Skip to content
Sāchī Sākhīਸਾਚੀ ਸਾਖੀ

The Communal Award

VI. Reforms and agitation, 1919–1928

1979 edition, pp. 58–63Section 6 of 13Previous sectionNext section

Release v1.0, an earlier release. Read the latest

ਇਉਂ ਸੰਨ 1919 ਦਾ ਐਕਟ ਬਣਿਆ, ਜਿਸ ਦੁਆਰਾ ਸੂਬਿਕ ਕੌਂਸਲਾਂ ਤੇ ਉਨ੍ਹਾਂ ਦੇ ਅਧਿਕਾਰਾਂ ਦਾ ਸਪੱਸ਼ਟੀਕਰਨ ਕੀਤਾ ਗਿਆ । ਇਸ ਤੋਂ ਪਹਿਲਾਂ ਕੇਂਦ੍ਰੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਦੇ ਵਖੋ ਵਖਰੇ ਅਧਿਕਾਰ-ਖੇਤ੍ਰ ਸਪੱਸ਼ਟ ਨਹੀਂ ਸਨ, ਐਵੇਂ ਅਟਾ ਸਟਾ, ਕੁਛ ਅਧਿਕਾਰ ਅਤੇ ਰਾਜ-ਵਿਭਾਗ, ਸੂਬੇ ਦੀਆਂ ਸਰਕਾਰਾਂ ਨੂੰ ਦਿੱਲੀ ਦੀ ਕੇਂਦ੍ਰੀ ਸਰਕਾਰ ਨੇ ਸੌਂਪੇ ਹੋਏ ਸਨ । ਇਸ 1919 ਦੇ ਐਕਟ ਵਿੱਚ, ਸੂਬੇ ਦੇ ਰਾਜ-ਵਿਭਾਗਾਂ ਦੀ ਵੰਡ, ਰਾਖਵੇਂ ਵਿਭਾਗ (Reserved Subjects) ਤੇ ਹਵਾਲੇ ਕੀਤੇ ਵਿਭਾਗ (Transferred Subjects) ਵਿਚ ਪਹਿਲੀ ਵਾਰ, ਕੀਤੀ ਗਈ, ਜਿਸ ਦੁਆਰਾ, ਪਹਿਲੀ ਸ਼੍ਰੇਣੀ ਦੇ ਵਿਭਾਗਾਂ ਦੇ ਅਧਿਕਾਰ ਗਵਰਨਰ ਤੇ ਉਸ ਦੀ ਕੌਂਸਲ ਦੇ ਅਧੀਨ ਰਹੇ ਅਤੇ ਦੂਜੀ ਸ਼੍ਰੇਣੀ ਦੇ ਵਿਭਾਗ, ਸੂਬੇ ਦੀਆਂ ਸਰਕਾਰਾਂ ਦੇ ਚੁਣੇ ਹੋਏ ਵਜ਼ੀਰਾਂ ਦੇ ਮਾਤਹਿਤ ਕਰ ਦਿੱਤੇ ਗਏ ।
Thus came the Act of 1919, which clarified the position of the provincial councils and their powers. Before this, the separate spheres of authority of the central government and the provincial governments were not clear; some powers and departments of government had simply been handed over, haphazardly, by the central government at Delhi to the provincial governments. In this Act of 1919 the departments of provincial government were for the first time divided into Reserved Subjects and Transferred Subjects, by which the powers of the first class of departments stayed under the governor and his council, and the departments of the second class were placed under the elected ministers of the provincial governments.
ਇਸ ਐਕਟ ਨੂੰ ਪਾਸ ਕਰਨ ਤੋਂ ਪਹਿਲਾਂ, ਬ੍ਰਿਟਿਸ਼ ਪਾਰਲੀਮੈਂਟ ਨੇ ਜਿਹੜੀ ਸਾਂਝੀ “ਸੀਲੈਕਟ ਕਮੇਟੀ” ਬਿਠਾਈ ਸੀ, ਉਸ ਦੀ ਸਿਫ਼ਾਰਸ਼ ਤਾਂ ਇਹ ਸੀ, ਕਿ ਮੁਸਲਮਾਨਾਂ, ਅਤੇ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਜਾਤੀ, ਜਾਂ ਸ਼੍ਰੇਣੀ ਲਈ ਕੌਂਸਲਾਂ ਵਿਚ ਰਾਖਵੀਆਂ ਸੀਟਾਂ ਨ ਰੱਖੀਆਂ ਜਾਣ, ਪਰ ਜਦੋਂ ਐਕਟ ਬਣਿਆ ਤਾਂ ਮੁਸਲਮਾਨਾਂ ਅਤੇ ਸਿੱਖਾਂ ਤੋਂ ਇਲਾਵਾ, ਯੂਰਪੀਨ, ਐਂਗਲੋ ਇੰਡੀਅਨ, ਅਤੇ ਹਿੰਦੁਸਤਾਨੀ ਈਸਾਈਆਂ ਲਈ ਭੀ ਰਾਖਵੀਆਂ ਸੀਟਾਂ ਰੱਖੀਆਂ ਗਈਆਂ । ਮਦਰਾਸ ਤੇ ਬੰਬਈ ਵਿਚ, ਹਿੰਦੂਆਂ ਦੇ ਕੋਟੇ ਵਿਚੋਂ, ਅਨ-ਬ੍ਰਾਹਮਣਾਂ ਅਤੇ ਮਰਹੱਟਿਆਂ ਲਈ ਭੀ ਸੀਟਾਂ ਰਾਖਵੀਆਂ ਕੀਤੀਆਂ ਗਈਆਂ ।
Before passing this Act the British Parliament had appointed a joint select committee, whose recommendation was that reserved seats in the councils should be kept for no community or class other than the Muslims and Sikhs; but when the Act was made, reserved seats were kept for Europeans, Anglo-Indians and Indian Christians too, besides the Muslims and Sikhs. In Madras and Bombay, seats were also reserved for non-Brahmins and Marathas out of the Hindus’ quota.
ਇਸੇ ਐਕਟ ਵਿਚ ਇਹ ਭੀ ਨਿਸਚਿਤ ਕੀਤਾ ਗਿਆ ਸੀ ਕਿ ਦਸਾਂ ਵਰ੍ਹਿਆਂ ਪਿੱਛੋਂ ਇਕ ਵਿਧਾਨਿਕ ਕਮਿਸ਼ਨ ਨਿਯੁਕਤ ਕੀਤਾ ਜਾਵੇਗਾ, ਜੋ ਕਿ ਇਸ ਐਕਟ ਦੇ ਵਰਤੋਂ ਵਿਚ ਆਉਣ ਤੋਂ ਪ੍ਰਾਪਤ ਹੋਏ ਤਜਰਬੇ ਦੀ ਰੌਸ਼ਨੀ ਵਿਚ ਸਿਫ਼ਾਰਸ਼ ਕਰੇ ਕਿ ਹਿੰਦੁਸਤਾਨ ਨੂੰ ਕਿਸ ਹੱਦ ਤਕ ਅਤੇ ਕਦੋਂ ਦੇ ਅਧਿਕਾਰ ਦਿਤੇ ਜਾਣ ।
This same Act also laid down that after ten years a statutory commission would be appointed to recommend, in the light of the experience gained from the working of this Act, to what extent and when India should be given the powers of .
ਸੰਨ 1921 ਦੇ ਆਰੰਭ ਵਿਚ, (ਜਾਰਜ ਪੰਚਮ ਦਾ ਚਾਚਾ) ਇਸ ਐਕਟ ਦੀ ਸਕੀਮ ਦਾ ਉਦਘਾਟਨ ਕਰਨ ਹਿੰਦੁਸਤਾਨ ਆਇਆ ਅਤੇ ਉਸ ਨੇ ਬਰਤਾਨਵੀ ਸਮ੍ਰਾਟ ਦਾ ਇਹ ਰਾਜ-ਸੁਨੇਹਾ ਵਿਗਿਆਪਤ ਕੀਤਾ :
At the beginning of 1921 the (George V’s uncle) came to India to inaugurate the scheme of this Act, and he proclaimed this royal message of the British sovereign:
