 89ਉਨ੍ਹਾਂ ਨੂੰ ਛੇ ਮਹੀਨੇ ਦੀ ਕੈਦ ਹੋ ਸਕਦੀ ਸੀ । ਇਸ ਲਈ ਆਪਣੇ ਦੇ ਬਿਰਦ ਨੂੰ ਪਾਲਦੇ ਹੋਏ, ਮਾਸਟਰ ਤਾਰਾ ਸਿੰਘ ਜੀ ਆਪ ਤਾਂ ਇਸ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵਾਲੀ ਮੀਟਿੰਗ ਤੇ ਨ ਆਏ, ਪਰ ਗਿਆਨੀ ਜੀ ਦੇ ਹੱਥ, ਇਹ ਲਿਖਤੀ ਸੁਨੇਹਾ ਸਿੱਖ ਆਗੂਆਂ ਦੇ ਸਵੀਕਾਰ ਕਰਨ ਹਿੱਤ ਭੇਜਿਆ :
This estimate of the Sikhs by Sir Fazl-i Husain was confirmed when all the Sikh leaders gathered at Maharaja Ranjit Singh’s to consider how they might escape the subordination of the Sikhs in the Panjab to both Hindus and Muslims under the 1935 Act. It was decided unanimously that “the Sikhs would sooner be cut down and die than let the Communal Award be enforced in the Panjab.” In those days the government had forbidden the Akali leader Master to enter the city of Lahore, and he was interned at Shahdara. For entering Lahore without permission p. 89he could have been imprisoned for six months. So Master Tara Singh, living up to his , did not attend the meeting at Maharaja Ranjit Singh’s samadh himself. He sent this written message with Giani for the Sikh leaders to adopt:
p. 88[plate seq 149, four portraits] ਬਾਬਾ ਖੜਕ ਸਿੰਘ · ਸਰ ਜੋਗਿੰਦਰ ਸਿੰਘ · ਸਰ ਸੁੰਦਰ ਸਿੰਘ ਮਜੀਠੀਆ · ਸ: ਬ: ਮਹਿਤਾਬ ਸਿੰਘ
Baba Kharak Singh · Sir Jogendra Singh · Sir Sundar Singh Majithia · Sardar Bahadur Mehtab Singh
p. 88[plate seq 150, two portraits] ਮਿ: ਮੁਹੰਮਦ ਅਲੀ ਜਿਨਾਹ · ਪੰਡਤ ਜਵਾਹਰਲਾਲ ਨਹਿਰੂ
Mr. Muhammad Ali Jinnah · Pandit Jawaharlal Nehru
p. 88[plate seq 151, two portraits] ਮਹਾਤਮਾ ਗਾਂਧੀ · ਮਾਸਟਰ ਤਾਰਾ ਸਿੰਘ
Mahatma Gandhi · Master Tara Singh
p. 88[plate seq 152, two portraits] ਗਿਆਨੀ ਕਰਤਾਰ ਸਿੰਘ · ਸ: ਬਲਦੇਵ ਸਿੰਘ
Giani Kartar Singh · Sardar Baldev Singh
p. 88[plate seq 153, two portraits] ਦਰਸ਼ਨ ਸਿੰਘ ਫੇਰੂਮਾਨ ਸ਼ਹੀਦ · ਸ: ਭਗਤ ਸਿੰਘ
Darshan Singh Pheruman, martyr · Sardar Bhagat Singh
p. 88[plate seq 154, photograph] ਸ: ਕਪੂਰ ਸਿੰਘ (ਕੇਂਮਬ੍ਰਿਜ ਵਿਚ ਵਿਦਿਆਰਥੀ 1931-1933)
Sardar Kapur Singh (a student at Cambridge, 1931–1933)
p. 88[plate seq 155, photograph] ਸ: ਕਪੂਰ ਸਿੰਘ ਡਿਪਟੀ ਕਮਿਸ਼ਨਰ ਗੁਜਰਾਤ — 1940
Sardar Kapur Singh, Deputy Commissioner of Gujrat, 1940
p. 88[plate seq 156, photograph] ਸ: ਕਪੂਰ ਸਿੰਘ ਭਾਸ਼ਨ ਕਰ ਰਹੇ ਹਨ
Sardar Kapur Singh delivering a speech
p. 89“ਅਸੀਂ ਬੋਟੀ ਬੋਟੀ ਕਟਵਾ ਕੇ ਮਰ ਜਾਵਾਂਗੇ, ਪਰ ਜੀਉਂਦੇ ਜੀ ਪੰਜਾਬ ਵਿਚ ਕਮੀਊਨਿਲ ਅਵਾਰਡ ਲਾਗੂ ਨਹੀਂ ਹੋਣ ਦਿਆਂਗੇ । ਹੇ ਗੁਰੂ , ਤੂੰ ਪੰਥ ਦਾ ਵਾਲੀ ਕਹਾਉਂਦਾ ਹੈਂ । ਜੇ ਅਸੀਂ, ਕਮਿਊਨਿਲ ਅਵਾਰਡ ਨੂੰ ਰੋਕਣ ਲਈ, ਵੱਡੀ ਤੋਂ ਵੱਡੀ ਕੁਰਬਾਨੀ ਕਰਨੋਂ ਝਿਜਕੀਏ ਤਾਂ ਅਸੀਂ ਤੇਰੇ ਸਿੱਖ ਨਹੀਂ । ਪਰ ਜੇ ਤੂੰ ਅਸਾਡੀਆਂ ਕੁਰਬਾਨੀਆਂ ਨੂੰ ਸਫ਼ਲਤਾ ਨ ਬਖਸ਼ੇਂ, ਤਾਂ ਤੂੰ ਪੰਥ ਦਾ ਵਾਲੀ ਨਹੀਂ ।”
