Skip to content
Sāchī Sākhīਸਾਚੀ ਸਾਖੀ

The Communal Award

VII. Lahore, 1928: Lajpat Rai, Saunders, Bhagat Singh

1979 edition, pp. 63–70Section 7 of 13Previous sectionNext section

Release v1.0, an earlier release. Read the latest

ਮਿਸਟਰ , ਸੀਨੀਅਰ ਸੁਪ੍ਰਿਡੈਂਟ ਪੁਲਿਸ, ਜਿਸ ਨੂੰ ਉਸੇ ਸ਼ਾਮ, ਲਾਲਾ ਲਾਜਪਤ ਰਾਇ ਨੂੰ ਡਾਂਗਾਂ ਨਾਲ ਕੁੱਟਣ ਦਾ ਦੋਸ਼ੀ ਥਾਪਿਆ ਗਿਆ, ਇਹ ਸਾਰਾ ਸਮਾਂ ਅਸਾਡੇ ਸੌ ਸੌ ਗਜ਼ ਨੇੜੇ, ਕਿਤੇ ਨਹੀਂ ਸੀ, ਤੇ ਸੁਣਿਆ ਹੈ ਕਿ ਉਹ ਸਾਰਾ ਸਮਾਂ, ਰੇਲਵੇ ਦੇ ਅੰਦਰ, ਪਲੇਟਫ਼ਾਰਮ ਉੱਤੇ, ਹੀ ਮੌਜੂਦ ਰਿਹਾ । ਮਿਸਟਰ , ਅਸਿਸਟੈਂਟ ਸੁਪ੍ਰਿਡੰਟ ਪੁਲਿਸ, ਜਿਸ ਨੂੰ, ਇਸ ਘਟਨਾ ਦੇ ਦੋ ਕੁ ਮਹੀਨੇ ਪਿੱਛੋਂ, ਨੌਜਵਾਨ ਨੈਸ਼ਨਿਲਿਸਟ ਸਿੱਖ, ਨੇ, ਯਾ ਉਸ ਦੇ ਸਾਥੀ ਨੇ, ਮੇਰੀਆਂ ਅੱਖਾਂ ਦੇ ਸਾਹਮਣੇ ਗੋਲੀ ਨਾਲ ਉਡਾ ਦਿੱਤਾ, ਅਤੇ ਨਾਲ ਹੀ ਆਪਣੇ ਸਾਥੀ ਅਫ਼ਸਰ ਨੂੰ ਬਚਾਉਣ ਦਾ ਧਰਮ ਪਾਲਨ ਕਰਦੇ ਸਿੱਖ ਅਤੇ ਇਸੇ ਦੋਸ਼ ਵਿਚ, ਨਿਰਦੋਸ਼ੀ ਨੂੰ, ਮਾਰ ਸੁੱਟਿਆ, ਉਹ ਸਾਂਡਰਸ ਉਸ ਦਿਨ ਸਾਈਮਨ ਕਮਿਸ਼ਨ ਦੀ ਆਮਦ ਉਤੇ ਲਾਹੌਰ ਰੇਲਵੇ ਸਟੇਸ਼ਨ ਦੇ ਪੰਜ ਪੰਜ ਮੀਲ ਨੇੜੇ ਕਿਤੇ ਨਹੀਂ ਸੀ ।
, the Senior Superintendent of Police, who that very evening was pronounced guilty of beating Lala Lajpat Rai with lathis, had been nowhere within a hundred yards of us throughout, and I have heard that he remained inside the railway station, on the platform, the whole time. , the Assistant Superintendent of Police, whom some two months after this incident the young nationalist Sikh , or his companion, shot dead before my eyes, also killing the innocent , a Sikh doing his duty by trying to save his fellow officer and guilty only of that, had been nowhere within even five miles of Lahore Railway Station on the day the Simon Commission arrived.
ਜਦੋਂ ਮੈਂ ਤੇ ਮੇਰੇ ਸਾਥੀ ਮੁੜ ਕੇ ਕਾਲਜ ਆਏ ਤਾਂ ਅਜੇ ਅਸਾਡਾ ਇੱਕ ਲੈਕਚਰ, ਪ੍ਰੋਫ਼ੈਸਰ ਦਾ, ਰਹਿੰਦਾ ਸੀ । ਅਸੀਂ ਚੁੱਪ-ਚੁਪਾਤੇ, ਪਿਛਲੇ ਦਰਵਾਜਿਉਂ ਕਮਰੇ ਵੜੇ ਤਾਂ ਪ੍ਰੋਫ਼ੈਸਰ ਫ਼ਰਥ ਨੇ ਅਸਾਨੂੰ ਦੇਖ ਲਿਆ ਤੇ ਉੱਚੀ ਜੈਕਾਰਾ ਛੱਡਿਆ : “ਸ਼ੇਮ ਸ਼ੈਮਨ, ਗੋ ਬੈਕ ।” ਜਿਵੇਂ ਕਿ ਕੁਦਰਤੀ ਸੀ, ਮੈਂ ਤੇ ਮੇਰਾ ਸਾਥੀ ਘਬਰਾ ਗਏ, ਪਰ ਪ੍ਰੋਫ਼ੈਸਰ ਫ਼ਰਥ ਨੇ ਹੱਸ ਕੇ ਅਸਾਡਾ ਦਿਲ ਠਿਕਾਣੇ ਕਰ ਦਿੱਤਾ । ਪ੍ਰੋਫ਼ੈਸਰ ਫ਼ਰਥ ਸ਼ਬਦ- ਉਚਾਰਣ ਬੋਧ (Phonetics) ਦੇ ਮਾਹਿਰ ਸਨ ਅਤੇ ਰਹੱਸਯ ਉਨ੍ਹਾਂ ਦੇ “ਸ਼ੇਮ, ਸ਼ੈਮਨ ਗੋ ਬੈਕ” ਦਾ ਇਤਨਾ ਹੀ ਸੀ ਕਿ ਅਸਾਂ ਭੀ, ਬਾਕੀ ਲੋਕਾਂ ਨਾਲ ਰਲ ਕੇ, ਰੇਲਵੇ ਸਟੇਸ਼ਨ ਉੱਤੇ, “ਸ਼ੇਮ ਸ਼ੈਮਨ” ਕਹਿ ਕੇ “ਸਾਈਮਨ” ਸ਼ਬਦ ਦਾ ਅਸ਼ੁੱਧ ਉਚਾਰਣ ਕੀਤਾ ਹੋਵੇਗਾ ਅਤੇ ਇਉਂ ਪ੍ਰੋਫ਼ੈਸਰ ਫ਼ਰਥ ਕੋਲੋਂ ਪ੍ਰਾਪਤ ਕੀਤੀ ਸਿੱਖਿਆ ਦਾ ਅਨਾਦਰ ਕੀਤਾ ਹੋਵੇਗਾ । ਅਸਾਡੇ ਸਾਈਮਨ ਕਮਿਸ਼ਨ ਦੇ ਬਰਖ਼ਿਲਾਫ਼ ਨਾਹਰੇ ਲਾਉਣ ਉੱਤੇ ਕੋਈ ਇਅਤਰਾਜ਼ ਉਨ੍ਹਾਂ ਨੂੰ ਨਹੀਂ ਸੀ, ਸਵਾਏ ਅਸ਼ੁੱਧ ਸ਼ਬਦ-ਉਚਾਰਣ ਦੇ ।
When my companions and I returned to college, we still had one lecture to attend, ’s. We slipped quietly into the room through the back door, but Professor Firth saw us and hailed us loudly, “Shame, Shaiman, go back.” Naturally, my companion and I were alarmed, but Professor Firth laughed and put us at ease. Professor Firth was an expert in the science of pronunciation (Phonetics), and the point of his “Shame, Shaiman, go back” was simply that, joining the others at the railway station, we must have mispronounced “Simon” as “Shaiman” and thus dishonored the instruction we had received from Professor Firth. He had no objection to our shouting slogans against the Simon Commission, apart from our faulty pronunciation.
ਉਸੇ ਸ਼ਾਮ, ਮੋਰੀ ਦਰਵਾਜ਼ੇ ਦੇ ਬਾਹਰ, ਲਾਹੌਰ ਵਿਚ, ਇਕ ਪਬਲਿਕ ਜਲਸਾ ਹੋਇਆ, ਜਿਸ ਵਿਚ ਲਾਲਾ ਲਾਜਪਤ ਰਾਇ, ਆਪਣੇ “” ਬਿਰੁਦ ਦੀ ਪੈਜ ਰੱਖਦੇ ਹੋਏ ਗਰਜੇ : “ਅੱਜ ਜਿਹੜੀਆਂ ਲਾਠੀਆਂ ਅਸਾਡੀਆਂ ਛਾਤੀਆਂ ਤੇ p. 64ਵੱਜੀਆਂ ਹਨ, ਉਹ ਉਤਨੇ ਹੀ ਕਿੱਲ ਅੰਗ੍ਰੇਜ਼ੀ ਸਾਮਰਾਜ ਦੀ ਲਾਸ਼ ਦੇ ਤਾਬੂਤ ਵਿਚ ਠੁੱਕ ਗਏ ਹਨ ।” ਇੱਥੇ ਲਾਲਾ ਜੀ ਨੇ ਸਪੱਸ਼ਟ ਦੋਸ਼ ਲਗਾਇਆ ਕਿ ਉਨ੍ਹਾਂ ਦੀ ਛਾਤੀ ਉਪਰ ਮਿਸਟਰ ਸਕਾਟ ਨੇ ਡਾਂਗਾਂ ਮਾਰੀਆਂ ਹਨ ।
That same evening a public meeting was held outside Mori Gate in Lahore, where Lala Lajpat Rai, living up to his title of “,” thundered, “The lathis that p. 64 struck our chests today have driven as many nails into the coffin of the corpse of the British Empire.” Here Lala expressly accused Mr. Scott of striking his chest with lathis.
ਸੰਨ 1942 ਵਿਚ, ਜਦੋਂ ਕਿ ਮੈਂ ਕਰਨਾਲ ਜ਼ਿਲੇ ਦਾ ਡਿਪਟੀ ਕਮਿਸ਼ਨਰ ਸੀ ਅਤੇ ਮਿਸਟਰ ਹੈਮਿਲਟਨ ਹਾਰਡਿੰਗ, ਅੰਬਾਲਾ ਰੇਂਜ ਦੇ ਡੈਪੂਟੀ ਇਨਸਪੈਕਟਰ ਜਨਰਲ ਪੁਲਿਸ, ਤਾਂ ਇਕ ਸਮੇਂ ਅਸੀਂ ਇਕੱਠੇ ਰਾਤ ਦਾ ਖਾਣਾ ਖਾ ਰਹੇ ਸਾਂ, ਕਿ ਉਨ੍ਹਾਂ ਮੈਨੂੰ ਇਹ ਕਥਾ ਸੁਣਾਈ, ਕਿ ਸੰਨ 1928 ਵਿਚ, ਸਾਈਮਨ ਕਮਿਸ਼ਨ ਦੀ ਆਮਦ ਵੇਲੇ ਹਵਾ ਵਿਚ ਬੈਂਤ ਉਸ ਨੇ ਘੁਮਾਈ ਸੀ, ਜੋ ਕਿ ਲਾਲਾ ਲਾਜਪਤ ਰਾਇ ਦੀ ਛਤਰੀ ਉੱਤੇ ਜਾ ਲਗੀ ਸੀ । ਉਸ ਦਸਿਆ ਕਿ ਮਿਸਟ੍ਰ ਸਕਾਟ ਉਸ ਸਾਰੇ ਸਮੇਂ ਅੰਦਰ ਰੇਲਵੇ ਪਲੇਟਫ਼ਾਰਮ ਉੱਤੇ ਹੀ ਰਿਹਾ ਸੀ ਅਤੇ ਲਾਲਾ ਲਾਜਪਤ ਰਾਇ ਨੇ ਅਪਣੀ ਇਕ ਪੁਰਾਣੀ ਤੇ ਜ਼ਾਤੀ ਕਿੜ ਕੱਢਣ ਲਈ (ਜਿਸ ਦਾ ਕਿ ਵਰਨਣ ਵਿਸਤਾਰ ਲਾਲਾ ਜੀ ਦੀ ਉੱਚ ਕੀਰਤੀ ਵਿਚ ਕਿਵੇਂ ਭੀ ਵਾਧਾ ਨਹੀਂ ਕਰ ਸਕਦਾ), ਸਕਾਟ ਦੇ ਖ਼ਿਲਾਫ਼ ਇਹ ਕਹਾਣੀ ਘੜ ਲਈ ਸੀ ਕਿ ਸਕਾਟ ਨੇ ਲਾਲਾ ਜੀ ਦੀ ਛਾਤੀ ਤੇ ਡਾਂਗਾਂ ਮਾਰੀਆਂ । ਮੈਂ ਉਸ ਵੇਲੇ ਹੈਮਿਲਟਨ ਹਾਰਡਿੰਗ ਨੂੰ ਇਹ ਪ੍ਰਗਟ ਨਾ ਕੀਤਾ, ਕਿ ਚੌਦਾਂ ਵਰ੍ਹੇ ਪਹਿਲਾਂ, ਮੈਂ ਇਹ ਸਭ ਗੱਲਾਂ ਆਪ ਅੱਖੀਂ ਡਿੱਠੀਆਂ ਸਨ, ਪਰ ਮੇਰੇ ਮਨ ਵਿਚ ਇਸ ਅੰਗ੍ਰੇਜ਼ ਅਫ਼ਸਰ ਦੀ ਸਚਾਈ ਦਾ ਡੂੰਘਾ ਪ੍ਰਭਾਵ ਪਿਆ, ਕਿ ਚੌਦਾਂ ਵਰ੍ਹੇ ਬੀਤਣ ਪਿੱਛੋਂ ਭੀ, ਜਦੋਂ ਕਿ ਇਸ ਘਟਨਾ ਦੇ ਬੜੇ ਦੁਖਾਂਤਕ ਸਿੱਟੇ ਨਿਕਲ ਚੁਕੇ ਹਨ, ਇਹ ਆਦਮੀ ਸਤਯ ਨੂੰ ਵਧਾ ਘਟਾ ਨਹੀਂ ਰਿਹਾ ।*
