Skip to content
Sāchī Sākhīਸਾਚੀ ਸਾਖੀ

The Communal Award

VIII. The Round Table Conferences, 1930–1932

1979 edition, pp. 71–86Section 8 of 13Previous sectionNext section

Release v1.0, an earlier release. Read the latest

p. 78[plate: photograph, reproduced as a grey field without discernible detail]
Facsimile of the signed photograph.
p. 79[plate: facsimile signature, “Muhammad Iqbal / 18th Nov. 1931 / Cambridge”]
Muhammad Iqbal / 18th Nov. 1931 / Cambridge
p. 80ਸੰਨ 1938 ਵਿਚ, ਜਦੋਂ ਉਹ ਬੜੇ ਬੀਮਾਰ ਸੁਣੇ ਤਾਂ ਮੈਂ ਲਈਆ, ਮੁਜ਼ੱਫਰਗੜ੍ਹ, ਤੋਂ ਉਨ੍ਹਾਂ ਦੇ ਅੰਤਮ ਦਰਸ਼ਨ ਕਰਨ, ਉਨ੍ਹਾਂ ਦੀ ਮ੍ਰਿਤੂ ਤੋਂ ਇਕ ਦੋ ਦਿਨ ਪਹਿਲਾਂ ਪੁੱਜਾ । ਉਨ੍ਹਾਂ ਦੀ ਅਪਣੀ ਇਕ ਕਵਿਤਾ, ਪੈਨਸਿਲ ਨਾਲ ਲਿਖੀ ਹੋਈ, ਕੁਰਸੀ ਤੇ ਪਈ ਸੀ । ਮੈਨੂੰ ਪਛਾਣ ਕੇ ਉਸ ਵਲ ਇਸ਼ਾਰਾ ਕੀਤਾ ।* ਦੂਜੇ ਯਾ ਤੀਜੇ ਦਿਨ ਉਹ ਅੱਲਾ ਨੂੰ ਪਿਆਰੇ ਹੋ ਗਏ ।
p. 80In 1938, hearing that he was very ill, I came from Layyah, Muzaffargarh, to pay my last respects, arriving a day or two before his death. A poem of his own, written in pencil, lay on a chair. He recognized me and pointed to it.* On the second or third day he went to Allah.
p. 80* (ਜਿਹੜੇ ਬੋਲ ਮੁਕ ਗਏ ਉਹ ਕਦੇ ਫੇਰ ਭੀ ਬੋਲੇ ਜਾਣਗੇ ? ਅਰਬ-ਦੇਸ਼ ਦੀ ਸੀਤਲ ਪੌਣ ਫੇਰ ਹੁਣ ਕਦੇ ਰੁਮਕੇਗੀ ? ਮੇਰਾ, ਫ਼ਕੀਰ ਦਾ, ਅੰਤ ਸਮਾਂ ਆਣ ਪੁਜਾ ਹੈ । ਕੋਈ ਹੋਰ ਮਰਮਗਯ ਜਨਮ ਲਵੇ ਯਾ ਨਾ ਲਵੇ, ਕੌਣ ਕਹਿ ਸਕਦਾ ਹੈ ।) ارمغان حجاز
* (Will those words that have fallen silent ever be spoken again? Will the cool breeze of Arabia, the holy land, ever stir again? My end has come, the end of a faqir. Who can say whether another knower of secrets will be born?) Will the song that has gone return or not? Will a breeze come from the Hijaz or not? The days of this faqir have come to an end. Will another knower of secrets come or not? Armaghān-i Ḥijāz
ਡਾਕਟਰ ਸਰ ਮੁਹੰਮਦ ਇਕਬਾਲ, ਅਪਣੇ ਪ੍ਰਿਯ ਰਸੂਲ, ਹਜ਼ਰਤ ਮੁਹੰਮਦ ਸਾਹਿਬ, ਅਰਬੀ , ਦੀ ਆਤਮਾ ਦੇ, ਦੀ ਹੱਦ ਤਕ, ਸਮੀਪ ਸਨ, ਐਨ ਉਸੇ ਤਰ੍ਹਾਂ ਜਿਵੇਂ ਸ਼ੇਖ਼ ਸੀ । ਹਜ਼ਰਤ ਮੁਹੰਮਦ ਸਾਹਿਬ, 63 ਵਰ੍ਹੇ ਦੀ ਆਯੂ ਭੋਗ ਕੇ ਇਸ ਅਸਾਰ ਸੰਸਾਰ ਨੂੰ ਤਿਆਗ ਗਏ ਸਨ । ਅਤੇ ਡਾਕਟਰ ਇਕਬਾਲ ਭੀ ਕੁੱਲ 63 ਵਰ੍ਹੇ ਹੀ ਜੀਵਤ ਰਹੇ । ਇਸਲਾਮੀ ਗੋਹਯਵਾਦ (Islamic mystique) ਵਿਚ ਇਹ ਇਕ ਨਿਸ਼ਾਨ, ਅਜੇਹੇ ਮਹਾਂਪੁਰਸ਼ਾਂ ਦੀ ਸਤਯ ਵਿਚਾਰਧਾਰਾ ਬਾਬਤ, ਮੰਨਿਆ ਜਾਂਦਾ ਹੈ ।
Dr. Sir Muhammad Iqbal was close to the spirit of his beloved Prophet, Hazrat Muhammad Sahib, the Arabian prophet, to the point of , exactly as Shaikh was. Hazrat Muhammad Sahib left this transient world having lived sixty-three years. The and Dr. Iqbal also lived exactly sixty-three years. In Islamic esotericism (Islamic mystique) this is held to be a sign of the true doctrine of such great men.
ਦੂਜੀ ਰਾਊਂਡ ਟੇਬਲ ਕਾਨਫ਼੍ਰੰਸ ਵਿਚ, ਕਾਂਗਰਸ ਵਲੋਂ, ਇਕੱਲੇ ਮਹਾਤਮਾ ਗਾਂਧੀ ਹੀ ਗਏ ਤਾਂ ਨਾਲ ਹੋਰ ਕੋਈ, ਸਲਾਹ ਮਸ਼ਵਰਾ ਕਰਨ ਲਈ ਭੀ ਨ ਲੈ ਗਏ । ਮਹਾਤਮਾ ਜੀ ਤਾਂ ਸ਼ਾਇਦ ਇਹ ਦਰਸਾਉਣਾ ਚਾਹੁੰਦੇ ਸਨ ਕਿ ਉਹੋ ਕਾਂਗਰਸ ਦੇ ਵਾਹਿਦ, ਇੱਕਲਮ ਕੱਲੇ ਲੀਡਰ ਹਨ, ਪਰ ਇਸ ਵਿਚ ਹੁਣ ਕੋਈ ਵਿਚਾਰਵਾਨ ਭੀ ਕਿੰਤੂ ਨਹੀਂ ਕਰਦਾ ਕਿ ਮਹਾਤਮਾ ਜੀ ਨੇ, ਇਉਂ ਕਰਕੇ, ਨ ਦੇਸ਼ ਦਾ ਅਤੇ ਨ ਹੀ ਕਾਂਗਰਸ ਦਾ ਕੁਝ ਸਵਾਰਿਆ, ਸਗੋਂ ਕਈ ਸਿਆਣੇ, ਇਸ ਗੱਲ ਨੂੰ, ਦੂਜੀ ਰਾਊਂਡ ਟੇਬਲ ਕਾਨਫ਼੍ਰੰਸ ਦੀ ਅਸਫਲਤਾ ਦਾ ਮੂਲ ਕਾਰਣ ਮੰਨਦੇ ਹਨ ।
At the Second Round Table Conference Mahatma Gandhi went alone on behalf of Congress, and did not take anyone else with him even for consultation. Perhaps the Mahatma wished to show that he was Congress’s one and only leader, but no thoughtful person now doubts that by doing so the Mahatma did no good either to the country or to Congress; rather, several wise men hold this to be the root cause of the failure of the Second Round Table Conference.
ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜੀ ਤੇ ਰਾਜਸੀ ਮੁਆਮਲਿਆਂ ਬਾਰੇ ਇਹ ਵਿਧਾਨ ਕੀਤਾ ਸੀ ਕਿ ਅਜੇਹੇ ਫ਼ੈਸਲੇ ਇਕੱਲਪੁਰਖੀ ਨ ਹੋਣ, ਨਾਲ ਨਜਿੱਠੇ ਜਾਣ । ਏਥਨਜ਼ (Athens) ਦੇ ਸ਼ਹਿਰੀ ਯੂਨਾਨੀਆਂ ਦੀ, ਜੋ ਕਿ ਆਧੁਨਿਕ ਗਣਤੰਤ੍ਰ (modern democracy) ਦੇ ਜਨਮ-ਦਾਤਾ ਤੇ ਨਿਰਮਾਣ ਕਰਤਾ ਹਨ, ਇਹੋ ਰਾਜਨੀਤੀ ਤੇ ਮਤ ਸੀ, ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਵਿਧਾਨ ਕੀਤਾ । ਅਰਸਤੂ (Aristotle) ਦਾ ਕਥਨ ਹੈ, “ਬਹੁਤ ਸਾਰੇ ਮਨੁੱਖ, ਜਿਹੜੇ ਕਿ ਇਕੱਲੇ ਇਕੱਲੇ ਭਾਵੇਂ ਸ਼੍ਰੇਸ਼ਟ ਬੁੱਧੀ ਨ ਹੋਣ, ਇਕ ਦੋ ਉੱਚ ਬੁੱਧੀਵਾਨਾਂ ਕੋਲੋਂ ਵਧੇਰੇ ਸਿਆਣੇ ਹੋ ਸਕਦੇ ਹਨ, p. 81ਜਦੋਂ ਕਿ ਉਹ ਸੰਗਤ ਵਿਚ ਮਿਲ ਬੈਠਣ ।”* ਕੀ ਸਿੱਖਾਂ ਵਿਚ ਅਜੋਕਾ, “ਪੰਥ ਦਾ ਵਾਹਿਦ ਲੀਡਰ” ਦਾ ਵਿਚਾਰ, ਮਹਾਤਮਾ ਗਾਂਧੀ ਦੇ ਸੰਨ 1931 ਦੇ ਇਸੇ ਰਵੱਈਏ ਤੋਂ ਉਤਪਨ ਹੋਇਆ ? ਸਿੱਖਾਂ ਦੀ ਨੂੰ ਦ੍ਰਿਸ਼ਟੀਗੋਚਰ ਰਖਦਿਆਂ ਹੋਇਆਂ, ਇਉਂ ਹੀ ਸਮਝੀਏ ਤਾਂ ਕੋਈ ਅਯੋਗ ਨਹੀਂ ਹੋਵੇਗਾ । ਪਰ ਇਸ ਵਿਚ ਸ਼ੱਕ ਨਹੀਂ ਕਿ ਮਾਸਟਰ ਤਾਰਾ ਸਿੰਘ ਜੀ ਨੂੰ ਪਤਾ ਸੀ ਕਿ “ਵਾਹਿਦ ਲੀਡਰ” ਦਾ ਸਿਧਾਂਤ ਸਿੱਖੀ ਦੇ ਅਸੂਲਾਂ ਅਤੇ ਸਾਹਿਬ ਦਸਮ ਪਾਤਸ਼ਾਹ ਦੇ ਹੁਕਮਾਂ ਦੇ ਬਿਲਕੁਲ ਉਲਟ ਹੈ । ਬੰਦਾ ਸਿੰਘ ਬਹਾਦੁਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਰੜੀ ਤਾੜਨਾ ਕੀਤੀ ਸੀ, ਕਿ ਜਿਸ ਦਿਨ “ਵਾਹਿਦ ਲੀਡਰ” ਬਣਨ ਦਾ ਸੁਪਨਾ ਲਓਗੇ, ਤੁਹਾਡਾ ਸਾਰਾ ਤੇਜ ਖੀਨ ਹੋ ਜਾਵੇਗਾ । ਇਸ ਤੋਂ ਇਹ ਭੀ ਸਿੱਧ ਹੋਇਆ ਕਿ ਮਹਾਤਮਾ ਗਾਂਧੀ ਦੇ ਇਸ ਰਵੱਈਏ ਨੇ ਨ ਕੇਵਲ ਕਾਂਗਰਸ ਤੇ ਹਿੰਦੂਆਂ ਨੂੰ ਹੀ ਨੁਕਸਾਨ ਪੁਚਾਇਆ ਸਗੋਂ ਸਿੱਖਾਂ ਲਈ ਭੀ ਇਕ ਹਾਨੀ- ਕਾਰਕ ਪਿਰਤ ਦੀ ਲੀਹ ਪਾਈ ।
