Skip to content
Sāchī Sākhīਸਾਚੀ ਸਾਖੀ

The Communal Award

VIII. The Round Table Conferences, 1930–1932

1979 edition, pp. 71–86Section 8 of 13Previous sectionNext section

Release v1.0, an earlier release. Read the latest

p. 711930-31 ਵਿਚ ਕਾਂਗਰਸ ਨੇ ਨ-ਮਿਲਵਰਤਨ ਤੇ ਸਤਯਗ੍ਰਹ ਦਾ ਕੌਤਕ ਅਰੰਭ ਦਿਤਾ ਅਤੇ ਹਜ਼ਾਰਾਂ ਲੋਕ ਕਾਨੂੰਨ ਤੋੜਨ ਦੇ ਅਪ੍ਰਾਧ ਵਿਚ ਜੇਲ੍ਹੀਂ ਡੱਕੇ ਗਏ । ਅੰਗ੍ਰੇਜ਼ਾਂ ਨੇ ਕਾਂਗ੍ਰਸ ਦਾ ਇਹ ਰਾਮ ਰੌਲਾ ਤਾਂ ਦਬਾ ਦਿੱਤਾ, ਪਰ ਤਾਕਤ ਦੇ ਤੇ ਤਲਵਾਰ ਦੇ ਜ਼ੋਰ ਨਾਲ ਰਾਜ ਕਰੀ ਜਾਣਾ, ਉਨ੍ਹਾਂ ਦਾ ਅੰਤਮ ਨਿਸ਼ਾਨਾ ਕਦਾਚਿਤ ਨਹੀਂ ਸੀ । ਵਾਇਸਰਾਇ, ਲਾਰਡ ਨੇ ਲੰਡਨ ਵਿਚ, ਬਰਤਾਨਵੀ ਗੌਵਰਨਮਿੰਟ ਨਾਲ ਸਲਾਹ ਕਰਕੇ, ਇਹ ਐਲਾਨ ਕੀਤਾ ਕਿ : “ਸੰਨ 1917 ਦੇ ਹਿੰਦੁਸਤਾਨ ਦੇ ਰਾਜਸੀ ਨਿਸ਼ਾਨੇ ਬਾਰੇ ਕੀਤੇ ਗਏ ਐਲਾਨ ਦਾ ਠੀਕ ਭਾਵ ਏਹੋ ਹੈ ਕਿ ਹਿੰਦੁਸਤਾਨ ਦਾ ਦਰਜਾ ਪ੍ਰਾਪਤ ਕਰੇ ।”
p. 71In 1930–31 Congress began its spectacle of non-cooperation and satyagraha, and thousands were shut up in prison for breaking the law. The British suppressed this Congress hullabaloo, but continued rule by force and the sword was never their ultimate aim. After consulting the British government in London, the Viceroy, , made the following declaration: “The true meaning of the declaration made in 1917 concerning India’s political goal is that India should attain .”
ਨਾਲ ਹੀ ਇਹ ਫ਼ੈਸਲਾ ਕੀਤਾ ਗਿਆ ਕਿ ਹਿੰਦੁਸਤਾਨੀ ਲੀਡਰਾਂ ਤੇ ਹਿੰਦੁਸਤਾਨੀ ਰਾਜਿਆਂ ਦੇ ਨੁਮਾਇੰਦਿਆਂ ਦੀ ਇੱਕ ਰਾਊਂਡ ਟੇਬਲ ਕਾਨਫ਼੍ਰੰਸ ਲੰਡਨ ਬੈਠੇ, ਜਿਹੜੀ ਕਿ ਸੰਮਿਲਤ ਤੇ ਸੰਯੁਕਤ ਹਿੰਦੁਸਤਾਨ ਦੀ ਰਾਜ-ਬਣਤ੍ਰ ਬਾਰੇ ਵਿਧਾਨ ਦਾ ਨਿਰਣਾ ਕਰੇ । ਇਹ ਕਾਨਫ਼੍ਰੰਸ, ਦਸੰਬਰ 1930 ਨੂੰ, ਲੰਡਨ ਵਿਚ ਹੋਈ, ਜਿਸ ਵਿਚ ਕਿ 57 ਲੀਡਰ ਬ੍ਰਿਟਿਸ਼ ਹਿੰਦੁਸਤਾਨ ਦੇ, ਤੇ 16 ਬਰਤਾਨਵੀ ਸਰਕਾਰ ਵਲੋਂ ਸ਼ਾਮਲ ਹੋਏ । ਇਸ ਰਾਊਂਡ ਟੇਬਲ ਕਾਨਫ਼੍ਰੰਸ ਵਿਚ ਮਹਾਰਾਜਾ ਤੇ ਨਵਾਬ ਨੇ, ਖ਼ਾਸ ਕਰ ਕੇ, ਸੰਮਿਲਤ ਤੇ ਸੰਯੁਕਤ ਕੇਂਦ੍ਰੀ ਸਰਕਾਰ ਨੂੰ ਰਾਜ ਅਧਿਕਾਰ ਦੇਣ ਹਿਤ, ਸ਼ਲਾਘਾ ਯੋਗ ਵਤੀਰਾ ਧਾਰਨ ਕੀਤਾ, ਪਰ ਉਸ ਵੇਲੇ, ਤੇ ਉਸ ਦੇ ਟੋਰੀ ਸਾਥੀਆਂ ਨੇ, ਕੋਈ ਤਸੱਲੀਬਖ਼ਸ਼ ਫ਼ੈਸਲਾ ਨ ਹੋਣ ਦਿੱਤਾ । ਇਸੇ ਸਮੇਂ ਚਰਚਿਲ ਨੇ ਇਹ ਜਗਤ- ਬਿਖਿਆਤ ਵਾਕ ਕਹੇ : “ਇਸ ਨਾਲੋਂ ਵਧੇਰੇ ਹੱਤਕ ਬ੍ਰਿਟਿਸ਼ ਸਾਮਰਾਜ ਦੀ ਕੀ ਹੋ ਸਕਦੀ ਹੈ ਕਿ ਅਸੀਂ ਇਕ ਅੱਧ ਕੱਜੇ ਫ਼ਕੀਰ (a half naked fakir) ਨਾਲ ਇਕੋ ਮੇਜ਼ ਤੇ ਬੈਠ ਕੇ ਸਲਾਹ ਮਸ਼ਵਰੇ ਕਰੀਏ ?”
It was also decided that a Round Table Conference of Indian leaders and representatives of the Indian princes should meet in London to settle the constitution of an integrated and united India. This conference was held in London in December 1930, with 57 leaders from British India and 16 representatives of the British government taking part. At this Round Table Conference the and the in particular adopted a commendable attitude toward vesting sovereign powers in an integrated and united central government, but and his Tory associates prevented any satisfactory decision. It was at this time that Churchill uttered these world-famous words: “What greater humiliation could there be for the British Empire than for us to sit at the same table and hold consultations with a half naked fakir?”
ਇਸ ਰਾਊਂਡ ਟੇਬਲ ਕਾਨਫ਼੍ਰੰਸ ਵਿਚ ਸ੍ਵਰਗਵਾਸੀ ਮਹਾਰਾਜਾ ਪਟਿਆਲੇ ਵਾਲੇ ਭੀ ਪਧਾਰੇ ਸਨ । ਇਨ੍ਹਾਂ ਦੇ ਵਲੈਤ ਨੂੰ ਟੁਰਨ ਤੋਂ ਪਹਿਲਾਂ, ਮੈਂ ਤੇ ਇਕ ਮੇਰਾ ਹੋਰ ਗੌਵਰਨਮਿੰਟ ਕਾਲਜ, ਲਾਹੌਰ, ਦੀ ਸਿੱਖ ਐਸੋਸੀਏਸ਼ਨ ਦਾ ਸਾਥੀ, ਮਹਾਰਾਜਾ ਭੂਪਿੰਦ੍ਰ ਸਿੰਘ ਨੂੰ, ਜਿਹੜੇ ਕਿ ਲਾਹੌਰ ਉੱਤਰੇ ਹੋਏ ਸਨ, ਮਿਲਣ ਗਏ ਤਾਂ ਉਨ੍ਹਾਂ ਸਾਨੂੰ ਗੱਲਾਂ ਗੱਲਾਂ ਵਿਚ ਕਿਹਾ :
The late of Patiala also attended this Round Table Conference. Before he left for England, another fellow member of the Sikh Association at Government College, Lahore, and I went to see Maharaja Bhupinder Singh, who was staying in Lahore, and in the course of conversation he said to us:
“ਹਿੰਦੁਸਤਾਨ ਵਿਚ ਅੰਗ੍ਰੇਜ਼ਾਂ ਦਾ ਤਸੱਲਤ ਬਹੁਤਾ ਚਿਰ ਹੁਣ ਨਹੀਂ ਰਹਿਣਾ ਤੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਤੇ ਦੇਸੀ ਰਿਆਸਤਾਂ ਦੀ ਕਿਸਮਤ ਹੁਣ ਕੁਠਾਲੀ ਵਿਚ ਪਈ ਹੋਈ ਹੈ । ਮੈਂ ਤਾਂ ਆਪਣੀ ਉਮਰ ਗੱਦੀ ਉੱਤੇ ਬੈਠਾ ਹੀ ਭੋਗ ਲਵਾਂਗਾ, ਪਰ ਸਿੱਖਾਂ ਦੀ ਕੋਈ ਸੇਵਾ ਮੈਥੋਂ ਹੋ ਆਉਂਦੀ ਤਾਂ ਮੇਰੀ ਆਤਮਾ ਨੂੰ ਬੜੀ ਤਸੱਲੀ ਹੁੰਦੀ । ਹੁਣ, ਜੇ ਸਿੱਖ ਮੈਨੂੰ ਆਪਣਾ ਮਿਥ ਲੈਣ ਤਾਂ ਮੈਂ ਵਲਾਇਤੋਂ ਸਿੱਖਾਂ ਲਈ ਜ਼ਰੂਰ ਕੋਈ ਠੋਸ ਲਾਭ ਲੈ ਕੇ ਮੁੜਾਂ ਤਾਂ ਜੁ ਸਿੱਖ ਪੰਥ ਕਦੇ ਯਾਦ ਕਰੇ ਕਿ ਭੂਪੇ ਜੱਟ ਦੀਆਂ ਰਗਾਂ p. 72ਵਿਚ ਬਾਬਾ ਦਾ ਹੀ ਖ਼ੂਨ ਸੀ । ਪਰ, ਮੁੰਡਿਓ, ਤੁਹਾਡੇ ਅਕਾਲੀ ਲੀਡਰ ਹੱਥ ਧੋ ਕੇ ਮੇਰੇ ਪਿੱਛੇ ਪਏ ਹੋਏ ਹਨ । ਉਹ ਸੱਚ ਹੀ ਕਹਿੰਦੇ ਹਨ ਕਿ ਮੈਂ ਸਿੱਖੀ ਰਹਿਤ- ਬਹਿਤ ਵਿਚ ਪੱਕਾ ਨਹੀਂ, ਪਰ ਨਿਰੇ ਨੇ ਭੀ ਸਿੱਖਾਂ ਦਾ ਕੁਝ ਨਹੀਂ ਸਾਰਨਾ । ਏਹ ਮੇਰੇ ਬਚਨ ਤੁਸੀਂ ਕਦੇ ਯਾਦ ਕਰੋਗੇ ।”*
“British domination in India will not last much longer, and the fate of Hindus, Muslims, Sikhs and the princely states is now in the crucible. I shall spend my own lifetime on the throne, but it would bring my soul great satisfaction if I could do some service to the Sikhs. If the Sikhs would now choose me as their , I would certainly return from England with some substantial gain for them, so that the Sikh Panth might one day remember that p. 72 ’s blood flowed in the veins of Bhupa the Jat. But, boys, your Akali leaders are dead set against me. They rightly say that I am not strict in observing Sikh discipline and conduct, but alone will do the Sikhs no good either. One day you will remember these words of mine.”*
p. 72* 1935-36 ਦੀ ਗੱਲ ਹੈ ਕਿ ਡਾਕਟਰ , ਹਿੰਦੁਸਤਾਨ ਦੇ ਛੇ ਕਰੋੜ ਅਛੂਤਾਂ ਦੇ ਪ੍ਰਮਾਣੀਕ ਨੇਤਾ ਨੇ, ਇਹ ਸਪੱਸ਼ਟ ਤੇ ਖੁਲ੍ਹੀ ਇੱਛਾ ਪ੍ਰਗਟ ਕੀਤੀ ਕਿ ਦੇਸ ਦੇ ਸਾਰੇ ਅਛੂਤ ਬਣ ਜਾਣ ਤਾਂ ਜੁ ਜਾਤ ਪਾਤ ਦੀ, ਹਜ਼ਾਰਾਂ ਵਰ੍ਹਿਆਂ ਦੀ ਗ਼ੁਲਾਮੀ, ਵਿਚੋਂ ਉਨ੍ਹਾਂ ਦਾ ਛੁਟਕਾਰਾ ਹੋ ਜਾਵੇ । ਇਸ ਵਿਚਾਰ ਨਾਲ ਹਿੰਦੂ ਮਹਾਂਸਭਾ ਦੇ ਪ੍ਰਧਾਨ, ਡਾਕਟਰ ਅਤੇ ਸਨਾਤਨ ਹਿੰਦੂ- ਜਗਤ ਦੇ ਪ੍ਰਸਿੱਧ ਨੇਤਾ, ਪੰਡਿਤ ਮਾਲਵੀਯ ਜੀ, ਪੂਰਨ ਤੌਰ ਤੇ ਸਹਿਮਤ ਸਨ । ਡਾਕਟਰ ਅੰਬੇਡਕਰ ਅਤੇ ਇਨ੍ਹਾਂ ਹਿੰਦੂ ਲੀਡਰਾਂ ਵਿਚਕਾਰ ਜੋ ਚਿੱਠੀ ਪੱਤ੍ਰ ਇਸ ਸਮੱਸਿਆ ਦੀ ਪੂਰਤੀ ਬਾਰੇ ਚੱਲ ਰਿਹਾ ਸੀ, ਉਸ ਦੀਆਂ ਨਕਲਾਂ ਗਾਂਧੀ ਜੀ ਨੂੰ ਗਿਆਤ ਵਜੋਂ ਭੇਜੀਆਂ ਜਾ ਰਹੀਆਂ ਸਨ । ਜਦੋਂ ਤੱਕਿਓਨੇ ਕਿ ਇਹ ਸਭ ਕਾਰਜ ਹੁਣ ਸਿਰੇ ਹੀ ਚੜ੍ਹਨ ਵਾਲਾ ਹੈ, ਤਾਂ ਗਾਂਧੀ ਜੀ ਨੇ, ਸ਼੍ਰੇਸ਼ਟਾਚਾਰ ਦੇ ਸਭ ਨਿਯਮਾਂ ਦੇ ਵਿਰੁਧ, ਦੋਹਾਂ ਧਿਰਾਂ ਦੀ ਆਗਿਆ ਲਏ ਤੋਂ ਬਿਨਾਂ, ਇਹ ਚਿੱਠੀ ਪੱਤ੍ਰ ਆਪਣੇ ਅਖ਼ਬਾਰ, “ਯੰਗ ਇੰਡੀਆ”, ਵਿਚ ਛਾਪ ਦਿੱਤਾ ਅਤੇ ਲਿਖਿਆ ਕਿ “ਅਛੂਤਾਂ ਦਾ ਸਿੱਖੀ ਵਿਚ ਪ੍ਰਵੇਸ਼ ਹਿੰਦੂ ਧਰਮ ਤੋਂ ਪਤਿਤ ਹੋਣ ਦੇ ਤੁਲ ਹੈ ।” ਇਸ ਤੋਂ ਪਿਛੋਂ ਡਾਕਟਰ ਅੰਬੇਡਕਰ ਨੇ ਸਿੱਖ ਲੀਡਰਾਂ ਨਾਲ ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਸਿੱਧੀ ਗੱਲਬਾਤ ਅਰੰਭ ਦਿੱਤੀ, ਅਤੇ ਇਹ ਗੱਲ ਦੇਸ ਭਰ ਵਿਚ ਧੁੰਮ ਗਈ ਕਿ ਹੁਣ ਸਾਰੇ ਹਿੰਦੁਸਤਾਨ ਦੇ ਅਛੂਤ ਸਿੱਖ ਮਤ ਗ੍ਰਹਿਣ ਕਰਨ ਹੀ ਵਾਲੇ ਹਨ । ਇਹੋ ਸਮਾਂ ਹੈ ਜਦੋਂ ਕਿ ਬੰਬਈ ਵਿਚ ਖ਼ਾਲਸਾ ਕਾਲਜ ਦੀ ਰਖੀ ਗਈ ਤਾਂ ਜੁ ਦੱਖਣੀ ਭਾਰਤ ਦੇ ਅਛੂਤਾਂ ਦਾ ਇਹ ਵਿੱਦਿਆ-ਕੇਂਦ੍ਰ ਬਣ ਸਕੇ । ਇਸ ਸਮੇਂ ਮਹਾਰਾਜਾ ਭੂਪਿੰਦਰ ਪਟਿਆਲਾ ਨਰੇਸ਼ ਨੇ ਡਾਕਟਰ ਅੰਬੇਡਕਰ ਦੇ ਘਰ ਅਪਣੀ ਭੈਣ ਦਾ ਦੇਣਾ ਤਕ ਸਵੀਕਾਰ ਕਰ ਲਿਆ ਤਾਂ ਜੁ ਨਵੇਂ ਬਣਨ ਵਾਲੇ ਅਛੂਤ ਜਾਤੀਆਂ ਦੇ ਸਿੱਖਾਂ ਦਾ ਸਮਾਜੀ ਗੌਰਵ ਵਧ ਜਾਵੇ । ਪਰ ਕੁਝ ਸਮੇਂ ਪਿਛੋਂ ਡਾਕਟਰ ਅੰਬੇਡਕਰ ਅਤੇ ਅਕਾਲੀ ਲੀਡਰਾਂ ਵਿਚਕਾਰ ਕੁਝ ਅਹੇਹੇ ਖਰ੍ਹਵੇ ਮਤਭੇਦ ਹੋ ਕਿ ਡਾਕਟਰ ਅੰਬੇਡਕਰ ਅਤੇ ਉਸ ਦੇ ਸਾਥੀਆਂ ਨੇ ਸਿੱਖੀ ਤੋਂ ਉਪ੍ਰਾਮਤਾ ਧਾਰਨ ਕਰ ਲਈ ਅਤੇ ਪਿਛੋਂ ਜਾ ਕੇ ਬੁੱਧਮਤ ਵਿਚ ਪ੍ਰਵੇਸ਼ ਕਰ ਲਿਆ । ਇਨ੍ਹਾਂ ਸਤਰਾਂ ਦਾ ਲਿਖਾਰੀ, ਸਿਤੰਬਰ, 1964 ਵਿਚ, ਇਕ ਦਿਨ ਚੰਡੀਗੜ੍ਹ ਹਾਈਕੋਰਟ ਦੇ ਬਾਰਰੂਮ ਵਿਚ ਬੈਠਾ ਸੀ ਕਿ ਸਰਦਾਰ , ਐਡਵੋਕੇਟ, ਹਾਈਕੋਰਟ, ਨੇ ਬਹੁਤ ਸਾਰੇ ਸੱਜਣਾਂ ਦੇ ਸਾਹਮਣੇ ਇਹ ਕਥਾ ਸੁਣਾਈ ਕਿ, ਉਨ੍ਹਾਂ ਦਿਨਾਂ ਵਿਚ, ਜਦੋਂ ਕਿ ਡਾਕਟਰ ਅੰਬੇਡਕਰ ਦੇ ਅਕਾਲੀ ਲੀਡਰਾਂ ਨਾਲ ਮਤ ਭੇਦ ਦੇ ਕਾਰਣ, ਅਛੂਤਾਂ ਨੇ ਸਿੱਖਮਤ ਵਿੱਚ ਦਾਖ਼ਲ ਹੋਣ ਦਾ ਖ਼ਿਆਲ ਖੁਲ੍ਹਮ ਖੁਲ੍ਹਾ ਛਡ ਦਿੱਤਾ ਤਾਂ ਉਨ੍ਹਾਂ ਨੇ ਲਾਹੌਰ ਵਿਚ ਆਪਣੇ ਗਵਾਂਢੀ, ਸਰਦਾਰ ਝੱਲਾ, ਐਮ. ਏ, ਐਲ. ਐਲ. ਬੀ, ਐਡਵੋਕੇਟ, (ਹਾਈਕੋਰਟ ਜੱਜ), ਜੋ ਕਿ ਉਸ ਸਮੇਂ ਅਕਾਲੀ ਆਗੂਆਂ ਵਿਚ ਸਿਰਕੱਢ ਸਨ, ਕੋਲੋਂ ਇਸ ਦੁਰਘਟਨਾ ਦਾ ਸਹੀ ਕਾਰਣ ਪੁੱਛਿਆ ਤਾਂ ਸਰਦਾਰ ਹਰਨਾਮ ਸਿੰਘ ਜੀ ਨੇ ਉੱਤਰ ਦਿੱਤਾ : “ਓਏ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਨਹੀਂ । ਛੇ ਕਰੋੜ ਅਛੂਤ ਸਿੱਖ ਬਣਾ ਕੇ, ਨੂੰ ਦੇ ਛੋਡੀਏ ?” ਇਉਂ ਛੇ ਕਰੋੜ “, ਗੁਰੂ ਕੇ ਬੇਟੇ” ਗੁਰੂਘਰ ਦੇ ਦਰ ਉਤੇ ਆਏ, ਧੱਕੇ ਮਾਰ ਕੇ ਪਰਤਾ ਦਿਤੇ ਗਏ, ਜਿਵੇਂ ਗੁਰੂ ਤੇਗ਼ ਬਹਾਦਰ ਨੂੰ ਹਰਿਮੰਦਰ ਸਾਹਿਬ ਵਿਚ ਵੜਨ ਨਹੀਂ ਸੀ ਦਿੱਤਾ ਗਿਆ । ਪ੍ਰੰਤੂ, ਜੋ ਕੁਛ ਸ. ਹਰਨਾਮ ਸਿੰਘ ਜੀ ਨੇ ਸ: ਇੰਦ੍ਰ ਸਿੰਘ ਕਰਵਾਲ ਨੂੰ ਦਸਿਆ, ਅਸਲੀਅਤ ਤੇ ਸੱਚ ਇਸ ਨਾਲੋਂ ਭੀ ਵਧੇਰੇ ਕੋਝਾ ਤੇ ਨਿੰਦਨੀਯ ਹੈ ਅਤੇ ਇਨ੍ਹਾਂ ਸਤਰਾਂ ਦਾ ਲਿਖਾਰੀ ਇਸ ਅਸਲੀਅਤ ਤੋਂ, ਉਸੇ ਸਮੇਂ, ਭਰੋਸੇਯੋਗ ਪੁਛਗਿਛ ਕਰਨ ਤੋਂ ਉਪ੍ਰਾਂਤ, ਭਲੀ ਪ੍ਰਕਾਰ ਜਾਣੂ ਹੋ ਗਿਆ→ p. 73←ਸੀ । ਸੰਨ 1925 ਵਿਚ ਜਦੋਂ, ਗੁਰਦੁਆਰਾ ਐਕਟ ਬਣਨ ਸਮੇਂ, ਦੋ ਧੜੇ, ਸਰਦਾਰ ਬਹਾਦੁਰ ਮਹਿਤਾਬ ਸਿੰਘ ਦਾ ਅਤੇ ਦਾ ਬਣ ਗਏ ਸਨ, ਓਦੋਂ ਹੀ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਈਸ਼ਰ ਸਿੰਘ ਮਝੈਲ ਆਦਿ, “ਅਕਾਲੀ ਪਾਰਟੀ” ਦੇ ਮੁਖੀਆਂ ਨੂੰ ਇਹ ਸੀ, ਕਿ ਸਿੱਖਾਂ ਵਿਚ ਜੋ “ਪੜ੍ਹੇ ਲਿਖੇ”, ਅੰਗ੍ਰੇਜ਼ੀ ਵਿੱਦਿਆ ਦੀ ਉਪਜ ਹਨ, ਉਹ “Gentleman’s Conduct” ਨੂੰ ਸਦਾਚਾਰ ਦੀ ਨੀਂਹ ਕਬੂਲਦੇ ਹਨ ਅਤੇ ਘਸੁੰਨ ਮੁੱਕੀ, ਗਾਲ੍ਹੋ ਗਾਲ੍ਹੀ ਪੱਗ ਲਾਹੁਣ ਤੇ ਲੁਹਾਉਣ ਆਦਿ ਕਰਤੱਬਾਂ ਤੋਂ ਗਿਲਾਨੀ ਭੀ ਕਰਦੇ ਹਨ ਅਤੇ ਭੈਭੀਤ ਭੀ ਹਨ । ਇਨ੍ਹਾਂ ਨੂੰ ਸਿੱਖ ਸਭਾ ਸੋਸਾਇਟੀਆਂ, ਮੀਟਿੰਗਾਂ ਅਤੇ ਪੰਥਿਕ ਸੇਵਾ- ਖੇਤਰਾਂ ਵਿਚੋਂ ਪੱਕੇ ਤੌਰ ਤੇ ਕਢਣ ਦਾ ਸੌਖਾ ਢੰਗ ਇਹੋ ਹੈ ਕਿ ਇਹ ਜਦੋਂ ਭੀ “ਅਕਾਲੀ ਪਾਰਟੀ” ਦੀ ਰੁਚੀਆਂ ਵਾਲਿਆਂ ਦੇ ਨੇੜੇ ਲਗਣ ਯਾ ਉਨ੍ਹਾਂ ਦਾ ਮੁਕਾਬਲਾ ਕਰਨ, ਤਦ ਉਨ੍ਹਾਂ ਨਾਲ, ਮਾਂ, ਭੈਣ ਦੀ, ਘਸੁੰਨ-ਮੁੱਕੀ, ਹੱਥੋਪਾਈ ਆਦਿ “ਸਿੰਘ-ਰੀਤੀ” ਦਾ ਪ੍ਰਯੋਗ ਕੀਤਾ ਜਾਵੇ, ਇਹ “ਪੜ੍ਹੇ ਲਿਖੇ” ਨਿਪੁੰਸਕ ਝਟਪਟ ਤੇ ਸਦਾ ਲਈ, ਪੰਥ ਦਾ ਖਹਿੜਾ ਛਡ ਦੇਣਗੇ ਅਤੇ “ਅਕਾਲੀ ਪਾਰਟੀ” ਦੀ ਬਾਲਾਦਸਤੀ ਤਸਲੀਮ ਕਰ ਲੈਣਗੇ । ਇਹੋ ਰਾਮਬਾਣ ਵਰਤ ਕੇ, “ਅਕਾਲੀ ਪਾਰਟੀ” ਨੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੂੰ ਘਰ ਜਾ ਬੈਠਣ ਤੇ ਮਜਬੂਰ ਕੀਤਾ, ਬਾਬਾ ਖੜਗ ਸਿੰਘ ਨੂੰ ਪੰਥ ਤੋਂ ਦੂਰ ਕੀਤਾ, “ ਪੰਜਾਬ” ਵਾਲੇ ਸ: ਅਮਰ ਸਿੰਘ ਨੂੰ ਪ੍ਰਾਜੈ ਤੇ ਖ਼ੁਆਰ ਕੀਤਾ ਅਤੇ ਅੰਤ ਨੂੰ ਸਿੱਖ ਬੁੱਧੀਵਾਨਾਂ ਨੂੰ ਪੰਥ ਤੋਂ ਉਪ੍ਰਾਮ ਕੀਤਾ ਅਤੇ ਪੜ੍ਹੀ ਲਿਖੀ ਸਿੱਖਾਂ ਦੀ ਨਵੀਂ ਪਨੀਰੀ ਨੂੰ ਕਮਯੂਨਿਸਟਾਂ ਦੇ ਪੇਟੇ ਪਾਇਆ । ਇਹੋ ਰਾਮਬਾਣ ਅਥਵਾ ਬ੍ਰਹਮ-ਅਸਤ੍ਰ ਚਲਾ ਕੇ “ਅਕਾਲੀ” ਸੂਰਮਿਆਂ ਨੇ ਡਾਕਟਰ ਅੰਬੇਡਕਰ ਅਤੇ ਉਸ ਦੇ ਛੇ ਕਰੋੜ ਸ਼ਰਧਾਲੂਆਂ ਨੂੰ ਸਿੱਖੀ ਤੇ ਸਿੱਖਾਂ ਤੋਂ ਉਪ੍ਰਾਮ ਤੇ ਮੁਤਨੱਫ਼ਰ ਕੀਤਾ । ਡਾਕਟਰ ਅੰਬੇਡਕਰ ਬੜਾ ਨੀਤੱਗਯ ਤੇ ਮਰਮਗਯ ਵਿੱਦਵਾਨ ਸੀ । ਉਹ ਸਮਝ ਗਿਆ ਸੀ ਕਿ ਵੀਹਵੀਂ ਸਦੀ ਦੇ ਮੱਧ ਵਿਚ, ਅੰਗ੍ਰੇਜ਼ਾਂ ਦੇ ਹਿੰਦੁਸਤਾਨ ਵਿਚੋਂ ਨਿਕਲ ਜਾਣ ਕਾਰਨ ਸਿੱਖ ਮਤ ਦੇ ਸਿਧਾਂਤ ਅਤੇ ਤਾਰੀਖ਼ੀ ਵਿਕਾਸ ਹੀ ਅਛੂਤਾਂ ਨੂੰ ਨ ਕੇਵਲ ਦਲਤ ਅਵਸਥਾ ਵਿਚੋਂ ਕੱਢ ਸਕਦੇ ਹਨ, ਸਗੋਂ ਅਛੂਤਾਂ ਦੀ ਸਰਦਾਰੀ ਤੇ ਬਾਲਾਦਸਤੀ ਸਾਰੇ ਹਿੰਦੁਸਤਾਨ ਵਿਚ, ਆਉਣ ਵਾਲੀਆਂ ਸਦੀਆਂ ਲਈ ਸਥਾਪਤ ਭੀ ਕਰ ਸਕਦੇ ਹਨ । ਪਰ, ਇਸ ਲਈ ਜ਼ਰੂਰੀ ਹੈ, ਕਿ ਸਿੱਖ ਪੰਥ ਦੀ ਲੀਡਰੀ ਕਿਸੇ ਦੂਰਦਰਸ਼ੀ, ਉੱਚ-ਬੁੱਧੀ ਮਨੁੱਖ ਦੇ ਹਥਾਂ ਵਿਚ ਹੋਵੇ । ਅਜੇਹਾ ਸਿੱਖ ਪੰਥ ਦਾ ਸ਼੍ਰੋਮਣੀ ਲੀਡਰ ਉਹ ਆਪ ਬਣਨ ਦੇ ਸੁਪਨੇ, ਯੋਗ ਤੌਰ ਉਤੇ ਹੀ, ਲੈ ਰਿਹਾ ਸੀ । ਜੇ ਛੇ ਕਰੋੜ ਅਛੂਤ, ਸਿੰਘ ਸਜ ਜਾਂਦੇ, ਜੋ ਕਿ ਡਾਕਟਰ ਅੰਬੇਡਕਰ, ਖੁਲ੍ਹਮ ਖੁਲ੍ਹਾ ਚਾਹੁੰਦਾ ਸੀ, ਤਦ ਸੰਨ 1947 ਵਿਚ ਵਾਇਸਰਾਏ ਦੀ ਕੌਂਸਲ ਵਿਚ, ਸਿੱਖ ਨੁਮਾਇੰਦਾ ਡਾਕਟਰ ਅੰਬੇਡਕਰ ਨੇ ਹੀ ਬਣਨਾ ਸੀ ਅਤੇ ਸਿੱਖਾਂ ਨੂੰ ਹਿੰਦੁਸਤਾਨ ਦੀ ਪ੍ਰਭੁਸਤਾ ਦਾ ਤੀਜਾ ਵਾਰਸ ਜੋ ਮੰਨਿਆ ਜਾ ਚੁੱਕਾ ਸੀ, ਉਸ ਦਾ ਯੋਗ ਤੇ ਢੁੱਕਵਾਂ ਲਾਭ ਕੀ ਅਤੇ ਕਿਵੇਂ ਪ੍ਰਾਪਤ ਕਰਨਾ ਹੈ, ਇਸ ਦਾ ਨਿਸ਼ਚਾ ਭੀ, ਡਾਕਟਰ ਅੰਬੇਡਕਰ ਦੇ ਹੱਥੀਂ ਹੀ ਹੋਣਾ ਸੀ ਅਤੇ ਡਾਕਟਰ ਅੰਬੇਡਕਰ, ਮਿਸਟਰ ਜਿਨਾਹ ਅਤੇ ਮਹਾਤਮਾ ਗਾਂਧੀ, ਦੋਹਾਂ ਨਾਲੋਂ ਕਿਵੇਂ ਘਟ ਨੀਤੀਵਾਨ ਚਤੁਰ, ਤੇ ਬੁੱਧੀਵਾਨ ਨਹੀਂ ਸੀ । → p. 74← ਪਰ, ਛੇ ਕਰੋੜ ਗ਼ੈਰ-ਪੰਜਾਬੀ ਅਛੂਤ, ਸਿੰਘ ਸਜਣ ਨਾਲ, ਆਲ ਇੰਡੀਆ ਗੁਰਦੁਆਰਾ ਐਕਟ ਬਣ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ “ਅਕਾਲੀ ਪਾਰਟੀ” ਦੀ ਸਰਦਾਰੀ ਤੇ ਅਜਾਰਾਦਾਰੀ ਹਮੇਸ਼ਾ ਲਈ ਖ਼ਤਮ ਹੁੰਦੀ ਸੀ ਅਤੇ ਸਰਦਾਰ ਬਲਦੇਵ ਸਿੰਘ ਦੀ ਸੰਟਰਲ ਗੌਵਰਨਮਿੰਟ ਵਿਚ ਸਿੱਖ ਪੰਥ ਦੀ ਨੁਮਾਇੰਦਗੀ ਦਾ ਭੀ ਭੋਗ ਪੈਂਦਾ ਸੀ । ਇਸ ਸੰਕਟ ਅਤੇ ਆਪਤਕਾਲ ਨੂੰ ਜਦੋਂ “ਅਕਾਲੀ ਪਾਰਟੀ” ਨੇ ਸਮਝ ਲਿਆ ਤਦ ਦੀਰਘ ਵਿਚਾਰ ਪਿਛੋਂ, ਸਰਵ-ਸੰਮਤੀ ਨਾਲ, ਫ਼ੈਸਲਾ ਇਹੋ ਹੋਇਆ ਕਿ ਡਾਕਟਰ ਅੰਬੇਡਕਰ ਅਤੇ ਉਸ ਦੇ ਸ਼ਰਧਾਲੂ ਅਛੂਤਾਂ ਨੂੰ ਹਮੇਸ਼ਾ ਲਈ ਸਿੱਖ ਪੰਥ ਵਿਚ ਆਉਣ ਤੋਂ ਰੋਕ ਦਿੱਤਾ ਜਾਵੇ । ਇਸ ਮੌਕੇ ਉਤੇ “ਪੰਥ ਦੇ ਦਿਮਾਗ”, ਗਿਆਨੀ ਕਰਤਾਰ ਸਿੰਘ ਨੇ ਸੁਝਾਉ ਦਿਤਾ ਕਿ “ਇਨ੍ਹਾਂ ਪੜ੍ਹਿਆਂ ਲਿਖਿਆਂ ਨੂੰ ਸੂਤ , ਕਰਨਾ ਕੀ ਔਖਾ ਹੈ । ਯਿਹ ਸੁਸਰੇ ਤੋਂ ਏਕ ਵਾਰ ਕੀ ਮਾਰ ਹੈਂ।” ਇਸ ਪਿਛੋਕੜ ਵਿਚ, ਮਾਸਟਰ ਸੁਜਾਨ ਸਿੰਘ ਸਰਹਾਲੀ ਨੂੰ, “ਹਿਦਾਇਤਾਂ” ਦੇ ਕੇ, ਬੰਬਈ, ਡਾਕਟਰ ਅੰਬੇਡਕਰ ਨੂੰ ਮਿਲਣ ਭੇਜਿਆ ਗਿਆ, ਜਿਸ ਨੇ ਅੰਬੇਡਕਰ ਨੂੰ ਸਪੱਸ਼ਟ ਕਹਿ ਦਿਤਾ ਕਿ ਉਹ “ਚੂਹੜਾ” ਹੈ, ਅਤੇ ਇਹ ਭੀ ਦਸ ਦਿਤਾ ਕਿ ਉਸ ਦੀ ਮਾਤਾ ਦੇ ਪਤੀਵ੍ਰਤ ਧਰਮ ਬਾਬਤ “ਅਕਾਲੀ ਪਾਰਟੀ” ਦੇ ਕੀ ਵਿਚਾਰ ਹਨ ਅਤੇ ਫੇਰ ਅਲਟੀਮੇਟਮ ਦਿਤਾ ਕਿ “ਯਾ ਤਾਂ 24 ਘੰਟੇ ਵਿਚ ਅੰਮ੍ਰਿਤ ਛਕ ਕੇ ਸਿੰਘ ਸਜ ਜਾ ਨਹੀਂ ਤਾਂ ਪੰਥ ਤੇਰੀ ਐਸੀ ਤੈਸੀ ਕਰੇਗਾ । ਇਹ ਸ਼ੁੱਧ ‘ਅਕਾਲੀ ਬੋਲ’ ਸੁਣ ਕੇ, ਡਾਕਟਰ ਅੰਬੇਡਕਰ ਨੇ, ਉਹੋ ਫ਼ੈਸਲਾ ਕੀਤਾ, ਜੋ ਕੋਈ ਭੀ ਪੜ੍ਹਿਆ ਲਿਖਿਆ ਕਰਦਾ । ਉਸ ਨੇ ਮਾਸਟਰ ਸੁਜਾਨ ਸਿੰਘ ਜੀ ਰਾਹੀਂ ‘ਅਕਾਲੀ ਪਾਰਟੀ’ ਨੂੰ ਨਿਸ਼ਚਾ ਦਵਾ ਦਿਤਾ ਕਿ ਨ ਉਸ ਦਾ ਅਤੇ ਨ ਹੀ, ਉਸ ਦੇ ਕਿਸੇ ਸ਼ਰਧਾਲੂ ਦਾ, ਸਿੱਖੀ ਯਾ ਸਿੱਖਾਂ ਦੇ ਨੇੜੇ ਆਉਣ ਦਾ ਵਿਚਾਰ ਹੈ । ਇਉਂ ‘ਪੰਥ ਦੀ ਲੀਡਰੀ’ ਅਤੇ ਸਰਦਾਰ ਬਲਦੇਵ ਸਿੰਘ ਜੀ ਦੀ ਚੌਧਰ ਦੀ ਰੱਖਿਆ ਹੋਈ । ਸਪਤਾਹਕ, ‘ ਪੰਜਾਬੀ ਸਮਾਚਾਰ”, ਬੰਬਈ ਦੇ 13 ਅਗਸਤ, ਸੰਨ 1976 ਦੇ ਸਫ਼ਹ, 17-18 ਉਤੇ ਸ: ਨਰੈਣ ਸਿੰਘ, ਸਕੱਤਰ, ਗੁਰੂ ਨਾਨਕ ਮਿਸ਼ਨ, ਪਟਿਆਲਾ ਅਤੇ ਸਾਬਕ ਮੈਨੇਜਰ, ਗੁਰਦੁਆਰਾ ਨਨਕਾਣਾ ਸਾਹਿਬ ਦਾ ਇਕ ਸਿਲਸਲੇਵਾਰ ਲੇਖ : “ਖ਼ਾਲਸਾ ਕਾਲਜ ਬੰਬਈ, ਕਿਉਂ ਤੇ ਕਿਵੇਂ” ਛਪਿਆ ਹੈ, ਜਿਸ ਵਿਚ ਉਹ ਲਿਖਦੇ ਹਨ : “ਅਸਲ ਪਰੇਰਨਾਂ (ਡਾਕਟਰ ਅੰਬੇਡਕਰ) ਨੂੰ ਉਸ ਦੀ ਨਿਜੀ ਸਿਆਸਤ ਦੇਂਦੀ ਸੀ ਕਿ ਭਾਰਤ ਅੰਦਰ ਸਿੱਖਾਂ ਦੀ ਇਕ ਛੋਟੀ ਜਿਹੀ ਕੌਮ ਸੀ, ਜਿਸ ਵਿਚ ਜਜ਼ਬ ਹੋਣ ਦੀ ਬਜਾਏ, ਇਸ ਨੂੰ ਉਹ ਆਪਣੇ ਅੰਦਰ ਜਜ਼ਬ ਕਰ ਸਕਦਾ ਸੀ ਅਤੇ ਉਸ ਦਾ ਵਾਹਿਦ ਲੀਡਰ ਬਣ ਸਕਦਾ ਸੀ ।... ... ... ...