Skip to content
Sāchī Sākhīਸਾਚੀ ਸਾਖੀ

The Communal Award

XI. The Cabinet Mission, 1946

1979 edition, pp. 102–113Section 11 of 13Previous sectionNext section

p. 102ਮੈਂ ਪੁੱਛਿਆ, “ਇਹ ਸਿੱਖਾਂ ਲਈ ਕੀ ਕਰ ਸਕਦੇ ਹਨ ? ਸਿਰਾਂ ਦੀ ਗਿਣਤੀ ਕਰਕੇ, ਇਹ ਰਾਜ ਭਾਗ ਦਾ ਵੰਡਾਰਾ ਕਰਨ ਲਗੇ ਹਨ ਤੇ ਸਿੱਖ ਕੇਵਲ ਅਲਪ ਸੰਖਿਆ ਹੀ ਨਹੀਂ, ਸਗੋਂ ਕਿਸੇ ਮੁਲਕ ਦੇ ਹਿੱਸੇ ਵਿਚ ਭੀ ਬਹੁਗਿਣਤੀ ਵਿਚ ਨਹੀਂ । ਇਹ ਸਿੱਖਾਂ ਦੀ ਸਹਾਇਤਾ ਕਿਹੜੇ ਰਾਹ ਨਾਲ ਕਰਨਾ ਲੋਚਦੇ ਹਨ ?” ਕਹਿਣ ਲਗੇ, “ਪਾਕਿਸਤਾਨ ਦੇ ਵਜ਼ਨ ਉਤੇ ਖ਼ਾਲਿਸਤਾਨ, ਕੇਵਲ ਇਹੋ ਰਾਹ ਸਿੱਖਾਂ ਦੀ ਸੁਰੱਖਯਾ ਦਾ ਨਹੀਂ ਅਤੇ ਨ ਹੀ ਇਹ ਗੁਰੂ ਦੀ ਇੱਛਾ ਭਾਸਦੀ ਹੈ । ਸਿੱਖ ਸਾਰੇ ਹਿੰਦੁਸਤਾਨ ਅਤੇ ਹਿੰਦੂਆਂ ਦੇ ਪੁੱਜ ਕੇ ਖ਼ੈਰਖ਼ਾਹ ਹਨ ਕਿਉਂਕਿ ਹਿੰਦੂਆਂ ਨਾਲ ਸਾਡੇ ਸੰਬੰਧ ਬੜੇ ਡੂੰਘੇ ਤੇ ਸੁਖਾਵੇਂ ਹਨ । ਪਰ ਸਤਿਗੁਰੂ ਨੇ ਸਿੱਖਾਂ ਦਾ ਜੀਵਨ ਮਰਨ ਹਿੰਦੁਸਤਾਨ ਦੇ ਮੁਸਲਮਾਨਾਂ ਤੇ ਇਸਲਾਮ ਨਾਲ ਨੱਥੀ ਕਰ ਦਿੱਤਾ ਹੋਇਆ ਹੈ । ਇਸ ਵਿਚ ਭੀ ਕੋਈ ਰੱਬੀ ਭੇਤ ਹੈ । ਮੁਸਲਮਾਨਾਂ ਦੀ ਨਿਰੀ ਮੁਖ਼ਾਲਫ਼ਤ ਕਰਕੇ, ਅਸੀਂ ਨਾ ਹਿੰਦੂਆਂ ਦਾ ਬਹੁਤ ਕੁਝ ਸਵਾਰ ਸਕਦੇ ਹਾਂ ਅਤੇ ਨ ਹਿੰਦੁਸਤਾਨ ਦੀ ਕੋਈ ਦੇਰਪਾ ਸੇਵਾ । ਮੁਸਲਮਾਨਾਂ ਨਾਲ ਸਹਿਯੋਗ ਕਰ ਕੇ, ਸਿੱਖ ਨ ਕੇਵਲ ਮੁਸਲਮਾਨਾਂ ਦੀਆਂ ਇਕੱਲਖੋਰ ਰੁਚੀਆਂ (exclusiveness) ਅਤੇ ਹਿੰਦੂ-ਦਵੈਸ਼ ਸੁਭਾਅ ਨੂੰ ਹੀ ਰੋਕ ਪਾ ਸਕਦੇ ਹਨ, ਸਗੋਂ ਹਿੰਦੂਆਂ ਤੇ ਮੁਸਲਮਾਨਾਂ ਅਤੇ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਅਤੁਟ ਭਰਾਤਰੀ ਭਾਵ ਦੀ ਵਿਚੋਲਗੀਰੀ ਭੀ ਕਰ ਸਕਦੇ ਹਨ । ਇਉਂ ਤੇ ਇਹੋ ਜਿਹਾ ਜਿਹੜਾ ਸਾਲਮ ਤੇ ਅਖੰਡ ਹਿੰਦੁਸਤਾਨ ਬਣੇਗਾ, ਓਹੋ ਚਿਰੰਜੀਵ ਤੇ ਨਰੋਆ ਹੋਵੇਗਾ, ਨਹੀਂ ਤਾਂ ਜਿਵੇਂ ਸਤਮਾਹੇਂ ਬੱਚੇ, ਪੇਟ ਚਾਕ ਕਰਕੇ ਕੱਢੇ ਹੋਏ (Premature and Caesar- ian birth) ਹੁੰਦੇ ਹਨ, ਉਹ ਦਸ਼ਾ ਹੋ ਜਾਵੇਗੀ । ਇਹੋ ਸਿੱਖੀ ਤੇ ਸਿੱਖਾਂ ਦਾ ਅਸਲੀ p. 103ਮਿਸ਼ਨ ਭੀ ਹੈ ਜੋ ਗੁਰੂਆਂ ਨੇ ਅਸਾਨੂੰ ਸੌਂਪਿਆ ਹੈ ।” ਮੈਂ ਕਿਹਾ, “ਤੁਸੀਂ ਜੋ ਕਹਿ ਰਹੇ ਹੋ, ਇਸ ਨਾਲ ਮੇਰੇ ਮਨ ਅੰਦਰ ਕੁਝ ਧੁੰਦਲੇ ਜਿਹੇ ਰੂਪ, ਹੋਣ ਵਾਲੇ ਰਾਜਸੀ ਪ੍ਰਬੰਧ ਬਾਰੇ ਬਣੇ ਹਨ, ਕਿਉਂ ਜੁ ਇਸ ਪਾਸੇ ਮੇਰਾ ਮਨ, ਸੰਨ 1932 ਤੋਂ ਕਦੇ ਕਦੇ ਜਾਂਦਾ ਰਿਹਾ ਹੈ । ਮੈਂ ਤੁਹਾਨੂੰ ਆਪਣੀਆਂ ਕੇਂਮਬਰਿਜ ਦੀਆਂ ਯਾਦਦਾਸ਼ਤਾਂ, ਇਸ ਵਿਸ਼ੇ ਉਤੇ ਦਸ ਹੀ ਚੁੱਕਾ ਹਾਂ । ਪਰ ਕੈਬੀਨਟ ਮਿਸ਼ਨ ਵਾਲਿਆਂ ਨੇ ਭੀ ਕੋਈ ਇਸ਼ਾਰਾ ਸੰਕੇਤ ਅਜੇ ਕੀਤਾ ਹੈ ਕਿ ਨਹੀਂ ?” ਉੱਤ੍ਰ ਦਿਤੋ ਨੇ, “ਨਹੀਂ, ਅਜੇ ਮੇਰੀ ਕੋਈ ਸਵਿਸਤਾਰ ਗੱਲਬਾਤ ਇਸ ਵਿਸ਼ੇ ਤੇ ਉਨ੍ਹਾਂ ਨਾਲ ਨਹੀ ਹੋਈ । ਪਰ ਉਹ ਮੇਰੇ ਨਾਲ ਗੱਲਬਾਤ ਕਰਨ ਦੇ ਮੌਕੇ ਦੇ ਇੱਛਾਵਾਨ ਹਨ, ਇਹ ਮੇਰੇ ਕੰਨੀਂ ਪਾ ਦਿਤਾ ਗਿਆ ਹੈ । ਕਲ੍ਹ ਤੁਸੀਂ ਆਉਣਾ ਮੈਂ ਪਤਾ ਕਰ ਰਖਾਂਗਾ ਤੇ ਫੇਰ ਕੈਬੀਨਟ ਮਿਸ਼ਨ ਦੇ ਵਜ਼ੀਰਾਂ ਨੂੰ ਆਪਣੇ ਘਰ ਰਾਤ ਦੇ ਖਾਣੇ ਉਤੇ ਬੁਲਾਵਾਂਗਾ । ਉਸ ਖਾਣੇ ਉਤੇ ਹੀ ਸਭ ਗੱਲਬਾਤ ਦੀ ਨੀਂਹ ਬੱਝ ਜਾਵੇਗੀ । ਮੈਂ ਦੋ ਦਿਨ ਹੋਏ ਇਹ ਇਸ਼ਾਰੇ ਅੰਮ੍ਰਿਤਸਰ ਭੀ ਕਹਾ ਭੇਜੇ ਹਨ ।”
p. 102I asked, “What can they do for the Sikhs? They are about to divide political power by counting heads, and the Sikhs are a minority and form a majority nowhere in the country. How do they propose to help the Sikhs?” replied, “Khalistan on the model of Pakistan is not the only way to safeguard the Sikhs, nor does it seem to be the Guru’s will. The Sikhs are staunch well-wishers of all India and of the Hindus, for our ties with the Hindus are deep and cordial. Yet the True Guru has bound the life and death of the Sikhs to the Muslims of India and to Islam. There is a divine mystery in this too. By simply opposing Muslims, we can accomplish little for the Hindus and do India no lasting service. By working with Muslims, the Sikhs can check Muslim exclusiveness and hostility toward Hindus and also mediate between Hindus and Muslims, and between Pakistan and India, to sustain an unbroken bond of brotherhood. Only a whole and undivided India brought into being in this way will live long and be healthy. Otherwise it will be like a child born at seven months by cesarean section. This is also the true p. 103mission of Sikhi and the Sikhs, entrusted to us by the Gurus.” I said, “What you are saying has suggested to me a few vague outlines of the political order to come, since my thoughts have turned that way from time to time since 1932. I have already told you about my Cambridge notes on the subject. But have the members of the Cabinet Mission themselves given any indication yet?” He replied, “No, I have yet to discuss the subject in detail with them. But word has reached me that they are keen for a chance to talk with me. Come tomorrow. I’ll find out in the meantime, and then I’ll invite the Cabinet Mission ministers to dinner at my house. That dinner will lay the groundwork for the whole discussion. I sent word to Amritsar along these lines two days ago as well.”
ਦੂਜੇ ਦਿਨ ਮੈਂ ਸਵੇਰੇ ਗਿਆਰਾਂ ਕੁ ਵਜੇ ਦੀ ਕੋਠੀ ਪੁੱਜਾ ਤਾਂ ਉਹ ਆਪਣੇ ਘਰ ਦੇ ਦਫ਼ਤਰ ਵਿਚ ਹੀ ਬੈਠੇ ਮਿਲੇ । ਮੇਰੇ ਨਾਲ ਬੋਲੇ ਕੁਝ ਨਾ, ਪਰ ਇਕ ਤਾਰ ਜੇਬ ਵਿਚੋਂ ਕੱਢ ਕੇ ਮੇਰੇ ਹੱਥ ਫੜਾਈ । ਉਸ ਵਿਚ ਮੈਂ ਪੜ੍ਹਿਆ : “ਤੁਹਾਨੂੰ* ਕੈਬੀਨਟ ਮਿਸ਼ਨ ਨਾਲ ਸਿਖਾਂ ਬਾਰੇ ਕੋਈ ਗੱਲ ਬਾਤ ਕਰਨ ਦਾ ਅਧਿਕਾਰ ਪੰਥ ਵਲੋਂ ਨਹੀਂ ਹੈ । ਕਰੋਗੇ ਤਾਂ ਅਕਾਲੀ ਦਲ ਤੁਹਾਡੀ । ਗਿਆਨੀ ਕਰਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ।”**
The next morning at about eleven I reached ’s house and found him in his office there. He said nothing to me, but took a telegram out of his pocket and handed it to me. I read the following in it: “You* have no authority from the Panth to hold any talks about the Sikhs with the Cabinet Mission. If you do, the Akali Dal will give you a thorough drubbing. , Shiromani Akali Dal.”**
p. 103* “You not authorised talk with Cabinet Mission by Panth. If you talk Akali Dal expose you, Giani Kartar Singh Shromani Akali Dal.”
* “You not authorised talk with Cabinet Mission by Panth. If you talk Akali Dal expose you, Giani Kartar Singh Shromani Akali Dal.”
p. 103** ਸੰਨ 1947 ਦੇ ਮਾਰਚ ਮਹੀਨੇ ਦੀ ਗੱਲ ਹੈ ਕਿ ਜੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਅਤੇ , ਐਮ. ਏ, ਪੀ-ਐਚ. ਡੀ., ਗਿਆਨੀ ਜੀ ਦੇ ਨਿਕਟਵਰਤੀ ਚੇਲੇ ਸਨ, ਕਿ ਬੰਗਾਲ ਵਿਚ ਹਿੰਦੂ ਮੁਸਲਮਾਨ ਖਿਚੋਤਾਣ ਬਹੁਤ ਵਧ ਗਈ । ਉਸ ਸਮੇਂ ਇਕ ਪੂਰਬੀ ਬੰਗਾਲ ਦਾ ਬੜਾ ਵੱਡਾ ਰਈਸ, ਰਾਜਾ ਅਤੇ ਤਿੰਨ ਹੋਰ ਪ੍ਰਤਿਸ਼ਟ ਬੰਗਾਲੀ ਅੰਮ੍ਰਿਤਸਰ ਆ ਕੇ ਗਿਆਨੀ ਜੀ ਨੂੰ ਮਿਲੇ ਤੇ ਬੇਨਤੀ ਕੀਤੀ ਕਿ ਕੁਝ ਵਿੱਦਵਾਨ ਸਿੱਖ ਝਟ ਪਟ ਬੰਗਾਲ ਭੇਜੇ ਜਾਣ ਤਾਂ ਜੁ ਪੰਜ ਲੱਖ ਦੇ ਕਰੀਬ ਬੰਗਾਲੀ ਨੌਜਵਾਨ ਅੰਮ੍ਰਿਤ ਛੱਕ ਕੇ ਸਿੰਘ ਸਜ ਜਾਣ ਅਤੇ ਇਉਂ ਪੂਰਬੀ ਬੰਗਾਲ ਵਿਚ ਵਿਸ਼ੇਸ਼ ਕਰਕੇ, ਅਤੇ ਸਾਰੇ ਬੰਗਾਲ ਵਿਚ 30-40 ਲੱਖ ਸਿੱਖ ਵਸੋਂ ਹੋ ਜਾਵੇ ਜੋ ਪਾਕਿਸਤਾਨ ਦੇ ਹੜ੍ਹ ਨੂੰ ਰੋਕ ਪਾ ਸਕੇ । ਗਿਆਨੀ ਜੀ ਨੇ ਉਨ੍ਹਾਂ ਨੂੰ ਇਉਂ ਟਾਲ ਕੇ ਮੋੜ ਦਿਤਾ ਕਿ ਛੇਤੀ ਹੀ ਕੁਝ ਪ੍ਰਬੰਧ ਕੀਤਾ ਜਾਵੇਗਾ, ਪਰ ਕੀਤਾ ਕੁਝ ਭੀ ਨਾ । ਡਾਕਟਰ ਗੋਪਾਲ ਸਿੰਘ ਦੇ ਪੁੱਛਣ ਉਤੇ ਦਿਲ ਦਾ ਭੇਤ ਇਉਂ ਖੋਹਲਿਆ : “ਤੁਹਾਨੂੰ ਪਾਲੇਟਿਕਸ ਦੀ ਸਮਝ ਨਹੀਂ ਹੈ । ਜੇ ਬੰਗਾਲ ਵਿਚ ਇਕ ਕਰੋੜ ਭੀ ਸਿੱਖ ਸਜ ਜਾਣ, ਤਾਂ ਭੀ ਸੈਂਟਰ ਵਿਖੇ ਵਜ਼ੀਰ ਇਕ ਸਿੱਖ ਹੀ ਬਣਨਾ ਹੈ । ਉਹ ਸਰਦਾਰ ਬਲਦੇਵ ਸਿੰਘ ਜੀ ਹੈਣ ।” ‘ਹੂਏ ਤੁਮ ਦੋਸਤ ਜਿਸ ਕੇ ਦੁਸ਼ਮਨ ਉਸ ਕਾ ਆਸਮਾਂ ਕਿਉਂ ਹੋ ।’ → p. 104← ਇਹ ਗਿਆਨੀ ਕਰਤਾਰ ਸਿੰਘ ਜਦੋਂ ਜੂਨ 1974 ਵਿਚ ਮ੍ਰਿਤੂ ਹੋ ਗਏ ਤਦ ਲਗਭਗ ਸਾਰੇ “ਸਿੱਖ ਪਰੈਸ” ਨੇ ਉਨ੍ਹਾਂ ਨੂੰ “ਪੰਥ ਦਾ ਦਿਮਾਗ”, “ਦਰਵੇਸ਼ ਸਿਆਸਤਦਾਨ”, “ਲਾਸਾਨੀ ਪੰਥ ਸੇਵਕ” ਆਦਿ ਕਹਿ ਕੇ, ਜਾਣ ਬੁਝ ਕੇ, ਆਉਣ ਵਾਲੀਆਂ ਸਿੱਖ ਪੀੜ੍ਹੀਆਂ ਨੂੰ ਭੁਚਲਾਉਣ ਤੇ ਭੁਲੇਖੇ ਵਿਚ ਪਾਉਣ ਦਾ ਜਤਨ ਕੀਤਾ, ਪਰ ਉਸ ਦੇ ਭੋਗ ਉਤੇ, ਜੀ ਨੇ ਪੰਜਾਬ ਸਰਕਾਰ ਵਲੋਂ ਗਿਆਨੀ ਕਰਤਾਰ ਸਿੰਘ ਦੀ ਯਾਦਗਾਰ ਸਥਾਪਤ ਕਰਨ ਦਾ ਐਲਾਨ ਕਰ ਕੇ, ਇਹ ਤੱਥ ਸਪਸ਼ਟ ਕੀਤਾ ਕਿ ਮਰਨ ਵਾਲਾ ਅਸਲ ਵਿਚ ਕਾਂਗਰਸ ਦੀ ਖੇਹਲ ਹੀ ਖੇਲ ਰਿਹਾਂ ਸੀ, ਤਾਂ ਜੁ ਸਿੱਖ ਕਿਤੇ ਮੁਸਲਮਾਨਾਂ ਨਾਲ ਰਲ ਕੇ, ਸਾਰਾ ਪੰਜਾਬ ਪਾਕਿਸਤਾਨ ਵਿਚ ਨ ਲੈ ਜਾਣ ।
