Skip to content
Sāchī Sākhīਸਾਚੀ ਸਾਖੀ

Appendices in Panjabi

Appendix 8 · “A rare green shoot remains”

1979 edition, pp. 197–201Section 8 of 9Previous sectionNext section

Release v1.0, an earlier release. Read the latest

p. 197ਅੰਤਿਕਾ ॥ ੮ ॥
p. 197Appendix 8
ਕੋਈ ਹਰਿਆ ਰੀ ॥
“A rare green shoot remains.”
ਨਵੇਂ ਬਣੇ ਪੰਜਾਬੀ ਸੂਬੇ ਦੇ ਪਿਛੋਕੜ ਅਤੇ ਰੂਪ ਰੇਖਾ ਦਾ ਜ਼ਿਕਰ ਏਸ ਪੁਸਤਕ ਵਿਚ ਹੋਰ ਥਾਵੇਂ ਆ ਚੁੱਕਾ ਹੈ । ਝੂਠੇ ਪ੍ਰਚਾਰ ਅਤੇ ਫ਼ਿਰਕੂ ਅਸਰ ਅਧੀਨ ਹੋਈ 1961 ਦੀ ਮਰਦਮ ਸ਼ੁਮਾਰੀ ਨੂੰ ਵੰਡ ਦਾ ਆਧਾਰ ਬਣਾਉਣ ਦਾ ਇਕੋ ਇਕ ਨਤੀਜਾ ਪੰਜਾਬੀ ਬੋਲਦੇ ਇਲਾਕਿਆਂ ਦਾ ਗਵਾਂਢੀ ਪ੍ਰਦੇਸ਼ਾਂ ਵਿਚ ਚਲੇ ਜਾਣਾ ਹੀ ਨਿਕਲ ਸਕਦਾ ਸੀ । ਪ੍ਰੰਤੂ ਸਿਆਸੀ ਸੂਝ ਬੂਝ ਤੋਂ ਕੋਰੇ ਅਤੇ ਆਮ ਸਿਆਣਪ ਤੋਂ ਵਾਂਝੇ ਏਸ ਪਰਤੱਖ ਖ਼ਤਰੇ ਜਾਂ ਸਾਜ਼ਸ਼ ਨੂੰ ਭਾਂਪ ਨਾ ਸਕੇ । ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਸ਼ੁਕਰੀਆ ਅਦਾ ਕਰਨ, ਉਨ੍ਹਾਂ ਨੂੰ ਉਚੇਚਾ ਮਿਲਣ ਗਏ ਅਤੇ ਕਾਂਗਰਸ ਪ੍ਰਧਾਨ ਨਾਲ ਜੱਫੀਆਂ ਪਾ ਕੇ “ਫ਼ੋਟੂ” ਉਤਰਵਾਉਂਦੇ ਰਹੇ । ਕਾਂਗਰਸੀਆਂ ਦੀ ਨੇਕ ਨੀਤੀ ਵਿਚ ਦ੍ਰਿਢ ਨਿਸਚਾ ਰੱਖਣ ਕਰ ਕੇ ਉਹ ਬੇਅੰਤ ਸਿੰਘਾਂ ਦੀਆਂ ਕੁਰਬਾਨੀਆਂ ਸਦਕਾ ਬਣੇ ਪੰਜਾਬੀ ਸੂਬੇ ਦੀ ਨੁਹਾਰ ਨੂੰ ਸੁਨੱਖਾ ਬਣਾਉਣ ਹਿਤ ਕੋਈ ਠੋਸ ਕਦਮ ਨਾ ਚੁੱਕ ਸਕੇ । ਸਗੋਂ ਐਸੇ ਨਾਜ਼ਕ ਵਕਤ, ਜਦੋਂ ਕਿ ਕਮਿਸ਼ਨ ਪੰਜਾਬੀ ਸੂਬੇ ਦੀ ਹੱਦ ਬੰਦੀ ਕਰ ਰਿਹਾ ਸੀ, ਫ਼ਤਹਿ ਸਿੰਘ ਇੰਗਲੈਂਡ ਸੈਰ ਕਰਨ ਵਾਸਤੇ ਚਲਾ ਗਿਆ । ਓਥੇ ਉਹ, ਅਜੇ ਅਣਜੰਮੇ, ਪੰਜਾਬੀ ਸੂਬੇ ਨੂੰ ਆਪਨਾ “ਬੱਚਾ” ਪ੍ਰਚਾਰਦਾ ਰਿਹਾ । ਪੰਜਾਬ ਪਰਤ ਕੇ ਉਨ੍ਹਾਂ ਨੇ (ਦਰਬਾਰ ਸਾਹਿਬ) ਤੋਂ ਐਲਾਨ ਕੀਤਾ ਕਿ ਉਹ ਪੰਜਾਬੀ ਸੂਬੇ ਨੂੰ “ਪ੍ਰਵਾਨ” ਕਰਦੇ ਹਨ ਅਤੇ “ਰਹਿੰਦੀ ਕਸਰ” ਨੂੰ, ਸਰਕਾਰ ਨਾਲ ਗੱਲਬਾਤ ਰਾਹੀਂ, ਪੂਰਾ ਕਰਵਾਨਗੇ । ਸੂਝਵਾਨ ਲੋਕ ਸਮਝਦੇ ਸਨ ਕਿ ਇਉਂ ਹੁਣ ਕੁਝ ਨਹੀਂ ਬਣਨਾ ।
The background and shape of the newly formed Panjabi Suba have been discussed elsewhere in this book. The 1961 census had been conducted under the influence of false propaganda and communal pressure. Taking it as the basis for division could only result in Panjabi-speaking areas passing to neighboring states. Devoid of political judgment and lacking common sense, failed to see this obvious danger or plot. He made a special visit to thank the prime minister and the home minister, and he kept posing for “pictures” with his arms around the Congress president. With his firm faith in the good intentions of Congress, he took no concrete step to give proper shape to the Panjabi Suba that countless Singhs had sacrificed to bring into being. At this very delicate moment, while the commission was drawing the boundaries of the Panjabi Suba, Fateh Singh went off to tour England. There he went on proclaiming the still unborn Panjabi Suba his “baby.” On returning to Panjab he announced from (Darbar Sahib) that he “accepted” the Panjabi Suba and would make up the “shortfall” through talks with the government. People who understood the situation knew that nothing would come of this now.