ਹਰ ਕੋਈ ਧਰਮ ਨਾਲੋਂ ਤਾਕਤ ਨੂੰ ਪਿਆਰ ਕਰਦਾ ਸੀ ਅਤੇ ਸਾਰੀ ਖੇਹਡ ਤਾਕਤ ਵਧਾਉਣ ਦੀ ਸੀ ।” ਸ: ਜੰਗਬਹਾਦਰ ਸਿੰਘ, ਪ੍ਰਤਿਸ਼ਟ ਸਿੱਖ ਹਫ਼ਤਾਵਾਰੀ ਅਖ਼ਬਾਰ, “ਸ਼ੇਰੇ ਪੰਜਾਬ” ਦੇ ਐਡੀਟਰ, → p. 75←ਜਿਸ ਅਖ਼ਬਾਰ ਨੂੰ ਪਹਿਲਾਂ 20-25 ਵਰ੍ਹੇ, ਪ੍ਰਸਿੱਧ ਸਿੱਖ ਵਿੱਦਵਾਨ ਤੇ ਸਿਆਸਤਦਾਨ, ਸ: ਅਮਰ ਸਿੰਘ ਜੀ ਲਾਹੌਰੋਂ ਕਢਦੇ ਰਹੇ ਅਤੇ ਪਾਕਿਸਤਾਨ ਬਣਨ ਪਿਛੋਂ ਇਸ ਨੂੰ ਅਮਰ ਸਿੰਘ ਜੀ ਦੇ ਸਪੁੱਤ੍ਰ ਜੰਗਬਹਾਦਰ ਸਿੰਘ ਜੀ ਬਾਕਾਇਦਾ ਤੋਂ ਕਢ ਰਹੇ ਹਨ, “ਸ਼ੇਰੇ ਪੰਜਾਬ” ਦੇ ਵਿਸ਼ੇਸ਼ ਅੰਕ, “ਡਾਇਮੰਡ ਜੁਬਲੀ ਨੰਬਰ”, (1911-1971) ਦੇ ਸਫ਼ਾ 99 ਉਤੇ, ਅਪਣੀ ਅਤੇ ਆਪਣੇ ਪਿਤਾ ਦੀ ਜ਼ਾਤੀ ਵਾਕਫ਼ੀਅਤ ਉਤੇ ਨਿਰਭਰ ਗੁਆਹੀ, ਡਾਕਟਰ ਅੰਬੇਡਕਰ ਨੂੰ ਸਿੱਖੀ ਮੰਡਲ ਤੋਂ ਉਪ੍ਰਾਮ ਕਰਨ ਬਾਬਤ ਦਿੰਦੇ ਹੋਏ ਲਿਖਦੇ ਹਨ : “ਸੰਨ 1936 ਵਿਚ ਵਿਸਾਖੀ ਵਾਲੇ ਦਿਨ ਡਾਕਟਰ ਹਿੰਦ ਸਿੱਖ ਮਿਸ਼ਨ ਦੇ ਜਲਸੇ ਵਿਚ ਸ੍ਰੀ ਅੰਮ੍ਰਿਤਸਰ ਦਸਤਾਰ ਸਜਾ ਕੇ, ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਸਤ ਕਰੋੜ ਅਛੂਤਾਂ ਨੂੰ ਸਿੱਖੀ ਵਿਚ ਪਰਵੇਸ਼ ਕਰਵਾਉਣ ਦੇ ਨਿਸ਼ਚੇ ਵਜੋਂ ਆਪਣੇ ਭਤੀਜੇ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ । ਸ. ਅਮਰ ਸਿੰਘ ਸਾਹਿਬ ਨੇ, ਆਪਣੇ ਜੀਵਨ ਵਿਚ ਹੀ ਸਿੱਖਾਂ ਦੀ ਗਿਣਤੀ ਸਤ ਕਰੋੜ ਤਕ ਵਧ ਜਾਣ ਉਤੇ ਜਿਸ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ ਉਹ ਉਨ੍ਹਾਂ ਦੀਆਂ ਉਸ ਸਮੇਂ ਦੀਆਂ ਲਿਖਤਾਂ ਵਿਚ ਸਪੱਸ਼ਟ ਹੈ । ਪਰ ਮਾਸਟਰ ਤਾਰਾ ਸਿੰਘ ਨੇ ਛੇਤੀ ਹੀ ਅਜੇਹੀ ਪਾਲਸੀ ਬਣਾ ਲਈ ਜਿਸ ਨਾਲ ਡਾ: ਅੰਬੇਡਕਰ ਅਤੇ ਉਸ ਦੇ ਅਛੂਤ ਸਾਥੀ, ਸਿੱਖੀ ਤੇ ਸਿੱਖਾਂ ਦੇ ਨੇੜੇ ਨ ਆ ਸਕਣ ।... ... ...ਪੰਥ ਦੇ ਮੰਦ ਭਾਗ ਕਿ ਮਾਸਟਰ ਤਾਰਾ ਸਿੰਘ ਨੂੰ ਇਹ ਡਰ ਪੈ ਗਿਆ ਕਿ ਜੇ ਅੰ ਬੇਡਕਰ ਅਤੇ ਉਸ ਦੇ ਪੈਰੋਕਾਰ ਅਛੂਤ ਸਿੰਘ ਸਜ ਗਏ, ਤਾਂ ਪੰਥ ਦੇ ਵਾਹਿਦ ਲੀਡਰ ਡਾਕਟਰ ਅੰਬੇਡਕਰ ਬਣ ਜਾਣਗੇ ਅਤੇ ਮਾਸਟਰ ਤਾਰਾ ਸਿੰਘ ਦਾ ਤੇਜ ਢਿੱਲਾ ਪੈ ਜਾਏਗਾ । ਸ: ਅਮਰ ਸਿੰਘ ਜੀ ਨੇ ਉਸ ਸਮੇਂ ‘ਸ਼ੇਰੇ ਪੰਜਾਬ’ ਵਿਚ ਲਿਖਿਆ ਕਿ, ‘ਜਿਸ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਰੇ ਪਰਿਵਾਰ ਨੂੰ ਖ਼ਾਲਸੇ ਉਤੇ ਨਿਛਾਵਰ ਕਰ ਦਿਤਾ ਉਸ ਪੰਥ ਦੇ ਵਾਧੇ ਲਈ ਤਾਕਤ ਤੇ ਦੌਲਤ ਤਾਂ ਚੀਜ਼ ਹੀ ਕੀ ਹੈ, ਅਸਾਨੂੰ ਅਪਣੇ ਸਰਬੰਸ ਭੀ ਕੁਰਬਾਨ ਕਰ ਦੇਣੇ ਚਾਹੀਦੇ ਹਨ ।’ ਸੰਨ 1936 ਵਿਚ ਹੀ ਬੰਬਈ ਦੀ ਲੈਜਿਸਲੇਟਿਵ ਅਸੰਬਲੀ ਦੇ ਚੁਣਾਓ ਹੋਣੇ ਸਨ । ਡਾ: ਅੰਬੇਡਕਰ ਤੇ ਸਿੱਖਾਂ ਨੂੰ ਆਪਣਾ ਧਰਮ ਭਾਈ ਸਮਝ ਕੇ ਮਾ: ਤਾਰਾ ਸਿੰਘ ਨੂੰ ਸੁਨੇਹਾ ਭਿਜਵਾਇਆ, ਕਿ ਉਹ ਡਾ: ਅੰਬੇਡਕਰ ਅਪਣੀ ਪਾਰਟੀ ਨੂੰ ਕਾਮਯਾਬ ਕਰਵਾ ਕੇ ਬੰਬਈ ਸੂਬੇ ਦੇ ਚੀਫ਼ ਮਨਿਸਟਰ ਬਣ ਸਕਦੇ ਹਨ ਇਸ ਲਈ ਪੰਜਾਬੋਂ ਪੰਝੀ ਹਜ਼ਾਰ ਰੁਪਏ ਦੀ ਸਹਾਇਤਾ ਪੰਥ ਉਨ੍ਹਾਂ ਦੀ ਕਰੇ । ਮਾ: ਤਾਰਾ ਸਿੰਘ ਨੂੰ ਸਿੱਖੀ ਤੇ ਪੰਥ ਤੋਂ ਦੂਰ ਕਰਨ ਹਿਤ ਡਾ: ਅੰਬੇਡਕਰ ਨੂੰ ਦੁਰਕਾਰਨ ਦਾ ਇਹ ਸੁਨਹਿਰੀ ਮੌਕਾ ਪ੍ਰਤੀਤ ਹੋਇਆ । ਮਾ: ਤਾਰਾ ਸਿੰਘ , ‘ਸ਼ੇਰੇ ਪੰਜਾਬ’ ਦੇ ਦਫ਼ਤਰ ਵਿਚ ਸ: ਅਮਰ ਸਿੰਘ ਜੀ ਕੋਲ ਆ ਕੇ ਕਹਿਣ ਲਗੇ : ‘ਇਸ ਅੰਬੇਡਕਰ ਵਲ ਤੱਕੋ, ਸਿੱਖਾਂ ਕੋਲੋਂ ਰੁਪਈਏ ਮੰਗਦਾ ਹੈ ।’ ਅਮਰ ਸਿੰਘ ਜੀ ਨੇ ਉੱਤਰ ਦਿਤਾ, ‘ਮਾਸਟਰ ਜੀ, ਇਹ ਤੁਸੀਂ ਕੀ ਕਹਿ ਰਹੇ ਹੋ ? ਜੇ ਡਾ: ਅੰਬੇਡਕਰ ਨੂੰ ਧਨ ਦੀ ਹੀ ਇੱਛਾ ਹੋਵੇ ਤਾਂ ਉਹ ਕਰੋੜਾਂ ਰੁਪਏ ਮੁਸਲਮਾਨਾਂ, ਈਸਾਈਆਂ ਕੋਲੋਂ ਲੈ ਸਕਦਾ ਹੈ, ਉਸ ਨੂੰ ਸਿੱਖ ਬਣਨ ਦੀ ਕੀ ਲੋੜ ਹੈ ? ਉਹ ਤਾਂ ਅਸਾਨੂੰ ਅਪਣੇ ਧਰਮ ਭਾਈ ਜਾਣ ਕੇ ਇਹ ਤੁਛ ਜਿਹੀ ਰਕਮ ਮੰਗ ਰਿਹਾ ਹੈ । ਉਸ ਦੀ ਨੀਤ ਉਤੇ ਸ਼ੱਕ ਕਰਨਾ ਅਸਾਨੂੰ ਸ਼ੋਭਦਾ ਨਹੀਂ ।’ ਮਾਸਟਰ ਜੀ ਝਟ ਪੈਂਤਰਾ ਪਲਟ ਕੇ ਬੋਲੇ, ‘ਮੈਨੂੰ ਤਾਂ ਡਰ ਸੀ ਕਿ ਕਲ੍ਹ→ p. 76←ਨੂੰ ਤੁਸੀਂ ਹੀ ਸਰਬ ਹਿੰਦ ਸਿੱਖ ਮਿਸ਼ਨ ਵਿਚ ਮੇਰੀ ਮੁਖ਼ਾਲਫ਼ਤ ਕਰੋਗੇ ਕਿ ਇਹ ਰੁਪਇਆ ਕਿਉਂ ਦਿਤਾ । ਹੁਣ ਜਦ ਤੁਸੀਂ ਰਾਜ਼ੀ ਹੋ ਤਾਂ ਮੈਂ ਕਲ੍ਹ ਹੀ ਰੁਪਈਏ ਡਾ: ਅੰਬੇਡਕਰ ਨੂੰ ਭੇਜ ਦਿਆਂਗਾ ।’ ਸ: ਅਮਰ ਸਿੰਘ ਜੀ ਨੇ ਹਥ ਬੰਨ੍ਹ ਕੇ ਕਿਹਾ, “ਦੇਖਣਾ ਕਿਤੇ ਘੌਲ ਨ ਕਰ ਜਾਣਾ ।25000 ਰੁਪਈਏ ਦੀ ਥਾਂ 50,000 ਰੁਪਈਆ ਭੇਜਣਾ । ਖ਼ੈਰ ਰੁਪਈਆ ਮਾਸਟਰ ਜੀ ਨੇ ਸਰਬ ਹਿੰਦ ਸਿੱਖ ਮਿਸ਼ਨ ਦੇ ਖਾਤੇ ਵਿਚੋਂ ਕਢਵਾ ਲਿਆ ਅਤੇ ਡਰਾਫ਼ਟ ਯਾ ਚੈਕ ਦੇਣ ਦੀ ਥਾਂ. ਸਾਰਾ ਰੁਪਈਆ ਆਪਣੇ ਚਮਚੇ ਮਾਸਟਰ ਸੁਜਾਨ ਸਿੰਘ ਸਰਹਾਲੀ ਨੂੰ ਦੇ ਦਿਤਾ । ਅਤੇ ਸ: ਅਮਰ ਸਿੰਘ ਜੀ ਨੂੰ ਕਹਾ ਭੇਜਿਆ ਕਿ ਰੁਪਈਆ ਡਾ: ਅੰਬੇਡਕਰ ਕੋਲ ਚਲਾ ਗਿਆ ਹੈ । ਇਲੈਕਸ਼ਨਾਂ ਤੋਂ ਪਿਛੋਂ ਪਤਾ ਲਗਾ ਕਿ ਰੁਪਈਆ ਰਾਹ ਵਿਚ ਹੀ ਖ਼ੁਰਦ ਬੁਰਦ ਕਰ ਲਿਆ ਗਿਆ ਤੇ ਡਾ: ਅੰਬੇਡਕਰ ਕੋਲ ਇਕ ਪਾਈ ਭੀ ਨ ਪੁਜਣ ਦਿੱਤੀ ਗਈ । ਸਗੋਂ ਡਾ: ਅੰਬੇਡਕਰ ਨੂੰ ਸਿੱਖੀ ਤੋਂ ਉਪ੍ਰਾਮ ਕਰਨ ਲਈ ਉਸ ਨੂੰ ਮੇਹਣੇ ਮਾਰੇ ਗਏ ਕਿ ਉਹ ਸਿੱਖਾਂ ਕੋਲੋਂ ਰੁਪਈਏ ਭੋਟਣਾ ਚਾਹੁੰਦਾ ਸੀ ।” (ਅਸਲ ਉਰਦੂ ਵਿਚ) ਇਹ ਰੁਪਈਏ ਨ ਤਾਂ ਸਰਬ ਹਿੰਦ ਸਿੱਖ ਮਿਸ਼ਨ ਦੇ ਖਾਤੇ ਵਿਚ ਵਾਪਸ ਜਮ੍ਹਾ ਕਰਵਾਏ ਗਏ ਅਤੇ ਨ ਹੀ ਡਾ: ਅੰਬੇਡਕਰ ਕੋਲ ਪੁਜੇ । ਮਾਸਟਰ ਸੁਜਾਨ ਸਿੰਘ ਸਰਹਾਲੀ ਅਤੇ ਮਾ: ਤਾਰਾ ਸਿੰਘ ਜੀ ਦੇ ਹਥੀਂ ਗੁਰੂ ਲੇਖੇ ਲਗ ਗਏ । ਕ. ਸ.
* It was in 1935–36 that , the acknowledged leader of India’s sixty million untouchables, openly and expressly wished that all the country’s untouchables should become Sikhs, so that they might escape their thousands of years of bondage to caste. , president of the Hindu Mahasabha, and Pandit Malaviya, the prominent leader of the orthodox Hindu world, fully agreed with this idea. Copies of the correspondence between Dr. Ambedkar and these Hindu leaders about bringing this undertaking to fulfillment were being sent to Gandhi for his information. When Gandhi saw that the whole undertaking was about to succeed, he published this correspondence in his newspaper, Young India, without obtaining either party’s permission and in breach of every rule of civilized conduct, and wrote, “For the untouchables to enter Sikhi is tantamount to apostasy from the Hindu faith.” Dr. Ambedkar then began direct talks with Sikh leaders to bring this great undertaking to fruition, and word spread throughout the country that all India’s untouchables were about to embrace the Sikh faith. It was at this time that the foundation of Khalsa College in Bombay was laid, so that it might become an educational center for the untouchables of southern India. At this time Maharaja Bhupinder Singh, ruler of Patiala, went so far as to agree to to Dr. Ambedkar, so that the social standing of the new Sikhs from the untouchable castes might rise. But some time later such bitter differences arose between Dr. Ambedkar and the Akali leaders that Dr. Ambedkar and his companions turned away from Sikhi and subsequently embraced Buddhism. One day in September 1964, the writer of these lines was sitting in the bar room of the Chandigarh High Court when Sardar , an advocate of the High Court, told the following story before a number of gentlemen. At the time when differences between Dr. Ambedkar and the Akali leaders had led the untouchables openly to abandon the idea of entering the Sikh faith, he had asked his neighbor in Lahore, Sardar Jhalla, M.A., LL.B., advocate (High Court judge) and then a leading Akali, the true reason for this calamity. Sardar Harnam Singh replied, “You don’t understand these things, man. Are we to make sixty million Untouchables into Sikhs and hand the over to the ?” Thus sixty million “, the Guru’s own sons”, who had come to the door of the Guru’s house, were shoved away, just as Guru Tegh Bahadur had been refused entry into the Harimandar Sahib. Yet the actual truth is even uglier and more reprehensible than what Sardar Harnam Singh told Sardar Inder Singh