Skip to content
Sāchī Sākhīਸਾਚੀ ਸਾਖੀ

The Communal Award

II. Congress, the League and separate electorates

1979 edition, pp. 17–24Section 2 of 13Previous sectionNext section

Release v1.0, an earlier release. Read the latest

p. 17ਸੰਨ 1857 ਦੇ ਦੇ ਪਿਛੋਂ, ਅੰਗ੍ਰੇਜ਼ੀ ਪਾਰਲੀਮੈਂਟ ਅਥਵਾ ਤਾਜ ਬਰਤਾਨੀਆ ਨੇ ਹਿੰਦੁਸਤਾਨ ਦੇ ਰਾਜਕਾਜ ਦੀ ਵਾਗ ਡੋਰ ਸਿੱਧੀ ਅਪਣੇ ਹੱਥਾਂ ਵਿਚ ਸੰਭਾਲ ਲਈ, ਅਤੇ ਜੋ ਸ਼ਾਹੀ ਉਸ ਸਮੇਂ ਵੱਲੋਂ ਜਾਰੀ ਹੋਇਆ, ਉਸ ਵਿਚ ਇਹ ਸ਼ਬਦ ਸਨ : “ਹਿੰਦੁਸਤਾਨੀਆਂ ਦੀ ਖ਼ੁਸ਼ਹਾਲੀ ਵਿਚ ਅਸਾਡੀ ਸ਼ਕਤੀ, ਉਨ੍ਹਾਂ ਦੀ ਤਸੱਲੀ ਵਿਚ ਅਸਾਡੀ ਰੱਖਿਆ ਅਤੇ ਉਨ੍ਹਾਂ ਦੀ ਕ੍ਰਿਤੱਗਯਤਾ ਵਿਚ ਅਸਾਡਾ ਸਰਵੋਤਮ ਇਵਜ਼ਾਨਾ ਹੈ !”*
After the , the English Parliament, or the British Crown, took the reins of the government of India directly into its own hands, and the then issued by contained these words: “In the prosperity of the Indians our strength, in their contentment our security, and in their gratitude our best reward!”*
p. 17* “In their prosperity will be our strength, in their contentment our security and in their gratitude our best reward.”
* “In their prosperity will be our strength, in their contentment our security and in their gratitude our best reward.”
ਸੰਨ 1861 ਵਿਚ ਇੰਡੀਅਨ ਕੌਂਸਲ ਐਕਟ ਪਾਸ ਹੋਇਆ, ਜਿਸ ਦੁਆਰਾ ਹਿੰਦੁਸਤਾਨੀਆਂ ਨੂੰ ਸਥਾਨਕ ਪੱਧਰ ਉੱਤੇ (local self-government) ਰਾਜ ਪ੍ਰਬੰਧ ਚਲਾਉਣ ਦੇ ਅਧਿਕਾਰ ਦਿੱਤੇ ਗਏ । ਸੰਨ 1866 ਵਿਚ, ਕੁਝ ਹਿੰਦੁਸਤਾਨੀਆਂ ਅਤੇ ਸ਼ੁਭਚਿੰਤਕ ਅੰਗ੍ਰੇਜ਼ਾਂ ਨੇ ਇਕ ਸਾਂਝੀ ਸੰਸਥਾ, “ਈਸਟ ਇੰਡੀਅਨ ਐਸੋਸੀਏਸ਼ਨ”, ਲੰਡਨ ਵਿਚ ਬਣਾਈ, ਜਿਸ ਦਾ ਕਿ ਮੁੱਖ ਮੰਤਵ, ਹਿੰਦੁਸਤਾਨੀਆਂ ਦੇ ਹੱਕ ਵਿਚ ਪ੍ਰਚਾਰ ਕਰਨਾ ਅਤੇ ਉਨ੍ਹਾਂ ਦੇ ਵਿਰੁੱਧ ਪ੍ਰਚਲਤ ਗ਼ਲਤਫ਼ਹਿਮੀਆਂ ਨੂੰ ਦੂਰ ਕਰਨਾ ਸੀ । ਸੰਨ 1884 ਵਿਚ, ਕਲਕੱਤੇ ਵਿਚ “ਨੈਸ਼ਨਲ ਲੀਗ” ਬਣੀ ਅਤੇ ਉਸੇ ਸਾਲ ਮਦਰਾਸ ਵਿਚ “ਮਹਾਜਨ ਸਭਾ” ਅਤੇ “ਬੰਬੇ ਪ੍ਰੈਸੀਡੈਂਸੀ ਐਸੋਸੀਏਸ਼ਨ” ਕਾਇਮ ਹੋਈਆਂ, ਜਿਨ੍ਹਾਂ ਦਾ ਉਦੇਸ਼ ਕਿ ਹਿੰਦੁਸਤਾਨੀਆਂ ਨੂੰ ਉਨ੍ਹਾਂ ਦੇ ਅਪਣੇ ਦੇਸ਼ ਦੇ ਰਾਜ ਪ੍ਰਬੰਧ ਵਿਚ ਵੱਧ ਤੋਂ ਵੱਧ ਭਾਗ ਮਿਲਣ ਦਾ ਪ੍ਰਚਾਰ ਕਰਨਾ ਸੀ । 27 ਦਸੰਬਰ, 1885 ਨੂੰ, ਲਗ ਭਗ 70-80 ਹਿੰਦੁਸਤਾਨੀ, ਹਿੰਦੁਸਤਾਨ ਦੇ ਵਖ ਵਖ ਭਾਗਾਂ ਤੇ ਜਾਤੀਆਂ ਦੇ ਪ੍ਰਤਿਨਿਧਾਂ ਦੇ ਰੂਪ ਵਿਚ, ਬੰਬਈ ਇਕੱਠੇ ਹੋਏ ਅਤੇ ਉਨ੍ਹਾਂ ਨੇ “ਇੰਡੀਅਨ ਨੈਸ਼ਨਲ ਕਾਂਗ੍ਰਸ” ਦੀ ਨੀਂਹ ਰੱਖੀ ।
In 1861 the Indian Councils Act was passed, by which Indians were given powers to run administration at the local level (local self—government). In 1866 some Indians and well-wishing Englishmen founded a joint body in London, the East Indian Association, whose chief aim was to advocate on behalf of Indians and dispel the misconceptions generally held against them. In 1884 the “National League” was formed in Calcutta, and in the same year the Madras “Mahajan Sabha” and the “Bombay Presidency Association” were set up, whose object was to campaign for Indians to receive the greatest possible share in the government of their own country. On 27 December 1885 some 70–80 Indians, as representatives of the different parts and communities of India, gathered in Bombay, and they laid the foundation of the Indian National Congress.
ਇਹੋ “ਨੈਸ਼ਨਲ ਕਾਂਗ੍ਰਸ” ਹੈ, ਜਿਸ ਨੇ ਕਿ ਸੰਨ 1947 ਤੋਂ ਲੈ ਕੇ ਅੱਜ ਤਕ, ਦੋ ਤਿਹਾਈ ਤੋਂ ਵੱਧ ਹਿੰਦੁਸਤਾਨ ਦੀ ਹਕੂਮਤ ਸੰਭਾਲੀ ਹੋਈ ਹੈ ।
This is the same National Congress that from 1947 to this day has held the government of more than two-thirds of India.
ਬਾਕੀ ਇੱਕ ਤਿਹਾਈ ਹਿੰਦੁਸਤਾਨ ਕਿਵੇਂ ਮੁਸਲਮ ਲੀਗ ਦੇ ਪੇਟੇ ਪਿਆ ਅਤੇ ਕਮੀਊਨਲ ਅਵਾਰਡ ਕਿਵੇਂ ਇਸ ਮੁਲਕੀ ਵੰਡਾਰੇ ਦਾ ਸਹਾਇਕ ਬਣਿਆ, ਇਹੋ ਅਸਾਡੇ ਇਸ ਨਿਬੰਧ ਦਾ ਅਸਲੀ ਵਿਸ਼ਾ ਹੈ ।
How the remaining one-third of India fell to the share of the Muslim League, and how the Communal Award became an aid to this partition of the country, is the real subject of this essay of ours.
p. 18ਇੰਡੀਅਨ ਨੈਸ਼ਨਲ ਕਾਂਗ੍ਰਸ ਦਾ ਤੀਜਾ ਵਾਰਸ਼ਕ ਸਮਾਗਮ ਜਦ ਮਦਰਾਸ ਵਿਚ ਹੋਇਆ ਤਾਂ ਉਸ ਵਿਚ, ਦੀ ਅਗਵਾਈ ਵਿਚ, ਮੁਸਲਮਾਨ ਭੀ ਸ਼ਾਮਲ ਸਨ । ਕਾਂਗ੍ਰਸ ਦੇ ਇਸ ਜਲਸੇ ਵਿਚ ਕੁਝ ਅਜੇਹੀਆਂ ਗੱਲਾਂ ਕਹੀਆਂ ਗਈਆਂ ਜੋ ਅਯੋਗ ਤਾਂ ਨਹੀਂ ਕਹੀਆਂ ਜਾ ਸਕਦੀਆਂ, ਪਰ ਜਿਨ੍ਹਾਂ ਦਾ ਅੰਤ੍ਰੀਵ ਭਾਵ ਇਹੋ ਨਿਕਲਦਾ ਸੀ, ਕਿ ਮੁੱਖ ਨਿਸ਼ਾਨਾ ਕਾਂਗ੍ਰੈਸ ਦਾ, ਹਿੰਦੁਸਤਾਨ ਦੀ ਹਕੂਮਤ ਅਤੇ ਰਾਜਭਾਗ ਨੂੰ ਇਕ ਅਜੇਹੀ ਹਿੰਦੁਸਤਾਨੀ ਪਾਰਲੀਮੈਂਟ ਦੇ ਅਧਿਕਾਰਾਂ ਹੇਠ ਲੈ ਆਉਣਾ ਹੈ, ਜਿਸ ਦੀ ਵਾਗ-ਡੋਰ ਕਿ ਬਹੁ-ਗਿਣਤੀ ਦੇ ਹੱਥ ਵਿਚ ਹੋਵੇ । ਮੁਸਲਮਾਨਾਂ ਦੀ ਦੂਰਦਰਸ਼ੀ ਅੱਖ ਅਤੇ ਤੀਖਨ ਬੁੱਧੀ ਨੇ ਇਹ ਝਟਪਟ ਭਾਂਪ ਲਿਆ ਕਿ ਅਜੇਹੇ ਰਾਜ ਪਰਿਵਰਤਨ ਦੀ ਬਾਹਰਲੀ ਰੂਪ-ਰੇਖਾ ਭਾਵੇਂ ਕਿਤਨੀ ਆਧੁਨਿਕ ਅਤੇ ਆਭਾ-ਪੂਰਤ ਕਿਉਂ ਨਾ ਹੋਵੇ, ਵਾਸਤਵ ਵਿਚ ਇਹ ਹਿੰਦੂ ਰਾਜ ਹੀ ਹੋਵੇਗਾ ।* ਇਹ ਵਿਚਾਰ ਕੇ, “ਇੰਡੀਅਨ ਨੈਸ਼ਨਲ ਕਾਂਗ੍ਰਸ” ਦੀ ਸਰਵਾਂਗੀ ਨੁਮਾਇੰਦਗੀ ਦੀ ਕਾਟ ਕਰਨ ਲਈ, ਮੁਸਲਮਾਨਾਂ ਨੇ ਥਾਂ ਥਾਂ “ਅੰਜੁਮਨਾਂ” ਕਾਇਮ ਕਰ ਲਈਆਂ, ਜਿਨ੍ਹਾਂ ਵਿਚੋਂ ਕਿ ਸਿਰਕੱਢ, “ਯੂਨਾਈਟਡ ਇੰਡੀਆ ਪੈਟ੍ਰੀਆਟਿਕ ਐਸੋਸ਼ੀਏਸ਼ਨ” ਅਥਵਾ, “ਸੰਯੁਕਤ ਭਾਰਤੀ ਦੇਸ਼ ਭਗਤ ਸਭਾ” ਸੀ, ਜਿਸ ਦੇ ਸੈਕ੍ਰੇਟਰੀ, ਪ੍ਰਸਿੱਧ ਦੇਸ਼ਭਗਤ ਮੁਸਲਿਮ ਨੇਤਾ, ਸਰ ਸੱਯਦ ਅਹਿਮਦ ਸਨ ।