1 ਨਵੰਬਰ, ਸੰਨ 1966 ਨੂੰ ਪੰਜਾਬ, ਹਿਮਾਚਲ ਅਤੇ ਹਰਿਆਣਾ ਰਾਜ ਹੋਂਦ ਵਿਚ ਆ ਗਏ । ਪੰਜਾਬੀ ਬੋਲਦੇ ਕਈ ਇਲਾਕੇ, ਜਿਵੇਂ ਕਿ ਡਰ ਸੀ, ਗਵਾਂਢੀ ਪ੍ਰਦੇਸ਼ਾਂ ਵਿਚ ਸਿੱਖ ਦਵੈਸ਼ ਕਾਰਨ ਪਾ ਦਿਤੇ ਗਏ । ਇਕਤਾਲੀ (41) ‘ਸਾਂਝੀਆਂ ਕੜੀਆਂ’ ਸਿੱਖਾਂ ਦੀ ਵੱਸਣ ਭੂਮੀ, ਪੰਜਾਬ ਨੂੰ ਨਿਰਬਲ ਤੇ ਹੀਣਾ ਦਰਸਾਉਣ ਲਈ, ਰੱਖੀਆਂ ਗਈਆਂ । ਏਸ ਫੈਸਲੇ ਤੋਂ ਸਿਖਾਂ ਵਿਚ ਭਾਰੀ ਨਿਰਾਸਤਾ ਫੈਲੀ । ਗ੍ਰਹਿ ਵਿਭਾਗ ਦੇ ਰਾਜ ਮੰਤਰੀ ਨੇ, ਓਸੇ ਦਿਨ, ਲੋਕ ਸਭਾ ਵਿਚ ਇਕ ਸਵਾਲ ਦਾ ਉੱਤਰ ਦਿੰਦਿਆਂ ਕਿਹਾ ਕਿ “ਹੁਣ ਹੱਦਬੰਦੀ ਬਾਰੇ ਕਿਸੇ ਗੱਲਬਾਤ ਦੀ ਸੰਭਾਵਨਾ ਨਹੀਂ ।” ਫ਼ਤਹਿ ਸਿੰਘ ਲਈ ਕੋਈ ਭੱਜਣ ਦਾ ਰਾਹ ਨਾ ਰਹਿਣ ਦਿਤਾ ਗਿਆ ਅਤੇ ਉਨ੍ਹਾਂ ਨੇ ਮਜਬੂਰ ਹੋ ਕੇ, ਆਪਣੇ ਅਕਾਲੀ ਦਲ ਵਲੋਂ, 20 ਨਵੰਬਰ ਸੰਨ 1966 ਤੋਂ “” ਲਾਉਣ ਦਾ ਐਲਾਨ ਕਰ ਦਿੱਤਾ । ਛੇਤੀ ਹੀ ਪਿਛੋਂ, 17, ਦਸੰਬਰ ਤੋਂ ਅਰਦਾਸਾ ਕਰ ਕੇ ਭੁੱਖ ਹੜਤਾਲ, “ਸੰਤ ਬਾਬਾ” ਜੀ p. 198ਨੇ, ਸ਼ੁਰੂ ਕਰ ਦਿੱਤੀ ਅਤੇ 27, ਦਸੰਬਰ ਤੱਕ ਪੰਜਾਬ ਨਾਲ ਹੋਈ, (ਸਿੱਖ ਪੰਥ ਦਾ ਨਾਮ ਸੰਤ ਬਾਬਾ ਜੀ ‘ਨੀਤੀ ਵਿਚਾਰ ਕੇ’ ਲੈਣਾ ਨਹੀਂ ਸੀ ਚਾਹੁੰਦੇ) ਨਾ-ਇਨਸਾਫੀ ਦੂਰ ਨਾ ਹੋਣ ਦੀ ਸੂਰਤ ਵਿਚ ਸੜ ਮਰਨ ਦਾ ਪ੍ਰਣ ਕੀਤਾ । ਉਨ੍ਹਾਂ ਦੇ ਛੇ ਸਾਥੀਆਂ ਅਥਵਾ ਪਿਛਲੱਗਾਂ ਨੇ ਭੀ ਸੰਤ ਬਾਬੇ ਦੇ ਅਗਨੀ-ਪਰਵੇਸ਼ ਕਰਨ ਤੋਂ ਇਕ ਦਿਨ ਪਹਿਲਾਂ (ਪਿਛੋਂ ਨਹੀਂ) ਅਥਵਾ 26, ਦਸੰਬਰ ਨੂੰ ਸੜ ਮਰਨ ਦਾ ਪ੍ਰਣ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਅਰਦਾਸਾ ਕਰ ਕੇ, ਕੀਤਾ । ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ ।
On November 1, 1966, the states of Panjab, Himachal Pradesh, and Haryana came into being. As had been feared, many Panjabi-speaking areas were assigned to neighboring states out of hostility toward the Sikhs. Forty-one (41) “common links” were retained to make Panjab, the land in which the Sikhs lived, appear weak and diminished. The decision caused widespread dismay among the Sikhs. Answering a question in the Lok Sabha that day, the minister of state for home affairs said, “There is now no possibility of discussions about the boundaries.” Fateh Singh had been left no escape and was forced to announce that his Akali Dal would launch a “” on November 20, 1966. Soon afterward, the “Sant Baba” p. 198 began a hunger strike on December 17 after offering an ardas. He pledged to burn himself to death if the injustice to Panjab was still unremedied by December 27 (the Sant Baba, after “considering what policy required,” preferred to leave the Sikh Panth unnamed). His six companions, or followers, also pledged in an ardas before the Sri Akal Takht to burn themselves to death on December 26. They chose the day before the Sant Baba was to enter the fire (and expressly ruled out going after him). When gurus leap, their disciples leap farther.
