Skip to content
Sāchī Sākhīਸਾਚੀ ਸਾਖੀ

The Communal Award

X. Cripps, Wavell and the war years

1979 edition, pp. 97–102Section 10 of 13Previous sectionNext section

Release v1.0, an earlier release. Read the latest

ਅੱਜ ਵੀਹ ਸਾਲ ਪਿੱਛੋਂ ਇਹ ਗੱਲਾਂ ਲਿਖਣ ਬੈਠਾ ਹਾਂ ਤਾਂ ਸੋਚਦਾ ਹਾਂ ਕਿ ਕਿਤੇ ਕੋਈ ਦੇਸੀ ਰਾਜਾ ਹੁੰਦਾ, ਤਾਂ ਬਿਨਾਂ ਪੁੱਛ ਪੜਤਾਲ, ਬਿਨਾਂ ਧਰਮ ਕਾਨੂੰਨ ਵਚਾਰਿਆਂ, ਮੈਨੂੰ ਸਣ-ਬੱਚਾ ਪੀੜ ਸੁੱਟਣਾ ਸੀ । “ਫ਼ਲਕ ਨੇ ਉਨ ਕੋ ਅਤਾ ਕੀ ਹੈ ਖ਼ਾਜਗੀ ਕਿ ਜਿਨ੍ਹੇਂ, ਖ਼ਬਰ ਨਹੀਂ ਰਵਸ਼ੇ ਬੰਦਹ-ਪਰਵਰੀ ਕਿਆ ਹੈ ।”* (ਗੁਰੂ-ਅਕਾਲ ਪੁਰਖ ਨੇ ਉਨ੍ਹਾਂ ਦੇ ਹੱਥ ਰਾਜਭਾਗ ਦੇ ਦਿਤਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪ੍ਰਜਾ ਨਾਲ ਧਰਮਸ਼ੀਲਤਾ ਕਿਵੇਂ ਨਿਭਾਈ ਦੀ ਹੈ ।)
Today, sitting down to write these things twenty years later, I think that had there been some Indian prince in power, he would have had me crushed in the , children and all, without inquiry and without regard for law or right. “Heaven has granted lordship to those who do not know what it means to care for their servants.”* (The Guru, the Timeless Being, has put the government into the hands of people who do not even know how to deal justly with their subjects.)
p. 97*
* Heaven has granted lordship to those who do not know what it means to care for their servants.
ਕ੍ਰਿਪਸ ਜੇਹੜੀ ਸਕੀਮ ਲੈ ਕੇ ਆਇਆ ਸੀ, ਉਸ ਬਾਰੇ ਕਾਂਗਰਸ ਨੇ ਮੰਗ ਕੀਤੀ, ਕਿ ਹੁਣੇ ਤੇ ਝਟਪਟ, ਕੇਂਦ੍ਰ ਵਿਚ ਹਿੰਦੁਸਤਾਨੀਆਂ ਦੇ ਹੱਥ ਤਾਕਤ ਦੇ ਦਿਤੀ ਜਾਵੇ, ਜੋ ਕਿ ਬਿਨਾਂ ਲੰਡਨ ਪਾਰਲੀਮੈਂਟ ਵਿਚ ਐਕਟ ਪਾਸ ਹੋਏ ਦੇ ਹੋ ਨਹੀਂ ਸੀ ਸਕਦਾ, ਤੇ ਉਸ ਵੇਲੇ, ਘੋਰ ਯੁੱਧ ਦੇ ਝਮੇਲਿਆਂ ਵਿਚ, ਇਹ ਐਕਟ ਪਾਸ ਹੋਣਾ ਅਸੰਭਵ ਸੀ । ਕ੍ਰਿਪਸ ਨੇ ਗਿਲਾ ਕੀਤਾ ਕਿ ਕਾਂਗਰਸ ਸਹਿਯੋਗ ਨਾਲ ਰਾਜਭਾਗ ਵਿਚ ਹਿੱਸੇਦਾਰ ਬਣਨ ਦੀ ਬਜਾਏ, ਅਲਟੀਮੇਟਮ ਦਿੰਦੀ ਹੈ, ਤਾਂ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਕ੍ਰਿਪਸ “ਸ਼ੈਤਾਨ ਦਾ ਵਕੀਲ ਬਣ ਬੈਠਾ ਹੈ ।”** (The Devil's advocate).
About the scheme Cripps had brought, the Congress demanded that power at the center be handed to Indians at once, here and now, which could not be done without an Act passed in the Parliament in London, and at that time, amid the turmoil of a terrible war, it was impossible to pass such an Act. When Cripps complained that instead of becoming a partner in government through cooperation the Congress was issuing an ultimatum, , the president of the Congress, said that Cripps had made himself “the devil’s advocate.”**
p. 97** The Daily Hindustan Times, Delhi, 27th April, 1942,
** The Daily Hindustan Times, Delhi, 27th April, 1942,
ਇਉਂ ਕ੍ਰਿਪਸ ਮਿਸ਼ਨ, ਸੰਨ 1942 ਵਿਚ, ਫ਼ੇਹਲ ਹੋਇਆ ਤੇ ਕਾਂਗਰਸ ਨੇ “ਦੇਸ਼ ਛਡ ਜਾਓ” ਦਾ ਅੰਦੋਲਨ ਅੰਗਰੇਜ਼ਾਂ ਦੇ ਬਰਖ਼ਿਲਾਫ਼ ਆਰੰਭ ਦਿਤਾ । ਜੇ ਅੰਗਰੇਜ਼ ਝਟ ਪਟ ਮੁਲਕ ਛਡ ਜਾਣ, ਬਿਨਾਂ ਕੋਈ ਰਾਜ ਕਾਜ ਦਾ ਕੰਮ ਚਲਾਣ ਲਈ ਪੱਕਾ ਪ੍ਰਬੰਧ ਕੀਤੇ ਦੇ, ਤਾਂ ਦੇਸ਼ ਦੀ ਕੀ ਗਤੀ ਹੋਵੇਗੀ, ਇਸ ਉਤੇ ਕੋਈ ਦੀਰਘ ਵਿਚਾਰ ਨ ਗਾਂਧੀ ਜੀ ਨੇ ਕੀਤੀ ਤੇ ਨ ਹੀ ਕਾਂਗਰਸ ਦੇ ਹੋਰ ਆਗੂਆਂ ਨੇ । ਉਸ ਵੇਲੇ, ਸੰਨ 1942 ਵਿਚ, ਜਦੋਂ ਕਿ ਘੋਰ ਵਿਸ਼ਵ ਯੁਧ ਮਚ ਰਿਹਾ ਸੀ ਤੇ ਜਾਪਾਨੀ ਫ਼ੌਜਾਂ ਤੇ ਬੇੜੇ ਹਿੰਦੁਸਤਾਨ ਦੀਆਂ ਸਰਹੱਦਾਂ ਤੇ ਖੜੇ ਸਨ, ਜੇ ਅੰਗਰੇਜ਼ ਗਾਂਧੀ ਜੀ ਤੇ ਕਾਂਗਰਸ ਦੀ ਗੱਲ ਮੰਨ ਕੇ ਦੇਸ਼ ਨੂੰ ਨਿਖਸਮਾ ਛਡ ਕੇ ਨਿਕਲ ਜਾਂਦੇ ਤਾਂ ਜੋ ਖ਼ੂਨ ਖ਼ਰਾਬਾ, ਬਦਅਮਨੀ ਤੇ ਰਾਮਰੌਲਾ ਪੈਣਾ ਸੀ, ਉਸ ਦੇ ਸਾਹਮਣੇ ਨਾ ਕੇਵਲ 1947 ਦਾ ਰਕਤ-ਸਰਾਵ ਹੀ ਮਾਤ ਪੈ ਜਾਂਦਾ ਸਗੋਂ ਹਿੰਦੁਸਤਾਨ ਵਿਚ ਮੁੜ ਕੋਈ ਸਥਿਰ ਸਰਕਾਰ ਤੇ ਅਮਨ ਕਾਇਮ ਹੋਣ ਵਿਚ ਕਈ ਦਹਾਕੇ ਲਗ ਜਾਣੇ ਸਨ । ਸ੍ਵੈਰਾਜ ਯਾ ਸੁਤੰਤ੍ਰਤਾ ਦਾ ਕੀ ਹਸ਼ਰ ਹੁੰਦਾ, ਇਹ ਹੁਣ ਵਿਚਾਰ ਕਰਨਾ ਹੀ ਦੁਖਦਾਈ ਹੈ ।
So the Cripps Mission failed in 1942, and the Congress launched the “Quit India” movement against the English. If the English were to leave the country at once, without making firm arrangements for carrying on the government, what would become of it? Neither Gandhi nor the other Congress leaders gave this any sustained consideration. At that time, in 1942, when a terrible world war was raging and Japanese armies and fleets stood on the borders of India, had the English listened to Gandhi and the Congress and left the country masterless, the bloodshed, disorder and chaos that would have followed would have put even the bloodshed of 1947 in the shade, and it would have taken decades for any stable government and peace to be established again in India. It is painful even now to think what would have become of self-rule or freedom.
