Skip to content
Sāchī Sākhīਸਾਚੀ ਸਾਖੀ

The Communal Award

I. What the Award was

1979 edition, pp. 9–17Section 1 of 13Previous sectionNext section

p. 9ਕਮੀਊਨਲ ਅਵਾਰਡ
The Communal Award
ਬ੍ਰਿਟਿਸ਼ ਜਾਤੀ ਦਾ ਭਾਰਤ ਦੇਸ਼ ਉੱਤੇ ਸਾਮਰਾਜਕ ਅਧਿਕਾਰ ਅਤੇ ਉਸ ਅਧਿਕਾਰ ਦੇ ਤਿਆਗ ਦੀ ਤਵਾਰੀਖ਼ ਵਿਚ “” ਦੀ ਭਾਰੀ ਮਹੱਤਤਾ ਹੈ । ਸਾਰੇ ਹਿੰਦੁਸਤਾਨ ਉੱਤੇ ਸੌ, ਡੇਢ ਸੌ ਵਰ੍ਹੇ ਅਖੰਡ ਰਾਜ ਕਰ ਕੇ, ਵੀਹਵੀਂ ਸਦੀ ਈਸਵੀ ਦੇ ਮੱਧ ਵਿਚ, ਜਦ ਅੰਗਰੇਜ਼ ਦੇਸ਼ ਦਾ ਰਾਜ-ਕਾਜ ਅਪਣੇ ਹੱਥੀਂ ਹੱਕੀਆਂ ਨੂੰ ਸੌਂਪ ਗਏ, ਤਦ ਉਸ ਹੱਕ ਅਧਿਕਾਰ ਦੇ ਅੰਤਮ ਨਿਰਣੇ ਦੀ ਸ਼ਿਲਾਧਾਰ “ਕਮੀਊਨਲ ਅਵਾਰਡ” ਹੀ ਸੀ, ਅਤੇ ਇਸ ਲਈ ਇਸ ਕਮੀਊਨਲ ਅਵਾਰਡ ਦੇ ਅਗੇਤ੍ਰ ਪਛੇਤ੍ਰ ਦਾ ਵਰਨਣ ਤੇ ਇਸ ਦੀਆਂ ਨੀਹਾਂ ਦਾ ਨਿਰੂਪਣ ਮਨੋਰੰਜਕ ਭੀ ਹੈ ਤੇ ਲਾਭਕਾਰੀ ਭੀ ।
The “” is of great importance in the history of the British nation's imperial authority over India and of its relinquishment of that authority. After a hundred or a hundred and fifty years of unbroken rule over all India, the English in the middle of the twentieth century handed the government of the country over with their own hands to those rightfully entitled to it. The foundation stone of the final settlement of that right was the “Communal Award” itself. An account of what came before and after the Communal Award, and an exposition of its foundations, is therefore both engaging and profitable.
ਅਚੰਭੇ ਦੀ ਗੱਲ ਹੈ ਕਿ “ਕਮੀਊਨਲ ਅਵਾਰਡ” ਦਾ ਕਿਸੇ ਹਿੰਦੁਸਤਾਨੀ ਬੋਲੀ ਵਿਚ ਪ੍ਰਮਾਣੀਕ ਤੇ ਪ੍ਰਚਲਤ ਤਰਜੁਮਾ ਨਹੀਂ ਹੋ ਸਕਿਆ, ਜਿਵੇਂ ਕਿ ਨਾਨ-ਕੁਆਪ੍ਰੇਸ਼ਨ (non-co-operation) ਦਾ ਉਲਥਾ ਉਰਦੂ ਵਾਲਿਆਂ ਨੇ “” ਤੇ ਹਿੰਦੀ ਵਾਲਿਆਂ ਨੇ “” ਕਰ ਲਿਆ ਸੀ, ਪਰ ਪ੍ਰਚਲਤ ਅਤੇ ਸਰਵ-ਸਾਧਾਰਣ ਪ੍ਰਿਯ, ਪੰਜਾਬੀ ਵਿਚ ਹੋਇਆ ਉਲਥਾ, “” ਹੀ ਸਿੱਧ ਹੋਇਆ ਸੀ । “ਕਮੀਊਨਲ ਅਵਾਰਡ” ਸ਼ਬਦ ਦੇ ਤਰਜੁਮੇ ਉਰਦੂ ਵਾਲਿਆਂ ਨੇ ਭੀ, ਤੇ ਹਿੰਦੀ ਵਾਲਿਆਂ ਨੇ ਭੀ, ਅਰਬੀ ਤੇ ਸੰਸਕ੍ਰਿਤ ਦੇ ਸੋਮਿਆਂ ਦਾ ਸਹਾਰਾ ਲੈ ਕੇ, ਕਰਨ ਦਾ ਜਤਨ ਕੀਤਾ ਤਾਂ ਸੀ, ਪਰ ਉਸ ਦਾ ਸਿੱਟਾ ਇਤਨਾ ਭੱਦਾ ਤੇ ਨਾ-ਤਸੱਲੀਬਖ਼ਸ਼ ਸੀ, ਕਿ ਮੁੱਢੋਂ ਹੀ ਉਨ੍ਹਾਂ, ਤਰਜੁਮਾ ਕਰਨ ਵਾਲਿਆਂ ਨੂੰ, ਆਪ ਨਾ ਜਚਿਆ, ਤੇ ਇਉਂ ਉਹ ਆਪ ਹੀ ਅਪਣੇ ਸ਼ਬਦਾਂ ਨੂੰ ਪ੍ਰਚਲਤ ਨਾ ਕਰ ਸਕੇ ਤੇ ਅੰਗ੍ਰੇਜ਼ੀ ਭਾਸ਼ਾ ਦਾ ਅਸਲੀ ਸ਼ਬਦ, “ਕਮੀਊਨਲ ਅਵਾਰਡ” (Communal Award) ਹੀ ਬੋਲ ਚਾਲ ਤੇ ਲਿਖਤ ਵਿਚ, ਵਰਤਦੇ ਰਹੇ ।
It is a remarkable thing that no authoritative translation of the “Communal Award” gained currency in any Indian language, as happened with “non-cooperation”: the Urdu speakers rendered that term as “” and the Hindi speakers as “”, though in the current Panjabi beloved of ordinary people the rendering that took hold was “”. Both the Urdu and the Hindi speakers did try to translate the term “Communal Award”, drawing on Arabic and Sanskrit sources. The result was so clumsy and unsatisfactory that from the outset it did not satisfy even the translators themselves. So they could not bring their own coinages into currency, and went on using the original English term, “Communal Award”, in speech and in writing.
ਸਿੱਖਾਂ ਨੇ, ਜਿਨ੍ਹਾਂ ਦੇ ਮੋਢਿਆਂ ਉੱਤੇ ਪੰਜਾਬੀ ਬੋਲੀ ਦੀ ਰੱਖਿਆ ਦਾ ਭਾਰ, ਹਿੰਦੁਸਤਾਨ ਦੇ ਰਾਜਸੀ ਵਾਤਾਵਰਤਣ ਨੇ, ਪਾ ਰਖਿਆ ਸੀ, ਇਸ ਨੂੰ ਪੰਜਾਬੀ ਵਿਚ ਉਲਥਾਣ ਦਾ ਜਤਨ ਹੀ ਨਾ ਕੀਤਾ । ਇਸ ਕਾਰਣ, ਉਰਦੂ, ਹਿੰਦੀ, ਪੰਜਾਬੀ ਤੇ ਬਾਕੀ ਹਿੰਦੁਸਤਾਨ ਦੀਆਂ ਭਾਸ਼ਾਵਾਂ ਵਿਚ “ਕਮੀਊਨਲ ਅਵਾਰਡ” ਸ਼ਬਦ ਅਪਣੇ ਤਤਸਮ ਰੂਪ ਵਿਚ ਹੀ ਪ੍ਰਚਲਤ ਹੋ ਪਿਆ ਤੇ ਚਲਿਆ ਆਉਂਦਾ ਹੈ।
The Sikhs, on whose shoulders the political climate of India had laid the burden of defending the Panjabi language, did not even attempt to render it into Panjabi. That is why the term “Communal Award” came into use in its original form in Urdu, Hindi, Panjabi and the other languages of India, and remains in use.
ਇਸ ਗੱਲ ਨੂੰ ਐਵੇਂ ਇਤਫ਼ਾਕੀਆ ਯਾ ਅਕਸਮਾਤ ਜਾਨਣਾ ਤੇ ਕਿਸੇ ਸਥਾਈ ਰਹੱਸਯ ਤੋਂ ਖ਼ਾਲੀ ਸਮਝਣਾ, ਇੱਕ ਭੁੱਲ ਤੇ ਓਪਰੀ ਵਿਚਾਰਧਾਰਾ ਹੋਵੇਗੀ ।
To dismiss this as mere accident or chance, and to think it empty of any lasting hidden meaning, would be a mistake and a superficial way of thinking.
“ਕਮੀਊਨਲ” ਵਿਸ਼ੇਸ਼ਣ ਦਾ ਨਾਵ-ਸੋਮਾ, “ਕਮੀਊਨਿਟੀ” (community) ਹੈ, ਜਿਸ ਦਾ ਨੇੜੇ ਤੋਂ ਨੇੜੇ ਤਰਜੁਮਾ, ਅਰਬੀ ਵਿਚ “” ਤੇ ਸੰਸਕ੍ਰਿਤ ਵਿਚ, “” ਹੈ । ਅਰਬੀ ਵਿਚ “ਕੌਮ ” ਸਮਾਜੀ ਇਕਾਈ ਭੀ ਹੈ, ਧਾਰਮਿਕ ਜਥੇਬੰਦੀ ਵੀ ਤੇ ਰਾਜਸੀ p. 10ਰਿਆਸਤ ਯਾ ਰਾਜਯ ਭੀ । ਮਹਾਨ ਇਤਿਹਾਸਾਚਾਰਯ, ਜਗਤ ਪ੍ਰਸਿੱਧ, ਇਬਨਿ-ਖ਼ਲਦੂਨ (1332-1406), ਜੋ ਕਿ ਤਿਊਨਿਸ ਨਗਰ (Tunis), ਅਲਜੇਰੀਯਾ-ਦੇਸ਼, ਵਿਚ ਜਨਮਿਆ ਤੇ ਅਲਕਾਹਿਰਹ, (Cairo), ਮਿਸਰ-ਦੇਸ਼, ਵਿਚ ਮ੍ਰਿਤੂ-ਪ੍ਰਾਪਤ ਹੋਇਆ, ਦੇ ਵਡਿੱਕੇ, ਕੋਈ ਸੌ ਕੁ ਸਾਲ ਪਹਿਲਾਂ, ਸਪੇਨ ਦੇਸ਼ ਦੇ ਸਵੀਲ ਨਾਮੀ (Seville) ਸੁੰਦਰ ਸ਼ਹਿਰ ਦੇ ਵਸਨੀਕ ਸਨ, ਜਿਥੋਂ ਕਿ ਉਹ ਇਸਲਾਮੀ ਰਾਜ, ਗ਼ਰਨਾਤਹ, (Granada) ਦੇ ਪ੍ਰਾਜੈ ਹੋਣ ਉੱਤੇ, ਕੱਢ ਦਿਤੇ ਗਏ ਸਨ । ਇਬਨਿ-ਖ਼ਲਦੂਨ ਨੇ ਇਸਲਾਮੀ ਤਵਾਰੀਖ਼ ਉੱਤੇ ਇਕ ਬੜੀ ਵਿਸ਼ਾਲ ਪੁਸਤਕ ਅਰਬੀ ਭਾਸ਼ਾ ਵਿਚ ਲਿਖੀ ਹੈ, ਜਿਸ ਦੇ ਮੁਖਬੰਧ ਵਿਚ ਉਸ ਨੇ ਰਾਜਾਂ ਤੇ ਜਾਤੀਆਂ ਦੇ ਉਤਾਰ ਚੜ੍ਹਾ, ਉੱਨਤਿ ਪਤਨ, ਦੇ ਸਿਧਾਂਤਕ ਕਾਰਣਾਂ ਦਾ ਨਿਰਣਾ ਕਰਨ ਦਾ ਜਤਨ ਕੀਤਾ ਹੈ। ਇਹ ਮੁਖਬੰਧ, “ਅਲਮੁੱਕਦਮਹ”, ਪਿਛੋਂ ਜਾ ਕੇ, “ਇਸਲਾਮੀ ਤਵਾਰੀਖ਼” ਪੁਸਤਕ ਨਾਲੋਂ ਵੱਖਰਾ ਕਰਕੇ, ਇਕ ਸੁਤੰਤਰ ਪੁਸਤਕ ਦੇ ਰੂਪ ਵਿਚ ਪ੍ਰਚਲਤ ਹੋ ਗਿਆ, ਤੇ ਇਉਂ ਹੁਣ ਇਹ “ਅਲਮੁੱਕਦਮਹ”, ਇਸਲਾਮੀ ਰਾਜਸੀ ਸਿਧਾਂਤਾਂ ਦਾ ਪ੍ਰਮਾਣੀਕ ਤੇ ਮੁਸਤਨਿਦ ਸੋਮਾਂ ਸੰਸਾਰ ਕੋਲ ਹੈ । ਇਹ “ਅਲਮੁੱਕੱਦਮਹ” ਤੇ ਇਸਲਾਮੀ ਤਵਾਰੀਖ਼, ਇਬਨਿ-ਖ਼ਲਦੂਨ ਨੇ, ਸਪੇਨ ਦੇਸ਼ ਵਿਚੋਂ ਮਹਾਨ ਇਸਲਾਮੀ ਰਾਜ ਤੇ ਸਲਤਨਤਾਂ ਦੇ ਪ੍ਰਾਜੈ ਤੇ ਵਿਨਾਸ਼ ਤੋਂ ਪ੍ਰਭਾਵਤ ਹੋ ਕੇ ਲਿਖੇ ਸੀ, ਅਤੇ ਇਸੇ ਕਾਰਣ, ਅਸਾਡੇ ਪੰਜਾਬ ਦੇ ਮਹਾਨ ਦਾਰਸ਼ਨਿਕ ਕਵੀ, ਡਾਕਟਰ ਸਰ ਮੁਹੰਮਦ ਇਕਬਾਲ (1875-1938) ਨੇ ਕਿਹਾ ਹੈ ਕਿ, “ਆਸਮਾਂ ਨੇ ਦੌਲਤੇ ਗ਼ਰਨਾਤਹ ਜਬ ਬਰਬਾਦ ਕੀ, ਇਬਨਿ-ਖ਼ਲਦੂਨ ਕੇ ਦਿਲਿ-ਨਾਸ਼ਾਦ ਨੇ ਫ਼ਰਿਯਾਦ ਕੀ ।” ਇਸ ਸ਼ਿਅਰ ਵਿਚ “ਦੌਲਤੇ ਗ਼ਰਨਾਤਹ” ਸ਼ਬਦ ਵਿਚਾਰਨ ਯੋਗ ਹੈ । ਅਰਬੀ ਭਾਸ਼ਾ ਤੇ ਇਸਲਾਮੀ ਵਿਚਾਰਧਾਰਾ ਵਿਚ, ਰਾਜਯ, (state) ਤੇ ਰਾਜਵੰਸ਼ (dynasty) ਇਕੋ ਸੰਬੋਧ (concept) ਦੇ ਦੋ ਪਹਿਲੂ ਹਨ, ਦੋ ਵੱਖੋ ਵੱਖਰੇ, ਸੁਤੰਤਰ ਤੇ ਨਿਖੜਵੇਂ ਸੰਬੋਧ ਨਹੀਂ । ਇਨ੍ਹਾਂ ਦੋਹਾਂ ਸੰਬੋਧਾਂ ਲਈ, ਇਸਲਾਮੀ ਵਿਚਾਰਧਾਰਾ ਵਿਚ, ਇਕੋ ਸ਼ਬਦ ਹੈ, ਜੋ ਕਿ ਇਬਨਿ-ਖ਼ਲਦੂਨ ਨੇ ਵਰਤਿਆ ਹੈ ਅਤੇ ਜਿਸ ਦਾ ਪ੍ਰਯੋਗ ਡਾਕਟਰ ਸਰ ਮੁਹੰਮਦ ਇਕਬਾਲ ਨੇ ਕੀਤਾ ਹੈ, ਅਤੇ ਉਹ ਸ਼ਬਦ ਹੈ, “ਦਵਲਹ” । “ਦਵਲਹ” ਯਾ “ਦਵਲਤ”, “ਦੌਲਤ”, ਰਾਜਾ-ਪ੍ਰਜਾ, ਦੇਸ਼-ਰਾਜ, ਭਿੰਨ ਭਿੰਨ ਸੰਬੋਧਾਂ ਲਈ ਸਾਮੂਹਿਕ ਪਦ ਹੈ। “ਕਮਿਊਨਿਟੀ” ਦਾ ਵਯਾਪਤ ਅਰਥ (denotation) ਹੈ “ਸਮਾਜਿਕ ਇਕਾਈ” ! “ਸਾਂਸਕ੍ਰਿਤਕ ਇਕਾਈ”, ਪਰ ਪ੍ਰਭੂਸੱਤਾ ਪ੍ਰਾਪਤ ਯਾ ਰਾਜਸੱਤਾ ਆਕਾਂਕਸ਼ਕ ਜਾਤੀ ਇਸ ਸੰਬੋਧ ਦਾ ਸਾਰੰਸ਼ ਨਹੀਂ, ਕਿਉਂਜੁ ਇੱਕ ਤੋਂ ਵੱਧ ਭਿੰਨ ਭਿੰਨ ਕਮਿਊਨਿਟੀਆਂ, ਏਕਰਾਜ ਸਮ-ਅਧਿਕਾਰ ਪ੍ਰਾਪਤ, ਪ੍ਰਜਾ ਹੋ ਸਕਦੀਆਂ ਹਨ, ਜੋ ਕਿ ਬੁਨਿਆਦੀ ਇਸਲਾਮੀ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਉਸ ਦੀ ਵਿਚਾਰਧਾਰਾ ਦਾ ਪ੍ਰਤਿਯੋਗ, ਜਿਸ ਨੂੰ ਕਿ ਸਾਕਾਰ ਕਰਨ ਵਾਲੇ ਤੇ ਪ੍ਰਚਾਰ ਕਰਨ ਵਾਲੇ ਦੋਵੇਂ, ਇਸਲਾਮ-ਸ਼ਤਰੂ ਹਨ, “ਮੁਨਾਫ਼ਿਕ”, ਜਿਸ ਨੂੰ ਕਿ ਅੱਜ ਕਲ ਖਬੇ-ਪਕਸ਼ੀ ਲੋਕ ਐਂਟੀਸੋਸ਼ਲ (anti-social) ਕਹਿੰਦੇ ਹਨ, ਅਤੇ ਮਾਰਕਸੀ ਸੰਕੇਤ ਬੋਲਾਂ ਵਿਚ, ਡਿਵੀਏਸ਼ਨਿਸਟ (deviationist) ।