p. 58* “The policy of His Majesty’s Government, with which are in complete accord, is association of Indians in every branch of to the progressive realisation of in India as an integral part of the British Empire.”
* “The policy of His Majesty’s Government, with which the Government of India are in complete accord, is that of the increasing association of Indians in every branch of the administration, and the gradual development of self-governing institutions, with a view to the progressive realisation of responsible government in India as an integral part of the British Empire.”
p. 59“ਕਈ ਵਰ੍ਹਿਆਂ ਤੋਂ — ਸੰਭਵ ਹੈ, ਕਈ ਪੀੜ੍ਹੀਆਂ ਤੋਂ, — ਦੇਸ਼ ਭਗਤ ਅਤੇ ਰਾਜ ਭਗਤ ਹਿੰਦੁਸਤਾਨੀ ਅਪਣੀ ਮਾਤ੍ਰੀ ਭੂਮੀ ਲਈ ਸ੍ਵਰਾਜ ਦੇ ਸੁਪਨੇ ਲੈਂਦੇ ਰਹੇ ਹਨ । ਅਜ ਅਸਾਡੇ ਸਾਮਰਾਜ ਦੀਆਂ ਸੀਮਾਂ ਦੇ ਅੰਦਰ, ਸ੍ਵਰਾਜ ਦਾ ਅਰੰਭ ਹੁੰਦਾ ਹੈ...।”*
p. 59“For many years—perhaps for many generations—Indians devoted to their country and loyal to the Crown have dreamed of swaraj for their motherland. Today, within the bounds of our Empire, swaraj begins...”*
ਸਰਕਾਰੀ ਪੱਧਰ ਉੱਤੇ, ਇਸ ਸਮੇਂ, ਪਹਿਲੀ ਵਾਰ, ਅੰਗ੍ਰੇਜ਼ ਹਾਕਮਾਂ ਨੇ, “ਸ੍ਵਰਾਜ” ਦੇ ਸ਼ਬਦ ਦਾ ਪਰਯੋਗ ਕੀਤਾ ।
This was the first time the English rulers had used the word “swaraj” at an official level.
13, ਅਪ੍ਰੈਲ, 1919 ਨੂੰ ਜੱਲਿਆਂ ਵਾਲੇ ਬਾਗ ਦਾ ਭਯੰਕਰ ਸਾਕਾ ਹੋ ਚੁਕਾ ਸੀ, ਅਤੇ ਉਸ ਤੋਂ ਝੱਟ-ਪਟ ਪਿੱਛੋਂ, ਹਿੰਦੁਸਤਾਨੀਆਂ ਦੇ ਪ੍ਰੋਟੈਸਟਾਂ ਦੀ ਪਰਵਾਹ ਨਾ ਕਰਦੇ ਹੋਏ, “ਰੌਲਟ ਐਕਟ” ਦਾ ਕਾਲਾ ਕਾਨੂੰਨ ਲਾਗੂ ਕਰ ਦਿੱਤਾ ਗਿਆ ਸੀ । ਫਿਰ ਭੀ, ਜਦੋਂ ਦਸੰਬਰ ਸੰਨ 1919, ਵਿਚ, ਕਾਂਗਰਸ ਦਾ ਵਾਰਸ਼ਿਕ ਜਲਸਾ ਅੰਮ੍ਰਿਤਸਰ ਵਿਚ ਹੋਇਆ ਤਾਂ ਤਿਲਕ, ਮਾਲਵੀਆ ਜੀ ਤੇ ਗਾਂਧੀ ਜੀ, ਐਕਟ 1919 ਨੂੰ ਮੰਨ ਕੇ ਸਹਿਯੋਗ ਦੇਣ ਦੇ ਹੱਕ ਵਿਚ ਸਨ ਅਤੇ ਇਸ ਦਾ ਬਾਈਕਾਟ ਕਰਨ ਦੇ ਹੱਕ ਵਿਚ ਸੀ । ਪਰ ਇਹ ਮਿਲਵਰਤਨ ਦਾ ਵਾਤਾਵਰਨ ਬਹੁਤਾ ਚਿਰ ਨ ਨਿਭ ਸਕਿਆ, ਦੋ ਕਾਰਨਾਂ ਕਰਕੇ । ਇਕ ਤਾਂ ਪਹਿਲੇ ਵਿਸ਼ਵ-ਯੁੱਧ ਪਿਛੋਂ ਜੋ ਸੰਧੀ ਵਿਜੱਈਆਂ ਨੇ ਤੁਰਕੀ ਨਾਲ ਕੀਤੀ, ਉਸ ਦੁਆਰਾ ਤੁਰਕੀ ਦੇ ਸੁਲਤਾਨ ਦਾ, ਜੋ ਕਿ ਸਾਰੇ ਸੰਸਾਰ ਦੇ ਮੁਸਲਮਾਨਾਂ ਦਾ ਖ਼ਲੀਫ਼ਹ ਭੀ ਸੀ, ਬਹੁਤ ਸਾਰਾ ਰਾਜ ਭਾਗ ਖੋਹ ਲਿਆ ਗਿਆ, ਜਿਸ ਉੱਤੇ ਹਿੰਦੁਸਤਾਨ ਦੇ ਮੁਸਲਮਾਨ ਬਹੁਤ ਦੁਖੀ ਸਨ । ਦੂਜੇ, ਅੰਗ੍ਰੇਜ਼ੀ ਹਕੂਮਤ ਨੇ ਪੰਜਾਬ ਵਿਚ ਹੋਏ ਅੱਤਯਾਚਾਰਾਂ ਦੇ ਦੋਸ਼ੀਆਂ ਨੂੰ ਦੰਡ ਦੇਣੋਂ ਨਾਂਹ ਕਰ ਦਿੱਤੀ ।
On 13 April 1919 the terrible massacre of Jallianwala Bagh had taken place, and immediately afterwards, regardless of the protests of Indians, the black law of the Rowlatt Act had been enforced. Even so, when the annual session of the Congress was held at Amritsar in December 1919, Tilak, Malaviya and Gandhi were in favor of accepting the Act of 1919 and cooperating, and was in favor of boycotting it. But this climate of cooperation could not last long, for two reasons. First, by the treaty the victors made with Turkey after the First World War, much of the realm of the Sultan of Turkey, who was also the Caliph of the Muslims of the whole world, was taken away, at which the Muslims of India were deeply aggrieved. Second, the English government refused to punish those guilty of the atrocities committed in the Panjab.
ਇਨ੍ਹਾਂ ਦੋਂਹ ਕਾਰਨਾਂ ਕਰਕੇ, ਗਾਂਧੀ ਜੀ ਨੇ ਤਿਲਕ ਦੀ ਮ੍ਰਿਤੂ (ਜੁਲਾਈ, 1920) ਉਪ੍ਰਾਂਤ ਮੁਸਲਮਾਨਾਂ ਨਾਲ, ਖ਼ਿਲਾਫ਼ਤ ਬਾਰੇ, ਅਤੇ ਪੰਜਾਬ ਦੇ ਅੱਤਯਾਚਾਰਾਂ ਬਾਰੇ, ਸਾਂਝਾ ਮੁਹਾਜ਼ ਬਣਾ ਲਿਆ ਅਤੇ ਅੰਗ੍ਰੇਜ਼ ਸਰਕਾਰ ਨਾਲ ਨਾ-ਮਿਲਵਰਤਨ ਦਾ ਨਾਅਰਾ ਲਾ ਦਿਤਾ । ਅਕਤੂਬਰ, ਸੰਨ 1920 ਵਿਚ, ਜਦੋਂ ਸੰਨ 1919 ਦੇ ਐਕਟ ਹੇਠਾਂ ਪਹਿਲੀਆਂ ਚੋਣਾਂ ਹੋਈਆਂ, ਤਾਂ ਕਾਂਗਰਸ ਨੇ ਉਨ੍ਹਾਂ ਦਾ ਬਾਈਕਾਟ ਕਰ ਦਿਤਾ ਅਤੇ ਮੁਸਲਮਾਨਾਂ ਦੀ ਖ਼ਿਲਾਫ਼ਤ ਕਮੇਟੀ ਨੇ ਭੀ ।
For these two reasons, after Tilak’s death (July 1920), Gandhi formed a common front with the Muslims over the Khilafat and over the Panjab atrocities, and raised the slogan of non-cooperation with the English government. In October 1920, when the first elections under the Act of 1919 were held, the Congress boycotted them, and so did the Muslims’ Khilafat Committee.
