Skip to content
Sāchī Sākhīਸਾਚੀ ਸਾਖੀ

Appendices in Panjabi

Appendix 7 · On Darshan Singh Pheruman’s martyrdom

1979 edition, pp. 190–196Section 7 of 9Previous sectionNext section

Release v1.0, an earlier release. Read the latest

p. 190ਅੰਤਿਕਾ ॥ ੭ ॥
p. 190Appendix 7
(27 ਅਕਤੂਬਰ, ਸੰਨ 1969 ਨੂੰ ਸਰਦਾਰ ਦੀ ਸ਼ਹੀਦੀ ਦੇ ਪ੍ਰਸਤਾਵ ਉਤੇ, , ਐਮ. ਐਲ. ਏ. (ਭੂਤਪੂਰਵ, ਐਮ. ਪੀ.) ਨੇ ਹੇਠਾਂ ਅੰਕਤ ਹੋਈ ਸਪੀਚ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਵਿਚ ਦਿਤੀ ।)
(On October 27, 1969, Sardar , MLA and former MP, delivered the following speech in the Punjab Legislative Assembly at Chandigarh on the resolution concerning the martyrdom of Sardar .)
ਅਧਿਅਕਸ਼ ਸਾਹਿਬ, ਜਿਹੜਾ ਪ੍ਰਸਤਾਵ ਐਸ ਵੇਲੇ ਸਦਨ ਦੇ ਸਾਹਮਣੇ ਹੈ, ਉਸ ਵਿਚ ਕਿਹਾ ਗਿਆ ਹੈ ਕਿ ਸਰਦਾਰ ਨੇ “ਚੰਡੀਗੜ੍ਹ ਨੂੰ ਵਿਚ ਸ਼ਾਮਲ ਕਰਵਾਉਣ ਲਈ, ਸ਼ਹਾਦਤ ਦਿਤੀ ।”
Mr. Speaker, the resolution now before the House says that Sardar “gave his life as a martyr to have Chandigarh included in the .”
ਸ੍ਰੀਮਾਨ ਜੀ, ਇਹ ਠੀਕ ਭੀ ਨਹੀਂ ਹੈ ਅਤੇ ਭੁਲੇਖਾ-ਪਾਊ ਭੀ ਹੈ । ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਹੁਕਮ ਹੈ, ਕਿ
Sir, that is inaccurate and misleading. In Guru Nanak’s bani we are enjoined, “When the mind is tested on the of truth, it is found to be of full weight.”
ਇਕ ਮਹਾਨ ਸ਼ਹਾਦਤ ਬਾਰੇ ਉਹ ਕੁਛ ਕਹਿਣਾ ਜੋ ਸੱਚ ਦੀ ਕਸਵਟੀ ਉਤੇ ਪੂਰਾ ਨਹੀਂ ਉਤਰਦਾ, ਅਯੋਗ ਹੈ ।
It is improper to say anything of a great martyrdom that fails the test of truth.
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਜਿਹੜੀ ਅੰਤਮ ਵਸੀਅਤ ਕੀਤੀ ਹੈ ਉਹ ਹੁਣ ਲੋਕਾਂ ਦੇ ਸਾਹਮਣੇ ਅਤੇ ਪ੍ਰੈਸ ਵਿਚ, ਲਗ ਭਗ, ਆ ਚੁਕੀ ਹੈ । ਇਹ ਅੰਤਮ ਵਸੀਅਤ ਸ਼ਹੀਦ ਫੇਰੂਮਾਨ ਨੇ, ਮੇਰੇ ਸਾਹਮਣੇ, 1 ਅਗਸਤ, ਸੰਨ 1969 ਨੂੰ ਤਸਦੀਕ ਕੀਤੀ ਸੀ ਅਤੇ ਇਸ ਉਤੇ ਗਵਾਹੀ ਭੀ ਪਈ ਹੋਈ ਹੈ । ਇਹ ਵਿਚਾਰ ਕੇ ਕਿ ਕੋਈ ਭੁਲੇਖਾ ਸੰਭਵ ਨ ਰਹੇ, ਸਰਦਾਰ ਦਰਸ਼ਨ ਸਿੰਘ ਨੇ ਇਹ ਵਸੀਅਤ ਟੇਪ-ਰਿਕਾਰਡ ਭੀ ਕਰਵਾ ਦਿਤੀ ਹੋਈ ਹੈ, ਅਤੇ ਇਹ ਟੇਪ-ਰਿਕਾਰਡ, ਸਰਦਾਰ ਦਰਸ਼ਨ ਸਿੰਘ ਦੀ ਅਪਣੀ ਅਵਾਜ਼ ਵਿਚ, ਅਜੇ ਸੁਰੱਖਿਅਤ ਹੈ ।
Most of the martyr Darshan Singh Pheruman’s last will has now become public and appeared in the press. He attested this last will in my presence on August 1, 1969, and it was also witnessed. To leave no room for misunderstanding, Sardar Darshan Singh also had his will recorded on tape. The recording, in his own voice, is still preserved.
ਅਧਿਅਕਸ਼ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਇਸ ਵਸੀਅਤ ਨਾਲੋਂ ਵਧੇਰੇ ਸਹੀ ਗਵਾਹੀ, ਸ਼ਹੀਦ ਦੀ ਮਨਸ਼ਾ ਬਾਰੇ, ਹੋਰ ਕਿਹੜੀ ਹੋ ਸਕਦੀ ਹੈ ?
Mr. Speaker, what more reliable evidence of the martyr’s intentions could there be than this will of Sardar Darshan Singh Pheruman?
ਇਸ ਵਸੀਅਤ ਵਿਚ ਸ: ਦਰਸ਼ਨ ਸਿੰਘ ਫੇਰੂਮਾਨ ਨੇ, ਹੋਰ ਗੱਲਾਂ ਦੇ ਨਾਲ, ਇਉਂ ਭੀ ਕਿਹਾ ਹੈ :
In this will Sardar Darshan Singh Pheruman said, among other things, the following:
“ਬੀਤੀ ਅੱਧੀ ਸਦੀ ਵਿਚ ਮੈਂ ਪੰਥ ਦੀ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ । ਮੇਰਾ ਇਹ ਜੀਵਨ ਲੋਕਾ ਦੇ ਸਾਹਮਣੇ ਹੈ ।”
“For the past half century I have struggled for the of the Panth and the freedom of the country. The public knows how I have lived.”
“ਹੁਣ ਦੇਸ਼ ਆਜ਼ਾਦ ਹੋ ਗਿਆ ਹੈ, ਪਰ ਪੰਥ ਅਜੇ ਭੀ ਪਰਾਧੀਨ ਹੈ । ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਸ਼ਟਾਚਾਰ ਤੇ ਗਿਰਾਵਟ ਵਧ ਗਈ ਹੈ । ਪੰਥ ਦੀ ਰਾਜਨੀਤੀ ਅਤੇ p. 191ਗੁਰਧਾਮਾਂ ਉਤੇ ਦੰਭੀ ਸੰਤ ਮਹੰਤ ਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖ਼ਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਲਿਤਾੜ ਦਿਤਾ ਗਿਆ ਹੈ ।”
“The country is now free, but the Panth is still in subjection. In the country, corruption and moral decline have spread in place of dharam. Hypocritical sants and mahants and enemies of the Panth have taken over the Panth’s politics and its p. 191 places of worship. The principles of the Sikh faith, the traditions of the Khalsa, and the historic glory of the Singhs have been trampled underfoot.”
“ ਦੇ ਹਜ਼ੂਰ ਮਰਨ ਬਰਤ ਅਤੇ ਜਿਉਂਦੇ ਸੜ ਮਰਨ ਦੇ ਕਰਨ ਵਾਲੇ, ਕਾਇਰਤਾ ਦਾ ਰਾਹ ਫੜ ਕੇ, ਪੰਥ ਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉਤੇ ਪੂਰਨ ਅਤੇ ਪੱਕਾ ਜੱਫਾ ਪਾਈ ਰਖਣ ਦੀ ਸਾਜ਼ਸ਼ ਵਿਚ ਕਾਮਯਾਬ ਹੋ ਰਹੇ ਹਨ ।”
“Those who before the to fast to death and to burn themselves alive have taken the path of cowardice and are succeeding in their conspiracy to keep a firm and complete grip on the Panth, the Sikh faith, and the Panjab government.”
“ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ, ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, , ਖੜੇ ਕਰ ਦਿਤੇ ਹਨ, ਜਿਨ੍ਹਾਂ ਨੂੰ ਧੱਕੇ ਤੇ ਸਰਕਾਰੀ ਸ਼ਹਿ ਨਾਲ ਕਾਇਮ ਰਖਿਆ ਜਾ ਰਿਹਾ ਹੈ ।”
“To pass off this hypocrisy and irreligion as the Sikh faith, they have set up to rival the Sri Akal Takht. These are being kept in place by force and with the government’s backing.”
“ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅਜ ਹੋ ਰਿਹਾ ਹੈ ਅੱਗੇ ਕਦੇ ਨਹੀਂ ਹੋਇਆ ।”