** In March 1947, when was president of the Shiromani Akali Dal and , M.A., Ph.D., was a close disciple of his, Hindu–Muslim tensions rose sharply in Bengal. A prominent raja from East Bengal and three other prominent Bengalis came to Amritsar to meet the Giani and asked him to send some learned Sikhs to Bengal at once so that about half a million young Bengalis could take amrit and become Singhs. This would give Bengal, especially East Bengal, a Sikh population of three to four million, enough to stem the tide of Pakistan. The Giani sent them away with assurances that arrangements would soon be made, but did nothing at all. When Dr. Gopal Singh asked him about it, the Giani disclosed what was on his mind: “You don’t understand politics. Even if ten million people in Bengal become Sikhs, there will still be only one Sikh minister at the center. And that is Sardar Baldev Singh.” “For anyone who has you as a friend, why would he need heaven as an enemy?” When this same Giani Kartar Singh died in June 1974, nearly the entire “Sikh press” called him “the brain of the Panth,” “a dervish statesman,” and “an incomparable servant of the Panth,” and the like, deliberately trying to mislead and confuse future generations of Sikhs. But at the concluding memorial service, announced that the Panjab government would establish a memorial to Giani Kartar Singh, making it plain that the deceased had in fact been playing Congress’s game to prevent the Sikhs from joining the Muslims and taking the whole of Panjab into Pakistan.
p. 104ਇਹ ਪੜ੍ਹ ਕੇ ਮੈਂ ਚੁੱਪ ਕਰ ਕੇ ਬੈਠਾ ਰਿਹਾ । ਕੁਝ ਸਮੇਂ ਪਿਛੋਂ ਆਪ ਹੀ ਬੋਲੇ, “ਮੇਰੇ ਹੱਥੋਂ ਐਸ ਵੇਲੇ ਪੰਥ ਦੀ ਕੁਝ ਸੇਵਾ ਹੋ ਸਕਦੀ ਤਾਂ ਮੈਂ ਗੁਰਪੁਰੀ ਵਿਚ ਸੁਰਖ਼ਰੂ ਹੋ ਕੇ ਜਾਂਦਾ । ਇਹ ਅਕਾਲੀਆਂ ਨੂੰ ਐਵੇਂ ਸ਼ਕ ਹੈ ਕਿ ਮੈਂ ਉਨ੍ਹਾਂ ਦੇ ਬੰਦੇ ਨੂੰ ਨਵੀਂ ਬਣਨ ਵਾਲੀ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਵਿਚ ਵੜਨ ਨਹੀਂ ਦੇਣਾ ਚਾਹੁੰਦਾ । ਮੇਰੀਆਂ ਹੁਣ ਬਹੁਤੀਆਂ ਸੰਸਾਰੀ ਉਮੰਗਾਂ ਨਹੀਂ ਰਹਿ ਗਈਆਂ । ਏਹੋ ਸਮਾਂ, ਵੇਲਾ ਸੰਭਾਲ ਲੈਣ ਦਾ ਹੈ ਸੀ, ਜੋ ਮੈਂ ਕਰ ਸਕਦਾ ਸੀ । ਫੇਰ । ਅੰਗਰੇਜ਼ ਦਿੰਦੇ ਹਨ ਤਾਂ ਸਿੱਖ ਲੈਂਦੇ ਨਹੀਂ । ਫੇਰ ਸਿੱਖ ਮੰਗਣਗੇ ਤਾਂ ਕਿਸੇ ਨੇ ਦੇਣਾ ਨਹੀਂ । ਪਿਛਲੇ ਪੰਜੀ ਸਾਲਾਂ ਤੋਂ, ਜੋ ਜਤਨ ਭੀ ਸਿੱਖਾਂ ਦੇ ਬਚਾਅ ਦਾ ਕਰੀਦਾ ਹੈ, ਉਸ ਨੂੰ ਆਪਣੇ ਹੀ ਅਸਫਲ ਬਣਾ ਦਿੰਦੇ ਹਨ । ਪੰਥ ਦੀ ਸੇਵਾ ਬੜੀ ਔਖੀ ਹੈ, ਸਤਿਗੁਰ ਕੀ ਸੇਵਾ ਗਾਖੜੀ । ਪਰ ਸਿੱਖਾਂ ਹੱਥੋਂ ਇਸ ਤੋਂ ਭੀ ਵਧੇਰੇ ਔਖੀ ਹੈ । ਪਤਾ ਨਹੀਂ ਸਤਿਗੁਰੂ ਦਾ ਕੀ ਭਾਣਾ ਵਰਤਣਾ ਹੈ ।”
p. 104Having read this, I sat in silence. After a while spoke of his own accord: “If I could be of some service to the Panth at this moment, I would go to the Guru’s abode with my head held high. The Akalis have got it into their heads that I want to keep their man out of the Viceroy’s new Executive Council. I have few worldly ambitions left now. This was the moment to seize, and I could have done it. Once the snake has slipped away, only its track will be left. When the British offer, the Sikhs refuse to take. Later the Sikhs will ask, and no one will give. For the past twenty-five years, our own people have thwarted every effort made to protect the Sikhs. ‘Every branch I set my foot on bends and gives way.’ Serving the Panth is very hard. ‘Service to the True Guru is arduous.’ But it is harder still to have the Sikhs themselves pull off one’s turban. Who knows what the True Guru’s will has in store?”
ਮੈਂ ਕੁਛ ਨਾ ਬੋਲਿਆ ਤੇ ਚੁਪ ਕਰ ਕੇ ਟੁਰ ਆਇਆ ।*
I said nothing and quietly walked away.*
p. 104* ਉਦਾਸੀ ਸਿੱਖ ਸਾਧੂ, ਕਲਿਆਣ ਦਾਸ, “ਬਿਛਨੂਧਾਮ”, ਮੱਥਰਾ, ਦੀ ਲਿਖਤ ਪੁਸਤਕ, “ਸਭ ਤੋਂ ਵੱਡਾ ਸਤਿਗੁਰ ਨਾਨਕ” (ਦੋ ਜਿਲਦਾਂ), (1962) ਵਿਚ, ਵਿਸਥਾਰ ਨਾਲ, ਅੱਖੀਂ ਦੇਖੀ ਸ਼ਹਾਦਤ ਦੇ ਆਧਾਰ ਤੇ, ਦੱਸਿਆ ਹੋਇਆ ਹੈ ਕਿ ਕਿਵੇਂ ਮਾਸਟਰ ਤਾਰਾ ਸਿੰਘ ਜੀ ਨੇ ਉੱਗਰ ਹਠ ਕਰ ਕੇ, ਕ੍ਰਿਪਸ ਮਿਸ਼ਨ ਦੁਆਰਾ ਸਿੱਖਾਂ ਦਾ ਕੁਝ ਬਣਨ ਨ ਦਿੱਤਾ । ਕ. ਸ.
* In his two-volume book Sabh toṅ Vaḍḍā Satigur Nānak (1962), the Udasi Sikh ascetic Kalyan Das of Bishnudham, Mathura, describes in detail from eyewitness testimony how Master Tara Singh’s fierce obstinacy kept the Sikhs from gaining anything through the Cripps Mission. K. S.
ਕੈਬੀਨਟ ਮਿਸ਼ਨ ਦੇ ਸਾਹਮਣੇ ਪਹਿਲਾ ਤੇ ਜ਼ਰੂਰੀ ਕਦਮ ਇਹ ਸੀ ਕਿ ਕਿਵੇਂ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ, ਦੇਸ਼ ਦੇ ਲੀਡਰਾਂ ਦੇ ਸਲਾਹ ਮਸ਼ਵਰੇ ਨਾਲ ਬਣ ਜਾਵੇ ਤਾਂ ਉਹ ਹਿੰਦੁਸਤਾਨ ਦਾ ਨਿਤਾਪ੍ਰਤਿ ਦਾ ਰਾਜ ਪ੍ਰਬੰਧ ਸੰਭਾਲ ਲਵੇ । ਫੇਰ ਵਿਧਾਨ ਪ੍ਰੀਸ਼ਦ ਯਾ ਕੰਨਸਟੀਚੂਐਂਟ ਅਸੈਂਬਲੀ ਬਣਾਈ ਜਾ ਸਕੇਗੀ । ਆਪਸੀ ਸਮਝੌਤਾ ਕੋਈ ਹਿੰਦੁਸਤਾਨੀ ਲੀਡਰਾਂ ਦਾ ਨਾ ਹੁੰਦਾ ਦੇਖ ਕੇ ਕੈਬੀਨਟ ਮਿਸ਼ਨ ਨੇ ਤਜਵੀਜ਼ ਕੀਤੀ ਕਿ ਛੇ ਮੈਂਬਰ ਕਾਂਗਰਸ ਦੇ, ਜਿਨ੍ਹਾਂ ਵਿਚ ਇੱਕ ਅਛੂਤ ਹੋਵੇ, ਪੰਜ ਮੁਸਲਿਮ ਲੀਗ ਦੇ, ਇੱਕ ਸਿੱਖ, ਇੱਕ ਪਾਰਸੀ ਤੇ ਇੱਕ ਹਿੰਦੁਸਤਾਨੀ ਈਸਾਈ, p. 105ਰਲ ਕੇ ਵਾਇਸਰਾਏ ਦੀ ਕੌਂਸਲ ਬਣਾ ਲੈਣ । ਪਰ ਇਸ ਤਜਵੀਜ਼ ਨੂੰ ਭੀ ਕਾਂਗਰਸ ਨੇ ਕਬੂਲ ਨਾ ਕੀਤਾ ।
The Cabinet Mission’s first and necessary step was to find a way to form the Viceroy’s Executive Council in consultation with the country’s leaders, so that it could take charge of India’s day-to-day government. A Constituent Assembly could then be formed. Seeing that India’s leaders could reach no agreement among themselves, the Cabinet Mission proposed that six Congress members, including one Untouchable, five Muslim League members, one Sikh, one Parsi, and one Indian Christian p. 105together form the Viceroy’s Council. Congress rejected this proposal too.
29 ਜੂਨ, 1946 ਨੂੰ ਨਿਰਾਸ ਹੋ ਕੇ ਕੈਬੀਨਟ ਮਿਸ਼ਨ ਵਾਪਸ ਵਲਾਇਤ ਮੁੜ ਗਿਆ ।
On June 29, 1946, the Cabinet Mission returned to Britain disappointed.
ਇਸ ਵਿਚ ਕੋਈ ਸੰਸੇ ਨਹੀਂ ਰਹਿ ਗਿਆ ਸੀ ਕਿ ਅੰਗਰੇਜ਼ ਰਾਜ ਭਾਗ ਹਿੰਦੁਸਤਾਨ ਨੂੰ ਸੌਂਪਣ ਲਈ ਉਤਾਵਲੇ ਸਨ, ਪਰ ਹਿੰਦੁਸਤਾਨੀ ਇਸ ਨੂੰ ਸਾਂਭਣ ਲਈ ਆਪਸ ਵਿਚ ਸਹਿਮਤ ਨਹੀਂ ਸਨ ਹੋ ਸਕੇ ।
There was no doubt left that the British were eager to hand over power to India, but Indians had been unable to agree among themselves on assuming it.
6 ਜੁਲਾਈ, 1946 ਨੂੰ ਕਾਂਗਰਸ ਨੇ ਮਤਾ ਪਾਸ ਕਰ ਦਿਤਾ ਕਿ ਉਹ ਵਿਧਾਨ ਪ੍ਰੀਸ਼ਦ ਵਿਚ ਸ਼ਾਮਲ ਹੋਣ ਲਈ ਤਿਆਰ ਹਨ, ਬਿਨਾਂ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਬਣਾਨ ਦੇ । ਇਹ ਮਤਾ ਸਰਬ ਹਿੰਦ ਕਾਂਗਰਸ ਕਮੇਟੀ ਨੇ ਕਲਕੱਤੇ ਬੈਠ ਕੇ ਪਾਸ ਕੀਤਾ । ਇਸ ਵੇਲੇ ਕਾਂਗਰਸ ਦੇ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ ਸਨ । ਆਪਣੇ ਪ੍ਰਧਾਨਗੀ ਭਾਸ਼ਨ ਵਿਚ ਤੇ ਪਿਛੋਂ ਪ੍ਰੈਸ ਕਾਨਫ਼ਰੰਸ ਵਿਚ, ਨਹਿਰੂ ਜੀ ਨੇ ਦੋ ਗੱਲਾਂ ਸਪਸ਼ਟ ਆਖੀਆਂ, ਇੱਕ ਇਹ ਕਿ ਕੈਬੀਨਟ ਮਿਸ਼ਨ ਨੇ ਹਿੰਦੁਸਤਾਨ ਦੇ ਵਿਧਾਨ ਬਾਰੇ ਜੋ ਖਰੜਾ ਬਣਾਇਆ ਹੈ ਉਸ ਦੀਆਂ ਪੂਰਵ ਕਲਪਤ ਬੁਨਿਆਦਾਂ ਨੂੰ ਅਤੇ ਉਸ ਦੀਆਂ ਨਿਸ਼ਚਿਤ ਹੱਦਾਂ ਨੂੰ ਅਸਾਡਾ ਵਿਧਾਨ ਪ੍ਰੀਸ਼ਦ ਬਦਲਣ ਦਾ ਅਧਿਕਾਰੀ ਹੋਵੇਗਾ । ਇਸ ਦਾ ਸਪਸ਼ਟ ਭਾਵ ਇਹ ਸੀ ਕਿ ਕੈਬੀਨਟ ਮਿਸ਼ਨ ਦੀਆਂ ਤਜਵੀਜ਼ਾਂ ਅਨੁਸਾਰ ਨਿਰਮਤ ਕੀਤਾ ਹੋਇਆ ਵਿਧਾਨ ਪ੍ਰੀਸ਼ਦ, ਝਟ ਪਟ, ਬਿਨਾਂ ਬਰਤਾਨਵੀ ਸਰਕਾਰ ਦੇ ਕੋਈ ਅਜਿਹਾ ਕਾਨੂੰਨ ਬਣਾਏ ਦੇ, ਸਰਵ ਸ਼ਕਤੀ ਸੰਪੰਨ ਵਿਧਾਨ ਪ੍ਰੀਸ਼ਦ (Sovereign Constituent Assembly) ਬਣ ਜਾਵੇਗਾ । ਇਹ ਗੱਲ ਨਾ ਤਾਂ ਕਾਨੂੰਨ ਅਨੁਸਾਰ ਹੀ ਸੀ ਤੇ ਨਾ ਨਿਯਾਯ ਪੂਰਤ ਹੀ, ਕਿਉਂਜੁ ਇਉਂ ਹਿੰਦੁਸਤਾਨ ਦੇ ਵਿਧਾਨ ਬਣਾਉਣ ਤੇ ਰਾਜ ਭਾਗ ਸੰਭਾਲਣ ਦੀਆਂ ਨੀਹਾਂ ਉਲੀਕਣ ਦੀ ਸਾਰੀ ਤਾਕਤ ਵਿਧਾਨ ਪ੍ਰੀਸ਼ਦ ਵਿਚ ਬਹੁਗਿਣਤੀ, ਜਿਹੜੀ ਕਿ ਹਿੰਦੂ ਸਨ, ਦੇ ਹੱਥ ਚਲੀ ਜਾਂਦੀ ਸੀ ਅਤੇ ਮੁਸਲਮਾਨ ਬਿਲਕੁੱਲ ਨਿਹੱਥਲ ਤੇ ਬੇਬਸ ਹੋ ਜਾਂਦੇ ਸਨ । ਬਾਕੀ ਘਟ ਗਿਣਤੀ ਕੌਮਾਂ ਦਾ ਤਾਂ ਨਾਮ ਹੀ ਲੈਣਾ ਸਮਾਂ ਗੁਆਉਣ ਵਾਲੀ ਗੱਲ ਬਣ ਜਾਂਦੀ ਸੀ । ਇਹ ਭਾਰੀ ਤੇ ਦਿਨ ਦੀਵੀਂ ਧੱਕਾ ਸੀ, ਜਿਸ ਨੂੰ ਮੁਸਲਿਮ ਲੀਗ ਮੰਨ ਲੈਂਦੀ ਤਾਂ ਖ਼ੁਦਕਸ਼ੀ ਕਰਦੀ । ਇਉਂ ਵਿਚਾਰ ਕੇ ਮੁਸਲਿਮ ਲੀਗ ਨੇ ਫ਼ੈਸਲਾ ਕੀਤਾ ਕਿ ਹੁਣ, “ਹੱਥਾਂ ਬਾਝ ਕਰਾਰਿਆਂ ਵੈਰੀ ਮਿਤ ਨਾ ਹੋਇ ।” ਇਹ ਕੈਬੀਨਟ ਮਿਸ਼ਨ ਦੀ ਸਕੀਮ ਦੀਆਂ ਨੀਹਾਂ ਤੇ ਸੀਮਾ ਬਦਲਣ ਦੀ ਗੱਲ ਨਾ ਭੀ ਹੁੰਦੀ ਤਾਂ ਭੀ ਦੂਜੀ ਧਮਕੀ ਜੋ ਨਹਿਰੂ ਜੀ ਨੇ ਦਿਤੀ ਉਹ ਹੀ ਹਿੰਦੁਸਤਾਨ ਦਾ ਵੰਡਾਰਾ ਅਵੱਸ਼ ਬਣਾਉਣ ਲਈ ਕਾਫ਼ੀ ਸੀ । ਹੁਣ ਤਕ ਮੁਸਲਿਮ ਲੀਗ, ਜਿਸ ਨੇ ਕਿ ਸਾਰੀਆਂ ਮੁਸਲਿਮ ਸੀਟਾਂ, ਸੰਟਰਲ ਅਸੰਬਲੀ ਦੇ ਚੁਣਾਉ ਵਿਚ ਜਿੱਤ ਲਈਆਂ ਸਨ, ਇਹ ਮੰਨਦੀ ਚਲੀ ਆ ਰਹੀ ਸੀ ਕਿ ਕਿਸੇ ਨਾ ਕਿਸੇ ਰੂਪ ਵਿਚ ਹਿੰਦੁਸਤਾਨ ਦੀ ਇੱਕਮੁਠ ਅਖੰਡਤਾ, ਇੱਕ ਕੇਂਦਰੀ ਹਿੰਦ ਸਰਕਾਰ ਦੇ ਰੂਪ ਵਿਚ ਕਾਇਮ ਰਹਿਣੀ ਯੋਗ ਹੈ । ਕੈਬੀਨਟ ਮਿਸ਼ਨ ਦੀ ਸਕੀਮ ਦੀ ਇਹ ਆਧਾਰਸ਼ਿਲਾ p. 106ਸੀ ਅਤੇ ਇਸ ਸਕੀਮ ਨੂੰ ਮੁਸਲਿਮ ਲੀਗ ਨੇ ਸ਼ੁੱਧ ਹਿਰਦੇ ਨਾਲ ਕਬੂਲ ਲਿਆ ਸੀ । ਮੁਸਲਿਮ ਲੀਗ ਦੀ ਯੋਗ ਇੱਛਾ ਇਹ ਸੀ, ਕਿ ਇਸ ਕੇਂਦਰੀ ਸਰਕਾਰ ਕੋਲ ਕੋਈ ਅਜੇਹੇ ਅਧਿਕਾਰ ਨ ਹੋਣ ਜਿਨ੍ਹਾਂ ਦੁਆਰਾ ਉਹ, ਮੁਸਲਿਮ ਬਹੁਗਿਣਤੀ ਦੇ ਪ੍ਰਾਂਤਾਂ ਵਿਚ, ਨਿਤਾਪ੍ਰਤਿ ਦਾ ਰਾਜਕਾਜ ਅਸੰਭਵ ਬਣਾ ਸਕੇ ਤੇ ਇਉਂ ਮੁਸਲਮਾਨਾਂ ਉਤੇ ਤੱਦੀ ਦਾ ਕਾਰਣ ਬਣੇ ।