Skip to content
Sāchī Sākhīਸਾਚੀ ਸਾਖੀ

Foreword

Foreword · Dr. Ganda Singh

1979 edition, Foreword pp. 1–7Previous sectionNext section

Foreword p. 1ਮੁਖ ਬੰਧ
(, ਐਮ. ਏ., ਪੀ-ਐਚ. ਡੀ., ਡੀ. ਲਿਟ,)
(, M.A., Ph.D., D.Litt.)
ਸਿਰਦਾਰ ਕਪੂਰ ਸਿੰਘ ਜੀ ਨੇ ‘ਸਾਚੀ ਸਾਖੀ’ ਦਾ ਇਹ ਲੇਖ ਪਹਿਲੋਂ ਪਹਿਲ ‘ਕਮੀਊਨਲ ਅਵਾਰਡ’ ਦੇ ਸਿਰ-ਲੇਖ ਹੇਠ, ਮੇਰੀ ਬੇਨਤੀ ਪਰ, ‘ ਅਭਿਨੰਦਨ ਗ੍ਰੰਥ’ ਲਈ ਸੰਨ 1962 ਦੇ ਲਗਭਗ ਲਿਖਿਆ ਸੀ । ਪਰ ਇਸ ਦਾ ਆਕਾਰ ਅੰਦਾਜ਼ੇ ਨਾਲੋਂ ਅਠ ਦਸ ਗੁਣਾ ਵਧ ਗਿਆ ਸੀ ਜਿਸ ਕਰਕੇ ਇਹ ਉਥੇ ਛਪਣੋਂ ਰਹਿ ਗਿਆ । ਪਰ ਇਹ ਇਕ ਬਹੁ-ਮੁੱਲਾ ਲੇਖ ਸੀ । ਇਸ ਨਾਲ ਇਕ ਤਾਂ ਇਸ ਵਿਚ ਬਹੁਤ ਸਾਰੇ ਇਤਿਹਾਸਕ ਵਾਕਿਆਤ ਦੇ ਵੇਰਵੇ ਚੋਖੇ ਵਿਸਤਾਰ ਨਾਲ ਆ ਗਏ ਸਨ ਜੋ ਅੱਗੇ ਕਿਸੇ ਵਾਕਿਫ਼ਕਾਰ ਦੇ ਅੱਖੀਂ ਡਿੱਠੇ ਹਾਲਾਤ ਦੀ ਸੂਰਤ ਵਿਚ ਸਪੱਸ਼ਟ ਤੌਰ ਤੇ ਪਰਗਟ ਨਹੀਂ ਸੀ ਹੋਏ, ਦੂਸਰੇ ਚੋਖੇ ਸਮੇਂ ਤੋਂ ਹੋ ਰਹੇ ਰਾਜਸੀ ਪ੍ਰਾਪੋਗੰਡੇ ਦੇ ਤੂਫ਼ਾਨਾਂ ਨਾਲ ਉਨ੍ਹਾਂ ਪਰ ਪਈ ਹੋਈ ਕੂੜ ਦੀ ਧੂੜ ਉਡ ਗਈ ਸੀ ਅਤੇ ‘ਸਾਚੀ ਸਾਖੀ’ ਸੰਸਾਰ ਦੇ ਸਾਹਮਣੇ ਆ ਜਾਣ ਦਾ ਮੌਕਾ ਬਣ ਗਿਆ । ਇਸ ਲਈ ਇਸ ਲੇਖ ਨੂੰ ਇਕ ਵੱਖਰੀ ਪੁਸਤਕ ਦੀ ਸੂਰਤ ਵਿਚ ਪ੍ਰਕਾਸ਼ਤ ਕਰਨ ਦਾ ਵਿਚਾਰ ਕੀਤਾ ਗਿਆ ਜੋ ਹੁਣ ਦਸ ਵਰ੍ਹਿਆਂ ਤੋਂ ਬਾਅਦ ਸਿਰੇ ਚੜ੍ਹਿਆ ਹੈ ।
At my request, Sirdar Kapur Singh first wrote this essay, which became Sāchī Sākhī, around 1962 under the title “Communal Award,” for the Abhinandan Granth, the volume in his honor. It grew to eight or ten times the expected length and so did not appear in that volume. It was, however, an essay of great value. First, it gave extensive details of historical events that no informed eyewitness had previously set out so clearly. Second, the storms of political propaganda that had long raged blew away the dust of falsehood that had settled on them. Sāchī Sākhī had its chance to come before the world. The idea was therefore to publish the essay as a book in its own right, and that plan has now come to fruition after ten years.
ਇਹ ਵਾਰਤਾ ਅਗਸਤ 1932 ਵਿਚ ਬਰਤਾਨੀਆ ਸਰਕਾਰ ਵਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ‘ਕਮਿਊਨਲ ਅਵਾਰਡ’ ਦੀ ਕਹਾਣੀ ਹੀ ਨਹੀਂ ਸਗੋਂ ਹਿੰਦੁਸਤਾਨ ਦੇ ਵੱਖ ਵੱਖ ਧਾਰਮਕ ਫ਼ਿਰਕਿਆਂ ਵਿੱਚ ਖਿੱਚੋਤਾਣ ਅਤੇ ਉਨ੍ਹਾਂ ਦੀਆਂ ਵੱਖੋ ਵਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ਪਰ ਭੀ ਚੋਖਾ ਚਾਨਣਾ ਪਾਉਂਦੀ ਹੈ ਅਤੇ ਉੱਤਰੀ ਹਿੰਦੁਸਤਾਨ ਵਿਚ ਮੁਸਲਮਾਨਾਂ ਦੇ ਫ਼ਿਰਕੇ ਵਲੋਂ ਗ਼ੈਰ-ਮੁਸਲਮਾਨਾਂ ਵਿਰੁਧ ਫੈਲਾਈ ਅਤੇ ਭੜਕਾਈ ਗਈ ਨਫ਼ਰਤ ਦੀ ਅੱਗ ਵਲ ਭੀ ਇਸ਼ਾਰਾ ਕਰਦੀ ਹੈ ਜੋ ਸ੍ਰੀ ਗੁਰੂ ਅਰਜਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਮੁਖ ਕਾਰਣ ਸੀ ਅਤੇ ਜਿਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਚ, ਬਾਅਦ ਵਿਚ ਹੋਈਆਂ ਰਾਜਸੀ ਟੱਕਰਾਂ ਦਾ ਮੁੱਢ ਬੱਧਾ ।
This account goes beyond the story of the Communal Award that the British government issued in August 1932 as a political settlement for India. It sheds considerable light on the tensions among India’s religious communities and the background to their separate political demands. It also points to the fire of hatred against non-Muslims that the Naqshbandi order spread and stoked in northern India. That hatred was the chief cause of the martyrdom of Sri Guru Arjan and of Guru Gobind Singh’s Sahibzadas, and laid the ground for later political clashes between Sikhs and Muslims.
ਦੂਸਰੇ ਪਾਸੇ ਹਿੰਦੂਆਂ ਦੇ ਮਨਾਂ ਵਿਚ ਆਪਣੇ ਸੰਬੰਧੀ ਸ੍ਰੇਸ਼ਟਤਾ ਦੇ ਵਹਿਮ ਅਤੇ ਮੁਸਲਮਾਨਾਂ ਦੇ ਵਿਰੁਧ ਨਫ਼ਰਤ ਅਤੇ ਸਦਭਾਵਨਾ ਦੀ ਅਣਹੋਂਦ ਸੀ ਜਿਸ ਕਰ ਕੇ ਦੋਨੋਂ ਪਾਸੀਂ ਅਤਿ ਦੀ ਬੇ-ਇਤਬਾਰੀ ਸੀ ਅਤੇ ਉਹ ਰਾਜਸੀ ਤੌਰ ਤੇ ਇਕੱਠੇ ਨਹੀਂ ਸਨ ਰਹਿ ਸਕਦੇ । ਮੁਸਲਮਾਨਾਂ ਨੂੰ ਖ਼ਿਆਲ ਸੀ ਕਿ ਹਿੰਦੂ ਬਹੁ-ਗਿਣਤੀ ਉਨ੍ਹਾਂ ਦੀ ਇਸਲਾਮੀਅਤ ਨੂੰ ਹੌਲੀ ਹੌਲੀ ਦਬਾਈ ਜਾਣਾ ਅਤੇ ਅੰਤ ਖ਼ਤਮ ਕਰਨਾ ਚਾਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਵੱਖਰੀ ਹੋਂਦ ਨੂੰ ਬੜਾ ਭਾਰੀ ਖ਼ਤਰਾ ਹੈ । ਇਸ ਖ਼ਿਆਲ ਦੀ Foreword p. 2ਪੁਸ਼ਟੀ ਹਿੰਦੂ ਮਹਾ-ਸਭਾ ਅਤੇ ਹਿੰਦੂ ਰਾਸ਼ਟਰੀ-ਸਵਯਮ-ਸੇਵਕ-ਸੰਘ ਆਦਿ ਦੇ ਆਗੂਆਂ ਦੇ ਭੜਕਾਊ ਭਾਸ਼ਨਾਂ ਅਤੇ ਇਨ੍ਹਾਂ ਦੇ ਮੈਂਬਰਾਂ ਦੀਆਂ ਨਿੱਤ ਦੀਆਂ ਡਰਾਊ ਅਤੇ ਡਰਾਉਣੀਆਂ ਕਾਰਵਾਈਆਂ ਅਤੇ ਫ਼ਿਰਕਾਦਾਰਾਨਾ ਫ਼ਸਾਦਾਂ ਤੋਂ ਹੁੰਦੀ ਸੀ । ਇੰਡੀਅਨ ਨੈਸ਼ਨਲ ਕਾਂਗਰਸ ਵਿਚ ਵੀ ਬਹੁ-ਗਿਣਤੀ ਅਤੇ ਸਿਰ-ਕੱਢ ਲੀਡਰੀ ਹਿੰਦੂਆਂ ਦੀ ਹੀ ਸੀ, ਅਤੇ ਸਿੱਖ ਭੀ ਆਮ ਤੌਰ ਤੇ ਹਿੰਦੂਆਂ ਦਾ ਹੀ ਪੱਖ ਪੂਰਦੇ ਰਹਿੰਦੇ ਸਨ । ਕਾਂਗਰਸ ਵਾਲੇ ਭੀ ਮੁਸਲਮਾਨਾਂ ਨੂੰ ਉਨ੍ਹਾਂ ਦੇ ਰਾਜਸੀ ਹੱਕਾਂ ਦੀ ਪੂਰੀ ਪੂਰੀ ਰਾਖੀ ਦਾ ਯਕੀਨ ਨਹੀਂ ਸੀ ਦੁਆ ਸਕੇ । ਇਸ ਕਰਕੇ ਮੁਸਲਿਮ ਲੀਗ ਦੇ ਆਗੂ ਦੇਸ਼ ਵਿਚ ਮੁਸਲਿਮ ਬਹੁਗਿਣਤੀ ਵਾਲੇ ਹਿੱਸਿਆਂ ਵਿਚ ਮੁਸਲਿਮ ਰਾਜ ਦੀ ਮੰਗ ਪਰ ਅੜ ਗਏ ਅਤੇ ਅੰਤ ਇਸ ਦੇ ਸਾਹਮਣੇ ਅੰਗਰੇਜ਼ੀ ਸਰਕਾਰ ਨੂੰ ਝੁਕਣ ਤੋਂ ਬਗ਼ੈਰ ਹੋਰ ਕੋਈ ਚਾਰਾ ਨਾ ਰਹਿ ਗਿਆ ।
