Skip to content
Sāchī Sākhīਸਾਚੀ ਸਾਖੀ

Introduction

II. The case against me

1979 edition, Intro. pp. 3–39Section 2 of 3Previous sectionNext section

Release v1.0, an earlier release. Read the latest

॥ ੧ ॥ ਉਹ ਲਿਖਤੀ ਬਿਆਨ ਹੈ, ਜਿਹੜਾ ਮੈਂ ਸੰਨ 1950 ਵਿਚ, ਉਸ ਵਿਭਾਗੀ ਪੜਤਾਲ ਵਿਚ ਦਿਤਾ, ਜਿਸ ਵਿਚ ਮੇਰੇ ਉਤੇ ਅੱਠ ਦਸ ਦੂਸ਼ਨ ਪੰਜਾਬ ਸਰਕਾਰ ਨੇ ਲਾਏ ਸਨ ਅਤੇ ਜਿਸ ਦੇ ਨਤੀਜੇ ਵਜੋਂ ਮੈਨੂੰ ਆਈ. ਸੀ. ਐਸ. ਦੀ ਪ੍ਰਤਿਸ਼ਟ ਤੇ ਦ੍ਰਿੜ੍ਹ ਨੌਕਰੀ ਤੋਂ, ਹਿੱਕ ਦੇ ਧੱਕੇ ਨਾਲ, ਬਿਨਾਂ ਕਾਨੂੰਨ ਵਿਧਾਨ ਵਿਚਾਰੇ ਅਤੇ ਕੁਚੇਸ਼ਟਾ ਪ੍ਰੇਰਤ ਹੋ ਕੇ, ਹਟਾ ਦਿਤਾ ਗਿਆ । ਕਿਸੇ ਚਪੜਾਸੀ ਨੂੰ ਭੀ ਇਉਂ ਨਿਰੋਲ ਤੇ ਸੈਕੂਲਰ ਬੇਹਿਯਾਈ ਨਾਲ ਸਰਕਾਰੀ ਨੌਕਰੀ ਵਿਚੋਂ ਕੱਢਿਆ ਨਹੀਂ ਜਾ ਸਕਦਾ । ਆਈ. ਸੀ. ਐਸ. ਦੀ ਪਦ ਪਦਵੀ ਤਾਂ, ਕਾਨੂੰਨ ਅਨੁਸਾਰ, ਐਸੀ ਦ੍ਰਿਢ ਸ਼ਿਲਾ ਆਧਾਰਤ ਸੀ ਜਿਸ ਬਾਬਤ, ‘ਸੈਕ੍ਰੇਟਰੀ ਆਫ਼ ਸਟੇਟ ਫ਼ਾਰ ਇੰਡੀਆ’ ਨੇ, ਇਕ ਸਮੇਂ, ਬ੍ਰਿਟਿਸ਼ ਪਾਰਲੀਮੈਂਟ ਵਿਚ ਕਿਹਾ ਸੀ ਕਿ, ‘ਹਿੰਦੁਸਤਾਨ ਵਿਚ, ਮਹਾਰਾਜਿਆਂ ਨੂੰ ਗੱਦੀ ਤੋਂ ਲਾਹੁਣਾ ਸੁਖੈਨ ਹੈ, ਪਰ ਆਈ. ਸੀ. ਐਸ. ਅਫ਼ਸਰ ਨੂੰ ਨੌਕਰੀ ਤੋਂ ਉਤਾਰੂ ਕਰਨਾ ਕਠਨ ਹੈ ।’
Appendix 1 is the written statement I submitted in 1950 in the departmental inquiry. The Panjab government laid eight or ten charges against me, as a result of which I was forcibly removed from my secure and respected post in the Indian Civil Service, without regard to law or constitution and out of malice. Even a peon could not be dismissed from government service with such sheer, secular shamelessness. In law, the position and standing of the Indian Civil Service rested on so firm a foundation that the Secretary of State for India once said in the British Parliament, “In India it is easy to unseat a maharaja. It is difficult to remove an Indian Civil Service officer from his post.”
ਇਥੇ ਦ੍ਰਿਸ਼ਟੀਗੋਚਰ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਵਾਕਿਆਤ ਤੇ ਤੱਥ ਇਸ ਲਿਖਤੀ ਬਿਆਨ ਵਿਚ ਵਰਨਣ ਕੀਤੇ ਗਏ ਹਨ, ਉਹਨਾਂ ਨੂੰ ਪੰਜਾਬ ਸਰਕਾਰ ਯਾ ਹਿੰਦ ਸਰਕਾਰ ਨੇ, ਕਿਸੇ ਪੱਧਰ ਉਤੇ ਭੀ, ਵਿਭਾਗੀ ਪੜਤਾਲ ਤੋਂ ਲੈ ਕੇ ਸੁਪ੍ਰੀਮ ਕੋਰਟ ਤਕ, ਨ ਤਾਂ ਮੰਨਣੋਂ ਤੇ ਤਸਲੀਮ ਕਰਨੋਂ ਇਨਕਾਰ ਕੀਤਾ ਹੈ ਅਤੇ ਨ ਹੀ ਹੋਰ ਕਿਵੇਂ Intro. p. 4ਝੁਠਲਾਉਣ ਦਾ ਯਤਨ ਕੀਤਾ ਹੈ । ਕਾਨੂੰਨ ਅਨੁਸਾਰ ਅਤੇ ਯਥਾਰਥ ਤੌਰ ਤੇ, ਇਸ ਦੇ ਅਰਥ ਏਹੋ ਬਣਦੇ ਹਨ ਕਿ ਇਹ ਤੱਥ ਅਤੇ ਇਹ ਵਾਕਿਆਤ, ਇੰਨ ਬਿੰਨ ਜਿਵੇਂ ਕਿ ਬਿਆਨੇ ਗਏ ਹਨ, ਸਰਕਾਰ ਨੇ ਸੱਚੇ ਤਸਲੀਮ ਕਰ ਲਏ ਹਨ ।
Notice that at no stage, from the departmental inquiry to the Supreme Court, did the Panjab government or the Government of India refuse to accept or acknowledge the events and facts set out in the written statement, or otherwise try to Intro. p. 4disprove them. In law and in fact, this means that the government accepted these facts and events as true exactly as stated.
ਇਸ ਪੁਸਤਕ ਵਿਚ ‘ਕਮੀਊਨਿਲ ਅਵਾਰਡ’ ਬਾਰੇ ਜੋ ਵਿਸ਼ਲੇਸ਼ਨ ਤੇ ਤਸ਼ਰੀਹ ਕੀਤੀ ਗਈ ਹੈ, ਉਸ ਨੂੰ ਸਮਝਣ ਲਈ ਅਤੇ ਉਸ ਦੀ ਤੱਥਕ ਤੇ ਵਾਕਿਆਤੀ ਪ੍ਰੌਢਤਾ ਲਈ ਇਹ ਅੰਤਿਕਾ ਇਕ ਵਡਮੁੱਲੀ ਦਸਤਾਵੇਜ਼ ਦਾ ਰੂਪ ਧਾਰਨ ਕਰ ਗਿਆ ਹੈ ।
This appendix has become an invaluable document for understanding the analysis and explanation of the “Communal Award” in this book and for assessing how firmly they are grounded in fact and in the events described.
ਪਿਛੋਕੜ ਮੇਰੇ ਵਿਰੁੱਧ ਵਿਭਾਗੀ ਪੜਤਾਲ ਦਾ ਇਹ ਬਣਿਆ ਕਿ ਸੰਨ 1947 ਵਿਚ, ਜਦੋਂ ਦੇਸ਼ ਦਾ ਬਟਵਾਰਾ ਹੋਇਆ, ਤਾਂ ਮੈਂ ਜ਼ਿਲੇ ਕਾਂਗੜੇ ਵਿਚ, ਧਰਮਸਾਲਾ, ਡਿਪਟੀ ਕਮਿਸ਼ਨਰ ਲੱਗਾ ਹੋਇਆ ਸੀ । ਨਵੰਬਰ 1947 ਵਿਚ ਮੈਨੂੰ ਇਤਲਾਹ ਮਿਲੀ ਕਿ ਮੇਰੇ ਪਿਤਾ ਮਾਤਾ ਅਤੇ ਹੋਰ ਸੰਬੰਧੀ, ਪਾਕਿਸਤਾਨ ਵਿਚੋਂ ਸਹੀ ਸਲਾਮਤ ਨਿਕਲ ਆਏ ਹਨ ਅਤੇ ਲੁਧਿਆਣੇ ਦੇ ਜ਼ਿਲੇ ਵਿਚ, ਕਿਸੇ ਥਾਂ, ਪੁਜ ਚੁੱਕੇ ਹਨ । ਮੈਂ ਛੁੱਟੀ ਲੈ ਕੇ ਉਨ੍ਹਾਂ ਦੀ ਭਾਲ ਤੇ ਦਰਸ਼ਨ ਕਰਨ ਪਹਾੜਾਂ ਤੋਂ ਹੇਠਾਂ ਉਤਰਿਆ ਤਾਂ ਸ੍ਰੀ ਅੰਮ੍ਰਿਤਸਰ, ਜੀ ਦੇ ਘਰ, ਉਨ੍ਹਾਂ ਨੂੰ ਭੀ ਮਿਲਣ ਚਲਾ ਗਿਆ । ਮਾਸਟਰ ਤਾਰਾ ਸਿੰਘ ਨਾਲ ਮੇਰੇ ਸੰਬੰਧ ਮੇਰੇ ਵਿਦਿਆਰਥੀ ਹੋਣ ਦੇ ਸਮੇਂ ਤੋਂ, ਬਣੇ ਹੋਏ ਸਨ ਅਤੇ ਉਹ ਪਿਛਲੇਰੇ ਵੀਹ ਪੰਝੀ ਸਾਲਾਂ ਤੋਂ ਮੁਤਵਾਤਰ ਚਲੇ ਆਉਂਦੇ ਸਨ । ਉਨ੍ਹਾਂ ਦੇ ਘਰ ਜਾ ਕੇ ਪਤਾ ਲੱਗਾ ਕਿ ਉਹ ਬਹੁਤ ਬੀਮਾਰ ਹਨ ਅਤੇ ਉਨ੍ਹਾਂ ਦੇ ਡਾਕਟਰਾਂ ਨੇ ਮੈਨੂੰ ਦਸਿਆ ਕਿ ਉਨ੍ਹਾਂ ਦੀ ਸਿਹਤਯਾਬੀ ਦਾ ਇਕੋ ਇਕ ਰਾਹ ਹੁਣ ਇਹੋ ਰਹਿ ਗਿਆ ਹੈ ਕਿ ਕੋਈ ਉਨ੍ਹਾਂ ਨੂੰ ਅੰਮ੍ਰਿਤਸਰੋਂ ਦੂਰ, ਕਿਸੇ ਨਿਵੇਕਲੇ ਥਾਂ ਲੈ ਜਾਵੇ, ਜਿਥੇ ਉਨ੍ਹਾਂ ਨੂੰ ਚੰਗੀ ਖ਼ੁਰਾਕ ਅਤੇ ਮੁਕੰਮਲ ਆਰਾਮ ਮਿਲ ਸਕੇ ਅਤੇ ਜਿਥੇ ਉਨ੍ਹਾਂ ਨੂੰ ਮਿਲਣ ਵਾਲੇ, ਦੇਸ਼ ਦੇ ਬਟਵਾਰੇ ਦੀਆਂ ਦੁਖ ਭਰੀਆਂ ਖ਼ਬਰਾਂ ਨਿਤਾਪ੍ਰਤਿ ਸੁਣਾ ਕੇ, ਉਨ੍ਹਾਂ ਦੇ ਮਨ ਨੂੰ ਡੁਲਾਉਣ ਨਾ । ਇਨ੍ਹਾਂ ਹਾਲਾਤ ਵਿਚ, ਮੈਂ ਮੁੜਦੀ ਵਾਰੀ, ਮਾਸਟਰ ਜੀ ਨੂੰ ਆਪਣੀ ਕਾਰ ਵਿਚ ਧਰਮਸਾਲਾ ਲੈ ਆਇਆ, ਜਿਥੇ ਉਹ ਮਹੀਨਾ ਕੁ ਮੇਰੇ ਕੋਲ ਟਿਕੇ ਰਹੇ ਅਤੇ ਤਕੜੇ ਹੋਣ ਉਤੇ ਹੀ ਹੇਠਾਂ ਮੈਦਾਨਾਂ ਨੂੰ ਪਰਤੇ ।
The background to the departmental inquiry against me was this. In 1947, when the country was partitioned, I was stationed at Dharamsala as deputy commissioner of Kangra district. In November 1947 I received word that my parents and other relatives had come out of Pakistan safe and sound and had reached somewhere in Ludhiana district. I took leave and came down from the hills to find them and see them. I also went to see at his home in Amritsar. I had known Master Tara Singh since my student days, and we had kept in touch for the past twenty or twenty-five years. At his house I learned that he was very ill. His doctors told me that the only chance for his recovery was for someone to take him away from Amritsar to a secluded place where he could have nourishing food and complete rest, and where visitors would not distress him by bringing him painful news of Partition day after day. In these circumstances I took Master ji back in my car to Dharamsala. He stayed with me for about a month and went back down to the plains only once he had regained his strength.
ਇਨ੍ਹਾਂ ਦਿਨਾਂ ਵਿਚ ਹੀ ਡਿਪਟੀ ਪ੍ਰਾਈਮ ਮਨਿਸਟਰ ਅਤੇ ਗ੍ਰਹਿ-ਮੰਤ੍ਰੀ, ਸਰਦਾਰ ਪਟੇਲ, ਅਤੇ ਪ੍ਰਾਈਮ ਮਨਿਸਟਰ, ਸ੍ਰੀ ਨਹਿਰੂ ਦੀ ਆਗਿਆ ਅਤੇ ਇੱਛਾ ਅਨੁਸਾਰ, ਪੰਜਾਬ ਦੇ ਗਵਰਨਰ, ਸ੍ਰੀ ਨੇ ਪੂਰਬੀ ਅਥਵਾ ਭਾਰਤੀ ਪੰਜਾਬ ਦੇ ਸਭ ਡਿਪਟੀ ਕਮਿਸ਼ਨਰਾਂ ਨੂੰ, ਪੰਜਾਬ ਦੇ ਗ੍ਰਹਿ-ਮੰਤ੍ਰੀ ਦੀ ਸਿੱਧੀ ਸੰਮਤੀ ਨਾਲ ਹੀ, ਬੜੇ ਕੋਝੇ ਢੰਗ ਨਾਲ, ਇਹ ਹਿਦਾਇਤਾਂ ਜਾਰੀ ਕੀਤੀਆਂ ਕਿ ਪਾਕਿਸਤਾਨ ਵਿਚੋਂ ਉਜੜ ਕੇ ਆਏ ਸਿੱਖਾਂ ਨੂੰ ਖ਼ਾਸ ਕਰਕੇ, ਅਤੇ ਸਭ ਪੰਜਾਬ ਦੇ ਸਿੱਖਾਂ ਨੂੰ ਹੀ, ਇਉਂ ਮੰਨ ਕੇ ਕਿ ਇਹ ਜਰਾਇਮ ਪੇਸ਼ਾ ਕੌਮ ਹੈ, ਜਿਤਨੀ ਹੋ ਸਕੇ, ਸਖ਼ਤੀ ਇਨ੍ਹਾਂ ਉਤੇ ਕੀਤੀ ਜਾਵੇ, ਮਾਰਨਾ, ਕੁੱਟਣਾ, ਗੋਲੀਆਂ ਨਾਲ ਮਾਰ ਸੁੱਟਣਾ ਆਦਿ, ਅਤੇ ਇਹ ਕੰਮ ਸਰਕਾਰੀ ਪੱਧਰ ਉਤੇ, ਬਿਨਾਂ ਕਾਨੂੰਨ, ਨਿਆਂ ਵਿਚਾਰੇ ਦੇ, ਐਸੀ ਤੱਦੀ ਨਾਲ ਕੀਤਾ ਜਾਵੇ, ਕਿ ਸਿੱਖਾਂ ਨੂੰ ਹੋਸ਼ ਆ ਜਾਏ ਕਿ ਰਾਜਾ ਕੌਣ ਹੈ ਤੇ ਪਰਜਾ ਕੌਣ । ਉਸ ਵੇਲੇ ਸਾਰੇ ਭਾਰਤੀ ਪੰਜਾਬ ਵਿਚ ਦੋ ਹੀ ਸਿੱਖ ਡਿਪਟੀ ਕਮਿਸ਼ਨਰ ਸਨ, ਇਕ ਮੈਂ ਕਾਂਗੜੇ Intro. p. 5ਵਿਚ ਅਤੇ ਦੂਜਾ ਗੁੜਗਾਉਂ ਵਿਚ । ਇਨ੍ਹਾਂ ਜ਼ਿਲ੍ਹਿਆਂ ਵਿਚ ਨਾ ਪੁਰਾਣੇ ਸਿੱਖ ਵਾਸੀ ਕੋਈ ਬਹੁਤੇ ਸਨ ਅਤੇ ਨਾ ਹੀ ਨਵੇਂ ਆਏ ਸ਼ਰਨਾਰਥੀ । ਹੋਰ ਤਾਂ ਕਿਸੇ ਡਿਪਟੀ ਕਮਿਸ਼ਨਰ ਨੇ ਕੀ ਹੀਲ ਹੁਜਤ ਕਰਨੀ ਸੀ, ਮੈਂ ਬੜਾ ਤਕੜਾ ਰੋਸ-ਪੱਤ੍ਰ ਤ੍ਰਿਵੇਦੀ ਨੂੰ ਲਿਖਿਆ ਕਿ ਜਿਹੜੇ ਲੋਗ ਅਜ ਸਿੱਖਾਂ ਨੂੰ ਤੇ ਸਮੁੱਚੀ ਸਿੱਖ ਕੌਮ ਨੂੰ ‘ਜਰਾਇਮ-ਪੇਸ਼ਾ’ ਤੇ ‘ਬਿਗਾਨਿਆਂ ਦੀਆਂ ਧੀਆਂ ਭੈਣਾਂ ਨੂੰ ਹੱਥ ਪਾਉਣ ਵਾਲੇ’, ‘ਲੁਟੇਰੇ’ ਕਹਿੰਦੇ ਹਨ, ਉਨ੍ਹਾਂ ਦੀ, ਅਥਵਾ ਉਨ੍ਹਾਂ ਦੀ ਅਪਣੀ ਕੌਮ ਦੇ ਚਰਿਤ੍ਰ ਦੀ ਜੇ ਚੀਰ ਫਾੜ ਕੀਤੀ ਜਾਵੇ ਤਾਂ ਕੀ ਨਤੀਜਾ ਨਿਕਲੇ, ਆਦਿ । ਮੈਂ ਇਹ ਸਰਾਸਰ ਹਿੰਦੂ-ਹੰਕਾਰ-ਆਸ਼੍ਰਿਤ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ । ਇਹ ਸਿਧਾਂਤ ਜਗਤ ਪ੍ਰਸਿੱਧ ਤੇ ਪ੍ਰਵਾਣਤ ਹੈ ਕਿ ਕਿਸੇ ਸਰਕਾਰੀ ਅਫ਼ਸਰ ਨੂੰ ਸਰਾਸਰ ਗ਼ੈਰ ਕਾਨੂੰਨੀ ਯਾ ਗ਼ੈਰ ਇਨਸਾਨੀ ਹੁਕਮ ਮੰਨਣ ਲਈ ਕੋਈ ਸਰਕਾਰ ਮਜਬੂਰ ਨਹੀਂ ਕਰ ਸਕਦੀ । ਜੇ ਅਜੇਹੀ ਘਟਨਾ ਅੰਗ੍ਰੇਜ਼ਾਂ ਵੇਲੇ ਹੋਈ ਹੁੰਦੀ ਤਦ ਉਹ ਗਵਰਨਰ ਤ੍ਰਿਵੇਦੀ ਨੂੰ ਹੀ ਰਾਜਕਾਜ ਸੰਭਾਲਣ ਦੇ ਅਯੋਗ ਸਮਝ ਕੇ, ਦੰਡ ਦਿੰਦੇ ਕਿ ਕਿਉਂ ਉਸ ਨੇ ਅਪਣੇ ਦਿੱਲੀ ਦੇ ਮਾਲਕਾਂ ਦੀ ਇੱਛਾ ਨੂੰ ਅਜੇਹੇ ਕੋਝੇ ਤੇ ‘’ ਢੰਗ ਨਾਲ ਲਾਗੂ ਕਰਨ ਦਾ ਯਤਨ ਕੀਤਾ । ਪਰ ਜਿਨ੍ਹਾਂ ਲੋਕਾਂ ਦੇ ਹੱਥ ਰਾਜਸੱਤਾ, ਹਜ਼ਾਰ ਵਰ੍ਹੇ ਦੀ ਗ਼ੁਲਾਮੀ ਪਿਛੋਂ, ‘ਅੰਨ੍ਹੇ ਦੇ ਪੈਰ ਹੇਠਾਂ ਬਟੇਰਾ’ ਆਉਣ ਵਾਂਗ ਹੀ, ਯਾ ਨਿਰੀ ਚਪਲ ਬੁੱਧੀ ਦੁਆਰਾ ਹੀ ਆ ਗਈ ਸੀ, ਉਨ੍ਹਾਂ ਦਾ ਪ੍ਰਤਿਕਰਮ ਇਹ ਹੋਇਆ ਕਿ, ਇਹ ਕਪੂਰ ਸਿੰਘ ਹੀ ਹੈਂਕੜਬਾਜ਼ ਤੇ ਦੰਡ-ਅਧਿਕਾਰੀ ਹੈ, ਜੋ ਸਿੱਖਾਂ ਨੂੰ ਬਹੁ-ਗਿਣਤੀ ਦੀ ਕੌਮ ਦੀ ਪਰਜਾ ਨਹੀਂ ਮੰਨਦਾ । ਇਹ ਤੱਥ ਜੋ ਅੰਤਿਕਾ ॥ ੧ ॥ ਵਿਚ ਅੰਕਤ ਹਨ ਇਹਨਾਂ ਕਰਕੇ ਭੀ ਨਹਿਰੂ ਜੀ ਤੇ ਪਟੇਲ ਜੀ ਮੈਨੂੰ ਸੋਧਣ ਦਾ ਬਹਾਨਾ ਹੀ ਲਭ ਰਹੇ ਸਨ । ਬਦਕਿਸਮਤੀ ਕਹੋ ਕਿ ਜਦੋਂ ਦਿੱਲੀ ਦੀ ਸਰਕਾਰ ਵਿਚ ਵੱਡੇ ਵਜ਼ੀਰ ਬਣ ਕੇ ਚਲੇ ਗਏ ਤਾਂ ਇਹ ਫ਼ਾਈਲ ਵੀ ਨਾਲ ਹੀ ਗੁੰਮ ਹੋ ਗਈ ।
Around this time, at the direction and wish of Deputy Prime Minister and Home Minister Sardar Patel and Prime Minister Nehru, the governor of Panjab, , with the express consent of Panjab Home Minister , issued instructions to all deputy commissioners in East or Indian Panjab. In a particularly ugly manner he directed that especially the Sikhs driven out of Pakistan, and indeed all the Sikhs of Panjab, be treated as a criminal community and dealt with as harshly as possible, including assault, beatings, and shootings. These measures were to be carried out officially, without regard for law or justice, with such severity that the Sikhs would come to their senses about who was ruler and who was subject. At that time there were only two Sikh deputy commissioners in all of Indian Panjab. I was in Kangra Intro. p. 5and the other was in Gurgaon. Neither district had many established Sikh residents or newly arrived refugees. What objection could any other deputy commissioner be expected to make? I wrote a vigorous letter of protest to Trivedi. I asked what would come of scrutinizing the character of the people who now called the Sikhs and the Sikh community as a whole “habitual criminals,” “people who lay hands on other people’s daughters and sisters,” and “plunderers,” or of scrutinizing the character of their own community. I refused to obey this order, which was based entirely on Hindu arrogance. It is a principle known and accepted the world over that no government can compel a public officer to obey a patently unlawful or inhumane order. Had anything like this happened in the British period, the British would have judged Governor Trivedi himself unfit to govern and punished him for trying to enforce the will of his masters in Delhi in such an ugly, one-stroke “jhatka” fashion. But those who, after a thousand years of servitude, had come into power as a quail comes under a blind man’s foot, or through sheer cunning, reacted by saying that it was Kapur Singh who was arrogant and high-handed because he did not regard the Sikhs as subjects of the majority community. Because of these facts too, set out in Appendix 1, Nehru and Patel were looking for an excuse to deal with me. Unfortunately, when went off to become a senior minister in the government in Delhi, the file disappeared as well.