* ਦੂਜੇ, ਉਸ ਦੀ ਮੰਗ ਸੀ ਕਿ ਇਸ ਕੇਂਦਰੀ ਸਰਕਾਰ ਵਿਚ ਮੁਸਲਮਾਨਾਂ ਦਾ ਧੜਾ ਇਤਨਾ ਵੱਡਾ ਹੋਵੇ ਕਿ ਹਿੰਦੂ, ਸਿੱਖ, ਈਸਾਈ, ਤੇ ਪਾਰਸੀ ਸਾਰੇ ਮਿਲ ਕੇ ਭੀ, ਉਨ੍ਹਾਂ ਉਤੇ ਬਹੁਤੇ ਭਾਰੂ । ਇਹ ਮੰਗ ਮੁਸਲਮਾਨਾਂ ਨੂੰ ਕਰਨ ਦੀ ਤੀਬਰ ਲੋੜ ਤਾਂ ਪਈ, ਕਿਉਂਜੁ ਸਿੱਖ, ਜਿਨ੍ਹਾਂ ਦੇ ਹੱਥ ਵਿਚ ਉਤਰ-ਪੱਛਮੀ ਹਿੰਦ ਦੇ ਮੁਸਲਮ ਬਹੁਗਿਣਤੀ ਦੇ ਇਲਾਕਿਆਂ ਵਿਚ ਤਾਕਤ ਦਾ ਸੀ, ਉਹ ਜੇ ਹਿੰਦੂਆਂ ਵਲ ਹੋਣ ਤਾਂ ਹਿੰਦੂ ਭਾਰੂ ਤੇ ਜੇ ਮੁਸਲਮਾਨਾਂ ਵੱਲ ਹੋਣ ਤਾਂ ਮੁਸਲਮਾਨ ਭਾਰੂ ਹੋ ਜਾਂਦੇ ਸੀ, ਸਪਸ਼ਟ ਅਪਣੀ ਹੋਣੀ ਹਿੰਦੂਆਂ ਦੇ ਹਵਾਲੇ ਕਰਨ ਦਾ ਨਿਸ਼ਚਾ ਕਰ ਚੁੱਕੇ ਸਨ । ਜੇ ਕਿੱਤੇ ਸਿੱਖ ਇਹ ਯਕੀਨ ਦਵਾ ਦਿੰਦੇ ਕਿ ਉਹ ਆਪਣੇ ਆਪ ਨੂੰ ਇਕ ਸੁਤੰਤਰ ਤੇ ਨਿਰਪੱਖ ਇਕਾਈ ਸਮਝ ਕੇ, ਦੇਸ ਦੇ ਰਾਜਸੀ ਖੇਤ੍ਰ ਵਿਚ ਵਿਚਰਨਾ ਚਾਹੁੰਦੇ ਹਨ, ਤਾਂ ਮੁਸਲਮਾਨਾਂ ਦੇ ਮਨ ਵਿਚ ਇਤਨਾ ਧੁੜਕੂ ਨਹੀਂ ਸੀ ਪੈਣਾ ਤੇ ਉਹ ਦੇਸ਼ ਦੇ ਵੰਡਾਰੇ ਵਲ, ਇਉਂ ਦ੍ਰਿੜ੍ਹਚਿੱਤ ਹੋ ਕੇ ਕਦੇ ਨਾ ਝੁਕਦੇ, ਜਿਵੇਂ ਕਿ ਉਨ੍ਹਾਂ ਨੇ ਅੰਤ ਨੂੰ ਕੀਤਾ । ਇਉਂ ਵਿਚਾਰਿਆਂ, ਜਿਥੇ ਇਹ ਠੀਕ ਹੈ, ਕਿ ਪੂਰਬੀ ਪੰਜਾਬ, ਪੱਛਮੀ ਬੰਗਾਲ, ਆਸਾਮ, ਜੰਮੂ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼, ਦੇ ਵਿਸ਼ਾਲ ਦੇਸ਼ ਸਿੱਖਾਂ ਨੇ ਮੁਸਲਮਾਨਾਂ ਕੋਲੋਂ ਖੋਹ ਕੇ, ਹਿੰਦੂਆਂ ਨੂੰ ਦਵਾਏ ਹਨ, ਉਥੇ ਇਹ ਭੀ ਠੀਕ ਹੈ ਕਿ ਦੇਸ਼ ਦੇ ਵੰਡਾਰੇ ਦੀ ਸਥੂਲ ਜ਼ਿਮੇਵਾਰੀ ਜੇ ਹਿੰਦੂਆਂ ਦੇ ਸਿਰ ਹੈ ਤਾਂ ਇਸ ਦੁਰਘਟਨਾ ਦੀ ਸੂਖਮ ਜ਼ਿਮੇਵਾਰੀ ਸਿੱਖਾਂ ਦੇ ਸਿਰ ਆਉਂਦੀ ਹੈ । ਇਹ ਮੰਨਣਾ ਹੀ ਚਾਹੀਏ ਕਿ ਦੇਸ਼ ਦਾ ਵੰਡਾਰਾ, ਇਸ ਵੰਡਾਰੇ ਕਾਰਨ ਲੱਖਾਂ ਸਿੱਖਾਂ ਹਿੰਦੂਆਂ ਦਾ ਕਤਲ ਅਤੇ ਲੱਖਾਂ ਹਿੰਦੂਆਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ, ਸਿੱਖਾਂ ਹਿੰਦੂਆਂ ਦੀਆਂ ਅਰਬਾਂ ਰੁਪਈਆਂ ਦੀਆਂ ਜਾਇਦਾਦਾਂ ਦੀ ਹਾਨੀ, ਸੈਂਕੜੇ ਪਵਿੱਤ੍ਰ ਗੁਰਧਾਮਾਂ ਦਾ ਸਿੱਖਾਂ ਹਥੋਂ ਨਿਕਲ ਜਾਣ ਦੀ ਜ਼ੁਮੇਵਾਰੀ ਵਿਸ਼ੇਸ਼ ਕਰਕੇ ਸਿੱਖਾਂ ਦੀ ਮੂੜ੍ਹ ਮਤ ਉਤੇ ਹੀ ਆਉਂਦੀ ਹੈ ਅਤੇ ਨਾਲ ਹੀ ਹਿੰਦੂਆਂ ਦੀ ਜਨਮ-ਸਿੱਧ ਕੁਚੇਸ਼ਟਾ ਤੇ ਮੁਸਲਮਾਨਾਂ ਦੀ ਸ਼ੂਕਰ- ਬਿਰਤੀ ਉਤੇ ਆਉਂਦੀ ਹੈ, ਜਿਨ੍ਹਾਂ ਰੁਹਜਾਨਾਂ ਕਾਰਨ, ਪਾਕਿਸਤਾਨ ਦੀ ਸਥਾਪਤੀ ਅਵੱਸ਼ ਬਣ p. 107ਗਈ ਅਤੇ ਸਾਰੇ ਏਸ਼ੀਆ ਲਈ ਲੰਮੇ, ਗੁੰਝਲਦਾਰ ਮਸਲੇ ਪੈਦਾ ਹੋ ਗਏ । ਕੈਬੀਨਟ ਮਿਸ਼ਨ ਦੀ ਸਕੀਮ ਵਿਚ ਇਹ ਨਿਸ਼ਚਾ ਕੀਤਾ ਗਿਆ ਸੀ ਕਿ ਕੇਂਦਰੀ ਸਰਕਾਰ ਕੋਲ ਕੇਵਲ ਸੈਨਿਕ ਰੱਖਿਆ (Defence), ਯਾਤਾਯਾਤ (Communications) ਤੇ ਬਿਉਪਾਰ (Commerce), ਬਿਦੇਸ਼ੀ ਨੀਤੀ (Foreign Policy) ਆਦ ਦੇ ਅਧਿਕਾਰ ਹੀ ਰਹਿਣ ਤੇ ਬਾਕੀ ਰਾਜ ਪ੍ਰਬੰਧ ਦੇ ਸਭ ਅਧਿਕਾਰ ਪ੍ਰਾਂਤਾਂ ਕੋਲ ਰਹਿਣ । ਇਉਂ ਮੁਸਲਮਾਨ ਸਮਝਦੇ ਸੀ ਕਿ ਉਨ੍ਹਾਂ ਉਤੇ ਹਿੰਦੂ ਬਹੁਗਿਣਤੀ ਕਦੇ ਬਹੁਤਾ ਧੱਕਾ ਨਹੀਂ ਕਰ ਸਕੇਗੀ । ਨਹਿਰੂ ਜੀ ਨੇ ਇਸ 6 ਜੁਲਾਈ ਵਾਲੀ ਪ੍ਰੈਸ ਕਾਨਫ਼ਰੰਸ ਵਿਚ ਕਲਕੱਤੇ ਕਿਹਾ, ਕਿ “ਸੈਨਿਕ ਰੱਖਿਆ”, “ਬਦੇਸ਼ੀ ਨੀਤੀ”, ਯਾਤਾਯਾਤ”, ਇਹ ਜੋ ਅਧਿਕਾਰਪ੍ਰਦਾ ਸ਼ਬਦ ਹਨ, ਇਨ੍ਹਾਂ ਦੇ ਕੀ ਅਰਥ ਹਨ, “ਸੈਨਿਕ ਰੱਖਿਆ” ਲਈ ਕਿਹੜੇ ਕਿਹੜੇ ਅਧਿਕਾਰ ਕੇਂਦਰੀ ਸਰਕਾਰ ਯੋਗ ਸਮਝਦੀ ਹੈ ਤੇ ਇਉਂ ਹੀ “ਬਦੇਸ਼ੀ ਨੀਤੀ”, “ਯਾਤਾ- ਯਾਤ” ਆਦਿ ਬਾਬਤ, ਇਸ ਦਾ ਅੰਤਮ ਫ਼ੈਸਲਾ ਭੀ, ਵਿਧਾਨ ਪ੍ਰੀਸ਼ਦ ਹੀ ਕਰੇਗਾ । ਇਸ ਦਾ ਭਾਵ ਸਪੱਸ਼ਟ ਇਹ ਸੀ ਕਿ ਵਿਧਾਨ ਪ੍ਰੀਸ਼ਦ ਵਿਚ ਹਿੰਦੂ ਬਹੁਗਿਣਤੀ ਜ਼ੋ ਵਿਧਾਨ ਦੇਸ਼ ਦਾ ਚਾਹੇ ਨਿਰਮਤ ਕਰ ਲਵੇ ਤੇ ਜੋ ਅਧਿਕਾਰ ਭੀ ਕੇਂਦਰੀ ਸਰਕਾਰ ਨੂੰ ਦੇਣਾ ਚਾਹੇ ਦੇ ਦੇਵੇ । ਮੁੱਦਾ ਕੀ, ਨਹਿਰੂ ਜੀ ਨੇ ਮੁਸਲਮਾਨਾਂ ਤੇ ਹੋਰ ਘਟ ਗਿਣਤੀਆਂ ਨੂੰ, ਬਿਨਾਂ ਲਾਗ ਲਪੇਟ ਦੇ, ਸਪੱਸ਼ਟ ਕਰ ਦਿਤਾ ਕਿ, ਅੰਗਰੇਜ਼ਾਂ ਦੇ ਚਲੇ ਜਾਣ ਪਿਛੋਂ, ਰਾਜ ਨਿਰੋਲ ਹਿੰਦੂਆਂ ਦੀ ਮਰਜ਼ੀ ਨਾਲ ਚੱਲੇਗਾ, ਕੜਾ ਕਾਨੂੰਨ ਕੋਈ ਨਹੀ । ਇਹੋ ਭਾਵ ਇਸ ਦਾਅਵੇ ਦਾ ਸੀ ਕਿ ਅਮਕੇ ਸ਼ਬਦ ਦਾ ਕੀ ਭਾਵਾਰਥ ਹੈ, ਅਮਕੀ ਵਿਧਾਨਕ ਧਾਰਾ ਦਾ ਕੀ ਪ੍ਰਯਾਯ ਹੈ, ਦਾ ਫ਼ੈਸਲਾ ਹਿੰਦੂ ਬਹੁਗਿਣਤੀ ਆਪਣੀ ਸਵੈ-ਇੱਛਾ ਅਨੁਸਾਰ ਕਰੇਗੀ, ਭਾਵੇਂ ਨਿਯਾਯਸ਼ੀਲ, ਨਿਰਪੱਖ ਆਤਮਾ ਪੁਰਸ਼ (reasonable men) ਕੁਛ ਭੀ ਕਹਿੰਦੇ ਹੋਣ ਤੇ ਭਾਵੇਂ ਇਹਨਾਂ ਸ਼ਬਦਾਂ ਦੇ ਪ੍ਰਮਾਣਕ ਭਾਵਾਰਥ (accepted meanings) ਕੁਝ ਭੀ ਹੋਣ ।* ਪੰਡਿਤ ਜਵਾਹਰ ਲਾਲ ਨਹਿਰੂ ਵਰਗਾ ਵਿੱਦਵਾਨ, ਸੋਝੀਵਾਨ ਤੇ ਨਿਯਾਯਸ਼ੀਲ ਆਦਮੀ ਇਸ ਪ੍ਰਕਾਰ ਦੀ ਗੱਲ ਆਖੇ, ਇਹ ਮੰਨਣੀ ਬੜੀ ਕਠਨ ਭਾਸਦੀ ਹੈ, ਪਰ ਭਾਵੇਂ ਜੋਸ਼ ਵਿਚ ਆ ਕੇ ਤੇ ਯਾ ਆਪਣੀ ਪਰਪੱਕ ਮਨੋਵਿਰਤੀ ਦੇ ਅਧੀਨ ਅਤੇ ਮਨ, ਵਚਨ, ਕਰਮ ਏਕੋ ਰਖਣ ਦੇ ਉੱਚ ਆਦਰਸ਼ ਦੀ ਪੂਰਤੀ ਲਈ, ਜੋ ਕੁਛ ਨਹਿਰੂ ਜੀ ਨੇ ਇਸ ਸਮੇਂ ਕਿਹਾ, ਉਸ ਦੇ ਇਹੋ ਅਰਥ ਠੀਕ ਨਿਕਲਦੇ ਸਨ, ਜੋ ਮੁਸਲਿਮ ਲੀਗ ਨੇ ਸਮਝੇ ।
On July 6, 1946, Congress passed a resolution declaring itself ready to join the Constituent Assembly without forming the Viceroy’s Executive Council. The All India Congress Committee passed the resolution at its meeting in Calcutta. Pandit Jawaharlal Nehru was then president of Congress. In his presidential address and later at a press conference, Nehru made two points clear. One was that our Constituent Assembly would have the authority to alter the premises on which the Cabinet Mission had based its constitutional draft for India and the limits it had set. Its plain import was that the assembly constituted under the Cabinet Mission’s proposals would at once become a sovereign Constituent Assembly, vested with full powers, without the British government enacting any such law. This was neither lawful nor just, for it would put all the power to lay the foundations of India’s constitution and government into the hands of the Hindu majority in the assembly, leaving Muslims utterly defenseless and powerless. Merely to mention the other minorities would then be a waste of time. It was a grave wrong committed in broad daylight. The Muslim League would have been committing suicide had it accepted it. It weighed the matter and decided that now “enemies do not become friends without a show of strength.” Even without the prospect of altering the foundations and limits of the Cabinet Mission Plan, Nehru’s second threat alone would have been enough to make the partition of India inevitable. Until then the Muslim League, which had won every Muslim seat in the elections to the Central Assembly, had maintained that India could remain united and undivided in some form under a central Indian government. This was the cornerstone of the Cabinet Mission Plan, p. 106which the Muslim League had accepted in good faith. The Muslim League’s legitimate wish was that the central government should have no powers with which it could make day-to-day government impossible in the Muslim-majority provinces and thus become an instrument of oppression against Muslims.* Second, it demanded a Muslim bloc in the central government large enough to prevent Hindus, Sikhs, Christians, and Parsis from appreciably outweighing it even if they all joined forces. Muslims felt a pressing need to make this demand because the Sikhs had plainly resolved to put their fate in Hindu hands. In the Muslim-majority areas of northwestern India the Sikhs held the balance of power: if they sided with the Hindus, the Hindus would have the upper hand, and if they sided with the Muslims, the Muslims would. Had the Sikhs assured Muslims that they meant to act in the country’s politics as an independent and impartial body, the Muslims would not have been so anxious and would never have inclined so firmly toward the partition of the country as they eventually did. Seen in this light, it is true that the Sikhs wrested the vast regions of East Panjab, West Bengal, Assam, Jammu and Kashmir, Ladakh, and Himachal Pradesh from Muslims and secured them for Hindus. It is also true that if the overt responsibility for Partition rests with the Hindus, the less apparent responsibility for this calamity rests with the Sikhs. We must acknowledge that responsibility for Partition, the slaughter it brought to hundreds of thousands of Sikhs and Hindus, the violation of hundreds of thousands of Hindu and Sikh daughters and sisters, the loss of Sikh and Hindu property worth billions of rupees, and the loss to the Sikhs of hundreds of sacred shrines falls chiefly on the folly of the Sikhs, as well as on the innate ill will of the Hindus and the swinish disposition of the Muslims. These dispositions made the creation of Pakistan p. 107inevitable and gave rise to protracted and tangled problems for all of Asia. The Cabinet Mission Plan