ਅਗਸਤ 1942 ਤੋਂ ਲੈ ਕੇ, ਇਸ ਸਾਲ ਦੇ ਅਖ਼ੀਰ ਤਕ, ਮੁਲਕ ਵਿਚ “ਦੇਸ਼ p. 98ਛੋੜ ਜਾਓ” ਦਾ ਅੰਦੋਲਨ ਘੋਰ ਰੂਪ ਵਿਚ ਚਲਦਾ ਰਿਹਾ, ਪਰ ਸੰਨ 1943 ਦੇ ਅਰੰਭ ਵਿਚ ਯੁਧ ਦਾ ਝੁਕਾ, ਜਿਹੜਾ ਕਿ ਅੱਜ ਤਕ ਅੰਗਰੇਜ਼ਾਂ ਦੇ ਬਰਖ਼ਿਲਾਫ਼ ਜਾ ਰਿਹਾ ਸੀ, ਉਨ੍ਹਾਂ ਦੇ ਹੱਕ ਵਿਚ ਪਲਟ ਗਿਆ । ਇਸ ਵੇਲੇ ਤਕ ਕਾਂਗਰਸ ਦੇ ਅੰਗਰੇਜ਼ਾਂ ਵਿਰੁੱਧ ਅੰਦੋਲਨ ਦਾ ਲੱਕ ਭੀ ਟੁਟ ਚੁਕਾ ਸੀ । ਇਉਂ ਅੰਗਰੇਜ਼ੀ ਸਰਕਾਰ ਬਾਹਰੋਂ ਅੰਦਰੋਂ ਦੋਹਾਂ ਪਾਸਿਆਂ ਤੋਂ ਸੁਰੱਖਯਤ ਹੋ ਗਈ ਸੀ । ਸੰਨ 1944 ਦੇ ਅਰੰਭ ਵਿਚ, ਜਨਵਰੀ ਵਿਚ, ਮਹਾਤਮਾ ਗਾਂਧੀ ਨੇ ਵਾਇਸਰਾਏ ਹਿੰਦ, , ਨੂੰ ਜੇਹਲ ਵਿਚੋਂ ਇਕ ਚਿੱਠੀ ਲਿਖੀ, ਜਿਸ ਵਿਚ ਸੰਨ 1942 ਵਾਲਾ ਜੋਸ਼ ਤੇ ‘ਕਰੋ ਜਾਂ ਮਰੋ’ ਦੀ ਸਪਿਰਟ ਦਾ ਤਿਆਗ ਸੀ ਤੇ ਹਲੀਮੀ ਤੇ ਨਰਮੀ ਦੇ ਲਹਿਜੇ ਵਿਚ ਕਿਹਾ ਗਿਆ ਸੀ ਕਿ “ਦੇਸ਼ ਛੋੜ ਜਾਓ” ਦਾ ਭਾਵ ਇਹ ਨਹੀਂ ਸੀ ਕਿ ਮੁਲਕੋਂ ਨਿਕਲ ਜਾਓ, ਇਹ ਨਾਹਰਾ ਤਾਂ ਐਵੇਂ ਸੁਤੰਤ੍ਰਤਾ ਪ੍ਰਾਪਤੀ ਲਈ ਬੇਹਬਲਤਾ ਦਾ ਸੂਚਕ ਸੀ ।
From August 1942 to the end of that year the “Quit India” p. 98movement raged fiercely in the country, but at the beginning of 1943 the tide of the war, which until then had been running against the English, turned in their favor. By then the back of the Congress movement against the English had also been broken. So the English government had become secure on both fronts, without and within. At the beginning of 1944, in January, Mahatma Gandhi wrote a letter from jail to the Viceroy of India, , in which the zeal of 1942 and the spirit of “Do or die” had been given up, and he said, in a humble and mild tone, that “Quit India” had not meant “get out of the country”: the slogan merely showed eagerness to gain freedom.
ਇਉਂ ਕਾਂਗਰਸ ਤੇ ਅੰਗਰੇਜ਼ੀ ਸਰਕਾਰ ਦੇ ਦੋਬਾਰਾ ਸਹਿਯੋਗ ਦੀ ਨੀਂਹ ਬੱਝੀ ।
Thus the foundation was laid for renewed cooperation between the Congress and the English government.
ਇਥੇ, ਸਿੱਖਾਂ ਦੇ ਪਰਮੁਖ ਨੇਤਾ, ਅਕਾਲੀ ਲੀਡਰ ਦੇ, ਸੰਨ 1942 ਵਿਚ ਧਾਰਨ ਕੀਤੇ, ਰਵੱਈਏ ਦਾ ਵਰਨਣ ਕਮੀਊਨਲ ਅਵਾਰਡ ਦੀ ਇਸ ਕਹਾਣੀ ਦੇ ਮੁਕੰਮਲ ਕਰਨ ਹਿਤ, ਬੜਾ ਜ਼ਰੂਰੀ ਹੈ ।
Here it is essential, to complete this story of the Communal Award, to describe the attitude adopted in 1942 by the foremost leader of the Sikhs, the Akali leader .
ਜਦੋਂ ਕਾਂਗਰਸ ਤੇ ਗਾਂਧੀ ਜੀ ਨੇ ਅੰਗਰੇਜ਼ਾਂ ਨੂੰ ਆਤੁਰ ਕਰਨ ਦਾ ਅੰਦੋਲਨ ਜਾਰੀ ਕੀਤਾ ਤਾਂ ਦੇਸ਼ ਦੀਆਂ ਉਹ ਜਾਤੀਆਂ, ਜਿਨ੍ਹਾਂ ਫ਼ੌਜ ਲਈ ਸਿਪਾਹੀ, ਬਹੁਤ ਕਰਕੇ, ਪਰੰਮਪਰਾ ਤੋਂ ਭਰਤੀ ਹੁੰਦੇ ਤੇ ਕੀਤੇ ਜਾਂਦੇ ਹਨ, ਉਨ੍ਹਾਂ ਵਿਚ, ਸਿੱਖਾਂ ਨੂੰ ਛਡ ਕੇ, ਕਾਂਗਰਸ ਦਾ ਰਸੂਖ਼ ਤੇ ਪ੍ਰਭਾਵ ਬਹੁਤ ਘਟ ਸੀ । ਰਾਜਪੂਤ, ਜਾਟ, ਗੋਰਖੇ, ਮੁਸਲਮਾਨ ਤੇ ਮਰਾਠੇ, ਸਾਰੇ ਕਾਂਗਰਸ ਦੇ ਉਦੇਸ਼ ਤੇ ਅੰਦੋਲਨ ਦੇ ਬਾਵਜੂਦ ਫ਼ੌਜ ਵਿਚ ਵੱਡੀ ਗਿਣਤੀ ਵਿਚ ਭਰਤੀ ਹੋ ਰਹੇ ਸਨ । ਪੰਜਾਬ ਦੇ ਮੁਸਲਮਾਨ ਤੇ ਫ਼ਰੰਟੀਅਰ ਦੇ ਪਠਾਨ, ਖ਼ਾਸ ਕਰਕੇ ਮੁਸਲਿਮ ਲੀਗ ਦੇ ਹੁਕਮਾਂ ਤੇ ਪਾਲਿਸੀ ਨੂੰ ਅਮੰਨਾ ਕਰਕੇ ਫ਼ੌਜ ਵਿਚ ਦਬਾਦਬ ਭਰਤੀ ਹੋ ਰਹੇ ਸਨ । ਇਨ੍ਹਾਂ ਜਾਤੀਆਂ ਦਾ ਰਾਜਸੀ ਤੇ ਨਸਲੀ ਰੁਹਜਾਨ ਕੁਝ ਅਜਿਹਾ ਸੀ ਕਿ ਜੋ ਦੇ ਲੀਡਰ ਤੇ ਪੰਜਾਬ ਵਿਚ ਮੁਸਲਿਮ , ਲੀਡਰ ਉਨ੍ਹਾਂ ਨੂੰ ਰੋਕਦੇ ਭੀ, ਤਾਂ ਭੀ ਉਨ੍ਹਾਂ ਨੇ ਗੱਜ ਵੱਜ ਕੇ ਫ਼ੌਜ ਵਿਚ ਭਰਤੀ ਹੋਈ ਜਾਣਾ ਸੀ । ਹਾਂ, ਜੇ ਉਸ ਵੇਲੇ ਅਕਾਲੀ ਸਿੱਖ ਲੀਡਰ, ਸਿੱਖਾਂ ਵਿਚ ਫ਼ੌਜੀ ਭਰਤੀ ਦੇ ਬਰਖ਼ਿਲਾਫ਼ ਪ੍ਰਚਾਰ ਕਰਦੇ ਤਾਂ ਇਸ ਦਾ ਬੜਾ ਭਾਰੀ ਅਸਰ ਪੈਣਾ ਸੀ । ਇਉਂ, ਹਿੰਦੁਸਤਾਨੀ ਫ਼ੌਜ ਵਿਚ ਮੁਸਲਮਾਨਾਂ ਦੀ, ਉੱਤਰ ਪੱਛਮੀ ਹਿੰਦੁਸਤਾਨ ਦੇ ਮੁਸਲਮਾਨਾਂ ਦੀ, ਪਾਕਿਸਤਾਨੀ ਪ੍ਰਾਂਤਾਂ ਦੇ ਮੁਸਲਮਾਨਾਂ ਦੀ, ਗਿਣਤੀ ਬਹੁਤ ਵਧ ਜਾਣੀ ਸੀ । ਉਸ ਵੇਲੇ ਜੇ ਅੰਗਰੇਜ਼ ਗਾਂਧੀ ਜੀ ਨੂੰ ਖ਼ੁਸ਼ ਕਰਨ ਲਈ ਤੇ ਕਾਂਗਰਸ ਨੂੰ ਪ੍ਰਸੰਨ ਕਰਨ ਲਈ ਮੁਲਕ ਨੂੰ ਛਡ ਕੇ ਚਲੇ ਜਾਂਦੇ ਯਾ ਵਿਸ਼ਵ-ਯੁਧ ਦਾ ਪਾਸਾ ਐਸਾ ਪਲਟਦਾ ਕਿ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਨੱਸਣਾ ਪੈਂਦਾ ਤਾਂ ਨਾ ਕੇਵਲ ਪੰਜਾਬ ਤੇ ਪਾਕਿਸਤਾਨੀ ਪ੍ਰਾਂਤਾਂ ਦੀ ਸਗੋਂ ਸਾਰੇ ਹਿੰਦੁਸਤਾਨ ਅਤੇ ਸਾਰੀ ਹਿੰਦੂ ਜਾਤੀ ਦੀ ਕਿਸਮਤ ਇਨ੍ਹਾਂ ਹਥਿਆਰਬੰਦ, ਨਵੀਨ ਹਥਿਆਰਾਂ ਦੀ ਵਰਤੋਂ ਤੇ ਲੜਾਈ ਦੇ ਢੰਗਾਂ ਵਿਚ ਨਿਪੁੰਣ, ਮੁਸਲਮਾਨ ਫ਼ੌਜੀਆਂ ਦੇ ਹੱਥ ਆ ਜਾਣੀ ਸੀ, ਜਿਸ ਦਾ ਸਿੱਟਾ ਕਿ p. 99ਨਿਰਸੰਦੇਹ ਇਹ ਨਿਕਲਦਾ ਕਿ ਪਸ਼ਾਵਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਨਾ ਹਿੰਦੂ ਧਨ, ਸਥਾਵਰ ਤੇ ਨਾ ਹਿੰਦੂ ਪਤਿ ਪ੍ਰਤਿਸ਼ਠਾ ਬਚ ਸਕਦੀ । ਪੂਰਨ ਸਵੈਰਾਜ, ਸਰਵਸੱਤਾ ਸੰਪੰਨ ਗਣਤੰਤਰ ਰਾਜ ਅਤੇ ਸ਼ਕਤੀਸ਼ਾਲੀ ਸੈਕੂਲਰ ਕੇਂਦਰ ਦੀ ਤਾਂ ਗੱਲ ਹੀ ਜਾਣ ਦਿਉ । ਇਸ ਸਮੇਂ, ਸਿੱਖ ਲੀਡਰਾਂ ਨੇ, ਜਿਨ੍ਹਾਂ ਦੇ ਸਲਾਹਕਾਰ ਸਨ ਅਤੇ ਜਿਨ੍ਹਾਂ ਦੇ ਮੁਖੀ ਲੀਡਰ ਮਾਸਟਰ ਤਾਰਾ ਸਿੰਘ ਸਨ, ਨੇ ਬੜੀ ਦੀਰਘ ਦਰਿਸ਼ਟੀ ਤੇ ਹੌਸਲੇ ਤੋਂ ਕੰਮ ਲਿਆ । ਭਾਵੇਂ ਮੁਲਕ ਦੀਆਂ ਲੋਕ-ਪ੍ਰਿਯ ਅਖ਼ਬਾਰਾਂ ਤੇ ਆਮ ਕਾਂਗਰਸ ਹਿੰਦੂ ਜਜ਼ਬਾ ਇਸ ਕਦਮ ਨੂੰ ਅਤੀ ਨਿੰਦਨੀਯ ਗਿਣਦਾ ਸੀ, ਪਰ ਸਿੱਖ ਲੀਡਰਾਂ ਨੇ, ਇਸ ਜਨਤਕ ‘ਵਾਹ ਵਾਹ’ ਦਾ ਲਾਲਚ ਛਡ ਕੇ, ਉਸਤਤ, ਨਿੰਦਾ, ਦੋਹਾਂ ਦਾ ਤਿਆਗ ਕਰਕੇ, ਇਹ ਨਿਸ਼ਚਿਤ ਕੀਤਾ ਕਿ ਫ਼ੌਜ ਵਿਚ ਸਿੱਖ ਵਧ ਤੋਂ ਵਧ ਭਰਤੀ ਹੋਣ । ਇਸ ਸੁਨੀਤੀ ਦੇ ਸਿੱਟੇ ਤਿੰਨ ਨਿਕਲੇ, (1) ਹਥਿਆਰਬੰਦ ਮੁਸਲਮਾਨ ਫ਼ੌਜੀਆਂ ਦਾ ਅੰਗੂਠਾ ਹਿੰਦੂਆਂ ਤੇ ਕਾਂਗਰਸ ਦੀ ਸੰਘੀ ਤੋਂ ਢਿੱਲਾ ਪੈ ਗਿਆ, (2) ਉੱਤਰ ਪੱਛਮੀ ਹਿੰਦੁਸਤਾਨ ਵਿਚ ਫ਼ੌਜ-ਗਰਦੀ ਰਾਹੀਂ ਪਾਕਿਸਤਾਨ ਕਾਇਮ ਕਰਨ ਦੀ ਸੰਭਾਵਨਾ ਦਾ ਨਿਰੋਧ ਹੋ ਗਿਆ ਅਤੇ (3) ਸੰਨ 1857 ਦੇ ਗ਼ਦਰ ਤੋਂ ਪਿਛੋਂ, ਪਹਿਲੀ ਵਾਰ, ਅੰਗਰੇਜ਼ਾਂ ਦੇ ਮਨ ਵਿਚ ਮੁੜ ਇਹ ਵਿਸ਼ਵਾਸ ਉਪਜਿਆ ਕਿ ਹਿੰਦੁਸਤਾਨ ਵਿਚ ਸਿੱਖਾਂ ਦੀ ਗੌਰਵਤਾ ਨੂੰ ਸਿਰਾਂ ਦੀ ਗਿਣਤੀ ਦਵਾਰਾ ਸੀਮਤ ਕਰਨ ਦਾ ਅਸੂਲ ਨਾ ਕੇਵਲ ਸਿੱਖਾਂ ਨਾਲ ਧੱਕਾ ਹੈ, ਸਗੋਂ ਦੀਰਘ ਦਰਿਸ਼ਟੀ ਨਾਲ ਵਿਚਾਰਿਆਂ, ਸਾਰੇ ਹਿੰਦੁਸਤਾਨ ਨਾਲ ਅਨਿਆਂ ਕਰਨਾ ਹੈ ।
