Skip to content
Sāchī Sākhīਸਾਚੀ ਸਾਖੀ

The Communal Award

III. Akbar, the Gurus and the shariʿa state

1979 edition, pp. 24–36Section 3 of 13Previous sectionNext section

Release v1.0, an earlier release. Read the latest

ਅੰਗ੍ਰੇਜ਼ਾਂ ਦੇ ਹਿੰਦੁਸਤਾਨ ਵਿਚ ਪ੍ਰਵੇਸ਼ ਤੋਂ ਪਹਿਲਾਂ, ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਵਿਚ, ਪੂਰੇ ਦੋ ਸੌ ਸਾਲ, ਦੋ ਮਹਾਨ ਯਤਨ, ਹਿੰਦੁਸਤਾਨ ਦੀ ਇਸ ਜਟਿਲ (complexdilemma) ਵਿਚੋਂ ਦੇਸ਼ ਤੇ ਜਨਤਾ ਨੂੰ ਕੱਢਣ ਦੇ ਹੋਏ, ਜਿਨ੍ਹਾਂ ਵਿਚੋਂ ਇੱਕ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੇ ਕਤਈ ਤੌਰ ਉਤੇ ਅਪ੍ਰਵਾਣ ਕਰ ਦਿੱਤਾ, ਅਤੇ ਦੂਜੇ ਨੂੰ ਮੁਸਲਮਾਨਾਂ ਨੇ ਰਾਜਸੀ ਸੱਤਾ ਦੇ ਬਲ ਨਾਲ ਵਿਨਾਸ਼ ਕਰਨ ਦਾ ਭਰਪੂਰ ਜਤਨ ਕੀਤਾ, ਪਰ ਅਸਫਲ ਰਹੇ, ਅਤੇ ਜਿਸ ਨੂੰ ਹੁਣ ਰਾਜਸੱਤਾ ਹੱਥ ਆਉਣ ਉੱਤੇ, ਹਿੰਦੂ, ਕੁਚੇਸ਼ਟਾ-ਪ੍ਰੇਰਤ ਕੁਟਲ ਬੁੱਧੀ ਨਾਲ, ਅਭਾਵ ਕਰਨ ਦੇ ਜਤਨ ਕਰ ਰਹੇ ਹਨ । ਇਹ ਦੋ ਯਤਨ ਹਨ, ਸ਼ਹਿਨਸ਼ਾਹ ਅਕਬਰ ਦੀ ਹਿੰਦੂ ਮੁਸਲਿਮ ਸਹਿਭਾਵ (co-existence) ਯੋਜਨਾ ਤੇ, ਸਿੱਖ ਮੱਤ ਦਾ ਬਹੁਕੇਂਦ੍ਰਿਤ ਸਮਾਜ (multi-central or plural society) ਦਾ ਸੰਬੋਧ ।
Before the English entered India, over two full centuries, the sixteenth and the seventeenth, two great attempts were made to extricate the country and its people from this . Hindus and Muslims alike rejected one outright. The Muslims tried with the full force of their political power to destroy the other and failed. Now that state power is in Hindu hands, the Hindus are trying to extinguish it with cunning born of malice. These two attempts are the emperor Akbar’s scheme of Hindu–Muslim coexistence (co-existence) and the Sikh faith’s conception of the multi-central society (multi-central or plural society).
ਉਪਰੋਕਤ ਰਹੱਸਯਮਈ ਵਾਦ-ਵਿਚਾਰ (theory and thought) ਦਾ ਵਿਸਤਾਰ ਪੂਰਵਕ ਨਿਰੂਪਣ ਅਤੇ ਯੁਕਤੀ ਉਕਤੀ ਭਰਪੂਰ ਵਿਵਾਚਨ ਤੇ ਤਸ਼ਰੀਹ (explica- tion) ਕਰਨ ਲਈ ਇੱਕ ਵੱਡੇ ਆਕਾਰ ਦੀ ਪੁਸਤਕ ਦੀ ਲੋੜ ਹੈ । ਇਸ ਲਈ ਇਥੇ ਕੇਵਲ ਕੁਝ ਬਿਆਨੀਆ ਫ਼ਿਕਰੇ (simple assertions) ਲਿਖ ਕੇ ਹੀ ਭਾਵ ਸਪੱਸ਼ਟ ਕਰਨ ਦਾ ਜਤਨ ਕੀਤਾ ਜਾਂਦਾ ਹੈ ।
A detailed exposition of this esoteric theory and thought, with a reasoned account of its arguments and an explication, would require a substantial book. Here, therefore, I try only to make the meaning clear by setting down a few simple assertions.
ਇਸਲਾਮ ਦਾ ਆਦਿ, ਮੱਧ ਤੇ ਅੰਤਮ ਨਿਸ਼ਾਨਾ, ਸਰਵ-ਵਿਆਪੀ ਭੂਗੋਲਿਕ ਇਸਲਾਮੀ ਸਮਾਜ ਦੀ ਸਥਾਪਤੀ ਹੈ, ਸੰਸਾਰ ਭਰ ਦੇ ਨਰ ਨਾਰੀਆਂ ਨੂੰ ਮੁਸਲਮਾਨ ਬਣਾਉਣਾ ਅਤੇ ਦੁਨੀਆਂ ਭਰ ਦੇ ਰਾਜਾਂ ਰਿਆਸਤਾਂ ਨੂੰ ਇਸਲਾਮ ਦੇ ਮਹਾ-ਅਧਯਕਸ਼, , ਦੇ ਤਾਬਿਆ ਕਰਨਾ । ਵੀਹਵੀਂ ਸਦੀ ਦੇ ਆਰੰਭ ਵਿਚ ਨਾਮਧਰੀਕ ਖ਼ਲੀਫ਼ਹਤੁੱਲਿਸਲਾਮ, ਤੁਰਕੀ ਦਾ ਸੁਲਤਾਨ ਸੀ ਅਤੇ ਸੰਨ 1919 ਵਿਚ ਜਦੋਂ ਪ੍ਰਥਮ ਵਿਸ਼ਵ-ਵਿਆਪੀ ਯੁੱਧ ਪਿਛੋਂ ਸੁਲਤਾਨ ਤੁਰਕੀ ਦੇ ਕੁਝ ਅਧਿਕਾਰ ਤੇ ਸੂਬੇ ਅੰਗ੍ਰੇਜ਼ ਵਿਜੱਈਆਂ ਨੇ ਖੋਹ ਲਏ, ਤਾਂ ਹਿੰਦੁਸਤਾਨ ਦੇ ਮੁਸਲਮਾਨ ਭੜਕ ਉਠੇ, ਕਿਉਂਜੁ ਸੁਲਤਾਨ ਤੁਰਕੀ ਦੀ ਮਾਨਹਾਨੀ ਤੇ ਅਧਿਕਾਰ ਵਿਨਾਸ਼ ਕਰਨਾ ਇਸਲਾਮ ਦੀ ਬੁਨਿਆਦੀ p. 25ਯੋਜਨਾ ਉਤੇ ਸਿੱਧਾ ਹਮਲਾ ਹੈ, ਪਰ ਮਹਾਤਮਾ ਗਾਂਧੀ ਅਤੇ ਕਾਂਗਰਸੀ ਹਿੰਦੂ ਕੀ ਵਿਚਾਰ ਕੇ ਇਸ ਖ਼ਿਲਾਫ਼ਤ-ਅੰਦੋਲਨ ਵਿਚ ਸ਼ਾਮਲ ਹੋਏ, ਸਮਝ ਨਹੀਂ ਆਈ । ਸੋਲ੍ਹਵੀਂ ਸਦੀ ਈਸਵੀ, ਇਸਲਾਮ ਦੇ ਰਾਜਸੀ ਇਕਬਾਲ ਤੇ ਦਬਦਬੇ ਦੀ ਸਿਖਰ ਕਹੀ ਜਾ ਸਕਦੀ ਹੈ, ਜਦੋਂ ਕਿ ਈਰਾਨ ਵਿਚ ਸ਼ਾਹ ਤਹਿਮਾਸ, ਹਿੰਦੁਸਤਾਨ ਵਿਚ ਸ਼ਹਿਨਸ਼ਾਹ ਅਕਬਰ, ਅਤੇ ਕਸਤੁਨਤੁਨੀਯਹ ਵਿਚ ਉਜ਼ੀਰ ਸੋਕੋਲੀ ਦਾ ਸਿੱਕਾ ਚਲਦਾ ਸੀ । ਜਦੋਂ ਤਹਿਮਾਸਪ ਤੇ ਉਜ਼ੀਰ ਸੋਕੋਲੀ ਉਪਰੋਥਲੀ ਕੱਤਲ ਹੋ ਗਏ, ਤਾਂ ਅਕਬਰ ਨੂੰ ਇਹ ਫੁਰਨਾ ਕੁਦਰਤੀ ਸੀ ਕਿ ਇਸਲਾਮੀ ਰਾਜਨੀਤੀ ਦਾ ਕੇਂਦਰ ਹੁਣ ਹਿੰਦੁਸਤਾਨ ਮਿਥਿਆ ਜਾਣਾ ਚਾਹੀਦਾ ਹੈ । ਇਉਂ ਵਿਚਾਰ ਕੇ, ਅਕਬਰ ਨੇ, ਆਪਣੇ ਨਾਮ ਦਾ ਖ਼ੁਤਬਹ, ਜੋ ਕਿ ਅਬੁੱਲਫ਼ੈਜ਼ੀ ਨੇ ਤਿਆਰ ਕੀਤਾ, ਪੜ੍ਹਿਆ : “ਉਹ ਈਸ਼੍ਵਰ, ਜਿਸ ਨੇ ਕਿ ਮੈਨੂੰ ਰਾਜ ਭਾਗ ਬਖ਼ਸ਼ਿਆ, ਮਨ ਵਿਚ ਬੁੱਧੀ ਦਾ ਪ੍ਰਕਾਸ਼ ਅਤੇ ਬਾਹਵਾਂ ਵਿਚ ਸ਼ਕਤੀ ਦਿਤੀ, ਅਦਲ ਇਨਸਾਫ਼ ਦੇ ਰਾਹ ਉਤੇ ਮੈਨੂੰ ਟੋਰਿਆ, ਅਤੇ ਮੇਰੀ ਆਤਮਾ ਅੰਦਰ ਅਦਲ- ਵਿਰੋਧੀ ਸਭ ਨੀਤੀ ਵਿਚਾਰਾਂ ਦਾ ਅਭਾਵ ਕੀਤਾ, ਉਸ ਦੀਆਂ ਸਿਫ਼ਤਾਂ ਦਾ ਵਰਣਨ ਕਰਨੋਂ ਮਨ ਬੁੱਧੀ ਅਸਮ੍ਰਥ ਹਨ । ਉਹ ਸ਼ੁੱਧਰੂਪ ਜਿਯੋਤੀ ਪਰਮ-ਈਸ਼੍ਵਰ ਹੈ ।”* ਖ਼ੁਤਬਹ ਆਪਣੇ ਨਾਮ ਦਾ ਪੜ੍ਹਨ ਦਾ ਅਧਿਕਾਰ ਕੇਵਲ ਖ਼ਲੀਫ਼ਹਤੁੱਲਿਸਲਾਮ ਨੂੰ ਹੀ ਹੈ, ਤੇ ਇਉਂ ਇਹ ਖ਼ੁਤਬਹ ਪੜ੍ਹ ਕੇ ਅਕਬਰ ਨੇ ਮਾਨੋ ਖ਼ਲੀਫ਼ਹਤੁੱਲਿਸਲਾਮ ਦੀ ਪਦਵੀ ਗ੍ਰਹਿਣ ਕਰਨ ਦਾ ਜਤਨ ਕੀਤਾ । ਇਸ ਗੱਲ ਦੇ ਵਿਰੁੱਧ ਤਾਂ ਸ਼ਾਇਦ ਹਿੰਦੁਸਤਾਨ ਦੇ ਕੱਟੜ ਮੁਸਲਮਾਨ ਨਾ ਭੜਕਦੇ ਅਤੇ ਇਹ ਅਨਹੋਣੀ ਊਜ ਅਕਬਰ ਉੱਤੇ ਨਾ ਲਾਉਂਦੇ ਕਿ ਉਸ ਨੇ ਇਸ ਖ਼ੁਤਬਹ ਵਿਚ “ਅਕਬਰ ਈਸ਼ਵਰ ਹੈ,” “ਅੱਲਾ-ਹੂ ਅਕਬਰ” ਕਿਹਾ ਹੈ । ਅਕਬਰ ਨੇ ਈਸ਼੍ਵਰ ਹੋਣ ਦਾ ਸੰਕਲਪ ਯਾ ਦਾਅਵਾ ਇਸ ਵਿਗਯਾਪਨ ਵਿਚ ਕਿਸੇ ਥਾਂ ਨਹੀਂ ਕੀਤਾ । ਇਹ ਗੱਲ ਤਾਂ ਬਹੁਤ ਵਰ੍ਹੇ ਪਿੱਛੋਂ ਹਿੰਦੂ ਪੰਡਿਤ, ਜਗਨ ਨਾਥ ਮਿਸ਼ਰ ਨੇ ਸ਼ਾਹਿਜਹਾਨ ਨੂੰ ਸੁਝਾਈ ਸੀ ਕਿ ਮੁਗ਼ਲ ਸ਼ਾਹਿਨਸ਼ਾਹ ਈਸ਼੍ਵਰ ਤੁੱਲ ਹੀ ਮੰਨਣੇ ਜੋਗ ਹਨ : “ਦਿਲੀਸ਼੍ਵੋਵਾ ਜਗਦੀਸ਼੍ਵੋਵਾ” । ਜਿਹੜੀ ਗੱਲ ਉਤੇ ਤੀਖਨ-ਬੁੱਧੀ ਤੇ ਕੱਟੜਮਤਿ ਮੁਸਲਮਾਨ ਭੜਕੇ ਉਹ ਅਸਲ ਵਿਚ ਖ਼ੁਤਬਹ ਦੀ ਇਹ ਤੁੱਕ ਸੀ : “ਅਤੇ ਮੇਰੀ ਆਤਮਾ ਅੰਦਰ, ਅਦਲ-ਵਿਰੋਧੀ ਸਭ ਨੀਤੀ ਵਿਚਾਰਾਂ ਦਾ ਅਭਾਵ (ਅੱਲਾ ਨੇ) ਕੀਤਾ ਹੈ ।”
The first, middle and last aim of Islam is the establishment of a universal, world-wide Islamic society: to make Muslims of the men and women of the whole world, and to bring the kingdoms and states of the whole world under the supreme head of Islam, the (khalīfat al-islām). At the beginning of the twentieth century the nominal Caliph of Islam was the Sultan of Turkey. In 1919, when after the First World War the English victors took away some of the Sultan's powers and provinces, the Muslims of India rose in fury, because the humiliation of the Sultan of Turkey and the destruction of his authority is a direct attack on the fundamental p. 25scheme of Islam. But what Mahatma Gandhi and the Congress Hindus were thinking of when they joined this Khilafat movement is beyond understanding. The sixteenth century of the Christian era may be called the summit of Islam's political fortune and dominance, when Shah Tahmasp held sway in Iran, the emperor Akbar in India, and the vizier Sokollu in Constantinople. When Tahmasp and the vizier Sokollu were killed one after the other, it was natural for Akbar to conceive that the center of Islamic polity should now be taken to be India. With this in mind, Akbar recited the khutba in his own name, composed by Abu’l Faizi: “Mind and intellect are powerless to describe the attributes of the God who bestowed sovereignty on me, gave light to my understanding and strength to my arms, led me in the path of equity and justice, and removed from my soul every thought of policy opposed to equity. He is the pure, radiant, supreme God.”* Only the Caliph of Islam has the right to have the khutba read in his own name, and so by reading this khutba Akbar in effect attempted to assume the office of Caliph. The bigoted Muslims of India might perhaps not have raged against this, nor fastened on Akbar the absurd charge that in this khutba he had said “Akbar is God”, “Allāhu Akbar”. Nowhere in this proclamation did Akbar make any resolve or claim to be God. That idea was suggested to Shah Jahan many years later by a Hindu pandit, Jagannath Mishra, that the Mughal emperors were to be held equal to God: dilīśvovā jagadīśvovā [“the lord of Delhi or the lord of the world”]. What the sharp-witted and bigoted Muslims actually raged at was this line of the khutba: “and (Allah) removed from my soul every thought of policy opposed to equity.”
p. 25خداوندے کہ مارا خسروی داد دلِ دانا و بازوئے قوی داد بہ عدل و داد مارا رہنموں کرد بجز عدل از خیالِ ما بروں کرد بوَد وصفش ز حدِّ فہم برتر تعالیٰ شانہٗ اللہ اکبرُ عبدالقادر بدایونی، منتخب التواریخ، جلد ۲، ص ۲۶۸
> The Lord who gave us sovereignty, > gave a wise heart and a strong arm, > guided us by justice and equity, > and put out of our thought all but justice; > his attributes are beyond the bounds of understanding: > exalted is his majesty, Allāhu akbar. ——ʿAbd al-Qādir Badāyūnī, Muntakhab al-Tawārīkh, vol. 2, p. 268
