Skip to content
Sāchī Sākhīਸਾਚੀ ਸਾਖੀ

Introduction

I. How the book came to be

1979 edition, Intro. pp. 1–3Section 1 of 3Next section

Release v1.0, an earlier release. Read the latest

Intro. p. 1ਭੂਮਿਕਾ
Intro. p. 1Introduction
ਜਿਵੇਂ ਕਿ ਜੀ ਨੇ ਅਪਣੇ ‘’ ਵਿਚ ਕਿਹਾ ਹੈ, ਇਸ ਪੁਸਤਕ ਦੇ ਮੂਲ ਲੇਖ, ‘ਕਮੀਊਨਲ ਅਵਾਰਡ’ ਨੂੰ ਇਕ ਹੋਰ ਗ੍ਰੰਥ ਦੇ ਅਧਿਆਇ ਦੇ ਰੂਪ ਵਿਚ, ਸੰਨ 1960 ਵਿਚ ਲਿਖਿਆ ਗਿਆ ਸੀ । ਉਸ ਗ੍ਰੰਥ ਵਿਚ ਇਹ ਲੇਖ ਸੰਨ 1962 ਵਿਚ ਇਸ ਕਾਰਣ ਨਾ ਛਾਪਿਆ ਗਿਆ ਕਿ ਇਸ ਦਾ ਆਕਾਰ ਭੀ ਵਡੇਰਾ ਹੈ ਅਤੇ ਇਸ ਦਾ ਵਿਸ਼ਾ ਨਿਰੂਪਣ ਭੀ ਇਕ ਸੁਤੰਤਰ ਪੁਸਤਕ ਦੇ ਹਾਣ ਦਾ ਹੈ ਅਤੇ ਇਸ ਨੂੰ ਹੋਰਨਾਂ ਲੇਖਾਂ ਦਾ ਪਿਛਲਗ ਲੇਖ ਬਣਾਉਣਾ ਯੋਗ ਨਹੀਂ ।
As says in his foreword, the essay from which this book grew, “Communal Award,” was written in 1960 as a chapter for another volume. The essay did not appear in that volume in 1962. It had grown too long, and its treatment of the subject warranted a book of its own rather than a piece tacked onto the other essays.
ਇਉਂ ਇਹ ਲੇਖ, ‘ਕਮੀਊਨਿਲ ਅਵਾਰਡ’ ਕਿਸੇ ਚੰਗੇ ਸਮੇਂ ਦੀ ਉਡੀਕ ਵਿਚ ਕਈ ਵਰ੍ਹੇ ਖੱਲੀਂ ਖੂੰਜੀਂ ਪਿਆ ਰਿਹਾ, ਅਤੇ ਕਿਤੇ ਸੰਨ 1968 ਵਿਚ ਜਾ ਕੇ, ਇਸ ਨੂੰ ਪੁਸਤਕ ਰੂਪ ਵਿਚ ਛਾਪਣ ਦੇ ਕੁਝ ਸਾਧਨ ਬਣਦੇ ਜਾਪੇ ।
Thus “Communal Award” lay in a corner for several years awaiting a more favorable time. Only in 1968 did some means of publishing it as a book seem to emerge.
ਡਾਕਟਰ ਗੰਡਾ ਸਿੰਘ ਜੀ ਤੋਂ ਮੈਂ ਇਸ ਲੇਖ ਵਿਚ ਨਿਰੂਪਣ ਕੀਤੇ ਹੋਏ ਆਪਣੇ ਇਸ ਇਤਿਹਾਸਕ ਵਿਸ਼ਲੇਸ਼ਨ ਦੀ ਪੁਸ਼ਟੀ ਪਰਵਾਨਗੀ ਮੰਗੀ ਸੀ, ਕਿ (1) ਸਤਾਰ੍ਹਵੀਂ, ਅਠਾਰ੍ਹਵੀਂ ਸਦੀ ਦਾ, ਮੁਗ਼ਲ ਸਾਮਰਾਜ ਨਾਲ ਸਿੱਖ ਮੱਤ ਤੇ ਸਿੱਖ ਪੰਥ ਦਾ ਸੰਘਰਸ਼, ਕੋਈ ਐਵੇਂ ਓਪਰੀ ਤੇ ਇਤਫ਼ਾਕੀਆ ਘਟਨਾ ਨਹੀਂ ਸੀ, ਸਗੋਂ ਬੁਨਿਆਦੀ, ਆਤਮਿਕ ਤੇ ਸਮਾਜਕ ਦਾ ਘੋਰ ਸੰਘਰਸ਼ ਅਤੇ ਇਤਿਹਾਸਕ ਭੇੜ ਸੀ, ਅਤੇ (2) , ਇਸਲਾਮੀ ਰਾਜ ਦੇ ਝੰਡੇ ਅਤੇ ਅਸੀਮ ਸ਼ਕਤੀ ਹੇਠਾਂ, ਇਸ ਸੰਘਰਸ਼ ਦਾ ਜਰਨੈਲ ਸੀ, ਜਿਸ ਨੇ ਅਤੇ ਜਿਸ ਦੇ ਉਤ੍ਰਾਧਿਕਾਰੀ ਗੱਦੀਦਾਰਾਂ ਨੇ, ਸਾਹਿਬ ਪੰਚਮ ਪਾਤਸ਼ਾਹ ਨੂੰ ਅੱਤ ਦੇ ਤਸੀਹੇ ਦੇ ਕੇ ਕਤਲ ਕਰਾਇਆ, ਗੁਰੂ ਹਰਿਗੋਬਿੰਦ ਸਾਹਿਬ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਤੇ ਬੰਦੀਖ਼ਾਨੇ ਪੁਵਾਇਆ, ਗੁਰੂ ਹਰਿਕ੍ਰਿਸ਼ਨ ਨੂੰ ਸਮਾਪਤ ਕਰਨ ਦਾ ਯਤਨ ਕੀਤਾ, ਗੁਰੂ ਤੇਗ ਬਹਾਦਰ ਦਾ ਸੀਸ ਕਲਮ ਕਰਵਾਇਆ, ਸ਼ੀਰਖ਼ੋਰ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਵਾਇਆ, ਸਾਹਿਬ ਦਸਮ ਪਾਤਸ਼ਾਹ ਉਤੇ ਘਾਤਕ ਹਮਲਾ ਕਰਵਾਇਆ, ਸਿੱਖਾਂ ਵਿਰੁਧ ਕਤਲੇਆਮ ਦਾ ਸ਼ਾਹੀ ਹੁਕਮ ਜਾਰੀ ਕਰਵਾਇਆ, ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਦਿੱਲੀ ਵਿਚ ਕਤਲ ਕਰਵਾਇਆ, ਅਤੇ ਵੱਡੇ ਘਲੂਘਾਰੇ ਦੇ ਸੰਚਾਲਕ ਬਣੇ, ਅਤੇ ਉਨ੍ਹੀਵੀਂ ਸਦੀ ਵਿਚ, ਦੀ ਸਿਰਕਰਦਗੀ ਹੇਠ ਸਿੱਖ ਰਾਜ ਦੇ ਵਿਰੁਧ ਜਹਾਦ ਦਾ ਝੰਡਾ ਖੜ੍ਹਾ ਕੀਤਾ । ਇਹੋ ਸਿਧਾਂਤਕ ਰੁਚੀਆਂ ਹੀ ‘ਕਮੀਊਨਿਲ ਅਵਾਰਡ’ ਅਤੇ ਪਾਕਿਸਤਾਨ ਦੀ ਸਥਾਪਤੀ ਦਾ ਮੂਲ ਅਤੇ ਜੜ੍ਹਾਂ ਹਨ, ਜੋ ਕਿ ਪਿਛਲੇ ਸਾਢੇ ਤਿੰਨ ਸੌ ਸਾਲ, ਅਨੁਮਾਨੀਆਂ, ਪਛਾਣੀਆਂ ਨਹੀਂ ਜਾ ਸਕੀਆਂ ।
I had asked Dr. Ganda Singh to confirm and endorse the historical analysis I set out in the essay. My first point was that the struggle of the Sikh faith and the Sikh Panth against the Mughal Empire in the seventeenth and eighteenth centuries was no superficial or accidental event. It was a fierce conflict over fundamental spiritual and social principles and a historical confrontation. My second point was that , was the general of that struggle under the banner and immense power of Islamic rule. He and those who succeeded him in his spiritual seat had the Fifth Guru tortured to the utmost and killed. They sought to have Guru Hargobind killed and had him imprisoned, sought to put an end to Guru Har Krishan, and had Guru Tegh Bahadur beheaded. They had the young Sahibzadas bricked into walls, procured a deadly attack on the Tenth Guru, and had a royal order issued for the massacre of the Sikhs. They had Banda Singh and his companions killed in Delhi, directed the Great Ghallughara, and in the nineteenth century raised the banner of jihad against Sikh rule under . These very ideological tendencies lie at the root of the Communal Award and the creation of Pakistan. For the past three and a half centuries, no one had been able to discern or recognize them.