stipulated that only the powers over defense, communications, commerce, foreign policy, and the like would remain with the central government. All other powers of government would remain with the provinces. Muslims believed that the Hindu majority would never be able to ride roughshod over them. At this July 6 press conference in Calcutta, Nehru said that the Constituent Assembly itself would make the final decision on what such terms as “defense,” “foreign policy,” and “communications” meant and what powers the central government deemed appropriate for defense and, in the same way, for foreign policy, communications, and the rest. This plainly meant that the Hindu majority in the Constituent Assembly could frame whatever constitution for the country it wished and give the central government whatever powers it chose. In short, Nehru made it clear to Muslims and the other minorities, without beating around the bush, that once the British left, the Hindus alone would govern as they pleased, with no binding law. That was the import of the claim that the Hindu majority could decide at its own discretion the meaning of this or that word or the purport of this or that constitutional clause, whatever reasonable and impartial people might say and whatever the accepted meanings of those words might be.* It seems very hard to believe that a man as learned, discerning, and fair-minded as Pandit Jawaharlal Nehru would say such a thing. Yet whether he spoke in the heat of the moment or out of settled conviction and in keeping with the high ideal of making thought, word, and deed one, what he said on this occasion bore precisely the meaning that the Muslim League took from it.
p. 106* ......the Muslims fear that if the Provinces are not free and autonomous, there will always be a danger of undue and unwarranted interference from the Centre, which will be dominated by Hindus as the Hindu majority Provinces are concerned, they will be on ‘velvet’ the whole time.” —Speech by Punjab Premier. in Debate on Demands for Grants in Punjab. Legislative Assembly, on 11 March, 1941.
* “…the Muslims fear that if the Provinces are not free and autonomous, there will always be a danger of undue and unwarranted interference from the Centre, which will be dominated by Hindus…so far as the Hindu majority Provinces are concerned, they will be on ‘velvet’ the whole time.” —Speech by , Punjab premier, in the debate on demands for grants in the Punjab Legislative Assembly, March 11, 1941.
p. 107* Dumpty, — Lewis , Alice in Wonderland. , ਲੈਨਿਨ ਦਾ ਪ੍ਰਸਿੱਧ ਪਰਵਚਨ ਹੈ ਜਿਸ ਦੇ ਅਰਥ ਹਨ ਕਿ ਰਾਜਨੀਤੀ ਦੀ ਬੁਨਿਆਦੀ ਸਮੱਸਿਆ ਇਹ ਹੈ ਕਿ ਰਾਜ-ਸੱਤਾ ਕਿਸ ਦੇ ਹੱਥ ਹੋਵੇ ।
* “The question is,” said Alice, “whether you can make words mean so many different things.” “The question is,” said Humpty Dumpty, “which is to be master—that’s all.” —Lewis Carroll, Alice in Wonderland. Kto kogo is Lenin’s famous saying. It means that the fundamental question of politics is whose hands hold state power.
p. 107ਕੀ ਨਹਿਰੂ ਜੀ ਨੇ ਸਮਝਿਆ ਨਾ ਕਿ ਜੋ ਕੁਛ ਉਹ ਕਹਿ ਰਹੇ ਹਨ ਉਹ ਕਿਵੇਂ ਭੀ p. 108ਯਥਾਰਥ ਨਹੀਂ ਹੈ ? ਭਾਵ ਇਹ ਕਿ, ਉਨ੍ਹਾਂ ਦੇ ਵਿਚਾਰ ਵਿਚ ਅਤੇ ਹਿੰਦੂਆਂ ਦੀ ਵਿਚਾਰਧਾਰਾ ਅਨੁਸਾਰ, ਸੁਤੰਤਰ ਹਿੰਦੁਸਤਾਨ ਵਿਚ ਇਹ ਨਹੀਂ ਮੰਨਿਆਂ ਜਾਵੇਗਾ ਕਿ ਵਿਧਾਨਕ ਸ਼ਬਦਾਂ ਅਤੇ ਕਾਨੂੰਨੀ ਸੰਬੋਧਾਂ ਦੇ ਭਾਵਾਰਥ ਨਿਸ਼ਚਤ ਕਰਨ ਦਾ ਅਧਿਕਾਰ, ਨਿਯਾਯਸ਼ੀਲ, ਨਿਰਪੱਖ-ਆਤਮਾ ਪੁਰਸ਼ਾਂ ਨੂੰ ਹੀ ਹੈ, ਨਿਰੀ ਬਹੁਗਿਣਤੀ ਨੂੰ ਨਹੀਂ ਅਤੇ ਅਜੇਹੇ ਸੰਬੋਧਾਂ ਦੇ ਅਰਥ ਸਦੀਵ ਪਰੰਪਰਾ ਤੇ ਪਰਮਾਣ ਦੇ ਅਧੀਨ ਹੁੰਦੇ ਹਨ, ਰਾਜਸੀ ਸੱਤਾ ਯਾਂ ਹਿਕ ਦੇ ਧੱਕੇ ਦੇ ਨਹੀਂ । ਜੇ ਨਹਿਰੂ ਜੀ ਦਾ, ਕਾਂਗਰਸ ਦਾ, ਤੇ ਹਿੰਦੂਆਂ ਦਾ ਸਚ ਮੁਚ ਇਹੋ ਮੱਤ ਤੇ ਮਨੋਵਿਰਤੀ ਹੈ, ਤਾਂ ਕਾਨੂੰਨ ਤੇ ਵਿਧਾਨ ਦੇ ਅਰਥ ਹੀ ਕੋਈ ਨਹੀਂ ਰਹਿ ਜਾਂਦੇ, ਸਿਵਾਏ ਏਸ ਦੇ ਕਿ ਵਿਧਾਨ ਤੇ ਕਾਨੂੰਨ ਰਾਜਕੀਯਾਂ ਦੀ ਨਿਤਾਪ੍ਰਤਿ ਚਲਾਇਮਾਨ ਸ੍ਵੈ-ਇਛਾ ਦਾ ਹੀ ਦੂਜਾ ਨਾਮ ਹੈ । ਇਸ ਬੁਨਿਆਦ ਉਤੇ ਤਾਂ ਕੋਈ ਰਾਜ ਯਾ ਸਮਾਜ ਬਹੁਤਾ ਚਿਰ ਸਥਿਰ ਨਹੀਂ ਰਹਿ ਸਕਦਾ । ਪਰ ਇਹ ਵਿਚਾਰ ਉਸ ਵੇਲੇ, ਜੋਸ਼ ਵਿਚ, ਨਹਿਰੂ ਜੀ ਨੂੰ ਨਹੀਂ ਫੁਰੇ ਹੋਣਗੇ ਅਤੇ ਜੋ ਕੁਝ ਉਨ੍ਹਾਂ ਦੇ ਮਨ ਅੰਦਰ ਸੀ ਉਹ ਉਨ੍ਹਾਂ ਨੇ ਬਿਨਾਂ ਲਾਗਲਪੇਟ ਦੇ ਮੂੰਹੋਂ ਕਢ ਦਿੱਤਾ । ਪਰ ਜੇ ਏਹੋ ਅਸਲੀ ਇਰਾਦੇ ਹਿੰਦੂਆਂ ਦੇ ਸਨ ਤਾਂ ਮੁਸਲਮਾਨਾਂ ਲਈ ਹੋਰ ਰਾਹ ਹੀ ਕੀ ਰਹਿ ਗਿਆ ਸੀ ਕਿ ਉਹ ਆਪਣਾ ਰਾਜ ਭਾਗ ਵਖਰਾ ਵੰਡਾ ਲੈਂਦੇ ?
p. 107Did Nehru fail to realize that what he was saying was in no way p. 108consistent with reality? What he meant was that, in his view and in the Hindu way of thinking, independent India would not accept that only just and impartial persons, rather than a bare majority, had the authority to determine the meaning of constitutional terms and legal expressions, or that such meanings were always governed by precedent and authoritative usage rather than by political power or brute force. If this really is what Nehru, Congress, and the Hindus think and intend, then law and constitution have no meaning except as names for the rulers’ arbitrary will, changing from day to day. No state or society can remain stable for long on that foundation. But these thoughts would hardly have occurred to Nehru in the heat of the moment, and he blurted out exactly what was on his mind. But if these were indeed the Hindus’ intentions, what course was left to the Muslims except to have a separate share of political power set apart for themselves?
ਪੰਡਿਤ ਨਹਿਰੂ ਜੀ ਨੇ, ਇਕ ਵਾਰ ਸੰਨ 1947 ਤੋਂ ਪਹਿਲਾਂ, ਜਦੋਂ ਕਿ ਉਹ ਸੈਂਟਰਲ ਅਸੰਬਲੀ, ਦਿੱਲੀ ਵਿਚ ਬੋਲ ਰਹੇ ਸਨ, ਕਿਹਾ ਸੀ । “ਬਾਤ ਵੁਹ ਕਹੀਏ ਕਿਹ ਜਿਸ ਬਾਤ ਕੇ ਸੌ ਪਹਿਲੂ ਹੋਂ, ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ ਲੀਏ ।” ਨਹਿਰੂ ਜੀ ਦਾ ਇਹ ਦ੍ਰਿੜ੍ਹ ਮਤ ਤੇ ਚਿੱਤ ਸੀ ਕਿ ਸਪੱਸ਼ਟ ਸੱਚ ਕਦੇ ਬੋਲਣਾ ਨਹੀਂ ਅਤੇ ਧੋਖਾ ਦੇਣ ਤੇ ਵਿਸ਼ਵਾਸਘਾਤ ਕਰਨ ਦਾ ਰਾਹ ਸਦਾ ਖੁਲ੍ਹਾ ਰੱਖਣਾ ਹੈ । ਅਜੇਹੇ ਆਦਮੀਆਂ ਬਾਬਤ, ਸਾਹਿਬ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਕਿ ਇਹ ਮਹਾਂ ਨੀਚ, ਅਤੀ ਅੱਧਮ ਅਤੇ ਨਾਰਕੀ ਆਤਮਾ-ਭ੍ਰਸ਼ਟ ਲੋਕ ਹਨ : “هموں مرد باید شود سُخنور نه شِکمش دِگر در دهانش دِگر ਮੁਸਲਮਾਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੰਨ ਲਏ, ਪਰ ਸਿੱਖਾਂ ਨੇ ਭੁਲਾ ਦਿੱਤੇ ।
Once, before 1947, Pandit Nehru said the following while speaking in the Central Assembly in Delhi. “Say something that has a hundred sides, so there’s always a side from which to turn your words around.” It was Nehru’s firm belief and purpose never to speak the plain truth and always to leave open the way to deception and betrayal. Of such men, the revered Tenth Sovereign, Guru Gobind Singh, says that they are utterly base, vile, and hell-bound, their souls corrupted. “A man should speak with one voice, not have one thing in his belly and another in his mouth.” The Muslims took Guru Gobind Singh’s words to heart, while the Sikhs forgot them.
ਜੁਲਾਈ, 1946 ਦੇ ਤੀਜੇ ਹਫ਼ਤੇ, ਮੁਸਲਿਮ ਲੀਗ ਨੇ ‘ਸਿੱਧੇ ਹੱਥ’ ਕਰਨ () ਦਾ ਮਤਾ ਪਾਸ ਕਰ ਦਿਤਾ ਤੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਵੰਗਾਰਿਆ ਕਿ ਉਹ 16 ਅਗਸਤ, 1946 ਨੂੰ ਸਿੱਧੇ ਹਥ ਕਰਨ ਦਾ ਦਿਨ ਮਨਾਉਣ ।
In the third week of July 1946, the Muslim League passed a resolution for “Direct Action” and called on the Muslims of India to observe August 16, 1946, as the day of Direct Action.
ਮਾਰਚ, 1947 ਤੋਂ ਲੈ ਕੇ ਸਤੰਬਰ 1947 ਤੱਕ ਦੇ ਦਿਨਾਂ ਵਿਚ, ਲਗਭਗ ਪੰਜ , ਸਿੱਖ, ਮੁਸਲਮਾਨ, ਮਰਦ, ਔਰਤਾਂ ਤੇ ਬੱਚੇ, ਉੱਤ੍ਰ ਪੱਛਮੀ ਹਿੰਦ ਵਿਚ ਤੇ ਬੰਗਾਲ ਵਿਚ ਕਤਲ ਕੀਤੇ ਗਏ । ਇਕ ਕੁਆਰੀਆਂ ਦੇ ਸਤ ਭੰਗ ਹੋਏ ਤੇ ਧਰਮ ਛੀਨ ਹੋਏ । ਪੰਜਾਹ ਆਦਮੀ ਅਪਣੇ ਪਿਤਾਪੁਰਖੀ ਜਨਮ ਅਸਥਾਨਾਂ ਵਿਚੋਂ ਕਢੇ ਗਏ p. 109ਤੇ ਘਰੋਂ ਬੇਘਰ ਹੋਏ । ਅਤੇ 100 ਰੁਪਏ ਦੀ ਧਨ ਸਥਾਵਰ ਹਾਨੀ ਹੋਈ । ਇਹ ਫਲ ਸੀ, ਇਸ ਸਿਧਾਂਤ ਤੇ ਜੀ ਦੇ ਸਿੰਘਨਾਦ ਦਾ ਕਿ, ਵਿਧਾਨਕ ਸ਼ਬਦਾਂ ਅਤੇ ਕਾਨੂੰਨੀ ਸੰਬੋਧਾਂ ਦੇ ਅਰਥ ਬਹੁਗਿਣਤੀ ਦੇ ਸ੍ਵੈ-ਇੱਛਾ ਆਧਾਰਤ ਤੇ ਹਿੱਕ ਦੇ ਧੱਕੇ ਦੇ ਅਧੀਨ ਹਨ, ਹੋਰ ਕੋਈ ਸੁਤੰਤ੍ਰ, ਸੁਤੇਸਿੱਧ, ਸਰਵਪ੍ਰਮਾਣੀਕ ਅਰਥ ਅਜੇਹੇ ਸ਼ਬਦਾਂ ਦੇ, ਉਹ, ਜਿਨ੍ਹਾਂ ਦੇ ਹੱਥ, ਰਾਜਸੱਤਾ, ਸਿਰਾਂ ਦੀ ਗਿਣਤੀ ਦੇ ਆਧਾਰ ਤੇ, ਆਉਣ ਵਾਲੀ ਹੈ, ਅਰਥਾਤ ਹਿੰਦੂ, ਨਹੀਂ ਮੰਨਣਗੇ । ਇਉਂ ਸੋਚਣਾ, ਜਿਵੇਂ ਕਿ ਨਹਿਰੂ ਜੀ ਨੇ ਸੋਚਿਆ ਅਯੋਗ ਸੀ, ਪਰ ਇਉਂ ਸੋਚ ਕੇ ਉਹ ਕਹਿਣਾ, ਜੋ ਕੁਛ ਨਹਿਰੂ ਜੀ ਨੇ ਕਿਹਾ, ਉਹ ਹੋਰ ਭੀ ਅਯੋਗ ਸੀ । ‘ ਯੋ ਬਾਧਤੇ ਧਰਮ ਨ ਸਹ ਧਰਮਹ ਤਤ’ । (ਜਿਹੜਾ ਧਰਮ, ਧਰਮ ਲਈ ਹੀ ਹਾਨੀਕਾਰਕ ਹੋਵੇ, ਉਹ ਧਰਮ ਨਹੀਂ, ਕੁਧਰਮ ਹੈ ।)
Between March and September 1947, about five hundred thousand Hindus, Sikhs, and Muslims, men, women, and children, were killed in northwestern India and Bengal. A hundred thousand unmarried young women were violated and deprived of their faith. Five million people were driven from the places where they and their ancestors had been born p. 109and made homeless. And immovable property worth a hundred billion rupees was lost. This was the fruit of the principle Nehru had proclaimed with a lion’s roar. The meaning of constitutional terms and legal expressions was subject to the majority’s arbitrary will and the force it could bring to bear. Those about to acquire state power on a count of heads, namely the Hindus, would acknowledge no independent, inherent, or generally authoritative meanings for such terms. It was wrong for Nehru to think as he did. It was worse to think that way and say what he said. “The dharma that obstructs dharma is false dharma.” (A dharma that harms dharma itself is no dharma at all. It is false dharma.)
ਇਸ ਕਲਕੱਤੇ ਵਾਲੀ ਪ੍ਰੈਸ ਕਾਨਫ਼੍ਰੰਸ ਵਿਚ ਨਹਿਰੂ ਜੀ ਨੇ, ਦੁਨੀਆਂ ਭਰ ਦੇ ਅਖ਼ਬਾਰੀ ਨੁਮਾਇੰਦਿਆਂ ਰਾਹੀਂ ਸਿੱਖਾਂ ਨੂੰ ਇਹ ਛਲਾਵਾ ਦਿਤਾ : “ਪੰਜਾਬ ਦੇ ਬਹਾਦੁਰ ਸਿੱਖ ਖ਼ਾਸ ਸਲੂਕ ਦੇ ਹੱਕਦਾਰ ਹਨ । ਮੈਂ ਮੰਨਦਾ ਹਾਂ ਕਿ ਹਿੰਦੁਸਤਾਨ ਦੇ ਉੱਤਰ ਵਿਚ ਇਕ ਅਜੇਹਾ ਖਿੱਤਾ ਅਤੇ ਵਿਧਾਨ ਹੋਣਾ ਚਾਹੀਦਾ ਹੈ, ਜਿਸ ਵਿਚ ਸਿੱਖਾਂ ਉਤੇ ਕਿਸੇ ਹੋਰ ਦਾ ਦਾਬਾ ਨਾ ਹੋਵੇ ।”*
At this Calcutta press conference, Nehru held out this deceptive promise to the Sikhs through newspaper correspondents from around the world: “The brave Sikhs of Panjab are entitled to special treatment. I believe there should be a region and a constitutional arrangement in northern India in which the Sikhs are free from anyone else’s domination.”*
p. 109* “The brave Sikhs of the Punjab are entitled to special consideration. I see nothing wrong or in an area and a set-up in the North wherein the Sikhs can also experience the glow of freedom.”
* “The brave Sikhs of the Punjab are entitled to special consideration. I see nothing wrong or impossible in an area and a set-up in the North wherein the Sikhs can also experience the glow of freedom.”
ਬਹਾਦੁਰ, ਨਿਰਛਲ ਤੇ ਵਿਸਾਹ ਖਾਣ ਵਾਲੇ ਸਿੱਖ ਇਨ੍ਹਾਂ ਬਚਨਾਂ ਨੂੰ, ਸੰਨ 1950 ਤਕ, ਦੇਵਬਾਣੀ ਮੰਨਦੇ ਰਹੇ । “ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥”
The brave, guileless, and trusting Sikhs went on taking these words as a divine utterance, true for all time, until 1950. “The fish did not recognize the net in the fathomless salt water. Clever and beautiful as she was, why did she trust it?”
25 ਜੁਲਾਈ, 1946 ਨੂੰ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਦੇ ਸਿੱਟੇ ਨਿਕਲੇ । ਬ੍ਰਿਟਿਸ਼ ਇੰਡੀਆ ਦੇ ਪ੍ਰਾਂਤਾਂ ਵਲੋਂ 296 ਨੁਮਾਇੰਦੇ ਹਿੰਦੂਆਂ ਦੇ ਚੁਣੇ ਜਾਣੇ ਸਨ, ਉਹ ਸਾਰੇ ਦੇ ਸਾਰੇ, (9 ਆਦਮੀ ਛੱਡ ਕੇ) ਕਾਂਗਰਸ ਦੇ ਆਦਮੀ ਚੁਣੇ ਗਏ । 78 ਮੁਸਲਿਮ ਸੀਟਾਂ ਵਿਚੋਂ, ਮੁਸਲਿਮ ਲੀਗ, 73 ਜਿੱਤ ਗਈ । ਤੇ ਇਉਂ ਕਾਂਗਰਸੀ, ਬਾਕੀ ਸਾਰਿਆਂ ਦੇ ਇਕੱਠੇ ਮੁਕਾਬਲੇ ਉਤੇ ਭੀ, ਭਾਰੀ ਬਹੁਗਿਣਤੀ ਵਿਚ ਸਨ । ਇਸ ਵਿਧਾਨ ਪ੍ਰੀਸ਼ਦ ਵਿਚ, ਨਹਿਰੂ ਜੀ ਦੇ ਕਥਨ ਕੀਤੇ ਸਿਧਾਂਤਾਂ ਅਨੁਸਾਰ, ਜੋ ਵਿਧਾਨ ਬਣਨਾ ਅਤੇ ਉਸ ਵਿਧਾਨ ਉੱਤੇ ਜਿਵੇਂ ਅਮਲ ਹੋਣਾ ਸੀ, ਉਹ ਕਿਸੇ ਗ਼ੈਰ ਕਾਂਗਰਸੀ ਲਈ ਭੀ ਭਰੋਸਾ ਦਵਾਊ ਨਹੀਂ ਸੀ, ਮੁਸਲਮਾਨਾਂ ਲਈ ਤਾਂ ਸਿੱਧਾ ਕਹਿਰ ਸੀ ।
On July 25, 1946, the Constituent Assembly election results came out. The provinces of British India were to elect 296 Hindu representatives, and all but nine of those elected were Congress men. Of the 78 Muslim seats, the Muslim League won 73. Congress thus held a large majority even against all the others combined. Given the principles Nehru had enunciated, the constitution this Assembly would frame and the way it would be put into effect offered little reassurance to any non-Congress person, and for Muslims spelled outright calamity.
12 ਅਗਸਤ ਨੂੰ ਵਾਇਸਰਾਏ ਨੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੂੰ ਕੇਂਦਰੀ ਵਜ਼ਾਰਤ ਬਣਾਨ ਦਾ ਨਿਮੰਤ੍ਰਣ ਦਿੱਤਾ । 16 ਅਗਸਤ ਨੂੰ ਮੁਸਲਮਾਨਾਂ ਨੇਂ, “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥”, ਦੇ ਮਹਾਵਾਕ ਉਤੇ ਅਮਲ ਅਰੰਭ ਦਿੱਤਾ । ਬੰਗਾਲ ਤੇ ਬਿਹਾਰ ਵਿਚ ਭਾਰੇ ਹਿੰਦੂ ਮੁਸਲਿਮ ਫ਼ਸਾਦ ਅਰੰਭ ਹੋ ਗਏ ਅਤੇ ਬੰਗਾਲ ਦੇ ਮੁਸਲਿਮ p. 110ਲੀਗੀ ਮੁੱਖ ਮੰਤ੍ਰੀ, ਨੇ ਐਲਾਨ ਕਰ ਦਿਤਾ ਕਿ ਜੇ ਕੇਂਦਰੀ ਸਰਕਾਰ ਕਾਂਗਰਸ ਦੀ ਬਣ ਗਈ ਤਾਂ ਬੰਗਾਲ ਸੁਤੰਤ੍ਰ ਦੇਸ ਬਣਾ ਦਿਤਾ ਜਾਵੇਗਾ । 2 ਸਤੰਬਰ ਨੂੰ ਵਾਇਸਰਾਏ ਨੇ ਅਪਣੀ ਨਵੀਂ ਐਗਜ਼ੈਕਟਿਵ ਕੌਂਸਲ ਬਣਾਈ ਤਾਂ ਉਸ ਵਿਚ, ਮੁਸਲਿਮ ਲੀਗ ਦੀ ਮਰਜ਼ੀ ਤੋਂ ਬਿਨਾਂ, ਸ਼ਾਮਲ ਹੋਏ ਸਨ । ਉਸ ਨੂੰ ਸ਼ਿਮਲੇ ਦੇ ਭਰੇ ਚੌਂਕ ਵਿਚ, ਚਾਕੂ ਮਾਰ ਕੇ, ਇਹਨਾਂ ਸਤਰਾਂ ਦੇ ਲਿਖਾਰੀ ਦੇ ਸਾਹਮਣੇ, ਘਾਇਲ ਕਰ ਦਿਤਾ ਗਿਆ । ਨਾਲ ਹੀ ਬੰਬਈ ਤੇ ਅਹਿਮਦਾਬਾਦ ਵਿਚ ਖ਼ੂਨੀ ਹਿੰਦੂ ਮੁਸਲਿਮ ਫ਼ਸਾਦ ਅਰੰਭ ਹੋ ਗਏ । ਤਦ ਗਾਂਧੀ ਨੇ ਮੰਨਿਆ ਕਿ ਹਿੰਦੁਸਤਾਨ “ਖ਼ਾਨਾਜੰਗੀ ਦੇ ਮੂੰਹ ਕੋਲ ਆ ਖੜ੍ਹਾ ਹੈ ।”
On August 12 the Viceroy invited the Congress president to form a central ministry. On August 16 the Muslims began acting on the maxim, “With our own hands, let us set our own affairs right.” Major Hindu–Muslim riots broke out in Bengal and Bihar, and p. 110Bengal’s Muslim League chief minister, , announced that if Congress formed the central government, Bengal would be made an independent country. When the Viceroy formed his new Executive Council on September 2, joined it without the Muslim League’s consent. He was stabbed and wounded in a crowded square in Simla before the eyes of the writer of these lines. At the same time, bloody Hindu–Muslim riots broke out in Bombay and Ahmedabad. Gandhi then acknowledged that India was “on the brink of civil war.”
ਇਸ ਸਮੇਂ ਨਹਿਰੂ ਜੀ ਨੇ ਜਤਨ ਕੀਤਾ ਕਿ, ਬਲਦੇ ਭਾਂਬੜ, ਪਾਣੀ ਦੀਆਂ ਕੁਝ ਬਾਲਟੀਆਂ ਪਾ ਕੇ ਬੁਝਾ ਦਿੱਤੇ ਜਾਣ । ਉਨ੍ਹਾਂ ਨੇ ਐਲਾਨ ਕੀਤਾ ਕਿ ਵਿਧਾਨ ਪ੍ਰੀਸ਼ਦ ਵਿਚ ਫ਼ੈਸਲੇ ਸਰਵਸਮਤੀ ਨਾਲ ਕਰਾਂਗੇ, ਬਹੁ-ਗਿਣਤੀ ਦੇ ਧੱਕੇ ਨਾਲ ਨਹੀਂ । ਪਰ ਇਸ ਨਾਲ ਹੁਣ ਤ੍ਰਭਕੀ ਹੋਈ ਮੁਸਲਮ ਲੀਗ ਦੀ ਤਸੱਲੀ ਕਿੱਥੇ ਹੋਣੀ ਸੀ । ਜਿਨਾਹ ਨੇ ਉੱਤਰ ਵਿਚ ਕਿਹਾ, “ਮੇਰੀ ਪਿੱਠ ਵਿਚ ਛੁਰਾ ਮਾਰਿਆ ਗਿਆ ਹੈ, ਲੋੜ ਮਲ੍ਹਮ ਪੱਟੀ ਦੀ ਹੈ, ਮਿੱਠੀਆਂ ਮਿੱਠੀਆਂ ਗੱਲਾਂ ਦੀ ਨਹੀਂ” (I have been stabbed and kind words will not stop the bleeding.)
Nehru now tried to put out the raging flames with a few buckets of water. He announced that they would decide matters in the Constituent Assembly by unanimity, not through the force of the majority. But how could that reassure the Muslim League, now thoroughly alarmed? Jinnah replied, “I have been stabbed in the back. What I need is ointment and a bandage, not sweet words” (I have been stabbed and kind words will not stop the bleeding.)
