Skip to content
Sāchī Sākhīਸਾਚੀ ਸਾਖੀ

Introduction

II. The case against me

1979 edition, Intro. pp. 3–39Section 2 of 3Previous sectionNext section

ਜਦੋਂ ਇਸ “ਦੋਸ਼” ਦੀ ਪੜਤਾਲ, ਗੋਰੇ ਜੱਜ, ਐਰਿਕ ਵੈਸਟਨ ਸਾਹਮਣੇ, ਆਰੰਭ ਹੋਈ ਤਾਂ ਮਿਸਟਰ ਭਿੱਡੇ ਨੂੰ ਸਰਕਾਰੀ ਗਵਾਹ ਦੇ ਤੌਰ ਤੇ ਬੁਲਾਇਆ ਗਿਆ । ਮੇਰੇ Intro. p. 18ਵਕੀਲ ਨੇ ਉਸ ਕੋਲੋਂ ਪੁਛਿਆ :
When the inquiry into this “charge” began before the white judge Eric Weston, Mr. Bhide was called as a government witness. My Intro. p. 18lawyer asked him:
“ਮਿਸਟਰ ਭਿੱਡੇ, ਸਰਦਾਰ ਕਪੂਰ ਸਿੰਘ ਦਾ ਕੀ ਗੁਨਾਹ ਹੈ, ਇਸ ਕਾਰ ਦੇ ਮੁਆਮਲੇ ਵਿਚ ?”
“Mr. Bhide, what offense did Sardar Kapur Singh commit in the matter of this car?”
ਉੱਤ੍ਰ ਮਿਲਿਆ :
The answer came:
“ਇਹ ‘ਸ਼ੈਵਰਲੈਟ’ ਕਾਰ, ਕਪੂਰ ਸਿੰਘ ਨੇ, ਮੇਰੇ ਹੁਕਮ ਤੇ ਆਗਿਆ ਤੋਂ ਬਿਨਾਂ, ਕਿਉਂ ਖ਼ਰੀਦੀ ।”
“Why did Kapur Singh buy this Chevrolet without my order or permission?”
ਪੁੱਛਿਆ ਗਿਆ :
He was asked:
“ਉਹ ਹੁਕਮ ਦਿਖਾਓ ਯਾ ਕਾਨੂੰਨੀ ਹਵਾਲਾ ਦਿਓ, ਤੇ ਪੜ੍ਹ ਕੇ ਸੁਣਾਓ ਜਿਥੇ ਕਿਹਾ ਗਿਆ ਹੈ ਕਿ ਕਪੂਰ ਸਿੰਘ ਯਾ ਕੋਈ ਹੋਰ, ਬਿਨਾਂ ਮਿਸਟਰ ਭਿੱਡੇ ਦੀ ਆਗਿਆ ਤੋਂ, ‘ਸ਼ੈਵਰਲੈਟ’ ਕਾਰ ਬਾਜ਼ਾਰੋਂ ਖ਼ਰੀਦ ਨਹੀਂ ਸਕਦਾ ।”
“Show us the order or give us the legal citation and read out where it says that Kapur Singh, or anyone else, may not buy a Chevrolet on the open market without Mr. Bhide’s permission.”
ਉੱਤ੍ਰ ਮਿਲਿਆ :
The answer came:
“ਸਰਕਾਰ ਨੇ ਜੂ ਕਿਹਾ ਸੀ ਕਿ ਜਿਸ ਡਿਪਟੀ ਕਮਿਸ਼ਨਰ ਨੂੰ ‘ਸ਼ੈਵਰਲੈਟ’ ਕਾਰ ਚਾਹੀਦੀ ਹੈ, ਸਰਕਾਰੀ ਕੋਟੇ ਵਿਚੋਂ ਖ਼ਰੀਦਣ ਦੀ ਆਗਿਆ ਮੰਗ ਲਵੇ ।”
“But the government said that any deputy commissioner who wanted a Chevrolet should ask for permission to buy one from the government quota.”
ਪੁੱਛਿਆ ਗਿਆ :
He was asked:
“ਬਿਲਕੁਲ ਠੀਕ, ਪਰ ਜਿਸ ਗ਼ਰੀਬ ਨੂੰ ਸਰਕਾਰ ਇਹ ਆਗਿਆ ਨਾ ਦੇਵੇ, ਜੇ ਉਹ ਆਪ, ਖੁਲ੍ਹੀ ਮਾਰਕੀਟ ਵਿਚੋਂ, ਜਿਥੋਂ ਕਿ ਇਹ ਕਾਰਾਂ ਕਈਆਂ ਨੂੰ ਮਿਲ ਜਾਂਦੀਆਂ ਹਨ ਅਤੇ ਮਿਲ ਰਹੀਆਂ ਹਨ, ਖ਼ਰੀਦ ਲਵੇ, ਤਾਂ ਉਸ ਉਤੇ ਕਿਹੜੇ ਕਾਨੂੰਨ ਯਾ ਹੁਕਮ ਨੂੰ ਭੰਗ ਕਰਨ ਦਾ ਦੋਸ਼ ਲਾਗੂ ਹੁੰਦਾ ਹੈ ।”
“Quite right. But if the government denies the poor man permission and he buys one himself on the open market, where plenty of people have been able to get these cars and still can, what law or order could he be charged with breaking?”
ਮਿਸਟਰ ਭਿੱਡੇ ਨੇ ਕੋਈ ਜਵਾਬ ਨ ਦਿਤਾ ਅਤੇ ਜੱਜ ਨੇ ਕਿਹਾ, ਅਗਲਾ ਸਵਾਲ ਪੁੱਛੋ ।
Mr. Bhide gave no answer, and the judge said to ask the next question.
ਪੁਛਿਆ ਗਿਆ, ਕਿ “ਕਿਸ ਅਧਿਕਾਰ ਯਾ ਕਾਨੂੰਨ ਯਾ ਪਰਪਾਟੀ ਅਨੁਸਾਰ ਤੁਸਾਂ, ਸਰਦਾਰ ਕਪੂਰ ਸਿੰਘ ਦੇ ਅਪਣੇ ਮਾਤਹਿਤ ਮੈਜਿਸਟ੍ਰੇਟ ਨੂੰ, ਸਿੱਧਾ ਹੁਕਮ ਭੇਜਿਆ ਕਿ ਸਰਦਾਰ ਸਾਹਿਬ ਦੀ ਕਾਰ ਰਜਿਸਟ੍ਰ ਨਹੀਂ ਕਰਨੀ ?”
He was asked, “Under what authority, law, or established practice did you send an order directly to Sardar Kapur Singh’s own subordinate magistrate forbidding him to register the Sardar’s car?”
ਉੱਤ੍ਰ ਮਿਲਿਆ : “ਸਰਕਾਰ ਕੋਲ ਪੂਰੇ ਅਧਿਕਾਰ ਹਰ ਗੱਲ ਦੇ ਹਨ ।”
The answer came, “The government has full authority in all matters.”
ਪੁੱਛਿਆ ਗਿਆ : “ਇਹ ਗੱਲ ਜੋ ਤੁਸੀਂ ਪੰਜਾਬ ਦੇ ਸਰਬਸੱਤਾ ਸੰਪੰਨ, ਸਾਮ੍ਰਥ ਸਰਕਾਰ ਹੋਣ ਬਾਬਤ ਕਹਿੰਦੇ ਹੋ, ਉਸ ਦਾ ਕੀ ਆਧਾਰ ਹੈ ?”
He was asked, “What is the basis for your assertion that the Panjab government is sovereign and all-powerful?”
ਉੱਤ੍ਰ ਮਿਲਿਆ : “ਸਰਕਾਰ, ਡਿਪਟੀ ਕਮਿਸ਼ਨਰ ਨਾਲੋਂ ਵੱਡੀ ਹੈ ।”
The answer came, “The government is bigger than a deputy commissioner.”
ਮੇਰੇ ਵਕੀਲ, ਨੇ ਕਿਹਾ, “ ਸਾਰੇ ਹਿਰਨਾਂ ਨਾਲੋਂ ਵੱਡਾ ਹੈ ਤੇ ਸੂਅਰ ਸਾਰੇ ਮੋਰਾਂ ਨਾਲੋਂ, ਪਰ ਹਿਰਣ ਤੇ ਮੋਰ ਆਪਣੀ ਥਾਂ ਹਨ ਅਤੇ ਸੰਢੇ ਤੇ ਸੂਅਰ ਆਪਣੀ ਥਾਂ ।”
My lawyer, , said, “A bull is bigger than any deer, and a boar bigger than any peacock. But deer and peacocks have their place, and bulls and boars have theirs.”
ਜੱਜ ਨੇ ਕਿਹਾ, ਅਗਲਾ ਸਵਾਲ ਪੁੱਛੋ । ਪੁੱਛਿਆ ਗਿਆ : “ਜੇ ਇਸ ਕੇਸ ਵਿਚ ਡਿਪਟੀ ਕਮਿਸ਼ਨਰ, ਇਸ ਕਾਰ ਨੂੰ ਰਜਿਸਟ੍ਰ ਕਰਨ ਬਾਬਤ ਆਪ ਹੁਕਮ ਨ ਕਰਦਾ ਤਾਂ ਹੋਰ ਕੋਈ ਰਾਹ ਸੀ ਕਾਰ ਨੂੰ ਰਜਿਸਟਰ ਕਰਵਾਉਣ ਦਾ ?”
The judge said to ask the next question. He was asked, “If the deputy commissioner in this case had not himself ordered the car registered, was there any other way of getting it registered?”
ਉੱਤ੍ਰ ਮਿਲਿਆ : “ਕਪੂਰ ਸਿੰਘ ਨੂੰ ਚਾਹੀਦਾ ਸੀ ਕਿ ਉਹ ਸਰਕਾਰ ਕੋਲ ਬੇਨਤੀ Intro. p. 19ਕਰ ਭੇਜਦਾ ਕਿ ਉਸ ਨੂੰ ਇਹ ਕਾਰ ਰਜਿਸਟ੍ਰ ਕਰਨ ਦੀ ਆਗਿਆ ਦਿਤੀ ਜਾਵੇ ।”
The answer came, “Kapur Singh should have Intro. p. 19petitioned the government for permission to register the car.”
ਪੁੱਛਿਆ ਗਿਆ : “ਇਹ ਆਗਿਆ ਤਾਂ ਹਰ ਡਿਪਟੀ ਕਮਿਸ਼ਨਰ ਨੂੰ, ‘ਮੋਟਰ ਵੈਹੀਕਲਸ ਐਕਟ’ ਅਤੇ ‘ਰਜਿਸਟ੍ਰੇਸ਼ਨ ਰੂਲਜ਼’ ਕਾਨੂੰਨ ਅਨੁਸਾਰ ਪਹਿਲਾਂ ਹੀ ਦਿਤੀ ਹੋਈ ਹੈ । ਨਵੀਂ ਬੇਨਤੀ ਕਰਨ ਦਾ ਕਿਹੜਾ ਮੌਕਾ ਸੀ ?”
He was asked, “Every deputy commissioner already has that authority under the Motor Vehicles Act and the Registration Rules. What occasion was there for a new petition?”
ਉੱਤ੍ਰ ਮਿਲਿਆ । “ਇਹ ਕਪੂਰ ਸਿੰਘ, ਹਰ ਗੱਲ ਆਕੜ ਨਾਲ ਕਰਦਾ ਹੈ ।” .
The answer came, “This Kapur Singh goes about everything with an air of arrogance.”
ਵਕੀਲ ਨੇ ਕਿਹਾ, “ਤਦ ਝਗੜਾ ਕਾਨੂੰਨ ਯਾ ਰੂਲਾਂ ਦਾ ਨਹੀਂ, ਕਪੂਰ ਸਿੰਘ ਦੀ ਆਕੜ ਭੰਨਣ ਦਾ ਸਵਾਲ ਸਰਕਾਰ ਦੇ ਸਾਹਮਣੇ ਸੀ ।”
Counsel said, “So the dispute was over neither the law nor the rules. The government wanted to break Kapur Singh’s pride.”
ਜੱਜ ਸਾਹਿਬ ਫੁਰਮਾਉਣ ਲਗੇ : “ਅਗਲਾ ਸਵਾਲ ਪੁੱਛੋ ।”
The judge said, “Ask the next question.”
ਪੁੱਛਿਆ ਗਿਆ : “ਤੁਸੀਂ ਇੰਡੀਅਨ ਪੀਨਲ ਕੋਡ (Indian Penal Code) ਵਿਚ ਉਹ ਦਫ਼ਾ ਪੜ੍ਹੀ ਹੋਈ ਹੈ, ਜਿਸ ਵਿਚ ‘’ ਦਾ ਵਿਸ਼ਲੇਸ਼ਨ ਤੇ ਦੰਡ ਨੀਅਤ ਕੀਤਾ ਹੋਇਆ ਹੈ ?”
He was asked, “Have you read the section of the Indian Penal Code that defines dacoity and prescribes its punishment?”
ਉੱਤ੍ਰ ਮਿਲਿਆ : “ਹਾਂ, ਮੈਂ ਕੋਈ ਏਡਾ ਹੀ ਅਣਜਾਣ ਹਾਂ ?”
The answer came, “Yes. Do you take me for such an ignoramus?”
ਅਗਲਾ ਸਵਾਲ ਪੁੱਛਿਆ ਗਿਆ :
The next question was:
“ਜਿਹੜਾ ਹੁਕਮ ਤੁਸੀਂ, ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ, ਸਰਦਾਰ ਕਪੂਰ ਸਿੰਘ ਦੀ ਕਾਰ ਖੋਹ ਲੈਣ ਬਾਬਤ ਦਿਤਾ, ਉਸ ਵਿਚ ਅਤੇ ਇੰਡੀਅਨ ਪੀਨਲ ਕੋਡ ਵਿਚ ਵਰਣਨ ਕੀਤੇ ਹੋਏ “ਡਕੈਤੀ” ਦੇ ਭਿਆਨਕ ਜੁਰਮ ਵਿਚ, ਕੋਈ ਫ਼ਰਕ ਬਣਦਾ ਹੈ ਤਾਂ ਖੋਹਲ ਕੇ ਦਸੋ ।”
“If there is any difference between your order to the deputy commissioner of Jullundur to seize Sardar Kapur Singh’s car and the grave offense of ‘dacoity’ described in the Indian Penal Code, tell us exactly what it is.”
ਜੱਜ ਸਾਹਿਬ ਕਹਿਣ ਲੱਗੇ, “ਬਸ, ਇਸ ਗਵਾਹ ਕੋਲੋਂ ਹੋਰ ਕੁਛ ਪੁੱਛਣ ਦੀ ਲੋੜ ਨਹੀਂ ।”
The judge said, “That will do. There is no need to ask this witness anything else.”
ਸੁਪ੍ਰੀਮ ਕੋਰਟ ਵਿਚ ਅਪੀਲ ਕਰਨ ਵੇਲੇ ਜਦੋਂ ਮੈਂ ਇਸ ਵਿਭਾਗੀ ਪੜਤਾਲ ਦਾ ਰੀਕਾਰਡ ਤਲਬ ਕੀਤਾ ਤਾਂ ਹਿੰਦ ਸਰਕਾਰ ਦਾ ਉੱਤ੍ਰ ਸੀ, ਇਹ ਸਾਰਾ ਰੀਕਾਰਡ “ਹਮੇਸ਼ਾ ਲਈ ਗੁੰਮ ਹੋ ਚੁੱਕਾ ਹੈ,” (Irretrievably untraceable) ਅਤੇ ਕਿਹਾ ਗਿਆ ਕਿ “ਸਰਦਾਰ ਕਪੂਰ ਸਿੰਘ ਆਪਣੀ ਯਾਦਦਾਸ਼ਤ ਜਾਂ ਸ੍ਵੈ-ਸੁਰੱਖਿਅਤ ਕਾਗ਼ਜ਼ਾਂ ਪੱਤਰਾਂ ਨਾਲ ਹੀ ਕੰਮ ਸਾਰ ਲਵੇ ।”
When I called for the record of this departmental inquiry for my appeal to the Supreme Court, the Government of India replied that the entire record was “lost for good” (Irretrievably untraceable). It said that “Sardar Kapur Singh should make do with his own notes or with the papers he had kept himself.”