In 1942, when I was Deputy Commissioner of Karnal district and Mr. Hamilton Harding was Deputy Inspector General of Police for the Ambala Range, we were dining together on one occasion when he told me that, at the Simon Commission’s arrival in 1928, it was he who had swung the cane through the air and struck Lala Lajpat Rai’s umbrella. He said that Mr. Scott had remained on the railway platform throughout and that Lala Lajpat Rai, to settle an old personal grudge (a full account of which could do nothing to increase Lala’s high renown), had invented the story that Scott had beaten him on the chest with lathis. I did not tell Hamilton Harding then that I had witnessed all this myself fourteen years earlier, but this English officer’s truthfulness impressed me deeply, for even after fourteen years, when the incident had produced such tragic consequences, this man was neither adding to nor subtracting from the truth.
p. 64* ਸੰਨ 1978 ਦੇ ਆਰੰਭ ਵਿਚ, ਲੇਖਕ ਨਾਲ ਸਹਿਜਸੁਭਾ ਗੱਲਾਂਬਾਤਾਂ ਕਰਦਿਆਂ, ਚੰਡੀਗੜ੍ਹ ਹਾਈਕੋਰਟ ਦੇ ਪ੍ਰਸਿੱਧ ਵਕੀਲ ਤੇ ਸਿੱਖ ਲੀਡਰ, ਸਰਦਾਰ ਦਲੀਪ ਸਿੰਘ ਕੰਗ, ਨੇ ਕਿਹਾ, “ਮੈਂ ਤੁਹਾਨੂੰ ਇਕ ਬੜੀ ਇੰਟਰੈਸਟਿੰਗ ਗੱਲ ਸੁਣਾਵਾਂ ? ਜਦੋਂ ਸਾਈਮਨ ਕਮਿਸ਼ਨ ਲਾਹੌਰ ਸਟੇਸ਼ਨ ਉਤੇ ਪੁਜਾ ਸੀ, ਮੈਂ ਓਦੋਂ ਲਾਲਾ ਲਾਜਪਤ ਦੇ ਬਿਲਕੁਲ ਨੇੜੇ ਖੜ੍ਹਾ ਸੀ.... ...” ਇਉਂ ਉਪ੍ਰੋਕਤ ਘਟਨਾ ਦੀ ਇੰਨ ਬਿੰਨ ਪ੍ਰੋਢਤਾ ਕਰ ਦਿਤੀ । — ਕ. ਸ.
* In early 1978, in casual conversation with the author, Sardar Dalip Singh Kang, a prominent Chandigarh High Court lawyer and Sikh leader, said, “Shall I tell you something very interesting? When the Simon Commission arrived at Lahore station, I was standing right beside Lala Lajpat …” In this way he confirmed the foregoing account in every detail. — K. S.
ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ਤੋਂ ਤਿੰਨ ਕੁ ਹਫ਼ਤੇ ਪਿਛੋਂ ਹੀ ਲਾਲਾ ਲਾਜਪਤ ਰਾਇ ਦੀ, ਉਨ੍ਹਾਂ ਦੇ ਪੁਰਾਣੇ ਦੀਰਘ ਰੋਗ, ਨਿਯੂਨ-ਹ੍ਰਿਦਯ ਗਤੀ ਦੁਆਰਾ, ਦਿਲ ਦੀ ਧਾਪ ਬੰਦ ਹੋਣ ਕਾਰਨ, ਮ੍ਰਿਤੂ ਹੋ ਗਈ ਤਾਂ ਦੋ ਹਿੰਦੂ ਕਾਂਗਰਸੀ ਡਾਕਟਰਾਂ ਨੇ ਇਹ ਸਰਟੀਫ਼ਿਕੇਟ ਦੇ ਦਿਤਾ ਕਿ ਇਸ ਮ੍ਰਿਤੂ ਦਾ ਕਰਤਰੀ ਕਾਰਣ (Efficient cause) ਉਹ ਡਾਂਗਾਂ ਦੀਆਂ ਸੱਟਾਂ ਹੀ ਹਨ, ਜਿਹੜੀਆਂ ਕਿ ਤਿੰਨ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਵੱਜੀਆਂ ਸਨ । ਨਿਰਸੰਦੇਹ ਇਨ੍ਹਾਂ ਕਾਂਗਰਸੀ ਡਾਕਟਰਾਂ ਨੂੰ ਗਿਆਨ ਸੀ ਕਿ ਮਨੋਕਲਪਤ ਡਾਂਗਾਂ ਦੀਆਂ ਸੱਟਾਂ ਨਾਲੋਂ ਵਧੇਰੇ ਮੰਨਣਯੋਗ ਕਰਤਰੀ ਕਾਰਣ, ਲਾਲਾ ਜੀ ਦੀ ਮ੍ਰਿਤੂ ਦਾ, ਉਹ ਮਾਨਸਕ ਚਿੰਤਾ ਤੇ ਭੈ ਸੀ, ਜਿਹੜਾ ਕਿ ਉਨ੍ਹਾਂ ਨੂੰ ਅੰਦਰੋ ਅੰਦਰ ਖਾਈ ਜਾਂਦਾ ਸੀ ਕਿ ਹੁਣ ਉਨ੍ਹਾਂ ਦੀ ਜਨਤਕ ਕੀਰਤੀ, ਪਬਲਿਕ ਜੀਵਨ ਅਤੇ ਨਿੱਜੀ ਸੋਭਾ ਦਾ ਅੰਤ ਹੋਣ ਹੀ ਵਾਲਾ ਹੈ, ਜਿਸ ਸਥਿਤੀ ਬਾਬਤ ਕਿ “ਭਾਗਵਦਗੀਤਾ” ਵਿਚ ਅੰਕਤ ਹੈ : p. 65“” (ਜਿਥੇ ਨੇਕਨਾਮੀ ਨਾਲ ਦਿਨ ਕਟੇ ਹੋਣ ਉਥੇ ਸਾਰਾ ਪਾਜ ਉੱਘੜ ਜਾਵੇ ਅਤੇ ਅਪਕੀਰਤੀ ਨਾਲ ਜਿਊਣਾ ਪਵੇ, ਤਦ ਮਰ ਜਾਣਾ ਹੀ ਠੀਕ ਹੈ) ।
When Lala Lajpat Rai died only some three weeks after the Simon Commission reached Lahore, his heart having ceased to beat owing to his longstanding condition of diminished cardiac activity, two Hindu Congress doctors certified that the efficient cause of his death was indeed the blows from lathis that had struck him three weeks earlier. No doubt these Congress doctors knew that a more credible efficient cause of Lala’s death than the imagined blows from lathis was the anxiety and fear eating away at him, that his public renown, public life, and personal reputation were about to come to an end. Of such a situation the Bhagavad Gita says, p. 65 “For one held in honor, dishonor is worse than death” (when one has lived in good repute, and then the whole pretense is exposed and one must live in disgrace, it is better to die).
ਇਹ ਵਾਰਤਾ, ਸੰਖੇਪ ਰੂਪ ਵਿਚ, ਮਾਸਟਰ ਤਾਰਾ ਸਿੰਘ ਜੀ ਦੀ, ਆਪਣੇ ਦੈਨਿਕ ਅਖ਼ਬਾਰ, “ਅਕਾਲੀ ਤੇ ਪ੍ਰਦੇਸੀ”, ਅੰਮ੍ਰਿਤਸਰ, ਦੇ 30 ਮਾਰਚ, ਸੰਨ 1928 ਦੇ ਅੰਕ ਵਿਚ, ਲਿਖੀ ਹੋਈ ਇਸ ਪ੍ਰਕਾਰ ਹੈ :
Master Tara Singh gives the following brief account of this episode in the March 30, 1928, issue of his Amritsar daily, Akali te Pardesi:
“ਲਾਲਾ ਲਾਜਪਤ ਰਾਇ ਦੀ ‘ਪੀਪਲਸ ਸਰਵੈਂਟਸ ਸੋਸਾਇਟੀ’ ਨੇ ਮਜ਼ਹਬੀਆਂ, ਰਮਦਾਸੀਆਂ ਤੇ ਹੋਰ ਅਛੂਤ ਆਖੇ ਜਾਂਦੇ ਸਿੰਘਾਂ ਨੂੰ ਪਤਿਤ ਕਰਨ ਦੀ ਲਹਿਰ ਸ਼ੁਰੂ ਕੀਤੀ ਹੋਈ ਹੈ । ਜਿਸ ਤਰ੍ਹਾਂ ਪਹਿਲਾਂ, ਇਸੇ ਮੰਤਵ ਨਾਲ, ਆਰੀਆ ਸਮਾਜੀਆਂ ਨੇ ਸਕੂਲ ਖੋਹਲ ਕੇ ਆਪਣੀ ਚਾਲ ਤੇ ਪਰਦਾ ਪਾਣ ਲਈ ਕਿਸੇ ਦਾ ਨਾਮ ‘ਭਾਰਤੀ ਸਕੂਲ’ ਅਤੇ ਕਿਸੇ ਦਾ ‘ਪਬਲਿਕ ਸਕੂਲ’ ਰਖਿਆ ਸੀ, ਉਸੇ ਤਰ੍ਹਾਂ ਹੁਣ ਇਸ ‘ਪੀਪਲਸ ਸੋਸਾਇਟੀ’ ਦੇ ਪਰਦੇ ਥਲੇ ਫਿਰ ਇਹ ਕਹਿੰਦੇ ਹਨ ਕਿ ਅਸੀਂ ਤਾਂ ਅਛੂਤਾਂ ਨੂੰ ਉੱਚਾ ਕਰ ਰਹੇ ਹਾਂ । ਸਾਡਾ ਕਿਸੇ ਧਰਮ ਨਾਲ ਵਾਸਤਾ ਨਹੀਂ । ਪਰ ਜਦ ਪਿੰਡਾਂ ਵਿਚ ਜਾਂਦੇ ਹਨ ਤਾਂ ਸਿੱਖ ਗੁਰੂਆਂ ਵਿਰੁਧ ਪ੍ਰਚਾਰ ਕਰਦੇ ਹਨ ਤੇ ਸਿੱਖ ਧਰਮ ਉਤੇ ਹਮਲੇ ਕਰਦੇ ਹਨ ਅਤੇ ਅਸਾਡੇ ਕਈ ਪਿੰਡਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾ ਦਿਤਾ ਗਿਆ ਹੈ ਅਤੇ ਉਹ ਲੋਕ ਜੋ ਪਹਿਲਾਂ ਗੁਰੂ ਦੇ ਸ਼ਬਦ ਪੜ੍ਹਦੇ ਸਨ ਅੱਜ ਆਰੀਆ ਸਮਾਜੀ ਗ਼ਜ਼ਲਾਂ ਪੜ੍ਹ ਰਹੇ ਹਨ ।......ਸ਼ੋਕ ਦੀ ਗੱਲ ਹੈ ਕਿ ‘ਪੀਪਲਸ ਸਰਵੈਂਟਸ ਸੋਸਾਇਟੀ’ ਜੋ ਇਕ ਪੋਲੀਟੀਕਲ ਜਮਾਤ ਹੈ, ਇਸ ਤਰ੍ਹਾਂ ਸਿੱਖਾਂ ਵਿਰੁੱਧ ਪ੍ਰਚਾਰ ਕਰ ਰਹੀ ਹੈ । ਲਾਲਾ ਲਾਜਪਤ ਰਾਇ ਨੇ ਲਗ ਪਗ ਸੱਤਰ ਹਜ਼ਾਰ ਰੁਪਇਆ ਅਮ੍ਰੀਕਾ ਦੇ ਸਿੰਘਾਂ ਤੋਂ ਸੰਨ 1914-15 ਦੇ ਕੈਦੀ ਸਿੰਘਾਂ ਦੇ ਪਰਵਾਰਾਂ ਦੀ ਸਹਾਇਤਾ ਲਈ ਲਿਆਂਦਾ ਸੀ । ਉਹ ਰੁਪਈਆ ਕਿਸੇ ਦੇ ਘਰ ਨਹੀਂ ਪੁੱਜਾ । ਸ਼ਾਇਦ ਇਹ ਰੁਪਈਆ ਹੀ ‘ਪੀਪਲਸ ਸੁਸਾਇਟੀ’, ਇਸ (ਸਿੱਖੀ ਵਿਰੁਧ) ਕੰਮ ਲਈ ਵਰਤ ਰਹੀ ਹੈ । ਇਸ ਵਾਸਤੇ ਅਸੀਂ ਅਮ੍ਰੀਕਾ ਕੈਨੇਡਾ ਨਿਵਾਸੀ ਖ਼ਾਲਸਾ ਜੀ ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਅਪਣੇ ਰੁਪਏ ਦਾ ਹਿਸਾਬ ਪੁੱਛਣ ਤੇ ਜੇ ਫ਼ਹਿਰਿਸਤ ਘਲ ਦੇਣ ਤੇ ਠੀਕ ਪੂਰਾ ਪੂਰਾ ਲਿਖ ਘਲਣ......ਤਾਂ ਅਸੀਂ ਉਹ ਲਾਲਾ ਜੀ ਤੋਂ ਵਸੂਲ ਭੀ ਕਰ ਸਕਦੇ ਹਾਂ ।”