p. 18When the third annual session of the Indian National Congress was held in Madras, Muslims too took part in it, under the leadership of . At this session of the Congress certain things were said that cannot indeed be called improper, but whose inner meaning came to this: that the chief aim of the Congress was to bring the government and rule of India under the authority of an Indian parliament whose reins would be in the hands of the majority. The far-seeing eye and sharp intellect of the Muslims at once perceived that, however modern and splendid the outward form of such a change of rule might be, in reality it would be nothing but Hindu rule.* With that in mind, to counter the Indian National Congress’s claim to represent every section, Muslims set up “anjumans” in many places. The foremost of these was the “United India Patriotic Association”, or “Association of United Indian Patriots”, whose secretary was the renowned patriotic Muslim leader Sir Sayyid Ahmad.
p. 18* ਮਹਾਂਕਵੀ ਅਤੇ , ਦਾ ਇਸ ਸਮੱਸਯਾ ਬਾਰੇ ਪੁਖਤਾ ਵਿਚਾਰ ਇਹੋ ਸੀ, ਕਿ ਹਿੰਦੂ ਜਿਸ ਵੇਲੇ “ਸਾਂਝੀਆਂ ਚੋਣਾਂ”, “ਇੱਕ ਪ੍ਰਾਣੀ ਇੱਕ ਵੋਟ”, “ਅਫਿਰਕੂ ਰਾਜ” ਤੇ “ਸਾਂਝੇ ਸ੍ਵਰਾਜ” ਦੀ ਦੁਹਾਈ ਦਿੰਦੇ ਹਨ, ਮਨ ਵਿਚ ਉਨ੍ਹਾਂ ਦੇ ਇਹੋ ਕੁਟਲ ਨੀਤੀ ਹੈ, ਕਿ ਜਿਵੇਂ ਕਿਵੇਂ, ਗ਼ੈਰ ਹਿੰਦੂਆਂ ਨੂੰ ਅਵੇਸਲਾ ਕਰਕੇ ਫ਼ਰੰਗੀ ਹਥੋਂ ਰਾਜਸੱਤਾ ਲੈ ਲਈ ਜਾਵੇ ਤੇ ਫੇਰ “”, ਆਪੂੰ ਰਾਜਭਾਗ ਸੰਭਾਲ ਲਿਆ ਜਾਵੇ। نگہ دارد برہمن کارِ خود را نمیگوید به کس اسرار خودرا بمن گوید کہ از تسبیح بگذر بدوشِ خود بُرد زنّارِ خود را ’ارمغانِ حجاز‘ (ਹਿੰਦੂ ਅਪਣੇ ਸ੍ਵਾਰਥ ਨੂੰ ਤਿੰਨ .ਕਾਲ ਅਖੋਂ ਓਹਲੇ ਨਹੀਂ ਕਰਦਾ । ਅਤੇ ਨਾ ਹੀ ਅਪਣੇ ਦਿਲ ਦਾ ਭੇਤ ਕਿਸੇ ਕੋਲ ਖੋਹਲਦਾ ਹੈ । ਮੈਨੂੰ ਕਹਿੰਦਾ ਹੈ ਕਿ ਮੁਸਲਮਾਨੀ ਦਾ ਚਿਨ੍ਹ, ਤਸਬੀ, ਸੁਟ ਦੇ । ਪਰ ਆਪ ਅਪਣਾ ਜਨੇਊ ਮੋਢੇ ਉਤੇ ਪਾਈ ਫਿਰਦਾ ਹੈ ।)
* The great poet and had a settled view on this question: when the Hindus clamor for “joint electorates”, “one person one vote”, “non-communal rule” and “shared swaraj”, the crafty design in their minds is that, by whatever means, the non-Hindus should be lulled into lowering their guard, sovereign power taken from the hands of the Firangis [foreigners], and then, “bilā sharkat-e ghaire” [], the government taken over by themselves alone. > The Brahmin keeps his own business to himself and tells no one his secrets. > He tells me to give up the rosary, while he carries his own sacred thread on his shoulder. —Armaghān-i Ḥijāz (The Hindu never loses sight of his own interests. Nor does he reveal the secret of his heart to anyone. He tells me to cast aside the rosary, the emblem of being a Muslim. Yet he himself goes about with his sacred thread on his shoulder.)
ਸਰ ਸੱਯਦ ਅਹਿਮਦ ਦੀ ਮਹਾਨ ਸ਼ਖ਼ਸੀਅਤ, ਉਨ੍ਹਾਂ ਦਾ ਦੇਸ਼ ਭਗਤੀ ਲੀਨ ਚਰਿਤ੍ਰ ਅਤੇ ਇਸ ਸੰਸਥਾ ਦਾ ਨਾਮ, ਇਹ ਸਿੱਧ ਕਰਦੇ ਹਨ ਕਿ ਮੁਸਲਮਾਨਾਂ ਦਾ ਇਰਾਦਾ ਨਾ ਤਾਂ ਹਿੰਦੂਆਂ ਨਾਲੋਂ ਵੱਖਰੇ ਹੋਣਾ ਸੀ ਅਤੇ ਨਾ ਹੀ ਦੇਸ਼ ਦਾ ਵੰਡਾਰਾ । ਉਨ੍ਹਾਂ ਦੀ ਹੱਕੀ ਤੇ ਤੀਬਰ ਇੱਛਾ ਕੇਵਲ ਇਤਨੀ ਹੀ ਸੀ ਕਿ ਜਦੋਂ ਕੌਮੀ ਰਾਜ ਸਥਾਪਤ ਹੋਵੇ ਤਾਂ ਇਸ ਦੇ ਪਰਦੇ ਹੇਠ, ਘੱਟ-ਗਿਣਤੀ ਫ਼ਿਰਕਿਆਂ ਲਈ ਗਲ-ਘੋਟੂ, ਹਿੰਦੂ ਗ਼ਲਬਾ ਸਥਾਪਿਤ ਨਾ ਕਰ ਦਿਤਾ ਜਾਵੇ ।
The great personality of Sir Sayyid Ahmad, his character absorbed in patriotism, and the name of this association prove that the Muslims intended neither to separate from the Hindus nor to partition the country. Their rightful and keen wish was only this: that when national rule was established, a stifling Hindu dominance over the minority communities should not be set up under its cover.
ਕਮੀਊਨਲ ਅਵਾਰਡ ਦਾ ਅਸਲੀ ਤਾਤਪਰਜ ਭੀ ਇਹੋ ਤਸੱਲੀ ਦੇਣਾ ਸੀ ਅਤੇ p. 19ਦੇਸ਼ ਦਾ ਵੰਡਾਰਾ ਭੀ ਤਾਂ ਹੀ ਹੋਇਆ ਜਦੋਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਇਹ ਤਸੱਲੀ ਦੇਣ ਵਿਚ ਅਸਮਰੱਥ ਰਹੀ ।
The real purpose of the Communal Award, too, was to give this assurance, and p. 19the country was partitioned only when the Indian National Congress proved unable to give this assurance.
ਇੰਡੀਅਨ ਨੈਸ਼ਨਲ ਕਾਂਗਰਸ ਦੇ ਵਾਰਸ਼ਿਕ ਸਮਾਗਮਾਂ ਵਿਚ ਮੁਸਲਮਾਨ ਡੈਲੀਗੇਟ ਘਟਦੇ ਘਟਦੇ, 750 ਤੋਂ 17 ਰਹਿ ਗਏ, ਅਤੇ ਸੰਨ 1906 ਵਿਚ ਮੁਸਲਮਾਨ ਲੀਡਰਾਂ ਨੇ, ਆਪਣੇ ਹੱਕ ਸੁਰੱਖਿਅਤ ਕਰਨ ਹਿਤ, ਆਲ ਇੰਡੀਆ ਮੁਸਲਮ ਲੀਗ ਦੀ ਨੀਂਹ ਰੱਖ ਦਿਤੀ ।
In the annual sessions of the Indian National Congress the Muslim delegates dwindled from 750 to 17, and in 1906 the Muslim leaders, to secure their rights, laid the foundation of the All India Muslim League.
ਇਹੋ ਸਮਾਂ ਹੈ ਜਦੋਂ ਕਿ ਦੇਸ਼ ਭਰ ਦੇ ਹਿੰਦੂਆਂ ਵਿਚ ਇਕ ਨਵਾਂ ਆਤਮ-ਅਭਿਮਾਨ ਜਾਗ੍ਰਿਤ ਹੋ ਰਿਹਾ ਸੀ, ਸ੍ਵੈਜਾਤੀ ਅਭਿਮਾਨ, ਸ੍ਵੈਧਰਮ ਅਭਿਮਾਨ । ਮੁਸਲਮਾਨਾਂ ਵਿਚ ਇਸ ਦਾ ਪ੍ਰਤੀਕਰਮ ਇਕ ਅਜੇਹੀ ਕੁਦਰਤੀ ਘਟਨਾ ਸੀ, ਕਿ ਹੈਰਾਨੀ ਇਹ ਨਹੀਂ ਕਿ ਮੁਸਲਮਾਨਾਂ ਵਿਚ ਆਪਣੀ ਕੌਮ, ਅਪਣੇ ਮਜ਼ਹਬ ਅਤੇ ਆਪਣੀ ਸ਼ਾਨਦਾਰ ਤਾਰੀਖ਼ ਦਾ ਅਹਿਸਾਸ, ਇਸ ਸਮੇਂ ਕਿਉਂ ਉਤਪੰਨ ਹੋਇਆ, ਸਗੋਂ ਅਚੰਭਾ ਇਹ ਹੈ, ਕਿ ਇਸ ਮੁਸਲਮ ਜਾਗ੍ਰਿਤੀ ਨੂੰ ਇਕ ਓਪਰਾ ਜਜ਼ਬਾ ਤੇ ਅੰਗਰੇਜ਼ ਸਾਮਰਾਜੀਆਂ ਦੀ ਪੈਦਾ ਕੀਤੀ ਹੋਈ, ਮਸਨੂਈ ਮਨੋਬ੍ਰਿਤੀ ਹਿੰਦੂਆਂ ਦੇ ਵੱਡੇ ਵੱਡੇ ਚਤੁਰ ਤੇ ਬੁੱਧੀਮਾਨ ਸਿਆਣਿਆਂ ਨੇ ਸਮਝੀ, ਤੇ ਇਉਂ ਸਮਝ ਕੇ ਇਸ ਨਾਲ ਪ੍ਰੇਮਾਭਾਵ ਸਹਿਯੋਗ ਕਰਨ ਦੀ ਬਜਾਏ ਇਸ ਨੂੰ ਇਕ ਲਾਂਭੇ ਕਰਨ, ਯਾ ਚਾਲਾਕ ਨੀਤੀ ਨਾਲ ਇਸ ਨੂੰ ਪ੍ਰਾਜੈ ਕਰਨ ਵਿਚ ਅੱਧੀ ਸਦੀ ਦਾ ਸਮਾਂ ਬਤੀਤ ਕਰ ਦਿੱਤਾ, ਜਿਸ ਅਲਪ ਬੁੱਧੀ ਅਤੇ ਕੁਚੇਸ਼ਟਾ ਦਾ ਸਿੱਟਾ ਮੁਲਕ ਦਾ ਵੰਡਾਰਾ, ਦਸ ਲੱਖ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਦਾ ਖ਼ੂਨ, ਇਕ ਲੱਖ ਦੇ ਲਗਭਗ ਅਬਲਾ ਇਸਤ੍ਰੀਆਂ ਦੀ ਬੇਪਤੀ, ਅਤੇ ਪੰਜਾਹ ਹਜ਼ਾਰ ਦੇ ਕਰੀਬ ਕੁਮਾਰੀਆਂ ਦਾ ਧਰਮ ਪਤਨ ਤੇ ਸਤ ਭੰਗ ਨਿਕਲਿਆ, ਜਿਸ ਮਹਾਨ ਉਤਪਾਤ ਨੂੰ, ਅਸਲੀ ਦੋਸ਼ੀਆਂ ਨੇ, “ਅੰਦਾਜੇ ਕਾ ਗ਼ਲਤੀ ਹੋ ਗਿਆ” ਕਹਿ ਕੇ ਹੀ ਟਾਲ ਦਿੱਤਾ ।