ਇਵੇਂ ਕੀਤਾ ਗਿਆ ਤੇ ਕਰਨਾ ਪਿਆ ।
That is what I did. I had to.
ਉਪ੍ਰੋਕਤ ਤੱਥਾਂ ਅਤੇ ਉਪ੍ਰੋਕਤ ਸ਼ਹਾਦਤ ਦੇ ਆਧਾਰ ਉਤੇ, ਗੋਰੇ ਜੱਜ ਨੇ, ਜੋ ਕਿ ਸੁਪ੍ਰੀਮ ਕੋਰਟ ਦੀ ਜੱਜੀ ਦਾ ਪੁੱਜ ਕੇ ਅਤੇ ਤੀਬਰ ਅਭਿਲਾਸ਼ੀ ਜਾਪਦਾ ਸੀ, ਆਪਣੀ ਰੀਪੋਰਟ ਵਿਚ ਮੇਰੇ ਖ਼ਿਲਾਫ਼, ਇਸ “ਦੋਸ਼” ਬਾਰੇ, ਇਹ ਲਿਖ ਮਾਰਿਆ ਕਿ “ਸਰਦਾਰ ਕਪੂਰ ਸਿਘ ਨੇ ਇਸ ਮੁਆਮਲੇ ਵਿਚ ਜੋ ਕੁਛ ਕੀਤਾ ਉਸ ਨਾਲ ਸਰਕਾਰ ਦੀ ਬੜੀ ਹੋਈ ।”
On the strength of the foregoing facts and evidence, the white judge, who appeared to crave a seat on the Supreme Court most intensely, wrote in his report against me on this “charge” that “what Sardar Kapur Singh did in this affair greatly diminished the government’s authority.”
‘ਬੇ-ਰੋਅਬੀ’ ਤਾਂ ਜ਼ਰੂਰ ਹੋਈ, ਪਰ ਕਿਸ ਕੀਤੀ ਕਰਾਈ ? ਜੇ ਹਿੰਦੂ ਗੁਨਾਹਗਾਰ ਹੋਵੇ ਤਾਂ ਬੇਗੁਨਾਹ ਸਿੱਖ ਨੂੰ ਫਾਹੇ ਲਾ ਦੇਣਾ ਹੈ ? ਗੁਰਵਾਕ ਪ੍ਰਸਿੱਧ ਹੈ ।
Its authority certainly suffered, but who brought that about? If a Hindu is guilty, must an innocent Sikh be hanged? The Guru’s well-known words say, “If the learned man is guilty, the upright unlettered man is not punished.”
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ, ਮੈਨੂੰ ਆਈ. ਸੀ. ਐਸ. ਵਿਚੋਂ ਕੱਢੇ Intro. p. 20ਜਾਣ ਦੀ ਸਿਫ਼ਾਰਸ਼ ਵਿਚ ਇਹ ਭੀ ਤਸਲੀਮ ਕਰ ਲਿਆ ਕਿ ਗੋਰੇ ਜੱਜ ਨੇ ਠੀਕ ਹੀ ਤਾਂ ਕਿਹਾ ਹੈ, ਕਿ ਇਸ ਸਿੱਖ ਨੇ ਸਰਕਾਰ ਦੀ “ਬੇ-ਰੋਅਬੀ” ਕੀਤੀ ਹੈ ।
In recommending my removal from the Indian Civil Service, the Union Public Service Commission also accepted that the white judge was quite right Intro. p. 20to say that this Sikh had “diminished the government’s authority.” “The rulers are tigers and their officers dogs. They go and rouse those who sit asleep.”
ਸਹੀ ਦਿਮਾਗ਼ ਆਦਮੀ ਪਾਗਲਖ਼ਾਨੇ ਜਾ ਵੜੇ ਤਾਂ, ਕੁਛ ਚਿਰ ਪਿਛੋਂ, ਉਸ ਲਈ ਇਹ ਨਿਰਣਾ ਕਰਨਾ ਕਠਨ ਹੋ ਜਾਵੇਗਾ ਕਿ ਉਹ ਆਪ ਪਾਗਲ ਹੈ ਕਿ ਉਸ ਦਾ ਆਲਾ ਦੁਆਲਾ ।
If a sane man goes into a madhouse, before long he will find it hard to decide whether he himself is mad or the people around him are.
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇਸ ਕਥਾ ਤੋਂ ਪਿਛੋਂ ਹੁਣ ਕੁਛ ਕੁ ਵਕੀਲਾਂ ਬਾਬਤ ਭੀ ਕਹਿਣਾ ਬਣਦਾ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਸਰਕਾਰੀ ਕੋਪ ਵਿਚ ਫਸੇ ਹੋਏ, ਮੰਦਭਾਗੇ ਹਿੰਦੁਸਤਾਨੀ ਸ਼ਹਿਰੀ ਨੂੰ, ਆਪਣਾ ਬਚਾਅ ਕਰਨ ਦਾ ਜਤਨ ਕਰਨਾ ਪੈਂਦਾ ਹੈ ।
After this tale of the Union Public Service Commission, something should be said about the lawyers whose help an unfortunate Indian citizen caught in the government’s wrath must seek in trying to defend himself.
ਮੇਰੇ ਵਿਰੁੱਧ ਵਿਭਾਗੀ ਪੜਤਾਲ ਦਾ ਆਰੰਭ, ਧਰਮਸਾਲਾ ਵਿਚ ਕੀਤਾ ਗਿਆ ਤਾਂ ਜੁ ਸਭ ਨੂੰ ਚਾਨਣ ਹੋ ਜਾਵੇ ਕਿ ਇਹ ਕਪੂਰ ਸਿੰਘ, ਜਿਹੜਾ, ਇਥੇ ਧਰਮਸਾਲਾ, ਡਿਪਟੀ ਕਮਿਸ਼ਨਰ ਬਣਿਆ ਬੈਠਾ ਸੀ, ਉਸ ਦਾ ਹੁਣ ਇਹ ਹਸ਼ਰ, ਸੁਤੰਤਰ ਸੈਕੂਲਰ ਭਾਰਤ ਵਿਚ ਹੋ ਰਿਹਾ ਹੈ । ਬਿਲਕੁਲ ਅਜੇਹੇ ਵਿਚਾਰਾਂ ਅਧੀਨ ਹੀ, ਦੂਜੇ ਵਿਸ਼ਵਯੁੱਧ ਦੇ ਜੇਤੂਆਂ ਨੇ, ਜਰਮਨ ਨਾਜ਼ੀਆਂ ਦੇ ਵਿਰੁੱਧ ਮੁਕੱਦਮਾ, ਨਿਊਰੰਬਰਗ ਸ਼ਹਿਰ ਵਿਚ ਚਲਾਇਆ ਸੀ, ਜਰਮਨਾਂ ਨੂੰ ਸਪੱਸ਼ਟ ਕਰਨ ਲਈ ਕਿ ਉਹ ਹੁਣ ਇਕ ਹਾਰੀ ਹੋਈ ਕੌਮ ਹੈ । ਧਰਮਸਾਲਾ ਵਿਚ, ਮੇਰਾ ਵਕੀਲ, ਇਕ ਸੀ, ਜਿਸ ਨੂੰ ਮੈਂ ਤਕੜਾ ਤੇ ਈਮਾਨਦਾਰ ਸਮਝ ਕੇ, ਚੋਖੀ ਫ਼ੀਸ ਦਿਤੀ ਹੋਈ ਸੀ । ਉਸ ਕੋਲ, ਮੇਰੇ ਦਿਤੇ ਹੋਏ, ਬੜੇ ਜ਼ਰੂਰੀ ਕਾਗ਼ਜ਼ ਤੇ ਟੇਪਰੀਕਾਰਡ ਸਨ, ਜਿਨ੍ਹਾਂ ਤੋਂ ਸਾਬਤ ਹੁੰਦਾ ਸੀ ਕਿ, ਜਵਾਹਰਲਾਲ ਨਹਿਰੂ ਤੇ ਸਰਦਾਰ ਪਟੇਲ ਦੀ ਚੁੱਕ ਹੇਠਾਂ, ਅਤੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਦੇ ਸ਼ਹਿ ਨਾਲ, ਮਿਸਟਰ ਭਿੱਡੇ, ਆਈ. ਸੀ. ਐਸ., ਹੋਮ ਸੈਕ੍ਰੇਟਰੀ, , ਆਈ. ਸੀ. ਐਸ., ਚੀਫ਼ ਸੈਕ੍ਰੇਟਰੀ ਅਤੇ , ਆਈ. ਸੀ. ਐਸ., ਕਮਿਸ਼ਨਰ ਜਲੰਧਰ ਨੇ, ਕੁਝ ਝੂਠੀਆਂ ਸ਼ਹਾਦਤਾਂ, ਮੇਰੇ ਵਿਰੁੱਧ ਇਕੱਠੀਆਂ ਕੀਤੀਆਂ ਬਣਾਈਆਂ ਹਨ ਅਤੇ ਕੁਝ ਜਾਅਲੀ ਕਾਗ਼ਜ਼ ਪੱਤ੍ਰ ਭੀ ਬਣਾਏ, ਬਣਵਾਏ ਹਨ । ਦੂਜੇ, ਤੀਜੇ ਦਿਨ, ਜਦੋਂ ਸ੍ਰੀ ਪੁਰੀ ਵਕੀਲ ਨੇ, ਮੇਰੇ ਵਲੋਂ, ਆਪ ਗੁਆਹਾਂ ਉਤੇ ਜਿਰਹ ਕਰਕੇ ਇਹ ਕਾਗ਼ਜ਼ ਤੇ ਟੇਪਰੀਕਾਰਡ ਅਦਾਲਤ ਵਿਚ ਪੇਸ਼ ਕਰਨੇ ਸਨ, ਸ੍ਰੀ ਪੁਰੀ ਨੇ ਉਹ ਸਾਰੇ ਕਾਗ਼ਜ਼ ਤੇ ਟੇਪਰੀਕਾਰਡ, ਸਰਕਾਰੀ ਵਕੀਲ ਨੂੰ ਦੇ ਦਿਤੇ ਅਤੇ ਮੈਨੂੰ ਸੁਨੇਹਾ ਭਿਜਵਾ ਦਿਤਾ ਕਿ ਉਹ ਮੇਰਾ ਵਕੀਲ ਨਹੀਂ ਰਹਿਣਾ ਚਾਹੁੰਦਾ । ਪੁੱਛਣ ਤੇ ਉੱਤ੍ਰ ਦਿਤਾ: “ਠੀਕ ਹੈ, ਸਰਦਾਰ ਕਪੂਰ ਸਿੰਘ ਬੇਗੁਨਾਹ ਹੈ ਅਤੇ ਮਰਦ ਆਦਮੀ ਹੈ । ਪਰ ਹੁਣ ਜਦ ਕਿ ਦੇਸ਼ ਤੇ ਨੇਤਾ, ਨਹਿਰੂ ਤੇ ਪਟੇਲ ਹੀ ਇਸ ਦਾ ਚਾਹੁੰਦੇ ਹਨ ਤਾਂ ਆਪਣੇ ਲੀਡਰਾਂ ਦੇ ਨਾਲ ਰਲ ਕੇ ਚੱਲਣਾ ਹੀ ਅਸਾਡਾ ਫ਼ਰਜ਼ ਬਣਦਾ ਹੈ ।”
The departmental inquiry against me began in Dharamsala so that everyone could see what had become, in free and secular India, of the Kapur Singh who had been deputy commissioner there. It was with exactly such considerations in mind that the victors of the Second World War tried the German Nazis at Nuremberg, to make clear to the Germans that they were now a defeated nation. My lawyer in Dharamsala was a , whom I took for an able and honest man and to whom I had paid a substantial fee. I had given him very important papers and tape recordings. They showed that at the instigation of Jawaharlal Nehru and Sardar Patel, with Governor Chandu Lal Trivedi’s encouragement, Home Secretary Bhide, I.C.S., Chief Secretary , I.C.S., and Jullundur Commissioner , I.C.S., had collected or fabricated false testimony against me and forged or procured the forgery of certain documents. On the second or third day, when Mr. Puri was to cross-examine witnesses on my behalf and produce the papers and recordings in court, he handed them all over to government counsel and sent me word that he no longer wished to represent me. When questioned, he replied, “It is true that Sardar Kapur Singh is innocent and a man of courage. But now that Nehru and Patel, the leaders of the country, want to finish him off, our duty is to stand with our leaders.”
ਕੀ ਕੀਤਾ ਜਾ ਸਕਦਾ ਸੀ ?
What could I do?
ਕੁਝ, ਇਕ, ਦੋ, ਟੇਪਰੀਕਾਰਡ ਅਜੇ ਭੀ ਬਚ ਰਹੇ ਸਨ । ਦੇ ਰਾਜਨਿਵਾਸ, ਸ਼ਿਮਲੇ ਵਿਚ, ਇਕ ਯੁਵਤੀ, ਐਂਗਲੋ ਇੰਡੀਅਨ ਕੁੜੀ, Intro. p. 21‘’ ਨਾਮ ਦੀ, ਹਾਊਸਕੀਪਰ, ਘਰ-ਸੰਭਾਲ ਪਦਵੀ, ਉਤੇ ਨੌਕਰ ਸੀ, ਜਿਸ ਨੇ, ਗਵਰਨਰ ਸਾਹਿਬ ਦੀਆਂ ਕੁਝ ਹਰਕਤਾਂ ਤੋਂ ਗਿਲਾਨੀ ਖਾ ਕੇ, ਇਸ ਰਾਜਪਾਲ ਅਤੇ ਇਕ ਸੀ. ਆਈ. ਡੀ. ਦੇ ਡਿਪਟੀ ਸੁਪ੍ਰਡੰਟ, ਨਾਰਾਇਣ, ਵਿਚਾਲੇ ਹੋਈ ਗੱਲਬਾਤ ਟੇਪਰੀਕਾਰਡ ਕਰ ਕੇ, ਮੇਰੇ ਵਕੀਲ ਦੇ ਹਵਾਲੇ ਕਰ ਦਿਤੀ ਸੀ ਅਤੇ ਆਪ ਅਸਤੀਫ਼ਾ ਦੇ ਦਿਤਾ ਸੀ । ਇਸ ਟੇਪਰੀਕਾਰਡ ਅਨੁਸਾਰ, ਗਵਰਨਰ ਚੰਦੂ ਲਾਲ ਤ੍ਰਿਵੇਦੀ, ਨੂੰ ਕਹਿ ਰਹੇ ਹਨ : “ਲਕਸ਼ਮੀ ਨਰਾਇਣ, ਪਿਛਲੇ ਛਿਆਂ ਮਹੀਨਿਆਂ ਵਿਚ ਤੂੰ ਦੂਜੀ ਵਾਰ ਕਹਿ ਰਿਹਾ ਹੈਂ ਕਿ ਕਪੂਰ ਸਿੰਘ ਦੇ ਵਿਰੁੱਧ ਕੋਈ ਕੇਸ ਨਹੀਂ ਬਣ ਸਕਿਆ । ਕੋਈ ਸਰਕਾਰੀ ਅਫ਼ਸਰ ਐਸਾ ਨਹੀਂ, ਜਿਸ ਦੇ ਖ਼ਿਲਾਫ਼ ਕੋਈ ਨਾ ਕੋਈ ਝੂਠਾ ਸੱਚਾ ਕੇਸ ਨਾ ਬਣ ਸਕੇ । ਦਿੱਲੀ ਤੋਂ ਤੱਦੀ ਤੋਂ ਤੱਦੀ ਹੋ ਰਹੀ ਹੈ ਕਿ ਕਪੂਰ ਸਿੰਘ ਨੂੰ ਨੌਕਰੀ ’ਚੋਂ ਕਢਿਆ ਜਾਵੇ । ਤੇਰੀ ਸਲਾਹ ਹੁਣ ਕੀ ਹੈ ?” ਦਾ ਉੱਤ੍ਰ ਹੈ, “ਹਜ਼ੂਰ, ਮੈਨੂੰ ਇਕ ਮੌਕਾ ਹੋਰ ਦਿਓ ।” (In English) ।
One or two tape recordings still remained. At Governor ’s official residence at Simla, a young Anglo-Indian woman Intro. p. 21named worked as housekeeper. Disgusted by some of the governor’s conduct, she recorded a conversation between him and a deputy superintendent in the C.I.D., Lakshmi Narain, gave the tape to my lawyer, and resigned. According to this recording, Governor Chandu Lal Trivedi said to , “Lakshmi Narain, this is the second time in six months that you have told me no case could be made against Kapur Singh. There is no government officer against whom some sort of case, true or false, cannot be made. Delhi is pressing harder and harder for Kapur Singh to be dismissed. What do you advise now?” answered, “Sir, give me one more chance.” (In English)