When the Congress and Gandhi launched their movement to distress the English, the Congress had very little standing or influence among the communities from which soldiers for the Indian army were traditionally recruited, the Sikhs excepted. Rajputs, Jats, Gurkhas, Muslims and Marathas were all enlisting in the army in large numbers despite the Congress’s aims and agitation. The Muslims of the Panjab and the Pathans of the Frontier, especially, disregarding the orders and policy of the Muslim League, were enlisting in the army in droves. The political and racial bent of these peoples was such that even if the leaders of the and, in the Panjab, the Muslim , the leaders, had tried to stop them, they would still have gone on enlisting in the army with fanfare. True, if the Akali Sikh leaders had campaigned among the Sikhs against army recruitment at that time, it would have had a very great effect. So the number of Muslims in the Indian army, Muslims of north-western India, of the Pakistan provinces, would have grown very large. If at that time the English had left the country to please Gandhi and satisfy the Congress, or if the tide of the world war had turned so that the English had to flee India, then the fate not only of the Panjab and the Pakistan provinces but of all India and the whole Hindu people would have fallen into the hands of these armed Muslim soldiers, skilled in modern weapons and methods of war, and the result, p. 99without doubt, would have been that from Peshawar to Kanyakumari neither Hindu wealth and property nor Hindu honor and standing could have survived. Let alone complete self-rule, a sovereign republic and a strong secular center. At this time the Sikh leaders, whose adviser was and whose chief leader was Master Tara Singh, acted with great foresight and courage. Although the popular newspapers of the country and general Congress Hindu feeling held this step to be most reprehensible, the Sikh leaders gave up their desire for public applause, set aside both praise and blame, and resolved that as many Sikhs as possible should enlist in the army. This sound policy had three results: (1) the thumb of the armed Muslim soldiery on the throat of the Hindus and the Congress was loosened; (2) the possibility of establishing Pakistan in north-western India by force of arms was blocked; and (3) for the first time since the Mutiny of 1857 the English came to believe again that the principle of limiting the standing of the Sikhs in India by head-count was not only an injustice to the Sikhs but, seen with foresight, a wrong to all India.
ਅਗਲੀ ਵਿਚ ਹੁਣੇ ਖੁਲ੍ਹੇਗਾ ਕਿ ਕਿਵੇਂ ਪਹਿਲੇ ਦੋ ਲਾਭ ਤਾਂ, ਬੁੱਧੀਵਾਨਾਂ ਨੇ ਪ੍ਰਾਪਤ ਕਰ ਲਏ, ਅਤੇ ਸਾਰੇ ਦੇਸ਼ ਨੂੰ ਇਨ੍ਹਾਂ ਦਾ ਭਾਰੀ ਫ਼ਾਇਦਾ ਪੁੱਜਾ, ਪਰ ਤੀਜਾ ਲਾਭ, ਜਿਸ ਨੂੰ ਵਰਤ ਕੇ ਸਿੱਖ ਆਪਣੇ ਬਚਾਅ ਲਈ ਕੁਝ ਗੌਰਵ ਪ੍ਰਾਪਤ ਕਰ ਸਕਦੇ ਸਨ, ਉਸ ਨੂੰ ਸਿੱਖਾਂ ਨੇ, ਜਾਣ ਬੁੱਝ ਕੇ, ਇਉਂ ਠੁਕਰਾ ਦਿਤਾ ਜਿਵੇਂ ਪਿਛੋਂ, ਦੇ ਨਖ਼ਰਿਆਂ ਵਿਚ ਆ ਕੇ, ਨੇ, ਸੁਰਾ ਛਕ ਲਈ ਸੀ ਤੇ ਅੰਮ੍ਰਿਤ ਨਹੀਂ ਸੀ ਛਕ ਸਕੇ । ਵਰਤਮਾਨ ਵਿਚ, ਦੈਂਤਾਂ ਦੀ ਪ੍ਰਾਧੀਨਤਾ ਅਤੇ ਦੇ ਵਿਜਈ ਹੋਣ ਦਾ ਮੂਲ ਕਾਰਨ, ਦੈਂਤਾਂ ਦੀ ਇਹ ਅਨਗਹਿਲੀ ਹੀ ਹੈ, ਦੈਂਤਾਂ ਦਾ ਅਸੁਰੀ ਸੁਭਾਅ ਨਹੀਂ ਹੈ । ਉਂਜ ਸਿੱਖ ਸੁਭਾਵਕ ਸੁਰਾਵ੍ਰਿਤੀ ਹਨ, ਕਿਉਂ ਜੁ ਪ੍ਰਾਣੀ ਮਾਤ੍ਰ ਦੀ ਸੇਵਾ ਤੇ ਵਿਭਿੰਨ ਜਾਤੀਆਂ ਵਿਚ ਸਹਿਯੋਗ ਕਰਾਵਉਣ ਦੇ ਜਤਨ ਹੀ ਉਨ੍ਹਾਂ ਦੇ ਗੁਰੂਆਂ ਦੇ ਦਰਸਾਏ ਹੋਏ, ਮੁੱਖ ਆਦੇਸ਼ ਹਨ ।
The next will show how the first two gains were secured by the wise and brought great benefit to the whole country, but the third gain, by which the Sikhs could have won some standing for their own protection, the Sikhs knowingly spurned, just as, after the , the , beguiled by ’s wiles, drank the wine and could not drink the amrit. In the present the root cause of the daityas’ subjection and of the ’ victory is this very negligence of the daityas, not their demonic nature. As it is, the Sikhs are by nature of the suras’ disposition, since service of all living beings and efforts to bring about cooperation among different peoples are the chief commands shown by their Gurus.
ਸੰਨ 1943 ਵਿਚ, ਜੇ ਅੰਗਰੇਜ਼ ਹਾਕਮ ਬਦਲਾ ਲੈਣ ਦੀ ਮਨੋਵ੍ਰਿਤੀ ਵਿਚ ਹੁੰਦੇ ਤਾਂ ਦੇਸ਼ ਦੇ ਉਨ੍ਹਾਂ ਅੰਗਾਂ ਨੂੰ, ਜਿਨ੍ਹਾਂ ਨੇ ਕਿ “ਦੇਸ ਛੋੜ ਜਾਓ” ਦਾ ਅੰਦੋਲਨ ਚਾਲੂ ਕੀਤਾ ਸੀ, ਇਉਂ ਕੁਚਲ ਕੇ ਰੱਖ ਦਿੰਦੇ, ਜਿਵੇਂ ਸੰਨ 1857 ਤੋਂ ਪਿਛੋਂ, ਨੂੰ ਬਣਾ ਦਿੱਤਾ ਗਿਆ ਸੀ । ਪਰ ਜਿਸ ਸਮੇਂ ਮਹਾਤਮਾ ਗਾਂਧੀ ਨੇ ਲਾਰਡ ਵੇਵਲ ਨੂੰ ਜੇਲ੍ਹ ਵਿਚੋਂ ਚਿੱਠੀ ਲਿਖੀ ਸੀ, ਉਸ ਤੋਂ ਕੁਝ ਦਿਨ ਪਹਿਲਾਂ ਹੀ, ਲਾਰਡ ਵੇਵਲ ਨੇ, ਸੈਂਟਰਲ ਅਸੈਂਬਲੀ ਵਿਚ, ਹਿੰਦੁਸਤਾਨ ਦੇ ਰਾਜਸੀ ਤੇ ਵਿਧਾਨਕ ਭਵਿਸ਼ ਬਾਰੇ ਇਕ ਭਾਸ਼ਨ ਦਿਤਾ ਸੀ ਜਿਸ ਦੀ ਨਕਲ ਕਿ ਉਸ ਨੇ ਮਹਾਤਮਾ ਗਾਂਧੀ ਨੂੰ ਭੇਜ ਦਿਤੀ । ਉਸ p. 100ਭਾਸ਼ਨ ਵਿਚ ਲਾਰਡ ਵੇਵਲ ਨੇ ਕਿਹਾ ਸੀ : “ਭਾਵੇਂ ਐਸ ਵੇਲੇ ਅੰਗਰੇਜ਼ਾਂ ਦਾ ਮੁਖ ਮੰਤਵ ਜੰਗ ਨੂੰ ਜਿੱਤਣਾ ਹੈ, ਪਰ ਅਸੀਂ ਆਉਣ ਵਾਲੇ ਦਿਨਾਂ ਲਈ ਭੀ ਬਰਾਬਰ ਤਿਆਰੀ ਕਰ ਰਹੇ ਹਾਂ । ਅੰਗਰੇਜ਼ ਜਾਤੀ ਤੇ ਬ੍ਰਿਟਿਸ਼ ਸਰਕਾਰ ਸੰਯੁਕਤ, ਖ਼ੁਸ਼ਹਾਲ ਤੇ ਸਵਤੰਤਰ ਹਿੰਦੁਸਤਾਨ ਨੂੰ ਦੇਖਣ ਦੀ ਪੁੱਜ ਕੇ ਇੱਛਾਵਾਨ ਹੈ । ਹਿੰਦੁਸਤਾਨ ਦਾ ਵੰਡਾਰਾ ਕਦਾਚਿਤ ਯੋਗ ਨਹੀਂ, ਕਿਉਂ ਜੁ ਕੁਦਰਤ ਨੇ ਭੂਗੋਲਕ ਤੌਰ ਤੇ ਹਿੰਦੁਸਤਾਨ ਨੂੰ ਅਖੰਡ ਬਣਾਇਆ ਹੈ । ਜਿਸ ਵੇਲੇ ਭੀ ਹਿੰਦੁਸਤਾਨੀ ਮਿਲ ਕੇ ਆਪਣਾ ਮਨ ਭਾਉਂਦਾ ਵਿਧਾਨ ਬਣਾ ਲੈਣ, ਅਸੀਂ ਦੇਸ਼ ਦਾ ਸਾਰਾ ਰਾਜ ਭਾਗ ਉਨ੍ਹਾਂ ਨੂੰ ਫ਼ੌਰਨ ਸੌਂਪਣ ਨੂੰ ਤਿਆਰ ਹਾਂ । ਜਿਨ੍ਹਾਂ ਨੇ ਸੰਨ 1942 ਦੀ ਸਾੜ ਫੂਕ ਦੀ ਮੁਹਿੰਮ ਚਲਾਈ ਸੀ, ਅਸੀਂ ਉਨ੍ਹਾਂ ਨੂੰ ਜੇਹਲਾਂ ’ਚੋਂ ਕੱਢਣ ਲਈ ਤਿਆਰ ਹਾਂ, ਜੇ ਉਹ ਭਰੋਸਾ ਦਵਾਣ ਕਿ ਫੇਰ ਅਜਿਹਾ ਖੌਰੂ ਨਹੀਂ ਪਾਣਗੇ । ਅਸੀਂ, ਮੰਨਦੇ ਹਾਂ ਕਿ ਕਾਂਗਰਸੀਆਂ ਦੀ ਚੇਸ਼ਟਾ ਉੱਚੀ ਹੈ ਤੇ ਉਹ ਬੜੇ ਦੇਸ਼ ਭਗਤ ਹਨ,” ਆਦਿ ।
In 1943, had the English rulers been in a vengeful mood, they would have crushed those parts of the country that had started the “Quit India” movement, just as after 1857 the were turned into . But a few days before Mahatma Gandhi wrote his letter from jail to Lord Wavell, Lord Wavell had made a speech in the Central Assembly on the political and constitutional future of India, a copy of which he sent to Mahatma Gandhi. p. 100In that speech Lord Wavell had said: “Although at this time the chief aim of the English is to win the war, we are also preparing for the days to come. The English people and the British government earnestly wish to see a united, prosperous and free India. The division of India would be in no way right, for nature has made India geographically one. Whenever Indians together make a constitution of their own choosing, we are ready to hand over the whole government of the country to them at once. We are ready to release from jail those who led the campaign of arson of 1942, if they give an assurance that they will not again raise such a riot. We accept that the Congressmen’s aims are high and that they are great patriots,” and so on.
ਕੁਝ ਚਿਰ ਪਿਛੋਂ ਸੈਕਰੇਟਰੀ ਆਫ਼ ਸਟੇਟ ਨੇ ਲੰਡਨ ਤੋਂ ਐਲਾਨ ਕੀਤਾ ਕਿ ਸਰ ਸਟੈਫ਼ਰਡ ਕ੍ਰਿਪਸ ਜਿਹੜੀਆਂ ਤਜਵੀਜ਼ਾਂ ਲੈ ਕੇ ਹਿੰਦੁਸਤਾਨ ਗਏ ਸਨ, ਉਹ ਬਦਸਤੂਰ ਖੁਲ੍ਹੀਆਂ ਹਨ ਅਤੇ ਹਿੰਦੁਸਤਾਨੀ ਤੇ ਕਾਂਗਰਸੀ ਨੇਤਾ ਜਦ ਚਾਹੁਣ ਉਨ੍ਹਾਂ ਤੇ ਵਿਚਾਰ ਵਟਾਂਦਰਾ ਅਰੰਭ ਲੈਣ ।
Some time later the Secretary of State announced from London that the proposals Sir Stafford Cripps had taken to India remained open, and that Indian and Congress leaders could begin discussing them whenever they wished.
ਇਸ ਸਮੇਂ ਗਾਂਧੀ ਜੀ ਨੂੰ ਜੇਹਲ ਵਿਚ ਬੀਮਾਰ ਹੋ ਜਾਣ ਕਾਰਨ ਛਡ ਦਿਤਾ ਗਿਆ । ਜਨਵਰੀ, ਸੰਨ 1944 ਵਿਚ ਨੇ ਇਕ ਫ਼ਾਰਮੂਲਾ ਗਾਂਧੀ ਜੀ ਕੋਲੋਂ ਮਨਜ਼ੂਰ ਕਰਵਾ ਲਿਆ ਜਿਸ ਵਿਚ ਪਾਕਿਸਤਾਨ ਦਾ ਅਸੂਲ ਮੰਨ ਲਿਆ ਗਿਆ ਸੀ । ਗਾਂਧੀ ਜੀ ਨੇ ਨਾਲ ਸਿੱਧਾ ਚਿੱਠੀ ਪੱਤਰ ਅਰੰਭ ਦਿਤਾ, ਪਰ ਕੋਈ ਫ਼ੈਸਲਾ ਹਿੰਦੂਆਂ ਤੇ ਮੁਸਲਮਾਨਾਂ ਦੇ ਝਗੜੇ ਦਾ ਨਾ ਹੋ ਸਕਿਆ । ਰਾਜਗੋਪਾਲਾਚਾਰੀ ਦੇ ਫ਼ਾਰਮੂਲੇ ਵਿਚ ਬੰਗਾਲ, ਪੰਜਾਬ ਆਦਿ ਦੇ ਕੇਵਲ ਉਹ ਭਾਗ ਹੀ ਪਾਕਿਸਤਾਨ ਵਿਚ ਜਾ ਸਕਦੇ ਸਨ, ਜਿਨ੍ਹਾਂ ਦੀ ਬਹੁਗਿਣਤੀ ਪਾਕਿਸਤਾਨ ਦੇ ਹੱਕ ਵਿਚ ਵੋਟ ਪਾਵੇ ਅਤੇ ਮਿਸਟਰ ਜਿਨਾਹ ਦਾ ਗਿਲਾ ਸੀ ਕਿ ਇਹ ਤਾਂ ‘ਕੀੜਿਆਂ ਖਾਧਾ ਪਾਕਿਸਤਾਨ’ (moth-eaten Pakistan) ਹੈ । ਦੂਜੀ ਮਦ ਰਾਜਾ ਜੀ ਦੇ ਫ਼ਾਰਮੂਲੇ ਵਿਚ ਇਹ ਸੀ ਕਿ ਜੇ ਪਾਕਿਸਤਾਨ ਬਣ ਜਾਵੇ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਤਜਾਰਤ, ਯਾਤਾਯਾਤ ਅਤੇ ਸਾਂਝੀ ਸੈਨਿਕ ਸੁਰੱਖਿਆ ਬਾਰੇ ਸਮਝੌਤਾ ਹੋਣਾ ਲੋੜੀਏ । ਇਹ ਗੱਲ ਮਿਸਟਰ ਜਿਨਾਹ ਦੇ ਵਿਚਾਰ ਵਿਚ ਮੁਸਲਮਾਨਾਂ ਉਤੇ ਠੋਸੀ ਨਹੀਂ ਜਾਣੀ ਚਾਹੀਦੀ ਸੀ ਕਿਉਂ ਜੁ ਮੁਸਲਮਾਨ ਵੱਖਰੀ ਕੌਮ ਹਨ ।