ਇਹ ਅਕਤੂਬਰ, ਸੰਨ 1947 ਵਾਲਾ ਸਰਕੂਲਰ, ਸਾਰੇ ਸਿੱਖਾਂ ਨੂੰ ‘ਜਰਾਇਮ ਪੇਸ਼ਾ’ ਘੋਸ਼ਤ ਕਰਨ ਵਾਲਾ, ਨਿਰੀ ਪੰਜਾਬ ਦੇ ਗਵਰਨਰ, ਦੀ ਨਿਜੀ ਕੁਚੇਸ਼ਟਾ ਹੀ ਮਤ ਸਮਝੀ ਜਾਏ । ਸੰਨ 1954 ਦੇ ਨੇੜੇ ਤੇੜੇ, ਇਕ ਅਜੇਹਾ ਸ਼ਾਹੀ ਹੁਕਮ, ਹਿੰਦੁਸਤਾਨੀ ਫ਼ੌਜ ਦੇ ਵੱਡੇ ਅਫ਼ਸਰਾਂ ਦੇ ਨਾਮ ਭੀ ਜਾਰੀ ਹੋਇਆ ਸੁਣਿਆ ਸੀ, ਕਿ ਫ਼ੌਜੀ ਸਿੱਖਾਂ ਨੂੰ, ਵਾਹ ਲਗਦੀ, ਦਬਾ ਧਮਕਾ ਕੇ, ਨਿਮਾਣਾ ਅਤੇ ਉਤਾਰੂ, ਮਾਨਭੰਗ ਤੇ ਢਹਿੰਦੀਆਂ ਕਲਾਂ ਵਿਚ, ਨਿਰੰਤਰ ਰਖਿਆ ਜਾਵੇ । ਇਕ ਸਿੱਖ ਫ਼ੌਜੀ ਅਫ਼ਸਰ, ਮੇਜਰ ਗਿਆਨ ਸਿੰਘ ਨੇ ਇਸ ਦੇ ਵਿਰੁੱਧ ਪ੍ਰੋਟੈਸਟ ਕੀਤਾ ਤਾਂ ਜੋ ਦਸ਼ਾ ਉਸ ਦੀ ਕੀਤੀ ਗਈ ਉਸ ਦਾ ਵਰਨਣ ਉਹ ਆਪ ਹੀ ਭਲੀ ਪ੍ਰਕਾਰ ਕਰ ਸਕਦੇ ਹਨ । ਜੀ ਨੇ, ਅਕਾਲੀ ਮੈਂਬਰ ਪਾਰਲੀਮੈਂਟ ਦੀ ਹੈਸੀਅਤ ਵਿਚ, ਇਸ ਦੁਰਨੀਤੀ ਦੇ ਵਿਰੁਧ, ਲੋਕ ਸਭਾ ਵਿਚ, ਧਿਆਨ ਦਿਵਾਊ (Call Attention) ਨੋਟਸ ਦਿਤਾ ਸੀ । ਪਰ ਉਦੋਂ ਹੀ ਸ: ਹੁਕਮ ਸਿੰਘ ਦਾ ਸਿਤਾਰਾ ਚਮਕ ਉਠਿਆ ਤੇ ਉਹ ਡਿਪਟੀ ਸਪੀਕਰ ਬਣਾ ਦਿਤੇ ਗਏ ਅਤੇ ਇਹ ਧਿਆਨ ਦਿਵਾਊ ਨੋਟਸ ਵਿਚੇ ਹੀ ਰਹਿ ਗਿਆ ।
The October 1947 circular declaring all Sikhs to be “habitual criminals” should not be taken for a private act of malice by the Panjab governor, , alone. I had heard that around 1954 a similar directive had been issued to senior officers in the Indian Army, instructing them to intimidate Sikh soldiers as much as possible and keep them lowly and subordinate, humiliated and dispirited. A Sikh army officer, Major Gian Singh, protested against it. He himself can best describe the treatment meted out to him. As an Akali member of Parliament, submitted a Call Attention notice in the Lok Sabha against this misconduct. Just then Hukam Singh’s star rose and he was made deputy speaker, so the Call Attention notice went no further.
Appendix “A” ਅੰਤਿਕਾ ॥੧॥ ਦਾ ਅਸਲ ਅੰਗ੍ਰੇਜ਼ੀ ਰੂਪ ਹੈ । ਅੰਤਿਕਾ Intro. p. 6॥੨॥ ਮੇਰੇ ਇਸ ਬਿਆਨ ਦਾ ਅੰਤ ਹੈ ਅਤੇ Appendix “B” ਇਸ ਦਾ ਅਸਲੀ ਰੂਪ ।
Appendix “A” is the original English of Appendix 1. Appendix Intro. p. 62 is the conclusion of this statement of mine, and Appendix “B” is its original form.
ਬਸ, “ਇਤਨੀ ਸੀ ਬਾਤ ਥੀ ਜਿਸੇ ਅਫਸਾਨਾ ਕਰ ਦੀਆ” । ਅਨੇਕ ਸੁਭਾਵਕ ਦਵੈਸ਼ੀ ਹਿੰਦੂ ਅਤੇ ਮਲੀਨ ਬੁੱਧੀ ਸਿੱਖਾਂ ਨੇ ਜਵਾਹਰ ਲਾਲ ਨਹਿਰੂ ਤਕ ਬਤੰਗੜ ਬਣਾ ਬਣਾ ਕੇ ਪੁਚਾਉਣੇ ਅਰੰਭ ਦਿਤੇ ਕਿ ਤੇ ਕਪੂਰ ਸਿੰਘ ਸਿੱਖ ਰਾਜ ਪੁਨਰ ਸਥਾਪਤ ਕਰਨ ਦੀਆਂ ਵਿਉਂਤਾਂ ਬਣਾ ਰਹੇ ਹਨ । ਚੀਨ ਤੇ ਪਾਕਿਸਤਾਨ, ਅਮ੍ਰੀਕਾ ਤੇ ਇੰਗਲੈਂਡ ਨਾਲ ਸੰਬੰਧ ਸਥਾਪਤ ਕਰ ਲਏ ਗਏ ਹਨ ਅਤੇ ਪਹਾੜਾਂ ਵਿਚ ਹਥਿਆਰਾਂ ਦੇ ਢੇਰਾਂ ਦੇ ਢੇਰ ਇਕੱਠੇ ਕਰ ਚੁਕੇ ਹਨ, ਆਦਿ । ਪੰਡਤ ਜਵਾਹਰ ਲਾਲ ਜੀ ਬੜੇ ਬੁੱਧੀਵਾਨ ਤੇ ਚਤੁਰ ਸਜਣ ਸਨ, ਪਰ ਰਾਜਕਾਜ ਚਲਾਉਣ ਦੀਆਂ ਅੰਦਰੂਨੀ ਮਨੋ- ਵ੍ਰਿਤੀਆਂ ਦੀ ਸੂਝ ਬੂਝ ਵਿਚ ਨਿਪੁੰਨ ਨਹੀਂ ਸਨ । ਹੁੰਦੇ ਭੀ ਕਿਵੇਂ, ਸਾਰੀ ਉਮਰ ਤਾਂ ਐਜੀਟੇਸ਼ਨਾਂ ਕਰਦਿਆਂ ਤੇ ਸਮਾਜ-ਸਿਧਾਂਤ ਦੇ ਆਧੁਨਿਕ ਗ੍ਰੰਥ ਪੜ੍ਹਦਿਆਂ ਅਤੇ ਰਾਜਸੱਤਾ ਨੂੰ ਜੱਫਾ ਮਾਰਨ ਦੀ ਮਹਾਵਿਦਿਆ ਦੀ ਘੋਖ ਵਿਚ ਲੰਘੀ ਅਤੇ ਸਦਾ ਦੰਭਾਸ਼੍ਰਿਤ ਆਦਰਸ਼- ਵਾਦ ਦੇ ਗਗਨਾਂ ਦੇ ਹੀ ਉਡਾਰੂ ਰਹੇ, ਧਰਤੀ ਉਤੇ ਤੁਰਨ ਵਾਲਿਆਂ ਦੀਆਂ ਚਾਲਾਂ ਤੋਂ ਉੱਕਾ ਅਗਿਆਤ । ਝਟ ਇਕ ਚਿੱਠੀ ਗਵਰਨਰ ਪੰਜਾਬ, ਸ੍ਰੀ ਚੰਦੂਲਾਲ ਤ੍ਰਿਵੇਦੀ, ਅਤੇ ਮੁੱਖ ਮੰਤ੍ਰੀ, , ਨੂੰ ਲਿਖ ਮਾਰੀ ਕਿ ਇਸ ਕਪੂਰ ਸਿੰਘ ਦਾ ਮੱਕੂ ਕਿਉਂ ਨਹੀਂ ਠੱਪਿਆ ਜਾਂਦਾ । (“Why is not something being done about this man ?”) ਇਉਂ ਤੇ ਅਜੇਹੀਆਂ ਹੀ ਚਿੱਠੀਆਂ , ਭਾਰਤ ਦੇ ਗ੍ਰਹਿ-ਮੰਤ੍ਰੀ, ਸ੍ਰੀ ਸਰਦਾਰ ਪਟੇਲ ਨੇ ਭੀ ਲਿਖ ਮਾਰੀਆਂ ।
That was all: “Such a little matter, and they made a whole tale out of it.” A number of naturally vindictive Hindus and malicious Sikhs began carrying exaggerated tales to Jawaharlal Nehru, saying that and Kapur Singh were planning to restore Sikh rule. They had established links with China, Pakistan, America, and England, the tales went, and had amassed heaps of weapons in the hills, and so on. Pandit Jawaharlal was an intelligent and clever man, but he was no adept at grasping the workings of the mind that go into governing. How could he have been? He had spent his whole life agitating, reading modern works of social theory, and studying the high art of getting a grip on state power. Always soaring in the skies of an idealism sustained by pretension, he knew nothing of the maneuvers of those who walked on the ground. He promptly wrote to Chandu Lal Trivedi, governor of Panjab, and , the chief minister, asking why they were doing nothing to put a stop to this Kapur Singh. (“Why is not something being done about this man ?”) Sardar Patel, India’s home minister and the Chhatrapati of Hindu Pad Padshahi, dashed off letters to the same effect.
ਇਹ ਚਿੱਠੀਆਂ ਮੈਂ ਅਪਣੇ ਵਿਰੁਧ ਹੋਈ ਵਿਭਾਗੀ ਪੜਤਾਲ ਵਿਚ, ਸ਼ਹਾਦਤ ਵਜੋਂ, ਤਲਬ ਕੀਤੀਆਂ ਸਨ, ਪਰ ਮੇਰੀ ਬੇਨਤੀ, ਅਯੋਗ ਤੌਰ ਤੇ ਅਤੇ ਕਾਨੂੰਨ ਦੀ ਮਨਸ਼ਾ ਦੇ ਖ਼ਿਲਾਫ਼, ਠੁਕਰਾ ਦਿਤੀ ਗਈ, ਇਹ ਕਹਿ ਕੇ ਕਿ ਇਹ ‘ਗ਼ੈਰਜ਼ਰੂਰੀ’ ਹਨ ।
I asked for those letters to be produced in evidence at the departmental inquiry against me, but my application was rejected improperly and against the intent of the law, on the grounds that they were “unnecessary.”
ਕਦੇ ਸੁਣਿਆ ਹੈ ਕਿ ਮਗਰਮੱਛਾਂ ਦਾ ਮਹਾਧੀਸ਼ ਤੇ ਉਪਮਹਾਧੀਸ਼ , ਦਰਿਆ ਦੇ ਲਘੂ ਮਗਰਮੱਛਾਂ ਨੂੰ ਹੁਕਮ ਦੇਵੇ ਕਿ ਫ਼ਲਾਣੀ ਮੱਛੀ ਨੂੰ ਨਿਗਲ ਲਵੋ ਅਤੇ ਉਸ ਮੱਛੀ ਦੀ ਜੀਵਨ-ਯਾਤਰਾ ਦਾ ਸ਼ੀਘਰ ਅੰਤ ਨ ਹੋਇਆ ਹੋਵੇ ? “ਮਾਂ ਵਿਸ ਦੇਵੇ ਪੁੱਤ ਨੂੰ ਕੌਣ ਰੱਖਣ ਹਾਰਾ ?” ਅੰਗਰੇਜ਼ਾਂ ਦੇ ਰਾਜ ਵਿਚ ਯਾ ਕਿਸੇ ਭੀ ਹੋਰ ਸਾਊ ਸਰਕਾਰ, ਅਦਾਲਤ ਵਿਚ ਇਹ ਚਾਰ ਚਿੱਠੀਆਂ ਹੀ, ਮੇਰੇ ਵਿਰੁਧ ਹੋਈ ਕਿਸੇ ਭੀ ਵਿਭਾਗੀ ਪੜਤਾਲ ਤੋਂ, ਇਥੋਂ ਤਕ ਕਿ ਵਡੇ ਤੋਂ ਵਡੇ, ਕਤਲ, ਖ਼ੂਨ ਆਦਿ ਦੇ ਆਰੋਪਤ ਦੋਸ਼ਾਂ ਤੋਂ ਭੀ, ਮੈਨੂੰ ਸਾਫ਼ ਬਰੀ ਕਰਾਉਣ ਲਈ ਕਾਫ਼ੀ ਸਨ । ਅਤੇ ਇਨ੍ਹਾਂ ਚਿੱਠੀਆਂ ਦੇ ਆਧਾਰ ਉਤੇ ਹੀ ਕਿਸੇ ਭੀ ਪਰਾਣਵਾਨ, ਜਾਗ੍ਰਤ, ਪ੍ਰਜਾਤੰਤ੍ਰ ਰਾਜਸ਼ਾਸਨ ਵਿਚ ਇਹ ਦੋਵੇਂ , ਨਹਿਰੂ ਜੀ ਤੇ ਪਟੇਲ ਜੀ, ਆਪਣੇ ਅਧਿਕਾਰਾਂ ਦੀ ਘੋਰ ਦੁਰਵਰਤੋਂ ਕਰਨ ਦੇ ਦੋਸ਼ ਵਿਚ, ਅਪਣੀ ਪ੍ਰਭੂਸੱਤਾ ਸੰਪੰਨ ਪਦਵੀ ਤੋਂ ਉਤਾਰੂ ਹੋ ਕੇ, ਕਾਰਗ੍ਰਹਿ-ਵਾਸੀ ਹੋਣ ਦੇ ਅਧਿਕਾਰੀ ਬਣ ਚੁਕੇ ਸਨ । ਪਰ ਅਜੇ ਕਾਂਗਰਸ ਦਾ ਪਤਨ ਅਤੇ ਜਨਤਾ ਸਰਕਾਰ ਦਾ ਰਾਜ ਸਥਾਪਤ ਨਹੀਂ ਹੋਇਆ ਸੀ ।
Have you ever heard of the overlord and deputy overlord of the crocodiles, Maggo Pir, ordering the lesser crocodiles of the river to swallow a certain fish without the fish’s life coming to a swift end? “If a mother gives her son poison, who is there to protect him?” Under British rule or before a court under any other decent government, these four letters alone would have sufficed to secure my complete exoneration in any departmental inquiry, even of the gravest charges, such as murder or bloodshed. On the strength of these letters alone, in any living, vigilant democracy, those two Mahishasuras, Nehru and Patel, would have deserved to be removed from their offices and imprisoned for gross abuse of authority. But Congress had yet to fall and the Janata government had yet to come to power.
ਅੰਤਿਕਾ ॥ ੧ ॥ ਵਿਚ ਜੋ ਵਾਕਿਆਤ ਤੇ ਤੱਥ ਅੰਕਤ ਕੀਤੇ ਗਏ ਹਨ ਅਤੇ ਵਿਸ਼ੇਸ਼ ਕਰ ਕੇ, ਜਾਟ ਮੰਤ੍ਰੀ, ਕੈਪਟਨ ਰਣਜੀਤ ਸਿੰਘ ਅਤੇ ਜੱਟ ਮੁੱਖ ਮੰਤ੍ਰੀ, ਪ੍ਰਤਾਪ ਸਿੰਘ Intro. p. 7, ਅਤੇ ਤਿੰਨ ਹਿੰਦੂ ਆਈ. ਸੀ. ਐਸ. ਅਫ਼ਸਰਾਂ, ਸਚਦੇਵ, ਸ੍ਰੀਨਗੇਸ਼, ਭਿੱਢੇ ਆਦਿ ਦੀਆਂ, ਹਿੰਦ ਸੈਕੂਲਰ ਰਾਜ ਦ੍ਰਿੜ੍ਹ ਕਰਨ ਹਿਤ, ਜਿਨ੍ਹਾਂ ਉਤਸਾਹ-ਪੂਰਤ ਕਾਰਸਤਾਨੀਆਂ ਦਾ ਵਿਸਤਾਰ ਆਉਂਦਾ ਹੈ, ਉਹ ਅਸਲ ਵਿਚ, ਪੰਡਤ ਜਵਾਹਰ ਲਾਲ ਜੀ ਅਤੇ ਸਰਦਾਰ ਪਟੇਲ ਦੀਆਂ ਚਿੱਠੀਆਂ ਅਤੇ ਉਨ੍ਹਾਂ ਚਿੱਠੀਆਂ ਦੇ ਪਰੇਰਕ ਵਿਚਾਰਾਂ ਨੂੰ ਫੁੱਲ ਚੜ੍ਹਾਉਣ ਦੇ ਯਤਨਾਂ ਦੀ ਇਕ ਕੜੀ ਹੀ ਸਮਝਣੀ ਚਾਹੀਏ ਅਤੇ ਨਾਲ ਹੀ ਉਹਨਾਂ ਫਿਰਕੂ ਰੁਹਜਾਨਾਂ ਦਾ ਅਕੱਟ ਸਬੂਤ ਤੇ ਪ੍ਰਗਟਾਵਾ ਜਿਨ੍ਹਾਂ ਕਰ ਕੇ ‘ਕਮੀਊਨਿਲ ਅਵਾਰਡ’ ਹੋਂਦ ਵਿਚ ਆਇਆ ਤੇ ਸੰਨ 1947 ਵਿਚ ਹਿੰਦੁਸਤਾਨ ਦੋ ਟੁਕੜਿਆਂ ਵਿਚ ਵੰਡ ਦਿਤਾ ਗਿਆ । ਇਹ ਸਮਝੇ ਬਿਨਾਂ ਹਿੰਦੁਸਤਾਨ ਦੇ ਬਟਵਾਰੇ ਦੇ ਸ਼ੁੱਧ ਰੂਪ ਨੂੰ ਸਮਝਣਾ ਕਠਨ ਹੈ ।
Appendix 1 records the events and facts, in particular the zealous maneuvers to consolidate secular rule in India by the Jat minister Captain Ranjit Singh, the Jat chief minister Pratap Singh Intro. p. 7, and the three Hindu Indian Civil Service officers Sachdev, Srinagesh, and Bhide. These maneuvers must be seen as one link in the effort to bring to fruition Nehru’s and Patel’s letters and the ideas that prompted them. They are also incontrovertible evidence and an expression of the communal tendencies that brought the “Communal Award” into being and split India into two in 1947. Without understanding this, it is hard to see the Partition of India for what it was.
12 ਅਪ੍ਰੈਲ, ਸੰਨ 1949 ਨੂੰ ਮੈਂ ਚਾਰ ਮਹੀਨੇ ਦੀ ਛੁੱਟੀ ਉਤੇ ਸ਼ਿਮਲੇ ਠਹਿਰਿਆ ਹੋਇਆ ਸੀ । ਉਸ ਦਿਨ ਦੀ ਵਜ਼ਾਰਤ ਦੇ ਖ਼ਿਲਾਫ਼ ਬੇ-ਪ੍ਰਤੀਤੀ ਦਾ ਮਤਾ, ਪੰਜਾਬ ਦੀ ਵਿਧਾਨ ਸਭਾ ਵਿਚ, ਅਚਾਨਚਕ ਪਾਸ ਹੋ ਗਿਆ । 13 ਅਪ੍ਰੈਲ ਨੂੰ ਵਸਾਖੀ ਦੀ ਛੁੱਟੀ ਸੀ ਅਤੇ 14 ਅਪ੍ਰੈਲ ਨੂੰ ਸਵੇਰੇ ਡਾਕਟਰ ਗੋਪੀ ਚੰਦ ਭਾਰਗਵ ਦੀ ਵਜ਼ਾਰਤ ਨੇ ਨਵੇਂ ਮੰਤਰੀ ਮੰਡਲ ਨੂੰ ਹਕੂਮਤ ਸੰਭਾਲ ਦੇਣੀ ਸੀ । ਇਉਂ, 12 ਅਪ੍ਰੈਲ, ਸੰਨ 1949 ਨੂੰ, ਸ਼ਾਮ ਦੇ ਪੰਜ ਵਜੇ, ਡਾਕਟਰ ਗੋਪੀ ਚੰਦ ਦੀ ਵਜ਼ਾਰਤ ਦੇ ਅਧਿਕਾਰ, ਵਾਸਤਵਿਕ ਰੂਪ ਵਿਚ, ਸਮਾਪਤ ਹੋ ਚੁਕੇ ਸਨ ।
On April 12, 1949, I was staying in Simla on four months’ leave. That day the Punjab Legislative Assembly unexpectedly passed a motion of no confidence in ’s ministry. April 13 was the Vaisakhi holiday, and on the morning of April 14 Dr. Gopi Chand Bhargava’s ministry was to hand over government to the new cabinet. Thus, as a practical matter, the powers of Dr. Gopi Chand’s ministry had come to an end at five in the evening on April 12, 1949.
