Skip to content
Sāchī Sākhīਸਾਚੀ ਸਾਖੀ

The Communal Award

XIII. Toward Partition, 1947

1979 edition, pp. 119–132Section 13 of 13Previous sectionNext section

ਮੁਸਲਿਮ ਲੀਗ ਨੇ ਜਿਨ੍ਹਾਂ ਕਾਰਣਾਂ ਕਰ ਕੇ, ਕੈਬਨਿਟ ਮਿਸ਼ਨ ਦੀ ਸਕੀਮ ਅਤੇ ਇਸ ਵਿਚੋਂ ਉਪਜੇ ਹੋਏ ਵਿਧਾਨ ਪ੍ਰੀਸ਼ਦ ਦਾ ਬਾਈਕਾਟ ਕੀਤਾ ਸੀ, ਉਹ ਤਾਂ ਸਪਸ਼ਟ ਹੋ ਚੁਕੇ ਹਨ । ਪਰ ਸਿੱਖਾਂ ਨੇ ਭੀ ਇਸ ਸਕੀਮ ਨੂੰ ਰੱਦ ਕਰ ਦਿੱਤਾ, ਅਤੇ ਅਕਾਲ ਤਖ਼ਤ ਸਾਹਮਣੇ ਇਕੱਠ ਕਰ ਕੇ, ਸੈਂਕੜੇ ਆਦਮੀਆਂ ਨੇ ਅਪਣੇ ਲਹੂ ਨਾਲ ਭਰੇ ਕਿ ਉਹ ਮਰਦੇ ਮਾਰਦੇ ਮਰ ਜਾਣਗੇ, ਪਰ ਕੈਬਨਿਟ ਮਿਸ਼ਨ ਦੀ ਸਕੀਮ, ਜਿਸ ਵਿਚ ਪੰਜਾਬ ਅਤੇ ਫ਼ਰੰਟੀਅਰ ਨੂੰ ਅਪਣਾ ਵੱਖਰਾ ਵਿਧਾਨ ਬਣਾਉਣ ਦੀ ਖੁਲ੍ਹ ਦਿਤੀ ਗਈ ਹੈ ਨਹੀਂ ਚਾਲੂ ਹੋਣ ਦੇਣਗੇ । ਇਹ ਪ੍ਰਣ ਪੱਤ੍ਰ ਖ਼ੂਨ ਨਾਲ ਅਜੇ ਭਰੇ ਹੀ ਜਾ ਰਹੇ ਸਨ, ਕਿ ਦਿੱਲੀਓਂ ਦਾ ਸੁਨੇਹਾ ਪੁੱਜਾ ਕਿ ਜੇ ਸਿੱਖਾਂ ਨੇ ਕੈਬਨਿਟ ਮਿਸ਼ਨ ਦਾ ਪਲਾਨ ਠੁਕਰਾ ਦਿਤਾ ਤਾਂ ਨਵੀਂ ਬਣਨ ਵਾਲੀ, ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਵਿਚ, ਅਕਾਲੀਆਂ ਦਾ ਬੰਦਾ ਨਹੀਂ ਲਿਆ ਜਾਵੇਗਾ ਤੇ ਕੋਈ ਹੋਰ ਸਿੱਖ ਲੀਡਰ ਲੈ ਲਿਆ ਜਾਵੇਗਾ । ਝਟ-ਪਟ, ਫ਼ੌਰਨ, ਅਕਾਲ ਤਖ਼ਤ ਦੀ ਤੀਜੀ ਛੱਤ ਉਤੇ, ਜਿਥੇ ਸਿੱਖਾਂ ਨੂੰ ਤਿਆਰ ਕਰ ਕੇ ਛਕਾਇਆ ਜਾਂਦਾ ਹੈ, ਅਕਾਲੀ ਲੀਡਰਾਂ ਨੇ ਬੈਠਕ ਕਰ ਕੇ, ਇਕ ਤਾਰ ਦੇ ਦਿਤੀ ਕਿ ਸਿੱਖਾਂ ਨੂੰ ਕੈਬਨਿਟ ਮਿਸ਼ਨ ਦਾ ਪਲਾਨ ਮਨਜ਼ੂਰ ਹੈ । ਪ੍ਰਣ ਪੱਤਰਾਂ ਤੇ ਲਹੂ ਅਜੇ ਸੁੱਕਾ ਨਹੀਂ ਸੀ । ਇਹ ਉਹੋ ਅਕਾਲੀ ਹਨ ਜਿਨ੍ਹਾਂ ਬਾਬਤ, ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਪੜ੍ਹੀਦਾ ਹੈ, “ਅੰਮ੍ਰਿਤਸਰ ਸਨਮੁਖ ਦਰਬਾਰ, ਅਕਾਲ-ਬੁੰਗੇ ਬਹੈਂ ਤਖਤ ਮਝਾਰ । ਸਿਰੋਂ ਪਰੇ ਉਨ ਡੇਰੇ ਰਹੈਂ, ‘ਅਕਾਲ, ਅਕਾਲ’, ਵਹਿ ਮੁਖ ਤੇ ਕਹੈਂ । ਹਠੀ, ਜਤੀ, ਔ ਜਪ ਤਪੀ, ਦਾਤੇ, ਪੂਰੇ ਸੂਰ, ਆਵੈਂ ਪਾਸ ਸਰਦਾਰ ਤਹਿ ਵਹੁ ਰਹੈਂ ਆਪ ਗਮਰੂਰ ।”
The reasons why the Muslim League boycotted the Cabinet Mission’s scheme and the Constituent Assembly it brought into being are already clear. The Sikhs, too, rejected the scheme. They assembled before the Akal Takht, and hundreds filled out pledges in their own blood that they would die fighting and killing, but would never let the Cabinet Mission’s scheme take effect. The scheme gave Panjab and the Frontier leave to frame a separate constitution of their own. They were still filling out these pledges in blood when a message came from in Delhi. If the Sikhs turned down the Cabinet Mission Plan, no Akali nominee would be taken into the new Viceroy’s Executive Council. Some other Sikh leader would be taken instead. At once the Akali leaders met on the third floor of the Akal Takht, where amrit is prepared and administered to Sikhs, and sent a telegram saying that the Sikhs accepted the Cabinet Mission Plan. The blood on the pledges had yet to dry. These are the same Akalis of whom we read in the Prachin Panth Prakash. “In Amritsar, facing the Darbar, They sit at the Takht in the Akal Bunga. Their quarters stand apart, And they say ‘Akal, Akal’ with their own lips. Steadfast, self-controlled, given to prayer and austerity, generous, true warriors, Chiefs come to them there, while they themselves sit proud.”
ਗੱਲ ਕੀ, ਇਸ ਵਿਧਾਨ ਪ੍ਰੀਸ਼ਦ ਵਿਚ ਸਿੱਖ ਤਾਂ ਜਾ ਵੜੇ, ਪਰ ਮੁਸਲਮਾਨ ਸ਼ਾਮਲ ਨਾ ਹੋਏ । ਇਸ ਕਰ ਕੇ, ਵਿਧਾਨ ਪ੍ਰੀਸ਼ਦ ਨੇ ਅਪਣੀਆਂ ਬੈਠਕਾਂ ਮੁਲਤਵੀ ਕਰ ਦਿੱਤੀਆਂ ।
In short, the Sikhs reluctantly went into the Constituent Assembly, but the Muslims stayed out. The Constituent Assembly therefore adjourned its sittings.
ਇਹ ਦੇਖ ਕੇ ਕਿ, ਮੁਸਲਮਾਨਾਂ ਤੇ ਹਿੰਦੂਆਂ ਦਾ ਝਗੜਾ ਕਿਵੇਂ ਭੀ ਨਹੀਂ ਸੁਲਝਦਾ, ਬ੍ਰਤਾਨਵੀ ਸਰਕਾਰ ਦੇ ਪ੍ਰਧਾਨ ਮੰਤਰੀ, ਨੇ, 20 ਫ਼ਰਵਰੀ, 1947 ਨੂੰ ਐਲਾਨ ਕਰ ਦਿਤਾ, ਕਿ ਅੰਗਰੇਜ਼, ਸਨ 1948 ਤੋਂ ਪਹਿਲਾਂ ਪਹਿਲਾਂ, ਹਿੰਦੁਸਤਾਨ ਦਾ ਰਾਜ ਭਾਗ, ਹਿੰਦੁਸਤਾਨੀ ਲੀਡਰਾਂ ਨੂੰ ਸੌਂਪ ਕੇ ਚਲੇ ਜਾਣਗੇ । ਨਾਲ ਹੀ ਇਹ ਫ਼ੈਸਲਾ ਕਰ ਦਿਤਾ ਕਿ, ਮਾਰਚ, 1947 ਨੂੰ ਲਾਰਡ ਵੇਵਲ ਦੀ ਥਾਂ, ਜੰਗੀ ਲਾਟ, ਹਿੰਦੁਸਤਾਨ ਦੇ ਵਾਇਸਰਾਏ ਬਣ ਜਾਣਗੇ ।
Seeing no way to resolve the disagreement between Muslims and Hindus, the British prime minister, , announced on February 20, 1947, that the British would hand India’s government over to Indian leaders and leave before 1948. They also decided that the military commander would succeed Lord Wavell as viceroy of India in March 1947.
p. 120ਹਿੰਦੁਸਤਾਨ ਛੱਡਣ ਤੋਂ ਕੁਛ ਦਿਨ ਪਹਿਲਾਂ ਲਾਰਡ ਵੇਵਲ ਨੇ ਨਹਿਰੂ ਜੀ ਨੂੰ ਮੁੜ ਪ੍ਰੇਰਨਾ ਕੀਤੀ, ਕਿ ਉਹ ਮੁਸਲਿਮ ਲੀਗ ਨੂੰ ਕਿਵੇਂ ਨਾ ਕਿਵੇਂ ਰਾਜ਼ੀ ਕਰ ਕੇ, ਵਿਧਾਨ ਪ੍ਰੀਸ਼ਦ ਵਿਚ ਲਿਆ ਬਠਾਉਣ ਅਤੇ ਨਹਿਰੂ ਜੀ ਨੇ ਬੜੇ ਸੁੰਦਰ ਤੇ ਸ਼ਬਦਾਂ ਵਿਚ ਇਕ ਹੋਰ ਬਿਆਨ ਦਿਤਾ, ਜਿਸ ਉਤੇ ਮਿਸਟਰ ਜਿਨਾਹ ਨੇ ਕੁਛ ਕਹਿਣੋਂ ਨਾਂਹ ਕਰ ਦਿਤੀ ਅਤੇ ਕਿਹਾ ਕਿ ਮੁਸਲਮਾਨ ਹਿੰਦੂਆਂ ਨਾਲ ਸਾਂਝਾ ਵਿਧਾਨ ਕਦਾਚਿਤ ਨਹੀਂ ਬਣਾਉਣਗੇ ।