The adjective “communal” comes from the noun “community”, whose nearest equivalents are the Arabic “” and the Sanskrit “”. In Arabic a “qaum” is at once a social unit, a religious organization and a political p. 10state, or polity. The great master historian, world-renowned, Ibn Khaldun (1332—1406), was born in the city of Tunis, in the country of Algeria, and died at al-Qāhirah (Cairo), in Egypt. Some hundred years earlier his forebears had lived in the beautiful city of Seville in Spain, from which they were expelled upon the defeat of the Islamic kingdom of Granada. Ibn Khaldun wrote a very large history of Islam in Arabic. In its preface he sought to determine the principles governing the rise and fall, the flourishing and decline, of kingdoms and peoples. This preface, the “al-Muqaddimah”, was later detached from the “Islamic History” and came to circulate as an independent book. The “al-Muqaddimah” is thus now the world's authoritative and reliable source for the principles of Islamic politics. Ibn Khaldun wrote the al-Muqaddimah and his Islamic History moved by the defeat and destruction of the great Islamic kingdoms and sultanates in Spain, and that is why the great philosopher-poet of our Panjab, Doctor Sir Muhammad Iqbal (1875-1938), has said: “When heaven laid waste the dawlat of Granada, Ibn Khaldun's grieving heart cried out.” In this couplet the words “dawlat of Granada” deserve reflection. In Arabic and in Islamic thought, state and dynasty are two aspects of a single concept, not two distinct, independent and separable concepts. Islamic thought has a single word for both these concepts; Ibn Khaldun used it, Doctor Sir Muhammad Iqbal employed it, and that word is “dawlah”. “Dawlah”, or “dawlat”, “daulat”, is a collective term for such diverse concepts as ruler and subjects, country and state. The denotation of “community” is “a social unit”. “A cultural unit”, too; but a people possessing sovereignty or aspiring to political power is not the essence of this concept, since more than one community, distinct communities, can live as subjects of one state with equal rights. That runs counter to fundamental Islamic principles and is the antithesis of Islamic thought. Those who give it concrete form and those who propagate it are alike enemies of Islam, “munāfiq”, whom leftists today call “anti-social” and, in Marxist parlance, “deviationist”.
ਇਹ ਕਾਰਣ ਦੇ ਉਰਦੂ ਵਿਚ ਉਲਥਾ ਨਾ ਹੋ ਸਕਣ p. 11ਦਾ । ਰਹੱਸਯ ਇਸ ਦਾ ਇਹ ਹੈ, ਕਿ “ਕਮਿਊਨਲ ਅਵਾਰਡ” ਦੀ ਬੁਨਿਆਦੀ ਵਿਚਾਰਧਾਰਾ, ਸਮ ਅਧਿਕਾਰ ਪ੍ਰਾਪਤ, ਏਕਰਾਜਾਂਗ, ਭਿੰਨ ਭਿੰਨ ਸਾਂਸਕ੍ਰਿਤਕ ਅਥਵਾ ਸਾਮਾਜਿਕ ਇਕਾਈਆਂ ਦਾ ਵਿਧਾਨਕ ਅਸਤੀਵਾਚੀ ਨਿਰਣਾ (constitutional affirmation), ਹਿੰਦੁਸਤਾਨ ਦੇ ਮੁਸਲਮਾਨਾਂ ਦੀ ਆਤਮਾ ਨੂੰ ਸ੍ਵੀਕਾਰ ਹੀ ਨਹੀਂ ਸੀ, ਅਤੇ ਇਹੋ ਕਾਰਣ ਅੰਤ ਨੂੰ ਦੇਸ਼ ਦੇ ਵੰਡਾਰੇ ਦਾ ਬਣਿਆ, ਜਿਵੇਂ ਕਿ ਮੁਸਲਮ ਲੀਗ ਦੇ ਨੇਤਾ, ਮੁਹੰਮਦ ਅਲੀ ਜਿਨਾਹ, ਨੇ ਕਿਹਾ ਕਿ, “ਅਸਾਨੂੰ ਸਾਡਾ ਹਿੱਸਾ ਵੰਡ ਕੇ ਮੁਲਕ ਦਾ ਦੇ ਦਿਓ, ਭਾਵੇਂ ਉਹ ਥੋਹੜਾ ਹੀ ਹੋਵੇ । ਮੁਸਲਮਾਨ ਉਸੇ ਵਿਚ ਸੰਤੋਖ ਕਰ ਲੈਣਗੇ, ਤੇ ਜੇ ਲੋੜ ਪਈ ਤਾਂ, ਇਕ ਵੇਲੇ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਣਗੇ ।”*
That is the reason why the “Communal Award” could not be rendered into Urdup. 11. The secret is that the soul of India's Muslims could not accept the basic idea of the “Communal Award”, a constitutional affirmation of the existence of distinct cultural or social units with equal rights within one polity. This ultimately became the cause of the country's partition, as the Muslim League leader Muhammad Ali Jinnah said: “Divide the country and give us our share, however small it may be. The Muslims will be content with it and, if need be, make do on one meal a day.”*
ਤਰਕ (reasoning) ਪਾਕਿਸਤਾਨ ਬਣਨ ਦਾ ਤੇ “ਕਮੀਊਨਲ ਅਵਾਰਡ” ਦੇ ਪ੍ਰਮਾਣੀਕ ਪ੍ਰਚਲਤ ਰੂਪ ਵਿਚ ਨਾ ਉਲਥਾਏ ਜਾਣ ਦਾ ਭਾਵੇਂ ਕੋਈ ਭੀ ਬਣਿਆ, ਹੇਤੂ (reason) ਉਹੋ ਹੈ ਜੋ ਬਿਆਨਿਆ ਜਾ ਚੁੱਕਾ ਹੈ, ਕਿ “ਕਮੀਊਨਲ ਅਵਾਰਡ” ਅਪਣੇ ਦ੍ਰਵਯਵਾਚੀ (concrete) ਰੂਪ ਵਿਚ, ਇਸਲਾਮੀ ਸਮਾਜਿਕ ਸਥਿਤੀ ਲਈ ਪਦ ਹੈ ।
Whatever the reasoning behind the creation of Pakistan, and behind the failure to render the “Communal Award” in an authoritative form that gained currency, the cause (reason) is the one already stated: in its concrete form the “Communal Award” is a term that the Islamic social order.
ਹਿੰਦੀ ਸੰਸਕ੍ਰਿਤ ਵਿਚ “ਕਮੀਊਨਲ ਅਵਾਰਡ” ਪ੍ਰਚਲਤ ਰੂਪ ਵਿਚ ਕਿਉਂ ਤਰਜੁਮਾਇਆ ਨਾ ਜਾ ਸਕਿਆ ? ਬੀਜ-ਕਾਰਣ (causa prima) ਇਸ ਦਾ ਉਹੋ ਹੈ ਜੋ ਇਸਲਾਮ ਬਾਰੇ ਕਹਿ ਆਏ ਹਾਂ, ਕਿ ਹਿੰਦੂ ਆਤਮਾ, ਸਮਾਜਿਕ ਇਕਾਈਆਂ ਤਾਂ ਭਲੀ ਪ੍ਰਕਾਰ ਸ੍ਵੀਕਾਰ ਕਰਦੀ ਹੈ, ਪਰ ਚਤੁਰਵਰਣ ਸਮਾਜ ਦੇ ਸ਼ਾਸਤਰ-ਪ੍ਰਮਾਣੀਕ ਰੂਪ ਵਿਚ, ਜੋ ਸਮਾਜਕ ਅਤੇ ਰਾਜਸੀ ਏਕਪ੍ਰਜਾ ਬਣ ਸਕਦੀ ਹੈ, ਪਰ ਪਰਮ-ਪ੍ਰਜਾਤੀ (summum genus) ਪ੍ਰਵਾਣ ਹੋ ਕੇ, ਜਿਸ ਵਿਚ ਕਿ ਭਿੰਨ ਭਿੰਨ ਸਮਾਜਕ ਇਕਾਈਆਂ (communities), ਉਸ ਦੀਆਂ ਜਾਤੀਆਂ (species) ਹੋਣ, ਯਾ ਸਹਿਜਾਤੀਆਂ (co-ordinate species), ਪਰੰਤੂ, ਵਿਪ੍ਰੀਤ (inverse) ਜਾਤੀਆਂ ਨਾ ਹੋਣ, ਜਿਵੇਂ ਕਿ ਇਸਲਾਮੀ ਜਮਾਤ ਹੈ । ਅਜੇਹੀਆਂ ਵਿਪ੍ਰੀਤ ਜਾਤੀਆਂ ਬਾਰੇ ਮੂਲਕ ਹਿੰਦੂ ਵਿਚਾਰਧਾਰਾ ਇਉਂ ਹੈ ਕਿ, “ਮਲੇਛਾਹਿ ਯਵਨਾਸਤੇਸ਼ੁ ਸ਼ਾਸਤਾਮਿੰਦ ਸਥਿਤਮ”, ਵਿਪ੍ਰੀਤ ਸਮਾਜ ਵਾਲੀਆਂ ਜਾਤੀਆਂ ਭਾਵੇਂ ਗਿਆਨ ਵਿਗਿਆਨ ਵਿਚ ਕਿਤਨੀਆਂ ਨਿਪੁਣ ਹੀ ਕਿਉਂ ਨਾ ਹੋਣ, ਉਹ ਅਪਣਾਈਆਂ ਨਹੀਂ ਜਾ ਸਕਦੀਆਂ ।