At this time Gandhi was released from jail because he had fallen ill. In January 1944 got Gandhi to approve a formula in which the principle of Pakistan was accepted. Gandhi began a direct correspondence with , but no settlement of the quarrel between Hindus and Muslims could be reached. Under Rajagopalachari’s formula only those parts of Bengal, the Panjab and so on could go to Pakistan whose majority voted for Pakistan, and Mr Jinnah’s complaint was that this was a “moth-eaten Pakistan”. The second clause of Rajaji’s formula was that if Pakistan came into being there should be an agreement between India and Pakistan on trade, communications and joint military security. In Mr Jinnah’s view this should not have been imposed on the Muslims, because the Muslims are a separate nation.
ਅੰਤ ਨੂੰ, ਸੰਨ 1947 ਵਿਚ, ਪਾਕਿਸਤਾਨ, ਰਾਜਾ ਜੀ ਦੇ ਫ਼ਾਰਮੂਲੇ ਦੀ ਪਹਿਲੀ ਮਦ ਦੇ ਆਧਾਰ ਤੇ ਹੀ ਬਣਿਆ ਅਤੇ ਦੂਜੀ ਮਦ ਮੁਸਲਮ ਲੀਗ ਨੇ ਤਾਂ ਸਵੀਕਾਰ ਕਰ ਲਈ ਸੀ, ਪਰ ਪੰਡਤ ਨਹਿਰੂ ਜੀ ਦੇ, ਕਲਕਤੇ ਵਿਚ ਇੱਕ ਪ੍ਰੈਸ ਕਾਨਫ਼ਰੰਸ ਵਿਚ ਕਹੇ ਹੋਏ । ਕੁਝ ਅਯੋਗ ਬਚਨਾਂ ਨੇ ਮੁਸਲਮਾਨਾਂ ਨੂੰ ਅਜੇਹਾ ਭੈਭੀਤ ਕੀਤਾ ਤੇ ਤ੍ਰਹਬਕਾਇਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਨਾ ਕੇਵਲ ਦੋ ਵੱਖਰੇ ਦੇਸ਼, ਪਰ ਇਕ ਦੂਜੇ ਦੇ ਵਿਰੋਧੀ ਦੇਸ਼ ਬਣ ਗਏ । ਇਹ ਵਿਸਤਾਰ ਅੱਗੇ ਆਵੇਗਾ ।
In the end, in 1947, Pakistan was created on the basis of the first clause of Rajaji’s formula. The Muslim League had in fact accepted the second clause, but some ill-judged remarks by Pandit Nehru at a press conference in Calcutta so frightened and alarmed the Muslims that Pakistan and India became two separate countries, hostile to one another. This will be told in detail later.
p. 101ਸੰਨ 1945 ਦੇ ਅਰੰਭ ਵਿਚ, ਇਹ ਦੇਖ ਕੇ ਕਿ ਹਿੰਦੁਸਤਾਨ ਦੇ ਲੀਡਰ ਕਿਸੇ ਆਪਸੀ ਸਮਝੌਤੇ ਉਤੇ ਪੁਜਣੋਂ ਅਸਮਰਥ ਹਨ, ਵਾਇਸਰਾਏ, ਲਾਰਡ ਵੇਵਲ, ਲੰਡਨ ਗਿਆ ਅਤੇ ਉਥੇ ਬਰਤਾਨਵੀ ਸਰਕਾਰ ਨਾਲ ਸਲਾਹ ਮਸ਼ਵਰਾ ਕਰ ਕੇ ਇਕ ਸਕੀਮ ਨਾਲ ਲਿਆਇਆ ਜਿਸ ਦਾ ਮੰਤਵ ਹਿੰਦੂ ਮੁਸਲਿਮ ਬਰਾਬਰੀ ਦੇ ਆਧਾਰ ਤੇ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਬਣਾਨਾ ਸੀ, ਜਿਸ ਦੇ ਹੱਥ ਕਿ, ਯੁੱਧ ਦਾ ਮਹਿਕਮਾ ਆਪ ਰਖ ਕੇ; ਬਾਕੀ ਸਾਰੇ ਅਖ਼ਤਿਆਰ ਸੌਂਪ ਦਿਤੇ ਜਾਣ । ਇਸ ਫ਼ੈਸਲੇ ਅਨੁਸਾਰ ਕਾਂਗਰਸ ਦੇ ਬਾਕੀ ਲੀਡਰ ਭੀ ਜੇਲ੍ਹਾਂ ਵਿਚੋਂ ਛਡ ਦਿਤੇ ਗਏ ਅਤੇ 25 ਜੂਨ, 1945 ਨੂੰ ਸ਼ਿਮਲੇ ਵਿਚ ਕਾਨਫ਼੍ਰੰਸ ਦਾ ਅਰੰਭ ਹੋਇਆ । ਇਸ ਕਾਨਫ਼੍ਰੰਸ ਵਿਚ ਮਿਸਟਰ ਜਿਨਾਹ ਨੇ ਪੱਕੀ ਮੰਗ ਇਹੋ ਕੀਤੀ ਕਿ ਵਾਇਸਰਾਏ ਦੀ ਨਵੀਂ ਬਣਨ ਵਾਲੀ ਐਗਜ਼ੈਕਟਿਵ ਕੌਂਸਲ ਵਿਚ ਸਾਰੇ ਦੇ ਸਾਰੇ ਮੁਸਲਮਾਨ ਮੈਂਬਰ ਮੁਸਲਿਮ ਲੀਗ ਦੇ ਭੇਜੇ ਹੋਏ ਲਏ ਜਾਣ । ਇਹ ਗੱਲ ਕਾਂਗਰਸ ਨੇ ਨਾ ਮੰਨੀ, ਕਿਉਂ ਜੁ ਇਉਂ ਜਿਹੜੇ ਮੁਸਲਮਾਨ ਕਾਂਗਰਸ ਦੇ ਨਾਲ ਸਨ, ਉਨ੍ਹਾਂ ਦਾ ਤ੍ਰਿਸਕਾਰ ਤੇ ਰਾਜਸੀ ਅਭਾਵ ਹੁੰਦਾ ਸੀ । ਇਸ ਕਾਰਣ, ਇਸ ਸ਼ਿਮਲੇ ਵਾਲੀ ਕਾਨਫ਼੍ਰੰਸ ਦਾ ਕੋਈ ਸਿੱਟਾ ਨਾ ਨਿਕਲਿਆ ।
p. 101At the beginning of 1945, seeing that the leaders of India were unable to reach any agreement among themselves, the Viceroy, Lord Wavell, went to London and, after consultation there with the British government, brought back a scheme whose aim was to form the Viceroy’s Executive Council on the basis of Hindu–Muslim parity, into whose hands, with the Viceroy retaining the war department himself, all other powers would be handed over. Under this decision the remaining Congress leaders too were released from jail, and on 25 June 1945 the conference began at Simla. At this conference Mr Jinnah firmly demanded that all the Muslim members of the Viceroy’s new Executive Council should be nominees of the Muslim League. The Congress did not accept this, because it would have meant the humiliation and political extinction of the Muslims who were with the Congress. For this reason the Simla conference produced no result.
ਸ਼ਿਮਲੇ ਦੀ ਇਸ ਕਾਨਫ਼੍ਰੰਸ ਦੇ ਫ਼ੇਲ੍ਹ ਹੋਣ ਪਿਛੋਂ, ਝੱਟ ਪੱਟ, ਵਲੈਤ ਵਿਚ ਰਾਜਸੀ ਵਾਤਾਵਰਣ ਬਦਲ ਗਿਆ । ਲੰਡਨ ਦੀ ਪਾਰਲੀਮੈਂਟ ਦੇ ਜਿਹੜੇ ਨਵੇਂ ਚੁਣਾਉ ਹੋਏ, ਉਨ੍ਹਾਂ ਵਿਚ ਲੇਬਰ ਪਾਰਟੀ, ਸਿਰਕੱਢਵੀਂ ਕਾਮਯਾਬ ਹੋਈ । 6 ਅਗਸਤ, 1945 ਨੂੰ ਹੀਰੋਸ਼ੀਮਾ ਉਤੇ ਐਟਮ ਬੰਬ ਸੁੱਟਿਆ ਗਿਆ, ਜਿਸ ਨਾਲ ਜਾਪਾਨ ਨੇ ਹਥਿਆਰ ਸੁੱਟ ਦਿਤੇ । 21 ਅਗਸਤ, 1945 ਨੂੰ ਵਾਇਸਰਾਏ ਨੇ ਏਲਾਨ ਕੀਤਾ ਕਿ ਸੂਬਿਕ ਤੇ ਸੈਂਟਰਲ ਅਸੈਂਬਲੀਆਂ ਦੇ ਚੁਣਾਓ, ਵਿਚ ਕੀਤੇ ਜਾਣਗੇ ।
After the failure of this Simla conference the political climate in Britain changed suddenly. In the new elections to the Parliament in London the Labour Party won an outstanding victory. On 6 August 1945 the atom bomb was dropped on Hiroshima, which led Japan to lay down its arms. On 21 August 1945 the Viceroy announced that elections to the provincial and central assemblies would be held in .