p. 120A few days before leaving India, Lord Wavell again urged Nehru to persuade the Muslim League somehow to take its seats in the Constituent Assembly. Nehru issued another statement in fine, magnificent words. Mr. Jinnah refused to comment on it and said the Muslims would never frame a common constitution with the Hindus.
ਇਸ ਸਮੇਂ, ਬ੍ਰਿਟਿਸ਼ ਪਾਰਲੀਮੈਂਟ ਵਿਚ ਜੋ ਬਹਿਸ ਹੋਈ, ਉਸ ਵਿਚ ਨੇ ਕਿਹਾ : “ਅਸੀਂ ਜੋ ਰਾਜ, ਭਾਗ, ਰਾਜਸੀ ਹਿੰਦੀਆਂ ਦੇ ਹਵਾਲੇ ਕਰਨ ਲੱਗੇ ਹਾਂ, ਇਹ ਹਨ, ਜਿਨ੍ਹਾਂ ਦਾ ਕੁਝ ਵਰ੍ਹਿਆਂ ਵਿਚ ਨਾਮ ਨਿਸ਼ਾਨ ਭੀ ਨਹੀਂ ਲਭਣਾ ।”*
In the debate held in the British Parliament at this time, said: “These Indian politicians to whom we are about to hand over the government are men made of straw. In a few years not a trace of them will be found.”*
p. 120* “In handing over the Government of India to these so- called political classes we are handing over to men of straw, of whom, in a few years, no trace will remain.”
* “In handing over the Government of India to these so-called political classes we are handing over to men of straw, of whom, in a few years, no trace will remain.”
ਮਾਰਚ 1947 ਦੇ ਪਹਿਲੇ ਹਫ਼ਤੇ, ਕਾਂਗਰਸ ਨੇ ਮਤਾ ਪਾਸ ਕੀਤਾ ਕਿ ਪੰਜਾਬ ਨੂੰ, ਪੰਜਾਬ ਤੇ ਗ਼ੈਰ ਮੁਸਲਿਮ ਪੰਜਾਬ, ਦੋ ਹਿੱਸਿਆਂ ਵਿਚ ਵੰਡ ਦਿਤਾ ਜਾਵੇ ਤੇ ਇਉਂ ਹੀ ਬੰਗਾਲ ਦੀ ਤਕਸੀਮ ਦੀ ਮੰਗ ਕੀਤੀ ਗਈ । ਭਾਵ ਇਹ ਸੀ, ਕਿ ਬੰਗਾਲ ਤੇ ਪੰਜਾਬ ਦੇ ਹਿੰਦੂ ਬਹੁਗਿਣਤੀ ਦੇ ਭਾਗ ਛਡ ਕੇ, ਮੁਸਲਿਮ ਲੀਗ, ਪਾਕਿਸਤਾਨ ਲੈ ਲਵੇ ।
In the first week of March 1947, Congress passed a resolution to divide Panjab into a Muslim Panjab and a non-Muslim Panjab, and called for Bengal to be divided in the same way. In effect, the Muslim League could take Pakistan, but the Hindu-majority parts of Bengal and Panjab would be left out.
ਮਾਰਚ ਦੇ ਅੰਤ ਵਿਚ, ਲਾਰਡ ਨੇ ਇਹ ਤਜਵੀਜ਼ ਵਲਾਇਤ ਭੇਜੀ ਕਿ ਅੰਗਰੇਜ਼ ਹਿੰਦੁਸਤਾਨ ਛਡਣ ਤੋਂ ਪਹਿਲਾਂ, ਮੁਲਕ ਦਾ ਵੰਡਾਰਾ ਕਰ ਜਾਣ ।
At the end of March, Lord sent Britain a proposal that the British partition the country before leaving India.
ਇਸ ਸਮੇਂ, ਪੰਜਾਬ ਕੌਂਸਲ ਦੇ ਹਿੰਦੂ ਤੇ ਸਿੱਖ ਮੈਂਬਰ ਦਿੱਲੀ ਇਕੱਠੇ ਹੋਏ ਤੇ ਉਨ੍ਹਾਂ ਨੇ ਸਰਵਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਦਾ ਕਲਿਆਣ ਇਸੇ ਵਿਚ ਹੈ ਕਿ ਪੰਜਾਬ ਦੀ ਵੰਡ ਕਰ ਕੇ, “ਸਿੱਖਾਂ ਦੇ ਵਿਸ਼ੇਸ਼ ਹੱਕਾਂ ਦੀ ਰੱਖਿਆ ਲਈ ਵਿਧਾਨਕ ਪ੍ਰਬੰਧ, ਭਲੀ ਪ੍ਰਕਾਰ ਕੀਤਾ ਜਾਵੇ ।”
At this time the Hindu and Sikh members of the Punjab Council met in Delhi and unanimously passed a resolution that it was in the interests of the Hindus and Sikhs of Panjab to divide the province and “make proper statutory provision to protect the special rights of the Sikhs.”
15 ਅਗਸਤ, ਸੰਨ 1947 ਤੋਂ ਪਿੱਛੋਂ, ਕੋਈ ਹਿੰਦੂ ਨੇਤਾ, ਇਸ ਮਤੇ ਉੱਤੇ ਅਮਲ ਕਰਨਾ ਤਾਂ ਇਕ ਪਾਸੇ ਰਿਹਾ, ਇਸ ਦੀ ਗੱਲ ਕਰਨ ਨੂੰ ਭੀ ਤਿਆਰ ਨਹੀਂ ਸੀ । ਜਿਹੜਾ ਇਹ ਕਥਾ ਛੇੜੇ ਉਹ ‘ਫ਼ਿਰਕੂ’, ‘ਪਿਛਾਂਹ-ਖਿੱਚੂ’ ਤੇ , ਮ੍ਰਿਤੂ ਦੰਡਾਧਿਕਾਰੀ ਬਣਾ ਦਿੱਤਾ ਜਾਂਦਾ ਹੈ ।
After August 15, 1947, no Hindu leader was prepared even to talk about the resolution, much less carry it out. Anyone who brings up the matter is branded “communal,” “reactionary,” and fit for beheading, deserving a death sentence.
ਲੋ ਵੁਹ ਭੀ ਕਹਿਤੇ ਹੈਂ ਕਿ ਯਹ ਬੇ ਨੰਗੋ ਨਾਮ ਹੈ, ਅਗਰ ਤੋ ਲੁਟਾਤਾ ਨ ਘਰ ਕੋ ਮੈਂ ।**
“See, even he says this man has neither honor nor name. Had I known this, I would not have let my house be plundered.”**
p. 120** لو وہ بھی کہتے ہیں کہ یہ بے ننگ و نام ہے اگر تو لٹاتا نہ گھر کو میں
** “Look, even he says this man is without honor or name. Had I known this, I would not have let my house be plundered.”
p. 1219 ਮਈ, ਸੰਨ 1947, ਵਲੈਤੋਂ, ਲਾਰਡ ਦੀਆਂ ਤਜਵੀਜ਼ਾਂ ਮਨਜ਼ੂਰ ਹੋ ਕੇ ਆ ਗਈਆਂ ਅਤੇ 17 ਮਈ ਨੂੰ ਵਾਇਸਰਾਏ ਨੇ ਪੰਡਤ ਨਹਿਰੂ, ਪਟੇਲ, ਜਿਨਾਹ, ਅਤੇ ਨੂੰ ਸਲਾਹ ਮਸ਼ਵਰੇ ਲਈ ਬੁਲਾ ਭੇਜਿਆ ।
p. 121On May 9, 1947, Lord ’s proposals came back approved from Britain. On May 17 the viceroy sent for Pandit Nehru, Patel, Jinnah, and to consult with them.
ਇਹਨਾਂ ਦਿਨਾਂ ਵਿਚ ਹੀ, ਮਈ ਸੰਨ 1947 ਵਿਚ, ਮਿਸਟ੍ਰ ਜਿਨਾਹ ਨੇ ਦੋ ਭਰਪੂਰ ਜਤਨ, ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਪਟਿਆਲਾ, ਨੂੰ ਮਿਲ ਕੇ, ਮੁਸਲਮਾਨਾਂ ਤੇ ਸਿੱਖਾਂ ਵਿਚਕਾਰ ਪੱਕਾ ਸਹਿਯੋਗ ਕਰਾਉਣ ਦੇ ਕੀਤੇ, ਜਿਨ੍ਹਾਂ ਨਾਲ ਕਿ ਮੇਰੇ ਦੂਰ ਨੇੜੇ ਦੇ ਸੰਬੰਧ ਹਨ ਅਤੇ ਜੋ ਵਾਕਿਆਤ ਅੱਜ ਤਕ ਮੇਰੀ ਯਾਦਦਾਸ਼ਤ ਵਿਚ ਸਾਂਭੇ ਪਏ ਹਨ :
In those same days in May 1947, Mr. Jinnah made two earnest efforts to secure firm cooperation between Muslims and Sikhs, meeting Master Tara Singh and , the Maharaja of Patiala. I knew both men to different degrees, and the events are still preserved in my notes.