Guru Gobind Singh laid down that in social and political affairs such decisions should not be one man’s, but should be settled by the consent of the . This was also the political doctrine of the citizen Greeks of Athens, the begetters and makers of modern democracy: the same principle that Guru Gobind Singh laid down. Aristotle says, “Many men, though individually they may not be of superior intelligence, can be wiser than one or two men of high intelligence p. 81 when they sit together in assembly.”* Did the present notion among the Sikhs of “the sole leader of the Panth” arise from this same attitude of Mahatma Gandhi’s in 1931? Considering the of the Sikhs, it would not be wrong to think so. There is no doubt, however, that Master Tara Singh knew that the doctrine of the “sole leader” ran directly counter to the principles of Sikhi and the commands of the Tenth Master. Guru Gobind Singh sternly warned Banda Singh Bahadur that the day he dreamed of becoming the “sole leader,” all his splendor would fade. This also shows that this attitude of Mahatma Gandhi not only harmed Congress and the Hindus but set a harmful precedent for the Sikhs as well.
p. 81* ਇਹ ਯੂਨਾਨੀ ਤੇ ਸਿੱਖ ਸਿਧਾਂਤ ਇਸਲਾਮ ਦੀ ਬੁਨਿਆਦੀ ਸਮਾਜਕ ਵਿਚਾਰਧਾਰਾ ਦਾ ਨਿਰੋਧ ਹੈ, ਕਿਉਂ ਜੁ “” ਦਾ ਸਿਧਾਂਤ ਹੈ ਕਿ ਅੰਤਮ ਫ਼ੈਸਲਾ ਤੇ ਸਰਵਸੰਪੰਨ ਸ਼ਕਤੀ, ਇਕੱਲੀ ਵਿਯਕਤੀ, “ਖ਼ਲੀਫ਼ਹਤੁਲ-ਮੁਸਲਮੀਨ” ਦੇ ਹੱਥਾਂ ਵਿਚ ਹੋਣੀ ਯੋਗ ਹੈ । ਤਾਂ ਹੀ ਡਾਕਟਰ ਇਕਬਾਲ ਨੇ ਆਧੁਨਿਕ ਪੰਚਾਇਤਵਾਦ ਦਾ ਖੰਡਨ ਕੀਤਾ, ਹੈ :— (ਗਣਤੰਤ੍ਰ ਪੰਚਾਇਤਵਾਦ ਥੋਥੀ ਤੇ ਹਾਨੀਕਾਰਕ ਵਿਚਾਰਧਾਰਾ ਤੇ ਰੀਤੀ ਹੈ । ਇਸ ਤੋਂ ਸੌ ਸੌ ਕੋਹ ਪਰੇ ਰਹਿ । ਦੋ ਸੌ ਗੱਧੇ ਇਕੱਠੇ ਹੋ ਕੇ ਇਕ ਸਿਆਣੇ ਮਨੁੱਖ ਵਾਂਗਰ ਕਿਵੇਂ ਸੋਚ ਸਕਦੇ ਹਨ ?)
* These Greek and Sikh principles are a negation of the basic social doctrine of Islam, for the doctrine of the is that the final decision and supreme power should rest in the hands of a single person, the Caliph of the Muslims. That is why Dr. Iqbal rejected modern democracy: Flee from the democratic way; become the slave of a seasoned master, for from the brains of two hundred asses no human thought can come. (Democratic government is a hollow and harmful doctrine and practice. Stay a hundred leagues away from it. How can two hundred donkeys think like one sensible man, even when they put their heads together?)
ਇਨ੍ਹਾਂ ਦਿਨਾਂ ਵਿਚ ਹੀ, ਮਹਾਤਮਾ ਗਾਂਧੀ ਨੇ, ਕੇਂਮਬ੍ਰਿਜ ਆ ਕੇ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਹਿੰਦੁਸਤਾਨ ਬਾਰੇ, ਇਕ ਲੈਕਚਰ ਭੀ ਦਿੱਤਾ । ਸ੍ਰੋਤਿਆਂ ਵਿਚ ਕੇਵਲ ਮੈਂ ਹੀ ਪਿਛੇ ਜਹੇ ਬੈਠਾ ਸਾਂ, ਜਿਸ ਦਸਤਾਰ ਸਿਰ ਉਤੇ ਬੰਨ੍ਹੀ ਹੋਈ ਸੀ । ਕਿ ਮੈਨੂੰ ਉਨ੍ਹਾਂ ਦੇ ਕੋਲ ਕੁਰਸੀ ਤੇ ਲਿਆ ਬਿਠਾਵੇ । ਗਾਂਧੀ ਜੀ ਨੇ ਤਾਂ ਇਉਂ ਆਪਣਾ ਦੇਸ਼-ਪ੍ਰੇਮ ਤੇ ਵਿਸ਼ਾਲ-ਦਿਲੀ ਇਸ ਕਾਰਣ ਦਰਸਾਈ ਕਿ ਉਹ ਇਸ ਗੱਲ ਦੀ ਖੁਲ੍ਹੀ ਪ੍ਰਸੰਸਾ ਪ੍ਰਗਟ ਕਰਨਾ ਲੋਚਦੇ ਸਨ, ਕਿ ਯੂਰਪ ਵਿਚ ਰਹਿ ਕੇ ਮੈਂ ਸਿੱਖੀ ਰਹਿਤ ਬਹਿਤ ਤੇ ਪਹਿਰਾਵਾ ਜੋ ਕਾਇਮ ਰੱਖਿਆ ਹੈ, ਉਹ ਬੜੀ ਉੱਤਮ ਗੱਲ ਕੀਤੀ ਹੈ, ਪਰ ਦਰਸ਼ਕਾਂ ਨੇ ਇਉਂ ਸਮਝਿਆ ਕਿ ਗਾਂਧੀ ਜੀ ਤੇ ਸ੍ਰੀਯੁਤ ਐਂਡਰੀਊਸ ਮੇਰੇ ਪੁਰਾਣੇ ਮਿੱਤ੍ਰ ਹਨ । ਜਗਤ-ਪ੍ਰਸਿੱਧ ਅਰਥ-ਸ਼ਾਸਤ੍ਰ ਵਿਗਿਆਨੀ, (Economist) ਪ੍ਰੋਫ਼ੈਸਰ , (Prof. Keynes) ਉਨ੍ਹਾਂ ਦਿਨਾਂ ਵਿਚ ਕੇਂਮਬ੍ਰਿਜ ਵਿਚ ਅਧਿਆਪਕ ਸਨ ਅਤੇ ਮੈਂ ਭੀ ਉਨ੍ਹਾਂ ਦੇ ਕੁਝ ਵਿਚਾਰ ਤੇ ਲੈਕਚਰ ਸੁਣਨ ਜਾਂਦਾ ਹੁੰਦਾ ਸੀ । ਉਨ੍ਹਾਂ ਨੇ p. 82ਮਹਾਤਮਾ ਗਾਂਧੀ ਨੂੰ ਦੁਪਹਿਰ ਦੇ ਖਾਣੇ ਤੇ ਬੁਲਾਇਆ ਤਾਂ ਮੈਨੂੰ ਭੀ, ਮਹਾਤਮਾ ਜੀ ਦਾ ਪੁਰਾਣਾ ਮਿੱਤ੍ਰ, ਤੇ ਆਪਣਾ ਵਿਦਿਆਰਥੀ ਜਾਣ ਕੇ, ਨਾਲ ਹੀ ਬੁਲਾ ਲਿਆ । ਲੰਚ ਉੱਤੇ ਪ੍ਰੋਫ਼ੈਸਰ ਕੇਨਸ ਨੇ ਗਾਂਧੀ ਜੀ ਨਾਲ ਅੰਤ੍ਰਰਾਸ਼ਟ੍ਰੀਯ ਧਨਸੰਚਰਣ (International Finance) ਬਾਰੇ ਵਿਚਾਰਾਂ ਦਾ ਵਟਾਂਦਰਾ ਕੀਤਾ, ਤਾਂ ਅਗਲੇ ਦਿਨ ਮੈਨੂੰ, ਕਲਾਸ ਤੋਂ ਪਿਛੋਂ ਕਹਿਣ ਲੱਗੇ, “ਇਹ ਤਾਂ ਅਰਥਸ਼ਾਸਤ੍ਰ ਤੋਂ ਉੱਕਾ ਅਗਿਆਤ ਹੈ” (This man (Mahatma Gandhi) knows nothing about Economics) ਮੈਂ ਕੀ ਉਤ੍ਰ ਦਿੰਦਾ, ਸੁਣ ਕੇ ਚੁੱਪ ਕਰ ਰਿਹਾ । ਕਈ ਵਰ੍ਹੇ ਪਿਛੋਂ ਪ੍ਰੋਫ਼ੈਸਰ ਕੇਨਸ ਦੀ ਕੀਤੀ ਗੱਲ ਦਾ ਭਾਵ ਮੈਂ ਸਮਝਿਆ, ਕਿ “ਵਾਹਿਦ ਲੀਡਰ” ਉਹ ਬਣੇ ਜੋ ਸਰਵੱਗਯ ਹੋਵੇ, ਨਹੀਂ ਤਾਂ ਹਾਨੀ ਦਾ ਕਾਰਨ ਬਣੇਗਾ ।
In these same days Mahatma Gandhi came to Cambridge and also gave a lecture on India to the university students. Among the audience I alone, sitting rather at the back, wore a turban on my head. Gandhi sent the Reverend down from the dais to bring me up and seat me beside him. Gandhi in this way showed his patriotism and broad-mindedness, because he wished to praise openly the fact that I had kept the Sikh discipline and dress while living in Europe, but the audience took it that Gandhi and Mr. Andrews were my old friends. The world-famous economist was teaching at Cambridge in those days, and I too used to go to hear some of his views and lectures. He invited p. 82 Mahatma Gandhi to lunch and, taking me for an old friend of Gandhi’s and a student of his own, invited me along too. At lunch Professor Keynes exchanged views with Gandhi on international finance. The next day after class he said to me, “This man (Mahatma Gandhi) knows nothing about Economics.” What could I answer? I listened and said nothing. Many years later I understood the meaning of what Professor Keynes had said: that a “sole leader” should be one who knows everything, or else he will be a cause of harm.
