Skip to content
Sāchī Sākhīਸਾਚੀ ਸਾਖੀ

Appendices in Panjabi

Appendix 1 · The Beginnings of Secular Hindu Rule

1979 edition, pp. 133–162Section 1 of 9Previous sectionNext section

Release v1.0, an earlier release. Read the latest

(7) ਉਪ੍ਰੋਕਤ ਸੰਕੇਤ ਅਨੁਸਾਰ ਸਰਕਾਰ ਪ੍ਰਤਿ, ਮੇਰਾ ਵਿਰੋਧ ਹੇਠ ਲਿਖੇ ਹਾਲਾਤ ਵਿਚ ਹੋਇਆ :
(7) I opposed the government in the circumstances described below, as I indicated above.
ਅਕਤੂਬਰ, 1948 ਵਿਚ ਹੁਸ਼ਿਆਰਪੁਰ ਜ਼ਿਲੇ ਦੇ ਇਕ ਛੋਟੇ ਜਿਹੇ ਕਸਬੇ, ਮੁਕੇਰੀਆਂ ਵਿਖੇ, ਹਿੰਦੂ ਜਨਤਾ ਵਲੋਂ ਦੁਸਹਿਰਾ ਮਨਾਇਆ ਗਿਆ । ਇਹ ਸੁਤੰਤਰ ਭਾਰਤ ਦਾ ਪ੍ਰਥਮ ਦੁਸਹਿਰਾ ਉਤਸਵ ਸੀ । ਇਸ ਹਿੰਦੂ ਉਤਸਵ ਦੀ ਇਕ ਵਿਚ ਇਕ ਹਿੰਦੂ ਸੱਜਨ ਨੇ ਆਪਣੇ ਪਿੰਡੇ ਪੁਰ ਗੰਦਗੀ ਮਲੀ ਹੋਈ ਸੀ ਤੇ ਉਸ ਨੇ ਆਪਣੇ ਆਪ ਨੂੰ ਸਿੱਖ ਦਾ ਰੂਪ ਬਣਾਇਆ ਹੋਇਆ ਸੀ ਤੇ ਆਪਣੀ ਸੂਰਤ ਬੜੀ ਕੋਝੀ ਅਤੇ ਹਸਾਉਣ ਵਾਲੀ ਬਣਾਈ ਹੋਈ ਸੀ । ਇਸ ਨੂੰ ਕਸਬੇ ਦੇ ਗਲੀਆਂ ਬਾਜ਼ਾਰਾਂ ਵਿਚੋਂ ਦੀ ਫੇਰਿਆ ਗਿਆ । ਪਿਛੇ ਪਿਛੇ ਹਿੰਦੂ ਨਰਨਾਰੀ ਜਾ ਰਹੇ ਸੀ । ਇਸ ਹਿੰਦੂ ਨੇ, ਜਿਸ ਨੇ ਕਿ ਸਿੱਖ ਦਾ ਰੂਪ ਧਾਰਿਆ ਹੋਇਆ ਸੀ ਆਪਣੇ ਖੱਬੇ ਹੱਥ ਵਿਚ ਇਕ ਗੰਦੀ ਥਾਲੀ ਫੜੀ ਹੋਈ ਸੀ । ਥਾਲੀ ਵਿਚ ਗੋਹਾ ਪਾਇਆ ਹੋਇਆ ਸੀ । ਰਸਤੇ ਵਿਚ, ਜਦੋਂ ਉਹ ਕਿਸੇ ਸਿੱਖ ਨੂੰ ਨੇੜੇ ਵੇਖਦਾ ਤਾਂ ਉਹ ਘਿਰਣਾ-ਉਪਜਾਊ ਸ਼ਰਧਾ ਪਰਗਟ ਕਰਦਿਆਂ ਆਖਦਾ, “ਭਰਾਵੋ, ਮੈਂ ਗੁਰੂ ਦੀ ਕਿਰਪਾ ਦੁਆਰਾ ਨਵਾਂ ਨਵਾਂ ਸਜਿਆ ਸਿੱਖ ਹਾਂ ਤੇ ਇਹ ਮੇਰੇ ਖੱਬੇ ਹੱਥ ਵਿਚ ਜੋ ਤੁਸੀਂ ਪਵਿੱਤਰ ਪ੍ਰਸਾਦ ਵੇਖਦੇ ਹੋ, ਮੈਂ ਸ੍ਰੀ p. 146ਅੰਮ੍ਰਿਤਸਰੋਂ, ਦਰਬਾਰ ਸਾਹਿਬ ਤੋਂ ਲਿਆਇਆ ਹਾਂ ।” ਇਕ ਸਿੱਖ ਸਰਕਾਰੀ ਅਫ਼ਸਰ ਤੇ ਕੁਝ ਹੋਰ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਤੇ ਆਖਿਆ ਕਿ ਇਹ ਸਿੱਖ ਧਰਮ ਦੀ ਅਯੋਗ ਬੇਪਤੀ ਤੇ ਤੌਹੀਨ ਹੈ । ਇਨ੍ਹਾਂ ਸਿੱਖਾਂ ਨੂੰ ਇਕ ਹਿੰਦੂ ਨੇ ਫੜ ਕੇ ਜੇਲ੍ਹ ਵਿਚ ਸੁੱਟ ਦਿਤਾ । ਦਲੀਲ ਦਿੰਦਾ ਸੀ ਕਿ ਇਨ੍ਹਾਂ ਸਿੱਖਾਂ ਦੁਆਰਾ ਅਮਨ ਭੰਗ ਹੋਣ ਦਾ ਸੰਦੇਹ ਹੈ । ਮੈਂ, ਡਿਸਟ੍ਰਿਕਟ ਮੈਜਿਸਟਰੇਟ ਹੋਣ ਦੇ ਨਾਤੇ, ਇਸ ਘਟਨਾ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਆਗਿਆ ਦੇ ਦਿਤੀ । ਭਾਵੇਂ ਦੋਸ਼ੀਆਂ ਪੁਰ ‘ਪੰਜਾਬ ਪਬਲਿਕ ਸੇਫ਼ਟੀ ਐਕਟ’ ਅਧੀਨ ਮੁਕੱਦਮਾ ਚਲਾਇਆ ਜਾਣਾ ਸੀ, ਜਿਸ ਅਨੁਸਾਰ ਅਦਾਲਤ ਉਨ੍ਹਾਂ ਨੂੰ ਓਦੋਂ ਤਕ ਜ਼ਮਾਨਤ ਉਤੇ ਰਿਹਾ ਨਹੀਂ ਕਰ ਸਕਦੀ ਸੀ ਜਿੰਨਾ ਚਿਰ ਤੀਕ ਇਹ ਨਿਰਣਾ ਨਾ ਕਰ ਲਿਆ ਜਾਏ ਕਿ ਇਸ ਮੁਕੱਦਮੇ ਵਿਚ ਕੋਈ ਜਾਨ ਨਹੀਂ । ਪੀ. ਡਬਲਯੂ. , ਜੋ ਕਿ ਉਦੋਂ ਸੈਸ਼ਨ ਜੱਜ ਸਨ, ਨੇ ਬਿਨਾਂ ਪੜਤਾਲ ਕੀਤਿਆਂ ਕਿ ‘’ ਕੇਸ ਹੈ ਕਿ ਨਹੀਂ,ਗ਼ੈਰ ਕਾਨੂੰਨੀ ਤੌਰ ਤੇ ਦੋਸ਼ੀਆਂ ਦੀ ਜ਼ਮਾਨਤ ਸ੍ਵੀਕਾਰ ਕਰ ਲਈ । ਇਸ ਗ਼ੈਰ ਕਾਨੂੰਨੀ ਹੁਕਮ ਦੇ ਵਿਰੁਧ ਅਪੀਲ ਕੀਤੀ ਗਈ ਜੋ ਇਕ ਸਾਲ ਤੀਕ ਹਾਈ ਕੋਰਟ ਵਿਚ ਰਖੀ ਪਈ ਰਹੀ ਤੇ ਉਤਨਾ ਚਿਰ ਇਸ ਪਰ ਕੋਈ ਕਾਰਵਾਈ ਨਾ ਹੋਈ ਜਿੰਨਾ ਚਿਰ ਤੀਕ ਕਿ ਅਕਤੂਬਰ, 1949 ਵਿਚ, ਸਰਕਾਰ ਨੇ ਕੇਸ ਵਾਪਸ ਨ ਲੈ ਲਿਆ ਤੇ ਦੋਸ਼ੀਆਂ ਨੂੰ ਛਡ ਨ ਦਿਤਾ ਗਿਆ ।
In October 1948 the Hindu public celebrated Dussehra in Mukerian, a small town in Hoshiarpur District. This was the first Dussehra festival of independent India. In one of the festival tableaux a Hindu man smeared filth on his body, dressed up as a Sikh, and made himself look grotesque and ridiculous. The tableau was paraded through the town’s streets and markets. Hindu men and women followed behind. The Hindu who had dressed as a Sikh carried a filthy plate in his left hand. The plate held cow dung. Whenever he saw a Sikh nearby, he would put on a display of devotion meant to provoke disgust and say, “Brothers, by the Guru’s grace I have only just become a Sikh, and the sacred prasad you see here in my left hand I brought from Sri p. 146Amritsar, from Darbar Sahib.” A Sikh government official and some other Sikhs protested, saying that this was an outrageous insult and affront to the Sikh faith. A Hindu police station chief arrested these Sikhs and threw them in jail. He argued that the Sikhs might breach the peace. As district magistrate I authorized the arrest of those responsible for the incident. The accused were to be prosecuted under the Punjab Public Safety Act, under which the court could not release them on bail unless it first found that there was no substance to the case. Yet P.W. , then the sessions judge, unlawfully granted bail without examining whether there was a prima facie case. This unlawful order was appealed. The appeal lay in the High Court for a year, with no action taken until the government withdrew the case in October 1949 and the accused were released.
ਮੁਖ-ਮੰਤਰੀ ਨੇ ਮੈਨੂੰ ਇਕ ਚਿੱਠੀ ਨੰ: 2779/ਪੀ. ਏ, ਪੀ., ਮਿਤੀ 15 ਦਸੰਬਰ, 1948 ਲਿਖੀ, ਜਿਸ ਵਿਚ ਮੈਨੂੰ ਆਖਿਆ ਕਿ ਮੈਂ ਅਦਾਲਤ ’ਚੋਂ ਇਹ ਕੇਸ ਵਾਪਸ ਲੈ ਲਵਾਂ । ਮੈਂ ਆਪਣੀ “ਗੁਪਤ” ਨੰ: 2271/ਐਸ. ਐਚ. ਡਬਲਯੂ. ਮਿਤੀ 16 ਦਸੰਬਰ, 1948 ਰਾਹੀਂ ਹੁਸ਼ਿਆਰਪੁਰ ਜ਼ਿਲੇ ਵਿਚ ਸਿੱਖਾਂ ਵਿਰੁਧ ਹਿੰਦੂਆਂ ਦੇ ਲਗਾਤਾਰ ਸਾਜ਼ਸ਼ੀ ਤੇ ਜਜ਼ਬਾਤ ਭੜਕਾਊ ਵਿਵਹਾਰ ਦੀਆਂ ਘਟਨਾਵਾਂ ਦਾ ਇਕ ਸਾਰ- ਰੂਪ ਵਿਵਰਣ ਭੇਜਿਆ, ਜਿਸ ਵਿਚ ਹਿੰਦੂ ਸਰਕਾਰੀ ਅਫ਼ਸਰਾਂ ਨੇ ਡੱਟ ਕੇ ਤੇ ਖੁਲ੍ਹਮ- ਖੁਲ੍ਹਾ ਤੇ ਗ਼ੈਰ ਕਾਨੂੰਨੀ ਭਾਗ ਲਿਆ ਸੀ । ਮੈਂ ਇਹ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਸਰਕਾਰ ਦਾ, ਭੂਤਰੀ ਹੋਈ ਹਿੰਦੂ ਫ਼ਿਰਕਾ ਪ੍ਰਸਤੀ ਨਾਲ ਸਿੱਧਾ ਇਤਿਹਾਦ, ਦੇਸ਼ ਦੇ ਹਿਤਾਂ ਦੇ ਅਨੁਕੂਲ ਨਹੀਂ ਹੈ । ਇਕ ਈਮਾਨਦਾਰ ਤੇ ਆਤਮ-ਅਭਿਮਾਨੀ ਅਫ਼ਸਰ ਦੇ ਤੌਰ ਤੇ ਮੈਂ ਇਸ ਕੇਸ ਨੂੰ ਵਾਪਿਸ ਲੈਣ ਦੀ ਜ਼ਿੰਮੇਵਾਰੀ ਲੈਣੋਂ ਨਾਂਹ ਕਰ ਦਿਤੀ ਜਦ ਤਕ ਕਿ ਸਰਕਾਰ ਆਪੂੰ ਇਹ ਜ਼ਿੰਮੇਦਾਰੀ ਨਾ ਲਵੇ । ਇਸ ਚਿੱਠੀ ਦਾ ਕੋਈ ਉੱਤਰ ਨਾ ਆਇਆ । ਇਹ ਚਿੱਠੀ ਵੀ ਫ਼ਾਈਲ ਵਿਚ ਲੱਗੀ ਹੋਈ ਹੈ ਤੇ ਧਿਆਨ ਨਾਲ ਵੇਖਣ ਯੋਗ ਹੈ । ਮੈਨੂੰ, ਇਸ ਦੇ ਬਾਵਜੂਦ ਮੁਅੱਤਲ ਕਰ ਦਿੱਤਾ ਗਿਆ । ਕੇਸ ਨੂੰ ਜ਼ਿਲ੍ਹਾ ਕਚਹਿਰੀ ਵਿਚ ਉਤਨਾ ਚਿਰ ਚਾਲੂ ਨਾ ਕੀਤਾ ਗਿਆ ਜਦ ਤੀਕ ਕਿ ਅਕਤੂਬਰ, 1949 ਵਿਚ ਸ੍ਰੀ ਯੁਤ ਡਾ. ਫੇਰ ਮੁਖ ਮੰਤਰੀ ਨ ਬਣ ਗਏ । ਉਨ੍ਹਾਂ ਨੇ ਜ਼ਬਾਨੀ, ਹੁਸ਼ਿਆਰਪੁਰ ਦੇ ਨਵੇਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਖਿਆ ਕਿ, ਕੇਸ ਵਾਪਸ ਲੈ ਲਓ । ਕੇਸ ਵਾਪਸ ਲੈ ਲਿਆ ਗਿਆ ।
The chief minister wrote to me on December 15, 1948 (letter No. 2779/P.A.P.), asking me to withdraw the case from court. In my “confidential” demi-official letter No. 2271/S. H. W., dated December 16, 1948, I sent a summary of incidents in Hoshiarpur District involving a sustained pattern of concerted and inflammatory conduct by Hindus against Sikhs, in which Hindu government officers had taken an active, open, and unlawful part. I made clear that the government’s direct alliance with emboldened Hindu communalism in this way ran against the country’s interests. As an honest officer with a sense of self-respect, I refused to assume responsibility for withdrawing the case unless the government itself took responsibility for it. This letter went unanswered. It, too, is on the file and worth examining carefully. I was suspended nevertheless. The district court case was left inactive until Dr. again became chief minister in October 1949. He told the new district magistrate of Hoshiarpur orally to withdraw the case. It was withdrawn.