ਤੀਜਾ ਨੁਕਤਾ (3) ਮੈਂ ਅਪਣੇ ਲੇਖ, ‘ਕਮੀਊਨਲ ਅਵਾਰਡ’ ਵਿਚ ਇਹ ਉਜਾਗਰ ਕੀਤਾ ਸੀ ਕਿ ਵਯਾਕਰਣ ਅਤੇ ਬੋਲੀ ਦਾ ਆਧਾਰ ਕੁਝ ਪਾਰਭੌਤਕ (metaphysical) Intro. p. 2 (postulates) ਅਤੇ ਵਖੋ ਵਖਰੇ ਸਾਂਸਕ੍ਰਿਤਕ ਸੰਸਕਾਰਾਂ ਨੂੰ ਸਿਰਜਣ ਵਾਲੀਆਂ ਮਨੁੱਖੀ ਰੁਚੀਆਂ ਹਨ ਜਿਨ੍ਹਾਂ ਦੀ ਤਰਕ-ਸਿੱਧੀ ਤਾਂ ਸੰਭਵ ਨਹੀਂ, ਪਰ ਜਿਨ੍ਹਾਂ ਨੂੰ ਸ੍ਵੀਕਾਰ ਕੀਤੇ ਅਤੇ ਸਮਝੇ ਬਿਨਾਂ ਅਸੀਂ ਭਾਸ਼ਾ ਤੇ ਵਯਾਕਰਣ ਨੂੰ ਨ ਹੀ, ਪੂਰਨ ਤੌਰ ਤੇ, ਸਮਝ ਸਕਦੇ ਹਾਂ ਅਤੇ ਨਾ ਹੀ ਅਧਯਨ ਕਰ ਸਕਦੇ ਹਾਂ । ਇਹ ਪੂਰਵ-ਕਲਪਨਾਵਾਂ ਮਨੁੱਖੀ ਮਨ ਦੇ ਅਧਿਆਤਮਕ ਤੱਤ ਦੀਆਂ ਹੀ ਰੁਚੀਆਂ ਹਨ, ਜਿਨ੍ਹਾਂ ਵਿਚੋਂ ਭਾਸ਼ਾ ਦੀ ਵਾਕ-ਬਣਤਰ ਅਤੇ ਵਯਾਕਰਣ ਦਾ ਜਨਮ ਅਤੇ ਨਿਕਾਸ ਵਿਕਾਸ ਹੁੰਦਾ ਹੈ । ਵਿਭਕਤਿ, ਸੰਗਿਆ, ਲਿੰਗ, ਪੁਰਸ਼ ਆਦਿ ਵਯਾਕਰਣ ਦੇ ਅੰਗਾਂ ਦੀਆਂ ਜੜ੍ਹਾਂ ਇਨ੍ਹਾਂ ਪੂਰਵ- ਕਲਪਨਾਵਾਂ ਵਿਚ ਹੀ ਸਥਿਤ ਹਨ । ਸੰਸਕ੍ਰਿਤ ਦੇ ਗ੍ਰੰਥ, ‘ਵਾਕਪਦੀਯ’, (ਬ੍ਰਹਮਕਾਂਡ, 16) ਵਿਚ ਜੋ ਕਿਹਾ ਗਿਆ ਹੈ ਕਿ “ਵਿਯਾਕਰਣ ਮੋਕਸ਼ ਪ੍ਰਾਪਤੀ ਦੀ ਪੌੜੀ ਦਾ ਪਹਿਲਾ ਡੰਡਾ ਹੈ ਅਤੇ ਨਿਰਵਾਣ ਪਦ ਪ੍ਰਾਪਤੀ ਦੇ ਜਗਿਆਸੂਆਂ ਲਈ ਇਹ ਰਾਜਪੱਥ ਸਮਾਨ ਹੈ”, ਉਸ ਦਾ ਇਹੋ ਰਹੱਸਯ ਹੈ ਕਿ ਭਾਸ਼ਾ ਵਿਗਿਆਨ ਦੀਆਂ ਪੂਰਵ-ਕਲਪਨਾਵਾਂ ਮਨੁੱਖੀ ਮਨ ਦੇ ਤੱਤਾਂ ਨੂੰ ਸਮਝਣ ਅਤੇ ਅਧਿਆਤਮਕ ਵਿੱਦਿਆ ਦੀ ਪ੍ਰਾਪਤੀ ਵਿਚ ਸਹਾਇਕ ਹੋ ਸਕਦੀਆਂ ਹਨ । ਇਉਂ ਵਿਚਾਰਿਆ, ‘ਕਮੀਊਨਿਲ ਅਵਾਰਡ’ ਸ਼ਬਦ ਦੀ ਵਯਾਕਰਣਕ ਚੀਰਫਾੜ ਕਰਨ ਨਾਲ, ਉਹਨਾਂ ਇਤਿਹਾਸਕ ਤੱਥਾਂ ਨੂੰ ਠੀਕ ਸਮਝਿਆ ਜਾ ਸਕਦਾ ਹੈ, ਜਿਸ ਦੀ ‘ਕਮੀਊਨਿਲ ਅਵਾਰਡ’ ਅਤੇ ਇਸ ਦਾ ਅੱਗਾ ਪਿੱਛਾ ਉਪਜ ਹੈ ।
In “Communal Award” I brought out a third point. Grammar and speech are founded on certain metaphysical Intro. p. 2postulates and on human dispositions that shape different cultural formations. These admit of no logical proof, yet without accepting and understanding them we can neither fully understand language and grammar nor study them. The postulates are dispositions of the spiritual element of the human mind