Karwal. The writer of these lines came to know it well at the time, after making reliable inquiries p. 73 himself. In 1925, when the Gurdwara Act was being drawn up and two factions had formed, one around Sardar Bahadur Mehtab Singh and the other around Master Tara Singh, the leaders of the “Akali Party,” Giani Kartar Singh, Master Tara Singh, Ishar Singh Majhail, and others, already saw clearly that among Sikhs the “educated,” products of English schooling, accepted “Gentleman’s Conduct” as the basis of decent behavior. Fisticuffs, foul abuse, knocking off other people’s turbans and having their own knocked off were things they both despised and feared. There was thus an easy way to oust them for good from Sikh societies, meetings, and Panthic service. Whenever such people came near those of the “Akali Party” persuasion or challenged them, one had only to apply “the Singh way” to them, hurling obscenities about their mothers and sisters, trading punches, and scuffling. These “educated” eunuchs would at once leave the Panth alone for good and accept the “Akali Party’s” supremacy. With this infallible weapon the “Akali Party” forced Sardar Bahadur Mehtab Singh to retire home, drove Baba Kharak Singh away from the Panth, defeated and humiliated Sardar Amar Singh of the Sher-i Panjab, and ultimately alienated Sikh intellectuals from the Panth and delivered the new generation of educated Sikhs into the hands of the Communists. Wielding this same infallible weapon, this Brahma missile, the “Akali” heroes turned Dr. Ambedkar and his sixty million followers away from Sikhi and the Sikhs and made them recoil from both. Dr. Ambedkar was a learned man of exceptional political judgment and insight. He understood that when the British left India in the middle of the twentieth century, only the principles and historical development of Sikhism could lift the untouchables out of their oppressed condition and establish their leadership and supremacy throughout India for centuries to come. For that, however, the leadership of the Sikh Panth had to be in the hands of someone with foresight and great intelligence. He was quite right to dream of becoming that paramount leader of the Sikh Panth himself. If sixty million untouchables had become Singhs, as Dr. Ambedkar openly wished, it was Dr. Ambedkar who would have represented the Sikhs on the Viceroy’s Council in 1947. Since the Sikhs had already been recognized as the third heir to India’s sovereignty, it would also have been in his hands to decide what appropriate advantage to secure from that position and how to secure it. Dr. Ambedkar was in no way less politically able, astute, or intelligent than either Mr. Jinnah or Mahatma Gandhi. p. 74 But if sixty million non-Panjabi untouchables became Singhs and an All-India Gurdwara Act was passed, the “Akali Party’s” supremacy and monopoly over the Shiromani Gurdwara Parbandhak Committee would end forever. Sardar Baldev Singh’s representation of the Sikh Panth in the central government would also come to an end. When the “Akali Party” grasped this crisis and impending danger, it deliberated at length and unanimously decided to bar Dr. Ambedkar and his untouchable followers from joining the Sikh Panth for good. On this occasion Giani Kartar Singh, “the brain of the Panth,” suggested, “What’s so hard about bringing these educated people to heel? One blow is all it takes for these rascals.” Against this background Master Sujan Singh Sarhali was given “instructions” and sent to Bombay to meet Dr. Ambedkar. He told Ambedkar plainly that he was a “Chuhra,” informed him what the “Akali Party” thought of his mother’s chastity, and then gave him an ultimatum: “Receive amrit and become a Singh within twenty-four hours, or the Panth will give you hell.” On hearing this pure “Akali talk,” Dr. Ambedkar made the decision any educated person would have made. Through Master Sujan Singh he assured the “Akali Party” that neither he nor any of his followers intended to come near Sikhi or the Sikhs. And so “the leadership of the Panth” and Sardar Baldev Singh’s ascendancy were safeguarded. On pages 17–18 of the August 13, 1976, issue of the Bombay weekly Panjabi Samachar, Sardar Narain Singh, secretary of the Guru Nanak Mission in Patiala and a former manager of Gurdwara Nankana Sahib, published an installment of his article “Khalsa College, Bombay: Why and How.” He writes, “The real incentive for Dr. Ambedkar came from his own politics. In India there was a small Sikh community, and instead of being absorbed into it he could absorb it and become its sole leader. … Everyone loved power more than religion, and the whole contest was about increasing power.” Sardar Jang Bahadur Singh was editor of the distinguished Sikh weekly Sher-i Panjab, p. 75 which the celebrated Sikh scholar and politician Sardar Amar Singh had published from Lahore for twenty to twenty-five years. Since the creation of Pakistan his son Jang Bahadur Singh has published it regularly from Delhi. On page 99 of the special “Diamond Jubilee Number” (1911–1971), Jang Bahadur Singh gives testimony about Dr. Ambedkar’s alienation from the Sikh fold based on his own and his father’s personal knowledge. He writes, “On Vaisakhi in 1936, Dr. Ambedkar came with his companions, wearing a turban, to the meeting of the All-India Sikh Mission at Amritsar. As a token of his resolve to bring seventy million untouchables into Sikhi, he had his nephew receive amrit and become a Singh. Amar Singh’s writings from that time make clear how delighted he was at the prospect of seeing the number of Sikhs grow to seventy million in his own lifetime. But Master Tara Singh soon adopted a policy that kept Dr. Ambedkar and his untouchable companions from drawing near to Sikhi or to the Sikhs. … To the misfortune of the Panth, Master Tara Singh became afraid that if Ambedkar and his untouchable followers became Singhs, Dr. Ambedkar would become the sole leader of the Panth and Master Tara Singh’s own luster would dim. At the time Sardar Amar Singh wrote in the Sher-i Panjab, ‘Guru Gobind Singh sacrificed his entire family for the Khalsa. What are power and wealth when it comes to the growth of that Panth? We should sacrifice even our entire families.’ Elections to the Bombay Legislative Assembly were due that same year, 1936. Considering the Sikhs his brothers in faith, Dr. Ambedkar sent Master Tara Singh word that, if he could lead his party to victory, he could become chief minister of Bombay province. For this the Panth should aid him with twenty-five thousand rupees from Panjab. To Master Tara Singh this appeared a golden opportunity to rebuff Dr. Ambedkar and keep him away from Sikhi and the Panth. Master Tara Singh went to Sardar Amar Singh at the Sher-i Panjab office in Lahore and said, ‘Look at this Ambedkar, asking the Sikhs for money.’ Amar Singh answered, ‘Master ji, what are you saying? If all Dr. Ambedkar wanted was money, he could get crores of rupees from Muslims or Christians. What need would he have to become a Sikh? He is asking for this paltry sum because he regards us as brothers in faith. It ill befits us to suspect his motives.’ Master ji promptly changed tack and said, ‘I only feared that p. 76 tomorrow you yourself would oppose me in the All-India Sikh Mission and ask why I gave this money. Now that you agree, I’ll send the money to Dr. Ambedkar tomorrow.’ Sardar Amar Singh folded his hands and said, ‘See that you are not slack about it. Send fifty thousand rupees instead of twenty-five thousand.’ Well, Master ji had the money withdrawn from the All-India Sikh Mission’s account. Instead of sending a draft or a check, he handed the whole sum to his lackey, Master Sujan Singh Sarhali. He sent Sardar Amar Singh word that the money had gone to Dr. Ambedkar. After the elections it came out that the money had been misappropriated on the way, and not a penny had been allowed to reach Dr. Ambedkar. Instead, to turn Dr. Ambedkar away from Sikhi, they taunted him with wanting to squeeze money out of the Sikhs.” (Originally in Urdu.) The money was neither returned to the All-India Sikh Mission’s account nor received by Dr. Ambedkar. In the hands of Master Sujan Singh Sarhali and Master Tara Singh, it went to the Guru’s account. — K. S.
p. 73ਮੈਂ ਇਹ ਗੱਲ ਸਰਦਾਰ , ਐਡੀਟਰ, “ਸ਼ੇਰੇ ਪੰਜਾਬ”, ਨੂੰ ਜਾ ਦਸੀ ਤਾਂ ਉਹ ਕਹਿਣ ਲੱਗੇ, “ਇਹ ਗੱਲ ਹੋ ਚੁੱਕੀ ਹੈ । ਮਾਸਟਰ ( ਜੀ), ਭੂਪਿੰਦਰ ਸਿੰਘ ਨੂੰ ਸਿੱਖਾਂ ਦਾ ਨੁਮਾਇੰਦਾ ਕਦਾਚਿਤ ਮੰਨਣ ਨੂੰ ਤਿਆਰ ਨਹੀਂ ਤੇ ਮਾਸਟਰ ਨੂੰ ਅੰਗ੍ਰੇਜ਼ ਵਲਾਇਤ ਬੁਲਾਣ ਨੂੰ ਤਿਆਰ ਨਹੀਂ । ਦਾ ਗੁਰੂ ਰਾਖਾ ।”
p. 73When I went and told this to Sardar , editor of the Sher-i Panjab, he said, “This has already been tried. The Master () will on no account accept Bhupinder Singh as the representative of the Sikhs, and the English are not willing to invite the Master to England. May the Guru protect the .”
ਅੱਜ 35, 40 ਵਰ੍ਹੇ ਇਨ੍ਹਾਂ ਗੱਲਾਂ ਹੋਈਆਂ ਨੂੰ ਬੀਤ ਚੁੱਕੇ ਹਨ, ਪਰ ਇਹ ਗੱਲਾਂ ਮੈਨੂੰ ਕਲ੍ਹ ਵਾਂਗਰ ਯਾਦ ਹਨ ।
Thirty-five or forty years have passed since these things happened, but I remember them as if they were yesterday.
p. 74ਇਸ ਪਹਿਲੀ ਰਾਊਂਡ ਟੇਬਲ ਕਾਨਫ਼੍ਰੰਸ ਦੀ ਬੇੜੀ ਜਿਸ ਚਟਾਨ ਨਾਲ ਲਗ ਕੇ ਬਿਲਕੁਲ ਰੁਕ ਗਈ, ਉਹ ਸੀ ਫ਼ਿਰਕਾਦਾਰੀ ਨੁਮਾਇੰਦਗੀ ਦਾ ਮਸਲਾ । ਇਸ ਸਮੇਂ ਪਹਿਲੀ ਵਾਰ ਅਛੂਤ ਜਾਤੀਆਂ ਵਲੋਂ ਵੱਖਰੀ ਨੁਮਾਇੰਦਗੀ ਦੀ ਮੰਗ ਕੀਤੀ ਗਈ, ਤੇ ਇਉਂ ਸਭ ਨੇ ਮਹਿਸੂਸ ਕੀਤਾ ਕਿ ਜਿਤਨਾਂ ਚਿਰ ਕਾਂਗਰਸ ਸ਼ਾਮਲ ਨਹੀਂ ਕੀਤੀ ਜਾਂਦੀ ਉਤਨਾ ਚਿਰ ਕੋਈ ਪੱਕਾ ਹੱਲ ਇਸ ਔਕੜ ਦਾ ਲੱਭਣਾ ਔਖਾ ਹੈ ।
p. 74The rock on which the boat of this First Round Table Conference struck and came to a complete stop was the question of communal representation. At this time the Untouchable castes for the first time demanded separate representation, and so everyone felt that as long as Congress was not brought in, it would be hard to find any lasting solution to this difficulty.
ਇਉਂ, ਦੂਜੀ ਰਾਊਂਡ ਟੇਬਲ ਕਾਨਫ਼੍ਰੰਸ ਦੀ ਨੀਂਹ ਬੱਝੀ । “ਗਾਂਧੀ-ਇਰਵਨ p. 75ਪੈਕਟ’ ਸੰਨ 1931 ਵਿਚ ਹੋਇਆ, ਜਿਸ ਕਾਰਨ ਗੌਵਰਨਮਿੰਟ ਨੇ ਦੇ ਕੈਦੀ ਛੱਡ ਦਿਤੇ, ਵਸੂਲੇ ਹੋਏ ਜੁਰਮਾਨੇ ਮੋੜ ਦਿੱਤੇ ਅਤੇ ਕਾਂਗਰਸ-ਦਬਾਊ ਕਾਨੂੰਨ ਵਾਪਸ ਲੈ ਲਏ । ਕਾਂਗਰਸ ਦੇ ਰਾਊਂਡ ਟੇਬਲ ਕਾਨਫ਼੍ਰੰਸ ਵਿਚ ਸ਼ਾਮਲ ਹੋਣ ਲਈ ਰਾਹ ਸਾਫ਼ ਹੋ ਗਿਆ ।
So the foundation of the Second Round Table Conference was laid. The Gandhi–Irwin p. 75 Pact was made in 1931, under which the government released the prisoners, returned the fines it had collected, and withdrew the laws aimed at suppressing Congress. The way was cleared for Congress to take part in the Round Table Conference.
ਜੁਲਾਈ, 1931 ਵਿਚ ਜਦੋਂ ਦੂਜੀ ਰਾਊਂਡ ਟੇਬਲ ਕਾਨਫ਼੍ਰੰਸ ਦੇ ਮੈਂਬਰ ਵਲਾਇਤ ਜਾਣ ਵਾਲੇ ਜਹਾਜ਼ ਤੇ ਚੜ੍ਹੇ ਤਾਂ ਮੈਂ ਭੀ ਨਾਲ ਹੀ ਵਲੈਤ ਪੜ੍ਹਨ ਜਾਣ ਲਈ ਜਹਾਜ਼ p. 76ਚੜ੍ਹਿਆ । ਮਿਸਟ੍ਰ ਓਦੋਂ ਮੇਰੇ ਹਮਸਫ਼ਰ ਸਨ ਤੇ ਓਦੋਂ, ਤੇ ਉਸ ਦੇ ਪਿਛੋਂ, ਮੈਂ ਉਸ ਨੂੰ ਕਈ ਵਾਰ ਮਿਲਿਆ ਅਤੇ ਹਮੇਸ਼ਾ ਉਸ ਦੀ ਦੇਸ਼ ਭਲਾਈ ਦੀ ਇੱਛਾ, ਉਸ ਦੀ ਆਤਮ-ਸ਼੍ਰਧਾ, ਸ੍ਵੈ-ਵਿਸ਼ਵਾਸ਼, ਸਤਯ-ਹ੍ਰਿਦਯ ਅਤੇ ਉਸ ਦੀ ਵਿਚਕਸ਼ਣ ਬੁੱਧੀ ਤੋਂ ਅਤੀ ਪ੍ਰਭਾਵਤ ਹੋਇਆ । ਸਿੱਖਾਂ ਬਾਰੇ ਇਕ ਦਿਨ ਜਹਾਜ਼ ਉੱਤੇ ਮੈਨੂੰ ਕਿਹੋ ਨੇ : “ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਹੈ ਤੇ ਖੱਬਾ ਹਿੰਦੂਆਂ ਨੇ, ਪਰ ਸਿੱਖ ਮੂੰਹ ਹਰ ਵੇਲੇ ਹਿੰਦੂਆਂ ਵੱਲ ਮੋੜੀ ਰੱਖਦੇ ਹਨ ।” ਮੈਂ ਕਿਹਾ; “ਇਹ ਆਤਮਕ ਰੁਚੀ ਨਹੀਂ, ਇਤਿਹਾਸਕ ਰੁਚੀ ਹੈ” (It is not a spiritual trait but a historical pre-disposition) । ਸੁਣ ਕੇ ਮਿਸਟਰ ਜਿਨਾਹ ਕੁਝ ਚਿਰ ਚੁੱਪ ਕਰਕੇ ਸੋਚਦੇ ਰਹੇ, ਤੇ ਫੇਰ ਮੁਸਕ੍ਰਾ ਕੇ ਕਹਿਣ ਲਗੇ, “ਤੂੰ ਬੜੀ ਡੂੰਘੀ ਗੱਲ ਕੀਤੀ ਹੈ” (You have spoken profoundly), ਚੱਲ, ਹੇਠਾਂ ਚਲ ਕੇ ਤੈਨੂੰ ਕੁਝ ਪਾਣੀ ਧਾਣੀ ਪਿਆਵਾਂ ।” ਦੂਜੀ ਰਾਊਂਡ ਟੇਬਲ ਕਾਨਫ਼੍ਰੰਸ ਦੇ ਦਿਨਾਂ ਵਿਚ ਹੀ ਮਿਸਟ੍ਰ ਜਿਨਾਹ, ਕੇਮਬ੍ਰਿਜ, ਜਿਥੇ ਕਿ ਮੈਂ ਵਿਦਿਆਰਥੀ ਸੀ, ਇਕ ਲੈਕਚਰ ਦੇਣ ਆਏ । ਯੂਨੀਵਰਸਟੀ ਦੇ ਮੁੰਡਿਆਂ ਸਾਹਮਣੇ ਉਹਨਾਂ ਨੇ ਹਿੰਦੁਸਤਾਨ ਦੇ ਮੁਸਲਮਾਨਾਂ ਦੀ ਰਾਜਸੀ ਵਿਵਸਥਾ ਬਾਰੇ ਲੈਕਚਰ ਦਿੰਦਿਆਂ ਕਿਹਾ : “ਸਿੱਖਾਂ ਦੀ ਪੋਜ਼ੀਸ਼ਨ ਕਿਸੇ ਯੁਕਤੀ, ਨਿਯਾਯ ਅਨੁਸਾਰ ਸਮਝਣੀ ਕਠਨ ਹੈ । ਉਹ ਹੱਕ ਵੱਖਰੀ ਕੌਮ ਦੇ ਮੰਗਦੇ ਹਨ, ਪਰ ਹਿੰਦੂਆਂ ਦੇ ਹੱਥ-ਠੋਕੇ ਬਣ ਕੇ ਗੋਡਣੀਆਂ ਮੁਸਲਮਾਨਾਂ ਦੀਆਂ ਲਵਾਉਣੀਆਂ ਲੋਚਦੇ ਹਨ । ਪਰ ਜੇ ਕਿਤੇ ਕੋਈ ਸਿੱਖਾਂ ਦਾ ਸੋਝੀਵਾਨ ਲੀਡਰ ਹੁੰਦਾ !” (It is difficult to understand the position of the Sikhs by logic or justice. They claim the rights of a separate nation but are deter- mind to do down the Muslims at the instigation of Hindus. p. 77Ah, the Sikh leadership !) ਮੈਂ ਤੇ ਸਰਦਾਰ , ਜਿਹੜੇ ਕਿ ਚੰਡੀਗੜ੍ਹ ਬੈਰਿਸਟਰ ਸਨ, ਪਰ ਹੁਣ ਗਏ ਹਨ, ਰੋਸ ਵਜੋਂ ਜਲਸੇ ਵਿਚੋਂ ਉੱਠ ਆਏ ।