ਮਈ, ਸੰਨ 1947 ਵਿਚ, ਮਿਸਟਰ ਜਿਨਾਹ ਲਾਹੌਰ ਆਏ ਤੇ ਮੈਂ ਉਦੋਂ ਲਾਹੌਰ ਹੀ ਸੀ । ਉਹ ਮਾਸਟਰ ਤਾਰਾ ਸਿੰਘ ਨੂੰ ਮਿਲ ਕੇ, ਇਹ ਤਜਵੀਜ਼ ਕਬੂਲ ਕਰਵਾਉਣਾ ਚਾਹੁੰਦੇ ਸਨ : (1) ਪੰਜਾਬ ਨ ਵੰਡਿਆ ਜਾਵੇ ਤੇ ਪਾਕਿਸਤਾਨ ਦਾ ਭਾਗ ਬਣੇ ਅਤੇ ਮੁਸਲਿਮ ਤਸਲੀਮ ਕਰਦੇ ਹਨ ਕਿ ਰਾਵੀ ਤੋਂ ਲੈ ਕੇ ਜਮੁਨਾ ਤਕ ਦਾ ਮੁਲਕ ਸਿੱਖਾਂ ਦੀ ਪਿਤ੍ਰੀ- ਭੂਮੀ ਹੈ ਅਤੇ ਇਉਂ ਸਿੱਖ, ਪਾਕਿਸਤਾਨ ਵਿਚ (Sub-nation) ਹਨ ਜਿਨ੍ਹਾਂ ਦੇ ਕਿ ਅਪਣੀ ਪਿਤ੍ਰੀਭੂਮੀ ਵਿਚ ਵਿਸ਼ੇਸ਼ ਅਧਿਕਾਰ, ਅੰਦਰੂਨੀ ਆਜ਼ਾਦੀ (Internal autonomy) ਦੇ ਹਨ । (2) ਪੰਜਾਬ ਵਿਚ 33 ਫ਼ੀ ਸਦੀ ਸੀਟਾਂ ਸਿੱਖਾਂ ਦੀਆਂ ਰਾਖਵੀਆਂ ਤੇ ਸਾਰੇ ਪਾਕਿਸਤਾਨ ਵਿਚ 20 ਫ਼ੀ ਸਦੀ ਰਾਖਵੇਂ ਹੱਕ ਤੇ ਸੀਟਾਂ ਸਿੱਖਾਂ ਲਈ ਮੁਸਲਮਾਨ ਪੱਕੇ ਤੌਰ ਤੇ ਮੰਨਦੇ ਹਨ । ਪਾਕਿਸਤਾਨ ਦੇ ਹਾਈਕੋਰਟਾਂ ਅਤੇ ਸੁਪ੍ਰੀਮਕੋਰਟ ਵਿਚ ਭੀ । (3) ਪੰਜਾਬ ਦਾ ਗਵਰਨਰ ਯਾ ਮੁੱਖ ਮੰਤਰੀ, ਇਕ ਹਮੇਸ਼ਾ ਸਿੱਖ ਰਹੇਗਾ । (4) ਪਾਕਿਸਤਾਨ ਦੀ ਫ਼ੌਜ ਵਿਚ, ਸਿੱਖ ਹਮੇਸ਼ਾ 40 ਫ਼ੀ ਸਦੀ ਭਰਤੀ ਕੀਤੇ ਜਾਣਗੇ ਅਤੇ ਫ਼ੌਜੀ ਹਾਈ ਕਮਾਣ ਵਿਚ ਵੀ ਇਹੋ ਸਿੱਖਾਂ ਦਾ ਰਹੇਗਾ । (5) ਪਾਕਿਸਤਾਨ ਵਿਚ ਕੋਈ ਕਾਨੂੰਨ ਯਾ ਵਿਧਾਨ, ਜਿਸ ਨੂੰ ਕਿ ਸਿੱਖ ਬਹੁ- ਸੰਮਤੀ ਨਾਲ ਕਹਿਣ ਕਿ ਸਿੱਖਾਂ ਦੇ ਬਰਖ਼ਿਲਾਫ਼ ਵਿਤਕਰੇ ਭਰਿਆ ਹੈ, ਪਾਸ ਹੋ ਕੇ ਲਾਗੂ ਨਹੀਂ ਹੋ ਸਕੇਗਾ, ਜਿਤਨਾ ਚਿਰ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਕੋਰਟ ਇਹ ਨ ਕਹਿ ਦੇਵੇ ਕਿ ਉਸ ਕਾਨੂੰਨ ਦਾ ਸਿੱਖਾਂ ਉਤੇ ਕੋਈ ਅਸਰ ਸਿੱਧਾ ਨਹੀਂ ਪੈਂਦਾ ।
In May 1947, Mr. Jinnah came to Lahore, and I was in Lahore at the time. He wanted to meet Master Tara Singh and get him to agree to the following proposal. (1) Panjab should remain undivided and become part of Pakistan. The Muslims recognize the land from the Ravi to the Yamuna as the Sikh ancestral homeland. The Sikhs are therefore a sub-nation within Pakistan (Sub-nation), with special rights and internal freedom (Internal autonomy) in their own homeland. (2) The Muslims firmly agree to reserve 33 percent of the seats in Panjab for Sikhs and grant them 20 percent reserved rights and seats throughout Pakistan, including its High Courts and Supreme Court. (3) One of the two, the governor or the chief minister of Panjab, will always be a Sikh. (4) Sikhs will always make up 40 percent of recruits to Pakistan’s army and will have the same proportion in the military high command. (5) If a majority of Sikhs say that a law or constitutional provision in Pakistan discriminates against them, it cannot be passed and brought into force unless Pakistan’s highest court rules that it has no direct effect on the Sikhs.
ਮੈਂ ਪੁੱਛਿਆ, “ਤੁਸੀਂ ਸਿੱਖਾਂ ਨੂੰ ਨਾਲ ਰਲਾਉਣ ਲਈ ਕਿਉਂ ਕਾਹਲ੍ਹੇ ਹੋ ?” ਉੱਤ੍ਰ ਮਿਲਿਆ, “ਜੇ ਸਿੱਖ ਮੁਸਲਮਾਨਾਂ ਨਾਲ ਰਲ ਕੇ ਰਹਿਣਾ ਮੰਨ ਲੈਣ, ਤਾਂ ਨ ਪੰਜਾਬ ਦੀ ਤਕਸੀਮ ਹੋਵੇਗੀ ਅਤੇ ਨ ਬੰਗਾਲ ਦੀ । ਹਿੰਦੂਆਂ ਨੂੰ ਹਿੰਦੁਸਤਾਨ ਜੁ ਮਿਲਣਾ ਹੈ, ਇਸ ਲਈ ਉਹ ਪੰਜਾਬ ਤੇ ਬੰਗਾਲ ਦੀ ਤਕਸੀਮ ਤਿੰਨ ਕਾਲ ਅੰਗਰੇਜ਼ਾਂ ਕੋਲੋਂ ਨਹੀਂ ਮਨਵਾ ਸਕਦੇ । ਇਹ ਪ੍ਰਾਂਤਕ ਤਕਸੀਮ ਹੋਵੇਗੀ, ਤਾਂ ਸਿੱਖਾਂ ਦੇ ਕਹੇ ਤੇ, ਅਤੇ ਸਿੱਖਾਂ ਦਾ ਹੀ ਲਿਹਾਜ਼ ਕਰ ਕੇ । ਇਹ ਤਕਸੀਮ ਸਿੱਖਾਂ ਦੀ ਰੀੜ੍ਹ ਦੀ ਹੱਡੀ ਤੋੜ ਦੇਵੇਗੀ ਤੇ ਪਾਕਿਸਤਾਨ ਦਾ ਲੱਕ । ਇਸ ਨੂੰ ਰੋਕਣ ਲਈ ਮੁਸਲਮਾਨ ਉਤਾਵਲੇ ਹਨ ।”
I asked, “Why are you so eager to bring the Sikhs in with you?” The answer was, “If the Sikhs agree to live together with the Muslims, neither Panjab nor Bengal will be partitioned. The Hindus are to get Hindustan, so they could never induce the British to partition Panjab and Bengal. If these provinces are divided, it will be at the Sikhs’ request and entirely out of consideration for them. This partition will break the Sikhs’ backbone and Pakistan’s back. The Muslims are eager to prevent it.”
p. 122ਸੰਨ 1947 ਦੇ ਚੜ੍ਹਾ ਦੀ ਗੱਲ ਹੈ, ਮੈਂ ਲਾਹੌਰ ਵਿਚ, ਮਿ: ਜਿਨਾਹ ਨੂੰ ਕਿਹਾ, “ਸਿੱਖ, ਮੁਸਲਮ ਬਹੁਗਿਣਤੀ ਦੇ ਰਾਜ ਤੋਂ ਬਹੁਤੇ ਹਨ । ਇਸ ਬਾਰੇ ਸਿੱਖਾਂ ਦਾ ਪਿਛਲਾ ਤਜਰਬਾ ਕੋਈ ਬਹੁਤਾ ਹੱਛਾ ਨਹੀਂ । ਮੁਸਕਰਾ ਕੇ ਉੱਤ੍ਰ ਦਿਤੋ ਨੇ, “ ਤਾਂ ਮੁਸਲਮਾਨਾਂ ਨੂੰ ਚਾਹੀਦਾ ਹੈ । ਸਿੱਖਾਂ ਨਾਲ ਸਾਂਝ ਪਾ ਕੇ ਜਿਹੜਾ ਪਾਕਿਸਤਾਨ ਬਣੇਗਾ, ਉਸ ਦਾ ਪਹਿਲਾ ਕਾਨੂੰਨ ਇਹੋ ਬਣਨਾ ਹੈ ਕਿ ਪਾਕਿਸਤਾਨ ਵਿਚ, ਸਿੱਖਾਂ ਦਾ ਧਰਮ, ਗੁਰਦੁਆਰੇ, ਜ਼ਮੀਨਾਂ, ਜਾਇਦਾਦਾਂ, ਜਾਨ, ਮਾਲ ਵਿਸ਼ੇਸ਼ ਤੌਰ ਤੇ ਸੁਰੱਖਿਯਤ ਹਨ । ਪਾਕਿਸਤਾਨ ਸਥਾਪਤ ਹੋਣ ਤੋਂ ਛੇ ਮਹੀਨੇ ਦੇ ਅੰਦਰ ਅੰਦਰ, ਪਾਕਿਸਤਾਨ ਵਿਚ ਵਸਦੇ ਹਿੰਦੂਆਂ ਨੇ ਅਪਣੇ ਆਪ ਨੂੰ ਸਿੱਖ ਲਿਖਵਾ ਦੇਣਾ ਹੈ, ਜਿਸ ਨਾਲ, ਪਾਕਿਸਤਾਨ ਵਿਚ, ਸਿੱਖ ਬਹੁ-ਗਿਣਤੀ ਹੋ ਜਾਣੇ ਹਨ ਅਤੇ ਮੁਸਲਮਾਨ ਘਟ- ਗਿਣਤੀ । ਇਉਂ, ਪਾਕਿਸਤਾਨ ਖ਼ਤਮ ਹੋ ਜਾਏਗਾ ਅਤੇ ਖਾਲਿਸਤਾਨ ਬਣ ਜਾਵੇਗਾ ।”
p. 122It was early in 1947. I said to Mr. Jinnah in Lahore, “The Sikhs are deeply apprehensive about rule by a Muslim majority. Their past experience in this respect has hardly been good.” He smiled and replied, “It is the Muslims who should be apprehensive. The first law of a Pakistan founded in partnership with the Sikhs will be that the Sikhs’ religion, gurdwaras, lands, property, lives, and possessions are specially protected in Pakistan. Within six months of Pakistan’s founding the Hindus who live there will have themselves registered as Sikhs, so that the Sikhs will become the majority in Pakistan and the Muslims a minority. And so Pakistan will cease to exist and Khalistan will come into being.”