itself, out of which the syntax and grammar of language arise and develop. Inflection, nouns, gender, person, and the other categories of grammar are rooted in these postulates. The Sanskrit work Vākyapadīya (Brahmakāṇḍa, 16) says, “Grammar is the first rung of the ladder to liberation and is like the royal road for seekers who would attain nirvana.” Its underlying sense is that the postulates of the science of language can help us understand the constituents of the human mind and acquire spiritual knowledge. I reasoned that by dissecting the expression “Communal Award” grammatically, we could properly understand the historical facts that produced the Award and the events surrounding it.
ਡਾਕਟਰ ਗੰਡਾ ਸਿੰਘ ਜੀ ਜਿਸ ਇਤਿਹਾਸਕਾਰਾਂ ਦੀ ਪ੍ਰਣਾਲੀ ਦੇ ਸਿਰਮੌਰ ਹਨ, ਉਸ ਕੋਲੋਂ ਮੈਂ ਇਸ ਤੀਸਰੇ ਨੁਕਤੇ ਦੀ ਪੁਸ਼ਟੀ ਪਰਵਾਨਗੀ ਦੀ ਤਾਂ ਆਸ ਹੀ ਨਹੀਂ ਸੀ ਰਖਦਾ, ਪਰ ਪਹਿਲੇ ਨੁਕਤੇ (1) ਨੂੰ ਉਹਨਾਂ ਨੇ ਪਰਵਾਨ ਕਰ ਲਿਆ । ਦੂਜੇ ਨੁਕਤੇ (2) ਬਾਬਤ ਕਿੰਤੂ ਕੀਤਾ ਕਿ ਜਿਤਨਾ ਚਿਰ ਕੋਈ ਅਜੇਹੀ ਲਿਖਤ, ਮੁਜੱਦਦ ਅਲਫ਼- ਥਾਨੀ ਦੀ ਆਪਣੀ, ਨਹੀਂ ਲੱਭ ਪੈਂਦੀ ਜਿਸ ਵਿਚ ਉਸ ਨੇ ਗੁਰੂ ਅਰਜਨ ਦੇਵ ਦਾ ਨਾਮ ਯਾ ਸਪੱਸ਼ਟ ਸੰਕੇਤ ਕਰ ਕੇ ਗੁਰੂ ਸਾਹਿਬ ਦੀ ਸ਼ਹੀਦੀ ਦੀ ਤਾਈਦ ਕੀਤੀ ਹੋਵੇ, ਉਤਨਾ ਚਿਰ ਨੁਕਤੇ (2) ਨੂੰ ਕਬੂਲ ਕਰਨਾ ਕਠਿਨ ਹੈ । ਇਹ ਗੱਲ ਉਹਨਾਂ ਨੇ ਮੈਨੂੰ ਸੰਨ 1960 ਵਿਚ ਆਖੀ ਸੀ ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਕਿ ਮੈਨੂੰ ਆਪਣੀ ਯਾਦਦਾਸ਼ਤ ਉਤੇ ਭਰੋਸਾ ਹੈ ਕਿ ਅਜੇਹੀ ਸ਼ਹਾਦਤ, ਮੁਜੱਦਦ ਅਲਫਥਾਨੀ ਦੀਆਂ ਆਪਣੀਆਂ ਲਿਖਤਾਂ, “ਮਕਤੂਬਾਤਿ ਅਮਾਮਿ ਰੱਬਾਨੀ” ਵਿਚ ਅੰਕਤ ਹੈ । ਪਰ, ਮੈਂ ਇਸ ਵੇਲੇ ਸ਼ਿਮਲੇ ਦੇ ਪਹਾੜਾਂ ਵਿਚ, ਨਾਲ ਸੰਕਟ-ਗ੍ਰਸਤ ਹੋਇਆ ਬੈਠਾ ਹਾਂ ਅਤੇ ਤੁਰ ਫਿਰ ਕੇ ਅਸਲ ਲਿਖਤ ਨੂੰ ਢੂੰਡ ਨਹੀਂ ਸਕਦਾ ।