This was the very time when a new pride was stirring among Hindus throughout the country, pride in their own community and pride in their own religion. Its reaction among the Muslims was so natural an event that the wonder is not why a sense of their own nation, their own religion and their own glorious history arose among the Muslims at this time; the wonder is rather that the great, clever and wise men of the Hindus took this Muslim awakening to be an alien sentiment, an artificial frame of mind created by the English imperialists, and, so taking it, spent half a century in isolating it, or in defeating it by cunning policy, instead of cooperating with it in a spirit of love. The fruit of that small-mindedness and ill design was the partition of the country, the blood of a million Hindus, Muslims and Sikhs, the dishonour of about a hundred thousand helpless women and the violation and loss of faith of some fifty thousand maidens, a great calamity which the real culprits dismissed simply by saying, “Andāze kā ghaltī ho gayā” [there was an error of judgment].
ਇਸ ਹਿੰਦੂ ਆਤਮ-ਅਭਿਮਾਨ ਦੀ ਰੂਪ-ਰੇਖਾ ਸਪੱਸ਼ਟ ਕਰਨ ਲਈ, ਉਸ ਸਮੇਂ ਦੀਆਂ ਇਕ ਦੋ ਘਟਨਾਵਾਂ ਦਾ ਸੰਖੇਪ ਵਰਣਨ ਜ਼ਰੂਰੀ ਹੈ ।
To make clear the outline of this Hindu pride, a brief account of one or two events of that time is necessary.
ਸੰਨ 1900 ਵਿਚ ਹਿੰਦੁਸਤਾਨ ਦਾ ਗਵਰਨਰ ਜਨਰਲ ਨੀਯਤ ਹੋ ਕੇ ਆਇਆ ਅਤੇ ਅਗਲੇ ਸਾਲ ਉਸ ਨੇ ਕਲਕੱਤਾ ਯੂਨੀਵਰਸਿਟੀ ਦੇ ਚਾਂਸਲਰ ਦੀ ਹੈਸੀਅਤ ਵਿਚ, ਆਪਣੇ ਕਾਨਵੋਕੇਸ਼ਨ-ਭਾਸ਼ਨ ਵਿਚ ਇਹ ਸ਼ਬਦ ਕਹੇ : “ਇਸ ਸਿੱਖਿਆ ਵੱਲ ਅਜੇ ਅਸਾਡਾ ਧਿਆਨ ਨਹੀਂ ਗਿਆ ਕਿ ਆਤਮਾ ਦਾ ਦੀਪ ਕਿਵੇਂ ਜਗਾਈਦਾ ਹੈ ।...... ਇਹ ਅਸਾਡਾ ਕਰਤੱਵਯ ਹੈ ਕਿ ਅਸੀਂ ਉੱਠਣ ਵਾਲੀ ਨਸਲ ਨੂੰ ਅਸੱਤਯ ਮਾਰਗ ਵਲ ਜਾਣੋਂ ਰੋਕੀਏ ਅਤੇ ਧਰਮ ਮਾਰਗ ਵੱਲ ਉਸ ਦੀ ਰਾਹਨੁਮਾਈ ਕਰੀਏ ।”*
In 1900 came out as the appointed Governor-General of India, and the next year, as Chancellor of Calcutta University, he said these words in his convocation address: “We have hardly learned how to light the lamp of the soul...... We have to save the rising generation from walking in false paths and to guide them into right ones.”*
p. 19* “We have hardly learned how to light the lamp of the soul...... We have to save the rising generation from walk- ing in false paths and to guide them into right ones.”
* “We have hardly learned how to light the lamp of the soul...... We have to save the rising generation from walking in false paths and to guide them into right ones.”
p. 20ਉਸ ਸਮੇਂ, ਬੰਗਾਲ ਵਿਚ, ਹਿੰਦੂ ਨੌਜਵਾਨਾਂ ਵਿਚ ਇਹ ਲਹਿਰ ਉੱਠ ਰਹੀ ਸੀ, ਕਿ ਯੂਰਪੀਨ ਮਰਦ ਔਰਤਾਂ ਦਾ ਬਲੀਦਾਨ ਅਥਵਾ ਕਤਲ, ਕਾਲਿਕਾ ਮਾਤਾ, ਜੋ ਕਿ ਭਾਰਤ ਮਾਤਾ ਯਾ ਹਿੰਦੁਸਤਾਨ ਦੀ ਆਤਮਾ ਦਾ ਹੀ ਪਰਾਭੌਤਿਕ ਰੂਪ ਸਮਝਿਆ ਜਾਂਦਾ ਹੈ , ਨੂੰ ਅਤੀ ਪ੍ਰਿਯ ਹੈ । ਇਹ ਵਿਚਾਰ ਪ੍ਰਾਚੀਨ ਵੈਦਿਕ ਮਨੁਸ਼ਮੇਧ ਰੀਤੀ ਦਾ ਹੀ ਨਵੀਨ ਤੇ ਭ੍ਰੰਸ਼ ਰੂਪ ਹੈ, ਜਿਸ ਦੇ ਕਿ ਰੂਪਾਂਤ੍ਰ, ਠੱਗੀ, ਸਤੀ, ਬੱਚਾਕੁਸ਼ੀ ਦਾ ਨਿਰੋਧ ਅੰਗ੍ਰੇਜ਼ ਹਾਕਮ, ਹਿੰਦੁਸਤਾਨ ਵਿਚ ਕਰ ਚੁੱਕੇ ਸਨ । ਇਹੋ ਰਕਤਸਰਾਵਆਸ਼੍ਰਿਤ ਵੈਦਿਕ ਵਿਚਾਰਧਾਰਾ ਹੀ ਬੰਗਾਲੀ ਅਰਾਜਕਤਾ, ਅਨਾਰਕਿਜ਼ਮ ਦੇ ਰੂਪ ਵਿਚ ਪ੍ਰਗਟ ਹੋਈ ਸੀ, ਅਤੇ ਸਪੱਸ਼ਟ ਹੈ ਕਿ ਲਾਰਡ ਕਰਜ਼ਨ ਦਾ ਇਸ਼ਾਰਾ ਇਸ ਵਿਚਾਰਧਾਰਾ ਅਤੇ ਇਸ ਲਹਿਰ ਵੱਲ ਹੀ ਸੀ । ਭਾਵੇਂ ਜਿਹੜੇ ਸ਼ਬਦ ਉਸ ਨੇ ਵਰਤੇ ਸਨ ਉਨ੍ਹਾਂ ਉਤੇ ਕਿਸੇ ਪ੍ਰਕਾਰ ਦਾ ਕਿੰਤੂ ਕਰਨਾ ਭੀ ਯੋਗ ਨਹੀਂ ਭਾਸਦਾ, ਪਰ ਇਸ ਕਾਨਵੋਕੇਸ਼ਨ-ਭਾਸ਼ਨ ਵਿਰੁੱਧ, ਝਟਪਟ ਅਤੇ ਸਰਵ-ਵਿਆਪੀ ਝੱਖੜ ਹਿੰਦੂਆਂ ਵਿਚ ਉੱਠ ਖੜ੍ਹਾ ਹੋਇਆ, ਜਿਸ ਵਿਚ ਕਿ ਦਾਦਾਭਾਈ ਨਾਰੋਜੀ ਵਰਗੇ ਸਥਿਰ-ਬੁੱਧੀ ਨੇਤਾ ਭੀ ਸ਼ਾਮਲ ਹੋ ਗਏ । ਕਲਕੱਤਾ, ਮਦਰਾਸ, ਬੰਬਈ, ਅਲਾਹਾਬਾਦ ਤੇ ਲਾਹੌਰ ਵਿਚ, ਭਰਪੂਰ ਪਬਲਿਕ ਜਲਸੇ, ਇਸ “ਕੌਮੀ ਹੱਤਕ” ਦੇ ਖ਼ਿਲਾਫ਼ ਕੀਤੇ ਗਏ ਕਿ ਲਾਰਡ ਕਰਜ਼ਨ ਨੇ ਇਉਂ ਕਿਉਂ ਕਿਹਾ ਹੈ ਕਿ ਨੌਜਵਾਨਾਂ ਦੀ ਸਹੀ ਰਾਹਨੁਮਾਈ ਹੋਣੀ ਚਾਹੀਦੀ ਹੈ । ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ, ਕਿ ਕਾਲਿਕਾ-ਮਾਤਾ ਅਤੇ ਭਾਰਤ ਮਾਤਾ ਨੂੰ ਏਕਾਂਕੀ ਰੂਪ ਨਿਰਣਯ ਕਰਨ ਦਾ ਧਾਰਮਕ ਸਿਧਾਂਤ, ਸਪੱਸ਼ਟ ਰੂਪ ਵਿਚ ਬਾਬੂ ਬੰਕਮ ਚੰਦ੍ਰ ਚੈਟ੍ਰਜੀ ਦੇ ਨਾਵਲ “ਅਨੰਦ ਮੱਠ” ਵਿਚ ਕੀਤਾ ਗਿਆ ਸੀ, ਜਿਸ ਸਿਧਾਂਤ ਨੂੰ ਕਿ ਰਿਸ਼ੀ ਅਰਵਿੰਦ ਘੋਸ਼ ਨੇ ਭਿਬਯ ਦਾਰਸ਼ਨਿਕ ਰੂਪ ਦਿਤਾ । ਇਹੋ ਸਿਧਾਂਤ ਹੈ ਜਿਸ ਨੂੰ ਲਾਲਾ ਹਰਦਿਆਲ, ਐਮ. ਏ. ਨੇ 1910-14 ਵਿਚ, ਕੈਨੇਡੀਅਨ ਸਿੱਖਾਂ ਵਿਚ ਅਤੇ ਭਾਈ ਪਰਮਾਨੰਦ ਨੇ ਕੈਲੀਫ਼ੋਰਨੀਆਂ ਦੇ ਪੰਜਾਬੀ ਸਿੱਖਾਂ ਵਿਚ, ਇਹ ਕਹਿ ਕੇ ਪਰਚਾਰਿਆ ਕਿ ਸ਼ੁੱਧ ਸਿੱਖੀ ਸਿਧਾਂਤ ਇਹੋ ਹੈ, ਅਤੇ ਜਿਸ ਪ੍ਰਚਾਰ ਨੂੰ ਸ੍ਵੀਕਾਰ ਕਰਕੇ, ਸਰਲ ਸੁਭਾ, ਵਿਸ਼ਵਾਸੀ ਤੇ ਆਦਰਸ਼ਵਾਦੀ ਪੇਂਡੂ ਸਿੱਖਾਂ ਵੱਲੋਂ, ਗ਼ਦਰ ਅੰਦੋਲਨ ਦੀ ਨੀਂਹ ਰੱਖੀ ਗਈ ਅਤੇ ਸੈਂਕੜੇ ਸਿੱਖ, ਸਾਬਤ ਸਿਦਕ ਨਾਲ, ਫਾਂਸੀਆਂ ਚੜ੍ਹੇ ਯਾ ਉਮਰਾਂ ਜੇਲ੍ਹ ਕੱਟੀ, ਪਰ ਜਿਸ ਗ਼ਦਰ ਅੰਦੋਲਨ ਦੀ ਅਗਨੀ ਵਿਚ ਲਾਲਾ ਹਰਦਿਆਲ ਤਾਂ ਪ੍ਰਵੇਸ਼ ਹੀ ਨਾ ਹੋਏ ਅਤੇ ਅਮ੍ਰੀਕਾ ਹੀ ਬੈਠੇ ਰਹੇ ਅਤੇ ਭਾਈ ਪਰਮਾਨੰਦ ਕਾਲੇ ਪਾਣੀ ਤੋਂ ਲਿਖਤੀ ਖ਼ਿਮਾਂ ਮੰਗ ਕੇ ਇਸ ਵਿਚੋਂ ਬਚ ਨਿਕਲੇ । ਇਹੋ ਸਿਧਾਂਤ, ਮਜ਼ਹਬ ਨੂੰ ਜਾਤੀ ਨਾਲ ਜੋੜਨ ਦਾ, ਫੇਰ ਜਾਤੀ ਨੂੰ ਭੂਗੋਲਿਕ ਦੇਸ਼ ਨਾਲ ਇਕ ਰੂਪ ਕਰਨ ਦਾ ਅਤੇ ਦੇਸ਼ ਨੂੰ ਪਰਾਭੌਤਕ ਈਸ਼੍ਵਰੀ ਦਿਬਯ ਰੂਪ ਦੇਣ ਦਾ “ਨੈਸ਼ਨਿਲਸਟ” ਸਿੱਖੀਵਾਦ ਦੀ ਨੀਂਹ ਹੈ ।