13 ਅਪ੍ਰੈਲ ਤੇ 14 ਅਪ੍ਰੈਲ ਸੰਨ 1949 ਦੀ ਦਰਮਿਆਨੀ ਰਾਤ ਨੂੰ, ਡਾਕਟਰ ਗੋਪੀ ਚੰਦ ਭਾਰਗਵ ਦੀ ਵਜ਼ਾਰਤ ਦੇ ਅਧਿਕਾਰਾਂ , ਅਤੇ ਗੋਪੀ ਚੰਦ ਭਾਰਗਵ ਦੇ ਹੁਕਮ ਨਾਲ, ਰਾਤ ਦੇ ਸਾਢੇ ਬਾਰਾਂ ਵਜੇ, ਮੈਨੂੰ ਆਈ. ਸੀ. ਐਸ, ਦੀ ਪਦਵੀ ਤੋਂ ਮੁਅੱਤਲੀ ਦਾ ਹੁਕਮ, ਸ੍ਰੀ ਸੱਚਦੇਵ ਆਈ. ਸੀ. ਐਸ., ਚੀਫ਼ ਸੈਕ੍ਰੇਟਰੀ ਦੇ ਦਸਖ਼ਤਾਂ ਹੇਠਾਂ, ਦੇ ਦਿਤਾ ਗਿਆ, ਮੇਰੇ ਘਰ ਆ ਕੇ ਅਤੇ ਮੈਨੂੰ ਸੁੱਤੇ ਪਏ ਨੂੰ ਜਗਾ ਕੇ । ਕਿਸ ਅਧਿਕਾਰ ਨਾਲ, ਕਿਹੜੇ ਕਾਨੂੰਨ ਹੇਠਾਂ, ਕਿਹੜਾ ਨਿਆਂ ਵਿਚਾਰ ਕੇ, ਇਹ ਧੱਕਾ ਕੀਤਾ ਗਿਆ, ਕੋਈ ਨਹੀਂ ਕਹਿ ਸਕਦਾ । “ਮੁਲਖ ਹਿੰਦੂ ਕਾ, ਰਾਜ ਤਿਕੜੇ ਕਾ, ਗੁਰੂ ਰਾਖਾ ਹੈ ਭਾਈ ਸਿੱਖੜੇ ਕਾ ।” (ਤਿਕੜਾ=ਨਹਿਰੂ, ਪਟੇਲ, ਤ੍ਰਿਵੇਦੀ) । ਬਿਨਾਂ ਕਿਸੇ ਦੋਸ਼ ਲਾਏ ਦੇ, ਬਿਨਾਂ ਕਿਸੇ ਪੁੱਛ ਪੜਤਾਲ ਦੇ, ਤੇ ਬਿਨਾਂ ਕਾਇਦਾ ਕਾਨੂੰਨ ਵਿਚਾਰੇ ਦੇ, ਸਿੱਧਾ ਹਿੱਕ ਦੇ ਧੱਕੇ ਨਾਲ, ਤਾਂ ਜੁ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ-ਮੰਤਰੀ ਇਹ ਨ ਸਮਝਣ ਕਿ ਉਨ੍ਹਾਂ ਦੀ ਕੁਚੇਸ਼ਟਾ ਨੂੰ ਫੁੱਲ ਨਹੀਂ ਚੜ੍ਹਾਏ ਗਏ, ਇਹ ਕਾਰਾ ‘ਜ਼ਰਾਇਮ ਪੇਸ਼ਾ’ ਸਿੱਖ ਪੰਥ ਦੇ ਇਕ ਉੱਚਤਮ ਸ਼੍ਰੇਣੀ ਦੇ ਰਾਜ ਅਧਿਕਾਰੀ ਦੇ ਵਿਰੁਧ ਕੀਤਾ ਗਿਆ । !
On the night of April 13–14, 1949, acting under the authority of Dr. Gopi Chand Bhargava’s ministry and on Gopi Chand Bhargava’s orders, they came to my home at half past midnight and woke me from sleep to serve me with an order suspending me from my post in the Indian Civil Service. It bore the signature of the chief secretary, Sachdev, also of the Indian Civil Service. Under what authority, under what law, with what regard for justice was this outrage committed? No one can say. “The country is the Hindus’, rule belongs to the trio, and the Guru is the protector of the poor Sikh brother.” (The trio: Nehru, Patel, Trivedi.) They took this action against a state officer of the highest rank of the “criminal” Sikh Panth without laying any charge, without any inquiry, and without considering any rule or law. It was done by sheer force, lest the prime minister and home minister of India think their malicious designs had been left unfulfilled. ! (Truth alone triumphs!)
ਆਈ. ਸੀ. ਐਸ. ਦੇ ਅਫ਼ਸਰ ਨੂੰ ਕਾਨੂੰਨ ਅਨੁਸਾਰ, ਮੁਅੱਤਲ ਕੀਤਾ ਹੀ ਨਹੀਂ ਜਾ ਸਕਦਾ, ਜਿਤਨਾ ਚਿਰ ਕਿ ਉਸ ਉਤੇ ਕੋਈ ਗੰਭੀਰ ਦੋਸ਼, ਪੜਤਾਲ ਕਰਨ ਪਿਛੋਂ ਸਿੱਧ ਨਾ ਹੋ ਜਾਵੇ । ਇਹ ਗੱਲ ਹੁਣ ਸੁਪ੍ਰੀਮ ਕੋਰਟ ਨੇ ਕਈ ਕੇਸਾਂ ਵਿਚ ਮੰਨ ਭੀ ਲਈ ਹੈ । ਨਾ ਹੀ ਕਦੇ ਕੋਈ ਆਈ. ਸੀ. ਐਸ., ਪਿਛਲੇ ਬੀਤੇ ਸੌ ਸਾਲਾਂ ਵਿਚ ਇਉਂ ਮੁਅੱਤਲ ਹੋਇਆ । ਨਾ ਹੀ ਮੈਥੋਂ ਬਿਨਾਂ ਕਿਸੇ ਹੋਰ ਨੂੰ ਇਉਂ ਮੁਅੱਤਲ ਅੱਜ ਤਕ ਕੀਤਾ ਗਿਆ ਹੈ ।
By law, an Indian Civil Service officer cannot be suspended until a serious charge against him has been established after inquiry. The Supreme Court has now recognized this in several cases. No Indian Civil Service officer in the past hundred years had been suspended this way. And to this day nobody apart from me has been suspended this way.
ਡੰਗ-ਟਪਾਊ ਸਰਕਾਰਾਂ, ਜਿਹੀ ਕਿ ਡਾਕਟਰ ਭਾਰਗਵ ਦੀ, 12 ਅਪ੍ਰੈਲ ਸੰਨ Intro. p. 81949 ਨੂੰ ਬਣ ਗਈ ਸੀ, ਉਹ ਕਦੇ ਵੀ ਇਸ ਪ੍ਰਕਾਰ ਦੇ ਠੋਸ ਕਦਮ, ਜਿਨ੍ਹਾਂ ਦੀ ਕਿ ਪੈਰਵੀ ਤੇ ਪੂਰਤੀ ਉਹ ਆਪ ਕਰਨ ਤੋਂ ਅਸਮਰਥ ਹੋ ਚੁਕੇ ਹੋਣ, ਨਹੀਂ ਚੁਕਦੀਆਂ । ਇਹ ਸਪੱਸ਼ਟ ਅਤੇ ਪ੍ਰਮਾਣੀਕ ਰਾਜ-ਕ੍ਰਿਆ ਦਾ ਵਿਧਾਨ ਹੈ, ਜਿਸ ਦੀ ਉਲੰਘਣਾ ਕਰਨੀ, ਕਿਸੇ ਮੰਤ੍ਰੀ ਮੰਡਲ ਲਈ ਭੀ ਬੱਜਰ ਕੁਕਰਮ ਹੈ । ਪਰ ਮੁਗ਼ਲ ਪਾਤਸ਼ਾਹ, ਨੇ, ਸੰਨ 1710 ਵਿਚ ਇਹ ਫ਼ੁਰਮਾਨ ਜਾਰੀ ਕੀਤਾ ਸੀ ਕਿ “ਨਾਨਕ ਪ੍ਰਸਤਾਂ ਰਾ ਹਰ ਕੁਜਾ ਕਿ ਬਿਯਾਬੰਦ, ਬ-ਕਤਲ ਰਸਾਨੰਦ”, ਅਰਥਾਤ, ‘ਜਿਥੇ ਕਿਤੇ ਭੀ ਕੋਈ ਸਿੱਖ ਦਿਸੇ ਉਥੇ ਹੀ ਮਾਰ ਮੁਕਾਓ ।’ ਮੇਰੇ ਉਤੇ ਇਸੇ ਮੁਗ਼ਲ ਫ਼ੁਰਮਾਨ ਨੂੰ ਲਾਗੂ ਕੀਤਾ ਗਿਆ । ਮੈਂ ਅਪਣੇ ਸਿੱਖ ਹੋਣ ਦਾ ਜੈਕਾਰਾ ਜੁ ਲਾਇਆ ਸੀ ।
Caretaker governments, such as Dr. Bhargava’s after April 12, Intro. p. 81949, never take substantive measures that they themselves are no longer in a position to pursue or carry through. This is a clear and authoritative rule of government, and it is a gross misdeed for any cabinet to violate it. But in 1710 the Mughal emperor issued this decree: “Wherever they find the followers of Nanak, put them to death,” which is to say, “Wherever you see a Sikh, kill him on the spot.” This very Mughal decree was applied to me. I had, after all, proclaimed aloud that I was a Sikh.
ਛੁੱਟੀ ਉਤੇ ਵਿਚਰ ਰਹੇ ਸਰਕਾਰੀ ਨੌਕਰ ਉਤੇ ਕਦੇ ਮੁਅੱਤਲੀ ਦਾ ਹੁਕਮ ਲਾਗੂ ਹੀ ਨਹੀਂ ਕੀਤਾ ਜਾ ਸਕਦਾ ਜਿਤਨਾ ਚਿਰ ਉਸ ਨੂੰ ਪਹਿਲਾਂ ਛੁੱਟੀਉਂ ਬੁਲਾ ਕੇ, ਅਪਣੀ ਪਦਵੀ ਉਤੇ ਲਗਾ ਨਾ ਲਿਆ ਜਾਵੇ । ਪਰ ਇਹ ਗੱਲਾਂ ਕਾਨੂੰਨ ਦੀਆਂ ਹਨ । ਜਿਹੜੇ ਮੰਦਭਾਗੇ ਕਾਨੂੰਨ ਦੀਆਂ ਹੱਦਾਂ ਤੋਂ ਬਾਹਰ ਧਕੇਲ ਦਿਤੇ ਗਏ ਹੋਣ, ਉਨ੍ਹਾਂ ਦਾ ਬਚਾਅ ਕੌਣ ਕਰੇ ?
An order of suspension can never be put into effect against a public servant who is on leave until he has first been recalled from leave and reinstated in his post. But these are matters of law. Who is to defend the unfortunate people who have been pushed outside the bounds of the law?
ਸਰਕਾਰੀ ਛੁੱਟੀ ਵਾਲੇ ਦਿਨ ਅਤੇ ਅੱਧੀ ਰਾਤ ਨੂੰ ਸਰਕਾਰੀ ਅਫ਼ਸਰਾਂ ਨੂੰ ਮੁਅੱਤਲ ਕਰਨ ਦੇ ਹੁਕਮ ਪਾਸ ਕਰਨਾ ਨਾ ਵਿਧਾਨ ਹੈ ਅਤੇ ਨਾ ਰੀਤੀ । ਪਰ ਵਿਧਾਨ ਤੇ ਰੀਤੀ ਉਨ੍ਹਾਂ ਲਈ ਹੈ, ਜਿਹੜੇ ਸਿੱਖੀ ਦੀ ਸ਼ਰਧਾ ਦਾ ਘੋਰ ਪਾਪ ਨਹੀਂ ਕਰਦੇ ।
It is neither lawful nor customary to issue orders suspending government officers on a public holiday and in the middle of the night. But law and custom are for those who do not commit the grave sin of devotion to Sikhi.
ਹੁਣ ਸੈਕੂਲਰ ਹਿੰਦੂਰਾਜ ਦਾ ਪ੍ਰਾਰੰਭ ਹੋ ਚੁੱਕਾ ਸੀ, ਅਤੇ ਕੋਈ ਕਾਇਦਾ ਕਾਨੂੰਨ, ਧਰਮ, ਨਿਆਂ, ਇਨ੍ਹਾਂ ਸ੍ਵੈਵਸ਼, ਆਪਹੁਦਰੇ, ਨਿਰੰਕੁਸ਼, ਨਵ-ਜਨਮੇ ਹਾਕਮਾਂ ਉਤੇ ਲਾਗੂ ਨਹੀਂ ਰਹਿ ਗਿਆ ਸੀ । ਇਹ ਲੋਕ ਹਨ ਜਿਹੜੇ ਕਿ ਸਿੱਖਾਂ ਨੂੰ “ਜਰਾਇਮ-ਪੇਸ਼ਾ ਜਾਤੀ” ਕਹਿੰਦੇ ਨਹੀਂ ਸ਼ਰਮਾਉਂਦੇ । ‘ਇਹ ਪੰਡੀਆ ਮੋਹੇ ਕਹਿਤ ਹੈ ।’
The secular Hindu Raj had now begun. No rule, law, moral duty, or justice applied any longer to these newly born, headstrong, arbitrary, and unrestrained rulers. These are the people who are not ashamed to call the Sikhs a “criminal caste.” “These pandits call me a Dhed.”
ਇਉਂ ਪੂਰਾ ਇਕ ਵਰ੍ਹਾ ਜਦ ਮੈਂ, ਨਾ ਧਰਤੀ ਨਾ ਅਸਮਾਨ, ਲਟਕਦਾ ਰਿਹਾ ਤਦ ਮੈਂ ਇਕ ਸਵਿਸਤਾਰ ਰੋਸ-ਪੱਤ੍ਰ ਦਿੱਲੀ ਦੀ ਸਰਕਾਰ ਨੂੰ ਲਿਖਿਆ ਕਿ ਮੈਨੂੰ ਕਿਉਂ, ਕਾਨੂੰਨ ਤੇ ਵਿਧਾਨ ਦੇ ਵਿਰੁੱਧ, ਇਉਂ ਸੂਲੀ ਉਤੇ ਟੰਗਿਆ ਹੋਇਆ ਹੈ । ਗੱਲ ਨੂੰ ਇਕ ਪਾਸੇ ਕਿਉਂ ਨਹੀਂ ਕੀਤਾ ਜਾਂਦਾ ?
After hanging for a whole year between earth and sky, I wrote a detailed letter of protest to the government in Delhi. Why was I, against both law and constitution, being left hanging on the stake this way? Why was the matter not settled one way or the other?
ਤਦ ਦਿੱਲੀ ਦੀ ਸਰਕਾਰ, ਜਿਸ ਦੇ ਕਰਤਾ ਧਰਤਾ, ਪੰਡਿਤ ਜਵਾਹਰ ਲਾਲ ਤੇ ਸਰਦਾਰ ਪਟੇਲ ਹੀ ਸਨ, ਨੇ ਸਾਰੇ ਹਿੰਦੁਸਤਾਨ ਦੀਆਂ ਰਾਜ ਸਰਕਾਰਾਂ ਨੂੰ ਤੇ ਕਰੜਾ ਹੁਕਮ ਜਾਰੀ ਕੀਤਾ ਕਿ ਕਿਸੇ ਆਈ. ਸੀ. ਐਸ. ਅਫ਼ਸਰ ਨੂੰ, ਬਿਨਾਂ ਦੋਸ਼ ਪੜਤਾਲੇ ਤੇ ਸਿੱਧ ਕੀਤੇ ਦੇ, ਮੁਅੱਤਲ ਅਗੇ ਤੋਂ ਨਾ ਕੀਤਾ ਜਾਵੇ, ਕਿਉਂਜੁ ਇਹ ਕਾਨੂੰਨ ਦੇ ਵਿਰੁੱਧ ਹੈ ਅਤੇ ਅਨਿਯਾ ਭੀ ਹੈ, ਪਰ ਮੇਰੀ ਬਾਬਤ ਹੁਕਮ ਇਹੋ ਹੋਇਆ, ਕਿ ਪੰਜਾਬ ਸਰਕਾਰ, ਮੇਰੇ ਉਤੇ ਦੋਸ਼ ਆਰੋਪਣ ਕਰ ਕੇ, ਵਿਭਾਗੀ ਪੜਤਾਲ ਕਰਵਾਏ ਅਤੇ ਜਿਹੜਾ ਧੱਕਾ ਕੀਤਾ ਜਾ ਚੁੱਕਾ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇ ।* ਇਹੋ ਭਾਰਤ ਦਾ Intro. p. 9ਵਿਧਾਨ ਮੇਰੇ ਵਰਗੇ ਸਿੱਖਾਂ ਲਈ ਹੈ । ਇਉਂ ਮੈਨੂੰ ਚਾਰ ਵਰ੍ਹੇ ਤੋਂ ਵੱਧ, ਧੱਕੇ ਨਾਲ ਅਤੇ ਕਾਨੂੰਨ ਦੇ ਵਿਰੁੱਧ, ਮੁਅੱਤਲ ਰਖਿਆ ਗਿਆ ਅਤੇ ਦੋ ਲੱਖ ਰੁਪਏ ਦੇ ਲਗ ਭਗ, ਮੇਰੀ ਕਾਨੂੰਨੀ ਤੌਰ ਤੇ ਬਣਦੀ ਤਨਖ਼ਾਹ, ਹਿੰਦ ਸਰਕਾਰ ਨੇ ਖੋਹ ਲਈ ਅਤੇ ਕਿਸੇ ਅਦਾਲਤ ਨੇ, ਸੁਪ੍ਰੀਮ ਕੋਰਟ ਤੱਕ, ਮੇਰਾ ਇਹ ਹੱਕ ਮੈਨੂੰ ਨਾ ਦਿਵਾਇਆ ।
The government in Delhi, run by Pandit Jawaharlal and Sardar Patel, then issued a and strict order to all the state governments of India: henceforth no Indian Civil Service officer was to be suspended until a charge had been investigated and proven, since doing so was against the law and unjust. In my case, however, the Panjab government was ordered to bring charges, hold a departmental inquiry, and uphold the injustice that had already been done.* Such is India’s Intro. p. 9constitution for Sikhs like me. In this way I was kept under suspension for more than four years by sheer force and against the law. The Government of India took from me nearly two hundred thousand rupees in salary to which I was legally entitled, and no court, up to and including the Supreme Court, secured that right for me.
Intro. p. 8*Article 15, of the . The State shall not discriminate against any citizen on grounds only of religion, race, , sex, place of birth or any of them.
*Article 15, of the Constitution of India. The State shall not discriminate against any citizen on grounds only of religion, race, caste, sex, place of birth or any of them.
ਇਨ੍ਹਾਂ ਦਿਨਾਂ ਵਿਚ ਹੀ, ਮਾਸਟਰ ਤਾਰਾ ਸਿੰਘ ਉਤੇ ਬਗ਼ਾਵਤ ਆਦਿ ਦੋਸ਼ਾਂ ਦੇ ਤਹਿਤ, ਸਰਕਾਰ ਹਿੰਦ ਨੇ ਕਾਰਵਾਈ ਕਰ ਰਖੀ ਸੀ, ਅਤੇ ਉਨ੍ਹਾਂ ਦਾ ਮੁਕੱਦਮਾ ਲੜਨ ਲਈ, ਹਿੰਦੁਸਤਾਨ ਦਾ ਪ੍ਰਸਿੱਧ ਵਕੀਲ, , ਸ਼ਿਮਲੇ ਆਇਆ । ਮੈਨੂੰ ਮਿਲਿਆ ਤਾਂ ਕਹਿਣ ਲਗਾ, “ਪੰਜਾਬ ਦੇ ਨਵੇਂ ਫ਼ਿਰੰਗੀ ਚੀਫ਼ ਜਸਟਸ ਤੋਂ ਬਚ ਕੇ ਰਹੀਂ । ਇਸ ਨੂੰ ਪੰਜਾਬ ਵਿਚ ਤੇਰਾ ਲਈ ਹੀ ਲਿਆਂਦਾ ਗਿਆ ਹੈ । ਮੈਨੂੰ ਪਤਾ ਹੈ, ਕਿ ਇਸ ਨੇ, ਇਸ ਦੇ ਕਲਕੱਤਿਉਂ, ਪੰਜਾਬ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ, ਇਕ ਘਟੀਆ ਤੇ ਕਮੀਨੀ ਚਿੱਠੀ ਸਰਦਾਰ ਪਟੇਲ ਨੂੰ ਲਿਖੀ ਸੀ, ਜਿਸ ਵਿਚ ਖੁਲ੍ਹਾ ਸੰਕੇਤ ਕੀਤਾ ਗਿਆ ਸੀ, ਕਿ ਉਹ, , ਨਵੀਂ ਬਣੀ ਹਿੰਦ ਸਰਕਾਰ ਦਾ, ਹੱਥਬੱਧੀ ਗ਼ੁਲਾਮ ਹੈ ਅਤੇ ਕਿਸੇ ਸੇਵਾ ਲਈ ਭੀ ਤਤਪਰ ਹੈ ।”
About this same time the Government of India was proceeding against Master Tara Singh on charges including sedition. , a well-known Indian lawyer, came to Simla to defend him. When he met me, he said, “Watch out for the new British chief justice of Panjab. He has been brought to Panjab expressly to silence you. I know that before his appointment to Panjab from Calcutta, he wrote Sardar Patel a vile, contemptible letter, making it plain that he, , was the new Government of India’s obedient slave and ready to do whatever service it asked of him.”
ਮੈਂ ਸੁਣ ਕੇ ਚੁੱਪ ਕਰ ਰਿਹਾ । ਕਰ ਭੀ ਕੀ ਸਕਦਾ ਸੀ ?
I listened and said nothing. What could I have done?
ਮਾਸਟਰ ਤਾਰਾ ਸਿੰਘ ਜੀ ਦੇ ਕੇਸ ਦੀ ਪੈਰਵੀ ਦੇ ਸਿਲਸਲੇ ਵਿਚ, , ਸਰਦਾਰ ਦਲੀਪ ਸਿੰਘ ਕੰਗ ਅਤੇ ਸਰਦਾਰ ਹਰਚਰਣ ਸਿੰਘ ਬਾਜਵਾ, ਤਿੰਨੇ ਸਿੱਖ ਲੀਡਰ ਭੀ ਉਸ ਸਮੇਂ ਸ਼ਿਮਲੇ ਆਏ ਹੋਏ ਸਨ । ਉਨ੍ਹਾਂ ਨੂੰ ਸ੍ਰੀ ਸੀ. ਐਨ. ਚੈਟਰਜੀ ਕਹਿਣ ਲਗੇ, “ਕਿ ਪੰਜਾਬ ਦੇ ਕੁਝ ਹਿੰਦੂ ਇਤਨੇ ਘਟੀਆ ਤੇ ਤੰਗ ਦਿਲ ਕਿਉਂ ਹਨ ? ਮੈਨੂੰ ਹਾਈਕੋਰਟ ਦਾ ਜੱਜ, ਕਹਿੰਦਾ ਹੈ, ਕਿ ਤੂੰ ਹਿੰਦੂ ਹੋ ਕੇ ਮਾਸਟਰ ਤਾਰਾ ਸਿੰਘ ਦੀ ਵਕਾਲਤ ਕਰਨ ਕਿਉਂ ਆ ਗਿਆ ਹੈਂ । ਸਿੱਖ ਤਾਂ ਬੜੇ ਕਮੀਊਨਲ ਤੇ ਖ਼ਤਰਨਾਕ ਹਨ । ਇਹ ਤਾਂ ਮਰੇ ਹੀ ਚੰਗੇ ।” ਇਸ ਖੋਸਲਾ ਦਾ ਕੁਛ ਹੋਰ ਵਿਸਤਾਰ ਅੱਗੇ ਆਵੇਗਾ ।