p. 26ਅਕਬਰ ਸਮਝਦਾ ਸੀ, ਅਤੇ ਅੱਜ ਸਾਰਾ ਨਿਰਪੱਖ ਸੰਸਾਰ ਅਕਬਰ ਨਾਲ ਸਹਿਮਤ ਹੈ, ਕਿ ਤਲਵਾਰ ਦੇ ਜ਼ੋਰ ਨਾਲ, ਅਥਵਾ ਰਾਜਸੱਤਾ ਦੇ ਬਲ ਨਾਲ ਇੱਕਰਾਜ ਸੀਮਤ ਭਿੰਨ ਭਿੰਨ ਜਾਤੀਆਂ ਅਤੇ ਧਰਮਾਂ ਨੂੰ ਏਕ-ਮਈ ਰੂਪ ਦੇਣਾ, ਏਕੀਕਰਣ ਕਰਨਾ ਅਤੇ ਇਉਂ ਸਮਾਜ ਬਣਾਉਣ ਦਾ ਯਤਨ ਕਰਨਾ, ਅਨਿਯਾ ਤੇ ਅਦਲ-ਵਿਰੁੱਧ ਹੈ ।* ਅਕਬਰ ਦੀ ਸਾਊ ਤੇ ਦੂਰੰਦੇਸ਼ ਬੁੱਧੀ ਇਹ ਸਮਝ ਚੁੱਕੀ ਸੀ, ਕਿ ਜਿਵੇਂ ਹਿੰਦੂ ਧਰਮ ਅਤੇ ਮਹਾਨ ਹਿੰਦੂ ਜਾਤੀ ਨੂੰ ਇਸਲਾਮ ਵਿਚ ਲੀਨ ਨਹੀਂ ਕੀਤਾ ਜਾ ਸਕਿਆ ਇਵੇਂ ਹੀ ਹਿੰਦੁਸਤਾਨ ਵਿਚ ਇਸਲਾਮੀਆਂ ਨੂੰ ਅਸਲ ਤੇ ਪੂਰਨ ਸ਼ਹਿਰੀ ਮੰਨ ਕੇ, ਰਾਜ, ਸ਼ਾਂਤੀ ਨਾਲ ਤੇ ਚਿਰਕਾਲ, ਨਹੀਂ ਕੀਤਾ ਜਾ ਸਕਦਾ । ਇਉਂ ਵਿਚਾਰ ਕੇ, ਉਸ ਦੀ ਨੀਤੀ ਇਹ ਸੀ, ਕਿ ਮੁਸਲਿਮ ਸਮਾਜ ਨੂੰ ਆਦ੍ਰਸ਼ ਮਿਥ ਕੇ, ਹਿੰਦੂਆਂ ਨੂੰ ਭੀ ਸ਼ਹਿਰੀ ਹੱਕ, ਬਿਨਾਂ ਵਿਤਕਰੇ ਦੇ ਪਰਵਾਣੇ ਜਾਣ, ਤੇ ਇਸ ਸਿਧਾਂਤ ਉੱਤੇ ਮੁਗ਼ਲ ਰਾਜ ਦੀਆਂ ਨੀਹਾਂ ਅਤੇ ਇਸਲਾਮ ਦਾ ਗ਼ਲਬਾ ਇਸ ਦੇਸ਼ ਵਿਚ ਪੱਕਾ ਕੀਤਾ ਜਾਵੇ । ਇਹ ਸੁਲਹ-ਕੁੱਲ ਕੂਟ ਨੀਤੀ** ਹੀ ਅਕਬਰ ਦਾ ਬੱਜ੍ਰਪਾਪ, ਕੱਟੜ ਮੁਸਲਮਾਨਾਂ ਦੀਆਂ ਨਜ਼ਰਾਂ ਵਿਚ ਸੀ, ਜਿਸ ਦੀ ਕਿ ਉਨ੍ਹਾਂ ਭਰਪੂਰ ਮੁਖ਼ਾਲਫ਼ਿਤ ਕੀਤੀ***, ਜਿਸ ਦਾ ਸਿੱਟਾ ਕਿ ਸ਼ਾਹਜਹਾਨ, p. 27ਜਹਾਂਗੀਰ ਤੇ ਔਰੰਗਜ਼ੇਬ ਦੀ ਨੀਤੀ ਨਿਕਲਿਆ, ਜਿਸ ਦੀਆਂ ਨੀਹਾਂ ਵਿਚ ਖ਼ਿਸਰਓ ਤੇ ਦਾਰਾ ਵਰਗੇ ਸੂਜਨ ਯੁਵਰਾਜਾਂ ਦਾ ਖ਼ੂਨ ਡੋਲ੍ਹਿਆ ਗਿਆ । ਉੱਤ੍ਰ ਪੱਛਮੀ ਭਾਰਤ ਵਿਚ ਸਿੱਖ ਰਾਜ ਦੀ ਸਥਾਪਤੀ, ਦੱਖਣ ਵਿਚ ਮਰਾਠਾ ਪਦਪਾਤਸ਼ਾਹੀ ਅਤੇ ਬਾਕੀ ਭਾਰਤ ਵਿਚ ਹਿੰਦੂ ਰਾਜ ਸੱਤਾ ਦਾ ਪੁਨਰ-ਉੱਥਾਨ ਇਕ ਕੱਟੜ ਇਸਲਾਮੀ ਨੀਤੀ ਦਾ ਹੀ ਪ੍ਰਤਿਕਰਮ ਸਨ ।
p. 26Akbar understood, and today the whole impartial world agrees with Akbar, that to try by force of the sword, or by the power of the state, to give a single form to the various communities and religions within one realm, to unify them, and so to make a society, is unjust and contrary to equity.* Akbar's noble and far-sighted intelligence had understood that, just as the Hindu religion and the great Hindu community could not be absorbed into Islam, so in India rule could not be carried on in peace, or for long, by regarding only the people of Islam as real and full citizens. Thinking this, his policy was that, taking Muslim society as the ideal, the Hindus too should be granted the rights of citizens without discrimination, and that on this principle the foundations of Mughal rule and the dominance of Islam should be made firm in this country. In the eyes of the bigoted Muslims this sulh-i kull policy** was Akbar's cardinal sin, and they opposed it with all their might;*** the fruit of it was the policy of Shah Jahan, p. 27Jahangir and Aurangzeb, in whose foundations the blood of gentle princes such as Khusrau and Dara was shed. The founding of Sikh rule in north-western India, of Maratha supremacy (padpādshāhī) in the south and the revival of Hindu political power in the rest of India were the reaction to this same bigoted Islamic policy.
p. 26* The Fundamental State Document, the mahzar, promulgated by Akbar “did not curtail the legitimate powers of the ‘ulama but only stopped their indiscreet use of authority” and it “was designed to bring all matters affecting the life and wellbeing of his subjects, both Hindus and Muslims, directly under the Emperor’s control. It sought to obviate the possibility of playing with the life of the people in the name of orthodoxy or Islam” — Rizvi, S. A., Dr. Religious and Intellectual History of the Muslims in Akbar’s Reign, Munshiram Manoharlal, New Delhi. 1967 pp. 49 & 50.
* The Fundamental State Document, the mahzar, promulgated by Akbar “did not curtail the legitimate powers of the ‘ulama but only stopped their indiscreet use of authority” and it “was designed to bring all matters affecting the life and wellbeing of his subjects, both Hindus and Muslims, directly under the Emperor’s control. It sought to obviate the possibility of playing with the life of the people in the name of orthodoxy or Islam” — Rizvi, S. A., Dr. Religious and Intellectual History of the Muslims in Akbar’s Reign, Munshiram Manoharlal, New Delhi. 1967 pp. 49 & 50.
p. 26** ਅੱਲਾਮੀ ਦੀ ਪ੍ਰਸਿੱਧ ਪੁਸਤਕ, “ਮਕਤੂਬਾਤ,” ਦੇ ਪੰਨੇ 67-68 ਉਤੇ ਅਕਬਰ ਦਾ ਉਹ ਰਾਜਪਤ੍ਰ ਦਰਜ ਹੈ ਜੋ ਕਿ ਉਸ ਨੇ ਮਾਵਰਲਨਹਿਰ (Trans-oxania) ਦੇ ਅਮੀਰ, ਅਬਦੁੱਲਾ ਖਾਨ ਉਜ਼ਬੇਗ, ਦੀ ਇਸ ਪੁੱਛ ਦੇ ਉਤ੍ਰ ਵਿਚ ਲਿਖਿਆ ਸੀ, ਕੀ ਇਹ ਸੱਚ ਹੈ ਕਿ ਅਕਬਰ ਆਪਣੇ ਆਪ ਨੂੰ ਪੈਕੰਬਰ ਅਖਵਾਉਂਦਾ ਹੈ ਅਤੇ ਮੋਮਨਾਂ ਤੇ ਕਾਫਰਾਂ ਨੂੰ ਇਕ ਸਮਾਨ ਸਮਝਦਾ ਹੈ ? ਹਿੰਦੂਆਂ ਨਾਲ ਚੰਗਾ ਵਰਤਾਓ ਕਰਨ ਦੇ ਲਾਭਾਂ ਬਾਰੇ ਅਕਬਰ ਲਿਖਦਾ ਹੈ : “ਹਿੰਦੂ ਰਾਜੇ, ਜਿਨ੍ਹਾਂ ਦੀ ਸੈਨਿਕ ਸ਼ਕਤੀ ਸਦਾ ਅਸਾਡੇ ਵਿਰੁਧ ਲੜਦੀ ਅਤੇ ਆਕੀ ਰਹਿੰਦੀ ਸੀ, ਹੁਣ ਮੇਰੀਆਂ ਆਪਣੀਆਂ ਫ਼ੌਜਾਂ ਦਾ ਅੰਗ ਬਣ ਚੁਕੀ ਹੈ ਅਤੇ ਇਸਲਾਮੀ ਰਾਜ ਨੂੰ ਹਿੰਦੁਸਤਾਨ ਦੇ ਕੋਨੇ ਕੋਨੇ ਵਿਚ ਸਥਾਪਤ ਕਰਨ ਲਈ ਸਦਾ ਤਤਪਰ ਹੈ ।”
** On pp. 67–68 of the famous book of Allami, the “Maktūbāt”, is recorded the letter of state that Akbar wrote to the amir of Mawara al-Nahr (Trans-Oxiana), ʿAbd Allah Khan Uzbek, in answer to his question whether it was true that Akbar called himself a prophet and regarded believers and infidels as alike. On the benefits of treating the Hindus well, Akbar writes: “The Hindu rajas, whose military strength always fought against us and remained rebellious, have now become part of my own armies and are always ready to establish Islamic rule in every corner of India.”
p. 26*** ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ. ਜਦੋਂ ਮੁਸਲਮ ਆਤਮਾ, ਡੇਢ ਸੌ ਸਾਲ ਦੀ ਮਧੋਲ੍ਹੀ ਹੋਈ, ਮੁੜ ਪਾਸੇ ਪਰਤਣ ਲੱਗੀ, ਤਾਂ ਡਾਕਟਰ ਸਰ ਨੇ ਇਕ ਲੰਮੀ p. 27ਕਵਿਤਾ, “ਸ਼ਿਕਵਹ”, ਲਿਖੀ ਸੀ, ਜਿਸ ਵਿਚ ਇਹ ਗਿਲਾ ਕੀਤਾ ਗਿਆ ਸੀ ਅੱਲਾ ਨੇ ਮੁਸਲਮਾਨਾਂ ਨੂੰ ਹਿੰਦ ਵਿਚ ਤੇ ਬਾਕੀ ਸੰਸਾਰ ਵਿਚ, ਮੁਸਲਿਮ ਬਾਲਾਦਸਤੀ ਕਾਇਮ ਰਖਣ ਵਿਚ ਸਹਾਇਤਾ ਨਹੀਂ ਕੀਤੀ । ਫੇਰ ਅੱਲਾ ਵੱਲੋਂ “ਜਵਾਬਿ ਸ਼ਿਕਵਹ” ਲਿਖਿਆ ਗਿਆ ਸੀ, ਜਿਸ ਵਿਚ ਅੱਲਾ ਨੇ ਮੁਸਲਮਾਨਾਂ ਦਾ ਵੱਡਾ ਦੋਸ਼ ਇਹੋ ਦੱਸਿਆ ਸੀ ਕਿ ਉਹ ਹਿੰਦੂਆਂ ਨਾਲ ਸਮਾਜੀ ਤੌਰ ਤੇ ਰਲਦੇ ਜਾ ਰਹੇ ਹਨ : وضع میں تم ہو نصاریٰ تو تمدّن میں ہنود یہ مسلماں ہیں! جنھیں دیکھ کے شرمائیں یہود ਇਹ ਦੋਵੇਂ ਰੋਮਾਂਚਕ ਕਵਿਤਾਵਾਂ, ਹਿੰਦੁਸਤਾਨ ਭਰ ਦੇ ਮੁਸਲਮਾਨਾਂ, ਔਰਤਾਂ, ਬੱਚਿਆਂ, ਤੇ ਜਵਾਨਾਂ ਦੀ ਜ਼ਬਾਨ ਤੇ ਚੜ੍ਹੀਆਂ ਰਹੀਆਂ ਹਨ ਅਤੇ ਉਨ੍ਹਾਂ ਦੀ ਆਤਮਾ ਦਾ ਮੁਹੱਰਕ ।
*** In the second decade of the twentieth century, when the Muslim spirit, crushed for a century and a half, began to turn again, Doctor Sir wrote a long p. 27poem, “Shikwah” [Complaint], in which the complaint was made that Allah had not helped the Muslims to maintain Muslim supremacy in Hind and in the rest of the world. Then on Allah's behalf the “Jawāb-i Shikwah” [Answer to the Complaint] was written, in which Allah said that the Muslims' great fault was that they were mixing socially with the Hindus: > In outward guise you are Christians, in culture Hindus; > these are Muslims, at the sight of whom the Jews would blush! These two thrilling poems have remained on the tongues of Muslims across India, women, children and young men, and have been the mover of their spirit.
ਮੁਗ਼ਲਾਂ ਦੇ ਹਿੰਦੁਸਤਾਨ ਵਿਚ ਆਉਣ ਦੇ ਨਾਲ ਨਾਲ ਹੀ, ਸਿੱਖ ਮਤ ਦਾ ਪ੍ਰਕਾਸ਼ ਇਸ ਦੇਸ਼ ਵਿਚ ਹੋਇਆ । ਮੁਗ਼ਲ ਸਾਮਰਾਜ ਦੀ ਬੁਨਿਆਦੀ ਸਮੱਸਿਆ ਸੀ, ਮੁਗ਼ਲਾਂ ਤੇ ਇਸਲਾਮ ਦੇ ਹਿੰਦੁਸਤਾਨ ਵਿਚ ਤਸੱਲਤ ਦੀਆਂ ਜੜ੍ਹਾਂ ਨੂੰ ਪੱਕਿਆਂ ਕਰਨਾ । ਸਿੱਖ ਮਤ ਦੀ ਬੁਨਿਆਦੀ ਸਮੱਸਿਆ ਸੀ, ਸਾਮੀ ਸੰਸਕ੍ਰਿਤੀ ਤੇ ਵਿਚਾਰਧਾਰਾ ਦੇ ਆਰਯ ਆਤਮਾ ਤੇ ਸੰਸਕ੍ਰਿਤੀ ਨਾਲ ਸਦੀਵ ਤੇ ਅਚੱਲ ਤਾਲਮੇਲ ਲਈ ਭੂਮੀ ਨਿਰਣਯ । ਸਿੱਖ ਮਤ ਨੇ ਇਸ ਮਹਾਨ ਸਮੱਸਿਆ ਦਾ, ਜੋ ਕਿ ਇਸਲਾਮ ਦੇ ਹਿੰਦੁਸਤਾਨ ਵਿਚ, ਆਰਯ ਆਤਮਾ ਨਾਲ ਟਾਕਰੇ ਵਿਚੋਂ ਜਨਮੀ, ਜੋ ਹੱਲ ਦੱਸਿਆ, ਉਸ ਵੱਲ ਇਸ ਨਿਬੰਧ ਦੇ ਆਦ ਵਿਚ ਇਸ਼ਾਰਾ ਕਰ ਆਏ ਹਾਂ । ਉਸ ਹੱਲ ਦੇ ਸ੍ਵੈਸਿੱਧ ਸਿਧਾਂਤ ਤੇ ਪ੍ਰਸਥਾਪਨਾ ਇਹ ਹਨ : (1) ਇਸਲਾਮੀ ਯਾ ਸਾਮੀ ਤੇ ਆਰਯ ਆਤਮਾ ਵਿਚ ਬੁਨਿਆਦੀ ਇਕਸਾਰਤਾ ਹੈ, (2) ਇਸਲਾਮੀ ਸ਼ਰਅ ਤੇ ਹਿੰਦੂ ਵਰਣ-ਵਿਵਸਥਾ ਇਸ ਆਤਮਾ ਦਾ ਅੰਗ ਨਹੀਂ, ਸਗੋਂ ਇਸ ਦੇ ਸ਼ੁੱਧ ਕਰਤਵਯ ਲਈ ਗਿਲਾਨੀ ਕਾਰਕ ਹਨ, (3) ਸਹੀ ਸਿਧਾਂਤ, ਸਮਾਜ-ਸ਼ਾਸਤ੍ਰ ਦਾ ਏਕਾਕੇਂਦ੍ਰਿਤ ਸਮਾਜ ਨਹੀਂ, ਜਿਵੇਂ ਕਿ ਹਿੰਦੂ ਮੁਸਲਮਾਨ ਮੰਨਦੇ ਹਨ, ਸਗੋਂ ਬਹੁਕੇਂਦ੍ਰਿਤ (multi-central) ਸਮਾਜ (plural society) ਵਧੇਰੇ ਪ੍ਰਮਾਣੀਕ ਹੈ । (4) ਰਾਜ ਦੀ ਦ੍ਰਿੜ੍ਹਤਾ ਦਾ ਆਧਾਰ ਏਕਾਕੇਂਦ੍ਰਿਤ ਸਮਾਜ ਨਹੀਂ, ਸਗੋਂ ਇਸ ਦੇ ਸ਼ਹਿਰੀਆਂ ਤੇ ਸਮਾਜਕ ਅੰਗਾਂ ਦਾ ਆਪਸ ਵਿਚ ਸੁਤੰਤ੍ਰ, ਭਰਪੂਰ ਤੇ ਸੱਤਯਾਸ਼੍ਰਿਤ ਸਹਿਯੋਗ ਹੈ । ਸਿੱਖ ਮਤ ਦੇ ਸਮਾਜੀ ਤੇ ਰਾਜਸੀ ਸਿਧਾਂਤਾਂ ਦਾ ਵਿਸ਼ਲੇਸ਼ਨ ਇਹ ਚਾਰ ਸਿਧਾਂਤ ਹੀ ਹਨ ।