“The Panth has never before suffered the decline and humiliation it is undergoing today.”
“ਧਰਮ ਦੀ ਦੁਰਦਸ਼ਾ ਜੋ ਅਜ ਕੀਤੀ ਜਾ ਰਹੀ ਹੈ ਪਹਿਲਾਂ ਕਦੇ ਨਹੀਂ ਹੋਈ ।”
“Never before has dharam been brought to the sorry state in which it finds itself today.”
“ਸਿੱਖ ਰਾਜਨੀਤੀ ਵਿਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗ਼ਦਾਰਾਂ ਨੇ ਸਿੱਖੀ ਨੂੰ ਖ਼ਾਰਜ ਕਰਨ ਅਤੇ ਸਿੱਖਾਂ ਨੂੰ ਗ਼ੈਰਾਂ ਦੇ ਗ਼ੁਲਾਮ ਬਣਾਉਣ ਦੀ ਸਾਜ਼ਸ਼ ਪੱਕੇ ਤੌਰ ਤੇ ਰਚ ਲਈ ਹੈ ।”
“The sadhs, mahants, and traitors to the community have laid firm plans to drive Sikhi out of Sikh politics and enslave the Sikhs to outsiders.”
“ਇਹ ਕੂੜ ਦੀ ਮੱਸਿਆ, ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ । ਇਹ ਅਰਦਾਸੇ ਭੰਗ ਕਰਨ ਦਾ ਪਾਪ, ਪੰਥ ਦੇ ਮੁੜ ਉਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿਤਿਆਂ ਧੋਤਾ ਨਹੀਂ ਜਾਣਾ ।”
“This moonless night of falsehood and this web of hypocrisy will now be dispelled only if someone gives their head. The sin of breaking those vows stands in the way of the Panth’s resurgence. It cannot be washed away unless someone gives their head.”
“ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, (ਸੰਤ) ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਹੋਏ , ਪੁਕਾਰ ਪੁਕਾਰ ਕੇ ਸਿੰਘਾਂ ਕੋਲੋਂ ਅਹੂਤੀਆਂ ਮੰਗ ਰਹੇ ਹਨ ।”
“The built as rivals to the Sri Akal Takht in the name of (Sant) and his hypocritical associates cry out again and again for the Singhs to make their offerings.”
“ਗੁਰੂ ਤੇ ਤੋਂ ਭਗੌੜਾ ਹੋ ਕੇ ਪੰਥ ਬਚ ਨਹੀਂ ਸਕਦਾ ।”
“The Panth cannot survive by turning its back on the Guru and the .”
“ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ, ਆਪਣਾ ਸੀਸ ਦੇ ਕੇ, ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗ਼ਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਰਾਇਸ਼ਚਿਤ ਕਰੇ, ਤਾ ਜੁ ਪੰਥ, ਆਜ਼ਾਦ ਹਿੰਦੁਸਤਾਨ ਵਿਚ ਆਜ਼ਾਦ ਪੰਥ, ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵਲ ਅਗਲਾ ਕਦਮ ਚੁੱਕ ਸਕੇ ।”
“A Singh of the Guru must now lay down his life to atone for the sins of the Panth’s so-called leaders and the traitors to Sikhi, so that the Panth may take the next step toward establishing a free Panth in a free India, that is, a Sikh homeland.”
“ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਮੈਂ ਅਪਣਾ ਬਲੀਦਾਨ ਦੇਣ ਲੱਗਾ ਹਾਂ ।”
“I am about to sacrifice my life to achieve this goal.”
“ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿਛੋਂ ਉਹ ਅਪਣਾ ਫ਼ਰਜ਼ ਪਛਾਨਣ । ਮੇਰੇ ਮਰਨ ਤੋਂ ਪਿਛੋਂ, ਮੇਰੇ ਸਰੀਰ ਨੂੰ (ਸੰਤ) ਫ਼ਤਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀਕੁੰਡ ਵਿਚ ਰੱਖ ਕੇ ਫੂਕ ਦਿਤਾ ਜਾਵੇ ਅਤੇ ਮੇਰੀਆਂ ਅਸਥੀਆਂ ਪੁਚਾ ਦਿਤੀਆਂ ਜਾਣ ।”
“I ask the congregations to recognize their duty after I am gone. After my death, let my body be placed in the fire pit built in the name of (Sant) Fateh Singh and cremated there, and let my ashes be taken to .”
“ਪੰਥ ਦੇ ਅਤੇ ਧਰਮ ਦੇ ਦੋਖੀਆਂ ਨਾਲ ਯਥਾਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਉਤੇ ਬਣੇ ਹੋਏ, ਦੰਭ ਅਤੇ ਪਖੰਡ ਦੀਆਂ ਨਿਸ਼ਾਨੀਆਂ, ਅਗਨੀ- p. 192ਕੁੰਡ, ਢਾਹ ਦਿੱਤੇ ਜਾਣ ।”
“Let the of the Panth and the enemies of the faith be dealt with as they deserve, and let the fire p. 192 pits built on the Sri Akal Takht, those emblems of deceit and hypocrisy, be demolished.”
“ਸੰਗਤਾਂ ਅਰਦਾਸ ਕਰਨ ਕਿ ਸਾਹਿਬ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬਾਹੁੜੀ ਕਰਨ ।”
“Let the congregations pray that the may accept my humble sacrifice and come to the aid of his Panth.”
“ਸੰਪੂਰਣ ਪੰਜਾਬ ਜ਼ਿੰਦਾਬਾਦ ।”
“Long live the whole Panjab!”
“ਸਿੱਖ ਹੋਮਲੈਂਡ ਅਮਰ ਰਹੇ ।”
“May the Sikh homeland endure forever!”
“ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹ ।”
“Vahiguru ji ka Khalsa, Vahiguru ji ki Fateh (The Khalsa is Vahiguru’s; the victory is Vahiguru’s).”
ਅਧਿਅਕਸ਼ ਜੀਓ, ਇਹ ਨਿਸ਼ਾਨੇ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਦਿਤੀ ।
Mr. Speaker, these are the ends for which Sardar Darshan Singh Pheruman gave his life as a martyr.
1. ਫੇਰੂਮਾਨ ਜੀ ਨੇ ਇਸ ਲਈ ਸ਼ਹਾਦਤ ਦਿਤੀ ਕਿ ਉਹ ਕਾਲਖ਼ ਜਿਹੜੀ ਅਕਾਲ ਤਖ਼ਤ ਦੇ ਹਜ਼ੂਰ, ਜਿਉਂਦੇ ਸੜ ਮਰਨ ਦੇ ਅਰਦਾਸੇ ਭੰਗ ਕਰ ਕੇ, ਕਾਇਰ, ਦੰਭੀ, ਗੁਰੂ ਤੋਂ ਬੇਮੁਖ ਤੇ ਪੰਥ ਦੇ ਭਗੌੜੇ ਅਖੌਤੀ ਲੀਡਰਾਂ ਨੇ, ਪੰਥ ਦੇ ਉੱਜਲ ਮੁਖ ਉਤੇ ਮਲੀ ਹੈ, ਉਹ ਧੋਤੀ ਜਾਏ ।
1. Pheruman gave his life to wipe away the stain that cowardly, hypocritical, so-called leaders, who turned their backs on the Guru and deserted the Panth, had smeared on the Panth’s shining face when they broke the vows they had made before the Akal Takht to burn themselves alive.
2. ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਅਪਣਾ ਸੀਸ ਬਲੀਦਾਨ ਕੀਤਾ ਤਾਂ ਜੁ ਜਿਹੜੇ ਝੂਠੇ ਦਾਅਵੇ, ਅਖੌਤੀ ਸਿੱਖ ਲੀਡਰਾਂ ਨੇ, ਚੰਡੀਗੜ੍ਹ, ਭਾਖੜਾ ਆਦਿ ਵਿਚ ਸ਼ਾਮਲ ਕਰਵਾਉਣ ਲਈ ਕੀਤੇ ਸੀ, ਉਨ੍ਹਾਂ ਬਚਨਾਂ ਉਤੇ ਮੁੜ ਪਹਿਰਾ ਦੇ ਕੇ, ਉਹ ਕਾਇਮ ਕੀਤੇ ਜਾਣ ।