Three Sikh leaders, , Sardar Dalip Singh Kang, and Sardar Harcharan Singh Bajwa, were also in Simla at the time in connection with Master Tara Singh’s defense. Mr. C. N. Chatterjee said to them, “Why are some Hindus of Panjab so mean and narrow-minded? , a High Court judge, says to me, ‘You are a Hindu. Why have you come to defend Master Tara Singh? The Sikhs are highly communal and dangerous. It would be better if they were dead.’” More will be said of this Khosla later.
ਜਦੋਂ ਮੇਰੇ ਵਿਰੁੱਧ, ਇਸ ਨਵੇਂ ਬਣੇ, ਪੰਜਾਬ ਦੇ ਚੀਫ਼ ਜਸਟਸ ਨੂੰ, ‘ਇਨਕੁਆਰੀ ਅਫ਼ਸਰ’ ਮੁਕਰਰ ਕੀਤਾ ਗਿਆ, ਤਦ ਸਰਕਾਰ ਹਿੰਦ ਨੇ, ਗ੍ਰਹਿ ਮੰਤ੍ਰਾਲਯ ਦੀ ਆਗਿਆਨੁਸਾਰ, ਇਕ ਗ਼ੈਰਮਮੂਲੀ (Extra-ordinary) ਵਿਧਾਨ ਸੰਸ਼ੋਧਨ (Consti- tution Amendment) ਸਰਕਾਰੀ ਗਜ਼ਟ ਵਿਚ, ਸਨਿਚਰਵਾਰ, ਮਿਤੀ 2 ਸਤੰਬਰ ਸੰਨ 1950, ਨੂੰ ਪ੍ਰਕਾਸ਼ਤ ਕੀਤਾ । ਇਸ ਵਿਧਾਨ ਸੋਧੂ ਅਤੇ ਤਤਕਾਲੀਨ ਗਜ਼ਟ ਦੀ ਸਹੀ ਨਕਲ, ਇਸ ਪੁਸਤਕ ਦਾ Appendix ਹੈ “C” ।
When this newly appointed chief justice of Panjab was made inquiry officer in my case, the Government of India, on the Home Ministry’s instructions, published an extraordinary constitutional amendment in the official gazette on Saturday, September 2, 1950. Appendix C of this book gives a faithful copy of the amendment and the gazette in which it appeared.
ਇਸ ਗਜ਼ਟ ਨੋਟੀਫ਼ੀਕੇਸ਼ਨ ਨੂੰ ਧਿਆਨ ਨਾਲ ਵਾਚਣ ਦੀ ਲੋੜ ਹੈ ।
This gazette notification needs to be read carefully.
ਜਿਹੜਾ ਵਿਧਾਨ ਭਾਰਤ ਦਾ, ਮੁਲਕ ਦੀ ਵਿਧਾਨ-ਸਿਰਜਕ ਪ੍ਰੀਸ਼ਦ (Consti- tuent Assembly) ਨੇ ਸੰਨ 1950 ਵਿਚ ਨਿਰਮਤ ਕੀਤਾ ਸੀ, ਉਸ ਦੀ ਧਾਰਾ Intro. p. 10124 (3)* ਅਨੁਸਾਰ, ਕੋਈ ਬਦੇਸ਼ੀ, ਗ਼ੈਰ ਭਾਰਤੀ, ਹਿੰਦੁਸਤਾਨ ਦੇ ਸੁਪ੍ਰੀਮ ਕੋਰਟ ਦਾ ਜੱਜ ਨਿਯੁਕਤ ਨਹੀਂ ਕੀਤਾ ਜਾ ਸਕਦਾ ਸੀ । ਫ਼ਿਰੰਗੀ ਜੱਜ, ਐਰਿਕ ਵੈਸਟਨ, ਜਿਸ ਨੂੰ ਬੰਗਾਲੇ ਤੋਂ ਪੰਜਾਬ ਵਿਚ, ਮੇਰਾ ਮੱਕੂ ਠੱਪਣ ਲਈ ਹੀ ਲਿਆਂਦਾ ਗਿਆ ਸੀ, ਉਹ ਇਸ ਧਾਰਾ ਅਨੁਸਾਰ, ਹਿੰਦੁਸਤਾਨ ਦੇ ਸੁਪ੍ਰੀਮ ਕੋਰਟ ਦਾ ਜੱਜ ਨਹੀਂ ਸੀ ਬਣਾਇਆ ਜਾ ਸਕਦਾ । ਇਸ, 2 ਸਿਤੰਬਰ, ਸੰਨ 1950, ਦੇ ਅਸਾਧਾਰਣ (Extra-ordinary) ਗ਼ਜ਼ਟ ਨੋਟੀਫੀਕੇਸ਼ਨ ਦੁਆਰਾ, ਇਸ ਫ਼ਿਰੰਗੀ, ਐਰਿਕ ਵੈਸਟਨ, ਦਾ ਸੁਪ੍ਰੀਮ ਕੋਰਟ ਦਾ ਜੱਜ ਬਣਾਏ ਜਾਣਾ, ਵਿਧਾਨਕ ਤੌਰ ਤੇ, ਸੰਭਵ ਬਣਾ ਦਿਤਾ ਗਿਆ ।
Under Article Intro. p. 10124(3)* of the Constitution of India framed by the country’s Constituent Assembly in 1950, a foreigner who was not an Indian could not be appointed a judge of the Supreme Court of India. Under this article the British judge Eric Weston, brought from Bengal to Panjab expressly to silence me, could not have been made a judge of the Supreme Court of India. The extraordinary gazette notification of September 2, 1950, made it constitutionally possible to appoint this foreigner, Eric Weston, a judge of the Supreme Court.
Intro. p. 10*Article 124 (3) A person shall not be qualified for
*Article 124 (3) A person shall not be qualified for appointment as a Judge of the Supreme Court unless he is a citizen of India …
ਇਸ ਪਰਕਾਰ, ਇਤਨੇ ਵੱਡੇ ਲਾਲਚ, ਭ੍ਰਿਸ਼ਟਾਚਾਰੀ ਰੂਪ ਵਿਚ, ਕਿਸੇ ਜੱਜ ਨੂੰ ਦੇਣਾ, ਤਾਂ ਜੁ, ਉਹ ਲਈ ਨਿਸ਼ਚਿੰਤ ਹੋ ਕੇ, ਤਤਪਰ ਰਹੇ, ਸੁਤੰਤਰ ਭਾਰਤ ਦੇ ਆਰੰਭ ਕਾਲ, ਸੰਨ 1950 ਵਿਚ, ਇਨ ਬਿਨ ਉਸ ਗਿਲਾਨੀਪੂਰਤ ਸਥਿਤੀ ਦੀ ਯਾਦ ਕਰਵਾਉਂਦਾ ਹੈ, ਜਿਸ ਬਾਬਤ, ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਕਿ ਅਜੇਹੀ ਗੰਭੀਰ ਗਿਰਾਵਟ, ਹਿੰਦੁਸਤਾਨ ਵਿਚ, ਪੰਦਰ੍ਹਵੀਂ ਸਦੀ ਵਿਚ ਪ੍ਰਚਲਤ ਸੀ :
To offer a judge so great an inducement in so corrupt a manner, so that he might set about oppressing the poor without a qualm, recalls precisely, in the year 1950 at the outset of independent India, the shameful condition that Guru Nanak describes as prevalent in fifteenth-century India:
As a qazi he sits in judgment, turns his prayer beads, and calls on God. He takes a bribe and denies another his due. If anyone objects, he reads out a text in reply.
ਜਦੋਂ ਮੇਰੇ ਵਿਰੁਧ ਵਿਭਾਗੀ ਪੜਤਾਲ ਇਹ ਐਰਿਕ ਵੈਸਟਨ ਕਰ ਰਿਹਾ ਸੀ ਤਾਂ ਇਕ ਦਿਨ, ਇਹ ਸਪੱਸ਼ਟ ਦੇਖ ਕੇ, ਕਿ ਸਰਕਾਰੀ ਸ਼ਹਾਦਤਾਂ ਦੁਆਰਾ ਕੋਈ ਦੋਸ਼ ਮੇਰੇ ਵਿਰੁਧ, ਸਾਬਤ ਤਾਂ ਹੋ ਹੀ ਨਹੀਂ ਰਿਹਾ, ਖੁਲ੍ਹੀ ਕਚਹਿਰੀ ਵਿਚ ਹੀ ਮੈਨੂੰ ਕਹਿਣ ਲੱਗਾ : “ਗੱਲ ਤਾਂ ਇਤਨੀ ਕੁ ਹੀ ਹੈ ਕਿ ਸਰਕਾਰ ਤੁਹਾਨੂੰ ਆਈ. ਸੀ. ਐਸ. ਦੀ ਪਦਵੀ ਉਤੇ ਰਖਣਾ ਨਹੀਂ ਚਾਹੁੰਦੀ । (They do not want to keep you in the I.C.S., that’s all) ਮੈਂ ਕਿਹਾ, “ਤੁਸੀਂ ਉਹਨਾਂ ਦੇ ਹੱਥ-ਠੋਕੇ ਕਿਉਂ ਬਣ ਬੈਠੇ ਹੋ ?” ਕੋਈ ਉੱਤਰ ਨਾ ਮਿਲਿਆ ।
While this Eric Weston was conducting the departmental inquiry against me, he saw plainly one day that the government’s evidence was failing to prove any charge against me. In open court he said to me: “That is all there is to it. The government does not want to keep you in the Indian Civil Service.” (They do not want to keep you in the I.C.S., that’s all) I said, “Why have you made yourself their instrument?” I received no reply.
ਜਿਹੜੇ ਦੋਸ਼ ਮੇਰੇ ਉਤੇ ਲਾਏ ਗਏ, ਉਹ ਵਿਸ਼ੇਸ਼ ਕਰ ਕੇ ਇਹ ਸਨ ਕਿ, ਕੋਈ ਦਸ ਕੁ ਹਜ਼ਾਰ ਰੁਪਈਆ ਮੈਨੂੰ ਕੁਝ ਸਭਾ ਸੋਸਾਇਟੀਆਂ ਨੇ, ਇਹ ਕਹਿ ਕੇ ਦਿਤਾ ਸੀ ਕਿ ਇਸ ਰਕਮ ਨੂੰ ਉਸ ਸਮੇਂ ਆਏ ਹੋਏ ਅਤੇ ਆ ਰਹੇ, ਲੱਖਾਂ ਸ਼ਰਨਾਰਥੀਆਂ ਦੀ ਸਹਾਇਤਾ ਲਈ, “ਜਿਵੇਂ ਡਿਪਟੀ ਕਮਿਸ਼ਨਰ ਸਾਹਿਬ ਚਾਹੁਣ” ਖ਼ਰਚ ਦੇਣ । ਅਤੇ ਇਹ ਛੋਟੀ ਜਿਹੀ ਰਕਮ ਇਉਂ ਹੀ ਖ਼ਰਚ ਕਰ ਦਿੱਤੀ ਗਈ ਸੀ । ਦੋਸ਼ ਇਹ ਨਹੀਂ ਸਨ ਕਿ ਰਕਮ ਖ਼ਰਚੀ ਨਹੀਂ ਗਈ, ਸਗੋਂ, ਜਿਵੇਂ ਕਿ ਪਿਛੋਂ ਸਪੱਸ਼ਟ ਹੋਇਆ, ਦੋਸ਼ ਇਹ ਸਨ, ਕਿ ਜਿਨ੍ਹਾਂ ਸ਼ਰਨਾਰਥੀਆਂ ਉਤੇ ਇਹ ਰਕਮ ਖ਼ਰਚੀ ਗਈ, ਉਹਨਾਂ ਕੋਲੋਂ ਰਸੀਦਾਂ ਕਿਉਂ ਨਹੀਂ ਲਈਆਂ ਗਈਆਂ । “ਕਿਉਂਕਿ ਰਸੀਦਾਂ ਨਹੀਂ ਲਈਆਂ ਗਈਆਂ, ਕਾਨੂੰਨੀ ਭਾਵ ਇਸ ਦਾ ਇਹ ਹੈ ਕਿ ਡਿਪਟੀ ਕਮਿਸ਼ਨਰ ਇਹ ਰਕਮ ਖ਼ੁਰਦ ਬੁਰਦ ਕਰ ਗਿਆ ਹੈ ।” Intro. p. 11ਕੋਈ ਕਾਨੂੰਨ ਐਸਾ ਹੈ ਨਹੀਂ, ਪਰ ਇਉਂ ਹੀ ਕਹਿ ਕੇ ਗੱਲ ਮੁਕਾ ਦਿਤੀ ਗਈ ।
The charges brought against me had especially to do with some ten thousand rupees given to me by several associations and societies. They told me to spend the money to assist the hundreds of thousands of refugees who had arrived and were still arriving, “as the deputy commissioner sees fit.” And this small sum was spent accordingly. I was not charged with failing to spend the money. As later became clear, the question was why receipts had not been taken from the refugees on whom the money was spent. “Because receipts were not taken, the legal implication is that the deputy commissioner misappropriated the money.” Intro. p. 11There is no such law, but with those words the matter was closed.
ਮੇਰੀ ਸਫ਼ਾਈ ਇਹ ਸੀ, ਕਿ ਪੰਜਾਬ ਸਰਕਾਰ ਦਾ ਅਪਨਾ ਸਪੱਸ਼ਟ ਆਦੇਸ਼ ਇਹੋ ਸੀ ਕਿ ਰਸੀਦਾਂ ਆਦਿ ਦੇ ਝਮੇਲੇ ਵਿਚ, ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵੇਲੇ ਨ ਪਿਆ ਜਾਵੇ । (2) ਜਿੰਨੀ ਲੋੜ ਪਵੇ, ਸਰਕਾਰੀ ਖ਼ਜ਼ਾਨੇ ਵਿਚੋਂ ਭੀ, ਬਿਨਾਂ ਮਨਜ਼ੂਰੀ ਦੇ, ਰਕਮ ਕਢ ਕੇ ਇਸ ਕੰਮ ਲਈ ਖ਼ਰਚ ਲਈ ਜਾਵੇ, (3) ਪੰਜਾਬ ਦੇ ਹੋਰ ਬਾਕੀ ਜ਼ਿਲ੍ਹਿਆਂ ਵਿਚ ਲੱਖਾਂ ਰੁਪਏ ਸਰਕਾਰੀ ਖ਼ਜ਼ਾਨਿਆਂ ਵਿਚੋਂ, ਡਿਪਟੀ ਕਮਿਸ਼ਨਰਾਂ ਨੇ ਕੱਢ ਕੇ, ਇਉਂ ਵਰਤੇ ਹਨ, ਬਿਨਾਂ ਕਿਸੇ ਮਨਜ਼ੂਰੀ ਦੇ ਅਤੇ ਬਿਨਾਂ ਰਸੀਦਾਂ ਆਦਿ ਲੈਣ ਤੋਂ, (4) ਮੈਂ ਕੋਈ ਰਕਮ ਖ਼ਜ਼ਾਨੇ ਵਿਚੋਂ ਇਸ ਲਈ ਨ ਕੱਢੀ ਹੈ ਤੇ ਨ ਵਰਤੀ ਹੈ, (5) ਇਹ ਦਸ ਕੁ ਹਜ਼ਾਰ ਰੁਪਈਆ ਮੈਂ ਜਿਵੇਂ ਵੰਡਿਆ ਹੈ, ਉਸ ਦੀ ਮੁਕੰਮਲ ਸ਼ਹਾਦਤ ਮੈਂ ਭੁਗਤਾ ਦਿਤੀ ਹੈ, ਕਿ ਇਸ ਰਕਮ ਦਾ ਪੈਸਾ ਪੈਸਾ, ਪ੍ਰਤਿਸ਼ਟ ਗਵਾਹਾਂ ਅਨੁਸਾਰ, ਵੰਡਿਆ ਜਾ ਚੁਕਿਆ ਹੈ । ਅਤੇ (6) ਰਸੀਦਾਂ ਤਾਂ ਸ਼ਰਨਾਰਥੀਆਂ ਕੋਲੋਂ ਲੈਣੀਆਂ ਸੰਭਵ ਹੀ ਨਹੀਂ ਸਨ, ਕਿਉਂਕਿ, ਕੌਣ ਉਨ੍ਹਾਂ ਦੇ ਨਾਮ ਗ਼੍ਰਾਮ ਦੀ ਤਸਦੀਕ ਕਰਦਾ ਤੇ ਇਉਂ ਝੂਠੀ ਸੱਚੀ ਰਸੀਦ ਦਾ ਕੋਈ ਅੰਤਰ ਰਹਿ ਨਹੀਂ ਸੀ ਜਾਣਾ । ਅਤੇ ਰਸੀਦ ਲੈਣ ਵਾਲਾ ਆਪ ਹੀ ਕੁੜਿੱਕੀ ਵਿਚ ਫਸ ਸਕਦਾ ਸੀ । (7) ਰਸੀਦਾਂ ਨ ਲੈਣ ਦਾ ਤਾਂ ਦੋਸ਼ (allegation) ਹੀ ਮੇਰੇ ਉਤੇ ਆਰੋਪਤ ਨਹੀਂ ਕੀਤਾ ਗਿਆ, ਦੋਸ਼ ਤਾਂ ਇਹ ਆਰੋਪਤ ਕੀਤਾ ਗਿਆ ਹੈ ਕਿ ਕੁਛ ਰਕਮ “ਖ਼ੁਰਦ ਬੁਰਦ” ਕੀਤੀ ਗਈ ਹੈ । ਇਸ ਦੋਸ਼ ਨੂੰ ਸਾਬਤ ਕਰਨ ਲਈ ਸ਼ਹਾਦਤ ਸਰਕਾਰ ਨੂੰ ਭੁਗਤਾਉਣੀ ਚਾਹੀਦੀ ਸੀ, ਪਰ ਕੋਈ ਅਜੇਹੀ ਸ਼ਹਾਦਤ ਭੁਗਤਾਈ ਹੀ ਨਹੀਂ ਗਈ । ਕਾਨੂੰਨ ਅਨੁਸਾਰ ਮੈਨੂੰ ਇਸ ਦੋਸ਼ ਦਾ ਦੋਸ਼ੀ ਨਹੀਂ ਬਣਾਇਆ ਜਾ ਸਕਦਾ, ਜਿਤਨਾ ਚਿਰ ਨਵਾਂ ਮੁਕੱਦਮਾ, ਰਸੀਦਾਂ ਨਾ ਲੈਣ ਦੇ ਦੋਸ਼ ਵਿਚ, ਨਾ ਚਲਾਇਆ ਜਾਵੇ ।
My defense was that the Panjab government’s own express instruction was to avoid the trouble of taking receipts and the like when helping refugees. (2) As much money as needed was to be taken, even from the public treasury and without prior sanction, and spent on this work. (3) In the other districts of Panjab, deputy commissioners had spent hundreds of thousands of rupees in this way out of public treasuries, without obtaining sanction or taking receipts. (4) I had neither taken nor used any money from the treasury for this purpose. (5) I had put in full evidence about how I distributed those ten thousand rupees or so. According to reputable witnesses every penny had been distributed. (6) It was simply impossible to take receipts from the refugees. Who could verify their names and villages? There would have been no way of telling a false receipt from a genuine one. The person taking the receipt might himself have been caught in a trap. (7) Failing to take receipts was never the allegation against me. I was charged with misappropriating part of the money. The government should have put forward evidence to prove this charge, but no such evidence was produced. In law I cannot be found guilty on this basis without a new proceeding on the charge of failing to take receipts.
ਜਦੋਂ ਮੇਰੀ ਇਸ ਪ੍ਰਕਾਰ ਦੀ ਸ਼ਹਾਦਤ ਵਿਭਾਗੀ ਪੜਤਾਲ ਵਿਚ ਪੇਸ਼ ਹੋਈ ਤੇ ਹੋਣ ਲਗੀ, ਤਦ ਵਿਭਾਗੀ ਪੜਤਾਲ ਕੁਝ ਸਮੇਂ ਲਈ ਮੁਲਤਵੀ ਕਰ ਦਿਤੀ ਗਈ ਅਤੇ ਫੇਰ, ਦਿੱਲੀ ਨਾਲ ਗੱਲਬਾਤ ਕਰ ਕੇ, ਇਸ ਅੰਗਰੇਜ਼ ਚੀਫ਼ ਜੱਜ ਨੇ ਹੁਕਮ ਕਰ ਦਿਤਾ ਕਿ ਉਹ ਮੇਰੀ ਸਫ਼ਾਈ ਦੀ ਸ਼ਹਾਦਤ ਦੀਆਂ ਉਪਰੋਕਤ (1), (2) ਤੇ (3) ਮੱਦਾਂ ਬਾਬਤ ਕੋਈ ਗਵਾਹੀ ਸੱਦਣ ਯਾ ਲਿਖਣ ਨੂੰ ਤਿਆਰ ਨਹੀਂ । “ਸ: ਕਪੂਰ ਸਿੰਘ ਆਪਣੀ ਜੋ ਚਾਰਾਜੋਈ ਚਾਹਵੇ ਹੁਣ ਯਾ ਪਿਛੋਂ ਕਰ ਲਵੇ ।”