ਇਨ੍ਹਾਂ ਚੋਣਾਂ ਵਿਚ, ਮੁਸਲਿਮ ਲੀਗ ਦੀ ਬੜੀ ਭਾਰੀ ਵਿਜੈ ਹੋਈ । ਸੈਂਟਰਲ ਅਸੈਂਬਲੀ ਵਿਚ ਸਾਰੀਆਂ ਮੁਸਲਿਮ ਸੀਟਾਂ, ਲੀਗ ਨੇ ਜਿੱਤ ਲਈਆਂ । 102 ਸੀਟਾਂ ਤੇ ਚੁਣਾਓ ਲੜੇ ਗਏ ਸੀ, ਜਿਨ੍ਹਾਂ ਵਿਚੋਂ 57 , 30 ਮੁਸਲਿਮ ਲੀਗ, 5 ਆਜ਼ਾਦ ਤੇ 2 ਅਕਾਲੀਆਂ ਦੇ ਪੇਟੇ ਪਈਆਂ । 11 ਜਨਵਰੀ, ਸੰਨ 1946 ਨੂੰ ਮੁਸਲਿਮ ਲੀਗ ਨੇ ‘ਵਿਜੈ ਉਤਸਵ’ ਦੇਸ਼ ਭਰ ਵਿਚ ਮਨਾਇਆ ।
In these elections the Muslim League won a very great victory. In the Central Assembly the League won all the Muslim seats. Elections were fought for 102 seats, of which 57 fell to the Congress, 30 to the Muslim League, 5 to independents and 2 to the Akalis. On 11 January 1946 the Muslim League celebrated a “Victory Day” throughout the country.
ਬਰਤਾਨਵੀ ਗੌਵਰਨਮਿੰਟ ਦੀ ਇਹ ਬੜੀ ਤੀਬਰ ਇੱਛਾ ਸੀ ਕਿ ਦੇਸ਼ ਦਾ ਵਿਧਾਨ ਬਣਾਨ ਲਈ ਕੋਈ ਬਾਨ੍ਹਣੂ ਝੱਟ ਪੱਟ ਬੰਨ੍ਹਿਆ ਜਾਵੇ, ਤਾਂ ਜੁ ਅੰਗ੍ਰੇਜ਼ ਹਿੰਦੁਸਤਾਨ ਨੂੰ ਪੂਰਣ ਸ੍ਵੈਰਾਜ, ਬਿਨਾਂ ਵਿਲੰਬ, ਦੇ ਦੇਣ ।
The British government had a very strong wish that some arrangement for framing the country’s constitution be made at once, so that the English could give India complete self-rule without delay.
ਇਉਂ ਵਿਚਾਰ ਕੇ, ਬਰਤਾਨਵੀ ਸਰਕਾਰ ਵਲੋਂ, ਅਪਣੇ ਇਕ ਵਜ਼ੀਰਾਂ ਦਾ ਜੱਥਾ, ਹਿੰਦੁਸਤਾਨੀ ਲੀਡਰਾਂ ਨਾਲ ਗੱਲਬਾਤ ਕਰ ਕੇ, ਵਿਧਾਨਕ ਅਸੈਂਬਲੀ ਨੂੰ ਸਥਾਪਤ ਕਰਨ ਦਾ ਕੋਈ ਰਾਹ ਲੱਭਣ ਹਿੰਦੁਸਤਾਨ ਆਇਆ । ਇਹ ਵਜ਼ੀਰਾਂ ਦਾ ਜੱਥਾ ‘’ ਕਹਿਲਾਇਆ, ਜੋ ਸੰਨ 1946 ਦੇ ਚੜ੍ਹਦੇ ਸਾਲ ਹਿੰਦੁਸਤਾਨ ਪੁਜਾ । ਇਸ ਕੈਬੀਨਿਟ ਮਿਸ਼ਨ ਵਿਚ, ਬਰਤਾਨਵੀ ਸਰਕਾਰ ਦੇ ਤਿੰਨ, ਸਿਰਕੱਢ ਵਜ਼ੀਰ ਸ਼ਾਮਲ ਸਨ, , ਸਟੈਫ਼ਰਡ ਕ੍ਰਿਪਸ ਅਤੇ ।
With this in mind a delegation of the British government’s ministers came to India to find, by talks with the Indian leaders, some way of setting up a constituent assembly. This delegation of ministers was called the , and it reached India early in 1946. Three leading ministers of the British government were in this Cabinet Mission: , Stafford Cripps and .
ਮਾਰਚ, 1946 ਦੇ ਅਰੰਭ ਦੀ ਗੱਲ ਹੈ ਕਿ ਮੈਂ ਸਰ ਜੋਗਿੰਦਰਾ ਸਿੰਘ ਦੀ ਨਵੀਂ p. 102ਦਿੱਲੀ ਵਿਚ ਯਾਰਕ ਰੋਡ ਉਤੇ ਵਿਚ ਬੈਠਾ ਸੀ । ਉਨ੍ਹਾਂ ਦਿਨਾਂ ਵਿਚ, ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਸਿੱਖ ਮੈਂਬਰ ਸਨ । ਸਰ ਜੋਗਿੰਦਰਾ ਸਿੰਘ ਬੜੇ ਉੱਚ ਬੁਧੀ, ਧੀਰਜ ਸੁਭਾਵ ਤੇ ਸ਼ਰਧਾਵਾਨ ਸਿੱਖ ਸਨ, ਅਤੇ ਵਿੱਦਿਆ, ਗਿਆਨ ਦੇ ਪਾਰਖੂ ਤੇ ਕਦਰਦਾਨ । ਮੇਰੇ ਨਾਲ ਬੜਾ ਸਨੇਹ ਕਰਦੇ ਸਨ ਅਤੇ 1944-45 ਵਿਚ, ਜਦੋਂ ਮੈਂ ਗੁੜਗਾਉਂ ਵਿਚ ਡਿਪਟੀ ਕਮਿਸ਼ਨਰ ਸੀ, ਉਨ੍ਹਾਂ ਨੂੰ ਹਰ ਤੀਜੇ ਚੌਥੇ ਦਿਨ ਮਿਲਦਾ ਰਹਿੰਦਾ ਸੀ, ਅਤੇ ਉਹ ਧਰਮ, ਰਾਜਨੀਤੀ, ਆਰਟ, ਸਾਹਿਤਯ ਆਦਿ ਵਿਸ਼ਿਆਂ ਉਤੇ ਮੇਰੇ ਨਾਲ ਗੱਲਾਂ ਕਰ ਕੇ ਪ੍ਰਸੰਨ ਹੁੰਦੇ ਸਨ । ਇਸ ‘ਕੈਬੀਨਟ ਮਿਸ਼ਨ’ ਬਾਰੇ ਗੱਲ ਚੱਲੀ ਤਾਂ ਕਹਿਣ ਲਗੇ, “ਬਰਤਾਨੀਆਂ ਦੀ ਇਹ ਵਜ਼ੀਰ ਮੰਡਲੀ ਤਨੋ ਮਨੋ ਚਾਹਵਾਨ ਹੈ ਕਿ ਅੰਗ੍ਰੇਜ਼ਾਂ ਦੇ ਹਿੰਦੁਸਤਾਨ ਛੱਡ ਜਾਣ ਤੋਂ ਪਹਿਲਾਂ, ਕੋਈ ਅਜਿਹਾ ਪੱਕਾ ਬਾਨ੍ਹਣੂੰ ਬੰਨ੍ਹਿਆ ਜਾ ਸਕੇ, ਜਿਸ ਨਾਲ ਸਿੱਖ, ਸੁਤੰਤ੍ਰ, ਹਿੰਦੁਸਤਾਨ ਵਿਚ, ਆਪਣੇ ਪੈਰਾਂ ਤੇ ਪੱਕੇ ਤੌਰ ਤੇ ਖੜੋ ਸਕਣ । ਬ੍ਰਿਟਿਸ਼ ਪਾਰਲੀਮੈਂਟ ਤੇ ਅੰਗ੍ਰੇਜ਼ੀ ਕੌਮ ਉਤੇ, ਇਸ ਵਿਸ਼ਵ-ਯੁੱਧ ਵਿਚ ਸਿੱਖਾਂ ਦੇ ਮਿਲਵਰਤਣ ਦਾ ਬੜਾ ਚੰਗਾ ਪ੍ਰਭਾਵ ਪਿਆ ਹੈ । ਜੇ ਮਾਸਟਰ ਤਾਰਾ ਸਿੰਘ ਮੇਰੇ ਵਲ ਨ ਹੁੰਦੇ ਤਾਂ ਜਿਹੜੀ ‘’ ਬਣਾਈ ਗਈ ਸੀ, ਉਹ ਕਾਮਯਾਬ ਨਹੀਂ ਸੀ ਹੋਣੀ । ਸਤਿਗੁਰੂ ਸਿੱਖ ਲੀਡਰਾਂ ਨੂੰ ਸਦਾ ਹੀ ਇਹੋ ਜਿਹੀ ਨਿਰਮਲ ਬੁੱਧੀ ਬਖ਼ਸ਼ਣ ਤਾਂ ਜੁ ਖ਼ਾਲਸਾ ਨ ਕੇਵਲ ਹਿੰਦੁਸਤਾਨ ਲਈ, ਸਗੋਂ ਸਾਰੇ ਸੰਸਾਰ ਲਈ ਲਾਭਵੰਦ ਹੋ ਸਕੇ ।”
It was early in March 1946 that I was sitting at Sir Jogendra Singh’s in New p. 102Delhi, on York Road. In those days was the Sikh member of the Viceroy’s Executive Council. Sir Jogendra Singh was a devout Sikh of high intellect and patient temper, and a judge and patron of learning and knowledge. He was very fond of me, and in 1944–45, when I was Deputy Commissioner at Gurgaon, I used to see him every third or fourth day, and he enjoyed talking with me about religion, politics, art, literature and the like. When the talk turned to this Cabinet Mission, he said, “This group of British ministers wishes with all its heart that, before the English leave India, some firm arrangement can be made to enable the Sikhs to stand securely on their own feet in a free India. The cooperation of the Sikhs in this world war has made a very good impression on the British Parliament and the English people. Had Master Tara Singh not been on my side, the that was formed would not have succeeded. May the True Guru always grant Sikh leaders this kind of pure understanding, so that the Khalsa may benefit not only India but the whole world.”