In July 1931, when the members of the Second Round Table Conference boarded the ship for England, I too, bound for England to study, p. 76 boarded it. was my fellow passenger then, and both then and afterwards I met him many times, always deeply impressed by his desire for his country’s good, his faith in himself, his self-confidence, his sincerity of heart and his discerning intellect. One day on the ship he said to me about the Sikhs: “Islam holds the Sikhs’ right hand and the Hindus hold their left, but the Sikhs always keep their faces turned toward the Hindus.” I said, “It is not a spiritual trait but a historical pre-disposition.” Hearing this, Mr. Jinnah was silent and thoughtful for a while, and then said with a smile, “You have spoken profoundly. Come, let us go down and I shall get you something to drink.” It was during the days of the Second Round Table Conference that Mr. Jinnah came to Cambridge, where I was a student, to give a lecture. Lecturing to the university men on the political position of the Muslims of India, he said, “It is difficult to understand the position of the Sikhs by logic or justice. They claim the rights of a separate nation but are determined to do down the Muslims at the instigation of Hindus. p. 77 Ah, the Sikh leadership !” Sardar , who was a barrister in Chandigarh but has since passed to the , and I walked out of the meeting in protest.
p. 77ਉਸੇ ਦਿਨ ਸ਼ਾਮ ਨੂੰ ਮੈਂ ਮਿਸਟਰ ਜਿਨਾਹ ਨੂੰ ਹੋਟਲ ਵਿਚ ਮਿਲ ਕੇ ਗਿਲਾ ਕੀਤਾ ਕਿ ਉਨ੍ਹਾਂ ਨੇ ਸਿੱਖ ਲੀਡਰਾਂ ਬਾਰੇ ਨਿਰਾਦਰੀ ਦੇ ਵਾਕ ਕਿਉਂ ਕਹੇ, ਤਾਂ ਉਹ ਕਹਿਣ ਲਗੇ : “ਮੁੰਡਿਆ, ਜੋਸ਼ ਤੇ ਜਜ਼ਬਾ ਹੋਰ ਚੀਜ਼ ਹੈ ਤੇ ਰਾਜਨੀਤਕ ਸੂਝ ਬੂਝ ਹੋਰ । ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੋਚ ਤੇ ਕੁਝ ਕਰ ਜੇ ਹੌਸਲਾ ਹੈ ਤਾਂ । ਕਦੇ ਬੁੱਢੇਵਾਰੇ ਮੇਰੀਆਂ ਗੱਲਾਂ ਤੈਨੂੰ ਮੁੜ ਚੇਤੇ ਆਉਣਗੀਆਂ ।” (Young man, sentiment and my remarks dispassionately and if you can do something, do it. When you grow mature, you will mark my words.)
That evening I met Mr. Jinnah at his hotel and complained that he had spoken disrespectfully of the Sikh leaders. He said, “Young man, sentiment and emotion are not the same thing as political insight. Consider do it. When you grow mature, you will mark my words.”
ਕਈ ਵੇਰ ਪਹਿਲਾਂ, ਤੇ ਅੱਜ ਫੇਰ, ਇਹ ਗੱਲਾਂ ਮੈਨੂੰ ਚੇਤੇ ਆਈਆਂ ਹਨ ।
Many times before, and again today, these words have come back to me.
ਚੌਧਰੀ , ਤੇ ਖ਼ਵਾਜਾ , ਉਨ੍ਹਾਂ ਦਿਨਾਂ ਵਿਚ ਮੇਰੇ ਨਾਲ ਹੀ, ਕੇਮਬ੍ਰਿਜ ਵਿਚ ਪੜ੍ਹਦੇ ਸਨ । ਚੌਧਰੀ ਰਹਿਮਤ ਅਲੀ, ਅਸਲ ਵਿਚ ਪਾਕਿਸਤਾਨ ਦੀ ਸਥਾਪਨਾ ਦੇ ਮੋਢੀ ਸਮਝੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦਿਨਾਂ ਵਿਚ ਪਾਕਿਸਤਾਨ ਦੀ ਸਥਾਪਤੀ ਦਾ ਭਰਪੂਰ ਪ੍ਰਚਾਰ ਕਰ ਰਹੇ ਸੀ ਅਤੇ ਖ਼ਵਾਜਾ ਅਬਦੁਲ ਰਹੀਮ (ਆਈ. ਸੀ. ਐਸ.) ਚੌਧਰੀ ਸਾਹਿਬ ਦੇ ਵੱਡੇ ਹਮਾਇਤੀਆਂ ਵਿਚੋਂ ਸਨ । ਉਪ੍ਰੋਕਤ ਘਟਨਾ ਦੇ ਥੋਹੜੇ ਸਮੇਂ ਪਿਛੋਂ, ਮੈਨੂੰ ਚੌਧਰੀ ਸਾਹਿਬ ਨੇ ਕਿਹਾ ਕਿ, “ਆਓ, ਸਿੱਖਾਂ ਤੇ ਮੁਸਲਮਾਨਾਂ ਦਾ ਪੰਜਾਬ ਵਿਚ ਸਮਝੌਤਾ ਕਰਕੇ ਹਿੰਦੁਸਤਾਨ ਦੇ ਸਾਰੇ ਝਗੜੇ ਮੇਟ ਲਈਏ । ਜਿਹੜਾ ਸਮਝੌਤਾ ਹੁਣ ਅਸੀਂ ਕਰਾਂਗੇ, ਉਸ ਦੀ ਮਨਜ਼ੂਰੀ ਤੇ ਉਸ ਨੂੰ ਸਿਰੇ ਚੜ੍ਹਾਉਣ ਦੀ ਜ਼ਿਮੇਵਾਰੀ ਭੀ ਐਥੇ ਹੀ ਮਿਲ ਜਾਵੇਗੀ ।” ਫੇਰ ਉਨ੍ਹਾਂ ਨੇ ਕੁਝ ਮੁਸਲਮਾਨ ਉੱਚ ਕੋਟੀ ਦੀਆਂ ਹਸਤੀਆਂ ਦੇ ਨਾਮ ਲਏ ਤੇ ਕੁਝ ਹਾਊਸ ਆਫ਼ ਲਾਰਡਜ਼ ਤੇ ਹਾਊਸ ਆਫ਼ ਕਾਮਨਜ਼ ਦੇ ਬਾਰਸੂਖ ਮੈਂਬਰਾਂ ਦੇ ਨਾਮ ਲਏ । ਮੈਂ ਕੁਝ ਗੱਲਾਂ ਬਾਤਾਂ ਕੀਤੀਆਂ, ਤੇ ਜਮੁਨਾ ਤੇ ਲੁੰਡੇ ਦਰਿਆ ਦੀਆਂ ਹੱਦਾਂ ਦਾ ਇਕ ਦੇਸ਼, ਜਿਸ ਦੀ ਕਨਫ਼ੈਡਰੇਸ਼ਨ ਬਾਕੀ ਹਿੰਦੁਸਤਾਨ ਨਾਲ ਹੋਵੇ, ਅਤੇ ਜਿਸ ਵਿਚ ਸਿੱਖਾਂ ਦੀ ਨੁਮਾਇੰਦਗੀ ਤੀਹ ਫ਼ੀ ਸਦੀ, ਤੇ ਉਨ੍ਹਾਂ ਦੇ ਬਤੌਰ ਇਕ ਕੌਮ ਦੇ ਵਿਸ਼ੇਸ਼ ਹੱਕ ਰਾਖਵੇਂ ਹੋਣ, ਬਨਾਣ ਬਾਬਤ ਵਿਚਾਰਾਂ ਕਈ ਮਹੀਨੇ ਚਲਦੀਆਂ ਰਹੀਆਂ । ਇਨ੍ਹਾਂ ਵਿਚਾਰਾਂ ਦੀ, ਮੈਨੂੰ ਚੌਧਰੀ ਸਾਹਿਬ ਦਸਦੇ ਰਹੇ, ਤੇ ਸਿੱਧੀਆਂ ਗੱਲਾਂ ਨਾਲ ਭੀ ਤਸਦੀਕ ਹੋਈ, ਕਈ ਮੁਸਲਮਾਨ ਲੀਡਰ ਤੇ ਅੰਗ੍ਰੇਜ਼ ਨੀਤੀਵਾਨ, ਪ੍ਰਸੰਸਾ ਭੀ ਕਰਦੇ ਸਨ । ਪਰ ਅੰਤ ਵਿਚ ਮੈਂ ਇਸ ਗੱਲਬਾਤ ਨੂੰ ਸਿਰੇ ਚਾੜ੍ਹਨ ਦੀ ਜ਼ਿਮੇਦਾਰੀ ਲੈਣ ਤੋਂ ਇਉਂ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਗੱਲਬਾਤ ਸਿੱਖ ਲੀਡਰਾਂ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ, ਕਿਉਂਜੁ ਸਿੱਖ ਸੰਗਤਾਂ, ਹੱਲੇ-ਗੁਲੇ ਵਾਲੇ ਨਾਹਰਿਆਂ ਤੋਂ ਬਿਨਾਂ, ਮੇਰੇ ਵਰਗੇ ਮੁੰਡੇ-ਖੁੰਡੇ ਪਿੱਛੇ ਲੱਗਣ ਨੂੰ ਤਿਆਰ ਕਦਾਚਿਤ ਨਹੀਂ ਹੋਣਗੀਆਂ ।
Chaudhry and Khwaja were studying at Cambridge with me in those days. Chaudhry Rahmat Ali should really be regarded as the pioneer of the founding of Pakistan. In those days he was campaigning vigorously for its establishment, and Khwaja Abdul Rahim (I.C.S.) was one of his strongest supporters. A little while after the events above, the Chaudhry said to me, “Come, let the Sikhs and the Muslims make a settlement in the Panjab and put an end to all the quarrels of India. For any settlement we make now, both its sanction and the responsibility for carrying it through will be found right here.” Then he named some Muslim figures of the highest rank, and some influential members of the House of Lords and the House of Commons. I had some talks, and discussions went on for several months about creating a country bounded by the Jumna and the Lunda rivers, confederated with the rest of India, in which the Sikhs would have thirty percent representation and, as a nation, special reserved rights. The Chaudhry kept telling me that several Muslim leaders and British statesmen welcomed these ideas, and direct conversations confirmed this too. But in the end I refused to take on the responsibility of carrying these talks through, saying that they ought to be held with the Sikh leaders themselves, because the Sikh congregations, without clamorous slogans, would never be ready to follow young lads like me.