13 ਅਕਤੂਬਰ, 1946 ਨੂੰ, ਇਹ ਦੇਖ ਕੇ, ਕਿ ਵਾਇਸਰਾਏ ਨੇ, ਐਗਜ਼ੈਕਟਿਵ ਕੌਂਸਲ ਵਿਚ, ਕਾਂਗਰਸ ਦੇ ਬੰਦੇ ਲੈ ਲਏ ਹਨ, ਮੁਸਲਿਮ ਲੀਗ ਨੇ ਆਪਣੇ ਪੰਜ ਬੰਦੇ ਭੇਜਣੇ ਸਵੀਕਾਰ ਕਰ ਲਏ, ਜਿਨ੍ਹਾਂ ਵਿਚ ਕਿ ਇੱਕ ਅਛੂਤ, , ਬੰਗਾਲ ਵਾਸੀ ਸੀ । ਮੁਸਲਿਮ ਲੀਗ ਨੇ, ਕੇਂਦਰੀ ਸਰਕਾਰ ਦੇ ਅੰਦਰ ਵੜ ਕੇ ਭੀ, ਜਿੱਤਣ ਦੀ ਲੜਾਈ ਜਾਰੀ ਰੱਖੀ । ਪੂਰਬੀ ਬੰਗਾਲ ਵਿਚ ਬੜੇ ਖ਼ੂਨੀ ਫ਼ਸਾਦ ਹੋ ਗਏ, ਪਰ ਅੰਗਰੇਜ਼ ਹਿੰਦੁਸਤਾਨ ਨੂੰ ਛੇਤੀ ਤੋਂ ਛੇਤੀ ਸਵਰਾਜ ਦੇਣ ਲਈ ਉਤਾਵਲੇ ਪਏ ਹੋਏ ਸਨ । ਇਸ ਲਈ ਵਾਇਸਰਾਏ ਨੇ ਵਿਧਾਨ ਪ੍ਰੀਸ਼ਦ ਦੀ ਬੈਠਕ ਬੁਲਾਣ ਹਿਤ ਨਿਮੰਤ੍ਰਣ ਪਤ੍ਰ 20 ਨਵੰਬਰ ਨੂੰ ਜਾਰੀ ਕਰ ਦਿੱਤੇ ਤੇ 9 ਦਸੰਬਰ, ਪਹਿਲੀ ਬੈਠਕ ਦਾ ਦਿਨ ਨਿਸ਼ਚਿਤ ਹੋ ਗਿਆ । ਕੈਬੀਨਟ ਮਿਸ਼ਨ ਦੀ ਸਕੀਮ ਵਿਚ ਇਹ ਨਿਸ਼ਚਾ ਕੀਤਾ ਗਿਆ ਸੀ ਕਿ ਵਿਧਾਨ ਪ੍ਰੀਸ਼ਦ ਦੇ, ਪ੍ਰਾਂਤਾਂ ਦੇ ਨੁਮਾਇੰਦਿਆਂ ਦੀ ਇੱਛਾ ਅਨੁਸਾਰ, ਭੀ ਬਣ ਸਕਦੇ ਹਨ । ਇਉਂ ਜੇ ਬੰਗਾਲ ਤੇ ਪੰਜਾਬ ਦੇ ਮੁਸਲਮਾਨ ਨੁਮਾਇੰਦੇ ਚਾਹੁੰਦੇ ਤਾਂ ਅਪਣੇ ਪ੍ਰਾਂਤਾਂ ਦਾ ਵੱਖਰਾ ਵਿਧਾਨ ਬਣਾਨ ਲਈ, ਭਾਗਾਂ ਵਿਚ ਭੀ ਬੈਠ ਸਕਦੇ ਸਨ । ਹੁਣ ਝਗੜਾ ਇਸ ਗੱਲ ਤੇ ਪੈ ਗਿਆ ਕਿ ਕੀ ਭਾਗਾਂ ਵਿਚ ਬੈਠਣ ਵਾਲੀਆਂ ਅਪਣੇ ਵਿਧਾਨ ਬਹੁ ਸੰਮਤੀ ਨਾਲ, ਬਣਾ ਸਕਣਗੀਆਂ ? ਕਾਂਗਰਸ ਕਹਿੰਦੀ ਸੀ, ਕਿ ਨਹੀਂ, ਉਨ੍ਹਾਂ ਨੂੰ ਅਪਣੇ ਵਿਧਾਨਾਂ ਦੀ ਅੰਤਮ ਮਨਜ਼ੂਰੀ, ਸਾਂਝੇ ਤੇ ਸਾਰੇ ਵਿਧਾਨ ਪ੍ਰੀਸ਼ਦ ਤੋਂ ਲੈਣੀ ਪਵੇਗੀ । ਇਸ ਦਾ ਸਪੱਸ਼ਟ ਭਾਵ ਇਹੋ ਸੀ ਕਿ ਬਹੁਗਿਣਤੀ ਦੇ ਮੁਸਲਿਮ ਇਲਾਕਿਆਂ ਵਾਸਤੇ ਭੀ, ਕੋਈ ਵਿਧਾਨ ਅਜਿਹਾ ਨਹੀਂ ਪ੍ਰਵਾਣ ਹੋਵੇਗਾ, ਜਿਸ ਦੀ ਆਗਿਆ ਹਿੰਦੂ ਬਹੁਸੰਮਤੀ ਨ ਦੇਵੇ । ਇਉਂ ਇਹ ਹਿੰਦੂ-ਮੁਸਲਮ ਝਗੜਾ ਜਿਥੋਂ ਤੁਰਿਆ ਸੀ, ਘੁਮ ਘੁਮਾ ਕੇ, ਮੁੜ ਉਥੇ ਹੀ ਆ p. 111ਖੜ੍ਹਾ ਹੋਇਆ । ਹਿੰਦੂ ਸਾਰੀ ਦੀ ਸਾਰੀ ਰਾਜਸੱਤਾ ਅਪਣੇ ਹੱਥਾਂ ਵਿਚ ਹੀ ਰੱਖਣ ਉਤੇ ਅੜੇ ਹੋਏ ਸਨ । ਕਿਸੇ ਹੋਰ ਨੂੰ ਕੁਛ ਭੀ ਦਵਾਲ ਨਹੀਂ ਸਨ ।
On October 13, 1946, seeing that the Viceroy had taken Congress men into the Executive Council, the Muslim League agreed to send five of its own, among them an Untouchable from Bengal, . Even after joining the central government, the Muslim League kept up its fight to win Pakistan. Extremely bloody riots broke out in East Bengal, but the British were eager to give India self-rule as quickly as possible. The Viceroy therefore issued invitations for the Constituent Assembly on November 20, and December 9 was set as the date of its first meeting. The Cabinet Mission Plan provided that the Constituent Assembly could also form sections if the provincial representatives so wished. Thus the Muslim representatives of Bengal and Panjab, if they chose, could sit in sections to frame separate constitutions for their provinces. The dispute then arose over whether the groups sitting in sections could frame their constitutions by majority vote. Congress said no, they would have to secure final approval for their constitutions from the whole Constituent Assembly sitting together. This plainly meant that even for the Muslim-majority areas, no constitution could be approved without the Hindu majority’s consent. The Hindu–Muslim dispute had thus come full circle and p. 111ended up where it started. The Hindus were determined to keep all state power in their own hands. They were unwilling to give anyone else any of it.
ਜੇ ਸਮਝੌਤਾ ਨ ਹੋ ਸਕੇ, ਤਾਂ ਦੂਜਾ ਰਾਹ ਕੇਵਲ ਖ਼ਾਨਾ-ਜੰਗੀ ਦਾ ਹੀ ਸੀ, ਪਰ ਮਿਸਟਰ ਜਿਨਾਹ ਨੇ ਸਾਫ਼ ਕਹਿ ਦਿਤਾ ਕਿ ਹੁਣ ਹਿੰਦੂਆਂ ਨਾਲ ਸਮਝੌਤਾ ਅਸੰਭਵ ਹੈ ।
If no agreement could be reached, the only other course was civil war. Yet Mr. Jinnah stated plainly that it was now impossible to reach an agreement with the Hindus.
ਸੰਨ 1946 ਦੇ ਸਰਦੀਆਂ ਦੇ ਦਿਨ ਸਨ ਤੇ ਮਿਸਟਰ ਜਿਨਾਹ ਇਕ ਦੋ ਦਿਨਾਂ ਲਈ ਲਾਹੌਰ ਆਏ ਹੋਏ ਸਨ । ਮੈਂ ਉਨ੍ਹਾਂ ਨੂੰ ਸਲਾਮ ਕਰਨ ਹਿਤ ਮਿਲਿਆ, ਤੇ ਗੱਲੀਂ ਗੱਲੀਂ ਕਿਹਾ, “ਤੁਸੀਂ ਗਾਂਧੀ ਜੀ ਤੇ ਨਹਿਰੂ ਜੀ ਨਾਲ ਮਿਲ ਕੇ ਕੋਈ ਸੁਲਾਹ ਸਫ਼ਾਈ ਦਾ ਰਾਹ ਕਿਉਂ ਨਹੀਂ ਲੱਭਦੇ ?” ਮੇਰੇ ਵੱਲ ਕਰੁਣਾਮਯ ਹੋ ਕੇ ਤੱਕਿਆ ਤੇ ਕਿਹਾ, “ਮੁਸਲਮਾਨ ਨ ਦੇਸ਼ ਦਾ ਵੰਡਾਰਾ ਕਰਨਾ ਚਾਹੁੰਦੇ ਹਨ ਤੇ ਨਾ ਹਿੰਦੂਆਂ ਨਾਲੋਂ ਵੱਖ ਹੋਣਾ । ਹਿੰਦੂ ਮੁਸਲਮਾਨਾਂ ਨੂੰ ਨਾਲ ਛੂਹਣ ਨਹੀਂ ਦੇਣਾ ਚਾਹੁੰਦੇ ਤੇ ਮੁਲਕ ਬਦਰ ਕਰਨਾ ਲੋਚਦੇ ਹਨ । ਆਉਣ ਵਾਲੇ ਸਮੇਂ ਵਿਚ ਨਿਰਪੱਖ ਤਾਰੀਖ਼ਦਾਨ ਮੇਰੇ ਇਸ ਦਾਅਵੇ ਦੀ ਪੁਸ਼ਟੀ ਕਰਨਗੇ ।” (Muslims desire partition of the country nor separation from Hindus. The Hindus do not wish to defile themselves by the Muslim touch and are determined to turn them out of the country. The future historian will support me in this). ਮੈਂ ਕਿਹਾ, “ਗਾਂਧੀ ਜੀ ਤਾਂ ਬੜੇ ਧਰਮੀ ਬੰਦੇ ਹਨ ।” ਕਹਿਣ ਲਗੇ, “ਗਾਂਧੀ ਜਦੋਂ ਭੀ ਮੈਨੂੰ ਸੁਲਾਹ ਸਫ਼ਾਈ ਲਈ ਮਿਲਣ ਆਇਆ ਹੈ, ਮਨ ਵਿਚ ਕਪਟ ਛੁਪਾ ਕੇ ਆਇਆ ਹੈ ।” (Whenever Gandhi has come to meet me, he has come to cheat me.)*
It was the winter of 1946, and Mr. Jinnah was in Lahore for a day or two. I called on him to pay my respects and, in the course of conversation, asked, “Why don’t you meet Gandhi and Nehru and find some way to come to terms?” He looked at me with compassion and said, “The Muslims want neither to divide the country nor to separate from the Hindus. The Hindus will not let the Muslims so much as touch them and long to drive them out of the country. Impartial historians in times to come will bear out this claim of mine.” (Muslims neither desire partition of the country nor separation from Hindus. The Hindus do not wish to defile themselves by the Muslim touch and are determined to turn them out of the country. The future historian will support me in this.) I said, “But Gandhi is a very religious man.” He said, “Whenever Gandhi has come to me for a settlement, he has come with deceit hidden in his heart.” (Whenever Gandhi has come to meet me, he has come to cheat me.)*
p. 111* “He (Gandhi) is a very tough politician and not a saint.” ......Lord Wavell, Viceroy of India in his The Viceroy’s Journal, London, 1973, p. 286. ibid.
* “He (Gandhi) is a very tough politician and not a saint.” —Lord Wavell, Viceroy of India, The Viceroy’s Journal (London, 1973), p. 286. Ibid.
ਮਿਸਟਰ ਜਿਨਾਹ ਬੜੇ ਸਪੱਸ਼ਟ ਵਕਤਾ ਪੁਰਸ਼ ਸਨ, ਅਤੇ ਬਹੁਤੀ ਵਾਰ, , ਸਿੱਧੀ ਗੱਲ ਮੂੰਹ ਉਤੇ ਮਾਰਦੇ ਸਨ ।
Mr. Jinnah spoke very plainly and often said things straight to people’s faces, whether his words struck them on the ankles or the knees.
ਇਸ ਤੋਂ ਕੁਝ ਚਿਰ ਹੀ ਪਿਛੋਂ ਦੀ ਗੱਲ ਹੈ ਕਿ ਜਿਨਾਹ ਨੇ ਖੁਲ੍ਹੀ ਮੰਗ ਕੀਤੀ ਕਿ, “ਜੇ ਅੰਗਰੇਜ਼ ਛੇਤੀ ਹਿੰਦੁਸਤਾਨ ਵਿਚੋਂ ਨਿਕਲਣਾ ਹੀ ਚਾਹੁੰਦੇ ਹਨ ਤਾਂ ਮੁਸਲਮਾਨਾਂ ਨੂੰ ਜੋ ਥੋਹੜਾ ਬਹੁਤ ਦੇਸ਼ ਦਾ ਭਾਗ ਦੇ ਸਕਦੇ ਹਨ, ਵੰਡ ਕੇ ਦੇ ਜਾਣ । ਜੇ ਕਰਨਾ ਪਿਆ ਤਾਂ ਮੁਸਲਮਾਨ, ਇੱਕ ਡੰਗ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਣਗੇ ।”
A short time later, Jinnah openly demanded, “If the British really want to get out of India quickly, let them divide off and give the Muslims whatever share of the country they can. If they have to, the Muslims will get by on one meal a day.”
ਇਉਂ, ਕਿਵੇਂ ਭੀ ਕੋਈ ਗੱਲ ਸਿਰੇ ਚੜ੍ਹਦੀ ਨਾ ਦੇਖ ਕੇ, ਸੈਕ੍ਰੇਟਰੀ ਆਫ਼ ਸਟੇਟ ਨੇ ਲੰਡਨੋਂ ਐਲਾਨ ਕੀਤਾ ਕਿ ਇੱਕ ਕਾਂਗਰਸ ਦਾ ਨੁਮਾਇੰਦਾ ਤੇ ਇੱਕ ਮੁਸਲਮ ਲੀਗ ਦਾ, ਲੰਡਨ ਆਉਣ ਤਾਂ ਜੁ ਹਿੰਦੁਸਤਾਨ ਦਾ ਰਾਜਸੀ ਝੰਝਟ ਨਿਬੇੜਨ ਦਾ ਇੱਕ ਹੋਰ ਭਰਪੂਰ ਜਤਨ ਕੀਤਾ ਜਾਵੇ । ਵਾਇਸਰਾਏ, , ਨੇ ਸਲਾਹ ਦਿਤੀ, ਕਿ ਤੀਜਾ ਸਿੱਖਾਂ ਦਾ ਨੁਮਾਇੰਦਾ ਭੀ ਬੁਲਾਣਾ ਚਾਹੀਏ ।
Seeing that matters were getting nowhere, the Secretary of State announced from London that one Congress representative and one Muslim League representative should come to London for one more concerted attempt to resolve India’s political impasse. The Viceroy, , advised inviting a third representative, for the Sikhs.
p. 112ਇਉਂ, ਸਿੱਖਾਂ ਦੀ ਹਿੰਦੁਸਤਾਨ ਵਿਚ, ਅਤੇ ਸਾਮੀ ਤੇ ਆਰਯ ਆਤਮਾ ਵਿਚਕਾਰ ਵਿਚੋਲੇ ਹੋਣ ਦੇ ਨਾਤੇ, ਸਾਰੇ ਏਸ਼ੀਆ ਤੇ ਸੰਸਾਰ ਵਿਚ, ਜੋ ਆਤਮਕ ਤੇ ਸਭਿਆਚਾਰਕ ਗੌਰਵਤਾ ਹੈ, ਉਹ ਅੰਗ੍ਰੇਜ਼ਾਂ ਨੇ ਰਾਜਸੀ ਪੱਧਰ ਉੱਤੇ ਦ੍ਰਿੜ੍ਹਤਾ ਨਾਲ ਤੇ ਸਪੱਸ਼ਟ, ਮੁੜ ਪ੍ਰਵਾਨ ਕਰ ਲਈ । ਇਸ ਦਾ ਭਾਵ ਇਹ ਸੀ, ਕਿ ਹਿੰਦੁਸਤਾਨ ਵਿਚ ਸੁਫੁਰਤੀ ਪ੍ਰਦਾਇਕ ਆਤਮਕ ਇਕਾਈਆਂ (dynamic cultural entities) ਤਿੰਨ, ਤੇ ਕੇਵਲ ਤਿੰਨ ਹੀ, ਹਨ, ਜੋ ਕਿ ਹਿੰਦੁਸਤਾਨ ਦੀ ਰਾਜਸੀ ਸੱਤਾ ਦੀਆਂ ਸਹੀ ਤੇ ਹੱਕੀ ਵਾਰਸ ਹਨ । ਪਰ ਸਿੱਖ ਲੀਡਰਾਂ ਵਿਚ, ਉਸ ਵੇਲੇ, ਇਸ ਰਹੱਸਯ ਨੂੰ ਸਮਝਣ ਵਾਲਾ ਤੇ ਇਸ ਉੱਤੇ ਸਿੱਖ ਰਾਜਨੀਤੀ ਦਾ ਆਧਾਰ ਰੱਖਣ ਵਾਲਾ, ਕੋਈ ਦੂਰਦਰਸ਼ੀ, ਤੇ ਵਿਸ਼ਾਲ-ਬੁੱਧੀ ਲੀਡਰ ਸਾਹਮਣੇ ਨਹੀਂ ਸੀ । ਰਹਿਣ ਹੀ ਨਹੀਂ ਸੀ ਦਿਤਾ ਗਿਆ ।