ਕਈ ਸਿਆਸੀ ਚਾਲਾਂ ਚਲੀਆਂ ਗਈਆਂ, ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ । ਸੜ ਮਰਨ ਦਾ ਦਿਨ ਨੇੜੇ ਆਇਆ ਤਾਂ (ਸੰਤ ਬਾਬਾ) ਨੂੰ ਅਪਣੀ ਜਾਨ ਬਚਾਉਣ ਲਈ, ਆਪਣੇ ਬਾ-ਰਸੂਖ਼ ਠੇਕੇਦਾਰ ਮਿੱਤਰਾਂ ਰਾਹੀਂ, ਸਪੀਕਰ ਲੋਕ ਸਭਾ, ਨਾਲ ਗੰਢ ਤੁਪ ਕਰਨੀ ਪਈ । ਐਨ ਵੇਲੇ ਸਿਰ, ਜਦੋਂ ਕਿ ਸੰਤ ਬਾਬੇ ਅਤੇ ਉਸ ਦੇ ਚੇਲਿਆਂ ਦੇ ਅਗਨੀ-ਪ੍ਰਵੇਸ਼ ਕਰਨ ਦੇ ਦ੍ਰਿਸ਼ ਨੂੰ, ਦੁਨੀਆਂ ਭਰ ਦੇ ਦੂਰਦਰਸ਼ਨ, ਟੀ. ਵੀ., ਆਦਿ ਲਈ ਫ਼ਿਲਮਾਉਣ ਵਾਲੇ ਪੱਤਰ-ਪਰੇਰਕ ਤੇ ਸੰਬਾਦਦਾਤਾ, ਕੈਮਰੇ ਟਿਕਾਈ ਤਿਆਰ ਬੈਠੇ ਸਨ, ਕਿਰਾਏ ਤੇ ਕੀਤੇ ਹੋਏ ਖ਼ਾਸ ਹਵਾਈ ਜਹਾਜ਼ ਉਤੇ, ਹੁਕਮ ਸਿੰਘ ਨੂੰ ਅੰਮ੍ਰਿਤਸਰ ਲਿਆਂਦਾ ਗਿਆ । ਅੰਦਰਖਾਤੇ ਸ਼ਹਿਦ ਅਤੇ ਰਸ ਦੇ ਗਲਾਸ ਪਹਿਲਾਂ ਹੀ ਤਿਆਰ ਰਖੇ ਹੋਏ ਸਨ ਅਤੇ ਸਿੱਖਾਂ ਤੇ ਦੁਨੀਆਂ ਨੂੰ ਮੂਰਖ ਬਣਾਉਣ ਲਈ, ਪਾਣੀ ਨਾਲ ਭਰੇ, ਤੇਲ ਵਾਲੇ ਪੀਪੇ “ਹਵਨ ਕੁੰਡਾਂ” ਕੋਲ ਰੱਖੇ ਗਏ । ਸ੍ਰੀ ਅਕਾਲ ਤਖ਼ਤ ਤੇ ਜੁੜੀਆਂ ਸੰਗਤਾਂ ਨੇ ਸਜਲ ਨੇਤਰਾਂ ਨਾਲ ਲਾਸ਼ਾਂ ਚੁਕਣ ਵਾਲੇ ਫੱਟੇ ਵੀ ‘ਹਵਨ ਕੁੰਡਾਂ’ ਵੱਲ ਲੈ ਜਾਏ ਜਾਂਦੇ ਵੇਖੇ । ਵੇਖਣ ਵਾਲਿਆਂ ਵਿਚੋਂ ਇਕ ਸਨ , ਫ਼ਤਹਿ ਸਿੰਘ ਦੇ ਸ਼ੁੱਧ ਹਿਰਦੇ ਵਾਲੇ ਸ਼ਰਧਾਲੂ । ਆਪ ਦੱਖਣੀ ਭਾਰਤ ਦੇ ਜੰਮਪਲ, ਤਮਲ ਦੇਸ਼ ਦੇ ਵਸਨੀਕ ਅਤੇ ਦਰਵੜ ਜਾਤੀ ਦੇ ਸਨ, ਅਤੇ ਸਿੰਘਾਂ ਦੇ ਕਾਰਨਾਮੇ ਸੁਣ ਕੇ, ਅੰਮ੍ਰਿਤ ਛਕ, ਪੰਥ ਵਿਚ ਆਣ ਰਲੇ ਸਨ । ਫ਼ਤਹਿ ਸਿੰਘ ਨੂੰ ਵਡਹੰਸ ਸਮਝ ਕੇ ਸੰਗੀ ਬਣੇ ਸਨ । ਆਪ ਕਾਫ਼ੀ ਅਰਸੇ ਤੋਂ ਅੰਮ੍ਰਿਤਸਰ ਦੇ ਪਿੰਡ, ਬਹਾਦਰਪੁਰ ਵਿਚ, ਦੀ ਸੇਵਾ ਨਿਭਾ ਰਹੇ ਸਨ । ਆਪ ਦੇ ਵੇਖਦਿਆਂ ਵੇਖਦਿਆਂ ਸੀਨ ਬਦਲ ਗਿਆ । ਦੇ “ਨਿਜੀ ਵਿਸ਼ਵਾਸ (I am personally satisfied) ਤੇ ਕਿ ਫ਼ੈਸਲਾ ਪੰਜਾਬ ਦੇ ਹੱਕ ਵਿਚ ਹੋਵੇਗਾ, ਫ਼ਤਹਿ ਸਿੰਘ ਦਲ ਦੀ ਵਰਕਿੰਗ ਕਮੇਟੀ ਨੇ (ਜਿਹੜੀ ਕਿ ਪਹਿਲਾਂ ਹੀ ਤਿਆਰ ਬਰ ਤਿਆਰ ਬੈਠੀ ਸੀ) ਫ਼ਰੀਕ ਸਾਨੀ, ਪ੍ਰਧਾਨ ਮੰਤਰੀ ਹਿੰਦ, ਨੂੰ ਸਾਲਸ ਮੰਨ ਕੇ ਵਰਤ ਤੋੜਨ ਦਾ ਫ਼ੈਸਲਾ ਕਰ ਲਿਆ । ਸੰਗਤ ਵਿਚ ਤਜਵੀਜ਼ ਰੱਖੀ ਗਈ ਤਾਂ ਆਵਾਜ਼, ਸਰਬਸੰਮਤੀ ਨਾਲ ਆਈ, “ਨਹੀਂ ਮਨਜ਼ੂਰ, ਬਿਲਕੁਲ ਨਹੀਂ ਪਰਵਾਨ ।” ਝਟਪਟ, ‘ਸਿੱਖਾਂ ਦੇ ਪੋਪ’, ਪਖੰਡੀ ਸਾਧ, ਨੇ ਫ਼ਤਵਾ ਦੇ ਦਿਤਾ ਕਿ “ਇਹ ਗੁਰੂ-ਰੂਪ ਸਾਧ ਸੰਗਤ ਨਹੀਂ । ਮਾਸਟਰ ਤਾਰਾ ਸਿੰਘ ਦੇ ਬੰਦੇ ਹਨ ।” ਸਿੱਖੀ ਦੇ ਗੌਰਵ ਦੇ ਸ਼ਤਰੂ ਚੇਲਿਆਂ ਚਾਟੜਿਆਂ ਨੇ ਇਸ਼ਾਰਾ ਸਮਝ ਲਿਆ ਅਤੇ ਓਸੇ ਵਕਤ ਸੰਗਤਾਂ ਉਤੇ ਡਾਂਗਾਂ ਸੋਟਿਆਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ । ਡਾਂਗਾਂ ਨਾਲ ਲੈਸ, ਗੁੰਡੇ ਸੇਵਾਦਾਰਾਂ ਦੀ ਰਜਮੰਟ ਪਹਿਲਾਂ ਹੀ ਕੀਤੀ ਹੋਈ ਸੀ । ਹਰੀਮੰਦਰ ਸਾਹਿਬ ਦੇ ਵਿਚ ਇਉਂ ਹੋਇਆ । ਫ਼ਤਹਿ ਸਿੰਘ ਦੀ ਹਉਮੈਂ ਵਾਂਗ ਹੀ, ਡਾਢਾ ਸੀ ਉਨ੍ਹਾਂ ਦਾ ਕਹਿਰ ।
Several political maneuvers were tried, but the government would not budge. As the day set for his death approached, (the Sant Baba) had to make a deal with , speaker of the Lok Sabha, through his influential contractor friends, to save his own life. Reporters and correspondents from around the world had set up their cameras to film the Sant Baba and his disciples for television and other media. Just in time, Hukam Singh was brought to Amritsar on a specially chartered plane. Behind the scenes, glasses of honey and juice were ready, and oil drums filled with water were set beside the “fire pits” to fool the Sikhs and the world. Through tearful eyes the congregations assembled at the Sri Akal Takht also saw boards for carrying bodies being taken toward the “fire pits.” Among those watching was , a sincere devotee of Fateh Singh. Born in southern India, he was from the Tamil country and of Dravidian descent. On hearing of the deeds of the Singhs, he took amrit and joined the Panth. He had taken Fateh Singh for a great spiritual figure and become his follower. For quite some time he had