“Lala Lajpat Rai’s ‘People’s Servants Society’ has started a campaign to make the Mazhabis, Ramdasias, and other Singhs called untouchables abandon their faith. Just as the Arya Samajists previously opened schools for this very purpose and covered their real intentions by naming one the ‘Bharati School’ and another the ‘Public School,’ so now, under cover of this ‘People’s Society,’ they again say, ‘We are only uplifting the untouchables. We have nothing to do with any religion.’ But when they go into the villages they speak against the Sikh Gurus and attack the Sikh faith. In several of our villages the installation of the Guru Granth Sahib has been discontinued, and people who used to read the Guru’s hymns now read Arya Samaj ghazals. … It is a matter of regret that the ‘People’s Servants Society,’ a political organization, should be campaigning against the Sikhs in this way. Lala Lajpat Rai had brought back about seventy thousand rupees from the Singhs in America to support the families of the Singhs imprisoned in 1914–15. That money reached no one’s home. Perhaps this is the very money the ‘People’s Society’ is using for this work (against Sikhi). We therefore put the Khalsa in America and Canada on notice to ask for an accounting of their money. If they send a list and set out the exact amounts in full … then we may be able to recover the money from Lala as well.”
ਸਿਤੰਬਰ, 1928 ਵਿਚ ਤਿੰਨ ਵਾਰ, ਮਾਸਟਰ ਤਾਰਾ ਸਿੰਘ ਜੀ ਨੇ, ਲਾਲਾ ਲਾਜਪਤ ਰਾਇ ਨੂੰ ਲਿਖਿਆ ਕਿ ਉਸ ਸੱਤਰ ਹਜ਼ਾਰ ਰੁਪਏ ਦੀ ਸਿੱਖਾਂ ਦੀ ਅਮਾਨਤ ਦਾ ਵੇਰਵਾ ਦਿਤਾ ਜਾਵੇ ਅਤੇ ਚੈਲੰਜ ਕੀਤਾ ਕਿ “ਪੀਪਲਸ ਸੋਸਾਇਟੀ” ਇਸੇ ਅਮਾਨਤੀ ਰੁਪਏ ਨੂੰ ਖੁਰਦ ਬੁਰਦ ਕਰ ਕੇ ਲਾਲਾ ਜੀ ਨੇ ਬਣਾਈ ਹੈ, ਪਰ ਲਾਲਾ ਜੀ ਨੇ ਕੋਈ ਉੱਤਰ ਨਾ ਦਿਤਾ । ਅਕਤੂਬਰ ਦੇ ਅੰਤ ਯਾ ਨਵੰਬਰ ਦੇ ਵਿਚ ਮਾਸਟਰ ਜੀ ਨੇ ਲਾਲਾ ਜੀ ਨੂੰ ਕਾਨੂੰਨੀ ਨੋਟਿਸ ਦਿਤਾ, ਕਿ ਕਿਉਂ ਨਾ ਲਾਲਾ ਜੀ ਉਤੇ ਅਮਾਨਤ ਵਿਚ ਖ਼ਿਆਨਤ ਅਤੇ ਗੰਭੀਰ ਭ੍ਰਸ਼ਟਾਚਾਰ ਦੇ ਦੋਸ਼ਾਂ ਦਾ ਮੁਕੱਦਮਾ ਚਲਾਇਆ ਜਾਵੇ, ਜਿਸ ਦਾ ਕੋਈ ਉੱਤ੍ਰ ਲਾਲਾ ਜੀ ਨੇ ਨਾ ਦਿਤਾ, ਪਰ ਜਿਹੜਾ ਨੋਟਿਸ ਲਾਲਾ ਜੀ ਨੂੰ ਅੰਦਰੋ ਅੰਦਰ ਘੁਣ ਵਾਂਗੂ ਖਾ ਗਿਆ ਅਤੇ 17 ਨਵੰਬਰ, ਸੰਨ 1928 ਨੂੰ “ਪੰਜਾਬ ਕੇਸਰੀ,” ਲਾਲਾ ਜੀ p. 66ਦੀ, ਦਿਲ ਦੀ ਧਾਪ ਬੰਦ ਹੋਣ ਕਾਰਣ, ਮ੍ਰਿਤੂ ਹੋ ਗਈ । ਇਸ ਤਰ੍ਹਾਂ ਦੇ ਫੁੱਲਾਂ ਨੂੰ ਫਲ ਲਗੇ ਤੇ ਬਾਂਝ ਵਿਧਵਾ ਦੇ ਸਪੁਤ੍ਰ ਦਾ ਵਿਵਾਹ ਸੰਸਕਾਰ ਹੋਇਆ । ਲਾਲਾ ਜੀ ਦੀ ਮ੍ਰਿਤੂ ਪਿਛੋਂ, ਜਦੋਂ ਉਨ੍ਹਾਂ ਦੀ ਅੰਤਮ ਵਸੀਅਤ ਖੋਹਲ ਕੇ ਪੜ੍ਹੀ ਗਈ, ਤਾਂ ਉਸ ਵਿਚ ਲਿਖਿਆ ਹੋਇਆ ਸੀ ਕਿ “ਨਾ ਤਾਂ ਕੋਈ ਰੱਬ ਤੇ ਪਰਮਾਤਮਾ ਹੈ, ਅਤੇ ਨਾ ਹੀ ਕਿਸੇ ਧਰਮ, ਅਸੂਲ, ਸ਼ੁਭਆਚਾਰ ਦਾ ਸੰਸਾਰ ਦੀ ਤਾਰੀਖ਼ ਵਿਚ ਵਜੂਦ ਹੈ ।” ਇਕ ਕਾਂਗਰਸੀ ਦੇਵੀ ਨੇਤਾ, ਸਰਲਾ ਦੇਵੀ ਚੌਧਰੀ, ਇਸ ਸਮੇਂ ਲਾਹੌਰ ਪਧਾਰੀ ਤੇ ਇਹ ਬਿਆਨ ਅਖ਼ਬਾਰਾਂ ਵਿਚ ਛਪਵਾ ਕੇ, ਮੁੜਦੇ ਪੈਰੀਂ ਆਪਣੇ ਸਹੁਰੇ ਘਰ, ਕਲਕੱਤੇ ਚਲੀ ਗਈ : “ਲਾਲਾ ਜੀ ਨੂੰ ਦੁਸ਼ਟ ਸਕਾਟ ਫ਼ਿਰੰਗੀ ਨੇ ਡਾਂਗਾਂ ਮਾਰ ਕੇ ਕਤਲ ਕਰ ਦਿਤਾ ਹੈ । ਕੀ ਪੰਜਾਬ ਦਾ ਮਰਦਊਪੁਣਾ ਬਿਲਕੁਲ ਨਿਪੁੰਸਕ ਬਣ ਚੁਕਾ ਹੈ ?”
In September 1928, Master Tara Singh wrote three times to Lala Lajpat Rai requesting a full account of the seventy thousand rupees entrusted to him by the Sikhs, and charged that Lala had founded the “People’s Society” by misappropriating that very money. Lala gave no reply. Toward the end of October or at the beginning of November, Master ji served Lala with a legal notice asking why he should not be prosecuted for breach of trust and serious corruption. Lala gave no reply, but the notice ate away at him like a worm, and on November 17, 1928, the “Lion of the Panjab,” Lala Lajpat Rai, p. 66 died when his heart ceased to beat. Thus the flowers of the bore fruit, and the worthy son of a barren widow was married. After Lala’s death, his last will was opened and read, and it was found to say that “there is neither God nor a Supreme Being, and there has never been any religion, principle, or moral conduct in the history of the world.” At that time Sarla Devi Chaudhurani, a Congress woman leader, graced Lahore with her presence and, after having the following statement printed in the newspapers, promptly went back to the home of her husband’s family in Calcutta: “Lala has been beaten to death with lathis by that wicked European, Scott. Has Panjab’s manhood become utterly impotent?”
ਸ੍ਰੀਮਤੀ ਜੀ ਤਾਂ ਇਹ ਇਸਤ੍ਰਤਵ ਮਈ, ਕਾਮਨੀ ਸਹਚ੍ਰਸਯ, ਪ੍ਰਸ਼ਨ ਕਰ ਕੇ ਸੋਨ ਸੁਨਹਿਰੀ ਬੰਗਾਲੇ ਦੇਸ਼ ਪਹੁੰਚ ਗਏ ਤੇ ਪੰਜਾਬ ਦਾ ਮਰਦਊਪੁਣਾ, ਬਾਲ ਭਗਤ ਸਿੰਘ, ਜਿਸ ਨੂੰ ਕਿ ਨੈਸ਼ਨਿਲਿਸਟ ਸਿੱਖੀ, ਆਪਣੇ ਚਾਚੇ ਕੋਲੋਂ, ਤੇ ਦੇਸ਼ ਭਗਤੀ ਆਪਣੇ ਪਿਤਾ, ਸਿ: ਕੋਲੋਂ, ਵਿਰਸੇ ਵਿਚ ਮਿਲੀ ਸੀ, ਦੇ ਸਰਲ ਹਿਰਦੇ ਵਿਚ ਪ੍ਰਜ੍ਵਲਤ ਹੋ ਉਠਿਆ । ਥੋਹੜਾ ਸਮਾਂ ਹੀ ਬੀਤਿਆ ਸੀ, ਕਿ ਦਸੰਬਰ ਦੇ ਅੰਤ ਦੇ ਦਿਨ ਸਨ, ਕਿ ਮੈਂ ਤੇ ਕੁਝ ਹੋਰ ਵਿਦਿਆਰਥੀ, ਗਵਰਨਮੈਂਟ ਕਾਲਜ ਦੇ “ਨੀਊ ਹੋਸਟਲ” ਦੀ ਧੁਰ ਛੱਤ ਉਤੇ ਬੈਠੇ ਪੜ੍ਹ ਰਹੇ ਸੀ, ਯਾ ਪੜ੍ਹਨ ਦਾ ਬਹਾਨਾ ਬਣਾ ਕੇ, ਹੇਠਾਂ ਚੌਕ ਵਿਚ, ਜਿਥੇ ਕਿ ਡੀ. ਏ. ਵੀ. ਕਾਲਜ ਦਾ ਖੂੰਜਾ ਲਗਦਾ ਸੀ ਅਤੇ ਜਿਸ ਦੇ ਸਾਹਮਣੇ ਡਿਸਟ੍ਰਿਕਟ ਪੁਲਿਸ ਦਾ ਦਫ਼ਤਰ ਸੀ, ਲੋਕਾਂ, ਮੋਟਰਾਂ, ਟਾਂਗਿਆਂ ਦੀ ਆਵਾ-ਜਾਈ ਦੇਖ ਰਹੇ ਸੀ, ਕਿ ਠਾਹ ਠਾਹ ਦੋ ਗੋਲੀਆਂ ਚੱਲੀਆਂ ਤੇ ਪੁਲਿਸ ਦੇ ਦਫ਼ਤਰੋਂ ਇਕ ਅੰਗ੍ਰੇਜ਼ ਨਿਕਲ ਕੇ, ਆਪਣੇ ਮੋਟਰਸਾਈਕਲ ਉਤੇ ਚੜ੍ਹਣ ਲਗਾ, ਮਰ ਕੇ ਭੋਇੰ ਤੇ ਡਿਗਦਾ ਅਸਾਂ ਡਿੱਠਾ । ਫੇਰ ਇਕ ਸਿੱਖ ਪੁਲਸੀਆ, ਡੀ. ਏ. ਵੀ. ਕਾਲਜ ਤੇ ਡੀ. ਏ. ਵੀ. ਹੋਸਟਲ ਵਾਲੀ ਕੰਧ ਦੇ ਖੂੰਜੇ ਵਲ ਨੂੰ ਨੱਸਾ ਤਾਂ ਜੁ ਗੋਲੀ ਚਲਾਉਣ ਵਾਲੇ ਨੂੰ ਫੜ ਲਏ । ਠਾਹ ਕਰ ਕੇ ਗੋਲੀ ਉਸ ਨੂੰ ਵੀ ਵੱਜੀ ਤੇ ਉਹ ਭੀ ਮਰ ਕੇ ਭੋਇੰ ਡਿੱਗਾ । ਇਤਨੇ ਨੂੰ ਰੌਲਾ ਗੌਲਾ ਢੇਰ ਪੈ ਗਿਆ ਤੇ ਸਾਰਾ ਚੌਕ ਲੋਕਾਂ ਨਾਲ ਤੇ ਪੁਲਿਸ ਨਾਲ ਭਰ ਗਿਆ ।