The light of the Sikh faith appeared in this country along with the coming of the Mughals to India. The fundamental problem of the Mughal empire was to make firm the roots of the dominion of the Mughals and of Islam in India. The fundamental problem of the Sikh faith was to determine the ground for a lasting and unshakeable harmony between Semitic culture and thought and the Aryan spirit and culture. The solution that the Sikh faith gave to this great problem, which was born of Islam's encounter with the Aryan spirit in India, we have pointed to at the beginning of this essay. The self-evident principles and propositions of that solution are these: (1) there is a fundamental unity between the Islamic, or Semitic, and the Aryan spirit; (2) the Islamic sharīʿa and the Hindu varṇa order are alien to this spirit and corrupt the fulfilment of its proper duty; (3) the correct principle of social science is not the single-centered society, as Hindus and Muslims hold; a multi-central society (plural society) is the more valid. (4) The foundation of a state's strength is not a single-centered society but the free, full and truth-based cooperation of its citizens and social components with one another. The analysis of the social and political doctrines of the Sikh faith comes down to these four principles.
ਸਮਾਜ (non-totalitarian or plural society) ਤੇ ਸਮਾਜ (totalitarian society) ਦੇ ਅੰਤਰ ਅਤੇ ਜਿਨ੍ਹਾਂ ਸਿਧਾਂਤਾਂ p. 28ਉਤੇ ਇਹ ਅੰਤਰ ਆਧਾਰਤ ਹਨ, ਇਕ ਵੱਖਰੀ ਪੁਸਤਕ ਰਾਹੀਂ ਹੀ ਖੋਹਲ ਕੇ ਬਿਆਨੇ ਜਾ ਸਕਦੇ ਹਨ ।
The difference between a society (non-totalitarian or plural society) and a society (totalitarian society), and the principles p. 28on which that difference rests, could be set out fully only in a separate book.
ਪਰੰਤੂ ਇਹ ਸਿਧਾਂਤ, ਸੰਸਾਰ ਭਰ ਦੀ ਤਵਾਰੀਖ਼ ਅਤੇ ਮਨੁੱਖ ਦੀਆਂ ਆਦ ਤੋਂ ਲੈ ਕੇ ਹੁਣ ਤੱਕ, ਘਾਲਾਂ, ਸੰਘਰਸ਼ਾਂ ਦਾ ਸਾਰੰਸ਼ ਹਨ ।
Yet these principles are the distilled essence of the history of the whole world and of humankind’s labors and struggles from the beginning until now.
ਸਮਾਜ ਕੇਵਲ ਰਾਜਸੱਤਾ ਅਤੇ ਘੋਰ ਭੈ (terror) ਰਾਹੀਂ ਮਨੁੱਖ ਦੀ ਸੁਤੰਤ੍ਰ ਆਤਮਾ ਦਾ ਸਦੀਵ ਅਭਾਵ ਹੀ ਨਹੀਂ ਲੋੜਦਾ, ਸਗੋਂ ਇਹ ਸਿਧਾਂਤ ਮਨੁੱਖ ਜਾਤੀ ਦੇ ਹਰ ਗਰੋਹ, ਹਰ ਕਰਤੱਵ, ਹਰ ਵਿਚਾਰ, ਹਰ ਸੁਪਨੇ ਅਤੇ ਹਰ ਪ੍ਰਤਿਭਾ ਉਤੇ ਹਾਵੀ ਹੋ ਕੇ ਉਸ ਦੇ ਨੱਕ-ਨਕੇਲ ਪਾਉਣ ਦਾ ਦਾਈਆ ਰਖਦਾ ਹੈ, ਤਾਂ ਜੁ ਵਿਅਕਤਤੱਵ, ਆਤਮਤਵ, ਉੱਕਾ ਪ੍ਰਾਧੀਨ ਤੇ ਬਲਹੀਣ ਹੋ ਕੇ, ਰਾਜਸੱਤਾ ਯਾ ਕੇਂਦ੍ਰੀ ਸ਼ਕਤੀਸ਼ਾਲਾ ਧੜਵੈਲੀਆਂ ਦਾ ਅੰਕੁਸ਼-ਗ੍ਰਸਤ ਗੋਲਾ ਤੇ ਦਾਸ ਬਣ ਜਾਵੇ ਅਤੇ ਇਸ ਗਤੀ ਤੋਂ ਕਿਸੇ ਸਮੇਂ, ਕਿਸੇ ਸੂਰਤ ਵਿਚ ਭੀ, ਛੁਟਕਾਰਾ ਪਾਉਣ ਦੇ ਵਿਚਾਰਾਂ ਨੂੰ ਗ੍ਰਹਣ ਕਰਨ ਦੇ ਯੋਗ ਭੀ ਨਾ ਰਹਿ ਜਾਵੇ ।
A society does not merely require that man’s free spirit be extinguished for ever through state power and sheer terror; the principle claims the right to master every human group, every duty, every thought, every dream and every talent, and to put a halter on it, so that individuality and selfhood, wholly subjected and drained of strength, become the goaded thrall and slave of the state or of the powerful factions at the center, and are left unable, at any time and in any circumstance, even to entertain the thought of escaping that condition.
ਸਮਾਜ (plural society) ਦਾ ਸਿਧਾਂਤ, ਮਨੁੱਖੀ ਵਿਅਕਤਤਵ ਅਤੇ ਪ੍ਰਥਕ ਮਨੁੱਖੀ ਆਤਮਾ ਨੂੰ ਪ੍ਰਭੂਸੱਤਾ ਸੰਪੰਨ, ਪੂਰਨ ਸੁਤੰਤ੍ਰਾ ਅਧਿਕਾਰ ਪ੍ਰਾਪਤ ਸ੍ਵੀਕਾਰ ਕਰ ਕੇ, ਰਾਜਸੱਤਾ ਅਤੇ ਰਾਜਯ (State) ਨੂੰ ਇੱਕ ਤੇ ਕੇਵਲ ਇੱਕ ਮਨੁੱਖੀ ਸੰਘ ਪਰਵਾਨਦਾ ਹੈ, ਜਿਹੜਾ ਕਿ ਧੱਕੇ, ਭੈ ਅਤੇ ਤੱਦੀ ਦੁਆਰਾ ਮਨੁੱਖੀ ਸ੍ਵੈਤੰਤ੍ਰਤਾ ਦੀ ਹਾਨੀ ਕਰਨ ਦਾ ਅਧਿਕਾਰੀ ਨਹੀਂ ।
The principle of a society (plural society) recognizes the human person and the individual human spirit as sovereign and endowed with full rights of freedom, and accepts state power and the State as one, and only one, human association, which has no right to injure human freedom by force, fear or coercion.
ਇਸਲਾਮੀ ਸਮਾਜ, ਜਿਸ ਨੂੰ ਮੁਜੱਦਦ ਅਲਫ਼ਥਾਨੀ, ਪਾਤਸ਼ਾਹ ਜਹਾਂਗੀਰ ਦੀ ਸ਼ਮਸ਼ੀਰ ਰਾਹੀਂ, ਹਿੰਦੁਸਤਾਨ ਵਿਚ ਸਥਾਪਤ ਕਰਨਾ ਚਾਹੁੰਦਾ ਸੀ, ਅਤੇ ਜਿਸ ਧੱਕੇਸ਼ਾਹੀ ਤੇ “ਕੁਚੀਲਤਾ” ਵਿਰੁੱਧ ਗੁਰੂ ਸਾਹਿਬਾਨ ਅਤੇ ਸਿੱਖ ਪੰਥ ਨੇ ਅਦੁਤੀਯ ਕੁਰਬਾਨੀਆਂ ਕੀਤੀਆਂ, ਇਹ ਇਸਲਾਮੀ ਸਮਾਜ, ਅਸਲ ਵਿਚ, ਮਸੀਹੀ ਸਮਾਜ (Christian Society) ਦਾ ਚਰਬਾ ਤੇ ਨਕਲ ਹੀ ਸੀ, ਜੋ ਕਿ ਕਈ ਸੌ ਵਰ੍ਹੇ ਇਸਲਾਮ ਦੇ ਜਨਮ ਤੋਂ ਪਹਿਲਾਂ, ਯੂਰਪ ਵਿਚ ਪ੍ਰਮਾਣੀਕ ਤੇ ਸਥਾਪਤ ਹੋ ਚੁੱਕਾ ਸੀ । ਮਸੀਹੀ ਸਮਾਜ ਸ਼ੁੱਧ ਤੇ ਖ਼ਾਲਸ ਈਸਾਈਆਂ ਦਾ ਸਮਾਜ ਹੈ, ਜਿਸ ਵਿਚ ਕੋਈ ਗ਼ੈਰ- ਮਸੀਹੀ ਬਰਾਬਰ ਦੇ ਅਧਿਕਾਰਾਂ ਦੀ ਮੰਗ ਨਹੀਂ ਕਰ ਸਕਦਾ ਅਤੇ ਨਾ ਹੀ ਪ੍ਰਾਪਤ ਕਰ ਸਕਦਾ ਹੈ । ਮਸੀਹੀ ਧਰਮ ਦੇ ਸਮਾਜੀ ਵਿਚਾਰ ਪਰਪੱਕ ਹੋ ਚੁਕੇ ਸਨ ਕਿ ਮਸੀਹੀ ਸਮਾਜ ਵਿਚ ਅੱਵਲ ਤਾਂ ਕੋਈ ਗ਼ੈਰ-ਮਸੀਹੀ ਸ਼ਾਮਲ ਹੀ ਨਹੀਂ ਹੋ ਸਕਦਾ, ਪਰ ਜੇ ਇਸ ਵਿਚ ਪਰਵੇਸ਼ ਕਰ ਜਾਵੇ, ਤਦ ਉਹ ਆਪਣਾ ਧਰਮ, ਵਿਵਹਾਰ ਤੇ ਰਹਿਣ ਸਹਿਣ, ਇਉਂ ਢਾਲੇ ਕਿ ਉਸ ਉਤੇ ਈਸਾਈਆਂ ਨੂੰ ਕੋਈ ਸ਼ਿਕਵਾ ਸ਼ਕਾਇਤ ਨਾ ਹੋਵੇ । ਅਤੇ ਅਜੇਹਾ ਗ਼ੈਰ-ਮਸੀਹੀ, ਈਸਾਈਆਂ ਦੇ ਬਰਾਬਰ ਸ਼ਹਿਰੀ ਹੋਣ ਦਾ ਕਦੇ ਸੁਪਨਾ ਨਾ ਲਵੇ ਅਤੇ ਤਨੋ ਮਨੋ ਅਪਣੇ ਆਪ ਨੂੰ ਈਸਾਈਆਂ ਨਾਲੋਂ ਹੀਣਾ ਤੇ ਘਟੀਆ ਮਨੁੱਖ, ਹਰ ਪਹਿਲੂ ਤੋਂ ਸਮਝੇ ਤੇ ਸ੍ਵੀਕਾਰ ਕਰੇ । ਉਹ ਮਸੀਹੀ ਸਮਾਜ ਦੇ ਸਰਬ-ਵਿਆਪੀ ਅਧਿਕਾਰਾਂ ਤੋਂ ਵੰਚਿਤ ਰਹਿਣਾ ਕਬੂਲ ਕਰੇ ਅਤੇ ਅਪਣੇ ਆਪ ਨੂੰ ਮਸੀਹੀ ਸਮਾਜ ਦਾ, ਘਟੀਆ, ਹੀਣਾ ਤੇ ਦਲਿਤ ਅੰਗ ਮੰਨੇ । ਉਹ ਅਪਣੀ ਉਪਜੀਵਕਾ ਲਈ ਕੇਵਲ ਉਹ p. 29ਰੁਜਗਾਰ ਤੇ ਕਿੱਤੇ ਹੀ ਕਰੇ, ਜਿਸ ਦੀ ਉਸ ਨੂੰ ਆਗਿਆ ਦਿਤੀ ਜਾਵੇ । ਉਹ ਵੱਡੇ ਤੇ ਪ੍ਰਤਿਸ਼ਟ ਸਰਕਾਰੀ ਔਹਦਿਆਂ ਉਤੇ ਨਹੀਂ ਲੱਗ ਸਕਦਾ । ਉਹ ਫ਼ੌਜ ਵਿਚ ਭਰਤੀ ਨਹੀਂ ਹੋ ਸਕਦਾ । ਉਹ ਹਰ ਕੰਮ ਅਤੇ ਹਰ ਰੂਪ ਵਿਚ, ਈਸਾਈ ਦੀ ਅਧੀਨਤਾ ਵਿਚ ਰਹੇ ਅਤੇ ਕਦਾਚਿਤ, ਕੋਈ ਈਸਾਈ ਉਸ ਦਾ ਪਰਾਧੀਨ ਨਾ ਹੋਵੇ । ਉਹ ਇਉਂ ਅਪਣਾ ਸਾਰਾ ਜੀਵਨ, ਈਸਾਈਆਂ ਦੇ ਮੁਕਾਬਲੇ ਉਤੇ, ਅਤੀ ਨਿੰਮ੍ਰਤਾ, ਅਖੰਡ ਪਰਾਧੀਨਤਾ ਅਤੇ ਨਿਰੋਲ ਨਿਯੂਨਤਾ ਵਿਚ ਬਤੀਤ ਕਰੇ ।
The Islamic society which the Mujaddid Alf-i Thani wished to establish in India by the sword of the emperor Jahangir, and against whose tyranny and “foulness” the Gurus and the Sikh Panth made sacrifices without equal, was in truth no more than a tracing and copy of Christian society, which had been sanctioned and established in Europe several hundred years before the birth of Islam. Christian society is a society of pure and unmixed Christians, in which no non-Christian can demand equal rights, nor obtain them. The social doctrines of the Christian religion had become settled: in the first place no non-Christian could be admitted to Christian society at all; but if he did enter it, he must so shape his religion, conduct and way of life that the Christians had no complaint or grievance against him. Such a non-Christian must never dream of being a citizen equal to the Christians, and must in body and mind regard and accept himself, in every respect, as a lesser and inferior human being. He must accept exclusion from the universal rights of Christian society and regard himself as an inferior, lowly and downtrodden member of it. For his livelihood he may follow only such p. 29trades and callings as he is permitted. He cannot hold high or honored government office. He cannot enlist in the army. In every task and in every capacity he must remain subject to the Christian, and never may any Christian be subject to him. Thus he must pass his whole life, in relation to the Christians, in utter humility, unbroken subjection and sheer inferiority.
ਇੰਨ ਬਿੰਨ, ਇਹੋ ਸਿਧਾਂਤ, ਸਮਾਜ ਸਥਾਪਤੀ ਦੇ, ਇਸਲਾਮ ਨੇ ਅਪਣਾ ਲਏ ।
Islam adopted these very principles of social order, exactly as they were.
ਇਸੇ ਕਿਸਮ ਦਾ ਇਸਲਾਮੀ ਸਮਾਜ, ਪਾਤਸ਼ਾਹ ਜਹਾਂਗੀਰ ਰਾਹੀਂ, ਮੁਜੱਦਦ ਅਲਫ਼ ਥਾਨੀ ਨੇ ਸਾਰੇ ਹਿੰਦੁਸਤਾਨ ਵਿਚ, ਤਲਵਾਰ ਦੇ ਜ਼ੋਰ ਨਾਲ ਸਥਾਪਤ ਕਰਨ ਦਾ ਸੁਪਨਾ ਲਿਆ ਸੀ : “ਅਸ਼-ਸ਼ਰਅ ਤਹਤਸ ਸੈਫ਼,” ਜਿਸ ਇਸਲਾਮੀ ਸਮਾਜ ਨੂੰ ਅੰਤਮ ਰੂਪਰੇਖਾ ਦੇਣ ਲਈ, ਔਰੰਗਜ਼ੇਬ ਨੇ “ਫ਼ਤਾਵਾਇ ਆਲਮਗੀਰੀ” ਨਾਮੀ ਵਿਧਾਨ ਸਿਰਜਿਆ ।
It was an Islamic society of this kind that the Mujaddid Alf-i Thani dreamt of establishing throughout India, through the emperor Jahangir, by force of the sword: “ash-sharʿ taḥt as-saif” (the sharīʿa stands beneath the sword); and it was to give this Islamic society its final shape that Aurangzeb had the code called the “Fatāwā-i ʿĀlamgīrī” compiled.
ਇਸ ਅਨਿਆਈ, ਧੱਕੇਸ਼ਾਹੀ ਭਰਪੂਰ, ਨਾ-ਬਰਾਬਰੀ ਦੇ ਸਮਾਜ ਦੀ ਸਥਾਪਤੀ ਦੇ ਵਿਰੁੱਧ, ਸਿੱਖ ਗੁਰੂ ਸਾਹਿਬਾਨ ਨੇ ਸਤਾਰ੍ਹਵੀਂ ਸਦੀ ਦੇ ਮੱਧ ਵਿਚ ਹੀ ਸੰਘਰਸ਼ ਆਰੰਭ ਦਿੱਤਾ, ਇਹ ਐਲਾਨ ਕਰ ਕੇ, ਕਿ ਅਜੇਹੀ ਧੱਕੇਸ਼ਾਹੀ ਉਤੇ ਨਿਰਭਰ, ਨਾਬਰਾਬਰੀ ਦਾ ਸਮਾਜ, ਸੰਸਾਰ ਵਿਚ ਨਹੀਂ ਚਲਣ ਦਿੱਤਾ ਜਾਵੇਗਾ, ਕਿਉਂਜੁ ਇਹ ਅਕਾਲਪੁਰਖ ਦੀ ਇੱਛਾ ਹੁਣ ਨਹੀਂ ਹੈ : “ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥” ਸੰਨ 1699 ਵਿਚ ਖ਼ਾਲਸੇ ਦੀ ਸਿਰਜਣਾਂ ਇਸ ਧੱਕੇਸ਼ਾਹੀ ਵਿਰੁੱਧ ਖੁਲ੍ਹਾ ਐਲਾਨੇ ਜੰਗ ਸੀ, ਜਿਸ ਦੇ ਸਿੱਟੇ ਵਜੋਂ, ਅਠਾਰ੍ਹਵੀਂ ਸਦੀ ਦੇ ਮੱਧ ਵਿਚ ਹੀ, ਖ਼ਾਲਸੇ ਦੇ ਤੇਜ ਪ੍ਰਚੰਡ ਹੋਣ ਨਾਲ, ਇਸ ਇਸਲਾਮੀ ਸਮਾਜ ਦੀ ਕੁਚੇਸ਼ਟਾ ਦਾ ਭੋਗ ਪੈ ਗਿਆ ।