Notes and glossary for this section (28 notes · 24 terms)

Editors’ notes

1. Edition history

The Panjabi explanation of the couplet in parentheses (97/9–10) is Kapur Singh’s own, new in 1979.

2. Translation

This is Iqbal’s couplet from Bāl-i Jibrīl, ghazal 25. Iqbal’s original opens with فلَک (“Heaven”), which agrees with the Gurmukhi transliteration at 97/7 and the opening of the 1972 Urdu note. The 1979 Urdu note instead prints خدا (“God”). The reading and English follow Iqbal.

  • Iqbal, Kulliyāt (Urdū), Bāl-i Jibrīl, ghazal 25, couplet 3, 379
3. Correction

The Congress president was Maulana Abul Kalam Azad. In a press statement at Allahabad on July 27, 1942, Nehru said, “It is sad beyond measure that a man like Sir Stafford Cripps should allow himself to become the Devil’s advocate.” The Selected Works cites The Hindustan Times of July 28, 1942, and Nehru’s papers. Reuters reported the remark on July 28 as a reply to Cripps’s broadcast to America. Kapur Singh’s note dates the newspaper to April 27 and puts the remark in his account of the earlier mission.

  • Nehru, Selected Works, 1st ser., vol. 12, “Reply to Stafford Cripps,” 419–22
  • India and Burma Offices, press digest, item 1(iii), Reuters, Allahabad, July 28, 1942, 4
4. Edition history

1979 adds the English gloss “(The Devil's advocate).” after Nehru’s phrase; the translation folds it in.

5. Edition history

The 1979 printing reads ਸੁਰੱਖਯਤ at 98/5, “secure,” where the corresponding 1972 type is unclear.

  • Kapur Singh, Sāchī Sākhī (1972), 78
  • Kapur Singh, Sāchī Sākhī, 98
6. Correction

Gandhi wrote from detention on February 17, 1944. He argues that “Quit India” gives “vivid expression” to India’s demand for freedom and denies the sinister meaning the government attributed to it; in the preceding paragraph he demands complete freedom from foreign domination.

