Skip to content
Sāchī Sākhīਸਾਚੀ ਸਾਖੀ

Appendices in Panjabi

Appendix 2 · Mundavani: Final Words

1979 edition, pp. 163–165Section 2 of 9Previous sectionNext section

p. 163ਅੰਤਿਕਾ ॥ ੨ ॥
p. 163Appendix 2
ਮੁੰਦਾਵਣੀ
Mundavani
ਅੰਤਿਮ ਸ਼ਬਦ
Final Words
ਇਹ ਅੰਤਿਮ ਸ਼ਬਦ ਮੇਰੇ ਵਲੋਂ, ਮੁਖ ਤੌਰ ਤੇ, ਸਾਡੇ ਮਹਾਨ ਪ੍ਰਧਾਨ ਮੰਤਰੀ, ਸ੍ਰੀ ਜਵਾਹਰ ਲਾਲ ਨਹਿਰੂ ਜੀ ਨੂੰ ਸੰਬੋਧਤ ਹਨ । ਮੈਂ ਆਪਣੇ, 5 ਮਈ, 1950 ਦੇ ਨਿਵੇਦਨ-ਪੱਤਰ ਦੀ ਇਕ ਪਰਤ ਉਨ੍ਹਾਂ ਨੂੰ ਘਲ ਦਿਤੀ ਸੀ ਤਾਂ ਜੁ ਉਹ ਜਾਣ ਸਕਣ ਕਿ ਉਨ੍ਹਾਂ ਦੁਆਰਾ, ਫ਼ਰਵਰੀ, 1949, ਵਿਚ ਪੰਜਾਬ ਨੂੰ ਮੇਰੇ ਵਿਰੁਧ ਭੇਜੇ ਗਏ “ਗੁਪਤ” ਪੱਤਰ ਦੇ ਕੀ ਕੀ ਸਿੱਟੇ ਨਿਕਲੇ ਹਨ । ਇਸ ਵਿਚ ਸੰਦੇਹ ਨਹੀਂ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਦਾ ਵਿਸ਼ਵਾਸ ਸੀ ਕਿ “ਸਫਲਤਾ”, “ਸਾਧਨਾਂ” ਨੂੰ ਨਿਆਇਯੁਕਤ ਅਤੇ ਤਰਕਸੰਗਤ ਬਣਾ ਦੇਂਦੀ ਹੈ, ਅਤੇ ਧਰਮ ਨਾਲੋਂ ਧੜਾ ਸ੍ਰੇਸ਼ਟ ਹੈ, ਅਤੇ ਜਦੋਂ ਕਿ ਉਹ ਮੈਨੂੰ ਸਜ਼ਾ ਦੇ ਸਕਦੇ ਹਨ ਤਾਂ ਕੋਈ ਵੀ ਹੋਰ ਗੱਲ ਮਹੱਤਵ-ਪੂਰਨ ਨਹੀਂ ਰਹਿ ਜਾਂਦੀ । ਉਨ੍ਹਾਂ ਨੂੰ ਇਸ ਬਿਨੈ ਦੁਆਰਾ ਦਸਿਆ ਜਾਂਦਾ ਹੈ ਕਿ ਸਫਲਤਾ ਪ੍ਰਾਪਤੀ ਲਈ ਕਿੰਨੇ ਹੋਰ ਸਾਧਨ ਤੇ ਅਧਰਮ ਭੀ ਜ਼ਰੂਰੀ ਬਣ ਜਾਂਦੇ ਹਨ । ਉਹ ਖੜਯੰਤ੍ਰ ਹੁਣ ਸੰਪੂਰਨ ਹੋਣ ਲੱਗਾ ਹੈ ਜਿਸ ਨੂੰ ਭਾਰਤ ਦੇ ਭੂਤਪੂਰਵ ਉਪ-ਪ੍ਰਧਾਨ ਮੰਤਰੀ ਦੀ ਇੱਛਾ ਨਾਲ ਅਰੰਭਿਆ ਗਿਆ ਸੀ ਤਾਂ ਜੁ ਸੰਨ 1948 ਵਿਚ ਮਾਸਟਰ ਤਾਰਾ ਸਿੰਘ ਨੂੰ ਮੈਂ ਆਪਣੀ ਕੋਠੀ ਵਿਚ ਬੁਲਾ ਕੇ ਜੋ ਚਾਹ ਪਿਆਈ ਸੀ, ਉਸ ਦਾ ਅਜਿਹਾ ਉੱਗ੍ਰ ਦੰਡ ਮੈਨੂੰ ਦਿਤਾ ਜਾਵੇ ਜਿਹੜਾ ਲੋਕ ਯਾਦ ਰੱਖਣ । ਪੰਜਾਬ ਦੇ ਰਾਜਪਾਲ, ਸ੍ਰੀ ਚੰਦੂ ਲਾਲ , ਦੀ ਚੁੱਕ ਸੀ ਤੇ ਪੰਜਾਬ ਦੇ ਰਾਜਨੀਤੱਗਾਂ ਦੀ ਪੁਸ਼ਟੀ । ਇਕ ਜ਼ਿਲ੍ਹਾ ਅਧਿਕਾਰੀ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਕੁਟਲਨੀਤੀ ਦਾ ਵਿਰੋਧ ਕੀਤਾ; ਇਹ ਨੀਤੀ ਹਿੰਦੂ-ਸਿੱਖ ਫ਼ਸਾਦਾਂ ਦੀ ਅੱਗ ਨੂੰ ਹਵਾ ਦੇ ਰਹੀ ਸੀ ਤੇ ਸੰਪਰਦਾਇਕ ਕੁੜੱਤਣ ਵਧਾ ਰਹੀ ਸੀ, ਜਿਤਨੀ ਕਿ ਪਹਿਲਾਂ ਏਥੇ ਨਹੀਂ ਸੀ । ਹਰ ਛੋਟਾ ਵੱਡਾ ਕਾਂਗਰਸੀ ਆਪਣੇ ਆਪ ਨੂੰ ਪਾਟੇ ਖ਼ਾਨ ਸਮਝਦਾ ਸੀ ਤੇ ਮੈਂ ਇਸ ਪਾਟੇ ਖ਼ਾਨੀ ਦੀ ਪ੍ਰਵਾਹ ਨਹੀਂ ਕਰਦਾ ਸੀ । ਹਰ ਪੰਦਰ੍ਹਵਾੜੇ ਪੰਜਾਬ ਸਰਕਾਰ ਨੂੰ ਮੇਰੀ ਵਲੋਂ ਭੇਜੀਆਂ ਗੁਪਤ ਡਾਇਰੀਆਂ, ਜੋ ਕਿ ਇਸ ਕੇਸ ਦੇ ਰਿਕਾਰਡ ਦਾ ਭਾਗ ਹਨ, ਇਸ ਸਥਿਤੀ ਬਾਰੇ ਮੇਰੀ ਘੋਰ ਵੇਦਨਾ ਦਸਦੀਆਂ ਹਨ । ਪੰਜਾਬ ਦੀ ਜਨਤਾ ਵਿਚ ਇਹ ਖ਼ਿਆਲ ਪੁਖ਼ਤਾ ਸੀ ਕਿ ਇਨ੍ਹਾਂ ਝੁਕਾਵਾਂ ਨੂੰ, ਸਵਰਗਵਾਸੀ ਉਪ- ਪ੍ਰਧਾਨ ਮੰਤਰੀ () ਦਾ ਅਸ਼ੀਰਵਾਦ ਪ੍ਰਾਪਤ ਹੈ । ਮੈਨੂੰ ਹੁਣ ਆਪਣੇ ਅਪ੍ਰਾਧ ਦੇ ਦੰਡ ਦਾ ਪਤਾ ਲੱਗ ਗਿਆ ਹੈ ।