been serving as a at Bahadarpur, a village in Amritsar district. The scene changed before his eyes. On ’s “personal assurance” (I am personally satisfied) that the decision would favor Panjab, the working committee of Fateh Singh’s faction, which was already sitting ready and waiting, agreed to take the other party, the prime minister of India, as arbitrator and decided to break the fast. When the proposal was put before the congregation, the reply was unanimous: “We do not accept it. Absolutely not.” At once the hypocritical sadh, the “Pope of the Sikhs,” pronounced, “This is no holy congregation embodying the Guru. These are Master Tara Singh’s men.” His disciples and flatterers, enemies of Sikh honor, took the hint, and blows from clubs and sticks immediately began to rain down on the congregations. A regiment of thug attendants armed with clubs had already been . This happened in the at Harimandar Sahib. As fierce as Fateh Singh’s conceit was the fury of his thugs.
p. 199ਭਾਈ ਜੀ ਕਾਲਜ ਦੇ ਜੋਸ਼ੀਲੇ ਮੁੰਡਿਆਂ ਕੋਲ ਖੜੇ ਸਨ ਅਤੇ ਭੁਜੰਗੀ ਸਿੱਖਾਂ ਦੇ ਸਿੱਖੀ ਜੋਸ਼ ਨੂੰ ਮੱਠਾ ਕਰਨ ਲਈ, ਉਨ੍ਹਾਂ ਦੇ ਸਰੀਰ ਤੇ ਵਜਦੀਆਂ ਡਾਂਗਾਂ ਭਾਈ ਨੰਦ ਸਿੰਘ ਨੇ ਆਪ ਵੇਖੀਆਂ । ਆਪ ਰੋਹ ਵਿਚ ਆ ਗਏ, ਅਤੇ ਭੱਜ ਕੇ, ਭੁਜੰਗੀਆਂ ਦੇ ਨਾਲ ਹੀ, ਲਾਗੇ, ਸ਼ਰੋਮਣੀ ਅਕਾਲੀ ਦਲ ਦੇ ਦਫਤਰ ਪਹੁੰਚੇ । ਸ਼ਹੀਦਾਂ ਦੀ ਪਾਵਨ ਰੱਤ ਨਾਲ ਰੰਗੇ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਕਾਇਰਤਾ ਦੇ ਪਰਛਾਵੇਂ ਹੇਠ ਖੇਡੇ ਜਾ ਰਹੇ, ਇਸ ਨਾਟਕ ਨੂੰ ਭਾਈ ਨੰਦ ਸਿੰਘ ਨੇ, ਖ਼ਾਲਸਾ ਪੰਥ ਦੇ ਉੱਜਲ ਮੱਥੇ ਉਤੇ ਕਲੰਕ ਦਸਿਆ ਅਤੇ ਏਸ ਨੂੰ ਮਿਟਾਉਣ ਲਈ ਕੁਝ ਕਰਨ ਦੀ ਆਗਿਆ, ਸੈਕਟਰੀ ਸ਼ਰੋਮਣੀ ਅਕਾਲੀ ਦਲ ਤੋਂ ਮੰਗ ਲਈ । ਦਰਬਾਰ ਸਾਹਿਬ ਤੋਂ ਬਾਹਰ ਆ ਕੇ, ਆਪ ਆਪਣੇ ਇਕ ਵਕੀਲ ਮਿੱਤਰ ਨੂੰ ਮਿਲੇ ਅਤੇ ਇਹੋ ਭਾਵ ਉਨ੍ਹਾਂ ਸਾਹਮਣੇ ਭੀ ਪਰਗਟ ਕੀਤੇ । ਜਾਣ ਲਗੇ ਆਖ਼ਰੀ ਫ਼ਤਹਿ ਬੁਲਾ ਗਏ ।
p. 199Bhai Nand Singh was standing beside the spirited college boys. He saw with his own eyes the blows landing on the young Sikhs to quell their zeal for Sikhi. Enraged, he ran with the young Sikhs to the Shiromani Akali Dal office near . Before the Sri Akal Takht, stained with the sacred blood of the martyrs, this drama was being played out under the shadow of cowardice. Bhai Nand Singh called it a blemish on the bright brow of the Khalsa Panth and asked the secretary of the Shiromani Akali Dal to let him do something to wipe it away. After leaving Darbar Sahib, he met a lawyer friend and expressed the same feelings to him. As he left, he bid his friend a final farewell with the greeting of Fateh.