ਸੰਨ 1961 ਦੇ ਲਾਗੇ, ਸ਼ਾਗੇ ਕੁਛ ਫ਼ੈਸਲੇ ਸੁਪ੍ਰੀਮ ਕੋਰਟ ਨੇ ਅਜਿਹੇ ਕੀਤੇ ਸਨ, ਜਿਨ੍ਹਾਂ ਨੂੰ ਆਧਾਰ ਬਣਾ ਕੇ, ਮੈਂ ਆਪਣੇ ਆਈ. ਸੀ. ਐਸ. ਵਿਚੋਂ ਧੱਕੇ ਨਾਲ ਕਢੇ ਜਾਣ ਦਾ ਹੁਕਮ, ਦਿੱਲੀ ਹਾਈਕੋਰਟ ਵਿਚ ਰਿੱਟ ਕਰਕੇ ਹੀ, ਮਨਸੂਖ਼ ਕਰਵਾ ਸਕਦਾ ਸੀ । ਸੰਨ 1962–67 ਦੀ ਤੀਜੀ ਲੋਕ ਸਭਾ ਵਿਚ, ਜਦੋਂ ਮੈਂ ਪਾਰਲੀਮੈਂਟ ਦਾ ਮਿੰਬਰ ਸੀ ਤਦ ਸ੍ਰੀ , ਯੂਨੀਅਨ ਲਾਅ-ਮਨਿਸਟਰ, ਕਾਨੂੰਨ ਦੇ ਵਜ਼ੀਰ ਸਨ, ਬੜੇ ਚਤੁਰ, ਦਲੀਲਬਾਜ਼ । ਇਕ ਦੋ ਵਾਰ, ਲੋਕ ਸਭਾ ਵਿਚ, ਮੈਂ ਉਨ੍ਹਾਂ ਨੂੰ ਕੁਝ ਹੇਠਲੀ ਉਤਲੀ ਕ੍ਰਿਆ ਕਰਦਿਆਂ ਫੜ ਲਿਆ ਤੇ । ਲੋਕ ਸਭਾ ਦੇ ਸਪੀਕਰ ਨੇ, ਮੈਨੂੰ ਬਾਹਰ ਆ ਕੇ ਕਿਹਾ, “ਤੁਸੀਂ ਨ ਫੜਦੇ ਤਾਂ ਸਾਰੀ ਲੋਕ ਸਭਾ, ਅਨਗਹਿਲੀ ਵਿਚ ਹੀ, ਅਸ਼ੋਕ ਸੈਨ ਨੂੰ ਸਾਫ਼ ਬਚ ਕੇ ਨਿਕਲ ਜਾਣ ਦਿੰਦੀ ।” ਇਹ ਅਸ਼ੋਕ ਸੈਨ, ਮੇਰਾ ਮਿੱਤ੍ਰ ਬਣ ਗਿਆ ਅਤੇ ਸੰਨ 1968 ਵਿਚ ਆਪ ਹੀ ਮੈਨੂੰ ਕਹਿਣ ਲਗਾ, “ਲਿਆਓ, ਤੁਹਾਡੀ ਰਿੱਟ ਹਾਈਕੋਰਟ, ਦਿੱਲੀ ਵਿਚ ਕਰਕੇ, ਮੈਂ ਤੁਹਾਡੀ ਆਈ. ਸੀ. ਐਸ. ਦੀ ਪਦਵੀ ਤੇ ਹਕੂਕ ਬਹਾਲ ਕਰਾ ਦਿਆਂ । ਪੰਦਰਾਂ ਵੀਹਾਂ ਮਿੰਟਾਂ ਵਿਚ ਹੀ ਮੈਂ ਦਿੱਲੀ ਹਾਈਕੋਰਟ ਦੇ ਜੱਜਾਂ ਨੂੰ ਨਿਰੁਤ੍ਰ ਕਰ ਕੇ ਰਿੱਟ ਜਿੱਤ ਲਵਾਂਗਾ ।” ਉਸ ਨੇ ਰਿੱਟ ਆਪ ਹੀ ਤਿਆਰ ਕਰ ਕੇ, ਫ਼ਾਇਲ ਭੀ ਕਰ ਦਿੱਤੀ । ਮੈਂ ਉਸ ਨੂੰ ਚੰਗੀ ਫ਼ੀਸ ਦਿਤੀ । ਦੇਣੀ ਹੀ ਚਾਹੀਦੀ ਸੀ । ਅਸ਼ੋਕ ਸੈਨ ਬੜਾ ਸਿਆਣਾ ਤੇ ਨਿਪੁੰਣ ਵਕੀਲ ਹੈ । ਦੋ ਤਿੰਨ ਹਫ਼ਤੇ ਪਿਛੋਂ, ਜਦੋਂ ਹਾਈਕੋਰਟ ਵਿਚ ਰਿੱਟ ਦੀ ਪੇਸ਼ੀ ਪਈ, ਤਾਂ ਬਿਨਾਂ ਮੇਰੇ ਨਾਲ ਗੱਲ ਕੀਤੇ ਦੇ ਅਤੇ ਬਿਨਾਂ ਮੈਨੂੰ ਤਾਰੀਖ਼ ਪੇਸ਼ੀ ਦਸੇ ਦੇ, ਆਪ ਹੀ ਜਾ ਕੇ, ਹਾਈਕੋਰਟ ਵਿਚ ਬਿਆਨ ਦੇ ਦਿਤਾ ਕਿ, “ਮੈਂ ਇਹ ਰਿੱਟ ਵਾਪਸ ਲੈਂਦਾ ਹਾਂ । ਹੋਰ ਨਵੀਂ ਰਿੱਟ ਕਰਾਂਗਾ ।”
Around 1961 the Supreme Court gave some judgments on the strength of which I could have had the order forcibly dismissing me from the Indian Civil Service quashed only by petitioning the Delhi High Court for a writ. While I was a member of the Third Lok Sabha, from 1962 to 1967, was the union law minister, a clever, quick-witted, mercurial debater. Once or twice in the Lok Sabha I caught him trying some sleight of hand and pinned him down. The Speaker came out and told me, “If you had not caught him, the whole Lok Sabha would have let Ashok Sen get clean away without noticing.” This Ashok Sen became a friend of mine, and in 1968 he said to me of his own accord, “Come, let me file your writ petition in the Delhi High Court and get your post and rights in the Indian Civil Service restored. In fifteen or twenty minutes I will leave the Delhi High Court judges speechless and win your case.” He drew up the petition himself and filed it too. I paid him a good fee. It was only right that I should. Ashok Sen is a very shrewd and skillful lawyer. Two or three weeks later, when the petition came up in the High Court, he went there himself, without speaking to me or telling me the date of the hearing, and declared, “I withdraw this petition. I will file a fresh one.”
ਇਉਂ ਮੇਰੀ ਰਿੱਟ, ਆਪ ਹੀ ਅਸ਼ੋਕ ਸੈਨ ਨੇ ਖ਼ਾਰਜ ਕਰਵਾ ਦਿੱਤੀ ।
So Ashok Sen himself had my petition dismissed.
ਹੋਰ “ਨਵੀਂ ਰਿੱਟ” ਕਿਸ ਨੇ ਕਰਨੀ ਕਰਵਾਉਣੀ ਸੀ । ਅਸ਼ੋਕ ਸੈਨ ਨੇ ਮੈਨੂੰ ਮਿਲਣ ਤੋਂ ਵੀ ਨਾਂਹ ਕਰ ਦਿਤੀ।
Who was going to file or have any “fresh petition” filed? Ashok Sen refused even to see me.
Intro. p. 22ਮੈਂ ਚਿੱਠੀ ਲਿਖੀ ਕਿ ਜੋ ਕੁਝ ਤੁਸਾਂ ਕੀਤਾ ਹੈ ਉਹ ਅਜੇਹਾਂ ਘੋਰ ਕੁਕਰਮ (gross professional misconduct) ਹੈ, ਕਿ ਜੇ ਕਾਨੂੰਨ ਨੇ ਲਾਗੂ ਹੋਣਾ ਹੋਵੇ ਤਾਂ ਤੁਸੀਂ ਹਮੇਸ਼ਾ ਲਈ ਵਕਾਲਤ ਕਰਨ ਦੇ ਪੇਸ਼ੇ ਤੋਂ ਅੱਡ ਕਰ ਦਿਤੇ ਜਾਓ । ਪਰ ਮੇਰੀ ਸਹਾਇਤਾ ਲਈ ਅਤੇ ਤੁਹਾਡੇ ਵਿਰੁੱਧ ਇਸ ਕੇਸ ਬਾਰੇ, ਕੋਈ ਕੜਾ ਕਾਨੂੰਨ ਲਾਗੂ ਨਹੀਂ ਹੋਣਾ, ਇਹ ਮੈਨੂੰ ਪਤਾ ਹੈ । ਇਸ ਲਈ, ਜੋ ਚੋਖੀ ਫ਼ੀਸ ਮੈਂ ਤੁਹਾਨੂੰ ਦਿਤੀ ਹੈ, ਉਹ ਹੀ ਮੋੜ ਦਿਓ, ਮੈਂ ਕੋਈ ਧਨਵਾਨ ਆਦਮੀ ਨਹੀਂ ਹਾਂ ।
Intro. p. 22I wrote him a letter saying that what he had done was such gross professional misconduct that, if the law were enforced, he would be barred from the practice of law for life. But I knew that no strict law would be enforced to help me or against him in this case. So I asked him to return the substantial fee I had paid him. I was no wealthy man.
ਅਸ਼ੋਕ ਸੈਨ ਨੇ ਮੇਰੀ ਇਸ ਚਿੱਠੀ ਦਾ ਭੀ ਕੋਈ ਜਵਾਬ ਨਾ ਦਿਤਾ ।
Ashok Sen gave no reply to this letter either.
ਮੈਂ ਹਾਰ ਕੇ ਚੁੱਪ ਕਰ ਰਿਹਾ । ਕੁਝ ਸਮਾਂ ਪਾ ਕੇ, ਇਸ ਅਸ਼ੋਕ ਸੈਨ ਵਿਰੁਧ, ਕਲਕੱਤੇ ਵਿਚ ਕਈ ਮੁਕੱਦਮੇ ਚਲ ਪਏ, ਕਿ ਇਸ ਨੇ, ਧੋਖਾਦਹੀ ਕਰ ਕੇ, ਲੱਖਾਂ ਰੁਪਈਆਂ ਦਾ ਸਰਕਾਰੀ ਕਾਗ਼ਜ਼, ਭ੍ਰਸ਼ਟਾਚਾਰ ਦੁਆਰਾ ਵੇਚ ਵੱਟ ਲਿਆ ਹੈ । ਇਹ ਮੁਕੱਦਮੇ ਇਤਨੇ ਸੰਗੀਨ ਸਨ, ਕਿ ਸਭ ਲੋਕ ਆਖ ਰਹੇ ਸੀ, ਕਿ ਅਸ਼ੋਕ ਸੈਨ, ਦਸਾਂ ਵਰ੍ਹਿਆਂ ਤੋਂ ਘੱਟ ਕੈਦ ਨਹੀਂ ਹੋਣ ਲਗਾ । ਉਨ੍ਹਾਂ ਦਿਨਾਂ ਵਿਚ ਹੀ ਸ੍ਰੀਮਤੀ ਇੰਦਿਰਾ ਗਾਂਧੀ ਦੇ ਵਿਰੁਧ ਅਲਾਹਾਬਾਦ ਹਾਈਕੋਰਟ ਤੋਂ ਫ਼ੈਸਲਾ ਹੋ ਗਿਆ ਅਤੇ ਉਸ ਦੀ ਪ੍ਰਾਈਮ ਮਨਿਸਟਰੀ ਦੀ ਬੇੜੀ ਡਕੋ ਡੋਲੇ ਖਾਣ ਲਗੀ । ਸ੍ਰੀਮਤੀ ਇੰਦਿਰਾ ਗਾਂਧੀ ਨੇ ਸੁਪ੍ਰੀਮਕੋਰਟ ਵਿਚ ਅਪੀਲ ਕੀਤੀ ਤਾਂ ਇਹ ਅਸ਼ੋਕ ਸੈਨ ਇੰਦਿਰਾ ਜੀ ਦਾ ਵਕੀਲ ਬਣ ਗਿਆ ਅਤੇ ਬੜੀ ਹੋਸ਼ਿਆਰੀ ਨਾਲ ਉਸ ਮੁਕੱਦਮੇ ਨੂੰ ਜਿੱਤਣ ਵਿਚ ਤਤਪਰ ਹੋ ਗਿਆ ।
Defeated, I kept quiet. Some time later several cases were brought against this Ashok Sen in Calcutta, alleging that he had fraudulently sold off government paper worth hundreds of thousands of rupees through corrupt dealings. The cases were serious enough that everyone was saying Ashok Sen was facing no less than ten years in prison. Just then the Allahabad High Court ruled against Indira Gandhi, and her premiership began to rock like a boat in rough water. When Indira Gandhi appealed to the Supreme Court, this Ashok Sen became her lawyer and set to work with great skill to win the case.
ਇਤਿਫ਼ਾਕ ਹੀ ਸਮਝਣਾ ਚਾਹੀਏ, ਕਿ ਇਸ ਸਮੇਂ, ਜਿਹੜੇ ਸੰਗੀਨ ਮੁਕੱਦਮੇ, ਧੋਖਾ ਦਹੀ ਅਤੇ ਲੱਖਾਂ ਰੁਪਏ ਖ਼ੁਰਦ ਬੁਰਦ ਕਰਨ ਦੇ, ਸਰਕਾਰ ਹਿੰਦ ਵਲੋਂ, ਅਸ਼ੋਕ ਸੈਨ ਦੇ ਵਿਰੁਧ ਚਲ ਰਹੇ ਸੀ, ਉਹ ਇਕ ਤਰ੍ਹਾਂ ਨਾਲ, ਸੌਂ ਹੀ ਗਏ, ਬੰਦ ਹੀ ਹੋ ਗਏ । ‘ਜੋ ਨਰੁ ਪਰਉਪਕਾਰ ਕਰੰਤੇ ਤਿਨ ਕਉ ਹੋਤ ਸਹਾਇ ਖੁਦਾਇ’ । ਇਹ ਦਾ ਕਥਨ ਹੈ ।
We must suppose it was a coincidence that at this point the serious cases the Government of India had brought against Ashok Sen for fraud and misappropriation of hundreds of thousands of rupees simply went to sleep, as it were, and came to a halt. “God comes to the aid of those who help others.” Those are the words of the great poet .
ਮਾਰਚ, ਸੰਨ 1977 ਵਿਚ ਲੋਕਸਭਾ ਦੀਆਂ ਚੋਣਾਂ ਹੋਈਆਂ ਤਾਂ ਸ੍ਰੀਮਤੀ ਇੰਦਿਰਾ ਗਾਂਧੀ ਅਤੇ ਉਸ ਦੀ ਕਾਂਗਰਸ ਪਾਰਟੀ ਦਾ ਮਾਨੋ ਸਫ਼ਾਇਆ ਹੀ ਹੋ ਗਿਆ । ਹੁਣ ਇੰਦਿਰਾ ਗਾਂਧੀ ਜੀ ਨਾਲ ਵਫ਼ਾਦਾਰੀ ਨਿਭਾਉਣ ਦਾ ਕੋਈ ਲਾਭ, ਕਿਸੇ ਬੁੱਧੀਵਾਨ ਨੂੰ ਦਿਸ ਨਹੀਂ ਸੀ ਰਿਹਾ ।
When the Lok Sabha elections were held in March 1977, Indira Gandhi and her Congress Party were all but swept away. By then no sensible person could see any advantage in keeping faith with Indira Gandhi.
31 ਮਾਰਚ, ਦੀ ਡੇਟਲਾਈਨ ਹੇਠਾਂ “ਸਮਾਚਾਰ” ਵਲੋਂ ਨਸ਼ਰ ਕੀਤੀ ਗਈ, ਇਹ ਖ਼ਬਰ, ਸਭ ਵਡੇ ਵਡੇ, ਮੁਲਕ ਦੇ ਅਖ਼ਬਾਰਾਂ ਵਿਚ ਛਪੀ :