p. 112The British thus reaffirmed, explicitly and emphatically at the political level, the spiritual and cultural standing of the Sikhs in India and, as intermediaries between the Semitic and Aryan spirits, in Asia and throughout the world. This meant that there were three, and only three, dynamic cultural entities in India, the true and rightful heirs to political power in the country. But among Sikh leaders at the time there was no farsighted leader of broad understanding to grasp this truth and make it the basis of Sikh politics. Such a leader had been given no chance to remain.
ਥੋਹੜਾ ਸਮਾਂ ਪਹਿਲਾਂ ਹੀ, ਦੀ ਥਾਵੇਂ, ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਵਿਚ, ਅਕਾਲੀਆਂ ਦੇ ਤੇ ਬੁਲਾਰੇ ਦੇ ਰੂਪ ਵਿਚ, ਸਿੱਖਾਂ ਵੱਲੋਂ ਆ ਚੁੱਕੇ ਸਨ । ਸੰਨ 1960 ਦੇ ਉਤਰਾ ਵਿਚ, (ਅਗਸਤ) ਮੈਂ ਇਸ ਪਿਛੋਕੜ ਉੱਤੇ ਉਨ੍ਹਾਂ ਨਾਲ ਗੱਲਬਾਤ ਕੀਤੀ, ਤਾਂ ਕਹਿਣ ਲੱਗੇ, “ਇਸ ਪਾਸੇ ਮੇਰਾ ਮਨ ਨਹੀਂ ਜਾ ਸਕਿਆ । ਉਸ ਵੇਲੇ ਮੇਰੀ ਕੋਈ ਐਡੀ ਵੱਡੀ ਉਮਰ ਤੇ ਤਜਰਬਾ ਭੀ ਨਹੀਂ ਸੀ, ਤੇ ਮੇਰੇ ਮਨ ਉੱਤੇ ਦੋ ਹੀ ਪ੍ਰਭਾਵ ਸਨ, ਅਕਾਲੀ ਬੜੇ ਦੇਸ਼ ਭਗਤ ਹਨ ਅਤੇ ਕਾਂਗਰਸੀ ਬੜੇ ਉੱਚਾਤਮਾ । ਮੈਂ ਕਾਂਗਰਸ ਦੇ ਪ੍ਰਛਾਵੇਂ ਹੇਠਾਂ ਹੀ, ਸਿੱਖਾਂ ਦਾ ਲਾਭ ਸਮਝਦਾ ਤੇ ਚਿਤਵਦਾ ਰਿਹਾ । ਜੇ ਕਿਤੇ ਪਤਾ ਹੁੰਦਾ, ਇਨ੍ਹਾਂ ਨੇ ਅਸਾਡੇ ਨਾਲ ਇਉਂ ਕਰਨੀ ਹੈ ਤਾਂ 1947 ਵਿਚ ਸਿੱਖਾਂ ਦਾ ਕੁਛ ਬਣਾ ਹੀ ਲੈਂਦੇ...”* p. 113ਫੇਰ, ਸਰਦਾਰ ਸਾਹਿਬ ਚੁੱਪ ਕਰ ਗਏ, ਅਤੇ ਉਨ੍ਹਾਂ ਦੇ ਢਿੱਲੇ ਸੁਆਸਥ ਨੂੰ ਮੁੱਖ ਰੱਖ ਕੇ ਮੈਂ ਗੱਲ ਅੱਗੇ ਚਲੌਣ ਉੱਤੇ ਜ਼ੋਰ ਨ ਦਿੱਤਾ । ਸਰਦਾਰ ਬਲਦੇਵ ਸਿੰਘ ਜੀ ਵਿਚ ਬੜੇ ਗੁਣ ਹੋਣਗੇ, ਯਥਾ, ਦੇਸ਼ ਭਗਤ, ਅਤੀ ਵਿੱਤਵਾਨ, ਵਿਸਾਹ ਕਰਨ ਵਾਲਾ, ਭਰੋਸਾ ਕਰਨ ਵਾਲਾ ਅਤੇ ਹਿਰਦੇ ਦੀ ਸਰਲਤਾ ਯੁਕਤ । ਪਰ ਜਿਸ ਵੇਲੇ ਸਿੱਖਾਂ ਨੇ ਅਪਣਾ ਨੇਤ੍ਰਤਵ, ਜਦੋਂ ਕਿ ਬੇੜਾ ਮੰਝਧਾਰ ਵਿਚ ਸੀ, ਉਨ੍ਹਾਂ ਦੇ ਹੱਥਾਂ ਵਿਚ ਦੇ ਦਿੱਤਾ, ਉਹ ਵੇਲਾ ਕਿਸੇ ਵੱਡੇ ਚਤੁਰ, ਰਹੱਸਯਦਰਸ਼ੀ, ਆਪਾ-ਵਾਰੂ, ਸ੍ਵਾਰਥ-ਤਿਆਗੀ, ਪੰਥ ਹਿਤੈਸ਼ੀ, ਇੰਦ੍ਰੀਜਿਤ ਤੇ ਤਜਰਬੇਕਾਰ ਸਿੱਖ ਲੀਡਰ ਦੀ ਮੰਗ ਕਰਦਾ ਸੀ ।
A short while earlier, had already taken ’s place in the Viceroy’s Executive Council on behalf of the Sikhs, as the Akalis’ patron and spokesman. In the latter part of 1960 (in August), I talked to him about this background, and he said, “I hadn’t been able to think along those lines. I was not especially old or experienced at the time, and there were only two impressions in my mind. The Akalis were great patriots, and the Congress men were men of lofty character. It was always in the shadow of Congress that I tried to understand and think through what would benefit the Sikhs. If only I’d known what those bastards were going to do to us, we would have secured something for the Sikhs in 1947…”* p. 113Sardar Sahib then fell silent, and given his poor health I did not press him to go on. Sardar Baldev Singh no doubt had many qualities. He was a patriot, very wealthy, trusting and ready to place his faith in others, and guileless at heart. But the moment when the Sikhs handed him their leadership, with the boat caught in midstream, called for a Sikh leader of great shrewdness and insight, ready to sacrifice himself and give up self-interest, devoted to the Panth, master of his senses, and experienced.
p. 112* ਸੰਨ 1949 ਵਿਚ ਜਦੋਂ ਭਾਰਤ ਦਾ ਵਿਧਾਨ ਪਾਸ ਹੋਣ ਲੱਗਾ, ਅਤੇ ਉਸ ਰਾਹੀਂ ਸਿੱਖ ਪੰਥ ਨੂੰ ਕੋਈ ਅਧਿਕਾਰ ਦੇਣ ਤੋਂ ਉੱਕਾ ਨਾਂਹ ਕਰ ਦਿੱਤੀ ਗਈ ਤਾਂ ਮਾਸਟਰ ਤਾਰਾ ਸਿੰਘ ਹੀ ਇਕੱਲੇ ਸਿੱਖ ਆਗੂ ਸਨ ਜਿਨ੍ਹਾਂ ਇਸ ਧੱਕੇ ਸ਼ਾਹੀ ਵਿਰੁਧ ਆਵਾਜ਼ ਉਠਾਈ ਅਤੇ ਇਸ ਧਰੋਹ-ਆਧਾਰਤ ਵਿਧਾਨ ਦੇ ਵਿਰੁਧ ਦਿੱਲੀ ਵਿੱਚ ਰੋਸ ਪ੍ਰਗਟ ਕਰਨ ਦੀ ਯੋਜਨਾ ਬਣਾਈ । ਜਦੋਂ ਮਾਸਟਰ ਜੀ ਸਿੱਖਾਂ ਦੇ ਇਕ ਭਾਰੇ ਇਕੱਠ ਦੀ ਪ੍ਰਧਾਨਗੀ ਕਰਨ, ਸੰਨ 1949 ਦੇ ਅਰੰਭ ਵਿਚ ਦਿੱਲੀ ਜਾ ਰਹੇ ਸਨ ਤਾਂ ਭਾਰਤ ਦੇ ਗ੍ਰਿਹ ਮੰਤਰੀ, “ਲੋਹ ਪੁਰਸ਼” ਨੇ ਉਨ੍ਹਾਂ ਨੂੰ ਨਰੇਲੇ ਦੇ ਸਟੇਸ਼ਨ ਉੱਤੇ ਹੀ ਗ੍ਰਿਫ਼ਤਾਰ ਕਰਵਾ ਲਿਆ ਤੇ ਅਲਮੋੜੇ ਨਜ਼ਰ ਬੰਦ ਕਰ ਦਿੱਤਾ । ਉਸ ਸਮੇਂ ਨੇ ਦਿੱਲੀਓਂ,“ਆਕਾਸ਼ਵਾਣੀ”ਰਾਹੀਂ,ਪ੍ਰਸਾਰ ਕੀਤਾ ਕਿ ਮਾਸਟਰ ਜੀ ਵਿਧਾਨ ਵਿਰੁਧ ਵਿਚਾਰ ਪ੍ਰਗਟਾ ਕੇ ਭਾਰੀ “ਮੂਰਖਤਾ” ਕਰ ਰਹੇ ਹਨ । ਉਸੇ ਵਰ੍ਹੇ ਦੇ ਅੰਤ ਵਿਚ, ਚਮਕੌਰ ਸਾਹਿਬ ਵਿਚ ਦੇ ਸ਼ਹੀਦੀ ਉਤਸਵ ਉਤੇ,ਬਲਦੇਵ ਸਿੰਘ ਜੀ ਉਚੇਚੇ ਪੁੱਜੇ ਅਤੇ ਦੀਵਾਨ ਵਿਚ ਮੇਰੀ ਮੌਜੂਦਗੀ ਵਿਚ, ਕਿਹੋ ਨੇ : “ਹਿੰਦੂਆਂ ਨੇ ਇੱਕ ਸਿੱਖ ਨੂੰ ਰੱਖਿਆ-ਮੰਤਰੀ ਬਣਾਇਆ ਹੋਇਆ ਹੈ । ਇਸ ਤੋਂ ਵੱਧ ਸਿੱਖ ਹੋਰ ਕੀ ਮੰਗਦੇ ਹਨ ?” ਪਰ ਜਦੋਂ ਸਰਦਾਰ ਪਟੇਲ ਦੇ ਮਰਨ ਪਿਛੋਂ ਪੰਡਿਤ ਨਹਿਰੂ ਨੇ ਸ: ਬਲਦੇਵ ਸਿੰਘ ਨੂੰ ਡੀਫ਼ੈਂਸ ਮਨਿਸਟਰੀ ਦੀ ਗੱਦੀ ਉਤੋਂ ਲਾਹ ਕੇ ਔਹ ਮਾਰਿਆ ਤਾਂ ਇਸ ਹਉਕੇ ਨਾਲ ਅਜੇਹੇ ਬੀਮਾਰ ਪਏ ਕਿ ਮੁੜ ਨਾ ਉੱਠੇ ਅਤੇ ਅਖ਼ਬਾਰਾਂ ਵਿਚ ਬਿਆਨ ਦਿਤਾ ਕਿ ਹਿੰਦੂਆਂ ਨੇ“ਮੇਰੇ ਨਾਲ ਧੋਖਾ ਕੀਤਾ ਹੈ ।” ਜੋ ਘੋਰ ਪਾਪ ਅਤੇ ਧਰੋਹ ਉਨ੍ਹਾਂ ਨੇ ਸਿੱਖਾਂ ਨਾਲ ਕੀਤਾ ਸੀ, ਕੇਵਲ ਅਪਣੇ ਨਿਜੀ ਲਾਭ ਪ੍ਰਾਪਤੀ ਲਈ, ਉਸ ਦਾ ਚਿਤ ਚੇਤਾ ਹੀ ਨਹੀਂ । ਨੇ ਮੋੜਵੇਂ ਬਿਆਨ ਵਿਚ ਕਿਹਾ, “ਇਹ ਇਕ ਰੋਗੀ ਆਦਮੀ ਦੀ ਮੰਦਮਤਿ ਬਕਵਾਸ ਹੈ ।”→ p. 113←(A sick statement of a sick man) । ਪ੍ਰਸਿੱਧ ਸਿੱਖ ਰਾਜਨੀਤਕ ਆਗੂ ਨੇ ਮੈਨੂੰ ਦਸਿਆ, ਕਿ ਸ: ਬਲਦੇਵ ਸਿੰਘ ਦੇ ਅਕਾਲ ਚਲਾਣੇ ਤੋਂ ਕੁਝ ਚਿਰ ਪਹਿਲਾਂ ਸ: ਬਲਦੇਵ ਸਿੰਘ ਨੇ ਉਨ੍ਹਾਂ ਨੂੰ ਆਖਿਆ : “ਮੈਂ ਜੋ ਇਸ ਵੇਲੇ ਘੋਰ ਦੁੱਖ ਸਹਿ ਰਿਹਾ ਹਾਂ, ਇਹ ਇਉਂ ਹੀ ਹੋਣਾ ਚਾਹੀਦਾ ਹੈ । ਮੈਂ ਤਿੰਨ ਵਾਰ ਸਿੱਖਾਂ ਨੂੰ ਆਜ਼ਾਦੀ ਤੇ ਸਿੱਖ ਸਟੇਟ ਮਿਲਦੀ ਮਿਲਦੀ ਰੋਕੀ ਹੈ ਅਤੇ ਸਿੱਖਾਂ ਦੇ ਹੱਥ ਪੈਰ ਨੂੜ ਕੇ ਉਨ੍ਹਾਂ ਨੂੰ ਹਿੰਦੂਆਂ ਮੂਹਰੇ ਸੁੱਟ ਪਾਇਆ ਹੈ । ਸਿੱਖ ਮੈਨੂੰ ਬਖ਼ਸ਼ ਲਵੇ ।” “ਮੇਰਾ ਪ੍ਰੀਤਮ ਮੈਨੂੰ ਕਤਲ ਕਰਨ ਪਿਛੋਂ ਹੁਣ ਪਛਤਾ ਰਿਹਾ ਹੈ । ਕਿਤਨੀ ਛੇਤੀ ਉਸ ਨੂੰ ਅਪਣੇ ਪਾਪਾਂ ਦਾ ਪਸ਼ਚਾਤਾਪ ਕਰਨ ਦਾ ਫੁਰਨਾ ਫੁਰਿਆ ਹੈ !” کی مرے قتل کے بعد اس نے سے توبہ ہائے اس کا پشیماں ہونا , ਐਡੀਟਰ “ਕੌਮੀ ਏਕਤਾ” (ਸਚਿਤ੍ਰ) ਨੇ ਅਪ੍ਰੈਲ, 1978 ਦੇ ਅੰਕ ਵਿਚ ਸਫ਼ਾ, 7 ਉਤੇ ਲਿਖਿਆ ਹੈ ਕਿ : “ਖ਼ੁਦ ਸ: ਬਲਦੇਵ ਸਿੰਘ ਨੇ ਇੱਕਤਦਾਰੋਂ ਹਟ ਕੇ ਸਾਨੂੰ ਆਖਿਆ ਸੀ ਕਿ ‘ਮੈਂ ਇਹਨਾਂ ਬਾਹਮਣਾਂ ਢਾਹੇ ਚੜ੍ਹ ਕੇ ਵੰਡ ਵੇਲੇ ਜੋ ਹਮਾਕਤ ਕੀਤੀ ਹੈ ਉਸ ਦਾ ਖ਼ਮਿੱਆਜ਼ਾ ਭੁਗਤ ਰਿਹਾ ਹਾਂ’ ।”
* In 1949, when India’s Constitution was about to pass and the Sikh Panth was categorically denied any rights under it, Master Tara Singh was the only Sikh leader who spoke up against this high-handedness and planned a protest in Delhi against a constitution founded on betrayal. When Master ji was on his way to Delhi early in 1949 to preside over a large Sikh gathering, India’s home minister, the “Iron Man,” , had him arrested at Narela station and confined under guard at Almora. At the time, broadcast from Delhi on All India Radio that Master ji was committing great “folly” by speaking against the Constitution. Later that year Baldev Singh made a special trip to Chamkaur Sahib for the commemoration of the martyrdom of the Sahibzadas, and said in my presence at the assembly, “The Hindus have made a Sikh defense minister. What more do the Sikhs want?” But when Pandit Nehru, after Sardar Patel’s death, cast Sardar Baldev Singh out of the defense ministry, the blow made him so ill that he never rose again, and he told the newspapers, “The Hindus have deceived me.” He had no thought at all of the grave sin and betrayal he had committed against the Sikhs for his own private gain. Sardar replied in a statement, “This is the feeble-minded nonsense of a sick p. 113man.” (A sick statement of a sick man.) The prominent Sikh political leader Sardar told me that shortly before Baldev Singh’s death, Baldev Singh said to him, “The terrible suffering I am going through now is as it should be. Three times I stopped the Sikhs just as they were about to gain freedom and a Sikh State, and I bound the Sikhs hand and foot and threw them down before the Hindus. May the Sikh Panth forgive me.” “Now my beloved regrets having killed me. How quickly it occurred to him to repent of his sins!” He repented of cruelty after he had killed me. Ah, the repentance of one so quick to repent! Sardar , editor of the illustrated Qaumi Ekta, wrote on page 7 of the April 1978 issue: “After leaving office, Sardar Baldev Singh himself told us, ‘I am paying for the folly I committed at Partition when I fell into the hands of these Brahmins.’”