(8) ਇਕ ਦੈਨਿਕ ਅਖ਼ਬਾਰ ਦੇ ਸੰਪਾਦਕ ਸਨ । ਇਹ ਅਖ਼ਬਾਰ ਜਲੰਧਰ ਤੋਂ ਨਿਕਲਦਾ ਹੈ । ਉਸ ਨੇ ਮੇਰੇ ਅਤੇ ਜ਼ਿਲੇ ਦੇ ਸਭ ਸਿੱਖ ਅਫ਼ਸਰਾਂ p. 147ਵਿਰੁਧ ਆਪਣੇ ਅਖ਼ਬਾਰ ਵਿਚ ਦਾਬਾ-ਪਾਊ ਲੇਖ ਛਾਪਣੇ ਸ਼ੁਰੂ ਕਰ ਦਿਤੇ । ਉਹ ਚਾਹੁੰਦਾ ਸੀ ਕਿ ਉਸ ਦੇ ਕੁਝ ਖ਼ਾਸ ਮਿੱਤਰਾਂ ਨੂੰ ਕੈਦ ਵਿਚੋਂ ਛਡ ਦਿਤਾ ਜਾਵੇ । “ਪੰਜਾਬ ਲੋਕ ਸੁਰੱਖਿਆ ਕਾਨੂੰਨ” ਦੀ ਧਾਰਾ 21 ਅਧੀਨ ਇਹ ਕਿਸੇ ਸਰਕਾਰੀ ਨੌਕਰ ਦੀ ਭੰਡੀ ਕਰਨ ਦਾ ਗੰਭੀਰ ਦੋਸ਼ ਬਣਦਾ ਸੀ । ਇਸ ਸੰਬੰਧੀ ਸਰਕਾਰ ਨੂੰ ਸੰਕੇਤ ਕੀਤਾ ਗਿਆ ਕਿਉਂਕਿ ਉਹ ਇਕ ਰਸੂਖ਼ ਵਾਲਾ ਕਾਂਗਰਸੀ ਸੀ, ਪਰ ਸਰਕਾਰ ਨੇ ਕੋਈ ਉੱਤਰ ਨਾ ਭੇਜਿਆ ਤੇ ਉਹ ਬਰਾਬਰ ਸਿੱਖ ਅਫ਼ਸਰਾਂ ਵਿਰੁਧ ਬਦਨਾਮ ਕਰਨ ਵਾਲੇ ਤੇ ਝੂਠੀਆਂ ਊਜਾਂ ਵਾਲੇ ਲੇਖ ਲਿਖਦਾ ਰਿਹਾ । ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਮੁਕੱਦਮਾ ਚਲਾਇਆ ਗਿਆ । ਸਰਕਾਰ ਦੀਆਂ ਮਾਨੋ ਜੜ੍ਹਾਂ ਹਿਲ ਗਈਆਂ । ਹਰ ਤਰ੍ਹਾਂ ਦੇ ਗ਼ੈਰ-ਕਾਨੂੰਨੀ ਤੇ ਸਵੈ-ਵਿਰੋਧੀ ਹੁਕਮ, ਕਿ ਅਜਿਹੇ ‘’ ਕੇਸਾਂ ਪੁਰ ਕੇਹੋ ਜਿਹਾ ਅਮਲ ਕੀਤਾ ਜਾਵੇ, ਮੈਨੂੰ ਸਰਕਾਰ ਵਲੋਂ ਪਹੁੰਚੇ । ਮੈਂ ਸਰਕਾਰ ਨੂੰ ਦਸਿਆ ਕਿ ਸਰਕਾਰੀ ਹਦਾਇਤਾਂ ਕਾਨੂੰਨ ਦੇ ਖ਼ਿਲਾਫ਼ ਹਨ । ਮੈਨੂੰ ਤਾਰ ਮਿਲੀ ਕਿ ਮੈਂ ਆਪਣੇ ਜ਼ਿਲੇ ਦਾ ਚਾਰਜ ਇਕ ਸਹਾਇਕ ਕਰਮਚਾਰੀ ਨੂੰ ਦੇ ਕੇ “ਇਕ ਦਮ” ਸ਼ਿਮਲੇ ਪਹੁੰਚਾਂ । ਐਗਜ਼ਿਬਿਟ ਪੀ. ਡਬਲਯੂ. 6 (10)/17 ਉਹ “ਨੋਟ” ਹੈ ਜੋ 7 ਜੁਲਾਈ, 1948 ਨੂੰ ਮੈਂ ਸ਼ਿਮਲੇ ਪਹੁੰਚ ਕੇ ਲਿਖਿਆ ਜਿਸ ਨੂੰ ਹੁਣ ਮੇਰੇ ਇਸ ਬਿਆਨ ਦਾ ਇਕ ਭਾਗ ਹੀ ਸਮਝ ਲਿਆ ਜਾਵੇ । ਉਸ ਨੂੰ ਏਥੇ ਦੁਹਰਾਉਣਾ ਜ਼ਰੂਰੀ ਨਹੀਂ ਹੈ । ਮੇਰੇ ਵਿਰੋਧ ਦੇ ਬਾਵਜੂਦ ਮੈਨੂੰ ਫੇਰ ਹੁਸ਼ਿਆਰਪੁਰ ਲਾ ਦਿਤਾ ਗਿਆ । ਨੇ ਤੇ ਪੰਜਾਬ ਅਤੇ ਦਿੱਲੀ ਦੇ ਹਿੰਦੂ ਅਖ਼ਬਾਰਾਂ ਨੇ ਦਰਜਨਾਂ ਲੇਖ ਮੈਨੂੰ ਬਦਨਾਮ ਕਰਨ ਲਈ ਲਿਖੇ । ਪਰ ਸਰਕਾਰ ਨੇ, ਗ਼ੈਰ ਕਾਨੂੰਨੀ ਤੌਰ ਤੇ, ਮੈਨੂੰ ਦੋਸ਼ੀਆਂ ਦੇ ਵਿਰੁਧ ਕਿਸੇ ਚਾਰਾਜੋਈ ਕਰਨ ਤੋਂ ਰੋਕੀ ਰੱਖਿਆ । ਇਸ ਵਿਸ਼ੇ ਪੁਰ ਮੇਰੇ ਕੁਝ ਸੰਕੇਤ ਤੇ ਇਸ ਬਦਨਾਮੀ ਤੋਂ ਮੇਰੀ ਰੱਖਿਆ ਲਈ ਸਰਕਾਰ ਦਾ ਕੋਰਾ ਜਵਾਬ ਭੀ ਇਸ ਫ਼ਾਈਲ ’ਚੋਂ ਪੜ੍ਹਿਆ ਜਾ ਸਕਦਾ ਹੈ । ਇਹ ਇਕ ਉਦਾਹਰਣ ਹੈ ਕਿ ਕਿਵੇਂ ਪੰਜਾਬ ਸਰਕਾਰ ਨੇ, ਗ਼ੈਰ ਕਾਨੂੰਨੀ ਮੁਦਾਖ਼ਲਤ ਕਰਕੇ, ਮੈਨੂੰ ਕਾਨੂੰਨ ਦੀ ਵੀ ਸ਼ਰਨ ਨ ਲੈਣ ਦਿਤੀ । ਇਕ ਨਾਗਰਿਕ ਦੇ ਤੌਰ ਤੇ ਅਤੇ ਇਕ ਸਰਕਾਰੀ ਕਰਮਚਾਰੀ ਦੀ ਹੈਸੀਅਤ ਵਿਚ ਇਹ ਚਾਰਾਜੋਈ ਮੇਰਾ ਹੱਕ ਬਣਦਾ ਸੀ । ਮੇਰਾ ਦੋਸ਼ ਇਹੀ ਸੀ ਕਿ ਮੈਂ ਵਜ਼ੀਰਾਂ ਦੇ ਗ਼ੈਰ-ਕਾਨੂੰਨੀ ਹੁਕਮ ਨਹੀਂ ਮੰਨਦਾ ਸਾਂ ਜਦ ਕਿ ਉਹ ਚਾਹੁੰਦੇ ਸਨ ਕਿ ਮੈਂ ਇਕ ਖ਼ਾਸ ਰਾਜਨੈਤਿਕ ਪਾਰਟੀ ਦੇ ਮੈਂਬਰਾਂ ਖ਼ਾਤਰ ਕਾਨੂੰਨ ਨੂੰ ਅੱਖੋਂ ਓਹਲੇ ਕਰੀ ਰਖਾਂ । ਦੇ ਕੇਸ ਦੀ ਫ਼ਾਈਲ, ਜੋ ਇਸ ਅਦਾਲਤ ਰਾਹੀਂ ਮੰਗਵਾਈ ਗਈ ਸੀ, ਹੁਸ਼ਿਆਰਪੁਰ ਦੀ ਕਚਹਿਰੀ ਦੇ ਰਿਕਾਰਡ ’ਚੋਂ “ਲਭਦੀ ਹੀ ਨਹੀਂ ।”
(8) was the editor of a daily newspaper. The paper is published in Jalandhar. He began publishing intimidatory articles in his newspaper p. 147against me and all the Sikh officers of the district. He wanted some of his close friends released from prison. Under Section 21 of the Punjab Public Safety Act, this amounted to the serious offense of defaming a government servant. The matter was brought to the government’s attention because he was an influential Congressman. The government sent no reply, and he went on writing defamatory articles and leveling false accusations against Sikh officers. He was arrested and prosecuted. It was as if the government had been shaken to its foundations. I received all sorts of unlawful and contradictory instructions from the government on how to proceed in cases of this kind that were sub judice. I informed the government that its instructions were contrary to law. I received a telegram instructing me to hand over charge of my district to an assistant and report to Simla “at once.” Exhibit P.W. 6 (10)/17 is the note I wrote on reaching Simla on July 7, 1948. It should be taken as part of this statement. There is no need to repeat it here. Despite my objection, I was posted back to Hoshiarpur. and Hindu newspapers in Panjab and Delhi wrote dozens of articles to discredit me. The government unlawfully kept me from seeking legal redress against those responsible. The file also contains some representations I made on the matter and the government’s flat refusal to protect me from the defamation. This is one instance of the Panjab government interfering unlawfully to deny me even the protection of the law. As a citizen and government employee I was entitled to pursue this remedy. My offense was that I would not obey the ministers’ unlawful orders when they wanted me to overlook the law for members of a particular political party. ’s case file, called for by this court, “just cannot be found” in the Hoshiarpur court records.
(9) ਮਾਨਯੋਗ ਸ੍ਰੀ ਕੈਰੋਂ, ਐਮ. ਏ., ਐਮ. ਐਲ. ਏ., ਪੰਜਾਬ ਸਰਕਾਰ ਦੇ ਇਕ ਮੰਤਰੀ, ਜੋ ਕਿ ਹੁਣੇ ਹੁਣੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਰਬ ਹਿੰਦ ਕਾਂਗਰਸ ਕਾਰਜ ਸਾਧਕ ਕਮੇਟੀ ਦੇ ਮੈਂਬਰ ਰਹੇ ਸਨ, ਸਭ ਤੋਂ ਪਹਿਲਾਂ ਮੇਰੇ ਨਾਲ ਉਦੋਂ ਨਾਰਾਜ਼ ਹੋਏ ਜਦੋਂ ਦਸੰਬਰ, 1947 ਵਿਚ, ਕੁੱਲੂ ਵਿਖੇ, ਮੈਂ ਕੁਝ ਚੋਰ-ਬਾਜ਼ਾਰੀਏ ਫੜਨ ਦਾ ਹੁਕਮ ਦਿਤਾ । ਇਨ੍ਹਾਂ ਵਿਚ ਕੁਝ ਕਾਂਗਰਸੀ ਵੀ ਸਨ । ਸਰਕਾਰ ਨੇ ਇਨ੍ਹਾਂ ਦੇ ਵਰੰਟ “ਮਨਸੂਖ਼” ਕਰ ਦਿਤੇ । ਇੰਜ ਕਰਨ ਤੋਂ ਪਹਿਲਾਂ ਸਰਕਾਰ p. 148ਨੇ ਨ ਜ਼ਿਲਾ ਮੈਜਿਸਟਰੇਟ ਤੋਂ ਰਿਪੋਰਟ ਮੰਗੀ ਤੇ ਨ ਕਿਸੇ ਕਾਨੂੰਨੀ ਆਧਾਰ ਨੂੰ ਦ੍ਰਿਸ਼ਟੀ ਗੋਚਰ ਰੱਖਿਆ । ਜਦੋਂ ਮੈਂ ਫ਼ਰਵਰੀ, 1948 ਵਿਚ ਹੁਸ਼ਿਆਰਪੁਰ ਨਿਯੁਕਤ ਹੋਇਆ ਤਦ ਮਾਨਯੋਗ ਸ੍ਰੀ ਕੈਰੋਂ, ਨੇ ਮੈਨੂੰ ਇਕ ਤਾੜਨਾ (ਵਾਰਨਿੰਗ) ਭੇਜੀ ਕਿ ਜੇ ਮੈਂ ਫੇਰ ਕਾਂਗਰਸੀਆਂ ਉਤੇ ਕਾਨੂੰਨ ਲਾਗੂ ਕਰਨ ਦੀ ਆਪਣੀ ਪਹਿਲੀ ਗ਼ਲਤੀ ਨੂੰ ਦੁਹਰਾਇਆ ਤਾਂ ਸਰਕਾਰ ਮੈਨੂੰ ਅਜਿਹਾ ਸੋਧੇਗੀ ਕਿ ਹੋਰਨਾਂ ਨੂੰ ਵੀ ਕੰਨ ਹੋ ਜਾਣ । ਮੇਰੇ, 5 ਮਈ, 1950 ਦੇ, ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਨਿਵੇਦਨ-ਪੱਤਰ ਦੇ ਅੰਤਕਾ ॥ ੧ ॥ ਵਿਚ ਇਸ ਘਟਨਾ ਦਾ ਜ਼ਿਕਰ ਹੈ । ਫੇਰ, ਦਸੰਬਰ 1948 ਵਿਚ, ਹੁਸ਼ਿਆਰਪੁਰ ਦੇ ਇਕ ਨੇ ਸਥਾਨਕ ਕਾਂਗਰਸੀ ਆਗੂਆਂ ਦੇ ਵਿਰੁਧ ਇਕ ਸ਼ਿਕਾਇਤ ਕੀਤੀ ਕਿ ਕੁਝ ਸਥਾਨਕ ਕਾਂਗਰਸੀ ਉਸ ਨੂੰ ਧਮਕਾਉਣ ਦਾ ਉਪੱਦਰ ਕਰ ਰਹੇ ਹਨ । ਦਾ ਬਿਆਨ ਇਹ ਸੀ ਕਿ ਉਹ ਸ੍ਰੀ ਕੈਰੋਂ ਤੇ ਇਕ , ਐਮ. ਐਲ. ਏ. ਦੁਆਰਾ ਰਚੀ ਜਾ ਰਹੀ ਇਕ ਮੁਜਰਿਮਾਨਾ ਸਾਜ਼ਿਸ਼ ਵਿਚ ਸ਼ਾਮਲ ਨਹੀਂ ਸੀ ਹੋਇਆ । ਇਹ ਸਾਜ਼ਿਸ਼, ਉਹ ਮੇਰੇ ਖ਼ਿਲਾਫ਼ ਝੂਠ ਤੇ ਬਣਾਉਟੀ ਸਬੂਤ ਘੜਨ ਲਈ, ਕਰ ਰਹੇ ਸਨ । ਦੇ ਹੱਥਾਂ ਦੀ ਇਕ ਲਿਖਤ ਵੀ ਇਸ ਰਿਕਾਰਡ ਵਿਚ ਰੱਖੀ ਗਈ ਹੈ ਜੋ ਮੇਰੇ ਵਿਰੁਧ ਇਸ ਰਚੀ ਸਾਜ਼ਿਸ਼ ਦਾ ਪ੍ਰਤੱਖ ਸਬੂਤ ਹੈ । ਮੈਂ ਇਸ ਦੀਆਂ ਤਸਦੀਕ ਸ਼ੁਦਾ ਨਕਲਾਂ, ਸਣੇ ਦਸਤਾਵੇਜ਼ੀ ਸਬੂਤ ਦੇ, ਚੀਫ਼ ਸਕੱਤਰ ਤੇ ਰਾਜ ਪਾਲ ਨੂੰ ਕਰਕੇ ਘਲ ਦਿਤੀਆਂ । ਇਸ ਦਾ ਨੰਬਰ 2469/ਐਸ. ਐਚ. ਡਬਲਯੂ.. ਤੇ ਤਾਰੀਖ਼ ਉਹੀ ਹੈ । ਪਰ ਜਦੋਂ ਇਹ ਦਸਤਾਵੇਜ਼ਾਂ ਇਥੇ ਪੇਸ਼ ਕਰਨ ਲਈ ਐਡਵੋਕੇਟ ਜਨਰਲ ਕੋਲੋਂ ਹੁਣ ਮੰਗੀਆਂ ਗਈਆਂ ਹਨ ਤਾਂ ਉਸ ਨੇ ਆਖਿਆ ਹੈ ਕਿ ਇਹ ਸਰਕਾਰ ਨੂੰ ‘ਲਭ ਨਹੀਂ ਰਹੀਆਂ’ । ਚੀਫ਼ ਸਕੱਤਰ ਤੇ ਰਾਜਪਾਲ ਨੂੰ ਇਹ ਵੀ ਯਾਦ ਨਹੀਂ ਹੈ ਕਿ ਅਜੇਹੀਆਂ ਚਿੱਠੀਆਂ ਕਦੀ ਆਈਆਂ ਸਨ ਜਿਨ੍ਹਾਂ ਵਿਚ ਸਰਕਾਰ ਦੇ ਕਿਸੇ ਵਜ਼ੀਰ ਜਾਂ ਐਮ. ਐਲ. ਏ., ਜੋ ਕਿ ਮੁਖ ਮੰਤਰੀ ਡਾ: ਦੇ ਜ਼ਾਤੀ ਮਿੱਤਰ ਸਨ, ਵਿਰੁਧ ਮੁਜਰਿਮਾਨਾ ਸਾਜ਼ਸ਼ ਦਾ ਦੋਸ਼ ਲਾਇਆ ਗਿਆ ਹੋਵੇ । ਚੰਗੇ ਭਾਗਾਂ ਨੂੰ, ਮੈਨੂੰ ਅਸਲੀ ਡਾਕਖ਼ਾਨੇ ਦੀਆਂ ਰਸੀਦਾਂ ਤੇ ਇਨ੍ਹਾਂ ਦਸਤਾਵੇਜ਼ਾਂ ਦੀਆਂ ਦਫ਼ਤਰੀ ਨਕਲਾਂ ਲਭ ਗਈਆਂ ਹਨ । ਸਿੱਟੇ ਵਜੋਂ, ਨਿਸ਼ਚਿਤ ਕਰ ਸਕਦੇ ਹਾਂ ਕਿ ਇਹ ਬਾਕਾਇਦਾ ਮੁੱਖ ਸਕੱਤਰ ਤੇ ਰਾਜਪਾਲ ਨੂੰ ਭੇਜੀਆਂ ਗਈਆਂ ਤੇ ਉਨ੍ਹਾਂ ਨੂੰ ਠੀਕ ਮਿਲੀਆਂ । ਮਾਨਯੋਗ ਦੇ ਮੇਰੇ ਵਿਰੁਧ ਸਾਜ਼ਸ਼ ਰਚਣ ਦੀ ਸਿੱਧੀ ਤੇ ਜ਼ਾਤੀ ਭਾਈਵਾਲੀ ਦਾ ਸਬੂਤ ਮੇਰੀ “ਗੁਪਤ” ਰਜਿਸਟਰੀ ਚਿੱਠੀ ਨੰ: 376/ਐਸ. ਐਚ. ਡਬਲਯੂ., ਮਿਤੀ 5 ਅਪ੍ਰੈਲ, 1949 ਵਿਚ ਅੰਕਿਤ ਹੈ । ਇਹ ਚਿੱਠੀ ਮਿ: , ਚੀਫ਼ ਸਕੱਤਰ (ਐਗਜ਼ਿਬਿਟ ਪੀ. ਡਬਲਯੂ. 6, 10/11) ਨੂੰ ਭੇਜੀ ਗਈ ਤੇ ਇਹ ਇਸ ਬਿਆਨ ਦੇ ਭਾਗ ਵਜੋਂ ਪੜ੍ਹੀ ਜਾਵੇ । ਇਸ ਕੇਸ ਵਿਚ ਧਰਮਸਾਲਾ ਸਬ ਜੇਲ੍ਹ ਵਿਚ ਇਕ ਦਾ ਕਤਲ ਬੜੇ ਘਟੀਆ ਤਰੀਕੇ ਨਾਲ ਹੋਇਆ ਹੈ । ਉਸ ਨੂੰ ਇਕ ਲਿਖਤੀ ਬਿਆਨ ਪਰ ਦਸਖ਼ਤ ਕਰਨ ਲਈ ਮਜਬੂਰ ਕੀਤਾ ਗਿਆ ਜਿਸ ਵਿਚ ਲਿਖਿਆ ਇਹ ਸੀ ਕਿ ਉਹ ਸਭ ਜੁਰਮ ਤੇ ਧੋਖੇ ਜਿਨ੍ਹਾਂ ਨੂੰ ਉਹ ਆਪ ਕੀਤੇ ਹੋਏ ਕਬੂਲ ਕਰਦਾ ਹੈ, ਉਹ ਉਸ ਨੇ ਮੇਰੇ ਆਖਣ ਤੇ ਹੀ ਕੀਤੇ ਸੀ । ਇਸ ਦਾ ਭੇਤ ਉਸ ਦੇ ਲਿਖਤੀ ਇਕਬਾਲ ਨਾਲ
(9) The Honorable Shri Kairon, M.A., M.L.A., was a Panjab government minister and had until recently been president of the Punjab Pradesh Congress and a member of the All India Congress Working Committee. He first took offense at me in December 1947, when I ordered the arrest of some black marketeers in Kullu. Some of them were Congressmen. The government “canceled” their warrants. Before doing so, the government p. 148neither sought a report from the district magistrate nor took account of any legal grounds. When I was posted to Hoshiarpur in February 1948, the Honorable Shri Kairon sent me a warning: if I repeated my earlier mistake of enforcing the law against Congressmen, the government would make an example of me as a warning to others. Annexure 1 to my petition of May 5, 1950 to the president of India refers to this incident. Then, in December 1948, one of Hoshiarpur complained against local Congress leaders, saying that some local Congressmen were making trouble in order to intimidate him. stated that he had not taken part in a criminal conspiracy being organized by Shri Kairon and one , M.L.A. They were organizing this conspiracy to fabricate false evidence against me. A document in ’s own handwriting is included in the record as direct evidence of the conspiracy against me. I sent certified copies, together with documentary evidence, to the chief secretary and the governor by registered post with acknowledgment of delivery (A.D.). Its number is 2469/S. H. W. and the date is the same. But now that the advocate general has been asked to produce the documents here, he says that the government “cannot find them.” The chief secretary and the governor do not even remember receiving letters that charged any minister or M.L.A. who was a personal friend of Chief Minister Dr. with criminal conspiracy. Fortunately, I have found the original postal receipts and the office copies of these documents. We can therefore establish that they were duly sent to the chief secretary and the governor and that the two officers received them. The evidence of the Honorable ’s direct and personal involvement in the conspiracy against me is recorded in my “confidential” registered letter No. 376/S. H. W., dated April 5, 1949. This letter was sent to Mr. , the chief secretary (Exhibit P.W. 6, 10/11), and should be read as part of this statement. In this case, a prisoner awaiting trial in Dharamsala Sub-Jail was murdered in a particularly sordid way. He was compelled to sign a written statement saying that all the crimes and frauds he admitted committing himself had been committed at my direction. The truth of the matter came to light through his written confession
p. 149ਖੁਲ੍ਹਿਆ ਜਿਹੜਾ ਬਾਅਦ ਵਿਚ ਮੇਰੇ ਹੱਥ ਲੱਗ ਗਿਆ ਕਿਉਂਕਿ ਮਾਨਯੋਗ ਸ੍ਰੀ ਪ੍ਰਤਾਪ ਸਿੰਘ ਨੇ ਉਸ ਨੂੰ ਪੰਜਾਬ ਸਰਕਾਰ ਵਲੋਂ ਯਕੀਨ ਦੁਆਇਆ ਸੀ ਕਿ ਜੋ ਕਤਲ ਉਸ ਤੋਂ ਹੋਇਆ ਜਾਂ ਜੋ ਜੁਰਮ ਤੇ ਧੋਖਾ ਉਸ ਨੇ ਕੀਤਾ ਉਹ ਸਭ ਇਸ ਸ਼ਰਤ ਉਤੇ ਬਖ਼ਸ਼ਿਆ ਜਾਵੇਗਾ ਜੇ ਉਹ ਮੇਰੇ ਖ਼ਿਲਾਫ਼ ਬਿਆਨ ਦੇਵੇ । ਮਗਰੋਂ, ਮਾਨਯੋਗ ਪ੍ਰਤਾਪ ਸਿੰਘ ਉਸ ਨੂੰ ਧਰਮਸਾਲਾ ਜੇਲ੍ਹ ਤੋਂ ਦਿੱਲੀ ਨੂੰ ਹਵਾਈ ਜਹਾਜ਼ ਰਾਹੀਂ ਲੈ ਗਏ ਤਾਂ ਜੁ, ਉਹ ਸਾਰੇ ਵਾਇਦੇ ਵਿਸ਼ਵਾਸ ਭਾਰਤ ਸਰਕਾਰ ਵਲੋਂ ਭੀ ਉਸ ਨੂੰ ਦਿਵਾਏ ਜਾਣ । ਮਾਨਯੋਗ ਡਾ. ਗੋਪੀ ਚੰਦ ਤੇ ਰਾਜਪਾਲ ਨੇ ਮੈਨੂੰ ਨੌਕਰੀਓਂ ਮੁਅੱਤਲ ਕਰ ਦਿਤੇ ਜਾਣ ਲਈ ਇਸ ਪਰਪੰਚ ਨੂੰ ਹੀ ਕਾਫ਼ੀ ਸਮਝਿਆ । ਪੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਸਾਲ ਭਰ ਮੇਰੇ ਖ਼ਿਲਾਫ਼ ਸਬੂਤ ਇਕੱਠੇ ਕੀਤੇ ਜਾਂਦੇ ਰਹੇ । ਇਹ ਮੁਜਰਮ ਜਿਸ ਤੇ ਮੁਕੱਦਮਾ ਚਲ ਰਿਹਾ ਸੀ, ਤੇ ਜੋ ਧਾਰਾ 302 ਹਿੰਦ ਡੰਡਾਵਲੀ ਅਨੁਸਾਰ ਹੁਣ ਦੋਸ਼ੀ ਕਰਾਰ ਦਿਤਾ ਜਾ ਚੁਕਾ ਹੈ, ਨੂੰ ਇਸ ਤਰ੍ਹਾਂ ਦੇ ਮੇਰੇ ਵਿਰੁਧ ਤਿੰਨ ਬਿਆਨ ਦੇਣ ਲਈ ਉਕਸਾਇਆ ਗਿਆ । ਇਕ ਐਗਜ਼ਿਬਿਟ ਪੀ. ਡਬਲਯੂ. 