The lady went back to golden Bengal after posing this question, so full of womanliness and suggestions of female companionship. Panjab’s manhood flared up in the simple heart of the young Bhagat Singh, who had inherited nationalist Sikhi from his uncle and patriotism from his father, S. . Only a little time had passed, and it was toward the end of December, when some other boys and I were sitting on the very top of Government College’s New Hostel studying, or pretending to study while watching the people, cars and tongas passing through the square below, where D.A.V. College formed a corner and the District Police Office stood opposite, when two shots rang out, bang, bang, and we saw an Englishman who had emerged from the police office fall dead as he was mounting his motorcycle. Then a Sikh policeman ran toward the corner of the wall by D.A.V. College and D.A.V. Hostel to catch the gunman. Another shot rang out, struck him too, and he too fell dead. By then a great uproar had broken out, and the whole square filled with people and police.
ਇਉਂ ਭਗਤ ਸਿੰਘ ਨੇ, ਯਾ ਉਸ ਦੇ ਕਿਸੇ ਸਾਥੀ ਨੇ ਸਾਂਡਰਸ ਨੂੰ ਸਕਾਟ ਦੇ ਭੁਲੇਖੇ ਕਤਲ ਕਰ ਦਿਤਾ* ਅਤੇ ਚੰਨਣ ਸਿੰਘ ਨੂੰ ਇਸ ਅਪ੍ਰਾਧ ਵਿਚ ਕਿ ਉਸ ਨੇ ਆਪਣੇ ਸਾਥੀ ਅਫ਼ਸਰ ਦੇ ਕਾਤਲ ਨੂੰ ਫੜਨ ਦਾ ਜਤਨ ਕਰਨ ਦੀ ਧਰਮ-ਪਾਲਨਾ ਕਿਉਂ ਕੀਤੀ ।
Thus Bhagat Singh, or one of his companions, killed Saunders in mistake for Scott,* and Chanan Singh for the crime of doing his duty by trying to catch his fellow officer’s murderer.
p. 66* ਭਾਈ ਰਣਧੀਰ ਸਿੰਘ ਜੀ ਨੇ, ਸੰਨ 1950 ਵਿਚ ਇਹ ਗੱਲ ਮੈਨੂੰ ਸ਼ਿਮਲੇ ਦੱਸੀ, ਕਿ ਭਗਤ ਸਿੰਘ ਨੇ, ਜੇਲ੍ਹ ਵਿਚ ਉਨ੍ਹਾਂ ਨੂੰ ਦਸਿਆ ਸੀ ਕਿ ਸਾਂਡਰਸ ਨੂੰ ਗੋਲੀ ਉਸ ਦੇ ਇਕ ਸਾਥੀ ਨੇ ਮਾਰੀ ਸੀ ਅਤੇ ਚੰਨਣ ਸਿੰਘ ਨੂੰ ਉਸ ਨੇ । — ਕ. ਸ.
* In 1950, at Simla, Bhai Randhir Singh told me that Bhagat Singh had told him in prison that one of his companions had shot Saunders and that he himself had shot Chanan Singh. — K. S.
p. 67ਦੂਜੇ ਦਿਨ ਮੈਨੂੰ ਤੇ ਬਾਕੀ ਮੁੰਡਿਆਂ ਨੂੰ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਮੈਂ ਜੋ ਦੇਖਿਆ ਸੀ, ਉਹ ਤਾਂ ਦੱਸ ਦਿਤਾ, ਪਰ ਜਦੋਂ ਮੈਨੂੰ ਭਗਤ ਸਿੰਘ ਨੂੰ ਸ਼ਨਾਖ਼ਤ ਕਰਨ ਦਾ ਸੁਝਾਓ ਦਿਤਾ ਗਿਆ ਤੇ ਲਾਲਚ ਭੀ, ਤਾਂ ਮੈਂ ਸਾਫ਼ ਇਨਕਾਰ ਕਰ ਦਿਤਾ । ਮੈਂ ਭਗਤ ਸਿੰਘ ਨੂੰ ਪਹਿਲਾਂ ਹੀ ਜਾਣਦਾ ਸੀ ਅਤੇ ਇਹ ਗੱਲ ਦੋ ਵਰ੍ਹੇ ਪਿਛੋਂ, ਜਦੋਂ ਮੈਂ ਆਈ. ਸੀ. ਐਸ. ਦੇ ਮੁਕਾਬਲੇ ਵਿਚ ਕਾਮਯਾਬ ਹੋਇਆ, ਤਾਂ ਮੇਰੇ ਬਰਖ਼ਿਲਾਫ਼ ਸਾਹਮਣੇ ਲਿਆਂਦੀ ਗਈ । ਪਰ ਅਜੇ ਦੇਸ਼ ਉਤੇ ਬਿਦੇਸ਼ੀ ਫ਼ਿਰੰਗੀਆਂ ਦਾ ਰਾਜ ਪਹਿਰਾ ਸੀ ਤੇ ਬਿਨਾਂ ਸੋਚੇ ਵਿਚਾਰੇ, ਦੁਸ਼ਟ ਰੁਚੀਆਂ ਨੂੰ ਰਾਜਸੱਤਾ ਦਾ ਇਕੋ ਇਕ ਸਹਾਰਾ ਮੰਨ ਕੇ, ਧੱਕਾ ਤੇ ਅਨਿਆਂ ਕਰਨ ਤੋਂ ਉਹ ਲੋਕ ਸੰਕੋਚ ਕਰਦੇ ਸਨ ।
p. 67The next day the other boys and I were questioned about the incident, and I described what I had seen, but when I was asked to identify Bhagat Singh, and offered inducements too, I refused outright. I already knew Bhagat Singh, and two years later, when I passed the I.C.S. competitive examination, this was brought up against me. But the country was still under the rule of foreign Europeans, who were very wary of thoughtlessly committing oppression and injustice in the belief that every vicious impulse safeguarded state power.
ਭਗਤ ਸਿੰਘ ਤੇ ਉਸ ਦੇ ਸਾਥੀਆਂ ਉਤੇ ਕਤਲ ਦਾ ਮੁਕੱਦਮਾ ਚੱਲਿਆ ਤਾਂ ਉਸ ਨੇ ਬਹੁਤ ਹੌਸਲਾ ਰੱਖਿਆ ਤੇ ਅੰਤ ਫਾਂਸੀ ਚੜ੍ਹਨ ਤਕ, ਉਹ ਹਠ ਵਿਚ ਰਿਹਾ । ਸਰਕਾਰ ਨੇ ਉਸ ਦੀ ਇਹ ਅੰਤਮ ਇੱਛਾ ਤਾਂ ਪ੍ਰਵਾਨ ਕਰ ਲਈ ਕਿ ਉਸ ਦੇ ਸਰੀਰ ਦਾ ਦਾਹ ਸੰਸਕਾਰ ਸਿੱਖ ਰਹੁ-ਰੀਤ ਅਨੁਸਾਰ ਕੀਤਾ ਜਾਵੇ, ਪਰ ਉਸ ਦੀ ਇਹ ਪ੍ਰਬਲ ਇੱਛਾ, ਕਿ ਉਸ ਨੂੰ ਫਾਂਸੀ ਲਗਣ ਤੋਂ ਪਹਿਲਾਂ, ਭਾਈ , ਜੋ ਕਿ ਉਸ ਸਮੇਂ ਲਾਹੌਰ ਜੇਹਲ ਵਿਚੋਂ ਛੁੱਟਣ ਵਾਲੇ ਸਨ, ਦੀ ਜਥੇਦਾਰੀ ਵਿਚ ਰਾਹੀਂ ਅੰਮ੍ਰਿਤ ਛਕਣ ਦਿਤਾ ਜਾਵੇ, ਅੰਗ੍ਰੇਜ਼ੀ ਸਰਕਾਰ ਨੇ, ਕੋਈ ਨੀਤੀ ਵਿਚਾਰ ਕੇ, ਹੋਣ ਦਿਤੀ ।
When Bhagat Singh and his companions were tried for murder, he showed great courage and remained unyielding to the end, when he was hanged. The government granted his last wish that his body should be cremated according to Sikh rites, but the British government, for some consideration of policy, prevented the fulfillment of his fervent wish to receive amrit before being hanged, through the led by , who was then about to be released from Lahore Jail.
ਇਥੇ ਇਹ ਗੱਲ ਵਰਨਣ ਯੋਗ ਹੈ, ਕਿਉਂਜੁ ਹੁਣ ਰਾਜਸੀ ਹਿੰਦੂਆਂ ਨੇ ਭਗਤ ਸਿੰਘ ਦੀ ਧਾਰਮਿਕ ਵਿਚਾਰਧਾਰਾ ਅਤੇ ਉਸ ਦੇ ਸਰੀਰਕ ਰੂਪ ਨੂੰ, ਹੋਰ ਦਾ ਹੋਰ, ਸਿੱਖੀ ਤੋਂ ਉੱਕਾ ਉਪ੍ਰਾਮ, ਰੰਗ ਦੇ ਦਿਤਾ ਹੈ, ਕਿ ਆਪਣੇ ਅੰਤ ਸਮੇਂ ਤਕ, ਜਿਹੜੇ ਚਿੱਠੀ ਪਤ੍ਰ ਉਹ ਆਪਣੇ ਘਰ, ਸਾਕਾਂ ਸੰਬੰਧੀਆਂ ਨੂੰ ਭੇਜਦਾ ਰਿਹਾ, ਉਹ ਸਾਰੇ, ਨਾਲ ਆਰੰਭ ਹੁੰਦੇ ਹਨ ਅਤੇ “ਸਤਿ ਸ੍ਰੀ ਅਕਾਲ” ਨਾਲ ਅੰਤ ।
Now that Hindu politicians have cast Bhagat Singh’s religious outlook and physical appearance in a wholly different light, altogether divorced from Sikhi, it is worth noting that all the letters he sent home and to his relatives, to the very end of his life, opened with “Ik Oankar” and closed with “Sat Sri Akal.”