* ਇਹ ਪਿਛੋਕੜ ਹੈ “ਅਨੰਦ- p. 21ਮੱਠ” ਦਾ, ਜਿਸ ਵਿਚੋਂ ਕਿ “ਬੰਦੇ ਮਾਤ੍ਰਮ” ਦਾ ਗੀਤ ਹੁਣ ਅਸਾਡੇ ਦੇਸ਼ ਦਾ ਕੌਮੀ ਤਰਾਨਾ ਸ੍ਵੀਕਾਰ ਹੋ ਚੁੱਕਾ ਹੈ । ਇਸ “ਅਨੰਦ ਮੱਠ” ਵਿਚ ਕਾਲਿਕਾ ਮਾਤਾ ਨੂੰ ਮਹਾਨ ਪ੍ਰਸੰਨ ਕਰਨ ਲਈ ਜਿਸ ਬਲੀਦਾਨ ਦਾ ਪ੍ਰਯੋਗ ਪ੍ਰਚਾਰਿਆ ਗਿਆ ਹੈ ਉਹ ਮੁਸਲਮਾਨ ਵਿਦੇਸ਼ੀ ਯਵਨਾਂ ਦਾ ਬਲੀਦਾਨ ਹੀ ਹੈ । ਯੂਰਪੀਨਾਂ ਦਾ ਬਲੀਦਾਨ, “ਅਨੰਦ ਮੱਠ” ਦੇ ਇਸ ਪ੍ਰਥਮ ਸਿਧਾਂਤ ਦਾ ਐਵੇਂ ਰੂਪਾਂਤ੍ਰ ਹੀ ਹੈ । ਲਾਰਡ ਕਰਜ਼ਨ ਦੇ ਇਸ ਭਾਸ਼ਨ ਦੇ ਵਿਰੁੱਧ ਲੋਕ ਵਿਆਪੀ ਪ੍ਰੋਟੈਸਟ ਦਾ ਰਹੱਸਯ ਇਹੋ ਸੀ ਕਿ ਅੰਗ੍ਰੇਜ਼ਾਂ ਨੂੰ ਕਤਲ ਕਰਨਾ, ਅਤੇ ਮੁਸਲਮਾਨਾਂ ਨੂੰ ਕਤਲ ਕਰਨਾ, ਅਤੇ ਉਨ੍ਹਾਂ ਦਾ ਦੇਸ਼ ਵਿਚੋਂ ਬੀਜਨਾਸ਼ ਤੇ ਕੁਲਨਾਸ਼ ਕਰਨਾ, ਹਿੰਦੂਆਂ ਦਾ ਧਾਰਮਕ ਹੱਕ ਅਤੇ ਕਰਤੱਵਯ ਹੈ। ਇਵੇਂ ਹੀ ਮਰਮੱਗਯ ਮੁਸਲਮਾਨਾਂ ਨੇ ਜਾਂਚਿਆ ਤੇ ਸਮਝਿਆ ਤਾਂ ਉਨ੍ਹਾਂ ਨੂੰ ਕੀ ਦੋਸ਼ ਹੈ ?
p. 20At that time in Bengal a movement was rising among young Hindus that the sacrifice, or killing, of European men and women is very dear to Mother Kālikā, who is regarded as the transcendent form of Mother India, or of the very soul of India. This idea is only a new and degenerate form of the ancient Vedic rite of human sacrifice, whose variants, thagi, sati and infanticide, the English rulers had already suppressed in India. It was this Vedic ideology resting on the shedding of blood that showed itself as Bengali anarchy (anarchism), and it is clear that Lord Curzon’s allusion was to this very ideology and this movement. Although nothing in his wording seems objectionable, a sudden storm of opposition to this convocation address swept through the Hindus everywhere, in which even steady-minded leaders like Dadabhai Naoroji joined. In Calcutta, Madras, Bombay, Allahabad and Lahore crowded public meetings were held against this “national insult”: that Lord Curzon should have said that the young must be rightly guided! It should be borne in mind here that the religious doctrine identifying Mother Kālikā and Mother India as one was set out explicitly in Babu Bankim Chandra Chatterjee's novel “Anandamath”, the doctrine to which Rishi Aurobindo Ghose gave a magnificent philosophical form. This is the doctrine that Lala Har Dayal, M.A., in 1910-14 preached among the Canadian Sikhs, and Bhai Parmanand among the Panjabi Sikhs of California, saying that this was the pure Sikh doctrine; and by accepting this preaching the simple-natured, trusting and idealistic village Sikhs laid the foundation of the Ghadar movement, and hundreds of Sikhs, with unbroken faith, went to the gallows or served life sentences in prison, while Lala Har Dayal never entered the fire of the Ghadar movement at all and stayed sitting in America, and Bhai Parmanand escaped from it by begging pardon in writing from Kala Pani (the Andamans). This doctrine, of joining religion to community, then making community one with a geographical country, and giving the country the transcendent, divine form of God, is the foundation of nationalist Sikhism.* This is the background of “Ananda-p. 21math”, from which the song “Bande Mātaram” has now been accepted as our country’s national song. The sacrifice that this “Anandamath” prescribes, to greatly please Mother Kālikā, is the sacrifice of foreign Muslims, the Yavanas. The sacrifice of Europeans is simply a variant of this first doctrine of “Anandamath”. The secret of the widespread protest against this speech of Lord Curzon was that to kill the English, and to kill the Muslims, and to root them and their lineage out of the country, is the religious right and duty of the Hindus. If discerning Muslims judged and understood it so, what fault is theirs?
p. 20* ਅਜੇਹੀ ਦੇਸ਼ ਭਗਤੀ ਦੇ ਸਿਧਾਂਤ ਬਾਰੇ, ਇਸਲਾਮ ਦੇ ਵਿਚਾਰ ਸਪੱਸ਼ਟ ਤੇ ਕਤਈ ਹਨ, ਕਿ ਇਹ ਸਿਧਾਂਤ ਨਾ ਕੇਵਲ ਗ਼ੈਰ-ਇਸਲਾਮੀ, ਸਗੋਂ ਇਸਲਾਮ ਦਾ ਸਿੱਧਾ ਨਿਰੋਧ ਹੈ । ਇਕਬਾਲ ਨੇ p. 21ਸੰਨ 1912 ਵਿਚ ਇਹ ਫ਼ਤਵਾ ਇਸ “ਦੇਸ਼ਭਗਤੀ” ਬਾਰੇ ਦਿਤਾ ਸੀ । یہ بُت کہ تراشیدۂ تہذیبِ نوی ہے غارت گرِ کاشانۂ دینِ نبوی ہے اقوام میں مخلوقِ خدا بٹتی ہے اِس سے قومیّتِ اسلام کی جڑ کٹتی ہے اِس سے ’بانگ درا‘ (ਇਹ (ਨੈਸ਼ਨਿਲਿਜ਼ਮ) ਦਾ ਬੁਤ ਜਿਹੜਾ ਕਿ ਨਵੀਨ ਸੱਭਯਤਾ ਦੀ ਉਪਜ ਹੈ । ਇਹ ਨਬੀ ਦੇ ਦੀਨ ਦੇ ਘਰ ਨੂੰ ਢਾਹੁਣ ਵਾਲਾ ਹੈ । ਇਸ ਨਾਲ ਮਨੁੱਖ ਜਾਤੀ ਕੌਮਾਂ ਵਿਚ ਵੰਡੀ ਜਾਂਦੀ ਹੈ । ਇਸ ਨਾਲ ਇਸਲਾਮੀ ਭਾਈਚਾਰੇ ਦੀ ਜੜ੍ਹ ਕੱਟੀ ਜਾਂਦੀ ਹੈ), ਅਤੇ 1932 ਵਿਚ, ਜਦੋਂ ਹੁਸੈਨ ਅਹਿਮਦ ਮਦਨੀ, ਨੇ ਕਿਹਾ ਕਿ ਕੌਮ ਦੀ ਨੀਂਹ ਵਤਨ ਹੈ : سرود بر سرِ منبر کہ ملّت از وطن است چہ بے خبر ز مقامِ مُحمّدِ عربی است ’ارمغانِ حجاز‘ (ਇਹ (ਮੂਰਖ) ਮਸੀਤ ਵਿਚ ਖਲੋ ਕੇ ਬਕਦਾ ਹੈ ਕਿ ਕੌਮ ਦਾ ਆਧਾਰ ਦੇਸ਼ ਹੈ । ਮੁਹੰਮਦ ਸਾਹਿਬ ਦੇ ਗੂੜ੍ਹ ਆਸ਼ਿਆਂ ਤੋਂ ਇਹ (ਮੂੜ੍ਹ) ਕਿਤਨਾ ਬੇਖ਼ਬਰ ਹੈ) ਪਰ ਪਿਛੋਂ ਇਕਬਾਲ ਨੇ ਇਕ ਪਤ੍ਰ ਮੌਲਾਨਾ ਮਦਨੀ ਨੂੰ ਲਿਖ ਕੇ ਆਪਣੇ ਇਸ ਵਿਚਾਰ ਦਾ ਸਪੱਸ਼ਟੀਕਰਨ ਇਉਂ ਕੀਤਾ ਕਿ “ਕੌਮ” ਦਾ ਆਧਾਰ ਤਾਂ ਠੀਕ “ਵਤਨ” ਹੀ ਬਣਦਾ ਹੈ, ਪਰ ਇਸਲਾਮੀ “ਮਿੱਲਤ” ਦੀ ਨੀਂਹ “ਦੀਨ” ਹੈ, ਭੂਗੋਲਕ ਰਾਸ਼ਟਰ ਨਹੀਂ । “ਵਤਨ” ਦੀ ਮੁਹੱਬਤ ਅਤੇ “ਵਤਨ” ਦੀ ਰਾਖੀ ਤੇ ਹਿਤਾਂ ਲਈ ਕੁਰਬਾਨੀ ਕਰਨਾ, ਯੋਗ ਤੇ ਕੁਦਰਤੀ ਜਜ਼ਬਾ ਹੈ । ”مولانا کا یہ ارشاد کہ اقوام اوطان سے بنتی ہیں قابلِ اعتراض نہیں ... ہم سب ہندی ہیں اور ہندی کہلاتے ہیں۔ سب کرّۂ ارضی کے اس حصّے میں بود و باش رکھتے ہیں جو ’ہند‘ کے نام سے موسوم ہے ... ’وطن‘ کا لفظ جو اس قول میں مستعمل ہوا ہے محض ایک جغرافیائی اصطلاح ہے۔ ہر انسان فطری طور پر اپنی جنم بھومی سے محبت رکھتا ہے اور بقدرِ اپنی بساط کے اُس کے لئے ہر قربانی کرنے کو تیّار ہوتا ہے۔“ معرکۂ دین و وطن، ص ۴۴