Why could no translation of the “Communal Award” into Hindi or Sanskrit gain currency? Its first cause (causa prima) is the same as we have stated for Islam: the Hindu soul readily accepts social units, but in the scripturally sanctioned form of the society of the four varṇas, which can become a single social and political people when it is accepted as the highest genus (summum genus), within which the different social units (communities) are its species, or coordinate species. But they cannot be inverse species, as the Islamic community is. The Hindu view underlying the treatment of such inverse species is expressed in the words “mlecchā hi yavanās teṣu śāstram idaṃ sthitam” [the Yavanas are indeed mlecchas, and this body of learning is established among them]. However accomplished in knowledge and science the peoples of an inverse social order may be, they cannot be assimilated.
ਕਮੀਊਨਲ-ਅਵਾਰਡ ਵਿਚ ਤਿੰਨ ਪ੍ਰਜਾਤੀਆਂ (Peoples) ਹਿੰਦੁਸਤਾਨ ਵਿਚ p. 12ਅੰਗ੍ਰੇਜ਼ਾਂ ਨੇ ਤਸਲੀਮ ਕੀਤੀਆਂ ਸਨ ਜੋ ਕਿ ਹਿੰਦੁਸਤਾਨ ਵਿਚ ਪ੍ਰਭੂ-ਸੱਤਾ (political sovereignty) ਮਾਨਣ ਦੀਆਂ ਜਨਮ-ਸਿੱਧ ਅਧਿਕਾਰੀ ਹਨ, ਹਿੰਦੂ, ਮੁਸਲਮਾਨ ਤੇ ਸਿੱਖ । ਹਿੰਦੂਆਂ ਤੇ ਮੁਸਲਮਾਨਾਂ ਬਾਬਤ ਉੱਤੇ ਕਿਹਾ ਜਾ ਚੁੱਕਾ ਹੈ ਕਿ ਉਨ੍ਹਾਂ ਦੀ ਮੂਲਿਕ ਆਤਮਾ ਦਾ ਕਮੀਊਨਲ ਅਵਾਰਡ ਦੇ ਇਸ ਆਧਾਰਤੱਤਵ ( postulate ) ਨਾਲ ਹੀ ਵਿਰੋਧ ਸੀ, ਕਿ ਹਿੰਦੁਸਤਾਨ ਦੀ ਰਾਜਸੀ ਪ੍ਰਭੂ-ਸੱਤਾ ਸਰਬ-ਸਾਂਝੇ ਏਕਰੂਪ ਵਿਚ ਅਖੰਡ ਰਹੇ, ਪਰ ਸਿੱਖਾਂ ਬਾਰੇ ਇਉਂ ਨਹੀਂ ਕਿਹਾ ਜਾ ਸਕਦਾ । ਸਾਮੀ ਅਤੇ ਆਰਯ ਆਤਮਾ ਦੀ ਬੁਨਿਯਾਦੀ ਇਕਸਾਰਤਾ ਦਾ ਨਿਰੂਪਣ, ਅਤੇ ਹਿੰਦੂ ਸਮਾਜ ਤੇ ਇਸਲਾਮੀ ਜਮਾਤ ਦਾ ਆਤਮਕ, ਸਾਂਸਕ੍ਰਿਤਕ, ਸਮਾਜਕ ਤੇ ਰਾਜਸੀ ਪੱਧਰਾਂ ਉੱਤੇ ਨਿਰੰਤਰ ਸਹਿਯੋਗ, ਸਿੱਖ ਧਰਮ ਦੇ ਮੁੱਖ ਮੰਤਵ ਹਨ । ਪੰਚਮ ਨਾਨਕ, ਗੁਰੂ ਅਰਜਨ ਦੇਵ ਜੀ ਦਾ ਇਹ ਸੁਝਾਉ ਕਿ “ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥” (ਮਾਰੂ, 13.3.12), ਅਰਥਾਤ, ਮੁਸਲਮਾਨ ਇਸਲਾਮੀ ਮਤ ਦੇ “ਦੁਨੀਅਰੰਗ”, ਸਮਾਜੀ ਸ਼ਰ੍ਹਾ ਦੀ ਸਰਵ- ਗਮਤਾ ਤੇ ਰਾਜਸੀ ਗ਼ਲਬੇ ਦੀ ਇੱਛਾ, ਨੂੰ ਤਿਆਗ ਦੇਣ ਤੇ ਇਸਲਾਮ ਦੇ ਤੱਤ-ਉਪਦੇਸ਼, ਦਯਾ, ਮੈਤ੍ਰੀ, ਸਮਤਾ, ਕਰੁਣਾ, ਉਪੇਕਸ਼ਾ, ਭ੍ਰਾਤ੍ਰੀਭਾਵ ਆਦਿ ਗੁਣਾਂ ਦਾ ਵਿਸ਼ੇਸ਼ ਗ੍ਰਹਣ ਕਰਨ, ਅਤੇ ਹਿੰਦੂ ਭੀ ਆਪਣੀ ਸਮਾਜੀ ਛੂਆਛੂਤ, ਤੰਗਦਿਲੀ ਤੇ ਨਫ਼ਰਤ ਤਿਆਗ ਕੇ ਮੁਸਲਮਾਨਾਂ ਨੂੰ ਇਉਂ ਪਵਿੱਤ੍ਰ ਸਮਝਣ ਜਿਵੇਂ ਕਿ, ਫੁੱਲ, ਪੱਟ, ਘਿਉ ਤੇ ਮ੍ਰਿਗਛਾਲਾ ਨੂੰ ਸਦਾ-ਪਵਿੱਤ੍ਰ ਮੰਨਿਆ ਜਾਂਦਾ ਹੈ। ਇਹੋ ਸਿੱਖ ਧਰਮ ਦੀ ਮੁਹੱਰਕ ਆਤਮਾ (dynamism) ਹੈ । ਦਰ ਅਸਲ, ਜਿਹੜੀ ਸਹਿਭਾਵ ਗਤੀ (coexistence), ਕਮੀਊਨਲ ਅਵਾਰਡ ਦੀ ਪੂਰਵ-ਕਲਪਨਾ (presupposition) ਹੈ, ਉਸ ਦੀ ਤਰਕਸਿੱਧੀ (validity) ਕੇਵਲ ਸਿੱਖ ਧਰਮ ਦੇ ਰੂਪ ਵਿਚ ਹੀ ਸਹੀ ਹੁੰਦੀ ਜਾਪਦੀ ਹੈ, ਹੋਰ ਕਿਵੇਂ ਨਹੀਂ।
In the Communal Award p. 12the English recognized three peoples in India as having the birthright to exercise political sovereignty in India: the Hindus, the Muslims and the Sikhs. It has already been said above that the innate soul of the Hindus and the Muslims was opposed to the very postulate of the Communal Award, that the political sovereignty of India should remain undivided in a single form shared by all. The same cannot be said of the Sikhs. The chief aims of the Sikh faith are to set forth the fundamental oneness of the Semitic soul and the Aryan soul, and to foster unbroken cooperation between Hindu society and the Islamic community on the spiritual, cultural, social and political planes. The fifth Nanak, Guru Arjan Dev, gives this counsel: “Let the Muslim be soft-hearted as wax and wash the filth from within his heart. Let worldly color stay far from him, as with flowers, silk, ghee and the deerskin held pure” (Maru, 13.3.12). That is, Muslims should give up the “worldly color” of the Islamic creed, the universal reach of its social shari‘a and the desire for political domination, and embrace in particular Islam’s essential teachings, including compassion, friendliness, equality, mercy, equanimity and brotherhood. Hindus, for their part, should give up untouchability, narrow-heartedness and hatred, and regard Muslims as pure, just as flowers, silk, ghee and deerskin are held to be always pure. This is the moving spirit (dynamism) of the Sikh faith. In truth, the coexistence that is the presupposition of the Communal Award seems to find its validity only in the form of the Sikh faith, and in no other.
p. 11* “Let the British, before they quit, make an award giving the Muslims their own bit of country, however small it might be, and they would live there, if necessary on one meal a day.” —noted by R. P. Masani, in Britain in India, Oxford, 1960 p. 23.
* “Let the British, before they quit, make an award giving the Muslims their own bit of country, however small it might be, and they would live there, if necessary on one meal a day.” —noted by R. P. Masani, in Britain in India, Oxford, 1960 p. 23.
ਜੇ ਇਉਂ ਹੈ ਤਾਂ ਸਿੱਖਾਂ ਨੇ ਪੰਜਾਬੀ ਵਿਚ “ਕਮੀਊਨਲ ਅਵਾਰਡ” ਦਾ ਕੋਈ ਕਾਬਲਿਕਬੂਲ ਤੇ ਪ੍ਰਚਲਤ ਤਰਜੁਮਾ ਕਿਉਂ ਨਾ ਕੀਤਾ ? ਦੋ ਕਾਰਣ ਇਸ ਦੇ ਸਨ । ਇਕ ਇਹ ਕਿ ਕਮੀਊਨਲ ਅਵਾਰਡ ਵਿਚ ਰਾਜਸੀ ਸੱਤਾ ਦੀ ਵੰਡ ਦਾ ਆਧਾਰ ਸਿਰਾਂ ਦੀ ਗਿਣਤੀ ਸੀ, ਨਾ ਕਿ ਆਤਮ-ਗੌਰਵਤਾ, ਅਤੇ ਇਸ ਗਿਣਤੀ ਵਿਚ ਸਿੱਖਾਂ ਨੂੰ ਸਭ ਪਾਸੇ ਅਪਣੇ ਲਈ ਹਾਰ ਹੀ ਹਾਰ ਦਿਸ ਰਹੀ ਸੀ, ਤੇ ਸੁਰਖਸ਼ਾ ਦੀ ਆਸ ਦਾ ਉੱਕਾ ਅਭਾਵ । ਦੂਜਾ ਕਾਰਣ, ਇਹ ਕਿ ਸੰਨ ਈਸਵੀ 1947 ਵਿਚ, ਅੰਗ੍ਰੇਜ਼ਾਂ ਨੇ ਹਿੰਦੁਸਤਾਨ ਨੂੰ ਛੱਡਣ ਵਿਚ ਇਤਨੀ ਕਾਹਲੀ ਕੀਤੀ ਜਿਸ ਦੇ ਪ੍ਰਤਿਕਰਮ ਵਜੋਂ ਠੰਢੇ ਦਿਲ ਨਾਲ, ਕੋਈ ਵਿਚਾਰ ਕਰਨਾ ਸਿੱਖ ਲੀਡਰਾਂ ਲਈ ਅਸੰਭਵ ਹੋ ਗਿਆ, ਅਤੇ ਉਹ ਸਿੱਖ ਧਰਮ ਦੇ ਪ੍ਰਥਮ ਮੰਤਵ ਤੇ ਮੂਲ ਕਾਰਣ ਨੂੰ ਉੱਕਾ ਭੁੱਲ ਕੇ, ਸਿੱਖ ਤਵਾਰੀਖ਼ ਦੇ ਦੂਰ-ਕਾਰਣ, ਹਿੰਦੂ ਧਰਮ ਦੀ ਰਖਸ਼ਾ, ਨੂੰ ਹੀ ਸਿੱਖਾਂ ਤੇ ਸਿੱਖੀ ਦਾ ਅਨਿਵਾਰਯ-ਕਾਰਣ (causa sine qua-non) ਮੰਨ ਕੇ, ਨ ਕੇਵਲ ਅਪਣੇ ਜਨਮ ਸਿੱਧ ਅਧਿਕਾਰ, ਸ੍ਵੈਸ਼ ਪ੍ਰਭੂਸੱਤਾ (Political right of self-determination) ਨੂੰ ਹੀ ਗਵਾ ਬੈਠੇ, ਸਗੋਂ ਸਿੱਖੀ ਦੇ ਬੀਜਕਾਰਣ ਤੇ ਮੁੱਖਮੰਤਵ, ਸਾਮੀ ਆਤਮਾ ਤੇ ਆਰਯ ਆਤਮਾ ਦੇ p. 13ਮੁਸਤਕਿਲ ਤਾਲਮੇਲ, ਵਲੋਂ ਵੀ ਪਿੱਠ ਫੇਰ ਬੈਠੇ ਯਾ ਇਉਂ ਕਹੋ, ਕਿ ਅਸਮ੍ਰਥ ਬਣ ਬੈਠੇ । ਇਨ੍ਹਾਂ ਦੋਂਹ ਕਾਰਣਾਂ ਕਰਕੇ ਸਿੱਖ ਆਤਮਾ ਨਾ ਤਾਂ ਕਮੀਊਨਲ ਅਵਾਰਡ ਨੂੰ ਕਬੂਲ ਕਰ ਸਕੀ ਤੇ ਨਾ ਰੱਦ; ਤੇ ਇਉਂ ਸਿੱਖਾਂ ਨੇ ਇਸ ਸ਼ਬਦ ਦਾ ਕਾਬਲੇਕਬੂਲ ਤਰਜੁਮਾ ਨਾ ਕੀਤਾ ।