On the other side, Hindus entertained notions of their own superiority, felt hatred toward Muslims, and lacked goodwill toward them. There was thus deep distrust on both sides, and they could not coexist politically. Muslims believed the Hindu majority wanted to gradually suppress their Islamic faith and eventually extinguish it, a grave threat to their separate existence. That belief was Foreword p. 2confirmed by the inflammatory speeches of the leaders of the Hindu Mahasabha, the Rashtriya Swayamsevak Sangh, and similar organizations, by their members’ daily acts of intimidation, and by communal riots. Hindus likewise made up the majority in the Indian National Congress and held its leading positions, and Sikhs generally took the Hindu side. Congress, too, had been unable to assure Muslims that it would fully protect their political rights. The leaders of the Muslim League therefore insisted on Muslim rule in the parts of the country where Muslims were in the majority, and in the end the British government had no choice but to give way.
ਇਸ ਦੇ ਨਾਲ ਹੀ ਇਕ ਹੋਰ ਵੱਡੀ ਗੱਲ ਸੀ ਜਿਸ ਨਾਲ ਕਿ ਮੁਸਲਮਾਨ ਅੰਦਰੋਂ ਕੁੜ੍ਹ ਰਹੇ ਸਨ । ਉਹ ਸੀ ਕਿ ਲੋਕ ਉਨ੍ਹਾਂ ਨੂੰ ਹੌਲੀ ਹੌਲੀ ਆਰਥਕ ਤੌਰ ਤੇ ਖਾਈ ਜਾ ਰਹੇ ਸਨ, ਦਿਨੋਂ ਦਿਨ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਮਕਾਨ ਕਰਜ਼ਿਆਂ ਦੀ ਅਦਾਇਗੀ ਦੀ ਔਖਿਆਈ ਕਰਕੇ ਖੁਸਦੇ ਜਾ ਰਹੇ ਸਨ ਅਤੇ ਮੁਸਲਮਾਨ ਹੋਰ ਗ਼ਰੀਬ ਹੁੰਦੇ ਜਾ ਰਹੇ ਸਨ, ਦੂਸਰੇ ਪਾਸੇ ਉਨ੍ਹਾਂ ਦੇ ਖੋਲਿਆਂ ਦੀ ਥਾਂ ਹਿੰਦੂ ਸਾਹੂਕਾਰਾਂ ਦੀਆਂ ਵਡੀਆਂ ਵਡੀਆਂ ਹਵੇਲੀਆਂ ਉਸਰੀਆਂ ਹੋਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਮੁਸਲਮਾਨ ਹਲਵਾਹਾਂ ਦੇ ਦਿਲ ਵਿਚ ਕੀ ਗੁਜ਼ਰ ਰਿਹਾ ਸੀ ਅਤੇ ਉਹ ਕਿਵੇਂ ਸੋਚ ਰਹੇ ਸਨ, ਇਸ ਦਾ ਕੁਝ ਕੁ ਅੰਦਾਜ਼ਾ ਲਹਿੰਦੇ ਪੰਜਾਬ ਦੇ ਜੰਗਲ ਦੇ ਇਲਾਕੇ ਦੇ ਦੋ ਬੰਦਿਆਂ ਦੀ ਆਪਸ ਵਿਚ ਦੀ ਗੱਲਬਾਤ ਤੋਂ ਹੋ ਸਕਦਾ ਹੈ ਜੋ ਲਾਇਲਪੁਰ ਦੇ ਬਾਜ਼ਾਰ ਵਿਚ, ਜਿਸ ਦਾ ਨਾਉਂ ਮੈਨੂੰ ਯਾਦ ਨਹੀਂ, ਡਾਕਟਰ ਫ਼ੌਜਾ ਸਿੰਘ ਜੀ ਦੀ ਦੁਕਾਨ ਤੋਂ ਥੋੜਾ ਜਿਹਾ ਅੱਗੇ ਮੈਂ ਵਿਚ ਸੁਣੀ ਸੀ ਜਦੋਂ ਕਿ ਉਹ ਇਕ ਹਿੰਦੂ ਦੇ ਬੜੇ ਵਡੇ ਚੌੜੇ ਦਰਵਾਜ਼ੇ ਵਾਲੇ ਮਕਾਨ ਦੇ ਸਾਹਮਣੇ ਖੜੋਤੇ ਹੈਰਾਨ ਹੋ ਕੇ ਗੱਲਾਂ ਕਰ ਰਹੇ ਸਨ । ਕੇਵਲ ਦੋ ਤਿੰਨ ਫ਼ਿਕਰੇ ਹੀ ਮੇਰੀ ਕੰਨੀ ਪਏ ਸਨ ਜੋ ਇਸ ਤਰ੍ਹਾਂ ਸਨ :
There was another major cause of resentment among Muslims. The Kirar traders were slowly eating away at their livelihood. Day by day Muslims were losing land and houses as they struggled to repay their debts, and they were growing poorer. Meanwhile, Hindu moneylenders built vast mansions where the Muslims’ huts had stood. A conversation between two men from the Jangal region of western Panjab gives some idea of what Muslim plowmen felt and thought when they saw those houses. I overheard them in the early forties in a Lyallpur bazaar whose name I cannot remember, a little past Dr. Fauja Singh’s shop. They were standing in amazement before a Hindu man’s house with a great wide doorway. I caught only two or three remarks, which went like this:
ਇਕ : ਹਾ ਵੇਖ ਨਾਂ ਨੂਰ ਮੁਹੰਮਦਾ, ਇਨ੍ਹਾਂ ਦੀਆਂ ਕੇਡੀਆਂ ਕੇਡੀਆਂ ਹਵੇਲੀਆਂ ਨੇ ।
First man: “Just look, Nur Muhammad, how enormous these Kirars’ mansions are!”
ਦੂਜਾ : ਕੇ ਆਖਨਾਂ ਵਾਂ ਖ਼ੁਦਾ ਬਕਸਾ, ਇਨ੍ਹਾਂ ਮਾੜੀਆਂ ਤੇ ਅਸਾਂ ਈ ਗਾਵਣੇ ਨੇ । ਇਨ੍ਹਾਂ ਭੱਜ ਵੰਞਣਾ ਏ ।
Second man: “What are you saying, Khuda Bakhsh? We’ll be the ones singing dhola songs on those mansions. They’ll run away.”
ਹੋ ਸਕਦਾ ਹੈ ਇਨ੍ਹਾਂ ਨੇ ਕਿਧਰੇ ਕੁਝ ਮੁਸਲਮਾਨਾਂ ਵਕੀਲਾਂ ਜਾਂ ਲੀਡਰਾਂ ਨੂੰ ਗੱਲਾਂ ਕਰਦੇ ਤੇ ਕੁਝ ਗੋਂਦਾਂ ਗੁੰਦਦੇ ਸੁਣਿਆ ਹੋਵੇ, ਜਾਂ ਇਸਲਾਮੀਆ ਕਾਲਜ ਅਤੇ ਗਵਰਨ- ਮੈਂਟ ਕਾਲਜ ਲਾਹੌਰ ਲੀਗੀ ਵਿਦਿਆਰਥੀਆਂ ਦੇ ਮਾਲ-ਮੰਡੀਆਂ ਅਤੇ ਮੇਲਿਆਂ ਪਰ ਭਾਸ਼ਣ ਸੁਣੇ ਹੋਏ ਹੋਣ ।