ਜੀ ਪੰਥ ਲਈ ਅਥਾਹ ਦਰਦ ਰਖਦੇ ਸਨ । ਸੰਨ 1960 ਦੇ ਪੰਜਾਬੀ ਸੂਬੇ ਸੰਬੰਧੀ ਮੋਰਚੇ ਵਿਚ ਜੇਲ੍ਹ ਯਾਤਰਾ ਵੀ ਕਰ ਚੁੱਕੇ ਸਨ, ਇਸ ਵਿਸ਼ਵਾਸ ਨਾਲ ਕਿ ‘ਪੰਜਾਬੀ ਸੂਬੇ’ ਤੋਂ ਭਾਵ ‘ਪੰਥ ਕੇ ਬੋਲਬਾਲੇ’ ਹੀ ਹੈ । ਹੁਣ ਆਪ ਦੇ ਅੰਤਰ ਆਤਮੇ, ਪੰਥ ਦੇ ਪ੍ਰਚੰਡ ਸ਼ਹੀਦ, ਦੀ ਆਤਮਾ ਪ੍ਰਗਟ ਹੋ ਚੁੱਕੀ ਸੀ । ਆਪ ਨੇ ਤੁਰੰਤ ਪੰਥ ਨੂੰ ਅਧੋਗਤੀ ਦੀ ਹਾਲਤ ਵਿਚੋਂ ਕੱਢਣ ਹਿਤ, ਲੋਕਾਂ ਦੀਆਂ ਟਿਚਕਰਾਂ ਦਾ ਵਿਸ਼ਾ ਬਣਨ ਤੋਂ ਬਚਾਉਣ ਲਈ, ਕਹਿਣੀ ਅਤੇ ਕਰਨੀ ਦੇ ਸੂਰਿਆਂ ਦਾ ਖ਼ਾਲਸਾ ਪੰਥ ਉਜਾਗਰ ਕਰਨ ਹਿਤ, ਪੁਰਾਤਨ ਸ਼ਹੀਦ ਸਿੰਘਾਂ ਦੀ ਅਮਰ ਕਤਾਰ ਵਿਚ ਜਾ ਖੜੇ ਹੋਣ ਦਾ ਨਿਸ਼ਚਾ ਕਰ ਲਿਆ । ਆਪ ਨੇ ਸ਼ਹੀਦੀ ਦਾ ਦਿਨ ਮਿਥ ਲਿਆ । ਸੈਕਟਰੀ ਸ਼ਰੋਮਣੀ ਅਕਾਲੀ ਦਲ ਨੂੰ ਅਤੇ ਕਾਇਰ ਫਤਹਿ ਸਿੰਘ ਨੂੰ ਏਸ ਭਾਵ ਦੀਆਂ ਚਿੱਠੀਆਂ ਭੀ ਲਿਖ ਦਿਤੀਆਂ । ਬਸੰਤੀ ਚੋਲਾ ਅਤੇ ਨੀਲਾ ਕਮਰਕੱਸਾ ਉਚੇਚਾ ਬਣਵਾ ਲਿਆ । ਆਖ਼ਰ ਆਪ ਨੇ ਵਡੇ ਵਡੇ ਲਕੜੀ ਦੇ ਖੁੰਢਾਂ ਦਾ ਅਗੀਠਾ ਵੀ ਆਪਣੇ ਹੀ ਹੱਥੀਂ ਤਿਆਰ ਕੀਤਾ ।
felt the Panth’s suffering deeply. He had already gone to jail in the 1960 campaign for Panjabi Suba, believing that “Panjabi Suba” meant “the ascendancy of the Panth.” Now the spirit of , a fierce martyr of the Panth, had awakened within him. He resolved to take his place in the immortal ranks of the martyred Singhs of old, to lift the Panth at once from its decline, spare it public ridicule, and show forth a Khalsa Panth brave in word and deed. He chose the day on which he would become a martyr. He wrote to this effect to the secretary of the Shiromani Akali Dal and to the coward Fateh Singh. He specially had a yellow robe and a blue sash made. Finally he prepared a pyre of large logs with his own hands.
ਸ਼ਹੀਦੀ ਵਾਲੇ ਦਿਨ, 13 ਅਪ੍ਰੈਲ, 1967 ਨੂੰ, ਖ਼ਾਲਸੇ ਦੇ ਜਨਮ ਦਿਨ, ਬੈਸਾਖੀ ਵਾਲੇ ਦਿਨ, , ਤਿੰਨ ਵਜੇ, ਚਾਅ ਨਾਲ ਉਠੇ । ਨਿੱਤ ਵਾਂਗ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਕੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਲਿਆ ਅਤੇ ਅਰਦਾਸਾ ਕੀਤਾ । ਗੁਰੂ ਦੇ ਸਨਮੁਖ ਹੋ, ਆਪ ਖੁੰਢਾਂ ਦੇ ਵਿਚਕਾਰ, ਅੰਗੀਠੇ ਵਿਚ, ਬੈਠ ਗਏ । ਇਕਾਗਰਤਾ ਨਾਲ ਸ੍ਰੀ ਜਪੁਜੀ ਦਾ ਪਾਠ ਕੀਤਾ । ਸਮਾਪਤੀ ਤੇ ਆਪਣੇ ਹੱਥੀਂ ਪਟਰੋਲ ਨਾਲ ਇਸ਼ਨਾਨ ਕੀਤਾ ਅਤੇ ਸ਼ਾਂਤ ਚਿੱਤ, ਪੂਰਨ ਗੰਭੀਰਤਾ ਨਾਲ, ਗਜਾ ਕੇ ਆਪਣੇ ਆਪ ਨੂੰ ਅਗਨ ਭੇਟ ਕਰ ਦਿਤਾ । ਧੰਨ ਸਿੱਖੀ ! ਧੰਨ ਸਿੱਖ !! ਧੰਨ ਹਲਤ ਪਲਤ ਦਾ ਰਾਖਾ, ਸਾਹਿਬ ਗੁਰੂ ਗੋਬਿੰਦ ਸਿੰਘ !
On the day of his martyrdom, April 13, 1967, the Vaisakhi anniversary of the birth of the Khalsa, he rose eagerly at three in the morning, at . After bathing as usual, he ceremonially opened the Sri Guru Granth Sahib, took the , and offered an ardas. Facing the Guru, he sat among the logs on the pyre. He recited Sri Japji with complete concentration. When he had finished, he poured petrol over himself. Calm and solemn, he raised the and gave himself to the fire. Blessed is Sikhi! Blessed are the Sikhs! Blessed is Sahib Guru Gobind Singh, protector in this world and the next!
ਫਤਹਿ ਸਿੰਘ ਦੇ ਅਖ਼ਬਾਰ, “” ਨੇ ਇਖ਼ਲਾਕ, ਸਚਾਈ, ਸ਼ਰਮ ਹਯਾ ਦੇ ਸਭ ਹੱਦਾਂ ਬੰਨੇ ਟੱਪ ਕੇ, ਪੰਥ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਹੋਈ ਇਸ ਸ਼ਹੀਦੀ ਨੂੰ “ਇਤਫਾਕੀਆ ਮੌਤ” ਅਤੇ “ਕੁਸ਼ਤੇ ਮਾਰਨ ਤੇ ਜਾਦੂ ਟੂਣੇ ਕਰਨ ਵਾਲੀ ਅੱਗ ਵਿਚ p. 200ਸੜ ਮਰਨ ਦਾ ਸਿੱਟਾ” ਲਿਖਿਆ । ਇਹ ਜਾਣੇ ਬਿਨਾਂ ਯਾ ਅਣਜਾਣੇ ਕਰਕੇ, ਕਿ ਸ਼ਹੀਦ ਦਾ ਨਿੰਦਕ, ਮਹਾਂਨੀਚ, ਅਤਿ ਦਾ ਪਾਪੀ ਹੁੰਦਾ ਹੈ, ਫਤਹਿ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰੱਜ ਕੇ ਝੂਠ ਬੋਲਿਆ । ਫਤਹਿ ਸਿੰਘ ਉਸ ਮਹਾਨ ਆਤਮਾ ਦੀ ਪਵਿੱਤਰ ਲਿਖਤ ਦੀ ਪਹੁੰਚ ਤੋਂ ਵੀ ਮੁੱਕਰ ਗਏ ਅਤੇ ਉਸ ਨੂੰ ਖੁਰਦ ਬੁਰਦ ਕਰਕੇ, ਇਕ ਹੋਰ ਘੋਰ ਪਾਪ ਦੇ ਭਾਗੀ ਬਣੇ । ਬਖ਼ਸ਼ਿੰਦ ਗੁਰੂ ਵੀ ਕੀ ਕੀ ਬਖ਼ਸ਼ੂ !