Against the establishment of this unjust, tyrannical society of inequality the Sikh Gurus began their struggle as early as the middle of the seventeenth century, proclaiming that such a society of inequality, resting on tyranny, would not be allowed to prevail in the world, because it is no longer the will of the Timeless Being: “Now the Merciful One has issued His command: let no one set upon another or cause him pain.” The creation of the Khalsa in 1699 was an open declaration of war against this tyranny; in consequence, by the middle of the eighteenth century, as the might of the Khalsa blazed forth, the evil design of this Islamic society came to its end.
ਯੂਰਪ ਵਿਚ, ਪਹਿਲੀ ਵਾਰ, ਫ਼ਰਾਂਸੀਸੀ ਕ੍ਰਾਂਤੀ (French Revolution) ਵੇਲੇ ਅਠਾਰ੍ਹਵੀਂ ਸਦੀ ਦੇ ਅੰਤ ਅਤੇ ਉਨ੍ਹੀਵੀਂ ਸਦੀ ਦੇ ਚੜ੍ਹਾ ਵੇਲੇ, ਅਜੇਹੇ ਸਮਾਜ਼ ਨੂੰ ਅਪ੍ਰਵਾਣ ਕੀਤਾ ਗਿਆ ।
In Europe such a society was rejected for the first time at the French Revolution, at the close of the eighteenth century and the dawn of the nineteenth.
ਇਸਲਾਮੀ ਸ਼ਰਅ ਅਤੇ “ਅੱਸ਼ਸ਼ਰਅ ਤਹਤੱਸ ਸੈਫ” ਸਮਾਜ ਦੇ ਸਿਧਾਂਤ ਦਾ ਪ੍ਰਤੱਖ ਰੂਪ ਹੈ, ਜਿਸ ਦੀ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਮੱਤ ਨੇ ਉੱਗਰ ਵਿਰੋਧਤਾ ਕੀਤੀ ਅਤੇ ਇਸ ਪਿਛੋਕੜ ਅਤੇ ਇਸ ਦਾਰਸ਼ਨਿਕ ਸਿਧਾਂਤ ਨੂੰ ਸਮਝੇ ਬਿਨਾਂ ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਦੇ ਹਿੰਦੁਸਤਾਨ ਦਾ ਇਤਿਹਾਸ ਸ਼ੁਧ ਰੂਪ ਵਿਚ ਸਮਝਣਾ ਕਠਨ ਹੀ ਨਹੀਂ, ਅਸੰਭਵ ਭੀ ਹੈ ।
The Islamic sharīʿa and “ash-sharʿ taḥt as-saif” are the manifest form of the principle of the society, which the Sikh Gurus and the Sikh faith fiercely opposed; and without understanding this background and this philosophical principle it is not merely difficult but impossible to understand rightly the history of seventeenth- and eighteenth-century India.
ਇਹ ਸਮਾਜ ਅਤੇ ਸਮਾਜ ਦੀ ਵਾਰਤਾ ਵੀਹਵੀਂ ਅਤੇ ਆਉਣ ਵਾਲੀ ਇੱਕੀਵੀਂ ਸਦੀ ਦੀ ਭੀ ਬੁਨਿਆਦੀ ਤੇ ਜਟਲ ਸਮੱਸਿਆ ਦੇ ਤੌਰ ਤੇ ਸੰਸਾਰ ਵਿਚ ਪ੍ਰਤੱਖ ਰੂਪ ਧਾਰਨ ਕਰੀ ਬੈਠੀ ਹੈ ।
This question of the and the society has taken visible shape in the world as a fundamental and intricate problem of the twentieth century, and of the coming twenty-first as well.
ਸਤਾਰ੍ਹਵੀਂ ਸਦੀ ਵਿਚ, ਜਦੋਂ ਮੁਗ਼ਲ ਸਮ੍ਰਾਟਾਂ ਨੇ, “ਅਸ਼-ਸ਼ਰਅ ਤਹਤਸ-ਸੈਫ਼” ਦੇ p. 30ਸਿਧਾਂਤ ਅਨੁਸਾਰ, ਹਿੰਦੁਸਤਾਨ ਵਿਚ, ਇਸਲਾਮੀ ਸਮਾਜ, ਤਲਵਾਰ ਦੇ ਜ਼ੋਰ ਨਾਲ ਸਥਾਪਤ ਕਰਨ ਦਾ ਭਰਪੂਰ ਯਤਨ ਕੀਤਾ, ਜਿਸ ਕੁਚੇਸ਼ਟਾ ਨੂੰ ਅਸਫਲ ਤੇ ਨਾਕਾਮ ਬਣਾਉਣ ਲਈ, ਸਿੱਖ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਤੇ ਲੱਖਾਂ ਸਿੰਘਾਂ ਨੇ ਬਲੀਦਾਨ ਦਿਤੇ, ਉਸ ਦਾ ਪ੍ਰਤੱਖ ਤੇ ਮੂੰਹ ਮੱਥਾ ਕਿਹੋ ਜਿਹਾ ਸੀ ? ਜੇ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਹੁਕਮ ਅੰਦਰ ਲੱਖਾਂ ਸਿੰਘ, ਮੁਗ਼ਲ ਰਾਜ ਦੀ ਇਸ ਭਿਆਨਕ ਕੁਚੇਸ਼ਟਾ ਵਿਰੁਧ ਸ਼ਹੀਦੀਆਂ ਪ੍ਰਾਪਤ ਨ ਕਰਦੇ ਤਦ ਹਿੰਦੁਸਤਾਨ ਦੀ ਸਮਾਜਕ ਸਥਿਤੀ ਕੀ ਹੋਣੀ ਸੀ, ਉਸ ਵਲ ਸਿੱਖ ਇਤਿਹਾਸਕਾਰਾਂ ਨੇ ਖੁਲ੍ਹੇ ਸੰਕੇਤ ਕੀਤੇ ਹਨ, ਜਿਵੇਂ ਕਿ ਭਾਈ ਸੰਤੋਖ ਸਿੰਘ ਨੇ “ਗੁਰਪ੍ਰਤਾਪ ਸੂਰਯੋਦਯ” ਵਿਚ ਕਿਹਾ ਹੈ ਕਿ : “ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ, ਹੋਵਤੀ ਕੁਚੀਲਤਾ ਕਿਤਾਬਨਿ ਕੁਰਾਨ ਕੀ।” “ਦੇਵੀ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤਿ ਮਿਟ ਜਾਤੀ ਕਥਾ ਬੇਦਨਿ ਪੁਰਾਨ ਕੀ।” ਆਦਿ ।
In the seventeenth century, when the Mughal emperors, p. 30following the principle of “ash-sharʿ taḥt as-saif”, made a determined attempt to establish a Islamic society in India by force of the sword, an evil design that the Sikh Gurus, the Sahibzadas and hundreds of thousands of Singhs gave their lives to defeat and frustrate, what did that society look like in concrete, form? Had the Sikh Gurus, and the hundreds of thousands of Singhs under their command, not embraced martyrdom against this dreadful design of Mughal rule, Sikh historians have indicated openly what the social condition of India would have been, as Bhai Santokh Singh says in the “Gur Pratap Suryodaya”: “Uniformity would have spread over all, and diversity would have vanished; the foulness of the scriptures and the Quran would have come to be.” “Goddesses and shrines, says Santokh Singh, would have been swept away; the practice of reciting the Vedas and Puranas would have been wiped out,” and so on.
ਪਰ ਇਸ ਸ਼ਰੱਈ ਇਸਲਾਮੀ ਸਮਾਜ ਦਾ ਬਿਕਰਾਲ ਰੂਪ ਕਿਸੇ ਸਮਕਾਲੀ ਮੁਸਲਮਾਨ ਆਲਮ ਤੇ ਧੁਰੰਧਰ ਵਿੱਦਵਾਨ ਦੇ ਮੂੰਹੋਂ ਸੁਣ ਕੇ ਹੀ ਖੁਲ੍ਹ ਕੇ ਅੱਖਾਂ ਸਾਹਮਣੇ ਆਉਂਦਾ ਹੈ ।
But the fearful face of this Islamic society of the sharīʿa comes plainly before our eyes only when we hear it from the mouth of a contemporary Muslim scholar of the first rank.
ਜ਼ਿਆਉੱਦੀਨ ਬਰਨੀ, ਸੁਲਤਾਨ ਅਲਾਉੱਦੀਨ ਖ਼ਿਲਜੀ (ਮ੍ਰਿਤੂ 1316) ਦਾ ਸਮਕਾਲੀ ਸੀ, ਅਤੇ ਉਸ ਨੇ “ਤਾਰੀਖ਼-ਫ਼ੀਰੋਜ਼ਸ਼ਾਹੀ” ਨਾਮੀ ਫ਼ਾਰਸੀ ਵਿਚ ਚੰਗਾ ਮੁਸਤਨਿਦ ਅੱਖੀਂ-ਡਿੱਠਾ ਇਤਿਹਾਸ ਲਿਖਿਆ ਹੈ, ਜਿਸ ਵਿਚ, ਸੁਲਤਾਨ ਅਲਾਉੱਦੀਨ ਖ਼ਿਲਜੀ ਬਾਰੇ, ਉਹ ਕਹਿੰਦਾ ਹੈ, ਕਿ “ਸੁਲਤਾਨ ਕੋਈ ਕੱਟੜ ਤੇ ਸ਼ਰੱਈ ਮੁਸਲਮਾਨ ਨਹੀਂ ਸੀ ।”*
Ziyaʾ al-Din Barani was a contemporary of Sultan ʿAlaʾ al-Din Khalji (d. 1316), and he wrote in Persian a fairly reliable eyewitness history called the “Tārīkh-i Fīrūz Shāhī”, in which he says of Sultan ʿAlaʾ al-Din Khalji that “the Sultan was no zealous, sharīʿa-observing Muslim.”*
ਇਕ ਦਿਨ, ਪਤਾ ਨਹੀਂ ਉਸ ਦੇ ਦਿਲ ਵਿਚ ਕੀ ਆਈ ਕਿ, ਉਸ ਨੇ ਕਾਜ਼ੀ ਮੁਗੀਥਦਦੀਨ ਬਿਆਨਵੀ ਕੋਲੋਂ, ਜੋ ਕਿ ਆਪਣੇ ਸਮੇਂ ਦਾ ਜਗ਼ਤ-ਪ੍ਰਸਿੱਧ ਇਸਲਾਮੀ ਵਿੱਦਵਾਨ ਸੀ, ਕਈ ਪੇਚੀਦਾ ਮਸਲਿਆਂ ਬਾਰੇ, ਸ਼ਰਅ ਦਾ ਹੁਕਮ ਪੁਛਣਾ ਚਾਹਿਆ । ਕਿਉਂਕਿ ਬਾਦਸ਼ਾਹ ਨੇ ਸਾਰੀ ਉਮਰ ਸ਼ਰਅ ਵਲ ਧਿਆਨ ਨਹੀਂ ਸੀ ਦਿਤਾ, ਇਸ ਲਈ ਕਾਜ਼ੀ ਸਾਹਿਬ ਡਰ ਗਏ ਅਤੇ ਬਾਦਸ਼ਾਹ ਨੂੰ ਕਹਿਣ ਲਗੇ’ “ਮੈਂ ਬਾਦਸ਼ਾਹ ਦੇ ਪ੍ਰਸ਼ਨਾਂ ਦਾ ਠੀਕ ਠੀਕ ਉਤ੍ਰ ਦੇ ਦਿਆਂਗਾ, ਪਰ ਉਹ ਬਾਦਸ਼ਾਹ ਦੀ ਮਰਜੀ ਦੇ ਉਲਟ ਹੋਣਗੇ ਅਤੇ ਮੇਰੇ ਕਤਲ ਦਾ ਹੁਕਮ ਹੋ ਜਾਣਾ ਹੈ ।” ਬਾਦਸ਼ਾਹ ਨੇ ਕਿਹਾ, “ਤੁਸੀਂ ਮੁਹੰਮਦੀ ਸ਼ਰਅ ਦੇ ਮੁਤਾਬਕ ਸਚ ਸਚ ਕਹਿ ਦਿਓ ! ਸੱਚ ਨੂੰ ਆਂਚ ਨਹੀਂ ਆਵੇਗੀ ।”
One day, who knows what came into his heart, he wished to ask Qazi Mughith al-Din of Bayana, a scholar of Islam renowned throughout the world in his time, for the ruling of the sharīʿa on several difficult questions. Because the emperor had paid no heed to the sharīʿa all his life, the Qazi took fright and said to the emperor: “I shall answer the emperor’s questions truly, but the answers will run against the emperor’s pleasure, and the order for my execution will follow.” The emperor said, “Speak the plain truth, according to the sharīʿa of Muhammad! Truth shall come to no harm.”
ਪਹਿਲਾ ਮਸਲਾ ਸੁਲਤਾਨ ਨੇ ਕਾਜ਼ੀ ਕੋਲੋਂ ਇਹ ਪੁਛਿਆ ਕਿ ਸ਼ਰਅ ਦੇ ਮੁਤਾਬਕ ਕਿਸ ਹਿੰਦੂ ਨੂੰ “” ਕਿਹਾ ਜਾਂਦਾ ਹੈ । ਕਾਜ਼ੀ ਨੇ ਉਤ੍ਰ ਦਿਤਾ, “ਸ਼ਰਅ ਦੇ p. 31ਮੁਤਾਬਕ ਉਸ ਹਿੰਦੂ ਨੂੰ “ਖ਼ਰਾਜ-ਗੁਜ਼ਾਰ” ਕਿਹਾ ਜਾਏਗਾ, ਜੋ ਉਸ ਵੇਲੇ, ਜਦੋਂ ਸਰਕਾਰੀ ਉਗਰਾਹੀ ਕਰਨ ਵਾਲਾ ਚਾਂਦੀ ਮੰਗੇ ਤਦ ਉਹ ਹਿੰਦੂ, ਬਿਨਾਂ ਵਿਲੰਬ, ਅਤੀ ਅਧੀਨਗੀ ਨਾਲ, ਸੋਨਾ ਪੇਸ਼ ਕਰੇ, ਅਤੇ ਜੇ ਉਗਰਾਹੀ ਕਰਨ ਵਾਲਾ ਉਸ ਦੇ ਮੂੰਹ ਵਿਚ ਥੁੱਕੇ ਤਾਂ ਉਹ, ਬਿਨਾਂ ਗਿਲਾਨੀ ਕੀਤੇ ਦੇ, ਅਪਣਾ ਮੂੰਹ ਅੱਡ ਦੇਵੇ ਅਤੇ ਨਾਲ ਹੀ ਉਗਰਾਹੀ ਕਰਨ ਵਾਲੇ ਦੀ ਪੂਰੀ ਸੇਵਾ ਟਹਿਲ ਕਰੇ ।*...... ਖ਼ੁਦਾ ਨੇ ਇਨ੍ਹਾਂ (ਹਿੰਦੂਆਂ) ਨੂੰ ਜ਼ਲੀਲ ਤੇ ਅਪਮਾਨਤ ਕਰਨ ਬਾਬਤ ਫੁਰਮਾਇਆ ਹੈ ਕਿ “ਇਨ੍ਹਾਂ ਨੂੰ ਤਬਾਹ ਹਾਲ ਰਖੋ”**......ਕਿਉਂਜੁ ਹਿੰਦੂ ਰਸੂਲ ਅਕਰਮ ਦੇ ਸਭ ਤੋਂ ਵਡੇ ਦੁਸ਼ਮਣ ਹਨ ਅਤੇ ਰਸੂਲ ਨੇ ਹਿੰਦੂਆਂ ਨੂੰ ਕਤਲ ਕਰਨ, ਇਨ੍ਹਾਂ ਦਾ ਮਾਲ ਅਸਬਾਬ ਖੋਹ ਲੈਣ ਅਤੇ ਇਨ੍ਹਾਂ ਨੂੰ ਗ਼ੁਲਾਮ ਬਣਾਉਣ ਦਾ ਹੁਕਮ ਦਿੱਤਾ ਹੈ, ਕਿ ਯਾ ਤਾਂ ਉਹ ਮੁਸਲਮਾਨ ਹੋ ਜਾਣ, ਯਾ ਇਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇ ਅਤੇ ਯਾ ਦਾਸ ਬਣਾ ਲਿਆ ਜਾਵੇ...... ਹਿੰਦੂਆਂ ਲਈ ਇਸਲਾਮ ਦਾ ਹੁਕਮ ਇਹ ਹੈ, “ਅਮਾ ਅਲ ਕਤਲ ਵ ਅਮਾ ਅਲ-ਇਸਲਾਮ”*** ਅਰਥਾਤ, ਯਾ ਉਹ ਮੁਸਲਮਾਨ ਬਣਨ ਅਤੇ ਯਾ ਇਨ੍ਹਾਂ ਨੂੰ ਕਤਲ ਕੀਤਾ ਜਾਵੇ ।...... ਬਾਦਸ਼ਾਹ ਨੇ ਕਿਹਾ, “ਮੈਂ ਪਹਿਲਾਂ ਹੀ ਹਿੰਦੂਆਂ ਨੂੰ ਇਤਨਾ ਭੈਭੀਤ ਕੀਤਾ ਹੋਇਆ ਹੈ ਕਿ ਮੈਂ ਕਹਾਂ ਤਾਂ ਉਹ ਚੂਹਿਆਂ ਵਾਂਗਰ ਖੁੱਡਾਂ ਵਿਚ ਵੜ ਜਾਣ ।......ਮੈਂ ਅਜੇਹੇ ਪ੍ਰਬੰਧ ਕੀਤੇ ਹੋਏ ਹਨ ਕਿ ਕਿਸੇ ਹਿੰਦੂ ਨੂੰ, ਸਵਾਏ ਦੋਂਹ ਵੇਲਿਆਂ ਦੀਆਂ ਸੁੱਕੀਆਂ ਰੋਟੀਆਂ ਦੇ ਹੋਰ ਕੁਛ ਜਮ੍ਹਾਂ ਕਰਨ ਯਾ ਜਾਇਦਾਦ ਬਣਾਉਣ ਦਾ ਅਵਸਰ ਹੀ ਨ ਮਿਲੇ ।” (ਸਫ਼ਾ 294-96)