ਮਹਾਤਮਾ ਗਾਂਧੀ ਨੇ ਦੂਜੀ ਰਾਊਂਡ ਟੇਬਲ ਕਾਨਫ਼੍ਰੰਸ ਦੇ ਖੁਲ੍ਹੇ ਸਮਾਗਮ ਵਿਚ, ਤਿੰਨ ਦਾਅਵੇ ਕੀਤੇ, ਜਿਨ੍ਹਾਂ ਤਿੰਨਾਂ ਦੀ ਭਰਪੂਰ ਤੇ ਖੁਲ੍ਹੀ ਮੁਖ਼ਾਲਫ਼ਤ ਉਸੇ ਸਮੇਂ ਹੋਈ । (1) ਰਾਜਸੀ ਹਿੰਦੁਸਤਾਨ ਦੀ ਕੇਵਲ ਇਕੋ ਪ੍ਰਤੀਨਿਧ, ਇੰਡੀਅਨ ਨੈਸ਼ਨਲ ਕਾਂਗਰਸ ਹੈ । (2) ਅਛੂਤ ਜਾਤੀਆਂ ਹਿੰਦੂ ਜਾਤੀ ਦਾ ਅਨਿਖੜਵਾਂ ਅੰਗ ਹਨ ਅਤੇ ਵੱਖਰੀ ਨੁਮਾਇੰਦਗੀ ਨਹੀਂ ਮੰਗ ਸਕਦੀਆਂ । (3) ਹਿੰਦੂ ਤੇ ਮੁਸਲਮਾਨਾਂ ਆਦਿ ਨੂੰ, ਅਖੰਡ ਹਿੰਦੁਸਤਾਨ ਵਿਚ, ਸਾਂਝੀਆਂ ਚੋਣਾਂ ਰਾਹੀਂ, ਬਿਨਾਂ ਫ਼ਿਰਕੇਦਾਰੀ ਨੁਮਾਇੰਦਗੀ ਤੇ ਦੇ ਰਹਿਣਾ ਤੇ ਸਾਂਝਾ ਰਾਜ ਕਰਨਾ ਬਣਦਾ ਹੈ ।
At the open session of the Second Round Table Conference Mahatma Gandhi made three claims, and all three were fully and openly opposed at the time. (1) The Indian National Congress is the sole representative of political India. (2) The Untouchable castes are an inseparable part of the Hindu community and cannot demand separate representation. (3) Hindus, Muslims and the rest must live together in an undivided India and rule jointly through joint electorates, without communal representation or .
ਇਨ੍ਹਾਂ ਤਿੰਨਾਂ ਹੀ ਦਾਅਵਿਆਂ ਨੂੰ ਕਿਸੇ ਭਾਂਤ ਭੀ ਪ੍ਰਵਾਨ ਹੁੰਦਾ ਨ ਦੇਖ ਕੇ, ਜਦੋਂ ਅਛੂਤਾਂ ਤੇ ਅਲਪ-ਸੰਖਿਅਕ ਜਾਤੀਆਂ ਦੀ ਤਸੱਲੀ ਕਰਵਾਉਣ ਤੋਂ ਅਪਣੇ ਆਪ ਨੂੰ ਅਸਮ੍ਰਥ ਹੋਣ ਦੀ ਗਤੀ ਮਹਾਤਮਾਂ ਗਾਂਧੀ ਨੇ ਖੁਲ੍ਹੀ ਤਸਲੀਮ ਕਰ ਲਈ, ਤਦ ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਕਿ ਭਾਵੇਂ ਇਹ ਗਲ ਪਾਉਣ ਵਾਲੀ ਗੱਲ ਹੀ ਹੈ, ਫੇਰ ਭੀ ਜੇ ਹਿੰਦੁਸਤਾਨੀ ਆਗੂ ਕੋਈ ਆਪਸੀ ਸਮਝੌਤਾ ਨ ਕਰ ਸਕੇ ਤਾਂ ਬਰਤਾਨਵੀ ਪ੍ਰਧਾਨ ਮੰਤ੍ਰੀ, ਮਿਸਟਰ , ਹਿੰਦੁਸਤਾਨ ਦੀਆਂ ਵਿਧਾਨਕ ਅਸੈਂਬਲੀਆਂ ਵਿਚ ਫ਼ਿਰਕੇਦਾਰੀ ਤਨਾਸਬ ਦਾ ਨਿਰਣਯ ਆਪ ਕਰ ਦੇਣਗੇ, ਤਾਂ ਜੁ ਦੇਸ ਦੀ ਸੂਰਾਜ ਪ੍ਰਾਪਤੀ ਦੇ ਰਾਹ ਵਿਚੋਂ ਇਹ ਅੜਚਨ ਹਟ ਜਾਵੇ ।
When Mahatma Gandhi saw none of these three claims gaining acceptance and openly admitted his inability to satisfy the Untouchables and the minority communities, the British government announced that, although it was like hanging a round one’s neck, if the Indian leaders could not reach a settlement among themselves, the British Prime Minister, Mr. , would himself decide the communal proportions in the legislative assemblies of India, so that this obstacle might be removed from the country’s path to self-rule.
ਇਸ ਵਾਤਾਵਰਣ, ਤੇ ਇਨ੍ਹਾਂ ਹਾਲਾਤ, ਵਿਚ “” ਦਾ ਅੰਕੁਰ ਪੁੰਗਰਿਆ ।
In this atmosphere and these circumstances the seed of the “” sprouted.
ਮਹਾਤਮਾ ਗਾਂਧੀ ਜਦ, ਸੰਨ 1931 ਦੇ ਅੰਤ ਵਿਚ, ਹਿੰਦੁਸਤਾਨ ਵਾਪਸ ਖ਼ਾਲੀ ਹੱਥ ਪਹੁੰਚੇ ਤਾਂ ਅਗੇ ਮੁਲਕ ਵਿਚ ਰਾਮ-ਰੌਲਾ ਪਿਆ ਹੋਇਆ ਸੀ । ਉਤ੍ਰਪ੍ਰਦੇਸ਼ ਵਿਚ ਕਾਂਗ੍ਰਸ ਨੇ ਸਰਕਾਰੀ ਹਾਲ੍ਹਾ ਨਾ ਭਰਨ ਦਾ ਅੰਦੋਲਨ ਚਾਲੂ ਕੀਤਾ ਹੋਇਆ ਸੀ । ਬੰਗਾਲ ਵਿਚ ਅੰਗ੍ਰੇਜ਼ ਸਰਕਾਰੀ ਕਰਮਚਾਰੀਆਂ ਨੂੰ ਭਾਰਤਮਾਤਾ ਦੇ ਨਮਿਤ ਬਲੀਦਾਨ ਚਾੜ੍ਹਣ ਦੀ ਧਾਰਮਕ ਰੀਤੀ, ਫੇਰ ਪ੍ਰਬਲ ਹੋ ਚੁੱਕੀ ਸੀ ਅਤੇ ਸਰਹੱਦੀ ਸੂਬੇ ਵਿਚ ਅਬਦੁਲ ਦੇ ਭੜਕ ਉੱਠੇ ਸਨ । ਇਉਂ ਭਾਰੀ ਅੰਦੋਲਨ ਬ੍ਰਿਟਿਸ਼ ਗੌਵਰਨਮੈਂਟ ਦੇ ਬਰਖ਼ਿਲਾਫ਼ ਦੇਸ਼ ਵਿਚ ਚਾਲੂ ਹੋ ਗਿਆ ਤੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਤੇ ਆਦਿ ਵੱਡੇ ਵੱਡੇ ਲੀਡਰ ਸਭ ਜੇਲ੍ਹਾਂ ਅੰਦਰ ਡੱਕੇ ਗਏ ।
When Mahatma Gandhi returned to India empty-handed at the end of 1931, he found the country already in an uproar. In the United Provinces Congress had launched a movement to withhold the government’s land revenue. In Bengal the religious rite of offering British government officials as sacrifices to Mother India had again grown strong, and in the Frontier Province ’s had risen. So a great movement against the British government began in the country, and Mahatma Gandhi, Jawaharlal Nehru, and the other great leaders were all shut up in jail.
p. 83ਪਰ ਰਾਊਂਡ ਟੇਬਲ ਕਾਨਫ਼ਰੰਸ ਦਾ ਕੰਮ ਚਾਲੂ ਰਿਹਾ ਅਤੇ ਇਸ ਦੀਆਂ ਸਬ- ਕਮੇਟੀਆਂ ਸੰਨ 1932 ਵਿਚ ਆਪਣੀਆਂ ਰਪੋਰਟਾਂ ਤਿਆਰ ਕਰਦੀਆਂ ਰਹੀਆਂ ।
p. 83But the work of the Round Table Conference continued, and its sub-committees went on preparing their reports in 1932.
ਸੰਨ 1932, ਜਨਵਰੀ ਦੇ ਪਹਿਲੇ ਹਫ਼ਤੇ ਦੀ ਗੱਲ ਹੈ ਕਿ ਮੈਂ ਲੰਡਨ ਗਿਆ ਹੋਇਆਂ ਸੀ ਕਿ ਮੈਨੂੰ ਸਰਦਾਰ ਬਹਾਦੁਰ , ਜਿਹੜੇ ਕਿ ਉਨ੍ਹਾਂ ਦਿਨਾਂ ਵਿਚ, ਸੈਕ੍ਰੇਟਰੀ ਆਫ਼ ਸਟੇਟ ਦੀ ਇੰਡੀਆ ਕੌਂਸਲ ਦੇ ਮੈਂਬਰ ਸਨ, ਮਿਲੇ । ਜਦੋਂ ਭੀ ਕੋਈ ਸਿੱਖ ਵਿਦਿਆਰਥੀ, ਜਿਹੜਾ ਕਿ ਵਲਾਇਤ ਵਿਚ ਰਹਿੰਦਾ ਹੋਇਆ, ਸਿੱਖੀ ਦੇ ਰਹਿਤ ਪਹਿਰਾਵੇ ਨੂੰ ਤਲਾਂਜਲੀ ਨਾ ਦੇਵੇ, ਉਸ ਨੂੰ, ਸਰਦਾਰ ਬਹਾਦੁਰ ਦਾ ਇਹ ਕਤਈ ਹੁਕਮ ਹੁੰਦਾ ਸੀ ਕਿ ਉਹ ਐਤਵਾਰ ਨੂੰ ਉਨ੍ਹਾਂ ਦੇ ਘਰ ਜ਼ਰੂਰ ਖਾਣਾ ਖਾਵੇ ਅਤੇ ਜੇ ਉਨ੍ਹਾਂ ਉਸ ਦਿਨ ਲੰਡਨ ਨਾ ਹੋਣਾ ਹੋਵੇ, ਤਾਂ ਕਿਸੇ ਹੋਰ ਦਿਨ ਖਾਣੇ ਉਤੇ ਮਿਲੇ । ਮੈਂ ਟੈਲੀਫ਼ੋਨ ਕੀਤਾ ਤਾਂ ਉਨ੍ਹਾਂ ਮੈਨੂੰ ਲੰਚ ਉਤੇ ਝਟਪਟ ਬੁਲਾ ਲਿਆ ਤੇ ਕਹਿਣ ਲਗੇ, “ਸਿੱਖਾਂ ਦਾ ਕੀ ਬਣੇਗਾ ? ਕਿਸੇ ਸਿੱਧੇ ਪਾਸੇ ਸਿੱਖ ਲੀਡਰ ਆਉਂਦੇ ਨਹੀਂ ਤੇ ਹੂੜ੍ਹ ਮੱਤ ਨਾਲ ਸਿੱਖਾਂ ਦੇ ਹੱਥ ਕੁਛ ਨਹੀਂ ਆਉਣਾ ।” ਮੈਂ ਕਿਹਾ, “ਤੁਸੀਂ ਐਥੇ ਬੈਠੇ ਹੋ, ਤਾਂ ਲੀਡਰ ਹੀ ਹੋ ਕੁਛ ਕਰੋ ।” ਕਹਿਣ ਲਗੇ, “ਭਾਈ, ਹੁਣ ਅਸਾਂ ਨੂੰ ‘’ ਸਦਦੇ ਹਨ, ਅਤੇ ਸਿੱਖ ਸੰਗਤਾਂ ਸਾਨੂੰ ‘’ ਕਹਿੰਦੀਆਂ ਨੇ । ਲਹਿਰ ਦੀਆਂ ਜੜ੍ਹਾਂ ਵਲ ਜਾਈਏ ਤਾਂ ਦੀਆਂ ਸਿੱਖ ਗੁਰੂਆਂ ਨੂੰ ਗਾਲ੍ਹਾਂ ਹੀ ਇਸ ਲਹਿਰ ਦਾ ਮੂਲ ਕਾਰਨ ਨਹੀਂ ਸਨ । ਸਿੱਖ ਰਾਜ ਜਦੋਂ, ਦੇ ਪਾਲਤੂ ਨੇ, ਅੰਗ੍ਰੇਜ਼ਾਂ ਦੇ ਪੇਟੇ ਪਾ ਦਿਤਾ ਤਾਂ ਜੁ ਰਣਜੀਤ ਸਿੰਘ ਦੀ ਮੜ੍ਹੀ ਉਤੇ ਇਹ ਗ਼ੱਦਾਰ ਆਪਣਾ ਘਰ ਉਸਾਰ ਲੈਣ, ਤਾਂ ਸਿੱਖ ਸੰਗਤਾਂ ਅਤੇ ਸਿੱਖ ਸਰਦਾਰਾਂ ਨੇ ਸਿੱਖ ਰਾਜ ਦੇ ਮਹੱਲ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ ਲਈ ਰਖ ਕੇ ਮੁਕਾਬਲਾ ਕੀਤਾ, ਮੁੱਦਕੀ, ਫੇਰੂ ਸ਼ਹਿਰ, ਚਿੱਲਿਆਂਵਾਲਾ, ਰਾਮ ਨਗਰ, ਗੁਜਰਾਤ, ਤੇਰੇ ਕੋਲੋਂ ਕੇਹੜੇ ਭੁੱਲੇ ਹੋਏ ਨੇ । ਫੇਰ, , ਤੇ ਗਿਆਨੀ ਠਾਕਰ ਸਿੰਘ, ਤੇ ਦੋਬਾਰਾ ਸਿੰਘ ਸਜ ਚੁਕੇ ਮਹਾਰਾਜਾ ਦੇ ਅੰਗ੍ਰੇਜ਼ਾਂ ਨੂੰ ਪੰਜਾਬ ਦੀ ਪਿੱਠ ਉਤੋਂ ਲਾਹ ਸੁੱਟਣ ਦੇ ਜਤਨ ਭੀ ਉਸੇ ਸੰਗਲੀ ਦੀ ਕੜੀ ਹਨ । ਪਰ ਨਿਆਏਕਾਰੀ ਸਤਿਗੁਰੂ ਵਲ ਅਸਾਂ ਰਾਜਭਾਗ ਵੇਲੇ ਪਿੱਠ ਕੀਤੀ ਤਾਂ ਉਹ ਅਸਾਂ ਨੂੰ ਸਫ਼ਲਤਾ ਕਿਵੇਂ ਬਖ਼ਸ਼ਦੇ ? ਇਹ ਵੇਲਾ ਸੀ ਜਦੋਂ ਪਹਿਲਾਂ ਬ੍ਰਾਹਮਣ, , ਤੇ ਫੇਰ ਨਵੀਨ ਹਿੰਦੂ ਆਰਯਸਮਾਜੀ ਬੁਲਾਰਿਆਂ ਨੇ ਸਿੱਖ ਗੁਰੂਆਂ ਤੇ ਸਿੱਖੀ ਦੀ ਸ਼ਾਨ ਤੇ ਹਮਲੇ ਕਰਨੇ ਅਰੰਭੇ । ਨਿਰਪੱਖ ਤਾਰੀਖ਼ਦਾਨ ਇਹ ਊਜ ਸਿੱਖਾਂ ਉਤੇ ਤਿੰਨਕਾਲ ਨਹੀਂ ਲਾ ਸਕਦੇ, ਕਿ ਰਾਜਭਾਗ ਪਾ ਕੇ ਸਿੱਖਾਂ ਨੇ ਮੁਸਲਮਾਨਾਂ ਨਾਲ ਧੱਕਾ ਕੀਤਾ । ਹਿੰਦੂਆਂ ਨੂੰ ਤਾਂ ਅਸਾਂ ਆਪਣੇ ਰਾਜਭਾਗ ਵਿਚ ਬਰਾਬਰ ਦਾ ਹਿੱਸੇਦਾਰ ਬਣਾ ਲਿਆ ਸੀ, ਫੇਰ ਉਹ ਵੱਢਖਾਣੇ ਤੇ ਹਲਕਾਏ ਕੁੱਤੇ ਵਾਂਗ ਅਸਾਡੀਆਂ ਜੰਘਾਂ ਨੂੰ ਕਿਉਂ ਪੈ ਗਏ ? ਜਿਸ ਵਿਚਾਰਧਾਰਾ ਵਿਚੋਂ ਅੰਤ ਨੂੰ ਸਿੰਘ ਸਭਾ ਲਹਿਰ ਉੱਠੀ ਉਸ ਦੇ ਮੋਢੀ, ਖਾੜਕੂ ਨੀਤਗਯ ਸਰਦਾਰ ਅਤੇ ਗਿਆਨੀ ਠਾਕੁਰ ਸਿੰਘ ਜਿਹੇ ਬੁੱਧੀਵਾਨ ਸਿੱਖ ਸਨ । ਉਨ੍ਹਾਂ ਦੇ ਬੁਨਿਆਦੀ ਵਿਚਾਰ ਇਹ ਸਨ : (1) ਉਤੇ ਅੰਗ੍ਰੇਜ਼ੀ ਕਬਜ਼ਾ ਪੱਕਾ ਹੋਣ ਕਾਰਣ, ਹੁਣ ਸਿੱਖ ਕੇਵਲ ਆਪਣੇ ਬਾਹੂਬਲ p. 84ਨਾਲ, ਪੰਜਾਬ ਦੇ ਰਾਜਭਾਗ ਉਤੇ ਕਾਬਜ਼ ਨਹੀਂ ਹੋ ਸਕਦੇ । ਇਸ ਲਈ ਅੰਗ੍ਰੇਜ਼ਾਂ ਨਾਲ ਮਿਲਵਰਤਨ ਕਰ ਕੇ, ਸਿੱਖਾਂ ਦੀ ਰਾਜਸੀ ਗੌਰਵਤਾ, ਜਿਤਨੀ ਹੋ ਸਕੇ, ਵਧਾਉਣੀ ਚਾਹੀਦੀ ਹੈ । ਚੀਫ਼ੀਏ ਸਿੱਖਾਂ ਦੀ ਅੰਗ੍ਰੇਜ਼ਾਂ ਨਾਲ ਬਣਾ ਕੇ ਰਖਣ ਦੀ ਨੀਤੀ ਨੂੰ ਹੀ, ਅਜ ਕਲ੍ਹ ਦੇ ਅਕਾਲੀ, ‘ਝੋਲੀ ਚੁੱਕੀ’ ਕਹਿੰਦੇ ਹਨ । (2) ਸਿੱਖ ਪੰਥ ਤੀਜੀ ਇਕਾਈ, ਏਸ਼ੀਆ ਤੇ ਸੰਸਾਰ ਦੇ ਖੇਤ੍ਰ ਵਿਚ, ਗੁਰੂਆਂ ਦੁਆਰਾ, ਅਕਾਲ ਪੁਰਖ ਨੇ ਕਾਇਮ ਕੀਤੀ ਹੈ । ਇਸ ਤੀਜੀ ਇਕਾਈ ਦੇ ਫ਼ਰਜ਼ ਭਲੀ ਭਾਂਤ ਨਿਬਾਹ ਕੇ ਹੀ ਸਿੱਖ ਬਚ ਸਕਣਗੇ । ਜੇ ਕੋਈ ਹੋਰ ਨੀਤੀ, ਰਲਮਿਲ ਜਾਣ ਦੀ, ਯਾ ਪਿਛਲਗ ਬਣਨ ਦੀ, ਸਿੱਖ ਅਖ਼ਤਿਆਰ ਕਰਨਗੇ ਤਾਂ ਆਪਣੀ ਮੌਤ ਦੇ ਵਰੰਟਾਂ ਤੇ ਆਪ ਦਸਖ਼ਤ ਕਰਨਗੇ । ਇਉਂ, ਅਜ ਕਲ੍ਹ ਦੀ ਨੈਸ਼ਨਿਲਿਸਟ ਸਿੱਖੀ, ਅਸਲ ਵਿਚ ਖ਼ੁਦਕੁਸ਼ੀ ਹੈ । ਇਹੋ ਭਾਵ, ਅਸੀਂ ਚੀਫ਼ੀਏ ਸਿੱਖ, ‘ਜਬ ਲਗ ਰਹੇ ਖ਼ਾਲਸਾ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ’, ਦੇ ਮਹਾਂਵਾਕ ਦਾ ਸਮਝਦੇ ਰਹੇ ਹਾਂ, ਤੇ ਇਸੇ ਬੁਨਿਆਦੀ ਵਿਚਾਰ ਨੇ ਸਿੰਘ ਸਭਾ ਲਹਿਰ ਨੂੰ ਜਨਮ ਦਿਤਾ ਸੀ । (3) ਪੰਜਾਬ ਦੇ ਮੁਸਲਮਾਨ ਤਾਂ ਸਿੱਖਾਂ ਦੀ ਮੁਖ਼ਾਲਫ਼ਿਤ ਇਸ ਲਈ ਕਰਦੇ ਹਨ, ਕਿ ਕਿਤੇ ਮੁੜ ਸਿੱਖ ਪੰਜਾਬ ਦੇ ਰਾਜਭਾਗ ਤੇ ਕਾਬੂ ਨਾ ਪਾ ਲੈਣ । ਇਹ ਗੱਲ ਸਮਝ ਵਿਚ ਆਉਂਦੀ ਹੈ, ਇਸ ਲਈ ਮੁਸਲਮਾਨਾਂ ਨਾਲ ਸਮਝੌਤਾ ਹੋ ਸਕਦਾ ਹੈ ਜੇ ਉਨ੍ਹਾਂ ਦੀ ਤਸੱਲੀ ਇਸ ਗੱਲੇ ਹੋ ਜਾਵੇ । ਪਰ ਹਿੰਦੂਆਂ ਦੇ ਸਿੱਖਾਂ ਨਾਲ ਦ੍ਵੈਸ਼ ਤੇ ਸਾੜੇ ਦਾ ਕਾਰਨ ਨਿਰੋਲ ਇਹੋ ਹੈ, ਕਿ ਸਿੱਖਾਂ ਨੇ ਅਠਾਰ੍ਹਵੀਂ ਤੇ ਉਨ੍ਹੀਵੀਂ ਸਦੀ ਵਿਚ ਆਪਣਾ ਰਾਜਸੀ ਦਬਦਬਾ ਜਮਾ ਲਿਆ, ਪਰ ਹਿੰਦੂ ਦੀਨਭਾਵ ਵਿਚੋਂ ਆਪ ਨਾ ਨਿਕਲ ਸਕੇ । ਹਜ਼ਾਰ ਵਰ੍ਹੇ ਤੋਂ ਪ੍ਰਾਧੀਨ ਹਿੰਦੂ, ਸਿੱਖਾਂ ਦਾ ਇਹ ‘ਅਪ੍ਰਾਧ’ ਕਦਾਚਿਤ ਖਿਮਾਂ ਨਹੀਂ ਕਰਨ ਲਗੇ । ਸ਼ਰਧਾ ਰਾਮ ਫ਼ਿਲੌਰੀ ਤੇ ਆਰਯਸਮਾਜ ਦੇ ਸਿੱਖਾਂ ਤੇ ਸਿੱਖੀ ਵਿਰੁਧ ਦ੍ਵੈਸ਼ ਦਾ ਮੂਲ ਕਾਰਨ ਇਹੋ ਹੈ, ਅਤੇ ਜੇ ਕਦੇ, ਗੁਰੂ ਨਾ ਕਰੇ, ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ ਰਾਜਭਾਗ ਵਿਚ ਹਿੱਸੇਦਾਰ ਬਣਨ ਦਾ ਨਹੀਂ । ਇਹ ਵਿਚਾਰਧਾਰਾ ਚੀਫ਼ੀਏ ਸਿੱਖਾਂ ਦੀ ਹੈ । (4) ਅੰਗ੍ਰੇਜ਼ਾਂ ਕੋਲੋਂ ਰਾਜ ਹਿੰਦੁਸਤਾਨੀਆਂ ਨੇ ਖੋਹ ਕੇ ਨਹੀਂ ਲੈ ਸਕਣਾ, ਅੰਗ੍ਰੇਜ਼ ਆਪ ਰਾਜਭਾਗ ਵੰਡ ਵੰਡਾ ਕੇ ਯਾ ਕਿਸੇ ਕਾਰਣ-ਵੱਸ ਚਲੇ ਜਾਣਗੇ । ਇਸ ਲਈ ਸਿੱਖ ਤੇ ਮੁਸਲਮਾਨ, ਜੋ ਭੀ ਲੈ ਸਕਦੇ ਹਨ, ਉਹ ਅੰਗ੍ਰੇਜ਼ਾਂ ਨਾਲ ਸੁਲਾਹ ਸਫ਼ਾਈ ਕਰ ਕੇ ਹੀ ਸੁਖੈਨ ਢੰਗ ਨਾਲ ਲੈ ਸਕਦੇ ਹਨ । ਦੋਨਾਂ ਕੌਮਾਂ ਦੀ ਝੋਲੀ ਨਾ ਪਵੇਗਾ ਤਾਂ ਉਹ ਸਾਰਾ ਰਾਜਭਾਗ ਹਿੰਦੂਆਂ ਦੇ ਪੇਟੇ ਤਾਂ ਆਪ ਹੀ ਪੈ ਜਾਣਾ ਹੈ । ਬਸ ਏਹੋ ਸਹੀ ਨੀਤੀ ਮੈਂ ਸਮਝਦਾ ਹਾਂ, ਅਤੇ ਇਹੋ ਵਿਚਾਰ ਅਸਾਡੇ ਚੀਫ਼ ਖ਼ਾਲਸਾ ਦੀਵਾਨ ਵਾਲਿਆਂ ਦੇ ਹਨ । ਪਰ ਸਿੱਖ ਸੰਗਤਾਂ, ਠੰਢੀ ਸੋਚ ਵਿਚਾਰ ਛੱਡ ਕੇ, ਭੜਕਾਊ ਨਾਹਰਿਆਂ ਪਿਛੇ ਲਗ ਚੁਕੀਆਂ ਹਨ । ਅਸਾਡੀ ਕਿਸ ਨੇ ਸੁਣਨੀ ਹੈ ?”
It was in the first week of January 1932, when I had gone to London, that Sardar Bahadur , who in those days was a member of the Secretary of State’s Council of India, met me. Whenever a Sikh student living in Britain retained the Sikh code of conduct and dress, Sardar Bahadur’s standing order was that he must eat at his house on Sunday, or, if he himself was to be away from London that day, meet him over a meal on another day. I telephoned, and he at once asked me to lunch and said, “What will become of the Sikhs? The Sikh leaders will not come around to any straight course, and willfulness will get the Sikhs nothing.” I said, “You sit here; so you are a leader yourself. Do something.” He said, “Brother, now they call us the ‘’, and the Sikh congregations call us . If we go to the roots of the , the ’s abuse of the Sikh Gurus was not the only cause of that movement. When ’s pet put the Sikh kingdom into the hands of the British so that these traitors might build their own house on his tomb, the Sikh congregations and Sikh sardars fought with their , to keep the palace of Sikh rule from falling into ruin. Mudki, Ferozeshah, Chillianwala, Ram Nagar, Gujrat. Which of these have you forgotten? Then the efforts of , of Giani Thakar Singh, and of Maharaja , who had again become a Singh, to throw the English off Panjab’s back are links of the same chain. But when we turned our backs on the just True Guru while we