The following report, released by Samachar under a March 31, 1977 dateline, appeared in all the leading newspapers in the country:
“ਮਿਸਟਰ ਏ. ਕੇ. ਸੈਨ, ਭੂਤਪੂਰਵ ਯੂਨੀਅਨ ਕਾਨੂੰਨ ਮੰਤਰੀ ਨੇ, ਅਜ ਕਾਂਗਰਸ ਤੋਂ ਅਸਤੀਫ਼ਾ ਦੇ ਦਿਤਾ ਹੈ ।
“Mr. A. K. Sen, former union law minister, resigned from Congress today.
ਸੈਨ ਸਾਹਿਬ, ਸੁਪ੍ਰੀਮ ਕੋਰਟ ਵਿਚ ਚਲ ਰਹੇ ਮੁਕੱਦਮੇ ਵਿਚ, ਸ੍ਰੀਮਤੀ ਇੰਦਿਰਾ ਗਾਂਧੀ ਵਲੋਂ ਵਕੀਲ ਸਨ ।
Mr. Sen was counsel for Indira Gandhi in the case pending before the Supreme Court.
ਆਪਣੇ ਅਸਤੀਫ਼ੇ ਵਿਚ, ਸ੍ਰੀ ਅਸ਼ੋਕ ਸੈਨ ਨੇ, ਕਾਂਗਰਸ ਦੇ ਪ੍ਰਧਾਨ, ਨੂੰ ਲਿਖਿਆ ਹੈ : “ਜਿਹੜੇ ਨੀਚ ਲੋਕ, ਦੇਸ਼ ਅਤੇ ਸਮਾਜ ਦੇ ਵਿਨਾਸ਼ ਕਰਨ ਨੂੰ ਕੋਈ ਮਾੜਾ ਕੰਮ ਨਹੀਂ ਸਮਝਦੇ ਮੈਂ ਉਨ੍ਹਾਂ ਨਾਲ Intro. p. 23ਕੋਈ ਸਾਂਝ ਯਾ ਸੰਬੰਧ ਕਿਵੇਂ ਰਖ ਸਕਦਾ ਹਾਂ ?”
In his resignation letter, Ashok Sen wrote to the president of Congress, , “The low people who see nothing wrong with destroying the country and society, Intro. p. 23how can I have any ties or dealings with them?””
ਮੈਂ ਜਦੋਂ ਅਸ਼ੋਕ ਸੈਨ ਜੀ ਦੀ ਇਹ ਕਲਾਬਾਜ਼ੀ ਦੇਖੀ ਤਾਂ ਮੈਨੂੰ ਆਪਣੇ ਨਾਲ ਵਾਪਰੀ ਦੇ ਸਭ ਗੁੱਸੇ ਗਿਲੇ ਭੁੱਲ ਗਏ । “ਦੁਸ਼ਮਨੋਂ ਕੀ ਦੁਸ਼ਮਨੀ ਕਾ ਸਭ ਗਿਲਾ ਜਾਤਾ ਰਹਾ ।”
When I saw this somersault of Ashok Sen’s, I forgot all my anger and grievances over what had happened to me. “Every grievance against my enemies for their enmity fell away.”
ਅਸਾਡੇ ਪ੍ਰਾਚੀਨ ਗਰੰਥਾਂ ਵਿਚ, ਇਕ ਕਾਮਯਾਬ ਤੇ ਸਫਲ ਮਨੁੱਖ ਦੇ ਇਹ ਲੱਛਣ ਦੱਸੇ ਹੋਏ ਹਨ : “ਅੰਤਰ ਸ਼ਾਕਤੋ, ਬਹਿਰ ਸ਼ੈਵੋ, ਸਭਾ ਮਧਯੇ ਵੈਸ਼ਣਵ ।” ਮਨ ਵਿਚ ਹੋਰ, ਕਹਿਣੀ ਹੋਰ ਤੇ ਕਰਨੀ ਹੋਰ ।
Our ancient books give these as the marks of a successful man: “A Shakta within, a Shaiva without, a Vaishnava in the assembly.” One thing in his mind, another in his words, and another in his deeds.
ਵਕੀਲ ਜਾਤੀ ਨਾਲ, ਮੇਰੇ ਵਾਹ ਪੈਣ ਦੀ ਆਤਮ-ਕਥਾ ਦਾ ਇਹ ਇਕ ਐਵੇਂ ਛੋਟਾ ਜਿਹਾ ਭਾਗ ਹੀ ਹੈ । ਲੰਮੀ ਕਹਾਣੀ ਪਾਉਣ ਦਾ ਇਹ ਸਮਾਂ ਸਥਾਨ ਨਹੀਂ ਹੈ । “ਗ੍ਰੰਥ ਬਢਨ ਤੇ ਅਧਿਕ ” ਕਹਿਣਾ ਹੀ ਬਣਦਾ ਹੈ ।
This is only a small part of the story of my dealings with the lawyer caste. This is no time or place for a long tale. I can only say, “I am most afraid the book will grow too long.”
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਤੇ ਵਕੀਲ ਜਾਤੀ ਦੀ ਉਪ੍ਰੋਕਤ ਕਥਾ ਨਾਲ, ਅਸਲੀ ਮੂਰਤ ਦੀ ਸਹੀ ਰੂਪ ਰੇਖਾ ਉਘੜਦੀ ਨਹੀਂ, ਜਿਤਨਾ ਚਿਰ ਅਦਾਲਤਾਂ, ਜੱਜਾਂ ਆਦਿ ਦੀ ਮਹਿਮਾ, ਭਾਵੇਂ ਕਿਣਕਾ ਮਾਤ੍ਰ ਹੀ ਹੋਵੇ, ਵਰਨਣ ਨਾ ਕੀਤੀ ਜਾਵੇ । ਜਿਵੇਂ ਮੋਤੀ ਤੋਂ ਬਿਨਾਂ ਸੁੰਦਰੀ ਦੀ ਨੱਥ ਅਤੇ ਕੰਵਲ ਫੁੱਲ ਤੋਂ ਬਿਨਾਂ ਤੀਰਥ ਦਾ ਸਰੋਵਰ, ਸ਼ੋਭਾ ਨਹੀਂ ਪਾਉਂਦੇ, ਇਉਂ ਹੀ ਨਿਯਾਆਲਿਆਂ ਤੇ ਨਿਯਾਯਧੀਸ਼ਾਂ ਦੇ ਪਰਕਰਣ ਤੋਂ ਬਿਨਾਂ, ਅਜੋਕੇ ਪ੍ਰਭੂਸੱਤਾ ਸੰਪੰਨ, ਧਰਮਨਿਰਪੇਕਸ਼, ਸਮਾਜਵਾਦੀ ਗਣਤੰਤ੍ਰ ਦਾ ਸ਼ੁੱਧ ਗਿਆਨ ਮਨੁੱਖ ਬੁੱਧੀ ਵਿਚ ਪ੍ਰਕਾਸ਼ਤ ਨਹੀਂ ਹੋ ਸਕਦਾ ।
The account just given of the Union Public Service Commission and the lawyer caste will not bring the true picture into focus until the glory of the courts, the judges, and the like has been described, even if only in the smallest measure. Just as a beautiful woman’s nose ring lacks splendor without its pearl, and a sacred pool without its lotus, so without some account of courts and judges the human mind cannot come to a clear understanding of today’s sovereign, secular, socialist republic of Mayapuri.
ਸੁਪ੍ਰੀਮ ਕੋਰਟ ਪਦ ਪਦਵੀ ਦੀ ਨਿਯੁਕਤੀ ਦੇ ਅਕਾਂਕਸ਼ੀ, ਮਿਸਟਰ ਐਰਿਕ ਵੈਸਟਨ ਦਾ ਜ਼ਿਕਰ ਉਪਰ, ਟੂਕ ਮਾਤ੍ਰ, ਆ ਹੀ ਚੁਕਾ ਹੈ ।
Mr. Eric Weston, who aspired to appointment to the Supreme Court, has already been mentioned briefly.
ਜਦੋਂ ਐਰਿਕ ਵੈਸਟਨ ਨੇ ਮੇਰੇ ਵਿਰੁਧ ਭਰਪੂਰ ਰੀਪੋਰਟ, ‘ਪਬਲਿਕ ਸਰਵੈਂਟਸ ਇਨਕੁਆਰੀਸ ਐਕਟ (Public Servants Enquiries Act) ਹੇਠਾਂ ਕਰ ਦਿਤੀ ਤਾਂ ਮੈਂ ਵਿਧਾਨ ਅਨੁਸਾਰ, ਸੁਪ੍ਰੀਮ ਕੋਰਟ ਵਿਚ, ਕੇਵਲ ਇਕ ਨੁਕਤਾ ਲੈ ਕੇ, ਅਪੀਲ ਕੀਤੀ, ਕਿ ਇਸ ਰਿਪੋਰਟ ਵਿਚ, ਜਿਹੜੇ ਤੱਥ, ਮੇਰੇ ਵਿਰੁਧ ਸਾਬਤ ਹੋ ਚੁਕੇ ਕਹੇ ਗਏ ਹਨ, ਉਹ ਨ ਕਾਨੂੰਨੀ ਤੌਰ ਉਤੇ ਅਤੇ ਨ ਹੀ ਪੇਸ਼ ਹੋ ਚੁੱਕੀ ਸ਼ਹਾਦਤ ਦੇ ਆਧਾਰ ਉਤੇ, ਕਿਵੇਂ ਭੀ, ਦਿਆਨਤਦਾਰੀ ਨਾਲ ਸਾਬਤ ਹੋਏ ਕਹੇ ਜਾ ਸਕਦੇ ਹਨ । ਪੇਸ਼ ਹੋ ਚੁੱਕੀ ਸ਼ਹਾਦਤ ਉਤੇ ਭੀ ਦੀਰਘ ਵਿਚਾਰ ਕੀਤੀ ਜਾਵੇ ਅਤੇ ਜਿਹੜੀ ਜ਼ਰੂਰੀ ਸਫ਼ਾਈ ਦੀ ਸ਼ਹਾਦਤ ਮੇਰੀ, ਹਿੱਕ ਦੇ ਧੱਕੇ ਨਾਲ ਅਤੇ ਸਰੀਹਨ ਬਦਨੀਤੀ ਦੁਆਰਾ, ਲੈਣ ਤੋਂ ਇਨਕਾਰ ਕੀਤਾ ਗਿਆ ਹੈ, ਉਹ ਭੀ ਬੁਲਾਈ ਜਾਣ ਦਾ ਹੁਕਮ ਹੋਵੇ ।
When Eric Weston delivered his full report against me under the Public Servants (Inquiries) Act, 1850, I appealed to the Supreme Court under the Constitution on just one point. The facts the report claimed had been proved against me could not honestly be called proved, either in law or on the evidence already given. I asked that the evidence already given receive careful consideration and that the court order the necessary evidence in my defense, which had been excluded by sheer force and in plain bad faith, to be called.
ਉਸ ਸਮੇਂ ਸੁਪ੍ਰੀਮ ਕੋਰਟ ਦਾ ਚੀਫ਼ ਜਸਟਿਸ, ਸੀ, ਜੋ ਕਿ ਬੜਾ ਲੈਕ, ਤੇ ਖਾੜਕੂ, ਨਿਧੜਕ ਜੱਜ ਸੀ । ਮੇਰੇ ਨਿਜੀ ਸੰਬੰਧ ਭੀ ਉਸ ਨਾਲ ਚੰਗੇ ਸਨ ।
The chief justice of the Supreme Court at the time was Lala , a capable, combative, fearless judge. I was on good personal terms with him too.
ਮੇਰਾ ਵਕੀਲ ਕਹਿਣ ਲਗਾ, “ਤੁਹਾਡਾ ਕੇਸ ਇਤਨਾ ਸਪੱਸ਼ਟ ਹੈ, ਕਿ ਕੋਈ ਦਿਆਨਤਦਾਰ ਜੱਜ, ਰੀਕਾਰਡ ਨੂੰ ਵਾਚ ਕੇ, ਇਹ ਨਹੀਂ ਕਹਿ ਸਕੇਗਾ, ਕਿ ਇਸ ਵਿਚ ਕੋਈ ਇਨਸਾਫ, ਨਿਆਂ ਵਾਲੀ ਗੱਲ ਕੀਤੀ ਗਈ ਹੈ । ਮਹਾਜਨ ਉਂਜ ਭੀ ਤਕੜਾ Intro. p. 24ਨਿੱਡਰ ਜੱਜ ਹੈ । ਇਕੋ ਗੱਲ ਤੁਹਾਡੇ ਖਿਲਾਫ ਜਾਂਦੀ ਹੈ ਕਿ ਤੁਸੀਂ ਬੜੇ ਪੱਕੇ ਤੇ ਨਿੱਡਰ ਸਿੱਖੀ ਵਿਚਾਰ ਰਖਦੇ ਹੋ । ਮੈਂ ਸਿਰ ਮੂੰਹ ਮੁੰਨਿਆ ਹੋਇਆ ਸਿੱਖ ਹਾਂ, ਇਸ ਲਈ ਸਿੱਖਾਂ ਵਿਰੁੱਧ ਗੱਲਾਂ ਲੋਕੀ, ਬੇ ਧਿਆਨੇ ਹੀ, ਮੇਰੇ ਸਾਹਮਣੇ ਕਰ ਦਿੰਦੇ ਹਨ । ਚੌਹੀਂ ਪਾਸੀਂ, ਇਕੋ ਆਵਾਜ਼ ਉੱਠ ਰਹੀ ਸੁਣੀਂਦੀ ਹੈ, ਕਿ ਕੜਾ ਕਾਨੂੰਨ ਕੋਈ ਹੋਵੇ, ਇਸ ਕਪੂਰ ਸਿੰਘ ਦਾ ਬੀਜ ਨਾਸ ਕੀਤੇ ਤੋਂ ਬਿਨਾਂ, ਸਿੱਖ ਕਾਬੂ ਨਹੀਂ ਆਉਣੇ ।”
My lawyer said, “Your case is so clear that no honest judge reading the record could say there is any semblance of justice in what was done. Mahajan is a strong Intro. p. 24and fearless judge in any event. The one thing that goes against you is that you hold firm and fearless Sikh convictions. I am a Sikh who shaves his head and face, so people speak against Sikhs in front of me without thinking. From all sides I hear the same cry: no matter how harsh the law, the Sikhs will never be brought under control until this Kapur Singh is wiped out, root and seed.”
ਮੈਂ ਕਿਹਾ : “ਲੋਕਾਂ ਦੀਆਂ ਗੱਲਾਂ ਵਲ ਧਿਆਨ ਨ ਦਿਓ । ਅਦਾਲਤੀ ਕੁਰਸੀਆਂ ਉਤੇ ਬਹਿ ਕੇ ਇਉਂ ਨਹੀਂ ਸੋਚਿਆ ਜਾ ਸਕਦਾ । ਨਾਲੇ ਮਿਹਰਚੰਦ ਜੀ, ਮਹਾਜਨ, ਮੇਰੇ ਨਿਜੀ ਸਨੇਹੀ ਹਨ । ਮੇਰੇ ਨਾਲ ਉਹ ਜਾਣ-ਬੁਝ ਕੇ ਧੱਕਾ ਨਹੀਂ ਕਰਨਗੇ ।”
I said, “Pay no heed to what people say. A man sitting on the bench cannot think like that. Besides, Mehr Chand Mahajan is a personal friend of mine. He would not knowingly wrong me.”
ਕੁਝ ਚਿਰ ਪਿਛੋਂ, ਜਦ ਮੇਰੀ ਇਸ ਅਪੀਲ ਦੀ ਪੇਸ਼ੀ ਸੁਪ੍ਰੀਮ ਕੋਰਟ ਵਿਚ ਲਿਸਟ ਉਤੇ ਲਗ ਗਈ ਤਾਂ ਮੇਰੇ ਵਕੀਲ ਨੇ ਮੈਨੂੰ, ਸ਼ਿਮਲੇ ਤੋਂ ਦਿੱਲੀ ਉਚੇਚਾ ਬੁਲਾ ਭੇਜਿਆ । ਮੈਂ ਮਿਲਿਆ ਤਾਂ ਕਹਿਣ ਲੱਗੇ, “ਗੱਲ ਮਾੜੀ ਸੁਣੀ ਹੈ । ਚੀਫ਼ ਜਸਟਿਸ ਯਾ ਇਸ ਦੇ ਰਿਸ਼ਤੇਦਾਰਾਂ ਦਾ ਕੋਈ ਬਾਗ ਤੇ ਕਾਰਖਾਨਾ ਹੈ ਜਿਥੋਂ ‘ਆਰੰਜ ਸੁਕਆਸ਼’ ‘ਲੈਮਨ ਸੁਕਆਸ਼’ ਆਦਿ ਪੀਣ ਵਾਲੇ ਸ਼ਰਬਤ ਬਣ ਕੇ, ਫ਼ੌਜ ਨੂੰ ਸਪਲਾਈ, ਪਿਛਲੇ ਕਈ ਸਾਲਾਂ ਤੋਂ, ਹੁੰਦੇ ਰਹੇ ਹਨ । ਐਤਕਾਂ, ਉਹ ਠੇਕਾ ਪਹਿਲਾਂ ਫ਼ੌਜ ਵਾਲਿਆਂ ਨੇ ਇਸ ਮਹਾਜਨ ਵਾਲੀ ਫ਼ਰਮ ਨੂੰ ਦੇਣੋਂ ਕੁਝ ਨਾਂਹ ਨੁੱਕਰ ਕਰ ਦਿਤੀ ਸੀ, ਪਰ ਹੁਣ ਫੇਰ ਇਹ ਠੇਕਾ ਮਨਜ਼ੂਰ ਕਰ ਲਿਆ ਗਿਆ ਹੈ । ਲੱਖਾਂ ਰੁਪਈਆਂ ਦਾ ਮੁਆਮਲਾ ਹੈ । ਏਸੇ ਸਿਲਸਿਲੇ ਵਿਚ ਤੁਸੀਂ ਮਾਰੇ ਜਾਓਗੇ ।”