ਦਸੰਬਰ, 1920 ਵਿਚ ਜਦੋਂ ਕਾਂਗਰਸ ਦਾ ਸਾਲਾਨਾ ਜਲਸਾ ਨਾਗਪੁਰ ਵਿਚ ਹੋਇਆ ਤਾਂ ਗਾਂਧੀ ਜੀ, ਪੱਕੇ ਤੌਰ ਤੇ ਕਾਂਗਰਸ ਉੱਤੇ ਛਾ ਗਏ । ਭਾਵੇਂ ਅਕਤੂਬਰ 1920 ਦੀਆਂ ਚੋਣਾਂ ਵਿਚ ਗਾਂਧੀ ਜੀ ਦੇ ਬਾਈਕਾਟ ਨੂੰ ਬਹੁਤੀ ਸਫਲਤਾ ਨਹੀਂ ਮਿਲੀ ਸੀ, ਪਰ ਛੇਤੀ ਹੀ ਸਪੱਸ਼ਟ ਹੋ ਗਿਆ ਕਿ ਉਹ ਨਿਕਟ-ਭਵਿਸ਼ ਵਿਚ ਅਪਣੀ ਰਾਜਸੀ-ਸਤਾ ਨੂੰ ਪਰਦਰਸ਼ਨ ਕਰਨ ਦੀ ਲੋਚਾ ਰਖਦੇ ਹਨ ।
In December 1920, when the annual session of the Congress was held at Nagpur, Gandhi firmly established himself as the dominant figure in Congress. Although Gandhi’s boycott had not had much success in the elections of October 1920, it soon became clear that he meant to display his political power in the near future.
ਸੰਨ 1921 ਵਿਚ, ਬਰਤਾਨਵੀ ਸਮਰਾਟ ਦਾ ਯੁਵਰਾਜ, ਪ੍ਰਿੰਸ ਆਫ਼ ਵੇਲਸ, p. 60ਹਿੰਦੁਸਤਾਨ ਆਇਆ ਤਾਂ ਜੁ ਉਹ ਹਿੰਦੁਸਤਾਨੀਆਂ ਨੂੰ ਬ੍ਰਤਾਨੀਆ ਦੀ ਮਿੱਤ੍ਰਤਾ ਦਾ ਵਿਸ਼ਵਾਸ ਦਿਵਾ ਸਕੇ । ਕਾਂਗਰਸ ਦੇ ਲੀਡਰਾਂ ਨੇ ਉਸ ਦੇ ਬਾਈਕਾਟ ਦਾ ਭਰਪੂਰ ਪਰਚਾਰ ਕੀਤਾ, ਪਰ ਬੜੀ ਉੱਚੀ ਸਰਕਾਰੀ ਪੱਧਰ ਉੱਤੇ ਇਹ ਗੱਲ ਬਾਤ ਚੱਲੀ ਕਿ ਜੇ ਇਸ ਸਮੇਂ ਪ੍ਰਿੰਸ ਆਫ਼ ਵੇਲਸ ਦਾ ਸਵਾਗਤ ਖ਼ਾਲਸਾ ਕਾਲਜ, ਅੰਮ੍ਰਿਤਸਰ, ਵਿਚ ਕੀਤਾ ਜਾਵੇ ਤਾਂ ਯੁਵਰਾਜ ਉਸੇ ਸਮੇਂ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਸਿੱਖ ਯੂਨੀਵਰਸਿਟੀ ਬਨਾਣ ਦਾ ਐਲਾਨ, ਸਰਕਾਰੀ ਤੌਰ ਤੇ ਕਰ ਦੇਣਗੇ ਤਾਂ ਜੁ, ਜਿਵੇਂ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ, ਤੇ ਹਿੰਦੂ ਯੂਨੀਵਰਸਿਟੀ, ਬਨਾਰਸ, ਸ਼ੁੱਧ ਮੁਸਲਮ ਤੇ ਹਿੰਦੂ ਆਤਮਕ ਤੇ ਸਮਾਜਕ ਸਿਧਾਂਤਾਂ ਅਤੇ ਕਦਰਾਂ ਦੀ ਪੜਤਾਲ ਵਿਕਾਸ ਤੇ ਸਾਂਭ- ਸੰਭਾਲ ਕਰ ਰਹੀਆਂ ਹਨ, ਇਉਂ ਹੀ ਸਿੱਖ ਆਤਮਕ ਤੇ ਸਮਾਜਕ ਸਿਧਾਂਤ, ਕੀਮਤਾਂ ਦੇ ਪੜਚੋਲ ਪ੍ਰਚਾਰ ਦਾ ਬਾਨ੍ਹਣੂ ਬੰਨ੍ਹਿਆ ਜਾ ਸਕੇ । ਪਰ ਕੁਝ ਜੋਸ਼ੀਲੇ ਤੇ ਅਲਪ-ਬੁੱਧਿ ਸਿਖਾਂ ਵਲੋਂ ਇਸ ਨਿਰਦੋਸ਼ ਤੇ ਸੰਸਾਰ ਦੇ ਨਿਰੋਲ ਭਲੇ ਦੀ ਯੋਜਨਾ ਦੀ ਭੀ ਭਰਪੂਰ ਮੁਖ਼ਾਲਫ਼ਿਤ ਕੀਤੀ ਗਈ । ਇਨ੍ਹਾਂ ਨੈਸ਼ਨਿਲਿਸਟ ਸਿੱਖਾਂ ਦੇ ਕਪਤਾਨ, ਮਾਸਟਰ ਤਾਰਾ ਸਿੰਘ ਦੇ ਭਰਾ, ਪ੍ਰੋਫ਼ੈਸਰ ਅਤੇ ਸ੍ਰੀ , “ਅਕਾਲੀ”, ਲੁਧਿਆਣਾ ਵਾਲੇ ਸਨ । ਪ੍ਰੋਫ਼ੈਸਰ ਨਿਰੰਜਨ ਸਿੰਘ ਦੀ ਨੈਸ਼ਨਿਲਿਸਟ ਸਿੱਖੀ ਤਾਂ ਇਤਨੀ ਜੋਸ਼ ਵਿਚ ਆਈ ਕਿ ਉਨ੍ਹਾਂ ਧਮਕੀ ਦਿਤੀ ਸੀ ਕਿ ਜੇ ਪ੍ਰਿੰਸ ਆਫ਼ ਵੇਲਸ, ਖ਼ਾਲਸਾ ਕਾਲਜ ਦੇ ਬੂਹੇ ਕੋਲ ਆਏ ਤਾਂ ਉਹ, ਉਸ ਦੀ ਮੋਟਰ ਹੇਠ ਆ ਕੇ ਪ੍ਰਾਣ ਤਿਆਗ ਦੇਣਗੇ । ਪਿਛਲੀ ਅਰਧ ਸ਼ਤਾਬਦੀ ਵਿਚ, ਸਿੱਖਾਂ ਵਿਚ, ਸਿਰ ਤਲੀ ਉੱਤੇ ਰੱਖ ਕੇ ਟੁਰੇ ਫਿਰਨ ਵਾਲੇ, ਟੋਟੇ ਟੋਟੇ ਹੋ ਕੇ ਮਰ ਜਾਣ ਦਾ ਦਾਅਵਾ ਕਰਨ ਵਾਲੇ, ਗੁਰੂ ਨੂੰ ਹਾਜ਼ਰ ਨਾਜ਼ਰ ਕਹਿ ਕੇ ਮੂਲੋਂ ਝੂਠੀਆਂ ਸੌਹਾਂ ਸੌਗੰਦਾਂ ਦਾ ਦੰਭ ਰਚਣ ਵਾਲੇ, ਤੇ ਕਿਸੇ ਅਮਕੀ ਗੱਲ ਨੂੰ ਅਪਣੀਆਂ ਲਾਸ਼ਾਂ ਉੱਤੇ ਹੀ ਬਣਨ ਦੀ ਆਗਿਆ ਦੇਣ ਵਾਲੇ ਤਾਂ ਅਨੇਕਾਂ ਹੋਏ ਹਨ, ਪਰ ਬੁੱਧੀ ਦੇ ਦੀਪਕ ਦੇ ਉਜਾਲੇ ਵਿਚ ਸੋਚਣ ਵਾਲੇ ਅਤੇ ਅੱਖਾਂ ਖੋਹਲ ਕੇ ਟੁਰਨ ਵਾਲੇ, ਬਹੁਤ ਹੀ ਘੱਟ ।* ਇਉਂ ਉਨ੍ਹਾਂ ਦੂਰ-ਦਰਸ਼ੀ ਸਿੱਖਾਂ ਦੀ, ਜਿਹੜੇ ਕਿ ਹਿੰਦ ਵਿਚ ਸਿੱਖਾਂ ਦਾ ਵਿਕਾਸ p. 61ਅਤੇ ਉਨ੍ਹਾਂ ਦੇ ਵਿਸ਼੍ਵ-ਸਭਯਤਾ ਵਿਚ ਹਿੱਸੇਦਾਰ ਬਣਨ ਦੇ ਉੱਚ ਵਿਚਾਰ ਸੋਚ ਰਹੇ ਸਨ, ਦੀ ਕੋਈ ਗੱਲ ਸਿਰੇ ਨਾ ਚੜ੍ਹ ਸਕੀ ।
In 1921 the heir of the British sovereign, the Prince of Wales, p. 60came to India to assure Indians of Britain’s friendship. The Congress leaders campaigned hard for his boycott, but at a very high official level it was discussed that if the Prince of Wales were received at Khalsa College, Amritsar, on this occasion, he would then officially announce that the college would become a Sikh university. This would lay a foundation for the study and propagation of Sikh spiritual and social principles and values, just as the Muslim University at Aligarh and the Hindu University at Benares were studying, developing, and preserving specifically Muslim and Hindu spiritual and social principles and values. But this innocent plan, meant entirely for the good of the world, likewise met with fierce opposition from a few zealous Sikhs of little judgment. The captains of these nationalist Sikhs were