2. Sardar Darshan Singh Pheruman sacrificed his life so that the so-called Sikh leaders’ hollow promises to bring Chandigarh, Bhakra, and other areas into the would be honored and made good.
3. ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਮਹਾਨ ਕੁਰਬਾਨੀ ਇਸ ਲਈ ਕੀਤੀ ਤਾਂ ਜੁ ਉਨ੍ਹਾਂ ਕਾਇਰ, ਦੰਭੀ ਅਤੇ ਪੰਥ ਦੇ ਗ਼ਦਾਰ, ਜਿਨ੍ਹਾਂ ਨੇ ਜਿਉਂਦੇ ਸੜ ਮਰਨ ਦਾ ਅਰਦਾਸਾ ਕਰ ਕੇ, ਸ੍ਰੀ ਅਕਾਲ ਤਖ਼ਤ ਦੀ ਧੁਰ ਛੱਤ ਉਤੇ “” ਬਣਾਏ ਹਨ ਅਤੇ ਜੋ ਮੌਤ ਤੋਂ ਡਰਦੇ, ਗੀਦੀਆਂ ਵਾਂਗਰ ਭੱਜ ਗਏ ਹਨ, ਅਤੇ ਇਉਂ, ਪੰਥ ਦੇ, ਅਦ੍ਰਿਸ਼ਟ, ਦਿੱਬ, ਗੁਰੂ ਨਾਲ ਪੀਡੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ । ਉਹ ਰਿਸ਼ਤਾ ਮੁੜ ਸੁਰਜੀਤ ਕੀਤਾ ਜਾਵੇ । (ਰੌਲਾ ਤੇ ਵਿਘਨ)
3. Cowards, hypocrites, and traitors to the Panth vowed to burn themselves alive and built “” on the very roof of the Sri Akal Takht. They then fled like cowards for fear of death, weakening the Panth’s close, unseen, sacred bond with the Guru. It was to restore that bond that Sardar Darshan Singh Pheruman made his great sacrifice. (Clamor and interruptions)
4. ਇਹ ਸ਼ਹਾਦਤ ਸਿੱਖ ਹੋਮਲੈਂਡ ਦੀ ਸਥਾਪਤੀ ਅਤੇ ਆਜ਼ਾਦ ਪੰਥ, ਆਜ਼ਾਦ ਹਿੰਦੁਸਤਾਨ ਵਿਚ, ਪ੍ਰਾਪਤ ਕਰਨ ਹਿਤ, ਕੀਤੀ ਗਈ ਹੈ ।
4. He gave his life to establish the Sikh homeland and attain a free Panth in a free India.
ਮੈਂ ਇਸ ਸ਼ਹੀਦ ਮਰਦ, ਇਸ ਸਿੰਘਊ ਜਜ਼ਬੇ ਨਾਲ ਭਰਪੂਰ ਸਿੱਖ ਨੂੰ, ਇਥੇ ਅਜ ਨਮਸਕਾਰ ਕਰਦਾ ਹਾਂ, ਕਿਉਂਜੁ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ ।
I bow here today to this martyr, this Sikh imbued with the spirit of a Singh, for he is the first martyr of the Sikh homeland.
ਸ੍ਰੀਮਾਨ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ, ਜੁਲਾਈ, 1969 ਵਿਚ ਹੀ, ਖੁਲ੍ਹਮ ਖੁਲ੍ਹਾ, ਇਹ ਸਪੱਸ਼ਟ ਕਰ ਦਿਤਾ ਸੀ, ਕਿ ਉਸ ਨੇ ਧਰਮ ਹੇਤ ਸੀਸ ਦੇਣ ਦਾ ਦ੍ਰਿਢ ਨਿਸ਼ਚਾ ਕਰ ਲਿਆ ਹੈ । ਸਰਦਾਰ ਦਰਸ਼ਨ ਸਿੰਘ ਨੇ, ਅਖੌਤੀ ਸੰਤ, ਨੂੰ ਦੋ ਚਿੱਠੀਆਂ ਲਿਖੀਆਂ, ਪਬਲਿਕ ਤੌਰ ਤੇ, ਕਿ ਉਹ ਦੰਭ ਤੇ ਪਖੰਡ ਦੇ ‘ਅਗਨੀ-ਕੁੰਡਾਂ’ ਨੂੰ ਢਾਹ ਦੇਵੇ, ਕਿਉਂਜੁ ਇਹ “ਤੰਦੂਰ” ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੌਰਵ ਤੇ ਸਨਮਾਨ ਨੂੰ ਭੰਗ ਕਰਦੇ ਹਨ ਅਤੇ ਪੰਥ ਦੀ ਉੱਜਲ ਕੀਰਤੀ ਉਤੇ ਧੱਬਾ ਹਨ । ਦਰਸ਼ਨ ਸਿੰਘ ਜੀ ਨੇ ਫਤਹ ਸਿੰਘ ਨੂੰ ਵੰਗਾਰਿਆ ਕਿ ਉਹ ਅਗੇ ਆਵੇ, ਤਾਂ ਜੁ ਦਰਸ਼ਨ ਸਿੰਘ ਤੇ ਉਹ ਰਲ ਕੇ, ਪੰਥ ਦਾ ਵਕਾਰ ਮੁੜ ਬਹਾਲ ਕਰਨ ਲਈ, ਸੀਸ ਦੇਣ । ਇਸ ‘ਸੰਤ’ ਕਹਾਉਣ p. 193ਵਾਲੇ ਫ਼ਤਹ ਸਿੰਘ ਨੇ ਉੱਤਰ ਵਿਚ ਕਿਹਾ ਕਿ ‘ਦਰਸ਼ਨ ਸਿੰਘ ਪਾਖੰਡੀ ਹੈ ਅਤੇ ਦਿੱਲੀ ਦੀ ਕਾਂਗਰਸ ਸਰਕਾਰ ਦਾ ਹੱਥ ਠੋਕਾ ਹੈ ।’
Sir, as early as July 1969, Sardar Darshan Singh Pheruman made it plain in public that he had firmly resolved to lay down his life for his faith. Sardar Darshan Singh wrote two public letters asking the so-called sant to demolish those hypocritical and deceitful “fire pits,” since these “ovens” violated the dignity and honor of the Sri Akal Takht Sahib and stained the Panth’s good name. Darshan Singh challenged Fateh Singh to come forward so they could lay down their lives together to restore the Panth’s honor. This self-styled “sant” p. 193 Fateh Singh replied, “Darshan Singh is a hypocrite and a tool of the Congress government in Delhi.”
ਪਹਿਲੀ ਅਗਸਤ, ਸੰਨ 1969 ਨੂੰ, ਰਈਆ ਮੰਡੀ ਵਿਚ ਇਕ ਕਾਨਫ਼ਰੰਸ ਰਖੀ ਗਈ, ਜਿਸ ਵਿਚ ਸਰਦਾਰ ਦਰਸ਼ਨ ਸਿੰਘ ਨੇ ਐਲਾਨ ਕੀਤਾ ਕਿ ਉਹ 15 ਅਗਸਤ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਉਹੋ ਕਰੇਗਾ, ਜਿਹੜਾ ਕਿ ਫਤਹ ਸਿੰਘ ਅਤੇ ਉਸ ਦੇ ਸਾਥੀ ਕਈ ਵਾਰ ਕਰ ਕੇ, ਕਾਇਰਾਂ ਵਾਂਗਰ ਤੋੜ ਚੁੱਕੇ ਹਨ । ਇਸ ਤੋਂ ਉਪਰਾਂਤ, ਫੇਰੂਮਾਨ ਜੀ ਨੇ ਕਿਹਾ, ਕਿ ਉਹ ਅਖੰਡ ਮਰਨ ਬਰਤ ਧਾਰਨ ਕਰ ਲੈਣਗੇ, ਅਤੇ ਯਾ ਅਰਦਾਸਾ ਪੂਰਾ ਹੋਵੇਗਾ ਤੇ ਯਾ ਉਹ ਆਪਣੀ ਜਾਨ ਉਤੇ ਖੇਡ ਜਾਣਗੇ । ਮੈਂ ਉਸ ਕਾਨਫ਼ਰੰਸ ਵਿਚ ਮੌਜੂਦ ਸੀ ਅਤੇ ਮੇਰੇ ਸਾਹਮਣੇ ਉਨ੍ਹਾਂ ਨੇ ਬਾਰ ਬਾਰ ਕਿਹਾ ਕਿ ਜਦ ਉਹ ਆਪਣਾ ਅਖੰਡ ਮਰਨ ਬਰਤ ਸ਼ੁਰੂ ਕਰ ਦੇਣ ਤਦ ਕੋਈ ਮਾਈ ਭਾਈ ਨ ਤਾਂ ਅਮਨ ਭੰਗ ਕਰੇ ਅਤੇ ਨ ਹੀ ਕਿਸੇ ਸਰਕਾਰੀ ਚੀਜ਼ ਨੂੰ ਹਾਨੀ ਪਹੁੰਚਾਵੇ ।
A conference was held at Raiya Mandi on August 1, 1969. Sardar Darshan Singh announced that on August 15 he would pay his respects at Sri Harimandar Sahib and make the same before the Sri Akal Takht that Fateh Singh and his associates had made and then broken time and again like cowards. Pheruman said he would then begin an unbroken fast unto death and would either fulfill the vow or stake his life on it. I was at that conference. In my presence he said repeatedly that once he began his fast unto death, no one, woman or man, was to disturb the peace or damage any government property.