ਕੀ ਭਗਤ ਸਿੰਘ ਨੂੰ, ਆਪਣੇ ਅੰਤਲੇ ਦਿਨਾਂ ਵਿਚ, ਇਹ ਗਿਆਨ ਹੋ ਗਿਆ ਸੀ, ਕਿ ਉਸ ਨੇ ਸਾਂਡਰਸ ਤੇ ਚੰਨਣ ਸਿੰਘ ਦਾ ਕਤਲ ਕਰ ਕੇ, ਸਿੱਖ ਧਰਮ ਤੇ ਸਿੱਖ ਕੀਮਤਾਂ ਦਾ ਨਿਸ਼ੇਧ ਕੀਤਾ ਹੈ ? ਕੀ ਉਹ ਸਮਝ ਗਿਆ ਸੀ ਕਿ ਬੇ-ਗੁਨਾਹ ਆਦਮੀ ਨੂੰ, ਬਿਨਾਂ ਵੰਗਾਰਨ ਦੇ, ਅਗਿਆਤ ਰੀਤ ਨਾਲ ਮਾਰਨਾ, ਸਿੱਖੀ ਸ਼ੌਰਯ ਤੇ ਸਿੰਘ-ਧਰਮ ਦੇ ਵਿਰੁਧ ਹੈ ? ਕੀ ਉਸ ਨੂੰ ਬੋਧ ਹੋ ਗਿਆ ਸੀ ਕਿ ਜੋ ਕਾਰਾ ਉਸ ਨੇ ਕੀਤਾ ਹੈ ਉਸ ਦੀ ਸਿਧਾਂਤਕ ਤਰਕ-ਸਿੱਧੀ, ਘੋਰ ਦੇ, ਕਾਲੀਮਾਤਾ ਨੂੰ ਪ੍ਰਸੰਨ ਕਾਰਿਕ ਕਰਮ ਕਾਂਡਾਂ ਵਿਚ ਤਾਂ ਹੈ, ਪਰ ਸਿੱਖੀ ਵਿਚ ਕਦਾਚਿਤ ਨਹੀਂ ? ਭਗਤ ਸਿੰਘ ਦਾ ਅੰਤਮ ਦਿਨਾਂ ਵਿਚ ਅੰਮ੍ਰਿਤ ਛਕ ਕੇ, ਆਪਣੇ ਪਿਉ ਤੇ ਚਾਚੇ ਦੇ ਕਰਦਾਰ, ਸੰਸਕਾਰਾਂ ਨੂੰ ਬਹੁਤੀ ਗੌਰਵਤਾ ਨਾ ਦੇ ਕੇ, ਆਪਣੇ ਪ੍ਰਾਚੀਨ ਪੂਰਵਜਾਂ ਨਾਲ ਆਪਣੇ ਪੱਕੇ ਸੰਬੰਧ ਸਥਾਪਤ ਕਰਨ ਦੀ ਤੀਬਰ ਇੱਛਾ ਤੋਂ ਇਹੋ ਅਨੁਮਾਨ ਲਗਦਾ ਹੈ ਕਿ ਇਹ ਪ੍ਰਸ਼ਨ ਉਸ ਦੀ ਆਤਮਾ ਵਿਚ ਗੂਢ ਸਮੱਸਿਆ ਦਾ ਰੂਪ ਧਾਰਨ ਕਰ ਚੁਕੇ ਸਨ । ਇਨ੍ਹਾਂ ਪ੍ਰਸ਼ਨਾਂ ਦਾ ਕਤਈ ਤੇ ਸਪੱਸ਼ਟ ਉੱਤ੍ਰ ਹੀ ਉਹ ਆਪਣੇ ਦੇਸ਼ ਵਾਸੀਆਂ ਨੂੰ, ਅੰਮ੍ਰਿਤ p. 68ਛਕ ਕੇ ਦੇਣਾ ਚਾਹੁੰਦਾ ਸੀ, ਜਿਹੜਾ ਉੱਤ੍ਰ ਕਿ ਉਸ ਨੂੰ ਅੰਗ੍ਰੇਜ਼ ਨੌਕਰਸ਼ਾਹੀ ਨੇ, ਇਹ ਨੀਤੀ ਵਿਚਾਰ ਕੇ ਨਾ ਦੇਣ ਦਿਤਾ ਕਿ ਕਿਤੇ ਬਹੁਤ ਸਾਰੇ ਸਿੱਖ ਸ਼ਾਕਤ ਮਤ ਦੇ ਮਨੁਸ਼ਮੇਧ ਸਿਧਾਂਤ ਨੂੰ ਹੀ ਸਿੱਖੀ ਦਾ ਅੰਗ ਨਾ ਸਮਝਣ ਲਗ ਜਾਣ, ਜਿਵੇਂ ਕਿ ਪਹਿਲਾਂ, ਅਮ੍ਰੀਕਾ, ਕੈਨੇਡਾ, ਵਿਚ ਵਸਦੇ ਸਿੱਖ, ਨਵੀਨ ਸ਼ਾਕਤ ਮਤ ਆਧਾਰਤ ਰਾਸ਼ਟਰਵਾਦ ਨੂੰ ਸ਼ੁੱਧ ਸਿੱਖ ਸਿਧਾਂਤ ਮੰਨਣ ਲਗ ਪਏ ਸਨ ਤੇ ਜਿਵੇਂ ਕੁਝ ਆਪਹੁਦਰੇ ਮਨਮੁਖ ਸਿੱਖ ਮਾਰਕਸਵਾਦ ਨੂੰ ਸਿੱਖੀ ਅਨੁਕੂਲ ਮੰਨਦੇ ਹਨ, ਤੇ ਇਉਂ ਬੰਗਾਲ ਵਾਂਗਰ, ਪੰਜਾਬ ਵਿਚ ਭੀ - ਰਕਤਸਰਾਵ, ਅੰਗ੍ਰੇਜ਼ਾਂ ਤੇ ਮੁਸਲਮਾਨਾਂ ਦਾ ਖ਼ੂਨ ਕਰਨਾ, ਸਿੱਖ ਧਾਰਮਿਕ ਲਹਿਰ ਦਾ ਰੂਪ ਧਾਰਨ ਨਾ ਕਰ ਲਵੇ । ਪਰ ਜੋ ਗੱਲਾਂਬਾਤਾਂ, ਭਾਈ ਰਣਧੀਰ ਸਿੰਘ ਜੀ ਨਾਲ, ਭਗਤ ਸਿੰਘ ਦੀਆਂ, ਇਨ੍ਹਾਂ ਅੰਤਲੇ ਦਿਨਾਂ ਵਿਚ ਹੋਈਆਂ ਦਸੀਆਂ ਜਾਂਦੀਆਂ ਹਨ,* ਉਨ੍ਹਾਂ ਤੋਂ ਇਹੋ ਸਿੱਧ ਹੁੰਦਾ ਹੈ ਕਿ ਭਗਤ ਸਿੰਘ ਆਦਿ, ਨਵੀਨ ਸਿੱਖੀ, ਤੇ ਨਰੋਲ ਗੁਰੂਆਂ ਦੀ ਸਿੱਖੀ, ਦੇ ਅੰਤਰ ਦੀ ਰੂਪ ਰੇਖਾ ਪਛਾਣ ਗਿਆ ਸੀ ਅਤੇ ਅੰਤਮ ਇੱਛਾ ਜੋ ਉਸ ਨੇ ਇਹ ਦੱਸੀ ਕਿ ਉਸ ਦਾ ਦਾਹ ਸੰਸਕਾਰ ਸਿੱਖ ਧਰਮ ਅਨੁਸਾਰ ਹੀ ਹੋਵੇ, ਉਹ ਇਸੇ ਗੱਲ ਦਾ ਸੂਚਕ ਹੈ ।
Had Bhagat Singh come to realize in his last days that by murdering Saunders and Chanan Singh he had repudiated the Sikh faith and Sikh values? Had he understood that killing an innocent man covertly, without challenging him, violated Sikh valor and the code of a Singh? Had he realized that the deed he had committed found its theoretical and logical justification in the rituals performed to propitiate Mother Kali in the extreme , and could find none in Sikhi? Bhagat Singh’s intense wish in his last days to receive amrit and establish firm ties with his ancient forebears, setting little store by the habits of character inherited from his father and uncle, suggests that these questions had become a profound problem within his soul. By receiving amrit he wished p. 68 to give his countrymen a decisive and unequivocal answer to these questions. The British bureaucracy prevented him from giving that answer, for fear that many Sikhs might begin to regard the Shakta doctrine of human sacrifice as part of Sikhi, just as Sikhs living in America and Canada had earlier begun to regard modern nationalism grounded in Shaktism as pure Sikh doctrine, and as some headstrong, self-willed Sikhs consider Marxism compatible with Sikhi. They sought to prevent the shedding of blood, the killing of Englishmen and Muslims, from taking the form of a Sikh religious movement in Panjab too, as it had in Bengal. But the conversations that Bhagat Singh is said to have had with Bhai Randhir Singh in those last days* establish that he had recognized the outlines of the distinction between the new Sikhi of the nationalists and their like and the unalloyed Sikhi of the Gurus, and his final request that he be cremated only according to the Sikh faith points to the same conclusion.
p. 68* ਭਾਈ ਰਣਧੀਰ ਸਿੰਘ ਰਚਿਤ, “ਜੇਲ੍ਹ ਚਿੱਠੀਆਂ,” ਚੌਥੀ ਛਾਪ, ਲੁਧਿਆਣਾ, 1965, ਸਫ਼ਾ. 624. ਪਰਤਾਪ ਸਿੰਘ ਕੈਰੋਂ, ਪੰਜਾਬ ਦੇ ਰਹਿ ਚੁਕੇ ਮੁਖਮੰਤ੍ਰੀ ਦਾ ਕਾਤਲ ਸੁੱਚਾ ਸਿੰਘ, ਪਿੰਡ ਜੰਡੂ ਸਿੰਘਾ, ਖ਼ਾਲਸਾ ਵਿਚ ਪੜ੍ਹਿਆ ਹੋਇਆ ਸੀ । ਉਸ ਨੂੰ ਫਾਂਸੀ ਲਗਣ ਤੋਂ ਪਹਿਲਾਂ, ਜਦੋਂ ਉਸ ਦੇ ਮਿੱਤ੍ਰ, ਸੰਬੰਧੀ ਉਸ ਦੀ ਅੰਤਮ ਮੁਲਾਕਾਤ ਨੂੰ ਗਏ ਤਾਂ ਉਸ ਨੇ, ਗੁਰਬਾਣੀ ਦਾ “ਸੁੰਦਰ ਗੁਟਕਾ” ਘਰ ਦਿਆਂ ਨੂੰ ਮੋੜਦੇ ਹੋਏ ਕਿਹਾ : “ਇਨ੍ਹਾਂ ਅੰਤਲੇ ਦਿਨਾਂ ਵਿਚ, ਗੁਰਬਾਣੀ ਦੀ ਵਡੀ ਟੇਕ ਮੈਨੂੰ ਰਹੀ ਹੈ । ਫਾਂਸੀ ਦੇ ਤਖਤੇ ਤੋਂ ਮੈਂ ਸਭ ਨੂੰ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹ’ ਬੁਲਾਵਾਂਗਾ, ਉਹ ਸੁਣ ਲੈਣੀ ਤੇ ਸਾਰਿਆਂ ਨੂੰ ਪੁਚਾ ਦੇਣੀ । ਮੇਰੀ ਲਾਸ਼ ਨੂੰ ਚਿਤਾ ਵਿਚ ਸਾੜਨ ਵੇਲੇ ਇਹ ‘ਸੁੰਦ੍ਰ ਗੁਟਕਾ’ ਮੇਰੀ ਲਾਸ਼ ਉਤੇ ਹੀ ਰਖ ਦੇਣਾ ।” ਫਾਂਸੀ ਲਗਣ ਵੇਲੇ, ਉਸ ਨੇ, ਇਉਂ ਹੀ ਅੰਤਮ ਫਤਹ ਬੁਲਾਈ । ਪਰ “ਹਿੰਦ ਸਮਾਚਾਰ,” ਜਲੰਧਰ, ਦੇ ਰੋਜ਼ਾਨਾ ਅਖ਼ਬਾਰ ਨੇ ਲਿਖਿਆ ਕਿ ਉਸ ਨੇ, ਫਾਂਸੀ ਦੇ ਤਖਤੇ ਤੋਂ, ਆਖ਼ਰੀ ਸ਼ਬਦ , “ਓਮ, ਤੱਤ ਸਤ” ! ਕ. ਸ.
* Bhai Randhir Singh, Jel Chiṭṭhīāṅ, 4th impression (Ludhiana, 1965), p. 624. Sucha Singh of the village of Jandu Singha, the killer of Partap Singh Kairon, a former chief minister of Panjab, had studied at Khalsa College, Amritsar. Before he was hanged, when his friends and relatives came for their final visit, he handed the family his Sundar Gutka, a collection of Gurbani, and said, “In these last days Gurbani has been a great support to me. From the gallows I will greet everyone with ‘Vahiguru ji ka Khalsa, Vahiguru ji ki Fateh’ (The Khalsa is Vahiguru’s; the victory is Vahiguru’s). Hear it and pass it on to everyone. When my body is burned on the pyre, lay this Sundar Gutka on my body.” As he was being hanged, he did indeed call out this final Fateh. But the Jalandhar daily Hind Samachar wrote that his last words from the gallows were “Om, tat sat”! — K. S.