Notes and glossary for this section (31 notes · 33 terms)

Editors’ notes

1. Translation

Kapur Singh’s Panjabi rendering says the Akali Dal will give the recipient a thorough drubbing. The English telegram he prints at 103/19–21 says “expose you.”

2. Source

The line is the second hemistich of a couplet in Ghalib’s ghazal beginning کسی کو دے کے دل کوئی نواسنج فغاں کیوں ہو; Kapur Singh quotes this hemistich alone. The reading follows the Urdu text.

3. Source

The line is the second half of Kabir’s salok 97. The reading restores the quoted words from the Guru Granth Sahib. Sahib Singh’s Darpan explains the branch as an image of a support that bends and breaks.

  • Guru Granth Sahib
  • Sahib Singh, Darpan
4. Source

The words open Guru Amar Das’s salok before pauri 18 of Sorath ki Var. Kapur Singh quotes the opening phrase. The quoted words agree with the Guru Granth Sahib.

  • Guru Granth Sahib
5. Context

This footnote was added in 1979 and is signed K. S. Kapur Singh cites Kalyan Das of Bishnudham, Mathura, and his two-volume Sabh ton Vadda Satgur Nanak (1962) for the allegation about Master Tara Singh and the Cripps Mission.

6. Context

The June 16 statement named fourteen invitees. Six were Congressmen, including Jagjivan Ram, and five were Muslim Leaguers. The remaining invitees named were Baldev Singh, John Matthai, and N. P. Engineer. This June proposal precedes the revised discussions recorded in July.

7. Context

Stafford Cripps told the Commons that the Cabinet Mission left India on June 29, 1946.

8. Correction

Kapur Singh places Nehru’s remarks in Calcutta on July 6, 1946, and the translation keeps his place and date. Nehru delivered his address on taking over the Congress presidency in Bombay on July 6; the AICC ratified the Working Committee’s resolution of June 26 at Bombay on July 7; and at a press conference in Bombay on July 10 Nehru spoke on Congress’s commitment and the proposed Union’s powers.

9. Context

This is a Panjabi proverb. A Panjab school practice paper lists the variant ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ among its proverbs. Kapur Singh’s wording is retained.

10. Correction

The reading corrects ਸੋ ਸੱਕਣ to ਹੋ ਸੱਕਣ, which completes the construction “outweigh.” The 1979 printing has ਸੋ.

11. Correction

The Cabinet Mission scheme specified foreign affairs, defense, and communications, with Union power to raise the necessary finances. Kapur Singh lists commerce as a separate head. In the July 10 press conference Nehru argued that foreign trade policy fell within foreign affairs.

12. Open question

Kapur Singh attributes this to Sir Sikandar Hyat Khan in the Punjab Legislative Assembly debate on demands for grants on March 11, 1941. The National Archives of Pakistan lists the February–March 1941 debates as item 1255.

13. Correction

This exchange is from the Humpty Dumpty chapter of Through the Looking-Glass. Kapur Singh’s footnote calls the book Alice in Wonderland and gives a variant wording, omitting “so many” and adding “the” before “master.” The reading restores Carroll’s wording and title.

  • Carroll, Through the Looking-Glass, chap. 6, “Humpty Dumpty”
14. Context

Kapur Singh’s kto kvo represents Russian кто кого (kto kogo, literally “who whom”), a question of which side will prevail. Lenin uses the construction when asking who will use whom, and in his October 1921 report frames the contest as whether capitalist or Soviet power will gain the upper hand. Kapur Singh applies it to possession of state power.

15. Open question

The Urdu couplet “ਬਾਤ ਵੁਹ ਕਹੀਏ …,” spoken by Nehru in the Central Assembly, is given without source.

16. Source

Ẓafarnāma, verse 55: Harpreet Singh, The Ẓafarnāma of Guru Gobind Singh: A Critical Edition, Translation, and Commentary, Harvard Oriental Series 103 (2026), p. 202. The reading gives the edition’s Persian: هموں مرد باید شود سُخنور / نه شِکمش دِگر در دهانش دِگر. The edition’s Gurmukhi: ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ / ਨ ਸ਼ਿਕਮਸ਼ ਦਿਗਰ ਦਰ ਦਹਾਨਸ਼ ਦਿਗਰ ॥ Transliteration (the edition’s): hamūṅ mard bāyad shavad sukhanvar / na shikam-ash digar dar dahān-ash digar. The edition translates: “That man must be a spokesman pure of heart, / Not keep his thoughts and words so far apart.” Kapur Singh prints the couplet in Gurmukhi: ਹਮਾਂ ਮਰਦ ਬਾਯਦ ਸ਼ਵਦ ਸੁਖ਼ਨਵਰ, / ਨ ਸ਼ਿਕਮੇ ਦਿਗਰ ਵਾ ਦਹਾਨੇ ਦਿਗਰ ।; where the edition has ਦਰ (“in”) he has ਵਾ (“and”), and the edition’s possessive endings make the belly and mouth explicitly his. The edition’s notes 344 and 346 record the witnesses behind Kapur Singh’s wording: ਨ ਸ਼ਿਕਮੇ / نه شکمے (Delhi, Jammu, Aurangabad, Anandpur, PU522) and ਦਹਾਨੇ / دهانے (Anandpur, PU522, PU1190).

  • Harpreet Singh, Ẓafarnāma
17. Correction

The Muslim League Council met in Bombay in late July 1946 and on 29 July withdrew its acceptance of the Cabinet Mission plan and resolved on Direct Action (Wavell, Journal, pp. 324–25; FRUS 1947, vol. III, doc. 87, n. 3). Kapur Singh dates the resolution to the third week of July.

18. Correction

Three Panjabi misprints read ਹਿੰਦੂ for ਹਿਦੂ (109/6), ਨਹਿਰੂ for ਨਹਰੂ (109/7), and ਪਾਕਿਸਤਾਨ for ਪਾਕਸਤਾਨ (110/20). In the English quotation text, imposible (109/31) reads impossible and niether (111/12) reads neither. The printed forms are recorded with their corrections.

19. Context

The Sanskrit maxim is the first half of Mahābhārata 3.131.10, in the story of the hawk and the dove. The BORI text reads dharmaṃ yo bādhate dharmo na sa dharmaḥ kudharma tat (धर्मं यो बाधते धर्मो न स धर्मः कुधर्म तत्). The Gurmukhi represents the same maxim. The following Panjabi parenthesis is Kapur Singh’s explanation.

20. Context

For the assurance to the Sikhs printed here, with Kapur Singh’s printed English “or imposible”, the SGPC’s Truth about Panjab cites The Statesman (Calcutta), July 7, 1946, for a press conference on July 6. A fuller report of Nehru’s July 10, 1946 press conference on Congress and the Constituent Assembly identifies the location as Bombay.

  • The Transfer of Power, 1942–7, vol. 8, no. 16, 25–30
  • Dhillon, Truth about Punjab, 27n2
21. Correction

Guru Nanak, Sri Rag, ashtapadi 4 (Sahib Singh, Sri Guru Granth Darpan). Printed “ਮਛਲੀ ਜਾਲੁ ਨ ਜਾਣਿਆ ਜਲ ਖਾਰਾ ਅਸਗਾਹ, ਅਤਿ ਸਿਆਣੀ ਸੋਹਣੀ ਕਿਉਂ ਕੀਤਸ ਵੇਸਾਹ”; reading “ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥”. ਸੋਹਣੀ describes the fish.

  • Sahib Singh, Darpan
22. Correction

Kapur Singh gives 296 Hindu representatives. Paragraph 19(1) of the Cabinet Mission statement gives 296 as the projected total from British India. Sections A–C account for 210 General, 78 Muslim and four Sikh seats. Delhi, Ajmer-Merwara, Coorg and British Baluchistan account for the other four.

  • Cmd. 6821, paragraph 19
23. Correction

Guru Nanak’s line in Asa di Var reads “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥” (Sahib Singh, Sri Guru Granth Darpan). Kapur Singh prints “ਅਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ” and applies the line to Direct Action.

  • Sahib Singh, Darpan
24. Correction

Wavell learned on 24 August 1946 of the attack on Sir Shafa’at Ahmad Khan at Simla (Journal, p. 338); the Interim Government took office on 2 September, and Shafa’at Ahmad Khan was sworn in on 11 September (p. 349). Kapur Singh joins these events.

  • Wavell, Viceroy’s Journal, 338
  • Wavell, Viceroy’s Journal, 349
25. Context

Wavell prints Jinnah’s October 13 decision to nominate five League representatives. On October 15 Wavell recorded receiving Jinnah’s list late the previous night and announcing the coalition. The list included Jogendra Nath Mandal as the Scheduled Caste nominee.

  • Wavell, Viceroy’s Journal, 358–59
26. Context

Kapur Singh says the sections needed the whole Assembly’s approval. The plan (para. 19(4)–(8)) gives the sections the framing of provincial and group constitutions, and Attlee’s account of December 1946 records Congress’s objection to simple-majority voting in the sections.

27. Correction

Wavell’s April 3, 1946 journal entry gives the phrase on p. 236 of Penderel Moon, ed., Wavell: The Viceroy’s Journal (Oxford University Press, 1973). Kapur Singh cites p. 286 and puts “(Gandhi)” inside the quoted sentence to identify Wavell’s “he.” The comment concerns the Cabinet Delegation’s April interview with Gandhi.

  • Wavell, Viceroy’s Journal, 236
28. Context

The London talks of early December 1946 arose from the dispute over voting in the sections (Attlee, House of Commons, 11 December 1946, cols. 1175–77); Nehru, Jinnah, Liaquat Ali Khan and Baldev Singh attended the final meeting (Wavell, Journal, p. 394). Kapur Singh sees in the invitation a recognition of the Sikhs’ spiritual standing.

29. Context

The Rajya Sabha obituary records that Baldev Singh held the Defence portfolio from 1947 to 1952. Kapur Singh describes Baldev Singh’s departure and its effect on his health.

30. Context

Ghalib, couplet from the ghazal with radif honā; Rekhta’s Urdu text agrees with the print: کی مرے قتل کے بعد اس نے جفا سے توبہ / ہائے اس زود پشیماں کا پشیماں ہونا. Kapur Singh’s Panjabi paraphrase precedes it.

31. Open question

Kapur Singh cites Rajinder Singh Bhatia’s account of Baldev Singh’s remark in Qaumi Ekta (illustrated), April 1978, p. 7.

Glossary

Direct Action

the Muslim League’s campaign resolved in July 1946; 16 August 1946 was Direct Action Day.

Field Marshal Viscount Wavell (1883–1950)

ਲਾਰਡ ਵੇਵਲ

Viceroy of India, October 1943–March 1947

Giani Kartar Singh (1902–1974)

ਗਿਆਨੀ ਕਰਤਾਰ ਸਿੰਘ

Akali leader elected president of the Shiromani Akali Dal in January 1947.

Giani Zail Singh (1916–1994)

ਗਿਆਨੀ ਜ਼ੈਲ ਸਿੰਘ

Chief Minister of Panjab, 1972–77.

Gopal Singh “Dardi”

ਗੋਪਾਲ ਸਿੰਘ

Panjabi writer and journalist, nominated member of the Rajya Sabha (1962–68), and later an ambassador.

Huseyn Shaheed Suhrawardy (1892–1963)

ਸੁਹਰਾਵਰਦੀ

Premier (Chief Minister) of Bengal, 1946–47

Jogendra Nath Mandal (1904–1968)

ਜੋਗਿੰਦ੍ਰ ਨਾਥ ਮੰਡਲ

Scheduled Caste leader from Bengal and Muslim League nominee to the Interim Government in October 1946.

Joginder Singh Mann

ਸ: ਜੁਗਿੰਦਰ ਸਿੰਘ ਮਾਨ

Sikh political leader; Kapur Singh’s informant here

Rajinder Singh Bhatia

ਸ: ਰਾਜਿੰਦਰ ਸਿੰਘ ਭਾਟੀਆ

editor of Qaumi Ekta (illustrated); Kapur Singh’s source for Baldev Singh’s remark

Sardar Baldev Singh (1902–1961)

ਬਲਦੇਵ ਸਿੰਘ

industrialist and Akali nominee; Development Minister of the Panjab from 26 June 1942; first Defense Minister of India

Sir Jogendra Singh (1877–1946)

ਸਰ ਜੋਗਿੰਦਰਾ ਸਿੰਘ

Sikh writer and administrator; member for Education, Health and Lands on the Viceroy’s Executive Council (in office from July 1942)

Sir Shafa’at Ahmad Khan (1893–1947)

ਸਰ ਸ਼ਫ਼ਾਅਤ ਅਹਿਮਦ ਖ਼ਾਨ

historian; non-League Muslim nominee to the Interim Government, attacked at Simla, August 1946 (Wavell, Journal, p. 338)

  • BL, Shafaat Ahmad Khan papers
  • Wavell, Viceroy’s Journal, 338
Sir Sikandar Hayat Khan (1892–1942)

ਨਵਾਬ ਸਰ ਸਿਕੰਦਰ ਹਯਾਤ ਖ਼ਾਨ

Unionist Premier of the Panjab, 1937–42

  • Kapur Singh, Sāchī Sākhī, 106n
جفا

Cruelty or faithless treatment.

زود پشیماں

One quick to repent, used ironically in the couplet.

ਅਰਬ

One billion.

ਸੱਪ ਨਿਕਲ ਜਾਵੇਗਾ ਤੇ ਲਕੀਰ ਰਹਿ ਜਾਵੇਗੀ

The snake will be gone and only its track will be left. A chance will have passed.

ਸਾਹਿਬਜ਼ਾਦਿਆਂ

the sons of Guru Gobind Singh; the elder two fell at Chamkaur.

ਸਾਲ੍ਹਿਆਂ

A form of sālhā, literally “wife’s brother.” Here it is a coarse insult.

ਕੁਧਰਮ

False or corrupt dharma.

ਗੋਸ਼ਟੀਆਂ

Groups or meetings within the proposed Constituent Assembly sections.

ਜਹੀ ਤਹੀ ਫੇਰੇਗਾ

will give a thorough drubbing or disgrace the person addressed.

ਤਿੰਨਕਾਲ ਸਥਿਰ

enduring through the three times, past, present and future.

ਧਣੀ

master, patron, backer.

ਧਰਮ

Right conduct or duty, in the Sanskrit maxim and Kapur Singh’s Panjabi explanation.

ਪੱਗ ਲੁਹਾਉਣੀ

to have one’s turban taken off. Here it signifies public humiliation.

ਪੰਥ

the Sikh community as a collective body

ਪਾਸਕੂ

a counterweight; here communal weightage, extra seats for a minority above its population share

  • Lahindī Panjābī dā Shabad Kosh, s.vv. ਪਾਸੰਗ, ਪਾਸਕੂ
ਭਾਗ

the sections (A, B, C) into which the Constituent Assembly was to divide under the Cabinet Mission plan, distinct from a possible group of provinces.

ਭਾਵੇਂ ਕਿਸੇ ਦੇ ਗਿੱਟੇ ਲਗੇ, ਭਾਵੇਂ ਗੋਡੇ

idiom: “whether it hits someone’s ankle or knee” — regardless of whom it hurts.

ਲੱਖ

one hundred thousand.

Sāchī Sākhī, XI. The Cabinet Mission, 1946. harvardsikh.org/books/sachi-sakhi/part-11

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.