18 (8) 12 ਹੈ । ਇਹ ਧਰਮਸਾਲਾ ਦੇ ਜ਼ਿਲ੍ਹਾ ਅਧਿਕਾਰੀਆਂ ਦੁਆਰਾ, ਕਮਿਸ਼ਨਰ ਨੂੰ, ਇਸ ਆਦਮੀ ਵਲੋਂ ਅੰਗਰੇਜ਼ੀ ਵਿਚ ਲਿਖੀ ਅਰਜ਼ੀ ਹੈ । ਇਹ ਆਦਮੀ ਪਾਸ ਹੈ ਤੇ ਅੰਗਰੇਜ਼ੀ ਵਿਚ ਚਿੱਠੀ ਨਹੀਂ ਲਿਖ ਸਕਦਾ । ਦੂਜਾ ਬਿਆਨ ਪੀ. ਡਬਲਯੂ. ਲਾਲਾ , ਡਿਸਟ੍ਰਿਕਟ ਮੈਜਿਸਟ੍ਰੇਟ ਨੇ ਮਗਰੋਂ ਛੇਤੀ ਹੀ, ਧਰਮਸਾਲਾ ਜੇਲ੍ਹ ਵਿਚ, ਮਾਨਯੋਗ ਸ੍ਰੀ ਪ੍ਰਤਾਪ ਸਿੰਘ, ਦੀ ਹਾਜ਼ਰੀ ਵਿਚ, ਉਸ ਦੇ ਹੁਕਮ ਅਨੁਸਾਰ ਲਿਖਿਆ । ਤੀਜਾ ਬਿਆਨ ਪੀ. ਡਬਲਯੂ, ਲਕਸ਼ਮੀ , ਸਪੈਸ਼ਲ ਇੰਕੁਆਇਰੀ ਨੇ ਆਪਣੇ ਅਫ਼ਸਰ, ਮਿ. , ਮੁਖ ਸਕੱਤਰ ਦੀ ਆਗਿਆ ਅਨੁਸਾਰ ਲਿਖਿਆ ਲਿਖਾਇਆ । ਪਹਿਲੇ ਬਿਆਨ ਵਿਚ ਉਹ ਏਨਾ ਹੀ ਆਖਦਾ ਹੈ ਕਿ ਉਸ ਨੇ ਕਪਟ ਤੇ ਧੋਖੇ ਦੇ ਜੁਰਮ ਮੇਰੇ ਆਖਣ ਤੇ ਕੀਤੇ ਤੇ ਇਸ ਦੀ ਪੜਤਾਲ ਪਹਿਲਾਂ ਹੀ ਹੁਸ਼ਿਆਰਪੁਰ ਵਿਖੇ ਚੱਲ ਰਹੀ ਹੈ ਜਿਥੇ ਕਿ ਮੈਂ ਡਿਸਟ੍ਰਿਕਟ ਮੈਜਿਸਟ੍ਰੇਟ ਲੱਗਾ ਹੋਇਆ ਸਾਂ । ਇਹ ਅਰਜ਼ੀ ਕਮਿਸ਼ਨਰ ਨੂੰ ਦੂਜੇ ਦਿਨ ਹੀ, 13 ਮਾਰਚ, 1949 ਨੂੰ ਸ਼ਿਮਲੇ ਲੈ ਆਈ ਜਿਥੇ ਕਿ ਮੁਖ ਮੰਤਰੀ ਤੇ ਸ੍ਰੀ ਪ੍ਰਤਾਪ ਸਿੰਘ , ਦੋਵੇਂ ਸਹਿਮਤ ਹੋ ਗਏ ਕਿ ਇਹ ਕੇਸ ਸ੍ਰੀ ਪ੍ਰਤਾਪ ਸਿੰਘ ਕੈਰੋਂ ਲਈ ਨਿਪਟਾਣਾ ਹੀ ਹੈ ਯੋਗ ਬਣਦਾ ਹੈ, ਹਾਲਾਂਕਿ ਕੈਰੋਂ ਸਾਹਬ ਦਾ ਸਾਧਾਰਨ ਪ੍ਰਬੰਧ ਜਾ ਐਂਟੀ- ਕੁਰਪਸ਼ਨ ਕਮੇਟੀ ਨਾਲ ਕੋਈ ਸੰਬੰਧ ਨਹੀਂ । ਸਾਹਿਬ ਸਰਕਾਰੀ ਤੌਰ ਤੇ, ਸਰਕਾਰੀ ਹਵਾਈ ਜਹਾਜ਼ ਉਤੇ, ਇਸ ਕਾਤਲ ਨਾਲ ਮੁਲਾਕਾਤ ਕਰਨ ਲਈ ਧਰਮਸਾਲਾ ਜੇਲ੍ਹ ਵਿਚ ਆਇਆ ਅਤੇ ਫੇਰ ਉਸ ਨੇ ਜ਼ਿਲ੍ਹਾ ਮੈਜਿਸਟ੍ਰੇਟ, ਧਰਮਸਾਲਾ ਨੂੰ ਆਖਿਆ ਕਿ ਉਹ ਉਸ ਦਾ ਬਿਆਨ, ਖੁਲ੍ਹੀ ਕਚਹਿਰੀ ਵਿਚ ਨਹੀਂ, ਸਗੋਂ ਜੇਲ ਦੇ ਅੰਦਰ ਹੀ ਲਵੇ । ਇਸ ਦੂਜੇ ਬਿਆਨ ਵਿਚ ਮੇਰੇ ਉਤੇ ਕੁਰਪਸ਼ਨ (ਭ੍ਰਿਸ਼ਟਾਚਾਰ) ਦੇ ਹੋਰ ਦੋਸ਼ ਥੱਪੇ ਗਏ ਜਿਨ੍ਹਾਂ ਉਤੇ ਮਗਰੋਂ ਹੁਣ ਵਾਲੇ ਹੋਰ ਕੁਝ ਦੋਸ਼ਾਂ ਦਾ ਮਹੱਲ ਉਸਾਰਿਆ ਗਿਆ ਹੈ । ਮਿ. ਸਚਦੇਵ ਦੇ ਸਿੱਧੇ ਪ੍ਰਬੰਧ ਅਧੀਨ, ਸਪੈਸ਼ਲ ਇੰਕੁਆਰੀ ਨੇ ਇਹ ਸਭ ਕੁਝ ਕੀਤਾ । ਤੀਜਾ ਬਿਆਨ ਪੀ. ਡਬਲਯੂ. ਲਖਸ਼ਮੀ ਨੇ ਲਿਖਿਆ । ਇਹ ਇਉਂ ਨਹੀਂ ਜਿਵੇਂ ਕਿ ਇਹ ਪੀ. ਡਬਲਯੂ, ਹੁਣ ਕਚਹਿਰੀ ਸਾਹਮਣੇ ਆਖਦਾ ਹੈ ਕਿ ਉਸ ਨੇ ਪੀ. ਡਬਲਯੂ. p. 150, ਜ਼ਿਲ੍ਹਾ ਮੈਜਿਸਟ੍ਰੇਟ, ਧਰਮਸਾਲਾ ਦੁਆਰਾ ਲਏ ਗਏ ਪਹਿਲੇ ਬਿਆਨਾਂ ਵਿਚ ਰਹੇ ਕਈ ਅਸਪਸ਼ਟ ਤੱਥਾਂ ਨੂੰ ਸਪੱਸ਼ਟ ਕਰਨ ਵਜੋਂ ਇਹ ਬਿਆਨ ਲਿਆ ਹੈ । ਇਹ ਤੀਜਾ ਬਿਆਨ ਕਾਤਿਲ ਨੇ ਉਸ ਸਮੇਂ ਦਿਤਾ ਜਦੋਂ ਉਸ ਨੂੰ ਸ੍ਰੀ ਪ੍ਰਤਾਪ ਸਿੰਘ ਕੈਰੋਂ ਦਿੱਲੀ ਲੈ ਗਏ ਤੇ ਉਥੇ ਉਸ ਨੂੰ ਇਕ ਤਰ੍ਹਾਂ ਦਾ ਮਾਯਾਜਾਲ ਦਿਖਾਇਆ ਗਿਆ ਕਿ ਉਸ ਦਾ ਕਿਸੇ ਭਾਰਤ ਸਰਕਾਰ ਦੇ ਉੱਚੇ ਆਗੂ (, ‘ਲੋਹਪੁਰਸ਼’) ਨਾਲ ਮਿਲਾਪ ਹੋ ਗਿਆ ਹੈ, ਤੇ ਜਿਸ ਦੁਆਰਾ ਉਸ ਨੂੰ ਨਿਸ਼ਚਾ ਕਰਵਾਇਆ ਗਿਆ ਕਿ ਪਹਿਲਾਂ ਕੀਤੇ ਗਏ ਵਾਅਦੇ ਉਸ ਨਾਲ ਤਦ ਹੀ ਨਿਭਾਏ ਜਾਣਗੇ ਜੇ ਉਹ ਮੇਰੇ ਖ਼ਿਲਾਫ਼ ਕੁਝ ਜੁਰਮ ਸਾਬਤ ਕਰਨ ਲਈ ਉਹੋ ਬਿਆਨ ਦੇਵੇ ਜੋ ਉਸ ਤੋਂ ਉਹ ਦੁਆਉਣਾ ਚਾਹੁੰਦੇ ਹਨ । ਇਸ ਤਰ੍ਹਾਂ ਉਸ ਦੇ ਪਹਿਲਾਂ ਕੀਤੇ ਸੰਗੀਨ ਜੁਰਮ ਵੀ ਬਖ਼ਸ਼ੇ ਜਾ ਸਕਦੇ ਹਨ ਤੇ ਅਗਾਂਹ ਨੂੰ ਉਸ ਨੂੰ ਚੋਖਾ ਮਾਲੀ ਇਵਜ਼ਾਨਾ ਵੀ ਮਿਲ ਸਕਦਾ ਹੈ । ਇਸ ਤੀਜੇ ਤੇ ਆਖ਼ਰੀ ਬਿਆਨ ਵਿਚ ਮੇਰੇ ਪੁਰ ਮੁਖ ਤੌਰ ਤੇ ਦੋ ਹੋਰ ਗੱਲਾਂ ਦੇ, ਪਹਿਲੀ ਵੇਰ, ਦੋਸ਼ ਲਾਏ ਗਏ ਹਨ । ਇਹ ਪਹਿਲਾਂ ਵਾਲੇ ਦੋਸ਼ਾਂ ਦੇ ਸਪੱਸ਼ਟੀਕਰਨ ਵਜੋਂ ਉੱਕਾ ਨਹੀਂ ਹਨ ।
p. 149, which later came into my hands, for the Honorable Shri Partap Singh had assured him on behalf of the Panjab government that he would be pardoned for the murder and for any other crimes and fraud he had committed if he made a statement against me. The Honorable Partap Singh later took him by plane from Dharamsala Jail to Delhi so that he would receive those same promises and assurances from the Government of India as well. The Honorable Dr. Gopi Chand and the governor considered this scheme alone sufficient grounds for suspending me from service. For about a year before this inquiry began, evidence against me was being collected. This offender, who was then on trial and has since been convicted under section 302 of the Indian Penal Code, was induced to make three such statements against me. One is Exhibit P.W. 18 (8) 12. It is a petition in English submitted in this man’s name and sent through the Dharamsala district officers to Commissioner . The man passed the matriculation examination in the third division and cannot write a letter in English. The second statement was written shortly afterward in Dharamsala Jail by the prosecution witness Lala , the district magistrate, in the presence of the Honorable Shri Partap Singh and at his direction. The prosecution witness of the Special Inquiry Agency wrote the third statement, or had it written, at the direction of his superior, the chief secretary, Mr. . In the first statement he merely says that he committed fraud and deception at my direction and that the matter was already under investigation in Hoshiarpur, where I was serving as district magistrate. The very next day, March 13, 1949, this petition brought Commissioner to Simla. There the chief minister and Shri Partap Singh agreed that Kairon should deal with the case, although he had nothing to do with the General Administration Department or the Anti-Corruption Committee. flew in a government plane on official business to meet the murderer in Dharamsala Jail. He then told the district magistrate of Dharamsala to take the man’s statement inside the jail, away from open court. This second statement piled more charges of corruption on me and provided the foundation on which some of the present charges were later built. The Special Inquiry Agency did all this under Mr. Sachdev’s direct supervision. The prosecution witness wrote the third statement. He now claims in court that he took this statement to clarify several points left unclear in the earlier statements taken by prosecution witness p. 150, the district magistrate of Dharamsala. That is not what happened. The murderer made the third statement when Shri Partap Singh Kairon took him to Delhi. There he was made to believe that he had met one of the Government of India’s senior leaders, , the “Iron Man,” through whom he was assured that the promises already made would be kept only if he gave the statement they wanted to prove certain offenses against me. In this way he might be pardoned for earlier serious crimes and later receive substantial financial compensation as well. In this third and final statement, two main kinds of further charge were brought against me for the first time. They do not clarify the earlier charges at all.
(ੳ) ਦੋਸ਼, ਜੋ ਮੇਰੇ ਕਥਿਤ ਕਾਮ ਮਰਯਾਦਾ ਭੰਗ ਕਰਨ ਸੰਬੰਧੀ ਹਨ ।*
(a) Charges of alleged sexual misconduct on my part.*
