Skip to content
Sāchī Sākhīਸਾਚੀ ਸਾਖੀ

Appendices in Panjabi

Appendix 9 · The Will of Darshan Singh Pheruman

1979 edition, pp. 202–203Section 9 of 9Previous sectionNext section

p. 202ਅੰਤਿਕਾ ॥ ੯ ॥
p. 202Appendix 9
(ਸ਼ਹੀਦ, ਦਰਸ਼ਨ ਸਿੰਘ ਫੇਰੂਮਾਨ ਦੀ ਵਸੀਅਤ)
(The Will of the Martyr Darshan Singh Pheruman)
ਮੈਂ, ਦਰਸ਼ਨ ਸਿੰਘ, ਫੇਰੂਮਾਨ, ਗੁਰੂ ਪੰਥ ਅਤੇ ਦੇਸ਼ਵਾਸੀਆਂ, ਅਤੇ ਸਭ ਸੰਸਾਰ ਦੇ ਭਲੇ ਸੱਜਨ ਪੁਰਸ਼ਾਂ ਨੂੰ ਇਹ ਅਪਣਾ ਅੰਤਮ ਸੰਦੇਸ਼ ਦੇਣਾ ਤੇ ਪੁਚਾਉਣਾ ਚਾਹੁੰਦਾ ਹਾਂ ।
I, Darshan Singh Pheruman, wish to convey this final message to the Guru Panth, to the people of my country, and to all people of goodwill throughout the world.
ਇਹ ਮੇਰਾ ਸੰਦੇਸਾ ਜਦੋਂ ਤੁਹਾਨੂੰ ਪੁੱਜੇਗਾ, ਉਸ ਸਮੇਂ ਮੈਂ ਸੰਸਾਰ ਛੱਡ ਚੁੱਕਾ ਹੋਵਾਂਗਾ ।
By the time this message reaches you, I will have left this world.
ਅੱਜ, 1 ਅਗਸਤ, ਸੰਨ 1969 ਨੂੰ ਮੈਂ 85 ਵਰ੍ਹਿਆਂ ਦੀ ਉਮਰ ਭੋਗ ਚੁੱਕਾ ਹਾਂ ।
Today, August 1, 1969, I have lived for eighty-five years.
ਬੀਤੀ ਅੱਧੀ ਸਦੀ ਵਿਚ ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ । ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ ।
For the past half century I have struggled for the flourishing of the Panth and the freedom of the country. The public knows how I have lived.
ਦੇਸ਼ ਆਜ਼ਾਦ ਹੋ ਗਿਆ ਹੈ, ਪਰ ਪੰਥ ਅਜੇ ਭੀ ਪਰਾਧੀਨ ਹੈ । ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਸ਼ਟਾਚਾਰ ਤੇ ਗਿਰਾਵਟ ਵਧ ਗਈ ਹੈ । ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਦੰਭੀ ਸੰਤ ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ । ਸਿੱਖ ਧਰਮ ਦੇ ਸਿਧਾਂਤ, ਖ਼ਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੋਲ ਦਿਤਾ ਗਿਆ ਹੈ ।
The country is free, but the Panth is still in subjection. In the country, corruption and moral decline have spread in place of dharam. Hypocritical sants and mahants and enemies of the Panth have taken over the Panth’s politics and places of worship. The principles of the Sikh faith, the traditions of the Khalsa, and the historic glory of the Singhs have been trodden underfoot.
ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਮਰਨ ਬਰਤ ਅਤੇ ਜੀਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ, ਪਾਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ, ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉਤੇ ਪੂਰਨ ਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜ਼ਸ਼ ਵਿਚ ਕਾਮਯਾਬ ਹੋ ਰਹੇ ਹਨ ।
Those who vowed before the Sri Akal Takht to fast to death and to burn themselves alive have taken the path of hypocrisy and cowardice and are succeeding in their conspiracy to keep a firm and complete grip on the Panth, the Sikh faith, and the Panjab government.
ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ, ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਕੁੰਡ ਖੜੇ ਕਰ ਦਿਤੇ ਗਏ ਹਨ, ਜਿਨ੍ਹਾਂ ਨੂੰ ਧੱਕੇ ਅਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ ਹੈ ।
To pass off this hypocrisy and irreligion as the Sikh faith, they have set up fire pits to rival the Sri Akal Takht. These are kept in place by force and with the government’s backing.
ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ ।
The Panth has never before suffered the decline and humiliation it is undergoing today.
ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ ।
Never before has dharam been brought to the sorry state in which it finds itself today.
ਸਿੱਖ ਰਾਜਨੀਤੀ ਵਿਚੋਂ ਸਾਧਾਂ ਮਹੰਤਾਂ ਅਤੇ ਕੌਮ ਦੇ ਗ਼ਦਾਰਾਂ ਨੇ ਸਿੱਖੀ ਨੂੰ ਖ਼ਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ ਬਣਾਉਣ ਦੀ ਸਾਜ਼ਸ਼ ਪੱਕੇ ਤੌਰ ਤੇ ਰਚ ਲਈ ਹੈ ।