held power, how should he grant us success? This was the time when first the Brahmin, , and then the new Hindu Arya Samaji speakers began their attacks on the Sikh Gurus and the glory of Sikhi. No impartial historian can ever accuse the Sikhs of having oppressed the Muslims once they held power. We had made the Hindus equal partners in our rule; why then did they fall upon our thighs like a biting, rabid dog? The pioneers of the thinking from which the Singh Sabha movement ultimately arose were discerning Sikhs such as Sardar , a militant strategist, and Giani Thakur Singh. Their basic ideas were these: (1) Now that the British grip on the was firm, the Sikhs could no longer take control of Panjab’s rule by their strength of arms p. 84 alone. So the Sikhs should cooperate with the English to raise their political standing as far as possible. It is this policy of the Chief Khalsa Diwan Sikhs, of keeping on good terms with the English, that the Akalis of today call ‘lackeyism’. (2) The Sikh Panth is a third entity, established by the Timeless Being through the Gurus in the field of Asia and the world. Only by fulfilling the duties of this third entity well can the Sikhs survive. If the Sikhs adopt any other policy, of merging or of following behind, they will sign their own death warrants. So the nationalist Sikhi of today is in fact suicide. We Chiefia Sikhs have always understood this to be the meaning of the sacred saying, ‘As long as the Khalsa remains distinct, so long shall I give it all my splendor,’ and it was this basic idea that gave birth to the Singh Sabha movement. (3) The Muslims of the Panjab oppose the Sikhs lest the Sikhs again take control of the rule of the Panjab. That is understandable, and so an agreement with the Muslims is possible if they can be reassured on this point. But the Hindus’ hatred and jealousy of the Sikhs arise purely from this: that the Sikhs established their political dominance in the eighteenth and nineteenth centuries while the Hindus could not escape their abject state. The Hindus, subject to others for a thousand years, will never forgive the Sikhs this ‘offense’. This is the root of the hatred of Shardha Ram Phillauri and the Arya Samaj for the Sikhs and Sikhi, and if ever—Guru forbid—the Sikhs came under the Hindus, the question before them would be survival, not partnership in power. This is the ideology of the Chiefia Sikhs. (4) The Indians will not be able to wrest power from the British. The British themselves will divide up the power or leave under the pressure of circumstances. So whatever the Sikhs and the Muslims can obtain, they can readily obtain only by coming to terms with the British. If it does not fall into the laps of these two peoples this way, the whole of that power will go to the Hindus of its own accord. This alone I consider the right policy, and these are the views of our Chief Khalsa Diwan people. But the Sikh congregations have abandoned cool reflection and taken to following inflammatory slogans. Who will listen to us?”
ਅੱਜ ਪੂਰੇ ਤੀਹ ਵਰ੍ਹਿਆਂ ਪਿਛੋਂ, ਸਰਦਾਰ ਬਹਾਦਰ , ਦਾ ਇਹ ਸਿੱਖ ਪਾਲੇਟਿਕਸ ਤੇ ਹਿੰਦੁਸਤਾਨੀ ਪਾਲੇਟਿਕਸ, ਦਾ ਨਿਰਣਾ, ਮੈਂ ਕਲਮਬੰਦ ਕਰ ਰਿਹਾ ਹਾਂ, ਤਾਂ ਉਨ੍ਹਾਂ ਦੇ ਆਪਣੇ ਮੂੰਹੋਂ ਬੋਲੇ ਸ਼ਬਦ ਮੇਰੇ ਲਈ ਅੰਕਤ ਕਰਨੇ ਅਸੰਭਵ ਹਨ । ਪਰ ਉਨ੍ਹਾਂ ਦੀ, ਉਸ 1932 ਦੇ ਅਰੰਭ ਵਿਚ ਕੀਤੀ ਗੱਲਬਾਤ ਦਾ p. 85ਸਾਰੰਸ਼ ਤੇ ਖ਼ਾਕਾ ਜੋ ਮੈਂ ਉਤੇ ਲਿਖਿਆ ਹੈ, ਉਹ ਮੇਰੀ ਸਿਮ੍ਰਿਤੀ ਵਿਚ, ਇਹ ਸਾਰਾ ਸਮਾਂ, ਹਰਾ ਰਿਹਾ ਹੈ, ਅਤੇ ਇਸ ਦੀ ਰੂਪ-ਰੇਖਾ, ਕਿਤੋਂ ਕਿਤੋਂ ਬਦਲ ਭਾਵੇਂ ਗਈ ਹੋਵੇ, ਪਰ ਮਸਖ਼ ਅਥਵਾ ਭ੍ਰਸ਼ਟ ਨਹੀਂ ਹੋਈ ।
Now, a full thirty years later, as I set down this judgment of Sardar Bahadur on Sikh politics and Indian politics, I cannot record the words he actually spoke. But what I set down above from that conversation at the beginning of 1932, its p. 85 substance and outline, has stayed fresh in my memory all this time. The shape of it may have changed here and there, but it has not been distorted or corrupted.