If that is so, why did the Sikhs not make an acceptable and current translation of the “Communal Award” in Panjabi? There were two reasons for this. The first was that the Communal Award apportioned political power by counting heads, with no regard for a people's self-respect, and by that count the Sikhs saw nothing but defeat for themselves on every side, and a complete absence of any hope of security. The second was that in 1947 the English were in such haste to leave India that the Sikh leaders found calm deliberation impossible. They forgot the first aim and root cause of the Sikh faith entirely and took a remote cause in Sikh history, the defense of Hinduism, to be the indispensable condition (causa sine qua-non) of the Sikhs and of Sikhi. They forfeited their birthright, sovereign self-rule (political right of self-determination), and turned their backs on the p. 13lasting harmony of the Semitic soul and the Aryan soul, the originating cause and chief aim of Sikhi. Or, to put it another way, they became incapable of it. For these two reasons the Sikh soul could neither accept the Communal Award nor reject it; and so the Sikhs made no acceptable translation of the term.
ਸੰਨ 1947 ਤੋਂ ਪਿਛੋਂ, ਸੁਤੰਤ੍ਰ ਭਾਰਤ ਵਿਚ ਸਿੱਖ ਅਸ਼ਾਂਤੀ ਦੇ ਦੁੱਖ ਭਰੇ ਕਾਂਡ ਦਾ ਸਹੀ ਵਿਸ਼ਲੇਸ਼ਨ ਅਤੇ ਸੰਨ 1947 ਵਿਚ, ਪੱਛਮੀ ਪੰਜਾਬ ਵਿਚ ਸਿੱਖਾਂ ਨਾਲ ਵਾਪਰੀ ਦੁਰਗਤੀ ਦੇ ਮੂਲ ਕਾਰਣ, ਕਮੀਊਨਲ ਅਵਾਰਡ ਦਾ ਇਹ ਪਿਛੋਕੜ, ਤੇ ਉਸ ਦਾ ਸਮਝਿਆਂ ਹੀ, ਠੀਕ ਤੌਰ ਤੇ ਕਹੇ ਜਾ ਸਕਦੇ ਹਨ, ਅਤੇ ਇਉਂ ਵਿਚਾਰਿਆਂ ਕਮੀਊਨਲ ਅਵਾਰਡ ਦੀ ਸੰਖੇਪ ਕਥਾ ਨਾ ਕੇਵਲ ਮਨੋਰੰਜਕ ਹੀ ਹੈ, ਸਗੋਂ ਰਹੱਸਯਮਈ ਭੀ ।
A proper analysis of the sorrowful chapter of Sikh unrest in free India after 1947, and of the root causes of the calamity that befell the Sikhs in West Panjab in 1947, is possible only if this background to the Communal Award and are understood. Seen in this light, the brief story of the Communal Award is both engaging and full of mystery.
ਸੰਨ 1600 ਈਸਵੀ ਵਿਚ, ਈਸਟ ਇੰਡੀਆ ਕੰਮਪਨੀ, ਜਿਸ ਨੇ ਕਿ ਭਾਰਤ ਵਿਚ ਅੰਗ੍ਰੇਜ਼ੀ ਸਾਮਰਾਜ ਸਥਾਪਤ ਕੀਤਾ ਦੀ ਨੀਂਹ ਰੱਖੀ ਗਈ । ਇਸ ਈਸਟ ਇੰਡੀਆ ਕੰਮਪਨੀ, ਜਿਹੜੀ ਕਿ ਪ੍ਰਤੱਖ ਰੂਪ ਵਿਚ ਇਕ ਨਿਰੋਲ ਵਿਪਾਰਕ ਸੰਸਥਾ ਸੀ, ਦੀਆਂ ਜੜ੍ਹਾਂ ਵਿਚ ਹੀ ਮੁਲਕੀ ਕਬਜ਼ਾ ਤੇ ਫਿਰ ਇਸ ਰਾਜ-ਅਧਿਕਾਰ ਨੂੰ ਹਿੰਦ ਵਾਸੀਆਂ ਨੂੰ ਸੌਂਪਣ ਦੀ ਸੰਭਾਵਨਾ ਮੌਜੂਦ ਸੀ । “ਵਯੋਪਾਰੇ ਬਸਤਹਿ ਲਕਸ਼ਮੀ” ਤਾਂ ਪ੍ਰਾਚੀਨ ਸਮਿਆਂ ਤੋਂ ਪ੍ਰਤੱਖ ਹੀ ਸੀ, ਪਰ ਵਯਪਾਰ ਦੁਆਰਾ ਰਾਜਸੱਤਾ ਪ੍ਰਾਪਤੀ ਦੀ ਪਰਪਾਟੀ ਈਸਟ ਇੰਡੀਆ ਕੰਮਪਨੀ ਨੇ ਹੀ ਅਸਥਾਪਤ ਕੀਤੀ । ਇਸ ਕੰਮਪਨੀ ਅਥਵਾ ਵਿਪਾਰਕ ਸੰਸਥਾ ਨੂੰ ਹਿੰਦੁਸਤਾਨ ਨਾਲ ਤਜਾਰਤ ਕਰਨ ਦੇ ਅਧਿਕਾਰ, ਇੰਗਲੈਂਡ ਦੇ ਬਾਦਸ਼ਾਹ ਨੇ ਸਰਕਾਰੀ ਤੌਰ ਉਤੇ ਦੇ ਕੇ, ਇਹ ਨਿਸ਼ਚਿਤ ਕਰ ਦਿੱਤਾ ਕਿ ਹਿੰਦੁਸਤਾਨ ਨਾਲ ਅੰਗ੍ਰੇਜ਼ੀ ਤਜਾਰਤ ਅੰਗ੍ਰੇਜ਼ ਪਾਤਸ਼ਾਹ ਦੀ ਆਗਿਆ ਤੇ ਪ੍ਰਬੰਧਕ ਅਧਿਕਾਰਾਂ ਦੇ ਆਧੀਨ ਹੈ। ਅੰਗ੍ਰੇਜ਼ਾਂ ਦੇ ਹਿੰਦੁਸਤਾਨ ਉੱਤੇ ਕਬਜ਼ੇ ਦੀ ਇਹੋ ਜੜ੍ਹ ਹੈ, ਕਿਉਂਜੁ ਇਸ ਕੰਮਪਨੀ ਦੀ ਅੰਗ੍ਰੇਜ਼ੀ ਬਾਦਸ਼ਾਹ ਵਲੋਂ ਸਰਕਾਰੀ ਮਨਜ਼ੂਰੀ ਅਤੇ ਇਸ ਨੂੰ ਅਜੇਹਾ ਅਧਿਕਾਰ ਵਰਦਾਨ, ਜਿਸ ਦੁਆਰਾ ਕਿ ਇਹ ਇਕ ਗ਼ੈਰ ਤੇ ਸੁਤੰਤ੍ਰ ਦੇਸ਼ ਵਿਚ, ਵਿਚਰ ਸਕੇ, ਦਰ ਅਸਲ ਇਸ ਗੱਲ ਦਾ ਸੂਚਕ ਹੈ ਕਿ ਅੰਗ੍ਰੇਜ਼ ਹਿੰਦੁਸਤਾਨ ਵਿਚ ਅਧਿਕਾਰ ਪ੍ਰਾਪਤੀ ਦੀ ਅਕਾਂਕਸ਼ਾ ਰੱਖਦੇ ਸਨ ਅਤੇ ਇਸ ਦਾ ਹੱਕ ਜਮਾਉਣ ਦੇ ਚਾਹਵਾਨ ਸਨ । ਸੰਨ 1661 ਈਸਵੀ ਵਿਚ, ਜੋ ਸੰਵਿਧਾਨ ਪਤ੍ਰ (charter) ਅੰਗ੍ਰੇਜ਼ੀ ਸਰਕਾਰ ਨੇ ਇਸ ਕੰਮਪਨੀ ਨੂੰ ਬਖਸ਼ਿਆ, ਉਸ ਵਿਚ ਇਹ ਪ੍ਰਵਾਣ ਕੀਤਾ ਗਿਆ ਸੀ ਕਿ ਕੰਮਪਨੀ ਹਿੰਦੁਸਤਾਨ ਵਿਚ ਕਿਲ੍ਹਾਬੰਦੀਆਂ, ਸਿਲ੍ਹੇਖਾਨਿਆਂ ਅਤੇ ਸੈਨਾ ਦੀ ਮਾਲਿਕ ਹੈ ਅਤੇ ਇਸ ਨੂੰ ਹਿੰਦੁਸਤਾਨ ਵਿਚ ਲਾਮਬੰਦੀ, ਜੰਗ ਕਰਨ ਤੇ ਅਹਿਦਨਾਮੇ ਕਰਨ ਦੇ ਅਖ਼ਤਿਆਰ ਹਨ । ਇਉਂ ਵਿਚਾਰਿਆਂ, ਅੰਗ੍ਰੇਜ਼ਾਂ ਦੇ ਹਿੰਦੁਸਤਾਨ ਉੱਤੇ ਰਾਜਸੀ ਕਬਜ਼ੇ ਦੀ ਗੌਹਯ ਅਕਾਂਕਸ਼ਾ, ਇਸ ਵਪਾਰਕ ਸੰਸਥਾ ਦੇ ਮੂਲ ਉਦੇਸ਼ਾਂ ਨਾਲੋਂ ਅਨਿਖੜਵੀਂ ਪ੍ਰਤੱਖ ਹੋ ਆਉਂਦੀ ਹੈ ।
In 1600 of the Christian era the foundation was laid of the East India Company, which established the English empire in India. In the very roots of this East India Company, on the face of it a purely commercial body, lay the possibility of taking possession of the country, and then of handing this authority to govern over to the inhabitants of India. “Vyopāre basatahi lakṣmī” [fortune dwells in trade] had of course been plain since ancient times, but it was the East India Company that established the practice of gaining political power through trade. By officially granting this company or commercial body the right to trade with India, the English monarch made it clear that English trade with India was subject to the permission and administrative authority of the English sovereign. This is the very root of the English possession of India, for the English monarch's official sanction of this company, and his bestowal on it of powers enabling it to operate in a foreign and independent country, in fact show that the English aspired to gain power in India and wished to establish their claim to it. The charter that the English government granted this company in 1661 of the Christian era acknowledged that the Company was the owner of fortifications, armouries and an army in India, and that it had the authority to mobilize troops, wage war and conclude treaties in India. Seen in this way, the covert ambition of the English for political possession of India stands out as inseparable from the original aims of this commercial body.
ਇਹੋ ਅਕਾਂਕਸ਼ਾ ਅੰਤ ਨੂੰ, ਧੀਰੇ ਧੀਰੇ, ਸੰਨ 1849 ਈਸਵੀ ਵਿਚ, ਅੰਗ੍ਰੇਜ਼ਾਂ ਦੇ ਹਿੰਦੁਸਤਾਨ ਉੱਤੇ ਮੁਕੰਮਲ ਕਬਜ਼ੇ ਦੇ ਰੂਪ ਵਿਚ ਪ੍ਰਗਟ ਹੋਈ ।
This same ambition at last, little by little, in 1849 of the Christian era, came out into the open as the complete possession of India by the English.
ਇਹ ਈਸਟ ਇੰਡੀਆ ਕੰਮਪਨੀ ਰੂਪੀ (tree of p. 14porphyry) ਦੀ ਉੱਚਤਮ ਟਾਹਣੀ ਹੀ, ਸੰਨ 1947 ਵਿਚ, ਦੇ ਹਿੰਦੁਸਤਾਨ ਨੂੰ ਛੱਡ ਜਾਣ ਅਤੇ ਇਸ ਦਾ ਰਾਜਭਾਗ ਹਿੰਦੁਸਤਾਨੀਆਂ ਨੂੰ ਸੌਂਪ ਦੇਣ ਦੇ ਰੂਪ ਵਿਚ ਉੱਗਮੀ, ਤੇ ਇਹ ਇਉਂ ਹੋਇਆ ।
The highest branch of this (tree of p. 14porphyry) that was the East India Company sprouted in 1947 in the form of the leaving India and handing its rule over to the Indians. This is how it came about.
ਸੰਨ 1757 ਵਿਚ, ਜਦੋਂ ਪਲਾਸੀ ਦੀ ਲੜਾਈ ਦੇ ਵਿਜਈ, ਦਾ, ਮੁਰਸ਼ਦਾਬਾਦ ਦੇ ਨਵਾਬੀ ਮਹਿਲਾਂ ਵਿਚ ਪ੍ਰਵੇਸ਼ ਹੋਇਆ ਤਾਂ ਉਸ ਦੀਆਂ ਅੱਖਾਂ ਇਹ ਦੇਖ ਕੇ ਕਿ ਨਵਾਬ ਦਾ , ਸੋਨਾਂ ਚਾਂਦੀ ਤੇ ਹੀਰੇ ਜਵਾਹਰਾਤ ਨਾਲ ਨੱਕੋਂ ਨੱਕ ਭਰਿਆ ਪਿਆ ਹੈ, ਚਕਾਚੂੰਧ ਹੋ ਗਈਆਂ । ਉਸ ਨੇ ਅਤੇ ਉਸ ਦੇ ਸਾਥੀ ਅੰਗ੍ਰੇਜ਼ਾਂ ਨੇ ਰੱਜਵੀਂ ਲੋਟੀ ਉਥੋਂ ਕੀਤੀ, ਅਤੇ ਪਿਛੋਂ ਜਾ ਕੇ, ਜਦੋਂ ਬ੍ਰਿਟਿਸ਼ ਪਾਰਲੀਮੈਂਟ ਨੇ ਇਸ ਲੁੱਟ ਦੀ ਪੁੱਛ ਪੜਤਾਲ ਕੀਤੀ ਤਾ ਕਲਾਈਵ ਨੇ ਰੋਸ ਭਰੇ ਅਚੰਭੇ ਨਾਲ ਉੱਤ੍ਰ ਦਿਤਾ : “ਮੈਂ ਤੁਹਾਡੀ ਪ੍ਰਸੰਸਾ ਦਾ ਪਾਤ੍ਰ ਹਾਂ ਕਿ ਮੈਂ ਉਸ ਸਮੇਂ ਬੜੇ ਸੰਕੋਚ ਤੋਂ ਕੰਮ ਲਿਆ ।......ਮੈਂ ਅਜੇਹੇ ਸੰਦੂਕਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਵਿਚੋਂ ਲੰਘ ਰਿਹਾ ਸਾਂ, ਜੋ ਕਿ ਮੇਰੇ ਅੱਗੇ ਖੁਲ੍ਹੇ ਅਤੇ ਸੋਨੇ ਤੇ ਰਤਨਾਂ ਨਾਲ ਭਰੇ ਪਏ ਸਨ । ਮਿਸਟਰ ਪ੍ਰੈਜ਼ੀਡੈਂਟ, ਹੁਣ ਜਦੋਂ ਕਿ ਮੈਂ ਉਸ ਸਮੇਂ ਦਾ ਚਿੰਤਨ ਕਰਦਾ ਹੈ, ਤਾਂ ਉਸ ਸਮੇਂ ਜੋ ਤਿਆਗ ਤੇ ਸੰਕੋਚ ਮੈਂ ਕੀਤਾ, ਉਸ ਉੱਤੇ ਮੈਂ ਆਪ ਅਚੰਭਤ ਹਾਂ ।”*