Fateh Singh’s newspaper, “,” overstepped all bounds of decency, truthfulness, and shame, calling this martyrdom, undertaken to uphold the Panth’s honor, an “accidental death” and “the result of p. 200 burning to death in a fire used to prepare calcined remedies and cast spells.” Wittingly or unwittingly, Fateh Singh and his companions lied to their hearts’ content, heedless that anyone who slanders a martyr sinks to the lowest depths and commits a grave sin. Fateh Singh even denied receiving that great soul’s sacred writing and incurred another grave sin by making it disappear. How much can even the forgiving Guru forgive?
ਸ਼ਹਾਦਤ ਤੋਂ ਪਹਿਲਾਂ ਲਿਖੀਆਂ, ਆਪ ਦੀਆਂ ਦੋ ਚਿੱਠੀਆਂ ਇਉਂ ਹਨ : “ੴ ਸਤਿਗੁਰ ਪ੍ਰਸਾਦਿ ॥ ਲਿਖਤੁਮ ਦਾਸ ਨੰਦ ਸਿੰਘ ਅਗੇ ਸ੍ਰੀ ਮਾਨ ਸਰਦਾਰ ਅਜਮੇਰ ਸਿੰਘ ਜੀ ਤੇ ਸਰਬ ਸੰਗਤ ਨੂੰ ਦਾਸ ਨੰਦ ਸਿੰਘ ਕੀ ਤਰਫੂ ਵਾਹਿਗਰੂ ਜੀ ਕੀ ਫਤੇਹ । ਦਾਸ ਦਖਣ ਤੋਂ ਸਿੱਖਾਂ ਦੀ ਉੱਚ ਮਹਿਮਾ ਸੁਣ ਕੇ ਸਿੱਖ ਸੂਰਮਿਆਂ ਦੇ ਅਤੇਹਾਸ ਸੁਣ ਕੇ ਸਿੰਘ ਸਜੇਆ ਥਾ ਔਰ ਅੰਮ੍ਰਿਤ ਪਾਨ ਕੀਆ ਥਾ ਕੇ ਸਿੰਘ, ਜੋ ਬਚਨ ਕਰਤਾ ਹੈ, ਉਸ ਪਰ ਅਟਲ ਰਹਿਤਾ ਹੈ, ਕਾਫੀ ਸਮੇਂ ਤੋਂ ਪੰਥ ਦੇ ਆਗੂ ਸੜ ਮਰਨ ਤੇ ਪਰਣ ਕਰਕੇ ਬਹਾਨੇ ਕਰਕੇ ਖਿਸਕ ਜਾਂਦੇ ਰਹੇ । ਇਹ ਪੰਥ ਦੀ ਹਤਕ ਮੈਂ ਬਰਦਾਸ਼ਤ ਨਹੀਂ ਕਰ ਸਕਦਾ । ਸਿਖ ਸ਼ਹੀਦ ਹੋ ਸਕਦਾ ਹੈ ਮਰ ਸਕਦਾ ਹੈ । ਮੈਂ ਸ਼ਹੀਦੀ ਬਾਣਾ ਕਰਵਾ ਲਿਆ ਹੈ । ਮੈਂ ਆਗੂਆਂ ਦੇ ਕੰਨ ਖੋਲ੍ਹਣ ਖ਼ਾਤਰ, ਸਿਖ ਰਵੈਤਾਂ ਕੋ ਮਸ਼ਹੂਰ ਕਰਨ ਖ਼ਾਤਰ ਸ਼ਹੀਦ ਹੋਵਾਂਗਾ । ਆਪ ਸੁਣ ਲਵੋਗੇ, ਪੰਥ ਖਾਲਸਾ ਗੁਰੂ ਦਾ ਚੜ੍ਹਦੀ ਕਲਾ ਵਿਚ ਹੋਵੇਗਾ । ਦਾਸ ਨੂੰ ਮਾਫੀ ਦੇਣੀ । ਇਕ ਚਿਠੀ ਸੰਤ ਬਾਬਾ ਫਤਹਿ ਸਿੰਘ ਜੀ ਨੂੰ ਪਾ ਰਿਹਾ ਹਾਂ । ਸਰਬਤ ਸਾਧ ਸੰਗਤ ਨੂੰ ਫਤਹਿ । ਸੰਗਤ ਕਾ ਦਾਸ, ਬਹਾਦਰਪੁਰ ਪਿੰਡ, ਨੰਦ ਸਿੰਘ ਗ੍ਰੰਥੀ ।”
The two letters he wrote before his martyrdom are as follows: “There is One Creator, known by the grace of the True Guru. I, your servant Nand Singh, write to the esteemed Sardar Ajmer Singh and the whole congregation. From your servant Nand Singh, Vahiguru ji ki Fateh (the victory is Vahiguru’s). I heard in the south of the high renown of the Sikhs and the history of Sikh heroes, and I became a Singh and took amrit in the belief that a Singh stands firm by his word. For a long time the Panth’s leaders have pledged to burn themselves to death and then slipped away on one pretext or another. I cannot bear this humiliation of the Panth. A Sikh can give his life and die a martyr. I have had my martyr’s attire made. I will die a martyr to make the leaders listen and to make Sikh traditions known. You will hear of it, and the Guru’s Khalsa Panth will rise in spirit. Forgive your servant. I am sending one letter to Sant Baba Fateh Singh. Fateh to the entire holy congregation. Your servant, Nand Singh, granthi of Bahadarpur village.”