ਮੈਂ, ਜਿਵੇਂ ਕਿ ਹਰ ਖ਼ਾਲੀ-ਦਿਮਾਗ਼ ਆਦਮੀ ਦਾ ਸੁਭਾ ਹੁੰਦਾ ਹੈ, ਇਹ ਗੂੜ੍ਹ ਰਾਜਨੀਤਿਕ ਵਿਸ਼ਲੇਸ਼ਨ ਸੁਣ ਕੇ ਕਿਹਾ : “ ਤਾਂ ਫੇਰ ਕੁਛ ਕਰੋ ।” ਇਹ ਸੁਣ ਕੇ ਕਹਿਣ ਲਗੇ, “ਮੈਂ ਭੀ ਕੁਛ ਕਰਦਾ ਹਾਂ, ਤੂੰ ਭੀ ਕਰ । ਮੇਰੀ ਗੱਲ ਨੂੰ ਧਿਆਨ ਨਾਲ ਸੁਣ । ਜੇ ਐਸ ਵੇਲੇ ਸਿੱਖ ਲੀਡਰ, ਅੰਗ੍ਰੇਜ਼ਾਂ ਨੂੰ ਇਹ ਪੱਕਾ ਵਿਸ਼ਵਾਸ ਦਿਵਾ ਦੇਣ ਕਿ ਜੋ ਹਿੱਸਾ ਪੰਜਾਬ ਦੇ ਰਾਜਭਾਗ ਵਿਚ ਸਿੱਖਾਂ ਨੂੰ ਮਿਲੇਗਾ, ਉਸ ਨੂੰ ਉਹ ਆਪਣੇ ਬਚਾਅ ਤੇ ਬਿਹਤਰੀ ਲਈ ਹੀ ਵਰਤਣਗੇ ਅਤੇ ਹਿੰਦੂਆਂ ਦੇ ਹੱਥ ਠੋਕੇ ਬਣ ਕੇ ਮੁਸਲਮਾਨਾਂ ਨੂੰ ਲਈ ਨਹੀਂ, ਤਾਂ , ਜਿਹੜਾ ਕਿ ਬਣ ਰਿਹਾ ਹੈ, ਵਿਚ ਸਿੱਖਾਂ ਨੂੰ ਇਤਨੀ ਗੌਰਵਤਾ ਦਿਤੀ ਜਾਵੇਗੀ, ਜਿਸ ਸਦਕਾ ਕਿ ਸਿੱਖਾਂ ਦੀ ਗਰਦਨ ਕਦੇ ਭੀ ਨਾ, ਹਿੰਦੂਆਂ ਤੇ ਮੁਸਲਮਾਨਾਂ ਸਾਹਮਣੇ, ਨੀਵੀਂ ਹੋਵੇ ।” ਮੈਂ ਪੁੱਛਿਆ, “ਅੰਗ੍ਰੇਜ਼ਾਂ ਨੂੰ ਸਿੱਖਾਂ ਵਲੋਂ ਇਹ ਪੱਕਾ ਵਿਸ਼ਵਾਸ ਕੌਣ ਦੇਵੇ ?” ਉੱਤ੍ਰ ਦਿੱਤੋ ਨੇ : “ਜਿਨ੍ਹਾਂ ਨੂੰ ਸਿੱਖਾਂ ਨੇ ਆਪਣੇ ਬਣਾਇਆ ਹੋਇਆ ਹੈ । ਹੋਰ ਕੌਣ, ਅਕਾਲੀ ਲੀਡਰ ਇਹ ਵਿਸ਼ਵਾਸ ਦਿਵਾਉਣ ।” ਫੇਰ ਉਹਨਾਂ ਨੇ ਅਕਾਲੀਆਂ ਦੇ ਵਡੇ ਲੀਡਰ ਦਾ ਨਾਮ ਲਿਆ ਤੇ ਕਹਿਣ ਲਗੇ, “ਤੂੰ ਆਪਣੀ ਪੜ੍ਹਾਈ ਦੋਂਹ ਤਿੰਨਾਂ ਮਹੀਨਿਆਂ ਲਈ ਛੱਡ ਤੇ ਹਿੰਦੁਸਤਾਨ ਜਾ ਕੇ, ਜਿਵੇਂ ਮੈਂ ਕਹਿੰਦਾ ਹਾਂ, ਓਵੇਂ ਕਰ ।” ਮੈਂ ਕਿਹਾ, “ਇਕ ਤਾਂ ਮੈਂ ਦਾ ਸਿਖਿਆਰਥੀ (probationer) ਹਾਂ, ਅਤੇ ਜੇ ਮੈਂ ਹੁਣ ਪੜ੍ਹਾਈ ਵਿਚੇ ਛੱਡਾਂ ਤਾਂ ਸਾਰੀ ਉਮਰ ਲਈ ਇਸ ਵਡੀ ਨੌਕਰੀ ਤੋਂ ਹੱਥ ਧੋ ਬੈਠਾਂ । ਦੂਜੇ, ਜਿਸ ਅਕਾਲੀ ਲੀਡਰ ਦਾ ਤੁਸੀਂ ਨਾਮ ਲੈਂਦੇ ਹੋ, ਮੇਰਾ ਉਨ੍ਹਾਂ ਨਾਲ ਸੰਬੰਧ ਕੇਵਲ ਇਤਨਾ ਹੀ ਹੈ, ਕਿ ਜਿਸ ਸਕੂਲ ਵਿਚ ਮੈਂ ਪੜ੍ਹਦਾ ਰਿਹਾ ਹਾਂ, ਉਹ ਉਥੇ ਕਦੇ ਟੀਚਰ ਰਹਿ ਚੁਕੇ ਹਨ । ਹੋਰ ਮੇਰਾ ਕੋਈ ਰਸੂਖ਼ ਉਨ੍ਹਾਂ ਨਾਲ ਨਹੀਂ ਹੈ, ਜਿਸ ਕਰਕੇ ਉਹ ਕੇਵਲ ਮੇਰੇ ਲਿਹਾਜ ਕਰਕੇ, ਕੋਈ ਰਾਜਨੀਤਕ ਵਿਚਾਰ ਪ੍ਰਵਾਨ ਕਰ ਲੈਣ । ਇਸ ਲਈ, ਮੇਰਾ ਜਾਣਾ ਤਾਂ ਕਿਵੇਂ ਭੀ ਨਹੀਂ ਬਣਦਾ ।” ਕਹਿਣ ਲਗੇ, “ਹਛਾ, ਜੇ ਇਹ ਗੱਲ ਹੈ, ਤਾਂ ਕਿਸੇ ਹੋਰ ਨੂੰ ਭੇਜੀਏ । ਮੈਂ ਆਪ ਭੀ ਨਹੀਂ ਜਾ ਸਕਦਾ । ਮੈਂ ਤਾਂ ਜਾਚਿਆ ਸੀ, ਤੁਸੀਂ ਅਕਲ ਦੀ ਗੱਲ ਮਨਵਾ ਸਕੋਗੇ । ਨੌਕਰੀ ਤਾਂ ਸੌਹਰੀ ਦੀ ਹੁੰਦੀ ।”
I, as is the way of every empty-headed man, heard this deep political analysis and said: “Then do something.” Hearing this, he said, “I am doing something too. You do something as well. Listen to me carefully. If at this time the Sikh leaders give the English a firm assurance that whatever share the Sikhs receive in the government of the Panjab will be used only for their own protection and betterment, and not to act as Hindu tools to suppress the Muslims, then the now being prepared will accord the Sikhs such political standing that they will never have to bow their heads before either Hindus or Muslims.” I asked, “Who is to give the English this firm assurance on behalf of the Sikhs?” He answered, “Those whom the Sikhs have made their . Who else? The Akali leaders should give this assurance.” Then he named the chief leader of the Akalis and said, “Leave your studies for two or three months, go to India, and do as I tell you.” I said, “For one thing, I am an , and if I leave my studies unfinished now, I shall lose this great career for life. Secondly, my only connection with the Akali leader you name is that he was once a teacher at the school where I studied. I have no other influence with him by which he would accept any political idea simply out of regard for me. So there is no way I can go.” He said, “Very well, if that is so, let us send someone else. I cannot go myself either. I had reckoned that you could get them to see sense. As for a job, to hell with it!”
“ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹੰਦੇ ਮਗਰ ਉਲਾਂਭੜਾ ਜੱਗ ਦਾ ਏ ।” ਉਸ ਵੇਲੇ ਮੈਨੂੰ ਸੁਪਨੇ ਵਿਚ ਭੀ ਇਹ ਵਿਚਾਰ ਨਹੀਂ ਸੀ ਆ ਸਕਦਾ ਕਿ ਪੰਦਰਾਂ ਸੋਲ੍ਹਾਂ ਵਰ੍ਹੇ ਪਿਛੋਂ, ਇਸੇ ਨਿਰਮੂਲ ਊਜ ਉੱਤੇ ਕਿ ਕੋਈ ਅਕਾਲੀ ਲੀਡਰ ਮੇਰੇ ਜਾਤੀ ਪ੍ਰਭਾਵ ਨੂੰ ਕਬੂਲਦਾ ਹੈ, ਮੈਨੂੰ ਅਪਣੇ ਜੀਵਨ ਦੇ ਸਭ ਤੋਂ ਭੀਹਾਵਲੇ ਤੇ ਕਸ਼ਟਭਰੇ ਦਿਨ ਦੇਖਣੇ ਪੈਣਗੇ । ਅਤੇ ਇਸ ਭੀਹਾਵਲੇ ਸਮੇਂ, ਗੁਰੂ ਅਕਾਲਪੁਰਖ ਤੋਂ ਬਿਨਾਂ, ਮੈਨੂੰ ਕੋਈ ਢੋਈ ਦੇਣ ਵਾਲਾ ਨਹੀਂ ਰਹਿ ਜਾਏਗਾ ।
“Today I remember that friend for whose sake the whole world reproaches me.” At the time I could not have imagined even in a dream that fifteen or sixteen years later, on this groundless charge that some Akali leader was under my personal influence, I would have to see the most fearful and painful days of my life. And in that terrible time no one would be left to give me refuge except the Guru, the Timeless Being.
ਮੈਨੂੰ ਕੁਝ ਚਿਰ ਪਿਛੋਂ ਪਤਾ ਲੱਗਾ ਕਿ ਸਰਦਾਰ ਬਹਾਦੁਰ ਸ਼ਿਵਦੇਵ ਸਿੰਘ ਨੇ ਆਪਣਾ ਲੜਕਾ, ਜੋ ਕਿ ਉਦੋਂ ਲੰਡਨ ਵਿਚ ਹੀ ਹਵਾਈ ਉਡਾਰ ਸੀ, ਇਕ ਚਿੱਠੀ ਦੇ ਕੇ p. 86ਹਿੰਦੁਸਤਾਨ ਭੇਜਿਆ, ਜੋ ਕਿ ਜੂਨ 1932 ਦੇ ਲਾਗੇ ਸ਼ਾਗੇ, ਉਕਾ ਨਿਰਾਸ ਹੋ ਕੇ ਤੇ ਖ਼ਾਲੀ ਹੱਥ ਮੁੜ ਆਇਆ । ਅਗਸਤ 1932 ਵਿਚ ਮੈਨੂੰ ਸਰਦਾਰ ਬਹਾਦੁਰ ਕਹਿਣ ਲੱਗੇ, ਕਿ ਉੱਤ੍ਰ ਆ ਗਿਆ ਹੈ । ਮੈਂ ਕਿਹਾ, ਕੀ ਉੱਤ੍ਰ ਮਿਲਿਆ, ਤਾਂ ਦੱਸਿਓ ਨੇ : “ਜਵਾਬ ਇਹ ਮਿਲਿਆ ਹੈ : ‘ਅੰਗ੍ਰੇਜ਼ਾਂ ਨਾਲ ਗੱਲਬਾਤ ਕਰਕੇ, ਆਉਣ ਵਾਲੀ ਤਾਰੀਖ਼ ਵਿਚ ਅਸੀਂ ਅਪਣਾ ਮੂੰਹ ਕਾਲਾ ਕਰਵਾਈਏ ?’ ਫੇਰ ਕੁਛ ਚਿਰ ਚੁੱਪ ਕਰ ਗਏ, ਤੇ ਬੋਲੇ, ‘ਪਾਲੇਟਿਕਸ ਵਿਚ ਮੂੰਹ ਕਾਲਾ ਉਸ ਦਾ ਹੁੰਦਾ ਹੈ, ਜੋ ਅੰਤਮ ਬਾਜੀ ਹਾਰ ਜਾਏ । ਐਸੀ ਕਲਾ ਨ ਖੇਹਡੀਏ ਜਿਤਿ ਅਗੇ ਗਇਆਂ ਹਾਰੀਏ । ਹੁਣ ਗੁਰੂ ਹੀ ਸਿੱਖਾਂ ਦੇ ਮੁੱਖ ਉੱਜਲੇ ਰੱਖੇ ਤਾਂ ਰੱਖੇ ।’
Some time later I learned that Sardar Bahadur Shivdev Singh Uberoi had sent his son, who was then an airman in London, with a letter p. 86 to India. Around June 1932 he returned utterly disappointed and empty-handed. In August 1932 the Sardar Bahadur told me that the answer had come. I asked what answer had come, and he told me: “The answer is this: ‘Are we to negotiate with the English and have our faces blackened in history to come?’” Then he was silent for a while, and said, “In politics it is the one who loses the final game whose face is blackened. Do not play a game that will end in defeat when you get there. Now only the Guru can keep the Sikhs’ faces bright, if he will.”