p. 150* ਜਿਸ ਕਿਸੇ ਨੇ. ਗਵਰਨਰ ਅਤੇ ਹਿੰਦੂ ਆਈ. ਸੀ. ਐਸ., ਪੰਜਾਬ ਵਿਚ ਨਿਯੁਕਤ, ਅਫ਼ਸਰਾਂ ਬਾਬਤ, ਇਸ ਵਿਸ਼ੇ ਉਤੇ ਕੁਝ ਕਹਿਣਾ ਹੋਵੇ, ਜਿਵੇਂ ਕਿ ਸਰਵ ਸ੍ਰੀ ਸੱਚਦੇਵ, ਭਿੱਡੇ ਅਤੇ ਸ੍ਰੀਨਗੇਸ਼ ਬਾਰੇ, ਤਾਂ ਉਹ ਪਹਿਲਾਂ ਇਸ ਨੀਵੀਂ ਪੱਧਰ ਉਤੇ ਡਿਗੇ ਤਾਂ ਮੂੰਹ ਖੋਹਲੇ । ਅਜਿਹੇ ਦੋਸ਼ ਹੁਣ ਭੂਤਰੇ ਹੋਏ ਹਿੰਦੂ ਹਾਕਮ, ਹਰ ਉਸ ਸਿੱਖ ਉਤੇ ਲਾਉਂਦੇ ਹਨ, ਜਿਹੜਾ ਉਨ੍ਹਾਂ ਦੀ । ਪਰ ਉਹ ਭੁੱਲ ਜਾਂਦੇ ਹਨ ਕਿ, ਸੰਨ 1930 ਤੋਂ ਲੈ ਕੇ ਸੰਨ 1947 ਤਕ, ਜਿਤਨੇ ਲਿਖਤੀ ਸਬੂਤ ਤੇ ਤੱਥ ਮਹਾਤਮਾ ਗਾਂਧੀ ਜੀ ਦੇ ਵਿਰੁਧ, ਕਾਮਚੇਸ਼ਟਾ ਆਧਾਰਤ ਭ੍ਰਿਸ਼ਟਾਚਾਰ ਦੇ ਅਖ਼ਬਾਰਾਂ ਰਾਹੀਂ, ਤੇ ਪਬਲਿਕ ਤੌਰ ਤੇ, ਲਗੇ ਉਹ ਹਿੰਦੂ ਪ੍ਰੈਸ ਨੇ ਸਭ ਦਬਾ ਦਿਤੇ । ਨੇ ਆਪਣੀ ਪੁਸਤਕ, The Great Divide (1950) ਵਿਚ ਗਾਂਧੀ ਜੀ ਉਤੇ ‘ਕਾਮ-ਗ੍ਰਸਤ ਭੂਤਨਾ’ (“sex-maniac”) ਆਦੀ ਦੂਸ਼ਣ ਲਗਾਏ ਜਾਣ ਵਲ ਸੰਕੇਤ ਕੀਤੇ ਹਨ । ਹੋਰ ਨਹਿਰੂ, ਪਟੇਲ, ਆਦਿ ਮਹਾਂਪੁਰਸ਼ਾਂ ਦੀ ਤਾਂ ਗੱਲ ਹੀ ਛਡੋ ।
* Anyone wishing to say anything on this subject about Governor and the Hindu I.C.S. officers posted in Panjab, such as Messrs. Sachdev, Bhide, and Srinagesh, must first descend to this low level before opening his mouth. These are the accusations the unbridled Hindu rulers now level against any Sikh who refuses to submit to them. But they forget that from 1930 to 1947 the Hindu press suppressed all the written evidence and facts concerning sexual misconduct brought against Mahatma Gandhi in the newspapers and in public. In his book The Great Divide (1950), alludes to accusations against Gandhi, such as that he was a “lust-possessed demon” (“sex-maniac”). This is to say nothing of Nehru, Patel, and other great men.
(ਅ) ਦੋਸ਼, ਕਿ ਮੈਂ ਮਾਸਟਰ ਤਾਰਾ ਸਿੰਘ ਨਾਲ ਰਲ ਕੇ ਨਾਜਾਇਜ਼ ਹਥਿਆਰ ਜਮ੍ਹਾਂ ਕਰ ਰਿਹਾ ਹਾਂ ਕਿਉਂਕਿ ਜੋਤਸ਼ੀਆਂ ਨੇ, ਨਿਕਟ ਭਵਿੱਖ ਵਿਚ, ਸਿੱਖ ਰਾਜ ਸਥਾਪਤ ਹੋਣ ਦੀ ਭਵਿੱਖ ਬਾਣੀ ਦੇ ਸੰਕੇਤ ਦਿਤੇ ਹੋਏ ਹਨ ।
(b) The charge that I was stockpiling illegal weapons with Master Tara Singh because astrologers had given signs foretelling the establishment of Sikh rule in the near future.
ਪਹਿਲੀ ਤਰ੍ਹਾਂ ਦੇ ਦੋਸ਼ ਪੀ. ਡਬਲਯੂ. ਲਖਸ਼ਮੀ ਦੇ ਬਿਆਨਾਂ ਵਿਚ ਨਹੀਂ ਹਨ । ਇਹ ਬਿਆਨ ਉਨ੍ਹਾਂ ਨੇ ਆਪਣੇ ਅਫ਼ਸਰ, ਮੁਖ ਸਕੱਤਰ, ਦੀ ਸਲਾਹ ਨਾਲ, ਪਿਛੋਂ ਤਿਆਰ ਕੀਤੇ ਸਨ ।
The first kind of charge does not appear in prosecution witness ’s statements. He prepared these statements afterward on the advice of his superior, Chief Secretary .
ਇਸ ਸਾਰੇ ਅਡੰਬਰ ਦਾ ਇਕ ਨਿਸ਼ਚਿਤ ਰਾਜਨੈਤਿਕ ਮੰਤਵ ਸੀ । ਮਾਨਯੋਗ ਸ: ਪ੍ਰਤਾਪ ਸਿੰਘ, ਅਤੇ ਉਸ ਦੇ ਹੋਰ ਕਾਂਗਰਸੀ ਮਿੱਤਰ ਖੁਲ੍ਹਮ ਖੁਲ੍ਹਾ ਇਹ ਆਖਦੇ ਸਨ ਕਿ ਐਨ ਸੰਭਵ ਹੈ ਕਿ ਮੈਂ ਨੌਕਰੀ ਤੋਂ ਸਦਾ ਲਈ ਰਿਟਾਇਰ ਹੋ ਜਾਵਾਂ ਤੇ ਕਾਂਗਰਸ ਦੀ ਥਾਂ ਪੰਜਾਬ ਦੇ ਕਿਸੇ ਹੋਰ ਰਾਜਨੈਤਿਕ ਦਲ (ਸ਼੍ਰੋਮਣੀ ਅਕਾਲੀ ਦਲ) ਵਿਚ p. 151ਸ਼ਾਮਲ ਹੋ ਜਾਵਾਂ ਤੇ ਇਸ ਕਾਰਣ ਉਹ ਮੇਰੀ ਕੀਰਤੀ ਨੂੰ ਦਾਗਦਾਰ ਕਰਨਾ ਜ਼ਰੂਰੀ ਸਮਝਦੇ ਸਨ । ਉਨ੍ਹਾਂ ਦੇ ਮਨ ਵਿਚ ਇਹ ਸੀ ਕਿ ਮੇਰਾ ਇੰਜ ਗ੍ਰਹਣਿਆਂ ਚਰਿੱਤਰ ਜਨਤਾ ਵਿਚ ਮੇਰੀ ਪ੍ਰਸਿੱਧਤਾ ਨਾਲ ਮੇਲ ਨਹੀਂ ਖਾਏਗਾ । ਇਸ ਕਾਰਣ ਇਨ੍ਹਾਂ ਰਚੇ ਜਾ ਰਹੇ ਖੜਯੰਤਰਾਂ ਦਾ ਨਿਰਪੱਖ ਲੋਕਾਂ ਦੀਆਂ ਨਜ਼ਰਾਂ ਵਿਚ ਜੱਚਣਾ ਔਖਾ ਹੋ ਜਾਵੇਗਾ ਜਿਨ੍ਹਾਂ ਤੋਂ ਉਹ ਡਰਦੇ ਸਨ ਕਿ ਆਗਾਮੀ ਚੋਣਾਂ ਵਿਚ ਉਹ ਉਨ੍ਹਾਂ ਦੇ ਤਕੜੇ ਵਿਰੋਧੀ ਹੋਣਗੇ । ਦੂਜੀ ਤਰ੍ਹਾਂ ਦੇ ਦੋਸ਼ ਥੱਪਣ ਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਵਿਚ ਸੱਤਾਧਾਰੀ ਪਾਰਟੀ, ਹਰ ਹੀਲੇ ਨਾਲ, ਪੱਕੇ ਤੌਰ ਤੇ, ਆਪਣੀਆਂ ਹੁਣ ਵਾਲੀਆਂ ਗੱਦੀਆਂ ਮੱਲੀ ਰੱਖਣੀਆਂ ਲੋਚਦੇ ਹਨ । ਮੇਰੀ ਬੇਨਤੀ ਹੈ ਕਿ ਇਸ ਦੋਸ਼ੀ ਦੇ ਦੋਵੇਂ ਬਿਆਨ, ਸਣੇ ਐਗਜ਼ਿਬਿਟ ਪੀ. ਡਬਲਯੂ. 18 (8) 12, ਐਡਵੋਕੇਟ ਜਨਰਲ ਦੀ ਆਗਿਆ ਨਾਲ, ਕਚਹਿਰੀ ਵਿਚ ਪੇਸ਼ ਕੀਤੇ ਜਾਣ ਤਾਂ ਜੁ ਮੇਰੇ ਬਿਆਨਾਂ ਦੀ ਪੁਸ਼ਟੀ ਹੋ ਸਕੇ । ਇਥੇ ਇਹ ਦਸ ਦੇਣਾ ਵੀ ਆਵਸ਼ਕ ਹੈ ਕਿ ਕਪਟ ਤੇ ਧੋਖੇ ਦੇ ਦੋਸ਼, ਜੋ ਮੇਰੇ ਤੇ ਪਹਿਲਾਂ ਥਪੇ ਗਏ ਹਨ, ਇਕ ਸਾਲ ਹੋਇਆ, ਹੁਸ਼ਿਆਰਪੁਰ ਵਿਚ ਪੜਤਾਲ ਕੀਤੇ ਜਾ ਚੁੱਕੇ ਹਨ ਅਤੇ ਸਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਹ ਕੇਸ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਹਨ ਤਾਂ ਜੁ ਮੌਜੂਦਾ ਪੜਤਾਲ ਤੋਂ ਪਹਿਲਾਂ ਇਹ ਦੋਸ਼ੀ ਕਚਹਿਰੀ ਵਿਚ ਅਜਿਹੇ ਬਿਆਨ ਨ ਦੇ ਦੇਵੇ, ਜਿਨ੍ਹਾਂ ਨਾਲ ਪੰਜਾਬ ਦੇ ਉੱਚ ਸਰਕਾਰੀ ਅਫ਼ਸਰਾਂ ਅਤੇ ਕਈ ਵਜੀਰਾਂ ਦੁਆਰਾ, ਮੇਰੇ ਖ਼ਿਲਾਫ਼ ਝੂਠੇ ਸਬੂਤ ਘੜਨ ਦੀ ਸਾਜ਼ਿਸ਼ ਦਾ ਭਾਂਡਾ ਭੱਜ ਜਾਵੇ । ਸੱਚੀ ਗੱਲ ਤਾਂ ਇਹ ਹੈ ਕਿ ਏਸ ਆਦਮੀ ਨੇ ਇਹ ਭਾਂਡਾ ਭੰਨਣ ਦੀ ਧਮਕੀ ਉਸੇ ਵੇਲੇ ਦੇ ਦਿਤੀ ਸੀ ਜਦੋਂ, ਕੁਝ ਮਹੀਨੇ ਹੋਏ, ਹੁਸ਼ਿਆਰਪੁਰ ਦੇ ਸੈਸ਼ਨ ਜੱਜ ਨੇ ਉਸ ਨੂੰ ਕਤਲ ਦੇ ਦੋਸ਼ੀ ਵਜੋਂ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਸੀ । ਪੰਜਾਬ ਸਰਕਾਰ ਉਸ ਨਾਲ ਕੀਤੇ ਆਪਣੇ ਪੱਕੇ ਵਾਅਦੇ ਨਿਭਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਸੀ ਕਿ ਇਹ ਉਸ ਨੂੰ ਖ਼ੂਨ ਦੇ ਦੋਸ਼ ਤੇ ਹੋਰ ਕਈ ਸੰਗੀਨ ਜੁਰਮਾਂ ਦੀ ਸਜ਼ਾ ਤੋਂ ਬਚਾ ਲਵੇਗੀ ।
This whole contrivance had a definite political purpose. The Honorable Sardar Partap Singh and his Congress friends said openly that I might well retire from the service for good and, instead of Congress, p. 151join another political party in Panjab (the Shiromani Akali Dal). They therefore thought it necessary to tarnish my reputation. They thought that a character thus besmirched would be at odds with my public standing. It would then be difficult for these schemes to gain credence with impartial people, whom they feared would be formidable opponents in the coming elections. The second kind of charge was fabricated because the party in power in Panjab wanted at all costs to hold on permanently to the seats it then occupied. I ask that both statements by this offender, together with Exhibit P.W. 18 (8) 12, be produced in court with the advocate general’s permission so that my statements can be corroborated. It should also be said that the earlier charges of fraud and deception laid against me had been investigated in Hoshiarpur a year ago and the actual offender had been arrested. These cases were brought before the court to prevent the offender from making statements there before the present inquiry that would expose a plot by senior Panjab officials and several ministers to fabricate evidence against me. The truth is that the man had threatened to expose it then and there, a few months earlier, when the Hoshiarpur sessions judge sentenced him to life imprisonment for murder. The Panjab government had utterly failed to honor its firm promises to shield him from punishment for murder and several other serious offenses.