* On the doctrine of such patriotism the views of Islam are clear and categorical: that this doctrine is not merely un-Islamic but the direct negation of Islam. p. 21In 1912 Iqbal gave this verdict on this “patriotism”: > This idol, carved by the new civilization, > lays waste the house of the Prophet's faith. > By it God's creation is divided into nations; > by it the root of Islam's nationhood is cut. —Bāng-i Darā (This idol (of nationalism) is a product of the new civilization. It tears down the house of the Prophet’s faith. By it humankind is divided into nations. By it the root of Islamic brotherhood is cut.) And in 1932, when Husain Ahmad Madani said that the foundation of the nation is the homeland: > He proclaimed from the pulpit that the community springs from the homeland. > How little he knows of the station of Muhammad the Arab! ——Armaghān-i Ḥijāz (This (fool) stands in the mosque and babbles that the basis of a nation is its country. How little this (simpleton) knows of Muhammad Sahib’s deep purposes!) But later Iqbal, writing a letter to Maulana Madani, clarified his view thus: the basis of a “qaum” [nation] is indeed rightly the “watan” [homeland], but the foundation of the Islamic “millat” [religious community] is “dīn” [faith], not a geographical nation. Love of the “watan”, and sacrifice for the protection and interests of the “watan”, are a proper and natural sentiment. > “The Maulana’s pronouncement that nations are formed by homelands is not open to objection … > We are all Indians and are called Indians. > We all live in that part of the globe which is named ‘Hind’ … > The word ‘watan’ as used in this statement is merely a geographical term. > Every human being naturally loves the land of his birth and, according to his means, is ready to make every sacrifice for it.” —Maʿrika-yi Dīn o Waṭan, p. 44
p. 22ਇਸ ਸਮੇਂ ਦੀ ਕਾਂਗਰਸ ਨੈਸ਼ਨਿਲਿਜ਼ਮ ਦੀ ਰੂਹ ਦਾ ਨੇਤਾ, ਸੀ, ਅਤੇ ਜੇ ਉਸ ਦੀ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਅਚਾਨਕ ਮ੍ਰਿਤੂ ਨਾ ਹੋ ਜਾਂਦੀ ਤਾਂ ਉਸ ਨੇ ਹੀ ਕਾਂਗਰਸ ਦਾ ਪ੍ਰੈਜ਼ੀਡੈਂਟ ਤੇ ਨੇਤਾ, ਗਾਂਧੀ ਜੀ ਦੀ ਥਾਵੇਂ ਨਿਯੁਕਤ ਹੋਣਾ ਸੀ । ਬਾਲ ਗੰਗਾਧਰ ਤਿਲਕ ਦੀਆਂ ਵਿਸ਼ਾਲ ਤੇ ਪ੍ਰਭਾਵਸ਼ਾਲੀ ਲਿਖਤਾਂ ਨੂੰ ਅੱਜ ਗੌਹ ਨਾਲ ਵਿਚਾਰਿਆਂ ਇਹ ਸਪੱਸ਼ਟ ਹੋ ਆਉਂਦਾ ਹੈ ਕਿ ਉਸ ਨੂੰ ਦੋ ਤੇ ਕੇਵਲ ਦੋ, ਗਿਲੇ ਅੰਗਰੇਜ਼ਾਂ ਦੇ ਬਰਖ਼ਿਲਾਫ਼ ਸਨ । ਇਕ, ਇਹ ਕਿ ਅੰਗਰੇਜ਼ਾਂ ਨੇ ਬ੍ਰਾਹਮਣ ਪੇਸ਼ਵਾ ਦੀ ਰਾਜਸੱਤਾ ਦਾ ਮਹਾਰਾਸ਼ਟਰ ਵਿਚ ਵਿਨਾਸ਼ ਕੀਤਾ, ਅਤੇ ਦੋ, ਇਹ ਕਿ ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਸਥਿਰ ਹੋਣ ਨਾਲ ਹਿੰਦੂ ਧਾਰਮਕ ਤੇ ਸਮਾਜਕ ਵਿਚਾਰਧਾਰਾ ਤੇ ਗੌਰਵ ਦੀ ਮਾਨਹਾਨੀ ਹੋਈ ਹੈ । ਇਨ੍ਹਾਂ ਦੋਂਹ ਕਾਰਣਾਂ ਕਰਕੇ ਹੀ ਉਹ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਣਾ ਚਾਹੁੰਦੇ ਸਨ । ਕੀ ਇਹ ਕਾਰਣ ਤੇ ਇਹ ਵਿਚਾਰ, ਮੁਸਲਮਾਨਾਂ ਦੀ, ਸੰਯੁਕਤ ਭਾਰਤ ਵਿਚ, ਸੁਰੱਖਿਆ ਅਤੇ ਸਥਿਤੀ ਦੇ ਲਈ ਉਤਨੇ ਹੀ ਮੁਹਲਿਕ ਨਹੀਂ ਹਨ, ਜਿਤਨੇ ਕਿ ਅੰਗਰੇਜ਼ਾਂ ਲਈ ? ਸਗੋਂ ਇਸ ਤੋਂ ਵੀ ਵੱਧ ।
p. 22The leader of the spirit of Congress nationalism at this time was Tilak, and had he not died suddenly in the first decade of the twentieth century, it was he who would have been appointed President and leader of the Congress in Gandhi’s place. Considering today with attention the vast and influential writings of Bal Gangadhar Tilak, it becomes clear that he had two, and only two, grievances against the English. One, that the English destroyed the rule of the Brahmin Peshwa in Maharashtra; and two, that with the English established in India, Hindu religious and social ideology and Hindu pride had been dishonoured. For these two reasons alone he wanted to drive the English out of India. Are not these reasons and these ideas just as deadly to the security and position of the Muslims in a united India as they were to the English? Indeed, even more so.