In 1757, when , the victor of the battle of Plassey, entered the Nawab's palaces at Murshidabad, his eyes were dazzled to see that the Nawab's was filled to the brim with gold and silver, diamonds and jewels. He and his English companions took their fill of plunder there, and later, when the British Parliament inquired into this plunder, Clive answered in indignant astonishment: “I deserve your praise for the great restraint I exercised at that time. .........I was walking through rows upon rows of chests that lay open before me, full of gold and jewels. Mr President, now that I reflect on that time, I am myself astonished at what I forwent and at the restraint I showed then.”*
ਇਸ ਪ੍ਰਕਾਰ ਦੇ ਯੁੱਧ ਤੇ ਲੜਾਈਆਂ, ਜਿਥੇ ਕਲਾਈਵ ਵਰਗੇ ਯੋਧਿਆਂ ਲਈ ਲਾਭਵੰਦ ਸਨ, ਉਥੇ ਈਸਟ ਇੰਡੀਆ ਕੰਮਪਨੀ ਲਈ ਮਾਲੀ ਤੌਰ ਤੇ ਹਾਨੀਕਾਰਕ ਵੀ ਸਨ, ਅਤੇ ਇਉਂ ਕੰਮਪਨੀ ਉੱਤੇ ਇਤਨਾਂ ਮਾਲੀ ਭਾਰ ਵਧ ਗਿਆ ਕਿ ਉਸ ਨੂੰ ਬੈਂਕ ਆਫ਼ ਇੰਗਲੈਂਡ ਨੇ ਭੀ ਕਰਜ਼ਾ ਦੇਣੋਂ ਨਾਂਹ ਕਰ ਦਿੱਤੀ, ਅਤੇ ਕੰਮਪਨੀ ਨੇ ਬ੍ਰਿਟਿਸ਼ ਗਵਰਨਮਿੰਟ ਕੋਲ ਮਾਲੀ ਸਹਾਇਤਾ ਲਈ ਪ੍ਰਾਰਥਨਾ ਕੀਤੀ, ਜਿਸ ਕਾਰਣ ਬ੍ਰਿਟਿਸ਼ ਪਾਰਲੀਮੈਂਟ ਨੇ, ਸਭ ਹਾਲਾਤ ਦੀ ਜਾਂਚ ਪੜਤਾਲ ਪਿੱਛੋਂ ਸੰਨ 1773 ਦਾ “ਰੈਗੂਲੇਟਿੰਗ ਐਕਟ” ਪਾਸ ਕਰਕੇ, ਕੰਮਪਨੀ ਦੇ ਹਿੰਦੁਸਤਾਨੀ ਇਲਾਕਿਆਂ ਦੇ ਇੰਤਜ਼ਾਮ ਦੀ ਸਿੱਧੀ ਦੇਖ ਭਾਲ ਦੀ ਜ਼ਿਮੇਦਾਰੀ ਆਪ ਸੰਭਾਲ ਲਈ, ਜਿਸ ਦੇ ਸਿੱਟੇ ਦੇ ਤੌਰ ਤੇ, ਸਰ ਨੂੰ ਬੰਗਾਲ ਦਾ ਗਵਰਨਰ ਜਨਰਲ ਥਾਪਿਆ ਗਿਆ । ਇਸ ਪ੍ਰਕਾਰ, ਜਦ ਬ੍ਰਿਟਿਸ਼ ਪਾਰਲੀਮੈਂਟ ਨੇ ਹਿੰਦੁਸਤਾਨ ਵਿਚ ਕਾਬੂ ਕੀਤੇ ਇਲਾਕਿਆਂ ਦੇ ਰਾਜਸੀ ਇੰਤਜ਼ਾਮ ਦੀ ਜ਼ਿਮੇਵਾਰੀ ਕਬੂਲ ਲਈ, ਤਾਂ ਅਵੱਸ਼ ਹੋ ਗਿਆ ਕਿ ਜਿਨ੍ਹਾਂ ਸਿਧਾਂਤਾਂ ਉੱਤੇ ਇੰਗਲੈਂਡ ਵਿਚ ਰਾਜਕਾਜ ਦਾ ਨਿਰਭਰ ਹੈ, ਉਨ੍ਹਾਂ ਸਿਧਾਂਤਾਂ ਦਾ ਪ੍ਰਭਾਵ ਤੇ ਅਸਰ ਇਨ੍ਹਾਂ ਹਿੰਦੁਸਤਾਨੀ ਇਲਾਕਿਆਂ ਦੇ ਰਾਜਕਾਜ ਅਤੇ ਪ੍ਰਬੰਧਕ ਢੰਗ ਉੱਤੇ ਵੀ ਪਵੇ । ਇੰਗਲੈਂਡ ਵਿਚ ਰਾਜਕਾਜ ਦਾ ਆਧਾਰ ਦੋ ਸਿਧਾਂਤ ਹਨ, (1) ਲੋਕਾਂ ਉੱਤੇ ਹਕੂਮਤ p. 15ਉਨ੍ਹਾਂ ਦੀ ਮਰਜ਼ੀ ਨਾਲ ਕੀਤੀ ਜਾਵੇ, ਅਤੇ (2) ਉਸ ਹਕੂਮਤ ਦਾ ਮੰਤਵ ਉਨ੍ਹਾਂ ਦੀ ਅਪਣੀ ਭਲਾਈ ਤੇ ਲਾਭ ਹੋਵੇ । ਹਿੰਦੁਸਤਾਨ ਵਿਚ ਰਾਜ ਕਰਨ ਵਾਲੀ ਕੋਈ ਹਕੂਮਤ, ਜਿਸ ਉੱਤੇ ਕਿ ਬ੍ਰਿਟਿਸ਼ ਪਾਰਲੀਮੈਂਟ ਦਾ ਸਿੱਧਾ ਟੇਢਾ ਅਧਿਕਾਰ ਹੋਵੇ, ਅਤੇ ਇਉਂ ਜਿਸ ਦੀ ਅੰਤਮ ਜ਼ਿਮੇਦਾਰੀ ਬ੍ਰਿਟਿਸ਼ ਪਾਰਲੀਮੈਂਟ ਅਤੇ ਅੰਗ੍ਰੇਜ਼ ਜਾਤੀ ਉੱਤੇ ਆਉਂਦੀ ਹੋਵੇ, ਇਨ੍ਹਾਂ ਦੋਹਾਂ ਸਿਧਾਂਤਾਂ ਦਾ ਤਿਆਗ ਜਾਂ ਖੰਡਨ, ਪ੍ਰਤੱਖ ਰੂਪ ਵਿਚ ਨਹੀਂ ਕਰ ਸਕਦੀ ਸੀ । ਸ੍ਵਰਾਜ ਦਾ ਜੋ ਬੂਟਾ ਸੰਨ 1947 ਵਿਚ ਫਲੀਭੂਤ ਹੋਇਆ, ਉਸ ਦਾ ਬੀਜ ਰੂਪ ਇਹ ਇਤਿਹਾਸਕ ਤੇ ਸਿਧਾਂਤਕ ਪਿਛੋਕੜ ਹੀ ਹੈ ।
Wars and battles of this kind, profitable as they were for warriors like Clive, also did financial harm to the East India Company. The financial burden on the Company grew so great that even the Bank of England refused it a loan, and the Company petitioned the British Government for financial help. As a result, after an inquiry into the whole situation, the British Parliament passed the “Regulating Act” of 1773 and itself took responsibility for directly overseeing the Company’s administration of its Indian territories, in consequence of which Sir was appointed Governor-General of Bengal. Thus, when the British Parliament accepted responsibility for the political administration of the territories brought under control in India, it became inevitable that the principles on which government in England rests should also bear on the government and the administrative arrangements of these Indian territories. Government in England rests on two principles: (1) that people be governed p. 15with their consent, and (2) that the aim of that government be their own welfare and benefit. No government ruling in India over which the British Parliament had authority, direct or indirect, and for which the British Parliament and the English nation therefore bore ultimate responsibility, could openly abandon or repudiate these two principles. The seed of the tree of self-rule that bore fruit in 1947 is this very historical and theoretical background.
p. 14* Rawlinson, H. G. The British Achievements in India, London. p, 20-21
* Rawlinson, H. G. The British Achievements in India, London. p, 20-21
ਸੰਨ 1803 ਈਸਵੀ ਵਿਚ ਈਸਟ ਇੰਡੀਆ ਕੰਮਪਨੀ ਦਾ ਵੀਹ ਸਾਲਾ ਚਾਰਟਰ ਮੁੱਕਿਆ ਤਾਂ ਇਸ ਨੂੰ ਪੁਨਰਜੀਵਤ ਕਰਨ ਦੀ ਲੋੜ ਪਈ । ਲਾਰਡ ਗ੍ਰੈਨਵਿਲ ਨੇ ਉਸ ਸਮੇਂ ਜਿਹੜਾ “ਇੰਡੀਆ-ਬਿਲ” ਬ੍ਰਿਟਿਸ਼ ਪਾਰਲੀਮੈਂਟ ਵਿਚ ਪੇਸ਼ ਕੀਤਾ, ਉਸ ਦੀ ਪ੍ਰੋਢਤਾ ਸਮਰਥਨ ਵਿਚ ਜੋ ਭਾਸ਼ਨ ਉਸ ਨੇ ਦਿਤਾ, ਉਸ ਵਿਚ ਕਿਹਾ:— “ਇਸ ਵਿਧਾਨ ਦਾ ਸ਼ਿਲਾ-ਆਧਾਰ ਤਿੰਨ ਮੁੱਖ-ਮੰਤਵ ਹਨ । ਪਹਿਲਾ, ਇਹ ਕਿ ਅਸਾਡੇ ਹੱਕਾਂ ਦੀ ਰੱਖਿਆ ਅਤੇ ਅਧਿਕਾਰਾਂ ਦੀ ਵਰਤੋਂ ਦੀ ਹਿੰਦੁਸਤਾਨ ਵਿਚ ਨੀਂਹ ਇਹ ਹੈ ਕਿ ਉਸ ਦੀ ਸਾਮਰਾਜੀ ਪ੍ਰਭੂ-ਸੱਤਾ ਤਾਜ ਬਰਤਾਨੀਆ ਹੈ......ਭਾਵੇਂ ਇਹ ਸੱਤਾ ਤਾਜ-ਬਰਤਾਨੀਆ ਦੇ ਹੱਥ ਕਿਵੇਂ ਭੀ ਆਈ, ਅਸਾਡੇ ਲਈ ਇਸ ਦਾ ਤਿਆਗ ਕਰਨਾ ਹੁਣ ਅਸੰਭਵ ਹੈ ।......ਇਸ ਪ੍ਰਭੂ-ਸੱਤਾ ਦੇ ਪ੍ਰਯੋਗ ਕਰਨ ਦੀ ਅਸਾਡੀ ਰੁਚੀ ਭਾਵੇਂ ਪ੍ਰਬਲ ਨਾ ਵੀ ਹੋਵੇ, ਅਸਾਡੇ ਲਈ ਇਸ ਨੂੰ ਸ੍ਵੀਕਾਰ ਕਰਨਾ ਅਵੱਸ਼ ਹੋ ਚੁੱਕਾ ਹੈ । ਦੂਜਾ ਮੰਤਵ, ਹਿੰਦੁਸਤਾਨੀਆਂ ਦੇ ਲਾਭਾਂ ਨੂੰ ਅੱਖੋਂ ਉਹਲੇ ਕਦਾਚਿਤ ਨਾ ਹੋਣ ਦੇਣਾ ਹੈ, ਅਤੇ ਤੀਜਾ, ਇੰਗਲੈਂਡ ਦੇ ਹਿੱਤਾਂ ਦਾ ਸਤਿਕਾਰ......ਜੇ ਸ਼ੁੱਧ ਚੇਸ਼ਟਾ ਹੋਵੇ ਤਾਂ ਹਿੰਦੁਸਤਾਨੀਆਂ ਦੇ ਲਾਭਾਂ ਅਤੇ ਇੰਗਲੈਂਡ ਦੇ ਹਿੱਤਾਂ ਵਿਚ ਨਿਰੰਤਰ ਤਾਲਮੇਲ ਹੈ, ਅਤੇ, ਕੋਈ ਬੁਨਿਆਦੀ ਵਿਰੋਧ ਨਹੀਂ”*
In 1803 of the Christian era, when the East India Company's twenty-year charter ran out, it had to be renewed. In the speech that Lord Grenville gave in support of the India Bill he then introduced in the British Parliament, he said:— “Three principal aims form the foundation stone of this legislation. The first is that the protection of our rights and the exercise of our powers in India rest on the imperial sovereignty of the British Crown...........however this power came into the hands of the British Crown, it is now impossible for us to give it up. ...........However little inclined we may be to exercise this sovereignty, it has become unavoidable for us to accept it. The second aim is never to let the benefits of the Indians drop out of sight; and the third, regard for the interests of England....if the effort is sincere, there is constant harmony between the benefits of the Indians and the interests of England, and no fundamental conflict”*