(10) ਜੂਨ, 1948 ਵਿਚ, ਹੁਸ਼ਿਆਰਪੁਰ ਦੇ ਜ਼ਿਲੇ ਵਿਚ, ਇਕ ਗੁਰਦੁਆਰੇ ਨੂੰ ਅੱਗ ਲਾ ਕੇ ਸਾੜ ਦਿਤਾ ਗਿਆ । ਇਸ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਪਵਿੱਤਰ ਸਨ ਜੋ ਸੜ ਕੇ ਸੁਆਹ ਹੋ ਗਈਆਂ । ਮਿਲੀ ਇਤਲਾਹ ਤੋਂ ਪਤਾ ਲੱਗਾ ਕਿ ਇਹ ਅਪਰਾਧ ਦੋ ਹਿੰਦੂ ਕਾਂਗਰਸੀਆਂ, ਤੇ ਨੇ ਕੀਤਾ ਹੈ । ਇਨ੍ਹਾਂ ’ਚੋਂ ਇਕ, ਮਾਨਯੋਗ ਡਾ: ਗੋਪੀ ਚੰਦ , ਮੁਖ-ਮੰਤਰੀ ਦਾ, ਗੂੜ੍ਹਾ ਮਿੱਤਰ ਹੈ । ਜ਼ਿਲਾ ਪੁਲਸ ਨੇ ਉਨ੍ਹਾਂ ਨੂੰ ਜਦੋਂ ਪੜਤਾਲ ਲਈ ਤਲਬਿਆ ਤਾਂ ਉਨ੍ਹਾਂ ਦੇ ਮਿੱਤਰਾਂ ਨੇ, ਉਨ੍ਹਾਂ ਨੂੰ ਪੰਜਾਬ ਸਰਕਾਰ ਨਾਲ ਸੰਪਰਕ ਸਥਾਪਤ ਕਰਨ ਉਪਰਾਂਤ, ਇਕਦਮ ਭੁੱਖ ਹੜਤਾਲ ਕਰ ਸਲਾਹ ਦਿਤੀ । ਉਹ ਕੁਝ ਘੰਟੇ ਹੀ ਮੁਸ਼ਕਲ ਨਾਲ ਭੁੱਖੇ ਰਹੇ ਹੋਣੇ ਹਨ ਕਿ ਪੰਜਾਬ ਸਰਕਾਰ ਨੇ ਜ਼ਿਲਾ ਅਧਿਕਾਰੀਆਂ ਨੂੰ ਤਾਰ ਰਾਹੀਂ ਹੁਕਮ ਭੇਜਿਆ ਕਿ ਸਭ ਪੁਛ ਪੜਤਾਲ ਫ਼ੌਰਨ ਬੰਦ ਕਰ ਦਿਤੀ ਜਾਵੇ । ਇਵੇਂ ਹੀ ਕੀਤਾ ਗਿਆ ਤੇ ਇਨ੍ਹਾਂ ਹਾਲਾਤ ਵਿਚ ਹੋਰ ਪੁੱਛ ਪੜਤਾਲ ਬਿਲਕੁਲ ਨਾਮੁਮਕਿਨ ਸੀ । ਉਸ ਵੇਲੇ, ਜੱਜ ਨੇ, ਦੀ ਇਕ ‘’ ਅਰਜ਼ੀ ਆਪ ਹੀ p. 152ਸਿੱਧੀ ਆਪਣੀ ਅਦਾਲਤ ਵਿਚ ਲੈ ਲਈ । (ਜਦੋਂ ਕਿ ਕਾਨੂੰਨ ਅਨੁਸਾਰ ਕੇਵਲ ਚੀਫ਼ ਜਸਟਿਸ ਹੀ ਉਸ ਨੂੰ ਅਜਿਹਾ ਕੇਸ ਸੌਂਪ ਸਕਦਾ ਸੀ) । ਆਪਣੀਆਂ ਫ਼ਿਰਕੂ ਕਾਰਵਾਈਆਂ ਕਾਰਨ ਉਸ ਵੇਲੇ ਨਜ਼ਰਬੰਦ ਕੀਤਾ ਹੋਇਆ ਸੀ । ਮਿ: ਜਸਟਿਸ ਅਛਰੂ ਰਾਮ ਨੇ ਇਕ ਛੋਟੀ ਜੇਹੀ ਕਾਰਵਾਈ ਦਾ ਘੇਰਾ ਏਨਾਂ ਚੌੜਾ ਕਰ ਦਿਤਾ ਕਿ ਇਸ ਵਿਚ ਮੇਰੇ ਸਾਰੇ ਚਰਿਤਰ ਤੇ ਹੁਸ਼ਿਆਰਪੁਰ ਦੇ ਸਿੱਖ ਸੁਪਰਨਟੈਂਡੈਂਟ ਪੁਲਿਸ ਦੇ ਚਰਿਤਰ ਦੀ ਪੜਤਾਲ ਵੀ ਬਦੋਬਦੀ ਲੈ ਆਂਦੀ । ਆਪਣੇ ਅੰਤਮ ਫ਼ੈਸਲੇ ਵਿਚ ਉਸ ਨੇ ਇਸ ਸਿੱਖ ਗੁਰਦੁਆਰੇ ਨੂੰ ਸਾੜਨ ਦੇ ਅਪਰਾਧ ਸੰਬੰਧੀ, ਜਦ ਕਿ ਪੁਲਿਸ ਦੀ ਪੜਤਾਲ ਹਾਲੀ ਚਲ ਹੀ ਰਹੀ ਸੀ, ਆਖਿਆ ਕਿ ‘ਕੋਈ ਹਿੰਦੂ ਗੁਰਦੁਆਰੇ ਨੂੰ ਅੱਗ ਨਹੀਂ ਲਾ ਸਕਦਾ ਕਿਉਂਕਿ ਸਿੱਖਾਂ ਦੇ ਗੁਰਦੁਆਰਿਆਂ ਤੇ ਪਵਿੱਤਰ ਗ੍ਰੰਥਾਂ ਬਾਬਤ ਉਨ੍ਹਾਂ ਦੇ ਜਜ਼ਬੇ ਆਦਰ ਭਰੇ ਹਨ’ । ਮੁਸਲਮਾਨ ਤਾਂ ਚਲੇ ਗਏ ਸਨ, ਇਸ ਲਈ ਸਾਫ਼ ਸੰਕੇਤ ਕੀਤਾ ਗਿਆ ਕਿ ਗੁਰਦਵਾਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਸਾੜੇ ਜਾਣ ਦੇ ਅਤੇ ਹੋਰ ਅਜਿਹੇ ਦੋਸ਼, ਅਗੇ ਤੋਂ, ਸਿੱਖਾਂ ਸਿਰ ਹੀ ਮੜ੍ਹੇ ਜਾਣੇ ਚਾਹੀਦੇ ਹਨ । ਪਰ ਮੈਂ ਇਸ ਨਾਲ ਸਹਿਮਤ ਨ ਹੋਇਆ । ਮੈਂ ਹੋਰ ਵਿਸਥਾਰ ਵਿਚ ਨਹੀਂ ਪੈਂਦਾ ਕਿਉਂਕਿ ਪੰਜਾਬ ਸਰਕਾਰ ਹਾਲੀ ਵੀ, ਮੈਨੂੰ ਮਿ: ਜਸਟਿਸ ਦੀ ਰਿਪੋਰਟ ਪੁਰ, ਜੋ ਕਿ ਉਸ ਨੇ ਮੇਰੀ ਭਾਵੁਕ ਤੇ ਮਾਨਸਿਕ ਬਿਰਤੀ ਬਾਰੇ ਦਿਤੀ ਹੈ, ਮੇਰੇ ਵਿਰੁਧ ਕਾਰਵਾਈ ਕਰਨ ਦੀ ਧਮਕੀ ਦੇ ਰਹੀ ਹੈ । ਇੰਨਾ ਹੀ ਆਖਦਾ ਹਾਂ ਕਿ ਮੇਰੇ ਵਿਰੁਧ ਸਾਰੀ ਕਾਰਵਾਈ ਨੂੰ ਏਸੇ ਪਿਛੋਕੜ ਵਿਚ ਵਾਚਿਆ ਜਾਵੇ ਜੇ ਪੰਜਾਬ ਦੇ ਸੰਤਾਪ ਤੇ ਫ਼ਿਰਕੂ ਕੁੜੱਤਣ ਦਾ ਪਤਾ ਲਾਉਣਾ ਹੈ ।
(10) In June 1948 a gurdwara in Hoshiarpur District was set on fire and burned down. It contained several sacred copies of the Guru Granth Sahib, which were reduced to ashes. Reports received indicated that the offense had been committed by two Hindu Congressmen, and . One of them is a close friend of the Honorable Dr. Gopi Chand , the chief minister. When the district police called them in for questioning, their friends made contact with the Panjab government and then advised them to go on hunger strike at once. They could hardly have been fasting for more than a few hours when the Panjab government telegraphed the district officers to stop all investigation immediately. They did so, and under the circumstances further inquiry was impossible. At that point Justice took ’s petition for habeas corpus directly p. 152into his own court on his own initiative. (Under the law, only the chief justice could assign such a case to him.) was then in detention for his communal activities. Justice Achhru Ram widened the scope of a minor proceeding so much that he forced into it an inquiry into my whole character and that of the Sikh superintendent of police in Hoshiarpur. In his final judgment, while the police inquiry was still in progress, he said of the burning of this Sikh gurdwara that “no Hindu can set fire to a gurdwara, because they revere the gurdwaras and sacred scriptures of the Sikhs.” The Muslims had gone, so the clear implication was that Sikhs themselves should henceforth be blamed for burning gurdwaras and copies of the Guru Granth Sahib and for other similar offenses. I did not agree. I will say no more about it, because the Panjab government is still threatening to take action against me on the basis of Justice ’s report on my emotional and mental disposition. I will only say that the entire proceeding against me should be read against this background if one is to understand Panjab’s suffering and communal bitterness.
(11) ਸੰਨ, 1958, ਫ਼ਰਵਰੀ ਮਹੀਨੇ ਦੇ ਅਖ਼ੀਰ ਵਿਚ, ਮੈਂ ਪੀ. ਡਬਲਯੂ. ਨੂੰ ਜਾਲੰਧਰ ਦੇ ਸਿਵਲ ਸਕੱਤਰੇਤ ਵਿਚ ਮਿਲਿਆ । ਉਸ ਨੇ ਮੈਨੂੰ ਦੱਸਿਆ ਕਿ ਕਮਿਸ਼ਨਰ ਸ੍ਰੀਨਿਗੇਸ਼ ਨੇ, ਪੀ. ਡਬਲਯੂ. ਦੇ ਕਹਿਣ ਤੇ, ਮੇਰੇ ਵਿਰੁਧ ਕੇਸ ਨੰ: 8 (ਪਾਲਮ ਪੁਰ ਕੇਸ) ਦੇ ਵਿਸ਼ੇ ਸੰਬੰਧੀ ਉਸ ਨੂੰ ਝੂਠੀ ਗਵਾਹੀ ਦੇਣ ਅਤੇ ਮਸਾਲਾ ਲੱਭਣ ਲਈ ਜ਼ੋਰ ਪਾਇਆ ਹੈ । ਇਕ ਅਨੁਭਵੀ ਪ੍ਰਬੰਧ-ਕਰਤਾ ਵਜੋਂ ਉਹ ਹੈਰਾਨ ਸੀ ਕਿ ਇਕ ਆਈ. ਸੀ. ਐਸ. ਕਮਿਸ਼ਨਰ ਵੀ ਆਪਣੇ ਇਕ ਸਾਥੀ ਵਿਰੁਧ ਅਜਿਹੀ ਸਾਜ਼ਿਸ਼ ਵਿਚ ਹਿੱਸਾ ਲੈ ਸਕਦਾ ਹੈ । ਉਹ ਇਹ ਨਹੀਂ ਸੀ ਸਮਝ ਸਕਿਆ ਕਿ ਕੁਸ਼ਾਲ ਸਿੰਘ ਪੀ. ਡਬਲਯੂ. ਇਕ ਝੂਠਾ ਬਿਆਨ ਦੇਣ ਪਿਛੋਂ ਨੌਕਰੀ ਵਿਚ ਕਿਵੇਂ ਰਹੇਗਾ ਜਿਵੇਂ ਕਿ ਝੂਠਾ ਬਿਆਨ ਦੇਣ ਲਈ ਉਸ ਨੂੰ ਮਜਬੂਰ ਕੀਤਾ ਜਾ ਰਿਹਾ ਹੈ । ਮੈਂ ਮੰਨ ਲਿਆ ਕਿ ਮਿ: ਸ੍ਰੀਨਗੇਸ਼ ਮੇਰੇ ਵਿਰੁਧ ਪੱਕੀ ਸਾਜ਼ਿਸ਼ ਰਚ ਰਿਹਾ ਹੈ, ਪਰ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ ਹੈ । ਇਕ ਦੋ ਮਹੀਨੇ ਗੁਜ਼ਰੇ ਹਨ ਕਿ ਮੈਨੂੰ ਕੁਸ਼ਾਲ ਸਿੰਘ ਤੋਂ ਪਤਾ ਲੱਗਾ ਹੈ ਕਿ, ਮੁਖ ਸਕੱਤਰ ਸਚਦੇਵ ਨੇ, ਉਸ ਨੂੰ ਸੱਦ ਕੇ ਭਰੋਸਾ ਦੁਆਇਆ ਹੈ ਕਿ ਜੇ ਕਮਿਸ਼ਨਰ ਸਾਹਿਬ ਦੁਆਰਾ ਦੱਸਿਆ ਬਿਆਨ ਉਹ ਦੇ ਦੇਵੇ ਤਾਂ ਉਸ ਦਾ ਕੋਈ ਨੁਕਸਾਨ ਨਹੀਂ ਹੋਣ ਦਿਤਾ ਜਾਵੇਗਾ । ਪਿਛੋਂ ਮੈਨੂੰ ਪਤਾ ਲੱਗਾ ਕਿ ਏਹੋ ਜਿਹਾ ਇਕ ਭਰੋਸਾ ਸਰਕਾਰ ਨੇ ਮਾਨਯੋਗ ਸ: ਪ੍ਰਤਾਪ ਸਿੰਘ ਕੈਰੋਂ ਰਾਹੀਂ ਭੀ ਉਸ ਨੂੰ ਦਿਤਾ ਹੈ । ਮੀਆਂ ਉਸ ਵੇਲੇ ਮੁੜ ਵਸਾਊ ਵਿਭਾਗ ਵਿਚ ਕੰਮ ਕਰ ਰਹੇ p. 153ਸਨ ਤੇ ਇਹ ਵਿਭਾਗ ਕੋਲ ਸੀ । ਮੈਂ ਇਸ ਸਾਜ਼ਿਸ਼ ਵਿਰੁਧ ਪ੍ਰੋਟੈਸਟ ਕੀਤਾ । ਉਹਨੀਂ ਦਿਨੀਂ ਹੀ ਮਿ: ਗ੍ਰਹਿ ਸਕੱਤਰ ਸਨ ਤੇ ਉਨ੍ਹਾਂ ਨੇ ਧਰਮਸਾਲਾ ਤੇ ਪਾਲਮਪੁਰ ਦਾ ਦੌਰਾ ਰੱਖਿਆ । ਮੈਨੂੰ ਇਤਲਾਹ ਮਿਲੀ ਕਿ ਕੁਝ ਦਸਤਾਵੇਜ਼ਾਂ, ਖ਼ਾਸ ਤੌਰ ਤੇ ਪੀ. ਡਬਲਯੂ. ਅਮਰ ਨਾਥ ਤੇ ਬਿੱਧੂ ਰਾਮ ਦੀਆਂ ਵਹੀਆਂ ਵਿਚ, ਮਿ: ਭਿੱਡੇ ਦੇ ਆਖਣ ਪੁਰ, ਝੂਠੇ ਅੰਦਰਾਜ ਕੀਤੇ ਗਏ । ਮਿ: ਨੇ ਆਪਣੇ ਇਹ ਦੋਵੇਂ ਦੌਰੇ, ਕੀਤੇ ਜਾਣ ਤੇ, ਮੰਨੇ ਹਨ ਤੇ ਉਸ ਦਾ ਬਿਆਨ ਹੈ ਕਿ ਉਹ ਕਿਸੇ ਟਰਾਂਸਪੋਰਟ ਸੰਬੰਧੀ ਮਸਲੇ ਦੀ ਪੜਤਾਲ ਅਤੇ ਉਸ ਦੀ ਰਿਪੋਰਟ ਕਰਨ ਲਈ ਉਥੇ ਗਏ ਸਨ, ਪਰ ਨਿਸਚਿਤ ਉਨ੍ਹਾਂ ਨੂੰ ‘ਕੁਝ ਯਾਦ ਨਹੀਂ ਹੈ ।’ ਇਸ ਵਿਚ ਸ਼ੱਕ ਨਹੀਂ ਕਿ ਕੰਮ ਕੋਈ ਵਡਾ ਜ਼ਰੂਰੀ ਹੋਵੇਗਾ ਕਿ ਪਾਲਮਪੁਰ ਵਰਗੀ ਇਕ ਦੂਰ- ਦੁਰੇਡੀ ਥਾਂ ਉਤੇ ਮਿ: ਭਿੱਡੇ ਦੀ ਜ਼ਾਤੀ ਹਾਜ਼ਰੀ ਅਵੱਸ਼ ਹੋ ਗਈ । ਪਰੰਤੂ ਮਿ: ਭਿੱਡੇ ਨੂੰ ਇਸ ਸਮੱਸਿਆ ਸੰਬੰਧੀ “ਕੁਝ ਯਾਦ ਨਹੀਂ ।” ਉਹ ਇਸ ਦੌਰੇ ਸੰਬੰਧੀ ਲਿਖੀਆਂ ਰਿਪੋਰਟਾਂ ਨੂੰ ਭੀ ਪੇਸ਼ ਨਹੀਂ ਕਰ ਸਕੇ ਹਨ ਜਿਨ੍ਹਾਂ ਨਾਲ ਸਰਕਾਰ ਦੇ ਇਸ ਸਕੱਤਰ ਦੇ ਪਾਲਮਪੁਰ ਅਤੇ ਧਰਮਸਾਲਾ ਦੇ ਦੌਰਿਆ ਸੰਬੰਧੀ ਕੁਝ ਚਾਨਣ ਪੈ ਸਕਦਾ । ਪੀ. ਡਬਲਯੂ, ਨੇ ਪੀ. ਡਬਲਯੂਜ਼. ਰਾਜਿੰਦਰ ਨਾਥ, ਸੰਤ ਰਾਮ, ਬਾਸ਼ੀ ਰਾਮ, ਤੇ ਜੋਤੀ ਪ੍ਰਸ਼ਾਦ ਤੋਂ ਮੇਰੇ ਖ਼ਿਲਾਫ਼ ਲਏ । ਪਰ ਉਸ ਨੂੰ ਅਜੇ ਵੀ ਸ਼ੱਕ ਸੀ ਕਿ ਰਾਜਪਾਲ, ਜੋ ਕਿ ਸੂਬੇ ਜਾਂ ਦੇਸ਼ ਦੇ ਉੱਚਤਮ ਸਿਵਲ ਸਰਵਿਸ ਦੇ ਹਿਤਾਂ ਦਾ ਰੱਖਿਅਕ ਹੈ, ਝੂਠੇ ਕੇਸਾਂ ਦੀ ਬਿਨਾ ਪੁਰ ਇਕ ਆਈ. ਸੀ. ਐਸ. ਅਫ਼ਸਰ ਨੂੰ ਇੰਜ ਸ਼ਿਕਾਰ ਹੋ ਜਾਣ ਦੇਵੇਗਾ । ਉਸ ਦੀ ਝਿਜਕ, ਮੈਨੂੰ ਮਗਰੋਂ ਪਤਾ ਲਗਾ, ਰਾਜਪਾਲ ਵਲੋਂ ਆਪ ਇਹ ਆਖ ਕੇ ਦੂਰ ਕਰ ਦਿਤੀ ਗਈ ਕਿ ਮੈਨੂੰ ਨੌਕਰੀ ਤੋਂ ਬਰਤਰਫ਼ ਕਰ ਦੇਣ ਦੀ ਇੱਛਾ ਸਭ ਦੀ ਹੈ ਤੇ ਮੀਆਂ ਕੁਸ਼ਾਲ ਸਿੰਘ ਦਾ ਕੋਈ ਨੁਕਸਾਨ ਨਹੀਂ ਹੋਣ ਦਿਤਾ ਜਾਵੇਗਾ ਜੇ ਉਹ ਮੇਰੇ ਖ਼ਿਲਾਫ਼ ਬਿਆਨ ਦੇਵੇ, ਭਾਵੇਂ ਉਸ ਦੀ ਆਤਮਾ ਉਸ ਨੂੰ ਲਾਅਨਤਾਂ ਹੀ ਕਿਉਂ ਨਾ ਪਾਉਂਦੀ ਰਹੇ । ਮੈਂ ਇਕ ਡੀ. ਓ. ਚਿੱਠੀ ਨੰ: 1657/ਐਸ. ਐਚ. ਡਬਲਯੂ., ਮਿਤੀ 21 ਅਗਸਤ, 1948 ਕਮਿਸ਼ਨਰ ਸ੍ਰੀਨਗੇਸ਼ ਨੂੰ ਲਿਖੀ, ਜੋ ਹੁਣ ਇਸ ਕੇਸ ਦੀ ਫ਼ਾਈਲ ਵਿਚ ਹੈ, ਤੇ ਬੇਨਤੀ ਕੀਤੀ ਕਿ ਮੁਖ ਮੰਤਰੀ ਤੇ ਰਾਜਪਾਲ ਮੈਨੂੰ ਆਗਿਆ ਦੇਣ ਕਿ ਮੈਂ ਉਨ੍ਹਾਂ ਨੂੰ ਆਪ, ਇਕਦਮ, ਮਿਲ ਸਕਾਂ ਤੇ ਦਸਾਂ ਕਿ ਉਹ ਇਕ ਆਈ. ਸੀ. ਐਸ. ਅਫ਼ਸਰ ਦੇ ਖਿਲਾਫ਼ ਮੁਜਰਮਾਨਾ ਸਾਜ਼ਸ਼ ਰਚ ਰਹੇ ਹਨ, ਪਰ ਮੇਰੀ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਅਤੇ ਮੈਨੂੰ ਸੁਝਾਇਆ ਗਿਆ ਕਿ ਮੇਰੀ ਇਹ ਬੇਨਤੀ ਇਸ ਗੱਲ ਦਾ ਹੋਰ ‘ਸਬੂਤ ਤੇ ਪੁਸ਼ਟੀ’ ਹੈ ਕਿ ਮੈਨੂੰ ਕਿਵੇਂ ਨਾ ਕਿਵੇਂ ਸਰਕਾਰ ਤੇ ਉਸ ਦੇ ਸਰਬ-ਉੱਚ ਅਧਿਕਾਰੀਆਂ ਦੀ ਸਹਿਮਤੀ ਨਾਲ ਦੂਸ਼ਿਤ ਕਰ ਦਿਤਾ ਜਾਣਾ ਕਿਉਂ ਪਹਿਲਾਂ ਹੀ ਨਿਸ਼ਚਿਤ ਹੈ । ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ, ਕਿਉਂਜੁ ਸਰਕਾਰ ਨੇ ਪੀ. ਡਬਲਯੂ. ਕੁਸ਼ਾਲ ਸਿੰਘ ਤੇ ਹੋਰਨਾਂ ਦੇ ਜ਼ਬਾਨੀ ਬਿਆਨਾਂ ਨਾਲ ਮੈਨੂੰ ਗ਼ੈਰ ਕਾਨੂੰਨੀ, ਗ਼ੈਰ ਵਿਧਾਨਿਕ ਅਤੇ ਧੱਕੇਸ਼ਾਹੀ ਨਾਲ ਮੁਅੱਤਲ ਕਰ ਦਿਤਾ ਸੀ ਤੇ ਇਕ ਵੇਰ ਤਾਂ ਮੇਰੀ ਗ੍ਰਿਫ਼ਤਾਰੀ ਦੇ ਹੁਕਮ ਭੀ ਜਾਰੀ ਹੋ ਗਏ ਸਨ । ਪੀ. ਡਬਲਯੂ. , ਜਿਸ ਦੇ ਵਿਰੁਧ ਇਸ ਕੇਸ ਵਿਚ ਕਤਈ ਦਸਤਾਵੇਜ਼ੀ ਸਬੂਤ ਮੌਜੂਦ ਸਨ ਤੇ ਉਸ ਦੇ ਆਪਣੇ ਇਕਬਾਲ ਕਰਨ p. 154ਅਨੁਸਾਰ ਉਸ ਦੇ ਵਿਰੁਧ ਇਕ ‘ਪ੍ਰਾਈਮਾ ਫੇਸੀ’ ਕੇਸ ਬਣ ਜਾਂਦਾ ਸੀ, ਨੂੰ ਤਰੱਕੀ ਤੇ ਤਰੱਕੀ ਦਿਤੀ ਗਈ ਤੇ ਇਕ ਸੀਨੀਅਰ ਆਈ. ਸੀ. ਐਸ. ਅਫ਼ਸਰ ਉਤੇ ਉਸ ਦੇ ਇਕ ਨਾਇਬ ਅਫ਼ਸਰ ਦੁਆਰਾ ਭਾਰੀ ਉਪੱਦਰ ਕਰਨ ਵੇਲੇ ਉੱਕਾ ਕੋਈ ਡਰ ਯਾ ਸੰਕੋਚ ਨਾ ਕੀਤਾ ਗਿਆ ।
(11) Toward the end of February 1958 I met prosecution witness at the civil secretariat in Jalandhar. He told me that at the urging of prosecution witness , Commissioner Srinagesh had pressed him to give false evidence and obtain material for case No. 8 against me, the Palampur case. As an experienced administrator, he was astonished that an I.C.S. commissioner could take part in such a conspiracy against a fellow officer. He could not understand how he himself would stay in the service after giving the false statement he was being forced to make. I concluded that Mr. Srinagesh was indeed plotting against me, and that there was nothing I could do about it. A month or two had passed when I learned from Kushal Singh that Chief Secretary Sachdev had summoned him and assured him that no harm would come to him if he gave the statement the commissioner had told him to make. I later learned that the government had also given him a similar assurance through the Honorable Sardar Partap Singh Kairon. Mian was then working in the Rehabilitation Department, p. 153which was under . I protested against this conspiracy. Mr. was home secretary at the time and scheduled a tour of Dharamsala and Palampur. I was informed that at Mr. Bhide’s direction false entries had been made in certain documents, particularly in the account books of prosecution witnesses Amar Nath and Bidhu Ram. Under cross-examination Mr. acknowledged both visits and said that he had gone there to investigate and report upon a transport matter, but as for the particulars, he “remembers nothing”. No doubt it must have been a very urgent matter to require Mr. Bhide’s personal presence in a place as remote as Palampur. Mr. Bhide, however, “remembers nothing” about it. Nor has he been able to produce the written reports on his tour that might have shed some light on this government secretary’s visits to Palampur and Dharamsala. Prosecution witness obtained affidavits against me from prosecution witnesses Rajinder Nath, Sant Ram, Bashi Ram, and Jyoti Prashad. He still doubted that the governor, who was the guardian of the interests of the province’s or the country’s highest civil service, would allow an I.C.S. officer to be made a victim of false cases in this way. I learned later that the governor himself had put his doubts to rest by telling him that everyone wanted me dismissed and that no harm would come to Mian Kushal Singh if he made a statement against me, however much his own conscience might condemn him. In my demi-official letter No. 1657/S.H.W., dated August 21, 1948, to Commissioner Srinagesh, now in the case file, I asked permission to meet the chief minister and the governor personally and at once to tell them that they were engaged in a criminal conspiracy against an I.C.S. officer. My request was refused, and I was given to understand that the request was further “proof and confirmation” that it had already been decided, with the consent of the government and its most senior officers, that I must be discredited by one means or another. This was hardly surprising, for on the strength of oral statements by prosecution witness Kushal Singh and others, the government had already suspended me unlawfully, unconstitutionally, and high-handedly. At one point it had even issued orders for my arrest. Prosecution witness , against whom there was conclusive documentary evidence in this case and whose own confession p. 154made out a prima facie case against him, was given promotion after promotion. No one showed the slightest fear or scruple in allowing a subordinate to perpetrate this grave abuse against a senior I.C.S. officer.