ਅਸਾਡੇ ਕੁਝ ਦੇਸ਼ ਵਾਸੀ, ਭਗਤ ਸਿੰਘ ਨੂੰ “” ਕਹਿੰਦੇ ਹਨ, ਪਰੰਤੂ ਭਗਤ ਸਿੰਘ ਨੂੰ “ਸ਼ਹੀਦ” ਕਹਿਣਾ ਹੀ, ਬਿਲਕੁਲ ਅਯੋਗ ਤੇ ਅਗਿਆਨ-ਆਸ੍ਰਿਤ ਹੈ, “ਸ਼ਹੀਦੇ-ਆਜ਼ਮ ” ਹੋਣਾ ਤਾਂ ਬੜੇ ਦੂਰ ਦੀ ਗੱਲ ਹੈ । “ਸ਼ਹੀਦ” ਪਦ ਪਦਵੀ ਦੋ ਲਕਸ਼ਣਾਂ ਉਤੇ ਆਧਾਰਤ ਹੈ, (1) ਮ੍ਰਿਤੂ ਪ੍ਰਾਪਤ ਕਰਨ ਵਾਲਾ ਅਪਣੇ ਕਿਸੇ ਦ੍ਰਿਢ ਧਾਰਮਿਕ ਨਿਸ਼ਚਾ, ਵਿਸ਼੍ਵਾਸ, ਈਮਾਨ, ਅਕੀਦੇ ਦੀ ਕਤੱਈ ਗਵਾਹੀ ਅਪਣੀ ਜਾਨ ਵਾਰ ਕੇ, ਦੇਣ ਲਈ ਤਤਪਰ ਹੋਵੇ, ਅਤੇ (2) ਮ੍ਰਿਤੂ ਪ੍ਰਾਪਤ ਕਰਨ ਤੋਂ ਪਹਿਲਾਂ ਉਸ ਨੂੰ ਅਪਣਾ ਵਿਸ਼੍ਵਾਸ ਅਕੀਦਾ ਤਿਆਗ ਕੇ, ਜਾਨ ਬਚਾਉਣ ਦੀ ਖੁਲ੍ਹ ਹੋਵੇ । ਜਿਥੇ ਇਹ ਦੋਵੇਂ ਲਕਸ਼ਣ ਪੂਰਨ ਤੌਰ ਤੇ ਲਾਗੂ ਨ ਹੁੰਦੇ ਹੋਣ, ਉਥੇ “ਸ਼ਹੀਦੀ” ਦੀ ਗੱਲ ਕਰਨਾ ਨਿਰਮੂਲ ਹੈ, ਕੁਰਬਾਨੀ ਭਾਵੇਂ ਕਿਤਨੀ ਵੀ ਵੱਡੀ, ਕਿਤਨੇ ਵੀ ਮਹਾਨ ਮੰਤਵ ਲਈ, ਕਿਤਨੀ ਭੀ ਦਲੇਰੀ ਨਾਲ ਕਿਉਂ ਨਾ ਦਿਤੀ ਗਈ ਹੋਵੇ । ਭਗਤ ਸਿੰਘ ਦੇ ਫਾਂਸੀ ਚੜ੍ਹਨ p. 69ਉਤੇ ਇਹ ਦੋਵੇਂ ਲਕਸ਼ਣ ਲਾਗੂ ਨਹੀਂ ਹੁੰਦੇ । ਉਸ ਦੇ ਸ਼ਹੀਦ ਬਣਾਏ ਜਾਣ ਦੇ ਦੋ ਯਾ ਤਿੰਨ ਕਾਰਨ ਹੀ ਹੋ ਸਕਦੇ ਹਨ । ਇੱਕ ਤਾਂ ਇਹ ਕਿ ਉਸ ਦਾ ਚਰਿਤ੍ਰ ਦਲੇਰੀ ਤੇ ਨਿਰਭੈਤਾ ਪੂਰਤ ਸੀ । ਦਲੇਰੀ ਅਤੇ ਨਿਰਭੈਤਾ ਦੇ ਗੁਣ, ਭਾਵੇਂ ਦਾ ਉਨ੍ਹਾਂ ਪ੍ਰਯੋਗ ਠੀਕ ਨ ਭੀ ਹੋਇਆ ਹੋਵੇ ਯਾ ਸਪੱਸ਼ਟ ਅਯੋਗ ਹੀ ਕਿਉਂ ਨ ਹੋਇਆ ਹੋਵੇ, ਆਮ ਲੋਕਾਂ ਦੀ ਪ੍ਰਸੰਸਾ ਦਾ ਪਾਤ੍ਰ ਬਣ ਜਾਂਦੇ ਹਨ । ਦੂਜਾ ਕਾਰਨ ਸਪੱਸ਼ਟ ਇਹੋ ਜਾਪਦਾ ਹੈ, ਕਿ ਉਸ ਨੇ ਅੰਗ੍ਰੇਜ਼ ਸਾਂਡਰਸ ਅਤੇ ਉਸ ਨੂੰ ਬਚਾਉਣ ਵਾਲੇ ਸਿੱਖ ਨੂੰ, ਮਾਰ ਕੇ, ਕਾਲੀ ਮਾਤਾ ਜੋ ਕਿ ਆਧੁਨਿਕ ਰਾਸ਼ਟਰਵਾਦੀ ਹਿੰਦੂਆਂ ਦੇ ਵਿਚਾਰ ਵਿਚ, ਭਾਰਤ ਮਾਤਾ ਦਾ ਹੀ ਅਧਿਯਾਤਮਕ ਰੂਪ ਹੈ, ਦੀ ਪ੍ਰਸੰਸਾ ਪ੍ਰਾਪਤ ਕੀਤੀ ਹੈ । ਤੀਜਾ ਤੇ ਸਭ ਤੋਂ ਵਧ ਪ੍ਰਬਲ ਕਾਰਣ ਇਹ ਭੀ ਹੋ ਸਕਦਾ ਹੈ ਕਿ ਉਸ ਨੇ ਕਤਲ ਕਰਨ ਪਿਛੋਂ, ਲਾਹੌਰੋਂ ਭੇਸ ਵਟਾ ਕੇ ਨੱਸ ਜਾਣ ਦੇ ਇਰਾਦੇ ਨਾਲ, ਸਿੱਖੀ ਦੇ ਚਿੰਨ੍ਹ, ਪਵਿੱਤ੍ਰ ਕੇਸ, ਕਤਲ ਕਰਵਾ ਦਿਤੇ ਸਨ, ਜਿਸ ਨੀਚ ਕਰਮ ਨੂੰ ਕਿ ਅਸਾਡੇ ਹਿੰਦੂ ਭਾਈਆਂ ਦਾ ਇਕ ਵਰਗ ਮੁੱਢ ਤੋਂ ਹੀ ਵੱਡਾ ਪ੍ਰਸੰਸਾ- ਜਨਕ ਤੇ ਪੁੰਨਯ ਕਰਮ ਸਮਝਦਾ ਰਿਹਾ ਹੈ । ਸਰਕਾਰ ਹਿੰਦ ਦੇ ਸੀ. ਆਈ. ਡੀ. ਦੇ ਪ੍ਰਮੁਖ, ਮਿਸਟਰ ਡੀ. ਪੈਟਰੀ (D. Petrie) ਅਸਿਸਟੈਂਟ ਡਾਇਰੈਕਟਰ ਕ੍ਰਿਮੀਨਲ ਇੰਟੈਲੀਜੈਂਟਸ, ਗੌਵਰਨਮੈਂਟ ਆਫ਼ ਇੰਡੀਆ ਦੀ ਮਿਤੀ 11 ਅਗਸਤ, ਸੰਨ 1911 ਦੀ ਖ਼ੁਫ਼ੀਆ ਰੀਪੋਰਟ “ਸਿੱਖ ਰਾਜਨੀਤੀ ਦੇ ਉਤਰਾ , ਸੰਨ 1900-1911” ਦੇ ਵਿਸ਼ੈ ਉਤੇ “ਨੈਸ਼ਨਲ ਆਰਕੀਵਸ” ਦਿੱਲੀ ਵਿਚ ਸਾਂਭੀ ਗਈ ਹੈ, ਜਿਸ ਦੇ ਪੈਰਾ, 6 ਵਿਚ ਲਿਖਿਆ ਹੋਇਆ ਹੈ :
Some of our countrymen call Bhagat Singh “,” the greatest martyr, but to call him a “martyr” at all is wholly inappropriate and founded on ignorance, let alone to call him the greatest. The title of “martyr” rests on two conditions. First, the person facing death must be ready to lay down his life as conclusive testimony to a firm religious conviction, belief, faith, or creed. Second, before dying he must have the option of saving his life by renouncing his belief or creed. Where these two conditions do not fully apply, talk of “martyrdom” has no foundation, however great the sacrifice, however exalted the purpose, or however courageously it was made. Neither of these conditions applies to Bhagat Singh’s p. 69 execution. There can be only two or three reasons why he has been made a martyr. One is that his character was full of courage and fearlessness. Courage and fearlessness, even when misapplied or plainly employed for improper ends, win the public’s admiration. The second reason appears plainly to be that, by killing the Englishman Saunders and the Sikh who tried to save him, he won the approval of Mother Kali, who, in the view of modern nationalist Hindus, is the spiritual form of Mother India herself. A third and perhaps the strongest reason is that after the killing he had his sacred hair, a mark of Sikhi, cut off so that he could flee Lahore in disguise. A section of our Hindu brethren has from the beginning regarded this base deed as highly praiseworthy and meritorious. The National Archives in Delhi holds the confidential report “Developments in Sikh Politics, 1900–1911,” dated August 11, 1911, by Mr. D. Petrie, head of the Government of India’s C.I.D. and Assistant Director of Criminal Intelligence. Paragraph 6 reads:
“ਹਿੰਦੂ ਮਤ ਮੁੱਢ ਤੋਂ ਹੀ ਸਿੱਖੀ ਦਾ ਸ਼ਤ੍ਰੂ ਚਲਿਆ ਆਉਂਦਾ ਹੈ, ਕਿਉਂਜੁ ਸਿੱਖ ਗੁਰੂਆਂ ਨੇ ਜਾਤਪਾਤ, ਜੋ ਕਿ ਬ੍ਰਾਹਮਣੀ ਮਤ ਦੀ ਆਧਾਰ ਸ਼ਿਲਾ ਹੈ, ਦੀ ਭਰਪੂਰ ਤੇ ਸਫ਼ਲ ਮੁਖ਼ਾਲਫ਼ਤ ਕੀਤੀ ਹੈ । ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨੋਂ ਭੀ ਰੋਕਦੇ ਹਨ ਅਤੇ ਸਿੱਖ ਮਾਪਿਆਂ ਦੇ ਬੱਚਿਆਂ ਨੂੰ ਅੰਮ੍ਰਿਤ ਛਕ ਕੇ ਤਿਆਰ-ਬਰ- ਤਿਆਰ ਖ਼ਾਲਸਾ ਬਣਨੋਂ ਭੀ ਰੋਕਦੇ ਹਨ । ਜਿਹੜੇ ਸਿੱਖੀ ਗ੍ਰਹਿਣ ਕਰ ਚੁਕੇ ਹਨ, ਅਤੇ ਜੋ ਅੰਮ੍ਰਿਤਧਾਰੀ ਸਿੰਘ ਹੈਣ, ਉਨ੍ਹਾਂ ਨੂੰ ਹਿੰਦੂ, ਹਰ ਪ੍ਰਕਾਰ ਦੇ ਹੀਲੇ ਤੇ ਲਾਲਚ ਵਰਤ ਕੇ, ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ । ਹਿੰਦੂ ਮਤ ਨੇ ਬੁੱਧਮਤ ਦਾ ਗਲਾ ਘੁਟ ਕੇ ਉਸ ਨੂੰ ਮਾਰ ਮੁਕਾਇਆ ਹੈ ਅਤੇ ਹਿੰਦੂ ਸਿੱਖਾਂ ਨੂੰ ਵਿਨਾਸ਼ ਕਰਨ ਵਿਚ ਬਹੁਤ ਹੱਦ ਤਕ ਸਫ਼ਲ ਹੋ ਚੁੱਕੇ ਹਨ ।”*
“Hinduism has from the first been hostile to Sikhism, because the Sikh Gurus fully and successfully opposed caste, which is the foundation stone of Brahmanism. For this reason the Hindus have long pursued a settled policy of destroying the Sikh faith. They prevent their own children from embracing Sikhi and the children of Sikh parents from receiving amrit and becoming fully prepared members of the Khalsa. The Hindus are always ready to use every device and inducement to make those who have embraced Sikhi and those who are amritdhari Singhs renounce Sikhi. Hinduism strangled Buddhism and killed it off, and the Hindus have already gone far toward destroying the Sikhs.”*