“We shall let ourselves be cut to pieces and die, but as long as we live we shall not let the Communal Award be enforced in the Panjab. O , you are called the . If we shrink from the greatest sacrifice to stop the Communal Award, we are not your Sikhs. But if you do not grant success to our sacrifices, then you are not the Master of the Panth.”
ਗੁਰੂ ਗੋਬਿੰਦ ਸਿੰਘ ਦੇ ਇਹ ਅੰਤਮ ਬਚਨ, ਕਿ “ਪੰਥ ਖ਼ਾਲਸਾ ਖੇਤੀ ਮੇਰੀ, ਸਦਾ ਸੰਭਾਰ ਕਰਉਂ, ਤਿਸ ਕੇਰੀ,” ਤਾਂ ਸਭ ਸਿੱਖਾਂ ਦੀ ਸਿਮ੍ਰਿਤੀ ਵਿਚ ਹਨ, ਅਤੇ “ਪੰਥ ਦਾ ਵਾਲੀ”, ਦਸਮ ਪਾਤਸ਼ਾਹ ਦਾ , ਯਾ ਇੱਕ ਖ਼ਿਤਾਬ ਹੈ । ਪਰ ਇਹੋ ਜਹੀ ਸ਼ਰਤ ਤੇ ਇਹੋ ਜਿਹੀ ਵੰਗਾਰ ਇਸ ਤੋਂ ਪਹਿਲਾਂ ਸਿੱਖਾਂ ਨੇ ਕਦੇ ਗੁਰੂ ਨੂੰ ਨਹੀਂ ਸੀ ਪਾਈ । ਵੇਲੇ ਸਿੰਘਾਂ ਨੇ ਅਰਦਾਸ ਕੀਤੀ ਸੀ, ਬੜੀ ਨਿਮ੍ਰਤਾ ਨਾਲ, ਤੇ ਕੇਵਲ ਇਤਨਾ ਹੀ ਦਿੱਤਾ ਸੀ, ਕਿ ਪੰਥ ਦੀ ਰੱਖਿਆ ਕਰੋ ਤਾਂ ਜੁ ਗੁਰੂਆਂ ਦੇ ਵਿਸ਼ਵ ਕਲਿਆਣਕਾਰੀ ਸੱਤਯ ਧਰਮ ਉਪਦੇਸ਼ ਸੰਸਾਰ ਵਿਚ ਜੀਵਤ ਤੇ ਪ੍ਰਚਲਤ ਰਹਿਣ : “ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗੋ ਨਾਥ, ਪੰਥ ਨ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ ।” ਗੁਰੂ ਗੋਬਿੰਦ ਸਿੰਘ ਨੇ ਇਹ ਨਿਹੋਰਾ ਮੰਨ ਲਿਆ ਸੀ ਅਤੇ ਨ ਕੇਵਲ ਵਡੇ ਘਲੂ ਘਾਰੇ ਵਿਚੋਂ ਪੰਥ ਬਚ ਨਿਕਲਿਆ, ਸਗੋਂ ਪੰਥ ਨੇ, ਉਸੇ ਸਾਲ, ਸੰਨ 1762 ਵਿਚ, ਵੱਡਾ ਘਲੂਘਾਰਾ ਕਰਨ ਵਾਲੇ ਅਬਦਾਲੀ ਨੂੰ ਖੁਲ੍ਹੇ ਮੈਦਾਨ ਵਿਚ ਸ਼ਿਕਸਤ ਦਿੱਤੀ । ਫੇਰ ਦਸੰਬਰ 1764 ਵਿਚ ਜਦੋਂ ਸਤਵੀਂ ਵਾਰ ਹਿੰਦ ਉੱਤੇ ਚੜ੍ਹ ਆਇਆ, ਤਾਂ ਸਿੱਖ ਪੰਥ ਉੱਤੇ ਬੜਾ ਭਾਰੀ ਕਸ਼ਟ ਆਇਆ ਦੇਖ ਕੇ , ਸ਼ਹੀਦ ਨੇ ਸਿੱਖਾਂ ਨੂੰ ਪਾਈ ਸੀ, ਗੁਰੂ ਨੂੰ ਨਹੀਂ । “ਹੈ ਕੋਊ ਸਿੰਘ ਇਸ ਪੰਥ ਮਝਾਰ, ਲਾਇ ਸੀਸ ਕਰੇ ਦਰਗਹ ਪੁਕਾਰ ?” ਉਸ ਨੂੰ ਇਹ ਸੰਸ਼ੇ ਤਾਂ ਸੀ, ਕਿ ਸਿੱਖ ਕੁਰਬਾਨੀਆਂ ਕਰਨੋਂ ਝਿਜਕ ਜਾਣਗੇ, ਪਰ ਗੁਰੂ ਦੇ ਸ਼ਕਤੀ ਸੰਪੱਨ ਹੋਣ ਉੱਤੇ ਕੋਈ ਸ਼ੰਸ਼ੇ ਨਹੀਂ ਸੀ । ਸ਼ਹੀਦ ਹੋਣ ਤੋਂ ਪਹਿਲਾਂ ਗੁਰੂ ਕੋਲ ਉਸ ਦੀ ਅਰਦਾਸ ਏਹੋ ਸੀ, “ਹਰਿਮੰਦਰ ਕੇ ਬੀਚ ਮੇਂ ਇਮ ਕੀਨੀ ਅਰਦਾਸ, ਸਿੱਖੀ ਤੋੜ ਨਿਭਾਈਐ, ਸੀਸ, ਕੇਸਨ, ਸੰਗ ਸਵਾਸ ।”
Guru Gobind Singh’s last words, “The Khalsa Panth is my field; I shall ever tend it,” are in the memory of all Sikhs, and “Master of the Panth” is the Tenth Master’s , an epithet. But the Sikhs had never before put such a condition or such a challenge to the Guru. At the time of the the Singhs had prayed, in great humility, and their only was that he should protect the Panth, so that the Gurus’ true teaching of universal good might live on and remain current in the world: “If the Panth remains, your Granth too will remain, O Lord; if the Panth does not remain, who