The first question the Sultan put to the Qazi was this: according to the sharīʿa, which Hindu is called a “” (revenue-payer)? The Qazi replied: “According to the sharīʿa, p. 31the Hindu to be called a ‘kharāj-guzār’ is he who, when the revenue collector demands silver, offers gold without delay and with the utmost submission; and if the collector spits into his mouth, he opens his mouth without disgust and at the same time renders the collector every service.* …… Concerning their (the Hindus”) humiliation and disgrace God has commanded, “Keep them in ruin”** …… for the Hindus are the greatest enemies of the noble Prophet, and the Prophet has commanded that the Hindus be killed, their goods and property seized and they themselves enslaved: either they become Muslims, or they are killed, or they are made slaves. …… The command of Islam for the Hindus is this: “immā al-qatl wa immā al-islām”***, that is, either they become Muslims or they are to be killed. ……’ The emperor said, “I have already made the Hindus so afraid that at a word from me they would creep into holes like mice. …… I have made such arrangements that no Hindu has any chance to save anything, or to acquire property, beyond the dry bread of two meals a day.” (pp. 294–96)
p. 30* در اتیان تکالیف شرع سخت مقصّر بوده است و نماز و روزه او را معلوم نبود که ضیاءالدین برنی ”تاریخ فیروزشاہی“ صـ ۲۸۸
* “In performing the duties of the sharīʿa he was gravely remiss, and of prayer and fasting he knew nothing ……” Ziyaʾ al-Din Barani, “Tārīkh-i Fīrūz Shāhī”, p. 288.
ਇਹ ਸ਼ਰਅਈ ਸਮਾਜ ਸੀ, ਜਿਸ ਤੋਂ ਬਚਾਉਣ ਲਈ, ਹਿੰਦੂਆਂ ਦੀ ਅਤੇ ਸ੍ਵੈਰੱਖਿਆ ਹਿਤ, ਸਿੱਖ ਗੁਰੂਆਂ ਤੇ ਸਿੱਖਾਂ ਨੇ ਸੰਘਰਸ਼ ਕੀਤਾ ।
This was the society of the sharīʿa against which the Sikh Gurus and the Sikhs waged their struggle, to protect the Hindus and in their own defense.
ਇਨ੍ਹਾਂ ਸਿਧਾਂਤਾਂ ਦੀ ਰਾਖੀ ਤੇ ਸਥਾਪਤੀ ਲਈ ਹੀ ਪੰਚਮ ਨਾਨਕ, ਗੁਰੂ ਅਰਜਨ, ਅਸ਼ਟਮ ਨਾਨਕ, ਗੁਰੂ ਹਰਿਕ੍ਰਿਸ਼ਨ, ਨਵਮ ਨਾਨਕ, ਗੁਰੂ ਤੇਗ਼ਬਹਾਦਰ, ਅਤੇ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ, ਸ਼ਹੀਦ ਹੋਏ ਅਤੇ ਗੁਰੂ ਹਰਗੋਬਿੰਦ ਤੇ ਗੁਰੂ ਹਰਿ ਰਾਏ ਨੇ ਔਕੜਾਂ ਭਰਿਆ ਜੀਵਨ ਬਤੀਤ ਕੀਤਾ, ਅਤੇ ਅਨੇਕ ਸਿੱਖਾਂ, ਸਾਹਿਬਜ਼ਾਦਿਆਂ ਨੇ ਆਪਣਾ ਖ਼ੂਨ ਡੋਲ੍ਹਿਆ ।
For the protection and establishment of these principles the fifth Nanak, Guru Arjan, the eighth Nanak, Guru Harkrishan, the ninth Nanak, Guru Tegh Bahadur, and the tenth Master, Guru Gobind Singh, were martyred, and Guru Hargobind and Guru Har Rai lived lives full of hardship; and many Sikhs and Sahibzadas shed their blood.
ਖ਼ਿਸਰਓ ਤੇ ਦਾਰਾ ਸ਼ਿਕੋਹ, ਮੁਗ਼ਲ ਯੁਵਰਾਜਾਂ ਅਤੇ ਸਿੱਖਾਂ ਕੋਲੋਂ ਬਲੀਦਾਨਾਂ ਦੀ ਮੰਗ, ਬੱਸ, ਇਹੋ ਸੋਲ੍ਹਵੀਂ ਸਤਾਰ੍ਹਵੀਂ ਸਦੀ ਦੀ ਅਸਲੀ ਤਾਰੀਖ਼ ਹਿੰਦੁਸਤਾਨ ਦੀ ਹੈ, ਜਿਸ ਦਾ ਪਰਿਣਾਮ ਕਿ, ਅਠਾਰ੍ਹਵੀਂ ਸਦੀ ਵਿਚ, ਮੁਸਲਿਮ ਰਾਜ ਸੱਤਾ ਦੇ ਤੇਜਖੀਨ ਹੋਣ ਦੇ ਰੂਪ ਵਿਚ ਨਿਕਲਿਆ ।
The demand for sacrifices from the Mughal princes Khusrau and Dara Shikoh and from the Sikhs is, in short, the real history of India in the sixteenth and seventeenth centuries. Its outcome was the waning of Muslim political power in the eighteenth century.
p. 31* و اگر محاصل خوئے در دہنِ او اندازد، اُو بے ہیچ تنفّرے دہن باز کند تا محصل خوئے در دہن او اندازد و دراں حالت محصل را خدمت کند صـ ۲۹۲
* “And if the collector should throw spittle into his mouth, he opens his mouth without any disgust, so that the collector may throw the spittle into his mouth; and in that state he serves the collector.” p. 292.
p. 31** عن ید وهم صاغرون
** “by hand, while they are humbled”
p. 31*** اَما القَتل و اَما الاسلام
*** “Either killing or Islam.”
p. 32ਇਸ ਦੇ ਸੌ ਸਾਲਾ ਸੰਘਰਸ਼ ਅਤੇ ਰਕਤਸਰਾਵ ਪਿੱਛੇ ਕੇਵਲ ਇੱਕੋ ਵਿਯਕਤੀ ਦਾ ਪਰਾਣਵਾਨ ਹੱਥ ਸੀ, ਜਿਸ ਦੇ ਮਹਾਨ ਆਤਮਕ ਐਸ਼੍ਵਰਜ ਤੇ ਰਾਜਸੀ ਮਹੱਤਵ ਬਾਰੇ ਪਿਛਲੇ ਕਿਸੇ ਪ੍ਰਸਿਧ ਇਤਿਹਾਸਕਾਰ ਨੇ ਖੋਹਲ ਕੇ ਨਹੀਂ ਦਸਿਆ, ਅਤੇ ਨਾ ਹੀ ਉਨ੍ਹਾਂ ਨੂੰ ਆਪ ਇਸ ਦਾ ਬਹੁਤਾ ਗਿਆਨ ਸੀ ।
p. 32Behind its hundred-year struggle and bloodshed was the living hand of one person alone, whose great spiritual eminence and political importance no well-known historian of the past has set out plainly, nor did they themselves know much of it.
ਉਹ ਵਿਯਕਤੀ ਸੀ, , ਅਲਿਫ਼-ਥਾਨੀ (ਇਸਲਾਮ ਦੀ ਦੂਜੀ ਸਹੱਸ੍ਰਬਦੀ ਦਾ ਧਰਮ-ਰੱਖਯਕ)‘ (1561-1624) ।
That person was , the (the defender of the faith for the second millennium of Islam), (1561–1624).
ਅਕਬਰ ਦੀ ਆਤਮਾ ਵਿਚੋਂ “ਅਦਲ-ਵਿਰੋਧੀ ਸਭ ਨੀਤੀ ਵਿਚਾਰਾਂ ਦੇ ਅਭਾਵ” ਤੋਂ ਅਤੀ ਦੁਖੀ ਤੇ ਕ੍ਰੋਧਵਾਨ ਹੋ ਕੇ ਸ਼ੇਖ਼ ਸਰਹੰਦੀ ਦੀ ਆਤਮਾ ਨੂੰ ਦਿੱਬਯ-ਗਿਆਨ ਹੋਇਆ ਕਿ ਇਸਲਾਮ ਦੀ ਦੂਜੀ ਸਹੱਸ੍ਰਬਦੀ ਦੇ ਅਰੰਭ ਵਿਚ ਦੀਨ ਦੀ ਦਸ਼ਾ ਗਿਲਾਨੀ- ਪੂਰਤ ਹੋ ਚੁਕੀ ਹੈ, ਅਤੇ ਇਸ ਲਈ ਇਸਲਾਮੀ ਦੀਨ ਦੀ ਪੁਨਰ-ਸਥਾਪਨਾ ਲਈ “ਮੁਜੱਦਦ” ਅਥਵਾ ਧਰਮ-ਰੱਖਯਕ ਦੀ ਲੋੜ ਹੈ । ਸ਼ੇਖ ਸਰਹੰਦੀ ਨੂੰ ਤਦ ਅਕਾਸ਼ਬਾਣੀ ਹੋਈ ਕਿ ਇਸਲਾਮ ਦੀ ਦੂਜੀ ਸਹੱਸ੍ਰਬਦੀ (ਅਲਿਫ ਥਾਨੀ) ਦਾ ਧਰਮ-ਰੱਖਿਅਕ (ਮੁਜੱਦਦ) ਉਸ ਨੂੰ ਹੀ ਅੱਲਾ ਨੇ ਥਾਪਿਆ ਹੈ ।
Deeply grieved and angered by “the removal of every thought of policy opposed to equity” from Akbar’s soul, Shaikh Sirhindi received the revelation that at the beginning of the second millennium of Islam the state of the faith had become corrupt, and that a mujaddid, or defender of the faith, was therefore needed to re-establish the faith of Islam. Then a voice from heaven told Shaikh Sirhindi that he was the very man Allah had appointed as the defender of the faith (mujaddid) of the second millennium of Islam (Alf-i Thani).
ਅਕਬਰ ਦੇ ਰਾਜ ਦੇ ਅੰਤਲੇ ਦਿਨਾਂ ਵਿਚ ਮੁਜੱਦਦ ਨੇ ਦੀਨ ਦੀ ਅਥਵਾ ਪੁਨਰ-ਸਥਾਪਨਾ ਦਾ ਪ੍ਰਚਾਰ, ਭਾਸ਼ਨਾਂ ਤੇ ਲਿਖਤੀ ਚਿੱਠੀਆਂ ਰਾਹੀਂ ਅਰੰਭਿਆ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਚਿੱਠੀਆਂ ਦੀਆਂ ਨਕਲਾਂ ਅਜੇ ਭੀ ਮਿਲਦੀਆਂ ਹਨ ।* ਇਨ੍ਹਾਂ ਚਿੱਠੀਆਂ (ਮਕਤੂਬਾਤ) ਵਿਚ, ਮੁਗ਼ਲ ਅਹਿਲਕਾਰਾਂ ਵਲ ਲਿਖੀਆਂ, ਸਭ ਨਾਲੋਂ ਵਧੇਰੇ ਚਿੱਠੀਆਂ ਸ਼ੇਖ ਫ਼ਰੀਦ ਬੁਖ਼ਾਰੀ, ਜਿਸ ਨੂੰ ਕਿ ਜਹਾਂਗੀਰ ਨੇ, ਪਾਤਸ਼ਾਹ ਬਣਦੇ ਸਾਰ ਹੀ, “ਮੁਰਤਜ਼ਾਖਾਨ” ਦੀ ਪਰਮ-ਉੱਚ ਉਪਾਧੀ, ਅਤੇ “ਛੇ ਹਜ਼ਾਰੀ” ਦਾ ਜੰਗੀ ਰੁਤਬਾ ਬਖ਼ਸ਼ਿਆ, ਦੇ ਨਾਮ ਹਨ । ਇਹ ਮੁਰਤਜ਼ਾਖ਼ਾਨ, ਮੁਜੱਦਦ ਦਾ ਬੜਾ ਸ਼ਰਧਾਵਾਨ ਤੇ ਕੱਟੜ ਚੇਲਾ ਸੀ ਅਤੇ ਇਸੇ ਨੇ ਯੁਵਰਾਜ ਖ਼ਿਸਰਓ ਦੀ ਬਗ਼ਾਵਤ ਦਾ ਲੱਕ ਤੋੜਿਆ ਸੀ, ਜਿਸ p. 33ਖ਼ਿਸਰੌ ਦੀ ਕਿ ਗੁਰੂ ਘਰ ਅਤੇ ਗੁਰੂ ਅਰਜਨ ਉਤੇ ਮਹਾਨ ਸ਼ਰਧਾ ਸੀ ਅਤੇ ਜੋ ਗੁਰੂਆਂ ਦੇ ਬਹੁ-ਕੇਂਦ੍ਰਿਤ ਸਮਾਜ ਦੀ ਸਥਾਪਨਾ ਦਾ ਹਾਮੀ ਸੀ । ਇਸੇ ਮੁਰਤਜ਼ਾਖ਼ਾਨ ਦੇ ਹਵਾਲੇ, ਜਹਾਂਗੀਰ ਨੇ, ਗੁਰੂ ਅਰਜਨ ਦੇ ਸ਼ਰੀਰ ਨੂੰ ਕਰ ਦਿੱਤਾ ਸੀ ਕਿ ਉਹ ਗੁਰੂ ਨੂੰ ਅੱਤ ਦੇ ਤਸੀਹੇ (ਯਾਸਾ) ਦੇ ਕੇ ਮਾਰ ਦੇਵੇ ।
In the last days of Akbar's reign the Mujaddid began to preach the renewal (), or re-establishment, of the faith, through speeches and written letters, copies of many of which are still to be found.* Of these letters (Maktūbāt) written to Mughal officials, the largest number are addressed to Shaikh Farid Bukhari, on whom Jahangir, as soon as he became emperor, conferred the high title of “Murtaza Khan” and the military rank of “six thousand” (chhe hazārī). This Murtaza Khan was a devoted and zealous disciple of the Mujaddid, and it was he who broke the back of the rebellion of Prince Khusrau, p. 33that Khusrau who had great reverence for the House of the Guru and for Guru Arjan, and who favored the founding of the Gurus' multi-central society. It was to this same Murtaza Khan that Jahangir handed over the person of Guru Arjan, that he should put the Guru to death with extreme torture (yāsā).
p. 32* مکتوباتِ امام ربّانی، (۳ جلدیں)،، احمدی لیتھو پریس، دہلی، ۱۲۸۸ ہجری These letters of the Mujaddid “are divided into three volumes which were completed, according to their Chronogr- ams, in 1025/1616-17, 1028/1618-19, 1031/1621-22 and contain 313, 99 and 122 epistles respectively.” “The 534 letters of the three volumes are addressed to nearly 200 persons. Most of them are sufis...only a small number of recipients being the Mughal officialdom and not more than seventy letters have been addressed to them” — Friedmann Yohanan, Shaykh Ahmad Sirhindi, McGill Queen’s University Press, Montreal & London, 1971, pp. 1-2.