p. 69* “Hinduism has always been hostile to Sikhism whose Gurus powerfully and successfully attacked the principle of caste which is the foundation on which the whole fabric of Brahmanism has been reared. The activities of Hindus have, therefore, been constantly directed to the undermining of Sikhism both by preventing the children of→ p. 70←Sikh fathers from taking pahul and by reducing professed Sikhs from their allegiance to their faith. Hinduism has strangled Buddhism, once a formidable rival to it and it has already made serious inroads into the domain of Sikhism.” — A Report on Developments in Sikh Politics. (1900-1911), by D. Petrie, Asstt, Director, Criminal Intelligence, Govt. of India, dated, Simla, the 11th August, 1911 (National Archives, New Delhi). Reproduced in the Gurdwara Gazette, Amritsar, April, 1969. ਸੰਨ 1705 ਈਸਵੀ ਵਿਚ, ਜਦੋਂ ਮਾਤਾ ਸੁੰਦਰੀ, ਸਾਹਿਬ ਦਸਮ ਪਾਤਸ਼ਾਹ ਨੂੰ ਸਾਬੋ ਕੀ ਤਲਵੰਡੀ, ਭਰੇ ਦੀਵਾਨ ਵਿਚ ਮਿਲੇ, ਤਦ ਚੌਹਾਂ ਸਾਹਿਬਜ਼ਾਦਿਆਂ ਬਾਰੇ ਪੁੱਛੇ ਜਾਣ ਉਤੇ ਮਾਤਾ ਸੁੰਦਰੀ ਨੂੰ ਗੁਰੂ ਸਾਹਿਬ ਨੇ ਇਹ, ਜਗਤ-ਬਿਖਿਆਤ ਉੱਤ੍ਰ ਦਿਤਾ, ਖ਼ਾਲਸੇ ਦੇ. ਦੀਵਾਨ ਵਿਚ ਇਕੱਤ੍ਰ ਹੋਏ ਸਿੰਘਾਂ ਵਲ ਹੱਥ ਕਰ ਕੇ : “ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ ।” ਜਾਲੰਧਰ ਦੇ ਦੈਨਿਕ ਪਤ੍ਰ, ‘ ਹਿੰਦ ਸਮਾਚਾਰ,” ਮਿਤੀ 15 ਜਨਵਰੀ, ਸੰਨ 1978 ਦੇ ਐਡੀਟੋਰੀਅਲ ਵਿਚ, ਲਾਲਾ ਜਗਤ ਨਾਰਾਇਣ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹੋਇਆਂ, ਇਹ ਸ਼ਬਦ ਗੁਰੂ ਸਾਹਿਬ ਦੇ ਮੂੰਹ ਵਿਚ ਪਾਏ : “ਇਸ ਭਾਰਤਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਭਇਆ, ਜੀਵਤ ਕਈ ਹਜ਼ਾਰ ।” “ਸੀਸ” ਦਾ “ਸ਼ੀਸ਼” ਤੇ “ਹਜਾਰ” ਦਾ “ਹਜ਼ਾਰ” ਦੇ ਰੂਪ ਵਿਚ ਜੋ ਸ਼ੁਧੀਕਰਣ ਹੋਇਆ ਉਹ ਤਾਂ ਜੋ ਹੋਇਆ ਸੋ ਹੋਇਆ, ਪਰ “ਖ਼ਾਲਸਾ” ਨੂੰ ਸ਼ੁਧੀ ਦੁਆਰਾ “ਭਾਰਤਵਰਸ਼” ਬਣਾ ਲੈਣਾ ਰਹੱਸ-ਪੂਰਤੀ ਹੈ । ਕ. ਸ.
* “Hinduism has always been hostile to Sikhism whose Gurus powerfully and successfully attacked the principle of caste which is the foundation on which the whole fabric of Brahmanism has been reared. The activities of Hindus have, therefore, been constantly directed to the undermining of Sikhism both by preventing the children of p. 70 Sikh fathers from taking pahul and by reducing professed Sikhs from their allegiance to their faith. Hinduism has strangled Buddhism, once a formidable rival to it and it has already made serious inroads into the domain of Sikhism.” — A Report on Developments in Sikh Politics. (1900-1911), by D. Petrie, Asstt, Director, Criminal Intelligence, Govt. of India, dated, Simla, the 11th August, 1911 (National Archives, New Delhi). Reproduced in the Gurdwara Gazette, Amritsar, April, 1969. In 1705 CE, when Mata Sundari met the Tenth Guru at Sabo ki Talwandi before a full congregation, the question of the four Sahibzadas came up. Pointing to the Singhs of the Khalsa gathered in the congregation, he gave Mata Sundari this world-famous answer: “For the sake of these sons I sacrificed my four sons. What if four have died? Many thousands live.” In an editorial dated January 15, 1978, in the Jalandhar daily Hind Samachar, Lala Jagat Narain paid tribute to Guru Gobind Singh by putting these words into the Guru’s mouth: “For the sake of this Bharatvarsh I sacrificed my four sons. What if four have died? Many thousands live.” One may let the “purification” of sīs to śīś and hajār to hazār pass, but to “purify” the Khalsa into Bharatvarsh gives away the game. — K. S.
p. 70ਭਾਈ ਰਣਧੀਰ ਸਿੰਘ ਦੀਆਂ “ਜੇਲ੍ਹ ਚਿੱਠੀਆਂ” ਅਨੁਸਾਰ, ਸ: ਭਗਤ ਸਿੰਘ ਨੇ ਮੰਨ ਲਿਆ ਸੀ ਕਿ ਉਸ ਨੇ ਆਪਣੀ ਗ੍ਰਿਫ਼ਤਾਰੀ ਪਿਛੋਂ ਭੀ ਸਿੱਖੀ ਦਾ ਨਿਸ਼ਾਨ, ਪਵਿਤ੍ਰ ਕੇਸ਼, ਇਸ ਕਰ ਕੇ ਦੋਬਾਰਾ ਨਹੀਂ ਸੀ ਰਖੇ ਕਿ ਕਿਤੇ ਹਿੰਦੂ ਪ੍ਰੈਸ ਭਗਤ ਸਿੰਘ ਦੀ ਕੁਰਬਾਨੀ ਅੱਖੋਂ ਓਹਲੇ ਕਰ ਕੇ, ਮਿੱਟੀ ਘਟੇ ਵਿਚ ਹੀ ਨ ਰੋਲ ਦੇਵੇ ਜਿਵੇਂ ਕਿ ਹੋਰ ਅਨੇਕ ਸਿੱਖ ਦੇਸ਼ ਭਗਤਾਂ ਬਾਰੇ ਹੋਇਆ ।
p. 70According to Bhai Randhir Singh’s Jel Chiṭṭhīāṅ, Sardar Bhagat Singh acknowledged that even after his arrest he had not grown back his sacred hair, the mark of Sikhi, for fear that the Hindu press would conceal his sacrifice and consign it to the dust, as had happened to so many other Sikh patriots.
ਸੰਨ 1930 ਵਿਚ ਸਾਈਮਨ ਕਮਿਸ਼ਨ ਦੀ ਰਿਪੋਰਟ ਦੀ ਪਹਿਲੀ ਜਿਲਦ ਛਪੀ, ਪਰ ਇਸ ਨੂੰ ਪ੍ਰਵਾਨ ਕਰਨਾ ਤਾਂ ਇਕ ਪਾਸੇ ਰਿਹਾ, ਕਿਸੇ ਨੇ ਠੰਢੇ ਦਿਲ ਨਾਲ ਵਿਚਾਰਿਆ ਭੀ ਨ । ਸੰਨ 1929 ਵਿਚ ਕਾਂਗਰਸ ਦਾ ਸਾਲਾਨਾ ਸਮਾਗਮ ਲਾਹੌਰ, ਰਾਵੀ ਦੇ ਕੰਢੇ ਹੋਇਆ ਤਾਂ 26/27 ਜਨਵਰੀ ਦੀ ਅੱਧੀ ਰਾਤ ਨੂੰ, ਦੀ ਪ੍ਰਧਾਨਗੀ ਹੇਠ ਦਾ ਮਤਾ ਪਾਸ ਕੀਤਾ ਗਿਆ । ਇਹਨਾਂ ਸਤਰਾਂ ਦਾ ਲਿਖਾਰੀ, ਉਸ ਹਿਮ-ਰਿਤੂ ਦੀ ਕੜਕਦੀ ਠੰਡੀ ਰਾਤ, ਉਥੇ ਕੌਮੀ ਵਾਲੰਟੀਅਰ ਦੇ ਰੂਪ ਵਿਚ ਮੌਜੂਦ ਸੀ ।
The first volume of the Simon Commission’s report appeared in 1930, but no one even considered it dispassionately, much less accepted it. When the annual Congress session was held on the bank of the Ravi at Lahore in 1929, a resolution for (pūrṇa svarāj) was passed at midnight on 26/27 January under ’s presidency. The writer of these lines was there on that bitterly cold winter night, serving as a national volunteer.