Master Tara Singh’s brother, , and , “Akali”, of Ludhiana. Professor Niranjan Singh’s nationalist Sikhism was roused to such a pitch that he threatened that if the Prince of Wales came to the gate of Khalsa College he would lay down his life under his motor car. In the last half-century there have been many among the Sikhs who walk about with their heads on their palms, who claim they will die cut to pieces, who make a show of utterly false oaths and vows, declaring the Guru to be present and watching, and who will allow such-and-such a thing to happen only over their dead bodies. Yet those who think by the light of the lamp of reason and walk with their eyes open have been very few.* And so nothing came of the plans of those farsighted Sikhs who were thinking in ambitious terms about the advancement of the Sikhs in India p. 61and their becoming participants in world civilization.
p. 59* “For years — it may be for generations — patriotic and loyal Indians have dreamed of Swaraj for their Mother- land. Today, you have the beginning of Swaraj within my Empire......”
* “For years — it may be for generations — patriotic and loyal Indians have dreamed of Swaraj for their Motherland. Today, you have the beginning of Swaraj within my Empire......”
p. 60* ਸੰਨ 1928 ਯਾ 29 ਦੀ ਗੱਲ ਹੈ ਕਿ ਗੁਰਦੁਆਰਾ ਸੀਸਗੰਜ, ਦਿੱਲੀ, ਵਿਚ ਇਕੱਠੇ ਹੋਏ ਸਿੱਖਾਂ ਉਤੇ ਪੁਲਿਸ ਨੇ ਗੋਲੀ ਚਲਾਈ ਅਤੇ ਕੁਛ ਗੋਲੀਆਂ ਸੀਸਗੰਜ ਦੀਆਂ ਬਾਹਰਲੀਆਂ ਕੰਧਾਂ ਉਤੇ ਭੀ ਲਗੀਆਂ, ਜਿਸ ਕਾਰਣ ਸਿੱਖਾਂ ਵਿਚ ਭਾਰੀ ਰੋਸ ਉਪਜਿਆ । ਉਸ ਸਮੇਂ, ਮਹਾਰਾਜਾ ਪਟਿਆਲਾ, ਭੂਪਿੰਦ੍ਰ ਸਿੰਘ, ਨਰਮ-ਖ਼ਿਆਲੀਏ ਸਿੱਖਾਂ ਦਾ ਇਕ ਡੈਪੂਟੇਸ਼ਨ ਲੈ ਕੇ ਫ਼ਿਰੰਗੀ ਵਾਇਸਰਾਏ, ਲਾਰਡ ਇਰਵਨ ਨੂੰ ਮਿਲੇ, ਤਦ ਲਾਰਡ ਇਰਵਨ ਨੇ ਵਿਸ਼੍ਵਾਸ ਦਿਵਾਇਆ ਕਿ ਅਗੇ ਤੋਂ ਅਜੇਹੀਆਂ ਘਟਨਾਵਾਂ ਅਸੰਭਵ ਬਨਾਣ ਲਈ, ਸਰਕਾਰ ਹਿੰਦ, ਚਾਂਦਨੀ ਚੌਕ ਵਾਲੀ ਪੁਲਿਸ ਗੁਰਦੁਆਰੇ ਨੂੰ ਦਾਨ ਕਰਕੇ, ਕੋਤਵਾਲੀ ਸ਼ਹਿਰੋਂ ਬਾਹਰ ਲੈ ਜਾਏਗੀ ਤੇ ਇਸ ਇਤਿਹਾਸਕ ਕੋਤਵਾਲੀ ਵਾਲੀ ਇਮਾਰਤ ਖ਼ਾਲਸਾ ਕਾਲਜ ਸਥਾਪਤ ਕਰ ਦੇਵੇਗੀ, ਜੋ ਕਿ ਕੁਝ ਸਾਲਾਂ ਪਿਛੋਂ “ਸਿੱਖ ਵਿਮਨਜ਼ ਯੂਨੀਵਰਸਿਟੀ” ਬਣਾ ਦਿਤੀ ਜਾਵੇਗੀ । ਮਾਸਟਰ ਤਾਰਾ ਸਿੰਘ ਨੇ ਇਸ ਯੋਜਨਾ ਤੇ ਪੇਸ਼ਕਸ਼ ਦੀ ਭਰਪੂਰ ਮੁਖ਼ਾਲਫ਼ਤ ਕਰਕੇ, ਚੜ੍ਹਨ ਦਿਤੀ, ਅਤੇ ਮੇਰੇ ਪੁੱਛਣ ਉਤੇ ਕਹਿਣ ਲਗੇ, “ਇਸ ਤਰ੍ਹਾਂ ਤਾਂ ਮਹਾਰਾਜਾ ਪਟਿਆਲਾ ਸਿੱਖਾਂ ਦਾ ਲੀਡਰ ਬਣ ।” ਪਰ ਪਬਲਿਕ ਤੌਰ ਤੇ ਆਪਣੇ ਉਰਦੂ, ਗੁਰਮੁਖੀ ਦੇ ਅਖ਼ਬਾਰਾਂ ਵਿਚ, ਮਾਸਟਰ ਤਾਰਾ ਸਿੰਘ ਜੀ ਦੀਆਂ ਦਲੀਲਾਂ ਇਹ ਸਨ, ਜਿਨ੍ਹਾਂ ਤੋਂ ਕਿ ਸਿੱਖ ਸੰਗਤਾਂ ਇਉਂ ਪ੍ਰਭਾਵਤ ਹੋਈਆਂ ਜਿਵੇਂ ਕਿ→ p. 61←ਫਨੀਅਰ ਸੱਪ ਵੀਣਾ ਦੇ ਅਲਾਪ ਨਾਲ ਕੀਲਿਆ ਜਾਂਦਾ ਹੈ : “ਖ਼ਾਲਸਾ ਫਿਰੰਗੀ ਦੀ ਬਖ਼ਸ਼ੀ ਹੋਈ ਕੋਤਵਾਲੀ, ਸੀਸਗੰਜ ਸਾਹਿਬ ਲਈ ਨਹੀਂ ਲਏਗਾ । ਅਸੀਂ ਫ਼ਿਰੰਗੀ ਦੀਆਂ ਜੜ੍ਹਾਂ ਪੁਟ ਕੇ ਖਾਰੇ ਸਮੁੰਦਰ ਵਿਚ ਸੁਟ ਦੇਣੀਆਂ ਹਨ...” ਇਉਂ, ਬਾਰ ਬਾਰ, ਅਲਪਬੁਧਿ, ਮਹਿਖ-ਬ੍ਰਿਤੀ ਦੇ ਧਾਰਨੀ, ਦੂਰ ਦ੍ਰਿਸ਼ਟੀ ਅਤੇ ਧੀਰਜ ਨਾਲ ਵਿਚਾਰ ਕਰਨ ਤੋਂ ਅਸਮ੍ਰਥ, ਧੁੱਸਮਾਰ, ਬੁਰਛਾ-ਰੁਚੀ ਪਰਧਾਨ ਕੁਛ ਸਿੱਖ ਆਗੂ, ਪਿਛਲੇ ਸੌ, ਡੂਢ ਸੌ ਵਰ੍ਹਿਆਂ ਤੋਂ, ਖ਼ਾਲਸਾ ਐਸ਼੍ਵਰਯ ਦਾ ਪਤਨ, ਸਿੱਖੀ ਦੀ ਗਿਲਾਨੀ ਅਤੇ ਸਿੱਖਾਂ ਦੀ ਦੁਰਦਸ਼ਾ ਅਤੇ ਗ਼ੁਲਾਮੀ ਦਾ ਕਾਰਨ ਲਗਾਤਾਰ, ਬਣਦੇ ਰਹੇ ਹਨ ਅਤੇ ਸਿੱਖਾਂ ਵਿਚ ਕੋਈ ਸ਼ਕਤੀ, ਇਹਨਾਂ ਨੂੰ ਹਟਕਣ ਹੋੜਨ, ਵਾਲੀ, ਨਹੀਂ ਉੱਭਰੀ । ਅਜੇਹੇ ਹੀ ਆਗੂਆਂ ਬਾਬਤ, ਭਰਤ੍ਰੀ ਹਰਿ ਨੇ “ਬਿਬੇਕਭ੍ਰਸ਼ਟ” ਦਾ ਸ਼ਬਦ ਵਰਤਿਆ ਹੈ ਅਤੇ ਅਪਣੇ, ਜਗਤ-ਪ੍ਰਸਿੱਧ ਗ੍ਰੰਥ, “ਨੀਤਿਸ਼ਤਕਮ” ਵਿਚ ਲਿਖਿਆ ਹੈ ਕਿ : (ਜਿਹੜੇ ਭਾਗਹੀਨ ਮਨੁੱਖ ਬਿਬੇਕਬੁਧਿ ਤੋਂ ਰਹਿਤ ਹਨ, ਉਹ ਬਾਰ ਬਾਰ ਪਤਨ ਤੇ ਹਾਨੀ ਦਾ ਸ਼ਿਕਾਰ ਬਣਦੇ ਹਨ । ਜਿਵੇਂ ਕਿ ਗੰਗਾ ਪਹਿਲਾਂ ਸੁਰਗ ਵਿਚੋਂ ਸ਼ਿਵਜੀ ਦੀਆਂ ਜਟਾਂ ਵਿਚ ਡਿਗਦੀ ਹੈ ਅਤੇ ਫੇਰ ਹਿਮਾਲਯ ਉਤੇ ਪਿਛੋਂ ਮੈਦਾਨਾਂ ਵਿਚੋਂ ਲੰਘ ਕੇ ਖਾਰੇ ਸਮੁੰਦ੍ਰ ਵਿਚ ਜਾ ਪੈਂਦੀ ਹੈ ਅਤੇ ਇਉਂ, ਹੌਲੀ ਹੌਲੀ, ਅਤਿਅੰਤ ਨੀਵੇਂ ਥਾਂ ਜਾ ਡਿਗਦੀ ਹੈ ।