ਇਹ ਉਹ ਵੇਲਾ ਹੈ ਕਿ ਮਿਸਟਰ ਜਿਨਾਹ ਨੇ ਵਲੈਤ ਦੇ ਅਖ਼ਬਾਰਾਂ ਵਾਲਿਆਂ p. 78ਰਾਹੀਂ ਐਲਾਨ ਕੀਤਾ ਸੀ ਕਿ “ਪਾਕਿਸਤਾਨ ਐਵੇਂ ਸਕੂਲ ਦੇ ਮੁੰਡਿਆਂ ਦੀ ਉਡਾਈ ਹੋਈ ਗੱਲ ਹੈ ।”
It was around this time that Mr. Jinnah used the British press p. 78 to announce that “Pakistan is merely an idea floated by schoolboys.”
ਅੱਗੇ ਚੱਲ ਕੇ, ਇਸੇ ਕਮੀਊਨਲ ਅਵਾਰਡ ਦੀ ਵਾਰਤਾ ਵਿਚ ਅਸੀਂ ਦਸਾਂਗੇ ਕਿ ਕਿਵੇਂ ਮਿਸਟਰ ਜਿਨਾਹ ਨੇ ਲਗਭਗ ਇਹੋ ਰਾਜਸੀ ਅਧਿਕਾਰ ਤੇ ਦਰਜਾ, ਮੁੜ ਸੰਨ 1947 ਵਿਚ, ਸਿੱਖਾਂ ਨੂੰ ਅੰਤਰ-ਜਾਤੀ, (Subnation) ਕਹਿ ਕੇ, ਅਤੇ ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਪਟਿਆਲਾ, ਸਰ ਰਾਹੀਂ ਗੱਲ ਬਾਤ ਕਰਕੇ, ਦੇਣ ਦਾ ਅਸਫ਼ਲ, ਪਰ ਭਰਪੂਰ ਤੇ ਸਤਯ-ਹ੍ਰਿਦਯ ਯੁਕਤ ਜਤਨ ਕੀਤਾ ।
Later in this account of the Communal Award we will tell how, in 1947, Mr. Jinnah again made an unsuccessful but vigorous and sincere attempt to give the Sikhs nearly the same political rights and status, calling them a “subnation” and negotiating through Master Tara Singh and the Maharaja of Patiala, Sir .
ਡਾਕਟਰ ਸਰ ਭੀ ਇਨ੍ਹਾਂ ਦਿਨਾਂ ਵਿਚ, ਦੂਜੀ ਰਾਊਂਡ ਟੇਬਲ ਕਾਨਫ਼੍ਰੰਸ ਉਤੇ, ਵਲੈਤ ਆਏ ਹੋਏ ਸੀ । ਮੈਂ ਉਨ੍ਹਾਂ ਦੀ ਕਾਵਿ-ਸਫੁਰਤੀ ਤੇ ਦਾਰਸ਼ਨਿਕ ਪ੍ਰਤਿਭਾ ਦਾ, ਅਪਣੇ ਲਾਹੌਰ ਵਿਦਿਆਰਥੀ ਹੋਣ ਦੇ ਦਿਨਾਂ ਤੋਂ ਹੀ ਬੜਾ ਸ਼ਰਧਾਲੂ ਸੀ ।
Dr. Sir too had come to England in those days for the Second Round Table Conference. I had been a great admirer of his poetic inspiration and philosophical genius since my days as a student in Lahore.
ਸੰਨ 1928-31 ਦੇ ਸਮੇਂ ਵਿਚ, ਸ਼ਾਇਦ ਹੀ ਕੋਈ ਅਜੇਹਾ ਮਹੀਨਾ ਬੀਤਿਆ ਹੋਵੇ ਕਿ ਮੈਂ ਕਦੇ ਇਕੱਲਾ, ਤੇ ਕਦੇ ਸਾਥੀਆਂ ਸਮੇਤ ਉਨ੍ਹਾਂ ਦੇ ਦਰਸ਼ਨ ਕਰਨ ਤੇ ਉਨ੍ਹਾਂ ਨਾਲ ਬਚਨ ਬਿਲਾਸ ਕਰਨ, ਉਨ੍ਹਾਂ ਦੇ ਘਰ, ਜਿਸ ਨੂੰ ਕਿ ਅਸੀਂ “” ਕਹਿੰਦੇ ਹੁੰਦੇ ਸੀ, ਨ ਗਿਆ ਹੋਵਾਂ । ਲਾਹੌਰ ਕਾਲਜ ਵਿਚ, ਫ਼ਾਰਸੀ ਤੇ ਫ਼ਲਸਫ਼ਾ, ਮੇਰੇ ਵਿਸ਼ੇਸ਼ ਮਜ਼ਮੂਨ ਸਨ, ਅਤੇ ਡਾਕਟਰ ਇਕਬਾਲ ਇਨ੍ਹਾਂ ਮਜ਼ਮੂਨਾਂ ਦੇ ਧੁਰੰਧਰ ਪੰਡਿਤ ਸਨ, ਜਿਸ ਕਾਰਨ ਮੇਰਾ ਉਨ੍ਹਾਂ ਨਾਲ ਸਤਿਕਾਰ ਭਰਿਆ ਪ੍ਰੇਮ ਕੁਦਰਤੀ ਸੀ । ਸੰਨ 1930 ਵਿਚ, ਜਦੋਂ ਮੈਂ ਇੰਗਲੈਂਡ ਵਿਚ, ਕੇਮਬ੍ਰਿਜ ਜਾ ਕੇ, ਵਿਦਿਆ ਪੂਰਤੀ ਦੇ ਵਿਚਾਰ ਕਰ ਰਿਹਾ ਸਾਂ ਤਦ ਉਨ੍ਹਾਂ ਨੇ ਮੈਨੂੰ ਅਪਣੀ ਇਕ ਫ਼ੋਟੋਗ੍ਰਾਫ਼, ਹਸਤਾਖਰਾਂ ਸਹਿਤ, ਇਹ ਲਿਖ ਕੇ ਬਖ਼ਸ਼ੀ : “ਸਦਾ ਮਿੱਠਬੋਲੜਾ ਰਹੁ ਅਤੇ ਕੌੜਾ ਬੋਲ ਕਦਾਚਿਤ ਮੂੰਹੋਂ ਨ ਕੱਢ । ਤੇਰਾ ਤੇ ਮੇਰਾ ਸੰਜੋਗ ਅਕਾਲਪੁਰਖ ਦੀ ਇੱਛਾ ਅਨੁਸਾਰ ਹੀ ਤਾਂ ਹੋਇਆ ਹੈ ।”* ਇਹ ਯਾਦਗੀਰੀ ਬਖ਼ਸ਼ਸ਼ ਮੇਰੇ ਕੋਲ ਅਜ ਤਕ, ਚੰਡੀਗੜ੍ਹ, ਸੰਭਾਲੀ ਪਈ ਹੈ । ਡਾਕਟਰ ਇਕਬਾਲ ਭੀ ਪਹਿਲਾਂ ਗੌਵਰਨਮਿੰਟ ਕਾਲਜ, ਲਾਹੌਰ ਪੜ੍ਹਦੇ ਰਹੇ ਸਨ ਤੇ ਫੇਰ ਜਦ ਉਹ ਕੇਮਬ੍ਰਿਜ ਆਏ ਤਾਂ ਅਸੀਂ “” ਵਲੋਂ ਉਨ੍ਹਾਂ ਦਾ ਖਾਣਾ ਕੀਤਾ । ਖਾਣੇ ਦੀ ਮੇਜ਼ ਉੱਤੇ ਮੈਂ ਉਨ੍ਹਾਂ ਦੇ ਸਾਹਮਣੇ ਬੈਠਾ ਸੀ । ਮੈਨੂੰ ਪੰਜਾਬੀ ਵਿਚ p. 79ਕਹਿਣ ਲੱਗੇ, “ਸਰਦਾਰਾ, ਕਿੰਨੀ ਜ਼ਮੀਨ ਪੀਊ ਦਾਦੇ ਦੀ ਹਿੰਦੂਆਂ ਕੋਲ ਗਹਿਣੇ ਰੱਖੀ ਹੋਈ ਏ ?” ਮੈਂ ਕਿਹਾ, “ਜੀ, ਜ਼ਮੀਨ ਤਾਂ ਕੋਈ ਗਹਿਣੇ ਨਹੀਂ ਪਈ ਹੋਈ, ਪਰ ਕਰਜਾ ਦੇਣਾ ਹੈ, ਸੂਦ-ਦਰ-ਸੂਦ, ਢੇਰ ਵਰ੍ਹੇ ਲੰਘ ਗਏ, ਮੁੱਕਣ ਵਿਚ ਹੀ ਨਹੀਂ ਆਉਂਦਾ ।” ਗੰਭੀਰ ਹੋ ਕੇ ਕਹਿਣ ਲੱਗੇ, “ਇਸਲਾਮੀ ਸੋਸਾਇਟੀ ਵਿਚ ਸੂਦ ਦਾ ਗ਼ੁਲਾਮ ਬੰਦਾ ਨਹੀਂ ਬਣਦਾ, ਇਹ ਗੱਲ ਸਿੱਖਾਂ ਲਈ ਭੀ ਫ਼ਾਇਦੇਮੰਦ ਹੈ ।” ਮੈਂ ਉਨ੍ਹਾਂ ਦਾ ਰਹੱਸਯ ਸਮਝਿਆ ਤੇ ਹੱਸ ਕੇ ਚੁੱਪ ਕਰ ਰਿਹਾ । ਪੰਜਾਂ ਕੁ ਮਿੰਟਾਂ ਪਿਛੋਂ ਮੈਂ ਉਨ੍ਹਾਂ ਦੇ ਰਚਿਤ ਇਕ ਫ਼ਾਰਸੀ ਬੰਦ ਦਾ ਪੰਜਾਬੀ ਕਵਿਤਾ ਵਿਚ ਉਲਥਾ ਕਰਕੇ ਭੋਜਨ-ਵਿਸਤਾਰ ਪੱਤ੍ਰ (Dinner-menu) ਉਤੇ ਲਿਖ ਦਿੱਤਾ, ਜਿਸ ਉਤੇ ਉਨ੍ਹਾਂ ਨੇ ਹਸਤਾਖਰ ਪਾ ਦਿਤੇ ।* ਉਨ੍ਹਾਂ ਦੇ ਇਹ ਹਸਤਾਖਰ ਮੈਂ ਤਬੱਰਕ ਸਮਝ ਕੇ ਸੰਭਾਲੀ ਰਖੇ, ਜੋ ਕਿ ਸੰਨ 1947 ਵਿਚ ਲਾਹੌਰ ਹੀ ਮੇਰੇ ਸਾਮਾਨ ਵਿਚ ਰਹਿ ਗਏ । ਪਰ ਮੇਰੀ ਇਕ “ਆਟੋਗਰਾਫ਼-ਬੁੱਕ” ਵਿਚ ਜੋ ਹਸਤਾਖਰ ਉਨ੍ਹਾਂ ਨੇ ਪਾਏ, ਉਹ ਮੇਰੇ ਕੋਲ ਅਜ ਭੀ ਹਨ ਅਤੇ ਉਸ ਦਾ “ਫ਼ੋਟੋਸਟਾਟ” ਹੇਠਾਂ ਦਿਤਾ ਹੋਇਆ ਹੈ ।†
From 1928 to 1931 hardly a month can have passed when I did not go, sometimes alone and sometimes with friends, to his house, which we used to call the “,” to pay my respects and talk with him. At college in Lahore, Persian and philosophy were my special subjects, and Dr. Iqbal was a great master of these subjects, so my reverent affection for him was natural. In 1930, when I was thinking of going to Cambridge in England to complete my education, he gave me a signed photograph of himself with this inscription: “Always speak sweetly and never let a bitter word pass your lips. You and I have come together only by the will of the Timeless Being.”* I still have this keepsake safely with me in Chandigarh. Dr. Iqbal had himself studied at Government College, Lahore, and later, when he came to Cambridge, we gave him a dinner on behalf of the “.” At the dinner table I sat opposite him. In Panjabi he p. 79 said to me, “Sardar, how much of your father’s and grandfather’s land is mortgaged to the Hindus?” I said, “Well, no land is mortgaged, but there is a debt to pay, with interest on the interest. Many years have passed, and it still never seems to end.” He became serious and said, “In Islamic society a man does not become the slave of usury; this would be good for the Sikhs too.” I understood what he was hinting at, laughed, and said nothing. Five minutes or so later I translated one of his Persian stanzas into Panjabi verse and wrote it on the dinner menu. He signed it.* I kept his signature as a blessed relic, but in 1947 it was left behind in Lahore among my belongings. But I still have his signature in one of my autograph books, and a facsimile appears below.†
p. 78
* Speak no harsh words. Strive in the way of friendship, for the fellowship of you and me in this world is God’s doing.
p. 79* ਕਈ ਵਾਰ ਕੱਖਾਂ ਨੇ ਪਰਦੇ ਅੱਖਾਂ ਅੱਗੇ ਤਾਣੇ । ਕਈ ਵਾਰ ਮੈਂ ਇਕ ਨਜ਼ਰ ਵਿਚ ਸਭ ਬ੍ਰਹਮੰਡ ਪਛਾਣੇ । ਪਰੇਮ ਦੇਸ ਦਾ ਪੈਂਡਾ ਲੰਬਾ ਦੂਰ ਦੁਰਾਡੇ ਦਿੱਸੇ । ਕਈਵਾਰ ਪਰ ਇੱਕੋ ਹੋਕਾ ਲੈ ਜਾਏ ਤੋੜ ਨਿਸ਼ਾਨੇ । ਤੁਰਿਆ ਚੱਲ ਹੌਸਲਾ ਕਰਕੇ, ਆਸ ਉਮੀਦ ਨ ਛੱਡੀਂ । ਕਈ ਵਾਰ ਰਾਹਾਂ ਦੇ ਉੱਤੇ ਮਿਲਦੇ ਪਏ ਖ਼ਜ਼ਾਨੇ ।। ਫ਼ਾਰਸੀ ਅਸਲ ਇਉਂ ਹੈ :
* At times straws have stretched curtains before my eyes; at times I have known the whole universe at a single glance. The road to the land of love looks long and far away; but at times a single sigh carries one right to the mark. Walk on with courage, do not give up hope; at times treasures are found lying on the road. The Persian original is as follows: At times my eye is veiled by a blade of straw; at times I have seen both worlds in a single glance. The valley of love is very far and long, but at times a hundred-year road is crossed with one sigh. Strive in the quest and do not let go of the hem of hope; there is a fortune you may at times find by the road.