9 ਅਗਸਤ ਨੂੰ, ਕਿਸੇ ਮਾਮੂਲੀ ਆਦਮੀ, ਜਿਸ ਦਾ ਨਾਮ ਕਿ ਦੱਸਿਆ ਜਾਂਦਾ ਹੈ, ਨੇ ਬਿਆਸ ਦੇ ਥਾਣੇ ਵਿਚ ਇਕ ਰਪਟ ਦਰਜ ਕਰਵਾਈ, ਯਾ ਉਸ ਤੋਂ ਦਰਜ ਕਰਵਾਈ ਗਈ । ਇਸ ਰਪਟ ਵਿਚ, ਗੁਰਦਿਤ ਸਿੰਘ ਦੇ ਮੂੰਹ ਵਿਚ ਇਹ ਸ਼ਬਦ ਪਾਏ ਗਏ ਹਨ, ਕਿ ‘ਦਰਸ਼ਨ ਸਿੰਘ ਫੇਰੂਮਾਨ, ਖੁਲ੍ਹਮ ਖੁਲ੍ਹਾ ਫਤਹ ਸਿੰਘ ਨੂੰ ਪਖੰਡੀ ਤੇ ਧੋਖੇਬਾਜ ਸਾਧ ਕਹਿ ਰਿਹਾ ਹੈ ।’ ਹੋਰ, ਦਰਸ਼ਨ ਸਿੰਘ ਫੇਰੂਮਾਨ ‘ਮੌਜੂਦਾ,’ ਅਕਾਲੀ- ਦੇ ਗਠ-ਜੋੜ ਰਾਹੀਂ ਬਣਾਈ ਹੋਈ ਪੰਜਾਬ ਦੀ ਵਜ਼ਾਰਤ ਨੂੰ ਪੰਥ ਦੀ ਸਰਕਾਰ ਯਾ ਪੰਥ ਦਾ ਭਲਾ ਚਾਹੁਣ ਵਾਲੀ ਸਰਕਾਰ ਨਹੀਂ ਮੰਨਦਾ’ । ਰਪਟ ਵਿਚ ਇਹ ਵੀ ਲਿਖਿਆ ਲਿਖਵਾਇਆ ਗਿਆ ਕਿ ਦਰਸ਼ਨ ਸਿੰਘ ਫੇਰੂਮਾਨ ‘ ਖੜਕਾਉਣ ਦੀਆਂ ਗੱਲਾਂ ਕਰਦਾ ਹੈ ।’ ਜਿਸ ਪੰਜਾਬੀ ਸੂਬੇ ਦਾ ਚੀਫ਼ ਮਨਿਸਟਰ (ਸ: ) ਇਹ ਝੂਠ, ਖੁਲ੍ਹਮ-ਖੁਲ੍ਹਾ, ਬੋਲ ਸਕਦਾ ਹੈ ਕਿ 29 ਅਗਸਤ ਨੂੰ ਮੈਂ (ਸਰਦਾਰ ਕਪੂਰ ਸਿੰਘ) ਨੇ, ਫੇਰੂਮਾਨ ਪਿੰਡ ਵਿਚ, ਭੜਕਾਊ ਤਕਰੀਰਾਂ ਕੀਤੀਆਂ (ਜਦੋਂ ਕਿ ਮੈਂ ਸਾਰਾ ਸਮਾਂ, ਸ਼ਹੀਦ ਦਰਸ਼ਨ ਸਿੰਘ ਦੇ ਮ੍ਰਿਤਕ ਸਰੀਰ ਕੋਲ, ਹਜ਼ਾਰਾਂ ਆਦਮੀਆਂ ਦੇ ਸਾਹਮਣੇ, ਚੁੱਪ ਚਾਪ, ਸਤਿਕਾਰ ਵਿਚ ਖੜਾ ਰਿਹਾ ਸੀ), ਉਸ ਸੂਬੇ ਵਿਚ, ਕੋਈ ਗੁਰਦਿਤ ਸਿੰਘ ਯਾ ਗੰਗਾ ਰਾਮ ਲੱਭਣਾ ਕੀ ਔਖਾ ਹੈ, ਜੋ ਦਰਸ਼ਨ ਸਿੰਘ ਫੇਰੂਮਾਨ ਉਤੇ ਝੂਠੀਆਂ ਊਜਾਂ ਲਾ ਸਕੇ ?
On August 9, an ordinary man said to be named filed a report at the Beas police station, or was made to file one. The report puts these words into Gurdit Singh’s mouth: “Darshan Singh Pheruman is openly calling Fateh Singh a hypocrite and a deceitful sadh.” It further says that Darshan Singh Pheruman “does not regard the present Panjab cabinet, formed by the Akali– coalition, as a government of the Panth or as one that has the Panth’s welfare at heart.” The report was also made to say that Darshan Singh Pheruman “talks of rattling the .” If the chief minister of the Panjabi Suba, Sardar , can openly tell the lie that on August 29 I, Sardar Kapur Singh, made inflammatory speeches in Pheruman village (when I spent the whole time standing silently and respectfully beside the martyr Darshan Singh’s body in front of thousands), how hard can it be in that province to find a Gurdit Singh or a Ganga Ram to make false accusations against Darshan Singh Pheruman?
ਅਧਿਅਕਸ਼ ਸਾਹਿਬ, 10 ਅਗਸਤ ਨੂੰ ਭਾਈ , ਜੋ ਕਿ ਆਪਣੇ ਆਪ ਨੂੰ ‘ਛੋਟਾ ਸੰਤ’ ਅਖਵਾਉਂਦਾ ਹੈ, ਅਤੇ ‘ਵਡੇ ਸੰਤ’, ਸਾਧ ਫਤਹ ਸਿੰਘ ਨੇ, ਸ: ਨੂੰ, ਗੰਗਾਨਗਰ ਵਿਚ ਦੱਸਿਆ ਕਿ ਦਰਸ਼ਨ ਸਿੰਘ ਫੇਰੂਮਾਨ ਨੂੰ ਸਿੱਧਾ ਕਰਨ ਲਈ, ਹੁਣ ਉਨ੍ਹਾਂ ਨੇ ਪੱਕਾ ਪ੍ਰਬੰਧ ਕਰ ਲਿਆ ਹੈ । ਇਸ਼ਾਰਾ, ਸਪੱਸ਼ਟ, ਬਿਆਸ ਥਾਣੇ ਵਿਚ, ਗੁਰਦਿਤ ਸਿੰਘ ਦੇ ਨਾਮ ਹੇਠਾਂ ਦਰਜ ਹੋਈ ਰਪਟ ਵਲ ਹੈ ।
Mr. Speaker, on August 10, Bhai , who calls himself the “Little Sant,” and the “Great Sant,” Sadh Fateh Singh, told Sardar in Ganganagar that they had made firm arrangements to bring Darshan Singh Pheruman to heel. The reference is plainly to the report filed at the Beas police station in Gurdit Singh’s name.
ਸ: ਨੇ, ਇਹ ‘ਭੇਤ’ ਇਕ ‘ਖੁਲ੍ਹੀ ਚਿੱਠੀ ਬਨਾਮ p. 194ਫਤਹ ਸਿੰਘ’ (ਸੰਤ) ਵਿਚ ਖੋਹਲ ਦਿਤਾ ਹੈ, ਅਤੇ ਇਹ ਚਿੱਠੀ ਅਖ਼ਬਾਰਾਂ ਵਿਚ ਛਪ ਚੁੱਕੀ ਹੈ ।
Sardar disclosed this “secret” in an “Open Letter to p. 194 Fateh Singh (Sant),” which has appeared in the newspapers.
12 ਅਗਸਤ ਨੂੰ, ਜਿਹਾ ਕਿ ਪੁਲਿਸ ਦੀਆਂ ਤੋਂ ਪ੍ਰਗਟ ਹੈ, ਪੁਲਿਸ ਨੇ ਇਸ ਰਪਟ ਬਾਬਤ ਕਾਰਵਾਈ ਅਰੰਭ ਕੀਤੀ । ਪਰ, ਜਿਵੇਂ ਕਿ ਕਾਨੂੰਨ ਅਨੁਸਾਰ ਜ਼ਰੂਰੀ ਸੀ, ਪੁਲਿਸ ਨੇ, ਸ: ਦਰਸ਼ਨ ਸਿੰਘ ਫੇਰੂਮਾਨ ਦਾ ਬਿਆਨ, ਉੱਕ਼ਾ ਕਲਮਬੰਦ ਨ ਕੀਤਾ, ਤਾਂ ਜੁ ਗੱਲ ਬਾਹਰ ਨ ਨਿਕਲ ਜਾਵੇ ਕਿ, ਮੇਰੇ ਮਿੱਤਰ, ਸ: ਗੁਰਨਾਮ ਸਿੰਘ ਦੀ ਸਰਕਾਰ ਕੀ ਮਤਾ ਪਕਾ ਰਹੀ ਹੈ ।
On August 12, as the police show, the police began acting on the report. But they took no statement at all from Sardar Darshan Singh Pheruman, as the law required, lest word get out about what the government of my friend Sardar Gurnam Singh was planning.
12 ਅਤੇ 13 ਅਗਸਤ ਦੀ ਰਾਤ ਨੂੰ, ਐਨ ਅੱਧੀ ਰਾਤ ਦੇ ਸਮੇਂ, ਪੰਜਾਬ ਪੁਲਿਸ ਦੀ ਇਕ ਧਾੜ ਨੇ, ਸਰਦਾਰ ਦਰਸ਼ਨ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ, ਜਿਹੜਾ ਘਰ ਕਿ ਪਿੰਡ ਤੋਂ ਬਾਹਰਵਾਰ ਬਣਿਆ ਹੋਇਆ ਹੈ । ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ‘ਪੰਜਾਬ ਸਿਕਿਉਰਿਟੀ ਐਕਟ’, ਦਫ਼ਾ 9, ਹੇਠਾਂ ਗ੍ਰਿਫ਼ਤਾਰ ਕਰਕੇ, ਉਨ੍ਹਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿਚ ਸੁੱਟ ਦਿਤਾ ਗਿਆ ।
At the stroke of midnight on the night of August 12–13, a detachment of Panjab police surrounded Sardar Darshan Singh’s house, which stood outside the village. Sardar Darshan Singh Pheruman was arrested under Section 9 of the “Punjab Security Act” and thrown into Amritsar jail.
15 ਅਗਸਤ, ਸੰਨ 1969 ਨੂੰ, ਪੂਰੇ ਚਾਰ ਵਜੇ ਸ਼ਾਮ, ਜਿਵੇਂ ਕਿ ਫੇਰੂਮਾਨ ਜੀ ਨੇ ਪਹਿਲਾਂ ਹੀ ਨਿਸ਼ਚਾ ਕੀਤਾ ਹੋਇਆ ਸੀ, ਉਨ੍ਹਾਂ ਨੇ ਉਹੋ ਅਰਦਾਸਾ ਕਰਕੇ, ਜਿਹੜਾ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਕਰਨਾ ਸੀ, ਆਪਣਾ ਅਖੰਡ ਮਰਨ ਬਰਤ ਆਰੰਭ ਦਿਤਾ ।
At exactly four in the afternoon on August 15, 1969, Pheruman carried out his prior resolve. He made the vow he had meant to make before the Sri Akal Takht after first paying his respects at Sri Darbar Sahib, and began his unbroken fast unto death.
16 ਅਗਸਤ ਨੂੰ, ਅਤੇ ਆਉਣ ਵਾਲੇ ਦਿਨਾਂ ਵਿਚ, ਲਗਾਤਾਰ ਤੇ ਨਿਰੰਤਰ, ਭੰਡੀ ਪ੍ਰਚਾਰ, ਇਸ ਮਹਾਨ ਸ਼ਹੀਦ ਦੇ ਵਿਰੁਧ, ਸਾਧ ਫਤਹ ਸਿੰਘ ਨੇ ਸ਼ੁਰੂ ਕਰ ਕਰਵਾ ਦਿਤਾ ਅਤੇ ਮੁੜ ਮੁੜ, ਇਹ ਸਾਧ ਅਤੇ ਇਸ ਦੇ ਜੁੰਡੀਦਾਰ, ਇਹੋ ਕਹੀ ਜਾਣ ਕਿ ਦਰਸ਼ਨ ਸਿੰਘ ਫੇਰੂਮਾਨ, ਫਤਹ ਸਿੰਘ ਦੀ ਲੀਡਰੀ ਤੋੜਨਾ ਚਾਹੁੰਦਾ ਹੈ, ਜਿਵੇਂ ਕਿ ਇਸ ਲੀਡਰੀ ਉਤੇ ਇਸ ਫਤਹ ਸਿੰਘ ਦਾ ਜੱਦੀ, ਜਮਾਂਦਰੂ ਤੇ ਨਿਹਚਲ ਹੱਕ ਬਣਦਾ ਹੈ ।