ਮੈਂ ਮਿ: ਜਿਨਾਹ ਦੀ ਮਰਮੱਗਯ ਅਤੇ ਵਿਚਕਸ਼ਣ ਬੁੱਧੀ ਉਤੇ ਰਹਿ ਗਿਆ ।
I was astonished by Mr. Jinnah’s penetrating and discerning intelligence.
ਇਹ ਗੱਲ ਮੈਂ ਦੋ ਉੱਚ ਕੋਟੀ ਦੇ ਅਕਾਲੀ ਲੀਡਰਾਂ ਨਾਲ ਕੀਤੀ । ਉੱਤ੍ਰ ਮਿਲਿਆ : ‘ ਹੀਂ, ਹੀਂ, ਹੀਂ, ਹੀਂ, ਹਾ, ਹਾ, ਹਾ, ਹਾ ।” ਦਾ ਵਾਕ ਹੈ : ਸ਼ਕ੍ਯੋ ਵਾਰਯਿਤੁੰ ਜਲੇਨ, ਹੁਤਭੁਕ੍ ਛਤ੍ਰੇਣ ਸੂਰ੍ਯਾਤਪੋ, ਨਾਗੇਨ੍ਦ੍ਰੋ ਨਿਸ਼ਿਤਾਙ੍ਕੁਸ਼ੇਨ, ਸਮਦੋ ਦਣ੍ਡੇਨ ਗੋਗਰ੍ਦਭੌ । ਵ੍ਯਾਧਿਰ੍ਭੇਸ਼ਜਸਙ੍ਗ੍ਰਹੈਸ਼੍ਚ, ਵਿਵਿਧੈਰ੍ਮਨ੍ਤ੍ਰਪ੍ਰਯੋਗੈਰ੍ਵਿਸ਼ੰ, ਸਰ੍ਵਸ੍ਯੌਸ਼ਧਮਸ੍ਤਿ, ਸ਼ਾਸ੍ਤ੍ਰਵਿਹਿਤੰ ਮੂਰ੍ਖਸ੍ਯ ਨਾਸ੍ਤ੍ਯੌਸ਼ਧਮ੍ ॥ (ਨੀਤਿਸ਼ਤਕਮ, 11.)
I told two senior Akali leaders about this. The answer I got was, “Hee, hee, hee, hee, ha, ha, ha, ha!” says: “Water can quench fire, a parasol can ward off the sun’s heat, A sharp goad can control a bull elephant in musth, a stick can control cattle and a donkey, A store of medicines can treat disease, and various mantras can counter poison. The treatises prescribe a remedy for everything. For a fool there is no remedy.” (Nītishataka, 11.)
(ਜੈਸੇ ਹਮ ਜਲ ਦੁਆਰਾ ਅਗਨੀ ਕੋ ਸ਼ਾਂਤ ਕਰ ਸਕਤੇ ਹੈਂ, ਛਤਰੀ ਸੇ ਸੂਰਯ ਕੇ ਤੇਜ ਕੋ ਰੋਕ ਸਕਤੇ ਹੈਂ, ਮਸਤ ਹਾਥੀ ਕੋ ਤੀਖੇ ਅੰਕੁਸ਼ ਸੇ ਕਾਬੂ ਕਰ ਸਕਤੇ ਹੈਂ, ਪਸ਼ੂਓਂ ਕੋ ਲਾਠੀ ਸੇ ਭੈਭੀਤ ਕਰ ਸਕਤੇ ਹੈਂ, ਅਨੇਕ ਪ੍ਰਕਾਰ ਕੇ ਰੋਗੋਂ ਕੋ ਔਸ਼ਧੀਓਂ ਸੇ ਸ਼ਾਂਤ ਕਰ ਸਕਤੇ ਹੈਂ, ਇਸੀ ਪ੍ਰਕਾਰ ਸਭ ਉਪੱਦ੍ਰੋਂ ਕੀ ਔਸ਼ਧੀਆਂ ਗ੍ਰੰਥੋਂ ਮੇਂ ਲਿਖੀ ਹੁਈ ਹੈਂ, ਪ੍ਰੰਤੂ ਮੂਰਖ ਕੀ ਮੂਰਖਤਾ ਨਸ਼ਟ ਕਰਨੇ ਕੀ ਕੋਈ ਵਿਧੀ ਕਿਸੀ ਗ੍ਰੰਥ, ਸ਼ਾਸਤ੍ਰ ਮੇਂ ਨਹੀਂ ਲਿਖੀ ਹੈ ।)
(Just as we can put out a fire with water, ward off the heat of the sun with a parasol, control an elephant in musth with a sharp goad, frighten animals with a stick, and relieve many kinds of illness with medicines, so the books give remedies for all afflictions. But no book or treatise gives a method for putting an end to a fool’s folly.)
ਇਹ ਤਜਵੀਜ਼ਾਂ ਮੈਨੂੰ ਚੰਗੀਆਂ ਲੱਗੀਆਂ ਤੇ ਮੇਰੀ ਇਹ ਰਾਏ ਸੀ ਕਿ ਇਸ ਨਾਲ, ਸਾਰੇ ਹਿੰਦੁਸਤਾਨ ਦਾ, ਹਿੰਦੂਆਂ ਤੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਭੀ ਭਲਾ ਹੋਵੇਗਾ ਅਤੇ ਸੰਯੁਕਤ ਹਿੰਦੁਸਤਾਨ ਦੀ ਬਚੀ ਰਹੇਗੀ । ਮੈਂ ਆਪ ਤਾਂ ਅੱਗੇ ਨਾ ਹੋਇਆ, ਪਰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਦੋ ਸੱਜਣਾਂ ਰਾਹੀਂ, ਮਿਸਟਰ ਜਿਨਾਹ ਤੇ ਮਾਸਟਰ ਤਾਰਾ ਸਿੰਘ ਨੂੰ ਮਿਲਾਣ ਦਾ ਸਮਾਂ ਨੀਯਤ ਕੀਤਾ ਗਿਆ । ਇਕ ਕੋਠੀ ਵਿਚ, 11 ਵਜੇ ਸਵੇਰੇ, ਮੁਲਾਕਾਤ ਹੋਣੀ ਸੀ ਤੇ ਮਾਸਟਰ ਜੀ ਉੱਥੇ ਦਸ ਬਜੇ ਹੀ ਪਹੁੰਚ ਗਏ । ਉਨ੍ਹਾਂ ਨੂੰ ਸਾਰੀ ਗੱਲ ਬਾਤ ਦੱਸੀ ਗਈ ਤੇ ਉਹ ਗੱਲਬਾਤ ਕਰਨ ਉੱਤੇ ਰਾਜ਼ੀ ਭੀ ਜਾਪਦੇ ਸਨ, ਪਰ ਪੌਣੇ ਗਿਆਰਾਂ ਵਜੇ, ਉਨ੍ਹਾਂ ਦੇ ਮਨ ਵਿਚ ਕੋਈ ਉੱਠਿਆ ਤੇ ਫੁਰਨਾ ਫੁਰਿਆ ਜਿਸ ਕਰ ਕੇ, ਉਹ ਕੋਠੀ ਦੇ ਪਿਛਲੇ, p. 123ਨਕਰਾਂ ਵਾਲੇ ਰਾਹ, ਵਿਚੋਂ ਨਿਕਲ ਕੇ, ਮਿਸਟਰ ਜਿਨਾਹ ਦੇ ਪਹੁਚਣ ਤੋਂ ਦਸ ਮਿੰਟ ਪਹਿਲਾਂ, ਖਿਸਕ ਗਏ ।*
I liked these proposals and thought they would benefit all of India, the Hindus and Sikhs and the Muslims too, and preserve the spiritual integrity of a united India. I did not come forward myself, but through two members of the Sikh Students Federation a time was arranged for Mr. Jinnah and Master Tara Singh to meet. The meeting was to take place at eleven in the morning at a bungalow. Master ji was already there at ten. The whole matter was explained to him and he seemed willing to talk, but at a quarter to eleven he had a misgiving and an idea came to him. He slipped out through the bungalow’s back p. 123servants’ passage ten minutes before Mr. Jinnah arrived.*
p. 123* “ਸੰਨ 1947 ਵਿਚ ਜਦੋਂ ਅੰਗ੍ਰੇਜ਼ ਤੇ ਮੁਸਲਮਲੀਗ ਦੀ ਇਹ ਕੋਸ਼ਸ਼ ਸੀ ਕਿ ਸਿੱਖਾਂ ਤੇ ਮੁਸਲਮ ਲੀਗ ਦਾ ਸਮਝੌਤਾ ਹੋ ਜਾਵੇ ਤਾਂ ਉਸ ਵਿਚ ਸਭ ਤੋਂ ਵੱਡੀ ਰੁਕਾਵਟ ਮੈਂ ਹੀ ਸਾਂ ।” ... ...ਮਾਸਟਰ ਤਾਰਾ ਸਿੰਘ ਦਾ ਸ੍ਵੈਲਿਖਤ ਐਡੀਟੋਰੀਅਲ, ਰੋਜ਼ਾਨਾ “ਜੱਥੇਦਾਰ”, ਜਲੰਧਰ, 11 ਅਕਤੂਬਰ, 1962, ਸਫ਼ਾ, 2, “ਪੰਜਾਬੀ ਸੂਬਾ ਜ਼ਰੂਰ ਬਣੇਗਾ”, ਦੇ ਸਿਰਲੇਖ ਹੇਠ । ‘ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ’ ।— ਕ. ਸ.
* “In 1947, when the British and the Muslim League were trying to get the Sikhs and the Muslim League to come to an agreement, I myself was the biggest obstacle.” ... ... From an editorial written by Master Tara Singh himself in the Jalandhar daily Jathedar, October 11, 1962, p. 2, under the heading “A Panjabi Suba Will Surely Be Created.” “A spell that takes hold makes itself heard.” — K. S.