Perhaps they had overheard Muslim lawyers or leaders talking and laying plans, or heard League students from Islamia College and Government College, Lahore, give speeches at cattle markets and fairs.
ਪੰਜਾਬ, ਸਰਹੱਦੀ ਸੂਬੇ, ਬਲੋਚਿਸਤਾਨ ਅਤੇ ਸਿੰਧ ਨੂੰ ਇਕ ਇਸਲਾਮੀ ਰਾਜ ਵਿਚ ਸੰਗਠਿਤ ਕਰਨ ਦਾ ਖ਼ਿਆਲ ਪਹਿਲੋ ਪਹਿਲ ਸੰਨ 1930 ਵਿਚ ਡਾਕਟਰ ਸਰ ਮੁਹੰਮਦ Foreword p. 3ਇਕਬਾਲ ਨੇ ਮੁਸਲਿਮ ਲੀਗ ਦੇ ਸਾਹਮਣੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਦਿੱਤਾ ਸੀ ਜਿਸ ਨੂੰ ਮੁਲਲਿਮ ਲੀਗ ਅਤੇ ਮੁਸਲਮਾਨਾਂ ਦੀ ਬਹੁ-ਗਿਣਤੀ ਨੇ ਆਪਣੇ ਇਕ ਨਿਸਚਿਤ ਆਦਰਸ਼ ਦੇ ਤੌਰ ਤੇ ਅਪਣਾ ਲਿਆ ਅਤੇ ਲੀਗ ਦੇ ‘’ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਇਸ ਨੂੰ ਆਪਣਾ ਜੀਵਨ-ਮਨੋਰਥ ਬਣਾ ਲਿਆ ਅਤੇ ਇਸ ਪਰ ਡਟ ਗਏ ਸਨ ਅਤੇ ਅੰਤ ਉਹ ਸਫ਼ਲ ਹੋ ਗਏ ।
The idea of bringing Panjab, the Frontier Province, Baluchistan, and Sind together in a single Islamic state was first put forward in 1930 by Dr. Sir Muhammad Foreword p. 3Iqbal in his presidential address to the Muslim League. The League and most Muslims adopted it as a definite ideal. The League’s Quaid-i-Azam, Muhammad Ali Jinnah, made it his life’s purpose, held his ground, and ultimately succeeded.
ਕਮੀਊਨਲ ਅਵਾਰਡ ਤੋਂ ਪਹਿਲਾਂ ਸੰਨ 1928 ਵਿਚ ਹਿੰਦੁਸਤਾਨ ਆਏ ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ਸਮੇਂ ਦੇ ਮੁਜ਼ਾਹਰਿਆਂ ਦਾ ਜ਼ਿਕਰ ਕਰਦੇ ਹੋਏ ਸਿਰਦਾਰ ਕਪੂਰ ਸਿੰਘ ਨੇ ਆਪਣੇ ਅੱਖੀਂ ਡਿੱਠੇ ਹਾਲ ਲਿਖੇ ਹਨ । ਇਸ ਵਿਚ ਉਨ੍ਹਾਂ ਨੇ ਇਹ ਗੱਲ ਸਪੱਸ਼ਟ ਕਰ ਕੇ ਕਹੀ ਹੈ ਕਿ 31 ਅਕਤੂਬਰ 1928 ਦੇ ਜਲੂਸ ਵਿਚ ਵਲੋਂ ਪਰ ਆਂ ਦੀ ਮਾਰ ਦਾ ਜੋ ਇਲਜ਼ਾਮ ਲਾਇਆ ਗਿਆ ਸੀ, ਉਹ ਉਸ ਵੇਲੇ ਉਥੇ ਮੌਜੂਦ ਹੀ ਨਹੀਂ ਸੀ ਬਲਕਿ ਦੂਰ ਪਰੇ ਰੇਲਵੇ ਸਟੇਸ਼ਨ ਪਰ ਸੀ । ਉਸ ਮੌਕੇ ਤੇ ਡੀ. ਆਈ. ਜੀ. ਪੁਲਿਸ ਮਿਸਟਰ ਹੈਮਿਲਟਨ ਹਾਰਡਿੰਗ ਨੇ ਕੇਵਲ ਹਵਾ ਵਿਚ ਘੁਮਾਈ ਸੀ ਜੋ ਇਕ ਵਾਰ ਲਾਲਾ ਜੀ ਦੀ ਖੁਲ੍ਹੀ ਛਤਰੀ ਉਤੇ ਜਾ ਲਗੀ ਸੀ । ਕਿਸੇ ਸਿਪਾਹੀ ਨੇ ਤਾਂ ਕੋਈ ਲਾਠੀ ਉਲਾਰੀ ਭੀ ਨਹੀਂ ਸੀ । ਪਰ ਇਸ ਨੂੰ ਇਕ ਬੜਾ ਬਤੰਗੜ ਬਣਾ ਲਿਆ ਗਿਆ ਅਤੇ ‘ਲਾਠੀਆਂ ਦੀ ਮਾਰ’ ਦਾ ਨਾਉਂ ਦਿੱਤਾ ਗਿਆ ਸੀ ਅਤੇ ਲਾਲਾ ਜੀ ਦੀ ਮੌਤ ਨੂੰ ਪੁਲਿਸ ਦੀਆਂ ਲਾਠੀਆਂ ਦੀ ਮਾਰ ਦੇ ਕਾਰਣ ਹੋਈ ਦਸਿਆ ਗਿਆ । ਅਸਲ ਵਿਚ ਲਾਲਾ ਜੀ ਦੀ ਮੌਤ 17 ਨਵੰਬਰ ਨੂੰ ਦਿਲ ਫ਼ੇਹਲ ਹੋ ਜਾਣ ਕਰਕੇ ਹੋਈ । ਇੱਥੇ ਇਹ ਗੱਲ ਲਿਖ ਦੇਣੀ ਕੁਥਾਵੇਂ ਨਹੀਂ ਹੋਵੇਗੀ ਕਿ ਇੱਥੇ ਕਈ ਵਾਰ ਅੰਗਰੇਜ਼ ਕੂੜੇ ਪ੍ਰਾਪੋਗੰਡੇ ਦੇ ਕਾਰਣ ਬੇ- ਗੁਨਾਹ ਹੀ ਬਦਨਾਮ ਹੋਏ ਹਨ । ਬੇਲਾਗ ਅਤੇ ਠੰਡੇ ਦਿਲ ਨਾਲ ਸੋਚਿਆ ਜਾਏ ਤਾਂ ਇਹ ਸਚਾਈ ਪ੍ਰਵਾਨ ਕਰਨੀ ਪਵੇਗੀ ਕਿ ਅੰਗਰੇਜ਼ ਨਾ ਤੇ ਫਿਤਰਤੀ ਤੌਰ ਤੇ ਅਤਿਆਚਾਰੀ ਹੀ ਹਨ ਅਤੇ ਨਾ ਹੀ ਝੂਠੇ ਤੇ ਮੱਕਾਰ । ਨਿੱਜੀ ਤੌਰ ਤੇ ਅੰਗਰੇਜ਼ ਦੂਨੀਆਂ ਦੀਆਂ ਹੋਰ ਅਨੇਕਾਂ ਕੌਮਾਂ ਨਾਲੋਂ ਜ਼ਿਆਦਾ ਸੱਚੇ, ਸਾਫ਼ ਗੋ ਅਤੇ ਇਤਬਾਰੀ ਹਨ । ਪਰ ਚੂੰਕਿ 31 ਅਕਤੂਬਰ ਦੇ ਜਲੂਸ ਵੇਲੇ ਪੁਲਿਸ ਪ੍ਰਬੰਧ ਦਾ ਇਨਚਾਰਜ ਸੀ, ਇਸ ਕਰਕੇ ਪ੍ਰਾਪੋਗੰਡਾ ਬਹੁਤਾ ਉਸੇ ਦੇ ਵਿਰੁਧ ਹੋਇਆ ਅਤੇ ਯਾ ਉਸ ਦੇ ਇਕ ਸਾਥੀ ਨੇ ਮਿਸਟਰ ਸਕਾਟ ਦੇ ਭੁਲੇਖੇ ਵਿਚ ਬੇ-ਗੁਨਾਹ ਨੂੰ ਮਾਰ ਦਿਤਾ । ਆਮ ਖ਼ਿਆਲ ਇਹ ਹੀ ਹੈ ਕਿ ਸਾਂਡਰਸ ਮਰਿਆ ਤਾਂ ਭਗਤ ਸਿੰਘ ਦੇ ਸਾਥੀ ਦੀ ਗੋਲੀ ਨਾਲ ਸੀ, ਪਰ ਫੜੇ ਜਾਣ ਪਰ ਉਸ ਨੇ ਸਾਰੀ ਜ਼ੁਮੰਵਾਰੀ ਆਪਣੇ ਸਿਰ ਲੈ ਲਈ ਸੀ ਅਤੇ ਫਾਂਸੀ ਚੜ੍ਹ ਗਿਆ ਸੀ । ਭਗਤ ਸਿੰਘ ਨੂੰ ਇਸ ਗੱਲ ਦਾ ਅਫ਼ਸੋਸ ਹੀ ਰਿਹਾ ਕਿ ਫਾਂਸੀ ਚੜ੍ਹਣ ਤੋਂ ਪਹਿਲਾਂ ਉਹ ਅੰਮ੍ਰਿਤ ਨਾ ਛਕ ਸਕਿਆ ਜਿਸ ਦੀ ਉਸ ਨੇ ਅੰਤਮ ਇੱਛਾ ਕੀਤੀ ਸੀ ਅਤੇ ਉਨ੍ਹੀਂ ਦਿਨੀਂ ਲਾਹੌਰ ਜੇਹਲ ਤੋਂ ਰਿਹਾ ਹੋਣ ਵਾਲੇ ਸਨ ।
Sirdar Kapur Singh gives an eyewitness account of the protests in Lahore when the Simon Commission came to India in 1928, before the Communal Award. He makes clear that , who was accused of beating with lathis during the procession on October 31, 1928, was nowhere near the spot at the time. He was some distance away at the railway station. On that occasion Mr. Hamilton Harding, the deputy inspector general of police, had merely swung a cane in the air, and it struck Lala Lajpat Rai’s open umbrella once. None of the constables even raised a lathi. Yet the incident was blown out of proportion and called a “lathi beating,” and Lala Lajpat Rai’s death was attributed to the blows from police lathis. In fact, died of heart failure on November 17. It may be worth adding here that false propaganda has often brought the British into disrepute here even when they were innocent. Anyone who considers