ਸੰਨ 1958 ਵਿਚ, ਜਦੋਂ ਭਾਸ਼ਾ-ਆਧਾਰਿਤ ਪ੍ਰਾਂਤ, ਮਹਾਰਾਸ਼ਟਰ ਬਣਿਆ, ਤਾਂ ਸਾਰੇ ਮਹਾਰਾਸ਼ਟਰ ਵਿਚ, ਸਰਕਾਰੀ ਪੱਧਰ ਉੱਤੇ, ਇਹ ਪ੍ਰਚਾਰਿਆ ਗਿਆ ਕਿ ਸ਼ਿਵਾਜੀ- ਨਿਰਮਾਣਤ ਮਹਾਰਾਸ਼ਟਰ ਅਤੇ ਪੇਸ਼ਵਾ-ਪ੍ਰਬੰਧਿਤ ਮਹਾਰਾਸ਼ਟਰ ਪੁਨਰਜੀਵਤ ਹੋਇਆ ਹੈ । ਇਹ ਮਹਾਰਾਸ਼ਟਰ ਉਹੋ ਹੈ ਜਿਸ ਨੂੰ ਸ਼ਿਵਾਜੀ ਨੇ ਮੁਸਲਮਾਨਾਂ ਦੇ ਗ਼ਲਬੇ ਨੂੰ ਪ੍ਰਾਜੈ ਕਰਕੇ ਸਥਾਪਤ ਕੀਤਾ ਸੀ, ਅਤੇ ਉਹੋ ਮਹਾਰਾਸ਼ਟਰ ਜਿਸ ਦਾ ਪ੍ਰਬੰਧ ਪੇਸ਼ਵਾ ਹੁਕਮਰਾਨਾਂ ਦੇ ਹੱਥੋਂ, ਅੰਗਰੇਜ਼ਾਂ ਨੇ ਖੋਹਿਆ ਸੀ । ਪੰਜਾਬੀ ਸੂਬੇ ਦੀ ਸਥਾਪਤੀ ਦੇ ਵਿਰੁੱਧ ਅਸਲੀ ਤੇ ਬੁਨਿਆਦੀ ਦਲੀਲ ਇਹੋ ਸੀ ਤੇ ਹੈ ਕਿ ਇਸ ਨਾਲ ਸਿੱਖ ਰਾਜ ਦੀ ਸਮ੍ਰਿਤੀ ਜੀਵਤ ਹੋ ਉੱਠਣ ਦੀ ਸੰਭਾਵਨਾ ਹੈ, ਉਹ ਸਿੱਖ ਰਾਜ ਜਿਸ ਨੇ ਨਾ ਕੇਵਲ ਮਹਾ ਪੰਜਾਬ ਉਤੋਂ ਮੁਸਲਮਾਨਾਂ ਦੇ ਗ਼ਲਬੇ ਨੂੰ ਖ਼ਤਮ ਕੀਤਾ ਸੀ, ਉੱਤਰ ਪੱਛਮੀ ਯਲਗਾਰਾਂ, ਬਿਦੇਸ਼ੀਆਂ ਅਤੇ ਸਾਰੇ ਦੇਸ਼ ਦੀ ਧਰਮਹਾਨੀ ਤੇ ਮਾਨ ਹਾਨੀ ਦੇ ਹਜ਼ਾਰ ਵਰ੍ਹੇ ਤੋਂ ਵਾਪਰ ਰਹੇ ਕਾਰਣਾਂ ਨੂੰ ਠੱਲ੍ਹ ਪਾਈ ਸੀ, ਸਗੋਂ ਹਿੰਦੂਆਂ ਨੂੰ ਭੀ ਮੁਸਲਮਾਨਾਂ ਸਮੇਤ ਅਪਣੇ ਰਾਜ ਭਾਗ ਵਿਚ ਬਰਾਬਰ ਦਾ ਹਿੱਸੇਦਾਰ ਬਣਾਇਆ ਸੀ, ਜਿਸ ਰਾਜ ਨੂੰ ਕਿ ਸ੍ਵਾਰਥੀ, ਨੀਚ, ਦ੍ਵੈਸ਼ੀ, ਨਿਯੂਨ-ਬੁੱਧੀ ਡੋਗਰੇ ਤੇ ਯੂ. ਪੀ. ਦੇ ਪੂਰਬੀ ਹਿੰਦੂਆਂ ਨੇ ਹੀ ਵਿਸ਼੍ਵਾਸ-ਘਾਤ, ਦੇਸ਼ ਵਿਦ੍ਰੋਹ ਅਤੇ ਅਕ੍ਰਿਤਘਣਤਾ ਦੁਆਰਾ, ਅੰਗ੍ਰੇਜ਼ਾਂ ਦੇ ਹਵਾਲੇ ਕਰਵਾ ਦਿਤਾ ਸੀ, ਅਜੇਹੇ ਰਾਜਭਾਗ ਦੀ ਸਮ੍ਰਿਤੀ ਦੇ ਉਤੇਜਨ ਹੋਣ ਦੀ ਸੰਭਾਵਨਾ ਵੀ ਜੇ ਸ੍ਵਤੰਤ੍ਰ ਭਾਰਤ ਦੇ ਵਿਧਾਨ ਪਤੀਆਂ ਨੂੰ ਕਬੂਲ ਨਹੀਂ, ਤਾਂ ਮੁਸਲਮਾਨਾਂ ਦਾ, ਪੰਜਾਹ ਸਾਲ ਪਹਿਲਾਂ ਦਾ ਇਹ ਤੌਖਲਾ ਕਿ ਸੰਯੁਕਤ ਹਿੰਦੁਸਤਾਨ ਵਿਚ, ਜੇ ਰਾਜਸੀ ਸੱਤਾ ਦਾ ਆਧਾਰ ਕੇਵਲ ਸਿਰਾਂ ਦੀ ਗਿਣਤੀ ਹੀ ਹੋਇਆ, ਤਾਂ ਉਹ ਬਚ ਨਹੀਂ ਸਕਦੇ, ਕਿਵੇਂ ਅਸਾਰ ਯਾ ਨਿੰਦਨੀਯ ਮਿਥਿਆ ਜਾ ਸਕਦਾ ਹੈ ?
In 1958, when Maharashtra was formed as a language-based province, it was proclaimed throughout Maharashtra, at the official level, that the Maharashtra built by Shivaji and the Maharashtra governed by the Peshwas had been brought back to life. This Maharashtra is the one that Shivaji established by defeating Muslim domination, and the very Maharashtra whose government the English wrested from the hands of the Peshwa rulers. The real and fundamental argument against the establishment of a Panjabi Suba was and is that it might revive the memory of Sikh rule: the Sikh rule that not only ended Muslim domination over greater Panjab and checked the causes, at work for a thousand years, of the north-western invasions, the foreigners, and the profanation and dishonour of the whole country, but also made the Hindus, together with the Muslims, equal sharers in its rule; the rule that the self-seeking, base, malicious, small-minded Dogras and the Purbia Hindus of U.P. delivered to the English through treachery, betrayal of the country and ingratitude. If even the possibility that the memory of such a rule might be stirred is unacceptable to the lawgivers of free India, how can the Muslims’ fear of fifty years ago, that in a united India they could not survive if the basis of political power were merely the counting of heads, be deemed baseless or blameworthy?
ਸੰਨ 1892 ਦੇ “ਇੰਡੀਅਨ ਕੌਂਸਲ ਐਕਟ” ਵਿਚ ਹਿੰਦੂ ਮੁਸਲਮਾਨਾਂ ਦੇ ਵੱਖੋ ਵੱਖਰੇ ਚੋਣ ਹਲਕੇ ਯਾ ਫ਼ਿਰਕਾਦਾਰੀ ਨੁਮਾਇੰਦਗੀ ਪ੍ਰਵਾਣ ਨਹੀਂ ਸੀ ਕੀਤੀ ਗਈ, ਜਿਸ ਦਾ ਪ੍ਰਤੱਖ ਸਿੱਟਾ ਇਹੋ ਨਿਕਲਿਆ ਸੀ ਕਿ ਹਿੰਦੂ ਬਹੁਗਿਣਤੀ, ਕਿਸੇ ਗ਼ੈਰ ਹਿੰਦੂ ਉੱਤੇ ਪੂਰਨ ਵਿਸ਼ਵਾਸ ਪ੍ਰਗਟ ਕਰਨ ਤੋਂ ਇਨਕਾਰੀ ਸੀ, ਅਤੇ ਜੋ ਭੀ ਰਾਜਸੱਤਾ ਮਿਲੀ ਸੀ, p. 23ਉਸ ਨੂੰ ਹਿੰਦੂਆਂ ਦੇ ਹੱਥ ਵਿਚ ਹੀ ਰੱਖਣ ਉੱਤੇ ਦ੍ਰਿੜ੍ਹ ਸੀ । ਸੰਨ 1908 ਵਿਚ, ਜਦ ਬ੍ਰਿਟਿਸ਼ ਪਾਰਲੀਮੈਂਟ ਨੂੰ ਹਿੰਦੁਸਤਾਨ ਦੀ ਹਕੂਮਤ ਦਾ ਸਿੱਧਾ ਪ੍ਰਬੰਧ ਹੱਥ ਵਿਚ ਲਿਆਂ, ਪੂਰੀ ਅੱਧੀ ਸ਼ਤਾਬਦੀ ਬੀਤ ਗਈ ਤਾਂ 1, ਨਵੰਬਰ, ਸੰਨ 1908 ਨੂੰ ਸ਼ਹਿਨਸ਼ਾਹਿ ਹਿੰਦ, ਬ੍ਰਤਾਨਵੀ ਸਮ੍ਰਾਟ ਨੇ ਹਿੰਦੁਸਤਾਨ ਦੇ ਰਾਜਿਆਂ ਤੇ ਪ੍ਰਜਾ ਨੂੰ ਵਿਸ਼ਵਾਸ-ਨਿਵੇਦਨ ਭੇਜਿਆ ਕਿ ਹੁਣ “ਹਿੰਦੁਸਤਾਨੀਆਂ ਨੂੰ ਦੇਸ ਦੇ ਰਾਜਪ੍ਰਬੰਧ ਵਿਚ ਵਧੇਰੇ ਭਾਗ ਬਖ਼ਸ਼ਿਆ ਜਾਵੇਗਾ ।” ਇਉਂ “ਇੰਡੀਅਨ ਕੌਂਸਲ ਐਕਟ, 1909”, ਬਣਿਆ, ਜਿਸ ਦੁਆਰਾ ਕਿ ਪਹਿਲੀ ਵਾਰ, ਫ਼ਿਰਕੇਦਾਰੀ ਚੋਣਾਂ (Communal Electorates) ਤੇ ਫ਼ਿਰਕਾ- ਦਾਰੀ ਪਾਸਕੂ (Communal Weightage) ਅਸਾਡੇ ਦੇਸ਼ ਦੀ ਵਿਧਾਨਕ ਸ਼ਿਲਾ ਦਾ ਆਧਾਰ ਬਣੇ । ਇਹ ਮੰਗ, ਸ੍ਵਰਗੀਯ, ਸਰ ਆਗ਼ਾ ਖ਼ਾਨ ਨੇ, ਮੁਸਲਮਾਨਾਂ ਦੇ ਇੱਕ ਡੈਪੂਟੇਸ਼ਨ ਨੂੰ ਲਾਰਡ ਮਿੰਟੋ, ਵਾਇਸਰਾਏ, ਕੋਲ ਲੈ ਜਾ ਕੇ ਕੀਤੀ ਸੀ, ਕਿਉਂਜੁ ਸੰਨ 1892 ਦੇ ਐਕਟ ਤੇ ਤਜਰਬੇ ਨੇ ਸਿੱਧ ਕਰ ਦਿੱਤਾ ਸੀ ਕਿ ਹਿੰਦੂ ਬਹੁਗਿਣਤੀ ਕਿਸੇ ਐਸੇ ਮੁਸਲਮਾਨ ਨੂੰ, ਜੋ ਕਿ ਮੁਸਲਮ ਹੱਕਾਂ ਦੀ ਨਿਰਭੈ ਰਾਖੀ ਦਾ ਹਾਮੀ ਹੋਵੇ, ਅਪਣਾ ਵਿਸ਼ਵਾਸ-ਪਾਤ੍ਰ ਬਣਾਉਣ ਨੂੰ ਤਿਆਰ ਨਹੀਂ ਸੀ ।
The Indian Councils Act of 1892 did not accept separate electorates or communal representation for Hindus and Muslims, and the plain result was that the Hindu majority refused to place full trust in any non-Hindu, and whatever political power it received, p. 23it was determined to keep exclusively in Hindu hands. In 1908, a full half-century had passed since the British Parliament took the direct administration of India into its hands. On 1 November 1908 the Emperor of India, the British sovereign, sent the princes and people of India a message of assurance that now “Indians will be granted a larger share in the government of the country.” Thus came the Indian Councils Act, 1909, by which, for the first time, communal electorates and communal weightage became the foundation stone of our country's constitution. This demand had been made by the late Sir Aga Khan, by leading a deputation of Muslims to the Viceroy, Lord Minto, because the 1892 Act and experience had proved that the Hindu majority was not prepared to make its trusted representative any Muslim who stood for the fearless defense of Muslim rights.