I address these final words chiefly to our great prime minister, Shri Jawaharlal Nehru. I sent him a copy of my petition of May 5, 1950, so that he could learn what had come of the “secret” letter he sent to the Panjab government against me in February 1949. There is no doubt that he and his government believed that “success” makes the “means” just and reasonable, that faction ranks above righteousness, and that nothing else mattered if they could punish me. This petition tells him how many further expedients and immoral acts are also deemed necessary for success. The conspiracy is now nearing completion. It was set in motion at the wish of India’s former deputy prime minister so that I would be punished severely enough to make a lasting impression, because I had invited Master Tara Singh to my house and served him tea in 1948. It had the prompting of the Panjab governor, Shri Chandu Lal , and the backing of Panjab politicians. As a district officer, I opposed the Panjab government’s devious policy. It was fanning the flames of Hindu–Sikh riots and increasing communal bitterness to a degree not seen here before. Every Congressman, great or small, thought himself a grandee, and I paid no heed to their swagger. The confidential diaries I sent to the Panjab government every fortnight are part of the record in this case. They show my profound distress over the situation. The people of Panjab firmly believed that these leanings had the blessing of the late deputy prime minister, . I now know the punishment for my offense.
ਪਰ ਇਸ ਤੋਂ ਪਹਿਲਾਂ, ਕਿ ਮੈਨੂੰ ਅੰਤਮ ਤੌਰ ਤੇ ਇਕ ਸਰਕਾਰੀ ਅਫ਼ਸਰ ਦੇ ਰੂਪ p. 164ਵਿਚ ਚੁੱਪ ਕਰਾ ਦਿਤਾ ਜਾਵੇ, ਮੈਂ ਭਾਰਤ ਦੇ ਪ੍ਰਧਾਨ ਮੰਤਰੀ (ਪੰਡਤ ਜਵਾਹਰ ਲਾਲ ਨਹਿਰੂ) ਨੂੰ ਕੁਝ ਦਸਣਾ ਲੋੜਦਾ ਹਾਂ । ਕਿਉਂਕਿ, ਜੇ ਹੁਣ ਸਾਰੇ ਸਰਕਾਰੀ ਕਰਮਚਾਰੀ ਦਰਬਾਰੀ ਬਣ ਜਾਣੇ ਹਨ ਤਾਂ ਉਸ ਇਕ ਨੂੰ, ਜਿਸ ਦਾ ਹੁਣ ਅੰਤਮ ਕਿਰਿਆ ਕਰਮ ਕੀਤਾ ਜਾ ਰਿਹਾ ਹੈ, ਉਸ ਨੂੰ ਘਟੋ ਘਟ ਇਤਨੀ ਜ਼ਰੂਰ ਆਗਿਆ ਬਖ਼ਸ਼ੀ ਜਾਵੇ ਕਿ ਉਹ ਖੁਲ੍ਹੀਆਂ ਗੱਲਾਂ ਕਰ ਸਕੇ । ਸੰਨ 1947 ਤੋਂ ਲੈ ਕੇ ਅੱਜ ਤੱਕ, ਇਸ ਦੇਸ਼ ਵਿਚ ਕਿਤਨੀਆਂ ਗੰਭੀਰ ਤੇ ਭਿਆਨਕ ਘਟਨਾਵਾਂ ਵਾਪਰੀਆਂ ਹਨ ! ਪ੍ਰਧਾਨ ਮੰਤਰੀ ਵਿਚ ਅਮਿਤ ਤੇ ਅਥਾਹ ਸ਼ਕਤੀ ਦਾ ਨਿਵਾਸ ਹੋ ਗਿਆ ਹੈ ਤੇ ਇਹ ਸੱਤਾ, ਪਰਿਵਰਤਨ ਦੀ ਕਿਸੇ ਅਚੰਭੀ ਪ੍ਰਕ੍ਰਿਆ ਦੁਆਰਾ ਉਨ੍ਹਾਂ ਲੋਕਾਂ ਵਿਚ ਵੀ ਆ ਗਈ ਹੈ ਜੋ ਪ੍ਰਧਾਨ ਮੰਤਰੀ ਦੇ ਨਾਉਂ ਨੂੰ ਵਰਤ ਸਕਦੇ ਹਨ । ਇਹ ਵਚਿਤ੍ਰ ਕਲਾ ਨਾਸ਼ਵਾਨ ਮਨੁੱਖਾਂ ਵਿਚੋਂ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ । ਜਦੋਂ ਇਹ ਸੱਤਾ ਕਿਸੇ ਮੇਰੇ ਵਰਗੇ ਤੁੱਛ ਨਾਗਰਿਕ ਦੇ ਵਿਰੁਧ ਉੱਠ ਖਲੋਂਦੀ ਹੈ ਤਾਂ ਉਸ ਦੇ ਬਚਾਓ ਦੀ ਕੋਈ ਆਸ ਨਹੀਂ ਰਹਿੰਦੀ । “ਅਬ ਆਸ ਨਿਰਾਸ ਭਈ”, ਇਹੀ ਸ਼ਬਦ ਉਸ ਨੂੰ ਚੁਫੇਰਿਓਂ ਸੁਣਦੇ ਹਨ । ਕਿਸੇ ਗ਼ਰੀਬ ਸਰਕਾਰੀ ਮੁਲਾਜ਼ਮ ਦੀ ਇਸ ਸੱਤਾ ਸਾਹਵੇਂ ਕੀ ਹਸਤੀ ਹੈ ਕਿ ਠਹਿਰ ਸਕੇ । ਸਾਲ ਭਰ ਜਾਂ ਇਸ ਤੋਂ ਵੱਧ ਸਮੇਂ ਲਈ ਸਰਕਾਰ ਨੰਗੀ ਚਿੱਟੀ ਸਾਜ਼ਸ਼ ਰਚ ਕੇ ਉਸ ਨੂੰ ਤਬਾਹ ਕਰਨ ਹਿਤ ਝੂਠੀਆਂ ਸ਼ਹਾਦਤਾਂ ਤਿਆਰ ਕਰ ਸਕਦੀ ਹੈ ਤੇ ਜੇ ਨਾ ਕਰ ਸਕੇ ਤਾਂ ਕਾਨੂੰਨ, ਵਿਧਾਨ, ਨਿਸ਼ਚਿਤ ਮਰਯਾਦਾ ਅਤੇ ਆਤਮਾ ਦੀ ਆਵਾਜ਼ ਤੋਂ ਵਿਰੁਧ ਭੀ ਸਰਕਾਰੀ ਨੌਕਰੀ ਵਿਚੋਂ ਮੁਅੱਤਲ ਤਾਂ ਕਰ ਹੀ ਸਕਦੀ ਹੈ, ਉਸ ਦੀਆਂ ਹਰਕਤਾਂ ਨੂੰ, ਗ਼ੈਰ-ਕਾਨੂੰਨੀ ਅਤੇ ਕੁਚੇਸ਼ਟਾ ਦੁਆਰਾ, ਰੋਕ ਅਤੇ ਉਸ ਦੀਆਂ ਮੁਲਾਕਾਤਾਂ ਨੂੰ ਬੰਦ ਕਰ ਸਕਦੀ ਹੈ । ਇਸ ਤਰ੍ਹਾਂ ਸਰਕਾਰ ਨੂੰ ਆਪਣੇ ਦੇਸ਼ ਭਗਤੀ ਦੇ ਕਾਰਜ ਦੀ ਪੂਰਨਤਾ ਲਈ ਇਕ ਸਾਲ ਹੋਰ ਮਿਲ ਜਾਂਦਾ ਹੈ ਤੇ ਭਾਰਤ ਸਰਕਾਰ ਦੀ ਅਨੁਮਤੀ ਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਜਦ ਕਿ ਭਾਰਤ ਸਰਕਾਰ ਦਾ ਕਾਨੂੰਨੀ ਤੇ ਇਖ਼ਲਾਕੀ ਕਰਤੱਵ ਤੇ ਧਰਮ ਇਹ ਹੈ ਕਿ ਉਹ ਸਰਕਾਰੀ ਅਫ਼ਸਰਾਂ ਦੀ ਯੋਗ ਰੱਖਿਆ ਕਰੇ । ਖ਼ਾਸ ਰੂਪ ਵਿਚ ਪਖ ਪੂਰਨ ਵਾਲੇ ਅਤੇ ਪਹਿਲਾਂ ਤੋਂ ਨਿਸ਼ਚਿਤ ਫ਼ੈਸਲਾ ਕਰਨ ਵਾਲੇ ਜੱਜਾਂ ਨੂੰ ਚੁਣ ਕੇ ਸਰਕਾਰੀ ਮੁਲਾਜ਼ਮਾਂ ਉਤੇ ਮੁਕੱਦਮੇ ਚਲਾਏ ਜਾਂਦੇ ਹਨ ਅਤੇ ਅਜੇਹਾ ਫ਼ੈਸਲਾ ਪਰਾਪਤ ਕਰ ਲਿਆ ਜਾਂਦਾ ਹੈ ਜੋ ਇਨ੍ਹਾਂ ਮੁਲਾਜ਼ਮਾਂ ਦੇ ਦੋਖੀਆਂ ਨੂੰ ਭਾਵੇ । ਜਿਨ੍ਹਾਂ ਨੂੰ ਸਰਕਾਰ ਪਸੰਦ ਨਹੀਂ ਕਰਦੀ ਉਨ੍ਹਾਂ ਨੂੰ ਖ਼ਤਮ ਕਰਨ ਲਈ ਇਹ ਕਿਤਨਾ ਸਹਿਲ ਤੇ ਸੁਚੱਜਾ ਢੰਗ ਹੈ ! ਇਹ ਉਹੀ ਢੰਗ ਹੈ ਜੋ ਪੁਰਾਤਨ ਯੁਗ ਦੇ ‘’ ਦੇ ਜੱਜਾਂ ਤੇ ਵਿਚਾਰਕਾਂ ਦਾ ਸੁਪਨਾ ਰਿਹਾ ਹੈ । ਸਰਕਾਰੀ ਗਵਾਹ ਜੋ ਬੋਲੇ ਸੋ ਸੱਚ, ਪਰ ਉਸ ਹੱਦ ਤੀਕ ਜਿਸ ਤੀਕ ਕਿ ਇਹ ਲਾਏ ਗਏ ਦੂਸ਼ਣਾਂ ਦੀ ਪੁਸ਼ਟੀ ਤੇ ਹੱਕ ਵਿਚ ਹੈ । ਉਹ ਹਰ ਗੱਲ ਜੋ ਇਹ ਗਵਾਹ ਸਰਕਾਰੀ ਨੌਕਰ ਦੀ ਬੇਗੁਨਾਹੀ ਦੇ ਹਕ ਵਿਚ ਆਖੇ, ਝੂਠੀ ਮੰਨੀ ਜਾਂਦੀ ਹੈ । ਸਰਕਾਰੀ ਮੁਲਾਜ਼ਮ ਦੇ ਸਾਰੇ ਬਿਆਨ ਅਤੇ ਉਸ ਦੇ ਸਫ਼ਾਈ ਦੇ ਗਵਾਹ ਸਭ ਝੂਠੇ ਹਨ — ਇਸ ਲਈ ਨਹੀਂ ਕਿ ਉਨ੍ਹਾਂ ਦੀ ਸ਼ਹਾਦਤ ਮੰਨਣਯੋਗ ਨਹੀਂ, ਸਗੋਂ ਇਸ ਲਈ ਕਿ ਇਹ ਜੱਜ ਦੀ ਮਨ-ਮਰਜ਼ੀ ਦੇ ਵਿਰੁਧ ਹਨ । ਉਨ੍ਹਾਂ ਦੇ ਬਿਆਨ ਦੇ ਕਿਸੇ ਭਾਗ ਨੂੰ, ਦੋਸ਼ ਦੀ ਪੁਸ਼ਟੀ ਦੇ ਹੱਕ ਵਿਚ ਮਰੋੜਿਆ ਤੋੜਿਆ ਜਾ ਕੇ ਭੀ ਬਿਲਕੁਲ ਠੀਕ ਸਮਝਿਆ ਜਾਂਦਾ ਹੈ । ਸਰਕਾਰੀ
Before I am finally silenced in my p. 164 capacity as a government officer, I wish to tell the prime minister of India, Pandit Jawaharlal Nehru, a few things. For if all government employees are now to become courtiers, the one whose last rites are being performed should at least be allowed to speak freely. How many grave and terrible things have happened in this country from 1947 to the present! Measureless, unfathomable power has come to reside in the prime minister, and by some wonderful process of transmutation this power has passed to those able to use his name. Very few mortals acquire this extraordinary art. When that power rises against an insignificant citizen like me, he has no hope of protecting himself. “Now hope has turned to despair.” These are the words he hears on every side. How can a poor government employee stand against such power? For a year or longer the government can openly conspire to ruin him by preparing false testimony. If it cannot