the matter dispassionately and with a cool head will have to acknowledge that the British are neither naturally oppressive nor deceitful and cunning. As individuals, the British are more honest, plainspoken, and trustworthy than many other peoples. But because was in charge of policing the October 31 procession, most of the propaganda was directed against him, and or one of his companions mistook the innocent for Mr. Scott and killed him. The common view is that Saunders was killed by a shot from Bhagat Singh’s companion, but that Bhagat Singh took full responsibility when he was caught and went to the gallows. Bhagat Singh remained sorry that he had been unable to take amrit before his execution, as he had asked in his last wish. was due to be released from Lahore Jail around that time.
1930 ਦੇ ਨਵੰਬਰ ਵਿਚ ਹੋਈ ਗੋਲ-ਮੇਜ਼ ਕਾਨਫ਼ਰੰਸ ਵੇਲੇ ਪਟਿਆਲੇ ਦੀ ਬੜੀ ਪ੍ਰਬਲ ਇੱਛਾ ਸੀ, ਕਿ ਉਹ ਦੇਸ਼ ਦੀ ਬਦਲ ਰਹੀ Foreword p. 4ਹਾਲਤ ਵਿਚ ਸਿੱਖਾਂ ਦੀ ਕੋਈ ਸੇਵਾ ਕਰ ਸਕਣ, ਅਤੇ ਉਹ ਉਸ ਸਮੇਂ ਆਪਣੀ ਬਣੀ ਹੋਈ ਰਾਜਸੀ ਪ੍ਰਭੁਤਾ ਅਤੇ ਬਰਤਾਨਵੀ ਸਰਕਾਰ ਨਾਲ ਕਾਇਮ ਹੋਏ ਹੋਏ ਅਸਰ ਰਸੂਖ਼ ਨਾਲ ਸ਼ਾਇਦ ਬਹੁਤ ਕੁਝ ਕਰ ਵੀ ਜਾਂਦੇ, ਪਰ ਮਾਸਟਰ ਤਾਰਾ ਸਿੰਘ ਜੀ ਉਨ੍ਹਾਂ ਦੀ ਸੋਭਾ ਨੂੰ ਜਰ ਨਾ ਸਕੇ ਅਤੇ ਸਰਕਾਰ ਅੰਗਰੇਜ਼ੀ ਮਾਸਟਰ ਜੀ ਨੂੰ ਇਸ ਕਾਨਫ਼ਰੰਸ ਪਰ ਬੁਲਾਉਣ ਲਈ ਤਿਆਰ ਨਹੀਂ ਸੀ । ਇਸ ਤਰ੍ਹਾਂ ਇਕ ਚੰਗਾ ਮੌਕਾ ਹੱਥੋਂ ਖੁੱਸ ਗਿਆ । ਇਸੇ ਤਰ੍ਹਾਂ ਦੂਜੀ ਕਾਨਫ਼ਰੰਸ ਵੇਲੇ ਵੀ ਕੋਈ ਦੂਰ ਦੀ ਨਾ ਸੋਚੀ ਗਈ ।
At the Round Table Conference of November 1930, of Patiala was very eager to do something for the Sikhs in the country’s changing Foreword p. 4circumstances. He might well have achieved a great deal with his established political standing and influence with the British government. But Master Tara Singh could not bear his renown, and the British government was unwilling to invite Master ji to the conference. A valuable opportunity slipped away. At the second conference, too, no one looked ahead.
ਜਦ 16 ਅਗਸਤ 1932 ਨੂੰ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਮਿਸਟਰ ਵਲੋਂ ਕਮੀਊਨਲ ਅਵਾਰਡ ਦਾ ਐਲਾਨ ਕਰ ਦਿਤਾ ਗਿਆ ਤਾਂ ਮੁਸਲਮਾਨ ਆਗੂਆਂ ਨੇ ਨਾਂਹ ਨਾਂਹ ਕਰਦਿਆਂ ਇਸ ਨੂੰ ਪ੍ਰਵਾਨ ਕਰ ਲਿਆ । ਮਹਾਤਮਾ ਗਾਂਧੀ ਜੀ ਨੇ ਭੁੱਖ ਹੜਤਾਲ ਦੇ ਹਥਿਆਰ ਨਾਲ ਅਛੂਤਾਂ ਨੂੰ ਹਿੰਦੂਆਂ ਦਾ ਅਟੁੱਟ ਹਿੱਸਾ ਮਨਵਾ ਲਿਆ । ਅਤੇ ਇਹ ਸੂਝਵਾਨ ਨੀਤੀ ਅਪਨਾਈ ਰੱਖੀ ਕਿ ਜੋ ਮਿਲਦਾ ਹੈ ਉਸ ਤੋਂ ਨਾਂਹ ਨਾ ਕਰੋ ਅਤੇ ਹੋਰ ਮੰਗਾਂ ਲਈ ਇਕ ਧੜਾ ਤਾਂ ਧਮਕੀਆਂ ਅਤੇ ਡਰਾਵੇ ਦੇਈ ਜਾਏ ਅਤੇ ਦੂਸਰਾ ਗੱਲ-ਬਾਤ ਨਾਲ ਸਮਝੌਤੇ ਦਾ ਰਾਹ ਨਾ ਛੱਡੇ । ਪਰ ਸਿੱਖਾਂ ਦੇ ਗਰਮ ਅਕਾਲੀ ਧੜੇ ਨੇ ਆਪ ਫੋਕੇ ਦਮਗਜਿਆਂ ਅਤੇ ਜੈਕਾਰਿਆਂ ਤੋਂ ਵਧ ਕੁਝ ਨਾ ਕੀਤਾ ਅਤੇ ਸਾਰਾ ਜ਼ੋਰ ਠੰਡੇ ਵਿਚਾਰਵਾਨ ਨੀਤੱਗਾਂ ਨੂੰ, ਜੋ ਕੁਝ ਕਰ ਸਕਣ ਜੋਗ ਸਨ, ਭੰਡਣ ਅਤੇ ਨਿਹੱਥਲ ਕਰਨ ਪਰ ਲਾ ਦਿੱਤਾ ਅਤੇ ਕੁਝ ਕਰਨ ਜੋਗੇ ਨਾ ਛਡਿਆ । ਇਹ ਇਕ ਐਸੀ ਹਿਰਦੇ ਵੇਧਕ ਗੱਲ ਹੈ ਜੋ ਪਿਛਲੇ ਪੰਜਾਹ ਵਰ੍ਹਿਆਂ ਤੋਂ ਮੁੜ ਮੁੜ ਦੁਹਰਾਈ ਜਾ ਰਹੀ ਹੈ ਅਤੇ ਸਿੱਖ ਆਗੂ, ਗੁਰੂ ਅਤੇ ਸੰਗਤ ਦੀ ਹਜ਼ੂਰੀ ਵਿਚ, ਅਰਦਾਸ ਕਰਕੇ ਵੀ ਪੂਰੇ ਨਹੀਂ ਉਤਰ ਸਕੇ ।
When the British prime minister, , announced the Communal Award on August 16, 1932, the Muslim leaders accepted it while protesting all the while. Mahatma Gandhi used the weapon of a hunger strike to secure recognition that the Untouchables were an inseparable part of the Hindu community. They kept to a shrewd policy. They would refuse nothing that was offered, and for further demands one faction would keep up its threats and intimidation while the other would keep the way open to a negotiated agreement. The militant Akali faction, however, did nothing beyond empty boasts and cries of victory. It put all its energy into denouncing and disabling the cooler, more thoughtful strategists who might have accomplished something, and left them unable to act. This painful pattern has repeated itself for the last fifty years. Even after offering prayers in the presence of the Guru and the congregation, the Sikh leaders have failed to rise to the occasion.