ਕੁਛ ਦਿਨਾਂ ਪਿਛੋਂ, ਮੈਂ ਮਾਸਟਰ ਜੀ ਤੋਂ ਇਸ ਬਾਬਤ ਪੁਛਿਆ ਤਾਂ ਕਹਿਣ ਲਗੇ, “ਮੁਸਲਮਾਨਾਂ ਨਾਲ ਅਸਾਡੀ ਸੁਲਹ ਨਹੀਂ ਹੋ ਸਕਦੀ । ਇਨ੍ਹਾਂ ਨੇ ਸ਼ਹੀਦ ਕਰ ਦਿਤੇ ਸੀ ।” ਮੈਂ ਕਿਹਾ, “ਜਿਸ ਦੇ ਸਰਹਿੰਦ ਵਿਚ ਕੰਧੀਂ ਚਿਣੇ ਗਏ ਸੀ, ਉਹ ਤਾਂ ਔਰੰਗਜ਼ੇਬ ਨਾਲ ਗੱਲਬਾਤ ਰਾਹੀਂ ਸੁਲਹ ਕਰਨ ਨੂੰ ਹਰ ਵੇਲੇ ਤਿਆਰ ਸੀ ।”
A few days later I asked Master ji about this. He said, “We cannot come to terms with the Muslims. They martyred the Sahibzadas.” I said, “The one whose Sahibzadas were bricked up in a wall at Sirhind was himself always ready to make peace with Aurangzeb through negotiation.”
ਫੇਰ ਕਹਿਣ ਲੱਗੇ, “ਪੋਠੋਹਾਰ ਵਿਚ ਜੋ ਕੁਛ ਹੋਇਆ ਹੈ, ਉਸ ਪਿਛੋਂ ਸਾਡੀ ਮੁਸਲਮਾਨਾਂ ਨਾਲ ਕੀ ਸਾਂਝ ਰਹਿ ਗਈ ?” ਇਹ ਗੱਲ ਮੇਰੀ ਸਮਝ ਵਿਚ ਆ ਗਈ । ਮਾਰਚ 1947 ਵਿਚ, ਮੁਸਲਮਾਨਾਂ ਨੇ, ਬਿਨਾਂ ਕਾਰਣ, ਸੋਚੀ ਸਮਝੀ ਪਲਾਨ ਅਨੁਸਾਰ ਹਜ਼ਾਰਾਂ ਸਿੱਖ, ਇਸਤ੍ਰੀਆਂ, ਮਰਦ, ਬੱਚੇ, ਪੋਠੋਹਾਰ ਦੇ ਇਲਾਕੇ ਵਿਚ, ਬੜੀ ਬੇਦਰਦੀ ਨਾਲ ਮਾਰ ਸੁੱਟੇ ਸਨ । ਇਸ ਕਿਸਮ ਦੇ ਦਰਿੰਦਾ ਸੁਭਾ ਲੋਕਾਂ ਨਾਲ ਝਟ ਪਟ ਕੋਈ ਸਮਝੌਤਾ ਕਰਨਾ ਕਠਨ ਸੀ । ਪਰ ਅਸੰਭਵ ਨਹੀਂ ਸੀ । ਕਿਉਂਜੁ, ਸੱਚੀ ਗੱਲ, ਜੋ ਕਹਿਣੀ ਹੀ ਯੋਗ ਹੈ, ਇਹ ਹੈ ਕਿ ਅਸਾਡੇ ਭਾਈ, ਮੁਸਲਮਾਨ ਪੰਜਾਬੀ ਤੇ ਪਠਾਣ, ਬਿਲੋਚ ਆਦਿ ਦਰਿੰਦਾ ਸੁਭਾ ਜੇ ਹਨ ਤਾਂ ਉਹਨਾਂ ਵਿਚ ਅਨੇਕ ਗੁਣ ਭੀ ਹਨ ਜਿਨ੍ਹਾਂ ਦੀ ਭਰਪੂਰ ਪ੍ਰਸੰਸਾ ਨਾ ਕਰਨੀ ਸਿੱਖਾਂ ਨੂੰ ਸੋਭਦੀ ਨਹੀਂ ਅਤੇ ਸਿੱਖਾਂ ਲਈ ਹਾਨੀਕਾਰਕ ਭੀ ਹੈ । ਪਹਿਲੀ ਗੱਲ ਤਾਂ ਇਹ ਕਿ, ਮੁਸਲਮਾਨਾਂ ਦੀ ਸਿਆਸੀ ਸੂਝਬੂਝ ਤੇ ਲੌਕਿਕ ਬੁੱਧੀ ਸਿੱਖਾਂ ਨਾਲੋਂ ਕਿਤੇ ਉਚ-ਪੱਧਰੀ ਹੈ । ਸੰਨ 1947 ਦੀਆਂ ਘਟਨਾਵਾਂ ਪਿਛੋਂ, ਇਹ ਤਸਲੀਮ ਕਰਨਾ ਹੀ ਚਾਹੀਏ । ਦੂਜੇ, ਬਹੁਤ ਸਾਰੀਆਂ ਇਨਸਾਨੀ ਖ਼ੂਬੀਆਂ ਇਹਨਾਂ ਮੁਸਲਮਾਨਾਂ ਵਿਚ, ਵਿਸ਼ੇਸ਼ ਗੁਣ ਹਨ, ਜਿਹਾ ਕਿ ਅੰਗ-ਪਾਲਣਾ, ਸਾਰਥੀ ਧਰਮ, ਮਿਤ੍ਰਤਾ ਨਿਭਾਉਣੀ, ਸੁਹਿਰਦਤਾ ਅਤੇ ਦਿਲ-ਨਿਵਾਜ਼ੀ ਦਾ ਸਲੀਕਾ, ਮਨ ਮੋਹ ਲੈਣ ਦਾ ਢੰਗ, ਪਿਆਰ ਮੁਹੱਬਤ ਦੀ ਵਿਧੀ ਤੇ ਮੁਸਲਮਾਨਾਂ ਦੇ ਖ਼ੂਨ ਵਿਚ ਹੈ, ਜਿਸ ਨੂੰ ਥੋਹੜਦਿਲੀ, ਪੈਸਾ-ਪ੍ਰਸਤੀ ਤੇ ਖ਼ੁਦਗਰਜ਼ੀ ਦੀ ਛੇਤੀ ਛੇਤੀ ਨਹੀਂ ਚੜ੍ਹਦੀ । ਉਹ ਸਿੱਖਾਂ ਲਈ ਖ਼ੂੰਖ਼ਾਰ ਤੇ ਬੇਦਰਦ, ਦੀਨੀ ਤੁਅਸਬ, ਮਜ਼ਹਬੀ ਜਨੂਨ ਹੇਠਾਂ ਯਾ ਭੈਭੀਤ, ਖ਼ੌਫ਼ਜ਼ਦਹ ਹੋ ਕੇ ਹੀ ਬਣਦੇ ਹਨ, ਉਂਜ, ਸਾਧਾਰਣ ਤੌਰ ਤੇ ਨਹੀਂ । ਅਸਾਡੇ ਸਿੱਖਾਂ ਦੇ ਸਾਹਿੱਤ ਵਿਚ ਮੁਸਲਮਾਨਾਂ ਦੀ ਦਰਿੰਦਗੀ ਬਾਬਤ ਜੋ ਇਸ਼ਾਰੇ ਹਨ : ‘ਤੁਰਕ ਧਰਮ ਮੇਂ ਦਯਾ ਅਭਾਵ’, ਆਦਕ, ਉਹ ਇਸੇ ਭਾਵਾਰਥ ਦੇ ਹਨ । ਮਾਰਚ, ਸੰਨ 1947 ਵਿਚ, ਪੋਠੋਹਾਰ ਵਿਚ ਜੋ ਸਿੱਖਾਂ ਵਿਰੁਧ, ਖ਼ੂੰਖ਼ਾਰੀ, p. 124ਮੁਸਲਮਾਨਾਂ ਨੇ ਦਿਖਾਈ, ਉਹ, ਬਹੁਤ ਹੱਦ ਤਕ, ਸਿੱਖਾਂ ਕੋਲੋਂ, ਭੈਭੀਤ ਹੋ ਕੇ ਕੀਤੀ, ਜਿਵੇਂ ਸੱਪ, ਸ਼ੀਂਹ ਆਦੀ ਦਰਿੰਦੇ ਹਮਲਾ ਕਰਦੇ ਤੇ ਡੰਗ ਮਾਰਦੇ ਹਨ ਡਰ ਕੇ, ਐਵੇਂ ਸਹਿਜ ਸੁਭਾ ਨਹੀਂ । ਇਹ ਸਚਾਈ ਅੱਖੋਂ ਓਹਲੇ ਕਰਨਾ ਕਿਵੇਂ ਭੀ ਯੋਗ ਨਹੀਂ ।
He then said, “After what happened in Pothohar, what ties can we still have with the Muslims?” That I could understand. In March 1947 Muslims in Pothohar, without provocation and according to a deliberate plan, had ruthlessly killed thousands of Sikhs, women, men, and children. Coming to an agreement at once with people of such a ferocious disposition was difficult, but not impossible. For the truth that must be told is that if our Muslim brothers, Punjabis, Pathans, Baluchis, and others, can be savage in disposition, they also have many virtues. It ill befits Sikhs to withhold full praise of those virtues, and it does Sikhs harm. First, the Muslims’ political judgment and worldly intelligence are on a far higher level than the Sikhs’. After the events of 1947, we ought to acknowledge this. Second, these Muslims have many admirable human qualities in particular: standing by their own, a charioteer’s duty to his rider, fidelity in friendship, sincerity and graciousness, the ability to win hearts, the art of showing affection, and constancy. These qualities are in their blood, which is slow to take the stain of small-mindedness, the worship of money, or selfishness. They become bloodthirsty and merciless toward Sikhs only under the sway of religious prejudice and fanaticism or when they are frightened and terror-stricken. This is not their ordinary way. The allusions in our Sikh literature to the ferocity of Muslims, such as “There is no compassion in the Turk’s religion,” have this same import. The bloodthirstiness shown p. 124by Muslims toward Sikhs in Pothohar in March 1947 sprang to a great extent from fear of the Sikhs. Snakes, lions, and other beasts attack and strike out of fear, rather than simply by nature. There is no justification for shutting our eyes to this truth.