ਇਹ ਉਹ ਸਮਾਂ ਹੈ, ਜਦੋਂ ਕਿ ਸਿੱਖ ਰਾਜ ਵਾਲਾ ਭਾਗ ਹੀ ਕੇਵਲ ਰਹਿ ਗਿਆ ਸੀ, ਬਾਕੀ ਸਾਰਾ ਹਿੰਦੁਸਤਾਨ ਅੰਗ੍ਰੇਜ਼ਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ ।
This is the time when only the part under Sikh rule remained ; all the rest of India had come into the possession of the English.
ਸੰਨ 1913 ਈਸਵੀ ਵਿਚ, , ਹਿੰਦ ਦਾ ਗਵਰਨਰ-ਜਨਰਲ ਨਿਯਤ ਹੋ ਕੇ ਪੁੱਜਾ, ਅਤੇ ਹੇਸਟਿੰਗਸ ਦੇ ਸਿਰ ਇਸ ਗੱਲ ਦਾ ਸਿਹਰਾ ਬੱਝਦਾ ਹੈ ਕਿ ਉਸ ਨੇ ਪਹਿਲੀ ਵਾਰ, ਸਪੱਸ਼ਟ ਸ਼ਬਦਾਂ ਵਿਚ, ਇਹ ਵਿਚਾਰ ਪ੍ਰਗਟ ਕੀਤੇ, ਕਿ ਇਕ ਦਿਨ ਅਜੇਹਾ ਆਏਗਾ ਜਦੋਂ ਕਿ ਅੰਗ੍ਰੇਜ਼ ਅਪਣੀ ਰਜ਼ਾਮੰਦੀ ਨਾਲ, ਹਿੰਦੁਸਤਾਨ ਦੀ ਰਾਜਸੱਤਾ ਹਿੰਦੁਸਤਾਨੀਆਂ ਨੂੰ ਸੌਂਪ ਕੇ, ਟੁਰ ਜਾਣਗੇ । ਆਪਣੀ ਨਿਜੀ ਡਾਇਰੀ ਵਿਚ ਉਸ ਲਿਖਿਆ (17 ਮਈ, 1918) ਕਿ, p. 16“ਉਹ ਸਮਾਂ, ਜਿਹੜਾ ਕਿ ਬਹੁਤ ਦੂਰ ਨਹੀਂ, ਆਵੇਗਾ, ਜਦ ਕਿ ਇੰਗਲੈਂਡ, ਅਪਣੇ ਆਪ ਹੀ, ਸ਼ੁਭ ਨੀਤੀ ਵਿਚਾਰ ਕੇ, ਇਸ ਰਾਜਸੱਤਾ ਨੂੰ ਤਿਆਗ ਦੇਣ ਦਾ ਸੰਕਲਪ ਕਰੇਗਾ, ਜਿਹੜੀ ਕਿ ਅਸਾਂ, ਧੀਰੇ ਧੀਰੇ, ਪਰ ਬਿਨਾਂ ਗੰਭੀਰ ਵਿਚਾਰ ਦੇ, ਗ੍ਰਹਣ ਕਰ ਲਈ ਹੈ ਅਤੇ ਜਿਸ ਨੂੰ ਝਟਪਟ ਤਿਲਾਂਜ਼ਲੀ ਦੇਣਾ, ਐਸ ਵੇਲੇ ਅਸਾਡੇ ਲਈ ਅਸੰਭਵ ਬਣ ਚੁੱਕਾ ਹੈ ।”
In 1913 of the Christian era the arrived as the appointed Governor-General of India, and to Hastings goes the credit for having expressed for the first time, in clear words, the view that a day would come when the English, of their own accord, would hand the rule of India over to the Indians and depart. In his private diary he wrote (17 May, 1918) that, p. 16“The time, not far distant, will come when England, of her own accord and on considerations of sound policy, will resolve to give up this dominion, which we have acquired gradually but without serious thought, and which it has now become impossible for us to cast off at a stroke.”
p. 15* Hansard, XXV,
* Hansard, XXV,
ਸੱਚੀ ਗੱਲ ਇਹੋ ਹੈ, ਅਤੇ ਇਹ ਅੰਗ੍ਰੇਜ਼ਾਂ ਦੀ ਵਿਚਕਸ਼ਨ ਬੁੱਧੀ ਅਤੇ ਉੱਚਮਤੀ ਦੀ ਅਕੱਟ ਪ੍ਰੌਢਤਾ ਹੈ ਕਿ ਪਿਛਲੇ 150 ਵਰ੍ਹਿਆਂ ਦੇ ਲੰਮੇ ਸਮੇਂ ਵਿਚ, ਕੱਟੜ ਤੋਂ ਕੱਟੜ ਸਾਮਰਾਜਵਾਦੀ ਅੰਗ੍ਰੇਜ਼ ਬੁੱਧੀਵਾਨ ਭੀ ਸਦਾ ਇਸ ਗੱਲ ਦੀ ਹਾਮੀ ਭਰਦੇ ਰਹੇ ਹਨ, ਕਿ ਅੰਗ੍ਰੇਜ਼ਾਂ ਦਾ ਹਿੰਦੁਸਤਾਨ ਉੱਤੇ ਰਾਜਸੀ ਅਧਿਕਾਰ ਸਦੀਵ ਨਹੀਂ ਰਹੇਗਾ ਤੇ ਨਹੀਂ ਰਹਿਣਾ ਚਾਹੀਏ । ਮੱਤ-ਭੇਦ ਕੇਵਲ ਇਸ ਗੱਲ ਉੱਤੇ ਰਿਹਾ ਹੈ, ਕਿ ਇਹ ਅਧਿਕਾਰ ਹਿੰਦੁਸਤਾਨੀਆਂ ਨੂੰ ਸੌਂਪਣ ਦਾ ਉਚਿਤ ਸਮਾਂ ਕਿਹੜਾ ਹੈ ।
The plain truth is this, and it is the unanswerable proof of the discerning intelligence and high-mindedness of the English, that over the long period of the past 150 years even the most diehard English imperialist thinkers have always affirmed that the political authority of the English over India will not be permanent, nor should it be. The only difference of opinion has been over when the right time is to hand this authority over to the Indians.
ਮਹਾਕਵੀ, , (1865-1936) ਅੰਗ੍ਰੇਜ਼ੀ ਸਾਮਰਾਜ ਦਾ ਜਗਤ-ਪ੍ਰਸਿੱਧ ਸੀ ਅਤੇ ਇਸ ਸਾਮਰਾਜ ਦੀ ਆਤਮਕ ਪ੍ਰਭੁਤਾ ਦਾ ਪੈਗੰਬਰ । ਉਸ ਨੇ ਅਪਣੀ ਇਕ ਜਗਤ-ਵਿਖਿਆਤ ਕਵਿਤਾ ਵਿਚ, ਇਹ ਵਿਚਾਰ ਪ੍ਰਗਟ ਕੀਤੇ ਸਨ* : “ਔਹ ਤੱਕੋ, ਦੂਰਦਰਾਡੇ ਸਾਗਰਾਂ ਵਿਚ ਤਰਦੇ ਅਸਾਡੇ ਸਮੁੰਦ੍ਰੀ ਬੇੜੇ ਅਲੋਪ ਹੋ ਰਹੇ ਹਨ । ਦੇਸ਼ ਦੇਸ਼ਾਂਤਰਾਂ ਵਿਚ ਅਸਾਡੇ ਫ਼ੌਜੀ ਕੰਪੂਆਂ ਦੀਆਂ ਅਗਾਂ ਦੀਆਂ ਲਾਟਾਂ ਬੁਝ ਰਹੀਆਂ ਹਨ। ਅਤੇ ਆਹ ਲਓ, ਅਸਾਡੀ ਭਿਬਯ ਪ੍ਰਭਾਵਸ਼ਾਲੀ ਸਾਮਰਾਜੀ ਸ਼ਕਤੀ ਇੱਕ ਭੁੱਲੀ ਵਿਸਰੀ ਪੌਰਾਣਕ ਕਥਾ ਬਣ ਗਈ ਹੈ !”
The great poet (1865-1936) was the world-famous of the English empire and the herald of its spiritual supremacy. In one of his world-renowned poems he expressed these thoughts*: “Look there, our navies sailing on far-off seas are vanishing. In lands near and far the flames of the fires of our army camps are going out. And see, our magnificent, imposing imperial power has become a forgotten, mythical tale!”
ਸੰਨ 1923 ਦੇ ਲਗਭਗ, ਇਕ ਅੰਗ੍ਰੇਜ਼ ਆਈ. ਸੀ. ਐਸ. ਨੇ, ਗੁਮਨਾਮ ਰਹਿ ਕੇ’ ਇਕ ਪੁਸਤਕ ਲੰਡਨ ਵਿਚ ਛਪਵਾਈ ਸੀ, The Lost Dominion ਇਸ ਪੁਸਤਕ ਦੀ (argumentum ad populum) ਇਹੋ ਸੀ ਕਿ ਅੰਗ੍ਰੇਜ਼ਾਂ ਕੋਲੋਂ ਹਿੰਦੁਸਤਾਨ ਕੇਵਲ ਇਸ ਗੱਲੇ ਹੀ ਖੁੱਸਣ ਵਾਲਾ ਹੈ, ਕਿਉਂਜੁ ਅੰਗ੍ਰੇਜ਼ਾਂ ਨੂੰ ਆਪਣੇ ਆਪ ਉਤੇ ਸ੍ਵੈ-ਸ਼੍ਰਧਾ ਤੇ ਆਤਮ-ਵਿਸ਼ਵਾਸ ਹੀ ਨਹੀਂ ਹੈ । ਜੇ ਅੰਗ੍ਰੇਜ਼ ਇਉਂ p. 17ਨਾ ਮੰਨਦੇ ਕਿ ਉਨ੍ਹਾਂ ਨੇ ਹਿੰਦੁਸਤਾਨ ਉਤੇ ਕਬਜਾ ਦੇਵਨੇਤਿ ਨਾਲ ਕੀਤਾ ਹੈ ਅਤੇ ਅਪਣੀ ਧਰਮ ਕਰਤੱਵ ਪੂਰਤੀ ਲਈ ਕੁਝ ਸਮਾਂ ਇਥੇ ਹਨ, ਅਤੇ ਸਪੱਸ਼ਟ ਇਉਂ ਕਹਿੰਦੇ ਤੇ ਮੰਨਦੇ ਕਿ ਉਨ੍ਹਾਂ ਨੇ ਹਿੰਦੁਸਤਾਨ ਸ਼ਮਸ਼ੀਰ ਦੇ ਜ਼ੋਰ ਨਾਲ ਲਿਆ ਹੈ ਅਤੇ ਤਲਵਾਰ ਦੇ ਬਲ ਨਾਲ ਹੀ ਇਸ ਨੂੰ ਅਪਣੇ ਅਧੀਨ ਰੱਖਣਗੇ, ਤਾਂ ਹਿੰਦੁਸਤਾਨ ਦੇ ਅੰਗ੍ਰੇਜ਼ਾਂ ਦੇ ਹੱਥੋਂ ਚਲੇ ਜਾਣ ਦੀ ਨਿਸ਼ਚਿਤ ਸੰਭਾਵਨਾ ਕਦਾਚਿਤ ਨਾ ਹੁੰਦੀ ।
Around 1923 an English member of the I.C.S., remaining anonymous, published a book in London, The Lost Dominion. The argument this book addressed to the public (argumentum ad populum) was that India was going to slip from the hands of the English only because the English had no faith in themselves and no self-confidence. If the English had p. 17not held that they had taken possession of India by divine ordinance and were there for a time to fulfill a religious duty, and had said and held openly that they had taken India by the force of the sword and would keep it subject to them by the power of the sword alone, there would never have been any real likelihood of India passing out of the hands of the English.
p. 16* “Recessional”, originally published in The Times, London, on the 17th July, 1897, on the occasion of Queen Victoria’s Second Jubilee : “Far-called our navies melt away- On dune and headland sinks the fire- Lo. all our pomp of yesterday, Is one with Nineveh and Tyre,”
* “Recessional”, originally published in The Times, London, on the 17th July, 1897, on the occasion of Queen Victoria’s Second Jubilee : > “Far-called our navies melt away- > On dune and headland sinks the fire- > Lo, all our pomp of yesterday, > Is one with Nineveh and Tyre,”