Notes and glossary for this section (24 notes · 32 terms)

Editors’ notes

1. Context

Iqbal died at Lahore on 21 April 1938. The 1979 print has 1938 (the 1972 print had 1936, corrected in its errata).

2. Edition history

1979 adds Kapur Singh’s Panjabi rendering (80/27–29) and the source line “Armaghan-i Hijaz” (80/32) to the note; 1972 printed the Persian alone. “ਪੰਨ-ਭੂਮੀ” (80/27) is printed so; the sense is ਪੁੰਨ-ਭੂਮੀ, “holy land.”

3. Open question

The Iqbal Academy reading begins with سرود (“song”) and gives این فقیری. The Soroush print begins with سرور, and Kapur Singh’s print has صدائے and من فقیرے. The reading follows the Academy text. Kapur Singh separately renders the opening as a question about words that have fallen silent.

4. Correction

The reading corrects these 1979 misprints from the 1972 printing: 80/7 ਪੈਕੰਬਰ → ਪੈਗੰਬਰ; 84/26 ਜੋ → ਜੇ; 85/10 ਦਬਾਅ → ਦਬਾਣ; 87/2 ਨਾਸਤਿਵਾਦੀ → ਨਾਸਤਿਵਾਚੀ and ਸ੍ਰੈਸਿੱਧ → ਸੁਪ੍ਰਸਿੱਧ.

5. Open question

Kapur Singh says that all three lived sixty-three years. Sirhindi’s dates are given as 971/1564–1034/1624. The Iqbal Academy’s accepted dates, 9 November 1877–21 April 1938, imply sixty completed solar years, or about sixty-two lunar years (editors’ calculation). The Academy’s chronology also records earlier disagreement over Iqbal’s birth year.