Some time later, when my appeal was listed for hearing in the Supreme Court, my lawyer sent for me specially from Simla to Delhi. When I met him he said, “I have heard bad news. The chief justice or his relatives have an orchard and a factory that have made orange squash, lemon squash, and other drinks and supplied them to the army for years. This time the army was at first reluctant to give the contract to the Mahajan firm, but now it has approved the contract after all. Hundreds of thousands of rupees are at stake. This is what will ruin you.”
ਮੈਂ ਕਿਹਾ, “ਨਹੀਂ, ਚਿੰਤਾ ਨ ਕਰੋ, ਮਹਾਜਨ ਸਾਹਿਬ ਬੜੇ ਉੱਤਮ ਪੁਰਸ਼ ਹਨ ।”
I said, “No, do not worry. Mahajan is a man of great integrity.”
ਮੇਰਾ ਕੇਸ ਸੁਪ੍ਰੀਮ ਕੋਰਟ ਦੇ ਫੁੱਲ ਬੈਂਚ ਸਾਹਮਣੇ ਪੇਸ਼ ਹੋਇਆ । ਸੱਤ ਜੱਜ, ਆਂ ਵਾਂਗ ਸੁਭਾਇਮਾਨ ਸਨ । ਚੀਫ਼ ਜਸਟਸ ਮਹਾਜਨ, ਫੁੱਲ ਬੈਂਚ ਦੀ ਪ੍ਰਧਾਨਗੀ ਕਰ ਰਹੇ ਸਨ, ਜਿਵੇਂ ਤਾਰਿਆਂ ਵਿਚ ਚੰਦ੍ਰਮਾ, ਯਾ ‘ਜਿਉਂ ਗੋਪਨ ਮੈਂ ਕਾਹਨ’ ।
My case came before the full bench of the Supreme Court. Seven judges shone there like the seven sages. Chief Justice Mahajan presided over the full bench like the moon among the stars, or “like Krishna among the cowherds.”
ਮੇਰਾ ਵਕੀਲ ਜਦ ਉੱਠ ਕੇ ਕੁਝ ਬੋਲਣ ਲਗਾ ਤਾਂ ਚੀਫ਼ ਜਸਟਸ, ਮਿਹਰਚੰਦ ਮਹਾਜਨ, ਬੜੇ ਠਰੰਮੇ ਨਾਲ, ਮੇਰੇ ਵਕੀਲ ਨੂੰ ਕਹਿਣ ਲਗੇ : “ਮੈਂ ਇਹ ਕੇਸ ਅਤੇ ਲਾਗੂ ਕਾਨੂੰਨ ਧਿਆਨ ਨਾਲ ਪੜ੍ਹ ਲਿਆ ਹੈ । ਮੁਦਈ ਨੂੰ ਭੀ ਮੈਂ ਨਿਜੀ ਤੌਰ ਤੇ ਜਾਣਦਾ ਹਾਂ ਅਤੇ ਉਸ ਦਾ ਸਤਿਕਾਰ ਭੀ ਕਰਦਾ ਹਾਂ । ਪਰ, ਰਤਾ ਧਿਆਨ ਨਾਲ, ਵਿਧਾਨ ਦੀ ਉਹ ਧਾਰਾ ਪੜ੍ਹੋ ਜਿਸ ਹੇਠਾਂ ਤੁਸੀਂ ਅਪੀਲ ਕੀਤੀ ਹੈ । ਉਸ ਵਿਚ ਲਿਖਿਆ ਹੈ ਕਿ ਹੇਠਲੀ ਕੋਈ ਅਦਾਲਤ ਯਾ ਅਦਾਲਤੀ ਬੈਠਕ, ਆਦਿ ਕੋਈ ਤੱਥ ਨਿਰਣੇ ਕਰੇ, ਕੋਈ ਫ਼ੈਸਲਾ ਤੱਥਾਂ ਦੇ ਸਾਬਤ ਹੋਣ ਬਾਬਤ ਦੇਵੇ, ਸ਼ਬਦ ਹਨ, determination, judgement, ਤਦ ਅਪੀਲ ਸੁਪ੍ਰੀਮ ਕੋਰਟ ਵਿਚ ਹੋ ਸਕਦੀ ਹੈ । ਪਰ ਜਿਸ ਕਾਨੂੰਨ, ‘ਪਬਲਿਕ ਸਰਵੰਟਸ ਇਨਕੁਆਰੀਜ਼ ਐਕਟ’ ਹੇਠਾਂ, ਜੱਜ ਐਰਿਕ ਵੈਸਟਨ ਨੇ, ਤੁਹਾਡੇ ਖ਼ਿਲਾਫ ਰਪੋਰਟ ਕੀਤੀ ਹੈ, ਉਸ ਵਿਚ ਸਾਫ਼ ਦਰਜ ਹੈ, ਕਿ ਪੜਤਾਲੀ ਅਫ਼ਸਰ, ਅਪਣੀ ਰਾਏ, opinion, ਅਪਣੀ ਰਿਪੋਰਟ ਵਿਚ ਸਰਕਾਰ ਨੂੰ ਲਿਖ ਭੇਜੇ । ਐਰਿਕ ਵੈਸਟਨ ਨੇ ਆਪਣੀ “ਉਪੀਨੀਅਨ” ਇਸ ਰਿਪੋਰਟ ਵਿਚ ਲਿਖੀ ਹੈ । ਇਹ “ਰਾਏ” ਕਿਤਨੀ ਭੀ ਗ਼ਲਤ ਯਾ ਨਿਰਾਧਾਰ ਹੋਵੇ, ਇਸ ਦੀ ‘ਅਪੀਲ’ ਸੁਪ੍ਰੀਮ ਕੋਰਟ ਨਹੀਂ ਸੁਣ ਸਕਦਾ । ਅਨੇਕ Intro. p. 25ਪ੍ਰਕਾਰ ਦੇ ਲੋਗ, ਅਨੇਕ ਪ੍ਰਕਾਰ ਦੀਆਂ ਰਾਵਾਂ ਦਿਨ ਰਾਤ ਦਈ ਜਾਂਦੇ ਹਨ । ਸੁਪ੍ਰੀਮ ਕੋਰਟ ਅਜੇਹੀਆਂ ਰਾਵਾਂ ਦੀ ਸੋਧ ਸੁਧਾਈ ਦੇ ਝਮੇਲੇ ਵਿਚ, ਕਿਹੜੇ ਅਧਿਕਾਰਾਂ ਹੇਠ, ਪੈ ਸਕਦੀ ਹੈ ?”
When my lawyer rose to speak, Chief Justice Mehr Chand Mahajan said to him very calmly, “I have read this case and the applicable law carefully. I also know the appellant personally and have respect for him. But read carefully the article of the Constitution under which you have appealed. It says an appeal lies to the Supreme Court when a lower court or tribunal makes a finding of fact or gives a ruling as to whether facts have been proved. The words are ‘determination’ and ‘judgement’. But the statute under which Judge Eric Weston made a report against you, the Public Servants (Inquiries) Act, 1850, expressly provides that the inquiry officer shall send the government his opinion in his report. Eric Weston has written his ‘opinion’ in this report. However wrong or groundless this ‘opinion’ may be, the Supreme Court cannot hear an ‘appeal’ from it. All sorts Intro. p. 25kinds of people offer all sorts of opinions day and night. Under what authority could the Supreme Court take it upon itself to revise such opinions?”
ਮੇਰਾ, ਵਕੀਲ ਕਹਿਣ ਲਗਾ, “ਮਾਈ ਲਾਰਡ, ਇਸ ਨਿਰਾਧਾਰ ਤੇ ਕੱਚੀ ਰਾਏ, opinion, ਦਾ ਆਸਰਾ ਲੈ ਕੇ ਹੀ, ਹਿੰਦ ਸਰਕਾਰ, ਸਰਦਾਰ ਕਪੂਰ ਸਿੰਘ ਵਰਗੇ ਪ੍ਰਤਿਸ਼ਟ ਮਨੁੱਖ ਨੂੰ ਆਈ. ਸੀ. ਐਸ. ਵਰਗੀ ਦ੍ਰਿੜ ਨੌਕਰੀ ਤੋਂ ਕਢ ਕੇ ਬਾਹਰ ਕਰਨ ਦਾ ਮਨ ਪੱਕਾ ਬਣਾਈ ਬੈਠੀ ਹੈ ।”
My counsel said, “My Lord, on the strength of this groundless and ill-considered opinion alone, the Government of India has made up its mind to throw a man of Sardar Kapur Singh’s standing out of a secure service like the I.C.S.”
ਸ੍ਰੀ ਮਿਹਰਚੰਦ ਜੀ ਕਹਿਣ ਲਗੇ : “ਸਰਕਾਰਾਂ ਦਿਨ ਰਾਤ, ਅਨੇਕਾਂ ਉਲਟੇ ਪੁਲਟੇ ਕੰਮ ਕਰਦੀਆਂ ਰਹਿੰਦੀਆਂ ਹਨ । ਅਸੀਂ ਕੇਹੜੀ ਕੇਹੜੀ ਗੱਲ ਦੀ ਅਗਾਊਂ ਰੋਕ ਪਾਈਏ ?”
Mehr Chand Mahajan said, “Governments are always doing all sorts of wrongheaded things, day and night. How many of them can we stop before they happen?”
ਮੇਰੇ ਵਕੀਲ ਨੇ ਬੇਨਤੀ ਕੀਤੀ, “ਮਾਈ ਲਾਰਡ, ਜੇ ਮੇਰੀ ਅਪੀਲ ਨਹੀਂ ਸੁਣਨੀ ਤਾਂ ਇਕ ਕਿਰਪਾ ਕਰੋ ਕਿ ਆਪਣੇ ਹੁਕਮ ਵਿਚ ਇਹ ਸਪੱਸ਼ਟ ਕਰ ਦਿਓ ਕਿ ਐਰਿਕ ਵੈਸਟਨ ਦੀ ਰੀਪੋਰਟ ਕੇਵਲ ਉਸ ਦੀ “ਰਾਏ” ਹੈ, ਇਹ ਕੋਈ ਤੱਥ-ਨਿਰਣਾ ਯਾ ਫ਼ੈਸਲਾ ਨਹੀਂ ।”
My counsel pleaded, “My Lord, if you will not hear my appeal, please at least make clear in your order that Eric Weston’s report is simply his opinion, with no determination of fact or judgment.”
ਜਿਸ ਤਰ੍ਹਾਂ ਕੁਰੂਕਸ਼ੇਤ੍ਰ ਦੀ ਯੁੱਧਭੂਮੀ ਵਿਚ ਯੋਗੀਰਾਜ, ਭਗਵਾਨ ਕ੍ਰਿਸ਼ਨ ਨੇ ਕੁੰਤੀ ਪੁਤ੍ਰ, ਅਰਜੁਣ, ਦੀਆਂ ਸੰਸ਼ੇਵ੍ਰਿਤੀ ਦੀਆਂ ਗੱਲਾਂ ਸੁਣ ਕੇ ‘’ ਧਾਰਨ ਕਰ ਲਿਆ ਸੀ, ਇਸੇ ਪ੍ਰਕਾਰ ਚੀਫ਼ ਜਸਟਸ, ਮਹਾਜਨ, ਦੇ ਮੁਖਾਰਬਿੰਦ ਦਾ ਰੰਗ ਗਹਿਰਾ ਲਾਲ ਹੋ ਗਿਆ, ਉਹਨਾਂ ਦੇ ਕੰਵਲਨੈਣ ਰਕਤ ਪ੍ਰਭਾਵੀ ਹੋ ਗਏ ਅਤੇ ਉਹਨਾਂ ਦੇ ਕਰੂਣਾਮਯ ਬੋਲ, ਸਿੰਘ ਗਰਜਨਾਂ ਵਿਚ ਪਰਿਵਰਤ ਹੋ ਗਏ । ਮਧੁਰ ਧੁਨੀ ਦੁੰਦੁਭਿ-ਸੂਰ ਵਿਚ ਬਦਲ ਗਈ । ਕੇਸ ਦੇ ਕਾਗ਼ਜ਼ ਉਹਨਾਂ ਨੇ ਵਗਾਹ ਕੇ ਪਰ੍ਹਾਂ ਮਾਰੇ ਅਤੇ ਅਪਣੇ ਦੋਹਾਂ ਕਰ ਕਮਲਾਂ ਦੁਆਰਾ ਮੇਜ਼ ਉਤੇ ਮੁੱਕੇ ਮਾਰ ਮਾਰ ਕੇ ਕਹਿਣ ਲਗੇ : “ਨਹੀਂ ਲਿਖਦਾ, ਕੁਝ ਭੀ ਨਹੀਂ ਲਿਖਦਾ । ਏਕਾਖਰੀ ਹੁਕਮ ਹੈ : ‘ਡਿੱਸ-ਮਿੱਸ ।’ ”
As Lord Krishna, master of yoga, assumed his cosmic form on the battlefield at Kurukshetra when he heard Arjuna, Kunti’s son, voice his doubts, so Chief Justice Mahajan’s lotus face turned deep red, his lotus eyes became bloodshot, and his compassionate words gave way to a lion’s roar. His sweet voice became the sound of a war drum. He flung the case papers aside, hammered on the table with both his lotus hands clenched into fists, and said, “I won’t write it. I won’t write a thing. My order is one word: ‘Dismiss.’”
ਮੇਰੇ ਵਿਰੁੱਧ ਰਚਿਆ ਹੋਇਆ ਸਾਰਾ ਖੜਯੰਤ੍ਰ, ਇਥੇ ਹੀ ਖ਼ਤਮ ਹੋ ਜਾਣਾ ਸੀ, ਜੇ ਚੀਫ ਜੱਜ, ਮਿਹਰ ਚੰਦ ਮਹਾਜਨ, ਇਹ ਲਿਖ ਦਿੰਦੇ ਕਿ ਇਹ ਅਪੀਲ ਇਸ ਕਰਕੇ ਨਹੀਂ ਸੁਣੀ ਜਾ ਸਕਦੀ, ਕਿਉਂਕਿ, ਐਰਿਕ ਵੈਸਟਨ ਨੇ, ਕੋਈ ਦੋਸ਼ ਕਪੂਰ ਸਿੰਘ ਵਿਰੁੱਧ ਸਾਬਤ ਹੋਣ ਦਾ ਨਿਰਣਾ ਹੀ ਨਹੀਂ ਕੀਤਾ । ਐਵੇਂ ਨਿਜੀ ‘ਰਾਏ’ ਦਿੱਤੀ ਹੈ ।
The whole conspiracy against me would have ended right there if Chief Justice Mehr Chand Mahajan had written that the appeal could not be heard because Eric Weston had made no finding that any charge against Kapur Singh had been proved. He had merely given a personal opinion.
ਜਦੋਂ ਨਹਿਰੂ ਸਰਕਾਰ, ਮੇਰੇ ਵਿਰੁੱਧ ਸਮਾਪਤ ਕਰ ਚੁਕੀ, ਅਥਵਾ ਮੈਨੂੰ ਆਈ. ਸੀ. ਐਸ. ਦੀ ਦ੍ਰਿੜ ਤੇ ਉੱਚ ਪਦਵੀ ਤੋਂ ਚਾਰ ਪੰਜ ਸਾਲ ਅਦਾਲਤਾਂ ਆਦਿ ਰਾਹੀਂ ਖੁਆਰ, ਬੇਰੋਜ਼ਗਾਰ ਤੇ ਪੈਸੇ ਪੈਸੇ ਤੋਂ ਆਤੁਰ ਕਰਕੇ, ਬਿਨਾਂ ਕੋਈ ਪੈਨਸ਼ਨ ਆਦਿ ਦਿਤੇ ਦਿਵਾਏ ਦੇ, ਕਢ ਮਾਰਿਆ ਤਾਂ ਮੈਂ, “ਜੂਝ ਮਰੌਂ ਤਓ ਸਾਚ ਪਤੀਜੈ” ਮਹਾਵਾਕ ਤੋਂ ਪਰੇਰਤ ਹੋ ਕੇ, ਨਿਰੋਲ ਤੇ ਗੰਭੀਰ ਕਾਨੂੰਨੀ ਲੜਾਈ ਆਰੰਭ ਕਰ ਦਿਤੀ । ਚੰਡੀਗੜ੍ਹ ਹਾਈਕੋਰਟ ਵਿਚ ਮੈਂ ਇਕ ਸਵਿਸਥਾਰ ਰਿੱਟ, ਸਰਕਾਰ ਦੇ ਸਮੂਲਚੇ ਧੱਕਿਆਂ ਵਿਰੁੱਧ ਦਾਇਰ ਕਰ ਦਿਤੀ ।