do that, it can still suspend him from government service in defiance of law, the constitution, established procedure, and the voice of conscience. It can unlawfully and improperly restrict his movements and prevent him from seeing anyone. The government thus gains another year to complete its patriotic work and obtains the consent of the Government of India, whose legal and moral duty is to give its officers proper protection. Government employees are put on trial before handpicked judges who are partisan and have already decided the verdict. The result is a judgment that pleases the employees’ enemies. What a simple and efficient way to get rid of those the government dislikes! It is the very method that judges and thinkers of the old dreamed of. Whatever a government witness says is true only insofar as it supports and confirms the charges. Whatever that same witness says in support of the government employee’s innocence is treated as false. All the employee’s statements and all his defense witnesses are dismissed as false because they go against the judge’s wishes, even if the testimony itself is credible. It is considered perfectly proper to twist and distort part of their testimony to support the charges. Government
p. 165ਦਸਤਾਵੇਜ਼ਾਂ ਤੇ ਦਸਤਾਵੇਜ਼ੀ ਸ਼ਹਾਦਤਾਂ ਦੀ ਪਰੀਖਿਆ ਵੀ ਏਸੇ ਢੰਗ ਨਾਲ ਹੁੰਦੀ ਹੈ । ਸ਼ਹਾਦਤ ਦੇ ਕਾਨੂੰਨ, (Indian Evidence Act) ਵਿਧਾਨ ਨੂੰ ਤੋੜ ਕੇ, ਦੋਸ਼ੀ ਦੀ ਪ੍ਰਤਿਸ਼ਠਾ ਦੇ ਬਚਾਉ ਲਈ ਦਿਤੀ ਗਈ ਸ਼ਹਾਦਤ ਨੂੰ ਅੱਖੋਂ ਉਹਲੇ ਕੀਤਾ ਜਾ ਸਕਦਾ ਹੈ ਅਤੇ ਅਜੇਹੀ ਸ਼ਹਾਦਤ ਸੁਣਨ ਤੋਂ ਮੂਲੋਂ ਇਨਕਾਰ ਭੀ ਕੀਤਾ ਜਾ ਸਕਦਾ ਹੈ । ਕਿਉਂਕਿ ਇਹ ਸਰਕਾਰ ਲਈ ਔਖਿਆਈ ਪੈਦਾ ਕਰਦੀ ਹੈ । ਇਸ ਤਰ੍ਹਾਂ ਕਿਸੇ ਵੀ ਨਿਰ- ਅਪ੍ਰਾਧ ਦੀ ਪ੍ਰਸਿੱਧੀ ਜਾਂ ਉਸ ਦੇ ਬੇਗੁਨਾਹ ਭਵਿੱਖ ਨੂੰ, ਬਿਨਾਂ ਰੱਬ ਦਾ ਭੈ ਕੀਤੇ ਦੇ, ਤਬਾਹ ਕੀਤਾ ਜਾ ਸਕਦਾ ਹੈ । ਜੇ ਇਸ ਪ੍ਰਕ੍ਰਿਆ ਦੇ ਨਿਰਮਾਤਾ ਰਾਜਪਾਲ ਹਨ ਤਾਂ ਕੀ, ਇਹ ਪ੍ਰਕ੍ਰਿਆ ਸਰਬੋਤਮ ਬਣ ਗਈ ? ਜੇ ਇਸ ਸੂਤਰ ਦੇ ਉਸਰੱਈਏ ਚੀਫ਼ ਜਸਟਿਸ ਬਣ ਜਾਣ ਤਾਂ ਕੀ ਇਹ ਸੂਤਰ ਸ਼ੋਭਨੀਕ ਬਣ ਗਿਆ ? ਲਾਹੌਰ ਵਿਖੇ ਦਾ ਬੁੱਤ ਆਖਦਾ ਸੀ, “ਤੁਸੀਂ ਕਲਮ ਦਾ ਰਾਜ ਚਾਹੁੰਦੇ ਹੋ ਕਿ ਤਲਵਾਰ ਦਾ ?” ਕੀ ਤੁਸੀਂ ਆਪਣੀ ਆਤਮਾ ਤੇ ਇਖ਼ਲਾਕ ਨੂੰ ਆਪੇ ਹੀ ਤਬਾਹ ਕਰਨਾ ਮੰਨ ਲਓਗੇ ਜਾਂ ਅਖੌਤੀ ਕਾਨੂੰਨ ਪੜਤਾਲ ਦੁਆਰਾ ਖ਼ੁਆਰ ਹੋਣਾ ਕਬੂਲਦੇ ਹੋ ? ਉਹ ਸੱਤਾ ਤੇ ਅਧਿਕਾਰ ਜਿਸ ਦਾ ਮੋਰਯ ਸਮਰਾਟਾਂ ਨੇ ਸੁਪਨਾ ਲਿਆ, ਜਿਸ ਲਈ ਔਰੰਗਜ਼ੇਬ ਨੇ ਘੋਰ ਪਰਯਤਨ ਕੀਤੇ ਤੇ ਪ੍ਰਾਰਥਨਾਂ ਕੀਤੀਆਂ, ਜੋ ਵਿਦੇਸ਼ੀ ਵਾਇਸਰਾਇ ਦਾਅਵਾ ਕਰਦੇ ਸਨ ਕਿ ਪ੍ਰਾਪਤ ਹੈ, ਪਰ ਜਿਸ ਨੂੰ ਵਰਤਣ ਦਾ ਉਨ੍ਹਾਂ ਕਦੇ ਹੌਸਲਾ ਨਾ ਕੀਤਾ, ਕੀ ਭਾਰਤ ਦੇ ਪ੍ਰਧਾਨ ਮੰਤਰੀ ਲਈ ਇਤਨਾ ਹੀ ਜ਼ਰੂਰੀ ਹੋ ਗਿਆ ਹੈ ਕਿ ਉਹ ਅਜਿਹੀ ਸੱਤਾ ਦਾ ਨਿਝੱਕ ਅਤੇ ਪ੍ਰਤਿਬੰਧਨ-ਰਹਿਤ ਪਰਯੋਗ, ਕੇਵਲ ਇਕ ਬੇ ਵਸੀਲਾ ਆਈ. ਸੀ. ਐਸ. ਅਫ਼ਸਰ ਨੂੰ ਖ਼ੁਆਰ ਕਰ ਕੇ ਮਾਰ ਮੁਕਾਉਣ ਲਈ ਕਰੇ ?
p. 165 documents and documentary evidence are also examined in the same manner. In breach of the Indian Evidence Act, evidence offered in defense of the accused person’s reputation can be ignored, and hearing it can be refused altogether, because it inconveniences the government. In this way the good name or blameless prospects of any innocent person can be destroyed without fear of God. If governors devised this procedure, does that make it the best? If the architects of this formula become chief justices, does that make the formula seemly? The statue of at Lahore used to say, “Do you want the rule of the pen or the sword?” Will you consent to destroy your own soul and integrity, or accept being ruined by a so-called legal inquiry? The Mauryan emperors dreamed of such power and authority, Aurangzeb labored and prayed for it, and the foreign viceroys claimed it but never dared use it. Has it become so necessary for the prime minister of India to exercise such power without hesitation or restraint, merely to disgrace and destroy one defenseless I.C.S. officer?