Notes and glossary for this section (20 notes · 30 terms)

Editors’ notes

1. Correction

Kapur Singh narrates Irwin’s declaration on Dominion status after the civil-disobedience campaign of 1930–31. The Commons debate of 12 December 1934 quotes it as made on 31 October 1929, before the Lahore session, together with the declaration of 1917.

2. Correction

The official proceedings date the opening to 12 November 1930 and the closing session to 19 January 1931. Their list contains sixteen British delegates, sixteen Indian States delegates and fifty-seven British India delegates. Kapur Singh gives December for the meeting and names the British India and British government figures.

3. Context

The Churchill Archives Centre catalogue dates speech notes headed “A Seditious Middle Temple Lawyer” to 23 February 1931, at Winchester House, Epping, after the first Round Table Conference. They concern opposition to Dominion status and Gandhi’s approach to the Viceroy’s palace.

  • Churchill Archives, CHAR 9/95, CHAR 9/95/34–46
4. Context

Ambedkar declared at Yeola on 13 October 1935 that he would leave Hinduism, and in April 1936 he took part in the Sikh Mission conference (Pritchett’s timeline).

5. Context

Kapur Singh says Gandhi published the correspondence in Young India and describes it as involving Ambedkar and Hindu leaders. In “A Dangerous Proposal,” published in Harijan on August 22, 1936, Gandhi discusses the Moonje–Ambedkar proposal, credits M. C. Rajah with publishing the letters between Rajah and Moonje, and defends their publication against a charge of broken confidence.

  • Harijan, M. K. Gandhi, “A Dangerous Proposal,” August 22, 1936
  • Gandhi, Collected Works, vol. 63, item 288
6. Context

Khalsa College, Bombay, was established in 1937 through the Sarb Hind Sikh Mission.

7. Translation

The 1972 text reads ਪੁੱਤ੍ਰੀ, supplying “daughter” in the English. The 1979 edition at p. 72 reads ਭੈਣ, “sister”, and resets the footnote’s opening date as 1935–36. This is a later textual variant.

  • Kapur Singh, Sāchī Sākhī (1972), 58 footnote
  • Kapur Singh, Sāchī Sākhī, 72, footnote
8. Open question

Kapur Singh invokes the tradition that Guru Tegh Bahadur was refused entry to the Harimandar. The Encyclopaedia of Sikhism entry records his visit to Amritsar.

9. Edition history

The footnote continuation added in 1979 discusses the Akali Party and the approach to Dr. Ambedkar. It cites Narain Singh in Panjabi Samachar (Bombay, August 13, 1976, pp. 17–18) and gives a Panjabi rendering of Jang Bahadur Singh’s account in the Sher-i Panjab Diamond Jubilee Number (1911–1971), p. 99.

  • Kapur Singh, Sāchī Sākhī, 72, line 36–76, line 34
10. Context

The official delegate list names Sardar Ujjal Singh and Sardar Sampuran Singh as delegates under “Sikhs”.

11. Context

The Gandhi–Irwin Pact was signed at the Viceroy’s House in Delhi on 5 March 1931.

12. Open question

Kapur Singh places his voyage with Jinnah in July. Gandhi sailed from Bombay on 29 August, and the Second Round Table Conference ran from 7 September to 1 December 1931.

13. Translation

Here the author gives Jinnah’s words in Panjabi and then in English; the translation follows the printed English, with the printed misprint corrected. The Panjabi is sharper: it describes the Sikhs as becoming the Hindus’ tools and seeking to bring the Muslims to their knees. “Tools” here does not imply paid employment. The printed English ends Jinnah’s remark with “Ah, the Sikh leadership!”; the Panjabi ends it with “If only the Sikhs had a discerning leader!”

  • Kapur Singh, Sāchī Sākhī, 76, lines 14–21, and 77, line 1
  • Kapur Singh, Sāchī Sākhī (1972), 60, lines 5–10
14. Translation

The print divides the word across lines as “deter-/mind”; the English reads “determined.”

  • Kapur Singh, Sāchī Sākhī, 76, lines 19–20
  • Kapur Singh, Sāchī Sākhī (1972), 60
15. Edition history

Jinnah’s words are given in Panjabi and then in English. The Panjabi speaks of courage and recalling the words in old age. The English speaks of ability and maturing. The reading replaces the comma after “insight” with a period and removes the comma-like mark after “if.”

  • Kapur Singh, Sāchī Sākhī, 77, lines 4–11
16. Context

Kapur Singh reports his negotiations with Rahmat Ali. Rahmat Ali’s Now or Never is dated 28 January 1933.

  • Rahmat Ali, Now or Never
17. Open question

Kapur Singh reports a statement by Jinnah to a British newspaper on the Pakistan proposal. The Joint Committee’s official index separately records Abdullah Yusuf Ali’s evidence at question 9598 on the Pakistan proposal as a students’ scheme.

  • Joint Committee on Indian Constitutional Reform, Minutes of Evidence, question 9598
18. Edition history

The account of the signed photograph Iqbal gave Kapur Singh in 1930 (78/16–21), with its Persian couplet (78/25) and the plate (78/26), is new in 1979. The couplet is from Iqbal’s Payam-i Mashriq, the ghazal “May-i baqi” (printed p. 255 in the consulted Kulliyat); Kapur Singh renders it in Panjabi in the body. The reading gives the Persian from the cited Kulliyat. The English of Kapur Singh’s Panjabi rendering retains its language of the will of the Timeless Being.

  • Iqbal, Kulliyāt-i ashʿār-i Fārsī, ed. Ahmad Soroush
19. Edition history

The sentence on the autograph book (79/10–12) and the facsimile signature, “Muhammad Iqbal / 18th Nov. 1931 / Cambridge” (79/23), are new in 1979.

20. Translation

The three couplets opening Iqbal’s address to the reader in Zabur-i Ajam are given in the reading from Soroush’s Kulliyat. Kapur Singh prints منزلِ عشق where Soroush has وادی عشق. Soroush’s first line includes چشمم, “my eye,” and پر کاهی, “a blade of straw.” The Panjabi verse above the Persian is Kapur Singh’s own rendering.

  • Iqbal, Kulliyāt-i ashʿār-i Fārsī, ed. Ahmad Soroush
  • Iqbal, Zabūr-i ʿAjam, “Ba khvānanda-yi kitāb,” 116

Glossary

B. S. Moonje (1872–1948)

ਮੂੰਜੇ

Hindu Mahasabha leader

Baba Ala Singh (1691–1765)

ਆਲਾ ਸਿੰਘ

founder of the Patiala state

Bhupinder Singh (1891–1938)

ਮਹਾਰਾਜਾ ਭੂਪਿੰਦਰ ਸਿੰਘ

Maharaja of Patiala; Chancellor of the Chamber of Princes; delegate to the first Round Table Conference

Choudhary Rahmat Ali (1897–1951)

ਰਹਿਮਤ ਅਲੀ

Cambridge student who published the proposal under the name Pakistan in Now or Never (1933).

Edward Wood, Lord Irwin (1881–1959)

ਇਰਵਨ

Viceroy 1926–1931

Khwaja Abdul Rahim (I.C.S.)

ਅਬਦੁਲ ਰਹੀਮ

Kapur Singh’s fellow student at Cambridge and a supporter of Rahmat Ali; later of the Indian Civil Service.

  • Kapur Singh, Sāchī Sākhī, 77/12–16, the passage linked by this card
Maharaja Yadavindra Singh of Patiala (1913–1974)

ਯਾਦਵਿੰਦਰ ਸਿੰਘ

Maharaja of Patiala; founder of Yadavindra Public School. Kapur Singh names him in the reported negotiations of 1947.

Master Tara Singh (1885–1967)

ਤਾਰਾ ਸਿੰਘ

Akali leader

Muhammad Iqbal (1877–1938)

ਡਾਕਟਰ ਇਕਬਾਲ

poet-philosopher; wrote to Jinnah between May 1936 and November 1937

Sardar Amar Singh

ਅਮਰ ਸਿੰਘ

Editor of the Sher-i Panjab, Lahore.

  • Kapur Singh, Sāchī Sākhī (1972), passage linked by this card
Sardar Harnam Singh, M.A., LL.B.

ਹਰਨਾਮ ਸਿੰਘ

Lahore advocate and leading Akali; later a High Court judge.

  • Kapur Singh, Sāchī Sākhī (1972), passage linked by this card
Sardar Inder Singh Karwal

ਇੰਦਰ ਸਿੰਘ ਕਰਵਾਲ

Advocate of the High Court at Chandigarh, who told this story in September 1964.

  • Kapur Singh, Sāchī Sākhī (1972), passage linked by this card
Sardar Kartar Singh Chhachhi

ਕਰਤਾਰ ਸਿੰਘ ਛਾਛੀ

According to Kapur Singh, he and the author left Jinnah’s lecture together; later a Chandigarh barrister who had died before the account was written. The passage does not itself establish that he was a Cambridge student.

  • Kapur Singh, Sāchī Sākhī (1972), passage linked by this card
Winston Churchill (1874–1965)

ਚਰਚਿਲ

Conservative opponent of Indian constitutional reform in 1930–31

ਇੰਡੀਅਨ ਮਜਲਿਸ

the Cambridge Majlis, the Indian students’ society at Cambridge

ਸਤਯਾਗ੍ਰਹ

Gandhi’s term for non-violent resistance; here the civil disobedience of 1930–31

ਕਛਹਿਰਿਆਂ

the Sikh undergarment, one of the five articles of faith; here a metonym for outward observance

ਗੁਰਪੁਰੀ ਪਧਾਰ

“to depart for the Guru’s city”: a Sikh idiom for death

ਚੂਹੜਾ

caste name of sweepers and scavengers in the Panjab; with ਭੰਗੀ, used here as a slur in the quoted letter

ਜੱਥੇਦਾਰ

leader of a Sikh jatha (band); here, leader of the Panth

ਡੁਮੀਨੀਅਨ ਸਟੇਟਸ

English “Dominion status” in Gurmukhi

ਡੋਲਾ

The bridal palanquin. The expression ਡੋਲਾ ਦੇਣਾ means to give a woman in marriage, here the Maharaja’s sister.

ਦਰਬਾਰ ਸਾਹਿਬ

the Harimandar Sahib, Amritsar

ਪੰਥ

the Sikh community as a collective body

ਪੀਰ ਖ਼ਾਨਾ

“the spiritual master’s house”: Kapur Singh says that he and his companions used this nickname for Iqbal’s house in Lahore.

ਰੰਘਰੇਟੇ

Sikhs of the sweeper (Mazhabi) community; “Ranghrete Guru ke beṭe”, “the Ranghretas are the Guru’s own sons”, is the traditional saying

Sāchī Sākhī, VIII. The Round Table Conferences, 1930–1932, part 1 of 2. harvardsikh.org/books/sachi-sakhi/part-8 The whole section prints from harvardsikh.org/books/sachi-sakhi/part-8/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.