I had not expected Dr. Ganda Singh, the foremost historian of his school, to confirm and endorse this third point. He did accept the first. He questioned the second point. It would be hard to accept, he said, until a text by the Mujaddid-i Alf-i Thani himself was found in which he endorsed Guru Arjan Dev’s martyrdom, either naming him or clearly alluding to him. He told me this in 1960. I submitted that I was confident such evidence was recorded in the Mujaddid’s own writings, the Maktūbāt-i Imām-i Rabbānī. I was then in the hills of Simla, under the displeasure of the government and beset with difficulties. I could not travel about to find the original.
ਡਾਕਟਰ ਗੰਡਾ ਸਿੰਘ ਜੀ ਨੇ, ਇਸ ਤੋਂ ਛੇਤੀ ਹੀ ਪਿਛੋਂ, ਇਹ ਸ਼ਹਾਦਤ ਆਪੂੰ ਲਭ ਲਈ । ਇਹ ਇਸ ਪ੍ਰਕਾਰ ਹੈ :—
Shortly afterward Dr. Ganda Singh found the evidence himself. It reads as follows.
“ਇਹਨਾਂ ਦਿਨਾਂ ਵਿਚ ਹੀ ਜੋ ਗੋਇੰਦਵਾਲ ਦੇ ਭ੍ਰਸ਼ਟੇ ਹੋਏ ਕਾਫ਼ਰ ਨੂੰ ਕਤਲ ਕਰ ਦਿਤਾ ਗਿਆ ਹੈ, ਇਹ ਬੜੀ ਸ਼ੁਭ ਘਟਨਾ ਹੋਈ ਹੈ ਅਤੇ ਇਸ ਨਾਲ ਹਿੰਦੂਆਂ ਨੂੰ ਇਕ ਵੱਡੀ ਸ਼ਿਕਸਤ ਹੋਈ ਹੈ । ਉਸ ਨੂੰ ਕਿਸੇ ਕਾਰਨ ਅਤੇ ਕਿਸੇ ਬਹਾਨੇ ਨਾਲ ਭੀ ਮਾਰ ਮੁਕਾਉਣ ਨਾਲ ਕਾਫ਼ਰਾਂ ਦੀ ਵੱਡੀ ਹਾਨੀ ਹੋਈ ਹੈ ਅਤੇ ਮੁਸਲਮਾਨਾਂ ਲਈ ਇਹ ਸ਼ੁਭ ਤੇ Intro. p. 3ਮਹਾਨ ਲਾਭ ਦੀ ਗੱਲ ਬਣੀ ਹੈ । ਇਸ ਬੇਈਮਾਨ ਦੇ ਕਤਲ ਹੋਣ ਤੋਂ ਪਹਿਲਾਂ ਮੈਨੂੰ ਇਕ ਦਿੱਬ ਸੁਪਨਾ ਆਇਆ ਸੀ ਕਿ ਪਾਤਸ਼ਾਹ (ਜਹਾਂਗੀਰ) ਨੇ ਭ੍ਰਸ਼ਟ ਅਧਰਮ ਦਾ ਸਿਰ ਕੁਚਲ ਦਿਤਾ ਹੈ । ਇਸ ਵਿਚ ਸੰਸ਼ਾ ਨਹੀਂ ਕਿ ਉਹ (ਗੁਰੂ ਅਰਜਨ) ਕਾਫ਼ਰ ਹਿੰਦੂਆਂ ਦਾ ਜਗਦ-ਗੁਰੂ ਸੀ ਤੇ ਅਧਾਰਮਿਕ ਰੁਚੀਆਂ ਰੱਖਣ ਵਾਲਿਆਂ ਦਾ ਸ਼ਹਿਨਸ਼ਾਹ ਸੀ”……ਆਦਿ :*
“The killing of the corrupt infidel of Goindwal in these days was a most auspicious event and inflicted a great defeat on the Hindus. Whatever the reason or pretext for killing him, killing him caused a great loss to the infidels and brought the Muslims good fortune and Intro. p. 3great benefit. Before this unbeliever was killed, I had a revelatory dream in which the emperor (Jahangir) crushed the head of corrupt irreligion. There is no doubt that he (Guru Arjan) was the universal guru of the infidel Hindus and the emperor of those inclined to irreligion” … and so on.*