ਸਿਰਦਾਰ ਕਪੂਰ ਸਿੰਘ ਜੀ ਨੇ ਇਸ ‘ਸਾਚੀ ਸਾਖੀ’ ਵਿਚ ਇਸ ਲੁਕੇ ਹੋਏ ਭੇਤ ਤੋਂ ਵੀ ਪਰਦਾ ਲਾਹਿਆ ਹੈ ਕਿ ਕਮਿਊਨਲ ਐਵਾਰਡ ਦੇ ਵਿਰੋਧ ਵਿਚ ਜੇ ਕਿਧਰੇ ਸਿੱਖ ‘ਲੀਡਰ’ ਥੋੜੀ ਜਿਹੀ ਕੁਰਬਾਨੀ ਕਰ ਗੁਜ਼ਰਦੇ ਤਾਂ ਪੰਜਾਬ ਇਸ ਦੀ ਮਾਰ ਤੋਂ ਬਚ ਜਾਂਦਾ ਅਤੇ ਨਵੀਂ ਗੱਲ-ਬਾਤ ਵਿਚ ਇਸ ਦਾ ਨਕਸ਼ਾ ਅਤੇ ਇਤਿਹਾਸ ਹੋਰ ਹੀ ਹੋ ਜਾਂਦਾ ।
In Sāchī Sākhī, Sirdar Kapur Singh also lifts the veil on this secret. Had the Sikh “leaders” made even a small sacrifice in opposing the Communal Award, Panjab would have been spared its blow, and its map and history would have been very different after fresh negotiations.
ਇਸ ਦੇ ਪਿਛੋਂ ਕੈਬਿਨਟ ਮਿਸ਼ਨ ਵੇਲੇ ਅਤੇ ਦੇਸ਼ ਦੇ ਵੰਡਾਰੇ ਤੋਂ ਪਹਿਲਾਂ ਭੀ ਅੰਗਰੇਜ਼ ਸਰਕਾਰ ਅਤੇ ਜਿਨਾਹ ਸਾਹਿਬ ਸਿੱਖ ਆਗੂਆਂ ਨਾਲ ਸਮਝੌਤਾ ਕਰਨ ਲਈ ਤਿਆਰ ਸਨ । ਕੋਈ ਵਡੀ ਗੱਲ ਨਹੀਂ ਸੀ ਕਿ ਆਪਸ ਵਿਚ ਗੱਲ-ਬਾਤ ਕਰਨ ਨਾਲ ਕੋਈ ਅਜਿਹਾ ਹੱਲ ਨਿਕਲ ਆਉਂਦਾ ਜੋ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਮਨਜ਼ੂਰ ਹੋ ਜਾਂਦਾ ਜਿਸ ਨਾਲ ਅਨੰਤ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਜਾਨਾਂ ਐਵੇਂ ਹੀ ਜ਼ਾਇਆ ਹੋਣੋਂ ਬਚ ਜਾਂਦੀਆਂ, ਸਿੱਖਾਂ ਦੀਆਂ ਅਰਬਾਂ ਰੁਪਇਆਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਵੀ ਨਾ ਖੁੱਸਦੀਆਂ, ਨਾ ਘਰ-ਘਾਟ ਉਜੜਦੇ ਅਤੇ ਨਾ ਹੀ ਸਾਰੀ ਰਾਜਸੀ ਹਾਲਤ ਵਿਗੜਦੀ ।
Later, at the time of the Cabinet Mission and again before Partition, the British government and Jinnah were prepared to reach an agreement with the Sikh leaders. Talks could quite readily have yielded a solution acceptable to Hindus, Sikhs, and Muslims. Countless Sikh and Muslim lives would have been spared, Sikhs would have kept land and property worth billions of rupees, families would have kept their homes, and the whole political situation would have been spared the upheaval.
ਬਦ-ਕਿਸਮਤੀ ਦੀ ਗੱਲ ਇਹ ਸੀ ਕਿ ਇਸ ਵੇਲੇ ਰਾਜਸੀ ਉਧੇੜ ਬੁਣ ਵਿਚ ਸਿੱਖ Foreword p. 5ਆਗੂਆਂ ਦੇ ਇਕ ਖ਼ਿਆਲ ਅਤੇ ਇਕ-ਮੁੱਠ ਨਾ ਹੋਣ ਦੇ ਕਾਰਨ, ਜੋ ਇਕ ਘੱਟ- ਗਿਣਤੀ ਦੀ ਜਮਾਤ ਲਈ ਅਤਿ ਜ਼ਰੂਰੀ ਸੀ, ਨਾ ਹਿੰਦੂ ਇਨ੍ਹਾਂ ਪਰ ਇਤਬਾਰ ਕਰ ਰਹੇ ਸਨ ਨਾਂ ਮੁਸਲਮਾਨ । ਹਿੰਦੂ ਇਹ ਸਮਝਦੇ ਸਨ ਕਿ ਸਿੱਖ ਕਿਧਰੇ ਮੁਸਲਮਾਨਾਂ ਨਾਲ ਰਲ ਕੇ ਉਨ੍ਹਾਂ ਦਾ ਪਾਸਾ ਭਾਰੀ ਨਾ ਕਰ ਦੇਣ, ਇਸ ਲਈ ਉਹ ਇਨ੍ਹਾਂ ਨੂੰ ਲਾਰਾ- ਲੱਪਾ ਲਾਈ ਅਤੇ ਦਿਖਾਂਦੇ ਗਏ ਜਿਸ ਕਰਕੇ ਉਹ ਮੁਸਲਮਾਨਾਂ ਨਾਲ ਕੋਈ ਸਿੱਧੀ ਅਤੇ ਸਪੱਸ਼ਟ ਗੱਲ ਨਾ ਕਰ ਸਕੇ । ਮੁਸਲਮਾਨਾਂ ਨੂੰ ਇਹ ਖ਼ਿਆਲ ਸੀ ਕਿ ਅੰਤ ਇਨ੍ਹਾਂ ਨੇ ਹਿੰਦੂਆਂ ਨਾਲ ਰਲ ਜਾਣਾ ਹੈ ਇਸ ਲਈ ਉਹ ਕੋਈ ਸਪੱਸ਼ਟ ਗੱਲ ਕਰਕੇ ਆਪਣੇ ਆਪ ਨੂੰ ਫ਼ਸਾਉਣਾ ਨਹੀਂ ਸਨ ਚਾਹੁੰਦੇ । ਜੇ ਕਿਤੇ ਸਿੱਖ ਮੁਸਲਮਾਨਾਂ ਨੂੰ ਯਕੀਨ ਦੁਆ ਦਿੰਦੇ ਕਿ ਉਹ ਆਪਣੇ ਆਪ ਨੂੰ ਇਕ ਸੁਤੰਤਰ ਤੇ ਨਿਰਪੱਖ ਇਕਾਈ ਦੇ ਤੌਰ ਤੇ ਦੇਸ਼ ਦੇ ਰਾਜਸੀ ਖੇਤਰ ਵਿਚ ਵਿਚਰਨਾ ਚਾਹੁੰਦੇ ਹਨ, ਤਾਂ ਮੁਸਲਮਾਨਾਂ ਦੇ ਮਨ ਵਿਚ ਇਤਨਾ ਨਹੀਂ ਸੀ ਪੈਣਾ ।
Unfortunately, in the political maneuvering of the time the Sikh Foreword p. 5leaders did not agree or stand together, as a minority above all needed to do. Neither Hindus nor Muslims trusted them. The Hindus feared that the Sikhs might join the Muslims and tip the balance in their favor, so they kept putting the Sikhs off and holding out visions of imaginary green gardens, with the result that the Sikhs could not speak plainly and directly with the Muslims. The Muslims thought the Sikhs would side with the Hindus in the end, and were unwilling to commit themselves by speaking plainly. If the Sikhs had assured the Muslims that they meant to act in national politics as an independent and neutral group, the Muslims would have had less cause for unease.
ਭੋਲੇ ਸਿੱਖਾਂ ਨੂੰ ਖ਼ਿਆਲ ਸੀ ਕਿ ਜੋ ਵਾਇਦੇ ਉਨ੍ਹਾਂ ਨੂੰ ਕਾਂਗਰਸੀ ਹਿੰਦੂ ਲੀਡਰ ਦੇ ਰਹੇ ਹਨ ਉਹ ਬਹੁਤ ਕੁਝ ਪੂਰੇ ਕਰ ਦਿਤੇ ਜਾਣਗੇ । ਉਨ੍ਹਾਂ ਨੂੰ ਇਹ ਗੱਲ ਭੁੱਲ ਗਈ ਕਿ ਪੌਲਿਟੀਸ਼ੀਅਨ ਕਿਸੇ ਇਕ ਅਸੂਲ, ਵਾਇਦੇ ਅਤੇ ਬਚਨ ਨਾਲ ਬੱਧੇ ਹੋਏ ਨਹੀਂ ਰਹਿੰਦੇ । ਪੌਲਿਟਿਕਸ ਨਾਉਂ ਹੀ ਬਹੁਤੇ (ਪੌਲੀ) ਟਿੱਕਾਂ ਦਾ ਹੈ ਜਿਵੇਂ ਕਿ ਖੂਹ ਵਿਚ ਡਿੱਗੀਆਂ ਡੋਲ, ਬਾਲਟੀਆਂ ਆਦਿ ਚੀਜ਼ਾਂ ਨੂੰ ਕਢਣ ਵਾਲਾ ਕੁੰਡਿਆਂ ਦਾ ਜਾਲ ਹੁੰਦਾ ਹੈ ਜਿਸ ਦਾ ਕਿ ਜਿਹੜਾ ਭੀ ਕੁੰਡਾ ਕੰਮ ਆ ਜਾਏ ਉਹ ਹੀ ਪੌਲਿਟੀਸ਼ੀਅਨ ਲੋਕ, ਰਾਜਸੀ ਨੀਤਕ, ਵਰਤ ਲੈਂਦੇ ਹਨ । ਇਹ ਹੀ ਗੱਲ ਹਿੱਦੂ ਪੌਲਿਟੀਸ਼ੀਅਨਾਂ ਨੇ ਕੀਤੀ । ਉਸ ਵੇਲੇ ਤਾਂ ਹਰ ਪ੍ਰਕਾਰ ਦੇ ਝੂਠੇ ਸੱਚੇ ਵਾਇਦੇ ਕਰਕੇ ਅਤੇ ਕੁਝ ਮੁਸਲਮਾਨਾਂ ਦੇ ਪੁਰਾਣੇ ਵੈਰ ਯਾਦ ਕਰਾਕੇ ਸਿੱਖਾਂ ਨੂੰ ਭਰਮਾ ਲਿਆ ਅਤੇ ਸਿੱਖਾਂ ਦੀ ਵਖਰੀ ਹਸਤੀ ਰਹਿਣ ਦੀ ਨਾਂਹ ਉਨ੍ਹਾਂ ਪਾਸੋਂ ਹੀ ਕਰਵਾ ਲਈ ਅਤੇ ਜਦ ਵੇਲਾ ਟੱਪ ਗਿਆ ਤਾਂ ਆਜ਼ਾਦੀ ਮਿਲਣ ਤੋਂ ਬਾਅਦ ਜਮਹੂਰੀ ਲੋਕ ਰਾਜ ਦੇ ਉਪਦੇਸ਼ ਨਾਲ ਪੁਰਾਣੇ ਕੀਤੇ ਹੋਏ ਵਾਇਦਿਆਂ ਦੇ ਭਾਵ ਅਰਥ ਬਦਲਨੇ ਸ਼ੁਰੂ ਹੋ ਗਏ ਅਤੇ ਹੌਲੀ ਹੌਲੀ ਬਿਲਕੁਲ ਭੁਲਾ ਦਿਤੇ ਗਏ ।