* Maktūbāt-i Imām-i Rabbānī (3 vols), Ahmadi Litho Press, Delhi, 1288 AH. These letters of the Mujaddid “are divided into three volumes which were completed, according to their Chronograms, in 1025/1616-17, 1028/1618-19, 1031/1621-22 and contain 313, 99 and 122 epistles respectively.” “The 534 letters of the three volumes are addressed to nearly 200 persons. Most of them are sufis...only a small number of recipients being the Mughal officialdom and not more than seventy letters have been addressed to them” — Friedmann Yohanan, Shaykh Ahmad Sirhindi, McGill Queen’s University Press, Montreal & London, 1971, pp. 1-2.
ਗੁਰੂ ਅਰਜਨ ਦੇਵ ਭੀ ਇਸ ਸਥਿਤੀ ਤੇ ਖੜਯੰਤ੍ਰ ਤੋਂ ਭਲੀ ਪ੍ਰਕਾਰ ਜਾਣੂ ਸਨ ਅਤੇ ਇਸ ਲਈ ਹੀ ਉਹਨਾਂ ਨੇ ਸ਼ਹਿਜ਼ਾਦਾ ਖਿਸਰੌ ਨਾਲ ਹਮਦਰਦੀ ਤੇ ਸਹਿਮਤੀ, ਨਿਰਭਉ ਹੋ ਕੇ ਪ੍ਰਗਟਾਈ ਸੀ । ਮੁਜੱਦਦ, ਮੁਰਤਜ਼ਾ ਖ਼ਾਨ, ਲੱਲਾ ਬੇਗ ਆਦਿ ਨਸ਼ਟਾਤਮਾ ਇਸਲਾਮੀਆਂ ਦੇ ਖੜਯੰਤ੍ਰਾਂ ਨੂੰ ਚੁਣੌਤੀ, ਪੰਚਮ ਪਾਤਸ਼ਾਹ ਦੇ ਮੁਖਵਾਕ ਦੇ ਰੂਪ ਵਿਚ, ਗੁਰੂ ਗ੍ਰੰਥ ਸਾਹਿਬ ਵਿਚ, ਦਰਜ ਹੈ ਕਿ ਅਜੇਹੀ ਕੁਚੇਸ਼ਟਾ ਦੀ ਸਫਲਤਾ ਅਕਾਲ ਪੁਰਖ ਨੂੰ ਪ੍ਰਵਾਣ ਨਹੀਂ ਹੈ : “ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥” (ਸ੍ਰੀਰਾਗ) । ਗੁਰੂ ਅਰਜਨ ਨੂੰ ਇਉਂ ਸ਼ਹੀਦ ਕਰਨ ਦਾ ਇਹ ਕਾਰਾ ਅਸਲ ਵਿਚ ਮੁਜੱਦਦ ਨੇ ਹੀ ਕਰਵਾਇਆ ਸੀ, ਇਸ ਵਿਚ ਨ ਸੰਸ਼ੈ ਹੈ, ਨ ਸੰਦੇਹ, ਅਤੇ ਜਹਾਂਗੀਰ ਦੇ ਰਾਜਭਾਗ ਸੰਭਾਲਣ ਤੋਂ ਪਹਿਲਾਂ ਹੀ ਮੁਜੱਦਦ ਨੇ ਜਹਾਂਗੀਰ (ਸ਼ਾਹਜ਼ਾਦਾ ਸਲੀਮ) ਕੋਲੋਂ ਇਹ ਪ੍ਰਣ ਲੈ ਲਿਆ ਸੀ ਕਿ ਉਹ ਬਹੁ-ਕੇਂਦ੍ਰਿਤ ਸਮਾਜ ਪ੍ਰਚਾਰਣ ਵਾਲੇ ਸਿੱਖ ਮੱਤ ਦਾ ਖੁਰਾ ਖੋਜ ਮਿਟਾ ਦੇਵੇਗਾ । ਜਹਾਂਗੀਰ ਅਪਣੀ “ਤੌਜ਼ਿਕ” ਵਿਚ ਜਦ ਕਹਿੰਦਾ ਹੈ, ਕਿ “ਬੜੇ ਚਿਰ ਤੋਂ ਮੇਰਾ ਵਿਚਾਰ ਸੀ ਕਿ ਇਸ ਝੂਠ ਦੀ ਦੁਕਾਨ (ਸਿੱਖ ਮੱਤ) ਨੂੰ ਢਾ ਢੇਰੀ ਕਰਾਂ ਯਾ ਗੁਰੂ ਨੂੰ ਇਸਲਾਮੀਆਂ ਦੇ ਟੋਲੇ ਵਿਚ ਸ਼ਾਮਲ ਕਰ ਲਵਾਂ”* ਤਾਂ ਉਸ ਦਾ ਸੰਕੇਤ ਇਸ ਪ੍ਰਣ ਵਲ ਹੀ ਸੀ ਜੋ ਕਿ ਉਸ ਨੇ ਮੁਜੱਦਦ ਨੂੰ, ਅਕਬਰ ਦੀ ਮੌਤ ਤੋਂ ਪਹਿਲਾਂ ਹੀ ਦਿੱਤਾ ਹੋਇਆ ਸੀ ਅਤੇ ਜਿਹੜਾ ਪ੍ਰਣ, ਕਿ ਉਸ ਕੋਲੋਂ ਮੁੜ, ਉਸ ਨੂੰ ਤਖ਼ਤ ਤੇ ਬੈਠਣ ਵਿਚ ਸਹਾਇਤਾ ਦੇਣ ਤੋਂ ਪਹਿਲਾਂ, ਮੁਰਤਜ਼ਾਖ਼ਾਨ ਤੇ ਹੋਰ ਸਿਰ-ਕੱਢ ਉਮਰਾ, ਜੋ ਕਿ ਸਾਰੇ ਮੁਜੱਦਦ ਦੇ ਮੁਰੀਦ ਅਤੇ ਉਸ ਦੀ ਇਸਲਾਮੀ ਰਾਜਨੀਤੀ ਦੇ ਹਾਮੀ ਸਨ, ਆਦਿ ਨੇ ਲਿਆ** । ਮੁਜੱਦਦ ਦੇ “ਮਕਤੂਬਾਤਿ ਅਮਾਮਿਰੱਬਾਨੀ” ਨੂੰ ਧਿਆਨ p. 34ਨਾਲ ਪੜ੍ਹਿਆਂ, ਇਸ ਵਿਚ ਕੋਈ ਸ਼ਕ ਨਹੀਂ ਰਹਿੰਦਾ ਕਿ ਜਿਤਨਾ ਚਿਰ ਜਹਾਂਗੀਰ ਨੇ ਗੁਰੂ ਅਰਜਨ ਨੂੰ ਸ਼ਹੀਦ ਕਰਕੇ, ਅਪਣਾ ਦਿਤਾ ਬਚਨ ਪੂਰਾ ਨਹੀਂ ਕਰ ਲਿਆ, ਮੁਜੱਦਦ ਨੂੰ ਤਲੋਮੱਛੀ ਲਗੀ ਰਹੀ, ਕਿਉਂਜੁ, ਬਿਨਾਂ ਸਿੱਖੀ ਨੂੰ ਖ਼ਤਮ ਕੀਤਿਆਂ, “ਇਸਲਾਮ ਦੀ ਤਜਦੀਦ” ਅਤੇ ਏਕਾਕੇਂਦ੍ਰਿਤ ਸਮਾਜ ਦੀ ਸਥਾਪਨਾ ਹਿੰਦੁਸਤਾਨ ਵਿਚ ਸੰਭਵ ਨਹੀਂ ਸੀ । “ਜੇ ਸ਼ਹਿਨਸ਼ਾਹ ਦੇ ਹੁਣ ਤਖ਼ਤ ਤੇ ਬੈਠਦਿਆਂ ਹੀ ਇਸਲਾਮ ਦੇ ਪੈਰ ਹਿੰਦ ਵਿਚ ਜੰਮ ਗਏ ਤੇ ਮੁਸਲਮਾਨਾਂ ਦਾ ਰੁਅਬ ਬੈਠ ਗਿਆ ਤਾਂ ਖਰੀ ਵਾਹਵਾ, ਪਰ ਜੇ ਢਿਲ ਮੱਠ ਕੀਤੀ ਗਈ ਤਾਂ ਪਿਛੋਂ ਡਾਢੀ ਔਖਿਆਈ ਹੋਵੇਗੀ ।”* “ਹੁਣ ਜਦੋਂ ਕਿ ਸ਼ਹਿਨਸ਼ਾਹ ਦੀ ਕਾਫ਼ਰਾਂ ਨਾਲ ਕੋਈ ਹਮਦਰਦੀ ਨਹੀਂ, ਤਾਂ ਮੁਸਲਮਾਨਾਂ ਲਈ ਗ਼ੈਰ-ਇਸਲਾਮੀ ਰਿਵਾਜ-ਵਿਚਾਰ, ਜਿਹੜੇ ਪ੍ਰਚਲਤ ਹੋ ਚੁਕੇ ਹਨ, ਸਹਿਨ ਕਰਨਾ ਬੜਾ ਔਖਾ ਹੈ ।”† ਪਹਿਲੀ ਉਪ੍ਰੋਕਤ ਚਿੱਠੀ ਜਿਸ ਸ਼ਾਹੀ ਅਮੀਰ ਦੇ ਨਾਮ ਹੈ, ਇਹ ਉਹੋ ਲੱਲਾਬੇਗ ਹੈ ਜਿਸ ਨੇ ਸੰਨ 1631 ਵਿਚ, ਸ਼ਾਹਜਹਾਨ ਦੇ ਸਮੇਂ, ਛਠਮ ਨਾਨਕ, ਗੁਰੂ ਹਰਿਗੋਬਿੰਦ ਉਤੇ, ਗੁਰੂਸਰ ਨਥਾਣੇ ਕੋਲ, ਛੇ ਹਜ਼ਾਰ ਘੋੜ-ਚੜ੍ਹਿਆਂ ਨਾਲ ਅਚਾਨਚਕ ਹਮਲਾ ਕਰ ਦਿੱਤਾ ਸੀ ਤਾਂ ਜੁ ਗੁਰੂ ਨੂੰ ਮਾਰ ਕੇ ਸਿੱਖ ਮੱਤ ਦਾ ਖ਼ਾਤਮਾ ਕਰ ਦਿੱਤਾ ਜਾਵੇ, ਪਰ ਉਸ ਲੜਾਈ ਵਿਚ ਆਪ, 2500 ਸਵਾਰਾਂ ਸਮੇਤ, ਮਾਰਿਆ ਗਿਆ ਸੀ । ਭਾਵੇਂ ਇਕ ਸਮੇਂ ਜਹਾਂਗੀਰ, ਮੁਜੱਦਦ ਦੇ ਹਿੰਦੁਸਤਾਨੀ ਮੁਸਲਮਾਨਾਂ, ਅਤੇ ਖ਼ਾਸ ਕਰਕੇ ਫ਼ੌਜੀਆਂ, ਵਿਚ ਨਿਤਾਪ੍ਰਤ ਵਧ ਰਹੇ ਅਸਰ-ਰਸੂਖ਼ ਤੋਂ ਇਤਨਾ ਘਾਬਰ ਗਿਆ ਸੀ ਕਿ ਉਸ ਨੇ ਅਣੀਰਾਏ ਦਾਲਾਨ ਨੂੰ ਹੁਕਮ ਕਰ ਦਿੱਤਾ ਕਿ ਮੁਜੱਦਦ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀਵਾਨ ਬਣਾ ਲਵੇ, (ਤੌਜ਼ਿਕ, 2.93),** ਪਰ ਇਹ ਸਪੱਸ਼ਟ ਹੈ ਕਿ “ਜਹਾਂਗੀਰ ਦੀਆਂ ਗ਼ੈਰ ਮੁਸਿਲਮਾਨਾਂ ਉੱਤੇ ਤਅੱਸਬ ਭਰੀਆਂ ਵਧੀਕੀਆਂ, ਅਤੇ ਉਸ ਦੇ ਕੱਟੜ ਇਸਲਾਮੀ ਵਿਚਾਰਾਂ ਦਾ ਅੰਤਮ ਸੋਮਾ, ਮੁਜੱਦਦ ਹੀ ਸੀ ।”‡ ਇਹੋ ਗੱਲ ਸ਼ਾਹਜਹਾਨ ਬਾਰੇ ਠੀਕ ਹੈ,*** ਅਤੇ ਔਰੰਗਜ਼ੇਬ ਨੇ ਆਯੂ ਪ੍ਰਯੰਤ ਜਿਸ ਨੀਤੀ ਉੱਤੇ ਅਮਲ ਕੀਤਾ, p. 35ਉਸ ਦਾ ਸੰਚਾਲਕ ਭੀ ਮੁਜੱਦਦ ਹੀ ਸੀ ਅਤੇ ਔਰੰਗਜ਼ੇਬ ਉਸ ਦਾ ਨਮਿਤਮਾਤ੍ਰ ਹਥਠੋਕਾ ।* ਖ਼ਵਾਜਾ ਮਾਅਸੂਮ, ਮੁਜੱਦਦ ਦਾ ਤੀਜਾ ਪੁਤ੍ਰ, ਸ਼ੈਖ਼ ਸਰਹੰਦੀ ਦੀ ਗੱਦੀ ਉੱਤੇ ਬੈਠਾ ਤਾਂ ਔਰੰਗਜ਼ੇਬ ਅਜੇ ਯੁੱਵਰਾਜ ਹੀ ਸੀ ਤੇ ਦੱਖਣ ਦਾ ਸੂਬੇਦਾਰ । ਓਦੋਂ ਹੀ ਔਰੰਗਜ਼ੇਬ ਖ਼ਵਾਜਾ ਦਾ ਮੁਰੀਦ ਬਣ ਗਿਆ ਸੀ, ਅਤੇ ਆਯੂ ਪ੍ਰਯੰਤ ਖ਼ਵਾਜਾ ਮਾਅਸੂਮ ਦਾਪੁਤ੍ਰ , (ਖ਼ਵਾਜਾ ਮੁਹੰਮਦ ਸੈੱਫ਼ੁਦੀਨ), ਦੱਖਣ ਵਿਚ, ਔਰੰਗਜ਼ੇਬ ਦੇ ਹਮਰਿਕਾਬ ਰਿਹਾ ਤਾਂ ਜੁ ਉਸ ਨੂੰ ਸਾਧਨ (ਸਲੂਕ) ਦੁਆਰਾ ਬ੍ਰਹਮ ਗਿਆਨ (ਮਾਅਰਫ਼ਤ) ਦੀ ਪ੍ਰਾਪਤੀ ਵਿਚ ਸਹਾਇਤਾ ਦੇਵੇ ਅਤੇ ਨਾਲ ਨਾਲ ਸਹੀ ਇਸਲਾਮੀ ਰਾਜਨੀਤੀ ਉੱਤੇ ਉਸ ਨੂੰ ਚਲਾਉਂਦਾ ਰਹੇ । “ਇਸ ਵਿਚ ਕੋਈ ਸੰਦੇਹ ਨਹੀਂ ਕਿ ਔਰੰਗਜ਼ੇਬ ਦੀ ਰਾਜਸੀ ਪਾਲਸੀ ਨੂੰ ਨਿਰਮਤ ਤੇ ਸੰਚਾਰ ਕਰਨ ਵਾਲੀ, ਅਸਲ ਸ਼ਕਤੀ, ਪਰਦੇ ਪਿੱਛੋਂ ਕੰਮ ਕਰ ਰਹੀ, ਮੁਜੱਦਦ ਦੀ ਆਵਾਜ਼ ਹੀ ਸੀ”† ਇਸੇ ਆਵਾਜ਼ ਦੀ ਆਗਿਆ ਪਾਲਣ ਕਰਦਿਆਂ ਹੋਇਆਂ, ਔਰੰਗਜ਼ੇਬ ਨੇ ਗੁਰੂ ਹਰਿਰਾਏ ਨੂੰ ਦਿੱਲੀ ਬੁਲਾ ਕੇ ਵਿਨਾਸ਼ ਕਰਨ ਦਾ ਅਸਫਲ ਜਤਨ ਕੀਤਾ ਸੀ । ਇਸੇ ਆਵਾਜ਼ ਦੀ ਆਗਿਆ ਪੂਰਤੀ ਲਈ ਗੁਰੂ ਹਰਿਕ੍ਰਿਸ਼ਨ ਨੂੰ, ਰਾਜਾ ਜੈ ਸਿੰਘ ਦੁਆਰਾ, ਦਿੱਲੀ ਮੰਗਵਾਇਆ ਗਿਆ ਸੀ, ਅਤੇ ਜਦੋਂ ਮਰਮੱਗਯ ਗੁਰੂ ਇਸ ਆਵਾਜ਼ ਨੂੰ ਪਛਾਣ ਗਏ ਤਾਂ ਉਨ੍ਹਾਂ ਨੇ ਪਹਿਲਾਂ ਆਪਣੇ ਸ਼੍ਰੀਰ ਨੂੰ ਯੋਗਸਿੱਧੀ ਦੁਆਰਾ, ਚੇਚਕ ਨਾਲ ਸੰਤਪਤ ਕੀਤਾ ਅਤੇ ਫੇਰ ਤੁਰਕ ਪਾਤਸ਼ਾਹ ਤੋਂ ਅਸਪ੍ਰਸ਼ ਰਹਿਣ ਹਿਤ ਸ੍ਵੈ-ਇੱਛਾ ਮ੍ਰਿਤੂ ਨੂੰ ਪ੍ਰਾਪਤ ਕਰ ਗਏ । ਇਸੇ ਆਵਾਜ਼ ਦਾ ਹੁਕਮ ਮੰਨ ਕੇ ਔਰੰਗਜ਼ੇਬ ਨੇ ਗੁਰੂ ਤੇਗ਼ ਬਹਾਦੁਰ ਦੇ ਕਤਲ ਦਾ ਹੁਕਮ ਸਾਦਰ ਕੀਤਾ ਸੀ,‡ ਅਤੇ ਜਿਸ ਸਰਹੰਦੀ ਪਠਾਣ, ਜਮਸ਼ੇਦ ਖ਼ਾਨ, ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਦੇੜ ਵਿਚ ਮੁਹਲਿਕ ਘਾਓ ਲਗਾਇਆ ਸੀ, p. 36ਉਹ ਨੌਕਰ ਤਾਂ ਵਜੀਦ ਖ਼ਾਨ, ਨਵਾਬ ਸਰਹੰਦ ਦਾ ਸੀ, ਪਰ ਮੁਰੀਦ ਮੁਜੱਦਦ ਦੀ ਗੱਦੀ ਦਾ ਸੀ । ਜਿਸ ਨਵਾਬ ਵਜੀਦ ਖ਼ਾਨ ਨੇ, ਦਸਮ ਪਾਤਸ਼ਾਹ ਦੇ ਦੋ ਸ਼ੀਰਖ਼ੋਰ ਸਾਹਿਬਜ਼ਾਦੇ, ਸਰਹੰਦ ਵਿਚ, ਕੰਧਾਂ ਵਿਚ ਚਿਣਵਾ ਦਿੱਤੇ ਸੀ, ਉਹ ਭੀ ਨਿਤਾਪ੍ਰਤ ਮੁਜੱਦਦ ਦੇ ਗੱਦੀ ਨਿਸ਼ੀਨ ਦੇ ਸਲਾਹ ਮਸ਼ਵਰੇ ਵਿਚ ਚਲਣ ਵਾਲਾ, ਅਤੇ ਉਸ ਮੁਜੱਦਦ ਦਾ ਅਨਿੰਨ ਭਗਤ ਸੀ ਅਤੇ ਗੁਰੂ ਅਰਜਨ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਇਹ ਜਿਤਨੇ ਕਾਰੇ ਤੇ ਦੁਰਘਟਨਾਂ, ਸਿੱਖਾਂ ਤੇ ਸਿੱਖੀ ਨੂੰ ਵਿਨਾਸ਼ ਕਰਨ ਹਿਤ ਹੋਈਆਂ, ਉਨ੍ਹਾਂ ਸਾਰੀਆਂ ਦਾ ਮੂਲ ਦੋਸ਼ੀ ਤੇ ਅਸਲੀ ਮੁਹੱਰਕ ਤੇ ਸੰਚਾਲਕ ਸ਼ੈਖ਼ ਅਹਿਮਦ ਸਰਹੰਦੀ, ਮੁਜੱਦਦ ਅਲਿਫ਼ ਥਾਨੀ, ਹੀ ਸੀ । ਹੋਰ ਕਿਵੇਂ ਸਮਝਣਾ, ਅਗਿਆਨ-ਆਸ਼੍ਰਿਤ ਹੈ । ਮੰਤਵ ਅਤੇ ਪ੍ਰਯੋਜਨ ਇਸ ਸਾਰੇ ਸੰਘਰਸ਼ ਦਾ, ਬਹੁਕੇਂਦ੍ਰਿਤ ਸਮਾਜਵਾਦ ਦੇ ਪ੍ਰਚਾਰ ਨੂੰ ਖ਼ਤਮ ਕਰਨਾ ਅਤੇ ਏਕਾਕੇਂਦ੍ਰਿਤ ਇਸਲਾਮੀ ਸਮਾਜ ਦੀ ਹਿੰਦ ਵਿਚ ਸਥਾਪਨਾ ਸੀ । ਇੱਸੇ ਵਲ, ਮਹਾਨ ਕਵੀ, ਭਾਈ ਸੰਤੋਖ ਸਿੰਘ, (1785-1843) ਨੇ ਇਸ਼ਾਰਾ ਕੀਤਾ ਹੈ ਕਿ ਖ਼ਾਲਸਾ ਪੰਥ ਦੁਆਰਾ, ਦਸਮ ਪਾਤਸ਼ਾਹ ਨੇ ਇਸਲਾਮ ਦਾ ਏਕਾਕੇਂਦ੍ਰਿਤ ਸਮਾਜ ਦਾ ਸੁਪਨਾ, ਪੂਰਾ ਨਾ ਹੋਣ ਦਿੱਤਾ, ਨਹੀਂ ਤਾਂ :— “ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ, ਹੋਵਤੀ ਕੁਚੀਲਤਾ ਕਿਤਾਬਨਿ ਕੁਰਾਨ ਕੀ।”
Guru Arjan Dev too was well aware of this situation and of the conspiracy, and that is why he had fearlessly shown sympathy and agreement with Prince Khusrau. The challenge to the conspiracies of the Mujaddid, Murtaza Khan, Lalla Beg and other depraved men of Islam stands recorded in the Guru Granth Sahib, in the form of the utterance of the Fifth King, that the success of such an evil design is not acceptable to the Timeless Being: “Now the Merciful One has issued His command: let no one set upon another or cause him pain. All dwell at ease; this has become a rule of gentleness.” (Sri Rag). This deed of martyring Guru Arjan in this way was in fact the Mujaddid's doing, of this there is neither doubt nor question; and before Jahangir took the throne the Mujaddid had extracted from Jahangir (Prince Salim) the pledge that he would wipe out every trace of the Sikh faith, which preached the multi-central society. When Jahangir says in his “Tuzuk” that “for a long time I had been thinking that this shop of falsehood (the Sikh faith) should be pulled down, or the Guru brought into the fold of the people of Islam”,* his allusion was to this very pledge, which he had given to the Mujaddid before Akbar's death, and which Murtaza Khan and other leading nobles, all of them the Mujaddid's disciples and supporters of his Islamic policy, had taken from him in turn before helping him to the throne.** A careful p. 34reading of the Mujaddid's “Maktūbāt-i Imām-i Rabbānī” leaves no doubt that until Jahangir had fulfilled his promise by martyring Guru Arjan, the Mujaddid was in a fever of impatience. For without ending Sikhism, “the renewal of Islam” and the establishment of a single-centered society in India were not possible. “If, as soon as the emperor takes the throne, Islam gains a foothold in India and Muslim authority is established, well and good. If there is delay, things will be very hard afterwards.”