ਕਿਹਾ ਜਾਂਦਾ ਹੈ ਕਿ ਇਸ ਫ਼ਿਰਕੂ ਵਿਚਾਰ ਤੇ ਮੰਗ ਨੂੰ ਅੰਗ੍ਰੇਜ਼ ਸਾਮਰਾਜੀਆਂ ਨੇ ਸ਼ਹਿ ਦਿੱਤੀ, ਅਤੇ ਸਰ ਆਗ਼ਾ ਖਾਨ ਨੂੰ ਆਪ ਚੁੱਕ ਦੇ ਕੇ (“command per- formance”) ਇਹ ਮੰਗ ਕਰਵਾਈ ।
It is said that the English imperialists encouraged this communal idea and demand, and that they themselves put Sir Aga Khan up to making it (a “command performance”).
ਇਹ ਤਸਲੀਮ ਕਰਨ ਵਿਚ, ਬਹੁਤਾ ਸੰਕੋਚ, ਕੋਈ ਨਿਰਪੱਖ ਬੁੱਧੀਵਾਨ ਨਹੀਂ ਕਰੇਗਾ ਕਿ ਅੰਗ੍ਰੇਜ਼ ਹਾਕਮਾਂ ਦੀ ਸ਼ਹਿ ਤੇ ਹਮਦਰਦੀ, ਮੁਸਲਮਾਨਾਂ ਦੀ ਇਸ ਮੰਗ ਨਾਲ ਸੀ ਕਿ ਉਨ੍ਹਾਂ ਨੂੰ ਅਪਣੇ ਬੁਨਿਆਦੀ ਹਿਤਾਂ ਦੀ ਸੁਰੱਖਿਆ ਲਈ, ਫ਼ਿਰਕੇਦਾਰੀ ਚੋਣਾਂ ਅਤੇ ਫ਼ਿਰਕੇਦਾਰੀ ਪਾਸਕੂ ਮਿਲਣੇ ਯੋਗ ਹਨ, ਪਰ ਇਉਂ ਮੰਨਣਾ ਕਿ (ੳ) ਜਿਸ ਵਿਚਾਰਧਾਰਾ ਦੀ ਇਹ ਮੰਗ ਉਪਜ ਸੀ, ਉਸ ਦੇ ਜਨਮਦਾਤਾ, ਯਾ ਪਾਲਕ ਅੰਗ੍ਰੇਜ਼ ਹਾਕਮ ਸਨ, ਅਤੇ (ਅ) ਇਸ ਮੰਗ ਨੂੰ ਅੰਗ੍ਰੇਜ਼ਾਂ ਨੇ ਅਪਣੀ ਸ੍ਵਾਰਥਸਿੱਧੀ ਲਈ ਅਤੇ ਪਾੜੋ-ਤੇ- ਰਾਜ ਕਰੋ ਦੀ ਕੁਟਲ ਨੀਤੀ ਅਨੁਸਾਰ ਪ੍ਰਵਾਣ ਕੀਤਾ, ਵਾਕਿਆਤ ਦੇ ਵਿਰੁੱਧ ਅਤੇ ਸਚਾਈ ਤੋਂ ਬਹੁਤ ਦੁਰਾਡੇ ਹੈ ।
No impartial thinker will hesitate much to admit that the encouragement and sympathy of the English rulers lay with this demand of the Muslims, that for the protection of their fundamental interests they deserved communal electorates and communal weightage; but to hold (a) that the English rulers were the parents, or the nurturers, of the ideology from which this demand sprang, and (b) that the English accepted this demand for their own ends and according to the crafty policy of divide and rule, is contrary to the facts and very far from the truth.
ਇਸ ਨਿਬੰਧ ਦੇ ਮੁੱਢ ਵਿਚ ਇਸ਼ਾਰਾ ਕਰ ਆਏ ਹਾਂ ਕਿ ਇਸਲਾਮ ਦੀ ਸਮਾਜਕ ਤੇ ਧਾਰਮਕ ਸਿਧਾਂਤ ਪੱਧਤਿ ਅਜੇਹੀ ਹੈ, ਕਿ ਇਸਲਾਮ ਏਕਾਕੇਂਦ੍ਰਿਤ (unicentral) ਸਮਾਜ ਨੂੰ ਸਨਾਤਨ ਅਤੇ ਈਸ਼੍ਵਰੀ ਵਿਧਾਨ ਮੰਨਦਾ ਹੈ, ਅਤੇ ਅਜੇਹਾ ਸਮਾਜ, ਜਿਹੜਾ ਕਿ ਇਸ ਮੁਸਲਿਮ ਏਕਾਕੇਂਦ੍ਰਿਤ ਰਾਜਸੀ ਸਮਾਜ (political society) ਤੋਂ ਵੱਖਰਾ ਅਤੇ ਸੁਤੰਤ੍ਰ ਹੈ, ਉਹ ਇਸਲਾਮ ਦਾ ਵਿਰੁੱਧ ਪ੍ਰਤਿਯੋਗ (contrary opposition) ਨਹੀਂ, ਸਗੋਂ (contradictory opposition) ਹੈ, ਅਤੇ ਜਿਸ ਦੇਸ਼ ਯਾ ਰਿਆਸਤ ਵਿਚ ਅਜੇਹਾ ਵਯਾਘਾਤੀ ਪ੍ਰਤਿਯੋਗ ਵਿਧਾਨ ਹੈ, ਉਹ ਰਿਆਸਤ ਇਸਲਾਮ-ਸ਼ਤਰੂ ਹੈ ਅਤੇ ਉਹ ਦੇਸ਼, “,” ਅਥਵਾ ਯੁੱਧ-ਭੂਮੀ । ਇਨ੍ਹਾਂ ਸਿਧਾਂਤਕ ਬੀਜਾਂ ਵਿਚੋਂ, ਹਿੰਦੁਸਤਾਨ ਦੀ ਉਸ ਸਮੇਂ ਦੀ ਰਾਜਸੀ ਸਥਿਤੀ ਅਨੁਸਾਰ, ਫ਼ਿਰਕੇਦਾਰੀ ਚੋਣਾਂ ਤੇ ਫ਼ਿਰਕੂ ਪਾਸਕੂ ਦੀ ਮੰਗ ਦਾ ਉਗਮ ਪੈਣਾ ਇਤਨਾ ਸੁਭਾਵਕ ਤੇ ਕੁਦਰਤੀ ਦਿਸ p. 24ਆਉਂਦਾ ਹੈ, ਕਿ ਇਸ ਦਾ ਦੋਸ਼ੀ ਤੇ ਮੂਲ ਕਾਰਣ ਅੰਗ੍ਰੇਜ਼ ਹਾਕਮਾਂ ਨੂੰ ਮਿਥਣਾ ਕਿਵੇਂ ਭੀ ਨਹੀਂ ਸੋਭਦਾ । ਬਾਕੀ ਗੱਲ ਰਹੀ ਇਸ ਮੰਗ ਦੀ ਪਾਲ ਪੋਸ਼ਨਾ ਕਰਨ ਦੀ ਅਤੇ ਇਸ ਨੂੰ ਦ੍ਰਿੜ੍ਹ ਬਣਾਉਣ ਦੀ । ਇਸ ਦਾ ਦੋਸ਼ ਭੀ ਨਿਰਾਪੁਰਾ ਅੰਗ੍ਰੇਜ਼ਾਂ ਦੇ ਸਿਰ ਥੱਪਣਾ ਅਯੋਗ ਹੈ । ਪਿੱਛੇ ਦੱਸ ਆਏ ਹਾਂ ਕਿ ਹਿੰਦੂ ਧਰਮ ਦਾ ਬੁਨਿਆਦੀ ਸਮਾਜਕ ਸਿਧਾਂਤ, ਜਿਸ ਨੂੰ ਕਿ ਅਨਾਦੀ ਤੇ ਸਨਾਤਨ ਸ਼ਾਸਤ੍ਰਵਿਧਾਨ ਮੰਨਿਆ ਜਾਂਦਾ ਹੈ, ਵਰਣ-ਵਿਵਸਥਾ, ਉਹ ਭੀ ਏਕਾਕੇਂਦ੍ਰਿਤ-ਬਹੁਚੱਕ੍ਰ ਲਕਸ਼ਣ-ਸਮਾਜ (concentric plural society) ਹੈ ਅਤੇ ਇਸਲਾਮੀ ਸਮਾਜ ਲਈ, ਜਦ ਤਕ ਕਿ ਉਹ ਅਰਬੀ ਰਹੁਰੀਤ ਅਥਵਾ ਸਮਾਜੀ ਸੰਸਕਾਰ, ਖਾਣ, ਪਹਿਰਾਣ ਆਦਿ, ਨੂੰ ਤਿਆਗ ਨਹੀਂ ਦਿੰਦਾ, ਇਸ ਵਿਚ ਕੋਈ ਮਾਨਯੋਗ ਥਾਂ ਨਹੀਂ । ਇਹ ਕਾਰਣ ਅਤੇ ਇਸ ਵਿਚੋਂ ਉਗਮੀ ਵਯਾਵਰਤਨ (exclusiveness) ਤੇ ਸ੍ਵਾਰਥਸਿੱਧੀ ਹੀ, ਜਿਵੇਂ ਕਿ ਪਿਛੇ ਉਦਾਹਰਣਾਂ ਦੇ ਕੇ ਦੱਸ ਆਏ ਹਾਂ, ਇਸ ਮੁਸਲਮਾਨਾਂ ਦੀ ਮੰਗ ਨੂੰ ਸੁਰਜੀਤ ਰੱਖਣ ਤੇ ਦ੍ਰਿੜ੍ਹ ਕਰਨ ਦਾ ਕਾਰਣ ਬਣੇ ।
We indicated at the beginning of this essay that the social and religious doctrinal system of Islam is such that Islam holds a single-centered (unicentral) society to be an eternal and divine ordinance, and that a society which is separate from and independent of this single-centered Muslim body politic (political society) stands in no relation of contrary opposition to Islam. It stands in . Any country or state whose constitution stands in that relation is Islam-hostile, and that country is , the land of war. Given the political situation in India at that time, the rise of the demand for communal electorates and communal weightage from these doctrinal seeds appearsp. 24 so natural that it is in no way fitting to hold the English rulers guilty of it, or to make them its root cause. There remains the question of nurturing this demand and making it firm. To lay the blame for this too wholly at the door of the English is wrong. We have said earlier that the basic social doctrine of the Hindu religion, which is held to be an eternal and timeless scriptural ordinance, the varṇa order, is itself a single-centered society marked by concentric circles (concentric plural society), and that it has no respectable place for Islamic society unless that society gives up Arab customs, or its social rites, its food, its dress and so on. This cause, and the exclusiveness and self-interest arising from it, were, as we have shown earlier with examples, what kept this demand of the Muslims alive and made it firm.