* It was in 1928 or 1929 that the police opened fire on Sikhs gathered at Gurdwara Sisganj, Delhi, and some bullets also struck the outer walls of Sisganj, which roused great anger among the Sikhs. At that time the Maharaja of Patiala, Bhupinder Singh, led a deputation of moderate Sikhs to meet the Firangi Viceroy, Lord Irwin. Lord Irwin then gave an assurance that, to make such incidents impossible in future, the Government of India would give the Chandni Chowk police station (kotwali) to Gurdwara Sisganj, move the kotwali out of the city, and set up a Khalsa college for women in this historic kotwali building, which after some years would be made a “Sikh Women’s University”. Master Tara Singh vigorously opposed the plan and the offer and kept them from being carried through. When I asked him about it, he said, “That way the Maharaja of Patiala will become the leader of the Sikhs.” In public, however, Master Tara Singh argued as follows in his Urdu and Gurmukhi newspapers. His words swayed the Sikh congregations as p. 61a cobra is charmed by the strains of the vina: “The Khalsa will not take a police station given by the Firangi for Sisganj Sahib. It will not. We will pull the Firangi up by the roots and throw them into the salt sea...” In this way, again and again, a few Sikh leaders of little judgment, of buffalo-like temper, unable to think with foresight and patience, headstrong and given to rowdiness, have for the last hundred or hundred and fifty years been the constant cause of the fall of the Khalsa’s glory, the degradation of Sikhi, and the misery and bondage of the Sikhs, and no power has arisen among the Sikhs to check and restrain them. Of just such leaders Bhartrihari used the word “vivekabhraṣṭa” (bereft of discernment), and wrote in his world-famous work, the “Nītiśataka”: The Ganges falls from heaven onto Shiva’s head, from his head to the mountain, from the high mountain to the earth, and from the earth into the ocean. Down and down the Ganges has come to a low place. The fall of those bereft of discernment takes a hundred forms. (Those unfortunate people who lack discernment suffer repeated falls and losses. The Ganges, for example, first falls from heaven into Shiva’s matted locks, then onto the Himalayas, and from there crosses the plains and enters the salt sea. Thus, little by little, it falls to the lowest point.
ਅੱਗੇ ਚੱਲ ਕੇ ਦੱਸਾਂਗੇ ਕਿ, ਇਸੇ ਤਰ੍ਹਾਂ ਹੀ, ਸੰਨ 1921 ਤੋਂ ਲੈ ਕੇ ਸੰਨ 1947 ਦੇ ਸਮੇਂ ਅੰਦਰ, ਪੂਰੀ ਇਕ ਚੌਥਾਈ ਸ਼ਤਾਬਦੀ, ਅੱਧੀ ਦਰਜਣ ਤੋਂ ਵੱਧੀਕ ਅਜੇਹੇ ਅਵਸਰ, ਜਿਨ੍ਹਾਂ ਦਾ ਕਿ ਇਨ੍ਹਾਂ ਸਤਰਾਂ ਦਾ ਲਿਖਾਰੀ ਆਪ ਸ਼ਾਹਦੀ ਹੈ, ਗੁਰੂ ਅਕਾਲ ਪੁਰਖ ਨੇ ਸਿੱਖਾਂ ਨੂੰ ਬਖ਼ਸ਼ੇ ਕਿ ਉਹ ਆਪਣੇ ਪੈਰਾਂ ਉਤੇ ਖੜ੍ਹੇ ਹੋਣ ਤਾਂ ਜੁ ਗੁਰੂਆਂ ਦੇ ਮਹਾਨ ਉਦੇਸ਼, ਸਾਮੀ ਤੇ ਆਰਯ ਆਤਮਾ ਦਾ ਸੰਮੇਲਨ ਅਤੇ ਬਹੁਕੇਂਦ੍ਰਤ ਸਮਾਜ (Plural, open Society) ਦੀ ਸਥਾਪਨਾ, ਭਲੀਭਾਂਤ ਪ੍ਰਚਾਰ ਤੇ ਸਥਾਪਤ ਕਰ ਸਕਣ, ਜਿਨ੍ਹਾਂ ਦੁਆਰਾ ਕਿ ਹਿੰਦੁਸਤਾਨ ਅਤੇ ਸਾਰੇ ਸੰਸਾਰ ਦਾ ਕਲਿਆਣ ਸੰਭਵ ਹੈ, ਪਰ ਹਰ ਸਮੇਂ, ਸਿੱਖ ਆਗੂਆਂ ਨੇ, ਇਨ੍ਹਾਂ ਮੌਕਿਆਂ ਨੂੰ ਇਉਂ ਗਵਾ ਦਿਤਾ ਜਿਵੇਂ ਕੋਈ ਮਣੀ ਨੂੰ ਪੱਥਰ-ਗੀਟੇ ਵਾਂਗ ਬੇਮੁੱਲਾ ਸਮਝ ਕੇ, ਸੁਟ ਪਾਏ । ਸਿੱਖਾਂ ਦੀ ਰਾਜਨੀਤਕ ਕੌਸ਼ਲਤਾ ਬਾਰੇ ਇਹ ਅੰਦਾਜ਼ਾ ਬਿਲਕੁਲ ਨਵੀਨ ਨਹੀਂ ਹੈ ।*
We shall see as we go on that, in the same way, between 1921 and 1947, a full quarter of a century, the Guru, the Timeless Being, granted the Sikhs more than half a dozen such opportunities, to which the writer of these lines himself bears witness. They could have stood on their own feet and fully propagated and established the Gurus’ great aims, the meeting of the Semitic and Aryan spirits and the founding of a multi-centered society (Plural, open Society), through which India and the whole world could flourish. Yet each time the Sikh leaders threw away these chances as one might throw away the jewel, taking it for a worthless pebble. This estimate of the Sikhs’ political skill is nothing new.*