* “Now that the emperor has no sympathy with the infidels, it is very hard for Muslims to tolerate the non-Islamic customs and ideas that have become current.”† The royal noble to whom the first of these letters is addressed is that same Lalla Beg who in 1631, in the time of Shah Jahan, made a surprise attack with six thousand horsemen on the sixth Nanak, Guru Hargobind, near Gurusar Nathana, so that the Sikh faith might be ended by killing the Guru; but he himself was killed in that battle together with 2,500 horsemen. Although at one time Jahangir was so alarmed at the Mujaddid's daily growing influence among the Muslims of India, and especially among the soldiers, that he ordered Ani Rai Dalan to confine the Mujaddid in the fort of Gwalior (Tuzuk, 2.93),** it is clear that “Occasional outburst of bigotry on the part of Jahangir and his anti-Hindu sentiments may ultimately be traced to the influence of Mujaddid on the fickle-minded emperor.”‡ The same holds true of Shah Jahan;*** as for the policy Aurangzeb followed all his life, p. 35its directing force too was the Mujaddid, and Aurangzeb was merely his instrument.* When Khwaja Masum, the Mujaddid's third son, succeeded to Shaikh Sirhindi's seat, Aurangzeb was still crown prince and governor of the Deccan. It was then that Aurangzeb became a disciple of Khwaja Masum, and Khwaja Masum's son (Khwaja Muhammad Saifuddin) stayed at Aurangzeb's side in the Deccan throughout his life, to help him attain knowledge of God (maʿrifat) through spiritual discipline (sulūk) and at the same time keep him on the path of sound Islamic statecraft. “There is no doubt that the real power that shaped and drove Aurangzeb's political policy, working from behind the curtain, was the voice of the Mujaddid.”† Obeying the command of this same voice, Aurangzeb made his unsuccessful attempt to destroy Guru Har Rai by summoning him to Delhi. To fulfill the command of this same voice, Guru Harkrishan was summoned to Delhi through Raja Jai Singh; and when the Guru, who saw into the heart of things, recognized this voice, he first afflicted his own body with smallpox by yogic power and then attained death of his own will, so as to remain untouched by the Turk emperor. In obedience to this same voice Aurangzeb issued the order for the killing of Guru Tegh Bahadur;‡ and the Sirhindi Pathan, Jamshed Khan, who dealt Guru Gobind Singh a mortal wound at Nanded, p. 36was indeed in the service of Wazir Khan, the Nawab of Sirhind, but a disciple of the Mujaddid's seat. Nawab Wazir Khan, who had the two infant Sahibzadas of the Tenth Master bricked up in a wall at Sirhind, was himself one who constantly acted on the counsel of the Mujaddid's successor and was a devoted follower of the Mujaddid; and of all the deeds and calamities, from Guru Arjan to Guru Gobind Singh, that were aimed at destroying the Sikhs and the Sikh faith, the original culprit and real instigator and director was Shaikh Ahmad Sirhindi, the Mujaddid Alf-i Thani, alone. To understand it in any other way rests on ignorance. The aim and purpose of this whole struggle was to end the preaching of the doctrine of the multi-central society and to establish a single-centered Islamic society in India. The great poet Bhai Santokh Singh (1785–1843) has pointed to this when he says that through the Khalsa Panth the Tenth Master did not let Islam's dream of a single-centered society come true, for otherwise:— “Uniformity would have spread over all, and diversity would have vanished; the foulness of the scriptures and the Quran would have come to be.”
p. 33* ”در مُدّتہا بخاطر میگذشت کہ ایں دکانِ باطل را برطرف باید ساخت یا اورا جرگہ اہل اسلام در باید آورد ؛“ توزکِ جہانگیری (لکھنؤ)، صـ ۲۵
* “For a long time it had been in my mind that this shop of falsehood must be done away with, or he must be brought into the fold of the people of Islam.” —Tūzuk-i Jahāngīrī (Lucknow), p. 25.
p. 33** “(Accordingly, the leading noble (Sheikh Farid) having been sent by the others as their representative, came to the prince (Salim) and promised in their names to place the Kingdom in his hands, provided that he would swear to defend the Law of Mohamet.” - Du Jarric, Father Pierre, Akbar and the Jesuits, London, 1626. P. 204.
** “(Accordingly, the leading noble (Sheikh Farid) having been sent by the others as their representative, came to the prince (Salim) and promised in their names to place the Kingdom in his hands, provided that he would swear to defend the Law of Mohamet.” - Du Jarric, Father Pierre, Akbar and the Jesuits, London, 1626. P. 204.
p. 34* Maktubat. 1. to 81. p. 106. - (Letter written to Jahangir Qulikhan, alias Lalla Beg of 4000 military rank). Urdu, op. cit.
* Maktubat. 1. to 81. p. 106. - (Letter written to Jahangir Qulikhan, alias Lalla Beg of 4000 military rank). Urdu, op. cit.
p. 34† Ibid. 1. to 193. (Letter written to Murtza Khan), Urdu, op. cit.
† Ibid. 1. to 193. (Letter written to Murtza Khan), Urdu, op. cit.
p. 34** ”بہ انی رائے سنگدلن حوالہ شد کہ در قلعۂ گوالیار مقیّد دارد“
** “He was handed over to Ani Rai Singhdalan, to keep him confined in the fort of Gwalior.”
p. 34‡ “Occasional outburst of bigotry on the part of Jahangir and his anti-Hindu sentiments may ultimately be traced to the influence of Mujaddid on the fickle-minded emperor.” — Dr. Mohd. Yasin, M. A., Ph.D., A Social History of India. Lucknow, 1958 ; p. 171.
‡ “Occasional outburst of bigotry on the part of Jahangir and his anti-Hindu sentiments may ultimately be traced to the influence of Mujaddid on the fickle-minded emperor.” — Dr. Mohd. Yasin, M. A., Ph.D., A Social History of India. Lucknow, 1958 ; p. 171.
p. 34*** (1704-1785) ਦੀ ਪ੍ਰਸਿੱਧ ਅਰਬੀ ਪੁਸਤਕ “ਸਬਹਹਤਲਮਰ- ਜਾਨ” ਵਿਚ ਲਿਖਿਆ ਹੈ ਕਿ ਸ਼ਹਿਜ਼ਾਦਹ (ਸ਼ਾਹ ਜਹਾਨ) ਮੁਜੱਦਦ ਦਾ ਪੁਜ ਕੇ ਸ਼ਰਧਾਲੂ ਸੀ ।
*** (1704–1785) writes in his well-known Arabic book “Subhat al-Marjan” that the prince (Shah Jahan) was a profound devotee of the Mujaddid.
p. 35* ”اورنگ زیب نے جن اصولوں پر اپنی حکومت کا نظم و نسق قائم کیا وہ بالکل وہی تھے جس کی تلقین حضرت مجدّد کے مکتوبات میں ہو چکی تھی ؛“ ، رودِ کوثر، لاہور، ۱۹۵۸ء، صـ ۴۱۴
* “The principles on which Aurangzeb established the order and administration of his rule were exactly those that had been taught in the letters of Hazrat Mujaddid.” —, “Rud-i Kausar”, Lahore, 1958, p. 414.
p. 35† A Social History of India. op. cit. p. 177.
† A Social History of India. op. cit. p. 177.
p. 35‡ ”بعد از چند روز، حکمِ دیگر درباره تیگ بہادر رسید کہ اُورا کُشتۂ وجودش را چند حصّہ نمودہ اطرافِ شہر بیاویزند ؛“ ، سیر المتاخرین، ۱۷۸۵ء ਉਂਜ, “ਸੱਜੀਰੁਲਮੁਤਾਖਰੀਨ” ਨਾਮੀ ਪੁਸਤਕ ਕੋਈ ਭਰੋਸੇਯੋਗ ਇਤਿਹਾਸਕ ਸਾਮਗ੍ਰੀ ਨਹੀਂ ਹੈ । ਐਵੇਂ ਸੁਣੀਆਂ ਸੁਣਾਈਆਂ ਤੇ ਐਧਰੋਂ ਓਧਰੋਂ ਫੜੀਆਂ ਗੱਲਾਂ, ਇਸ ਦੇ ਕਰਤਾ ਨੇ, ਬਿਨਾਂ ਸੋਚੇ ਵਿਚਾਰੇ ਲਿਖ ਮਾਰੀਆਂ ਹਨ । ਲਿਖਿਆ ਹੈ ਕਿ ਗੁਰੂ ਤੇਗ ਬਹਾਦੁਰ ਨੂੰ ਲਾਹੌਰ ਵਿਚ ਕੈਦ ਕੀਤਾ ਤੇ ਸ਼ਹੀਦ ਕੀਤਾ ਗਿਆ ਸੀ ।
‡ “After some days another order came concerning Tegh Bahadur, that he should be killed and his body cut into several pieces and hung about the city.” , “Siyar al-Mutaʾakhkhirin”, 1785. In any case, the book called “Siyar al-Mutaʾakhkhirin” is not reliable historical material. Its author has written down, without thought, mere hearsay and scraps picked up here and there. It says that Guru Tegh Bahadur was imprisoned and martyred in Lahore.