As I began to put this kind of evidence before the departmental inquiry, the inquiry was adjourned for a time. Then, after conferring with Delhi, this British chief judge ordered that he would neither call nor record any evidence for my defense on points (1), (2), and (3) above. “Sardar Kapur Singh may seek whatever remedy he wants, now or later.”
ਭਾਵ ਸਪੱਸ਼ਟ ਹੀ ਸੀ ਕਿ ਨ ਤਾਂ ਸ. ਕਪੂਰ ਸਿੰਘ ਨੂੰ ਸਫ਼ਾਈ ਦੀ ਸ਼ਹਾਦਤ ਪੇਸ਼ ਕਰ ਕੇ, ਬਚ ਕੇ ਨਿਕਲਣ ਦੇਣਾ ਹੈ ਅਤੇ ਨਾਲ ਹੀ ਜੱਜ ਵੈਸਟਨ ਨੂੰ ਸੁਪ੍ਰੀਮ ਕੋਰਟ ਦੀ ਜੱਜੀ ਦਾ ਲਾਰਾ ਲਾਉਣਾ ਹੈ ਕਿ ਉਹ ਸ਼ਹਾਦਤ ਦੇ ਕਾਨੂੰਨ, “ਐਵੀਡੈਂਸ ਐਕਟ”, ਨੂੰ ਬੇਸ਼ੱਕ ਕਿੱਲੇ ਟੰਗ ਦੇਵੇ, ਪਰ ਕਪੂਰ ਸਿੰਘ ਨੂੰ ਸੁਕਾ ਨਾ ਜਾਣ ਦੇਵੇ । ਦ੍ਰਿਸ਼ਟੀਗੋਚਰ ਰੱਖਣ ਵਾਲੀ ਗੱਲ ਇਹ ਹੈ ਕਿ ਜਦੋਂ ਸਰਦਾਰ ਪਟੇਲ ਨੇ ਇਹ ਆਰਡੀਨੈਂਸ, Appendix “C” ਜਾਰੀ ਕੀਤਾ ਕਰਵਾਇਆ ਉਦੋਂ, ਸਾਰੇ ਹਿੰਦੁਸਤਾਨ ਵਿਚ ਇਕੋ ਇਕ ਗ਼ੈਰ-ਭਾਰਤੀ ਚੀਫ਼ ਜੱਜ ਇਹ, ਐਰਿਕ ਵੈਸਟਨ, ਹੀ ਸੀ ।
The meaning was plain. Sardar Kapur Singh was not to be allowed to get clear by presenting evidence in his defense. At the same time they were to dangle a Supreme Court judgeship before Judge Weston so he could hang the “Evidence Act” up on a peg if he pleased, as long as he did not let Kapur Singh get away unscathed. Bear in mind that when Sardar Patel had this ordinance, Appendix C, issued, Eric Weston was the one and only non-Indian chief judge in all of India.
ਇਉਂ ਵੈਸਟਨ ਨੇ ਮੇਰੇ ਵਿਰੁਧ ਰਪੋਰਟ ਕਰ ਦਿਤੀ ਕਿ ਸ. ਕਪੂਰ ਸਿੰਘ ਨੇ ਚੂੰਕਿ ਇਹਨਾਂ ਦੋਸ਼-ਆਰੋਪਤ ਮੁਆਮਲਿਆਂ ਵਿਚ ਰਸੀਦਾਂ ਨਹੀਂ ਲਈਆਂ, ਇਸ ਲਈ ਉਸ ਨੂੰ Intro. p. 12‘’ ਦਾ ਦੋਸ਼ੀ ਮਿਥਿਆ ਜਾਵੇ ।
Weston accordingly reported against me that since Sardar Kapur Singh had taken no receipts in the matters at issue in the charges, he should be deemed guilty of Intro. p. 12“criminal breach of trust.”
ਇਸ ‘ਰਿਪੋਰਟ’ ਨੂੰ ਮੰਨ ਕੇ ਨਹਿਰੂ ਦੀ ਸਰਕਾਰ ਨੇ ਮੈਨੂੰ ਆਈ, ਸੀ. ਐਸ. ਵਿਚੋਂ, ਬਿਨਾਂ ਪਿਨਸ਼ਨ ਆਦਿ ਦੇਣ ਦੇ, ਕੱਢ ਦਿਤਾ ਅਤੇ ਮੈਨੂੰ ਛੇ ਸੱਤ ਸਾਲ ਹੋਰ, ਹਾਈਕੋਰਟ, ਸੁਪ੍ਰੀਮ ਕੋਰਟ ਵਿਚ ਅਪੀਲਾਂ ਕਰਨ ਵਿਚ ਉਲਝਾ ਲਿਆ ਅਤੇ ਇਉਂ ਮੈਨੂੰ ਪੂਰੇ ਬਾਰਾਂ ਵਰ੍ਹੇ ਖ਼ੁਆਰ ਤੇ ਬਰਬਾਦ ਕਰਨ ਦੇ ਭਰਪੂਰ ਜਤਨ ਸਫਲ ਹੋਏ ।
Accepting this “report,” Nehru’s government dismissed me from the Indian Civil Service without giving me a pension or the like and entangled me for another six or seven years in appeals to the High Court and Supreme Court. So the determined efforts to harass and ruin me succeeded for a full twelve years.
ਜਦੋਂ ਮਿਸਟਰ ਵੈਸਟਨ ਮੇਰੇ ਵਿਰੁਧ ‘ਰਿਪੋਰਟ’ ਭੇਜ ਚੁਕੇ ਤਦ ਸਰਕਾਰ ਹਿੰਦ ਨੇ ਉਹ ਆਰਡੀਨੈਂਸ, ਜਿਸ ਦੁਆਰਾ ਵੈਸਟਨ ਸਾਹਿਬ ਸੁਪ੍ਰੀਮ ਕੋਰਟ ਦੇ ਜੱਜ ਬਣਨੇ ਸਨ, ਉਸ ਨੂੰ, ਵਿਧਾਨ ਅਨੁਸਾਰ, ਛੇ ਮਹੀਨੇ ਦੇ ਅੰਦਰ ਅੰਦਰ ਪਾਰਲੀਮੈਂਟ ਵਿਚ ਪੇਸ਼ ਹੀ ਨਾ ਕੀਤਾ ਤੇ ਇਉਂ ਉਹ ਅਭਾਵ (lapse) ਹੋ ਗਿਆ । ਪਰ ਪਿਛੋਂ, ਸ੍ਰੀ ਵੈਸਟਨ ਦੀਆਂ ਅੱਖਾਂ ਪੂੰਝਣ ਲਈ, ਹਿੰਦ ਸਰਕਾਰ ਨੇ, ਬਰਤਾਨੀਆਂ ਦੀ ਸਰਕਾਰ ਨੂੰ, ਲੰਡਨ ਸਿਫ਼ਾਰਸ਼ ਕਰ ਭੇਜੀ ਕਿ ਇਸ ਗੋਰੇ ਜੱਜ ਨੇ ਕੋਈ ਵਰ੍ਹਾ ਕੁ ਪੰਜਾਬ ਵਿਚ ਚੀਫ਼ ਜੱਜੀ ਦੇ ਹੁੱਦੇ ਉਤੇ ਕੰਮ ਕਰ ਕੇ, ‘ਜਨਤਾ’ ਦੀ ਬਹੁਮੁੱਲੀ ਸੇਵਾ ਕੀਤੀ ਹੈ, ਇਸ ਲਈ ਸਰਕਾਰ ਬਰਤਾਨੀਆ ਇਸ ਨੂੰ ‘ਸਰ’ (Knighthood) ਦਾ ਖ਼ਿਤਾਬ ਪ੍ਰਦਾਨ ਕਰ ਦੇਵੇ ।
After Mr. Weston sent in his “report” against me, the Government of India never presented to Parliament, within the six months required under the Constitution, the ordinance under which Weston was to become a Supreme Court judge. The ordinance thus lapsed. But later, to dry Mr. Weston’s tears, the Government of India sent a recommendation to the British government in London. It said this white judge had rendered valuable service to “the public” by working for about a year as chief judge in Panjab, and asked the British government to confer a knighthood on him.
ਇਉਂ ਅਗਲੇ ਨਵੇਂ ਸਾਲ ਦੀ ਵਰ੍ਹੇਗੰਢ ਉਤੇ, ਮਿਸਟਰ ਵੈਸਟਨ ਨੂੰ ਬਰਤਾਨੀਆ ਦੀ ਮਹਾਰਾਣੀ ਮਲਿਕਾ ਨੇ, ‘ਸਰ’ ਦੀ ਉੱਚ ਉਪਾਧੀ ਗਜ਼ਟ ਕਰ ਦਿੱਤੀ । ਚੇਤੇ ਰਹੇ ਕਿ ਮਿਸਟਰ ਵੈਸਟਨ ਪੰਜਾਬ ਵਿਚ ਕੋਈ ਪੰਦਰਾਂ ਚੌਦਾਂ ਮਹੀਨੇ ਹੀ ਚੀਫ਼ ਜੱਜ ਰਹੇ ਸਨ ਅਤੇ ਇਸ ਸਮੇਂ ਵਿਚ ਉਹ ਸਾਲ ਕੁ ਭਰ ਮੇਰੇ ਵਿਰੁਧ ਵਿਭਾਗੀ ਪੜਤਾਲ ਹੀ ਕਰਦੇ ਰਹੇ, ਚੀਫ਼ ਜੱਜੀ ਦਾ ਅਸਲੀ ਕੰਮ ਘਟ ਵਧ ਹੀ ਕੀਤਾ । ਇਹ ਵਿਭਾਗੀ ਪੜਤਾਲ ਹੀ ਉਹਨਾਂ ਦੀ “ਜਨਤਕ ਸੇਵਾ” ਸੀ ।
On the following New Year, then, the Queen of Britain gazetted Mr. Weston’s elevation to the title of “Sir.” Remember that Mr. Weston was chief judge in Panjab for only fourteen or fifteen months. For about a year of that time he was occupied in the departmental inquiry against me and did relatively little of the work of a chief judge. The departmental inquiry was his “public service.”
ਇਸ ਮਰਹਲੇ ਉਤੇ, ਚੰਗਾ ਰਹੇਗਾ ਜੇ ਮੈਂ ਇਥੇ, ਜੋ ਮੇਰੇ ਨਾਲ, ਵਕੀਲਾਂ ਤੇ ਜੱਜਾਂ ਰਾਹੀਂ ਵਾਪਰੀ, ਉਸ ਦਾ ਭੀ ਮੁਖ਼ਤਸਰ ਜਿਹਾ ਵਰਨਣ ਕਰ ਦਿਆਂ, ਤਾਂ ਜੁ ਸਿਆਣਾ ਪਾਠਕ ਸਮਝ ਸਕੇ ਕਿ, ਇਸ ਕਿਤਾਬ, “ਸਾਚੀ ਸਾਖੀ” ਵਿਚ, ਜੋ ਤੱਥ ਤੇ ਵਿਚਾਰ, ਕਮੀਊਨਿਲ ਅਵਾਰਡ ਦੇ ਲਾਗੂ ਹੋਣ ਯਾ ਨ ਹੋਣ ਬਾਬਤ ਦਿਤੇ ਗਏ ਹਨ, ਅਤੇ ਦੇਸ਼ ਦੀ ਵੰਡ ਜਿਸ ਆਧਾਰ ਉਤੇ ਜਿਸ ਢੰਗ ਨਾਲ ਹੋਈ, ਉਸ ਦਾ ਗੌਹਯ ਰਹੱਸਯ ਕੀ ਹੈ, ਅਤੇ ਉਸ ਦੇ ਕੀ ਸਿੱਟੇ ਅਤੇ ਪਰਿਣਾਮ, ਵਿਸ਼ੇਸ਼ ਕਰ ਕੇ ਸਿੱਖਾਂ ਦੇ ਸੰਬੰਧ ਵਿਚ, ਸਹਿਜੇ ਹੀ ਨਿਕਲ ਸਕਦੇ, ਨਿਕਲੇ ਅਤੇ ਨਿਕਲ ਰਹੇ ਹਨ ।
It may be as well at this point to give a brief account of what happened to me at the hands of lawyers and judges. The discerning reader will then be able to understand the deeper import of the facts and arguments in this book, Sāchī Sākhī, about whether the Communal Award would be put into effect, and what really lay behind the grounds and manner of the country’s partition. The reader may also see what consequences could readily follow, what did follow, and what continues to follow, especially for the Sikhs.
ਜਿਹੜਾ ਮੰਦਭਾਗਾ, ਇਹਨਾਂ ਸਤਰਾਂ ਦੇ ਲਿਖਾਰੀ ਵਾਂਗ ਰਾਜਕੋਪ ਵਿਚ ਗ੍ਰਸਤ ਹੋ ਜਾਵੇ, ਅਤੇ ਉਹ ਅਦਾਲਤਾਂ ਰਾਹੀਂ ਅਤੇ ਵਕੀਲਾਂ ਦੇ ਸਹਾਰੇ ਨਾਲ, ਅਪਣੇ ਨਾਲ ਵਾਪਰ ਰਹੀ ਦੁਰਗਤੀ ਤੋਂ, ਕਿਸੇ ਹਦ ਤਕ, ਛੁਟਕਾਰਾ ਪਾਉਣਾ ਚਾਹੇ, ਉਸ ਨੂੰ ਕਿਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਹਨਾਂ ਵਲ ਸੰਕੇਤ ਕੀਤੇ ਤੋਂ ਬਿਨਾਂ ਕਮੀਊਨਿਲ ਅਵਾਰਡ ਦਾ ਰਹੱਸਯ ਅਤੇ ਕੂਟਨੀਤੀ (realpolitik) ਦੀ ਸਹੀ ਸੋਝੀ ਹੋਣੀ ਕਠਨ ਹੈ ।
Take anyone unfortunate enough, like the writer of these lines, to incur the government’s wrath and to seek some relief through courts and lawyers from the indignities being inflicted on him. Without some indication of the obstacles he may face, it is hard to understand the underlying meaning and realpolitik of the Communal Award.
ਜਦੋਂ ਨਹਿਰੂ ਦੀ ਸਰਕਾਰ ਨੇ, ਮੈਨੂੰ ਆਈ. ਸੀ. ਐਸ. ਵਿਚੋਂ ਕਢਣ ਹਿਤ, ਮੇਰਾ ਕੇਸ, ਵਿਧਾਨ ਦੀ ਮਨਸ਼ਾ ਅਨੁਸਾਰ, ਯੂਨੀਅਨ ਪਬਲਿਕ ਸਰਵਿਸ ਕੋਲ “ਰਾਏ” Intro. p. 13ਲੈਣ ਲਈ ਭੇਜਿਆ, ਜੋ ਕਿ ਵਿਧਾਨ, ਕਾਨੂੰਨ ਦਾ ਮਨਸ਼ਾ ਹੈ ਕਿ ਕਿਸੇ ਉੱਚ ਸਰਕਾਰੀ ਕਰਮਚਾਰੀ ਨੂੰ, ਇਸ ਕਮਿਸ਼ਨ ਦੀ ਸਲਾਹ ਲਏ ਬਿਨਾਂ, ਦੰਡ ਆਦਕ ਨ ਦਿੱਤਾ ਜਾਵੇ, ਤਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ, ਨ ਕੇਵਲ ਭੁਗਤ ਚੁਕੀ ਅਧੂਰੀ ਸ਼ਹਾਦਤ ਨੂੰ ਹੀ ਧੀਰਜ ਨਾਲ ਨ ਵਿਚਾਰਿਆ, ਸਗੋਂ ਇਸ ਗੱਲ ਦੀ ਪੁਸ਼ਟੀ ਭੀ ਕਰ ਦਿਤੀ, ਕਿ ਜਿਹੜੀ ਸਫ਼ਾਈ ਦੀ ਸ਼ਹਾਦਤ ਮੈਂ ਭੁਗਤਾਉਣਾ ਚਾਹੁੰਦਾ ਸੀ ਅਤੇ ਜਿਸ ਸ਼ਹਾਦਤ ਨੂੰ ਕਿ ਭੁਗਤਾਉਣਾ ਮੇਰਾ ਕਾਨੂੰਨੀ ਹੱਕ ਬਣਦਾ ਸੀ, ਪਰ ਜਿਸ ਨੂੰ ਭੁਗਤਣ ਨਹੀਂ ਦਿਤਾ ਗਿਆ, ਉਹ ਭੀ ਜੋ ਹੋਇਆ ਸੋ ਠੀਕ ਹੀ ਹੋਇਆ ਹੈ । ਏਥੇ ਹੀ ਬਸ ਨਹੀਂ ਕੀਤੀ ਸਗੋਂ ਆਪਣੀ “ਰਾਏ” ਵਿਚ ਇਹ ਭੀ ਲਿਖ ਮਾਰਿਆ ਕਿ “ਸ. ਕਪੂਰ ਸਿੰਘ ਦੀ ਪਿਛਲੀ ਫ਼ਾਇਲ ਦੇਖਣ ਤੋਂ ਪਤਾ ਲਗਾ ਹੈ, ਕਿ ਇਹ ਆਦਮੀ ਕੁਰੱਖਤ ਸੁਭਾ ਦਾ ਭੀ ਹੈ” ਅਤੇ “ਪਬਲਿਕ ਮੂਹਰੇ ਕਦੇ ਕਦੇ ਆਕੜ ਭੀ ਜਾਂਦਾ ਹੈ ।” ਇਹ ਭੀ ਤੱਥ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ, ਇਕ ਤਰ੍ਹਾਂ, ਮੇਰੇ ਆਈ. ਸੀ. ਐਸ. ਵਿਚੋਂ ਕੱਢੇ ਜਾਣ ਦੇ ਹੱਕ ਵਿਚ ਘੋਸ਼ਤ ਕਰ ਦਿਤਾ ।
When Nehru’s government sought to dismiss me from the Indian Civil Service, it sent my case to the Union Public Service Commission Intro. p. 13for an “opinion,” in keeping with the intent of the Constitution. The intention of the Constitution and the law is that a senior public servant should not be punished without seeking the Commission’s advice. The Commission not only failed to give patient consideration to the incomplete evidence that had been heard, but also confirmed that it was quite proper to have barred me from presenting the defense evidence I wished to give and had a legal to give. Nor did it stop there. It went so far as to write in its “opinion” that “a look at Sardar Kapur Singh’s earlier file shows that the man is also ill-tempered” and that he “sometimes puts on airs in public.” In effect, the Union Public Service Commission declared this too to be a fact in favor of dismissing me from the Indian Civil Service.
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇਸ ਕਾਰਗੁਜ਼ਾਰੀ ਅਤੇ ਇਸ ‘’ ਦੀ ਘੋਰ ਧੱਕੇਸ਼ਾਹੀ ਨੂੰ ਆਮ ਆਦਮੀ ਲਈ ਸਮਝਣਾ ਕਠਨ ਹੈ, ਜਿਤਨਾ ਚਿਰ ਕਿ ਕੁਝ ਸੰਬੰਧਤ ਤੱਥ ਤੇ ਕਾਨੂੰਨੀ ਸਥਿਤੀ ਵਰਨਣ ਨ ਕਰ ਦਿਤੀ ਜਾਵੇ ।
The ordinary reader will find it hard to understand this performance by the Union Public Service Commission and the gross high-handedness of this “justice of Vikramaditya” without an account of some relevant facts and of the legal position.
“ਕੁਰੱਖਤ ਸੁਭਾ” ਅਤੇ ‘ਪਬਲਿਕ ਮੂਹਰੇ, ਕਦੇ ਕਦੇ ਆਕੜ ਜਾਣ’ ਦੀ ਵਿਥਿਆ ਇਉਂ ਹੈ ।
The story behind “ill-tempered” and “sometimes puts on airs in public” is as follows.