Notes and glossary for this section (21 notes · 11 terms)

Editors’ notes

1. Context

The Proclamation by the Queen in Council was published by the Governor-General at Allahabad on 1 November 1858. It announced assumption of the East India Company’s government by the Crown. The sentence rendered by Kapur Singh appears immediately before the concluding prayer. The official printing has semicolons and capitalizes several words that Kapur Singh’s English footnote prints in lower case.

2. Edition history

1972 printed the English of the 1858 Proclamation twice, as footnotes on pp. 16 and 17. 1979 prints it once, linked by a single asterisk from the Panjabi quotation (17/12).

3. Correction

The book prints 27 December 1885 and about 70–80 representatives. The Congress’s official history dates the opening to 28 December 1885 and gives 72 participants. The dates in the title of the published Proceedings, 28–30 December 1885, also support the opening date.

4. Translation

1979 resets Iqbal’s Persian quatrain: its second hemistich reads کسے را ندہد اسرارِ خود را, where 1972 printed نمیگوید به کس اسرار خودرا. The Kulliyat-i Iqbal Farsi (p. 467, Armaghān-i Ḥijāz, “Barhaman,” no. 14) has the 1972 wording. Both say that the Brahmin keeps his secrets to himself.

  • Iqbal, Kulliyāt-i ashʿār-i Fārsī, Armaghān-i Ḥijāz, “Barhaman,” no. 14
5. Correction

Iqbal’s quatrain (Armaghan-i Hijaz, “Barhaman” 14): the main text gives the second hemistich as in the Kulliyat, نمیگوید به کس اسرار خودرا; 1979 prints کسے را ندہد اسرارِ خود را (1972 had the Kulliyat wording).

6. Edition history

1979 qualifies two of the Partition figures as approximate: “about” a hundred thousand women (ਦੇ ਲਗਭਗ) and “some” fifty thousand maidens (ਦੇ ਕਰੀਬ).

7. Correction

Curzon was Viceroy from 1899. Both passages quoted by Kapur Singh come from Curzon’s Calcutta University convocation address of 13 February 1904, in a discussion of university education. The speech text has “light up the lamp of the soul” and specifies the rising generation “of India”. The English as printed by Kapur Singh remains in the author’s footnote.

  • Curzon, Lord Curzon in India, vol. 2, “Convocation of Calcutta University,” 57, 61–62
  • Curzon, Speeches
8. Translation

Curzon’s printed English (the author’s footnote) is given in the text, by the author’s ruling. Kapur Singh’s Panjabi of the first clause reads: “our attention has not yet turned to the lesson of how the lamp of the soul is lit”. It speaks of whether the lesson has been taken up at all, where Curzon says “we have hardly learned”. The second clause is close to the English.

9. Open question

ਭਿਬਯ recurs here, on p. 16 and on p. 120. It is kept as printed and translated “magnificent,” by the author’s ruling. The usual form is ਭਵ੍ਯ (Sanskrit bhavya, “magnificent”); compare ਦਿਬਯ for divya on p. 20.

10. Edition history

1979 adds praise of the Ghadar Sikhs: they are “idealistic” (ਤੇ ਆਦਰਸ਼ਵਾਦੀ) as well as simple and trusting, and went to the gallows “with unbroken faith” (ਸਾਬਤ ਸਿਦਕ ਨਾਲ).

11. Context

The book dates the exchange to 1932. Iqbal’s published reply to Maulana Husain Ahmad, printed with the Persian verses quoted here, appeared in Ehsan on 9 March 1938. In it Iqbal distinguishes country, a geographical fact, from nationalism, a political principle, and discusses qaum and millat.

  • Iqbal, Speeches, Writings, and Statements, no. 35, “Statement on Islam and Nationalism in Reply to a Statement of Maulana Husain Ahmad”
12. Edition history

New in 1979: Kapur Singh adds that Iqbal later wrote to Maulana Madani to explain that a qaum may rest on the homeland but the Islamic millat rests on faith, and he prints Iqbal’s Urdu with the citation “Ma‘rika-yi Din o Watan, p. 44” (21/22–31). The letter is Iqbal’s to the editor of Ehsan (Kulliyat-i Makatib-i Iqbal, vol. 4, letter 353, pp. 647–649). Kapur Singh’s Urdu shortens its first sentence, and the passage beginning ہم سب ہندی ہیں is not in that letter. Iqbal’s public reply of 9 March 1938 covers the same exchange. Kapur Singh’s wording stays in the text.

13. Edition history

1979 names Iqbal’s opponent “Husain Ahmad Madani” (ਹੁਸੈਨ ਅਹਿਮਦ ਮਦਨੀ); 1972 printed “Husain Ahmad Deobandi” (ਦੇਵਬੰਦੀ). Both name the same scholar (see the note on the Madani–Iqbal exchange).

14. Edition history

New in 1979: Kapur Singh’s Panjabi paraphrases of both Iqbal citations in this note, the Bāng-i Darā verses (21/14–16) and the Armaghān-i Ḥijāz verses (21/20–21). 1972 printed the Urdu and Persian without a gloss.

15. Correction

“Husain Ahmad”: the main text gives the hemistichs as in the Urdu Kulliyat (… محمّدِ عربی است). Kapur Singh printed عربی ست, the contracted copula, with minor differences in vowel marks. The poem stands in the Urdu volume’s Armaghan-i Hijaz section, so his caption ’ارمغانِ حجاز‘ is correct. Kapur Singh’s complete printed line: سُرود بر سرِ منبر کہ مِلّت از وطن است چہ بے خبر ز مقامِ محمّدِ عربی ست

16. Correction

The book says Tilak died suddenly in the first decade of the twentieth century. He died on 1 August 1920.

17. Correction

The book prints 1958. Under the Bombay Reorganization Act, 1960, the remainder of the State of Bombay took the name Maharashtra on the appointed day, 1 May 1960.

18. Edition history

1979 sharpens the list of epithets for those who handed Sikh rule to the English: it adds ਨੀਚ (“base”), replaces ਨਿਘ੍ਰੁਨ-ਬੁੱਧੀ (read as “pitiless-minded”) with ਨਿਯੂਨ-ਬੁੱਧੀ (“small-minded”), and specifies “the Purbia Hindus of U.P.” (adds ਯੂ. ਪੀ. ਦੇ).

19. Correction

The book prints 1 November 1908. The official notice says that the Viceroy announced Edward VII’s message at the Jodhpur durbar on 2 November 1908. The message marks fifty years since Queen Victoria assumed the government of India and speaks of prudently extending representative institutions.

  • Gazette of India, Extraordinary, November 2, 1908, Home Department Notification no. 2510, opening of the King-Emperor’s message
  • Indian Constitutional Documents, “King-Emperor Edward VII’s Proclamation, 1908,” for the representative-institutions passage
20. Edition history

1979 prints 1882 as the year of the Indian Councils Act at 23/11; the same Act is dated 1892 at 22/31, and 1972 printed ੧੮੯੨ in both places. The reading restores 1892.

21. Context

Ambedkar attributes the description of the Simla deputation as a “command performance” to Maulana Mohammad Ali’s Congress presidential address. Kapur Singh presents the charge and contests it in the following sentence.

  • Ambedkar, Writings and Speeches, vol. 8, Appendix XII, opening footnote

Glossary

Badruddin Tyabji (1844–1906)

ਬਦਰੂਦੀਨ ਤੱਯਬਜੀ

Bombay lawyer; president of the third Indian National Congress, Madras, 1887

Bal Gangadhar Tilak (1856–1920)

ਬਾਲ ਗੰਗਾਧਰ ਤਿਲਕ

nationalist leader of Maharashtra

George Nathaniel Curzon, Lord Curzon (1859–1925)

ਲਾਰਡ ਕਰਜ਼ਨ

Viceroy and Governor-General of India, 1899–1905. As Chancellor of Calcutta University he delivered the 1904 convocation address quoted here; see the note comparing the addresses.

Muhammad Iqbal (1877–1938)

ਡਾਕਟਰ ਇਕਬਾਲ

poet-philosopher; wrote to Jinnah between May 1936 and November 1937

Queen Victoria (1819–1901)

ਮਹਾਰਾਣੀ ਵਿਕਟੋਰੀਆ

Queen of the United Kingdom from 1837; her Proclamation of 1 November 1858 announced Crown rule in India.

ਗ਼ਦਰ

uprising, revolt (Arabic ghadr, “treachery”): the events of 1857, called in English the Mutiny or the Rebellion.

ਦਾਰੁਲਹਰਬ

“Abode of war” (Ar.). A category in Islamic jurisprudence contrasted with dār al-islām. Here Kapur Singh glosses it as “the land of war”.

ਨੀਤੱਗਯ

one versed in polity (Skt nītijña); here of Iqbal

ਬਿਲਾ ਸ਼ਰਕਤੇ ਗ਼ੈਰੇ

Persian/Arabic phrase: “without the partnership of another”

ਵਯਾਘਾਤੀ

contradictory, self-defeating (Sanskrit vyāghāta, “contradiction”).

ਵਿਗਯਾਪਨ

proclamation, public notice (Sanskrit vijñāpana).

Sāchī Sākhī, II. Congress, the League and separate electorates. harvardsikh.org/books/sachi-sakhi/part-2

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.