ਅੱਜ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੱਤਾ ਤੇ ਸ਼ਾਨ ਦਾ ਸੂਰਜ ਬੁਲੰਦ ਹੈ । ਜਿਹੜੇ ਲੋਕੀਂ ਇਸ ਦੇ ਕਰੂਰ ਤੇਜ ਦੇ ਸ਼ਿਕਾਰ ਹਨ ਉਹ ਇਸ ਨੂੰ ਸੁਖਾਵਾਂ ਕਿਵੇਂ ਸਮਝਣ ? ਪੁਰਾਤਨ ਕਾਲ ਦੇ ਇਕ ਮਹਾਨ ਵਿਜੈਈ ਰਾਜਾ ਕੋਲ ਕਿਸੇ ਧਾੜਵੀਆਂ ਹੱਥੀਂ ਲੁਟੇ ਪੁਟੇ ਹੋਏ ਨੇ ਜਦੋਂ ਆਪਣੇ ਦੁਖਾਂ ਦਾ ਰੋਣਾ ਰੋਇਆ ਤਦ ਉਹ ਮਹਾਰਾਜਾਧੀਰਾਜ () ਨੇ ਉੱਤਰ ਦਿਤਾ ਸੀ ਕਿ ਉਸ ਦੇ ਰਾਜ ਦੀ ਸੀਮਾ ਇਤਨੀ ਵਿਸ਼ਾਲ ਹੈ ਕਿ ਉਸ ਵਿਚ ਸਭ ਧਾੜੇ ਡਾਕੇ ਰੋਕ ਦੇਣੇ ਸੰਭਵ ਨਹੀਂ । ਤਦ ਕਿਹਾ ਗਿਆ, “ਮਹਾਰਾਜ, ਜਿਸ ਦਾ ਪ੍ਰਬੰਧ ਤੁਹਾਥੋਂ ਹੋ ਨਹੀਂ ਆਉਂਦਾ, ਉਹ ਮੱਲਾਂ ਹੀ ਕਿਉਂ ਮਾਰੀਆਂ ਹਨ ?” ਦੋ ਹਜ਼ਾਰ ਵਰ੍ਹੇ ਹੋਏ, ਮਹਾਨ ਤੇ ਸ਼ਕਤੀਸ਼ਾਲੀ ਜੂਲੀਅਸ ਸੀਜ਼ਰ ਨੂੰ ਇਕ ਸਾਧਾਰਨ ਸ਼ਹਿਰੀ ਨੇ ਵੰਗਾਰਿਆ ਸੀ : “ਰੱਬੀ ਕਹਿਰ ਤੋਂ ਸਾਵਧਾਨ ।” ਸਾਡੇ ਮਹਾਨ ਪ੍ਰਧਾਨ ਮੰਤਰੀ ਨੂੰ ਮੇਰੀ ਨਿਮਾਣੀ ਜਿਹੀ ਵੰਗਾਰ ਹੈ : “ਉਨ੍ਹਾਂ ਚਾਪਲੂਸਾਂ ਤੇ ਟੁੱਕਰਬੋਚਾਂ ਤੋਂ ਸਾਵਧਾਨ, ਜੋ ਤੁਹਾਨੂੰ ਕਦੇ ਭੀ ਸੱਚੀ ਤੇ ਕੌੜੀ ਗੱਲ ਨਹੀਂ ਕਹਿੰਦੇ ।”*
Today the sun of the Indian prime minister’s power and glory stands high. How can those who fall victim to its pitiless glare find it agreeable? In ancient times a man who had been robbed and plundered by raiders came before a great conqueror and lamented his troubles. The king of kings, , replied that the bounds of his dominion were so vast that he could not prevent every raid and robbery. “Your Majesty,” came the reply, “why did you conquer lands you cannot govern?” Two thousand years ago an ordinary citizen warned the great and mighty Julius Caesar: “Beware of divine wrath.” My humble warning to our great prime minister is this: “Beware of those flatterers and hangers-on who never tell you the hard truth.”*
p. 165* (Original in English), Appendix “B”.
* (Original in English), Appendix “B”.
(ਅਪਰੈਲ, 1954)
(April 1954)