ਸੰਨ 1939–40 ਵਿਚ ਮੈਂ ਗੁਜਰਾਤ (ਹੁਣ ਪਾਕਿਸਤਾਨ) ਦੇ ਜ਼ਿਲੇ ਦਾ ਡਿਪਟੀ ਕਮਿਸ਼ਨਰ ਸੀ । ਉਸ ਜ਼ਿਲੇ ਵਿਚ ਇਕ ‘ਆਹਲਾ’ ਨਾਮੀ ਮੁਸਲਮਾਨਾਂ ਦੇ ਪਿੰਡ ਵਿਚ ਇਕ ਛੋਟਾ ਜਿਹਾ ਗੁਰਦੁਆਰਾ ਸੀ, ਜਿਸ ਨੂੰ ਕਿ ਕਿਸੇ ਆਹਲਾ ਨਿਵਾਸੀ ਨੇ, ਉਥੋਂ ਦੇ ਮੁਸਲਮਾਨ ਚੌਧਰੀਆਂ ਦੀ ਮਨਸ਼ਾ ਦੇ ਖ਼ਿਲਾਫ਼, ਬਣਵਾ ਦਿਤਾ ਸੀ । ਉਥੇ ਦੋ ਸਹਿਜਧਾਰੀ ਹਿੰਦੂ , ਇਕ ਦੂਜੇ ਤੋਂ ਪਿਛੋਂ, ਕਤਲ ਕਰਕੇ, ਨਾਲ ਵਗਦੀ ਨਹਿਰ ਵਿਚ ਸੁੱਟ ਦਿਤੇ ਗਏ ਤੇ ਕਾਤਲਾਂ ਦਾ ਖੁਰਾ ਖੋਜ ਨਾ ਨਿਕਲਿਆ, .ਅਤੇ ਇਹ ਛੋਟਾ ਜਿਹਾ ਕੋਠੜੀ ਨੁਮਾ ਗੁਰਦਵਾਰਾ ਗ੍ਰੰਥੀ ਖੁਣੋਂ ਬੰਦ ਹੋ ਗਿਆ । ਤਦ ਇਕ ਕੇਸਾਧਾਰੀ ਸਿੰਘ ਗ੍ਰੰਥੀ ਆਣ ਲੱਗਾ ਤਾਂ ਉਸ ਦੀ ਲਾਸ਼ ਭੀ, ਹਫ਼ਤੇ ਦਸਾਂ ਦਿਨਾਂ ਦੇ ਅੰਦਰ ਅੰਦਰ ਹੀ, ਨਹਿਰ ਵਿਚੋਂ ਬਰਾਮਦ ਹੋਈ । ਸਰਕਾਰੀ ਰਿਪੋਰਟ ਇਹ ਹੀ ਕੀਤੀ ਗਈ ਕਿ ਕਾਤਲਾਂ ਦਾ ਕੁਝ ਪਤਾ ਨਹੀਂ ਲਗ ਸਕਿਆ । ਇਸ ਗੱਲ ਦਾ ਸਿੱਖ ਸੰਸਾਰ ਵਿਚ ਰੌਲਾ ਪੈ ਗਿਆ ਤਾਂ ਦੇ ਦੋ ਨਿਹੰਗ ਸਿੰਘ ਇਸ ਗੁਰਦਵਾਰੇ ਦੀ ਸੇਵਾ ਸੰਭਾਲ ਲਈ, ਪੁੱਜ ਗਏ । ਉਨ੍ਹਾਂ ਦੋਹਾਂ ਦੀਆਂ ਲਾਸ਼ਾਂ ਭੀ ਛੇਤੀ ਹੀ ਨਹਿਰ ਵਿਚ ਸੁਟ ਦਿਤੀਆਂ ਗਈਆਂ ਅਤੇ ਕਾਤਲ ਲਾਪਤਾ ਰਹੇ । ਤਦ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਨੇ ਇਹ ਮੁਆਮਲਾ ਆਪਣੇ ਹੱਥ ਵਿਚ ਲੈ ਲਿਆ ਤੇ ਆਹਲੇ ਪਿੰਡ ਵਿਚ ਇਕ ਵੱਡਾ ਪੰਥਕ ਇਕੱਠ ਕੀਤਾ ਗਿਆ ਜਿਸ ਦੇ ਜਲੂਸ ਵਿਚ ਹਜ਼ਾਰਾਂ ਸਿੰਘ ਆ ਸ਼ਾਮਲ ਹੋਏ । ਇਸ ਜਲੂਸ ਦੇ ਕੀਰਤਨੀ ਜੱਥੇ ਵਿਚ, ਸ੍ਰੀ ਹਰਿਮੰਦਰ ਸਾਹਿਬ Intro. p. 14ਅੰਮ੍ਰਿਤਸਰ ਦੇ ਪ੍ਰਸਿੱਧ ਰਾਗੀ, ਭਾਈ ਸੁੰਦਰ ਸਿੰਘ ਜੀ ਭੀ ਸ਼ਾਮਲ ਹੋਏ । ਇਸ ਜਲੂਸ ਉਤੇ, ਇਲਾਕੇ ਦੇ ਮੁਸਲਮਾਨਾਂ ਵਲੋਂ, ਪੰਜਾਬ ਦੇ ਪ੍ਰਸਿੱਧ ਤੇ ਜ਼ੋਰਾਵਰ ਨਵਾਬ, ਦੀ ਸ਼ਹਿ ਹੇਠ, ਵੱਡਾ ਹਮਲਾ ਕੀਤਾ ਗਿਆ ਜਿਸ ਕਰਕੇ ਅਨੇਕਾਂ ਸਿੰਘ ਮਾਰੇ ਗਏ ਅਤੇ ਰਾਗੀ ਸੁੰਦਰ ਸਿੰਘ ਜੀ ਭੀ ਸ਼ਹੀਦ ਹੋ ਗਏ । ਪੰਜਾਬ ਸਰਕਾਰ ਉਤੇ ਯੂਨੀਨਿਸਟ ਮੁਸਲਮਾਨ ਨਵਾਬਾਂ ਤੇ ਖ਼ਾਨ ਬਹਾਦਰਾਂ ਦਾ ਕਬਜ਼ਾ ਸੀ, ਇਸ ਲਈ ਸਿੱਖਾਂ ਦੀ ਕੋਈ ਦਾਦ ਫ਼ਰਿਆਦ ਨ ਸੁਣੀ ਗਈ । ਇਹ ਗੱਲ ਸੰਨ 1940 ਦੇ ਨੇੜੇ ਤੇੜੇ ਦੀ ਹੈ, ਜਦੋਂ ਕਿ ਫੇਰ ਇਕ , ਇਕੱਲਾ ਨਿਹੰਗ ਸਿੰਘ, ਇਸ ਗੁਰਦੁਆਰੇ ਦੀ ਸੇਵਾ ਉਤੇ ਆਣ ਹਾਜ਼ਰ ਹੋਇਆ । ਉਸ ਸਮੇਂ ਹੀ ਮੈਂ ਗੁਜਰਾਤ ਵਿਚ ਡਿਪਟੀ ਕਮਿਸ਼ਨਰ ਆਣ ਲੱਗਾ ਅਤੇ ਛੇਤੀ ਪਿਛੋਂ ਹੀ, ਉਹ ਨਿਹੰਗ ਸਿੰਘ ਭੀ ਕਤਲ ਕਰ ਦਿਤਾ ਗਿਆ ਅਤੇ ਉਸ ਦੀ ਲਾਸ਼ ਨਹਿਰ ਵਿਚ ਸੁੱਟ ਦਿਤੀ ਗਈ ਅਤੇ ਉਸ ਲਾਸ਼ ਦੀ ਬਰਾਮਦਗੀ, ਸਰਕਾਰੀ ਅਫ਼ਸਰਾਂ ਨੇ ਗੁਜਰਾਤ ਜ਼ਿਲੇ ਦੀ ਹੱਦ ਅੰਦਰ ਕੀਤੀ ਹੀ ਨ, ਅਤੇ ਲਾਸ਼ ਨੂੰ ਜਾਣ ਬੁਝ ਕੇ, ਸਰਗੋਧੇ ਜ਼ਿਲੇ ਦੀ ਹੱਦ ਅੰਦਰ ਪਹੁੰਚਣ ਦਿਤਾ ਗਿਆ, ਜਿਥੋਂ ਕਿ ਬਰਾਮਦ ਕਰਕੇ, ਲਾਸ਼ ਸਾੜ ਦਿਤੀ ਗਈ । ਮੈਂ ਇਸ ਕਤਲ ਦੀ, ਆਪ ਦਿਲਚਸਪੀ ਲੈ ਕੇ, ਤਫ਼ਤੀਸ਼ ਕਰਵਾਈ ਤਾਂ ਸ਼ਹਾਦਤ ਮਿਲ ਗਈ ਕਿ ਕਾਤਲ ਦੋ ਮੁਸਲਮਾਨ, ਇਕ ‘ਆਹਲਾ’ ਪਿੰਡ ਦਾ ਚੌਧਰੀ ਅਤੇ ਇਕ ਨਵਾਬ ਸਰ ਉਮਰ ਹਯਾਤ ਖ਼ਾਂ ਟਿਵਾਣਾ ਦਾ ਨਿੱਜੀ ਤੁਫ਼ੈਲੀਆ ਹੈ । ਨਵਾਬ ਸਾਹਿਬ ਦੇ ਇਸ ਕਤਲ ਵਿਚ ਸਿੱਧੇ ਹੱਥ ਹੋਣ ਦੀ ਸ਼ਹਾਦਤ ਭੀ ਪ੍ਰਾਪਤ ਹੋ ਗਈ ਤਾਂ ਮੈਂ ਕਾਤਲਾਂ ਦੀ ਗ੍ਰਿਫ਼ਤਾਰੀ ਤੇ ਕਤਲ ਦੇ ਚਲਾਣ ਦਾ ਹੁਕਮ ਦੇ ਦਿਤਾ । ਇਸ ਵੇਲੇ, ਨਵਾਬ ਸਰ ਉਮਰ ਹਯਾਤ ਖ਼ਾਂ, ਪੰਜਾਂ ਸੱਤਾਂ ਆਪਣੇ ਤੁਫ਼ੈਲੀਆਂ, ਦਰਬਾਰੀਆਂ ਸਮੇਤ, ਮੇਰੀ ਕੋਠੀ, ਗੁਜਰਾਤ ਮੇਰੇ ਕੋਲ ਆਏ ਤੇ ਕਹਿਣ ਲਗੇ ਕਿ, ਇਹ ਚਲਾਣ ਨ ਕੀਤਾ ਜਾਵੇ, ਕਿਉਂਕਿ ਨਿਹੱਕਾ ਹੈ ਅਤੇ ਨਿਹੰਗ ਸਿੰਘ ਆਪ ਹੀ ਨਹਿਰ ਵਿਚ ਡੁੱਬ ਮੋਇਆ ਹੈ । ਮੈਂ ਨਵਾਬ ਸਾਹਿਬ ਨੂੰ ਸਪੱਸ਼ਟ ਤੇ ਨਿਝੱਕ ਦਸ ਦਿਤਾ ਕਿ ਮੈਂ ਉਹਨਾਂ ਦੀ ਕਤਲ ਵਿਚ ਗ੍ਰਿਫ਼ਤਾਰੀ ਦੇ ਵਾਰੰਟ ਕੱਢਣ ਬਾਬਤ ਵਿਚਾਰ ਕਰ ਰਿਹਾ ਹਾਂ ਅਤੇ ਜੇ ਉਹ ਇਕ ਘੰਟੇ ਦੇ ਅੰਦਰ ਅੰਦਰ ਮੇਰੇ ਜ਼ਿਲੇ, ਗੁਜਰਾਤ ਦੀ ਹੱਦ ਵਿਚੋਂ ਬਾਹਰ ਨ ਚਲੇ ਗਏ ਤਾਂ ਮੈਂ ਉਹਨਾਂ ਨੂੰ ਇਥੇ ਹੀ ਗ੍ਰਿਫ਼ਤਾਰ ਕਰ ਲਵਾਂਗਾ । ਮੇਰੀ ਇਹ ਗੱਲ ਸੁਣ ਕੇ, ਨਵਾਬ ਸਾਹਿਬ ਸਿੱਧੇ ਦਿੱਲੀ, ਵਾਇਸਰਾਏ ਕੋਲ, ਮੇਰੀ ਸ਼ਿਕਾਇਤ ਕਰਨ ਜਾ ਪੁੱਜੇ । ਨਵਾਬ ਸਰ ਉਮਰ ਹਯਾਤ ਦਾ ਸਾਰੇ ਬਰਤਾਨਵੀ ਰਾਜ ਵਿਚ, ਲੰਡਨ ਤਕ, ਵੱਡਾ ਅਸਰ ਰਸੂਖ ਸੀ* ਅਤੇ ਉਹ ਹਿੰਦੁਸਤਾਨ ਵਿਚ ਬਰਤਾਨਵੀ ਸਾਮਰਾਜ ਦੇ ਥੰਮ੍ਹ ਸਮਝੇ ਜਾਂਦੇ ਸਨ, ਅਤੇ ਉਸ ਮੂਹਰੇ ਅਫ਼ਸਰਾਂ ਦੀ ਤਾਂ ਗੱਲ ਹੀ ਛੱਡੋ, ਸੂਬਿਆਂ ਦੇ ਲਾਟ ਵੀ ਝੁਕਦੇ ਸਨ । ਨਤੀਜਾ ਇਹ ਨਿਕਲਿਆ ਕਿ ਪੰਜਾਬ ਸਰਕਾਰ ਨੇ ਮੈਨੂੰ ਤਾਰ ਰਾਹੀਂ ਗੁਜਰਾਤ ਤੋਂ ਬਦਲ ਦਿਤਾ ਅਤੇ ਕਤਲ ਦਾ Intro. p. 15ਮੁਕੱਦਮਾ, ਆਹਲੇ ਵਿਚ ਨਿਹੰਗ ਸਿੰਘ ਦਾ, ਵਾਪਸ ਲੈ ਲਿਆ , ਉਸ ਵੇਲੇ ਪੰਜਾਬ ਦੇ ਪਰੀਮੀਅਰ ਅਥਵਾ ਮੁਖ ਮੰਤਰੀ ਸਨ ਅਤੇ ਉਹਨਾਂ ਨੇ ਮੇਰੀ ਨਿੱਜੀ ਫ਼ਾਇਲ ਉਤੇ ਲਿਖਿਆ ਕਿ ਇਸ ਕਪੂਰ ਸਿੰਘ ਨੂੰ, ਨਵਾਬ ਸਰ ਉਮਰ ਹਯਾਤ ਖ਼ਾਂ ਅਤੇ ਹੋਰ ਪ੍ਰਤਿਸ਼ਟ ਮੁਸਲਮਾਨਾਂ ਨਾਲ, ਉੱਚਾ ਨੀਵਾਂ ਬੋਲਣ ਦੇ ਕਾਰਨ, ਸਰਕਾਰੀ ਪੱਧਰ ਉਤੇ, ਝਾੜ ਪਾਈ ਜਾਵੇ । (“This officer should be censured for behaving tactlessly towards respectable public men.”)
In 1939–40 I was deputy commissioner of Gujrat district, now in Pakistan. In that district, in a Muslim village called Ahla, there was a small gurdwara that a Sahajdhari resident of Ahla had built against the wishes of the local Muslim headmen. Two Sahajdhari Hindu granthis there were killed one after the other and thrown into the canal that ran beside the village. No trace of the killers was found, and the little one-room gurdwara closed for want of a granthi. Then a keshdhari Singh came to serve as granthi. Within a week or ten days his body too was recovered from the canal. The official report said that nothing could be learned about the killers. This caused an outcry among Sikhs, and two Nihang Singhs of the Budha Dal arrived to take charge of the service in the gurdwara. Their bodies too were soon thrown into the canal, and the killers remained at large. The Shiromani Akali Dal of Amritsar then took up the matter. A large Panthic gathering was held at Ahla, and thousands of Singhs joined the procession. Bhai Sundar Singh, a well-known ragi of Sri Harmandir Sahib in Intro. p. 14Amritsar, was among those who joined the group singing kirtan in the procession. Muslims of the area, encouraged by the renowned and powerful Panjab nawab , launched a major attack on the procession. Many Singhs were killed, and the ragi Sundar Singh was also martyred. The Panjab government was controlled by Muslim Unionist nawabs and Khan Bahadurs, so the Sikhs’ cries for redress went unheard. This was around 1940, when once again one lone Nihang Singh, a match for a hundred and twenty-five thousand, came forward to serve at the gurdwara. I arrived in Gujrat as deputy commissioner about that time. Soon afterward that Nihang Singh too was killed and his body thrown into the canal. The officials did not recover it within the boundaries of Gujrat. They deliberately let it reach Sargodha district, where they recovered and cremated it. I took a personal interest in the murder and had it investigated. Evidence was found that the two killers were Muslims, one a headman of Ahla and the other a personal dependent of Nawab Sir Umar Hayat Khan Tiwana. When evidence of the nawab’s direct hand in the murder was also obtained, I ordered the killers arrested and sent up for trial for murder. At this point Nawab Sir Umar Hayat Khan came to my residence in Gujrat with five or seven dependents and attendants. He said that the case should not be sent for trial, as there was no justification for it and the Nihang Singh had drowned in the canal on his own. I told the nawab plainly and without hesitation that I was considering issuing a warrant for his arrest in connection with the murder. If he did not leave my district of Gujrat within the hour, I would arrest him then and there. On hearing this, the nawab went straight to the viceroy in Delhi to complain about me. Nawab Sir Umar Hayat had great influence throughout the British Raj, as far as London.* He was regarded as a pillar of the British Empire in India, and even provincial governors, let alone officials, deferred to him. The result was that the Panjab government transferred me from Gujrat by telegram and withdrew the Intro. p. 15case concerning the murder of the Nihang Singh at Ahla. Nawab , then premier or chief minister of Panjab, wrote on my personal file that this Kapur Singh should be formally reprimanded for speaking offensively to Nawab Sir Umar Hayat Khan and other distinguished Muslims. (“This officer should be censured for behaving tactlessly towards respectable public men.”)
Intro. p. 14* ਸੰਨ 1929 ਦੇ ਲਗ ਭਗ, ਸਰ ਉਮਰ ਹਯਾਤ ਖ਼ਾਂ, ਟਿਵਾਣਾ ਨੇ, ਦਿੱਲੀ ਦੀ ਸੈਂਟਰਲ ਅਸੰਬਲੀ ਵਿਚ ਤਕਰੀਰ ਕਰਦਿਆਂ, ਇਉਂ ਕਿਹਾ ਸੀ : “ਲੋਗ ਕਹਿਤੇ ਹੈਂ ਕਿ ਮੈਂ ਹੂੰ । ਮੈਂ ਕਹਿਤਾ ਹੂੰ, ਕਿ ਮੈਂ ਹੂੰ ।” ਇਹ ਸ਼ਬਦ ਸਾਰੇ ਮੁਲਕ ਵਿਚ ਗੂੰਜ ਉਠੇ ਸਨ ।
* Around 1929, Sir Umar Hayat Khan Tiwana said in a speech to the Central Assembly in Delhi: “People say I am the government’s maternal uncle. I say I am.” His words resounded throughout the country.
ਅੰਗ੍ਰੇਜ਼ ਗਵਰਨਰ ਨੇ ਆਪਣੇ ਪ੍ਰੀਮੀਅਰ ਦੀ ਇਹ ਸਿਫ਼ਾਰਸ਼ ਰੱਦ ਕਰ ਦਿਤੀ ਅਤੇ ਇਹ ਕਾਗ਼ਜ਼ ਦਾਖ਼ਲ ਦਫ਼ਤਰ ਹੋ ਗਏ ।
The British governor rejected his premier’s recommendation, and the papers were filed away.
ਸਰਕਾਰੀ ਰੂਲ (Rules) ਤੇ ਕਾਨੂੰਨ, ਸਰਕਾਰੀ ਕਰਮਚਾਰੀਆਂ ਬਾਬਤ, ਇਹ ਹੈ ਕਿ ਉਹਨਾਂ ਦੀ ਨਿੱਜੀ ਫ਼ਾਈਲ ਉਤੇ ਕੋਈ ਇਹੋ ਜਿਹਾ (adverse entry) ਜਿਸ ਦੀ ਇਤਲਾਅ ਉਸ ਨੂੰ ਸਰਕਾਰੀ ਪੱਧਰ ਉਤੇ ਨ ਦਿਤੀ ਜਾਵੇ, ਉਸ ਅਫ਼ਸਰ ਦੇ ਵਿਰੁਧ, ਕਿਸੇ ਰੂਪ ਵਿਚ ਅਤੇ ਕਿਸੇ ਸਮੇਂ ਭੀ ਵਰਤਿਆ ਨਹੀਂ ਜਾ ਸਕਦਾ । ਉਹ ਅਭਾਵ ਹੋ ਚੁੱਕਾ ਸਮਝਿਆ ਜਾਂਦਾ ਹੈ ।
Under the government rules and the law governing public employees, an adverse entry in a public officer’s personal file that has not been officially communicated to him cannot be used against him in any form or at any time. It is deemed to have lapsed.
ਸਰਕਾਰੀ ਰੂਲ ਤੇ ਕਾਨੂੰਨ ਇਹ ਭੀ ਹੈ ਕਿ ਕੋਈ ਅਜੇਹਾ ਨਾਸੁਖਾਵਾਂ ਅੰਦਰਾਜ, ਜੇ ਉਸ ਸਰਕਾਰੀ ਕਰਮਚਾਰੀ ਨੂੰ ਵੇਲੇ ਸਿਰ, ਸਰਕਾਰੀ ਪੱਧਰ ਉਤੇ, ਪੁਚਾ ਭੀ ਦਿਤਾ ਗਿਆ ਹੋਵੇ ਤਦ ਭੀ ਉਹ ਅੰਦਰਾਜ ਉਸ ਦੇ ਵਿਰੁਧ ਕਿਸੇ ਵਿਭਾਗੀ ਪੜਤਾਲ ਵਿਚ ਵਰਤਿਆ ਨਹੀਂ ਜਾ ਸਕਦਾ, ਜਿਤਨਾ ਚਿਰ ਕਿ ‘ਦੋਸ਼’ ਆਰੋਪਤ ਕਰਨ ਸਮੇਂ ਉਸ ਅੰਦਰਾਜ ਨੂੰ ਭੀ ‘ਦੋਸ਼’ ਦਾ ਅੰਗ ਨਾ ਬਣਾਇਆ ਜਾਵੇ ।
Government rules and law also provide that even if such an adverse entry has been officially communicated to the public employee in due time, it cannot be used against him in a departmental inquiry unless it was made part of the charge when the charge was brought.
ਮੇਰੇ ਕਥਿਤ “ਕੁਰੱਖਤ ਸੁਭਾ” ਬਾਬਤ, ਸਰ ਸਿਕੰਦਰ ਹਯਾਤ ਦਾ ਇਹ ਨੋਟ, ਨਾ ਤਾਂ ਮੈਨੂੰ ਪੁਚਾਇਆ ਹੀ ਗਿਆ ਸੀ ਅਤੇ ਨ ਹੀ ਸਰਕਾਰ ਨੇ ਇਸ ਨੂੰ ਮੇਰੇ ਵਿਰੁਧ ਵਿਭਾਗੀ ਪੜਤਾਲ ਕਰਨ ਵੇਲੇ ਸਾਹਮਣੇ ਲਿਆਉਣਾ ਯੋਗ ਸਮਝਿਆ ਸੀ ।
Sir Sikandar Hayat’s note on my alleged “ill temper” had never been communicated to me, and the government had not thought fit to bring it forward in the departmental inquiry against me.
ਜੇ ਇਹਨਾਂ ਦੋਹਾਂ ਵਿਚੋਂ ਕੋਈ ਗੱਲ ਵੀ ਨਹੀਂ ਹੋਈ ਤਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਇਸ “ਕੁਰੱਖਤ ਸੁਭਾ” ਦੇ ਕਥਿਤ ‘ਦੋਸ਼’ ਨੂੰ ਮੈਨੂੰ ਆਈ. ਸੀ. ਐਸ. ਵਿਚੋਂ ਕੱਢਣ ਦੇ ਹੱਕ ਵਿਚ ਦਲੀਲ ਬਣਾਉਣਾ, ਸਿੱਧਾ ਹਿੱਕ ਦਾ ਧੱਕਾ, ਗ਼ੈਰਕਾਨੂੰਨੀ ਅਤੇ ਲੱਜਾ-ਰਹਿਤ ਕੁਕਰਮ ਹੈ ।
Since neither of these things happened, for the Union Public Service Commission to turn this alleged “ill temper” into an argument for dismissing me from the Indian Civil Service was an outright abuse of power, unlawful and shameless.
ਇਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਇਸ ਲਈ ਸਥਾਪਤ ਕੀਤਾ ਗਿਆ ਹੈ ਕਿ ਸਰਕਾਰ ਕਿਸੇ ਸਰਕਾਰੀ ਅਫ਼ਸਰ ਨਾਲ ਧੱਕਾ ਤੇ ਅਨਿਆਂ ਨ ਕਰ ਸਕੇ ।
The Union Public Service Commission was established to prevent the government from riding roughshod over public officers or treating them unjustly.