Notes and glossary for this section (32 notes · 19 terms)

Editors’ notes

1. Context

Ramsay MacDonald’s National Government issued the Communal Decision (Cmd. 4147) on 16 August 1932 after the Indian delegates failed to agree on representation. It retained separate electorates. The Panjab table earmarked 32 Sikh seats and 86 Muslim seats out of 175 and listed 43 in the General column, alongside special and other categories. Chatterjee reports the projected overall shares as 18.85% Sikh, 51.42% Muslim and 27.42% Hindu, and records Akali opposition to the Award for fixing Sikhs as a statutory minority.

  • Chatterjee, Sikh Minority
2. Correction

Ibn Khaldun was born in Tunis in 1332. Tunis is in present-day Tunisia. Kapur Singh’s text places it in Algeria.

3. Correction

Iqbal lived from 1877 to 1938. Khurram Ali Shafique gives his birth as 9 November 1877 in Sialkot and his death as 21 April 1938 in Lahore. The 1972 and 1979 printings give different dates.

4. Correction

The couplet is from Iqbal’s “Siqilliyah” (“Sicily”), Bāṅg-i Darā. Kapur Singh’s Gurmukhi version names Ibn Khaldun in the second line. The Urdu text names Ibn Badrūn (ابنِ بدرُوں).

5. Translation

In 1979 “deviationist” ends with a full stop (danda), and the new paragraph (“ਇਹ ਕਾਰਣ ਹੈ…”) begins on p. 10; the 1972 printing has no stop and begins the paragraph on p. 11.