will heed your Granth?” Guru Gobind Singh granted this entreaty: not only did the Panth come through the Great Holocaust, but in that same year, 1762, the Panth defeated in open battle Abdali, who had brought about the Great Holocaust. Then in December 1764, when invaded Hind for the seventh time, , the martyr, seeing the heavy trial that had come upon the Sikh Panth, the Sikhs, not the Guru. “Is there any Singh in this Panth who will give his head and make his plea at the Divine Court?” He did have the doubt that the Sikhs might shrink from making sacrifices, but he had no doubt that the Guru was endowed with power. Before his martyrdom, his prayer to the Guru was this: “In the Harimandar I offered this prayer: may I remain true to Sikhi to the end, with my head, my hair, and my breath.”
ਨੂੰ ਜਿਨ੍ਹਾਂ ਸਿੱਖਾਂ ਨੇ, ਕਿਸੇ ਸਮੇਂ, ਦੇ ਦਿੱਤਾ ਸੀ, ਉਸ p. 90ਦਾ ਕਾਰਣ ਇਹੋ ਦੱਸਿਆ ਸੀ, ਕਿ, “ਸਿੱਖੀ ਅਸਾਥੋਂ ਨਿਭਦੀ ਨਹੀਂ ।” ਜੁਲਾਈ, ਸੰਨ 1936 ਵਿਚ, ਪਹਿਲੀ ਵਾਰ, ਅਜੇਹੀ ਵੰਗਾਰ ਗੁਰੂ ਗੋਬਿੰਦ ਸਿੰਘ ਨੂੰ, ਸਿੱਖਾਂ ਵੱਲੋਂ, ਯਾ ਸਿੱਖ ਆਗੂਆਂ ਵੱਲੋਂ ਯਾ ਪੰਥ ਦੇ “ਵਾਹਿਦ ਲੀਡਰ”, ਵਲੋਂ ਪਾਈ ਗਈ ਜਿਸ ਵਿਚ ਗੁਰੂ ਦੇ ਸਰਵ-ਸ਼ਕਤੀਸ਼ਾਲੀ ਹੋਣ ਬਾਰੇ ਸ਼ਰਧਾ ਦਾ ਅਭਾਵ ਸੀ । ਅਸ਼ਰਧਕ ਸਿੱਖ ਦੀ ਅਰਦਾਸ ਗੁਰੂ ਨਹੀਂ ਕਬੂਲਦਾ, ਇਹ ਪ੍ਰਮਾਣੀਕ ਸਿਧਾਂਤ ਹੈ, ਪਰ ਸਿੱਖ ਆਗੂਆਂ ਦੀ ਇਹ ਵੰਗਾਰ ਗ਼ਰੀਬ-ਨਵਾਜ ਗੁਰੂ ਨੇ ਸੁਣੀ ਅਤੇ ਅਪਣੇ ਦੀ ਲਾਜ ਰਖਣ ਹਿਤ, ਆਪਣਾ ਮੂੰਹ ਇਨ੍ਹਾਂ ਸਿੱਖ ਆਗੂਆਂ ਵੱਲ ਸਨਮੁਖ ਕੀਤਾ । ਪਰ ਸਿੱਖ ਆਗੂ ਅਸ਼ਰਧਾ-ਤਿਮ੍ਰ-ਗ੍ਰਸਤ ਗਤੀ ਨੂੰ ਪ੍ਰਾਪਤ ਹੋਏ ਹੋਏ, ਗੁਰੂ ਦੇ ਹੱਥੋਂ ਅਪਣੀ ਰਾਜਸੀ ਗ਼ੁਲਾਮੀ ਦੀਆਂ ਬੇੜੀਆਂ ਨੂੰ ਕਟਵਾ ਨ ਸਕੇ ।
The Sikhs who had once written a to the p. 90gave this very reason: “We cannot remain true to Sikhi.” In July 1936, for the first time, the Sikhs, or the Sikh leaders, or the Panth’s “sole leader,” issued Guru Gobind Singh a challenge that showed a lack of faith in the Guru’s omnipotence. It is an established principle that the Guru does not accept the prayer of a Sikh without faith. Yet the Guru, patron of the poor, heard the leaders’ challenge and turned to face them to uphold the honor of his . But the Sikh leaders, sunk in the darkness of unfaith, could not have the fetters of their political slavery cut by the Guru’s hand.
ਇਹ ਗੱਲ ਇਉਂ ਹੋਈ ।
This is how it happened.