The trusting Sikhs thought that the Hindu Congress leaders would make good on much of what they were promising. They forgot that politicians do not stay bound to any one principle, promise, or pledge. The very word “politics” means many (“poly”) hooks (“ticks”). When a pot or a bucket falls into a well, people fish it out with a device bristling with hooks, and politicians use whichever hook does the job. That was exactly what the Hindu politicians did. At the time they beguiled the Sikhs with every kind of promise, true and false, and by reminding them of old enmities with some Muslims. They got the Sikhs themselves to give up their claim to a separate existence. Once the moment had passed and independence came, the old promises began to change meaning under the doctrine of democratic rule, and gradually they were forgotten altogether.
ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਜੀ ਤਾਂ ਇਤਨੇ ਨਾਲ ਹੀ ਬਹੁਤ ਪ੍ਰਸੰਨ ਹੋ ਗਏ ਕਿ ਉਨ੍ਹਾਂ ਦੇ ਕ੍ਰਿਪਾ-ਪਾਤਰ ਸਰਦਾਰ ਬਲਦੇਵ ਸਿੰਘ ਜੀ ਨੂੰ ਹਿੰਦੁਸਤਾਨ ਦੀ ਕੇਂਦਰੀ ਵਜ਼ੀਰ ਮੰਡਲੀ ਵਿਚ ਸੁਰੱਖਿਆ ਮੰਤਰੀ ਬਣਾ ਦਿੱਤਾ ਗਿਆ, ਪਰ ਸਮਾਂ ਬੀਤਦੇ ਜਾਣ ਨਾਲ ਉਨ੍ਹਾਂ ਨੂੰ ਕੁਝ ਕੁ ਚਾਨਣਾ ਹੋਣ ਲਗ ਪਿਆ ਅਤੇ ਉਨ੍ਹਾਂ ਸਰਕਾਰ ਹਿੰਦ ਦੇ ਵਿਰੁਧ ਰੋਸ ਪ੍ਰਗਟ ਕਰਨਾ ਅਰੰਭ ਦਿੱਤਾ, ਪਰ ਹੁਣ ਪਛਤਾਏ ਕੀ ਹੋ ਸਕਦਾ ਸੀ ਜਦ ਕਿ ਖੇਤ ਚਿੜੀਆਂ ਨੇ ਚੁਗ ਲਿਆ ਸੀ ਅਤੇ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਏ’ । ਪਿੰਜਰਾ ਭਾਵੇਂ ਸੋਨੇ ਦਾ ਕਿਉਂ ਨਾ ਹੋਵੇ, ਆਖ਼ਰ ਹੈ ਤਾਂ ਪਿੰਜਰਾ ਹੀ ।
The Akali leader Master Tara Singh was delighted simply because his protégé, Sardar Baldev Singh, had been made defense minister in the Indian cabinet. As time went on, he began to see a little more clearly and started protesting against the Government of India. But what good was regret now? The birds had already eaten the crop, and “Who will free you, now that you have trapped yourself?” A cage is still a cage, even if it is made of gold.
ਦਾ ਖ਼ਿਆਲ ਆਜ਼ਾਦੀ ਤੋਂ ਛੇਤੀ ਹੀ ਬਾਅਦ ਸੰਨ 1948 ਵਿਚ ਹੀ ਸ਼ੁਰੂ ਹੋ ਗਿਆ ਸੀ । ਇੰਡੀਅਨ ਨੈਸ਼ਨਲ ਕਾਂਗਰਸ ਨੇ ਬੋਲੀਆਂ ਦੇ ਆਧਾਰ ਤੇ ਦੇਸ਼ Foreword p. 6ਦੇ ਸੂਬਿਆਂ ਦੀ ਮੁੜ ਹੱਦਬੰਦੀ ਦੇ ਅਸੂਲ ਨੂੰ ਚਿਰੋਕਣਾ ਪ੍ਰਵਾਨ ਕੀਤਾ ਹੋਇਆ ਸੀ । ਜਿਸ ਵੇਲੇ 1948 ਵਿਚ ਦੇਸ਼ ਦਾ ਨਵਾਂ ਵਿਧਾਨ ਬਣਾਉਣ ਲਈ ਅਸੈਂਬਲੀ ਬੈਠੀ ਤਾਂ ਜੀ ਨੇ ਪੰਜਾਬੀ ਸੂਬਾ ਬਣਾਉਣ ਦੇ ਹੱਕ ਵਿਚ ਇਕ ਪੈਂਫ਼ਲਟ A Plea for A Punjabi-Speaking Province ਲਿਖ ਕੇ ਇਸ ਪੱਖ ਨੂੰ ਪੇਸ਼ ਕੀਤਾ ਸੀ, ਪਰ ਉਸ ਵੇਲੇ ਕਿਸੇ ਨੇ ਇਸ ਗੱਲ ਵਲ ਕੋਈ ਖ਼ਾਸ ਧਿਆਨ ਨਾ ਦਿਤਾ । ਬਲਕਿ ਬਾਅਦ ਵਿਚ ਵੀ ਜਦ ਇਹ ਸਵਾਲ ਉਠਿਆ ਤਾਂ ਪੰਜਾਬ ਦੇ ਆਰੀਆ ਸਮਾਜੀਆਂ, ਹਿੰਦੂ-ਸਭਾਈਆਂ ਅਤੇ ਜਨ-ਸੰਘੀਆਂ ਨੇ ਇਸ ਦਾ ਸਿਰ ਤੋੜ ਵਿਰੋਧ ਕੀਤਾ ਅਤੇ ਇਸ ਹੱਦ ਤਕ ਝੂਠ ਬੋਲਣ ਤਕ ਉੱਤਰ ਆਏ ਕਿ ਪੰਜਾਬੀ ਤਾਂ ਸਾਡੀ ਮਾਤ-ਬੋਲੀ ਹੀ ਨਹੀਂ ਹਾਲਾਂਕਿ ਉਨ੍ਹਾਂ ਦੇ ਪਿਓ-ਦਾਦੇ, ਮਾਵਾਂ-ਭੈਣਾਂ, ਧੀਆਂ-ਪੁੱਤਰ, ਰਿਸ਼ਤੇਦਾਰ ਅਤੇ ਉਹ ਆਪ ਸਵੇਰ ਤੋਂ ਸ਼ਾਮ ਤਕ ਘਰ ਅਤੇ ਬਾਹਰ, ਕੰਮ ਕਾਰ ਤੇ, ਹੱਟੀਆਂ ਅਤੇ ਵਣਜ ਵਪਾਰ ਲਈ ਸਿਵਾਏ ਪੰਜਾਬੀ ਤੋਂ ਹੋਰ ਕੋਈ ਬੋਲੀ ਬੋਲਦੇ ਹੀ ਨਹੀਂ ਸਨ ਅਤੇ ਨਾ ਹੀ ਇਸ ਤੋਂ ਬਿਨਾ ਉਨ੍ਹਾਂ ਦੀ ਕੋਈ ਹੋਰ ਬੋਲੀ ਹੈ । ਸੰਸਾਰ ਦੇ ਇਤਿਹਾਸ ਵਿਚ ਸ਼ਾਇਦ ਹੀ ਕਦੀ ਕਿਸੀ ਕੌਮ ਦੇ ਬੰਦਿਆਂ ਨੇ ਜਾਣ ਬੁਝ ਕੇ ਅਤੇ ਇਤਨਾ ਖੁਲ੍ਹ ਕੇ ਕੂੜ ਕੁਫ਼ਰ ਤੋਲਿਆ ਹੋਵੇ ਜਿਤਨਾ ਕਿ ਆਪਣੇ ਆਪ ਨੂੰ ਧਾਰਮਕ ਕਹਿਣ ਵਾਲੀ ‘ਆਰੀਆ ਸਮਾਜ’ ਜਮਾਤ ਅਤੇ ਉਨ੍ਹਾਂ ਦੇ ਅਸਰ ਹੇਠ ਕੁਝ ਕੁ ਗੁਮਰਾਹ ਲੋਕਾਂ ਨੇ ਜ਼ਬਾਨੀ ਅਤੇ ਲਿਖਤੀ, ਆਪਣੇ ਬਿਆਨਾਂ ਵਿਚ, ਆਪਣੀਆਂ ਸਟੇਜਾਂ ਤੋਂ ਅਤੇ ਆਪਣੀਆਂ ਅਖ਼ਬਾਰਾਂ ਅਤੇ ਹੋਰ ਲਿਖਤਾਂ ਰਾਹੀਂ ਬੋਲਿਆ ਅਤੇ ਹੋਰ ਹਿੰਦੂਆਂ ਅਤੇ ਹਰੀਜਨਾਂ ਨੂੰ ਝੂਠ ਬੋਲਣ ਲਈ ਪ੍ਰੇਰਿਆ ।