Notes and glossary for this section (13 notes · 5 terms)

Editors’ notes

1. Context

The title Mundavani is followed by the subheading “Final Words.” The piece opens with an address to Jawaharlal Nehru.

2. Context

The Supreme Court records the representation Kapur Singh submitted to the President on May 5, 1950. He asked to be removed from East Panjab’s control and to have any disciplinary inquiry held outside the province. In this passage he says he had sent a copy to Nehru.

3. Context

The former deputy prime minister is Sardar Vallabhbhai Patel, identified later in the paragraph as “the late” deputy prime minister. Patel died on December 15, 1950. The preceding statement, which ends a different appendix, carries a December 1950 dateline.

4. Correction

The print has ਸਰਕ਼ਾਰ at 163/19. The reading gives ਸਰਕਾਰ.

5. Open question

A close parallel to “ਅਬ ਆਸ ਨਿਰਾਸ ਭਈ” is “ਅਬ ਆਨ ਕੀ ਆਸ ਨਿਰਾਸ ਭਈ” in Bhai Santokh Singh’s praise of Guru Gobind Singh. The poem relinquishes hope in others and asks the Guru to abide in the poet’s mind. Kapur Singh’s words omit ਆਨ ਕੀ and express a civil servant’s despair.

  • Santokh Singh, Nānak Prakāsh, vol. 1, opening invocation, stanza 30, 68
6. Context

The abolition of the English Court of Star Chamber took effect on August 1, 1641. The statute’s preamble condemns unwarranted punishments and arbitrary power. Kapur Singh uses the plural “Star Chambers” as an analogy for tribunals with predetermined verdicts.

7. Context

The sentence begins at the foot of p. 164 with “Government” and continues here.

8. Context

Kapur Singh says defense evidence was excluded from his inquiry. Section 5 of the Indian Evidence Act, 1872, limits evidence to facts in issue and relevant facts.

9. Context

Joseph Edgar Boehm’s statue of John Lawrence stood opposite the Lahore High Court and held a pen and a sword. In 1925 The Times of India reported the plinth’s question as “Will you be governed by pen or by sword”. The object record gives another wording. Kapur Singh’s English version in Appendix B, p. 234, has “Shall you be governed by pen or sword?”. The reading edition translates his Panjabi wording.

  • Cast in Stone
  • Times of India, “Lahore Excited: Lawrence Statue Mutilated,” October 17, 1925, 10
  • Kapur Singh, Sāchī Sākhī, Appendix B, 234
10. Correction

The print has ਉਨ੍ਹਾ at 165/15. The reading gives ਉਨ੍ਹਾਂ, as later in the line.

11. Open question

Kapur Singh’s Panjabi identifies the conqueror as Mahmud of Ghazni. His English version in Appendix B (p. 234) leaves the conqueror unnamed.

  • Kapur Singh, Sāchī Sākhī, Appendix B, 234
12. Context

The Panjabi has “Beware of divine wrath.” Kapur Singh’s English original (Appendix B, p. 234) has “Beware of the Ides of March,” echoing the soothsayer’s warning in Shakespeare’s Julius Caesar (1.2). The Panjabi adaptation stands in the reading.

  • Kapur Singh, Sāchī Sākhī, Appendix B, 234
  • Shakespeare, Julius Caesar, act 1, scene 2
13. Context

Appendix B is Kapur Singh’s English original of this statement. Its closing warning (p. 234) is against citizens and public servants who never displease the prime minister; the Panjabi names flatterers and hangers-on who never tell him the hard truth. This translation is from the Panjabi.

  • Kapur Singh, Sāchī Sākhī, Appendix B, 234

Glossary

Chandulal Madhavlal Trivedi (1893–1980)

ਚੰਦੂ ਲਾਲ ਤ੍ਰਿਵੇਦੀ

Indian Civil Service officer and governor of East Panjab from August 15, 1947, to March 11, 1953.

Court of Star Chamber

ਸਟਾਰ ਚੈਂਬਰ

English prerogative court abolished in 1641.

John Lawrence, 1st Baron Lawrence (1811–1879)

ਲਾਰੈਂਸ

Chief commissioner and first lieutenant governor of the Panjab; viceroy of India 1864–1869. His statue stood before the Lahore High Court.

Mahmud of Ghazni (r. 998–1030)

ਮਹਿਮੂਦ ਗ਼ਜ਼ਨਵੀ

Sultan of Ghazni, named by the author as the “king of kings” of the anecdote.

Sāchī Sākhī, Appendix 2 · Mundavani: Final Words. harvardsikh.org/books/sachi-sakhi/app-2

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.