ਸੰਨ 1932 ਦੀ ਗੱਲ ਹੈ ਕਿ ਇਹਨਾਂ ਸਤਰਾਂ ਦਾ ਲਿਖਾਰੀ, ਪਾਕਿਸਤਾਨ ਦੀ ਮੰਗ ਦਾ ਅਸਲੀ ਮੁਦਈ, (ਆਈ. ਸੀ. ਐਸ.) ਅਤੇ , ਜੋ ਪਿਛੋਂ ਅਲਾਹਾਬਾਦ ਵਿਚ ਬੈਰਿਸਟਰੀ ਕਰਦੇ ਰਹੇ ਅਤੇ ਉਥੇ ਹਾਈਕੋਰਟ ਦੇ ਜੱਜ ਭੀ ਰਹੇ ਅਤੇ ਨਹਿਰੂ ਪਰਿਵਾਰ ਦੇ ਬੜੇ ਨਿਕਟਵਰਤੀ ਭੀ, ਅਸੀਂ ਚਾਰੇ ਯੂਨੀਵਰਸਿਟੀ ਦੇ ਵਿਦਿਆਰਥੀ, ਕੈਂਮਬ੍ਰਿਜ ਵਿਚ, ਇਕੱਠੇ ਚਾਹ ਪੀ ਰਹੇ ਸਾਂ ਕਿ ‘ਪਾਕਿਸਤਾਨ’ ਦੀ ਗੱਲ ਛਿੜ ਪਈ । ਸ਼ਾਂਤੀ ਸਰੂਪ ਧਵਨ, ਡੇਰਾ ਇਸਮਾਈਲ ਖ਼ਾਨ ਦੇ ਇਲਾਕੇ ਦੇ ਵਸਨੀਕ ਹਿੰਦੂ ਸਨ ਅਤੇ ਉਹਨਾਂ ਨੂੰ ਕਹਿਣ ਲਗੇ, “ਲਾਲਾ ਜੀ, ਤੁਸੀਂ ਅਸਾਨੂੰ ਮੁਸਲਮਾਨਾਂ ਨੂੰ ਚੰਗੀਤਰ੍ਹਾਂ ਜਾਣਦੇ ਹੋ, ਪਾਕਿਸਤਾਨ ਤਾਂ ਦੇਣਾ ਹੀ ਪਵੇਗਾ ।” ਧਵਨ ਸਾਹਿਬ ਨੇ ਉੱਤਰ ਦਿਤਾ, “ਮੈਂ ਮੰਨਦਾ ਹਾਂ ਕਿ ਜੇ ਕੋਈ ਮੁਸਲਮਾਨ ਮੇਰੇ ਘਰ ਆ ਵੜੇ ਅਤੇ ਮੇਰੇ ਸਾਹਮਣੇ ਮੇਰੀ ਪਤੀਬ੍ਰਤਾ ਵਹੁਟੀ ਯਾ ਮੇਰੀ ਭੈਣ ਦੀ ਜ਼ਬਰਦਸਤੀ ਬੇਪਤੀ ਕਰਨਾ ਆਰੰਭ ਦੇਵੇ ਤਾਂ ਮੈਂ ਮਰਨ ਮਾਰਨ ਦੀ ਥਾਂ, ਹੇਠਾਂ ਲੁਕ ਜਾਵਾਂਗਾ, ਪਰ ਅਸਾਡੇ ਹਿੰਦੂਆਂ ਕੋਲ ਇਕ ਵੱਡਾ ਹਥਿਆਰ ਹੈ, ਜਿਸ ਨਾਲ ਅਸੀਂ ਮੁਸਲਮਾਨਾਂ ਦਾ ਮੁਕਾਬਲਾ ਕਰਾਂਗੇ । ਉਹ ਹਥਿਆਰ ਹੈ, ਸਿੱਖ ।” ਇਹ ਸੁਣ ਕੇ ਅਸੀਂ ਸਾਰੇ ਹੱਸ ਪਏ ਅਤੇ ਮੈਂ ਢਿੱਲਾ ਮੱਠਾ ਪਰੋਟੈਸਟ ਭੀ ਕੀਤਾ, “ਲਾਲਾ ਜੀ, ਸਿੱਖ ਇਤਨੇ ਤੇ ਗਧੇ ਨਹੀਂ, ਜਿਤਨਾ ਤੁਸਾਂ ਸਮਝ ਰਖਿਆ ਹੈ”, ਅਤੇ ਫੇਰ ਅਸੀਂ ਸਾਰੇ ਖਿੜ ਖਿੜਾ ਕੇ ਹੱਸੇ, ਪਰ ਧਵਨ ਸਾਹਿਬ ਸੰਜੀਦਗੀ ਨਾਲ ਕਹਿਣ ਲਗੇ, “ਸਰਦਾਰ ਜੀ, ਦੇਖਦੇ ਜਾਓ, ਕੌਣ ਹੈ ਅਤੇ ਗਧਾ ਕੌਣ । ਅਸੀਂ ਹਿੰਦੂ ਹੋਰ ਕੁਛ ਭੀ ਹੋਈਏ, ਨਾ ਲੋਹਲੇ ਹਾਂ ਅਤੇ ਨਾ ਗਧੇ ।”
It was in 1932. The four of us, the writer of these lines, , the original proponent of the demand for Pakistan, (ICS), and , were university students having tea together in Cambridge when the subject of “Pakistan” came up. Dhavan later practiced as a barrister in Allahabad, served as a judge of its High Court, and was very close to the Nehru family. Shanti Sarup Dhavan was a Hindu from the Dera Ismail Khan area. said to him, “Lala Sahib, you know us Muslims well. You will have to give us Pakistan.” Dhavan replied, “I admit that if a Muslim broke into my house and started violating my virtuous wife or my sister in front of me, I would hide under my charpoy instead of fighting to the death. But we Hindus have a powerful weapon with which we will take on the Muslims. That weapon is the Sikhs.” We all laughed at this. I made a feeble protest: “Lala Sahib, the Sikhs are not quite the simpletons and asses you take them for.” We all burst out laughing again, but Dhavan said in earnest, “Sardar Sahib, wait and see who is the simpleton and who is the ass. Whatever else we Hindus may be, we are neither simpletons nor asses.”
ਇਹਨਾਂ ਸਤਰਾਂ ਦੇ ਲਿਖਾਰੀ ਨੂੰ ਉਸ ਵੇਲੇ, ਪਾਕਿਸਤਾਨ ਸਥਾਪਤ ਹੋਣ ਤੋਂ ਪੰਦਰਾਂ ਵਰ੍ਹੇ ਪਹਿਲਾਂ, ਕੀ ਪਤਾ ਸੀ, ਕਿ ਧਵਨ ਸਾਹਿਬ ਦੀਆਂ ਕਥਿਤ, ਇਹ ਦੋਵੇਂ ਉਪਾਧੀਆਂ, ਸਿੱਖਾਂ ਉਤੇ ਹੀ ਪੂਰੀਆਂ ਢੁੱਕਣ ਵਾਲੀਆਂ ਹਨ ।
How was the writer of these lines to know then, fifteen years before Pakistan was founded, that both of Dhavan’s epithets would fit the Sikhs to perfection?
ਸੰਨ 1946 ਵਿਚ, ਜਦੋਂ ਇਹ ਸਪਸ਼ਟ ਹੋ ਗਿਆ ਕਿ ਪਾਕਿਸਤਾਨ ਹਿੰਦੂਆਂ ਨੇ ਦੇ ਦੇਣਾ ਹੈ ਅਤੇ ਮੁਸਲਮਾਨਾਂ ਨੇ ਲੈ ਲੈਣਾ ਹੈ ਤਦ ਅਨੰਦ ਭਵਨ, ਇਲਾਹਬਾਦ ਵਿਚ ਚੰਗੇ ਚੰਗੇ ਸਿਆਣੇ ਹਿੰਦੂਆਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਪਾਕਿਸਤਾਨ ਨੂੰ ਛੋਟੇ ਤੋਂ ਛੋਟਾ ਤੇ ਲੰਗੜਾ ਬਣਾਉਣ ਬਾਬਤ ਵਿਚਾਰ-ਵਿਮਰਸ਼ ਹੋਇਆ ਅਤੇ ਨਿਸ਼ਚੇ ਕੀਤਾ ਗਿਆ ਕਿ ਜਿਵੇਂ ਕਿਵੇਂ ਹੋਵੇ, ਹਿੰਦੂਆਂ ਦੇ ਵਪਾਰਕ ਹਿਤਾਂ ਨੂੰ ਮੁਖ ਰੱਖ ਕੇ, ਕਲਕੱਤਾ ਜ਼ਰੂਰ ਹਿੰਦੁਸਤਾਨ ਵਿਚ ਰਖ ਲਿਆ ਜਾਵੇ, ਲਾਹੌਰ ਪਾਕਿਸਤਾਨ ਵਿਚ ਜਾਂਦਾ ਹੈ ਤਾਂ ਬੇਸ਼ਕ ਚਲਾ ਜਾਵੇ । ਤਦ ਕਿਹਾ ਗਿਆ ਕਿ ਮਹਾਰਾਜਾ ਬੀਕਾਨੇਰ ਯਾ ਨੈਪਾਲ ਰਾਹੀਂ ਮਾਸਟਰ ਤਾਰਾ ਸਿੰਘ ਨਾਲ ਸੰਪਰਕ ਕਰ ਕੇ ।
In 1946, once it became clear that the Hindus were going to concede Pakistan and the Muslims were going to take it, some very shrewd Hindus met at Anand Bhavan in Allahabad. They discussed how to make Pakistan as small and crippled as possible. They agreed that, with Hindu commercial interests in mind, Calcutta must by some means be kept in India. If Lahore went to Pakistan, so be it. It was then suggested that they get in touch with Master Tara Singh through the Maharaja of Bikaner or of Nepal and work out a plan.
p. 125ਇਹ ਗੱਲ ਜੂਨ ਯਾ ਜੁਲਾਈ, ਸੰਨ 1946 ਦੀ ਹੈ ।
p. 125This was in June or July 1946.
ਮਹੀਨਾ ਅਕਤੂਬਰ ਯਾ ਨਵੰਬਰ ਸੰਨ 1946 ਵਿਚ, ਮਾਸਟਰ ਤਾਰਾ ਸਿੰਘ ਜੀ ਨੇ ਇਕ ਬਿਆਨ ਅਖ਼ਬਾਰਾਂ ਵਿਚ ਇਸ ਭਾਵ ਦਾ ਦਿਤਾ : “ਸਿੱਖ ਸੌ ਫ਼ੀ ਸਦੀ ਹਿੰਦੂਆਂ ਨਾਲ ਹਨ । ਪਰ ਕਾਂਗਰਸ ਨਾਲ ਸਿੱਖਾਂ ਦਾ ਇਕ ਵੱਡਾ ਮਤਭੇਦ ਹੈ । ਸਿੱਖਾਂ ਨੂੰ ਡਰ ਹੈ ਕਿ ਕਾਂਗਰਸ ਕਿਤੇ ਪਾਕਿਸਤਾਨ ਦੇਣਾ ਨਾ ਮੰਨ ਜਾਵੇ । ਪਾਕਿਸਤਾਨ ਸਿੱਖਾਂ ਦੀਆਂ ਲਾਸ਼ਾਂ ਉਤੇ ਬਣੇਗਾ ।”
In October or November 1946, Master Tara Singh gave the newspapers a statement in a fighting spirit, to this effect: “The Sikhs stand one hundred percent with the Hindus. But the Sikhs have one great difference with Congress. They fear that Congress may agree to concede Pakistan. Pakistan will be built over the dead bodies of the Sikhs.”