Notes and glossary for this section (22 notes · 33 terms)

Editors’ notes

1. Context

The East Punjab Public Safety Act, 1949, superseded the 1947 Act on March 29, 1949.

  • Gyanendra Kumar Jain v. The Crown
2. Context

Bhargava served as chief minister from August 15, 1947. Bhim Sen Sachar succeeded him on April 13, 1949. Bhargava began his second term on October 18, 1949.

3. Context

In a separate 1951 contempt proceeding brought by Kapur Singh over a leading article, the Punjab High Court identifies Lala Jagat Narain as the editor, printer and publisher of The Hind Samachar, an Urdu daily in Jullundur (Jalandhar).

  • Kapur Singh v. Jagat Narain, ¶¶1–2
4. Context

Section 21 of the Punjab Public Safety Act, 1947, as quoted by the Punjab High Court, covered a speech or publication that defamed or was likely to defame the government or a servant of the Crown, among other grounds.

  • Kali Ram v. State
5. Context

In the statement, Kapur Singh describes Kairon as having “until recently” held the Congress presidency. Kairon held office in the East Panjab government from 1947 to 1949. The Encyclopaedia of Sikhism dates his Panjab Congress presidency to 1950–52.

6. Context

The Supreme Court records that Kapur Singh submitted a representation to the President of India on May 5, 1950.

7. Context

The sentence continues on p. 149.

8. Context

The sentence begins on p. 148 and continues at the top of p. 149.

9. Context

Section 302 of the Indian Penal Code, 1860 prescribes the punishment for murder; “imprisonment for life” replaced “transportation for life” from January 1, 1956.

10. Correction

The print has ਦਿਹ. The reading gives ਇਹ.

11. Context

The 1972 edition refers to an unnamed senior leader of the Government of India. The 1979 edition adds the identification of Sardar Patel and the epithet “Iron Man.” Kapur Singh says the witness was led to believe that he had met this leader.

  • Kapur Singh, Sāchī Sākhī (1972), 116
12. Correction

The 1979 edition adds this footnote. The 1972 edition gives the account in the main text without the allusion to Hodson. The 1979 date “1950” is printed in the footnote. The Great Divide appeared in London in 1969.

  • Kapur Singh, Sāchī Sākhī (1972), 116
  • Hodson, Great Divide
  • Hodson, Great Divide, (London: Hutchinson, 1969)
13. Context

Kapur Singh groups the accusations in the third statement into two categories; the charge of collecting arms with Master Tara Singh belongs to the second.

14. Context

The Supreme Court summarizes the formal articles of charge before Weston.

15. Context

The 1972 edition says the sessions judge imposed a death sentence. The 1979 edition gives life imprisonment.

  • Kapur Singh, Sāchī Sākhī (1972), 117
16. Context

Hazara Singh, a non-official visitor at Hoshiarpur jail, recalls visiting Lala Jagat Narain and Chaudhri Balbir Singh in custody when Kapur Singh was deputy commissioner. He attributes their arrests to Kapur Singh.

17. Correction

The print has ਦੇਣ ਤੀ. The reading gives ਦੇਣ ਦੀ.

18. Context

Achhru Ram was a judge of the Punjab High Court from September 28, 1944 and of the East Punjab High Court to July 18, 1949.

19. Context

Kapur Singh gives the words of the judgment in Panjabi.

20. Open question

Both editions give February 1958. The same passage cites a letter dated August 21, 1948. The Supreme Court dates Weston’s inquiry and report to 1950–51, and records a later representation on May 7, 1952. These dates raise the possibility that 1958 is a misprint for 1948. The year is retained pending the underlying record.

21. Context

Kapur Singh calls his case No. 8 the Palampur case. The Supreme Court’s summary of the disciplinary inquiry describes charge No. 8 as a fraudulent claim. This part of the judgment gives no place name for the charge.

22. Context

Kapur Singh describes an earlier decision made with the consent of senior officers. The Supreme Court records service of the East Panjab government’s suspension order on April 13, 1949.

Glossary

A. N. Bhandari

(court note)

chief justice of the Punjab High Court; on the benches of 1955 and 1957

Chandulal Madhavlal Trivedi (1893–1980)

ਚੰਦੂ ਲਾਲ ਤ੍ਰਿਵੇਦੀ

Indian Civil Service officer and governor of East Panjab from August 15, 1947, to March 11, 1953.

Chaudhri Balbir

ਚੌਧਰੀ ਬਲਬੀਰ

Hoshiarpur Congressman whom Hazara Singh recalls seeing in custody. Kapur Singh identifies him as a habeas corpus petitioner.

Diwan Kahan Chand, E.A.C.

ਦੀਵਾਨ ਕਾਹਨ ਚੰਦ

Extra Assistant Commissioner serving under Kapur Singh, later director of land records and a government witness, according to the statement.

Dr. Shadi Ram

ਡਾ: ਸ਼ਾਦੀ ਰਾਮ

Hoshiarpur Congressman named in the reports Kapur Singh cites about the June 1948 gurdwara fire.

Gopi Chand Bhargava (1889–1966)

ਡਾਕਟਰ ਗੋਪੀ ਚੰਦ ਭਾਰਗਵ

first Chief Minister of East Panjab (1947–49)

Henry Vincent Hodson (1906–1999)

H. V. Hodson

Author of The Great Divide (1969).

  • Hodson, Great Divide
  • Hodson, Great Divide, (London: Hutchinson, 1969)
Justice Achhru Ram

ਅੱਛਰੂ ਰਾਮ

judge of the Punjab High Court from 1944 and of the East Punjab High Court to July 18, 1949

Kanhaiya Lal

ਸ੍ਰੀ ਕਨ੍ਹੱਈਆ ਲਾਲ

Kapur Singh’s successor as deputy commissioner of Kangra and a government witness, according to the statement.

Lakshmi Narain

ਲਕਸ਼ਮੀ ਨਰਾਇਣ

deputy superintendent, C.I.D., in Kapur Singh’s account

Lala Jagat Narain (1899–1981)

ਲਾਲਾ ਜਗਤ ਨਾਰਾਇਣ

Editor, printer and publisher of The Hind Samachar in Jullundur by 1951. Panjab minister, 1952–1956, and Rajya Sabha member, 1964–1970.

M. R. Bhide

ਮਿਸਟਰ ਭਿੱਡੇ

Home secretary of East Panjab in March 1949

Mian Kushal Singh

ਕੁਸ਼ਾਲ ਸਿੰਘ

Rehabilitation Department official and prosecution witness in Kapur Singh’s account of the Palampur case.

Mirza Raja Jai Singh I of Amber (1611–1667)

ਮੀਰਜ਼ਾ ਰਾਜਾ ਜੈ ਸਿੰਘ ਸਵਾਈ

Mughal noble and ruler of Amber. In Santokh Singh’s account, Guru Har Krishan stayed at his Delhi residence. Santokh Singh uses savai for this Raja. The historical title Sawai Jai Singh II refers to a later ruler.

Pandit Mohan Lal Datt, M.L.A.

ਪੰਡਤ ਮੋਹਨ ਲਾਲ ਦੱਤ

Identified by Kapur Singh as a Congress member of the East Punjab Assembly.

  • Kapur Singh, Sāchī Sākhī, Appendix A, 226–227, §14
Sachdev (as printed)

ਮਿਸਟਰ ਸਚਦੇਵ

I.C.S., chief secretary, East Panjab

Srinagesh (as printed)

ਮਿਸਟਰ ਸ੍ਰੀਨਗੇਸ਼

I.C.S., commissioner, Jullundur division

  • Bristow, Memories of the British Raj, 146
  • Report on Agrarian Reforms in PEPSU, 2
ਈਨ ਨ ਮੰਨੇ

refuses to submit to another’s authority.

ਏਜੰਸੀ

the East Panjab government’s anti-corruption investigating agency.

ਸਬ-ਜਿਊਡਸ

sub judice, before a court for decision.

ਹਲਫ਼ਨਾਮੇ

affidavits, sworn written statements.

ਹੇਬੀਅਸ ਕੋਰਪਸ

a petition for release from unlawful detention.

ਕੱਚੇ ਕੈਦੀ

undertrial prisoner, held in custody before or during trial.

ਜਿਰਹਾ

cross-examination.

ਝਾਕੀ

tableau, a costumed figure or float in a festival procession.

ਡੀ. ਓ. ਚਿੱਠੀ

demi-official letter, a personal letter between officials on official business.

ਥਰਡ ਕਲਾਸ ਮੈਟ੍ਰਿਕ

matriculation (school-leaving) examination passed in the third division.

ਥਾਣੇਦਾਰ

officer in charge of a police station, usually a sub-inspector.

ਪ੍ਰਾਈਮਾ ਫੇਸਾਈ

prima facie, on the face of the initial evidence.

ਬੀੜ

a bound copy of the Guru Granth Sahib.

ਰਜਿਸਟਰੀ (ਏ. ਡੀ.)

registered post with acknowledgment due (a signed receipt returned to the sender).

Sāchī Sākhī, Appendix 1 · The Beginnings of Secular Hindu Rule, part 2 of 3. harvardsikh.org/books/sachi-sakhi/app-1/2 The whole section prints from harvardsikh.org/books/sachi-sakhi/app-1/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.