Notes and glossary for this section (17 notes · 18 terms)

Editors’ notes

1. Context

A Commons written question of February 4, 1929 dates the murder of J. P. Saunders at Lahore to December 17, 1928. That is about seven weeks after the October 30 demonstration, consistent with Kapur Singh’s “some two months” in 1979.

2. Context

The professor is John Rupert Firth. N. C. Scott’s obituary places him at the University of the Punjab in Lahore from 1920 to 1928, records his appointment at University College London in 1928, and later his posts at SOAS. The classroom anecdote turns on pronunciation.

3. Edition history

The note on p. 64 is new in 1979: a conversation of early 1978 with Dalip Singh Kang, advocate of the Chandigarh High Court.

  • Kapur Singh, Sāchī Sākhī, 64, footnote
4. Context

The editorial annotation to Nehru’s press interview of November 2, 1928 dates the Lahore lathi charge to October 30 and Lajpat Rai’s death to November 17, eighteen days later. The 1979 text gives roughly three weeks, both from the Commission’s arrival and from the blows.

  • Nehru, Selected Works, 1st ser., vol. 3, “Interview to the Press,” 100n2
5. Source

The 1979 passage on the Congress doctors and the cause of Lajpat Rai’s death ends with Bhagavad Gita 2.34b. The print reads “ਸੰਭਾਵਮ ਚਾਕੀਰਤੀ ਮਰਣਾਦਿ ਨਰੁਚਯਤੇ”. The IGNCA edition reads सम्भावितस्य चाकीर्तिर्मरणादतिरिच्यते (“for one who has been honored, dishonor is worse than death”). Kapur Singh’s accompanying Panjabi gloss is translated as he gives it.

6. Source

Bhagavad Gita 2.34cd. By the author’s ruling the reading is corrected letter for letter to the source: ਸਮ੍ਭਾਵਿਤਸ੍ਯ ਚਾਕੀਰ੍ਤਿਰ੍ਮਰਣਾਦਤਿਰਿਚ੍ਯਤੇ. Printed: ਸੰਭਾਵਮ ਚਾਕੀਰਤੀ ਮਰਣਾਦਿ ਨਰੁਚਯਤੇ.

7. Edition history

The 1979 edition adds what Kapur Singh describes as Master Tara Singh’s report in Akali te Pardesi (Amritsar, March 30, 1928) on the People’s Servants Society and the Mazhabi and Ramdasia Sikhs. The account of the September letters, legal notice and Lajpat Rai’s will follows. These passages also appear in Kapur Singh’s recollection reprinted in Sikh Chetna Te Bhagat Singh.

  • Kapur Singh, Sāchī Sākhī, 65, lines 4–25 (report), and 65, line 26–66 (correspondence and will)
  • Gurtej Singh, Sikh Chetnā Te Bhagat Singh, 23
8. Open question

The 1979 edition names the Congress leader Sarla Devi Chaudhurani. Kapur Singh also names her in his recollection reprinted in Sikh Chetna Te Bhagat Singh.

  • Kapur Singh, Sāchī Sākhī, 66, line 6 and following
  • Gurtej Singh, Sikh Chetnā Te Bhagat Singh, 23
9. Correction

The Commons question on the murder of J. P. Saunders dates it to 17 December 1928. Kapur Singh places the shooting towards the end of December.

10. Open question

The government’s commemorative life summary dates Bhagat Singh’s execution to March 23, 1931. In the English translation of his prison memoir, Bhai Randhir Singh dates their meeting to October 4, 1930, the day of his release. Kapur Singh places Bhagat Singh’s request for initiation near Randhir Singh’s release, before the execution. His two footnotes refer to a conversation in 1950 and to the fourth impression of Jel Chitthian (1965), p. 624.

11. Open question

The paragraph on Bhagat Singh’s letters (67/17–21) is new in 1979. At 67/20 the sign is printed as ੧ਓ with a separate arc; the English gives “Ik Oankar.”

  • Kapur Singh, Sāchī Sākhī, 67, lines 17–21
  • Gurtej Singh, Sikh Chetnā Te Bhagat Singh, 24
12. Edition history

The second part of the 1979 footnote names Sucha Singh of Jandu Singha and reports his last words, citing Hind Samachar. It identifies him as the assassin of Partap Singh Kairon.

  • Kapur Singh, Sāchī Sākhī, 68, footnote beginning on line 26
13. Edition history

1972 (p. 56) here asks: “If this is the argument for regarding Bhagat Singh as ‘Shahīd-i Aʿẓam’, why should the Pathan of Sirhind who dealt Guru Gobind Singh his mortal wound at Nanded, or Qazi Abdul Rashid who killed Swami Shraddhanand in Delhi, not be ‘Shahīd-i Aʿẓam’?”. 1979 drops the comparison and puts in its place the two marks of martyrdom (68/14–69/1), a third reason (the cutting of his hair), and the Petrie report.

  • Kapur Singh, Sāchī Sākhī, 68, line 14–69, line 1 and following
  • Kapur Singh, Sāchī Sākhī (1972), 56
14. Translation

Kapur Singh cites paragraph 6 of D. Petrie’s confidential report, Developments in Sikh Politics, 1900–1911 (Simla, August 11, 1911). He gives his Panjabi rendering in the body and English in the footnote, citing the April 1969 Gurdwara Gazette. The two diverge, especially in their last sentence. The body is translated from the Panjabi, and the English footnote follows the 1979 printing.

  • Kapur Singh, Sāchī Sākhī, 69, lines 18–27, and 69, line 28–70, line 21
15. Edition history

Kapur Singh gives a couplet as the Guru’s reply to Mata Sundari at Sabo ki Talwandi in 1705 and quotes a different version that he attributes to Lala Jagat Narain’s Hind Samachar editorial of January 15, 1978.

  • Kapur Singh, Sāchī Sākhī, 70, line 22 and following
16. Edition history

The 1979 addition draws on Bhai Randhir Singh’s account of his conversation with Bhagat Singh. In Trilochan Singh’s English translation, Bhagat Singh links cutting his hair and shaving his beard to his friendship with B. K. Dutt and to his concern that the non-Sikh press would ignore the case, as he says it had ignored other Sikh patriots. This agrees with Kapur Singh’s account.

  • Kapur Singh, Sāchī Sākhī, 70, opening paragraph
  • Randhir Singh, Autobiography, ch. 25
17. Correction

Kapur Singh places the resolution at midnight on 26/27 January. The cited reproduction of the Congress pledge dates the Lahore session to December 1929 and the public taking of the pledge to 26 January 1930.

Glossary

Bhagat Singh (1907–1931)

ਸਰਦਾਰ ਭਗਤ ਸਿੰਘ

revolutionary; executed at Lahore on 23 March 1931

Bhai Randhir Singh (1878–1961)

ਭਾਈ ਰਣਧੀਰ ਸਿੰਘ

Ghadar prisoner and Sikh religious figure; released on 4 October 1930

Head Constable Chanan Singh

ਚੰਨਣ ਸਿੰਘ

Sikh police head constable killed while pursuing the assailants, as described in this passage

  • Kapur Singh, Sāchī Sākhī (1972), 53 and 55
James A. Scott

ਮਿਸਟਰ ਸਕਾਟ

Senior Superintendent of Police, Lahore, 1928

  • Kapur Singh, Sāchī Sākhī (1972), 53, lines 18–21
John P. Saunders

ਮਿਸਟਰ ਸਾਂਡਰਸ

Assistant Superintendent of Police, Lahore; shot on 17 December 1928

John Rupert Firth (1890–1960)

ਫ਼ਰਥ

Professor of English at the University of the Punjab, Lahore, 1920–1928; appointed senior lecturer in phonetics at University College London in 1928; later head of phonetics and linguistics at SOAS

Sardar Ajit Singh (1881–1947)

ਅਜੀਤ ਸਿੰਘ

Bhagat Singh’s uncle; nationalist exile

Sardar Kishan Singh

ਕਿਸ਼ਨ ਸਿੰਘ

Bhagat Singh’s father, as named in this passage

  • Kapur Singh, Sāchī Sākhī (1972), 55, line 6
ਅਕਾਸ਼ ਵੇਲ

literally “sky-creeper”; paired with the barren widow’s son to mock the claimed chain of cause and effect

ਸ਼ਹੀਦੇ-ਆਜ਼ਮ

“the greatest martyr”, an honorific used in Persian and Urdu

ਹਵਾਲਦਾਰ

head constable (police rank)

ਪੰਜਾਂ ਪਿਆਰਿਆਂ

the Five Beloved, who administer amrit in Khalsa initiation

ਪੰਜਾਬ ਕੇਸਰੀ

“Lion of the Panjab”: Lajpat Rai’s popular title

ਪੂਰਨ ਸ੍ਵਰਾਜ

complete independence; the Congress goal adopted at Lahore in 1929

ਮਨੁਸ਼ਮੇਧ

Vedic human sacrifice (Skt puruṣamedha / naramedha); the author’s form

ਯਵਨ

here explained by the author as the English and the Muslims

ਵਾਮ ਸ਼ਾਕਤ ਮਤ

the left-hand (vāmācāra) current of Shakta worship of the Goddess

Sāchī Sākhī, VII. Lahore, 1928: Lajpat Rai, Saunders, Bhagat Singh. harvardsikh.org/books/sachi-sakhi/part-7

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.