Intro. p. 3* دریں وقت کُشتنِ کافرِ لعینِ گوئندوال اوبیار خوب واقع شد و باعثِ شکستِ عظیم بر ہنود و مردود گشت ۔ بہر نیّت کہ کشتہ باشند و بہر غرض کہ ہلاک کردہ خواریے کفّار نقدِ وقت اہلِ اسلام است ۔ ایں فقیر پیش ازاں کہ ایں کافر را بکُشند در خواب دیدہ بود کہ بادشاہِ وقت کلّہ سرِ شرک را شکستہ است والحق کہ آں گبر رئیسِ اہلِ شرک بُود و امامِ اہلِ کفر . . . . ”مکتوباتِ امامِ ربّانی“ ۔ دفترِ اوّل ۔ حصہ سوئم ۔ صفحہ ۹۵-۹۶ ۔ نور کمپنی، لاہور، سنہ ۱۹۲۲ء)
* At this time the killing of the accursed infidel of Goindwal turned out very well and dealt a crushing defeat to the Hindus and the reprobate. Whatever the intention with which he was killed and whatever the purpose for which he was destroyed, the humiliation of the unbelievers is a present gain for the people of Islam. Before this infidel was killed, this poor man had seen in a dream that the reigning emperor had broken the head of polytheism. In truth that infidel was the chief of the polytheists and the imam of the people of unbelief …. Maktūbāt-i Imām-i Rabbānī, first daftar, part three, pp. 95–96 (Noor Company, Lahore, 1922).
ਇਉਂ ਜਦੋਂ ਮੈਨੂੰ ਆਪਣੇ ਮੁੱਢਲੇ ਵਿਚਾਰ ਦੀ ਡਾਕਟਰ ਗੰਡਾ ਸਿੰਘ ਜੀ ਵਰਗੇ ਚੂੜਾਮਣਿ ਇਤਿਹਾਸਕਾਰ ਕੋਲੋਂ ਭੀ ਮਿਲ ਗਈ ਤਾਂ ਮੈਂ ‘ਸਾਚੀ ਸਾਖੀ’ ਪੁਸਤਕ ਨੂੰ ਅੰਤਮ ਰੂਪ ਦੇਣਾ ਸ਼ੁਰੂ ਕਰ ਦਿਤਾ, ਜਿਸ ਦਾ ਸਿੱਟਾ ਕਿ ਇਹ ਪੁਸਤਕ ਹੁਣ ਤੁਹਾਡੇ ਹੱਥਾਂ ਵਿਚ ਹੈ ।
When my initial view had thus also been confirmed by a historian of Dr. Ganda Singh’s eminence, I began putting Sāchī Sākhī into final form. The result is the book now in your hands.
ਇਸ ਪੁਸਤਕ ਵਿਚ ਪਹਿਲਾਂ ਤਾਂ ‘ਕਮੀਊਨਿਲ ਅਵਾਰਡ’ ਨਾਮੀ ਲੇਖ ਹੈ, ਅਤੇ ਫੇਰ ਅੰਤਿਕੇ ਆਉਂਦੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :—
The book opens with the essay “Communal Award.” The appendices that follow are described below.