The Nehru government had finished the second act of its drama of power against me: after four or five years of harrying me through the courts and elsewhere, leaving me out of work and desperate for every penny, it threw me out of my senior, permanent position in the I.C.S. without granting me a pension or any other payment. Taking heart from the great saying, “Let me die fighting and so prove true,” I began a serious fight on purely legal grounds. I filed a detailed writ petition in the Chandigarh High Court against the government’s entire course of oppressive action.
ਇਹ ਰਿੱਟ ਡੂਢ ਦੋ ਸਾਲ ਲਮਕਦੀ ਤੇ ਚਲਦੀ ਰਹੀ ਅਤੇ ਇਕ ਡੀਵੀਯਨ ਬੈਂਚ, Intro. p. 26, ਤੇ ਜੱਜ, (ਗੋਪਾਲ ਦਾਸ,) , ਸਾਹਮਣੇ ਪੇਸ਼ ਹੁੰਦੀ ਰਹੀ ।
The petition dragged on for a year and a half or two years and kept coming before a Division Bench Intro. p. 26consisting of and Justice .
ਇਹ ਜੀ. ਡੀ. ਖੋਸਲਾ, ਪਿਛੋਂ ਜਾ ਕੇ, ਚੰਡੀਗੜ੍ਹ ਹਾਈਕੋਰਟ ਦੇ ਚੀਫ਼ ਜਸਟਸ ਭੀ ਬਣੇ ਅਤੇ ਇਸ ਪਦਵੀ ਤੋਂ ਹੀ ਰਿਟਾਇਰ ਹੋਏ ।
G. D. Khosla later became chief justice of the Chandigarh High Court and retired from that post.
ਚੀਫ਼ ਜਸਟਸ ਆਦਿ ਦੇ ਰੀਟਾਇਰ ਹੋਣ ਸਮੇਂ, ਇਹ ਰਿਵਾਜ ਹੈ ਹਾਈਕੋਰਟ ਦੇ ਵਕੀਲਾਂ ਦੀ ਸੰਸਥਾ, ਬਾਰ ਕੌਂਸਲ, ਜਾਣ ਵਾਲੇ ਦੇ ਸਨਮਾਨ ਵਿਚ, ਵਿਦਾਇਗੀ ਪ੍ਰੀਤੀ ਭੋਜਨ, ਫ਼ੇਅਰਵੈੱਲ ਡਿੱਨਰ, ਦਿੰਦੀ ਹੈ, ਜਾਣ ਵਾਲੇ ਜੱਜ ਪ੍ਰਤਿ ਅਪਣੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਨ ਲਈ । ਜਦੋਂ ਸ੍ਰੀ ਜੀ. ਡੀ. ਖੋਸਲਾ, ਚੀਫ ਜੱਜ ਨੂੰ ਡਿੱਨਰ ਦੇਣ ਦਾ ਮੁਆਮਲਾ, ਚੰਡੀਗੜ੍ਹ ਬਾਰ ਕੌਂਸਲ ਵਿਚ ਪੇਸ਼ ਹੋਇਆ ਤਦ ਕਿਸੇ ਇਕ ਵਕੀਲ ਨੇ ਭੀ ਹਾਮੀ ਨ ਭਰੀ ਕਿ ਖੋਸਲਾ ਸਾਹਿਬ, ਕਿਸੇ ਭਲੇਮਾਣਸ ਤੋਂ ਮਾਣ ਯਾ ਸਤਿਕਾਰ ਲੈਣ ਦੇ ਅਧਿਕਾਰੀ ਹਨ । ਸਭ ਨੇ ਇਹੋ ਕਿਹਾ ਕਿ ਜੋ ਕੁਛ ਇਹ ਖੋਸਲਾ, ਜੱਜ ਹੋਣ ਦੀ ਹੈਸੀਅਤ ਵਿਚ, ਕਰਦਾ ਕਰਾਉਂਦਾ ਰਿਹਾ ਹੈ, ਉਹ ਕਿਸੇ ਮਾਣ ਸਤਿਕਾਰ ਦਾ ਹੱਕਦਾਰ , ਤ੍ਰਿਸਕਾਰ ਦਾ ਅਧਿਕਾਰੀ ਹੈ । ਬਾਰ ਕੌਂਸਲ ਦੇ ਲੀਡਰ, ਪੰਜਾਬ ਦੇ ਸਰਕਾਰ ਅਟਾਰਨੀ ਜਨਰਲ, ਇਕ ਬੜੇ ਸੁਲਝੇ ਹੋਏ, ਧੀਰਜਵਾਨ ਤੇ ਕਾਨੂੰਨ ਵਿਚ ਨਿਪੁੰਣ ਪੰਜਾਬੀ ਹਿੰਦੂ ਸਨ, , ਜਿਹੜੇ ਕਿ ਪਿਛੋਂ, ਸੁਪ੍ਰੀਮ ਕੋਰਟ ਦੇ ਜੱਜ ਭੀ ਬਣੇ ਅਤੇ ਸੁਪ੍ਰੀਮ ਕੋਰਟ ਦੀ ਚੀਫ ਜੱਜੀ ਤੋਂ ਰੀਟਾਇਰ ਹੋਏ । ਉਹਨਾਂ ਨੇ ਵਕੀਲ ਭਰਾਵਾਂ ਨੂੰ, ਬਾਰ ਕੌਂਸਲ ਦੀ ਮੀਟਿੰਗ ਵਿਚ ਰੋਕਿਆ ਕਿ ਇਸ ਡਿੱਨਰ ਦੇਣ ਬਾਬਤ ਮਤੇ ਤੇ ਸੰਬੰਧ ਵਿਚ ਸ੍ਰੇਸ਼ਟਾਚਾਰ ਤੋਂ ਡਿਗੇ ਹੋਏ ਸ਼ਬਦ ਨ ਵਰਤੇ ਜਾਣ, ਜਿਵੇਂ ਕਿ ਕੁਝ ਤੇਜ-ਸੁਭਾ ਵਕੀਲ, “” ਆਦਿ ਸ਼ਬਦਾਂ ਦਾ ਪਰਯੋਗ ਕਰ ਰਹੇ ਸਨ । ਅੰਤ ਨੂੰ, ਜੱਜ ਖੋਸਲੇ ਨੂੰ ਡਿੱਨਰ ਨ ਦੇਣ ਬਾਬਤ ਮਿਸਟਰ ਸੀਕਰੀ ਦਾ ਸੁਝਾਓ ਮੰਨ ਕੇ, ਇਹੋ ਕਿਹਾ ਗਿਆ ਕਿ “ਬਾਰ ਕੌਂਸਲ ਨੂੰ, ਚੀਫ਼ ਜੱਜ ਖੋਸਲਾ ਨੂੰ ਵਿਦਾਇਗੀ ਪ੍ਰੀਤੀ ਭੋਜਨ ਆਦਿ ਦੇਣ ਵਿਚ, ਕੋਈ ਪ੍ਰਸੰਨਤਾ ਨਹੀਂ ਹੋਵੇਗੀ ।” (It would be no pleasure to the Members to give a farewell dinner to the retiring Chief justice Khosla)
When a chief justice or another judge retires, the Bar Council, the High Court lawyers’ association, traditionally gives the departing judge a farewell dinner as a mark of esteem and respect. When the proposal to give Chief Justice G. D. Khosla a dinner came before the Chandigarh Bar Council, not a single lawyer would agree that Khosla deserved honor or respect from any decent person. They all said his conduct as a judge deserved contempt instead of honor or respect. The leader of the Bar Council, Panjab’s attorney general, was , a Panjabi Hindu of great judgment, patience, and legal skill. He later became a judge of the Supreme Court and retired as its chief justice. At the council meeting he asked his fellow lawyers to keep their language within the bounds of civility in discussing the dinner motion, as some who were quick to anger had been calling Khosla a “hoodlum judge” and the like. In the end, on Mr. Sikri’s suggestion, they decided against giving Judge Khosla a dinner and stated their decision as follows: “It would be no pleasure to the Members to give a farewell dinner to the retiring Chief justice Khosla.”
ਗੱਲ ਇਥੇ ਹੀ ਬਾਰ ਕੌਂਸਲ ਤੇ ਮਿਸਟਰ ਸੀਕਰੀ ਨੇ ਤਾਂ ਮੁਕਾ ਦਿਤੀ, ਪਰ ਜੱਜ ਖੋਸਲਾ ਨੇ ਨਾ ਮੁਕਾਈ ।
The Bar Council and Mr. Sikri let the matter rest there, but Judge Khosla did not.
ਰੀਟਾਇਰ ਹੋਣ ਤੋਂ ਕੁਛ ਚਿਰ ਪਿਛੋਂ, ਇਸ ਜੱਜ ਖੋਸਲਾ ਨੇ, ਇਕ ਲਿਖਤ, ਸਾਹਿਤਕ ਕਹਾਣੀ ਦੇ ਰੂਪ ਵਿਚ, “ਟ੍ਰੀਬਿਊਨ” ਅਖ਼ਬਾਰ ਵਿਚ ਛਪਵਾਈ, ਵਿਚ ਮਿਸਟਰ ਸੀਕਰੀ ਦੀ ਧਰਮ ਪਤਨੀ ਅਤੇ ਆਪਣੇ ਨਿੱਜੀ ਲਿੰਗ ਤ੍ਰਿਸ਼ਨਾ ਤ੍ਰਿਪਤੀ ਸੰਬੰਧਾਂ, ਲੱਜਾਹੀਣ ਵਿਭਚਾਰ ਅਤੇ ਕਾਮ ਕ੍ਰੀੜਾ ਬਾਬਤ, ਅਜੇਹੇ ਖੁਲ੍ਹੇ ਤੇ ਅਸ਼ਲੀਲ ਸੰਕੇਤ ਕੀਤੇ, ਕਿ ਹਰ ਵਾਕਫ਼ ਪੰਜਾਬੀ ਸਮਝ ਸਕੇ ਕਿ ਇਹ ਵਾਸਤਵਕ ਕਥਾ, ਮਿਸਟਰ ਸੀਕਰੀ ਦੀ ਧਰਮ ਪਤਨੀ ਅਤੇ ਇਸ ਰਿਟੈਰ ਹੋਏ ਚੀਫ਼ ਜੱਜ ਖੋਸਲਾ ਦੇ ਖੁਲ੍ਹੇ ਤੇ ਨੰਗੇ ਵਿਭਚਾਰਕ ਸੰਬੰਧਾਂ ਦੀ ਹੈ। ਸਿੱਧਾ ਨੰਗੇਜ ਤੇ ਖੁਲ੍ਹੀ ਸੰਕੇਤਕ ਸ਼ਬਦਾਵਲੀ ਵਰਤੀ ਗਈ । ਸੀਕਰੀ ਸਾਹਿਬ ਦੀ ਧਰਮ ਪਤਨੀ ਦਾ ਨਾਮ ਸਪੱਸ਼ਟ ਲਿਆ ਗਿਆ, ਲ੍ਹੀਲਾ ਵਤੀ ਨੂੰ, Intro. p. 27“Playfull One” ਕਹਿ ਕੇ, ਅਤੇ ਵਾਤਸਾਯਨ ਦੇ ‘ਕਾਮਸ਼ਾਸਤ੍ਰ’ ਅਤੇ ਖਾਜੂਰਾਹੋ ਤੇ ਕੋਨਾਰਕ ਦੇ ਮੰਦਰਾਂ ਦੇ ਮੂਰਤੀ ਚਿਤ੍ਰਨ ਨੂੰ ਭੀ, ਅਸ਼ਲੀਲਤਾ ਵਿਚ ਮਾਤ ਪਾਉਣ ਦਾ ਜਤਨ ਕੀਤਾ ਗਿਆ । ਅੱਜ ਕਲ੍ਹ (ਸਿਤੰਬਰ 1978) ਸੁਸ਼ਮਾ-ਸੁਰੇਸ਼ ਦੀ ਲਿੰਗ ਲੀਲਾ ਦੀਆਂ ਤਸਵੀਰਾਂ ਦੀ ਜਿਵੇਂ, ਆਮ ਚਰਚਾ, ਸਾਰੇ ਮੁਲਕ ਵਿਚ ਚਲੀ ਹੋਈ ਹੈ, ਇਉਂ ਹੀ ਜੱਜ ਖੋਸਲੇ ਦੀ ਇਸ ਸਾਹਿਤਕ ਕਹਾਣੀ, ਘਿਰਣਾਯੋਗ ਨੀਚਤਾ ਤੇ ਸ਼ਰਮਨਾਕ ਬੇਹਯਾਈ ਦੀ ਚਰਚਾ ਪੰਜਾਬ ਵਿਚ ਪ੍ਰਚਲਤ ਹੋ ਗਈ । “ਗੁੰਡਾ ਜੱਜ” ਦੀ ਉਪਾਧੀ, ਜਿਹੜੀ ਕਿ ਬਾਰ ਕੌਂਸਲ ਦੇ ਜਲਸੇ ਵਿਚ, ਸ਼ੀਲਮਤਿ ਸੀਕਰੀ ਜੀ ਨੇ ਨਹੀਂ ਸੀ ਚੱਲਣ ਦਿਤੀ, ਉਹ ਆਮ ਲੋਕਾਂ ਦੀ ਜ਼ਬਾਨ ਉਤੇ ਚੜ੍ਹ ਗਈ ।
Some time after retiring, Khosla published a literary story in The Tribune. In it he made such open and obscene allusions to his own sexual relations, shameless adultery, and amorous play with Mr. Sikri’s wife that any Panjabi who knew the people concerned would recognize it as an account of an affair between her and the retired chief justice. Its language was openly crude and suggestive. He explicitly named Mr. Sikri’s wife, Leela Vati, calling her Intro. p. 27“Playfull One,” and tried to outdo even Vatsyayana’s Kama Shastra and the temple sculptures at Khajuraho and Konark in obscenity. Just as pictures of the sexual escapades of Sushma and Suresh are the talk of the country these days (September 1978), the repellent vulgarity and shamelessness of Khosla’s literary story became the talk of Panjab. “Hoodlum judge,” the epithet the courteous Sikri had refused to allow at the Bar Council meeting, passed into common use.
ਮਿਸਟਰ ਸੀਕਰੀ ਨੇ, ਆਖ਼ਰ, ਤੰਗ ਆ ਕੇ, ਕਾਨੂੰਨੀ ਨੋਟਸ ਇਸ ਜੱਜ ਖੋਸਲਾ ਨੂੰ ਦਿਤਾ ਕਿ ਉਹ ਯਾ ਤਾਂ, ਆਪਣੇ ਖ਼ਰਚੇ ਉਤੇ, ਭਰਪੂਰ ਤੇ ਬਿਲਾਸ਼ਰਤ ਮਾਫ਼ੀਨਾਮਾ, ਅਖ਼ਬਾਰ “ਟ੍ਰੀਬਿਯੂਨ” ਵਿਚ, ਆਪਣੀ ਇਸ ਘੋਰ ਅਵੱਗਿਆ ਦੇ ਪ੍ਰਾਇਸ਼ਚਿਤ ਕਰਨ ਹਿਤ, ਛਪਵਾਏ, ਨਹੀਂ ਤਾਂ ਮਿਸਟਰ ਸੀਕਰੀ, ਇਸ ਕਾਮਚੇਸ਼ਟਾ ਅਵਿਲੰਬੀ ਸੱਜਣ ਉਤੇ ਹੱਤਕ ਇੱਜ਼ਤ, ਮਾਨਭੰਗ ਅਤੇ ਭਾਰੀ ਹਰਜਾਨੇ ਦਾ ਦਾਅਵਾ ਕਰ ਦੇਣਗੇ ।
Finally, exasperated, Mr. Sikri served Khosla with a legal notice: either he was to publish a full and unconditional apology in The Tribune at his own expense for this gross offense, or Mr. Sikri would sue this lecherous gentleman for libel and injury to his reputation and seek substantial damages.
“ਸਠਮ ਸ਼ਾਠੇ ਸਮਾਚਰੇਤ,” ਭਗਵਦਗੀਤਾ ਦਾ ਪ੍ਰਵਚਨ ਹੈ, ਲੁੱਚਾ ਤੇ ਬਦਮਾਸ਼ ਆਦਮੀ ਸਖ਼ਤੀ ਨਾਲ ਹੀ ਸੋਧਿਆ ਜਾ ਸਕਦਾ ਹੈ । “ ਹੈ ਵਿਗੜਿਆਂ ਤਿਗੜਿਆਂ ਦਾ,” ਵਾਰਸਸ਼ਾਹ ਭੀ ਕਹਿ ਗਇਆ ਹੈ ।
“Meet a rogue with roguery,” says the Bhagavad Gita. A vile and unscrupulous man can be set straight only by severity. Waris Shah too said, “The stick is the pir of the unruly.”
ਸ੍ਰੀ ਜੀ. ਡੀ. ਖੋਸਲਾ ਨੇ ਸ੍ਵੈ-ਹਿਤੀ ਨੀਤੀ ਵਿਚਾਰ ਕੇ, ਜਿਵੇਂ ਸੀਕਰੀ ਸਾਹਿਬ ਨੇ ਮੰਗ ਕੀਤੀ ਸੀ, ਓਵੇਂ ਕੀਤਾ । “ਟ੍ਰਿਬਿਊਨ” ਵਿਚ, ਆਪਣੇ ਖ਼ਰਚੇ ਉਤੇ, ਗਿੜਗਿੜਾ ਕੇ, ਮੁਆਫ਼ੀਨਾਮਾ ਛਪਵਾ ਦਿਤਾ ।
Considering what was in his own interest, G. D. Khosla did exactly as Mr. Sikri required. At his own expense he published a groveling apology in The Tribune.
ਇਹ ਜੱਜ ਖੋਸਲਾ, ਸ਼ਿਮਲੇ, ਇਕ ਵੱਡੀ ਦੁਕਾਨ ਦੇ ਪਿਛਲੇ ਕਮਰੇ ਵਿਚ ਬੈਠਾ, ਕੁਝ ਹੋਰ ਆਦਮੀਆਂ ਨਾਲ ਰਲ ਕੇ, ਸ਼ਿਮਲੇ ਦੀ ਠੰਢ ਦੀ ਰੋਕ ਕਰਨ ਲਈ, ਇਕ ਦਿਨ ਬਰਾਂਡੀ ਸ਼ਰਾਬ ਦੇ ਪੈੱਗ ਪੀ ਰਿਹਾ ਸੀ ਅਤੇ ਮੈਂ ਉਸ ਦੁਕਾਨ ਵਿਚ, ਫਿਰ ਤੁਰ ਕੇ ਕੁਝ ਖ਼ਰੀਦਣ ਲਈ ਚੀਜ਼ਾਂ ਵਸਤਾਂ ਦੇਖ ਰਿਹਾ ਸੀ । ਮੈਂ ਜੱਜ ਖੋਸਲਾ ਤੇ ਦੁਕਾਨ ਦੇ ਮਾਲਕ ਵਿਚਕਾਰ, ਹੋ ਰਹੀ ਇਹ ਗੱਲਬਾਤ ਸੁਣੀ :
One day, Judge Khosla was sitting with several other men in the back room of a large shop in Simla, drinking brandy to ward off the cold, while I was browsing in the shop for things to buy. I overheard this conversation between Judge Khosla and the shopkeeper:
ਦੁਕਾਨ ਦਾ ਮਾਲਕ : “ਖੋਸਲਾ ਸਾਹਿਬ, ਸਰਦਾਰ ਕਪੂਰ ਸਿੰਘ ਆਈ. ਸੀ. ਐਸ. ਦਾ ਕੇਸ ਤੁਸੀਂ ਬੜੇ ਚਿਰ ਤੋਂ ਲਈ ਬੈਠੇ ਹੋ । ਕਦੋਂ ਕੁ ਤੱਕ ਮੁੱਕੇਗਾ । ਵਿਚਾਰਾ, ਕਈ ਵਰ੍ਹਿਆਂ ਤੋਂ, ਇਥੇ ਸ਼ਿਮਲੇ ਦੀਆਂ ਸੜਕਾਂ ਤੇ ਵੇਹਲਾ ਫਿਰ ਰਿਹਾ ਹੈ ।”
Shopkeeper: “Mr. Khosla, you have had the case of Sardar Kapur Singh, I.C.S., before you a long time. When will it be over? The poor man has been walking the streets of Simla with nothing to do for years.”
ਸ੍ਰੀ ਖੋਸਲਾ : “ਅਸੀਂ ਹੁਣ ਛੇਤੀ ਹੀ ਉਸ ਦੀ ਰਿੱਟ ਡਿਸਮਿਸ ਕਰ ਦਿਆਂਗੇ । ਇਸ ਨੂੰ ਆਈ. ਸੀ. ਐਸ. ਵਿਚੋਂ ਬਾਹਰ ਕਢਣ ਦੇ ਫ਼ੈਸਲੇ, ਕਈ ਸਾਲ ਹੋਏ, ਦਿੱਲੀ ਵਿਚ ਹੋ ਚੁੱਕੇ ਸਨ ।
Khosla: “We’ll dismiss his petition soon. The decisions to throw him out of the I.C.S. were made in Delhi years ago.
ਦੁਕਾਨ ਦਾ ਮਾਲਕ : ਕਈ ਵਕੀਲ ਕਹਿੰਦੇ ਸੁਣੇ ਹਨ ਕਿ ਸਰਦਾਰ ਕਪੂਰ ਸਿੰਘ ਦੇ ਕੇਸ ਦਾ ਕਾਨੂੰਨੀ ਪਹਿਲੂ ਇਤਨਾ ਮਜ਼ਬੂਤ ਹੈ, ਕਿ ਬਿਨਾਂ ਮੁਲਕ ਦੇ ਵਿਧਾਨ ਦਾ ਸੰਸ਼ੋਧਨ ਕੀਤਿਆਂ ਅਤੇ ਸਰਦਾਰ ਕਪੂਰ ਸਿੰਘ ਨੂੰ ਆਈ. Intro. p. 28ਸੀ. ਐਸ. ਵਿਚੋਂ ਕੱਢਣ ਦਾ, ਖ਼ਾਸ ਕਾਨੂੰਨ ਬਣਾਏ ਦੇ, ਉਸ ਦਾ ਨਹੀਂ ਕੀਤਾ ਜਾ ਸਕਦਾ ।”
Shopkeeper: “I’ve heard several lawyers say Kapur Singh’s case is so strong in law that, unless the country’s Constitution is amended and a special law is made to remove him from the I.C.S., Intro. p. 28they can’t touch a hair on his head.”
ਸ੍ਰੀ ਖੋਸਲਾ : “ਉਸ ਨੇ ਜੋ ਹੈ, ਲਾ ਲਵੇ ! ਉਸ ਨੂੰ ਸਰਕਾਰ ਨੇ ਆਈ. ਸੀ. ਐਸ. ਵਿਚੋਂ ਭੀ ਕੱਢ ਦੇਣਾ ਹੈ ਅਤੇ ਉਸ ਦੀ ਸੁਣਵਾਈ ਭੀ ਕਿਤੇ ਨਹੀਂ ਹੋਣ ਦੇਣੀ । ਇਹ ਬੜਾ ਪੱਕਾ ਤੇ ਖ਼ਤਰਨਾਕ ਸਿੱਖ ਹੈ ।”
Khosla: “Let him do his utmost! The government is going to throw him out of the I.C.S. and make sure he gets no hearing anywhere. He is a hard and dangerous Sikh.”
ਮੈਂ ਉਹੋ ਗੱਲ ਸੁਣੀ, ਜਿਸ ਦਾ ਪਹਿਲਾਂ ਮੈਨੂੰ ਪਤਾ ਹੀ ਸੀ ।
What I heard was what I already knew.
ਮੇਰੀ ਰਿੱਟ, ਚੰਡੀਗੜ੍ਹ ਹਾਈਕੋਰਟ ਨੇ, ਸਣੇ ਖ਼ਰਚੇ, ਡਿਸਮਿਸ ਕਰ ਦਿਤੀ ।
The Chandigarh High Court dismissed my writ petition with costs.
ਇਉਂ ਮੈਨੂੰ ਸੁਪ੍ਰੀਮਕੋਰਟ ਵਿਚ ਜਾ ਕੇ ਕਈ ਵਰ੍ਹੇ, ਹੋਰ ਖੁਆਰ ਹੋਣਾ ਪਿਆ ;
So I had to go to the Supreme Court and endure several more years of humiliation. “What the Creator has written cannot be erased, my friend.”
ਜੱਜ ਖੋਸਲਾ ਦੀ ਸਾਖੀ ਸਮਾਪਤ ਕਰਨ ਤੋਂ ਪਹਿਲਾਂ, ਇਹ ਭੀ ਦੱਸਣਾ ਬਣਦਾ ਹੈ ਕਿ ਚੰਡੀਗੜ੍ਹੋਂ ਰੀਟਾਇਰ ਹੋ ਕੇ, ਇਹ ਵਾਤਸਾਯਨ ਦਾ ਸ਼ਿਸ਼, ਦਿੱਲੀ ਜਾ ਆਬਾਦ ਹੋਇਆ । ਅਤੇ ਪਿਛਲੇ ਵੀਹਾਂ ਪੱਚੀਆਂ ਵਰ੍ਹਿਆਂ ਵਿਚ, ਜਦੋਂ ਕਦੇ ਭੀ, ਦਿੱਲੀ ਦੀ ਹਿੰਦ ਸਰਕਾਰ ਨੂੰ ਕੋਈ ਅਜੇਹੀ ਔਖੀ ਸਮੱਸਿਆ ਪੇਸ਼ ਆਈ ਹੈ, ਜਿਸ ਤੋਂ ਬਚਾਅ ਦੀ ਲੋੜ, ਕਿਸੇ ਹਾਈਕੋਰਟ ਦੇ ਜੱਜ ਆਦਿ ਦੁਆਰਾ ਤਫ਼ਤੀਸ਼ ਪੜਤਾਲ ਕਰਾਉਣੀ ਜੇ, ਅਵੱਸ਼ ਸਮਝੀ ਗਈ ਹੈ, ਓਥੇ ਓਥੇ ਹੀ, ਸਰਕਾਰ ਨੇ, ਦ੍ਰਿੜ ਵਿਸ਼ਵਾਸ ਤੇ ਨਿਰੰਤਰ ਸ਼ਰਧਾ ਨਾਲ, ਅਜੇਹਾ ਮੁਆਮਲਾ, ਰਟੈਰ ਚੀਫ਼ ਜਸਟਿਸ, ਸ੍ਰੀ ਗੋਪਾਲ ਦਾਸ ਖੋਸਲਾ ਨੂੰ ਪੜਤਾਲੀ ਕਾਰਵਾਈ ਲਈ, ਨਿਯੁਕਤੀ ਦੁਆਰਾ, ਸੌਂਪ ਦਿਤਾ ਹੈ, ਅਤੇ ਇਉਂ ਦਿੱਲੀ ਦੀ ਸਰਕਾਰ ਅਨੇਕਾਂ ਮਖ਼ਮਸਿਆਂ, ਤੇ ਵਾਦਵਿਵਾਦਾਂ ਵਿਚੋਂ ਸੁਰਖ਼ਰੂ ਹੋ ਕੇ ਨਿਕਲ ਚੁੱਕੀ ਹੈ ।
Before I finish the story of Judge Khosla, I should add that after retiring from Chandigarh, this disciple of Vatsyayana went off to live in Delhi. Over the past twenty or twenty-five years, whenever the Government of India in Delhi has faced a difficulty it thought it could escape only by having a High Court judge or someone of that standing conduct an inquiry, it has unfailingly entrusted the matter, with firm confidence and undiminished devotion, to retired Chief Justice Gopal Das Khosla. In that way, the government in Delhi has emerged with its honor intact from all sorts of predicaments and controversies.
ਕਿਸੇ ਹੋਰ ਦੇਸ਼ ਵਿਚ, ਕੀ ਅਜੇਹੇ ਬਦਨਾਮ ਤੇ ਨਿਯੂਨ ਸੰਸਕਾਰਾਂ ਵਾਲੇ ਜੱਜ ਨੂੰ ਇਉਂ, ਰੀਟਾਇਰ ਹੋਣ ਪਿਛੋਂ, ਸਨਮਾਨਿਆ ਗਿਆ ਹੈ ? ਇਹ ਭਾਰਤ ਵਰਸ਼ ਦੀ ਪੁੰਨਭੂਮੀ ਹੀ ਹੈ, ਜਿਥੇ ਨੀਚਾਂ ਨੂੰ ਵਡਿਆਇਆ ਜਾਂਦਾ ਅਤੇ ਸ੍ਰੇਸ਼ਟਮਤੀ ਮਨੁੱਖਾਂ ਨੂੰ ਛੁਟਿਆਇਆ ਤੇ ਖ਼ੁਆਰ ਕੀਤਾ ਜਾ ਸਕਦਾ ਹੈ । ਤਦ ਹੀ ਅਸੀਂ ਸਾਰੇ ਦੇਸ਼ ਭਗਤ, ਸ਼ਰਧਾ ਨਾਲ, ‘ਵੰਦੇ ਮਾਤ੍ਰਮ’ ਗਾਇਨ ਕਰਦੇ ਹਾਂ । ਸੂਜਲਮ, ਸੂਫ਼ਲਮ, ਮਲਯਜ, ਸ਼ੀਤਲਮ ।
In what other country would so notorious a judge of such low character be honored in this way after retiring? Only on the sacred soil of Bharat can the base be exalted and people of fine judgment be belittled and humiliated. That is why all of us patriots sing “Vande Mataram” with such devotion. Rich in water, rich in fruit, cooled by the Malaya breeze.
ਮੈਂ ਜਦੋਂ ਸੁਪ੍ਰੀਮ ਕੋਰਟ ਵਿਚ ਆਪਣਾ ਕੇਸ ਲੈ ਗਇਆ ਤਾਂ ਇਹ ਇਕ ਸਾਲ ਤੋਂ ਵੱਧ ਅਣਗੌਲਿਆ ਤੇ ਅਣਸੁਣਿਆ ਹੀ ਪਿਆ ਰਿਹਾ ।
When I took my case to the Supreme Court, it was ignored and went unheard for over a year.
ਅਸਲ ਕਾਰਣ ਇਸ ਵਡੇ ਬਿਲੰਬ ਦਾ ਇਹ ਸੀ ਕਿ ਜਦੋਂ, ਮੇਰੇ ਆਪਣੇ ਕੇਸ ਵਿਚ ਉਠਾਏ ਨੁਕਤੇ ਹਿੰਦ ਦੇ ਸਾਲਿਸਟਰ ਜਨਰਲ, ਨੂੰ ਕਾਨੂੰਨੀ ਘੋਖ ਕਰਨ ਤੇ ਸਲਾਹ ਦੇਣ ਲਈ ਦਿਤੇ ਗਏ, ਤਾਂ ਉਸ ਨਿੱਡਰ ਤੇ ਸ੍ਰੇਸ਼ਟਬੁੱਧੀ ਪਾਰਸੀ ਨੇ, ਸਾਫ਼ ਲਿਖ ਕੇ ਦੇ ਕਿ, “ਸਰਦਾਰ ਕਪੂਰ ਸਿੰਘ ਵਿਰੁੱਧ ਜੋ ਕਾਰਵਾਈ, ਉਸ ਨੂੰ ਆਈ. ਸੀ. ਐਸ. ਵਿਚੋਂ ਕੱਢਣ ਲਈ, ਕੀਤੀ ਗਈ ਹੈ, ਉਹ ਸਾਰੀ ਦੀ ਸਾਰੀ, ਸਮੂਲਚਾ ਤੇ ਮੁੱਢੋਂ ਹੀ, ਗ਼ੈਰਕਾਨੂੰਨੀ, ਵਿਧਾਨ-ਵਿਰੁੱਧ, ਅਤੇ ਸਰਾਸਰ ਅਯੋਗ ਹੈ । ਕਿਸੇ ਅਦਾਲਤ ਵਿਚ, ਦਿਆਨਤਦਾਰੀ ਨਾਲ, ਇਸ ਦੀ ਪ੍ਰੋਢਤਾ ਪਰਾਪਤ ਨਹੀਂ Intro. p. 29ਕੀਤੀ ਜਾ ਸਕਦੀ ।”
The real reason for the long delay was that the points raised in my case had been referred to , the Solicitor General of India, for legal examination and advice. This fearless, discerning Parsi wrote plainly: “The proceedings taken against Sardar Kapur Singh to remove him from the I.C.S. are wholly and from the outset illegal, unconstitutional, and utterly improper. No court could in good conscience Intro. p. 29uphold them.”