6. Context

Sushila Nayar records that the Karachi Congress chose Gandhi as sole Congress representative and that the Working Committee decided on 9 June 1931 to send him alone. He did not travel alone: the Gandhi Heritage Portal’s entry for 29 August lists a party including Mahadev Desai, Pyarelal and Mirabehn.

7. Context

In Politics III.11, Aristotle considers whether the many, individually unexceptional, can be better collectively than the excellent few. Kapur Singh’s Panjabi casts the comparison in terms of superior intelligence and one or two people.

8. Edition history

The two sentences on the doctrine of a “sole leader” and Guru Gobind Singh’s warning to Banda Singh Bahadur (81/4–8) are new in 1979.

9. Context

The reading gives the second couplet of “Jumhuriyat” from the Soroush Kulliyat. It has غلام پخته کاری and فکر انسانی. The 1979 text prints غلامے پختہ کارے and انسانے; the 1972 erratum had separately requested غلامِ. Kapur Singh’s selection of one couplet and his Panjabi rendering stand.

10. Edition history

The Panjabi rendering of the Persian couplet (81/30–31) is new in 1979.

11. Translation

The 1979 edition correctly prints “Economics” in Keynes’s remark. The 1972 edition printed “Ecnomics.” Elsewhere in the 1979 passage “dias” and “Kaynes” are corrected to “dais” and “Keynes” in the reading.

  • Kapur Singh, Sāchī Sākhī (1972), 63–64
  • Kapur Singh, Sāchī Sākhī, 81, lines 15 and 22, and 82, lines 5–6
12. Context

On 13 November 1931, in the Minorities Committee, Gandhi said he would resist separate electorates for the Depressed Classes with his life (Second Round Table Conference proceedings, vol. I, pp. 543–544, as cited in the Collected Works).

  • Gandhi, Collected Works, vol. 48, no. 204, “Speech at Minorities Committee Meeting,” November 13, 1931, 293–97
13. Context

Paragraph 1 of the Communal Decision records MacDonald’s announcement of December 1, 1931 that the government would draw up a provisional scheme if the communities failed to agree. He described that contingency again in the Commons the next day.

14. Context

Gandhi returned to Bombay on 28 December 1931 and was arrested on 4 January 1932. The Mani Bhavan chronology records these dates; the collected letters of 4 January also place him in Yeravda prison.

15. Context

Gandhi’s statements of 28 December 1931 refer to arrests in the Frontier Province. In his telegram to the Viceroy of 1 January 1932 he disputes the government’s account of Congress and of a no-rent campaign in the United Provinces.

  • Gandhi, Collected Works, vol. 48, no. 288, “Interview to the Press,” December 28, 1931, 443–44; no. 296, telegram to the private secretary to the Viceroy, January 1, 1932, 472–77
16. Context

The four battles belong to the Anglo-Sikh wars: Mudki and Ferozeshah to the first war (1845–46), Chillianwala and Gujrat to the second (1848–49).

17. Context

Bhai Maharaj Singh died a prisoner at Singapore on 5 July 1856. Maharaja Duleep Singh, baptized a Christian as a boy, received Sikh initiation at Aden on 25 May 1886, after the government stopped his return to India. Thakur Singh Sandhanvalia had encouraged his return to the Sikh faith; he escaped to Pondicherry on 6 November 1886 and died there in 1887. The Duleep Singh entry names a different cousin, Thakur Singh of Wagah, among those who performed the Aden initiation.

18. Open question

The Encyclopaedia of Sikhism dates the writing of Shardha Ram Phillauri’s Sikhan de Raj di Vithia to 1922 Bk/AD 1866 and its publication to 1868, and says it was intended primarily for the new English administrators. Its accounts of the Gurus occupy pp. 1–82 in the edition described by that entry.

19. Context

The Sri Guru Singh Sabha was founded at Amritsar in 1873, with Thakur Singh Sandhanvalia as its first president. In this sentence Kapur Singh names him as Sardar and names Giani Thakur Singh separately.

20. Open question

The couplet is printed without source and is translated as printed. The SGPC’s Gurdwara Gazette, April 2017, p. 14, quotes a parallel wording and attributes it to Sarbloh.

  • Gurdwara Gazette, April 2017
21. Translation

Kapur Singh adds the English gloss “probationer” to his description of his status in the Indian Civil Service. The English translation uses it.

  • Kapur Singh, Sāchī Sākhī, 85, lines 17–19
22. Open question

The line is from a Panjabi song. The English supplies the unstated object (“reproaches me”) from the context.

23. Edition history

The closing sentence at 85/31–32 is new in 1979.

24. Open question

Shivdev Singh’s reply adapts a line of Guru Nanak’s Asa ki Var, pauri 12, which reads “ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥”. The print has “ਅਗੇ” for “ਦਰਗਹ,” which fits the point about losing the final game in politics. Kapur Singh’s adapted wording stays in the text, by the author’s ruling.

  • Guru Granth Sahib, Guru Nanak, Asa ki Var, pauri 12

Glossary

Abdul Ghaffar Khan (1890–1988)

ਗ਼ੱਫ਼ਾਰ ਖ਼ਾਨ

leader of the Khudai Khidmatgars

Bhai Maharaj Singh (d. 1856)

ਭਾਈ ਮਹਾਰਾਜ ਸਿੰਘ

leader of resistance to the British after the Anglo-Sikh wars; deported to Singapore, where he died on 5 July 1856

C. F. Andrews (1871–1940)

ਐਂਡਰੀਊਸ

Anglican missionary and associate of Gandhi

  • Sharpe, “Andrews, Charles Freer”
John Maynard Keynes (1883–1946)

ਕੇਨਸ

economist, Fellow of King’s College, Cambridge

Maharaja Duleep Singh (1838–1893)

ਦਲੀਪ ਸਿੰਘ

last Maharaja of the Panjab; received Sikh initiation at Aden on 25 May 1886

Maharaja Ranjit Singh (1780–1839)

ਰਣਜੀਤ ਸਿੰਘ

ruler of the Sikh kingdom of the Panjab

Pandit Shardha Ram Phillauri (1837–1881)

ਸ਼ਰਧਾਰਾਮ ਫਿਲੌਰੀ

Sanatani preacher and writer; author of Sikhan de Raj di Vithia

Sardar Bahadur Shivdev Singh Uberoi

ਸ਼ਿਵਦੇਵ ਸਿੰਘ, ਉਬ੍ਰਾ

Served on the Secretary of State’s Council of India after serving in the Indian Council of State. A February 11, 1932 report says he had been appointed and was expected to take his seat in early April. Kapur Singh places their conversation in the first week of January and describes him as already a member.

  • Council of State Debates, February 16, 1933, 24–25
  • The Near East and India, February 11, 1932
Shaikh Ahmad Sirhindi (1564–1624)

ਸ਼ੈਖ਼ ਮੁਜੱਦਦ, ਅਲਫ਼ਥਾਨੀ, ਸਿਰਹੰਦੀ

Naqshbandi Sufi, styled “Renewer of the Second Millennium”; his letters are the Maktubat-i Imam-i Rabbani

Thakur Singh Sandhanvalia (1837–1887)

ਠਾਕੁਰ ਸਿੰਘ ਸੰਧਾਂਵਾਲੀਆ

first president of the Amritsar Singh Sabha (1873); worked for Maharaja Duleep Singh’s restoration; escaped to Pondicherry in November 1886 and died there

ਉਸਤਰਿਆਂ ਦੀ ਮਾਲਾ

“a garland of razors round the neck”: a thankless and dangerous charge

ਆਈ. ਸੀ. ਐਸ.

a selected candidate of the Indian Civil Service in training in Britain before posting

ਆਰਯ ਸਮਾਜ

the Hindu reform society founded by Swami Dayananda Saraswati

ਸੰਗਤ-ਸੰਮਤੀ

the consent of the sangat, the assembled Sikh congregation

ਸਨਾਤਨੀ

of the Sanatan Dharam, orthodox Hinduism

ਸਿੰਘ ਸਭਾ

the Sikh reform movement that began with the Sri Guru Singh Sabha of Amritsar (1873)

ਸਿਰ ਤਲੀ ਉਤੇ

“head on the palm”: ready to give one’s life

ਕਪਿਬੁੱਧੀ

“monkey-mind”: an imitative intelligence (Sanskrit kapi, monkey)

ਕਮੀਊਨਲ ਅਵਾਰਡ

the British government’s award of communal representation, announced on 16 August 1932

ਖ਼ਿਲਾਫ਼ਤ

the caliphate, the office or institution of a caliph; here Kapur Singh argues that final authority rests in one individual.

ਚੀਫ਼ੀਏ

members or followers of the Chief Khalsa Diwan, the loyalist Sikh body; used by its opponents as a sneer

ਜੱਥੇਦਾਰ

leader of a Sikh jatha (band); here, leader of the Panth

ਝੋਲੀ-ਚੁੱਕ

“bag-carrier”: a toady, here of the British

ਡੋਗਰਿਆਂ

the Dogra brothers of Jammu, ministers at the Lahore court

ਦੀਨਾ-ਬੰਧੂ

“friend of the poor”: C. F. Andrews’s Indian title

ਪਾਸਕੂ

a counterweight; here communal weightage, extra seats for a minority above its population share

  • Lahindī Panjābī dā Shabad Kosh, s.vv. ਪਾਸੰਗ, ਪਾਸਕੂ
ਮੁਜੱਦਦ

“renewer of the second millennium” (Ar./Pers.), the title of Shaikh Ahmad Sirhindi; the author glosses it as defender of the faith

ਲਾਹੌਰ ਦਰਬਾਰ

the Sikh court and state at Lahore

ਲਾਲ-ਕੁੜਤੀਏ

the Khudai Khidmatgars of the North-West Frontier Province, led by Abdul Ghaffar Khan

ਵਸਲ

union (Sufi term): the lover’s union with the beloved

Sāchī Sākhī, VIII. The Round Table Conferences, 1930–1932, part 2 of 2. harvardsikh.org/books/sachi-sakhi/part-8/2 The whole section prints from harvardsikh.org/books/sachi-sakhi/part-8/print.

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.