ਇਸ, ਜੁਲਾਈ 1936 ਦੇ ਸਿੱਖ ਆਗੂਆਂ ਦੇ ਸਮਾਗਮ ਦੀਆਂ ਰੀਪੋਰਟਾਂ ਜਦ ਲੰਡਨ, ਬਰਤਾਨਵੀ ਗਵਰਨਮੈਂਟ ਕੋਲ ਪੁੱਜੀਆਂ ਤਾਂ ਉਥੇ ਬੜੀ ਚਿੰਤਾ ਹੋਈ । ਸੋਚ ਵਿਚਾਰ ਪਿੱਛੋਂ, ਸਿਤੰਬਰ 1936 ਵਿਚ, ਇਹ ਫ਼ੈਸਲਾ ਕੀਤਾ ਗਿਆ ਕਿ ਜੇ ਸਿੱਖ ਸਚੀਂ ਮੁਚੀਂ, ਕਮੀਊਨਿਲ ਅਵਾਰਡ ਵਿਰੁੱਧ ਰੋਸ ਵਜੋਂ, ਉਤੇ ਆ ਜਾਣ ਤਾਂ ਜਿਥੇ ਤਕ ਪੰਜਾਬ ਦਾ ਸੰਬੰਧ ਹੈ, ਕਮੀਊਨਿਲ ਅਵਾਰਡ, ਇੰਡੀਆ ਐਕਟ, 1935 ਵਿਚੋਂ ਖ਼ਾਰਜ ਕਰ ਦਿੱਤਾ ਜਾਵੇ, ਤੇ ਦੋਬਾਰਾ, ਕੇਵਲ ਪੰਜਾਬ ਦੇ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦੀ ਰਾਊਂਡ ਟੇਬਲ ਕਾਨਫ਼੍ਰੰਸ, ਇਸ ਫ਼ਿਰਕਾਦਾਰੀ ਤਨਾਸਬ ਨੂੰ ਨਜਿੱਠਣ ਲਈ ਬੁਲਾਈ ਜਾਵੇ । ਇਸ ਅਨੁਸਾਰ,ਅਕਤੂਬਰ 1936 ਵਿਚ, ਗਵਰਨਰ ਪੰਜਾਬ ਵਲੋਂ, ਕਮਿਸ਼ਨਰਾਂ ਦੇ ਨਾਮ, ਗੁਪਤੀ ਹੁਕਮ ਜਾਰੀ ਹੋਏ ਕਿ ਉਨ੍ਹਾਂ ਦੇ ਜ਼ਿਲਿਆਂ ਵਿਚ, ਜਿਸ ਵੇਲੇ ਭੀ ਸਿੱਖ ਮਰਨ ਮਾਰਨ ਉੱਤੇ ਉਠ ਖੜੇ ਹੋਣ, ਤੇ ਮੌਤਾਂ ਵੀਹਾਂ ਤੋਂ ਵਧ ਜਾਣ, ਤਾਂ ਝਟ ਪਟ ਸਰਕਾਰੀ ਐਲਾਨ, ਪੰਜਾਬ ਵਿਚੋਂ ਕਮਿਊਨਿਲ ਅਵਾਰਡ ਦੀ ਵਾਪਸੀ ਦਾ, ਬਰਤਾਨਵੀ ਸਰਕਾਰ ਵੱਲੋਂ ਕਰ ਦਿੱਤਾ ਜਾਵੇ । ਇਹ ਗੱਲ, ਨਵੰਬਰ, ਸੰਨ 1936 ਦੇ ਅੰਤ ਵਿਚ ਅਕਾਲੀ ਆਗੂਆਂ ਦੇ ਕੰਨਾਂ ਵਿਚ ਪਹੁੰਚਾ ਦਿਤੀ ਗਈ ਸੀ । ਪਰ ਸਿੱਖ ਆਗੂ ਇਸ ਵੇਲੇ ਤਕ, ਕਮੀਊਨਿਲ ਅਵਾਰਡ ਬਾਬਤ ਰੋਸ ਭੁੱਲ ਚੁੱਕੇ ਸਨ, ਅਤੇ ਝਗੜਾ ਇਹ ਰਹਿ ਗਿਆ ਸੀ, ਕਿ ਦੇ ਬੰਦੇ ਪੰਜਾਬ ਕੌਂਸਲ ਲਈ ਚੁਣੇ ਜਾਣ ਕਿ ਸਰ ਦੇ । ਅੰਤ ਨੂੰ ਮਾਰਚ, 1937 ਦੀਆਂ ਚੋਣਾਂ ਵਿਚ ਸਿੱਖਾਂ ਨੇ ਆਪਸੀ ਘੋਲ ਇਸੇ ਨੁਕਤੇ ਉੱਤੇ ਕੀਤਾ, ਕਮੀਊਨਿਲ ਅਵਾਰਡ ਦੇ ਬਰਖ਼ਿਲਾਫ਼ ਨਹੀਂ । ਕਮੀਊਨਿਲ ਅਵਾਰਡ ਨੂੰ ਬਦਲ ਦੇਣ ਬਾਬਤ ਬਰਤਾਨਵੀ ਸਰਕਾਰ ਦੇ ਫ਼ੈਸਲੇ ਦੀ ਗੱਲ ਜਦੋਂ ਗਿਆਨੀ ਕਰਤਾਰ ਸਿੰਘ ਨੂੰ ਕਹੀ ਗਈ ਤਾਂ ਇਸ “ਪੰਥ ਦੇ ਦਿਮਾਗ਼” ਦਾ ਉੱਤ੍ਰ ਸੀ : “ਇਹ ਸਰਦਾਰ ਕਪੂਰ ਸਿੰਘ ਸਿੱਖਾਂ ਦੇ ਜੁੰਡੇ ਪੁਟਵਾ ਕੇ ਹੀ ਸਾਹ ਲਵੇਗਾ । ਮਾਸਟਰ ਜੀ ਨੂੰ, ਇਸ ਦੇ ਨੇੜੇ ਨ ਜਾਣ ਦਿਆ ਕਰੋ ।” ਇਹ ਸੁਣ ਕੇ, ਮੇਰੇ ਦਿਮਾਗ਼ ਵਿਚ, ਰਤਨ ਸਿੰਘ ਭੰਗੂ ਦਾ, “ਪ੍ਰਾਚੀਨ ਪੰਥ ਪ੍ਰਕਾਸ਼” ਵਿਚ ਅੰਕਤ, ਗੰਗ ਰਾਏ ਕਵੀ ਦਾ ਅੰਤਮ ਵਾਕ, ਆਪਹੁਦਰਾ ਗੂੰਜ ਉਠਿਆ : “ਕਬਹੁੰ ਨਾ ਗਾਂਡੂ ਰਣ ਚੜ੍ਹੈ ਕਬਹੁੰ ਨਾ ਬਾਜੈ ਬੰਬ, ਸਕਲ ਸਭਾ ਕੋ ਰਾਮ ਰਾਮ, p. 91ਬਿਦਾ ਹੋਤ ਹੈ ਗੰਗ ।”* ਮਾਸਟਰ ਤਾਰਾ ਸਿੰਘ ਮੈਨੂੰ ਕਹਿਣ ਲਗੇ : “ਸਹੁੰ ਅਸੀਂ ਇਕੱਲਿਆਂ ਨੇ ਹੀ ਨਹੀਂ ਸੀ ਖਾਧੀ । ਸੁੰਦਰ ਸਿੰਘ ਮਜੀਠੀਆ ਭੀ ਤਾਂ ਨਾਲ ਹੀ ਸੀ ।” ਧੰਨ ਸਿੱਖੀ !
When the reports of this July 1936 gathering of Sikh leaders reached the British government in London, there was great concern there. After deliberation, it was decided in September 1936 that if the Sikhs were genuinely ready to in protest against the Communal Award, it should be struck out of the India Act of 1935 insofar as it applied to the Panjab. A new round table conference of the Sikhs, Muslims, and Hindus of the Panjab alone would be called to settle their respective shares of representation. Accordingly, in October 1936 the Governor of Panjab issued secret orders to the commissioners: if the Sikhs in their districts rose ready to kill and be killed and the deaths exceeded twenty, the British government was to announce at once that it was withdrawing