Notes and glossary for this section (25 notes · 32 terms)

Editors’ notes

1. Edition history

1972 (p. 95 l. 25) says a message came from Delhi without naming the sender; 1979 attributes it to S. Baldev Singh.

2. Source

On August 14, 1946, the Panthic Board resolved at Amritsar to give the Constituent Assembly a “fair trial” to secure safeguards for Sikhs. It cited the assurances in the Congress Working Committee’s August 9 resolution. Baldev Singh forwarded the Board’s resolution to George Abell on August 17. On August 22 the Board’s secretary confirmed its acceptance of the Cabinet Mission statement for the stated purpose of seeking changes to the scheme.

  • The Transfer of Power, 1942–7, vol. 8, no. 157n3 and no. 158 with enclosure, 242–44
  • Nehru, Selected Works, 1st ser., vol. 15, Congress Working Committee, “The Sikhs and the Constituent Assembly,” August 9, 1946, 280–81
3. Source

Ratan Singh Bhangu, Sri Gur Panth Prakash, ed. and tr. Kulwant Singh, vol. 2, episode 156, on the Nihang Gurbakhsh Singh: 119/19–22 come from stanza 12 (p. 632) and 119/23–24 from stanza 7 (p. 630), quoted in reverse order. The source is in the singular (Gurbakhsh Singh): ਅੰਮ੍ਰਿਤਸਰ ਸਨਮੁਖ ਦਰਬਾਰ । ਅਕਾਲ ਬੁੰਗੇ ਬਹੈ ਤਖਤ ਮਝਾਰ । ਸਿਰੋਂ ਪਰੈ ਉਸ ਡੇਰਾ ਰਹੈ । ਅਕਾਲ ਅਕਾਲ ਵਹਿ ਮੁਖ ਤੇ ਕਹੈ । ਹਠੀ ਜਤੀ ਔ ਜਪ ਤਪੀ ਦਾਤਾ ਪੂਰਾ ਸੂਰ । ਆਵੈਂ ਪਾਸ ਸਰਦਾਰ ਤਿਸ ਵਹੁ ਰਹੈ ਆਪ ਮਗ਼ਰੂਰ ।; Kapur Singh puts it in the plural to describe the Akalis. Bhangu’s edition reads ਮਗ਼ਰੂਰ where Kapur Singh prints ਗਮਰੂਰ. His adapted wording stays in the text, by the author’s ruling.

  • Bhangu, Sri Gur Panth Prakash, vol. 2, episode 156, stanzas 7 and 12, 630, 632
4. Correction

Attlee’s statement of February 20, 1947, set a deadline of June 1948 for the transfer of power. Kapur Singh gives it as “before 1948.” Mountbatten’s appointment to succeed Wavell was announced separately the same day.

  • The Transfer of Power, 1942–7, vol. 9, “Indian Policy,” statement of February 20, 1947 (Cmd. 7047), para. 7
  • FRUS, 1947, vol. 3, doc. 90
5. Correction

ਭਿਬਯ (120/3) is kept as printed and translated “magnificent,” by the author’s ruling. The usual form is ਭਵ੍ਯ (Sanskrit bhavya, “magnificent”); compare ਦਿਬਯ for divya on p. 20.

6. Source

In the House of Commons on March 6, 1947, Churchill described the “so-called political classes” as “men of straw, of whom, in a few years, no trace will remain.” Kapur Singh calls them Indian politicians in his Panjabi rendering. The accompanying English quotation follows the punctuation of the parliamentary record.

7. Edition history

After Churchill’s quotation, 1972 (p. 96 ll. 24–25) adds that the past fifteen years have shown that predictions do not always come true; 1979 omits the sentence.

8. Context

The Congress Working Committee on March 8, 1947, called for two Panjab provinces, one predominantly Muslim and the other predominantly non-Muslim. Nehru’s draft refers to a Hindu-Sikh majority. In his March 9 letter to Wavell he extended the principle to Bengal. The Bengal Provincial Congress Committee adopted a separate partition resolution on April 4.

  • Selected Works of Jawaharlal Nehru, 2nd ser., vol. 2, Congress Working Committee, resolution on the division of the Punjab, March 8, 1947
  • Selected Works of Jawaharlal Nehru, 2nd ser., vol. 2, “To Lord Wavell,” March 9, 1947, 66–68
  • Selected Works of Jawaharlal Nehru, 2nd ser., vol. 3, “The Unavoidability of Partition,” June 15, 1947, 112n7
9. Context

Mountbatten’s interview with Nehru of 24 March 1947 and his telegram of 25 March discuss partition (Selected Works of Jawaharlal Nehru, 2nd ser., II, pp. 73–76).

  • Selected Works of Jawaharlal Nehru, 2nd ser., vol. 2, “Account of Mountbatten’s Interview with Nehru,” March 24, 1947, and related correspondence
10. Source

The second line of the fifth couplet reads یہ جانتا اگر تو لٹاتا نہ گھر کو میں. The 1979 edition has یوں جانتا in the Urdu note and ਯੂੰ ਜਾਨਤਾ in the Gurmukhi text. The reading follows the Urdu source and uses ਯਹ ਜਾਨਤਾ in Gurmukhi.

11. Correction

On May 9, 1947, Ismay reported Cabinet Committee clearance of a draft subject to consultations and pending consideration by the full Cabinet. Mountbatten’s May 10 invitations named Nehru, Patel, Jinnah, Liaquat Ali Khan, and Baldev Singh for a meeting on May 17. The May 11 minutes record the decision to postpone that meeting until June 2.

  • The Transfer of Power, 1942–7, vol. 10, no. 361, 699–700
  • The Transfer of Power, 1942–7, vol. 10, no. 383, 738
  • The Transfer of Power, 1942–7, vol. 10, no. 404, item 3, 759–61
12. Context

The five terms come from Kapur Singh’s account of the private proposal. Jinnah’s public statement in Dawn on May 1, 1947, argued against partitioning Panjab and Bengal.

  • The Transfer of Power, 1942–7, vol. 10, no. 276, annex I, 543–44
13. Open question

Kapur Singh places his conversation with Jinnah in Lahore early in 1947. Jinnah’s reply includes the proposed protections and the forecast about registration.

14. Edition history

The dialogue with Jinnah in Lahore, the two Akali leaders’ reaction, and the Bhartṛhari quotation and Hindi explanation are new in 1979. The corresponding 1972 text proceeds from Jinnah’s reply about partition directly to Kapur Singh’s approval of the proposals.