ਦੂਜੀ ਚਿੱਠੀ ਇਉਂ ਸੀ । “ ਸਾਹਿਬ ਤੇ ਹੋਰ ਪਤਵੰਤੇ ਸਜਣੋਂ, ਮੈਂ ਤੁਹਾਡੇ ਕੋਲੋਂ ਸਦਾ ਲਈ ਵਿਛੜ ਰਿਹਾ ਹਾਂ । ਜੇਕਰ ਏਥੇ ਰਹਿੰਦਿਆਂ ਮੇਰੇ ਪਾਸੋਂ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ । ਮੇਰੀ ਲਾਸ ਪੁਲਸ ਵਾਲਿਆਂ ਨੂੰ ਨਾ ਦੇਣੀ ਅਤੇ ਪਿੰਡ ਵਿਚ ਹੀ ਸਸਕਾਰ ਕਰ ਦੇਣਾ । ਸਸਕਾਰ ਕਰਨ ਲਗਿਆਂ, ਦਰਬਾਰਾ ਸਿੰਘ ਕਲਾਈਪੁਰ ਵਾਲੇ ਨੂੰ ਕੋਲ ਸਦ ਲੈਣਾ ਅਤੇ ਮੇਰਾ ਸਾਈਕਲ ਵੇਚ ਕੇ ਜੋ ਪੈਸੇ ਮਿਲਣ, ਉਸ ਦਾ ਅਖੰਡ ਪਾਠ ਕਰਵਾ ਦੇਣਾ ।” ਵਾਹਿਗੁਰੂ, ਵਾਹਿਗੁਰੂ ! ਪੰਥ ਦੀ ਉੱਚੀ ਸੁੱਚੀ ਸ਼ਾਨ ਨੂੰ ਸਰਲ ਹਿਰਦੇ ਵਾਲੇ, ਕਹਿਣੀ ਕਥਨੀ ਦੇ ਸੂਰੇ, ਸਿਦਕਵਾਨ ਭਾਈ ਨੰਦ ਸਿੰਘ ਜੀ, ਸ਼ਹੀਦੀ ਜਾਮ ਪੀ ਕੇ ਇਉਂ ਉਜਾਗਰ ਕਰ ਗਏ ।
The second letter ran as follows. “Honored and other respected friends, I am taking leave of you forever. If I have done anything wrong while living here, forgive me. Please keep my body from the police and cremate me in the village. At the cremation ask Darbara Singh of Kalaipur to attend, and sell my bicycle and use the money to arrange an akhand path.” Vahiguru, Vahiguru! By drinking the cup of martyrdom, the faithful Bhai Nand Singh, simple of heart and brave in his speech, thus made the pure and lofty honor of the Panth shine forth.
ਇਸ ਸ਼ਹੀਦੀ ਦੀ ਚਰਚਾ ਹਰ ਥਾਂ ਹੋਈ ਅਤੇ ਜਗਤ ਨੂੰ ਸਿੱਖੀ ਸੂਰਬੀਰਤਾ ਅਤੇ ਰਵਾਇਤਾਂ ਦੀ ਆਭਾ ਪਰਗਟ ਹੋਈ, ਪਰ ਨੇ, ਆਪਣੇ ਪੰਥ ਵੱਲ ਮੂੰਹ ਨ ਫੇਰਿਆ । ਕਈ ਸਿਆਣਿਆਂ ਦਾ ਵਿਚਾਰ ਸੀ ਕਿ, ਅਜੋਕੇ ਸਮਿਆਂ ਵਿਚ, ਸਿੱਖ ਲੀਡਰਾਂ ਅਤੇ ਸਿੱਖਾਂ ਦੇ ਲੀਡਰ ਅਖਵਾਉਣ ਵਾਲਿਆਂ ਦੇ, ਗੁਰੂ ਦੇ ਹਜ਼ੂਰ ਅਰਦਾਸੇ ਕਰਕੇ ਕੀਤੇ ਪ੍ਰਣ ਤੋੜ ਨਾ ਨਿਭਾਉਣ ਦਾ ਇਹ ਨਤੀਜਾ ਹੈ । ਜ਼ਰੂਰਤ ਪਈ ਕਿ ਕੋਈ ਪੁਰਾਤਨ ਰਵਾਇਤ ਅਨੁਸਾਰ ਆਪਣਾ ਸਿਰ ਲਾ ਕੇ ਗੁਰੂ ਦੇ ਦਰਬਾਰ ਵਿਚ ਜਾ ਪੁਕਾਰ ਕਰੇ ਤਾਂ ਟੁੱਟੀ ਗੰਢੀ ਜਾਵੇ । ਹੁਣ ਸਿੱਖਾਂ ਨੂੰ ਗੁਰੂ ਨਾਲ ਜੋੜਨ ਵਾਸਤੇ p. 201ਵਾਂਗ ਨਿੱਤਰਿਆ, ਫੇਰੂਮਾਨ ਪਿੰਡ ਦਾ ਇਕ ਸ਼ੇਰਦਿਲ ਬੁੱਢਾ ਜਰਨੈਲ । ਉਨ੍ਹਾਂ ਦਾ ਨਾਮ ਸੀ. ਦਰਸ਼ਨ ਸਿੰਘ, ਅਤੇ ਭਾਈ ਸਾਹਿਬ ਵਾਂਗ, ਸਰੀਰ ਨੂੰ ਬੰਦ ਬੰਦ ਕਟਵਾ ਕੇ ਸ਼ਹੀਦੀ ਪਾਉਣ ਕਾਰਨ, ਹੁਣ ਜਗਤ ਵਿਖਿਆਤ ਹੈ, ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ । “” ॥
This martyrdom was spoken of everywhere and revealed to the world the splendor of Sikh courage and tradition, yet the did not turn his face toward his Panth. Many discerning people thought this was the consequence of present-day Sikh leaders and those calling themselves Sikh leaders breaking the vows they had taken in prayer before the Guru. Someone had to give his head, in the old tradition, and appeal in the Guru’s court so that the broken bond could be mended. Now, to reunite the Sikhs with the Guru, there stepped forward, like , p. 201 a lionhearted old general from Pheruman village. His name was Darshan Singh. Like Bhai Sahib , he gave his body limb by limb and attained martyrdom. He is now known throughout the world as the martyr Sardar Darshan Singh Pheruman. “Enduring is Narayan, enduring the Guru, enduring true discernment.”