the Communal Award from the Panjab. This was conveyed to the Akali leaders toward the end of November 1936. But by this time the Sikh leaders had forgotten their protest against the Communal Award, and the quarrel that remained was whether ’s men should be elected to the Punjab Council or ’s. In the end, in the elections of March 1937, the Sikhs fought a struggle among themselves on this very point, not against the Communal Award. When Giani Kartar Singh was told of the British government’s decision to change the Communal Award, this “brain of the Panth” replied, “This Sardar Kapur Singh will not rest until he has had the Sikhs’ topknots torn out. Do not let Master ji go near him.” At this, the poet Gang Rai’s parting words, recorded by Ratan Singh Bhangu in the Prachin Panth Prakash, rang unbidden in my mind: “Never does the coward go into battle, never does the war drum sound. My respects to the whole assembly. p. 91Gang takes his leave.”* Master Tara Singh said to me, “We were not the only ones who took the oath. Sundar Singh Majithia was there with us too.” Blessed is Sikhi! “What wag wrote this line on the mosque’s ? These fools fell when the time came to .”**
p. 91* “ਅਕਾਲੀ ਰਿਪੋਰਟਰ”, ਜਲੰਧਰ, ਫ਼ਰਵਰੀ-ਮਾਰਚ 1978 ਦੇ ਸਫ਼ਾ 9 ਉਤੇ “ਮਲੰਗ ਆਗੂ ਜਥੇਦਾਰ ਸੰਮਾਂ ਸਿੰਘ ਲਾਇਲਪੁਰੀ” ਦੇ ਸਿਰਲੇਖ ਹੇਠਾਂ, ਹਰਜਿੰਦਰ ਸਿੰਘ ਦਿਲਗੀਰ ਐਡਵੋਕੇਟ ਦਾ ਮਜ਼ਮੂਨ ਛਪਿਆ ਹੈ ਕਿ ਜਥੇਦਾਰ ਸੰਮਾਂ ਸਿੰਘ ਨੇ ਲੇਖਕ ਨੂੰ ਦਸਿਆ ਕਿ “ਗਿਆਨੀ ਕਰਤਾਰ ਸਿੰਘ ਮੇਰਾ ਯਾਰ ਸੀ, ਪਰ ਬੁਜ਼ਦਿਲ ਸੀ, ਕੈਦ ਹੋਣ ਤੋਂ ਡਰਦਾ ਸੀ ਤੇ ਵਜ਼ੀਰੀ ਵਾਸਤੇ ਮਰਦਾ ਸੀ ।”
* On page 9 of the February–March 1978 issue of Akali Reporter (Jalandhar), the advocate Harjinder Singh Dilgeer published an article titled “Jathedar Samman Singh Lyallpuri, the Free-Spirited Leader.” In it he reports that Jathedar Samman Singh told him, “Giani Kartar Singh was my friend, but he was a coward. He was afraid of prison and was dying for a ministerial post.”
p. 91 (ਕਿਸੇ ਚੰਚਲ ਮਤਿ ਨੇ ਇਹ ਤੁਕ ਮਸੀਤ ਦੀ ਡਾਟ ਉਤੇ ਲਿਖ ਮਾਰੀ ਹੈ : “ਇਹ ਮੂਰਖ ਨਮਾਜੀ ਖੜੇ ਹੋ ਕੇ ਨਮਾਜ ਪੜ੍ਹਨ ਵੇਲੇ ਸਿਜਦੇ ਵਿਚ ਡਿਗ ਪਏ ਹਨ ।”)
** What wag wrote this line on the mosque’s prayer niche? These fools fell prostrate when the time came to stand. (Some wag wrote this line over the arch of the mosque: “These foolish worshipers fell down in prostration when it was time to stand for prayer.”)