  • Kapur Singh, Sāchī Sākhī (1972)
15. Source

Bhartrihari, Nitishataka; Kapur Singh’s verse 11 (numbering varies; BharSt 1.11 in the GRETIL/TextGrid text; first selection of the Nītiśatakam in the University of Calicut Sanskrit syllabus). Sanskrit: शक्यो वारयितुं जलेन हुतभुक् छत्रेण सूर्यातपो नागेन्द्रो निशिताङ्कुशेन समदो दण्डेन गोगर्दभौ । व्याधिर्भेषजसङ्ग्रहैश्च विविधैर्मन्त्रप्रयोगैर्विषं सर्वस्यौषधमस्ति शास्त्रविहितं मूर्खस्य नास्त्यौषधम् ॥ The print’s Gurmukhi has ਵਾਰਸਿਤੁੰ (vārayituṃ), ਨਿਸ਼ਤਾਂਕੁਸ਼ੇਨ (niśitāṅkuśena), ਨਾਸਤੌਸ਼ਧਮ (nāsty auṣadham). Kapur Singh’s numbering is kept in the text. By the author’s ruling the reading is corrected letter for letter to the source: ਸ਼ਕ੍ਯੋ ਵਾਰਯਿਤੁੰ ਜਲੇਨ, ਹੁਤਭੁਕ੍ ਛਤ੍ਰੇਣ ਸੂਰ੍ਯਾਤਪੋ, / ਨਾਗੇਨ੍ਦ੍ਰੋ ਨਿਸ਼ਿਤਾਙ੍ਕੁਸ਼ੇਨ, ਸਮਦੋ ਦਣ੍ਡੇਨ ਗੋਗਰ੍ਦਭੌ । / ਵ੍ਯਾਧਿਰ੍ਭੇਸ਼ਜਸਙ੍ਗ੍ਰਹੈਸ਼੍ਚ, ਵਿਵਿਧੈਰ੍ਮਨ੍ਤ੍ਰਪ੍ਰਯੋਗੈਰ੍ਵਿਸ਼ੰ, / ਸਰ੍ਵਸ੍ਯੌਸ਼ਧਮਸ੍ਤਿ, ਸ਼ਾਸ੍ਤ੍ਰਵਿਹਿਤੰ ਮੂਰ੍ਖਸ੍ਯ / ਨਾਸ੍ਤ੍ਯੌਸ਼ਧਮ੍ ॥. Printed: ਸ਼ਕਯੋ ਵਾਰਸਿਤੁੰ ਜਲੇਨ, ਹੁਤਭੁਕ ਛਤ੍ਰੇਣ ਸੂਰਯਾਤਪੋ, / ਨਾਗੇਂਦ੍ਰੋ ਨਿਸ਼ਤਾਂਕੁਸ਼ੇਨ, ਸਮਦੋ ਦੰਡੇਨ ਗੋਗਰਧਭੌ । / ਵਯਾਧਿਰਭੇਸ਼ਜਸੰਗ੍ਰਹਸ਼ ’ਚ, ਵਿਵਿਧੈਰ ਮੰਤ੍ਰ ਪ੍ਰਯੋਗੈਰ ਵਿਸ਼ੰ, / ਸਰਵਸਯ ਔਸ਼ਧਮ ਅਸਤਿ, ਸ਼ਾਸਤ੍ਰ ਵਿਹਿਤੰ ਮੂਰਖਸਯ / ਨਾਸਤੌਸ਼ਧਮ ॥. The corrected reading matches the Sanskrit text of the Nītiśatakam served by Samshodhana Mandiram (verse 11); GRETIL BharSt 1.11 is kept as a verse locator only, its transcription having errors (niśitāgkuśena, auṣadhim).

16. Translation

Kapur Singh follows the Sanskrit verse with a Hindi explanation in Gurmukhi. Where the verse mentions a bovine and a donkey, his Hindi gives animals generally. He expands the closing line to say that no book or treatise gives a way to destroy a fool’s folly.

17. Edition history

The note is new in 1979 (absent at the corresponding point of 1972 p. 98).

  • Kapur Singh, Sāchī Sākhī (1972)
18. Source

Kapur Singh cites Master Tara Singh’s own editorial, “ਪੰਜਾਬੀ ਸੂਬਾ ਜ਼ਰੂਰ ਬਣੇਗਾ,” Jathedar (Jalandhar), October 11, 1962, p. 2.

  • Jathedar, Master Tara Singh, October 11, 1962, 2
19. Translation

This proverb, which follows the newspaper citation, says literally that real magic rises to the head and speaks. Its English retains the image of a spell making itself heard. Kapur Singh signs the closing remark.

20. Open question

Kapur Singh says that Guru Gobind Singh was prepared to negotiate with Aurangzeb.

21. Context

On March 17, 1947, Jenkins reported attacks on non-Muslims, especially Sikhs, in rural Rawalpindi, Attock and the area around Chakwal, and recorded a military assessment that some attacks showed signs of planning. Ghazanfar Ali denied organization or League involvement on March 20. On April 16 Jenkins put the reported dead across the wider Panjab disturbances at just under 3,000, warning that the figures and their communal breakdown were uncertain.

  • The Transfer of Power, 1942–7, vol. 9, no. 540, §§ 3–7, 965–67
  • The Transfer of Power, 1942–7, vol. 9, no. 555, 996–97
  • The Transfer of Power, 1942–7, vol. 10, no. 160, §§ 1–2, 281–82
22. Open question

The 1979 print reads ਸਾਰਥੀ ਧਰਮ. “A charioteer’s duty to his rider” keeps the image and may suggest fidelity to a person one serves.

23. Source

“ਤੁਰਕ ਧਰਮ ਮੇਂ ਦਯਾ ਅਭਾਵ” is quoted without source.

24. Open question

Kapur Singh names Chaudhry Barkat Ali and dates the conversation to 1932. The Cambridge pamphlet Now or Never, dated January 28, 1933, uses the name Pakistan and is signed by Choudhary Rahmat Ali and three others; the National Archives of Pakistan catalogs a 1938 letter from Malik Barkat Ali to Jinnah. The Allahabad High Court lists Shanti Swarup Dhavan as a judge from June 28, 1958 to July 2, 1967.

25. Open question

Kapur Singh dates the Anand Bhavan meeting to June or July 1946 and names Bikaner and Nepal as possible channels to Master Tara Singh. In Nepal the titles of the sovereign and the head of government could differ.

Glossary

Bhartrihari

ਭਰਤਰਿ ਹਰਿ

Sanskrit poet to whom the Nītiśataka is attributed.

Chaudhry Barkat Ali

ਚੌਧਰੀ ਬਰਕਤ ਅਲੀ

Kapur Singh’s companion at Cambridge in 1932, whom he calls the original proponent of the demand for Pakistan.

Clement Attlee (1883–1967)

ਮਿਸਟਰ ਅਟਲੀ

British Prime Minister, 1945–51

Khwaja Abdul Rahim (I.C.S.)

ਅਬਦੁਲ ਰਹੀਮ

Kapur Singh’s fellow student at Cambridge and a supporter of Rahmat Ali; later of the Indian Civil Service.

  • Kapur Singh, Sāchī Sākhī, 77/12–16, the passage linked by this card
Liaquat Ali Khan (1895–1951)

ਲਿਆਕਤ ਅਲੀ

General Secretary of the Muslim League; Finance Member of the interim government; later first Prime Minister of Pakistan.

Louis Mountbatten, 1st Earl Mountbatten of Burma (1900–1979)

ਮਾਊਂਟਬੇਟਨ

Viceroy of India, March–August 1947; Governor-General of India, 1947–48

Maharaja Yadavindra Singh of Patiala (1913–1974)

ਯਾਦਵਿੰਦਰ ਸਿੰਘ

Maharaja of Patiala; founder of Yadavindra Public School. Kapur Singh names him in the reported negotiations of 1947.

Sardar Baldev Singh (1902–1961)

ਬਲਦੇਵ ਸਿੰਘ

industrialist and Akali nominee; Development Minister of the Panjab from 26 June 1942; first Defense Minister of India

Sardar Baldev Singh (1902–1961)

ਸਰਦਾਰ ਬਲਦੇਵ ਸਿੰਘ

Defense member of the Interim Government and India’s first defense minister (1947–52).

Shanti Swarup Dhavan

ਸ੍ਰੀ ਸ਼ਾਂਤੀ ਸਰੂਪ ਧਵਨ

judge of the Allahabad High Court, 1958–67 (court roster)

Winston Churchill (1874–1965)

ਚਰਚਿਲ

Conservative opponent of Indian constitutional reform in 1930–31

ਅੰਤ੍ਰਜਾਤੀ

sub-nation; Kapur Singh prints the English beside it, with ਅੰਦਰੂਨੀ ਆਜ਼ਾਦੀ (Internal autonomy).

ਅੰਮ੍ਰਿਤ

The preparation given to initiates in the Khalsa initiation ceremony.

ਆਤਮਕ ਸਾਲਮੀਅਤ

spiritual integrity, wholeness.

ਸਾਹਿਬਜ਼ਾਦਿਆਂ

the sons of Guru Gobind Singh; the elder two fell at Chamkaur.

ਗਰਦਨ-ਜ਼ਦਨੀ

Persian: “deserving to have the neck struck”, fit for execution.

ਗੋਂਦ ਗੁੰਦੀ ਜਾਵੇ

Work out a plan. The expression uses the image of kneading.

ਘਾਹ ਫੂਸ ਦੇ ਬਣੇ ਹੋਏ ਬੰਦੇ

men of straw.

ਚਕ੍ਰਿਤ

astonished.

ਚਾਰਪਾਈ

Woven cot.

ਝਖ ਮਾਰ ਕੇ

To give in reluctantly.

ਤਨਾਸਬ

proportion.

ਤੌਖਲੇ

misgivings, anxieties.

ਤ੍ਰਭਕਣਾ

To be alarmed or apprehensive.

ਤ੍ਰਭਕਦੇ

to be alarmed, apprehensive.

ਪਾਹ

mordant or dye-fixing; figuratively, a disposition that takes hold.

ਪ੍ਰਣ ਪੱਤਰ

written pledge.

ਬੀਰ-ਰਸੀ

in the heroic mood (vīra rasa).

ਭਿਬਯ

Magnificent, splendid. Compare Sanskrit bhavya, “magnificent.” The printed spelling ਭਿਬਯ recurs in the book.

ਲੋਹਲਾ

Simpleton, a provisional rendering in this exchange.

ਲੋਹਲੇ

Simpletons, a provisional rendering in this exchange.

ਵਜ਼ਅਦਾਰੀ

constancy in manners and commitments.

Sāchī Sākhī, XIII. Toward Partition, 1947, part 1 of 2. harvardsikh.org/books/sachi-sakhi/part-13 The whole section prints from harvardsikh.org/books/sachi-sakhi/part-13/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.