6. Edition history

The 1979 printing changes Iqbal’s dates to 1875–1938 from the 1972 printing’s 1872—1934. Shafique discusses 1875 as the date on Iqbal’s Middle School Certificate and dates the circulation of one 1873 birth-date claim to a newspaper published after Iqbal’s death.

  • Shafique, Iqbal
7. Edition history

1979 changes two phrases. “Those who give concrete form” (ਸਾਕਾਰ ਕਰਨ ਵਾਲੇ) replaces those who “accept” (ਸ੍ਵੀਕਾਰ ਕਰਨ ਵਾਲੇ); and “anti-social” is now what leftists (ਖਬੇ-ਪਕਸ਼ੀ ਲੋਕ) call such people, where 1972 said it was the term “in English”.

8. Correction

Iqbal’s couplet, from “Siqilliya” (Bāng-i Darā), reads آسماں نے دولتِ غرناطہ جب برباد کی / ابنِ بدروں کے دلِ ناشاد نے فریاد کی, naming Ibn Badrun, not Ibn Khaldun. Kapur Singh’s paragraph is built on Ibn Khaldun, so the couplet stays as he printed it; Iqbal’s wording is given here.

9. Context

Kapur Singh gives the remark in Panjabi and attributes the English wording in his footnote to R. P. Masani, Britain in India (Oxford, 1960), p. 23. Wavell’s own note of his interview with Jinnah on 19 November 1946, just before the invitations to the Constituent Assembly went out, records the same remark: the British should give the Muslims “their own bit of country, let it be as small as we liked”, and they would live on one meal a day. H. V. Hodson recounts it from the same interview.

  • The Transfer of Power, 1942–7, vol. 9, 109
10. Context

The line closely follows Varāhamihira’s Bṛhatsaṃhitā 2.14ab, which has the additional word samyak (“properly”). In the second half of the verse Varāhamihira says that the Yavanas are honored like sages for their learning. Kapur Singh quotes part of the first half in Gurmukhi and draws his own conclusion about assimilation.

11. Edition history

1979 reads ਜੋ ਸਮਾਜਕ ਅਤੇ ਰਾਜਸੀ ਏਕਪ੍ਰਜਾ ਬਣ ਸਕਦੀ ਹੈ (“which can become a single social and political people”); 1972 has ਜੋ ਸਮਾਜ ਕਿ ਰਾਜਸੀ ਏਕਪ੍ਰਜਾ.

12. Translation

Kapur Singh cites the line as Maru, 13.3.12. The received text has ਮੋਮ ਦਿਲਿ, ਦੁਨੀਆ ਰੰਗ, ਨੇੜੈ and ਪਾਕੁ where his quotation prints ਮੋਮਦਿਲ, ਦੁਨੀਆਰੰਗ, ਨੇੜੇ and ਪਾਕ. His explanation reads ਹਰਾ as deerskin (ਮ੍ਰਿਗਛਾਲਾ).

13. Correction

Gurbani (Guru Arjan, Maru Solhe, verse 13): the main text gives the standard text, “ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥”. Kapur Singh printed “ਮੋਮਦਿਲ … ਦੁਨੀਆਰੰਗ ਨਾ ਆਵੈ ਨੇੜੇ … ਪਾਕ ਹਰਾ”.

14. Context

Kapur Singh contrasts headcount with a people’s political standing. The Award combined separate electorates with allocations by community and by special interest. Chatterjee reports that Sikh leaders regarded the Panjab allocation as failing to provide the protection they sought and contrasts their position with weightage afforded elsewhere.

  • Chatterjee, Sikh Minority
15. Open question

Kapur Singh’s thesis in this chapter: that Sikh leaders in 1947 took “the protection of the Hindu religion” as the reason for the Sikhs’ existence and so lost their “birthright” to sovereign self-rule. The chapters that follow give his evidence.

16. Context

Kapur Singh gives the tag without naming a source. A parallel Sanskrit proverb in Carr reads vāṇijye vasate lakṣmīḥ, meaning “fortune dwells in trade”. Carr also prints the longer verse, which contrasts trade with agriculture, government service and begging. The wording printed in Sāchī Sākhī differs.

  • Carr, Sanskrit Proverbs, no. 375
17. Context

Charles II’s charter of 3 April 1661 put Company forts and settlements under its command. It empowered the Company to appoint officers, send soldiers and supplies, build fortifications and make war or peace with non-Christian princes or peoples in its places of trade. It also empowered the governor and council at each factory or trading place to exercise civil and criminal jurisdiction.

  • Shaw, Charters Relating to the East India Company, letters patent of Charles II, April 3, 1661
18. Context

The 1979 printing gives 1849, where the 1972 printing gives 1848. After the Second Anglo-Sikh War, the Governor-General’s proclamation of 29 March 1849 declared that the Kingdom of the Panjab was at an end and that Maharaja Duleep Singh’s territories became part of British India. Grewal’s chapter on colonial rule opens with this annexation.

  • Buist, Annals of India for the Year 1848, “The Annexation,” proclamation of March 29, 1849, 81–82
19. Edition history

The 1979 printing gives 1849 for the complete British possession of India, where the 1972 printing gives 1848. The annexation of the Panjab is discussed in the accompanying historical note.

20. Context

Kapur Singh gives the speech in Panjabi and cites Rawlinson. In Gleig’s later account of the parliamentary inquiry the scene has open vaults, and Clive addresses the chairman before saying he stands astonished at his own moderation. The surviving papers of Clive’s defense are held by the National Library of Wales and include testimony and drafts from the 1772–73 inquiry.

  • Gleig, Life of Clive
21. Context

The Regulating Act established a Governor-General and Council for the Presidency of Fort William in Bengal and gave them superintending powers over the other presidencies’ dealings with Indian powers, subject to stated exceptions. The Act names Warren Hastings Esquire as first Governor-General. Kapur Singh styles him “Sir”.

22. Edition history

1979 drops the closing clause “ਜਿਸ ਦਾ ਕਿ ਵਰਨਣ ਕਰ ਆਏ ਹਾਂ” (“which we have described”).

23. Edition history

1979 resets the reference as “Rawlinson, H. G. The British Achievements in India, London. p, 20-21”; 1972 has “H.G. Rawlinson, … London, p. 20-21.” The book’s title is The British Achievement in India.

24. Correction

The text prints 1803. The previous parliamentary settlement was made in 1793, and the Company’s authority and privileges were renewed on revised terms by the East India Company Act of 1813. In the Commons, Lord Castlereagh moved the committee stage on 28 June and the third reading on 13 July 1813.

25. Correction

Lord Grenville spoke in the Lords on 9 April 1813 during debate on the Marquess of Wellesley’s motion for papers on Indian affairs. His speech asserts the Crown’s sovereignty, places the welfare of India first among Britain’s duties and argues that this duty and British interests can be pursued together. These passages correspond to the three aims in Kapur Singh’s Panjabi. The Commons bill was carried by Castlereagh.

26. Edition history

The 1979 printing revises Kapur Singh’s Panjabi rendering of Grenville’s second aim to “never to let the benefits of the Indians drop out of sight” (ਲਾਭਾਂ ਨੂੰ … ਨਾ ਹੋਣ ਦੇਣਾ); the 1972 printing has “the benefit … must not drop out of sight”. Grenville’s English speech is available in the Lords debate of 9 April 1813 cited in the historical note.

27. Context

Both the 1972 and 1979 printings give 1913 for Hastings’s arrival and 17 May 1918 for the diary entry. Published quotations date the entry to 17 May 1818. The p. 326 excerpt of the 1858 edition supports the wording. Hastings’s published English says England assumed dominion “gradually and unintentionally”, a parallel to Kapur Singh’s account of power acquired gradually and without serious deliberation.

  • Hastings, Private Journal, vol. 2
28. Edition history

1979 prints “Hansrd, XXV,” and omits the page reference given in 1972 (p. 709-54). The reading corrects the name; the 1972 page reference is given here.

29. Edition history

1979 calls Kipling the prophet (ਪੈਗੰਬਰ) of the empire’s spiritual supremacy without 1972’s “great” (ਮਹਾਨ).

30. Correction

ਭਿਬਯ (16/18) is kept as printed and translated “magnificent,” by the author’s ruling. The usual form is ਭਵ੍ਯ (Sanskrit bhavya, “magnificent”); compare ਦਿਬਯ for divya on p. 20.

31. Context

A documented edition of The Lost Dominion appeared under the name Al. Carthill (Edinburgh and London: William Blackwood and Sons, 1924); Kapur Singh gives “about 1923.” The pseudonym is attributed to Bennet Christian Huntingdon Calcraft-Kennedy, whom the India Office List for 1921 records in the Indian Civil Service as a judge in Bombay, earlier a collector and magistrate.

32. Edition history

1979 drops “See,” before the title and prints “Lo.” in the third line; the reading gives “Lo,” as in Kipling’s text and the 1972 printing.

Glossary

Francis Rawdon-Hastings, Marquess of Hastings (1754–1826)

ਮਾਰਕੂਈ ਹੇਸਟਿੰਗਸ

Governor-General and Commander-in-Chief in India. His daughter, the Marchioness of Bute, edited the Private Journal published in 1858. See the historical note.

  • Hastings, Private Journal, vol. 2, title page
Robert Clive (1725–1774)

ਰਾਬਰਟ ਕਲਾਈਵ

Company commander and Governor of Bengal; victor at Plassey (1757). Defended himself before the Commons committee of inquiry in 1772–73.

Rudyard Kipling (1865–1936)

ਰੁਡਯਰਡ ਕਿਪਲਿੰਗ

English poet and writer, born in Bombay; “Recessional” (1897).

Warren Hastings (1732–1818)

ਵਾਰੈਨ ਹੇਸਟਿੰਗਸ

Governor of Bengal from 1772 and first Governor-General of the Presidency of Fort William, in office 1774–85. The 1773 Act names him Warren Hastings Esquire. Kapur Singh styles him “Sir”.

ਅਸਹਿਯੋਗ

“non-cooperation”: the Hindi (Sanskritic) coinage.

ਸ੍ਵੈਤੰਤ੍ਰ

independent (Sanskrit svatantra, in the author's spelling).

ਕਮੀਊਨਲ ਅਵਾਰਡ

the Communal Award (16 August 1932): see the historical note.

ਕੌਮ

Arabic qawm: people, nation; Kapur Singh's gloss: at once a social unit, a religious body and a polity.

ਜਾਤੀ

Sanskrit jāti: birth-group, people; on p. 11 the author uses it for “species”. Never “caste” in this edition.

ਤਰਕਿਮੁਵਾਲਾਤ

“renunciation of association”: the Urdu coinage for non-cooperation (1920).

ਤੋਸ਼ਾਖ਼ਾਨਾ

treasury, store of valuables (Persian tosha-khāna).

ਧਿੰਗੋਜ਼ੋਰੀ

by force, high-handedly.

ਨਬੀ

prophet (Arabic nabī); paired with ਪੈਗ਼ੰਬਰ, “messenger” (Persian payghambar).

ਨਾ ਮਿਲਵਰਤਣ

“non-cooperation”: the Panjabi rendering that took hold.

ਪਰਮ-ਪ੍ਰਜਾਤੀ ਵ੍ਰਿਕਸ਼

the tree of the supreme genus: the author's coinage for the “tree of Porphyry” (arbor porphyriana), the scholastic diagram dividing the highest genus into its species. He uses it for a lineage that branches from one root.

ਪ੍ਰਤਿਕਰਮ

reaction, sequel: what came in response to the Award.

ਫ਼ਿਰੰਗੀਆਂ

Firangis: Europeans, foreigners, from Persian farang (the Franks).

ਲੋਕੰ-ਪ੍ਰਤਿ ਯੁਕਤੀ

An argument or appeal addressed to the people. Kapur Singh supplies the Latin argumentum ad populum.

ਵਯਾਘਾਤੀ

contradictory, self-defeating (Sanskrit vyāghāta, “contradiction”).

Sāchī Sākhī, I. What the Award was. harvardsikh.org/books/sachi-sakhi/part-1

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.