The idea of a Panjabi Suba took shape as early as 1948, soon after independence. The Indian National Congress had long accepted the principle of Foreword p. 6redrawing provincial boundaries on linguistic lines. When the Assembly met in 1948 to frame the country’s new constitution, made the case in a pamphlet titled A Plea for A Punjabi-Speaking Province, but no one paid it much attention at the time. When the question came up again, Panjab’s Arya Samajists, Hindu Sabha supporters, and Jana Sangh members opposed it tooth and nail. They went so far as to lie that Panjabi was not their mother tongue, though their fathers and grandfathers, mothers and sisters, daughters and sons, their relatives, and they themselves spoke nothing but Panjabi from morning to evening, at home and outside, at work, in their shops and in business. They had no other tongue. In the history of the world it can rarely have happened that members of any community have knowingly and openly uttered such lies and falsehoods as the Arya Samaj, which calls itself a religious society, and some misguided people under its influence did. They did so in spoken and written statements, from their platforms, and through their newspapers and other writings, and urged other Hindus and Harijans to lie as well.
ਇਹ ਇਕ ਅਜਿਹਾ ਸਪੱਸ਼ਟ ਅਤੇ ਖੁਲ੍ਹਾ ਝੂਠ ਸੀ ਜਿਸ ਨੂੰ ਉੱਤਰ ਹਿੰਦੁਸਤਾਨ ਦੇ ਸਾਰੇ ਲੋਕ, ਕੀ ਹਿੰਦੂ, ਕੀ ਮੁਸਲਮਾਨ, ਕੀ ਹਰੀਜਨ ਅਤੇ ਕੀ ਈਸਾਈ ਸਭ ਜਾਣਦੇ ਸੀ । ਇਥੋਂ ਤਕ ਕਿ ਇਕ ਮੁਸਲਮਾਨ ਸੱਜਣ ਨੇ ਇਹ ਵੇਖ ਸੁਣ ਕੇ ਸਿੱਖਾਂ ਨੂੰ ਤਾਹਨਾ ਮਾਰਿਆ ਕਿ “ਭਾ ਜੀ, ਆਹ ਹਨ ਨਾ ਉਹ ਲੋਕ ਜਿਨ੍ਹਾਂ ਦੇ ਝੂਠੇ ਵਾਇਦਿਆਂ ਅਤੇ ਬੇ-ਬੁਨਿਆਦ ਭਰੋਸਿਆਂ ਤੇ ਤੁਸੀਂ ਸਾਡੇ ਤੇ ਇਤਬਾਰ ਨਹੀਂ ਸੀ ਕੀਤਾ ਅਤੇ ਆਪਣਾ ਪੁਰਾਣਾ ਝੁੱਗਾ ਚੌੜ ਕਰਾ ਲਿਆ ਸੀ ਅਤੇ ਨਵਾਂ ਇਨ੍ਹਾਂ ਬਣਨ ਨਹੀਂ ਦੇਣਾ ।” ਜੇ ਠਰ੍ਹੰਮੇ ਨਾਲ ਸੋਚਿਆ ਜਾਵੇ ਤਾਂ ਇਹ ਇਕ ਸਚਾਈ ਹੈ ।
It was such a plain and open lie that everyone in northern India knew it, whether Hindu, Muslim, Harijan, or Christian. One Muslim gentleman who had seen and heard all this even taunted the Sikhs: “Brother, aren’t these the very people whose false promises and groundless assurances made you distrust us and have your old hut torn down? They won’t let you put up a new one.” On calm reflection, there is truth in that.
ਅਸਲ ਵਿਚ ਹਿੰਦੂਆਂ ਵਿਚੋਂ ਆਰੀਆ ਸਮਾਜੀ ਅਤੇ ਉਨ੍ਹਾਂ ਦਾ ਕੁਝ ਪਿੱਛ-ਲੱਗ ਭਾਈਚਾਰਾ ਇਹ ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਸਿੱਖ ਧਾਰਮਕ ਤੌਰ ਤੇ ਆਪਣੇ ਆਪ ਨੂੰ ਹਿੰਦੂ ਧਰਮ ਤੋਂ ਆਜ਼ਾਦ ਰਖ ਸਕਣ ਵਿਚ ਪੂਰੀ ਤਰ੍ਹਾਂ ਸਫ਼ਲ ਹੋ ਜਾਣ ਜਾਂ ਰਾਜਸੀ ਤੌਰ ਤੇ ਆਪਣੀਆਂ ਕੋਈ ਵੱਖਰੀਆਂ ਅਤੇ ਆਜ਼ਾਦ ਉਮੰਗਾਂ ਅਤੇ ਆਸਾਂ ਲਾਈ ਰੱਖਣ । ਉਹ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਇਕ ਫ਼ਿਰਕੇ ਤੋਂ ਵਧ ਨਹੀਂ ਰਹਿਣ ਦੇਣਾ ਚਾਹੁੰਦੇ ਅਤੇ ਸਿੱਖਾਂ ਨੂੰ ਆਪਣੀ ਇਕ ਫ਼ੌਜੀ ਜਮਾਤ ਤੋਂ ਵੱਧ ਨਹੀਂ ਦੇਖਣਾ ਚਾਹੁੰਦੇ ਤਾਕਿ ਹੌਲੀ ਹੌਲੀ ਇਹ ਹਿੰਦੂਆਂ ਵਿਚ ਜਜ਼ਬ ਹੋ ਕੇ ਇਨ੍ਹਾਂ ਦੀ ਵਖਰੀ ਹਸਤੀ ਹੀ ਸਦਾ ਲਈ ਖ਼ਤਮ ਹੋ ਜਾਏ । ਇਹ ਇਕ ਪਾਪ ਦੀ ਸੋਚਣੀ ਹੈ ਜੋ ਅੰਤ ਪਾਪੀ ਨੂੰ ਮਹਿੰਗੀ ਪਿਆ ਕਰਦੀ ਹੈ ।
The truth is that the Arya Samajists among the Hindus, and some of their followers, cannot bear the thought that the Sikhs should succeed in preserving their religious independence from Hinduism, or that they should have distinct and independent political aspirations and hopes. They want Sikhism to remain a sect within Hinduism and the Sikhs to serve as their fighting class, so that the Sikhs will gradually be absorbed into Hindu society and their separate existence will disappear forever. Such thinking is a sin, and in the end the sinner pays dearly for it.
Foreword p. 7ਇਸ ਤਰ੍ਹਾਂ ਇਸ ‘ਸਾਚੀ ਸਾਖੀ’ ਵਿਚ ਵਿੱਦਵਾਨ ਲੇਖਕ ਨੇ ਹੋਰ ਕਈ ਇਤਿਹਾਸਕ ਸਚਾਈਆਂ ਪਰ ਚਾਨਣਾ ਪਾਇਆ ਹੈ ਜੋ ਆਉਣ ਵਾਲੇ ਸਮੇਂ ਵਿਚ ਸੋਚਵਾਨਾਂ ਅਤੇ ਲਿਖਾਰੀਆਂ ਲਈ ਸੇਧਾਂ ਪਾਉਣ ਵਿਚ ਸਹਾਈ ਹੋਵੇਗਾ । ਇਸ ਸੇਵਾ ਲਈ ਅਸੀਂ ਸਾਰੇ ਸਮੁੱਚੇ ਤੌਰ ਤੇ ਉਨ੍ਹਾਂ ਦੇ ਧੰਨਵਾਦੀ ਹਾਂ ਅਤੇ ਮੈਂ ‘ਸਾਚੀ ਸਾਖੀ’ ਨੂੰ ‘ਜੀ ਆਇਆਂ ਨੂੰ’ ਆਖਦਾ ਹਾਂ ।
Foreword p. 7In Sāchī Sākhī the learned author has thus shed light on many other historical truths, which will help guide thinkers and writers in years to come. For this service we are all grateful to him, and I welcome Sāchī Sākhī.
ਗੰਡਾ ਸਿੰਘ
Ganda Singh
ਪਟਿਆਲਾ 29 ਜੂਨ, 1972.
Patiala June 29, 1972