ਪਰ ਇਸ ਕਮਿਸ਼ਨ ਦੇ ਧੱਕੇ ਤੇ ਅਨਿਆਂ ਤੋਂ ਸਰਕਾਰੀ ਅਫ਼ਸਰਾਂ ਨੂੰ ਕੌਣ ਬਚਾਵੇ, ਇਸ ਦਾ ਕੋਈ ਪ੍ਰਬੰਧ, ਵਿਵਰਣ, ਪ੍ਰਭੂਸੱਤਾ ਸੰਪੰਨ, ਭਾਰਤ ਵਰਸ਼ ਦੇ ਵਿਧਾਨ ਵਿਚ ਹੈ ਨਹੀਂ । ਦੋ ਹਜ਼ਾਰ ਵਰ੍ਹੇ ਹੋਏ, ਇਕ ਰੋਮਨ ਵਿੱਦਵਾਨ ਗ੍ਰਾਂਥਿਕ, ‘’ ਨਾਮੀ (Juvenal, Decimus, Junius, 60–140 A. D.) ਨੇ ਰੋਮਨ ਸਾਮਰਾਜ ਉਤੇ ਇਹ ਕਟਾਕਸ਼ ਕੀਤੀ ਸੀ ਕਿ, “ਠੀਕ ਹੈ ਕਿ ਅਸਾਂ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ, “ਰੱਖਿਅਕ” ਮੁਕਰਰ ਕੀਤੇ ਹੋਏ ਹਨ, ਪਰ ਰੱਖਿਅਕਾਂ ਕੋਲੋਂ ਅਸਾਡੀ ਰੱਖਿਆ Intro. p. 16ਕੌਣ ਕਰੇਗਾ ?” (Who shall guard the Guardians ?) .
But who is to protect public officers from the Commission’s own high-handedness and injustice? The Constitution of sovereign India makes no provision for this and says nothing about it. Two thousand years ago a learned Roman writer named (Juvenal, Decimus, Junius, 60–140 A. D.) made this pointed remark about the Roman Empire: “Granted, we have appointed ‘guardians’ to protect people’s rights, but who will protect us from the Intro. p. 16guardians?” (Who shall guard the Guardians ?) .
ਇਕ ਹੋਰ, ਛੋਟੀ ਜਿਹੀ ਕਹਾਣੀ, ਇਸ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ, ਮੇਰੇ ਨਾਲ ਸਲੂਕ ਬਾਬਤ, ਇਸੇ ਥਾਂ ਹੀ ਕਹਿ ਦੇਣੀ ਚਾਹੀਏ ।
Another short story about the Union Public Service Commission’s treatment of me belongs here.
ਮੇਰੇ ਉਤੇ, ਗੋਰੇ ਜੱਜ, ਐਰਿਕ ਵੈਸਟਨ ਸਾਹਮਣੇ ਵਿਭਾਗੀ ਪੜਤਾਲ ਵਿਚ, ਇਕ ਛੋਟਾ ਜਿਹਾ ‘ਦੋਸ਼’ ਇਹ ਨਿਮਨ ਲਿਖਤ ਭੀ ਸੀ, ਜੋ ਕਿ ਅੱਜ ਭੀ ਤੇ ਕਲ੍ਹ ਭੀ, ਆਉਣ ਵਾਲੇ ਸਮੇਂ ਵਿਚ, ਹਿੰਦੁਸਤਾਨ ਦੇ ਸੰਨ 1947 ਤੋਂ ਪਿਛੋਂ ਸੈਕੂਲਰ ਰਾਜ ਸਥਾਪਤ ਹੋਣ ਉਪਰਾਂਤ, ਦੀਰਘ ਦ੍ਰਿਸ਼ਟੀ ਵਾਲੇ ਸੋਝੀਵਾਨਾਂ ਲਈ, ਮਨੋਰੰਜਨ ਦਾ ਕਾਰਣ ਭੀ ਬਣਦਾ ਰਹੇਗਾ, ਅਤੇ ਰਹੱਸ-ਮਈ ਭੀ ।
In the departmental inquiry before the white judge Eric Weston, one of the minor “charges” against me was the following. To discerning people able to take the long view of the secular regime established in India after 1947, it will remain a source both of amusement and of mystery today, tomorrow, and in time to come.
ਸੰਨ 1948–49 ਵਿਚ, ‘ਸ਼ੈਵਰਲੈਟ’ ਅਮ੍ਰੀਕਨ ਕਾਰਾਂ, ਕੁਛ ਸਮੇਂ ਲਈ ਪੂਰਬੀ ਪੰਜਾਬ ਵਿਚ, ਆਮ ਤੇ ਖੁਲ੍ਹੀਆਂ ਮਿਲਣੋਂ ਹਟ ਗਈਆਂ ਸਨ, ਤਦ ਪੂਰਬੀ ਪੰਜਾਬ ਦੀ ਸਰਕਾਰ ਨੇ, , ਆਈ. ਸੀ. ਐਸ., ਹੋਮ ਸੈਕ੍ਰੇਟਰੀ ਦੇ ਦਸਖ਼ਤਾਂ ਹੇਠ, ਇਕ ਚਿੱਠੀ ਡਿਪਟੀ ਕਮਿਸ਼ਨਰਾਂ ਨੂੰ ਪਾਈ ਕਿ ਜਿਸ ਕਿਸੇ ਨੂੰ ‘ਸ਼ੈਵਰਲੈਟ’ ਕਾਰ ਦੀ ਲੋੜ ਹੋਵੇ ਉਹ ਸਰਕਾਰ ਤੋਂ ਆਗਿਆ ਲੈ ਕੇ, ਸਰਕਾਰੀ ਕੋਟੇ (quota) ਵਿਚੋਂ ਇਹ ਕਾਰ ਖ਼ਰੀਦ ਸਕਦਾ ਹੈ । ਮੈਂ ਭੀ ਬੇਨਤੀ ਕੀਤੀ ਕਿ ਮੈਨੂੰ ਭੀ ਇਕ ‘ਸ਼ੈਵਰਲੈਟ’ ਕਾਰ ਖ਼ਰੀਦਣ ਦੀ ਸਹੂਲਤ ਦਿਤੀ ਜਾਵੇ । ਮਿਸਟਰ ਭਿੱਡੇ ਨੇ ਹੋਰ ਤਾਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਕਾਰ ਖ਼ਰੀਦਣ ਦੀ ਸਹੂਲਤ ਦੇ ਦਿਤੀ, ਪਰ ਮੈਨੂੰ, ਬਿਨਾਂ ਕਾਰਨ ਦੱਸੇ ਦੇ, ਨਾਂਹ ਕਰ ਦਿਤੀ ।
For a time in 1948–49, American Chevrolet cars ceased to be readily available in East Panjab. The East Panjab government then sent the deputy commissioners a letter signed by the home secretary, of the Indian Civil Service, saying that anyone who needed a Chevrolet could obtain the government’s permission to buy one from its quota. I too asked to be allowed to buy one. Mr. Bhide gave all the other deputy commissioners in Panjab permission to buy the car, but refused me without giving a reason.
ਮੈਂ ਆਪਣੇ ਨਿਜੀ ਰਸੂਖ਼ ਨਾਲ, ਇਕ ਸ਼ੈਵਰਲੈਟ ਕਾਰ, ਜਲੰਧਰੋਂ ਖ਼ਰੀਦ ਲਈ ਤਦ, ਮਿਸਟਰ ਭਿੱਡੇ ਨੇ, ਮੇਰੇ ਆਪਣੇ ਅਧੀਨ, ਉਸ ਮੈਜਿਸਟਰੇਟ ਨੂੰ, ਜਿਸ ਨੂੰ ਮੈਂ ਆਪ, ‘ਮੋਟਰ ਵੈਹੀਕਲਸ ਰਜਿਸਟ੍ਰੇਸ਼ਨ ਰੂਲਜ਼’ ਹੇਠਾਂ, ਕਾਰਾਂ ਰਿਜਿਸਟਰ ਕਰਨ ਦੀ ਆਗਿਆ ਸਮ੍ਰੱਥਾ ਪ੍ਰਦਾਨ (delegate) ਕੀਤੀ ਹੋਈ ਸੀ, ਇਹ ਹੁਕਮ ਸਿੱਧਾ ਭੇਜ ਦਿਤਾ ਕਿ “ਕਪੂਰ ਸਿੰਘ ਦੀ ‘ਸ਼ੈਵਰਲੈਟ’ ਕਾਰ ਰਜਿਸਟਰ ਨ ਕੀਤੀ ਜਾਵੇ ।”
I bought a Chevrolet in Jullundur through my personal influence. Mr. Bhide then sent the following order directly to a magistrate subordinate to me, to whom I myself had delegated the authority to register cars under the Motor Vehicles Registration Rules: “Kapur Singh’s Chevrolet is not to be registered.”
ਕੋਈ ਕਾਨੂੰਨ ਅਧਿਕਾਰ ਐਸਾ ਨਹੀਂ, ਜਿਸ ਦੁਆਰਾ ਹੋਮ ਸੈਕ੍ਰੇਟਰੀ, ਅਜੇਹਾ ਤਾਨਾਸ਼ਾਹੀ ਹੁਕਮ, ਕਿਸੇ ਡਿਪਟੀ ਕਮਿਸ਼ਨਰ ਵਿਰੁਧ ਖੁਣਸ ਖਾ ਕੇ, ਦੇ ਸਕੇ । ਕਿਸੇ ਤਾਨਾਸ਼ਾਹ, ਕਿਸੇ ਨੇ, ਅਜੇਹਾ ਹੁਕਮ, ਪਿੱਛੇ ਕਦੇ ਦਿਤਾ ਸਹੀ ਨਹੀਂ ਹੁੰਦਾ ।
There is no legal authority under which the home secretary could issue such a despotic order out of spite against a deputy commissioner. No tyrant, no man alive, could ever have issued such an order before.
ਕਾਨੂੰਨ ਅਨੁਸਾਰ, ਆਪਣੇ ਜ਼ਿਲ੍ਹੇ ਵਿਚ, ਕੇਵਲ ਡਿਪਟੀ ਕਮਿਸ਼ਨਰ ਹੀ ਮੋਟਰਕਾਰਾਂ ਆਦਿ ਨੂੰ ਰਜਿਸਟਰ ਕਰਨ ਦੀ ਸਮ੍ਰੱਥਾ ਦਾ ਧਾਰਨੀ ਹੈ ਅਤੇ ਯਾ ਉਹ ਫ਼ਸਟ ਕਲਾਸ ਮੈਜਿਸਟ੍ਰੇਟ ਜਿਸ ਨੂੰ ਇਹ, ਰਜਿਸਟ੍ਰੇਸ਼ਨ ਦੇ ਅਧਿਕਾਰ, ਡਿਪਟੀ ਕਮਿਸ਼ਨਰ ਆਪ, ਪ੍ਰਦਾਨ (delegate) ਕਰ ਦੇਵੇ ।
By law only a deputy commissioner has the authority to register motorcars and the like in his district, or a first-class magistrate to whom the deputy commissioner himself delegates the power of registration.
‘ਮੋਟਰ ਵੈਹੀਕਲਸ ਐਕਟ’ ਯਾ ਉਸ ਅਧੀਨ ਬਣੇ ਰੂਲਾਂ ਦੇ ਤਹਿਤ ਰਜਿਸਟਰ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ, ਡਿਪਟੀ ਕਮਿਸ਼ਨਰ ਨੂੰ ਹੀ ਹੈ । ਨ ਕਮਿਸ਼ਨਰ, ਨ ਹੋਮ ਸੈਕ੍ਰੇਟਰੀ ਅਤੇ ਨ ਹੀ ਗਵਰਨਰ ਅਜੇਹੇ ਅਧਿਕਾਰਾਂ ਦਾ ਕਾਨੂੰਨੀ ਤੌਰ ਤੇ ਧਾਰਨੀ ਹੈ । ਇਨ੍ਹਾਂ ਨੇ ਭੀ ਜਦੋਂ ਆਪਣੀ ਕੋਈ ਮੋਟਰਕਾਰ ਰਜਿਸਟ੍ਰ ਕਰਵਾਉਣੀ Intro. p. 17ਹੋਵੇ ਤਾਂ ਉਹ ਡਿਪਟੀ ਕਮਿਸ਼ਨਰ ਕੋਲ ਹੀ ਦਰਖ਼ਾਸਤ ਕਰਦੇ ਹਨ ਤੇ ਕਰ ਸਕਦੇ ਹਨ ।
Under the Motor Vehicles Act or the rules made under it, the power to register vehicles belongs to the deputy commissioner alone. Neither the commissioner, the home secretary, nor the governor is legally vested with such powers. When any of them in turn wants to have a motorcar of his own registered Intro. p. 17he applies, and can apply, only to the deputy commissioner.
ਜਦ ਮੇਰੇ ਆਪਣੇ ਮੈਜਿਸਟ੍ਰੇਟ ਨੇ, ਮੇਰੀ ਨਿਜੀ ਕਾਰ, ਇਹ ਕਹਿ ਕੇ, ਰਜਿਸਟ੍ਰ ਕਰਨੋਂ ਨਾਂਹ ਕਰ ਦਿਤੀ ਕਿ ਉਸ ਨੂੰ ਮਿਸਟਰ ਭਿੱਡੇ, ਹੋਮ ਸੈਕ੍ਰੇਟਰੀ ਦਾ ਲਿਖਤੀ ਹੁਕਮ ਆਇਆ ਹੋਇਆ ਹੈ ਕਿ “ਕਪੂਰ ਸਿੰਘ, ਆਈ. ਸੀ. ਐਸ. ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ” ਦੀ ‘ਸ਼ੈਵਰਲੈਟ’ ਕਾਰ ਰਜਿਸਟਰ ਨਹੀਂ ਕਰਨੀ, ਤਦ ਮੈਂ ਕਾਗ਼ਜ਼ ਅਪਣੇ ਕੋਲ ਮੰਗਵਾ ਲਏ ਅਤੇ ਜ਼ਿਲ੍ਹੇ ਦੇ ਸਰਕਾਰੀ ਵਕੀਲ ਨੂੰ ਭੀ ਬੁਲਾ ਲਿਆ ਤੇ ਕਿਹਾ ਕਿ ਤੁਸੀਂ ਹੋਮ ਸੈਕ੍ਰੇਟਰੀ, ਭਿੱਡੇ ਸਾਹਿਬ, ਵਲੋਂ ਵਕਾਲਤ ਕਰਨ ਦੇ ਰੂਪ ਵਿਚ ਦੱਸੋ ਕਿ ਮੈਂ ਇਹ ਕਾਰ ਕਿਉਂ ਰਜਿਸਟ੍ਰ ਨ ਕਰ ਲਵਾਂ ਅਤੇ ਜੇ ਇਹ ਕਾਰ ਡਿਪਟੀ ਕਮਿਸ਼ਨਰ ਆਪ ਰਜਿਸਟ੍ਰ ਕਰਨ ਦਾ ਹੁਕਮ ਨ ਦੇਵੇ ਤਾਂ ਹੋਰ ਕੌਣ ਦੇਵੇ ? ਸਰਕਾਰੀ ਵਕੀਲ ਕਹਿਣ ਲਗਾ, “ਇਹ ਹੋਮ ਸੈਕ੍ਰੇਟਰੀ ਦਾ ਹੁਕਮ ਅਤੇ ਤੁਹਾਡੇ ਮੈਜਿਸਟ੍ਰੇਟ ਦਾ ਕਾਰ ਨੂੰ ਰਜਿਸਟ੍ਰ ਕਰਨ ਤੋਂ ਇਨਕਾਰ ਕਰਨਾ, ਨਿਰਾ ਮਸਖ਼ਰਾਪਨ ਤੇ ਬੱਚਿਆਂ ਵਾਲੀ ਹਰਕਤ ਹੈ । ਕਾਨੂੰਨ ਵਿਚ ਇਸ ਦੀ ਕੋਈ ਹੈਸੀਅਤ ਨਹੀਂ । ਡਿਪਟੀ ਕਮਿਸ਼ਨਰ ਹੀ ਇਸ ਕਾਰ ਨੂੰ ਰਜਿਸਟਰ ਕਰਨ ਦਾ ਕਾਨੂੰਨੀ ਅਧਿਕਾਰ ਰਖਦਾ ਹੈ, ਹੋਰ ਕੋਈ ਨਹੀਂ ਅਤੇ ਇਸ ਕਾਰ ਦੇ ਰਜਿਸਟਰ ਨ ਹੋਣ ਦੇਣ ਦਾ ਕੋਈ ਕਾਨੂੰਨੀ ਆਸਰਾ ਨਹੀਂ ।”
When my own magistrate refused to register my private car, he said that the home secretary, Mr. Bhide, had sent him a written order that the Chevrolet belonging to “Kapur Singh, I.C.S., Deputy Commissioner, Hoshiarpur” was not to be registered. I called for the papers, summoned the district government counsel as well, and said, “Speaking as counsel for the home secretary, Mr. Bhide, tell me why I should refrain from registering the car. If the deputy commissioner himself did not order it registered, who else could?” The government counsel said, “The home secretary’s order and your magistrate’s refusal to register the car are sheer buffoonery and childish behavior. In law they have no standing. The deputy commissioner alone has the legal authority to register the car, and there is no legal basis for preventing its registration.”
ਮੇਰੀ ਆਪਣੀ ਭੀ ਏਹੋ ਰਾਏ ਸੀ ਤੇ ਮੈਂ ਇਹੋ ਹੁਕਮ ਲਿਖ ਕੇ ਕਾਰ ਰਜਿਸਟ੍ਰ ਕਰ ਲਈ ਤੇ ਪੰਜਾਬ ਸਰਕਾਰ ਨੂੰ ਲਿਖ ਦਿਤਾ ਕਿ ਜੇ ਮੇਰੀ ਕੀਤੀ ਕਾਰਵਾਈ ਵਿਚ ਕੋਈ ਕਾਨੂੰਨੀ ਗ਼ਲਤੀ ਯਾ ਘਾਟ ਹੈ ਤਾਂ ਸਰਕਾਰ ਇਸ ਹੁਕਮ ਦੀ ਅਪੀਲ ਯਾ ਨਜ਼ਰਸਾਨੀ ਆਦਿ ਕਰ ਕਰਵਾ ਲਵੇ ਤਾਂ ਜੁ ਅਗੇ ਤੋਂ ਇਸ ਪ੍ਰਕਾਰ ਦੇ ਘਟੀਆ ਕਿਸਮ ਦੇ ਤੇ ਹਾਸੋ ਹੀਣੇ ਮੁਆਮਲੇ ਨ ਉੱਠਣ ।
That was my own opinion too. I issued the order, registered the car, and wrote to the Panjab government that, if there was any legal error or defect in what I had done, it should appeal or seek a review of the order so that no more such petty and ridiculous affairs would arise.
ਅਪੀਲ, ਨਜ਼ਰਸਾਨੀ ਤਾਂ ਕਿਸੇ ਨੇ ਕੀ ਕਰਨੀ ਕਰਵਾਉਣੀ ਸੀ, ਕਾਨੂੰਨ ਅਨੁਸਾਰ, ਜੋ ਕੁਛ ਹੋਇਆ, ਉਹੋ ਹੀ ਹੋਣਾ ਯੋਗ ਸੀ । ਪਰ ਮਿਸਟਰ ਭਿੱਡੇ ਅਤੇ ਪੂਰਬੀ ਪੰਜਾਬ ਦੇ ਮੁਖ ਮੰਤ੍ਰੀ, , ਨੂੰ ਇਹ ਗੱਲ ਚੰਗੀ ਨ ਲੱਗੀ ਕਿ ਮੇਰੇ ਕੋਲ, ‘ਸ਼ੈਵਰਲੈਟ’ ਕਾਰ ਕਿਉਂ ਹੈ । ਇਹ ਸਿੱਖ ਡਿਪਟੀ ਕਮਿਸ਼ਨਰ ਆਪੇ ਖ਼ਰੀਦ ਕੇ, ਆਪੇ ਰਜਿਸਟਰ ਕਰਕੇ, ‘ਸ਼ੈਵਰਲੈਟ’ ਕਾਰ ਉਤੇ ਚੜ੍ਹਨ ਦਾ ਦਾਈਆਂ ਰਖਦਾ ਹੈ ? ਹੋਰ ਕੀ ਹੋ ਸਕਦਾ ਹੈ !
Who was going to appeal or seek review? Under the law, what had happened was just what ought to have happened. But Mr. Bhide and , the chief minister of East Panjab, did not like my having a Chevrolet. This Sikh deputy commissioner dares to claim the right to buy a Chevrolet himself, register it himself, and drive about in it? What else could the depths of the Kali Yuga look like!
ਮਿਸਟਰ ਭਿੱਡੇ, ਆਈ. ਸੀ. ਐਸ., ਹੋਮ ਸੈਕ੍ਰੇਟਰੀ, ਨੇ ਇਕ ਖ਼ੁਫ਼ੀਆ ਚਿੱਠੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਲਿਖ ਮਾਰੀ ਕਿ ਜਦੋਂ ਭੀ ਕਦੇ, “ਕਪੂਰ ਸਿੰਘ, ਅਪਣੀ ਕਾਰ ਉਤੇ ਚੜ੍ਹ ਕੇ, ਜਲੰਧਰ ਜ਼ਿਲੇ ਦੀ ਹੱਦ ਵਿਚੋਂ ਲੰਘੇ, ਉਸ ਦੀ ਕਾਰ ਖੋਹ ਤੇ ਜਬਤ ਕਰ ਲਈ ਜਾਵੇ ।” ਸੈਕੂਲਰ ਰਾਜ ਨ ਹੋਇਆ, ਮਖ਼ੌਲ ਹੋਇਆ ।
Mr. Bhide, I.C.S., the home secretary, dashed off a confidential letter to the deputy commissioner of Jullundur ordering that whenever “Kapur Singh travels by car through Jullundur district, his car is to be taken from him and seized.” What a farce of a secular state.
ਮੈਨੂੰ ਇਸ ਹੁਕਮ ਦਾ ਪਤਾ ਲਗਾ ਤਾਂ ਮੈਂ ਇਹ ਕਾਰ , ਅਪਣੇ ਇਕ ਮਿੱਤ੍ਰ ਨੂੰ ਦਿੱਲੀ ਦੇ ਦਿਤੀ । ਕੌਣ ਪਹਾੜ ਨਾਲ ਟਕਰਾ ਕੇ ਸਿਰ ਭਨਾਵੇ ।
When I learned of this order, I let a friend in Delhi have the car for a song. Who would dash his head against a mountain and crack it open?