The sadhs, mahants, and traitors to the community have laid firm plans to drive Sikhi out of Sikh politics and make the Sikhs slaves to others.
ਇਹ ਕੂੜ ਦੀ ਮੱਸਿਆ, ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ p. 203ਨਹੀਂ ਹੋਣਾ । ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉੱਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿਤਿਆਂ ਧੋਤਾ ਨਹੀਂ ਜਾਣਾ ।
This moonless night of falsehood and this web of hypocrisy p. 203 will now be dispelled only if someone gives their head. The sin of breaking those vows is a great obstacle to the Panth’s rising again, and it cannot be washed away unless someone gives their head.
ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਸੰਤ ਫ਼ਤਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ-ਕੁੰਡ, ਪੁਕਾਰ ਪੁਕਾਰ ਕੇ ਸਿੰਘਾਂ ਕੋਲੋਂ ਅਹੂਤੀਆਂ ਮੰਗ ਰਹੇ ਹਨ ।
The fire pits built as rivals to the Sri Akal Takht in the name of Sant Fateh Singh and his hypocritical associates cry out again and again for offerings from the Singhs.
ਗੁਰੂ ਅਤੇ ਅਕਾਲ ਪੁਰਖ ਤੋਂ ਭਗੌੜਾ ਹੋ ਕੇ ਪੰਥ ਬਚ ਨਹੀਂ ਸਕਦਾ ।
The Panth cannot survive by turning its back on the Guru and the Timeless Being.
ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਅਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗ਼ਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਰਾਇਸ਼ਚਿਤ ਕਰੇ, ਤਾਂ ਜੁ ਪੰਥ, ਆਜ਼ਾਦ ਹਿੰਦੁਸਤਾਨ ਵਿਚ ਆਜ਼ਾਦ ਪੰਥ, ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵਲ ਅਗਲਾ ਕਦਮ ਚੁੱਕ ਸਕੇ ।
A Singh of the Guru must now lay down his life to atone for the sins of the Panth’s so-called leaders and the traitors to Sikhi, so that the Panth may take the next step toward establishing a free Panth in a free India, that is, a Sikh homeland.
ਇਸ ਨਿਸ਼ਾਨੇ ਦੀ ਪੂਰਤੀ ਲਈ ਮੈਂ ਅਪਣਾ ਬਲੀਦਾਨ ਦੇਣ ਲੱਗਾ ਹਾਂ ।
I am about to sacrifice my life to achieve this goal.
ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿਛੋਂ ਉਹ ਅਪਣਾ ਫ਼ਰਜ਼ ਪਛਾਨਣ । ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫ਼ਤਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਵਿਚ ਰੱਖ ਕੇ ਫੂਕ ਦਿਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿਤੀਆਂ ਜਾਣ । ਪੰਥ ਦੇ ਮਸੰਦਾਂ ਅਤੇ ਧਰਮ ਦੇ ਦੋਖੀਆਂ ਨਾਲ ਯਥਾ ਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਉੱਤੇ ਬਣੇ ਹੋਏ ਦੰਭ ਅਤੇ ਪਖੰਡ ਦੀਆਂ ਨਿਸ਼ਾਨੀਆਂ, ਅਗਨੀ ਕੁੰਡ ਢਾਹ ਦਿਤੇ ਜਾਣ, ਕਿਉਂਜੁ ਇਹ ਗੁਰਮਤ ਵਿਰੁੱਧ ਹਨ ਅਤੇ ਪੰਥ ਦੇ ਉੱਜਲੇ ਮੂੰਹ ਉਤੇ ਕਲੰਕ ਹਨ ।
I ask the congregations to recognize their duty after I am gone. After my death, let my body be placed in the fire pit built in the name of Sant Fateh Singh and cremated there, and let my ashes be taken to Kiratpur Sahib. Let the masands of the Panth and the enemies of the faith be dealt with as they deserve. Let the fire pits built on the Sri Akal Takht, those emblems of deceit and hypocrisy, be demolished, for they go against the Guru’s teaching and stain the Panth’s shining face.
ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਅਪਣੇ ਪੰਥ ਦੀ ਬਾਹੁੜੀ ਕਰਨ ।
Let the congregations pray that the Tenth Sovereign may accept my humble sacrifice and come to the aid of his Panth.
ਸੰਪੂਰਨ ਪੰਜਾਬ ਜ਼ਿੰਦਾ ਬਾਦ !
Long live the whole Panjab!
ਸਿੱਖ ਹੋਮਲੈਂਡ ਅਮਰ ਰਹੇ !
May the Sikh homeland endure forever!
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ ॥
Vahiguru ji ka Khalsa, Vahiguru ji ki Fateh (The Khalsa is Vahiguru’s; the victory is Vahiguru’s).
ਗੁਰੂ ਸੰਗਤਾਂ ਦਾ ਦਾਸ, ਫੇਰੂਮਾਨ ।
Servant of the Guru’s congregations, Darshan Singh Pheruman.
[facsimile: two handwritten signatures in Gurmukhi]
Facsimile of two signatures