Notes and glossary for this section (13 notes · 18 terms)

Editors’ notes

1. Correction

The title line is Guru Arjan’s, in Asa, from the shabad beginning ਮੋਹ ਮਲਨ ਨੀਦ ਤੇ ਛੁਟਕੀ: ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥ — the forest fire burned much grass, and a rare green plant remained. The print has ਬੂਟ; the reading gives ਬੂਟੁ. Kapur Singh applies the line to Bhai Nand Singh and Darshan Singh Pheruman.

  • Guru Granth Sahib, Asa, Mahala 5, shabad beginning ਮੋਹ ਮਲਨ ਨੀਦ ਤੇ ਛੁਟਕੀ, stanza 2
  • Harbans Singh, Darshan Nirṇai Saṭīk
  • Sahib Singh, Darpan
2. Context

Kapur Singh describes the census language returns as distorted and the boundary commission as biased against Sikhs. The Punjab Boundary Commission, chaired by J. C. Shah, reported on May 31, 1966. Its instructions called for considering the 1961 census figures alongside other relevant factors.

3. Correction

On November 1, 1966, the Punjab Reorganisation Act created Haryana and the Union Territory of Chandigarh, continued Panjab with adjusted boundaries, and transferred specified hill areas to the existing Union Territory of Himachal Pradesh. Himachal Pradesh became a state on January 25, 1971 under the State of Himachal Pradesh Act, 1970. The English follows Kapur Singh’s “states.”

4. Context

The Punjab Reorganisation Act, 1966 left several matters common to Panjab and Haryana, among them a common High Court (§29) and the Bhakra Management Board (§79). “Forty-one” is Kapur Singh’s count.

5. Open question

Kapur Singh gives in Panjabi an answer he dates to the day of reorganization, November 1, 1966. The Lok Sabha’s bulletin confirms that the House sat and took questions that day.

6. Context

Kapur Singh dates the start of Fateh Singh’s fast to December 17, 1966 and gives December 27 as his deadline. He gives December 26 for the vows of six companions. The Home Ministry records that Fateh Singh ended the fast on December 26 after the central government accepted the chief ministers’ proposal for the prime minister to arbitrate on Chandigarh and the Bhakra Project. Kapur Singh gives Hukam Singh’s assurance in English: “I am personally satisfied.”

7. Context

ਫ਼ਾਲਨ is taken as English “fall in,” the drill order to form ranks; the English gives “drawn up.”

8. Correction

The print has ਗੰਡਿਆਂ (198/34); the reading gives ਗੁੰਡਿਆਂ, as ਗੁੰਡੇ on the line before.

9. Correction

The print has ਭਾਈ ਨੰਦ ਸਿਘ at 199/1. The reading gives ਭਾਈ ਨੰਦ ਸਿੰਘ, as printed later in the sentence.

10. Open question

Kapur Singh dates Bhai Nand Singh’s death at Bahadarpur to April 13, 1967 (Vaisakhi) and reproduces two letters he attributes to him. Gurtej Singh gives the same date, names the lawyer friend as Narinder Singh, and describes how his account and Kapur Singh’s are connected.

  • Gurtej Singh, Chakravyuh, ch. 14, “Bhai Nand Singh: A Paramhans of the Godawari,” and documentary appendix, nos. 11–13
11. Open question

Kapur Singh cites Qaumi Dard for a report calling the death accidental. Gurtej Singh describes how the letter to Fateh Singh was recovered and published.

  • Gurtej Singh, Chakravyuh, ch. 14, “Bhai Nand Singh: A Paramhans of the Godawari,” and documentary appendix, nos. 11–13
12. Context

Kapur Singh invokes Bhai Mani Singh’s dismemberment in describing Pheruman’s bodily sacrifice. Pheruman died in Amritsar on October 27, 1969, after fasting for seventy-four days. “He gave his body limb by limb” conveys the author’s comparison.

13. Correction

Guru Nanak, Ramkali, Dakhni Oankar, pauri 34: ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥ The print has ਥਿਰ ਨਾਰਾਇਣ ਥਿਰ ਗੁਰੂ ਥਿਰ ਸਚਾ ਵੀਚਾਰ (201/4); the reading restores the line.

  • Guru Granth Sahib, Ramkali, Mahala 1, Dakhni Oankar, pauri 34 beginning ਥਰ ਥਰ ਕੰਪੈ ਜੀਅੜਾ
  • Harbans Singh, Darshan Nirṇai Saṭīk
  • Sahib Singh, Darpan

Glossary

*Qaumi Dard*

ਕੌਮੀ ਦਰਦ

The newspaper Kapur Singh associates here with Fateh Singh.

amrit vela

ਅੰਮ੍ਰਿਤ ਵੇਲੇ

The hours before dawn, set apart for prayer.

Bhai Bota Singh

ਭਾਈ ਬੋਤਾ ਸਿੰਘ

Eighteenth-century Sikh martyr who, with Garja Singh, set up a toll near Tarn Taran to show that the Sikhs lived on, and died fighting.

Bhai Maha Singh

ਭਾਈ ਮਹਾਂ ਸਿੰਘ

Leader of the Forty at Khidrana (Muktsar, 1705), who on his deathbed asked Guru Gobind Singh to tear up the disclaimer and so reunited the deserters with the Guru.

Bhai Mani Singh

ਭਾਈ ਮਨੀ ਸਿੰਘ

Sikh scholar and granthi of Harimandar Sahib, remembered for his execution at Lahore by dismemberment.

Bhai Nand Singh (d. April 13, 1967)

ਭਾਈ ਨੰਦ ਸਿੰਘ

A Tamil Sikh who served as granthi at Bahadarpur in Amritsar district. Kapur Singh recounts his death on Vaisakhi, April 13, 1967, and relates it to the broken vows.

Darshani Deorhi

ਦਰਸ਼ਨੀ ਦੁਆਰ

The gateway on the causeway to Harimandar Sahib.

fall in

ਫ਼ਾਲਨ

English “fall in” (to form ranks), written in Gurmukhi.

Gurdwara Baba Atal Rai

ਬਾਬਾ ਅਟੱਲ ਸਾਹਿਬ

Nine-storied gurdwara near Harimandar Sahib in Amritsar.

Hukam Singh (1895–1983)

ਸ: ਹੁਕਮ ਸਿੰਘ

Akali member of Parliament. Elected deputy speaker of the Lok Sabha in March 1956, and speaker in April 1962.

jaikara

ਜੈਕਾਰਾ

The Sikh shout of victory.

Kalgidhar

ਕਲਗ਼ੀਆਂ ਵਾਲੇ

Guru Gobind Singh, who wore a plume.

Manji Sahib

ਮੰਜੀ ਸਾਹਿਬ

The assembly hall in the Darbar Sahib complex, Amritsar.

morcha

ਮੋਰਚਾ

An organized agitation, here the Akali campaign announced for November 20, 1966.

Sant Fateh Singh

ਫਤਹ ਸਿੰਘ

Akali leader in the campaign for Panjabi Suba. Appendix 8 recounts his December 1966 vow and the dispute at the Akal Takht. Pheruman’s criticism appears in the speech and the will.

Sardar Hukam Singh

ਹੁਕਮ ਸਿੰਘ

Speaker of the Lok Sabha from 1962 to 1967. In Kapur Singh’s account he was brought to Amritsar in December 1966 to help end Fateh Singh’s fast.

sarpanch

ਸਰਪੰਚ

Head of a village council.

ਗ੍ਰੰਥੀ

one who attends to the Guru Granth Sahib and leads its recitation.

Sāchī Sākhī, Appendix 8 · “A rare green shoot remains”. harvardsikh.org/books/sachi-sakhi/app-8

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.