  • The Transfer of Power, 1942–7, vol. 4, no. 387, 738–39
7. Edition history

The 1979 printing reads ਵਾਇਸਰਾਏ ਹਿੰਦ at 98/6, “Viceroy of India,” before Lord Wavell’s name. The corresponding 1972 type is unclear.

  • Kapur Singh, Sāchī Sākhī (1972), 78
  • Kapur Singh, Sāchī Sākhī, 98
8. Correction

The 1979 printing has three letter misprints that the 1972 witness helps resolve: ਥਿਚ at 98/20, ਹਿੰਤੁਸਤਾਨ at 98/31 and ਕਾਂਗਗਸ at 101/22. The reading gives ਵਿਚ, ਹਿੰਦੁਸਤਾਨ and ਕਾਂਗਰਸ.

  • Kapur Singh, Sāchī Sākhī (1972), 79, 82
  • Kapur Singh, Sāchī Sākhī, 98, 101
9. Edition history

The 1979 printing clearly reads ਜਨਤਕ (“public”) at 99/8.

  • Kapur Singh, Sāchī Sākhī, 99
10. Edition history

1979 adds “ਉਸਤਤ, ਨਿੰਦਾ, ਦੋਹਾਂ ਦਾ ਤਿਆਗ ਕਰਕੇ” (“renouncing praise and blame alike”, 99/8–9).

11. Translation

The reading ਅਸੁਰੀ is understood as āsurī, “demonic”.

12. Context

Wavell addressed the Central Legislature on 17 February 1944. Gandhi thanked him on 9 March for sending the address, three weeks after the speech.

  • The Transfer of Power, 1942–7, vol. 4, no. 399, 755n1, and no. 417, 789–92
13. Translation

For ਬਰਾਬਰ the English “also preparing” keeps the sense of a parallel effort.

14. Context

Wavell’s own report records protests by Dawn and other League newspapers against his reference to India’s geographical unity.

  • The Transfer of Power, 1942–7, vol. 4, Wavell to Amery, February 26, 1944, para. 3, 758
15. Translation

In the address as quoted by Gandhi on March 9, Wavell said “I recognise how much ability and high-mindedness it contains” about an important political element, then criticized its policy. Wavell made release conditional on withdrawing the policy of noncooperation and obstruction and recognizing it as mistaken. Kapur Singh’s Panjabi calls the Congressmen patriots and gives an assurance about future conduct as the condition. Merrell’s contemporary telegram independently reports that Wavell called for withdrawal of the Quit India resolution and cooperation in the war.

  • The Transfer of Power, 1942–7, vol. 4, no. 417, 792
16. Context

Gandhi was released from detention on medical grounds on 6 May 1944.

  • The Transfer of Power, 1942–7, vol. 4, chronological table, xxviii
17. Open question

The archival chronology records publication of Rajagopalachari’s correspondence with Jinnah on 10 July 1944. It dates the Gandhi–Jinnah talks at Bombay from 9 to 27 September 1944. Publication is not the same as approval.

  • The Transfer of Power, 1942–7, vol. 4, chronological table, xxviii
  • The Transfer of Power, 1942–7, vol. 5, chronological table, xxxiii
18. Open question

Kapur Singh places Nehru’s press conference in Calcutta and returns to it later. At a press conference in Bombay on July 10, 1946, Nehru discussed the Congress commitment to the Cabinet Mission plan and predicted that provincial grouping would fail.

  • Nehru, Selected Works, 1st ser., vol. 15, “The Nature of the Congress Commitment,” July 10, 1946, 241–48
19. Edition history

1979 has ਤ੍ਰਹਬਕਾਇਆ (“startled, alarmed”) for 1972 ਭੜਕਾਇਆ (“provoked”) (100/32). The danda printed after ਕਹੇ ਹੋਏ in the same line falls mid-sentence and is read through.

20. Correction

Wavell left for London on March 21, 1945, and returned on June 4. The June 14 White Paper called for equal proportions of Muslims and caste Hindus on the Executive Council. It retained the Commander-in-Chief as War Member, while the Viceroy retained his own reserved powers.

21. Context

The detained members of the Congress Working Committee were released on 15 June 1945; the Simla Conference opened on 25 June 1945.

  • The Transfer of Power, 1942–7, vol. 5, chronological table, xxxiv
22. Context

Polling in the United Kingdom general election was on July 5, 1945. Labour’s victory was declared later that month. Polling preceded the final breakdown of the Simla Conference, and the result followed it.

  • The Transfer of Power, 1942–7, vol. 5, chronological table, xxxiv–xxxv
23. Context

The first atomic bomb was dropped on Hiroshima on 6 August 1945; Japan accepted the Allied demand for unconditional surrender on 14 August.

  • The Transfer of Power, 1942–7, vol. 6, chronological table, xxxii
24. Context

On 21 August 1945 it was announced in New Delhi that central and provincial elections would be held the following winter. Poh and Magh run from about mid-December to mid-February.

  • The Transfer of Power, 1942–7, vol. 6, chronological table, xxxii
25. Context

The four figures Kapur Singh lists add up to 94. The Government of India election return reports 102 seats in all, including eight in the European constituency category. Those eight account for the gap in his list. The English retains the four figures and the total as given.

  • Return Showing the Results of Elections … 1945–46, Central Legislative Assembly summary, rows “Total European” and “Grand Total.” British Library IOR/V/27/111/1
26. Context

Pethick-Lawrence’s appointment as Secretary of State for India was announced on 4 August 1945.

  • The Transfer of Power, 1942–7, vol. 6, chronological table, xxxii
27. Translation

The speech beginning at 102/8 continues a passage that crosses from p. 82 onto p. 83 of the 1972 edition. This edition provides English for the continuation through the end of the quotation.

  • Kapur Singh, Sāchī Sākhī (1972), 82, line 34–83, line 9
  • Kapur Singh, Sāchī Sākhī, 102
28. Context

Sir Jogendra Singh helped found the Khalsa Defence of India League and took part in the Sikh delegation to Cripps on March 31, 1942. Kapur Singh attributes the judgment about Master Tara Singh’s support to Jogendra Singh.

Glossary

A. V. Alexander (1885–1965)

ਏ. ਵੀ. ਅਲੈਗਜ਼ਾਂਡਰ

First Lord of the Admiralty; member of the Cabinet Mission

C. Rajagopalachari, “Rajaji” (1878–1972)

ਰਾਜਗੋਪਾਲਾਚਾਰੀ

Congress leader from Madras; author of the 1944 formula on Pakistan

Field Marshal Viscount Wavell (1883–1950)

ਲਾਰਡ ਵੇਵਲ

Viceroy of India, October 1943–March 1947

Lord Pethick-Lawrence (1871–1961)

ਪੈਥਿਕ ਲਾਰੰਸ

Secretary of State for India from August 1945; led the Cabinet Mission

Master Tara Singh (1885–1967)

ਮਾਸਟਰ ਤਾਰਾ ਸਿੰਘ

Akali leader

Sir Jogendra Singh (1877–1946)

ਸਰ ਜੋਗਿੰਦਰਾ ਸਿੰਘ

Sikh writer and administrator; member for Education, Health and Lands on the Viceroy’s Executive Council (in office from July 1942)

ਸਮੁੰਦਰ ਮੰਥਨ

the Puranic churning of the ocean by gods and demons to win the nectar of immortality

ਸਾਖੀ

an account or testimony; the author’s word for the chapters of this book

ਸੁਰਾਂ

The gods in the churning-of-the-ocean story. The earlier word ਸੁਰਾ means wine.

ਕੈਬੀਨਿਟ ਮਿਸ਼ਨ

the delegation of three British Cabinet ministers sent to India in 1946

ਕੋਠੀ

a large detached house or bungalow

ਖ਼ਾਲਸਾ ਡੀਫ਼ੈਂਸ ਆਫ਼ ਇੰਡੀਆ ਲੀਗ

A wartime Sikh organization supporting recruitment. Sir Jogendra Singh was one of its founders.

ਘਸਿਆਰੇ

grass-cutters, here a degrading contrast with the soldiers’ former position

ਘਾਣੀ

a charge of seed crushed in an oil-press; “to crush in the ghani” is to destroy utterly

ਤੱਰੇਬਾਜ਼

showy, turban-crested notables; a mocking description of the leaders

ਦੈਂਤਾਂ

the titans or demons, rivals of the suras

ਪੂਰਬੀਆਂ

“easterners”, particularly soldiers recruited from the Awadh and Bihar region into the Bengal Army

ਪੋਹ ਮਾਘ

the Panjabi months from about mid-December to mid-February

ਮਨਵੰਤ੍ਰ

a cosmic age presided over by a Manu

ਮੋਹਣੀ

the enchantress form taken by Vishnu, who beguiled the demons and gave the nectar to the gods

ਯੂਨੀਅਨਿਸਟ

the National Unionist Party of the Punjab, a cross-communal party of rural landholders

ਲਾਲ-ਕੁੜਤੀਏ

the Khudai Khidmatgars of the North-West Frontier Province, led by Abdul Ghaffar Khan

Sāchī Sākhī, X. Cripps, Wavell and the war years. harvardsikh.org/books/sachi-sakhi/part-10

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.