Notes and glossary for this section (31 notes · 34 terms)

Editors’ notes

1. Correction

The government issued the Communal Decision on August 16, 1932 as Command Paper 4147. The document’s internal London dateline is August 4. Kapur Singh recalls an announcement around September or October.

  • Ambedkar, Writings and Speeches, vol. 2, Samuel Hoare, memorandum on the Communal Award, § 3, 759
  • Ambedkar, Writings and Speeches, vol. 8, appendix XVIII (Communal Decision, Cmd. 4147)
2. Context

Kapur Singh’s figures are about 17% and 11%. The Award’s Panjab lower-house table gives 32 Sikh seats, including one seat for a woman, out of 175 (18.3%). It lists 86 Muslim and 43 General seats as well as special constituencies. The 1931 Census lists 3,064,144 Sikhs among 23,580,852 people in British Territory (13.0%). The wider population total includes princely states. The Encyclopaedia gives an overall Sikh seat share of 19%.

3. Context

Grewal describes the Award as creating a statutory Muslim majority in the Panjab: eighty-six seats for Muslims against seventy-five for Hindus and Sikhs together.

  • Grewal, Master Tara Singh, “Master Tara Singh Emerges as the Foremost Sikh Leader,” paragraph beginning “Macdonald’s Award confirmed”
4. Context

Gandhi began his fast in prison on 20 September 1932 against separate electorates for the Depressed Classes; the Poona Pact of 24 September replaced them with seats reserved within a joint electorate, and the government accepted the change.

5. Open question

Grewal describes the Congress as neutral towards the Communal Award.

  • Grewal, Master Tara Singh, “Master Tara Singh Emerges as the Foremost Sikh Leader,” opening narrative
6. Open question

The quotation at 86/21–23 and its Persian couplet (86/31) are new in 1979. The couplet circulates under Nadim Gilani (Nadim Lahiji), with the variants به مذهب هرکس موافق است and به زاهد; reproductions cite Sarkhush’s Kalimat al-Shu‘ara.

7. Context

The Advisory Committee recommended in May 1949 that reserved seats for religious minorities be abolished, while keeping the provisions for Scheduled Castes and tribal representation and the special representation of Anglo-Indians. The Assembly adopted the motion, with a ten-year limit for reservations and nominations, on 26 May 1949. The nomination of Anglo-Indians is a separate provision from reserved elected seats.

  • Advisory Committee, Report on Minorities (1949), paras. 5–8
  • Constituent Assembly Debates, May 26, 1949, paragraphs 8.92.33 and 8.92.118–122
8. Translation

The printed English glosses include “nonco-operation,” “boycot,” “neutralism,” and “non-alignment.” The reading corrects “boycot” to “boycott”.

  • Kapur Singh, Sāchī Sākhī, 87, lines 4–5
9. Open question

The verse “ਆਂਗਣ ਆਇ ਚਲੇ ਗਏ ਸਾਜਨ …” is translated as printed.

10. Context

Bhai Mohan Singh Vaid’s diary is listed in the Encyclopaedia of Sikhism’s bibliography as published at Patiala in 1985. In his Commons reply on 30 April 1934, Butler said the Secretary of State had received a report that the Sikh National Conference at Lahore in March condemned the Award and authorized the Central Akali Dal to enlist 100,000 volunteers to secure its cancellation.

11. Correction

The White Paper, Cmd. 4268, was already before the Commons on 27 March 1933. On 1 November 1934 Austen Chamberlain reported that the Joint Select Committee had finished its work and its report had been presented; simultaneous public release in Britain and India was planned for 21–22 November. These records differ from Kapur Singh’s May 1933 and January 1935 dates.

12. Translation

The 1979 text gives ਸਫ਼ੈਦ ਕਿਤਾਬਚਾ and the English gloss “White Paper.”

  • Kapur Singh, Sāchī Sākhī, 87, lines 28–29
13. Context

Gandhi’s published chronology records his decision of September 1934 to retire, and Tendulkar describes his retirement from Congress to work for village industries. Rajendra Prasad presided over the Bombay session of 1934; Tendulkar places Nehru’s Lucknow presidency in April 1936.