On August 16 and in the days that followed, Sadh Fateh Singh set a sustained campaign of vilification in motion against this great martyr. The sadh and his cronies kept saying that Darshan Singh Pheruman wanted to break Fateh Singh’s hold on the leadership, as if Fateh Singh had a hereditary, inborn, and irrevocable right to it.
ਇਸ ਪ੍ਰਕਾਰ, ਫਤਹ ਸਿੰਘ ਨੇ ਕੋਈ ਭਰਮ ਭੁਲੇਖਾ ਨ ਰਹਿਣ ਦਿਤਾ ਕਿ - ਅਕਾਲੀ ਸਰਕਾਰ, ‘ਪੰਜਾਬ ਸਕਿਉਰਿਟੀ ਐਕਟ’ ਦੀ ਦਫ਼ਾ 9, ਦਾ ਭਾਵ ਇਹ ਲੈਂਦੀ ਹੈ, ਕਿ ਪੰਜਾਬ ਉਤੇ ਸਾਧ ਫਤਹ ਸਿੰਘ ਦਾ ਜੱਫਾ ਤੇ ਅਜਾਰਾਦਾਰੀ ਸਥਿਰ ਤੇ ਬਰਕਰਾਰ ਰਹੇ ।
Fateh Singh thus left no room for doubt that the –Akali government took Section 9 of the “Punjab Security Act” to mean that Sadh Fateh Singh’s grip and monopoly over Panjab should remain secure.
ਸਤੰਬਰ ਦੇ ਤੀਜੇ ਹਫ਼ਤੇ, ਸ: , ਚੀਫ਼ ਮਨਿਸਟਰ ਨੇ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ਜੇਲ੍ਹ ਵਿਚ ਕਿਹਾ ਕਿ ਜੇ ਦਰਸ਼ਨ ਸਿੰਘ ਦੇ ਮ੍ਰਿਤਕ ਸਰੀਰ ਨੂੰ, ਸ੍ਰੀ ਅਕਾਲ ਤਖ਼ਤ ਉਪਰ ਬਣਾਏ ਹੋਏ, ਅਗਨੀ ਕੁੰਡਾਂ ਵਿਚ ਸਾੜਨ ਦਾ ਯਤਨ ਕਿਸੇ ਨੇ ਕੀਤਾ, ਤਦ ਦੋਵੇਂ ਸਾਧ, ਛੋਟਾ ਤੇ ਵੱਡਾ ਸੰਤ, ਭਾਰੀ ਖ਼ੂਨ ਖਰਾਬਾ ਕਰਵਾਉਣਗੇ ਜਿਸ ਦਾ ਕਿ ਪ੍ਰਬੰਧ ਉਨ੍ਹਾਂ ਨੇ ਕਰ ਰੱਖਿਆ ਹੋਇਆ ਹੈ । ਸ: ਗੁਰਨਾਮ ਸਿੰਘ ਜੀ ਦਾ ਕਹਿਣਾ ਹੈ, ਕਿ ਇਹ ਸੁਣ ਕੇ ਸ: ਦਰਸ਼ਨ ਸਿੰਘ ਫੇਰੂਮਾਨ ਇਹ ਮੰਨ ਗਏ ਕਿ ਉਨ੍ਹਾਂ ਦਾ ਸਰੀਰ, ਉਨ੍ਹਾਂ ਦੇ ਪਿੰਡ, ਫੇਰੂਮਾਨ ਲੈ ਜਾ ਕੇ, ਅਗਨੀ ਭੇਟ ਕਰ ਦਿਤਾ ਜਾਵੇ ।
In the third week of September, Chief Minister Sardar told Sardar Darshan Singh Pheruman in jail that if anyone attempted to cremate his body in the fire pits built atop the Sri Akal Takht, the two sadhs, the Little Sant and the Great Sant, would cause great bloodshed and had already made arrangements to do so. Sardar Gurnam Singh says that on hearing this, Sardar Darshan Singh Pheruman agreed that his body should be taken to his village of Pheruman and cremated there.
ਇਹਨਾਂ ਦਿਨਾਂ ਵਿਚ ਹੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ, ਅੰਮ੍ਰਿਤਸਰ ਜੇਲ੍ਹ ਵਿਚੋਂ ਕੱਢ ਕੇ, ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਲੈ ਆਂਦਾ ਗਿਆ । ਪਰ p. 195ਹਸਪਤਾਲ ਵਿਚ ਭੀ ਉਹ ਪੁਲਿਸ ਦੀ ਕੜੀ ਨਿਗਰਾਨੀ ਵਿਚ ਰਖੇ ਗਏ ਅਤੇ ਕਿਸੇ ਨੂੰ ਮਿਲਣ ਗਿਲਣ ਦੀ ਆਗਿਆ ਘਟ ਹੀ ਦਿਤੀ ਜਾਂਦੀ ਰਹੀ ।
Around this time Sardar Darshan Singh Pheruman was removed from Amritsar jail and taken to the government hospital in Amritsar. But p. 195 even in the hospital he was kept under close police watch and was rarely allowed visitors.
ਅਕਤੂਬਰ ਮਹੀਨੇ ਦੇ ਆਰੰਭ ਵਿਚ, ਫੇਰੂਮਾਨ ਜੀ ਦੀ ਰਿਹਾਈ ਦਾ ਹੁਕਮ, ਐਵੇਂ ਕਾਗ਼ਜ਼ੀ ਰੂਪ ਵਿਚ ਹੀ, ਦੇ ਦਿਤਾ ਗਿਆ; ਪਰ ਰਖਿਆ ਉਨ੍ਹਾਂ ਨੂੰ ਕੈਦ ਵਿਚ ਹੀ ਗਿਆ, ਹਸਪਤਾਲ ਦੇ ਅੰਦਰ ।
In early October, an order for Pheruman’s release was issued on paper alone. He remained a prisoner inside the hospital.
25 ਅਕਤੂਬਰ ਨੂੰ ਉਹ ਇਤਨੇ ਕਮਜ਼ੋਰ ਹੋ ਗਏ ਕਿ ਉਨ੍ਹਾਂ ਉਤੇ ਗ਼ਸ਼ੀ ਦੇ ਦੌਰੇ ਮੁਤਵਾਤਰ ਪੈਣ ਲਗ ਪਏ । ਇਸ ਸਮੇਂ ਫੇਰੂਮਾਨ ਜੀ ਨੇ ਆਪਣੇ ਉਨ੍ਹਾਂ ਸੰਬੰਧੀਆਂ ਨੂੰ, ਜੋ ਕਿ ਮੌਜੂਦ ਸਨ, ਕਿਹਾ ਕਿ ‘ਮੇਰੇ ਜਿਉਂਦੇ ਜੀ ਅਤੇ ਮੇਰੇ ਮਰਨ ਪਿਛੋਂ, ਕਿਸੇ ਹਾਲਤ ਵਿਚ ਭੀ, ਫਤਹ ਸਿੰਘ ਸਾਧ ਦਾ ਭਰੱਸ਼ਟ ਪਰਛਾਵਾਂ ਮੇਰੇ (ਦਰਸ਼ਨ ਸਿੰਘ ਜੀ ਦੇ) ਸਰੀਰ ਉਤੇ ਨ ਪੈਣ ਦਿਤਾ ਜਾਵੇ ।’
On October 25 he grew so weak that he repeatedly lost consciousness. At that point Pheruman told the relatives who were present, “While I live or after I die, under no circumstances let the corrupt shadow of Sadh Fateh Singh fall upon my body (that of Darshan Singh).”
ਇਹ ਗੱਲ ਦਰਸ਼ਨ ਸਿੰਘ ਫੇਰੂਮਾਨ ਦੇ ਸੰਬੰਧੀਆਂ ਨੇ, ਆਪ ਅਖ਼ਬਾਰਾਂ ਰਾਹੀਂ ਪਰਗਟ ਕੀਤੀ ਹੈ ।
Darshan Singh Pheruman’s relatives made this known themselves through the newspapers.
27 ਅਕਤੂਬਰ ਨੂੰ ਸ੍ਰੀ ਫਤਹ ਸਿੰਘ, ਆਪਣੀ ਜੁੰਡਲੀ ਸਮੇਤ, ਫੁੱਲਾਂ ਦੀ ਟੋਕਰੀ ਨਾਲ ਲੈ ਕੇ, ਹਸਪਤਾਲ ਵਿਚ ਮਰ ਰਹੇ, ਦਰਸ਼ਨ ਸਿੰਘ ਫੇਰੂਮਾਨ ਨੂੰ ਝੂਠੀ ਸ਼ਰਧਾਂਜਲੀ ਭੇਟ ਕਰਨ ਹਿਤ, ਹਾਜ਼ਰ ਹੋਇਆ, ਪਰ ਕਲਾ ਗੁਰੂ ਦੀ ਐਸੀ ਵਰਤੀ ਕਿ ਜਿਸ ਵੇਲੇ ਫਤਹ ਸਿੰਘ ਨੇ, ਫੇਰੂਮਾਨ ਜੀ ਦੇ ਕਮਰੇ ਵਿਚ ਪੈਰ ਰਖਿਆ, ਉਸੇ ਸਮੇਂ, ਝਟਪਟ, ਸਾਰੇ ਅੰਮ੍ਰਿਤਸਰ ਸ਼ਹਿਰ ਦੀ ਬਿਜਲੀ ਫੇਹਲ ਹੋ ਗਈ ਅਤੇ ਪੂਰੇ 48 ਘੰਟੇ, ਦੋ ਦਿਨ ਅੰਮ੍ਰਿਤਸਰ ਦੇ ਪਾਵਰ ਹਾਊਸ ਨੂੰ ਠੀਕ ਕਰਨ ਵਿਚ ਲੱਗੇ, ਤਾਂ ਕਿਤੇ ਜਾ ਕੇ, ਸ਼ਹਿਰ ਵਿਚ ਮੁੜ ਬਿਜਲੀ ਦੀ ਰੌਸ਼ਨੀ ਬਹਾਲ ਹੋਈ ! ਇਉਂ ਸ਼ਹੀਦ ਦੀ ਇਹ ਅੰਤਮ-ਇੱਛਾ, ਕਿ ਉਸ ਦੇ ਸਰੀਰ ਉਤੇ ਫਤਹ ਸਿੰਘ ਅਤੇ ਉਸ ਦੇ ਸਾਥੀਆਂ ਦਾ ਨਾਪਾਕ ਪਰਛਾਵਾਂ ਨ ਪਵੇ, ਪੂਰੀ ਹੋਈ । “ਰਖ ਲੀ ਮਿਰੇ ਖ਼ੁਦਾ ਨੇ ਮੇਰੀ ਬੇਕਸੀ ਕੀ ਸ਼ਰਮ ।”
On October 27, Shri Fateh Singh turned up with his clique and a basket of flowers to pay a false tribute to Darshan Singh Pheruman as he lay dying in the hospital. But such was the working of the Guru’s power that the instant Fateh Singh set foot in Pheruman’s room, the electricity failed throughout Amritsar. It took a full forty-eight hours, two days, to repair the Amritsar power station and restore the city’s lights! And so the martyr’s last wish was fulfilled, that the unclean shadow of Fateh Singh and his associates should never fall on his body. “My God spared me the shame of my helplessness.”
27 ਅਕਤੂਬਰ, ਸੰਨ 1969 ਨੂੰ, ਸਾਢੇ ਤਿੰਨ ਵਜੇ ਸ਼ਾਮ, 74 ਦਿਨ ਅਖੰਡ ਮਰਨ ਬਰਤ ਪੂਰਾ ਕਰਨ ਉਪਰਾਂਤ, ਸ਼ਹੀਦ ਦੀ ਆਤਮਾ ਗੁਰੂ ਚਰਨਾਂ ਵਿਚ ਜਾ ਬਿਰਾਜੀ । ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਅੰਤ ਸਮੇਂ ਤਕ, ਆਪਣੀ ਅਰਦਾਸ ਉਤੇ ਦ੍ਰਿੜ੍ਹ ਰਿਹਾ ਅਤੇ ਇਉਂ ਉਸ ਨੇ ਸਿੱਖਾਂ ਵਾਲੀ ਸ਼ਹੀਦੀ ਦੀ ਮਹਾਨ ਪਦਵੀ ਪ੍ਰਾਪਤ ਕੀਤੀ ।
At half past three in the afternoon on October 27, 1969, after seventy-four days of an unbroken fast unto death, the martyr’s soul came to rest at the Guru’s feet. Sardar Darshan Singh Pheruman held firmly to his vow until the end and thereby attained the high station of martyrdom as a Sikh. “The servant’s love held firm to the end.”
ਉਸ ਵੇਲੇ, ਪੰਜਾਬ ਵਿਧਾਨ ਸਭਾ ਦੀ ਬੈਠਕ ਹੋ ਰਹੀ ਸੀ, ਪਰ ਚੀਫ਼ ਮਨਿਸਟਰ ਨੇ ਸਾਢੇ ਚਾਰ ਵਜੇ ਤਕ, ਸਦਨ ਨੂੰ ਇਸ ਸ਼ਹੀਦੀ ਬਾਰੇ ਸੂਚਿਤ ਨ ਕੀਤਾ, ਜਿਤਨਾ ਚਿਰ ਕਿ ਸ: ਗੁਰਨਾਮ ਸਿੰਘ ਨੂੰ, ਵਿਰੋਧੀ ਦਲਾਂ ਦੇ ਕੁਝ ਮੈਂਬਰਾਂ ਨੇ, ਇਸ ਬਾਰੇ, ਵਾਕਫ਼ੀ ਦੇਣ ਲਈ ਮਜਬੂਰ ਨ ਕਰ ਦਿਤਾ ।
The Punjab Legislative Assembly was in session at the time, but the chief minister did not inform the House of the martyrdom until half past four, when some opposition members forced Sardar Gurnam Singh to tell the House what had happened.
ਸ੍ਰੀ ਅੰਮ੍ਰਿਤਸਰ ਵਿਚ, ਪੁਲਿਸ ਨੇ ਧੱਕਮ ਧੱਕੀ, ਸ਼ਹੀਦ ਦੇ ਮ੍ਰਿਤਕ ਸਰੀਰ ਨੂੰ, ਵਾਰਸਾਂ ਕੋਲੋਂ ਖੋਹ ਲਿਆ ਅਤੇ ਸ਼ਹੀਦ ਦੇ ਸੰਬੰਧੀਆਂ ਨੂੰ ਲਾਠੀਆਂ ਨਾਲ ਮਾਰਿਆ ਕੁੱਟਿਆ ਅਤੇ ਫੇਰ ਸ਼ਹੀਦ ਦੇ ਮ੍ਰਿਤਕ ਸਰੀਰ ਨੂੰ, ਸਿੱਧੇ ਪੁੱਠੇ ਰਾਹਾਂ ਥਾਣੀ, ਰਾਤੋ ਰਾਤ, ਪਿੰਡ ਫੇਰੂਮਾਨ ਲੈ ਜਾ ਕੇ, ਅਗਨੀ-ਭੇਟ ਕਰਨ ਦਾ ਨਿਸਫਲ ਜਤਨ ਕੀਤਾ ।
In Amritsar the police forcibly seized the martyr’s body from his next of kin and beat his relatives with lathis. Then they took the body to the village of Pheruman by various routes in the dead of night and tried unsuccessfully to cremate it.
p. 196ਸ੍ਰੀਮਾਨ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਵੀਹਵੀਂ ਸਦੀ ਦਾ ਇਕ ਮਹਾਨ ਸਿੱਖ ਹੈ, ਉਸ ਨੂੰ, ਆਪਣੇ ਆਪ ਨੂੰ ‘ਅਕਾਲੀ ਸਰਕਾਰ’ ਕਹਾਉਣ ਵਾਲਿਆਂ ਨੇ, ਧਰਮ ਦੀ ਰੱਖਿਆ-ਹਿਤ ਸੀਸ ਦੇਣ ਲਈ ਮਜਬੂਰ ਕੀਤਾ । ਇਹ ਸਰਕਾਰ ਇਸ ਗੱਲ ਉਤੇ ਦ੍ਰਿੜ੍ਹ ਹੈ ਕਿ ਸਾਧ ਫਤਹ ਸਿੰਘ ਦਾ ਜੱਫਾ, ਸਿੱਖ ਪੰਥ, ਸਿੱਖ ਧਰਮ ਅਸਥਾਨਾਂ, ਅਤੇ ਪੰਜਾਬ ਦੀ ਸਰਕਾਰ ਉਤੇ ਕਾਇਮ ਰੱਖਿਆ ਜਾਵੇ, ਜਿਵੇਂ ਕਿਵੇਂ ਭੀ ਹੋਵੇ । ਇਸ ਨੀਚ ਸਰਕਾਰ ਨੇ, ਸਰਦਾਰ ਦਰਸ਼ਨ ਸਿੰਘ ਨੂੰ, ਆਪਣੇ ਨਿਸ਼ਚਿਤ ਅਰਦਾਸੇ ਤੋਂ ਰੋਕਣ ਲਈ, ਉਨ੍ਹਾ ਨੂੰ ਬੰਦੀ ਵਿਚ ਪਾਇਆ । ਤੇ ਫੇਰ ਅਨੇਕਾਂ ਜਤਨ ਕੀਤੇ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਭੀ, ਨੀਚ ਫਤਹ ਸਿੰਘ ਵਾਂਗਰ, ਆਪਣੀ ਅਰਦਾਸ ਭੰਗ ਕਰ ਦੇਣ ਤਾਂ ਜੁ ਸਾਰੇ ਪੰਥ ਵਿਚ, ਕੋਈ ਭੀ ਮਰਦ, ਗੁਰੂ ਕਾ ਸਿੱਖ, ਸਿਰ ਉੱਚਾ ਨ ਕਰ ਸਕੇ । ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ, ਸ੍ਰੀ ਦਰਬਾਰ ਸਾਹਿਬ ਵਿਚ, ਅੰਤਮ ਮੱਥਾ ਭੀ ਨ ਟੇਕਣ ਦਿਤਾ ਗਿਆ ਅਤੇ ਨ ਹੀ ਸ੍ਰੀ ਅਕਾਲ ਤਖਤ ਤੇ ਅਰਦਾਸ ਕਰਨ ਦਿਤੀ ਗਈ । (ਵਿਘਨ) ਇਹ ਹਰ ਸਿੱਖ ਦਾ ਜਨਮ ਸਿੱਧ ਅਧਿਕਾਰ, ਮੁਗ਼ਲ ਸਰਕਾਰ ਤੋਂ ਪਿਛੋਂ, ਪਹਿਲੀ ਵਾਰ, ਜਨਸੰਘ-ਅਕਾਲੀ ਸਰਕਾਰ ਨੇ ਖੋਹਿਆ । (ਵਿਘਨ) ਅੰਤ ਨੂੰ ਸ਼ਹੀਦ ਦੇ ਪਵਿੱਤਰ ਸਰੀਰ ਦਾ ਪੁੱਜ ਕੇ ਅਪਮਾਨ ਕੀਤਾ ਗਿਆ । ਫੇਰ 28 ਅਕਤੂਬਰ ਨੂੰ, ਸ਼ਹੀਦ ਦਾ ਸ਼ਾਹੀ ਸਤਿਕਾਰ ਕਰਨ ਦੇ ਬਹਾਨੇ, ਉਸ ਦੇ ਸਰੀਰ ਨੂੰ ਅਪਮਾਨਤ ਕੀਤਾ ਗਿਆ ਅਤੇ ਪੜ੍ਹਨ ਤੋਂ ਪਹਿਲਾਂ ਹੀ ਮੱਲੋ ਮੱਲੀ, ਅੰਗੀਠੇ ਨੂੰ, ਪੁਲਿਸ ਨੇ ਅੱਗ ਲਗਾ ਦਿਤੀ ।
p. 196Sir, Sardar Darshan Singh Pheruman was a great Sikh of the twentieth century. Those who call themselves the “Akali government” forced him to lay down his life in defense of his faith. This government is determined to maintain Sadh Fateh Singh’s grip on the Sikh Panth, the Sikh places of worship, and the Panjab government by whatever means it can. This base government imprisoned Sardar Darshan Singh to keep him from making the vow he had resolved upon. It then made repeated efforts to get him to break his vow like the base Fateh Singh, so that no man in the entire Panth, no Sikh of the Guru, could hold his head high. They would not even allow Sardar Darshan Singh Pheruman to pay his last respects at Sri Darbar Sahib or to offer his prayer at the Sri Akal Takht. (Interruption) For the first time since Mughal rule, the Jana Sangh–Akali government took away this birthright of every Sikh. (Interruption) Finally, the martyr’s sacred body was subjected to the gravest indignity. Then, on October 28, under the pretext of giving the martyr state honors, they dishonored his body. The police forcibly set the pyre alight before could be recited.
ਇਹ ਸਾਰੀ ਕਥਾ ਹੁਣ ਇਤਿਹਾਸ ਦਾ ਅੰਗ ਬਣ ਗਈ ਹੈ । ਕੋਈ ਚਲਾਕੀ, ਧੋਖਾ, ਫ਼ਰੇਬ, ਸਿਆਸੀ ਚਾਲਬਾਜ਼ੀ ਇਸ ਘੋਰ ਅਪਰਾਧ, ਸਿੱਖ ਧਰਮ ਵਿਚ ਮੁਦਾਖ਼ਲਤ ਤੇ ਜ਼ੁਲਮ ਨੂੰ ਛਿਪਾ ਨਹੀਂ ਸਕਦੀ ।
This whole account is now part of history. No cunning, deception, trickery, or political maneuvering can conceal this grave crime, this interference with the Sikh faith, and this oppression.
ਕਰੀਬ ਹੈ ਯਾਰੋ ਰੂਜ਼ੇ ਮਹਿਸ਼ਰ, ਛੁਪੇਗਾ ਕੁਸ਼ਤੋਂ ਕਾ ਖ਼ੂਨ ਕਿਉਂ ਕਰ, ਜੋ ਚੁੱਪ ਰਹੇਗੀ ਜ਼ਬਾਨੇ ਖ਼ੰਜਰ, ਲਹੂ ਪੁਕਾਰੇਗਾ ਆਸਤੀਂ ਕਾ । (ਪ੍ਰਸੰਸਾ)
Friends, the Day of Reckoning is near, how can the blood of the slain stay hidden? If the tongue of the dagger keeps silent, the blood on the sleeve will cry out. (Applause)

Notes and glossary for this section (17 notes · 24 terms)

Editors’ notes

1. Open question

The headnote to Appendix 7 dates Kapur Singh’s speech in the Panjab Vidhan Sabha to October 27, 1969, the day of Darshan Singh Pheruman’s death. The speech also describes the October 28 cremation in the past tense. The catalogue of Kapur Singh’s pamphlet Darshan Singh Pheruman: The First Martyr of Sikh Homeland describes an Assembly speech of October 30.

2. Context

Kapur Singh disputes the resolution’s account of the fast as for Chandigarh. The High Court’s account and contemporary reporting put Chandigarh first; the will (here and in Appendix 9) joins the whole Panjab to religious and political aims, and an open letter attributed to Pheruman links Chandigarh and Bhakra with the broken vows at the Akal Takht.

3. Correction

Guru Nanak, Sri Rag, shabad beginning ਹਰਿ ਹਰਿ ਜਪਹੁ ਪਿਆਰਿਆ: ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ The print has ਮਨ ਸਚਿ ਕਸਵਟੀ ਲਾਈਐ, ਤੁਲੀਐ ਪੂਰੇ ਤੋਲ । (190/10–11); the reading restores the line. The mind tested on the touchstone of the True One proves full weight; Kapur Singh cites it as a command to test what is said by the standard of truth.