Notes and glossary for this section (15 notes · 20 terms)

Editors’ notes

1. Source

Ganda Singh recalls commissioning Kapur Singh’s essay and explains why it was omitted. The title page of Panjāb (1849–1960), the Bhai Jodh Singh commemorative volume, names Ganda Singh as editor and lists Khalsa College, Patiala, and Panjabi Sahit Akademi, Ludhiana, with the year 1962. The reverse of the title page names him as publisher.

  • Ganda Singh, Panjāb (1849–1960), title page and contents, 11–14
2. Context

Ganda Singh links the Naqshbandi order to the deaths of Guru Arjan and Guru Gobind Singh’s sons. Jahangir’s memoir records Khusrau’s visit to Guru Arjan and Jahangir’s order to put Guru Arjan to death and place his family and dwellings in Murtaza Khan’s charge. Kapur Singh quotes Sirhindi’s response later in the introduction.

  • Jahāngīr, Tūzuk-i-Jahāngīrī, vol. I, 72–73
3. Context

In his presidential address to the All-India Muslim League at Allahabad on December 29, 1930, Iqbal proposed a consolidated North-West Indian Muslim state of Panjab, the North-West Frontier Province, Sind, and Baluchistan, envisaging self-government within or outside the British Empire. He discussed excluding Ambala Division and possibly other districts with non-Muslim majorities, and said the proposal had already been put before the Nehru Committee.

  • All-India Muslim League, Allahabad session (1930), Iqbal’s presidential address, § 3b
4. Correction

Ganda Singh dates the Simon Commission demonstration in Lahore to October 31, 1928, here and later in the paragraph. The Commons exchange of November 26 gives October 30.

5. Context

Ganda Singh reports Kapur Singh’s eyewitness account. In the November 1928 Commons exchange, the questioner said Lajpat Rai had publicly stated he was struck. The government acknowledged that police had used force, reported two inquiries, and said it had no evidence that police action caused the death.

6. Context

Saunders was shot on December 17, 1928. A special tribunal convicted Bhagat Singh, Rajguru, and Sukhdev in the Lahore Conspiracy Case. The Privy Council’s ruling of February 27, 1931, addresses the ordinance establishing the tribunal. The three were executed on March 23, 1931. Ganda Singh reports the belief about the fatal shot as the common view.

7. Context

Ganda Singh places Bhai Randhir Singh’s release around the time of Bhagat Singh’s execution and says Bhagat Singh wanted to receive amrit. Bhagat Singh was executed on March 23, 1931. The Bhai Sahib Randhir Singh Trust dates Randhir Singh’s release to October 4, 1930.

8. Context

The first Round Table Conference met in London from November 12, 1930, to January 19, 1931. The official proceedings list the Maharaja of Patiala among the Indian States delegates and Sardar Sampuran Singh and Sardar Ujjal Singh among the British Indian delegates. Master Tara Singh does not appear on that roster.

9. Context

The British government issued the Communal Award on August 16, 1932 (Cmd. 4147). Gandhi’s March 11 letter to Samuel Hoare opposed separate electorates for the Depressed Classes. The Poona Pact of September 24 provided for reserved seats in joint electorates. “Depressed Classes” is the term in these documents.

  • Ambedkar, Writings and Speeches, vol. 8, appendix XVIII (Communal Decision, Cmd. 4147)
  • Gandhi, Collected Works, vol. 49, letter to Sir Samuel Hoare, March 11, 1932
  • Poona Pact, clauses 1–3
10. Context

The Cabinet Mission statement of May 16, 1946, named General, Muslim, and Sikh as the three categories for allocating provincial seats in the Constituent Assembly. The Panjab was allotted 28 seats, four of them Sikh. Paragraphs 15 and 19 set out the provisions for provincial grouping.

11. Translation

Ganda Singh divides “politics” into “poly” and “ticks” as a pun. The hooks are those of the tool used to fish a vessel out of a well.

12. Context

The quoted question, “ਆਪੇ ਫਾਥੜੀਏ ਤੈਨੂੰ ਕੌਣ ਛੁਡਾਏ,” is a Panjabi proverb. Here it follows the image of birds that have already eaten the crop. Baldev Singh served as India’s defense minister from 1947 to 1952.

13. Source

Tatla and Talbot list a 47-page pamphlet by Harkishan Singh Bawa under the title Plea for Panjabi speaking province (Delhi: Hind Union Press, 1948). The foreword prints A Plea for A Punjabi-Speaking Province.

  • Tatla and Talbot, Punjab, 98, entry 377
14. Context

Section 2(b) of the Punjab Reorganisation Act, 1966, identifies November 1, 1966, as the appointed day. Ganda Singh writes that organized opponents of a Panjabi-speaking province disavowed Panjabi as their mother tongue.

15. Context

Ganda Singh signed the foreword at Patiala on June 29, 1972, for the first edition. The 1979 edition reprints the original dateline.

Glossary

Bhagat Singh (1907–1931)

ਸਰਦਾਰ ਭਗਤ ਸਿੰਘ

revolutionary; executed at Lahore on 23 March 1931

Bhai Jodh Singh (1882–1981)

ਭਾਈ ਜੋਧ ਸਿੰਘ

Sikh theologian and educationist; first Vice-Chancellor of Punjabi University, Patiala

Bhai Randhir Singh (1878–1961)

ਭਾਈ ਰਣਧੀਰ ਸਿੰਘ

Ghadar prisoner and Sikh religious figure; released on 4 October 1930

Bhupinder Singh (1891–1938)

ਮਹਾਰਾਜਾ ਭੂਪਿੰਦਰ ਸਿੰਘ

Maharaja of Patiala; Chancellor of the Chamber of Princes; delegate to the first Round Table Conference

Ganda Singh (1900–1987)

ਡਾਕਟਰ ਗੰਡਾ ਸਿੰਘ

historian; author of this book’s foreword

Harkishan Singh Bawa

ਬਾਵਾ ਹਰਕਿਸ਼ਨ ਸਿੰਘ

Sikh educationist; author of a 1948 pamphlet for a Panjabi-speaking province

James A. Scott

ਮਿਸਟਰ ਸਕਾਟ

Senior Superintendent of Police, Lahore, 1928

  • Kapur Singh, Sāchī Sākhī (1972), 53, lines 18–21
John P. Saunders

ਮਿਸਟਰ ਸਾਂਡਰਸ

Assistant Superintendent of Police, Lahore; shot on 17 December 1928

Lala Lajpat Rai (1865–1928)

ਲਾਲਾ ਲਾਜਪਤ ਰਾਇ

Congress leader of the Panjab; led the Lahore demonstration against the Simon Commission; died 17 November 1928

ਕਾਇਦਿ-ਆਜ਼ਮ

“Great Leader”, title of Muhammad Ali Jinnah.

ਕਿਰਾੜ

A western Panjabi designation used here for a community of Hindu traders and moneylenders.

ਚੜ੍ਹਦੇ ਚਾਲ੍ਹੀਏ

in the early forties.

ਢੋਲੇ

A kind of Panjabi folk song. Here the speaker imagines singing such songs at the Kirars’ mansions after their occupants have gone.

ਧੁੜਕੂ

unease, apprehension.

ਨਕਸ਼ਬੰਦੀ

the Naqshbandi Sufi order, in India associated with Shaikh Ahmad Sirhindi (Mujaddid).

ਪੰਜਾਬੀ ਸੂਬੇ

Panjabi Suba, the proposed Panjabi-speaking province. The reorganized Panjab was formed in 1966.

ਫ਼ਰਜ਼ੀ ਸਬਜ਼ ਬਾਗ

imaginary green gardens: unreal promises.

ਬੈਂਤ ਦੀ ਸੋਟੀ

a cane, as distinct from a lathi.

ਲਾਠੀ

a long bamboo police staff.

Sāchī Sākhī, Foreword · Dr. Ganda Singh. harvardsikh.org/books/sachi-sakhi/foreword

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.