p. 61* “In intellectual competetion with Hindus and Muslims, he (the Sikh) was a cart-horse pitted against thorough breds”—Sir Lepel Griffin, Ranjit Singh, Oxford, (1846) p. 16. “The Sikhs, who are in a position to on the spot, are disunited and Tara Singh is stupid and emotional” — (Entry, dated, March 13, 1947 in the Wavell’s Journal, London, (1973) p. 427.
* “In intellectual competetion with Hindus and Muslims, he (the Sikh) was a cart-horse pitted against thorough breds”—Sir Lepel Griffin, Ranjit Singh, Oxford, (1846) p. 16. “The Sikhs, who are in a position to negotiate on the spot, are disunited and poorly led, Master Tara Singh is stupid and emotional” — (Entry, dated, March 13, 1947 in the Wavell’s Journal, London, (1973) p. 427.
p. 62ਸੰਨ 1921 ਤੇ ਸੰਨ 1926 ਦੇ ਵਿਚਕਾਰ, ਜਿਉਂ ਜਿਉਂ ਕਾਂਗਰਸ, ਅੰਗ੍ਰੇਜ਼ਾਂ ਕੋਲੋਂ ਹਿੰਦੁਸਤਾਨ ਦਾ ਸਾਰਾ ਰਾਜ-ਭਾਗ ਯਕ-ਮੁਸ਼ਤ ਖੋਹਣ ਦੇ ਜਤਨ ਤੇਜ਼ ਕਰਦੀ ਗਈ, ਤਿਉਂ ਤਿਉਂ ਮੁਸਲਮਾਨਾਂ ਦਾ ਆਪਣੇ ਰਾਜਸੀ ਭਵਿਸ਼ ਬਾਰੇ ਤੌਖਲਾ ਵਧਦਾ ਗਿਆ ਅਤੇ ਇਸ ਸਮੇਂ ਵਿਚ, ਖ਼ਾਸ ਕਰਕੇ ਹਿੰਦੂ-ਮੁਸਲਮ ਤਣਾਉ ਤੇ ਹਿੰਦੂ ਮੁਸਲਮ ਫ਼ਸਾਦ, ਬਹੁਤ ਵਧੇ ।
p. 62Between 1921 and 1926, as the Congress intensified its efforts to wrest the whole government of India from the English in one stroke, the Muslims’ anxiety about their political future grew, and in this period especially Hindu–Muslim tension and Hindu–Muslim riots increased greatly.
ਸੰਨ 1919 ਦੇ ਐਕਟ ਵਿਚ ਹੀ ਇਹ ਨਿਸ਼ਚਿਤ ਹੋ ਚੁਕਾ ਸੀ ਕਿ ਪੰਜਾਂ ਸਾਲਾਂ ਪਿਛੋਂ, ਹਿੰਦੁਸਤਾਨੀਆਂ ਨੂੰ ਦੇਸ਼ ਦੇ ਰਾਜ-ਭਾਗ ਵਿਚ ਵਧੇਰੇ ਹਿਸੇਦਾਰ ਬਣਾਉਣ ਦੇ ਢੰਗਾਂ ਉੱਤੇ ਵਿਚਾਰ ਹੋਵੇਗੀ । ਇਸ ਅਨੁਸਾਰ, ਸੰਨ 1928 ਵਿਚ, ਸਾਈਮਨ ਕਮਿਸ਼ਨ ਹਿੰਦੁਸਤਾਨ ਪਧਾਰਿਆ, ਪਰ ਕਾਂਗਰਸ ਨੇ ਇਸ ਦਾ ਇਹ ਕਹਿ ਕੇ ਬਾਈਕਾਟ ਕਰ ਦਿੱਤਾ ਕਿ ਇਸ ਵਿਚ ਹਿੰਦੁਸਤਾਨੀ ਨੇਤਾ ਕਿਉਂ ਸ਼ਾਮਲ ਨਹੀਂ ਕੀਤੇ ਗਏ । ਭਾਵੇਂ ਸਾਈਮਨ ਕਮਿਸ਼ਨ ਨੇ ਇਹ ਮੰਨ ਲਿਆ ਕਿ ਉਹ ਸੈਂਟਰਲ ਅਸੈਂਬਲੀ, ਦਿੱਲੀ, ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾਲ ਰਲਾਉਣ ਲਈ ਤਿਆਰ ਹਨ, ਪਰ ਕਾਂਗਰਸ ਨੇ ਸਾਈਮਨ ਕਮਿਸ਼ਨ ਨੂੰ ਸਹਿਯੋਗ ਦੇਣਾ ਨਾ ਮੰਨਿਆਂ ।
It had already been laid down in the Act of 1919 that after five years the ways of making Indians greater partners in the government of the country would be considered. Accordingly, in 1928, the Simon Commission came to India, but the Congress boycotted it, asking why no Indian leaders had been included. Although the Simon Commission agreed that it was ready to associate elected representatives of the Central Assembly, Delhi, the Congress refused to cooperate with the Simon Commission.
p. 62ਇਨ੍ਹਾਂ ਦਿਨਾਂ ਵਿਚ, ਇਨ੍ਹਾਂ ਸਤਰਾਂ ਦਾ ਲਿਖਾਰੀ ਲਾਹੌਰ, ਗੌਰਮਿੰਟ ਕਾਲਜ, ਵਿਚ ਵਿਦਿਆਰਥੀ ਸੀ ਅਤੇ ਜਿਸ ਦਿਨ ਸਾਈਮਨ ਕਮਿਸ਼ਨ ਲਾਹੌਰ ਪੁੱਜਾ, ਉਹ ਅਕਤੂਬਰ ਦਾ ਅੰਤ ਹੋਵੇਗਾ, ਕਿ ਉਹ ਭੀ, ਅਪਣੇ ਦੋਂਹ ਜਮਾਤੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਉੱਤੇ ਤਮਾਸ਼ਾ ਦੇਖਣ ਗਿਆ । ਅਗੇ ਕੋਈ ਦੋ ਕੁ ਸੌ ਆਦਮੀ, ਜਿਨ੍ਹਾਂ ਵਿਚ ਕਿ ਤੇ ਪੰਡਤ ਮਦਨ ਮੋਹਨ ਮਾਲਵੀਯ ਭੀ ਸਨ, ਸਟੇਸ਼ਨ ਕੋਲ ਪਹੁੰਚੇ ਹੋਏ ਸਨ । ਲਾਲਾ ਲਾਜਪਤ ਰਾਇ ਦੇ ਹੱਥ ਵਿਚ ਛਤਰੀ ਖੋਹਲੀ ਹੋਈ ਸੀ । ਮੈਂ, ਅਰਥਾਤ ਇਨ੍ਹਾਂ ਸਤਰਾਂ ਦਾ ਲਿਖਾਰੀ, ਤੇ ਮੇਰੇ ਸਾਥੀ ਭੀ, ਘੁਸੜ ਕੇ, ਲਾਲਾ ਲਾਜਪਤ ਰਾਇ ਦੇ ਕੋਲ ਜਾ ਖਲੋਤੇ । ਸਟੇਸ਼ਨ ਦੇ ਸਾਹਮਣੇ ਵਾਲਾ ਵੱਡਾ ਮੈਦਾਨ ਸਾਰਾ ਖ਼ਾਲੀ ਪਿਆ ਸੀ ਤੇ ਅੰਦਰ ਜਾਣ ਦੇ ਰਾਹ, ਰੱਸੇਬੰਦੀ ਕਰਕੇ, ਪੁਲਿਸ ਨੇ ਰੋਕੇ ਹੋਏ ਹਨ । ਕੋਈ ਦਸ ਪੰਦਰਾਂ ਪੁਲਸੀਏ, ਦੋ ਗੋਰੇ ਸਾਰਜੰਟ ਤੇ ਇਕ ਪੁਲਸੀ ਹਾਕਮ (ਜਿਹੜਾ ਕਿ ਕਈ ਵਰ੍ਹੇ ਪਿੱਛੋਂ, ਮੈਨੂੰ ਪਤਾ ਲੱਗਾ, ਕਿ ਉਹ ਮਿਸਟ੍ਰ , ਆਈ. ਪੀ. ਅੰਮ੍ਰਿਤਸਰ ਦਾ ਸੀਨੀਅਰ ਸੁਪ੍ਰਿਡੰਟ ਪੁਲਿਸ ਸੀ) ਅਸਾਡਾ ਰਾਹ ਰੋਕੀ ਰੱਸੇਬੰਦੀ ਦੇ ਪਿੱਛੇ ਖੜ੍ਹੇ ਸੀ । ਸਟੇਸ਼ਨ ਦੀ ਹਵੇਲੀ ਦਾ ਦਰਸ਼ਨੀ ਦਾਲਾਨ, ਜਿਥੋਂ ਕਿ ਮੁਸਾਫ਼ਰ ਬਾਹਰ ਨਿਕਲਦੇ ਹਨ, ਅਸਾਥੋਂ ਦੂਰ, ਘੱਟੋ ਘੱਟ ਦੋ ਸੌ ਗਜ਼ ਪਰੇ ਸੀ । ਕੁਝ ਚਿਰ ਪਿੱਛੋਂ ਕੁਝ ਮੋਟਰਾਂ, ਤਿੰਨ ਜਾਂ ਚਾਰ, ਸੱਜੇ ਹੱਥ ਵਲ ਨੂੰ ਅਸਾਥੋਂ ਪਰ੍ਹਾਂ, ਹਵਾ ਹੋ ਗਈਆਂ । ਸ਼ੱਕ ਪਿਆ ਕਿ ਇਹੋ ਸਾਈਮਨ ਕਮਿਸ਼ਨ ਦੇ ਬੰਦੇ ਹਨ । ਲਾਲਾ ਜੀ ਨੇ ਉੱਚੀ ਆਵਾਜ਼ ਨਾਲ ਕਿਹਾ : “ਸ਼ੇਮ, ਸਾਈਮਨ, ਗੋ ਬੈਕ”, ਤੇ ਨਾਲ ਹੀ ਜੀ ਨੇ ਪਿਛੇ ਤਾਂਗੇ ਵਿਚ ਬੈਠਿਆਂ ਹੀ ਇਹੋ ਹੇਕ ਲਾਈ । ਅਸੀਂ ਵੀ ਚੀਖੇ : “ਸ਼ੇਮ ਸਾਈਮਨ, ਗੋ ਬੈਕ” । ਇਸ ਗੱਲ ਦੀ ਨ ਅਸਾਨੂੰ ਉਦੋਂ ਸਮਝ ਸੀ ਤੇ ਨ ਹੁਣ ਪਤਾ ਹੈ ਕਿ ਸਾਈਮਨ ਨੇ ਸ਼ਰਮ ਵਾਲੀ ਕੀ ਕਰਤੂਤ ਕੀਤੀ ਹੈ । ਪਰ ਇਸ ਸਾਈਮਨ ਨੂੰ ਦੇਖਣ ਲਈ, ਅਗਲੀ ਕਤਾਰ ਵਿਚ ਖਲੋਤੇ ਅਸੀਂ ਭੀ ਅਤੇ ਅਸਾਡੇ ਪਿਛੇ ਖਲੋਤੇ ਬਾਕੀ ਆਦਮੀ ਭੀ, ਬਹੁਤ ਉਤਾਵਲੇ ਸਨ । p. 63ਪਿੱਛੋਂ ਧੱਕਾ ਜੁ ਪਿਆ ਤਾਂ ਅਸਾਡਾ ਭਾਰ ਅਸਾਡੇ ਅੱਗੇ ਬੰਨ੍ਹੇ ਹੋਏ ਰੋਕੂ-ਰੱਸਿਆਂ ਤੇ ਪੈ ਗਿਆ ਤੇ ਇਉਂ ਪੁਲਸੀ ਹੱਦ-ਬੰਦੀ ਟੁੱਟਣ ਲਗੀ । ਇਸ ਸਮੇਂ, ਮਿਸਟ੍ਰ , ਪੰਜ ਛੇ ਪੁਲਸੀਆਂ ਸਮੇਤ, ਅਸਾਡੇ ਵਲ ਵਧੇ । ਹੈਮਿਲਟਨ ਹਾਰਡਿੰਗ ਦੇ ਹੱਥ ਵਿਚ ਕੋਈ ਤਿੰਨ ਚਾਰ ਫ਼ੁਟ ਲੰਮੀ ਬੈਂਤ ਦੀ ਮੋਟੀ ਸੋਟੀ ਸੀ ਅਤੇ ਪੁਲਸੀਆਂ ਦੇ ਹੱਥਾਂ ਵਿਚ ਸਰਕਾਰੀ । ਹੈਮਿਲਟਨ ਹਾਰਡਿੰਗ ਅਗੇ ਵਧਿਆ, ਪਰ ਕਿਸੇ ਸਿਪਾਹੀ ਨੇ ਡਾਂਗ ਨਹੀਂ ਉਲਾਰੀ । ਹੈਮਿਲਟਨ ਹਾਰਡਿੰਗ ਸੋਟੀ ਉਲਾਰ ਕੇ, ਉਸ ਨੂੰ ਹਵਾ ਵਿਚ ਮਾਰਦਾ, ਜਿਥੇ ਖੜ੍ਹੇ ਸੀ, ਰੱਸੀ ਕੋਲ ਆਇਆ । “ਪੀਛੇ ਹਟੋ, ਗੈੱਟ ਬੈਕ ।” ਉਸ ਸਮੇਂ, ਸਿਰਫ ਇੱਕ ਵਾਰ, ਉਸ ਦੀ ਬੈਂਤ ਲਾਲਾ ਜੀ ਦੀ ਛਤਰੀ ਦੇ ਉਤਲੇ ਪਾਸੇ ਲੱਗੀ । ਬੱਸ ਇਤਨੇ ਚਿਰ ਵਿਚ ਸਾਈਮਨ ਕਮਿਸ਼ਨ ਵਾਲੇ ਸਟੇਸ਼ਨ ਤੋਂ ਕਈ ਮੀਲ ਦੂਰ ਜਾ ਚੁੱਕੇ ਸਨ ਅਤੇ ਅਸੀਂ ਸਾਰੇ ਘਰੋ ਘਰੀ ਮੁੜ ਆਏ ।
In those days the writer of these lines was a student at Government College, Lahore, and on the day the Simon Commission reached Lahore, which would have been toward the end of October, he too went to the railway station with two of his classmates to watch the spectacle. Some two hundred people had already arrived near the station, among them and Pandit Madan Mohan Malaviya. Lala Lajpat Rai had an open umbrella in his hand. I, that is, the writer of these lines, and my companions too, pushed our way in and stood next to Lala Lajpat Rai. The large open ground in front of the station was quite empty, and the police had closed the ways in with a rope cordon. Some ten or fifteen policemen, two white sergeants and a police officer (who, as I learned many years later, was Mr. , I.P., Senior Superintendent of Police, Amritsar) stood behind the cordon blocking our way. The station’s front portico, where passengers come out, was well away from us, at least two hundred yards off. After a while some motor cars, three or four, away to our right, vanished. We suspected that these were the Simon Commission men. Lala called out loudly, “Shame, Simon, go back”, and , seated in a tonga behind us, immediately took up the same refrain. We too shouted, “Shame, Simon, go back”. We did not understand then, and still do not know, what shameful deed Simon had committed. But both we who stood in the front row and the others standing behind us were most impatient to see this Simon. p. 63 When the crowd pushed from behind, our weight fell on the restraining ropes stretched before us, and the police cordon began to give way. At this point Mr. advanced toward us with five or six policemen. Hamilton Harding carried a thick cane some three or four feet long, and the policemen carried their government . Hamilton Harding came forward, but no constable raised his lathi. Raising his cane and swinging it through the air, Hamilton Harding came up to the rope where stood. “Move back, get back.” At that moment his cane struck the top of Lala’s umbrella just once. By then the Simon Commission party had gone several miles from the station, and we all went home.