  • Guru Granth Sahib, Sri Rag, Mahala 1, shabad beginning ਹਰਿ ਹਰਿ ਜਪਹੁ ਪਿਆਰਿਆ
  • Harbans Singh, Darshan Nirṇai Saṭīk
  • Sahib Singh, Darpan
4. Context

Kapur Singh says he witnessed the will’s attestation on August 1, 1969, and that the will was also recorded. Appendix 9 (pp. 202–203) prints the will separately, with a facsimile of two signatures. For instance, the speech’s ਗ਼ੈਰਾਂ ਦੇ ਗ਼ੁਲਾਮ at 191/14 corresponds to ਦੂਜਿਆਂ ਦੇ ਗੋਲੇ at 202/26 in the will. Gurtej Singh recalls being entrusted with the written copy, names Mohinder Singh Khanna as a witness, and says he left the tape with Amrik Singh.

  • Gurtej Singh, Chakravyuh, ch. 15, “Will of Darshan Singh Pheruman”
5. Context

The will ends with the slogans “Sampuran Panjab” and “Sikh homeland” and the Khalsa greeting; in Appendix 9 (203/21–23) the same lines are set centered.

6. Context

Gurtej Singh gives a translation of Pheruman’s open letter to Fateh Singh, published in Jathedar on August 12, 1969; it refers to an earlier appeal of July 6 and announces the fast of August 15. The Raiya Mandi conference and Rarewala’s letter are separate.

  • Gurtej Singh, Chakravyuh, ch. 15, “Will of Darshan Singh Pheruman”
7. Open question

Raiya Mandi is in Amritsar district.

8. Open question

The print gives August 29 (29 ਅਗਸਤ) for Gurnam Singh’s allegation about Kapur Singh in Pheruman village. Kapur Singh says he was standing by Pheruman’s body. The High Court records that Pheruman died in Amritsar on October 27 and was cremated in his village on October 28.

9. Open question

Kapur Singh says the newspapers printed Gian Singh Rarewala’s “Open Letter to (Sant) Fateh Singh.”

10. Context

Kapur Singh dates Pheruman’s arrest to the night of August 12–13, 1969, under the Punjab Security of the State Act, 1953. Section 9 covers speeches and statements prejudicial to the security of the state or public order.

11. Context

Kapur Singh puts the change in the cremation wish in the third week of September, on Gurnam Singh’s report; Gurtej Singh dates a revised wish to October 3.

  • Gurtej Singh, Chakravyuh, ch. 15, “Will of Darshan Singh Pheruman”
12. Open question

The power failure in Amritsar on October 27, 1969 is told as a sign of the Guru’s power.

13. Context

Kapur Singh prints the Urdu line in Gurmukhi. In Perso-Arabic script it reads رکھ لی مرے خدا نے مری بے کسی کی شرم (rakh lī mire ḳhudā ne mirī be-kasī kī sharm).

14. Context

Kapur Singh dates the fast from August 15 to October 27, 1969, a span of seventy-four days counted inclusively. The contemporary report also gives seventy-four days, and the High Court records Pheruman’s death on October 27. Kapur Singh gives the time of death as 3:30 p.m.

15. Correction

Guru Arjan, Maru, shabad beginning ਮਾਨ ਮੋਹ ਅਰੁ ਲੋਭ ਵਿਕਾਰਾ, the rahau line: ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ The print has ਸੇਵਕ ਕੀ ਓੜਕ ਨਿਬਹੀ ਪਰੀਤਿ । (195/26); the reading restores the line. The English stands.

  • Guru Granth Sahib, Maru, Mahala 5, refrain of the shabad beginning ਮਾਨ ਮੋਹ ਅਰੁ ਲੋਭ ਵਿਕਾਰਾ
  • Harbans Singh, Darshan Nirṇai Saṭīk
  • Sahib Singh, Darpan
16. Context

Kapur Singh describes the police taking Pheruman’s body and lighting the pyre. The High Court records that the body was taken to his village and cremated on October 28. A contemporary report describes the gathering, police dispersal and Chief Minister Gurnam Singh placing a wreath. The Sikh Rehat Maryada assigns lighting the pyre to a relative or friend and gives the recitation of Kirtan Sohila after the pyre is alight.

17. Context

The four Gurmukhi lines at 196/21–24 give a couplet from Amir Minai’s ghazal beginning یہی جو سودا ہے مجھ حزیں کا. The transcription keyed to Kalām-i Amīr Mīnāʾī (Delhi, Mashwara Book Depot), p. 30, reads قریب ہے یارو روز محشر چھپے گا کشتوں کا قتل کیونکر / جو چپ رہے گی زبان خنجر لہو پکارے گا آستیں کا (qarīb hai yāro roz-i maḥshar, chhupegā kushtoñ kā qatl kyoñkar / jo chup rahegī zabān-i ḳhanjar, lahū pukāregā āstīñ kā). The Urdu text reproduced by Maulana Azad National Urdu University has خون (ḳhūn, “blood”) where that transcription has قتل (qatl, “killing”). Kapur Singh’s ਖ਼ੂਨ agrees with the خون variant. The English follows his Gurmukhi.

Glossary

agni-kund

ਕੁੰਡ

A pit for a sacrificial fire; here the pits built on the Akal Takht for the self-immolation vowed by Sant Fateh Singh and his companions, which was not carried out.

agni-kund

ਅਗਨੀ-ਕੁੰਡ

A pit for a sacrificial fire; here the pits built on the Akal Takht for the self-immolation vowed by Sant Fateh Singh and his companions, which was not carried out.

Akal Purakh

ਅਕਾਲਪੁਰਖ

The Timeless Being, a Sikh name for God.

ardas

ਅਰਦਾਸੇ

A Sikh petitionary prayer. In these accounts a public pledge is made in an ardas before the Akal Takht.

Ardas

ਅਰਦਾਸ

The Sikh congregational prayer, recited morning and evening.

Bharatiya Jana Sangh

ਜਨਸੰਘ

Hindu nationalist party, the Akali Dal’s coalition partner in the Panjab government of 1969.

charhdi kala

ਚੜ੍ਹਦੀ ਕਲਾ

Ascendant spirit; the will applies it to the Panth.

Darshan Singh Pheruman (1885–1969)

ਦਰਸ਼ਨ ਸਿੰਘ ਫੇਰੂਮਾਨ

freedom fighter and former Rajya Sabha member; fasted from August 15, 1969 for the inclusion of Chandigarh in Panjab and died on October 27, 1969, the 74th day

Gian Singh Rarewala

ਗਿਆਨ ਸਿੰਘ ਰਾੜੇਵਾਲਾ

Former chief minister of the Patiala and East Panjab States Union (PEPSU). Kapur Singh attributes an open letter to him. The High Court names him among those stopped at Rayya on the day Pheruman’s ashes were to be collected.

Gurdit Singh

ਗੁਰਦਿਤ ਸਿੰਘ

Named by Kapur Singh as the man in whose name the report at the Beas police station was lodged.

Gurnam Singh (1899–1973)

ਸਰਦਾਰ ਗੁਰਨਾਮ ਸਿੰਘ

Former High Court judge, Akali leader of the opposition in the Punjab Legislative Assembly, and later chief minister of Panjab.

kasvaṭī

ਕਸਵਟੀ

Touchstone, the stone on which gold is assayed.

khanda

ਖੰਡਾ

Double-edged sword; “to rattle the khanda” is to talk of taking up arms.

Kiratpur Sahib

ਕੀਰਤਪੁਰ ਸਾਹਿਬ

Town on the Sutlej where Sikhs commit the ashes of the dead to the river.

Kirtan Sohila

ਕੀਰਤਨ ਸੋਹਿਲਾ

The night prayer, also recited at a cremation.

masand

ਮਸੰਦ

The Gurus’ deputies, abolished by Guru Gobind Singh for corruption; here, by extension, corrupt leaders of the Panth.

Panjabi Suba

ਪੰਜਾਬੀ ਸੂਬੇ

The Panjabi-speaking state formed on November 1, 1966; Chandigarh was made a union territory and the common capital.

Sant Chanan Singh

ਚੰਨਣ ਸਿੰਘ

Called the “Little Sant”; Sant Fateh Singh’s associate.

Sant Fateh Singh

ਫਤਹ ਸਿੰਘ

Akali leader in the campaign for Panjabi Suba. Appendix 8 recounts his December 1966 vow and the dispute at the Akal Takht. Pheruman’s criticism appears in the speech and the will.

Sant Fateh Singh

ਫ਼ਤਹ ਸਿੰਘ

Akali leader in the campaign for Panjabi Suba. Appendix 8 recounts his December 1966 vow and the dispute at the Akal Takht. Pheruman’s criticism appears in the speech and the will.

Sardar Kapur Singh

ਸਰਦਾਰ ਕਪੂਰ ਸਿੰਘ

The author; at the time of the speech a member of the Panjab Vidhan Sabha and formerly a member of the Lok Sabha.

Sri Akal Takht

ਸ੍ਰੀ ਅਕਾਲ ਤਖ਼ਤ

The seat of Sikh temporal authority, facing the Harimandar Sahib in Amritsar.

zimni

ਜ਼ਿਮਨੀਆਂ

Police case diaries recording the steps of an investigation.

ਦਸਮ ਪਾਤਸ਼ਾਹ

Guru Gobind Singh, the tenth Guru

Sāchī Sākhī, Appendix 7 · On Darshan Singh Pheruman’s martyrdom. harvardsikh.org/books/sachi-sakhi/app-7

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.