Notes and glossary for this section (38 notes · 13 terms)

Editors’ notes

1. Context

The Indian Khilafat movement began in 1919 after the Ottoman defeat. The Treaty of Sèvres, signed in August 1920, set out terms for the division of Ottoman territories. Gandhi was already involved in Khilafat agitation in 1919. In 1920 the Congress adopted non-cooperation, bringing the campaigns together. The Turkish Republic abolished the caliphate in March 1924.

  • Minault, “Khilafat Movement”
  • Treaty of Sèvres
  • Gandhi, Autobiography, “The Khilafat Against Cow-Protection?”
2. Context

Shah Tahmasp died in May 1576; accounts report poisoning. Sokollu Mehmed Pasha was assassinated in October 1579.

3. Context

Badayuni records that Akbar began reciting the Friday khutba at Fatehpur Sikri in 1579 and yielded to the sermon reader. He attributes the Persian verses to Faizi. Compare the text and closing Allāhu akbar in the Persian footnote on p. 25, whose ambiguity Kapur Singh discusses at the accompanying discussion of Allāhu akbar.

  • Badāʾūnī, Muntakhab-ut-tawārīkh, vol. II (Bibliotheca Indica); tr. W. H. Lowe, vol. II
4. Open question

Kapur Singh names Jagan Nath Mishra in this exchange and gives the Delhi/world-lord verse in the contracted form ਦਿਲੀਸ਼੍ਵੋਵਾ ਜਗਦੀਸ਼੍ਵੋਵਾ. Guha gives the verse attributed to Jagannātha, and Pollock discusses Jagannātha Paṇḍitarāja’s association with Shah Jahan’s court.

5. Edition history

1979 prints the Safavid shah as ਤਹਿਮਾਸ at 25/4 (1972 ਤਹਿਮਾਸਪ) but keeps ਤਹਿਮਾਸਪ at 25/5. Both name Shah Tahmasp I (see the note on Tahmasp’s death).

6. Edition history

1979 names the Hindu pandit “Jagan Nath Mishra,” adding ਮਿਸ਼ਰ.

7. Context

ਦੱਖਣ, “the south”, here refers to the Deccan, the center of Maratha power. V. D. Savarkar used Hindu Pad-Padashahi as the title of his 1925 book on the Maratha empire.

8. Translation

Rizvi’s passages are on pp. 149 and 155 of the 1975 edition; the book cites pp. 49–50 and a 1967 date. The reading follows Rizvi’s wording where it differs.

  • Rizvi, Religious and Intellectual History, 149, 155
9. Context

The Iqbal Academy's account dates the Lahore recitation of “Shikwah” to 1911 and “Jawāb-i Shikwah” to 1913. Both appear in Bāng-i Darā. The quoted couplet is from the “Jawāb”; in the supplied Urdu Kulliyat it is on p. 231.

10. Translation

Iqbal, “Jawāb-i Shikwah”: the main text gives the couplet as in the Kulliyat-i Iqbal (Urdu), وضع میں تم ہو نصاریٰ تو تمدّن میں ہنود / یہ مسلماں ہیں! جنھیں دیکھ کے شرمائیں یہود. 1979 prints یہ مسلمان جنھیں; 1972 printed یہ مسلمان ! جنہیں.

11. Context

New in 1979: 1979 pp. 27–31 add Kapur Singh’s contrast of the single-centered (totalitarian) and the multi-central (plural) society, his account of Christian and Islamic models of the single-centered society, the Gurbani and Santokh Singh quotations, and Barani’s account of Qazi Mughith al-Din’s rulings for ʿAlaʾ al-Din Khalji. None of this is in 1972.

12. Translation

Gurbani (Guru Arjan, Siri Rag): the main text gives the standard text, “ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥”. Kapur Singh printed “ਹੁਣ ਹੁਕਮ ਹੋਆ ਮਿਹਰਵਾਣ ਦਾ, ਪੈਅ ਕੋਇ ਨਾ ਕਿਸੈ ਰਿੰਝਾਣ ਦਾ ।” He quotes the same lines with different spellings at 33/10–11 (see the note on the repeated quotation on p. 33).

13. Translation

Bhai Santokh Singh, kabitt in praise of the Guru: Kapur Singh quotes lines 1–2 and 5–6; the main text gives them as in the Suraj Granth. Printed: ਫੈਲਤੀ ਕੁਚੀਲਤਾ ਕਤੇਬਨ (original ਹੋਵਤੀ ਕੁਚੀਲਤਾ ਕਿਤਾਬਨਿ); ਦੇਵੀ ਦੇਵ ਦੇਵਲ (original ਦੇਵੀ ਦੇਹੁਰੇ); ਹੋਵਤੀ ਅਲੋਪ ਕਥਾ ਬੇਦਨ (original ਰੀਤਿ ਮਿਟ ਜਾਤੀ ਕਥਾ ਬੇਦਨਿ). The omitted lines 3–4 read: ਪਾਪ ਹੀ ਪ੍ਰਪੱਕ ਜਾਤੇ, ਧਰਮ ਧਸੱਕ ਜਾਤੇ, / ਬਰਨ ਗ਼ਰੱਕ ਜਾਤੇ ਸਹਿਤ ਬਿਧਾਨਕੀ। The kabitt closes by naming Guru Gobind Singh as the one without whom this would have come to pass. Kapur Singh’s ਫੈਲਤੀ matches the edition’s gloss of ਹੋਵਤੀ (ਭਾਵ ਫੈਲ ਜਾਂਦੀ). He names the work “ਗੁਰਪ੍ਰਤਾਪ ਸੂਰਯੋਦਯ”.

14. Context

The author counts Guru Har Krishan among the Gurus martyred. Guru Har Krishan died at Delhi in 1664, having been summoned there by Aurangzeb, during an outbreak of smallpox.

15. Translation

The excerpt is Quran 9:29, whose closing words concern jizya paid in submission. “Keep them in ruin” in the surrounding Panjabi is the Qazi’s explanation, not a translation of the Arabic.

16. Context

1979 reads ਇਸ ਦੇ ਸੌ ਸਾਲਾ (“its hundred-year” struggle); 1972 read ਇਸ ਦੋ ਸੌ ਸਾਲਾ (“this two-hundred-year”). The reading follows 1979, which also adds ਪਰਾਣਵਾਨ (“living”).

17. Correction

The book prints 1561. Yohanan Friedmann dates Sirhindi’s birth to 971 AH (1564). Sirhindi died in 1624.

  • Friedmann, Shaykh Aḥmad Sirhindī, xiii
18. Correction

The 1972 errata corrected ਬਾਨੀ to ਥਾਨੀ. The 1979 printing already reads ਥਾਨੀ here: the earlier correction is confirmed by 1979, rather than applied anew to this base.

19. Context

Jahangir records three orders in the Tūzuk. He handed Guru Arjan’s dwellings and children over to Murtaza Khan, confiscated his property, and ordered Guru Arjan’s death. Kapur Singh’s account has Jahangir hand the Guru himself over to Murtaza Khan.

  • Jahāngīr, Tūzuk-i-Jahāngīrī, vol. 1, 72–73
20. Context

In the same entry Jahangir describes Guru Arjan’s following with a disparaging metaphor of a shop. 1979 prints the Tūzuk page as ۲۵ (p. 25); 1972 printed p. 35, with the first digit indistinct.

  • Jahāngīr, Tūzuk-i-Jahāngīrī, vol. 1, 72–73
21. Open question

The book’s footnote identifies the letter’s recipient as Jahangir Quli Khan, alias Lalla Beg, of the rank of 4,000. The cited memoir records Lala Beg under the title Baz Bahadur (p. 21) and the death of Jahangir Quli Khan, governor of Bengal (pp. 142–44).

22. Context

Under the fourteenth regnal year (1619), Jahangir records that he put Sirhindi in the custody of Anira’i Singh-dalan for imprisonment at Gwalior. He attributes the decision to Sirhindi’s religious pretensions and the agitation around him. The memoir records his release in the following regnal year. Kapur Singh’s 2.93 matches the Rogers–Beveridge pagination.

  • Jahāngīr, Tūzuk-i-Jahāngīrī, vol. 2, 91–93, 161
23. Translation

Yasin’s printed English, in Kapur Singh’s footnote on p. 34, is given in the text by the author’s ruling, in the wording of the 1979 footnote: “Occasional outburst … Jahangir … fickle-minded” (1972: outbursts, Jehangir, fickle minded). Kapur Singh’s Panjabi is stronger: “Jahangir’s bigoted excesses against non-Muslims and his zealous Islamic views had their ultimate source in the Mujaddid alone.”

24. Open question

Kapur Singh calls Aurangzeb a disciple of Khwaja Muhammad Masum. Friedmann discusses their relationship.

  • Friedmann, Shaykh Aḥmad Sirhindī, 95n46
25. Open question

Kapur Singh cites p. 177 of Yasin’s A Social History of Islamic India, 1605–1748 for the quotation he gives in Panjabi. The English rendering here follows the Panjabi.

  • Yasin, Social History of Islamic India, 177
26. Context

Aurangzeb summoned Guru Har Krishan to Delhi through Mirza Raja Jai Singh I of Amber in 1664; the Guru died of smallpox there on 30 March 1664. The ruler known as Sawai Jai Singh was Jai Singh II (1688–1743). The 1972 text called him Sawai; the 1979 text drops the epithet.

27. Context

Guru Gobind Singh was stabbed at Nanded and died on 7 October 1708. The Encyclopaedia of Sikhism attributes the names Jamshed Khan and Wasil Beg to Gurū kīāṅ Sākhīāṅ and the account of the stabbing to Senapati’s Srī Gur Sobhā. It describes Wazir Khan as sending two men. The 1972 text leaves the assailant unnamed; the 1979 text names Jamshed Khan.

28. Context

The Encyclopaedia of Sikhism places the execution of the two younger Sahibzadas, Zorawar Singh and Fateh Singh, at Sirhind on 12 December 1705 and gives their ages as about nine and six. Its account distinguishes the walling ordered on 11 December from their execution the next day. Wazir Khan was killed at Chappar Chiri in 1710.

29. Translation

Gurbani (Siri Rag): the main text gives the standard text, “ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥”. Kapur Singh printed “ਹੁਣ ਹੁਕਮੁ … ਰਿੰਵਾਣ ਦਾ, ਸਭ ਸੁਖਾਲੀ ਵੁਠੀਆ ਇਹ ਹੋਆ ਹਲੇਮੀ ਰਾਜ ਜੀਓ ।” This passage is new in 1979.

30. Translation

The same praise-poem is quoted again here. The reading follows the consulted original where Kapur Singh's wording differs. The 1979 text also adds the poet's dates, 1785–1843; the Encyclopaedia of Sikhism gives 1787–1843. The dates in the main text remain as printed.

31. Correction

The book prints “London, 1626”. Akbar and the Jesuits, C. H. Payne’s translation of part of Pierre du Jarric’s Histoire (1608–14), was published in London by Routledge in 1926 (Broadway Travelers).

  • Du Jarric, Akbar and the Jesuits, 204
32. Correction

Yasin’s book is A Social History of Islamic India, 1605–1748 (Lucknow: Upper India Publishing House, 1958); the book prints the title as A Social History of India.

  • Yasin, Social History of Islamic India
33. Context

Azad Bilgrami died in 1786 (1200 AH). Iranica identifies the Subḥat al-marjān fī āthār Hindūstān as an Arabic work compiled from three earlier books.

34. Correction

The author is S. M. Ikram (Shaikh Muhammad Ikram, 1908–1973); the book prints اکرم (Akram). Rūd-i Kausar is the second volume of his religious history of Muslim India, covering the Mughal period.

  • Ikram, Rūd-i Kausar
35. Context

1979 prints the Rūd-i Kausar page as ۴۱۴ (p. 414); 1972 printed ۳۱۳ (p. 313).

36. Context

The 1972 footnote narrated the arrest and an order from Hasan Abdal; 1979 omits that narrative. The Encyclopaedia of Sikhism gives the tradition of the arrest at Agra and the Malikpur Ranghran account based on the Bhatt Vahis, with arrival in Delhi on 4 November and execution at Chandni Chowk on 11 November 1675.

37. Context

The book’s parenthesis gives 1785. The catalogue of Manchester’s Persian MS 898 dates its composition to about 1780–1784; the narrative runs to 1195 AH (1781).

38. Context

In 1979 Kapur Singh drops the 1972 Panjabi account of Guru Tegh Bahadur’s arrest at Agra, imprisonment in Delhi and the order from Hasan Abdal. He keeps the Siyar al-Mutaʾakhkhirin quotation and adds a judgment that the Siyar is unreliable hearsay, since it says the Guru was imprisoned and martyred at Lahore (see the notes on the Siyar's date and Guru Tegh Bahadur's arrest).

Glossary

Ghulam Ali Azad Bilgrami (1704–1786)

ਆਜ਼ਾਦ ਬਿਲਗਰਾਮੀ

Arabic and Persian scholar-poet, author of Subḥat al-marjān fī āthār Hindūstān.

Ghulam Husain Khan Tabatabai (b. 1727/28)

غلام حسین خان

author of the Siyar al-mutaʾakhkhirīn (see the note on the Siyar's date)

Muhammad Iqbal (1877–1938)

ਡਾਕਟਰ ਇਕਬਾਲ

poet-philosopher; wrote to Jinnah between May 1936 and November 1937

Shaikh Ahmad Sirhindi (1564–1624)

ਸ਼ੈਖ਼ ਮੁਜੱਦਦ, ਅਲਫ਼ਥਾਨੀ, ਸਿਰਹੰਦੀ

Naqshbandi Sufi, styled “Renewer of the Second Millennium”; his letters are the Maktubat-i Imam-i Rabbani

Shaikh Muhammad Ikram (1908–1973)

شیخ محمد اکرم

historian of Muslim South Asia; author of the Kausar trilogy (Āb-i Kausar, Rūd-i Kausar, Mauj-i Kausar); printed اکرم (see the note on the name Ikram)

ਉਭਿਯਾਪੱਤਿ

a predicament with two horns (Skt ubhayāpatti); the author’s gloss: complex dilemma

ਏਕਾਕੇਂਦ੍ਰਿਤ

single-centered; Kapur Singh's term for a totalitarian social order, contrasted with ਬਹੁਕੇਂਦ੍ਰਿਤ (multi-central or plural). He applies the contrast to Christian and Islamic societies.

ਹਸਤਾਮਲ

plainly evident or palpable; an image of something held in the palm.

ਖ਼ਰਾਜ-ਗੁਜ਼ਾਰ

payer of revenue; the term whose meaning the Sultan asks the Qazi to explain.

ਖ਼ਲੀਫ਼ਹਤੁੱਲਿਸਲਾਮ

the Caliph, successor to the Prophet as head of the Muslim community (Ar.)

ਤਜਦੀਦ

renewal (Ar.); the mujaddid’s task

ਬਹੁਕੇਂਦ੍ਰਿਤ

multi-central or plural; Kapur Singh's contrast to a single-centered, totalitarian social order.

ਮੁਜੱਦਦ

“renewer of the second millennium” (Ar./Pers.), the title of Shaikh Ahmad Sirhindi; the author glosses it as defender of the faith

Sāchī Sākhī, III. Akbar, the Gurus and the shariʿa state. harvardsikh.org/books/sachi-sakhi/part-3

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.