14. Context

The Government of India Act, 1935 received the royal assent on 2 August 1935.

15. Open question

In the Commons on 12 June 1936 the Under-Secretary explained that the provincial commencement orders set 1 April 1937 for provincial autonomy and expected elections about eight months later. He excluded the Act’s federation provisions from those arrangements.

16. Open question

Kapur Singh cites Fazl-i Husain’s pamphlet of 1925, “for private circulation only.”

17. Translation

The English in the body follows the English printed in Kapur Singh’s footnote. His Panjabi has the Hindu weigh the inner bearing and consequences of political matters years in advance, the Muslim begin thinking seriously when the matter arises, and the Sikh wait until the situation has settled one way or the other. The footnote says the Muslim tackles it “just in time” and that the Sikh waits until “the time is actually past.” The Panjabi says the Sikhs seized Panjab’s rule and calls the lion Panjab’s; the footnote says they once ruled Panjab and calls it the Sikh lion.

  • Kapur Singh, Sāchī Sākhī, 88, lines 11–17 and 26–32
18. Open question

Kapur Singh places the meeting after the 1935 Act and says Giani Kartar Singh carried a written message. Grewal dates a general Sikh meeting at Ranjit Singh’s samadh in Lahore to July 24, 1932, before the Award; he describes the vow before the Guru Granth Sahib and says Tara Singh, barred from Lahore, guided the agitation from Shahdara. Grewal cites Durlab Singh’s essay as reprinted in Virender Grover’s 1995 collection, p. 68, and Harbans Singh’s The Heritage of the Sikhs, pp. 263–64.

  • Grewal, Master Tara Singh, “Master Tara Singh Emerges as the Foremost Sikh Leader,” samadh paragraph and notes 11 and 25
  • Durlab Singh, Valiant Fighter
19. Context

The expanded edition adds that Master Tara Singh stayed away while “living up to his vocation as a Singh.” The meeting’s date and the restrictions at Shahdara are discussed in the note at the start of the episode.

  • Kapur Singh, Sāchī Sākhī, 89, lines 1–2
20. Context

Eight grouped plate pages follow p. 88 in the expanded edition. They show Baba Kharak Singh, Sir Jogendra Singh, Sir Sundar Singh Majithia and Sardar Bahadur Mehtab Singh, then Jinnah and Nehru, Gandhi and Master Tara Singh, Giani Kartar Singh and Sardar Baldev Singh, Darshan Singh Pheruman and Sardar Bhagat Singh, and three photographs of Kapur Singh. Their captions place him at Cambridge in 1931–33 and in Gujrat as deputy commissioner in 1940. The final photograph shows him speaking.

  • Kapur Singh, Sāchī Sākhī, eight unnumbered plates after 88
21. Open question

Kapur Singh gives the lines “ਪੰਥ ਖਾਲਸਾ ਖੇਤੀ ਮੇਰੀ …” as Guru Gobind Singh’s last words.

22. Context

The Vadda Ghallughara was fought on 5 February 1762, when Ahmad Shah Durrani overtook the Dal Khalsa and its families at Kup-Rahira, near Malerkotla; estimates of the Sikh dead vary widely.

23. Open question

The couplet “ਪੰਥ ਜੋ ਰਹਾ ਤੋ …” is translated as printed.

24. Open question

The Encyclopaedia of Sikhism describes a rapid Sikh recovery in 1762, including renewed activity around Sirhind and Lahore.

25. Context

During Ahmad Shah’s seventh invasion Bhai Gurbakhsh Singh, having sent away the women, children and aged, stood at Amritsar with about thirty men and fell on 1 December 1764; he was cremated behind the Akal Bunga, where Gurdwara Shahid Ganj now stands.

26. Open question

Ratan Singh Bhangu recounts Gurbakhsh Singh’s defense of the Harimandar in Prachin Panth Prakash.

27. Open question

Grewal records a vow at Ranjit Singh’s samadh on July 24, 1932. Kapur Singh describes a gathering in July 1936 and later secret orders that set a threshold of more than twenty deaths. Grewal cites Governor Herbert Emerson’s report to Linlithgow on October 19, 1936, for Akali opposition to the Communal Award.

  • Grewal, Master Tara Singh, samadh account
  • Grewal, Master Tara Singh, “Facing New Challenges,” first paragraph under “Conflict with Sardar Sunder Singh Majithia” and note 23. Note 23 identifies Emerson to Linlithgow, October 19, 1936, in Lionel Carter (ed.), Punjab Politics 1936–1939 (2004), 54–55
28. Correction

Kapur Singh gives a different account of the winning Sikh faction. Grewal gives the 1937 Panjab result (175 seats): Unionists 95, Congress 18 (five of them Sikhs), Khalsa National Party 14, Shiromani Akali Dal 10 and Muslim League one. With the Khalsa National Party and the Hindu Electoral Board the Unionists commanded 120 members. Sundar Singh Majithia became a minister; the Akalis sat with Congress in opposition.

  • Grewal, Master Tara Singh, ch. “Facing New Challenges (1937–40)”
29. Open question

The expanded edition adds Kartar Singh’s remark about Kapur Singh as well as Master Tara Singh’s response about the oath. Kapur Singh attributes Gang Rai’s parting verse to Ratan Singh Bhangu’s Prachin Panth Prakash.