Notes and glossary for this section (32 notes · 29 terms)

Editors’ notes

1. Context

Section 391 of the Indian Penal Code defines dacoity as robbery or attempted robbery by five or more persons acting together, including those present and aiding. Section 395 sets the penalty.

2. Correction

Guru Nanak, Asa ki Var, pauri 12. The source reads ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥ Sahib Singh glosses ਓਮੀ as an unlettered person, ਸਾਧੁ as an upright person, and ਨ ਮਾਰੀਐ as suffering no punishment. The 1979 printing has ਪੜ੍ਹਿਆ ਹੋਵੈ ਗੁਣਹਗਾਰ ਤਾਂ ਓਮੀ ਸਾਧ ਨ ਮਾਰੀਏ. Kapur Singh applies the line to the innocent Sikh punished for a Hindu’s fault (19/31–32).

  • Sahib Singh, Darpan
3. Correction

Guru Nanak, Malar ki Var, second salok with pauri 22. The source reads ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨੑਿ ਬੈਠੇ ਸੁਤੇ ॥ The 1979 printing has ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ. Sahib Singh explains ਮੁਕਦਮ as the rulers’ officers.

  • Sahib Singh, Darpan
4. Context

The International Military Tribunal sat at Nuremberg, 1945–46.

5. Context

Kapur Singh describes Florence making the recording and recounts its contents.

6. Context

Kapur Singh writes that Sen filed a new writ petition in 1968 in the Delhi High Court, which was established on October 31, 1966.

7. Context

The Allahabad High Court set aside Indira Gandhi’s 1971 election on June 12, 1975. The Supreme Court decided her appeal on November 7, 1975. Justice M. H. Beg’s opinion quotes written submissions from A. K. Sen as counsel for Gandhi, the respondent in the original election petition.

  • Indira Nehru Gandhi v. Raj Narain, C.A. 887 and 909 of 1975, decided November 7, 1975, Ray C.J. on the procedural history and Beg J. on Sen’s written submissions
8. Source

Kapur Singh attributes the remark to Santokh Singh.

9. Correction

The 1979 printing dates the Samachar report March 31, 1967. Samachar was formed in 1976 by amalgamating four news agencies, which resumed independent operations in April 1978. The narrative places the dispatch after the March 1977 election, in which the Election Commission records Sen losing as the Congress candidate for Calcutta North West. These sources support March 31, 1977.

10. Source

The report gives Sen’s words to Barooah in Panjabi.

11. Source

Kapur Singh’s Gurmukhi hemistich can be written in Urdu as دشمنوں کی دشمنی کا سب گلہ جاتا رہا (dushmanoñ kī dushmanī kā sab gila jātā rahā). Compare Haidar Ali Atish’s دوستوں سے اس قدر صدمے اٹھائے جان پر / دل سے دشمن کی عداوت کا گلہ جاتا رہا (dostoñ se is qadar ṣadme uṭhāe jān par / dil se dushman kī ʿadāvat kā gila jātā rahā). In Atish’s couplet, blows from friends make grievance against enemies fade.

12. Source

Shakta, Shaiva, and Vaishnava designate followers of Shakti, Shiva, and Vishnu. Kapur Singh uses the Sanskrit saying to illustrate differences among thought, speech, and deed. A possible parallel is in the Muṇḍamālā Tantra, paṭala 11.

13. Correction

The formula ਗ੍ਰੰਥ ਬਢਨ ਤੇ ਅਧਿਕ ਡਰਾਊ is found in Bachittar Natak, chapter 4, verse 10, and in Chaubis Avtar, Nar (Arjun) Avtar, verse 7. The 1979 printing has ਡਰਾਊਂ. The reading follows the Jaggi edition at Bachittar Natak 4.10.

  • Dasam Granth, Bachittar Nāṭak, chap. 4, stanza 10
  • Dasam Granth, Chaubīs Avatār, Nar (Arjun) Avatār, stanza 7
14. Correction

The statute is the Public Servants (Inquiries) Act, 1850 (Act XXXVII of 1850). Section 21 directs the commissioners to send the government “their opinion upon each of the articles of charge separately.” This bears out the word “opinion” in Mahajan’s reported remarks (24/29–32). Kapur Singh prints Public Servants Enquiries Act at 23/21.

15. Correction

Kapur Singh recalls a seven-judge hearing about Weston’s report, presided over by Mehr Chand Mahajan. Mahajan was chief justice from January 4 to December 22, 1954. The Punjab High Court dismissed Kapur Singh’s writ on October 7, 1955 and a Full Bench answered questions on his application for leave to appeal on January 4, 1957. Five Supreme Court judges decided the certified appeal on December 15, 1959, and Justice J. C. Shah delivered judgment. Article 136(1) uses the words “judgment” and “determination” cited in the dialogue.

16. Context

The information about the Mahajan family firm and its army contract comes from Kapur Singh’s counsel.

17. Context

The sentence continues on p. ੨੫.

18. Context

The sentence begins on the preceding page, with “All sorts”.

19. Context

Bhagavad Gita, chapter 11 (11.8–13): Krishna reveals his cosmic form to Arjuna. Kapur Singh uses it for Mahajan’s change of manner.

20. Context

Kapur Singh recalls Mahajan dismissing the matter with a single word. Mahajan’s term as chief justice ended on December 22, 1954. The reported Supreme Court judgment on the certified appeal from the 1955 High Court decision was delivered on December 15, 1959 by J. C. Shah for a bench of five that included Chief Justice B. P. Sinha.

21. Source

Kapur Singh calls this a ਮਹਾਵਾਕ, a great saying. Compare the third line of Krishnavatar stanza 1900 in the Dasam Granth: ਜੂਝਿ ਮਰੋ ਕਹਿ ਸਾਚ ਪਤੀਜੈ. In Kapur Singh’s ਜੂਝ ਮਰੌਂ ਤਓ ਸਾਚ ਪਤੀਜੈ, ਤਓ makes the consequence explicit. The reading retains his adaptation.

  • Dasam Granth, Krishnavatar, stanza 1900
22. Context

The Punjab High Court at Chandigarh dismissed the writ on October 7, 1955. Chief Justice A. N. Bhandari ordered dismissal with costs, and G. D. Khosla assessed costs at Rs. 250. On January 4, 1957 a Full Bench comprising Bhandari, Khosla, and J. L. Kapur answered questions arising on the application for leave to appeal.

23. Context

Kapur Singh calls Sikri ਪੰਜਾਬ ਦੇ ਸਰਕਾਰ ਅਟਾਰਨੀ ਜਨਰਲ. Sarv Mittra Sikri was Advocate General of Panjab, 1951–64, and chief justice of India, 1971–73.

24. Context

Kapur Singh describes the story in The Tribune, its allusions and Khosla’s later apology.

25. Context

This refers to photographs of Sushma Chaudhury and Suresh Ram, son of Jagjivan Ram, published in Surya. India Today’s contemporary account discusses the publication. September 1978 is Kapur Singh’s own date in the passage.

  • India Today, October 31, 1978
26. Source

Kapur Singh attributes ਸਠਮ ਸ਼ਾਠੇ ਸਮਾਚਰੇਤ to the Bhagavad Gita. The familiar saying शठे शाठ्यं समाचरेत् means “meet a rogue with roguery.” A parallel in one recension of the Mahabharata reads शठेषु शठवत् कुर्यात्, advising roguish conduct toward rogues and upright conduct toward the upright.

  • Mahābhārata, Anuśāsanaparvan, chap. 201, verse 21
27. Source

Kapur Singh attributes this saying to Waris Shah. It makes the stick the spiritual guide of the unruly.

28. Context

The Punjab High Court’s 1955 judgment records that the writ was dismissed with costs.

29. Correction

Guru Nanak, Ramkali Dakhani, Oankar, stanza 52. Sahib Singh’s Darpan gives ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥. The 1979 printing has ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ ।. The reading follows the source.

  • Sahib Singh, Darpan
30. Context

The G. D. Khosla commission was appointed on July 11, 1970 to inquire into the disappearance of Subhas Chandra Bose. It reported on June 30, 1974.

31. Source

Bankim Chandra Chattopadhyay, Anandamath, part 1, chapter 10. The 1938 edition (Brajendranath Bandyopadhyay and Sajanikanta Das) reads বন্দে মাতরম্। সুজলাং সুফলাং মলয়জশীতলাম্ in the first rendition; the repetition ends মলয়জশীতলাং. Kapur Singh’s excerpt (ਸੂਜਲਮ, ਸੂਫ਼ਲਮ, ਮਲਯਜ, ਸ਼ੀਤਲਮ) is kept as printed.

32. Context

Kapur Singh calls M. C. Setalvad the solicitor general and describes him as a Parsi. In 1954–55 Setalvad was attorney general and C. K. Daphtary was solicitor general. The English translates Kapur Singh’s Panjabi.

Glossary

A. N. Bhandari

(court note)

chief justice of the Punjab High Court; on the benches of 1955 and 1957

Ashoke Kumar Sen

ਅਸ਼ੋਕ ਸੈਨ

Calcutta barrister and former Union law minister

B. S. Chawla (Bhagat Singh Chawla)

ਭਗਤ ਸਿੰਘ, ਚਾਵਲਾ

Kapur Singh’s counsel at the Weston inquiry; B. S. Chawla appears for him in the 1957 Full Bench report

Bhai Santokh Singh

ਮਹਾਂਕਵੀ ਸੰਤੋਖ ਸਿੰਘ

poet of the Gur Pratap Suraj Granth

Chandulal Madhavlal Trivedi (1893–1980)

ਚੰਦੂ ਲਾਲ ਤ੍ਰਿਵੇਦੀ

Indian Civil Service officer and governor of East Panjab from August 15, 1947, to March 11, 1953.

Dev Kant Barooah

ਡੀ. ਕੇ. ਬਰੂਆ

president of the Indian National Congress at the time of the reported resignation

Florence (as printed)

ਫ਼ਲੋਰੈਂਸ

housekeeper at Government House, Simla, in Kapur Singh’s account

Lakshmi Narain

ਲਕਸ਼ਮੀ ਨਰਾਇਣ

deputy superintendent, C.I.D., in Kapur Singh’s account

M. C. Setalvad

ਸ੍ਰੀ ਸੀਤਲਵਾਦ

Attorney General of India in the period of the reported opinion.

  • Gohil v. State of Bombay
Mehr Chand Mahajan

ਲਾਲਾ ਮਿਹਰ ਚੰਦ ਮਹਾਜਨ

chief justice of India, January 4–December 22, 1954

Puri (as printed; no initials)

ਮਿਸਟਰ ਪੁਰੀ

Kapur Singh’s counsel at Dharamsala

Sachdev (as printed)

ਮਿਸਟਰ ਸਚਦੇਵ

I.C.S., chief secretary, East Panjab

Sarv Mittra Sikri (1908–1992)

ਮਿਸਟਰ ਸੀਕਰੀ

Advocate General of Panjab, 1951–64; chief justice of India, 1971–73

Srinagesh (as printed)

ਮਿਸਟਰ ਸ੍ਰੀਨਗੇਸ਼

I.C.S., commissioner, Jullundur division

  • Bristow, Memories of the British Raj, 146
  • Report on Agrarian Reforms in PEPSU, 2
ਸੰਢਾ

bull (also water buffalo bull); counsel’s proverb sets size against worth.

ਸਪਤ ਰਿਸ਼ੀ

the seven seers of Puranic lore, also the stars of the Great Bear.

ਗੁੰਡਾ ਜੱਜ

“thug judge” (goonda, a hoodlum).

ਚਪਲਬੁੱਧੀ, ਚੰਚਲਮਤਿ

quick-witted; fickle, mercurial of mind.

ਟਿੱਲ ਲਾਉਣਾ

to strain every nerve.

ਡਕੈਤੀ

dacoity, gang robbery (see the Editors’ note on dacoity, Intro. p. 19).

ਡੰਡਾ ਪੀਰ

“the stick is the pir”: force is the only guide the unruly heed.

ਪਿੱਠ ਲਾ ਦਿਤੀ

wrestling: to put an opponent on his back.

ਫਸਤਾ ਵੱਢਣਾ

to finish someone off, settle the matter for good.

ਬੇ-ਰੋਅਬੀ

loss of awe or authority (Persian ruʿb).

ਮਾਯਾਪੁਰੀ

“city of illusion”; ironic of the republic.

ਰਾਜ-ਲੀਲਾ ਦਾ ਉਤ੍ਰਾਰਧ

“the second half of the royal play”: ironic of the government’s proceedings.

ਵਰਾਟਰੂਪ

virāṭ-rūpa, the cosmic form Krishna shows Arjuna (Bhagavad Gita 11).

ਵਾਲੂ ਵਿੰਗਾ

“to bend a hair”: to do the least harm.

Sāchī Sākhī, II. The case against me, part 2 of 3. harvardsikh.org/books/sachi-sakhi/intro-2/2 The whole section prints from harvardsikh.org/books/sachi-sakhi/intro-2/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.