Notes and glossary for this section (31 notes · 35 terms)

Editors’ notes

1. Source

Kapur Singh attributes the comparison between unseating a maharaja and removing an Indian Civil Service officer to a Secretary of State for India speaking in the British Parliament. The English translates Kapur Singh’s Panjabi.

2. Context

Kapur Singh dates the Panjab circular to October 1947, after narrating his receipt of family news in November. He discusses the provincial circular, a later Army directive, and Hukam Singh’s Call Attention notice; these are distinct records. “Habitual criminals” and the labels about molestation and plunder occur in Kapur Singh’s account of his protest letter. Gurtej Singh’s edited volume Sikh Chetna Te Bhagat Singh reprints part of Kapur Singh’s account on pp. 186–190. Appendix 1 gives his fuller statement.

  • Gurtej Singh, Sikh Chetnā Te Bhagat Singh
3. Context

Kapur Singh says he heard of the army directive around 1954 and names Major Gian Singh as the officer who protested. The Lok Sabha elected Hukam Singh deputy speaker on March 20, 1956.

4. Source

Rekhta attributes this hemistich to Waḥīd Allāhābādī: اتنی سی بات تھی جسے افسانہ کر دیا (itnī sī bāt thī jise afsāna kar diyā, “It was such a little thing, and they made a whole tale of it”). It is the second line of the opening couplet of the ghazal beginning کچھ کہہ کے اس نے پھر مجھے دیوانہ کر دیا. Kapur Singh gives the line in Gurmukhi.

5. Source

Kapur Singh reports that Nehru wrote to Chandu Lal Trivedi and Gopi Chand Bhargava and that Patel wrote to the same effect. The English question, including its punctuation, follows the 1979 printing. The Supreme Court judgment discusses his requests for documents during the inquiry.

6. Context

Kapur Singh places the service of his suspension order at half past midnight on the night of April 13–14, 1949. The Supreme Court’s 1959 judgment gives April 13. It records his posting as deputy commissioner at Dharamsala in July 1947, his transfer to Hoshiarpur on February 11, 1948, and Eric Weston’s appointment to conduct the inquiry on May 18, 1950. Of the twelve charges, two were withdrawn on November 5, 1950. Weston reported on May 14, 1951. The President dismissed Kapur Singh on July 27, 1953, and the Court dismissed his appeal.

7. Correction

The 1979 edition prints ਬੱਲੇ. The reading gives ਥੱਲੇ, “under the authority of.”

8. Context

A later essay in Gurtej Singh’s Sikh Chetna Te Bhagat Singh, p. 192, quotes a version of the saying attributed there to Kapur Singh. Its opening is “ਰਾਜ ਹਿੰਦੂ ਕਾ, ਮੁਲਕ ਤਿਕੜੇ ਕਾ.” The 1979 introduction puts “the country” before “the rule.”

  • Gurtej Singh, Sikh Chetnā Te Bhagat Singh
9. Source

The Gurmukhi printing has ਸਤਯਮੇਵ ਜਯਤੇ. The reading gives ਸਤ੍ਯਮੇਵ ਜਯਤੇ, the opening words of Muṇḍaka Upaniṣad 3.1.6 (सत्यमेव जयते).

10. Source

An entry dated December 10, 1710 (29 Shawwal 1122, fourth regnal year) records Bahadur Shah instructing Mahabat Khan to write to the faujdars around Shahjahanabad. Ganda Singh reproduces the Persian: نانک پرستان را هر جا که بیابند بقتل رسانند (nānak-parastān rā har jā kih biyāband bi-qatl rasānand, “wherever they find the worshippers of Nanak, let them put them to death”). Kapur Singh’s Gurmukhi has ਹਰ ਕੁਜਾ for har jā. He applies the edict to his suspension by analogy.

  • Ganda Singh, “Punjab News in the Akhbār-i-Darbār-i-Muʿallā”, “An Edict of Bahadur Shah”
11. Source

Kapur Singh adapts a line from Bhagat Namdev’s shabad in Rag Malar beginning ਮੋ ਕਉ ਤੂੰ ਨ ਬਿਸਾਰਿ: “ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥” Sahib Singh explains ਪੰਡੀਆ as the temple priests. Their use of ਢੇਢ is a caste insult.

  • Guru Granth Sahib, Rag Malar, Bhagat Namdev, shabad beginning ਮੋ ਕਉ ਤੂੰ ਨ ਬਿਸਾਰਿ
  • Sahib Singh, Darpan
12. Context

The sentence continues on p. ੯.

13. Context

This sentence begins on the preceding page.

14. Source

The 1979 footnote prints “Constitution Act of India” in its citation and “cast” in the quotation. The reading gives “Constitution of India” and “caste,” as in Article 15(1). The Supreme Court’s judgment on Kapur Singh’s appeal addressed an Article 14 challenge to the inquiry procedure. It did not address Article 15.

15. Context

The 1979 printing gives the initials C. N. twice. The court roster identifies G. D. Khosla as Gopal Das Khosla, later chief justice. Kapur Singh says Weston was brought from Calcutta; the Gazette of India appointment notice gives him as a judge of the Bombay High Court immediately before his appointment to East Panjab.

16. Correction

Appendix C reproduces the Constitution (Removal of Difficulties) Order No. VI (C.O. 21), issued September 2, 1950 under Article 392. It extended eligibility for appointment to the Supreme Court and High Courts to the noncitizen High Court judges who had continued in office under Article 376(1). Article 392(2) requires the order to be laid before Parliament and specifies no six-month deadline. The Provisional Parliament’s proceedings record Ambedkar laying Order No. VI on the table on November 20, 1950, less than three months after it was issued. The proceedings give Library reference P-116/50.

17. Correction

The 1979 printing has “as Judge of the Supreme Court, unless” and ends with a comma after “India.” Article 124(3) reads “as a Judge of the Supreme Court unless” and continues after “India” with three alternatives concerning judicial or advocacy experience or standing as a distinguished jurist. The reading follows the official wording through the author’s stopping point. The ellipsis marks the omitted continuation.

18. Context

Guru Nanak’s salok in Ramkali Ki Var, beginning ਸਤੀ ਪਾਪੁ ਕਰਿ ਸਤੁ ਕਮਾਹਿ. The reading follows the text in Sahib Singh’s Guru Granth Darpan. The 1979 printing reads: ਕਾਜੀ ਹੋਇਕੇ ਬਹੇ ਨਿਆਇ, ਫੇਰੇ ਤਸਬੀ ਕਰੇ ਖੁਦਾਇ । / ਵੱਢੀ ਲੈ ਕੇ ਹੱਕ ਗਵਾਏ, ਜੇ ਕੋ ਪੁਛੈ ਤਾ ਪੜਿ ਸੁਣਾਇ ॥. The qazi takes a bribe, denies another his due, and reads out a religious text when challenged.

  • Guru Granth Sahib, Ramkali Ki Var, salok of Guru Nanak beginning ਸਤੀ ਪਾਪੁ ਕਰਿ ਸਤੁ ਕਮਾਹਿ
  • Sahib Singh, Darpan
19. Context

Kapur Singh gives the remark he attributes to Weston during the departmental inquiry, followed by his own parenthetical English.

20. Context

The first point of the defense is unnumbered in print. The list then runs from (2) to (7). At 11/23 Kapur Singh refers back to (1), (2) and (3).

21. Context

The Supreme Court’s judgment records Weston’s report dated May 14, 1951, and Kapur Singh’s dismissal on July 27, 1953. It also discusses the witnesses Kapur Singh sought to call. Its summary of the sixth charge names a March 21, 1949 government order and a transaction involving Massand Motors, registration and an appeal. This identifies the charge behind the Chevrolet episode. The reported judgment does not reproduce the letter Kapur Singh quotes.

22. Correction

The New Year Honours supplement to The London Gazette lists Eric Weston for knighthood under Commonwealth Services. The issue is dated December 29, 1953, and the supplement is headed January 1, 1954. The entry identifies him as the former Panjab chief justice at Simla. The court roster dates his tenure to January 21, 1950–December 8, 1952, nearly three years. Kapur Singh gives fourteen or fifteen months.

23. Context

At 13/3 the 1979 printing has ਕਮਿਸਨ. The reading gives ਕਮਿਸ਼ਨ, the form on the preceding line and elsewhere in the passage.

24. Context

Kapur Singh places these events around 1939–40. Durlabh Singh records an attack on a Sikh congregation at Ahla in Gujrat district, now in Pakistan. He names Bhai Sundar Singh as the singer killed and Giani Kartar Singh and S. Partap Singh as assembly members who raised the matter. He also records a later killing of a Nihang and the withdrawal of cases.

  • Durlab Singh, Valiant Fighter
25. Context

Kapur Singh gives in English the reprimand he attributes to Sir Sikandar Hayat Khan. He then says the governor rejected the recommendation (15/8–9).

26. Open question

Kapur Singh dates the remark to about 1929 and places it in the Central Assembly. India Office records name Umar Hayat Khan as a member of the Council of State in 1928, and the March 30, 1929 Council of State proceedings record him participating. “Maternal uncle” suggests an unusually close relationship with the government.

  • BL, India Office Records
  • Council of State Debates, March 30, 1929
27. Context

Juvenal, Satire 6.347–348, with parallel wording in the Oxford fragment, lines 31–32: “sed quis custodiet ipsos custodes?” Juvenal asks who will watch the men set to guard a wife. Kapur Singh applies the question to the accountability of the Union Public Service Commission.

28. Context

The letter of March 16, 1949 identifies M. R. Bhide as home secretary of East Panjab.

29. Context

The sentence continues on p. ੧੭.

30. Context

Continues the sentence from Intro. p. 16.

31. Context

Kapur Singh describes the registration of the car and Bhide’s cross-examination. The Supreme Court’s summary of the sixth charge describes the purchase, a government order of March 21, 1949, a sale through Massand Motors that the charge calls a sham, and an appeal concerning the car. Kapur Singh says the Government of India later reported that it could not find the inquiry record.

Glossary

Bahadur Shah I (r. 1707–1712)

ਬਹਾਦਰ ਸ਼ਾਹ

Mughal emperor

C. N. Chatterjee (as printed)

ਸੀ. ਐਨ. ਚੈਟਰਜੀ

Calcutta advocate whom Kapur Singh identifies as Master Tara Singh’s counsel

Chandulal Madhavlal Trivedi (1893–1980)

ਚੰਦੂ ਲਾਲ ਤ੍ਰਿਵੇਦੀ

Indian Civil Service officer and governor of East Panjab from August 15, 1947, to March 11, 1953.

Decimus Junius Juvenalis (Juvenal)

ਜੂਵੇਨਲ

Roman satirist; “quis custodiet ipsos custodes?” is from Satire 6

Eric Weston

ਐਰਿਕ ਵੈਸਟਨ

Chief justice of the East Punjab High Court, January 21, 1950–December 8, 1952. Appointed inquiry commissioner in Kapur Singh’s case on May 18, 1950. Listed in the 1954 New Year Honours.

Gopi Chand Bhargava (1889–1966)

ਡਾਕਟਰ ਗੋਪੀ ਚੰਦ ਭਾਰਗਵ

first Chief Minister of East Panjab (1947–49)

Hukam Singh (1895–1983)

ਸ: ਹੁਕਮ ਸਿੰਘ

Akali member of Parliament. Elected deputy speaker of the Lok Sabha in March 1956, and speaker in April 1962.

M. R. Bhide

ਮਿਸਟਰ ਭਿੱਡੇ

Home secretary of East Panjab in March 1949

Master Tara Singh (1885–1967)

ਮਾਸਟਰ ਤਾਰਾ ਸਿੰਘ

Akali leader

Sir Sikandar Hayat Khan (1892–1942)

ਨਵਾਬ ਸਰ ਸਿਕੰਦਰ ਹਯਾਤ ਖ਼ਾਨ

Unionist Premier of the Panjab, 1937–42

  • Kapur Singh, Sāchī Sākhī, 106n
Sir Umar Hayat Khan Tiwana

ਸਰ ਉਮਰ ਹਯਾਤ ਖ਼ਾਂ, ਟਿਵਾਣਾ

Landowner of Kalra, Shahpur district, and member of the Council of State

  • BL, India Office Records
  • Council of State Debates, March 30, 1929
Swaran Singh (1907–1994)

ਸ: ਸਵਰਨ ਸਿੰਘ

Held portfolios in the Panjab government until 1952 and then served in Union cabinets. Kapur Singh identifies him here as Panjab home minister.

ਅੰਤਿਕਾ

appendix.

ਅਮਾਨਤ ਵਿਚ ਖ਼ਿਆਨਤ

breach of trust in what is held in trust: criminal breach of trust.

ਔਣੇ ਪੌਣੇ

for whatever it will fetch, at a loss.

ਸਹਿਜਧਾਰੀ

a follower of the Sikh Gurus who does not keep the Khalsa form.

ਸਤ੍ਯਮੇਵ ਜਯਤੇ

“Truth alone triumphs” (Mundaka Upanishad 3.1.6), the national motto of India; ironic here.

ਸਰਕਾਰ ਕਾ ਮਾਮੂੰ

“the government’s maternal uncle”: one with a claim on the government’s favor.

ਸਵਾ ਲੱਖ

a hundred and twenty-five thousand: a lone Singh counted as a match for that many, a Khalsa idiom.

ਹਿੰਦੂ ਪਦਪਾਤਸ਼ਾਹੀ ਛੱਤ੍ਰਪਤੀ

Chhatrapati is a sovereign title. Hindu Pad Padshahi refers to Maratha Hindu dominion. Kapur Singh uses the combined expression ironically of Patel.

ਗਰੀਬਮਾਰੀ

oppression of the poor.

ਗ੍ਰੰਥੀ

one who attends to the Guru Granth Sahib and leads its recitation.

ਘੋਰ ਕਲਜੁਗ

the dark Kali age, the last and worst of the four ages.

ਜਟਕੇ

in the manner of jhatka, slaughter with a single blow; figuratively, brutal and summary.

ਢੇਡੂ

Dhed, a caste name used as an insult.

ਨਾਸੁਖਾਵਾਂ ਅੰਦਰਾਜ

adverse entry: a negative remark recorded in an officer’s personal file.

ਫਿਰਤੂ

Circulating or issued to several recipients, here of a government order.

ਬੱਚੇ ਸੱਕੇ

emphatic: “no one at all” (ਸਕਾ, one’s own, of one’s blood); rendered “no man alive”.

ਬੁੱਢਾ ਦਲ

Budha Dal, a historic Nihang Sikh order.

ਮਹਿਖਾਸੁਰ

Mahishasura, the buffalo demon slain by Durga; an epithet of abuse.

ਮੱਕੂ ਠੱਪਣ

to silence or put someone down.

ਮੱਗੋ-ਪੀਰ

Maggo Pir is associated with the crocodiles at Manghopir near Karachi. Kapur Singh invokes him in a fable about the power of officials.

ਵਿਕ੍ਰਮਾਦਿਤਯ-ਨਿਯਾਯ

“justice of Vikramaditya”, the proverbially just king; ironic here.

Sāchī Sākhī, II. The case against me, part 1 of 3. harvardsikh.org/books/sachi-sakhi/intro-2 The whole section prints from harvardsikh.org/books/sachi-sakhi/intro-2/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.