Notes and glossary for this section (6 notes · 7 terms)

Editors’ notes

1. Context

Kapur Singh dates the writing to 1960 and says it was omitted from the 1962 volume. Ganda Singh’s foreword places the commission around 1962. The title page dates Panjāb (1849–1960), the Bhai Jodh Singh commemorative volume, to 1962. Its contents list no contribution by Kapur Singh.

  • Ganda Singh, Panjāb (1849–1960), title page and contents, 11–14
2. Context

Jahangir’s memoir describes Khusrau’s visit to Guru Arjan and the emperor’s order against the Guru. Sirhindi’s letter, quoted later in the introduction, is a separate witness to his response. “Ahmad Shah of Bareilly” is his form for Sayyid Ahmad of Rae Bareli.

  • Jahāngīr, Tūzuk-i-Jahāngīrī, vol. I
3. Correction

The 1979 edition prints ਸਿਧਾਤਾਂ. The reading restores ਸਿਧਾਂਤਾਂ, “principles.”

4. Source

Bhartṛhari, Vākyapadīya, Brahmakāṇḍa 1.16: idam ādyaṃ padasthānaṃ siddhisopānaparvaṇām / iyaṃ sā mokṣamāṇānām ajihmā rājapaddhatiḥ. Iyer treats verses 16 and 17 together. Kapur Singh’s Panjabi rendering names grammar and uses the terms mokṣa and nirvāṇa. GRETIL’s transcription of Wilhelm Rau’s 1977 edition reads ajihmā, “straight,” at 1.16. The online Sanskrit accompanying Iyer’s translation gives ajihvā, while his translation describes a straight royal road.

  • Bhartṛhari, Vākyapadīya, 1.16–17
  • Bhartṛhari, Vākyapadīya
5. Source

The letter to Shaikh Farid Bukhari (Murtaza Khan) is conventionally numbered 193 in the first daftar of Sirhindi’s Maktūbāt-i Imām-i Rabbānī. Kapur Singh cites the Noor Company edition (Lahore, 1922), first daftar, part 3, pp. 95–96. His Panjabi rendering supplies the names Jahangir and Guru Arjan in parentheses and calls the dream revelatory. In the Persian printed in his footnote, Sirhindi already describes a dream and identifies the victim by Goindwal. The Panjabi also shortens the Persian phrase for those defeated to “the Hindus.”

6. Context

The 1979 footnote prints اوبیار, which in context can be read as او بسیار. Kapur Singh cites part 3 of the Lahore printing.

Glossary

Ganda Singh (1900–1987)

ਡਾਕਟਰ ਗੰਡਾ ਸਿੰਘ

historian; author of this book’s foreword

Sayyid Ahmad Barelvi (1786–1831)

ਅਹਿਮਦਸ਼ਾਹ ਬਰੇਲਵੀ

of Rae Bareli; led a jihad against the Sikh kingdom in the North-West Frontier; killed at Balakot, 1831; Kapur Singh calls him Ahmad Shah of Bareilly

Shaikh Ahmad Sirhindi (1564–1624)

ਸ਼ੈਖ਼ ਮੁਜੱਦਦ, ਅਲਫ਼ਥਾਨੀ, ਸਿਰਹੰਦੀ

Naqshbandi Sufi, styled “Renewer of the Second Millennium”; his letters are the Maktubat-i Imam-i Rabbani

ਪੂਰਵ-ਕਲਪਨਾਵਾਂ

postulates.

ਪ੍ਰੌਢਤਾ

maturity; here substantiation or reliability.

ਮੁਖਬੰਧ

foreword (Ganda Singh’s), as distinct from ਭੂਮਿਕਾ, the author’s introduction.

ਰਾਜ ਕੋਪ

the government’s displeasure.

Sāchī Sākhī, I. How the book came to be. harvardsikh.org/books/sachi-sakhi/intro-1

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.