Notes and glossary for this section (17 notes · 10 terms)

Editors’ notes

1. Context

Section 41 of the 1919 Act called for a statutory commission at the expiration of ten years. The Second Schedule inserted the provision as section 84A of the principal Act. Section 1 of the 1927 amendment changed the period to within ten years. A royal warrant of November 26, 1927, appointed Sir John Simon’s commission. Kapur Singh gives ten years at 58/19 and five years at 62/6–8.

2. Context

The official report of the inaugural sitting of 9 February 1921 records the King’s message read by the Duke of Connaught. It reads “To-day you have beginnings of Swaraj within my Empire”. Kapur Singh’s English note on p. 59 has “the beginning”. The reading edition follows his Panjabi in the body and preserves his English note.

  • Legislative Assembly Debates, vol. 1, February 9, 1921, 14
3. Translation

Kapur Singh’s Panjabi uses “our Empire” and says that “swaraj begins.” His printed English uses “my Empire” and addresses its audience directly. The accompanying note gives the wording of the official report.

4. Context

The Indian Legislative Council passed the Rowlatt Act in March 1919. A Commons answer on 7 April reported that the Governor-General had assented, before the massacre of 13 April. Kapur Singh describes its enforcement after the massacre.

5. Correction

The text gives July 1920. Bal Gangadhar Tilak died on August 1, 1920.

6. Context

In a 2016 retrospective, Tarvinder Singh Chahal attributed the proposal for a royal announcement of a Sikh university to the principal, G. A. Wathan, and linked its failure to the protests against the visit.

7. Context

The 1979 text adds “and values” (ਅਤੇ ਕਦਰਾਂ, 60/8) to the account of the Aligarh and Benares universities and adds “principles” (ਸਿਧਾਂਤ, 60/9) to the proposed Sikh university’s remit. It adds ਭੀ (60/11) and calls Mangal Singh “Akali” (60/13). At 60/18 it has ਕਹਿ where 1972 has ਮਿਥ.

8. Context

The footnote at 60/23–61/29 was added in 1979. It gives Kapur Singh’s account of the Sisganj firing, Lord Irwin’s offer of the Chandni Chowk police station, and Master Tara Singh’s opposition. It closes with Bhartrihari’s verse and Kapur Singh’s Panjabi paraphrase.

9. Open question

At 60/26 and 61/14, the shape of ਫ admits two readings, ਫ਼ਿਰੰਗੀ and ਫਿਰੰਗੀ. The current reading is ਫ਼ਿਰੰਗੀ. Both forms give the same English sense.

10. Context

The 1979 note prints ਕੋਤਵਾਲੀ. (60/29), ਵਿਗ (60/30), ਮਿਰੇ (60/32), ਜਾਵੰਗਾ (60/33), and ਲਏਗਾ. (61/14). The sense suggests ਵਿਚ, ਸਿਰੇ and ਜਾਵੇਗਾ in the three words. Two stops also occur mid-sentence. The note was new in 1979.

11. Correction

This verse on the descent of the Ganges is Nītiśataka 10 in the Sanskrit Documents text and verse 334 in Kosambi’s critical collection. The reading follows the cited Sanskrit Documents version. Kapur Singh’s printing varies in several places, including the opening शिः शर्वि and the damaged विवेकभ्रषृानां. His Panjabi paraphrase invokes Shiva’s matted locks, the Himalayas, and the plains.

12. Context

Kapur Singh knew of these opportunities at first hand and says he will return to them; his account of the London talks and the Cabinet Mission dialogue comes later in the chapter.

  • Kapur Singh, Sāchī Sākhī, 61, 113–18
  • Kapur Singh, Sāchī Sākhī (1972), 51–52, 92–94
13. Context

1979 adds the English gloss (Plural, open Society) to ਬਹੁਕੇਂਦ੍ਰਤ ਸਮਾਜ, “and establish” (ਤੇ ਸਥਾਪਤ ਕਰ) and “taking it for worthless” (ਬੇਮੁੱਲਾ ਸਮਝ ਕੇ), and has ਬਿਲਕੁਲ for ਕੋਈ (61/12). ਕੌਸ਼ਤਭ is printed so in both editions (for kaustubha).

14. Open question

Griffin’s comparison concerns a Jat cultivator contending with Brahmans and Muhammadans; Kapur Singh applies it to the Sikh and writes “Hindus and Muslims.” He cites “(1846) p. 16”; the sentence is on p. 116 of the 1905 printing. His adapted wording stays in the text, by the author’s ruling.

  • Griffin, Ranjit Síngh, 116
15. Correction

In the March 13, 1947 entry, Wavell describes his conversation with Evan Jenkins about Panjab. The source reads “negotiate” and has a comma after “led.” The 1979 note prints “negoliate” and a full stop there. The excerpt begins partway through the diary sentence, after “while”.

  • Wavell, Viceroy’s Journal, March 13, 1947, 427
16. Context

Kapur Singh places the Simon Commission’s arrival in Lahore toward the end of October 1928. His later account identifies Harding at the cordon and places Scott inside the station. The anthology’s calendar gives October 27 for the Commission’s arrival and November 17 for Lajpat Rai’s death. A Commons exchange on November 26 dates the demonstration to October 30. It records Rai saying he received two blows from an officer who did not give his name and the government saying its inquiries found no evidence linking the blows to his death.

17. Open question

Kapur Singh identifies Hamilton Harding at the Lahore cordon and reports a conversation with him over dinner in 1942.

  • Kapur Singh, Sāchī Sākhī (1972)

Glossary

Chittaranjan Das (1870–1925)

ਸੀ. ਆਰ. ਦਾਸ

Bengal Congress leader

Lala Lajpat Rai (1865–1928)

ਲਾਲਾ ਲਾਜਪਤ ਰਾਇ

Congress leader of the Panjab; led the Lahore demonstration against the Simon Commission; died 17 November 1928

Madan Mohan Malaviya (1861–1946)

ਮਾਲਵੀਯ

Congress leader and founder of Banaras Hindu University

Mr Hamilton Harding

ਹੈਮਿਲਟਨ ਹਾਰਡਿੰਗ

Kapur Singh identifies Harding as the officer standing at the Lahore cordon. He repeats the identification in his later published recollection.

  • Gurtej Singh, Sikh Chetnā Te Bhagat Singh, 21–22
Prince Arthur, Duke of Connaught (1850–1942)

ਡਿਊਕ ਆਫ਼ ਕਨਾਟ

Inaugurated the Council of State and Legislative Assembly at Delhi on February 9, 1921, and read the King’s message.

  • Legislative Assembly Debates, vol. 1, February 9, 1921
Professor Niranjan Singh

ਨਿਰੰਜਨ ਸਿੰਘ

Master Tara Singh’s brother, identified by Kapur Singh as one of the leaders of the opposition to the Prince of Wales’s visit.

  • Kapur Singh, Sāchī Sākhī, 60, lines 12–16
  • Durlab Singh, Valiant Fighter, 155–57, for later activity
Sardar Mangal Singh (Ludhiana)

ਮੰਗਲ ਸਿੰਘ

Sikh leader from Ludhiana. Motilal Nehru wrote to him in June 1928 as secretary of the Central Sikh League, requesting representatives for a meeting of the committee that prepared the Nehru Report.

ਸ੍ਵਰਾਜ

self-rule (swaraj).

ਕੌਸ਼ਤਭ

Kaustubha, the jewel that emerged from the ocean when it was churned and that Vishnu desired as an ornament for his chest. See Bhāgavata Purāṇa 8.8.6.

ਡਾਂਗਾਂ

staff or lathi; here the weapon carried by the police

Sāchī Sākhī, VI. Reforms and agitation, 1919–1928. harvardsikh.org/books/sachi-sakhi/part-6

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.