Notes and glossary for this section (4 notes)

Editors’ notes

1. Context

Appendix 9 prints the will in full, dated August 1, 1969, with the facsimile of two signatures. It differs from the paragraphs quoted in the speech (190/24–192/6) in wording and content: here the age, “85 years” (202/7), which the speech does not quote; ਦੂਜਿਆਂ ਦੇ ਗੋਲੇ (202/26) for ਗ਼ੈਰਾਂ ਦੇ ਗ਼ੁਲਾਮ (191/14), and the added reason for tearing down the fire pits, “because they are against Gurmat and a stain on the bright face of the Panth” (203/17–18). The full will also has ਪਾਖੰਡ ਅਤੇ ਕਾਇਰਤਾ (“hypocrisy and cowardice”) where the speech has ਕਾਇਰਤਾ, and lacks the speech’s opening ਹੁਣ.

2. Context

The will asks for cremation in the fire pit on the Akal Takht and for the ashes to go to Kiratpur Sahib; Pheruman was cremated in his village on October 28, 1969 (Appendix 7).

3. Correction

The typeset sign-off has ਦਰਸ਼ਨ ਸਿਘ. The reading gives ਦਰਸ਼ਨ ਸਿੰਘ, as at the opening of the will. The facsimile below preserves the signatures.

4. Open question

The facsimile below the printed sign-off shows two handwritten signatures. Gurtej Singh recalls Kapur Singh writing out the will, names Mohinder Singh Khanna as the witness, and recalls two photographic copies and the recording entrusted to Amrik Singh.

  • Gurtej Singh, Chakravyuh, ch. 15, “Will of Darshan Singh Pheruman”

Sāchī Sākhī, Appendix 9 · The Will of Darshan Singh Pheruman. harvardsikh.org/books/sachi-sakhi/app-9

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.