  • Kapur Singh, Sāchī Sākhī, 90, line 28–91, line 3
30. Translation

This is the third couplet of Iqbal’s Bāl-i Jibrīl ghazal beginning “مجھے آہ و فغانِ نیم شب کا پھر پیام آیا.” The second hemistich opens with یہ (“these”). The 1979 Urdu footnote has کہ and the Gurmukhi text has ਕਿਹ. Iqbal contrasts the prostration of the worshipers with the moment when they should stand. The Panjabi parenthesis below the Urdu in the footnote is Kapur Singh’s own explanation.

  • Iqbal, Kulliyāt (Urdū), Bāl-i Jibrīl, ghazal 35, couplet 3, 386
31. Open question

In a footnote added in 1979, Kapur Singh cites Harjinder Singh Dilgeer’s article on Jathedar Samman Singh Lyallpuri for Lyallpuri’s characterization of Giani Kartar Singh.

  • Akali Reporter, February–March 1978

Glossary

Ahmad Shah Durrani (Abdali) (c. 1722–1772)

ਅਹਿਮਦਸ਼ਾਹ ਅਬਦਾਲੀ

founder of the Durrani kingdom; victor at Panipat (1761); led the Vaḍḍā Ghallūghārā (1762)

Baba Kharak Singh (1868–1963)

ਖੜਕ ਸਿੰਘ

Sikh political leader; an early president of the SGPC; president of the Central Akali Dal formed in 1933

Bhai Gurbakhsh Singh, Nihang or Shahid (1688–1764)

ਗੁਰਬਖ਼ਸ਼ ਸਿੰਘ

of Lil, Amritsar district; fell with about thirty companions defending the Harimandar on 1 December 1764

Bhai Mohan Singh Vaid (1881–1936)

ਮੋਹਨ ਸਿੰਘ ਵੈਦ

physician, writer and reformer of Tarn Taran; his diary was published at Patiala in 1985

Giani Kartar Singh (1902–1974)

ਕਰਤਾਰ ਸਿੰਘ

Akali leader

Guru Gobind Singh (1666–1708)

ਗੋਬਿੰਦ ਸਿੰਘ

the Tenth Guru; founder of the Khalsa

Master Tara Singh (1885–1967)

ਤਾਰਾ ਸਿੰਘ

Akali leader

Master Tara Singh (1885–1967)

ਮਾਸਟਰ ਤਾਰਾ ਸਿੰਘ

Akali leader

Sir Mian Fazl-i Husain (1877–1936)

ਫ਼ਜ਼ਲ ਹੁਸੈਨ

Founder of the Unionist Party of the Punjab; member of the Viceroy’s Executive Council.

Sir Sundar Singh Majithia (d. 1941)

ਸੁੰਦਰ ਸਿੰਘ ਮਜੀਠੀਆ

leader of the Chief Khalsa Diwan and the Khalsa National Party; minister in the Unionist ministry from 1937

ਅੱਗਾ ਸ਼ੇਰ ਦਾ ਤੇ ਪਿੱਛਾ ਗਿੱਦੜ ਦਾ

“a lion’s front and a jackal’s rear”: bold in words, timid in action

ਸਜਦੋਂ

prostration in the Muslim prayer

ਸਫ਼ੈਦ ਕਿਤਾਬਚਾ

Proposals for Indian Constitutional Reform (Cmd. 4268, 1933)

ਸਮਾਧ

the memorial shrine of Maharaja Ranjit Singh at Lahore

ਸਿੰਘਊਪੁਣੇ

Being a Singh and living up to its obligations. The word refers here to the conduct Kapur Singh ascribes to Master Tara Singh.

ਕਿਆਮ

the standing posture of the Muslim prayer

ਘਲੂਘਾਰੇ

holocaust, massacre; the Vaḍḍā Ghallūghārā of February 1762 (English: the Great Holocaust, the approved term)

ਜਟਕੀ

in the blunt manner of a Jat peasant

ਜਾਗਤਾ-ਦੇਵ

“the waking deity”: the Guru as ever living and present

ਦਸਮ ਪਾਤਸ਼ਾਹ

Guru Gobind Singh, the tenth Guru

ਨ ਰੱਦ ਨ ਕਬੂਲ

The Congress formula of neutrality toward the Communal Award.

ਨਿਹੰਗ

a member of the Akali warrior order of the Khalsa

ਨਿਹੋਰਾ

an appeal made as of right, on the strength of a bond

ਨੇਤਿ

“not this”: the Upanishadic way of negation (neti neti)

ਪੰਥ ਦਾ ਵਾਲੀ

lord and protector of the Panth: an epithet of Guru Gobind Singh

ਬਿਰੁਦ

a title or epithet that carries an obligation to live up to it

ਬੇਦਾਵਾ

a written disclaimer renouncing one’s claim on, and allegiance to, the Guru

ਭਰਾਮਾਰੂ

“brother-killing”: of a feud within the community

ਮਹਿਰਾਬੇ ਮਸਜਿਦ

the mihrab, the niche in a mosque wall facing Mecca

ਮਰਨ ਮਾਰਨ

“dying and killing”: ready to fight to the death

ਵੰਗਾਰ

a challenge or call to arms; ਇਸਲਾਮ ਦੀ ਵੰਗਾਰ ਪਾ ਕੇ, raising the call of Islam

Sāchī Sākhī, IX. The Award announced, and the Sikh response, part 1 of 2. harvardsikh.org/books/sachi-sakhi/part-9 The whole section prints from harvardsikh.org/books/sachi-sakhi/part-9/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.